tag:blogger.com,1999:blog-3464520582626879960.post4786860044879944534..comments2024-01-09T23:51:22.626-08:00Comments on ghulamkalam: ਜ਼ਿੰਦਗੀ-ਮੌਤ ਤੇ ਇਨਸਾਫ਼ ਬਨਾਮ 'ਕੌਮੀ ਸ਼ਰਮਸ਼ਾਰੀ'ਗੁਲਾਮ ਕਲਮhttp://www.blogger.com/profile/07297188853560061487noreply@blogger.comBlogger2125tag:blogger.com,1999:blog-3464520582626879960.post-17326825950776535322012-03-28T04:28:08.529-07:002012-03-28T04:28:08.529-07:00" ਬਘਿਆੜ ਤੇ ਲੇਲੇ ਇਕੋ ਥਾਂ ਪਾਣੀ ਪੀਣਗੇ " ਓਹ ..." ਬਘਿਆੜ ਤੇ ਲੇਲੇ ਇਕੋ ਥਾਂ ਪਾਣੀ ਪੀਣਗੇ " ਓਹ ਵੇਲਾ ਅਜੇ ਬੜਾ ਦੂਰ ਹੈ ! 'ਮੌਤ ਦੀ ਸਜ਼ਾ' ਖ਼ਿਲਾਫ਼ ਚੱਲਦੀ ਆਲਮੀ ਮੁਹਿੰਮ ਦਾ ਸਾਰਾ ਜੋਰ ਅਦਾਲਤੀ ਹੁਕਮਾ ਰਾਹੀਂ ਰਹੀ ਦਿਤੀ ਜਾਂਦੀ ਮੌਤ ਦੀ ਸਜਾ ਨੂੰ ਰੋਕਣ ਲਈ ਲੱਗਾ ਹੈ . ਮੌਤ ਆਪਣੇ ਆਪ 'ਚ ਹੁੰਦੀ ਕੀ ਹੈ ਇਸ ਦੀ ਵਿਆਖਿਆ ਕੌਣ ਕਰੇਗਾ ?.....
ਜਿੰਦਗੀ ਸਿਰਫ ਸਾਹ ਲੇਣਾ ਹੀ ਹੁੰਦੀ ਹੈ ? ਕੂੜੇ ਦੇ ਢੇਰਾਂ ਚ ਸਾਹ ਚਲਦੇ ਰੱਖਣ ਜਿਨਾ ਖਾਨਾ ਲਭਦੇ ਬਚਿਆਂ ਨੂੰ ਤੁਸੀਂ ਜਿਓੰਦੇ ਸਮਝਦੇ ਹੋ , ਕਰਜੇ ਤੋਂ ਤੰਗ ਆ ਖੁਦਕੁਸ਼ੀ ਕਰ ਗਿਆ ਮਜਦੂਰ , ਗਲ ਚ ਫਾਹਾ ਪਾਣ ਤੋਂ ਐਨ ਪਹਿਲਾਂ ਜਿੰਦਾ ਸੀ ? 'ਮੌਤ ਦੀ ਸਜ਼ਾ' ਖ਼ਿਲਾਫ਼ ਚੱਲਦੀ ਆਲਮੀ ਮੁਹਿੰਮ ਦੀ ਦੀ ਇਕ ਗੱਲ ਸਾਫ਼ ਹੈ ਕੇ ਓਹ 'ਮੌਤ ਦੇਣ' ਦੇ ਖਿਲਾਫ਼ ਨਹੀ ਸਿਰਫ 'ਮੌਤ ਦੀ ਸਜਾ' ਦੇ ਖਿਲਾਫ਼ ਹੈ . ਪਰ ਸਮਝਦਾਰ ਲੋਕ ਕੇਹੜੀ 'ਮੌਤ ਮਾਰਨ' ਨੂੰ ਮੌਤ ਸਮਝਦੇ ਨੇ ਕਿਸ ਨੂੰ ਨਹੀ ? ਜਦੋਂ ਮੋੰਟੇਕ ਸਿੰਘ ਅਹਲੂਵਾਲਿਆ ਗਰੀਬੀ ਰੇਖਾ ਦਾ ਨਵਾਂ ਮਾਪ ਪੇਸ਼ ਕਰਦਾ ਹੈ , ਤਾਂ ਕੋਈ ਉਸ ਨੂੰ ਗਰੀਬਾਂ ਨੂੰ ਭੁਖ ਨਾਲ ਮਾਰਨ ਦੇ ਵਾਰੁੰਟ ਸਮਝਦਾ ਹੈ ? ਤੇ ਜਦ ਮਨਮੋਹਨ ਸਿੰਘ ਹਸਪਤਾਲਾਂ ਨੂੰ ਅਮੀਰਾਂ ਕੋਲ ਵੇਚ ਦੇਣ ਦੀ ਦਲੀਲ ਦਿੰਦਾ ਏ ਤਾਂ ਇਹ ਅਨਐਲਾਨੀਆਂ ਗਰੀਬਾਂ ਦੀ ਮੌਤ ਦੇ ਵਾਰੰਟ ਨਹੀ ? ਵਿਰੋਧੀ ਜਮਾਤ ਆਪਣੇ ਵਿਰੋਧੀ ਨੂੰ ਕਿਸੇ ਵੀ ਤਰੀਕੇ ਮਾਰਦੀ ਹੈ , ਸ਼ਾਇਦ ਸਭਿਆ ਸਮਾਜ ਤਾਂ ਅਜੇ ਇਹ ਦਲੀਲ ਘੜਨ ਜਿਨੀ ਸਭਿਅਤਾ ਹੀ ਸਿੱਖ ਰਿਹਾ ਏ , ਬੰਦਿਆ ਨੂੰ ਮਾਰਨ ਦਾ ਕੇਹੜਾ ਤਰੀਕਾ ਸਹੀ ਹੈ ਤੇ ਕੇਹੜਾ ਗਲਤ !!randeepphotoartisthttps://www.blogger.com/profile/09572261676191786128noreply@blogger.comtag:blogger.com,1999:blog-3464520582626879960.post-28826239678817308532012-03-25T11:04:57.732-07:002012-03-25T11:04:57.732-07:00ਵਧੀਆ ਲੇਖ ਹੈ। ਕਾਫੀ ਵਧੀਆ। ਪਰ, ਇਹ ਬਹੁ-ਅਯਾਮੀ ਹੈ ਅਤੇ ਇਸ...ਵਧੀਆ ਲੇਖ ਹੈ। ਕਾਫੀ ਵਧੀਆ। ਪਰ, ਇਹ ਬਹੁ-ਅਯਾਮੀ ਹੈ ਅਤੇ ਇਸ 'ਚ, ਹਕੀਕਤ ਦੇ ਆਪਣੇ ਸੁਭਾਅ ਮੁਤਾਬਕ, ਕਈ ਆਪਾ-ਟਕਰਾਵੇਂ ਤਰਕ ਹਨ ਤੇ ਸ਼ਾਇਦ ਇਸੇ ਕਰਕੇ, ਅਜਿਹੀਆਂ ਰਚਨਾਵਾਂ ਪ੍ਰਚਲਿਤ ਸਾਦਾ-ਨਿਰਣਾਕਾਰੀ ਦੇ "ਫਿੱਟ" ਨਹੀਂ ਬੈਠਦੀਆਂ।

ਭਲਾਂ ਇਹ "ਮਨੁੱਖਤਾ" ਜਾਂ "ਸਰਬਤ" ਕੀ ਹੋਇਆ, "ਇੱਧਰ ਜਾਂ ਉਧਰ" ਦੀ ਗੱਲ ਤਾਂ ਹੋਈ। ਪਰ, ਅਸਲ 'ਚ ਫਾਂਸੀ ਲੱਗਣ ਜਾਂ ਦੇਣ ਵਾਲੇ ਤੋਂ ਬਿਨਾਂ ਇੱਕ ਤੀਸਰੀ ਧਿਰ ਹੈ, (ਆਹ ਤੇਰਾ "ਸਰਬਤ") ਜਿਸਨੇ ਬੀਤੇ ਸਮੇਂ ਕਾਫੀ ਸੰਤਾਪ ਹੰਢਾਇਆ ਹੈ ਤੇ ਇਸ ਤੀਸਰੀ ਧਿਰ ਦੇ ਹਿਤ ਤੋਂ ਅਤੇ ਉਸ ਸੰਤਾਪ ਦੇ "ਕੁੱਲ" ਪ੍ਰਸੰਗ 'ਚ ਹੀ ਗੱਲ ਸਮਝੀ ਜਾ ਸਕਦੀ ਹੈ।

ਜੇ ਇਸ ਨੂੰ "ਮਨੁੱਖਤਾ" ਵਰਗੀ ਭਾਵਕ ਧਾਰਨਾ ਤੋਂ ਪਾਸੇ ਸਿਆਸਤ ਦੀ ਹਕੀਕਤ ਤੋਂ ਵੇਖੀਏ ਤਾਂ ਲਗਭੱਗ ਸਾਰੇ ਸ਼ਨਾਖਤੀ ਰੱਟੇ ਜਿਹਨਾਂ ਵਿਚ ਨਸਲ, ਧਰਮ, ਭਾਸ਼ਾ, ਜਾਤ-ਪਾਤ ਤੇ ਹੋਰ ਬਹੁਤ ਸਾਰੇ ਮਸਲੇ ਗਿਣੇ ਜਾ ਸਕਦੇ ਹਨ ਅਤੇ ਜੋ ਵੱਖ-ਵੱਖ ਸ਼ਨਾਖਤੀ ਸਮੂਹਾਂ ਵਿਚ ਆਮ ਲੋਕਾਈ ਤੇ ਮਿਹਨਤਕਸ਼ ਜਨਤਾ ਨੂੰ ਵਲਦੇ ਹਨ, ਹੁਕਮਰਾਨਾਂ ਦੇ ਬਹੁਤ ਰਾਸ ਬੰਹਿਦੀ ਸਿਆਸਤ ਦੇ ਪਾਸੇ ਬਣੇ ਹੋਏ ਹਨ। ਇਹਨਾਂ ਰੱਟਿਆਂ ਨੂੰ ਜੋ ਚੀਜ਼ ਗੁੰਝਲਦਾਰ ਬਣਾਉਂਦੀ ਹੈ ਉਹ ਇਹ ਕਿ ਇਹ "ਸੱਚਮੁਚ" ਦੇ ਮਸਲੇ ਹੁੰਦੇ ਹਨ ਜਿਹਨਾਂ ਦਾ ਹੱਲ ਹੋਣਾ ਚਾਹੀਦਾ ਹੈ ਪਰ ਸੁਆਲ ਇਹ ਹੈ ਕਿ ਕੀ ਅਜਿਹੇ ਰੱਟੇ ਜਾਂ ਵਖਰੇਪਣ "ਭਰਾਵੇਂ" ਤਰੀਕੇ ਨਾਲ ਹੱਲ ਹੋਣ ਜਾਂ "ਭਰਾ-ਮਾਰ" ਤਰੀਕੇ ਨਾਲ। ਵੱਖ-ਵੱਖ ਸ਼ਨਾਖਤੀ ਸਮੂਹਾਂ 'ਚ ਵਲੇ ਆਮ ਲੋਕਾਈ ਦੇ ਹਿੱਸਿਆਂ ਦਾ ਆਪਸ 'ਚ ਰਿਸ਼ਤਾ ਕੀ "ਭਰਾਵਾਂ ਵਾਲਾ" ਹੈ ਜਾਂ "ਵੈਰੀਆਂ ਵਾਲਾ", "ਸਰਬਤ" ਦੀ ਚਿੰਤਾ ਲਈ ਇਹ ਸਵਾਲ ਮਹੱਤਵਪੂਰਣ ਹੈ।

ਜੇ ਮੁੱਦੇ ਦੀ ਗੱਲ ਕਰੀਏ ਤਾਂ ਹੁਕਮਰਾਨ, ਅਜਿਹੇ ਸ਼ਨਾਖਤੀ ਰੱਟਿਆਂ ਨੂੰ "ਕੰਟਰੋਲਡ" ਢੰਗ ਨਾਲ ਮਘਾਈ ਰੱਖਣਾ ਚਾਹੁੰਦੇ ਹਨ, ਜਦੋਂ ਜੀਅ ਕੀਤਾ ਸੇਕ ਵਧਾ ਲਿਆ ਜਦੋਂ ਸਰ ਗਿਆ ਤਾਂ ਸੇਕ ਘਟਾ ਲਿਆ। ਉਹ ਹਰ ਹੀਲੇ ਅਜਿਹੇ ਰੱਟਿਆਂ ਨੂੰ ਦਬਣ ਨਹੀਂ ਦਿੰਦੇ, ਚੇਤਿਆਂ ਚੋਂ ਵਿਸਰਣ ਨਹੀਂ ਦਿੰਦੇ, ਮਤੇ ਲੋਕ ਇਹਨਾਂ ਤੋਂ ਹਟ ਕੇ ਹਿਤਾਂ ਦੀ ਲੜਾਈ ਨੂੰ ਅਹੁਲ ਪੈਣ। ਭਾਰਤੀ ਹੁਕਮਰਾਨ, ਫਿਰਕਾਪ੍ਰਸਤੀ ਦੇ ਹਥਿਆਰ ਨੂੰ ਹਮੇਸ਼ਾ ਸਾਣ 'ਤੇ ਲਾਕੇ ਰੱਖਦੇ ਹਨ ਤੇ ਇਸ ਲਈ ਵੱਖ-ਵੱਖ ਧਾਰਮਕ ਸਮੂਹਾਂ ਅੰਦਰ ਅਜਿਹੇ ਰੁਝਾਨਾਂ ਦੀ "ਕੰਟਰੋਲਡ" ਪੁਸ਼ਤਪਨਾਹੀ ਕਰਦੇ ਰੰਹਿਦੇ ਹਨ।

ਇਸੇ ਸਿਆਸਤ ਦਾ ਹੀ ਨਮੂਨਾ ਹੈ ਕਿ ਭਾਰਤੀ ਪ੍ਰਧਾਨ-ਮੰਤਰੀ ਨੇ ਚੁਰਾਸੀ ਦੇ ਫਸਾਦਾਂ ਬਾਰੇ ਮੁਆਫੀ ਮੰਗਣ ਦੀ ਮਕਾਰ ਸਿਆਸਤ ਕੀਤੀ ਜਦੋਂ ਕਿ ਪੁਲਸ ਕਦਮ-ਬ-ਕਦਮ ਫਸਾਦਾਂ ਨਾਲ ਸਬੰਧਤ ਕੇਸਾਂ ਦੇ ਖਤਮ ਹੋਣ ਨੂੰ ਯਕੀਨੀ ਬਣਾ ਰਹੀ ਸੀ ਅਤੇ ਇਸ ਤਰ੍ਹਾਂ ਸਰਕਾਰਾਂ ਆਈਆਂ ਤੇ ਗਈਆਂ, ਸਟੇਟ ਨੇ ਪੂਰਨ ਲਗਾਤਰਤਾ 'ਚ ਆਪਣੇ ਪੈਂਤੜੇ ਦੀ ਪੈਰਵੀ ਕੀਤੀ ਅਤੇ ਕਰ ਰਹੀ ਹੈ। ਇਸ ਕਥਿਤ ਮੁਆਫੀ ਦੀ ਸ਼ਕਲ 'ਚ ਅਸਲ 'ਚ ਬੀਤੇ ਵੇਲੇ ਨੂੰ "ਭੁੱਲ-ਭੁਲਾ ਜਾਣ" ਦੀ ਨਸੀਹਤ ਦਿੱਤੀ ਗਈ ਪਰ ਕੋਈ ਹੈਰਾਨੀ ਨਹੀਂ ਇਹ ਨਸੀਹਤ ਵੀ "ਸਿਲੈਕਟਿਵ" ਹੈ। ਇਸ "ਭੁੱਲ-ਭੁਲਾ ਜਾਣ" ਦੀ ਵਹਿਸ਼ੀ ਨਸੀਹਤ 'ਚ ਵੀ "ਸਭ ਕੁੱਝ" ਸ਼ਾਮਲ ਨਹੀਂ। ਕੁੱਝ ਮਾਮਲਿਆਂ 'ਚ ਕਨੂੰਨ "ਆਪਣਾ" ਕੰਮ ਪੂਰੀ ਮੁਸਤੈਦੀ ਨਾਲ ਕਰ ਰਿਹਾ ਹੈ ਤੇ ਮੁਕੱਦਮੇ ਬਕਾਇਦਾ ਸਜ਼ਾਵਾਂ ਦੀ ਸ਼ਕਲ 'ਚ ਸਮਾਪਤ ਹੁੰਦੇ ਹਨ। ਇਸ ਤਰ੍ਹਾਂ ਧਰਤੀ ਕੰਬਣ ਦਾ ਸਬਕ ਦੇਣ ਵਾਲੇ ਉਸਤਾਦ ਆਪਣੀ ਸਿੱਖਿਆ ਤੇ ਕਾਇਮ ਹਨ।

ਪਰ, ਸਿੱਕੇ ਦਾ ਦੂਸਰਾ ਪਾਸਾ ਵੀ ਅਜਿਹਾ ਹੀ ਹੈ। ਆਖਰ ਮਾੜੇ ਸਮਿਆਂ 'ਚ, ਇਕੱਲਾ ਚੁਰਾਸੀ ਨਹੀਂ ਵਾਪਰਿਆ।

ਦਰਅਸਲ, ਫਿਰਕੂ ਰੱਟਿਆਂ 'ਚ "ਦੂਸਰੇ ਵਲੋਂ ਕੀਤੇ ਵਾਧੇ" ਨੂੰ ਆਪਣੇ ਕੀਤੇ ਦੇ ਕਾਰਣ ਵਜੋਂ ਪੇਸ਼ ਕਰਨ ਦਾ ਤਰਕ ਵਹਿਸ਼ਤ ਦਾ ਨਮੂਨਾ ਹੈ। ਸੰਤਾਲੀ ਦੇ ਫਸਾਦਾਂ ਵੇਲੇ ਗੱਲਾਂ ਕਰਦਿਆਂ ਪਿੰਡ ਦੇ ਬਜ਼ੁਰਗ ਮਨੁੱਖੀ ਤਰਾਸਦੀ ਦਾ ਆਮ ਜਿਕਰ ਕਰਦੇ ਹਨ ਤੇ ਉਜੜਕੇ ਗਏ ਮੁਸਲਮਾਨ ਗੁਆਂਢੀਆਂ ਪ੍ਰਤੀ ਉਹਨਾਂ ਦੀ ਆਮ ਹਮਦਰਦੀ ਹੁੰਦੀ ਹੈ ਪਰ ਚਰਚਾ ਦੇ ਅਗਲੇ ਕਦਮ 'ਤੇ ਉਹ ਦਸਣਗੇ ਕਿ "ਪਹਿਲ" ਉਹਨਾਂ ਨੇ ਕੀਤੀ। "ਮੁਸਲਮਾਨ ਬਹੁਤ ਕੱਟੜ ਹੁੰਦੇ ਹਨ।" "ਸਰਬਤ" ਦੇ ਨਜ਼ਰੀਏ ਤੋਂ ਸਮਝਣਾ ਮੁਸ਼ਕਲ ਹੈ ਕਿ ਕਿਸੇ ਇੱਕ ਥਾਂ 'ਤੇ ਮਜ਼ਲੂਮਾਂ ਨਾਲ ਹੋਈ ਵਧੀਕੀ ਦਾ ਇੰਤਕਾਮ ਕਿਸੇ ਹੋਰ ਥਾਂ ਦੇ ਮਜ਼ੂਲਮਾਂ ਤੇ ਹੋਈ ਵਧੀਕੀ ਕਿਵੇਂ ਬਣਦੀ ਹੈ? ਪਰ, ਆਮ ਲੋਕ ਇਸ ਵਹਿਣ ਦਾ ਸ਼ਿਕਾਰ ਹੁੰਦੇ ਹਨ ਤੇ ਇਹ ਸਿਆਸਤ ਚਲਦੀ ਹੈ। ਪਰ, ਅਜਿਹੇ ਵਹਿਣ 'ਚ ਵਹਿ ਜਾਣਾ, ਇੱਕ ਮਨੁੱਖ ਵਜੋਂ, ਇੱਕ ਦੁਖਦਾਈ ਹਕੀਕਤ ਹੀ ਹੈ।

ਕਨੂੰਨ ਦੀਆਂ ਨਾਟਕਬਾਜੀਆਂ ਤੋਂ ਪਾਸੇ, ਦੰਡ ਜਾਂ ਦੰਡ ਮੁਆਫੀਆਂ, ਭਾਰਤੀ ਸਟੇਟ ਦੇ ਸਿਆਸੀ ਫੈਸਲੇ ਹਨ। ਇਹ, ਕਨੂੰਨ ਦੀ ਇੱਕ ਝਰੀਟ ਨਾਲ, ਕਿਸੇ ਇਲਾਕੇ 'ਚ ਵੱਡੀ ਪੱਧਰ ਤੇ ਹੋ ਰਹੀ ਕਤਲੋਗਾਰਦ ਨੂੰ ਦੰਡ-ਮੁਆਫੀ ਦੀ ਕਾਨੂੰਨੀ ਛਤਰੀ ਪ੍ਰਦਾਨ ਕਰ ਦਿੰਦੀ ਹੈ। ਭੋਪਾਲ ਗੈਸ ਕਾਂਡ ਵਰਗੇ ਹਜ਼ਾਰਾਂ ਕਤਲਾਂ ਦੇ ਦੋਸ਼ੀ ਕਾਰਪੋਰੇਟ ਨੂੰ ਪ੍ਰਧਾਨ ਮੰਤਰੀ ਦੇਸ 'ਚੋਂ ਨਿਕਲ ਜਾਣ ਦੀ ਇਜਾਜ਼ਤ ਦੇ ਦਿੰਦਾ ਹੈ ਤੇ ਕਨੂੰਨ ਗੂਹੜੀ ਨੀਂਦ ਸੌਂਦਾ ਰੰਹਿਦਾ ਹੈ। ਇਹ ਫਾਂਸੀ ਇਸੇ ਸਿਆਸਤ ਦਾ ਹਿੱਸਾ ਹੈ ਤੇ ਇਹ ਸਿਆਸਤ ਰੱਦ ਹੋਣੀ ਚਾਹੀਦੀ ਹੈ। ਬੀਤੇ ਸਮੇਂ ਦੀ ਸਾਰੀ ਸਿਆਸਤ ਰੱਦ ਹੋਣੀ ਚਾਹੀਦੀ ਹੈ ਤੇ ਭਾਈਚਾਰਕ ਇੱਕਸੁਰਤਾ ਤੇ ਸਾਂਝ ਦੇ ਮਹੌਲ ਨੂੰ ਰਾਹ ਮਿਲਣਾ ਚਾਹੀਦਾ ਹੈ।
Sudeep SinghAnonymousnoreply@blogger.com