tag:blogger.com,1999:blog-34645205826268799602024-03-13T19:38:42.036-07:00ghulamkalamGhulam Kalamਗੁਲਾਮ ਕਲਮhttp://www.blogger.com/profile/07297188853560061487noreply@blogger.comBlogger578125tag:blogger.com,1999:blog-3464520582626879960.post-67984867522521254452016-02-24T02:43:00.000-08:002016-02-24T03:16:22.448-08:00ਪੰਜਾਬ ਦਾ ਉਮਰ ਖ਼ਾਲਿਦ ਨਾਲ ਰਿਸ਼ਤਾ
ਦੋ ਮਾਵਾਂ। ਇਕ ਨੇ ਮੈਨੂੰ ਊਂਗਲ ਫੜ ਕੇ ਤੁਰਨਾ ਤੇ ਦੂਜੀ ਨੇ ਜਿਉਣਾ ਸਿਖਾਇਆ। ਸਮਾਜ,ਸੱਭਿਆਚਾਰ,ਕਲਾ,ਸਾਹਿਤ ਤੇ ਸਿਆਸਤ ਨੂੰ ਦੇਖਣ-ਸਮਝਣ ਦੀ ਨਜ਼ਰ ਪੈਦਾ ਕੀਤੀ। ਤੁਰਨਾ ਸਿਖਾਉਣ ਵਾਲੀ ਮਾਂ ਦੀ ਗੋਦੀ 'ਚ ਪਿੰਡ (ਧਨੌਲੇ) ਖੇਡਿਆ ਤੇ ਜਿਉਣਾ ਸਿਖਾਉਣ ਵਾਲੀ ਮਾਂ ਦੀ ਗੋਦੀ 'ਚ ਦਿੱਲੀ। ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ,ਦਿੱਲੀ ਨੂੰ ਆਪਣੀ ਦੂਜੀ ਮਾਂ ਮੰਨਦਾ ਹਾਂ।
ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਕਦੇ ਵਿਦਿਆਰਥੀ ਨਹੀਂ ਰਿਹਾ। ਦਿੱਲੀ 'ਚ ਪੱਤਰਕਾਰੀ ਕਰਦਿਆਂ ਯੂਨੀਵਰਸਿਟੀ ਨਾਲ ਰਿਸ਼ਤਾ ਜੁੜਿਆ ਤੇ 'ਵਰਸਟੀ ਦਾ ਬੇਹੱਦ ਪਿਆਰ ਮਾਣਿਆ। ਮੈਂ ਪੱਤਰਕਾਰੀ ਤੋਂ ਵੱਧ ਜੇ ਐਨ ਯੂ ਤੋਂ ਸਿੱਖਿਆ ਹੈ।
ਕਥਿਤ ਦੇਸਧ੍ਰੋਹੀ ਉਮਰ ਖ਼ਾਲਿਦ ਨੂੰ ਮੈਂ 2010 ਤੋਂ ਜਾਣਦਾ ਹਾਂ। ਯੂਨੀਵਰਸਿਟੀ 'ਚ ਓਹਦੇ ਨਾਲ ਲਗਾਤਾਰ ਮੁਲਾਕਾਤਾਂ ਹੁੰਦੀਆਂ ਰਹੀਆਂ। ਉਸ ਨਾਲ ਕਸ਼ਮੀਰ,ਮਨੀਪੁਰ,ਆਦਿਵਾਸੀਆਂ ਤੇ ਦਲਿਤ ਜਿਹੇ ਮਸਲਿਆਂ 'ਤੇ ਗੰਭੀਰ ਚਰਚਾ ਹੁੰਦੀ ਰਹੀ ਹੈ। ਖਾਲਿਦ ਨੂੰ ਪੰਜਾਬ ਬਾਰੇ ਜਾਣਨ ਦੀ ਹਮੇਸ਼ਾਂ ਤਾਂਘ ਰਹੀ ਤੇ ਮੈਂ ਉਸ ਨਾਲ ਪੰਜਾਬ ਦੇ ਇਤਿਹਾਸ,ਵਰਤਮਾਨ ਤੇ ਭਵਿੱਖ ਨਾਲ ਵਿਚਾਰ-ਚਰਚਾ ਕਰਦਾ ਰਿਹਾ ਹਾਂ।
ਖ਼ਾਲਿਦ ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ ਨੌਜਵਾਨ ਹੈ। ਦੇਸ ਦੀ ਦਸ਼ਾ ਤੇ ਦਿਸ਼ਾ ਬਾਰੇ ਫਿਕਰਮੰਦ ਹੈ। ਧਾਰਮਿਕ ਘੱਟਗਿਣਤੀਆਂ,ਕੌਮੀਅਤਾਂ,ਦਲਿਤਾਂ ਤੇ ਆਦਿਵਾਸੀਆਂ 'ਤੇ ਹੋ ਰਹੇ ਜ਼ੁਲਮਾਂ ਖ਼ਿਲਾਫ ਬੋਲਦਾ ਹੈ। ਉਮਰ ਨਾਸਤਿਕ ਹੈ ਪਰ ਉਹ ਸਿੱਖਾਂ,ਇਸਾਈਆਂ ਤੇ ਮੁਸਲਮਾਨ ਖ਼ਿਲਾਫ ਹੋ ਰਹੀ ਧਰੁਵੀਕਰਨ ਦੀ ਸਿਆਸਤ ਖ਼ਿਲਾਫ ਡੱਟ ਕੇ ਲੜਦਾ ਤੇ ਬੋਲਦਾ ਰਿਹਾ ਹੈ।
ਬੇਹੱਦ ਗੰਭੀਰ ਨੌਜਵਾਨ ਹੋਣ ਦੇ ਬਾਵਜੂਦ ਉਹ ਬੇਹੱਦ ਹਸਮੁਖ ਹੈ। ਜੇ ਐਨ ਯੂ 'ਚ ਹੋਲੀ ਦਾ ਤਿਓਹਾਰ ਬੜੇ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਂਦਾ ਹੈ। ਮੈਂ ਵੀ ਹੋਲੀ ਓਥੇ ਖੇਡਣੀ ਸਿੱਖੀ। 2011 'ਚ ਮੈਂ ਤੇ ਉਮਰ ਸਤਲੁਜ ਹੋਸਟਲ ਦੇ ਪਿੱਛੇ ਹੋਲੀ ਖੇਡੇ। ਗਾਣੇ ਗਾਏ,ਪੰਜਾਬੀ ਬੋਲੀਆਂ ਪਾਈਆਂ। ਹਾਸੇ-ਮਜ਼ਾਕ 'ਚ ਜ਼ਿੰਦਾਬਾਦ-ਮੁਰਦਾਬਾਦ ਕੀਤੀ। ਖਾਲਿਦ ਨਾਸਤਿਕ ਹੁੰਦਿਆਂ ਹੋਇਆਂ ਵੀ ਹਰ ਧਰਮ ਦੇ ਤਿਓਹਾਰਾਂ ਤੇ ਰਿਵਾਜਾਂ ਦਾ ਆਦਰ ਕਰਦਾ ਹੈ। ਉਹ ਸਮਾਜਿਕ,ਸੱਭਿਆਚਾਰਕ ਤੇ ਧਾਰਮਿਕ ਵੰਨ-ਸਵੰਨਤਾ ਦਾ ਕਦਰਦਾਨ ਹੈ। ਬੜੀ ਰੌਚਿਕ ਗੱਲ ਹੈ ਕਿ ਨਾਸਤਿਕ ਹੁੰਦਿਆਂ ਹੋਇਆ ਖਾਲਿਦ ਨੂੰ ਕਹਿਣਾ ਪਿਆ ਕਿ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਮੈਂ ਮੁਸਲਮਾਨ ਹਾਂ। ਉਸਦੀ ਇਹ ਗੱਲ ਸੁਣਕੇ ਮੈਨੂੰ ਲੱਗਿਆ ਕਿ ਇਸ ਦੇਸ ਦਾ ਅਸਲ ਸੱਚ ਇਹੀ ਹੈ।
ਦਰ ਅਸਲ ਪਛਾਣ ਦਾ ਮਸਲਾ ਬੇਹੱਦ ਗੁੰਝਲਦਾਰ ਹੈ। ਵਿਅਕਤੀਗਤ ਪੱਧਰ 'ਤੇ ਪਛਾਣ ਛੱਡਣ ਨਾਲ ਪਛਾਣ ਦੀ ਸਮਾਜਿਕਤਾ ਤੇ ਸਿਆਸਤ ਖ਼ਤਮ ਨਹੀਂ ਹੁੰਦੀ ਹੈ। ਪਛਾਣ ਹਰ ਮੋੜ 'ਤੇ ਤੁਹਾਡੇ ਸਾਹਮਣੇ ਖੜ੍ਹੀ ਹੁੰਦੀ ਹੈ। ਅੱਜ ਪੂਰੀ ਦੁਨੀਆ ਪਛਾਣ ਦੇ ਸਵਾਲਾਂ ਨਾਲ ਦੋ-ਚਾਰ ਹੋ ਰਹੀ ਹੈ। ਪਛਾਣ ਦੇ ਸਵਾਲ ਤੋਂ ਭੱਜਿਆਂ ਪਛਾਣ ਦੇ ਸਵਾਲ ਦਾ ਹੱਲ ਨਹੀਂ ਹੋ ਸਕਦਾ ਹੈ। ਅੱਜ ਪਛਾਣ 'ਤੇ ਨਾਂਅ 'ਤੇ ਘੱਟਗਿਣਤੀਆਂ ਤੇ ਕੌਮੀਅਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖ਼ਾਲਿਦ ਨੂੰ ਮੁਸਲਮਾਨ ਹੋਣ ਦਾ ਅਹਿਸਾਸ ਕਰਵਾਉਣ ਦੀ ਸਿਆਸਤ ਨੇ ਪਛਾਣ ਦੇ ਸਵਾਲ ਦੀ ਗੰਭੀਰਤਾ ਨੂੰ ਚਿੰਨ੍ਹਤ ਕੀਤਾ ਹੈ। ਖ਼ਾਲਿਦ ਬਹਾਨੇ ਪਛਾਣ ਦੇ ਹਰ ਪਹਿਲੂ 'ਤੇ ਖੁੱਲ੍ਹਦਿਲੀ ਨਾਲ ਵਿਚਾਰ-ਚਰਚਾ ਹੋਣੀ ਚਾਹੀਦੀ ਹੈ।
ਬਿਹਤਰ ਸਮਾਜ ਦਾ ਸੁਫ਼ਨਾ ਦੇਖਣ ਵਾਲੀ ਹਰ ਵਿਚਾਰਧਾਰਾ ਨੂੰ ਮੌਜੂਦਾ ਦੌਰ 'ਚ ਪਛਾਣ ਦੇ ਸਵਾਲ ਨਾਲ ਸੰਵਾਦ ਰਚਾਉਣ ਦੀ ਲੋੜ ਹੈ ਕਿਉਂਕਿ ਜਦੋਂ ਤੱਕ ਅਜਿਹੇ ਲੋਕ ਘੱਟਗਿਣਤੀਆਂ ਤੇ ਕੌਮੀਅਤਾਂ ਦੀਆਂ ਵਿਸਵਾਸ਼ ਨਹੀਂ ਜਿੱਤਣਗੇ ਉਦੋਂ ਤੱਕ ਕਿਸੇ ਵੀ ਹੱਲ ਵੱਲ ਵਧਣਾ ਮੁਸ਼ਕਲ ਹੈ।
ਯਾਦਵਿੰਦਰ ਕਰਫਿਊ
Mob: 95308-95198
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-42821537785706253432016-02-10T06:45:00.000-08:002016-02-12T05:24:13.967-08:00ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ ਕਿਵੇਂ ਮਰਦੇ ਹਨ?
ਕਿਸੇ ਕਮਿਊਨਿਸਟ ਦੇ ਖ਼ੁਦਕੁਸ਼ੀ ਕਰਨ ਦਾ ਮਤਲਬ ਕੀ ਹੈ? ਚੜ੍ਹਦੀ ਕਲਾ ਦੀ ਵਿਚਾਰਧਾਰਾ ਨਾਲ ਵਿਚਰਦਾ ਮਨੁੱਖ ਢਹਿੰਦੀ ਕਲਾ ਦਾ ਸ਼ਿਕਾਰ ਕਿਉਂ ਹੋ ਜਾਂਦਾ ਹੈ? ਖ਼ੁਦਕੁਸ਼ੀ ਵੀ ਕਿਸੇ 'ਸਿਆਸੀ/ਲੀਡਰ ਭਗਤੀ ਲਹਿਰ' ਨੂੰ ਕਿਉਂ ਨਹੀਂ ਤੋੜ ਪਾਉਂਦੀ? ਕੀ 'ਜਥੇਬੰਦਕ ਸੱਤਾ' ਨਾਲ ਵਿਚਰਦੇ ਲੋਕ ਮਨੁੱਖੀ ਭਾਵਨਾਵਾਂ ਰਹਿਤ ਮਸ਼ੀਨ ਬਣ ਜਾਂਦੇ ਹਨ? ਕੀ 'ਜਥੇਬੰਦੀ ਦੀ ਹਕੂਮਤ' ਵੀ 'ਸੱਤਾ ਦੀ ਹਕੂਮਤ' ਵਰਗੀ ਹੋ ਗਈ ਹੈ? ਕੀ ਵਿਚਾਰਧਾਰਾ 'ਜਥੇਬੰਦਕ ਸੱਤਾ' ਅੱਗੇ ਫੇਲ੍ਹ ਹੋ ਜਾਂਦੀ ਹੈ? ਕੀ 'ਜਥੇਬੰਦਕ ਸੱਤਾਈ ਤਾਨਸ਼ਾਹੀ' ਹੀ ਵਿਚਾਰਧਾਰਾ ਦਾ ਕਤਲ ਕਰ ਰਹੀ ਹੈ? ਕੀ 'ਜਥੇਬੰਦਕ ਤਾਨਾਸ਼ਾਹੀ' ਹਰ ਵਿਰੋਧ ਤੇ ਵਿਰੋਧੀ ਨੂੰ ਦੁਸ਼ਮਣ ਕਰਾਰ ਦੇ ਕੇ ਦਰੜਦੀ ਰਹੇਗੀ? ਕੀ ਪੰਜਾਬ 'ਚ ਕਮਿਊਨਿਸਟ ਲਹਿਰ ਦੀ ਨਾ-ਕਾਮਯਾਬੀ ਪਿੱਛੇ ਬਾਹਰੀ ਕਾਰਕਾਂ ਦੇ ਨਾਲ ਨਾਲ 'ਅੰਦਰੂਨੀ ਤਾਨਾਸ਼ਾਹੀ' ਵੀ ਮੁੱਖ ਜ਼ਿੰਮੇਵਾਰ ਹੈ?
ਇਨ੍ਹਾਂ ਸਵਾਲਾਂ ਨਾਲ ਮੈਂ ਪਿਛਲੇ ਸਮੇਂ 'ਚ ਰੂਬਰੂ ਹੁੰਦਾ ਰਿਹਾ ਹਾਂ। ਮੇਰੇ ਦੇਖਦਿਆਂ ਬਹੁਤ ਸਾਰੇ ਸੰਵੇਦਨਸ਼ੀਲ ਨੌਜਵਾਨ ਕਮਿਊਨਿਸਟ ਲਹਿਰ ਤੋਂ ਦੂਰ ਹੋਏ ਹਨ। ਕਿਉਂ ਦੂਰ ਹੋਏ ਹਨ? ਕੀ ਜੇ ਉਹ ਦੂਰ ਨਾ ਹੁੰਦੇ ਤਾਂ ਉਹ ਵੀ ਨਵਕਰਨ ਵਾਂਗ ਖ਼ੁਦਕੁਸ਼ੀ ਦਾ ਸ਼ਿਕਾਰ ਹੁੰਦੇ? ਕੀ ਹਰ 'ਜਥੇਬੰਦਕ ਹਕੂਮਤ' ਨੂੰ ਸਵਾਲਾਂ ਤੋਂ ਡਰ ਲੱਗਦਾ ਹੈ? ਕੀ ਇਸੇ ਲਈ ਹਰ ਆਲੋਚਨਾਤਮਿਕ ਸਵਾਲ ਕਰਨ ਵਾਲੇ ਨੂੰ ਦੁਸ਼ਮਣ,ਭਗੌੜਾ ਆਦਿ ਆਦਿ ਕਰਾਰ ਦਿੱਤਾ ਜਾਂਦਾ ਹੈ?
ਦਰ ਅਸਲ ਸਵਾਲ ਸਿਰਫ਼ ਨਵਕਰਨ ਦੀ ਖ਼ੁਦਕੁਸ਼ੀ ਤੇ ਰੈਵੋਲੂਸ਼ਨਿਰੀ ਕਮਿਊਨਿਸਟ ਲੀਗ ਆਫ ਇੰਡੀਆ ਦੇ 'ਅਸੰਵੇਦਨਸ਼ੀਲ ਵਤੀਰੇ/ਰਵੱਈਏ' ਦਾ ਨਹੀਂ ਹੈ। ਸਵਾਲ ਹੈ ਕਿ ਪੂਰੀ ਕਮਿਊਨਿਸਟ ਲਹਿਰ 'ਚ ਇਸ ਤਰ੍ਹਾਂ ਦੇ 'ਅਸੰਵੇਦਨਸ਼ੀਲ ਵਤੀਰੇ/ਰਵੱਈਏ' 'ਤੇ ਅੱਜ ਤੱਕ ਕਦੇ ਕੋਈ ਗੰਭੀਰ ਚਰਚਾ ਕਿਉਂ ਨਹੀਂ ਹੋਈ ਹੈ? ਜਿਹੜੇ ਇਸ ਦਾ ਸ਼ਿਕਾਰ ਵੀ ਬਣਦੇ ਰਹੇ ਹਨ ਉਹ 'ਜਥੇਬੰਦਕ ਸਮਝੌਤੇ' ਤੋਂ ਬਾਅਦ 'ਜਥੇਬੰਦਕ ਸੱਤਾ' ਦਾ ਹੀ ਹਿੱਸਾ ਬਣ ਗਏ। ਇਹ ਗੱਲ ਇਸ ਲਈ ਵੀ ਅਹਿਮ ਹੈ ਕਿ ਨਵਕਰਨ ਦੇ ਮਸਲੇ 'ਤੇ ਕਈ ਕਮਿਊਨਿਸਟ ਪਾਰਟੀਆਂ ਸਵਾਲਾਂ ਦਾ ਸਾਹਮਣਾ ਨਾ ਕਰ ਕੇ ਟਕਸਾਲੀ ਪਹੁੰਚ ਨਾਲ 'ਰੈਵੋਲੂਸ਼ਨਿਰੀ ਕਮਿਊਨਿਸਟ ਲੀਗ ਆਫ ਇੰਡੀਆ' ਦੀ ਪਿੱਠ 'ਤੇ ਖੜ੍ਹੀਆਂ ਹੋ ਗਈਆਂ ਹਨ। ਕੀ ਹਰ ਨੈਤਕਿਤਾ-ਅਨੈਤਿਕਾ 'ਚ ਇਕ ਦੂਜੇ ਦਾ ਸਾਥ ਦੇਣ ਦੀ ਸਿੱਖਿਆ ਕਮਿਊਨਿਜ਼ਮ ਦਿੰਦਾ ਹੈ? ਜੇ ਨਹੀਂ ਤਾਂ ਮਸਲੇ ਦੀ ਘੋਖ ਤੇ ਜਾਂਚ ਪੜਤਾਲ ਤੋਂ ਬਿਨਾਂ ਹੀ 'ਕੌਮਨ ਮਿਨੀਮਮ ਹਮਾਇਤ' ਦੇਣ ਦਾ ਮਤਲਬ ਕੀ ਹੈ?
ਸਵਾਲ ਇਹ ਵੀ ਹੈ ਕਿ ਅਗਾਂਹਵਧੂ ਲਹਿਰ ਨਾਲ ਜੁੜੇ ਲੋਕ ਵੀ ਵਿਚਾਰਕ ਤੇ ਵਿਅਕਤੀਗਤ ਮੱਤਭੇਦਾਂ ਦੇ ਚੱਲਦਿਆਂ 'ਸੰਘੀਆਂ' (ਆਰਐਸਐਸ) ਵਾਂਗ ਵਿਅਕਤੀ ਦੀ ਕਿਰਦਾਰਕੁਸ਼ੀ 'ਚ ਕਿਉਂ ਜੁਟ ਜਾਂਦੇ ਹਨ? ਅਜਿਹੀਆਂ ਕਿਰਦਾਰਕੁਸ਼ੀਆਂ ਕਰਨ ਦੀ ਸਿਖਲਾਈ ਉਨ੍ਹਾਂ ਨੂੰ ਕੌਣ ਦਿੰਦਾ ਹੈ? ਵਿਚਾਰਧਾਰਾ ਤਾਂ ਕਿਸੇ ਨੂੰ ਅਜਿਹਾ 'ਖ਼ਤਰਨਾਕ ਮਨੁੱਖ ਤੇ ਭਗਤ' ਸਿਰਜਣਾ ਨਹੀਂ ਸਿਖਾਉਂਦੀ। ਹੰਕਾਰ ਦੀਆਂ ਸਭ ਹੱਦਾਂ ਪਾਰ ਕਿਉਂ ਹੋ ਜਾਂਦੀਆਂ ਹੈ? ਸਹਿਜ ਦੁਨੀਆ ਸਿਰਜਣ ਦਾ ਸੁਫ਼ਨਾ ਦੇਖਣ ਵਾਲੇ ਖ਼ੁਦ ਸਹਿਜ ਕਿਉਂ ਨਹੀਂ ਰਹਿ ਪਾਉਂਦੇ?
ਹੁਣ ਮਸਲਾ ਇਹ ਹੈ ਕਿ ਇਹ ਸਾਰੀਆਂ ਗੱਲਾਂ 'ਕਰਨ ਵਾਲਿਆਂ' ਕੋਲ ਕੌਣ ਕਰੇਗਾ? ਕਿਉਂਕਿ ਅੱਜ ਦੀ ਘੜੀ ਤਾਂ 'ਕਰਨ ਵਾਲੇ' ਕੁਝ ਸੁਣਨ ਨੂੰ ਤਿਆਰ ਨਹੀਂ। ਜਥੇਬੰਦਕ ਢਾਂਚਿਆਂ ਦਾ ਹਿੱਸਾ ਬਣੇ ਲੋਕਾਂ ਨੂੰ ਜ਼ੁਅੱਰਤ ਨਾਲ ਸਭ ਕੁਝ ਕਹਿਣਾ ਚਾਹੀਦਾ ਹੈ। ਸੁਣਨ ਵਾਲਿਆਂ ਨੂੰ ਦਿਲ-ਦਿਮਾਗ ਵੱਡੇ ਕਰਨੇ ਚਾਹੀਦੇ ਹਨ। ਇਹ ਵੀ ਕੌੜਾ ਸੱਚ ਹੈ ਕਿ ਹਰ ਕਹਿਣ ਵਾਲੇ ਨੂੰ ਹਰ ਵਾਰ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ। ਦਲਜੀਤ ਅਮੀ ਨੇ ਬੇਹੱਦ ਗੰਭੀਰਤਾ ਨਾਲ ਮਸਲੇ ਨੂੰ ਉਠਾਇਆ ਹੈ। ਉਮੀਦ ਹੈ ਕਿ ਅੱਗੇ ਤੋਂ ਕਿਸੇ ਸੋਹਣੇ ਸਮਾਜ ਦਾ ਸੁਫਨਾ ਦੇਖਣ ਵਾਲੇ ਨਵਕਰਨ ਨੂੰ ਖ਼ੁਦਕੁਸ਼ੀ ਕਰਵਾਉਣ ਦਾ ਮਾਹੌਲ ਨਹੀਂ ਸਿਰਜਿਆ ਜਾਵੇਗਾ। ਧਮਕੀਆਂ, ਟੈਗ ਤੇ ਵਿਸ਼ੇਸ਼ਣ ਕਚਲਰ ਦੀ ਥਾਂ ਸਿਹਤਮੰਦ ਸੱਭਿਆਚਾਰ ਲਵੇਗਾ। ਹੋ ਸਕਦੈ ਇਸ ਟਿੱਪਣੀ ਤੇ ਅਮੀ ਦੇ ਲੇਖ਼ ਦੀ ਵੀ ਮਸ਼ੀਨੀ ਅਸੰਦੇਵਨਸ਼ੀਲ ਪਹੁੰਚ ਤੇ ਕਲਾਸੀਕਲ ਪਰਿਭਾਸ਼ਵਾਂ ਨਾਲ ਖਿੱਲੀ ਉਡਾ ਦਿੱਤੀ ਜਾਵੇ ਪਰ ਕੋਈ ਹੋਰ ਨਵਕਰਨ ਨਾ ਬਣੇ। ਇਸ ਲਈ ਜ਼ਰੂਰੀ ਹੈ ਕਿ ਸੱਚ ਲਿਖਿਆ,ਬੋਲਿਆ ਜਾਵੇ।-ਯਾਦਵਿੰਦਰ ਕਰਫਿਊ
ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ ਕਿਵੇਂ ਮਰਦੇ ਹਨ?
ਰੋਹਿਤ ਵੇਮੁਲਾ ਤੋਂ ਬਾਅਦ ਨਵਕਰਨ ਦੀ ਖ਼ੁਦਕੁਸ਼ੀ ਸੋਗ਼ਵਾਰ ਹੈ। ਨਵਕਰਨ ਦੀ ਖ਼ੁਦਕੁਸ਼ੀ ਇੱਕ ਪਾਸੇ ਤਾਂ ਖ਼ੁਦਕੁਸ਼ੀਆਂ ਦੇ ਰੁਝਾਨ ਦੀ ਕੜੀ ਹੈ ਪਰ ਦੂਜੇ ਪਾਸੇ ਉਸ ਦੀ ਪਛਾਣ ਨਾਲ ਜੁੜ ਕੇ ਇਸੇ ਰੁਝਾਨ ਦਾ ਗੁੰਝਲਦਾਰ ਪੱਖ ਉਜਾਗਰ ਕਰਦੀ ਹੈ। ਨਵਕਰਨ ਇੱਕ ਕਮਿਉਨਿਸਟ ਧੜੇ (ਰੈਵੂਲੁਸ਼ਨਰੀ ਕਮਿਉਨਿਸਟ ਲੀਗ ਆਫ਼ ਇੰਡੀਆ ਜਾਂ ਆਰ.ਸੀ.ਐੱਲ.ਆਈ.) ਦਾ ਕੁੱਲਵਕਤੀ ਕਾਮਾ ਸੀ। ਉਸ ਦੀ ਉਮਰ 22 ਸਾਲਾਂ ਦੀ ਸੀ। ਰਹਿਤ ਵੇਮੁਲਾ ਦੀ ਖ਼ੁਦਕੁਸ਼ੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਹੋਏ ਰੋਸ ਮੁਜ਼ਾਹਰੇ ਦੀਆਂ ਤਸਵੀਰਾਂ ਫੇਸਬੁੱਕ ਉੱਤੇ ਨਵਕਰਨ ਦੀ ਆਖ਼ਰੀ ਪੋਸਟ ਹਨ। ਜਦੋਂ ਰੋਹਿਤ ਵੇਮੁਲਾ ਦੀ ਆਖ਼ਰੀ ਖ਼ਤ ਦੀ ਲਗਾਤਾਰ ਚਰਚਾ ਚੱਲ ਰਹੀ ਹੈ ਤਾਂ ਇਸੇ ਦੌਰਾਨ ਨਵਕਰਨ ਨੇ ਆਪਣੀ ਜ਼ਿੰਦਗੀ ਦੀ ਆਖ਼ਰੀ ਚਿੱਠੀ ਲਿਖੀ ਹੈ। ਰੋਹਿਤ ਵੇਮੁਲਾ ਵਾਂਗ ਨਵਕਰਨ ਵੀ ਆਪਣੀ ਚਿੱਠੀ ਵਿੱਚ ਕਿਸੇ ਨੂੰ ਮੁਖ਼ਾਤਬ ਨਹੀਂ ਅਤੇ ਅੰਤ ਵਿੱਚ ਉਸ ਨੇ ਆਪਣਾ ਨਾਮ ਨਹੀਂ ਲਿਖਿਆ। ਇਹ ਚਿੱਠੀ ਪੜ੍ਹਨਾ ਦਰਦਨਾਕ ਹੈ ਪਰ ਇਹ ਸਾਡੇ ਦੌਰ ਦੇ ਯੁੱਗ ਪਲਟਾਉਣ ਤੁਰੇ ਨੌਜਵਾਨ ਨੇ ਲਿਖੀ ਹੈ ਇਸ ਲਈ ਪੜ੍ਹਨੀ ਜ਼ਰੂਰੀ ਹੈ। ਟੁਕੜਿਆਂ ਵਿੱਚ ਲਿਖੀ ਇਸ ਚਿੱਠੀ ਦਾ ਉਤਾਰਾ ਇੰਝ ਹੈ।
… ਸ਼ਾਇਦ ਮੈਂ ਅਜਿਹਾ ਕਰਨ ਦਾ ਫ਼ੈਸਲਾ ਬਹੁਤ ਪਹਿਲਾਂ ਲੈ ਚੁੱਕਾ ਹੁੰਦਾ ਪਰ ਜੋ ਚੀਜ਼ ਮੈਨੂੰ ਇਹ ਕਰਨ ਤੋਂ ਰੋਕਦੀ ਸੀ ਉਹ ਮੇਰੀ ਕਾਇਰਤਾ ਸੀ।
… ਅਤੇ ਉਹ ਪਲ ਆ ਗਿਆ, ਜਿਸ ਪਲ ਦੀ ਅਟੱਲਤਾ ਦਾ ਮੈਨੂੰ ਸ਼ੁਰੂ ਤੋਂ ਹੀ ਭਰੋਸਾ ਸੀ, ਪੱਕਾ ਤੇ ਦ੍ਰਿੜ੍ਹ ਭਰੋਸਾ। ਪਰ ਆਪਣੇ ਅੰਦਰ ਦੋ ਚੀਜ਼ਾਂ ਨੂੰ ਸੰਭਾਲਦੇ ਹੁਣ ਮੈਂ ਹੰਭ ਚੁੱਕਾ ਹਾਂ। ਜਿਨ੍ਹਾਂ ਲੋਕਾਂ ਨਾਲ ਮੈਂ ਤੁਰਿਆ ਸਾਂ ਮੇਰੇ ਵਿੱਚ ਉਨ੍ਹਾਂ ਵਰਗੀ ਚੰਗਿਆਈ ਨਹੀਂ। ਸ਼ਾਇਦ ਇਸੇ ਕਰ ਕੇ ਮੈਂ ਉਨ੍ਹਾਂ ਦਾ ਸਾਥ ਨਹੀਂ ਨਿਭਾ ਸਕਿਆ। ਦੋਸਤੋ ਮੈਨੂੰ ਮਾਫ਼ ਕਰ ਦੇਣਾ।
ਅਤੇ ਇੱਕ ਨਿੱਕੀ ਜਿਹੀ ਪਿਆਰੀ ਜਿਹੀ ਰੂਹ ਤੋਂ ਵੀ ਮੈਂ ਮਾਫ਼ੀ ਮੰਗਦਾ … ਮੈਨੂੰ ਮਾਫ਼ ਕਰ ਦੇਣਾ … ਮੈਂ ਭਗੌੜਾ ਹਾਂ ਪਰ ਗੱਦਾਰ ਨਹੀਂ …
ਅਲਵਿਦਾ,
ਮੈਂ ਇਹ ਫ਼ੈਸਲਾ ਆਪਣੀ ਖ਼ੁਦ ਦੀ ਕਮਜ਼ੋਰੀ ਕਰ ਕੇ ਲੈ ਰਿਹਾ ਹਾਂ। ਮੇਰੇ ਲਈ ਹੁਣ ਕਰਨ ਨੂੰ ਇਸ ਤੋਂ ਬਿਹਤਰ ਕੰਮ ਨਹੀਂ ਹੈ। ਹੋ ਸਕੇ ਤਾਂ ਮੇਰੇ ਬਾਰੇ ਸੋਚਣਾ ਤਾਂ ਜ਼ਰਾ ਰਿਆਇਤ ਨਾਲ …
ਇਸ ਚਿੱਠੀ ਦੇ ਸ਼ਬਦਾਂ ਵਿੱਚ ਬਹੁਤ ਵਿੱਥ ਹੈ ਜੋ ਪਾਠਕ ਨੂੰ ਪਰੇਸ਼ਾਨ ਕਰਦੀ ਹੈ। ਕੁਝ ਸ਼ਬਦਾਂ ਦੇ ਅਰਥ ਤਾਂ ਉਸ ਨਾਲ ਰੋਜ਼ਾਨਾ ਰਾਬਤੇ ਵਾਲਿਆਂ ਦੇ ਸਮਝ ਵਿੱਚ ਵਧੇਰੇ ਆ ਸਕਦੇ ਹਨ। ਚਿੱਠੀ ਦੱਸਦੀ ਹੈ ਕਿ ਉਹ ਆਪਣੇ ਸਾਥੀਆਂ ਵਰਗੀ ‘ਚੰਗਿਆਈ’ ਨਾ ਹੋਣ ਕਾਰਨ ਉਨ੍ਹਾਂ ਨਾਲ ‘ਨਿਭ ਨਹੀਂ ਸਕਿਆ’ ਅਤੇ ‘ਹੰਭ’ ਜਾਣ ਕਾਰਨ ਇਸ ਫ਼ੈਸਲੇ ਨੂੰ ਟਾਲਦਾ ਰਿਹਾ ਪਰ ਆਖ਼ਰ ਉਹ ‘ਅਟੱਲ’ ਪਲ ਆ ਗਿਆ ਜਦੋਂ ਉਸ ਨੇ ਆਪਣੀ ‘ਕਾਇਰਤਾ ਅਤੇ ਕਮਜ਼ੋਰੀ’ ਦੀ ਥਾਂ ਮੌਤ ਨੂੰ ਤਰਜੀਹ ਦਿੱਤੀ। ਚਿੱਠੀ ਦੇ ਸ਼ਬਦਾਂ ਵਿਚਲੀ ਵਿੱਥ ਤੋਂ ਬਿਨਾਂ ਇਸ ਵਿੱਚ ਨਵਕਰਨ ਦੇ ਕਿਰਦਾਰ ਦਾ ਇੱਕ ਪੱਖ ਬਹੁਤ ਸਾਫ਼ ਝਲਕਦਾ ਹੈ। ਉਹ ਬਹੁਤ ਬੋਚ ਕੇ ਲਿਖ ਰਿਹਾ ਹੈ। ਇੱਕ ਸੁਆਲ ਤਾਂ ਸਹਿਜ ਹੀ ਉਘੜ ਆਉਂਦਾ ਹੈ ਕਿ ਉਹ ਜਿਸ ਮਾਹੌਲ ਵਿੱਚ ਰਹਿ ਰਿਹਾ ਸੀ, ਉਸ ਵਿੱਚ ‘ਭਗੌੜਾ’ ਅਤੇ ‘ਗੱਦਾਰ’ ਸ਼ਬਦਾਂ ਦੀ ਵਰਤੋਂ ਕਿੰਝ ਹੁੰਦੀ ਹੈ?
ਰੋਹਿਤ ਵੇਮੁਲਾ ਦੀ ਚਿੱਠੀ ਉੱਤੇ ਬਹੁਤ ਚਰਚਾ ਹੋ ਰਹੀ ਹੈ। ਨਵਕਰਨ ਦੀ ਚਿੱਠੀ ਰੋਹਿਤ ਵੇਮੁਲਾ ਦੀ ਚਿੱਠੀ ਦੀ ਇੱਕ ਹੋਰ ਪੜ੍ਹਤ ਉਘਾੜਦੀ ਹੈ। ਦਰਅਸਲ ਇਨ੍ਹਾਂ ਚਿੱਠੀਆਂ ਦੀ ਸਾਂਝੀ ਤੰਦ ਇਨ੍ਹਾਂ ਦੋਵਾਂ ਦਾ ਸਰਗਰਮ ਕਾਰਕੁੰਨ ਹੋਣਾ ਹੈ। ਰੋਹਿਤ ‘ਆਪਣੇ ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਦੇ ਪਰਿਵਾਰ ਨੂੰ ਨਿਰਾਸ਼ ਕਰਨ ਲਈ ਮੁਆਫ਼ੀ ਮੰਗਦਾ’ ਹੈ ਅਤ ਨਵਕਰਨ ਆਪਣੇ ਸਾਥੀਆਂ ਤੋਂ ਮੌਤ ਤੋਂ ਬਾਅਦ ‘ਜ਼ਰਾ ਰਿਆਇਤ ਨਾਲ’ ਸੋਚਣ ਦੀ ਮੰਗ ਕਰਦਾ ਹੈ। ਰੋਹਿਤ ਲਿਖਦਾ ਹੈ, “ਲੋਕ ਮੈਨੂੰ ਡਰਪੋਕ ਕਰਾਰ ਦੇ ਸਕਦੇ ਹਨ। ਮੇਰੇ ਜਾਣ ਤੋਂ ਬਾਅਦ ਮੈਨੂੰ ਖ਼ੁਦਗਰਜ਼ ਜਾਂ ਮੂਰਖ਼ ਕਰਾਰ ਦਿੱਤਾ ਜਾ ਸਕਦਾ ਹੈ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਕੋਈ ਮੈਨੂੰ ਬਾਅਦ ਵਿੱਚ ਕੀ ਕਹਿੰਦਾ ਹੈ।” ਨਵਕਰਨ ਲਿਖਦਾ ਹੈ, “ਮੈਂ ਭਗੌੜਾ ਹਾਂ ਪਰ ਗੱਦਾਰ ਨਹੀਂ।” ਰੋਹਿਤ ਆਪਣੀ ਹਾਲਤ ਬਿਆਨ ਕਰਦਾ ਹੈ, “ਮੈਂ ਇਸ ਵੇਲੇ ਸੋਗ਼ਵਾਰ ਨਹੀਂ ਹਾਂ। ਮੈਂ ਉਦਾਸ ਨਹੀਂ ਹਾਂ। ਮੈਂ ਸੱਖਣਾ ਹਾਂ। ਬਿਲਕੁਲ ਖ਼ਾਲੀ, ਆਪਣੇ-ਆਪ ਤੋਂ ਬੇਖ਼ਬਰ। ਇਹੋ ਦੁੱਖ ਹੈ। ਇਸੇ ਕਾਰਨ ਮੈਂ ਵਿਦਾ ਹੁੰਦਾ ਹਾਂ।” ਨਵਕਰਨ ਇਸੇ ਲਿਖਤ ਦਾ ਅਗਲਾ ਫਿਕਰਾ ਲਿਖਦਾ ਜਾਪਦਾ ਹੈ, “ਮੈਂ ਅਜਿਹਾ ਕਰਨ ਦਾ ਫ਼ੈਸਲਾ ਬਹੁਤ ਪਹਿਲਾਂ ਲੈ ਚੁੱਕਾ ਹੁੰਦਾ ਪਰ ਜੋ ਚੀਜ਼ ਮੈਨੂੰ ਇਹ ਕਰਨ ਤੋਂ ਰੋਕਦੀ ਸੀ ਉਹ ਮੇਰੀ ਕਾਇਰਤਾ ਸੀ। … ਅਤੇ ਉਹ ਪਲ ਆ ਗਿਆ, ਜਿਸ ਪਲ ਦੀ ਅਟੱਲਤਾ ਦਾ ਮੈਨੂੰ ਸ਼ੁਰੂ ਤੋਂ ਹੀ ਭਰੋਸਾ ਸੀ, ਪੱਕਾ ਤੇ ਦ੍ਰਿੜ੍ਹ ਭਰੋਸਾ।”
ਇਹ ਦੋਵੇਂ ਚਿੱਠੀਆਂ ਇੱਕੋ ਦੌਰ ਦੇ ਸਰਗਰਮ ਕਾਰਕੁੰਨਾਂ ਨੇ ਲਿਖੀਆਂ ਹਨ। ਇਹ ਦੋਵੇਂ ਆਖ਼ਰੀ ਵੇਲੇ ਤੱਕ ਆਪਣੀਆਂ ਜਥੇਬੰਦੀਆਂ ਦੇ ਸਰਗਰਮ ਕਾਰਕੁੰਨ ਸਨ। ਦੋਵੇਂ ‘ਯੁੱਗ ਪਲਟਾਉਣ ਵਿੱਚ ਮਸਰੂਫ਼’ ਸਨ। ਯੁੱਗ ਪਲਟਾਉਣ ਤੋਂ ਬਿਹਤਰ ਸੁਫ਼ਨਾ ਜਾਂ ਜਿਊਣ ਦਾ ਕਾਰਨ ਕੀ ਹੋ ਸਕਦਾ ਹੈ? ਯੁੱਗ ਪਲਟਾਉਣ ਦਾ ਸੁਫ਼ਨਾ ਦਰਦਮੰਦੀ ਨਾਲ ਲਬਰੇਜ਼ ਜੀਆਂ ਨੂੰ ਹੀ ਆਉਂਦਾ ਹੈ। ਉਨ੍ਹਾਂ ਵਿੱਚੋਂ ਵਧੇਰੇ ਹਿੰਮਤ ਵਾਲੇ ਕੁੱਲਵਕਤੀ ਕਾਰਕੁੰਨ ਬਣਦੇ ਹਨ। ਇਹ ਗੱਲ ਤਾਂ ਨਿਜ਼ਾਮ ਵਿਰੁਧ ਚੱਲਦੀਆਂ ਯੁੱਗ ਪਲਟਾਉਣ ਦੇ ਸੁਫ਼ਨਿਆਂ ਵਾਲੀਆਂ ਤਮਾਮ ਲਹਿਰਾਂ ਬਾਬਤ ਮੰਨੀ ਜਾਂਦੀ ਹੈ ਕਿ ਕੁੱਲਵਕਤੀ ਕਾਰਕੁੰਨ ਸਮਾਜ ਦੀ ਮਲਾਈ ਹੁੰਦੇ ਹਨ। ਇਹ ਸੁਆਲ ਆਪਣੀ ਥਾਂ ਹੈ ਕਿ ਇਸ ਧਾਰਨਾ ਨੂੰ ਪੇਸ਼ ਕਰਨ ਦੀ ਸਿਆਸਤ ਕੀ ਹੈ?
ਜਦੋਂ ਕੋਈ ਜਥੇਬੰਦੀ ਜਾਂ ਲਹਿਰ ਯੁੱਗ ਪਲਟਾਉਣ ਜਾਂ ਨਿਜ਼ਾਮ ਬਦਲਣ ਦਾ ਦਾਅਵਾ ਕਰਦੀ ਹੈ ਤਾਂ ਉਸ ਦੀ ਹਕੂਮਤ ਦਾ ਘੇਰਾ ਹੁੰਦਾ ਹੈ। ਉਸ ਜਥੇਬੰਦੀ ਜਾਂ ਲਹਿਰ ਨੂੰ ਭਾਵੇਂ ਸਮੁੱਚੇ ਨਿਜ਼ਾਮ ਨੂੰ ਬਦਲਣ ਵਿੱਚ ਕਾਮਯਾਬੀ ਨਾ ਮਿਲੇ ਪਰ ਉਸ ਦਾ ਸਿੱਕਾ ਕਿਤੇ ਤਾਂ ਚੱਲਦਾ ਹੈ। ਕੁੱਲਵਕਤੀ ਕਾਰਕੁੰਨਾਂ ਵਿੱਚ ਤਾਂ ਉਨ੍ਹਾਂ ਦਾ ਆਪਣਾ ਸਿੱਕਾ ਚੱਲਦਾ ਹੈ। ਜੇ ਕੁੱਲਵਕਤੀਆਂ ਉੱਤੇ ਗ਼ਾਲਬ ਨਿਜ਼ਾਮ ਦਾ ਅਸਰ ਮਾਅਨੇ ਰੱਖਦਾ ਹੈ ਤਾਂ ਜਥੇਬੰਦੀਆਂ ਦੀ ਹਕੂਮਤ ਵੀ ਮਾਅਨੇ ਰੱਖਦੀ ਹੈ। ਨਵਾਂ ਮਨੁੱਖ ਸਿਰਜਣ ਦਾ ਸੁਫ਼ਨਾ ਇੱਕ ਸੋਚ ਦੇ ਜੀਆਂ ਦੇ ਆਪਸੀ ਵਿਹਾਰ ਵਿੱਚੋਂ ਨਕਸ਼ ਨਿਖਾਰਦਾ ਹੈ। ਇਹ ਸੁਆਲ ਮਾਅਨੇ ਰੱਖਦਾ ਹੈ ਕਿ ਯੁੱਗ ਪਲਟਾਉਣ ਦਾ ਸੁਫ਼ਨਾ ਮੌਜੂਦਾ ਨਿਜ਼ਾਮ ਦੇ ਨਿਘਾਰ ਦਾ ਸ਼ਿਕਾਰ ਹੋਏ ਮਨੁੱਖ ਦਾ ਇਲਾਜ ਕਿਵੇਂ ਕਰਦਾ ਹੈ? ਯੁੱਗ ਪਲਟਾਉਣ ਦੀ ਹਾਮੀ ਭਰਨ ਵਾਲੀਆਂ ਜਥੇਬੰਦੀਆਂ ਅਤੇ ਲਹਿਰਾਂ ਦੀ ਇਹ ਟਕਸਾਲੀ ਦਲੀਲ ਹੈ ਕਿ ਮਨੁੱਖ ਨੂੰ ਜ਼ਲਾਲਤ ਦੀ ਜ਼ਿੰਦਗੀ ਜਿਉਣ ਦੀ ਥਾਂ ਬਗ਼ਾਵਤ ਦੇ ਰਾਹ ਤੁਰਨਾ ਚਾਹੀਦਾ ਹੈ। ਪਿਛਲੇ ਸਾਲਾਂ ਵਿੱਚ ਇਹ ਦਲੀਲ ਲਗਾਤਾਰ ਦਿੱਤੀ ਗਈ ਹੈ ਕਿ ਬਦਹਾਲੀ ਕਾਰਨ ਖ਼ੁਦਕੁਸ਼ੀਆਂ ਕਰਨ ਦੀ ਥਾਂ ਲੋਕਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ, ਜਥੇਬੰਦ ਹੋਣਾ ਚਾਹੀਦਾ ਹੈ ਅਤੇ ਸੰਘਰਸ਼ ਕਰਨਾ ਚਾਹੀਦਾ ਹੈ।
ਲਾਮਬੰਦੀ ਬੰਦੇ ਨੂੰ ਸੰਵੇਦਨਾ ਤੋਂ ਸੁਹਜ ਦੇ ਰਾਹ ਤੋਰਦੀ ਹੈ। ਇਹ ਬੰਦੇ ਨੂੰ ਅਹਿਸਾਸ ਕਰਵਾਉਂਦੀ ਹੈ ਕਿ ਉਸ ਦੀਆਂ ਦੁਸ਼ਵਾਰੀਆਂ ਦਾ ਕਾਰਨ ਵਿਅਕਤੀਗਤ ਨਾਕਾਮਯਾਬੀਆਂ ਜਾਂ ਮੱਥੇ ਉੱਤੇ ਲਿਖੀਆਂ ਤਕਦੀਰਾਂ ਨਹੀਂ ਸਗੋਂ ਨਿਜ਼ਾਮ ਹੈ। ਇਹ ਸੋਚ ਮਨੁੱਖ ਦੀ ਮਨੁੱਖ ਨਾਲ ਸਾਂਝ ਪਾਉਂਦੀ ਹੈ। ਮਨੁੱਖ ਨੂੰ ਦਰਦਮੰਦ ਬਣਾਉਂਦੀ ਹੈ ਅਤੇ ਸਾਂਝੇ ਉਦਮ ਦੇ ਉਪਰਾਲਿਆਂ ਨੂੰ ਅਹਿਮੀਅਤ ਦਿੰਦੀ ਹੈ। ਇਹ ਮਨੁੱਖ ਨੂੰ ਨਿੱਜੀ ਦੁਸ਼ਵਾਰੀਆਂ ਨੂੰ ਸ਼ਰਮ, ਸਲੀਕੇ ਜਾਂ ਪਰਦੇ ਵਿੱਚ ਕੱਜ ਕੇ ਰੱਖਣ ਦੀ ਥਾਂ ਸਮਾਜਿਕ ਜੀਅ ਵਜੋਂ ਵਿਚਾਰਨ ਦੀ ਸੂਝ ਦਿੰਦੀ ਹੈ। ਇਹ ਸੁਆਲ ਆਪਣੀ ਥਾਂ ਅਹਿਮ ਹੈ ਕਿ ਇਨ੍ਹਾਂ ਵਾਅਦਿਆਂ/ਦਾਅਵਿਆਂ ਅਤੇ ਕਾਰਗੁਜ਼ਾਰੀ ਵਿੱਚ ਕਿੰਨਾ ਫ਼ਾਸਲਾ ਹੁੰਦਾ ਹੈ?
ਰੋਹਿਤ ਅਤੇ ਨਵਕਰਨ ਦੀਆਂ ਖ਼ੁਦਕੁਸ਼ੀਆਂ ਇਨ੍ਹਾਂ ਦਾਅਵਿਆਂ ਦੀ ਪੜਚੋਲ ਦੀ ਮੰਗ ਕਰਦੀਆਂ ਹਨ। ਜੇ ਰੋਹਿਤ ਧਰਨੇ ਤੋਂ ਜਾ ਕੇ ਖ਼ੁਦਕੁਸ਼ੀ ਕਰਦਾ ਹੈ ਤਾਂ ਇਹ ਸੁਆਲ ਤਾਂ ਉਸ ਦੇ ਸਾਥੀਆਂ ਦੇ ਦਿਲ-ਦਿਮਾਗ਼ ਵਿੱਚ ਆਉਣਾ ਚਾਹੀਦਾ ਹੈ ਕਿ ਨਿਜ਼ਾਮ ਦੇ ਸੱਖਣੇ ਕੀਤੇ ਮਨੁੱਖ ਵਿੱਚ ‘ਯੁੱਗ ਪਲਟਾਉਣ ਦਾ ਸੁਫ਼ਨਾ’ ਲੋੜੀਂਦਾ ਨਿੱਘ ਭਰਨ ਵਿੱਚ ਨਾਕਾਮਯਾਬ ਕਿਉਂ ਰਿਹਾ ਹੈ? ਯੁੱਗ ਪਲਟਾਉਣ ਵਿੱਚ ਮਸਰੂਫ਼ ਜਥੇਬੰਦੀਆਂ ‘ਸੱੱਖਣਾ ਹੋ ਕੇ ਤੁਰ ਗਏ ਸਾਥੀ’ ਦੇ ਸੋਗ਼ ਵਿੱਚ ਆਪਣੀ ਨਾਕਾਮਯਾਬੀ ਨੂੰ ਕਿਉਂ ਨਹੀਂ ਪਛਾਣਦੀਆਂ? ਜੇ ਨਿਜ਼ਾਮ ‘ਯੁੱਗ ਪਲਟਾਉਣ ਦੇ ਸੁਫ਼ਨੇ ਲੈਣ ਵਾਲੇ ਜੀਆਂ’ ਦਾ ਸਾਹ ਘੁੱਟਣ ਉੱਤੇ ਉਤਾਰੂ ਹੈ ਤਾਂ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ’ ਆਪਣੇ ਸਾਥੀਆਂ ਦੇ ਦਿਲਾਂ ਦੀ ਧੜਕਣ ਸੁਣਨ ਵੇਲੇ ਮਸ਼ੀਨਾਂ ਕਿਉਂ ਬਣ ਜਾਂਦੇ ਹਨ?
ਮੌਜੂਦਾ ਨਿਜ਼ਾਮ ਦੀ ਦਲੀਲ ਰਹਿੰਦੀ ਹੈ ਕਿ ਇਨ੍ਹਾਂ ਖ਼ੁਦਕੁਸ਼ੀਆਂ ਦੇ ਕਾਰਨ ਨਿੱਜੀ ਹਨ। ਨਿਜ਼ਾਮ ਆਪਣੇ-ਆਪ ਨੂੰ ਕਾਤਲ ਦੇ ਘੇਰੇ ਵਿੱਚੋਂ ਕੱਢਣ ਦਾ ਉਪਰਾਲਾ ਇਸੇ ਦਲੀਲ ਦੇ ਸਹਾਰੇ ਨਾਲ ਕਰਦਾ ਹੈ। ਦੂਜੇ ਪਾਸੇ ‘ਯੁੱਗ ਪਲਟਾਉਣ ਦਾ ਦਾਅਵਾ/ਵਾਅਦਾ ਕਰਨ ਵਾਲੀਆਂ ਜਥੇਬੰਦੀਆਂ ਅਤੇ ਲੋਕ’ ਹਰ ਸੁਆਲ ਨੂੰ ਗ਼ੱਦਾਰੀ ਜਾਂ ਭੰਡੀ ਪ੍ਰਚਾਰ ਜਾਂ ਉਲਟ-ਇਨਕਲਾਬੀ ਕਰਾਰ ਦਿੰਦੇ ਹਨ। ਇਸੇ ਦੇ ਨਤੀਜੇ ਵਜੋਂ ਜਦੋਂ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕਾਂ’ ਦਾ ਮੋਹ ਭੰਗ ਹੁੰਦਾ ਹੈ ਤਾਂ ਉਹ ‘ਯੁੱਗ ਪਲਟਾਉਣ ਦੇ ਹਰ ਉਪਰਾਲੇ’ ਤੋਂ ਮੂੰਹ ਫੇਰ ਲੈਂਦੇ ਹਨ। ਉਹ ਆਪਣੇ ਤਜਰਬਿਆਂ ਦੇ ਹਵਾਲਿਆਂ ਨਾਲ ਇਨ੍ਹਾਂ ਉਪਰਾਲਿਆਂ ਦੇ ਬੇਮਾਅਨੇ ਹੋਣ ਦੇ ਪ੍ਰਚਾਰਕ ਤੱਕ ਬਣ ਜਾਂਦੇ ਹਨ।
ਜੇ ਰੋਹਿਤ ਬਾਬਤ ਸੁਆਲਾਂ ਨੂੰ ਪੁੱਛਣ ਉੱਤੇ ਮੌਜੂਦਾ ਨਿਜ਼ਾਮ ਦੇਸ਼ ਧਰੋਹੀ ਜਾਂ ਨਕਸਲਵਾਦੀ ਜਾਂ ਹਿੰਦੂ ਵਿਰੋਧੀ ਕਰਾਰ ਦਿੰਦਾ ਹੈ ਤਾਂ ਸੁਆਲ ਢੁਕਵਾਂ ਹੈ। ਜੇ ਰੋਹਿਤ ਅਤੇ ਨਵਕਰਨ ਬਾਬਤ ਪੁੱਛੇ ਸੁਆਲਾਂ ਨੂੰ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ’ ਭੰਡੀ ਪ੍ਰਚਾਰ ਜਾਂ ਗ਼ੱਦਾਰੀ ਕਰਾਰ ਦਿੰਦੇ ਹਨ ਤਾਂ ਇਹ ਸੁਆਲ ਵਾਰ-ਵਾਰ ਪੁੱਛੇ ਜਾਣੇ ਬਣਦੇ ਹਨ। ਜੇ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ ਬੁਖ਼ਾਰ ਨਾਲ ਨਹੀਂ ਮਰਦੇ’ ਤਾਂ ਪੜਚੋਲ ਨਾਲ ਵੀ ਨਹੀਂ ਮਰਨ ਲੱਗੇ। ਸੰਘਰਸ਼ਯਾਫ਼ਤਾ ਰੋਹਿਤ ਵੇਮੁਲਾ ਨੂੰ ਆਪਣੇ ਸਾਥੀਆਂ ਦੇ ਸੰਗ ਵਿੱਚ ਜ਼ਿੰਦਗੀ ਸੱਖਣੀ ਕਿਉਂ ਲੱਗਦੀ ਸੀ/ਹੈ? ਨਵਕਰਨ ਨੂੰ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਅਟੱਲਤਾ ਵਰਗਾ ਪੱਕਾ ਅਤੇ ਦ੍ਰਿੜ੍ਹ ਭਰੋਸਾ ਕਿਉਂ ਸੀ/ਹੈ?
ਦਲਜੀਤ ਅਮੀ
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-85442112460815138332016-01-19T05:47:00.003-08:002016-01-19T23:44:06.441-08:00ਪਲ-ਪਲ ਮਰਦੇ ਮਨੁੱਖ ਦੀ ਖ਼ੁਦਕੁਸ਼ੀ ਦੀ ਦਾਸਤਾਨ
ਗੁੱਡ ਮਾਰਨਿੰਗ,
ਤੁਸੀਂ ਜਦੋਂ ਇਹ ਪੱਤਰ ਪੜ੍ਹ ਰਹੇ ਹੋਵੋਗੇ ਉਦੋਂ ਮੈਂ ਨਹੀਂ ਹੋਵਾਂਗਾ। ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕਈ ਲੋਕਾਂ ਨੂੰ ਮੇਰੀ ਪ੍ਰਵਾਹ ਸੀ। ਤੁਸੀਂ ਲੋਕ ਮੈਨੂੰ ਪਿਆਰ ਕਰਦੇ ਸੀ ਤੇ ਤੁਸੀਂ ਮੇਰਾ ਬਹੁਤ ਖ਼ਿਆਲ ਵੀ ਰੱਖਿਆ। ਮੈਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ। ਮੈਨੂੰ ਹਮੇਸ਼ਾ ਖ਼ੁਦ ਤੋਂ ਹੀ ਤਕਲੀਫ਼ ਰਹੀ। ਮੈਂ ਆਪਣੀ ਆਤਮਾ ਤੇ ਆਪਣੀ ਦੇਹ ਵਿੱਚ ਵਧਦੇ ਖਾਲੀਪਣ ਨੂੰ ਮਹਿਸੂਸ ਕਰ ਰਿਹਾ ਹਾਂ। ਮੈਂ ਇੱਕ ਰਾਖਸ਼ ਬਣ ਗਿਆ ਹਾਂ। ਮੈਂ ਹਮੇਸ਼ਾ ਇੱਕ ਲੇਖਕ ਬਣਨਾ ਚਾਹੁੰਦਾ ਸੀ। ਕਾਰਲ ਸਗਾਨ ਵਾਂਗ ਵਿਗਿਆਨ ‘ਤੇ ਲਿਖਣ ਵਾਲਾ ਪਰ ਆਖ਼ਰ ਵਿੱਚ ਮੈਂ ਸਿਰਫ਼ ਇਹ ਪੱਤਰ ਲਿਖ ਪਾ ਰਿਹਾ ਹਾਂ।
ਮੈਨੂੰ ਵਿਗਿਆਨ ਨਾਲ ਪਿਆਰ ਸੀ, ਤਾਰਿਆਂ ਨਾਲ, ਕੁਦਰਤ ਨਾਲ। ਮੈਂ ਲੋਕਾਂ ਨਾਲ ਪਿਆਰ ਕੀਤਾ ਪਰ ਇਹ ਨਹੀਂ ਜਾਣ ਸਕਿਆ ਕਿ ਲੋਕ ਕਦੋਂ ਤੋਂ ਕੁਦਰਤ ਨੂੰ ਤਲਾਕ ਦੇ ਚੁੱਕੇ ਹਨ। ਸਾਡੀਆਂ ਭਾਵਨਾਵਾਂ ਦੂਜੇ ਦਰਜੇ ਦੀਆਂ ਹੋ ਗਈਆਂ ਹਨ। ਸਾਡਾ ਪਿਆਰ ਬਨਾਉਟੀ ਹੈ। ਸਾਡੀਆਂ ਮੰਨਤਾਂ ਝੂਠੀਆਂ ਹਨ। ਸਾਡੀਆਂ ਮੌਲਕਤਾਵਾਂ ਜਾਇਜ਼ ਹਨ। ਬੱਸ ਨਕਲੀ ਕਲਾ ਦੇ ਜ਼ਰੀਏ ਇਹ ਬੇਹੱਦ ਮੁਸ਼ਕਲ ਹੋ ਗਿਆ ਹੈ ਕਿ ਅਸੀਂ ਪਿਆਰ ਕਰੀਏ ਤੇ ਦੁਖੀ ਨਾ ਹੋਈਏ।
ਇੱਕ ਆਦਮੀ ਦੀ ਕੀਮਤ ਉਸ ਦੀ ਤਤਕਾਲੀ ਪਛਾਣ ਤੇ ਨਜ਼ਦੀਕੀ ਸੰਭਾਵਨਾ ਤੱਕ ਸੀਮਤ ਕਰ ਦਿੱਤੀ ਗਈ ਹੈ। ਇੱਕ ਵੋਟ ਤੱਕ, ਆਦਮੀ ਇੱਕ ਅੰਕੜਾ ਬਣ ਕੇ ਰਹਿ ਗਿਆ ਹੈ। ਸਿਰਫ਼ ਤੇ ਸਿਰਫ਼ ਇੱਕ ਵਸਤੂ, ਬੰਦੇ ਨੂੰ ਮਾਪਣ ਦਾ ਪੈਮਾਨਾ ਦਿਮਾਗ਼ ਨਹੀਂ ਬਲਕਿ ਇੱਕ ਅਜਿਹੀ ਚੀਜ਼ ਜਿਹੜੀ ਸਟਾਰ਼ਡਸਟ ਤੋਂ ਬਣੀ ਸੀ।
ਮੈਂ ਪਹਿਲੀ ਵਾਰ ਇਸ ਤਰ੍ਹਾਂ ਦਾ ਪੱਤਰ ਲਿਖ ਰਿਹਾ ਹਾਂ। ਪਹਿਲੀ ਵਾਰ ਆਖਰੀ ਪੱਤਰ ਲਿਖ ਰਿਹਾ ਹਾਂ। ਮੈਨੂੰ ਮਾਫ਼ ਕਰਨਾ ਜੇਕਰ ਇਸ ਦਾ ਕੋਈ ਮਤਲਬ ਨਾ ਨਿਕਲੇ ਤਾਂ। ਹੋ ਸਕਦਾ ਹੈ ਕਿ ਮੈਂ ਗ਼ਲਤ ਹੋਵਾਂ ਹੁਣ ਤੱਕ ਦੁਨੀਆ ਨੂੰ ਸਮਝਣ ਵਿੱਚ, ਪ੍ਰੇਮ, ਦਰਦ, ਜੀਵਨ ਤੇ ਮੌਤ ਨੂੰ ਸਮਝਣ ਵਿੱਚ ਅਜਿਹੀ ਕੋਈ ਹੜਬੜੀ ਵੀ ਨਹੀਂ ਸੀ ਪਰ ਮੈਂ ਹਮੇਸ਼ਾ ਜਲਦੀ ਵਿੱਚ ਸੀ, ਬੇਚੈਨ ਸੀ। ਇੱਕ ਜੀਵਨ ਸ਼ੁਰੂ ਕਰਨ ਲਈ, ਇਸ ਪੂਰੇ ਸਮੇਂ ਵਿੱਚ ਮੇਰੇ ਵਰਗੇ ਲੋਕਾਂ ਲਈ ਜ਼ਿੰਦਗੀ ਸਰਾਪ ਹੀ ਰਿਹਾ, ਮੇਰਾ ਜਨਮ ਭਿਆਨਕ ਦੁਰਘਟਨਾ ਸੀ। ਮੈਂ ਆਪਣੇ ਬਚਪਨ ਦੇ ਇਕੱਲੇਪਣ ਤੋਂ ਕਦੇ ਉੱਭਰ ਨਹੀਂ ਸਕਿਆ, ਬਚਪਨ ਵਿੱਚ ਮੈਨੂੰ ਕਿਸੇ ਦਾ ਪਿਆਰ ਨਹੀਂ ਮਿਲਿਆ।
ਇਸ ਪਲ ਮੈਨੂੰ ਸੱਟ ਨਹੀਂ ਲੱਗੀ, ਮੈਂ ਦੁਖੀ ਨਹੀਂ ਹਾਂ, ਮੈਂ ਬੱਸ ਖ਼ਾਲੀ ਹਾਂ ਮੈਨੂੰ ਆਪਣੀ ਵੀ ਚਿੰਤਾ ਨਹੀਂ ਹੈ, ਇਹ ਤਰਸਯੋਗ ਹੈ ਤੇ ਇਹੀ ਕਾਰਨ ਹੈ ਕਿ ਮੈਂ ਅਜਿਹਾ ਕਰ ਰਿਹਾ ਹਾਂ।
ਲੋਕ ਮੈਨੂੰ ਕਾਇਰ ਕਰਾਰ ਦੇਣਗੇ, ਸਵਾਰਥੀ ਵੀ, ਮੂਰਖ ਵੀ ਜਦੋਂ ਮੈਂ ਚਲਾ ਜਾਵਾਂਗਾ। ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਲੋਕ ਮੈਨੂੰ ਕੀ ਕਹਿਣਗੇ। ਮੈਂ ਮਰਨ ਤੋਂ ਬਾਅਦ ਦੀਆਂ ਭੂਤ-ਪ੍ਰੇਤ ਦੀਆਂ ਕਹਾਣੀਆਂ ‘ਤੇ ਯਕੀਨ ਨਹੀਂ ਕਰਦਾ। ਜੇਕਰ ਕਿਸੇ ਚੀਜ਼ ‘ਤੇ ਮੇਰਾ ਯਕੀਨ ਹੈ ਤਾਂ ਉਹ ਇਹ ਕਿ ਮੈਂ ਸਿਤਾਰਿਆਂ ਤੱਕ ਸਫ਼ਰ ਕਰ ਪਾਵਾਂਗਾ ਤੇ ਜਾਣ ਸਕਾਂਗਾ ਕਿ ਦੂਸਰੀ ਦੁਨੀਆ ਕਿਹੋ ਜਿਹੀ ਹੈ।
ਤੁਸੀਂ ਜੋ ਮੇਰਾ ਪੱਤਰ ਪੜ੍ਹ ਰਹੇ ਹੋ। ਜੇਕਰ ਕੁਝ ਕਰ ਸਕਦੇ ਹੋ ਤਾਂ ਮੈਨੂੰ ਆਪਣੀ ਸੱਤ ਮਹੀਨਿਆਂ ਦੀ ਫੈਲੋਸ਼ਿਪ ਮਿਲਣੀ ਬਾਕੀ ਹੈ। ਇੱਕ ਲੱਖ 75 ਹਜ਼ਾਰ ਰੁਪਏ। ਕ੍ਰਿਪਾ ਇਹ ਕਰ ਦੇਣਾ ਕਿ ਮੇਰੇ ਪਰਿਵਾਰ ਨੂੰ ਪੈਸਾ ਮਿਲ ਜਾਵੇ। ਮੈਂ ਰਾਮ ਜੀ ਨੂੰ 40 ਹਜ਼ਾਰ ਰੁਪਏ ਦੇਣੇ ਸਨ। ਉਨ੍ਹਾਂ ਕਦੇ ਪੈਸੇ ਵਾਪਸ ਨਹੀਂ ਮੰਗੇ ਪਰ ਪਲੀਜ਼ ਫੈਲੋਸ਼ਿਪ ਦੇ ਪੈਸਿਆਂ ਵਿੱਚੋਂ ਰਾਮ ਜੀ ਨੂੰ ਪੈਸੇ ਦੇ ਦੇਣਾ। ਮੈਂ ਚਾਹੁੰਦਾ ਹਾਂ ਕਿ ਮੇਰਾ ਸੰਸਕਾਰ ਸ਼ਾਂਤ ਤੇ ਚੁੱਪਚਾਪ ਹੋਵੇ। ਲੋਕ ਅਜਿਹਾ ਵਿਵਹਾਰ ਕਰਨ ਕਿ ਮੈਂ ਆਇਆ ਸੀ ਤੇ ਚਲਾ ਗਿਆ। ਮੇਰੇ ਲਈ ਹੰਝੂ ਨਾ ਵਹਾਉਣਾ। ਤੁਸੀਂ ਜਾਣ ਲੈਣਾ ਕਿ ਮੈਂ ਜਿਉਣ ਤੋਂ ਵੱਧ ਮਰ ਕੇ ਖ਼ੁਸ਼ ਹਾਂ।
ਪਰਛਾਵੇਂ ਤੋਂ ਤਾਰਿਆਂ ਤੱਕ
ਓਮਾ ਅੰਨ੍ਹਾ, ਇਹ ਕੰਮ ਆਪਣੇ ਕਮਰੇ ਵਿੱਚ ਕਰਨ ਲਈ ਮਾਫ਼ੀ ਚਾਹੁੰਦਾ ਹਾਂ।ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਪਰਿਵਾਰ, ਤੁਸੀਂ ਸਭ ਨੂੰ ਨਿਰਾਸ਼ ਕਰਨ ਲਈ ਮਾਫ਼ੀ, ਤੁਸੀਂ ਸਾਰਿਆਂ ਨੇ ਬਹੁਤ ਪਿਆਰ ਕੀਤਾ। ਸਾਰਿਆਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ।
ਆਖ਼ਰੀ ਵਾਰ
ਜੈ ਭੀਮ
ਮੈਂ ਰਸਮੀ ਕਾਰਵਾਈ ਲਿਖਣਾ ਭੁੱਲ ਗਿਆ, ਖ਼ੁਦ ਨੂੰ ਮਾਰਨ ਦੀ ਇਸ ਕਾਰਵਾਈ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਕਿਸੇ ਨੇ ਮੈਨੂੰ ਆਪਣੀ ਕਿਸੇ ਕਾਰਵਾਈ ਤੇ ਸ਼ਬਦਾਂ ਨਾਲ ਅਜਿਹਾ ਕਰਨ ਲਈ ਭੜਕਾਇਆ ਨਹੀਂ। ਇਹ ਮੇਰਾ ਫ਼ੈਸਲਾ ਹੈ ਤੇ ਮੈਂ ਇਸ ਦੇ ਲਈ ਖ਼ੁਦ ਜ਼ਿੰਮੇਵਾਰ ਹਾਂ। ਮੇਰੇ ਜਾਣ ਤੋਂ ਬਾਅਦ ਮੇਰੇ ਦੋਸਤਾਂ ਤੇ ਦੁਸ਼ਮਣਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।
ਏਬੀਪੀ ਸਾਂਝਾ ਤੋਂ ਧੰਨਵਾਦ ਸਹਿਤ
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-74611391358335480332016-01-11T04:26:00.000-08:002016-01-11T05:01:58.994-08:00'ਨੇਸ਼ਨ ਸਟੇਟ' ਦੇ ਖਾਕੇ 'ਚੋਂ ਬਾਹਰ ਨਿਕਲਣਾ ਜ਼ਰੂਰੀ:ਭਾਰਦਵਾਜ
ਮੇਰੀਆਂ ਫਿਲਮਾਂ ਵਿਚ ਸਹਿਤ ਅਤੇ ਸਾਂਝੇ ਸਭਿਆਚਾਰ ਦੀਆਂ ਸੈਂਕੜੇ ਸੂਖ਼ਮ ਲੜੀਆਂ ਜੁੜਦੀਆਂ ਹਨ। ਇਹ ਸਿਰਫ਼ ਉਸ ਨੂੰ ਸਮਝ ਆਉਂਦੀਆਂ ਹਨ ਜੋ ਭਾਰਤੀ ਨੇਸ਼ਨ ਸਟੇਟ ਦੇ ਵਿਚਾਰਕ ਤੇ ਭੂੰਗੋਲਿਕ ਖਾਕੇ ਤੋਂ ਲਾਂਭੇ ਹੋ ਕੇ ਪੰਜ ਦਰਿਆਵਾਂ ਵਾਲੇ ਪੰਜਾਬ ਦੀ ਸਾਂਝੀ ਰਹਿਤਲ ਦੀ ਸਮਝ ਰੱਖਦਾ ਹੈ। ਆਜ਼ਾਦ ਸੋਚ ਬਣਾਉਣ ਲਈ ਨੇਸ਼ਨ ਸਟੇਟ ਦੇ ਖਾਕੇ 'ਚੋਂ ਬਾਹਰ ਨਿਕਲਣਾ ਜ਼ਰੂਰੀ ਹੈ। ਉੱਘੇ ਦਸਤਾਵੇਜ਼ੀ ਫਿਲਮਸਾਜ਼ ਅਜੈ ਭਾਰਦਵਾਜ ਨੇ ਚੰਡੀਗੜ੍ਹ 'ਚ ਆਪਣੀ ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਪਰਦਾਪੇਸ਼ ਹੋਣ ਤੋਂ ਬਾਅਦ ਵਿਚਾਰ ਚਰਚਾ ਦੌਰਾਨ ਇਹ ਗੱਲ ਕਹੀ।
ਪੀਪਲਜ਼ ਕਨਵੈਨਸ਼ਨ ਸੈਂਟਰ ਚੰਡੀਗੜ੍ਹ 'ਚ 'ਲੋਕ ਪਹਿਲਕਦਮੀ(People,s Initiative) ਤਨਜ਼ੀਮ ਵੱਲੋਂ ਉਨ੍ਹਾਂ ਦੀ ਫ਼ਿਲਮ ਪਰਦਾਪੇਸ਼ ਕਰਨ ਤੇ ਵਿਚਾਰ-ਚਰਚਾ ਦਾ ਪ੍ਰੋਗਰਾਮ ਰੱਖਿਆ ਗਿਆ ਸੀ।
ਅਜੈ ਦੀ ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਗੰਭੀਰ ਸੰਵਾਦ ਛੇੜਨ 'ਚ ਕਾਮਯਾਬ ਰਹੀ । ਦਰਸ਼ਕਾਂ ਨੇ ਫ਼ਿਲਮ ਦੀ ਪੇਸ਼ਕਾਰੀ, ਵਿਧੀ, ਵਿਸ਼ੇ ਅਤੇ ਕਿਰਦਾਰਾਂ ਬਾਰੇ ਬੇਬਾਕ ਟਿੱਪਣੀਆਂ,ਅਲੋਚਨਾ ਤੇ ਤਿੱਖੇ ਸਵਾਲ ਕੀਤੇ।
ਅਜੈ ਨੇ ਕਿਹਾ ਕਿ ਸਾਡੇ 'ਤੇ ਰਾਸ਼ਟਰਵਾਦ ਦਾ ਮੁਲੱਮਾਂ ਬਹੁਤ ਗਹਿਰਾ ਚੜ੍ਹ ਚੁੱਕਿਆ ਹੈ। ਅਸੀਂ 65 ਸਾਲਾਂ 'ਚ ਨੇਸ਼ਨ ਸਟੇਟ ਦੀ ਜੱਦ 'ਚ ਰਹਿੰਦਿਆਂ ਆਪਣੇ ਚੇਤ ਅਤੇ ਅਚੇਤ ਨੂੰ ਉਸ ਦੀਆਂ ਹੱਦਾਂ 'ਚ ਬੰਨ੍ਹ ਲਿਆ ਹੈ । ਉਸ ਤੋਂ ਬਾਹਰ ਕੁਝ ਵੀ ਸੋਚਣ-ਸਮਝਣ ਲਈ ਤਿਆਰ ਨਹੀਂ ਹਾਂ। ਉਨ੍ਹਾਂ ਕਿਹਾ ਕਿ ਮਨੁੱਖੀ ਕੁਦਰਤੀ ਪਛਾਣ ਨੂੰ ਜਗਾਉਣ ਦੇ ਪੱਧਰ 'ਤੇ ਅਜਿਹੀ ਕੋਸ਼ਿਸ਼ ਜੋ ਉਸ (ਨੇਸ਼ਨ ਸਟੇਟ) ਸੋਚ ਦੇ ਦਾਇਰੇ ਨੂੰ ਤੋੜਦੀ ਹੈ, ਸਾਨੂੰ ਉਸਦਾ ਸੰਵਾਦ ਸਮਝ ਨਹੀਂ ਆਉਂਦਾ ਹੈ ।
ਉਨ੍ਹਾਂ ਕਿਹਾ ਕਿ ਨਵੇਂ ਸਿਆਸੀ ਸੰਵਾਦ ਲਈ ਸਾਨੂੰ ਸੱਭਿਆਚਾਰਕ ਧਰਤਾਲ 'ਤੇ ਖੜ੍ਹਕੇ ਉਸ ਦੀ ਜ਼ੁਬਾਨ 'ਚ ਹੀ ਗੱਲ ਕਰਨੀ ਪਵੇਗੀ । ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਿਆਸਤ ਸੱਭਿਆਚਾਰਕ ਮੁਹਾਵਰੇ ਨਾਲ ਅਮੀਰ ਨਹੀਂ ਹੁੰਦੀ, ਉਹ ਲੋਕਾਂ ਨਾਲ ਸੰਵਾਦ ਹੀ ਨਹੀਂ ਰਚਾ ਸਕਦੀ। ਸਮਾਜ ਵਿਰੋਧੀ ਸਿਆਸਤ ਨੂੰ ਹਰਾਉਣ ਲਈ ਮੁਹਾਵਰਾ ਸੱਭਿਆਚਾਰ 'ਚੋਂ ਹੀ ਘੜਨ ਪਵੇਗਾ।
ਦਰਸ਼ਕਾਂ ਦੇ ਸਭ ਤੋਂ ਵੱਡੇ ਇਤਰਾਜ਼ ਤੇ ਫਿਲਮ ਦੀ ਵਿਧਾ ਬਾਰੇ ਬੋਲਦਿਆਂ ਅਜੈ ਭਾਰਦਵਾਜ ਨੇ ਕਿਹਾ ਕਿ ਡਾਕੂਮੈਂਟਰੀ ਬਾਰੇ ਖਿੰਡਾਅ ਹੋਣ ਦੇ ਇਤਰਾਜ਼ ਦਾ ਵੱਡਾ ਕਾਰਨ ਪਿੱਠਵਰਤੀ ਤਕਰੀਰ(voice over)ਦਾ ਨਾ ਹੋਣਾ ਹੈ ਪਰ ਇਹ ਮੇਰਾ ਸੁਚੇਤ ਫੈਸਲਾ ਹੈ ਕਿਉਂਕਿ ਮੈਂ ਪਿੱਠਵਰਤੀ ਤਕਰੀਰ ਨਾਲ ਦਰਸ਼ਕ ਦੀ ਸੋਚਣ ਸ਼ਕਤੀ ਤੇ ਕਲਪਨਾ ਨੂੰ ਬੰਨ੍ਹਣਾ ਨਹੀਂ ਚਾਹੁੰਦਾ ਹਾਂ । ਸਾਨੂੰ ਨੇਸ਼ਨ ਸਟੇਟ ਦੀ ਵਿਚਾਰਧਾਰਾ 'ਚ ਬੰਨ੍ਹਿਆਂ ਨੂੰ ਹੀ ਇਸ ਫਿਲਮ 'ਚ ਖਿੰਡਾਅ ਨਜ਼ਰ ਆਉਂਦਾ ਹੈ। ਜਦੋਂ ਕਿ ਮੈਂ ਇਸ ਫ਼ਿਲਮ ਨੂੰ ਪਿਰੋਈ ਹੋਈ ਇਕ ਲੜੀ ਵਾਂਗ ਦੇਖ਼ਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਫਿਲਮ ਟਕਰਾਅ (Reflection) ਲਈ ਬਣਾਉਂਦਾ ਹਾਂ, ਜੋ ਸਾਡੀ ਇਕਹਰੀ ਸੋਚ 'ਤੇ ਸੱਟ ਮਾਰ ਸਕੇ।
ਉਨ੍ਹਾਂ ਫ਼ਿਲਮ ਬਣਾਉਣ ਦੀ ਮਨਸ਼ਾ ਬਾਰੇ ਬੋਲਦਿਆਂ ਕਿਹਾ ਕਿ ਮੇਰੇ ਅੰਦਰ ਜਦੋਂ ਬਹੁਤ ਸਾਰੀਆਂ ਤੰਦਾਂ ਦੀ ਲੜੀ ਜੁੜ ਕੇ ਇਕ ਸ਼ਾਨਦਾਰ ਕਹਾਣੀ ਬਣੀ ਤੇ ਤਾਂ ਹੀ ਮੈਂ ਇਸ ਨੂੰ ਪਰਦੇ 'ਤੇ ਲੈ ਕੇ ਆਇਆ ਹਾਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਫ਼ਿਲਮ ਦੇਖਣ ਦੀ ਕਲਾ ਨੂੰ ਵਿਕਸਤ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਬਿੰਬਾਂ ਜ਼ਰੀਏ ਫ਼ਿਲਮ ਨੂੰ ਸਮਝ ਤੇ ਫੜ ਸਕੀਏ।
ਅਜੈ ਨੇ ਕਿਹਾ ਕਿ ਅਸੀਂ ਚੀਜ਼ਾਂ ਨੂੰ ਸਿਰਫ਼ ਆਪੋ ਆਪਣੇ ਖਾਕੇ ਵਿਚ ਰੱਖ ਕੇ ਸੋਚਣ ਅਤੇ ਦੇਖਣ ਦੇ ਆਦੀ ਹੋ ਚੁੱਕੇ ਹਾਂ,ਜੋ ਬੇਹੱਦ ਖ਼ਤਰਨਾਕ ਹੈ। ਲੋਕਾਂ ਨੂੰ ਗਿਆਨ ਦੇਣ ਦੀ ਪਰੰਪਰਾ ਵਧ ਰਹੀ ਹੈ ਤੇ ਲੋਕਾਂ ਤੋਂ ਗਿਆਨ ਲੈਣ ਦੀ ਰਵਾਇਤ ਖ਼ਤਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਦਵਾਈ ਦੀ ਪੁੜੀ ਵਾਂਗ ਕੋਈ ਵਿਚਾਰ ਦੇਣ ਦੇ ਖ਼ਿਲਾਫ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਲੋਕ ਹਰ ਮਸਲੇ 'ਚ ਸਾਥੋਂ ਕਿਤੇ ਵੱਧ ਅਮੀਰ ਹੁੰਦੇ ਹਨ। ਸੱਚ ਇਹ ਹੈ ਕਿ ਹਮੇਸ਼ਾ ਲੈਣ-ਦੇਣ ਦਾ ਰਿਸ਼ਤਾ ਹੀ ਸੰਵਾਦ ਤੇ ਸਮਾਜ ਨੂੰ ਅਮੀਰ ਬਣਾਉਂਦਾ ਹੈ।
ਇਸ ਫ਼ਿਲਮ ਦੇ ਪਰਦਪੇਸ਼ ਹੋਣ ਤੇ ਵਿਚਾਰ ਚਰਚਾ ਮੌਕੇ ਮਸ਼ਹੂਰ ਲੇਖ਼ਕ ਗੁਲਜ਼ਾਰ ਸੰਧੂ, ਸਾਬਕਾ ਆਈ ਏ ਐਸ ਟੀ ਆਰ ਸਾਰੰਗਲ, 'ਦ ਟ੍ਰਿਬਿਊਨ' ਦੇ ਬਿਓਰਾ ਚੀਫ਼ ਸਰਬਜੀਤ ਧਾਲੀਵਾਲ,ਪੰਜਾਬ ਬੁੱਕ ਸੈਂਟਰ ਦੇ ਕਰਤਾ ਧਰਤਾ ਪਾਲ ਵਿਰਕ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਸੰਜੀਵ ਪਾਂਡੇ, ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ,ਫੋਟੋਗ੍ਰਾਫ਼ਰ ਦੀਵਾਨ ਮਾਨਾ,ਨਾਵਲਕਾਰ ਜਸਬੀਰ ਮੰਡ,ਕੈਨੇਡੀਅਨ ਅਖ਼ਬਾਰ 'ਨਵੀਂ ਦੁਨੀਆ' ਦੇ ਸੰਪਾਦਕ ਨਵਤੇਜ ਬੈਂਸ, ਲੇਖ਼ਕ ਪਰਮਜੀਤ ਕੱਟੂ, ਗੁਰਨਾਮ ਕੰਵਰ. ਪੱਤਰਕਾਰ ਚਰਨਜੀਤ ਤੇਜਾ, ਫ਼ਿਲਮਸਾਜ਼ ਕੁਲਵਿੰਦਰ ਗੁਰੂ ਹਰਸਹਾਏ,ਕਵੀ ਬਲਵਿੰਦਰ ਸੰਧੂ, ਮਾਲਵਿੰਦਰ ਮਾਲੀ,ਇਮਰਾਨ ਖਾਨ,ਕਪਿਲ ਦੇਵ ਤੇ ਸਨੀ ਸਿੰਘ,ਗੰਗਵੀਰ ਰਾਠੌੜ ਮਲਕੀਤ ਸਿੰਘ ਤੇ ਯਾਦਵਿੰਦਰ ਕਰਫਿਊ ਤੋਂ ਇਲਾਵਾ ਤੋਂ ਕਈ ਹੋਰ ਦੋਸਤਾਂ ਮਿੱਤਰਾਂ ਨੇ ਹਿੱਸਾ ਲਿਆ।
ਟੀਮ 'ਲੋਕ ਪਹਿਲਕਦਮੀ'
ਫੋਟੋਆਂ ਪਰਮਜੀਤ ਕੱਟੂ ਦੀ ਅੱਖ਼ ਤੋਂ
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-50557334887080133152015-10-21T22:10:00.001-07:002015-10-21T22:44:49.472-07:00ਪੰਜਾਬ ਦਾ ਸਮਕਾਲ, ਸਿਆਸਤ ਤੇ ਸਿੱਖ ਸਿਆਸਤ
ਪੰਜਾਬੀ ਟ੍ਰਿਬਿਊਨ ਵਿਚ (ਕੁਝ ਗੱਲਾਂ ਸੰਪਾਦਤ ਹੋ ਕੇ) 'ਦੇਸ਼ ਅਤੇ ਸਿੱਖ ਸਿਆਸਤ ਨੂੰ ਸਿੱਖ ਮਾਡਲ ਦੀ ਲੋੜ' ਸਿਰਲੇਖ ਹੇਠ ਛਪੇ ਪ੍ਰੋ. ਬਲਕਾਰ ਸਿੰਘ ਦੇ ਇਸ ਆਰਟੀਕਲ ਨੂੰ ਮੂਲ ਰੂਪ 'ਚ ਛਾਪਿਆ ਜਾ ਰਿਹਾ ਹੈ। ਇਸ ਸਬੰਧੀ ਤੁਹਾਡੇ ਵਿਚਾਰ-ਚਰਚਾ ਤੇ ਬਹਿਸ ਦਾ ਗ਼ੁਲਾਮ ਕਲਮ ਵਲੋਂ ਸਵਾਗਤ ਹੈ । -ਗ਼ੁਲਾਮ ਕਲਮ
ਵਰਤਮਾਨ ਪੰਜਾਬੀ ਸੂਬਾ, ਭਾਰਤੀ ਵਿਧਾਨ ਦੇ ਅੰਤਰਗਤ
ਜਿਹੋ ਜਿਹਾ ਸੰਭਵ ਹੋ ਸਕਦਾ ਹੈ, ਉਹੋ ਜਿਹਾ ਖਾਲਿਸਤਾਨ ਬਣ ਗਿਆ ਹੈ।ਇਥੇ ਰਾਜ, ਸਿੱਖਾਂ ਦਾ ਹੀ ਰਹਿਣਾ ਹੈ
ਅਤੇ ਸਿੱਖਾਂ ਵਿਚੋਂ ਵੀ ਜੱਟਾਂ ਦੇ ਰਾਜ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ।ਇਸ ਨਾਲ ਬਹੁਤ
ਸਾਰੀਆਂ ਸਿਆਸੀ-ਸਮੱਸਿਆਵਾਂ
ਮੂੰਹ ਅੱਡੀ ਖੜ੍ਹੀਆਂ ਹਨ।ਪੰਜਾਬ ਦੀਆਂ ਸਿਆਸੀ-ਪਾਰਟੀਆਂ ਨੂੰ ਹਿਸਾਬ ਦੇਣਾ
ਪਵੇਗਾ ਕਿ ਸਾਰੇ ਖੇਤਰਾਂ ਵਿਚੋ ਮੋਹਰੀ ਪੰਜਾਬ, ਰਿਸ਼ਵਤਖੋਰੀ ਅਤੇ ਗੁੰਡਾਗਰਦੀ
ਨੂੰ ਛੱਡਕੇ ਬਾਕੀ ਸਾਰੇ ਹੀ ਖੇਤਰਾਂ ਵਿਚ ਫਾਡੀ ਕਿਉਂ ਰਹਿ ਗਿਆ ਹੈ?ਇਹ ਕੋਈ
ਤਸੱਲੀ ਵਾਲੀ ਗੱਲ ਨਹੀਂ ਹੈ, ਜੇ ਕੋਈ ਵੀ ਸਿਆਸਤਦਾਨ ਇਹ ਸਮਝਦਾ ਹੋਵੇ ਕਿ
ਉਸ ਨਾਲੋਂ ਵੱਡੇ ਬੇਈਮਾਨ ਵੀ ਕਾਇਮ ਹਨ।ਹੁਣ ਇਹ ਸੱਚ ਸਾਹਮਣੇ ਆ ਗਿਆ ਹੈ ਕਿ ਗੁੰਡਾਗਰਦੀ
ਨੂੰ ਸਿਆਸਤ ਨਾਲੋਂ ਵੱਖ ਕੀਤੇ ਬਿਨਾਂ ਕਿਸੇ ਕਿਸਮ ਦਾ ਵਿਕਾਸਮਈ-ਸੁਧਾਰ ਸੰਭਵ ਨਹੀਂ ਹੈ।ਅਮੀਰੀ ਸੰਭਾਲਣ
ਜਾਂ ਅਮੀਰ ਹੋਣ ਦੀ ਸਿਆਸਤ ਦਾ ਅੰਤ ਹੋਣਾ ਚਾਹੀਦਾ ਹੈ।ਇਹ ਮਹਿਸੂਸ ਤਾਂ ਸਾਰਿਆਂ ਨੂੰ ਹੋਣ ਲੱਗ ਪਿਆ ਹੈ, ਪਰ ਲੋੜ ਇਸ ਨੂੰ ਅਮਲ ਵਿਚ
ਲਿਆਉਣ ਲਈ ਯਤਨ ਕੀਤੇ ਜਾਣ ਦੀ ਹੈ।ਮਹਿਜ਼ ਵਿਰੋਧ ਦੀ ਸਿਆਸਤ ਵਿਚ ਸਮਾਂ ਤੇ ਸਰਮਾਇਆ
ਬਰਬਾਦ ਕਰਨ ਦੀ ਥਾਂ, ਇਹੋ ਜਿਹੇ ਮੁੱਦਿਆਂ ਨੂੰ ਆਮ ਲੋਕਾਂ ਤੱਕ ਲੈਕੇ ਜਾਣ ਦੀ ਲੋੜ ਹੈ।ਇਹ ਮੁਹਿੰਮ
ਪੰਜਾਬ ਤੋਂ ਉਠਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਚੇਤੰਨ ਲੋਕਾਂ ਨੇ ਹਮੇਸ਼ਾ ਹੀ ਹਰ ਖੇਤਰ ਵਿਚ ਪਹਿਲ
ਕੀਤੀ ਹੈ।ਸੋ ਆਮ ਪੰਜਾਬੀ
ਨੂੰ ਮੁੱਦਿਆਂ ਦੀ ਸਿਆਸਤ ਵਾਸਤੇ ਇਸ ਲਈ ਤਿਆਰ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਜਜ਼ਬਿਆਂ ਦੇ ਸ਼ੋਸ਼ਣ ਦੀ
ਸਿਆਸਤ ਦਾ ਪਹਿਲਾਂ ਹੀ ਬਹੁਤ ਮੁੱਲ ਤਾਰਿਆ ਜਾ ਚੁੱਕਾ ਹੈ।
<o:p></o:p>
ਇਹ ਧਿਆਨ
ਵਿਚ ਰਹਿਣਾ ਚਾਹੀਦਾ ਹੈ ਕਿ ਇਸ ਵੇਲੇ ਪੰਜਾਬ ਵਿਚ ਇਕ ਖਾਸ ਕਿਸਮ ਦੀ ਮਾਯੂਸੀ, ਉਦਾਸੀ ਅਤੇ ਬੇਬਸੀ ਪਸਰਦੀ ਜਾ ਰਹੀ ਹੈ।ਇਸਦੇ ਹੋਰ ਵੀ ਬਹੁਤ ਸਾਰੇ ਕਾਰਨ ਹੋਣਗੇ, ਪਰ ਸਭ ਤੋਂ ਵੱਡਾ ਕਾਰਨ ਸਿਆਸਤ
ਅਤੇ ਸਿਆਸਤਦਾਨ ਹੀ ਹਨ।ਲੋਕ-ਭਲਾਈ ਲਈ ਸੇਵਾ-ਭਾਵਨਾਂ ਦਾ
ਜਜ਼ਬਾ ਸਿਆਸਤ ਦੀ ਭੇਟ ਚੜ੍ਹ ਗਿਆ ਲੱਗਣ ਲੱਗ ਪਿਆ ਹੈ।ਸਿਆਸਤ ਵੀ ਬਾਕੀ ਧੰਧਿਆਂ ਵਾਂਗ ਧੰਦਾ ਹੁੰਦੀ ਜਾ
ਰਹੀ ਹੈ।ਹਰ ਕਿਸਮ ਦੇ
ਅਪਹਰਣ ਨੂੰ ਸਿਆਸਤ ਮੰਨ ਲਿਆ ਗਿਆ ਹੈ।ਹਿਤਾਂ ਦਾ ਅਪਹਰਣ, ਨੈਤਿਕਤਾ ਦਾ ਅਪਹਰਣ,
ਜਜਬਿਆਂ ਦਾ ਅਪਹਰਣ ਅਤੇ ਸੰਸਥਾਂਵਾਂ ਦਾ ਅਪਹਰਣ, ਸਿਆਸੀ-ਸ਼ੁਗਲ ਵਾਂਗ ਸਭ ਦੇ ਸਾਹਮਣੇ ਹੈ।ਪਹਿਲਾਂ ਹੀ ਪੰਜਾਬ, ਬਲਦੀ ਦੇ ਬੁੱਥੇ ਆਇਆ ਹੋਇਆ
ਹੈ ਕਿਉਕਿ ਪੰਜਾਬ ਦੇ ਹਿਤਾਂ ਦੀ ਬਲੀ, ਭਾਰਤ ਦੀ ਇਕਸਾਰ-ਖੁਸ਼ਹਾਲੀ ਲਈ ਜ਼ਰੂਰੀ ਮੰਨ ਲਈ ਗਈ ਹੈ।ਪੰਜਾਬ-ਵਿਰੋਧੀਆਂ ਦੀ ਸਿਆਸਤ ਵੀ ਪੰਜਾਬੀ-ਸਿਆਸਤ ਦਾ ਹਿੱਸਾ ਹੁੰਦੀ ਜਾ ਰਹੀ ਹੈ।ਇਸ ਪ੍ਰਸੰਗ ਵਿਚ ਸਿੱਖ-ਸਿਆਸਤਦਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮਝੌਤਿਆਂ ਦੀ ਸੀਮਾਂ ਵੀ ਹੁੰਦੀ ਹੈ ਅਤੇ ਪ੍ਰਸੰਗਤਾ ਵੀ ਹੁੰਦੀ ਹੈ।ਹੱਥ ਮਿਲਾਉਣ
ਦੀ ਸਿਆਸਤ ਨੂੰ ਚਰਣਾਂ ਤੇ ਡਿੱਗੇ ਰਹਿਣ ਦੀ ਸਿਆਸਤ ਮੰਨ ਲੈਣਾ,ਪੰਜਾਬ ਨੂੰ ਕਦੇ ਰਾਸ ਨਹੀਂ ਆਇਆ।ਪ੍ਰਾਪਤ ਪਰਜਾ-ਤੰਤ੍ਰੀ ਸਿਆਸਤ ਨੂੰ ਸਿੱਖ-ਤੰਤ੍ਰ ਦਾ ਰੰਗ ਸਿੱਖ-ਸਿਆਸਤਦਾਨਾਂ ਨੇ ਦੇਣਾ ਸੀ।ਪਰ ਸਿੱਖ-ਸਿਆਸਤਦਾਨਾਂ ਨੇ ਸਿੱਖ-ਜੁੰਮੇਵਾਰੀ ਨਹੀਂ ਨਿਭਾਈ।ਇਸ ਤੋਂ ਬਿਲਕੁਲ ਉਲਟ ਵਿਅਕਤੀਗਤ ਸਿਆਸੀ-ਈਜਾਰੇਦਾਰੀ ਸਥਾਪਤ ਕਰਨ ਨੂੰ
ਪੰਥਕ ਐੇਲਾਨਣ ਦੀ ਵਧੀਕੀ ਹੁੰਦੀ ਰਹੀ ਹੈ। ਪੰਜਾਬ ਦੇ ਚੇਤੰਨ ਵਰਗ ਨੇ ਵੀ ਬਣਦੀ ਜੁੰਮੇਵਾਰੀ
ਨਹੀਂ ਨਿਭਾਈ ਅਤੇ ਸਿੱਟੇ ਵਜੋਂ ਪੰਜਾਬ ਨੂੰ ਸੰਕਟ ਗ੍ਰਸਤ ਹੋਣ ਦਿੱਤਾ ਗਿਆ ਹੈ।<o:p></o:p>
ਸੋ ਸਮਾਂ ਆ ਗਿਆ ਹੈ ਸਿੱਖ ਰੰਗ ਵਿਚ ਸਿਆਸੀ-ਪੈਂਤੜਾ ਲੈਣ ਦਾ ਅਤੇ ਸਿੱਖ-ਦਾਹਵਿਆਂ ਤੇ ਸੁਜੱਗਤਾ ਨਾਲ ਪਹਿਰਾ ਦੇਣ ਦਾ।ਗੁਰੂ ਸਾਹਿਬਾਨ ਨੇ 1708 ਈ. ਤੱਕ ਸਿੱਖ-ਪਰਜਾਤੰਤ੍ਰ ਦੀ ਜੁੰਮੇਵਾਰੀ ਗੁਰੂ ਗ੍ਰੰਥ ਸਾਹਿਬ ਦੀ
ਅਗਵਾਈ ਵਿਚ ਪੰਥ ਨੂੰ ਸੌਪ ਦਿੱਤੀ ਸੀ।ਸਿੱਖ ਰੰਗ ਵਾਲੀ ਲੋਕ-ਹਿਤੈਸ਼ੀ ਸਿਆਸਤ ਦੀ ਬਹਾਲੀ ਵਾਸਤੇ
ਪ੍ਰਾਪਤ ਅਵਸਰਾਂ ਸਿੱਖ-ਜੁੰਮੇਵਾਰੀ ਸਮਝਣਾ ਚਾਹੀਦਾ ਹੈ।ਲੋਕ-ਤੰਤ੍ਰ ਦੇ ਉਸਰੱਈਆਂ ਨੂੰ ਇਹ
ਸਮਝਾਉਣਾ ਪਵੇਗਾ ਕਿ ਜੋ ਆਪਣੀ ਰੱਖਿਆ ਆਪ ਨਹੀਂ ਕਰ ਸਕਦਾ,ਉਸ ਕੋਲੋਂ ਸੁਰੱਖਿਅਤ
ਰਹਿਣ ਦਾ ਅਧਿਕਾਰ ਆਪਣੇ ਆਪ ਖੁੱਸ ਜਾਂਦਾ ਹੈ।ਇਹ ਇਤਿਹਾਸ ਵਿਚ ਵਾਰ ਵਾਰ ਵਾਪਰਦਾ ਰਿਹਾ ਹੈ ਅਤੇ
ਇਸ ਵਿਚੋਂ ਨਿਕਲਣ ਲਈ ਗੁਰੂ ਸਾਹਿਬਾਨ ਨੇ ਬੰਦੇ ਦੇ ਨਹੀਂ, ਬਾਣੀ-ਸਿਧਾਂਤਕੀ ਦੇ ਲੜ ਲਾਇਆ
ਸੀ।ਵਰਤਮਾਨ ਸਿਆਸੀ
ਸਥਿਤੀ ਵਿਚ ਪੰਜਾਬ ਨੂੰ ਇਸ ਗੁਰੁ-ਜੁਗਤਿ ਦੇ ਸਨਮੁਖ ਹੋਣਾ ਪੈਣਾ ਹੈ।ਸਿਆਸੀ ਚੌਧਰ ਦੀ ਗੱਲ ਬਹੁਤ ਦੂਰ ਰਹਿ ਗਈ ਹੈ। ਹੁਣ ਤਾਂ ਸਿਰ ਬਚਾਉਣ ਦੇ ਲਾਲੇ ਪਏ ਹੋਏ ਹਨ।ਸ਼ਾਹ ਮੁਹੰਮਦ
ਦੇ ਬੋਲ ਇਕ ਵਾਰ ਫਿਰ ਸਾਰਥਕ ਲੱਗਣ ਲੱਗ ਪਏ ਹਨ:<o:p></o:p>
“ਧਾੜ ਬੁਰਛਿਆਂ ਦੀ ਸਾਡੇ ਪੇਸ਼ ਆਈ, ਕੋਈ ਅਕਲ ਦਾ ਕਰੋ ਇਲਾਜ ਯਾਰੋ”<o:p></o:p>
ਜੰਗਾਂ ਤਾਂ ਸਦਾ ਨਾਬਰੀ-ਸੁਰ ਵਾਲਿਆਂ ਨੂੰ ਹੀ ਲੜਣੀਆਂ
ਪੈਂਦੀਆਂ ਰਹੀਆਂ ਹਨ।ਧਰਮ-ਨਿਰਪੇਖ-ਸਿਆਸਤ ਅਤੇ ਧਰਮ-ਆਧਾਰਤ-ਸਿਆਸਤ ਵਿਚੋਂ ਕਿਸੇ ਇਕ ਨੂੰ ਚੁਣਨ ਲੱਗਿਆਂ ਇਹ ਧਿਆਨ ਵਿਚ
ਰਹਿਣਾ ਚਾਹੀਦਾ ਹੈ ਕਿ ਦੇਸ਼ ਦੇ ਹਿਤ ਵਿਚ ਕੀ ਹੈ?ਇਸ ਹਾਲਤ ਵਿਚ ਪੰਜਾਬ ਦੇ
ਰੋਲ ਨੂੰ ਧਿਆਨ ਨਾਲ ਵੇਖਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਲੜਾਕੂ ਸਮਰਥਾ ਦੇ ਸਭ ਭੇਤੀ ਹਨ।ਇਸ ਸਮਰਥਾ
ਨੂੰ ਪਾੜਕੇ ਰੱਖਣ ਦੀ ਕਿਸੇ ਨੂੰ ਲੋੜ ਹੀ ਨਹੀਂ ਪੈਣੀ ਕਿਉਂਕਿ ਇਹ ਸ਼ੁਭ ਕਾਰਜ ਪੰਜਾਬੀ-ਸਿਆਸਤਦਾਨ ਆਪ ਹੀ ਕਰੀ ਜਾ ਰਹੇ
ਹਨ।ਅਕਾਲੀਅਤ ਦੇ
ਨਾਮ ਤੇ ਜੋ ਸਿਆਸੀ-ਧੜੇ ਬਣ ਗਏ ਹਨ, ਉਹ ਪੰਜਾਬ ਦੀ ਸਿਆਸੀ-ਭੂਮਿਕਾ ਨੂੰ ਖੁੰਢਾ ਕਰ ਰਹੇ ਹਨ।ਇਸ ਵੇਲੇ ਦੀ ਲੋੜ ਸਿਆਸਤ ਨੂੰ ਵਿਅਕਤੀਗਤ-ਚੌਧਰ ਦੀ ਥਾਂ ਜੁੰਮੇਵਾਰੀ ਦੀ
ਨੈਤਿਕਤਾ ਨਾਲ ਜੋੜਣ ਦੀ ਹੈ।ਇਸ ਪਾਸੇ ਸਿੱਖ-ਸੁਰ ਵਿਚ ਤੁਰਨ ਦੀ ਪਹਿਲ ਅਕਾਲੀ-ਸਿਆਸਤਦਾਨਾਂ ਨੂੰ ਕਰਨੀ ਚਾਹੀਦੀ ਹੈ।ਇਸ ਵਿਚ ਰੁਕਾਵਟ ਸਿੱਖ-ਸਿਆਸਤਦਾਨਾਂ ਅੰਦਰੋਂ ਸਿੱਖ-ਰੀਝ ਦਾ ਮਰ ਜਾਣਾ ਹੈ।ਸਿਆਸੀ-ਗਰਜਾਂ ਦੀ ਬਲੀ ਬਹੁਤ ਕੁਝ ਚੜ੍ਹ ਚੁੱਕਾ ਹੈ।ਇਸ ਨਾਲ ਉਹ
ਸਾਰੇ ਰਾਹ, ਜਿਨ੍ਹਾਂ ਨੂੰ ਸਿਧਾਂਤਕ, ਪਰੰਪਰਕ ਅਤੇ ਇਤਿਹਾਸਕ ਮਾਨਤਾ ਅਤੇ ਮਹਤਤਾ ਹਾਸਲ ਸੀ,ਇਕ ਵਾਰ ਬੇਲੋੜੇ,ਬੇਅਸਰ ਅਤੇ ਸਮਾਂ ਵਿਹਾ ਗਏ ਲੱਗਣ ਲੱਗ ਪਏ ਹਨ।ਅਜੇ ਵੀ ਜੇ
ਸਮਝ ਨਹੀ ਆ ਰਹੀ ਤਾਂ ਤੇ ਇਹੀ ਕਹਿਣਾ ਪਵੇਗਾ ਕਿ "ਜਾ ਕਉ ਕਰਤਾ ਆਪ ਖੁਹਾਏ ਖਸ ਲਏ ਚੰਗਿਆਈ" ਵਰਗੀ ਹਾਲਤ ਸਿੱਖ-ਲੀਡਰਾਂ ਨੇ ਆਪ ਸਹੇੜ ਲਈ ਹੈ। ਹੋਰ ਵੀ ਬਹੁਤ ਸਾਰੀਆਂ ਸਿਆਸਤੀ-ਪਰਤਾਂ ਹਨ, ਜਿਹੜੀਆਂ ਰੂਹ ਦੀ ਪੱਧਰ ਤੇ ਕਿਸੇ ਨੂੰ ਵੀ ਸ਼ਰਮਿੰਦਾ ਕਰ ਸਕਦੀਆਂ ਹਨ ਪਰ ਮਾਇਆ ਨਾਲ
ਥਿੰਦੀ ਹੋ ਗਈ ਸਿਆਸੀ-ਮਾਨਸਿਕਤਾ ਹੀ ਮਸਲਾ ਬਣੀ ਹੋਈ ਹੈ। ਅਕਾਲੀ-ਸਿਆਸਤਦਾਨ, ਇਸ ਬਾਰੇ ਨਾ ਸੁਨਣ
ਨੂੰ ਤਿਆਰ ਹੈ ਅਤੇ ਨਾ ਸਮਝਣ ਨੂੰ ਤਿਆਰ ਹੈ।ਇਸ ਹਾਲਤ ਵਿਚ ਵਿਰਾਸਤੀ-ਅਕਾਲੀਅਤ ਦਾਅ ਤੇ ਲੱਗ ਗਈ ਹੈ।<o:p></o:p>
ਅਕਾਲੀਅਤ ਦੀ ਨਿਹਿਤ-ਊਰਜਾ ਨੂੰ ਅਕਾਲੀਵਾਦ ਵਜੋਂ
ਸਿਧਾਂਤਕੀ ਵਿਚ ਢਾਲੇ ਬਿਨਾਂ ਇਹ ਸਿੱਖ-ਸੱਚ ਸਾਹਮਣੇ ਨਹੀਂ ਲਿਆਂਦਾ ਜਾ ਸਕਦਾ
ਕਿ ਦੇਸ਼ ਦੀ ਸਿਆਸਤ ਨੂੰ ਸਿੱਖ-ਮਾਡਲ ਦੀ ਲੋੜ ਹੈ ਕਿਉਂਕਿ ਸਿੱਖ-ਮਾਡਲ ਦੁਆਰਾ ਰਾਏ ਦੇ ਵਿਰੋਧ ਨਾਲ ਨਿਭਦਿਆਂ ਸਹਿਜ-ਸਥਾਪਨ ਦੀ ਸਿਆਸਤ
ਕੀਤੀ ਜਾ ਸਕਦੀ ਹੈ ਪਰ ਇਸ ਮਾਡਲ ਨੂੰ ਅਕਾਲੀਆਂ ਨੇ ਆਪ ਹੀ ਵਰਤੋਂ
ਵਿਚ ਨਹੀਂ ਲਿਆਂਦਾ ਅਤੇ ਇਸ ਨਾਲ ਅਕਾਲੀਵਾਦ ਦੀ ਸਥਾਪਤੀ ਦਾ ਰਾਹ ਸਾਹਮਣੇ ਹੀ ਨਹੀਂ ਆਇਆ।ਵਰਤਮਾਨ ਸੰਕਟ
ਵਿਚੋਂ ਅਕਾਲੀ-ਸਿਆਸਤਦਾਨ
ਏਸੇ ਰਾਹ ਪੈਕੇ ਹੀ ਬਾਹਰ ਨਿਕਲ ਸਕਦੇ ਹਨ।
ਪ੍ਰੋ. ਬਲਕਾਰ ਸਿੰਘ
*ਪ੍ਰੋ. ਤੇ ਸਾਬਕਾ ਮੁਖੀ, ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
93163-01328
punjabisochhttp://www.blogger.com/profile/16176151356712720070noreply@blogger.com0tag:blogger.com,1999:blog-3464520582626879960.post-53144983279601055272015-10-13T21:44:00.004-07:002015-10-13T21:49:36.480-07:00ਤਿਆਗੀ ਲੇਖਕ ਯੋਧਿਆਂ ਨੂੰ ਸਾਡਾ ਸਲਾਮ
ਤਤਕਾਲੀ ਘਟਨਾਕ੍ਰਮ ਦੌਰਾਨ ਕੁਝ ਦੁਖਦਾਈ ਵਾਰਦਾਤਾਂ ਵਾਪਰੀਆਂ। ਦੋ ਗ਼ੈਰ-ਪੰਜਾਬੀ ਨਾਮਵਰ ਲੇਖਕਾਂ ਪ੍ਰੋ: ਕਲਬੁਰਗੀ ਅਤੇ ਨਰਿੰਦਰ ਦਬੋਲਕਰ ਦੀ ਹੱਤਿਆ ਇਸ ਕਰਕੇ ਕੀਤੀ ਗਈ ਕਿਉਂਕਿ ਉਕਤ ਦਾਨਸ਼ਵਰ ਫ਼ਿਰਕਾਪ੍ਰਸਤੀ ਅਤੇ ਧਾਰਮਿਕ ਅੰਧਵਿਸ਼ਵਾਸ ਖਿਲਾਫ਼ ਝੰਡਾ-ਬਰਦਾਰ ਸਨ। ਇਨ੍ਹਾਂ ਦੀ ਹੱਤਿਆ ਪਿੱਛੇ ਹਿੰਦੂਤਵੀ ਤਾਕਤਾਂ ਤਾਂ ਸਨ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਮੰਤਰੀ-ਮੰਡਲ ਮੂਕ ਦਰਸ਼ਕ ਬਣਿਆ ਰਿਹਾ। ਸਥਿਤੀ ਨੂੰ ਵਾਚਣ ਵਾਲੇ ਲੋਕ ਇਸ ਨਤੀਜੇ 'ਤੇ ਪਹੁੰਚੇ ਕਿ ਇਨ੍ਹਾਂ ਕਤਲਾਂ ਪਿੱਛੇ ਸਰਕਾਰੀ ਸ਼ਹਿ ਸੀ ਅਤੇ ਸਰਕਾਰ ਦੀ ਹਮਦਰਦੀ ਮਕਤੂਲਾਂ ਨਾਲ ਹੋਣ ਦੀ ਬਜਾਇ ਕਾਤਲਾਂ ਨਾਲ ਸੀ। ਇਹ ਸਰਕਾਰੀ ਵਰਤਾਰਾ ਨਿੰਦਣਯੋਗ ਅਤੇ ਦੁਖਦਾਈ ਹੈ।
ਦੂਜੀ ਵੱਡੀ ਘਟਨਾ ਦਾਦਰੀ ਲਾਗੇ ਵਾਪਰੀ ਜਿਸ ਵਿਚ ਇਕ ਮੁਸਲਮਾਨ ਪਰਿਵਾਰ ਉੱਪਰ ਹਿੰਦੂ ਕੱਟੜਪੰਥੀਆਂ ਨੇ ਇਸ ਲਈ ਕਾਤਲਾਨਾ ਹਮਲਾ ਕੀਤਾ, ਕਿਉਂਕਿ ਉਨ੍ਹਾਂ ਨੂੰ ਇਹ ਸ਼ੱਕ ਪੈ ਗਿਆ ਸੀ ਕਿ ਮੁਸਲਮਾਨ ਪਰਿਵਾਰ ਦੇ ਚੁੱਲ੍ਹੇ ਉੱਪਰ ਗਊ ਮਾਸ ਪਕਾਇਆ ਜਾ ਰਿਹਾ ਹੈ। ਮੰਦਰ ਦੇ ਲਾਊਡ ਸਪੀਕਰ ਤੋਂ ਐਲਾਨ ਕਰਕੇ ਹਜੂਮ ਹਮਲਾ ਕਰਨ ਲਈ ਤੁਰਿਆ ਅਤੇ ਵਹਿਸ਼ੀਆਨਾ ਵਾਰਦਾਤ ਸਰਅੰਜਾਮ ਕੀਤੀ। ਕਾਤਲਾਂ ਨੂੰ ਫੜ ਕੇ ਸੰਗੀਨ ਅਪਰਾਧ ਕਾਰਨ ਮੁਕੱਦਮਾ ਦਰਜ ਕਰਨ ਦੀ ਬਜਾਇ ਪੁਲਸ ਰਿੱਝਦੇ ਹੋਏ ਮੀਟ ਨੂੰ ਪਰਖਣ ਲਈ ਪ੍ਰਯੋਗਸ਼ਾਲਾਵਾਂ ਵਿਚ ਭੇਜਣ 'ਚ ਰੁੱਝ ਗਈ। ਅਰਥ ਇਹ ਹੋਇਆ ਕਿ ਜੇ ਵਾਕਈ ਹੀ ਮੀਟ ਗਾਂ ਦਾ ਹੋਇਆ ਤਾਂ ਇਹ ਕਤਲ ਜਾਇਜ਼ ਹਨ। ਇਨ੍ਹਾਂ ਦੋ ਘਟਨਾਵਾਂ ਨੇ ਭਾਰਤ ਨੂੰ ਹਿਲਾ ਦਿੱਤਾ।
ਸਰਕਾਰ ਦਾ ਅਜਿਹਾ ਫਿਰਕੂ ਰਵੱਈਆ ਦੇਖਦਿਆਂ ਹੋਇਆਂ ਨਾਮਵਰ ਲੇਖਕਾਂ ਨੇ ਆਪੋ ਆਪਣੇ ਪ੍ਰਾਪਤ ਕੀਤੇ ਮਾਣ-ਸਨਮਾਨ ਵਾਪਸ ਕਰਨੇ ਸ਼ੁਰੂ ਕਰ ਦਿੱਤੇ। ਇਨਾਮ ਵਾਪਸ ਕਰਨ ਵਾਲੇ ਮੋਢੀਆਂ ਵਿਚ ਸ੍ਰੀ ਉਦੈ ਪ੍ਰਕਾਸ਼, ਨਯਨਤਾਰਾ ਸਹਿਗਲ, ਅਸ਼ੋਕ ਵਾਜਪਾਈ, ਰਹਿਮਾਨ ਅੱਬਾਸ, ਸ਼ਸ਼ੀ ਦੇਸ਼ਪਾਂਡੇ, ਸਾਰਾ ਜੋਜ਼ਫ ਅਤੇ ਕੇ. ਸਚਿਦਾਨੰਦਨ ਹਨ। ਅਸੀਂ ਦਿਲਚਸਪੀ ਅਤੇ ਉਤੇਜਨਾ ਨਾਲ ਦੇਖ ਰਹੇ ਸਾਂ ਕਿ ਇਸ ਦਿਸ਼ਾ ਵਿਚ ਪੰਜਾਬ ਕੀ ਭੂਮਿਕਾ ਨਿਭਾਏਗਾ। ਸਭ ਤੋਂ ਪਹਿਲੀ ਖਬਰ ਮਿਲੀ ਕਿ ਉੱਘੇ ਕਹਾਣੀਕਾਰ, ਨਾਵਲਕਾਰ, ਵਾਰਤਾਕਾਰ ਅਤੇ ਸੰਪਾਦਕ-ਪੱਤਰਕਾਰ ਸ: ਗੁਰਬਚਨ ਸਿੰਘ ਭੁੱਲਰ ਨੇ ਸਾਹਿਤ ਅਕਾਦਮੀ ਦਾ ਨਾਮਵਰ ਪੁਰਸਕਾਰ ਰੋਸ ਵਜੋਂ ਵਾਪਸ ਕਰ ਦਿੱਤਾ। ਉਨ੍ਹਾਂ ਪਿੱਛੋਂ ਅਜਮੇਰ ਔਲਖ, ਵਰਿਆਮ ਸੰਧੂ, ਆਤਮਜੀਤ ਅਤੇ ਮੇਘਰਾਜ ਮਿੱਤਰ ਨੇ ਆਪੋ ਆਪਣੇ ਸਨਮਾਨ ਵਾਪਸ ਕੀਤੇ। ਇਨ੍ਹਾਂ ਪਿੱਛੋਂ ਸੁਰਜੀਤ ਪਾਤਰ, ਬਲਦੇਵ ਸਿੰਘ ਸੜਕਨਾਮਾ, ਗਜ਼ਲਗੋ ਜਸਵਿੰਦਰ ਅਤੇ ਦਰਸ਼ਨ ਬੁੱਟਰ ਨੇ ਆਪਣੇ ਸਨਮਾਨ ਚਿੰਨ੍ਹ ਤਿਆਗ ਦਿੱਤੇ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਲੜੀ ਵਿਚ ਕੰਨੜ ਭਾਸ਼ਾ ਦੇ ਸੱਤ ਲੇਖਕ ਪਹਿਲਾਂ ਹੀ ਸਰਕਾਰੀ ਸਨਮਾਨ ਵਾਪਸ ਕਰ ਚੁੱਕੇ ਹਨ। ਪੰਜਾਬੀ ਦੀ ਉੱਘੀ ਕਹਾਣੀਕਾਰਾ ਡਾ: ਦਲੀਪ ਕੌਰ ਟਿਵਾਣਾ ਵੱਲੋਂ ਵੀ ਪਦਮਸ੍ਰੀ ਸਨਮਾਨ ਵਾਪਸ ਕਰ ਦਿੱਤਾ ਗਿਆ ਹੈ।
ਸੰਗੀਨ ਦੁਖਦਾਈ ਘੜੀ ਵਿਚ ਪੰਜਾਬੀਆਂ ਵੱਲੋਂ ਦਿਖਾਇਆ ਤਿਆਗ ਹਿੰਦੁਸਤਾਨ ਦੀ ਰਹਿਨੁਮਾਈ ਕਰੇਗਾ, ਕਿਉਂਕਿ ਪੰਜਾਬੀ ਸਾਹਿਤਕਾਰਾਂ ਨੇ ਗ਼ੈਰ-ਪੰਜਾਬੀ ਹਿਤਾਂ ਦੀ ਰੱਖਿਆ ਵਾਸਤੇ ਆਪੋ ਆਪਣੇ ਸਨਮਾਨ ਚਿੰਨ੍ਹ ਵਾਪਸ ਕਰ ਦਿੱਤੇ। ਇਸ ਮੌਕੇ 'ਤੇ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਟ੍ਰਿਬਿਊਨਜ਼ ਨੇ ਇਸ ਪ੍ਰਸੰਗ ਵਿਚ ਤਾਕਤਵਰ ਸੰਪਾਦਕੀ ਲਿਖੇ। ਸ੍ਰੀ ਹਰੀਸ਼ ਖਰੇ ਨੇ ਦੁਖਿਆਰਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਮਾਰਟਿਨ ਨਿਮੋਲਰ ਦੀਆਂ ਪੰਕਤੀਆਂ ਦੁਹਰਾਈਆਂ ਜਿਹੜੀਆਂ ਉਸ ਨੇ ਜਰਮਨ ਫਾਸ਼ੀਵਾਦ ਵਿਰੁੱਧ ਲਿਖੀਆਂ ਸਨ-
ਪਹਿਲਾਂ ਉਹ ਸੋਸ਼ਲਿਸਟਾਂ ਨੂੰ ਫੁੰਡਣ ਆਏ
ਮੈਂ ਖਾਮੋਸ਼ ਰਿਹਾ ਕਿਉਂਕਿ ਮੈ ਸੋਸ਼ਲਿਸਟ ਨਹੀਂ ਸਾਂ।
ਫਿਰ ਉਹ ਮਜ਼ਦੂਰ ਆਗੂਆਂ ਨੂੰ ਫੁੰਡਣ ਆਏ
ਮੈਂ ਚੁੱਪ ਰਿਹਾ, ਮੈਂ ਕਿਹੜਾ ਮਜ਼ਦੂਰ ਆਗੂ ਸਾਂ।
ਫਿਰ ਉਹ ਯਹੂਦੀਆਂ ਨੂੰ ਫੁੰਡਣ ਆਏ
ਮੈਂ ਦੇਖਦਾ ਰਿਹਾ ਕਿਉਂਕਿ ਮੈਂ ਕਿਹੜਾ ਯਹੂਦੀ ਸਾਂ।
ਫਿਰ ਉਹ ਮੇਰੇ ਉੱਪਰ ਹਮਲਾ ਕਰਨ ਆਏ
ਮੈਂ ਇੱਕਲਾ ਰਹਿ ਗਿਆ, ਕੋਈ ਮੇਰੇ ਹੱਕ ਵਿਚ ਨਾ ਨਿੱਤਰਿਆ।
ਕੁਝ ਕੁ ਮੁੱਠੀ ਭਰ ਤਮਾਸ਼ਬੀਨਾਂ ਨੇ ਸਨਮਾਨ ਤਿਆਗਣ ਵਾਲਿਆਂ ਦੀ ਇਹ ਕਹਿ ਕੇ ਖਿੱਲੀ ਉਡਾਈ ਕਿ ਇਨ੍ਹਾਂ ਨੇ ਕਾਗਜ਼ਾਂ ਦੇ ਸਰਟੀਫਿਕੇਟ ਵਾਪਸ ਕਰ ਦਿੱਤੇ ਪਰ ਸਰਕਾਰ ਵੱਲੋਂ ਪ੍ਰਾਪਤ ਧਨ ਰਾਸ਼ੀ ਨਹੀਂ ਮੋੜੀ। ਇਲਜ਼ਾਮ-ਤਰਾਸ਼ੀ ਕਰਨ ਵਾਲਿਆਂ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ ਕਿ ਇਨ੍ਹਾਂ ਸਾਰੇ ਲੇਖਕਾਂ ਨੇ ਰੋਸ ਵਜੋਂ ਸਰਕਾਰ ਨੂੰ ਲਿਖੇ ਪੱਤਰਾਂ ਨਾਲ ਸਨਮਾਨ ਰਾਸ਼ੀ ਦੇ ਚੈੱਕ ਨੱਥੀ ਕੀਤੇ ਸਨ। ਮੈਨੂੰ ਸੱਠਵਿਆਂ ਵਿਚ ਸੋਵੀਅਤ ਰੂਸ ਅੰਦਰ ਵਾਪਰੀ ਘਟਨਾ ਯਾਦ ਆਈ। ਨੋਬਲ ਇਨਾਮ ਜੇਤੂ ਨਾਵਲਕਾਰ ਸਿਕੰਦਰ ਸੋਲਜ਼ੇਨਿਤਸਨ ਨੂੰ ਸੋਵੀਅਤ ਲੇਖਕ ਸੰਘ ਨੇ ਇਸ ਕਰਕੇ ਛੇਕ ਦਿੱਤਾ ਸੀ ਕਿਉਂਕਿ ਉਹ ਕਮਿਊਨਿਸਟ ਨਹੀਂ ਸੀ। ਸੋਵੀਅਤ ਲੇਖਕ ਸੰਘ ਵਿਚੋਂ ਕੱਢੇ ਜਾਣ ਦਾ ਅਰਥ ਭੁੱਖਮਰੀ ਦੀ ਮੌਤ ਮਰਨਾ ਸੀ। ਸੋਲਜ਼ੇਨਿਤਸਨ ਇਸ ਕਰਕੇ ਬਚਿਆ ਰਿਹਾ ਕਿਉਂਕਿ ਉਸ ਦੀਆਂ ਲਿਖਤਾਂ ਪੱਛਮ ਵਿਚ ਧੜਾਧੜ ਛਪਣ ਲੱਗੀਆਂ। ਹੁਣ ਉਸ ਉੱਪਰ ਕਮਿਊਨਿਸਟਾਂ ਨੇ ਇਹ ਇਲਜ਼ਾਮ ਲਾਇਆ ਕਿ ਸੋਲਜ਼ੇਨਿਤਸਨ ਪੱਛਮ ਕੋਲ ਵਿਕ ਗਿਆ ਹੈ। ਇਹ ਇਲਜ਼ਾਮ ਪੜ੍ਹ ਕੇ ਸੋਲਜ਼ੇਨਿਤਸਨ ਨੇ ਐਲਾਨ ਕਰ ਦਿੱਤਾ ਕਿ ਉਹ ਪੱਛਮੀ ਪ੍ਰੈੱਸ ਤੋਂ ਭਵਿੱਖ ਵਿਚ ਰਾਇਲਟੀ ਦੇ ਪੈਸੇ ਨਹੀਂ ਲਵੇਗਾ। ਇਸ ਦੇ ਬਾਅਦ ਆਲੋਚਕਾਂ ਨੇ ਕਿਹਾ- ਸੋਲਜ਼ੇਨਿਤਸਨ ਹੁਣ ਪੈਸੇ ਨਾਲ ਪੱਛਮ ਦੀ ਮਦਦ ਕਰ ਰਿਹਾ ਹੈ। ਜਦੋਂ ਉਸ ਨੂੰ ਜਲਾਵਤਨ ਕਰ ਦਿੱਤਾ ਤਾਂ ਅਮਰੀਕਾ ਤੋਂ ਉਸ ਨੇ ਸੋਵੀਅਤ ਸਰਕਾਰ ਦੇ ਨਾਮ ਖੁੱਲ੍ਹਾ ਖ਼ਤ ਲਿਖਿਆ ਜਿਸ ਵਿਚ ਇਕ ਵਾਕ ਇਹ ਸੀ, 'ਤੁਸੀਂ ਆਪਣੇ ਦੇਸ਼ ਦੇ ਦੁਆਲੇ ਲੋਹੇ ਦੀਆਂ ਉੱਚੀਆਂ ਕੰਧਾਂ ਉਸਾਰ ਰੱਖੀਆਂ ਹਨ, ਇਨ੍ਹਾਂ ਕੰਧਾਂ ਨੂੰ ਢਾਹੋਗੇ ਤਾਂ ਦੇਖੋਗੇ ਕਿ ਬਾਹਰ ਤਾਂ ਕਦੋਂ ਦਾ ਸੂਰਜ ਚੜ੍ਹ ਚੁੱਕਿਆ ਹੈ।'
ਪੰਜਾਬ ਦੇ ਲੇਖਕਾਂ ਨੇ ਇਸ ਮੌਕੇ ਸਾਰੀਆਂ ਹੱਦਬੰਦੀਆਂ ਤੋਂ ਉੱਪਰ ਉਠਦਿਆਂ ਜਿਵੇਂ ਭਾਰਤੀ ਮਜ਼ਲੂਮਾਂ ਦੇ ਹੱਕ ਵਿਚ ਆਪਣੇ ਸਨਮਾਨ ਤਿਆਗੇ ਹਨ, ਉਸ ਨਾਲ ਸਾਰੇ ਸੰਸਾਰ ਵਿਚ ਪੰਜਾਬ ਦਾ ਮਰਾਤਬਾ ਬੁਲੰਦ ਹੋਇਆ ਹੈ। ਦਿਲਚਸਪ ਤੱਥ ਇਹ ਹੈ ਕਿ ਸਨਮਾਨ ਵਾਪਸ ਕਰਨ ਵਾਲੇ ਲਗਪਗ ਸਾਰੇ ਪੰਜਾਬੀ ਖੱਬੇ-ਪੱਖੀ ਵਿਚਾਰਧਾਰਾ ਦੇ ਸਮਰਥਕ ਲੇਖਕ ਹਨ। ਇਨ੍ਹਾਂ ਨੇ ਜੋ ਫੈਸਲਾ ਇਸ ਦੁਖਦਾਈ ਘੜੀ ਵਿਚ ਲਿਆ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਯਾਦ ਕਰਵਾ ਦਿੰਦਾ ਹੈ ਜਿਨ੍ਹਾਂ ਨੇ ਉਸ ਤਿਲਕ ਜੰਜੂ ਦੀ ਸਲਾਮਤੀ ਵਾਸਤੇ ਜਾਨ ਦੇ ਦਿੱਤੀ ਸੀ, ਜਿਸ ਤਿਲਕ ਜੰਜੂ ਨੂੰ ਧਾਰਨ ਕਰਨ ਤੋਂ ਗੁਰੂ ਨਾਨਕ ਦੇਵ ਜੀ ਨੇ ਇਨਕਾਰ ਕਰ ਦਿੱਤਾ ਸੀ। ਵਿਦਰੋਹੀ ਪੰਜਾਬੀ ਸਾਹਿਤਕਾਰਾਂ ਦਾ ਫ਼ੈਸਲਾ ਮਨੁੱਖਤਾ ਦਾ ਸਿਰ ਉੱਚਾ ਕਰਦਾ ਹੈ। ਇਨ੍ਹਾਂ ਲੇਖਕਾਂ ਦੇ ਤਿਆਗਮਈ ਫ਼ੈਸਲੇ ਨੂੰ ਸਾਡਾ ਸਲਾਮ।
ਹਰਪਾਲ ਸਿੰਘ ਪੰਨੂ
-ਮੋ: 094642-51454
'ਅਜੀਤ' ਤੋਂ ਧੰਨਵਾਦ ਸਾਹਿਤ
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-31572599564949494482015-10-13T01:45:00.000-07:002015-10-13T01:47:08.427-07:00ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦੇ ਪਲਾਂ ਵਿੱਚ-ਸੁਰਜੀਤ ਪਾਤਰ
ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦੇ ਪਲਾਂ ਵਿੱਚ ਮੈਂ ਯਾਦਾਂ ਦੇ ਇੱਕ ਝੁਰਮਟ ਵਿੱਚ ਘਿਰਿਆ ਹੋਇਆ ਹਾਂ। ਇਹ ਪੁਰਸਕਾਰ ਮੈਨੂੰ 1993 ਵਿੱਚ ਮਿਲਿਆ ਸੀ, ਮੇਰੀ ਕਵਿਤਾ ਦੀ ਪੁਸਤਕ 'ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ' ’ਤੇ। ਬਹੁਤ ਖ਼ੁਸ਼ੀ ਹੋਈ ਸੀ ਮੈਨੂੰ, ਓਨੀ ਹੀ ਖ਼ੁਸ਼ੀ ਜਿੰਨੀ ਪਹਿਲੀ ਵਾਰ ‘ਪ੍ਰੀਤ ਲੜੀ’ ਵਿੱਚ ਆਪਣੀਆਂ ਕਵਿਤਾਵਾਂ ਦਾ ਇੱਕ ਪੂਰਾ ਸਫ਼ਾ ਦੇਖ ਕੇ ਹੋਈ ਸੀ। ਖ਼ੁਸ਼ੀ ਨਾਲ ਨਮ ਅੱਖਾਂ ਨਾਲ ਮੈਂ ਧਰਤੀ ’ਤੇ ਝੁਕ ਕੇ ਕਿਸੇ ਅਦਿੱਖ ਸ਼ਕਤੀ ਨੂੰ ਨਮਸਕਾਰ ਕੀਤੀ ਸੀ। ਪੰਜਾਬੀ ਮਾਂ-ਬੋਲੀ ਤੇ ਇਸ ਦੇ ਬੋਲਣਹਾਰਿਆਂ ਨੂੰ ਮੱਥਾ ਟੇਕਿਆ ਸੀ। ਬਾਬਾ ਨਾਨਕ ਨੂੰ ਆਰਾਧਿਆ ਸੀ। ਆਪਣੇ ਮਾਤਾ ਪਿਤਾ ਨੂੰ ਯਾਦ ਕੀਤਾ ਸੀ। ਆਪਣੀ ਭਾਸ਼ਾ ਦੇ ਪ੍ਰਥਮ ਕਵੀ ਬਾਬਾ ਫ਼ਰੀਦ ਅੱਗੇ ਸਿਰ ਝੁਕਾਇਆ ਸੀ। ਮੇਰੀ ਖ਼ੁਸ਼ੀ ਹੋਰ ਵੀ ਵਧ ਗਈ ਸੀ ਜਦੋਂ ਮੈਨੂੰ ਪਤਾ ਲੱਗਾ ਸੀ ਕਿ ਮੇਰੇ ਇਨਾਮ ਦਾ ਫ਼ੈਸਲਾ ਕਰਨ ਵਾਲਿਆਂ ਦੀ ਜਿਊਰੀ ਵਿੱਚ ਬਲਵੰਤ ਗਾਰਗੀ, ਜਸਵੰਤ ਸਿੰਘ ਨੇਕੀ ਅਤੇ ਪ੍ਰੇਮ ਪ੍ਰਕਾਸ਼ ਸਨ।
ਸਾਹਿਤ ਅਕਾਦਮੀ ਦਾ ਜਿਹੜਾ ਸਨਮਾਨ ਚਿੰਨ੍ਹ ਮੈਨੂੰ ਮਿਲਿਆ ਸੀ, ਉਸ ਉੱਤੇ ਮਹਾਨ ਕੰਨੜ ਸਾਹਿਤਕਾਰ ਤੇ ਸਮੁੱਚੇ ਭਾਰਤ ਦੇ ਸਿਰਮੌਰ ਚਿੰਤਕ ਯੂ ਆਰ. ਅਨੰਤਮੂਰਤੀ ਦੇ ਹਸਤਾਖ਼ਰ ਹਨ। ਉਨ੍ਹਾਂ ਦੇ ਹੱਥਾਂ ਦੇ ਇਹ ਅੱਖਰ ਵੀ ਮੈਨੂੰ ਬਹੁਤ ਪਿਆਰੇ ਹਨ। ਮੈਨੂੰ ਇਨ੍ਹਾਂ ਵਿੱਚੋਂ ਅਨੰਤਮੂਰਤੀ ਦਾ ਚਿਹਰਾ ਦਿਸਦਾ ਹੈ, ਉਸ ਦੀ ਰੌਸ਼ਨ ਮੁਸਕਰਾਹਟ, ਉਸ ਦੇ ਰੌਸ਼ਨ ਖ਼ਿਆਲ। ਇਹ ਸਨਮਾਨ ਵੀ ਮੈਨੂੰ ਅਨੰਤਮੂਰਤੀ ਦੇ ਹੱਥੋਂ ਹੀ ਮਿਲਿਆ ਸੀ। ਉਨ੍ਹਾਂ ਦੇ ਕੋਲ ਖੜ੍ਹੇ ਸਨ ਇੰਦਰ ਨਾਥ ਚੌਧਰੀ।ਇਸ ਸਨਮਾਨ ਨਾਲ ਜਿਹੜਾ ਸ਼ੋਭਾ-ਪੱਤਰ ਸੀ ਉਸ ਵਿੱਚ ਮੇਰੀ ਕਵਿਤਾ ‘ਪਿਤਾ ਦੀ ਅਰਦਾਸ’ ਵਿੱਚੋਂ ਸਤਰਾਂ ਕੋਟ ਕੀਤੀਆਂ ਹੋਈਆਂ ਸਨ:
ਨਾ ਹੁਣ ਹੱਥਾਂ ਪਲੰਘ ਬਣਾਉਣੇ ਨਾ ਰੰਗਲੇ ਪੰਘੂੜੇ
ਨਾ ਉਹ ਪੱਟੀਆਂ ਜਿਨ੍ਹਾਂ ’ਤੇ ਲਿਖਣੇ ਬਾਲਾਂ ਪਹਿਲੇ ਊੜੇ
ਹੁਣ ਤਾਂ ਅਪਣੀ ਦੇਹੀ ਰੁੱਖ ਹੈ, ਤੇ ਸਾਹਾਂ ਦਾ ਆਰਾ
ਇੱਕ ਜੰਗਲ ਹੈ ਜਿਸ ਦੇ ਹਰ ਇੱਕ ਰੁੱਖ ਦਾ ਅਰਥ ਹੈ ਅਰਥੀ
ਹਰ ਬੂਟੇ ਤੇ ਨਾਮ ਕਿਸੇ ਦਾ, ਇੱਕ ਬੂਟਾ ਜੀ ਪਰਤੀ
ਉਸ ਜੰਗਲ ਵਿੱਚ ਚੱਲਦਾ ਰਹਿੰਦਾ, ਸਾਰੀ ਰਾਤ ਕੁਹਾੜਾ
ਦੂਜੇ ਦਿਨ ਅਕਾਦਮੀ ਦੇ ਸਭਾ-ਭਵਨ ਵਿੱਚ ਆਪਣੇ ਭਾਸ਼ਨ ਵਿੱਚ ਮੈਂ ਕਬੀਰ ਜੀ ਦਾ ਇੱਕ ਸ਼ਲੋਕ ਪੇਸ਼ ਕੀਤਾ ਸੀ:
ਕਬੀਰ ਸਬ ਰਗ ਤੰਤ, ਰਬਾਬ ਤਨ, ਬਿਰਹਾ ਬਜਾਵੇ ਨਿੱਤ
ਅੌਰ ਨ ਕੋਊ ਸੁਨ ਸਕੇ ਕੈ ਸਾਈ ਕੈ ਚਿੱਤ…......(ਮੇਰਾ ਸਾਰਾ ਵਜੂਦ ਰਬਾਬ ਬਣ ਚੁੱਕਾ ਹੈ ਜਿਸ ਨੂੰ ਮੈਂ ਨਹੀਂ, ਮੇਰਾ ਬਿਰਹਾ ਵਜਾਉਂਦਾ ਹੈ ਤੇ ਜਿਸ ਦੀ ਧੁਨ ਨੂੰ ਜਾਂ ਤਾਂ ਮੇਰਾ ਚਿੱਤ ਸੁਣਦਾ ਹੈ ਜਾਂ ਮੇਰਾ ਰੱਬ)।
ਅੱਜ ਉਸ ਸਨਮਾਨ ਨੂੰ ਵਾਪਸ ਕਰਦਿਆਂ ਸੋਚ ਰਿਹਾ ਹਾਂ: ਕਿਸ ਦਾ ਦਿੱਤਾ ਸਨਮਾਨ, ਮੈਂ ਕਿਸ ਨੂੰ ਮੋੜ ਰਿਹਾ ਹਾਂ? ਅੱਜ ਫਿਰ ਮੇਰੀਆਂ ਅੱਖਾਂ ਨਮ ਹਨ।
ਪਰ ਇਹ ਨਮੀ ਕਰੋੜਾਂ ਅੱਖਾਂ ਦੀ ਨਮੀ ਵਿੱਚ ਸ਼ਾਮਿਲ ਹੋਣ ਲਈ ਹੈ। ਉਨ੍ਹਾਂ ਪਰਿਵਾਰਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਹੈ ਜਿਨ੍ਹਾਂ ਦੇ ਪ੍ਰਿਅਜਨ ਆਪਣੇ ਭਲੇ ਵਿਚਾਰਾਂ ਲਈ ਕੋਹੇ ਗਏ ਤੇ ਜਿਨ੍ਹਾਂ ਦੇ ਹਤਿਆਰੇ ਭ੍ਰਿਸ਼ਟ ਨੇਤਾਵਾਂ ਦੀ ਆੜ ਵਿੱਚ ਲੁਕ ਗਏ। ਅੱਖਾਂ ਦੀ ਨਮੀ ਦੇ ਇਸ ਪਲ ਇਹ ਵੀ ਸੋਚ ਰਿਹਾ ਹਾਂ ਕਿ ਅਜਾਈਂ ਨਹੀਂ ਜਾਵੇਗੀ ਇਹ:
ਮਹਾਂ ਦਰਿਆ ਹੈ ਇਹ ਤੂੰ ਐਵੇਂ ਨਾ ਸਮਝੀਂ
ਮਨੁੱਖੀ ਹੰਝੂਆਂ ਦੀ ਇਸ ਨਦੀ ਨੂੰ
ਤੇਰਾ ਖ਼ੰਜਰ ਨਹੀਂ, ਮੇਰਾ ਲਹੂ ਹੀ
ਭਲਕ ਦਾ ਰਾਹ ਦੱਸੇਗਾ ਨਦੀ ਨੂੰ
ਇਹ ਇਨਾਮ ਸਾਹਿਤ ਅਕਾਦਮੀ ਵਰਗੀ ਸਾਰਥਿਕ ਸੰਸਥਾ ਨੂੰ ਹੋਰ ਸਾਰਥਕ, ਹੋਰ ਪ੍ਰਭਾਵਸ਼ਾਲੀ ਤੇ ਕਰਮਸ਼ੀਲ ਬਣਾਉਣ ਦੀ ਰੀਝ ਨਾਲ ਮੋੜ ਰਿਹਾ ਹਾਂ। ਇਹ ਇਨਾਮ ਮੈਂ ਇਸ ਲਈ ਮੋੜ ਰਿਹਾ ਹਾਂ ਕਿ ਕਿਉਂ ਕਿਸੇ ਨੇਤਾ ਦਾ ਇੱਕੋ ਬਿਆਨ ਸਾਡੀਆਂ ਹਜ਼ਾਰਾਂ ਕਵਿਤਾਵਾਂ ਨੂੰ ਸਾੜ ਦਿੰਦਾ ਹੈ ਤੇ ਭੜਕੀ ਹੋਈ ਭੀੜ ਕਵਿਤਾਵਾਂ ਦੀਆਂ ਸਤਰਾਂ ਨੂੰ ਮਿੱਧਦੀ ਹੋਈ, ਇੱਕ ਦੂਜੇ ਦੇ ਖ਼ੂਨ ਦੀ ਪਿਆਸੀ ਹੋ ਜਾਂਦੀ ਹੈ। ਕਾਸ਼! ਉਹ ਦਿਨ ਆਵੇ ਲੋਕਾਂ ਦੇ ਦਿਲਾਂ ਵਿੱਚ ਕਵਿਤਾ ਦੀਆਂ ਸਤਰਾਂ ਵਸਣ ਤੇ ਕਿਸੇ ਭ੍ਰਿਸ਼ਟ ਨੇਤਾ ਦਾ ਬਿਆਨ ਉਨ੍ਹਾਂ ਸਤਰਾਂ ਨੂੰ ਪੋਹ ਨਾ ਸਕੇ। ਸਾਡੇ ਅੱਖਰਾਂ ਦੀ ਲੋਅ ਕੁਝ ਹੋਰ ਵਧੇ। ਅਸੀਂ ਇਸ ਵਿੱਚ ਕੁਝ ਹੋਰ ਆਪਣੀ ਰੱਤ ਬਾਲੀਏ।
ਇਹ ਇਨਾਮ ਮੋੜਨ ਸਮੇਂ ਮੇਰੇ ਮਨ ਵਿੱਚ ਇਹ ਦਰਦ ਅਤੇ ਇਸ ਜੁਰਮ ਦਾ ਇਕਬਾਲ ਵੀ ਸ਼ਾਮਲ ਹੈ ਕਿ ਸਾਡੀਆਂ ਕਵਿਤਾਵਾਂ ਨੇ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਵਿੱਚ ਓਨਾ ਹਿੱਸਾ ਨਹੀਂ ਪਾਇਆ ਜਿੰਨਾ ਪਾਉਣਾ ਚਾਹੀਦਾ ਸੀ ਪਰ ਇਹ ਇਨਾਮ ਮੋੜ ਕੇ ਮੈਂ ਇਸ ਗੁਨਾਹ ਤੋਂ ਸੁਰਖ਼ੁਰੂ ਨਹੀਂ ਹੋ ਜਾਂਦਾ। ਇਹ ਇਨਾਮ ਮੋੜਦਿਆਂ ਮੈਨੂੰ ਇਹ ਵੀ ਅਹਿਸਾਸ ਹੈ ਕਿ ਮੈਂ ਉਹ ਸਭ ਕੁਝ ਨਹੀਂ ਮੋੜ ਸਕਦਾ ਜੋ ਇਸ ਇਨਾਮ ਨਾਲ ਜੁੜਿਆ ਹੋਇਆ ਹੈ- ਆਪਣੀ ਸ਼ੋਭਾ, ਆਪਣੀਆਂ ਕਵਿਤਾਵਾਂ ਦੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਤੇ ਕਿੰਨਾ ਕੁਝ ਹੋਰ।
ਸਾਹਿਤ ਅਕਾਦਮੀ ਦੀ ਮਹਾਨ ਸੰਸਥਾ ਨੂੰ ਇਹ ਸਨਮਾਨ ਵਾਪਸ ਕਰਦਿਆਂ ਮੈਂ ਇਹ ਵੀ ਇਕਰਾਰ ਕਰਦਾ ਹਾਂ ਕਿ ਮੈਂ ਇਸ ਲੋਕਰਾਜੀ ਸੰਸਥਾ ਨੂੰ ਹੋਰ ਪ੍ਰਭਾਵਸ਼ਾਲੀ, ਹੋਰ ਸਾਹਿਤਕ, ਹੋਰ ਰੌਸ਼ਨ-ਜ਼ਮੀਰ ਬਣਾਉਣ ਲਈ ਵੀ ਕੰਮ ਕਰਦਾ ਰਹਾਂਗਾ।
ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਾਹਿਤ
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-91710882528032113782015-10-11T21:22:00.000-07:002015-10-11T21:22:08.167-07:00ਘੱਟਗਿਣਤੀਆਂ ਤੇ ਵਿਦਵਾਨਾਂ ਉੱਤੇ ਹੋਏ ਹਮਲਿਆਂ ਕਾਰਨ ਕੀਤਾ ਸਨਮਾਨ ਵਾਪਸ-ਆਤਮਜੀਤ
ਪਿਆਰੇ ਤਿਵਾੜੀ ਜੀ,
ਮੈਂ ਵੀ ਅਕਾਡਮੀ ਦਾ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵੇਲੇ ਮੁਲਕ ਦੇ ਹਾਲਾਤ ਸੋਗਵਾਰ ਹਨ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਮੂਲਵਾਦੀ ਤਾਕਤਾਂ ਨੇ ਸਮਾਜ ਦੀ ਵੰਨ-ਸਵੰਨਤਾ ਵਾਲੀ ਮਨੁੱਖੀ ਰਵਾਇਤ ਉੱਤੇ ਹਮਲਾ ਕੀਤਾ ਹੈ। ਸਾਡੀ ਇਸ ਰਵਾਇਤ ਦੀਆਂ ਜੜ੍ਹਾਂ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ਼ ਬਹਾਦਰ ਦੀਆਂ ਕੁਰਬਾਨੀਆਂ ਨਾਲ ਸਿੰਜੀਆਂ ਗਈਆਂ ਹਨ। ਅਸੀਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਮਨੁੱਖਤਾ ਦੀ ਤਬਾਹੀ ਮਚਦੀ ਦੇਖੀ ਹੈ। ਇਹ ਜੱਗ ਜ਼ਾਹਰ ਹੈ ਕਿ ਉਸ ਵੇਲੇ ਦੀ ਹੁਕਮਰਾਨ ਧਿਰ ਦੇ ਆਗੂਆਂ ਦੀ ਅਗਵਾਈ ਵਿੱਚ ਕਤਲੇਆਮ ਕੀਤਾ ਗਿਆ ਅਤੇ ਹੁਣ ਤੱਕ ਉਹ ਮੁਲਜ਼ਮਾਂ ਦੀ ਬੇਸ਼ਰਮੀ ਵਾਲੀ ਢਾਲ ਬਣੀ ਹੋਈ ਹੈ।
ਪਰ ਤਿਵਾੜੀ ਸਾਹਿਬ, ਇਹ ਪਹਿਲੀ ਵਾਰ ਹੈ ਕਿ ਸਰਕਾਰੀ ਧਿਰਾਂ ਦੇ ਬੁਲਾਰੇ ਚੁੱਧ ਧਾਰ ਕੇ ਜਾਂ ਸਿਆਸੀ ਟੀਰ ਵਾਲੇ ਬਿਆਨਾਂ ਰਾਹੀਂ ਘੱਟਗਿਣਤੀਆਂ ਅਤੇ ਵੱਖਰੇ ਵਿਚਾਰ ਰੱਖਣ ਵਾਲੇ ਵਿਦਵਾਨਾਂ ਉੱਤੇ ਹੋਏ ਹਮਲਿਆਂ ਨੂੰ ਜਾਇਜ਼ ਕਰਾਰ ਦੇ ਰਹੇ ਹਨ। ਮੈਂ ਏਥੇ ਮਕਤੂਲ ਕਲਬੁਰਗੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਨਹੀਂ ਕਰ ਰਿਹਾ ਪਰ ਜਮਹੂਰੀ ਮੁਲਕ ਵਿੱਚ ਕੌਮੀ ਪਛਾਣ ਵਾਲੇ ਲੇਖਕ ਦਾ ਉਸ ਦੇ ਵਿਚਾਰਾਂ ਕਾਰਨ ਕਤਲ ਹੋਣਾ ਮੇਰੀ ਚਿੰਤਾ ਦਾ ਸਬੱਬ ਬਣਦਾ ਹੈ। ਕੀ ਇਸ ਮੌਕੇ ਲੇਖਕਾਂ ਦੀ ਅਕਾਡਮੀ ਦੇ ਚੇਅਰਮੈੱਨ ਨੂੰ ਕਤਲ ਅਤੇ ਹੋਰ ਵਾਰਦਾਤਾਂ ਦੀ ਨਿੰਦਾ ਕਰਨ ਲਈ ਕਿਸੇ ਦੀ ਇਜਾਜ਼ਤ ਦਰਕਾਰ ਹੈ? ਹੈਰਾਨੀ ਹੁੰਦੀ ਹੈ ਕਿ ਸਾਡੀ ਅਕਾਡਮੀ ਰਸਮੀ ਬਿਆਨਾਂ ਅਤੇ ਸ਼ੋਕ ਮਤਿਆਂ ਨਾਲ ਡੰਗ ਟਪਾ ਰਹੀ ਹੈ। ਅਕਾਡਮੀ ਦੇ ਚੇਅਰਮੈੱਨ ਦੀ ਨਾਮਜ਼ਦਗੀ ਦੀ ਯੋਗਤਾ ਉਸ ਦੀਆਂ ਲਿਖਤਾਂ ਹੁੰਦੀਆਂ ਹਨ; ਇਸ ਲਈ ਉਸ ਦੀ ਪਹਿਲੀ ਪਛਾਣ ਵੀ ਲੇਖਕ ਵਜੋਂ ਹੀ ਰਹਿਣੀ ਚਾਹੀਦੀ ਹੈ। ਮੈਂ ਹੈਰਾਨ ਹਾਂ ਕਿ ਤੁਸੀਂ ਲੇਖਕ ਦੀ ਥਾਂ ਚੇਅਰਮੈੱਨ ਹੋਣ ਨੂੰ ਤਰਜੀਹ ਦਿੱਤੀ ਹੈ।
ਤੁਸੀਂ ਕਹਿੰਦੇ ਹੋ ਕਿ ਲੇਖਕ ਆਪਣੇ ਸਨਮਾਨ ਵਾਪਸ ਕਰਕੇ ਸਿਆਸਤ ਕਰ ਰਹੇ ਹਨ। ਸ਼ਾਇਦ ਇਹ ਕੁਝ ਮਾਮਲਿਆਂ ਵਿੱਚ ਸਹੀ ਹੋਵੇ, ਪਰ ਜੇ ਤੁਸੀਂ ਚੁੱਪ ਧਾਰ ਕੇ ਸਿਆਸਤ ਕਰਦੇ ਹੋ ਤਾਂ ਉਹ ਆਪਣੇ ਸਚੇਤ ਫ਼ੈਸਲਿਆਂ ਨਾਲ ਅਜਿਹਾ ਕਰ ਰਹੇ ਹਨ। ਮੈਂ ਇਹ ਸਾਫ਼ ਕਰ ਦਿੰਦਾ ਹਾਂ ਕਿ ਮੇਰਾ ਕਿਸੇ ਸਿਆਸੀ ਧਿਰ ਨਾਲ ਕਿਸੇ ਕਿਸਮ ਦਾ ਕੋਈ ਰਾਬਤਾ ਨਹੀਂ ਹੈ। ਮੈਂ ਅਜਿਹਾ ਕਿਸੇ ਦੀ ਸਲਾਹ ਨਾਲ ਨਹੀਂ ਕਰ ਰਿਹਾ। ਅਸਲ ਵਿੱਚ ਮੇਰੇ ਫ਼ੈਸਲੇ ਦਾ ਸਬੱਬ ਤੁਹਾਡੇ ਬਿਆਨ ਬਣੇ ਹਨ। ਮੈਂ ਤੁਹਾਨੂੰ ਅਤੇ ਆਪਣੇ ਮੁਲਕਵਾਸੀਆਂ ਨੂੰ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਸਾਂਝਾ ਸੱਭਿਆਚਾਰ ਅਤੇ ਸਮਾਜਿਕ ਸਾਂਝ ਸਾਡੇ ਮੁਲਕ ਦੀ ਬੁਨਿਆਦੀ ਚੂਲ ਹੈ। ਜੇ ਕੋਈ ਇਸ ਸਾਂਝ ਨੂੰ ਖੋਰਾ ਲਗਾਉਂਦਾ ਹੈ ਤਾਂ ਉਸ ਦਾ ਕਤਲ ਕਰਨ ਨਾਲ ਮਸਲਾ ਹੱਲ ਨਹੀਂਂ ਹੋ ਜਾਣਾ। ਇੱਕ ਕਤਲ ਦੂਜੇ ਕਤਲ ਲਈ ਰਾਹ ਪੱਧਰਾ ਕਰਦਾ ਹੈ।
ਤਿਵਾੜੀ ਸਾਹਿਬ! ਤੁਸੀਂ ਇਸ ਸੁਨੇਹੇ ਦੀ ਅਹਿਮੀਅਤ ਨੂੰ ਮੈਥੋਂ ਬਿਹਤਰ ਸਮਝਦੇ ਹੋ ਅਤੇ ਮੈਂ ਇਸੇ ਸੁਨੇਹੇ ਦੀ ਅਹਿਮੀਅਤ ਨੂੰ ਆਪਣੇ 'ਕਰਮ' ਰਾਹੀਂ ਉਘਾੜਨ ਦਾ ਉਪਰਾਲਾ ਕਰ ਰਿਹਾ ਹਾਂ। ਮੈਂ ਆਪਣੇ ਨਾਟਕਾਂ ਰਾਹੀਂ ਸੱਭਿਆਚਾਰਕ ਵੰਨ-ਸਵੰਨਤਾ ਵਾਲੀਆਂ ਕਦਰਾਂ-ਕੀਮਤਾਂ ਨੂੰ ਪੇਸ਼ ਕੀਤਾ ਹੈ; ਪਰ ਤੁਸੀਂ ਮਨੁੱਖਤਾ ਮੁਖੀ ਕਦਰਾਂ-ਕੀਮਤਾਂ ਨੂੰ ਆਵਾਜ਼ ਦੇਣ ਦੀ ਥਾਂ ਲੇਖਕਾਂ ਨੂੰ ਪ੍ਰਵਚਨ ਦੇਣ ਨੂੰ ਤਰਜੀਹ ਦਿੱਤੀ ਹੈ। ਤੁਸੀਂ ਇਹ ਦਰੁਸਤ ਫਰਮਾਇਆ ਹੈ ਕਿ ਅਕਾਡਮੀ ਖ਼ੁਦਮੁਖ਼ਤਿਆਰ ਅਦਾਰਾ ਹੈ ਪਰ ਇਹ ਤੱਥ ਤੁਹਾਨੂੰ ਵੀ ਪ੍ਰਵਾਨ ਕਰਨਾ ਪਵੇਗਾ ਕਿ ਇਹ ਖ਼ੁਦਮੁਖ਼ਤਿਆਰੀ ਇਸਦੀ ਕਾਰਗੁਜ਼ਾਰੀ ਵਿੱਚੋਂ ਨਹੀਂ ਝਲਕਦੀ।
ਤੁਸੀਂ ਲੇਖਕਾਂ ਨੂੰ ਟਿੱਚਰ ਕੀਤੀ ਹੈ ਕਿ ਉਹ ਇਸ ਸਨਮਾਨ ਨਾਲ ਕਮਾਈ ਇੱਜ਼ਤ ਕਿਵੇਂ ਵਾਪਸ ਕਰਨਗੇ ਕਿਉਂਕਿ ਅਕਾਡਮੀ ਨੇ ਉਨ੍ਹਾਂ ਦੀਆਂ ਲਿਖਤਾਂ ਦਾ ਤਰਜਮਾ ਕਰਕੇ ਵੱਖ-ਵੱਖ ਬੋਲੀਆਂ ਵਿੱਚ ਛਾਪਿਆ ਹੈ। ਕ੍ਰਿਪਾ ਕਰਕੇ ਮੇਰੀ ਸਨਮਾਨਯਾਫ਼ਤਾ ਕਿਤਾਬ ਦੀ ਦੂਜੀ ਬੋਲੀਆਂ ਵਿੱਚ ਛਪਾਈ ਬੰਦ ਕਰ ਦਿੱਤੀ ਜਾਵੇ। ਮੈਨੂੰ ਇਹ ਦੱਸਣ ਦੀ ਕ੍ਰਿਪਾਲਤਾ ਕਰਨਾ ਕਿ ਮੈਂ ਆਪਣੀ ਕਿਤਾਬ ਨੂੰ ਹਿੰਦੀ ਵਿੱਚ ਉਲਥਾਉਣ ਦਾ ਅਹਿਸਾਨ ਕਿਵੇਂ ਉਤਾਰ ਸਕਦਾ ਹਾਂ? ਇਹ ਦੱਸਣਾ ਦਿਲਚਸਪ ਹੈ ਕਿ ਮੇਰਾ ਨਾਟਕ ਫ਼ਿਰਕੂ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ ਅਤੇ ਨਫ਼ਰਤ ਦੀ ਸਿਆਸਤ ਦੇ ਖ਼ਿਲਾਫ਼ ਹੈ। ਤੁਸੀਂ ਇਹ ਵੀ ਸਲਾਹ ਦਿੱਤੀ ਹੈ ਕਿ ਲੇਖਕਾਂ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਦਾ ਹੋਰ ਕੋਈ ਤਰੀਕਾ ਲੱਭਣਾ ਚਾਹੀਦਾ ਹੈ। ਮੈਂ ਤੁਹਾਡੇ ਇਸ ਸਲਾਹ ਦੀ ਕਦਰ ਕਰਦਾ ਹਾਂ ਅਤੇ ਇਸੇ ਵਿਸ਼ੇ ਉੱਤੇ ਹੋਰ ਨਾਟਕ ਲਿਖਣ ਦਾ ਉਪਰਾਲਾ ਕਰਾਂਗਾ।
ਮੈਂ ਸਿਰਫ਼ ਸਰਕਾਰ ਦੀ ਘੇਸਲ ਖ਼ਿਲਾਫ਼ ਸਨਮਾਨ ਵਾਪਸ ਨਹੀਂ ਕਰ ਰਿਹਾ ਸਗੋਂ ਇਹ ਉਨ੍ਹਾਂ ਸਰਗਰਮ ਤੱਤਾਂ ਦੇ ਖ਼ਿਲਾਫ਼ ਵੀ ਹੈ ਜੋ ਸਾਡੇ ਮੁਲਕ ਨੂੰ ਸਦਭਾਵਨਾ ਵਾਲੇ ਸਮਾਜ ਵਜੋਂ ਵੇਖਣਾ ਪ੍ਰਵਾਨ ਨਹੀਂ ਕਰਦੇ। ਮੇਰਾ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਸਾਹਿਤ ਅਕਾਡਮੀ ਦੇ ਚੌਧਰੀਆਂ ਦੀ ਬੇਦਿਲੀ ਦੇ ਖ਼ਿਲਾਫ਼ ਵੀ ਹੈ। ਮੈਂ ਸਨਮਾਨ ਦੇ ਨਾਲ ਦਿੱਤੀ ਲੱਖ ਰੁਪਏ ਦੀ ਰਕਮ ਚੈੱਕ ਰਾਹੀਂਂ ਵਾਪਸ ਭੇਜ ਰਿਹਾ ਹਾਂ। ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਮੇਰੀ ਛਪ ਚੁੱਕੀ ਕਿਤਾਬ ਦੀ ਵਿਕਰੀ ਨਾਲ ਹੋਣ ਵਾਲੀ ਆਮਦਨ ਵਿੱਚੋਂ ਮੈਨੂੰ ਕੋਈ ਹਿੱਸਾ ਨਾ ਦਿੱਤਾ ਜਾਵੇ।
ਸ਼ੁਭ ਇੱਛਾਵਾਂ ਨਾਲ,
ਆਤਮਜੀਤ, ਨਾਟਕਕਾਰ
ਪੰਜਾਬੀ ਤਰਜਮਾ-ਦਲਜੀਤ ਅਮੀ
ਪੰਜਾਬੀ ਕਲਾਵੇਅਰ ਬਲੌਗ ਤੋਂ ਧੰਨਵਾਦ ਸਾਹਿਤ
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-77085167041378563142015-10-11T03:44:00.001-07:002015-10-11T03:45:31.189-07:00ਮੈਂ ਸਾਹਿਤ ਅਕਾਦਮੀ ਪੁਰਸਕਾਰ ਕਿਉਂ ਮੋੜਿਆ?:ਗੁਰਬਚਨ ਸਿੰਘ ਭੁੱਲਰ
ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜਕ ਖੇਤਰ ਨੂੰ, ਖਾਸ ਕਰਕੇ ਸਾਹਿਤ ਤੇ ਸਭਿਆਚਾਰ ਨੂੰ ਜਿਸ ਵਿਉਂਤਬੰਦ ਢੰਗ ਨਾਲ ਤੇ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਮੈਂ ਬੇਚੈਨ ਤੇ ਫ਼ਿਕਰਮੰਦ ਹੁੰਦਾ ਰਿਹਾ ਹਾਂ। ਸਾਹਿਤ, ਸਭਿਆਚਾਰ, ਬਹੁਭਾਂਤੀ ਕਲਾ, ਇਤਿਹਾਸ, ਆਦਿ ਜਿਹੀਆਂ ਖ਼ੂਬਸੂਰਤ ਮਨੁੱਖੀ ਪਰਾਪਤੀਆਂ ਨੂੰ ਨਿੰਦਿਆ, ਭੰਡਿਆ ਤੇ ਕਰੂਪ ਕੀਤਾ ਜਾ ਰਿਹਾ ਹੈ।
ਕਿਹਾ ਜਾ ਸਕਦਾ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਅਤੇ ਅਜਿਹੀਆਂ ਘਟਨਾਵਾਂ ਕਾਫ਼ੀ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਠੀਕ ਹੀ ਪਿਛਲੇ ਕੁਝ ਦਹਾਕਿਆਂ ਦੀ ਕਿਸੇ ਵੀ ਸਰਕਾਰ ਨੂੰ ਇਸ ਪੱਖੋਂ ਨੇਕ-ਪਾਕ ਨਹੀਂ ਸਮਝਿਆ ਜਾ ਸਕਦਾ। ਤਾਂ ਵੀ ਇਹ ਚਿਤਾਰਨਾ ਜ਼ਰੂਰੀ ਹੈ ਕਿ ਉਹ ਸਰਕਾਰਾਂ ਕਦੀ-ਕਦਾਈਂ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ, ਸਾਡੇ ਦੇਸ ਦੀ ਮੰਦਭਾਗੀ ਵੋਟਮੁਖੀ ਰਾਜਨੀਤੀ ਕਾਰਨ, ਆਮ ਕਰ ਕੇ ਅਨਡਿੱਠ ਤਾਂ ਕਰ ਦਿੰਦੀਆਂ ਸਨ ਪਰ ਉਹਨਾਂ ਦੀਆਂ ਸਿੱਧੀਆਂ ਪ੍ਰੇਰਕ ਤੇ ਭਾਈਵਾਲ ਨਹੀਂ ਸਨ ਬਣਦੀਆਂ। ਹੁਣ ਇਹ ਗੱਲ ਵਧੇਰੇ ਹੀ ਵਧੇਰੇ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਨਾਂਹਮੁਖੀ ਹਨੇਰੀਆਂ ਤਾਕਤਾਂ ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਜੋ ਕੁਝ ਐਲਾਨੀਆ ਅਮਲ ਵਿਚ ਲਿਆ ਰਹੀਆਂ ਹਨ, ਉਹ ਵਰਤਮਾਨ ਹਾਕਮਾਂ ਦਾ ਅਨਐਲਾਨਿਆ ਏਜੰਡਾ ਹੈ। ਇਹ ਹਾਲਤ ਹਰ ਹੋਸ਼ਮੰਦ ਆਦਮੀ ਨੂੰ ਸੋਚ ਵਿਚ ਪਾਉਣ ਵਾਲੀ ਹੈ।
ਜਦੋਂ ਪ੍ਰਕਾਸ਼ਕਾਂ ਨੂੰ ਕਿਤਾਬਾਂ ਕਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਲੇਖਕਾਂ ਨੂੰ ਘਰਾਂ ਵਿਚ ਵੜ ਕੇ ਕਤਲ ਕੀਤਾ ਜਾ ਰਿਹਾ ਹੈ, ਸਾਹਿਤ ਅਕਾਦਮੀ ਤੋਂ ਸਾਡਾ ਇਹ ਆਸ ਕਰਨਾ ਬਿਲਕੁਲ ਵਾਜਬ ਸੀ ਕਿ ਘੱਟੋ-ਘੱਟ ਉਹ ਲੇਖਕਾਂ ਦੀ ਇਕ ਸਭਾ ਬੁਲਾ ਕੇ ਇਸ ਹਾਲਤ ਬਾਰੇ ਚਿੰਤਾ, ਲੇਖਕਾਂ ਤੇ ਬੁੱਧੀਮਾਨਾਂ ਨੂੰ ਕਤਲ ਦੀਆਂ ਧਮਕੀਆਂ ਵਿਰੁੱਧ ਰੋਸ ਅਤੇ ਕਤਲਾਂ ਸੰਬੰਧੀ ਗ਼ਮ ਪਰਗਟ ਕਰੇਗੀ। ਇਸ ਦੇ ਉਲਟ ਅਕਾਦਮੀ ਨੇਮਾਂ ਅਤੇ ਪ੍ਰੰਪਰਾਵਾਂ ਦਾ ਸਹਾਰਾ ਲੈ ਕੇ ਆਪਣੀ ਅਸਹਿ ਅਬੋਲਤਾ ਨੂੰ ਵਾਜਬ ਠਹਿਰਾ ਰਹੀ ਹੈ। ਇਸ ਸੂਰਤ ਵਿਚ ਮੇਰੇ ਸਾਹਮਣੇ ਇਹ ਦੁਖਦਾਈ ਫ਼ੈਸਲਾ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਕਿ ਮੈਂ 2005 ਵਿਚ ਪੰਜਾਬੀ ਲੇਖਕ ਵਜੋਂ ਮਿਲਿਆ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਵਾਂ।
ਅੰਤ ਵਿਚ ਮੈਂ ਇਹ ਵੀ ਸਪੱਸ਼ਟ ਕਰ ਦੇਵਾਂ ਕਿ ਇਸ ਚੰਦਰੇ ਮਾਹੌਲ ਦੇ ਬਾਵਜੂਦ ਮੈਂ ਪੂਰੀ ਤਰ੍ਹਾਂ ਨਿਰਾਸ਼ ਨਹੀਂ ਹਾਂ। ਮੈਨੂੰ ਆਸ ਅਤੇ ਵਿਸ਼ਵਾਸ ਹੈ ਕਿ ਸਾਡਾ ਸਾਹਿਤ ਤੇ ਸਭਿਆਚਾਰ, ਖਾਸ ਕਰਕੇ ਮੇਰੇ ਲੋਕ, ਇਹਨਾਂ ਜ਼ਖ਼ਮਾਂ ਦੇ ਬਾਵਜੂਦ, ਇਸ ਹਨੇਰੇ ਦੌਰ ਵਿਚੋਂ ਸਾਬਤ-ਸਬੂਤ ਪਾਰ ਨਿੱਕਲ ਸਕਣਗੇ ਅਤੇ ਅਸੀਂ ਫੇਰ ਸੱਜਰੇ ਬਲ ਨਾਲ ਆਪਣੇ ਸਹਿਜ-ਵਿਕਾਸੀ ਮਾਰਗ ਦੇ ਉਤਸਾਹੀ ਪਾਂਧੀ ਬਣ ਸਕਾਂਗੇ!
ਗੁਰਬਚਨ ਸਿੰਘ ਭੁੱਲਰ
ਗੁਲਾਮ ਕਲਮhttp://www.blogger.com/profile/07297188853560061487noreply@blogger.com1tag:blogger.com,1999:blog-3464520582626879960.post-29636535549935095452015-05-15T22:14:00.004-07:002015-05-15T22:14:40.360-07:00ਮਿੱਟੀ ਨੂੰ ਫਰੋਲਣ ਦਾ ਨਹੀਂ,ਮਹਿਸੂਸ ਕਰਨ ਦਾ ਜਜ਼ਬਾ
ਇਹ ਅਹਿਸਾਸ ਹਾਰੀ-ਸਾਰੀ ਨੂੰ ਸਮਝ ਨਹੀਂ ਆਉਣਾ ਕਿ ਰਾਵੀ ਦੇ ਵੱਗਦੇ ਪਾਣੀ ਨੂੰ ਬੁੱਲਾਂ ਨਾਲ ਛਹਾਉਣ ‘ਤੇ ਰਾਵੀ ਪਾਰ ਦੀ ਧਰਤੀ ਨੂੰ ਕੋਈ ਆਪਣਾ ਚੁੰਮਣ ਕਿਉਂ ਭੇਜਦਾ ਹੈ।ਉਸ ਧਰਤੀ ਜਾਣ ਲਈ ਕੋਈ ਏਨਾ ਵੀ ਦੀਵਾਨਾ ਹੋ ਸਕਦਾ ਹੈ ਕਿ ਉਹ ਸਰਹੱਦਾਂ ਤੋਂ ਬਲੈਕ ਕਰਨ ਲੱਗ ਪਵੇ ਜਿਵੇਂ ਕਿ ਬਾਰਡਰਨਾਮਾ ਵਾਲਾ ਨਿਰਮਲ ਨਿੰਮਾ ਲੰਗਾਹ…ਆਪਣੀ ਧਰਤੀ ਤੋਂ ਜੁਦਾ ਹੋਣਾ ਕੀ ਹੁੰਦਾ ਹੈ ਇਸ ਦੀ ਟੀਸ ਤਾਂ ਉਹੋ ਦੱਸ ਸਕਦਾ ਹੈ ਜੋ ਲਾਹੌਰ ਬਹਿਕੇ ਦਿੱਲੀ ਦੇ ਚਾਵੜੀ ਬਜ਼ਾਰ,ਚਾਂਦਨੀ ਚੌਂਕ ਦੀਆਂ ਗਲੀਆਂ ਨੂੰ ਯਾਦ ਕਰਦਾ ਹੈ।ਇਹ ਹਿਜਰਤ ਤਾਂ ਉਹਨੂੰ ਹੀ ਮਹਿਸੂਸ ਹੋਵੇਗੀ ਜੋ ਅੰਬਰਸਰ ਬਹਿ ਚੱਕ ਨੰਬਰ 70 ਅਤੇ ਰੱਤੇ ਰੱਤੀ ਦੇ ਥੇਹ ਅਤੇ ਉਸ ਦਰਗਾਹ ‘ਤੇ ਲੱਗਣ ਵਾਲੇ ਮੇਲੇ ਦੀਆਂ ਗੱਲਾਂ ਨੂੰ ਆਪਣੀਆਂ ਸਮ੍ਰਿਤੀਆਂ ‘ਚੋਂ ਬਾਰ ਬਾਰ ਲਘਾਉਂਦਾ ਹੈ ਬਾਵਜੂਦ ਇਸ ਦੇ ਕਿ ਇਹ ਮਿੱਟੀ ਫਰੋਲਣ ਨਾਲ ਹੋਣਾ ਕੁਝ ਵੀ ਨਹੀਂ।ਆਖਰ ਤ੍ਰਾਸਦੀਆਂ ਸਾਥੋਂ ਬਹੁਤ ਕੁਝ ਖੋਹ ਲੈਂਦੀਆਂ ਹਨ।
ਕਿਆ ਦਿੱਲੀ ਕਿਆ ਲਾਹੌਰ ਦਾ ਉਹ ਦ੍ਰਿਸ਼ ਯਾਦ ਕਰੋ ਜਦੋਂ ਭਾਰਤ-ਪਾਕਿਸਤਾਨ ਦੇ ਫੌਜੀ ਆਪਸ ‘ਚ ਆਪੋ ਆਪਣੇ ਅਤੀਤ ਨੂੰ ਖੰਘਾਲਦੇ ਹਨ ਅਤੇ ਚੰਨ ਨੂੰ ਮੰਜੀ ‘ਤੇ ਬੈਠਾਉਣ ਦੀਆਂ ਗੱਲਾਂ ਦੀ ਤੜਪ ਉਜਾਗਰ ਕਰਦੇ ਹਨ।ਅਵਤਾਰ ਸਿੰਘ ਦੀ ਫ਼ਿਲਮ ਨੂੰ ਵੇਖਣ ਲਈ 1947 ‘ਤੇ ਅਧਾਰਿਤ ਫ਼ਿਲਮਾਂ ਦੀ ਗੱਲ ਕਰਕੇ ਉਹਨਾਂ ਦੇ ਪ੍ਰਭਾਵ ਦੀ ਤਕਨੀਕੀ ਗੱਲਾਂ ‘ਚ ਨਾ ਗਵਾਚਿਆ ਜਾਵੇ।ਇਸ ਫ਼ਿਲਮ ਦਾ ਹੋਣਾ ਉਸ ਤੋਂ ਉੱਪਰ ਦਾ ਹੈ।ਇਹਨੂੰ ਉਸ ਦੌਰ ਦੀ ਤਕਸੀਮ ਮਾਰਫਤ ਹੀ ਵੇਖਿਆ ਜਾਵੇ।ਇਹਨੂੰ ਵੇਖਣ ਲੱਗਿਆਂ ਭਗੌਲਿਕ ਲਕੀਰਾਂ ਤੋਂ ਪਾਰ ਸਾਂਝੀ ਚੇਤਨਾ ਦੇ ਪੰਜਾਬ ਨੂੰ ਸਮਰਣ ਕਰਨਾ ਪਵੇਗਾ।ਇਹ ਭਾਰਤ ਬਨਾਮ ਪਾਕਿਸਤਾਨ ਦੀ ਗੱਲ ਨਹੀਂ।ਇਹ ਪੰਜਾਬ ਜਮ੍ਹਾਂ ਪੰਜਾਬ ਦੇ ਵਜੂਦ ਨੂੰ ਭਾਰਤ-ਪਾਕਿਸਤਾਨ ਹੋਣ ਦੀ ਸਜ਼ਾ ‘ਚ ਜੂਝਣ ਦੀ ਵਿੱਥਿਆ ਹੈ।ਮੈਂ ਇਹਨੂੰ ਇੰਝ ਮਹਿਸੂਸ ਕਰਦਾ ਹਾਂ।
ਕਹਾਣੀ 1990 ਤੋਂ ਸ਼ੁਰੂ ਹੁੰਦੀ ਹੈ।ਇਹ ਪੰਜਾਬ ਅੰਦਰ ਉਦੋਂ ਵਾਪਰ ਰਹੀ ਹੈ ਜਦੋਂ ਭਾਰਤ ਦੇ ਅੰਦਰ ਵਿਸ਼ਵੀਕਰਨ ਦੀ ਦਸਤਕ ਹੈ ਅਤੇ ਵਪਾਰਕ ਤੌਰ ਦੀ ਖੁਲ੍ਹੀ ਮੰਡੀ ਦੇ ਸਵਾਗਤੀ ਗੀਤ ਹਨ।ਜਿਸ ‘ਚ ਜਜ਼ਬਾਤ ਨੂੰ ਕੋਈ ਜਗ੍ਹਾ ਨਹੀਂ ਹੈ।ਦੋਵੇਂ ਪਾਸੇ ਇੱਕ ਨਵੀਂ ਜਾਤ ਹੈ-ਜਿਹਨੂੰ ਮੁਹਾਜ਼ਿਰ ਕਹੋ,ਪਨਾਹਗੀਰ ਕਹੋ ਜਾਂ ਰਫਿਊਜ਼ੀ…ਇਹ ਵੰਡ ਸਿਰਫ ਭੁਗੌਲਿਕ ਨਹੀਂ,ਇਹ ਵੰਡ ਉਸ ਤੋਂ ਵੀ ਖਤਰਨਾਕ ਹੈ,ਪਿੰਡ,ਪੱਤੀਆਂ,ਕੋੜਮੇ,ਰਿਸ਼ਤੇ,ਸਾਂਝੀ ਸੱਥਾਂ,ਆਪਸੀ ਸਹਿਚਾਰ,ਬੰਦੇ ਬਨਾਮ ਬੰਦਾ ਵੰਡ,ਨਿਜ ਦੀ ਵੰਡ…ਇਹ ਬੰਦੇ ਦੇ ਆਪਣੇ ਅੰਦਰ ਨਾਲ ਹੀ ਹੋ ਰਹੀ ਵੰਡ ਹੈ…ਜਿਵੇਂ ਕਿ ਪਿੱਛੇ ਜਹੇ ਅਨੂਪ ਸਿੰਘ ਦੀ ਆਈ ਫ਼ਿਲਮ ‘ਕਿੱਸਾ’ ਦਾ ਬਿਆਨ ਹੈ।1947 ‘ਚ ਵੰਡ ਵੀ ਕਈ ਤਰ੍ਹਾਂ ਦੀ ਚੱਲਦੀ ਹੈ।ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਮੈਨੂੰ ਜਾਨਣਾ’ ਨਾਲ ਸਾਂਝ ਪਾਕੇ ਵੇਖੋ…ਜਿਸ ਕਹਾਣੀ ਦਾ ਪਾਤਰ ਵੰਡ ਤੋਂ ਏਨਾਂ ਅਲੱਗ-ਥਲੱਗ ਪੈ ਗਿਆ ਹੈ ਕਿ ਉਹਨੂੰ ਆਪਣਾ ਹੋਣਾ ਹੀ ਮਹਿਸੂਸ ਨਹੀਂ ਹੁੰਦਾ।ਜਦੋਂ ਕੋਈ ਉਹਨੂੰ ਆਪਣੇ ਵਿਛੜੇ ਇਲਾਕੇ ਦਾ ਬੰਦਾ ਉਹਦੀ ਬੋਲੀ,ਇਸ਼ਾਰਿਆਂ,ਹਾਵ-ਭਾਵ ਨਾਲ ਮਿਲਦਾ ਹੈ ਤਾਂ ਉਹਦੇ ਅੰਦਰ ਜੀਊਣ ਦੀ ਇੱਛਾ ਕਿੰਝ ਜਾਗਦੀ ਹੈ।
ਇਹਨੂੰ ਸਮਝਨਾ ਪਵੇਗਾ ਕਿ ਭਾਰਤ ਦੇ ਲੋਕਾਂ ਦੀ ਪਾਕਿਸਤਾਨ ਦੇ ਲੋਕਾਂ ਲਈ ਅਤੇ ਪਾਕਿਸਤਾਨ ਦੇ ਲੋਕਾਂ ਦੀ ਭਾਰਤ ਦੇ ਲੋਕਾਂ ਲਈ ਨਫਰਤ ਪੈਦਾ ਕੌਣ ਕਰ ਰਿਹਾ ਹੈ ਅਤੇ ਇਸ ਪ੍ਰਾਪੇਗੰਡਾ ਤੋਂ ਪ੍ਰਭਾਵਿਤ ਹੋਕੇ ਅਸੀ ਕਿਸ ਪੱਧਰ ਦੀ ਦੇਸ਼ ਭਗਤੀ ਉਜਾਗਰ ਕਰ ਰਹੇ ਹਾਂ ਇਹ ਸੂਖਮ ਮਨ ਲਈ ਅੱਜ ਦੇ ਦੌਰ ‘ਚ ਸਭ ਤੋਂ ਵੱਧ ਸੁਚੇਤ ਹੋਕੇ ਸਮਝਨ ਦੀ ਲੋੜ ਹੈ।ਇਸ ਬੇ-ਸਮਝੀ ‘ਚ ਅਤੀਤ ‘ਚ ਬਹੁਤ ਸਾਰੀਆਂ ਦੋ ਦੇਸ਼ਾਂ ਦਰਮਿਆਨ ਦੋਸਤਾਨਾ ਰਿਸ਼ਤੇ ਦੀ ਗੱਲ ਕਰਦੀਆਂ ਫ਼ਿਲਮਾਂ ਪੁੱਠੇ ਮੂੰਹ ਵੀ ਡਿੱਗੀਆ ਹਨ।( ਹਾਲਾਂਕਿ ਇਹ ਵਪਾਰਕ ਤੌਰ ਦੀ ਗੱਲ ਹੈ ਪਰ ਇਹ ਇੱਕ ਮਹਿਜ਼ ਪ੍ਰਤੀਕ ਹੈ ਕਿ ਅਸੀ ਕਿਸ ਤਰ੍ਹਾਂ ਦੀ ਸਮਝ ਲੈ ਕੇ ਬੈਠੇ ਹਾਂ ) ਪਰ ਅਵਤਾਰ ਸਿੰਘ ਦੀ ਫ਼ਿਲਮ ਮੌਜੂਦਾ ਦੌਰ ਦੇ ਸਿਆਸੀ ਪੇਚੇਦਗੀ ਭਰੇ ਮਾਹੌਲ ‘ਚ ਆਪਣੀ ਸਾਦਗੀ ਨਾਲ ਉਸ ਤੜਪ ਨੂੰ ਉਜਾਗਰ ਕਰਦੀ ਹੈ।ਭਾਵਾਂਕਿ ਇਹ ਵਿਜੈ ਰਾਜ ਦੀ ਫ਼ਿਲਮ ‘ਕਿਆ ਦਿੱਲੀ ਕਿਆ ਲਾਹੌਰ’ ਵਾਂਗੂ ਉਸ ਸੰਵਾਦ ‘ਚ ਨਹੀਂ ਜਾਂਦੀ।ਇਸ ਸਭ ਦੇ ਬਾਵਜੂਦ ਇਸ ਫ਼ਿਲਮ ਨੂੰ ਉਪਰੋਕਤ ਕੀਤੇ ਜ਼ਿਕਰ ਸੰਗ ਹੀ ਵੇਖਣਾ ਚਾਹੀਦਾ ਹੈ।ਕਿਤੇ ਨਾ ਕਿਤੇ ਇਹ ਸਾਡੇ ਨਿਜ ਦੀ ਤਰਜਮਾਨੀ ਕਰਦੀ ਹੈ।
ਤਕਨੀਕੀ ਅਧਾਰ ‘ਤੇ ਇਹ ਫ਼ਿਲਮ ਆਪਣੇ ਮਾਹੌਲ ਨੂੰ ਬੁਣਨ ‘ਚ ਕਾਫੀ ਥਾਂ ‘ਤੇ ਖੁੰਝਦੀ ਹੈ।ਇਸ ਨੂੰ ਬਹੁਤ ਸੰਖੇਪ ‘ਚ ਕਹਾਂਗਾ ਕਿ ਜਿੱਥੇ ਵਿੱਤੀ ਸਾਧਨਾਂ ਦੀ ਘਾਟ ਸੀ ਉਸ ਨੂੰ ਅਸੀ ਦਰਨਿਕਾਰ ਕਰ ਸਕਦੇ ਹਾਂ ਪਰ ਕੁਝ ਨੁਕਤਿਆਂ ਨੂੰ ਸੋਖਿਆਂ ਸੁਧਾਰਿਆ ਜਾ ਸਕਦਾ ਸੀ।ਸੁੱਚਾ ਸਿੰਘ (ਕਰਤਾਰ ਚੀਮਾ) ਆਪਣੇ ਹੋਣ ਦੀ ਖੂਬਸੂਰਤ ਛਾਪ ਛੱਡਦਾ ਹੈ।ਪਰ ਕਰਤਾਰ ਚੀਮਾ ਨੂੰ ਗ੍ਰੀਕ ਨਾਇਕ ਵਾਂਗੂ ਸੁਡੋਲ ਸ਼ਰੀਰ ਤੋਂ ਤੋੜ ਪੰਜਾਬੀ ਜੁੱਸੇ ਦਾ ਵਿਖਾਇਆ ਜਾ ਸਕਦਾ ਸੀ।ਪੰਜਾਬੀ ਮਨਾਂ ਅੰਦਰ ਪੰਜਾਬੀ ਪਾਤਰ ਆਪਣੀ ਬੋਲੀ,ਹਾਵ-ਭਾਵ ਨਾਲ ਪੇਸ਼ ਹੋਵੇ ਤਾਂ ਜ਼ਿਆਦਾ ਵਧੀਆ ਲੱਗਦਾ ਹੈ।ਇਹੋ ਫ਼ਿਲਮ ਦੀ ਖੂਬਸੂਰਤੀ ਸੀ ਕਿ ਇਸ ਫ਼ਿਲਮ ਨੇ ਬੋਲੀ ਨੂੰ ਲੈ ਕੇ ਇਲਾਕੇ ਦੀ ਪੇਸ਼ਕਾਰੀ ਵਿਖਾਈ ਹੈ।ਫ਼ਿਲਮ ਮਾਲਵੇ ‘ਚ ਆਪਣੇ ਪਾਤਰਾਂ ਦੀ ਮਲਵਈ ਬੋਲੀ ਨਾਲ ਹੈ।ਅੰਮ੍ਰਿਤਸਰ ਜਾਂਦੀ ਹੋਈ ਮਾਝੇ ਦੇ ਪਾਤਰਾਂ ਤੋਂ ਮਾਝੀ ਬੁਲਵਾ ਰਹੀ ਹੈ ਅਤੇ ਲਾਹੌਰ ‘ਚ ਦਾਖਲ ਹੋਣ ਲੱਗਿਆ ਇਹ ਲਾਹੌਰ ਦੀ ਪੰਜਾਬੀ ਬੋਲਦੀ ਹੈ।ਇਸ ਲਈ ਨਿਰਦੇਸ਼ਕ ਦਾ ਕੰਮ ਸਲਾਹੁਣਯੋਗ ਹੈ।ਭਾਂਵਾਕਿ ਕਿਰਦਾਰ ਉਹਨੂੰ ਹੂ ਬੂ ਹੂ ਨਿਰਵਾਹ ਕਰਨ ‘ਚ ਕਾਫੀ ਜਗ੍ਹਾ ਖੁੰਝਦੇ ਹਨ।ਪਰ ਸੁੱਚਾ ਸਿੰਘ ਨੂੰ ਲੈ ਕੇ ਇਹ ਗੱਲ ਕਰਨੀ ਬਣਦੀ ਹੈ ਕਿ ਫ਼ਿਲਮ ਸ਼ੁਰੂਆਤ ਤੋਂ ਹੀ ਸੰਗਰੂਰ ਜ਼ਿਲ੍ਹੇ ਦੇ ਛਾਜਲੀ ਪਿੰਡ ਦੀ ਆਬੋ ਹਵਾ ਨਾਲ ਠੇਠ ਮਾਲਵੇ ਦਾ ਪ੍ਰਗਟਾਵਾ ਕਰ ਰਹੀ ਸੀ।ਮੈਨੂੰ ਇਸ ਦਾ ਭਲੀਭਾਂਤ ਅੰਦਾਜ਼ਾ ਸੀ ਕਿ ਨਿਰਦੇਸ਼ਕ ਨੇ ਆਪਣੀ ਪਹਿਲੀ ਫ਼ਿਲਮ ਤੋਂ ਹੀ ਬਹੁਤ ਬਾਰੀਕੀ ਨਾਲ ਕੰਮ ਕੀਤਾ ਹੈ ਤਾਂ ਉਹ ਇਸ ‘ਤੇ ਵੀ ਸੋਚੇਗਾ ਪਰ ਅਜਿਹਾ ਨਹੀਂ ਹੋਇਆ।ਬਾਕੀ 1990-1993 ਦੇ ਦਰਮਿਆਨ ਗੁਰਦੁਆਰੇ ਅੰਦਰ ਸੁਖਾਸਨ ਘਰ ਐਲੂਮੀਨਿਅਮ ਚਾਦਰਾਂ ਦਾ ਬਣਿਆ ਹੋਇਆ ਹੈ ਜੋ ਉਸ ਕਾਲ-ਖੰਡ ਨੂੰ ਭੰਗ ਕਰਦਾ ਹੈ।ਫ਼ਿਲਮ ਨੂੰ ਡੁੱਬਕੇ ਵੇਖਣ ਵਾਲੇ ਲਈ ਇਹ ਉਸ ਕਾਲ-ਖੰਡ ਤੋਂ ਟੁੱਟਣਾ ਸੀ।ਫ਼ਿਲਮ ਦੀ ਨਾਇਕਾ ਦੀ ਗੱਲ ਕਰੀਏ ਤਾਂ ਇਸ ਨੂੰ ਸਿਰਜਣ ਦੌਰਾਨ ਮਜਬੂਰੀ ਹੋਵੇ ਤਾਂ ਵੱਖਰੀ ਗੱਲ ਪਰ ਜੇ ਨਹੀਂ ਤਾਂ ਇਹ ਫ਼ਿਲਮੀ ਦੁਨੀਆਂ ਦੇ ਚਾਲੂ ਫਾਰਮੂਲੇ ‘ਚ ਫੱਸਕੇ ਰਹਿ ਗਈ ਹੈ।ਇਹ ਸਿਨੇਮਾ ਅੰਦਰ ਬਹੁਤ ਅਜੀਬ ਕੰਡੀਸ਼ਨਿੰਗ ਹੈ।ਇਹ ਜ਼ਰੂਰੀ ਨਹੀਂ ਸੀ ਕਿ ਨੂਰਾਂ ਦਾ ਕਿਰਦਾਰ ਕਰਨ ਵਾਲੀ ਅਤੇ ਪਾਕਿਸਤਾਨ ਰਹਿੰਦੀ ਨੂਰਾਂ ਦੀ ਕੁੜੀ ਦੀ ਭੂਮਿਕਾ ਇੱਕੋ ਕੁੜੀ ਨੂੰ ਨਿਭਾਉਣ ਲਈ ਦਿੱਤੀ ਜਾਵੇ।ਅਮਨ ਗਰੇਵਾਲ ਨੂਰਾਂ ਦੇ ਕਿਰਦਾਰ ‘ਚ ਜੋ ਪ੍ਰਭਾਵ ਛੱਡਦੀ ਹੈ ਉਹ ਦੂਜੇ ਹਿੱਸੇ ‘ਚ ਨਹੀਂ ਮਹਿਸੂਸ ਹੁੰਦਾ।
ਪਰ ਇਸ ਫ਼ਿਲਮ ਨੂੰ ਹੋਰ ਬਹੁਤ ਸਾਰੇ ਨੁਕਤਿਆਂ ਨੂੰ ਲੈ ਕੇ ਯਾਦ ਰੱਖਣਾ ਚਾਹੀਦਾ ਹੈ।ਇਸ ਫ਼ਿਲਮ ਨੇ ਸਾਹਿਤ ਦੀ ਅਦੀਬ ਸ਼ਖਸੀਅਤਾਂ ਨੂੰ ਜੋੜਿਆ।ਸੁਰਜੀਤ ਪਾਤਰ,ਪ੍ਰੋ ਅਜਮੇਰ ਔਲਖ ਹੁਣਾਂ ਦਾ ਨਾਲ ਜੁੜਨਾ ਚੰਗਾ ਲੱਗਾ।
ਇੱਕ ਸਮਾਂ ਸੀ ਸ਼ਕੀਲ ਬਦਾਯੂਨੀ,ਸਾਹਿਰ ਲੁਧਿਆਣਵੀ,ਬਲਰਾਜ ਸਾਹਨੀ,ਰਾਜਿੰਦਰ ਸਿੰਘ ਬੇਦੀ ਤੋਂ ਲੈ ਕੇ ਮੰਟੋ ਤੱਕ ਕਿੰਨੀਆਂ ਸ਼ਖਸੀਅਤਾਂ ਫ਼ਿਲਮ ਜਗਤ ਦਾ ਹਿੱਸਾ ਵੀ ਸਨ ਅਤੇ ਸਾਹਿਤਕਾਰ ਵੀ ਸਨ।ਜੋ ਕਿ ਹੌਲੀ ਹੌਲੀ ਇੰਝ ਹੋ ਗਿਆ ਕਿ ਸਾਹਿਤਕਾਰਾਂ ਨੇ ਲੇਖਣੀ ਨੂੰ ਫ਼ਿਲਮ ਦੀ ਲੇਖਣੀ ਤੋਂ ਵੱਖਰਾ ਮੰਨ ਲਿਆ ਅਤੇ ਬਹੁਤ ਸਾਰਿਆਂ ਨੇ ਫ਼ਿਲਮ ਅੰਦਰ ਲਿਖੇ ਗੀਤਾਂ ਨੂੰ ਕਵਿਤਾ ਤੋਂ ਹੇਠਲਾ ਦਰਜਾ ਵੀ ਐਲਾਨ ਕਰ ਦਿੱਤਾ।ਸੋ ਹੁਣ ਗੁਲਜ਼ਾਰ,ਇਰਸ਼ਾਦ ਕਾਮਿਲ ਤੋਂ ਇਲਾਵਾ ਕੋਈ ਵਿਰਲਾ ਹੀ ਹੈ ਜੋ ਦੋਵੇਂ ਰੂਪਾਂ ‘ਚ ਕੰਮ ਕਰ ਰਿਹਾ ਹੋਵੇ ।ਕਲਾ ਫ਼ਿਲਮਾਂ ‘ਚ ਤਾਂ ਇਹਦਾ ਰੁਝਾਨ ਫਿਰ ਵੀ ਬਰਕਰਾਰ ਹੈ ਜਿਵੇਂ ਕਿ ਫ਼ਿਲਮ ਅੰਨ੍ਹੇ ਘੋੜੇ ਦਾ ਦਾਨ ਨਾਲ ਗੁਰਦਿਆਲ ਸਿੰਘ ਅਤੇ ਸਿਧਾਰਥ ਜੁੜੇ,ਨਾਬਰ ਨਾਲ ਬਲਵਿੰਦਰ ਗਰੇਵਾਲ,ਕਿੱਸਾ ਨਾਲ ਮਦਨ ਗੋਪਾਲ ਸਿੰਘ ਪਰ ਵਪਾਰਕ ਫ਼ਿਲਮਾਂ ਅੰਦਰ ਅਜਿਹੀਆਂ ਸ਼ਖਸੀਅਤਾਂ ਵੱਲੋਂ ਕੰਮ ਹੋਣਾ ਬਹੁਤ ਚੰਗਾ ਲੱਗਾ।ਇਸ ਫ਼ਿਲਮ ਦੇ ਸੰਵਾਦ ਅਜਮੇਰ ਔਲਖ ਅਤੇ ਬੈਰੀ ਢਿੱਲੋਂ ਵੱਲੋਂ ਲਿਖਣਾ ਵੀ ਇਸ ਫ਼ਿਲਮ ਨੂੰ ਗਜ਼ਬ ਦਾ ਅਧਾਰ ਦਿੰਦਾ ਹੈ।
ਇਹ ਵੇਖਣਾ ਵੀ ਮੈਨੂੰ ਗ਼ਜ਼ਬ ਦਾ ਲੱਗਾ ਕਿ ਪਿਓ ਦੀਆਂ ਆਦਤਾਂ,ਉਹਦੇ ਹਾਵ-ਭਾਵ ਦਾ ਪੁੱਤਰਾਂ ‘ਚ ਹੋਣ ਦਾ ਸੂਖਮ ਨਿਰਮਾਣ ਕਹਾਣੀ ਨਾਲ ਬਹੁਤ ਸੋਹਣੀ ਤੰਦ ਜੋੜਦਾ ਹੈ।ਸੁੱਚਾ ਸਿੰਘ ਦੀ ਸ਼ਖਸੀਅਤ ਦਾ ਅਨੁਸਰਨ ਉਹਦੇ ਮੁੰਡਿਆਂ ‘ਚ ਸਹਿਜੇ ਹੀ ਵਿਖਦਾ ਹੈ।ਖਾਸ ਤੌਰ ‘ਤੇ ਸੁੱਚਾ ਸਿੰਘ ਦਾ ਵੱਡਾ ਮੁੰਡਾ ਆਪਣੇ ਪਿਓ ਵਾਂਗੂ ਹੀ ਹਾਵ-ਭਾਵ ਸਿਰਜਦਾ ਹੈ ਅਤੇ ਸੁੱਚਾ ਸਿੰਘ ਦੇ ਦਲੇਰੀ ਭਰੇ ਸੁਭਾਅ ਦੀ ਤਰਜਮਾਨੀ ਉਹਦਾ ਛੋਟਾ ਮੁੰਡਾ ( ਜਪਤੇਜ ਸਿੰਘ ) ਕਰਦਾ ਜਾਪਦਾ ਹੈ।ਕਹਾਣੀ ਅੰਦਰ ਕਿਰਦਾਰਾਂ ‘ਚ ਏਨੀ ਬਾਰੀਕੀ ਨਾਲ ਕੰਮ ਕਰਨਾ ਨਿਰਦੇਸ਼ਕ ਦੀ ਅਚੇਤ ਜਾਂ ਸੁਚੇਤ ਸੋਚ ਦਾ ਹਿੱਸਾ ਸੀ ਜਾਂ ਨਹੀਂ ਪਰ ਕਹਾਣੀ ਦੀ ਬੁਣਕਾਰੀ ‘ਚ ਇਹ ਬਹੁਤ ਲਾਜਵਾਬ ਹੈ।
ਅਖੀਰ ਤੇ ਇਹ ਫ਼ਿਲਮ ਮੇਰੇ ਲਈ ਇਸ ਤਰ੍ਹਾਂ ਵੀ ਖਾਸ ਹੈ ਕਿ ਇਹ ਫ਼ਿਲਮ ਸਿਆਸਤ ਤੋਂ ਦੂਰ ਮਨੁੱਖਤਾ ਦੀ ਗੱਲ ਕਰ ਰਹੀ ਹੈ...ਅਜਿਹੀ ਮਨੁੱਖਤਾ ਜਿਸ 'ਚ ਕੋਈ ਜਾਤ,ਧਰਮ,ਦੇਸ਼,ਖੇਤਰ ਦਾ ਲੇਬਲ ਨਾ ਹੋਵੇ। ਜਿਸ 'ਚ ਇੱਕ ਸਿੱਖ ਆਪਣੀ ਮੁਸਲਮਾਨ ਘਰਵਾਲੀ ਨੂੰ ਆਪ ਨਮਾਜ ਅਦਾ ਕਰਨ ਦਾ ਹੁੰਗਾਰਾ ਦਿੰਦਾ ਹੈ।ਇੱਕ ਦੂਜੇ ਦੀ ਨਿਜੀ ਅਜ਼ਾਦੀ ਲਈ ਅਜਿਹਾ ਸਮਰਪਣ ਰੱਖਦੇ ਕਿਰਦਾਰ ਵਿਖਾਉਣਾ ਇਸ ਫ਼ਿਲਮ ਦਾ ਵੱਡਾ ਕਾਰਜ ਹੈ ।
ਫ਼ਿਲਮ ਅੰਦਰ ਮਾਂ ਜਦੋਂ ਕਹਿੰਦੀ ਹੈ ਕਿ ਆਹ ਇਹ ਕਿਹੜੀ ਮਿੱਟੀ ਫਰੋਲਣ 'ਤੇ ਆ ਗਿਆ ਏ ਤਾਂ ਉਸ ਸਮੇਂ ਜੱਗਾ ਮਿੱਟੀ ਫਰੋਲ ਨਹੀਂ ਮਹਿਸੂਸ ਕਰ ਰਿਹਾ ਸੀ।ਇੱਕ ਪਾਸੇ ਇਹ ਰਿਸ਼ਤਿਆਂ ਅੰਦਰਲੀ ਖਿੱਚ,ਦੂਜੇ ਪਾਸੇ ਅਜੋਕੇ ਕਿਰਦਾਰ ਖ਼ਤਮ ਹੁੰਦੇ ਰਿਸ਼ਤੇ ਵੀ ਮਹਿਸੂਸ ਕਰ ਲੈਣ ਤਾਂ ਚੰਗਾ ਏ।ਜਦੋਂ ਉਹ ਦੂਜੇ ਦੇਸ਼ 'ਚ ਆਪਣੇ ਰਿਸ਼ਤੇ ਲਈ ਭੱਜੀਆਂ ਬਾਹਾਂ ਨਾਲ ਜਾ ਸਕਦਾ ਏ,ਉੱਥੇ ਅਸੀ ਆਪਣੇ ਗੁਆਂਢ ਨਾਲ ਸਾਂਝ ਪਾਉਣ ਵਾਰੀ ਵੀ ਹੱਥ ਘੁੱਟਕੇ ਬਹਿ ਗਏ ਹਾਂ ।
ਹਰਪ੍ਰੀਤ ਸਿੰਘ ਕਾਹਲੋਂ
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-59254947102707868802015-04-14T01:32:00.001-07:002015-04-14T01:53:45.651-07:00ਅਰੁੰਧਤੀ ਰਾਏ ਦੇ 'ਅੰਬੇਦਕਰ' ਹੋਣ ਦਾ ਮਤਲਬ
ਅਰੁੰਧਤੀ ਰਾਏ ਨੇ ਪਿਛਲੇ ਸਮੇਂ ਡਾ. ਅੰਬੇਦਕਰ ਨੂੰ ਸਮਝਣ ਨੂੰ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਕਿਤਾਬ ANNIHILATION OF CASTE (ਜਾਤ-ਪਾਤ ਦਾ ਬੀਜਨਾਸ਼) ਦਾ ਮੁੱਖ ਬੰਦ ਲਿਖਿਆ। ਜਿੱਥੇ ਅਰੁੰਧਤੀ ਦੀ ਸ਼ਲਾਘਾ ਹੋਈ ਓਥੇ ਹੀ ਵੱਖ ਵੱਖ ਪੱਧਰ 'ਤੇ ਤਿੱਖੀ ਅਲੋਚਨਾ(ਖਾਸ ਕਰ ਦਲਿਤ ਬੁੱਧੀਜੀਵੀਆਂ ਵਲੋਂ) ਵੀ ਹੋਈ। ਏਸ ਸਭ ਦੇ ਪਾਰ ਸਵਾਲ ਇਹ ਹੈ ਕਿ ਲਗਾਤਾਰ ਖੱਬੀ ਧਿਰ ਬਾਰੇ ਲਿਖਦੀ-ਸਮਝਦੀ ਅਰੁੰਧਤੀ ਨੂੰ ਕੀ ਹੋਇਆ ਕਿ ਉਸਨੇ ਅੰਬੇਦਕਾਰ ਨੂੰ ਹਰ ਡੂੰਘਾਈ ਤੱਕ ਸਮਝਿਆ ਤੇ ਲੰਮਾ ਸਮਾਂ ਨਾ ਪੜ੍ਹਨ-ਸਮਝਣ ਲਈ ਮੁਆਫੀ ਮੰਗੀ। ਇਸ ਤੋਂ ਬਾਅਦ ਖੱਬੀਆਂ ਧਿਰਾਂ ਵੀ ਦਲਿਤ ਮਸਲਿਆਂ 'ਤੇ ਜਾਗ ਜ਼ਰੂਰ ਖੁੱਲ੍ਹੀ ਪਰ ਖੱਬੀ ਧਿਰ ਵਲੋਂ ਆਪਣੀਆਂ ਗਲਤੀਆਂ ਨਾਲ ਪੈਦਾ ਹੋਈ ਖਾਈ ਨੂੰ ਭਰਨ ਦੇ ਕੋਈ ਠੋਸ ਉਪਰਾਲੇ ਨਹੀਂ ਕੀਤੇ। ਹੁਣ ਵੀ ਏਜੰਡਾ ਆਪਸੀ-ਸਹਿਹੋਂਦ,ਸਤਿਕਾਰ,ਸਨਮਾਨ ਦੇ ਡਾਇਲਾਗ ਦਾ ਨਹੀਂ ਬਲਕਿ ਦੂਜੀ ਧਿਰ,ਵਿਚਾਰ ਤੇ ਸਿਆਸਤ ਨੂੰ ਆਪਣੇ 'ਚ (Assimilation) ਸਮਾਉਣ ਵਾਲਾ ਹੈ। ਖੱਬੀਆਂ ਧਿਰਾਂ ਨੂੰ ਪਹਿਲਾਂ ਜਾਤ ਨਾਲ 'ਜਮਾਤ' ਖਿੰਡਣ ਦਾ ਡਰ ਸਤਾਈ ਗਿਆ ਤੇ ਹੁਣ ਇਮਾਨਦਾਰ ਕੋਸ਼ਿਸ਼ਾਂ ਦੀ ਥਾਂ ਸਿਰਫ਼ 'ਕਵਰ ਅੱਪ' ਨੀਤੀ ਨਜ਼ਰ ਆ ਰਹੀ ਹੈ। ਪਰ ਇਹ ਗੱਲ ਅਹਿਮ ਗੱਲ ਹੈ ਅਰੁੰਧਤੀ ਨੇ ਭਾਰਤੀ ਸਿਆਸਤ ਦੇ ਉਸ ਸੱਚ ਨੂੰ ਸਮਝਿਆ ਜਿਸ ਨੂੰ ਸਮਝੇ ਤੋਂ ਬਿਨਾਂ ਗੁੰਝਲਦਾਰ ਸਮਾਜ ਦੀ ਮੁਕਤੀ ਨਹੀਂ ਹੋ ਸਕਦੀ । ਇਸੇ ਨੂੰ ਇਮਾਨਦਾਰ ਨਾਲ ਸਮਝੇ ਬਿਨਾਂ ਕੋਈ ਖੱਬੀ ਪਾਰਟੀ ਕਿਸੇ ਢੰਗ-ਤਰੀਕੇ ਆਪਣਾ 'ਸਿਆਸੀ ਸੱਤਾ ਤੰਤਰ' ਜ਼ਰੂਰ ਸਿਰਜ ਸਕਦੀ ਹੈ ਪਰ ਸਮਾਜ ਦੀ 'ਸੋਸ਼ਲ ਟ੍ਰਾਂਸਫਾਰਮੇਸ਼ਨ' 'ਚ ਕਾਮਯਾਬ ਨਹੀਂ ਹੋ ਸਕਦੀ। ਇਹੀ 'ਟ੍ਰਾਂਸਫਾਰਮੇਸ਼ਨ ' ਨਾ ਹੋਣ ਕਾਰਨ ਵੱਡੇ ਵੱਡੇ 'ਇਨਕਲਾਬ' ਰਾਹ 'ਚੋਂ ਵਾਪਸ ਪਰਤ ਆਏ। ਇਸੇ ਲਈ ਡਾ ਅੰਬੇਦਕਰ ਮੰਨਦੇ ਸਨ ਕਿ 'ਹਰ ਸਿਆਸੀ ਇਨਕਲਾਬ ਦਾ ਰਾਹ 'ਸਮਾਜਿਕ ਇਨਕਲਾਬ' 'ਚੋਂ ਲੰਘਣਾ ਜ਼ਰੂਰੀ ਹੈ। ਅਰੁੰਧਤੀ ਦੇ ਡਾ. ਅੰਬੇਦਕਰ ਦੀ ਕਿਤਾਬ ਦੇ ਮੁੱਖ ਬੰਦ ਦਾ ਕੁਝ ਹਿੱਸਾ ਪੰਜਾਬੀ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਪਰਮਜੀਤ ਕੱਟੂ ਨੇ ਅਨੁਵਾਦ ਕੀਤਾ ਹੈ। ਜਿਸ ਨੂੰ ਬਾਬਾ ਸਾਹਿਬ ਦੇ ਜਨਮ ਦਿਨ 'ਤੇ ਛਾਪ ਰਹੇ ਹਾਂ।-ਯਾਦਵਿੰਦਰ ਕਰਫਿਊ
ANNIHILATION OF CASTE (ਜਾਤ-ਪਾਤ ਦਾ ਬੀਜਨਾਸ਼) ਲਗਭਗ ਅੱਸੀ ਸਾਲ ਪੁਰਾਣਾ ਭਾਸ਼ਣ ਹੈ ਜੋ ਕਦੇ ਦਿੱਤਾ ਨਹੀਂ ਗਿਆ। ਜਦੋਂ ਮੈਂ ਇਸਨੂੰ ਪਹਿਲੀ ਵਾਰ ਪੜ੍ਹਿਆ ਸੀ ਤਾਂ ਮੈਨੂੰ ਇਵੇਂ ਲੱਗਿਆ ਜਿਵੇਂ ਕੋਈ ਘੁੱਪ ਹਨ੍ਹੇਰੇ ਕਮਰੇ ਵਿੱਚ ਦਾਖਲ ਹੋਇਆ ਹੋਵੇ ਅਤੇ ਇਸਦੀਆਂ ਬਾਰੀਆਂ ਖੋਲ੍ਹ ਦਿੱਤੀਆਂ ਹੋਣ। ਡਾਕਟਰ ਭੀਮਰਾਓ ਰਾਮਜੀ ਅੰਬੇਦਕਰ ਨੂੰ ਪੜ੍ਹਣਾ ਉਸ ਖਾਈ ਨੂੰ ਭਰਨਾ ਹੈ, ਜੋ ਜ਼ਿਆਦਾਤਰ ਭਾਰਤੀਆਂ ਨੂੰ ਸਿਖਾਏ ਗਏ ਵਿਸ਼ਵਾਸਾਂ ਅਤੇ ਉਨ੍ਹਾਂ ਦੁਆਰਾ ਰੋਜ਼ ਦੀ ਜ਼ਿੰਦਗੀ ਵਿੱਚ ਕੀਤੇ ਗਏ ਅਨੁਭਵਾਂ ਦੀ ਸੱਚਾਈ ਵਿੱਚ ਮੌਜੂਦ ਹੈ।
ਮੇਰੇ ਪਿਤਾ ਇੱਕ ਹਿੰਦੂ ਸਨ, ਇੱਕ ਬਰਹਮੋ ਹਿੰਦੂ। ਮੈਂ ਉਨ੍ਹਾਂ ਨੂੰ ਜਵਾਨ ਹੋਣ ਤੱਕ ਨਹੀਂ ਮਿਲੀ। ਮੈਂ ਕਮਿਊਨਿਸਟ ਪਾਰਟੀ ਦੇ ਸ਼ਾਸਨ ਵਾਲੇ ਰਾਜ ਕੇਰਲ ਦੇ ਇੱਕ ਛੋਟੇ ਜਿਹੇ ਪਿੰਡ ਆਇਮਨਮ ਦੇ ਇੱਕ ਸੀਰਿਅਨ ਈਸਾਈ ਪਰਵਾਰ ਵਿੱਚ ਆਪਣੀ ਮਾਂ ਦੇ ਨਾਲ ਰਹਿੰਦਿਆਂ ਵੱਡੀ ਹੋਈ। ਉਦੋਂ ਵੀ ਮੇਰੇ ਚਾਰੇ ਪਾਸੇ ਜਾਤ ਦੀਆਂ ਦਰਾੜਾਂ ਮੌਜੂਦ ਸਨ। ਆਇਮਨਮ ਵਿੱਚ ਇੱਕ ਵੱਖ ਪਰਾਇਨ ਗਿਰਜਾ ਘਰ ਸੀ ਜਿੱਥੇ ਪਰਾਇਨ ਪਾਦਰੀ ਅਛੂਤ ਭਗਤਾਂ ਨੂੰ ਉਪਦੇਸ਼ ਦਿੰਦੇ ਸਨ। ਜਾਤ ਦੀ ਪੈਂਠ/ਦਖ਼ਲ ਲੋਕਾਂ ਦੇ ਨਾਮਾਂ ਵਿੱਚ ਸੀ, ਉਨ੍ਹਾਂ ਦੇ ਇੱਕ ਦੂਜੇ ਨੂੰ ਬੁਲਾਉਣ ਦੇ ਤਰੀਕੇ ਵਿੱਚ, ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਵਿੱਚ, ਉਨ੍ਹਾਂ ਦੇ ਪਹਿਨੇ ਜਾਣ ਵਾਲੇ ਕੱਪੜਿਆਂ ਵਿੱਚ, ਵਿਆਹ-ਪ੍ਰਥਾ ਵਿੱਚ ਜਾਤ, ਇੱਥੋਂ ਤੱਕ ਕਿ ਭਾਸ਼ਾ ਵਿੱਚ ਵੀ ਜਾਤ ਸੀ। ਫਿਰ ਵੀ ਜਾਤ ਦਾ ਜ਼ਿਕਰ ਸਾਡੀਆਂ ਸਕੂਲੀ ਕਿਤਾਬਾਂ ਵਿੱਚ ਕਿਤੇ ਨਹੀਂ ਮਿਲਦਾ ਸੀ। ਅੰਬੇਦਕਰ ਨੂੰ ਪੜ੍ਹਦੇ ਹੋਏ ਮੈਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਸਾਡੇ ਅਧਿਐਨ ਵਿੱਚ ਕਿੰਨੀ ਡੂੰਘੀ ਖਾਈ ਮੌਜੂਦ ਹੈ। ਉਨ੍ਹਾਂ ਨੂੰ ਪੜ੍ਹਕੇ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਸਾਡੇ ਸਮਾਜ ਵਿੱਚ ਇਹ ਦਰਾੜ ਕਿਉਂ ਹੈ? ਨਾਲ ਹੀ, ਇਹ ਵੀ ਸਪੱਸ਼ਟ ਹੋ ਗਿਆ ਕਿ ਇਹ ਦਰਾੜ ਉਸ ਸਮੇਂ ਤੱਕ ਇਥੇ ਮੌਜੂਦ ਰਹੇਗੀ ਜਦੋਂ ਤੱਕ ਕਿ ਭਾਰਤੀ ਸਮਾਜ ਵਿੱਚ ਇੱਕ ਕ੍ਰਾਂਤੀਵਾਦੀ ਤਬਦੀਲੀ ਨਹੀਂ ਆਉਂਦੀ ।
ਕ੍ਰਾਂਤੀਆਂ ਦੀ ਸ਼ੁਰੁਆਤ ਪੜ੍ਹਣ ਨਾਲ ਹੋ ਸਕਦੀ ਹੈ ਅਤੇ ਅਜਿਹਾ ਅਕਸਰ ਹੋਇਆ ਵੀ ਹੈ।
ਅੰਬੇਦਕਰ ਬਹੁਤ ਵੱਡੇ ਤੇ ਬਹੁ-ਪਾਸਾਰੀ ਲੇਖਕ ਸਨ ਪਰ ਬਦਕਿਸਮਤੀ ਨਾਲ ਉਨ੍ਹਾਂ ਦੀਆਂ ਰਚਨਾਵਾਂ, ਗਾਂਧੀ, ਨਹਿਰੂ ਜਾਂ ਵਿਵੇਕਾਨੰਦ ਦੀ ਤਰ੍ਹਾਂ ਲਾਇਬਰੇਰੀਆਂ ਜਾਂ ਕਿਤਾਬਾਂ ਦੀਆਂ ਦੁਕਾਨਾਂ ਵਿੱਚ ਸੌਖੀ ਤਰ੍ਹਾਂ ਨਾਲ ਤੁਹਾਡੇ ਹੱਥਾਂ ਵਿੱਚ ਨਹੀਂ ਪਹੁੰਚਦੀਆਂ। ਕਈ ਭਾਗਾਂ ਵਿੱਚ ਲਿਖੀ ਗਈ ਰਚਨਾਵਲੀ ਵਿੱਚ Annihilation of Caste ਉਨ੍ਹਾਂ ਦੀ ਸਭ ਤੋਂ ਮਹੱਤਵਪੂਰਨ ਰਚਨਾ ਹੈ। ਆਪਣੀ ਇਸ ਰਚਨਾ ਵਿੱਚ ਉਹ ਸਿੱਧੇ ਤੌਰ ਉੱਤੇ ਹਿੰਦੂ ਕੱਟੜਪੰਥੀਆਂ ਜਾਂ ਹਿੰਦੂ ਅਤੀਵਾਦੀਆਂ ਨਾਲ ਬਹਿਸ ਨਹੀਂ ਕਰਦੇ, ਸਗੋਂ ਉਹ ਉਨ੍ਹਾਂ ਉਦਾਰਵਾਦੀ ਹਿੰਦੂਆਂ ਨਾਲ ਬਹਿਸ ਰਚਾਉਂਦੇ ਹਨ ਜਿਨ੍ਹਾਂ ਨੂੰ ਅੰਬੇਦਕਰ “ਹਿੰਦੂਆਂ ਵਿੱਚੋਂ ਉਤਮ” ਮੰਨਦੇ ਸਨ ਜਾਂ ਫਿਰ ਜਿਨ੍ਹਾਂ ਨੂੰ ਅਕਾਦਮਿਕ ਜਗਤ ਵਿੱਚ ਵਾਮਪੰਥੀ ਹਿੰਦੂ ਕਿਹਾ ਜਾਂਦਾ ਹੈ। ਅੰਬੇਦਕਰ ਕਹਿੰਦੇ ਸਨ ਕਿ ਹਿੰਦੂ ਸ਼ਾਸਤਰਾਂ ਵਿੱਚ ਵਿਸ਼ਵਾਸ ਕਰਦੇ ਹੋਏ ਆਪਣੇ ਨੂੰ ਸਾਊ ਜਾਂ ਉਦਾਰਵਾਦੀ ਕਹਿਣਾ ਆਪਸ ਵਿੱਚ ਵਿਰੋਧਾਭਾਸੀ ਹੈ ।
ਜਦੋਂ Annihilation of Caste ਪ੍ਰਕਾਸ਼ਿਤ ਹੋਈ ਤਾਂ ਜਿਨ੍ਹਾਂ ਨੂੰ ਆਮ ਕਰਕੇ ਸਭ ਤੋਂ ਮਹਾਨ ਹਿੰਦੂ ਕਿਹਾ ਜਾਂਦਾ ਹੈ ਯਾਨੀ ਮਹਾਤਮਾ ਗਾਂਧੀ, ਨੇ ਅੰਬੇਦਕਰ ਦੀ ਇਸ ਚੁਣੌਤੀ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਹਾਲਾਂਕਿ ਉਨ੍ਹਾਂ ਵਿੱਚ ਇਹ ਕੋਈ ਨਵੀਂ ਬਹਿਸ ਨਹੀਂ ਸੀ। ਇਹ ਦੋਵੇਂ ਵਿਅਕਤੀ ਆਪਣੀ ਪੀੜ੍ਹੀ ਲਈ ਇੱਕ ਤਰ੍ਹਾਂ ਦੇ ਦੂਤ ਸਨ ਜਿਨ੍ਹਾਂ ਵਿਚ ਸਾਮਾਜਕ ਰਾਜਨੀਤਕ ਅਤੇ ਦਾਰਸ਼ਨਕ ਸੋਚ ਨੂੰ ਲੈ ਕੇ ਨਾ ਖਤਮ ਹੁੰਦੀ ਬਹਿਸ ਦੀ ਇੱਕ ਪੁਰਾਣੀ ਪਰੰਪਰਾ ਹੈ ਅਤੇ ਜਿਹੜੀ ਹਾਲੇ ਤੱਕ ਖ਼ਤਮ ਨਹੀਂ ਹੋਈ।
ਅੰਬੇਦਕਰ ਜੋ ਖ਼ੁਦ ਅਛੂਤ ਸਨ ਜਾਤ ਦਾ ਵਿਰੋਧ ਕਰਦੀ ਉਸ ਬੌਧਿਕ ਪਰੰਪਰਾ ਦੇ ਵਾਰਿਸ ਸਨ ਜੋ 200-100 ਈਸਾ ਪੂਰਵ ਪਹਿਲਾਂ ਸ਼ੁਰੂ ਹੋਈ ਸੀ। ਜਾਤ ਬਾਰੇ ਕਿਹਾ ਜਾਂਦਾ ਹੈ ਕਿ ਇਸਦਾ ਜ਼ਿਕਰ ਰਿਗ ਵੇਦ (1200-900 ਈਸਾ ਪੂਰਵ) ਦੇ ਪੁਰਸ਼ ਸੂਕਤ ਵਿੱਚ ਹੈ ਅਤੇ ਉਥੋਂ ਹੀ ਇਸਦੀ ਉਤਪੱਤੀ ਹੋਈ ਹੈ। ਜਾਤ-ਪ੍ਰਥਾ ਨੂੰ ਪਹਿਲੀ ਚੁਣੌਤੀ ਇਸਦੀ ਉਤਪੱਤੀ ਦੇ ਇੱਕ ਹਜ਼ਾਰ ਸਾਲ ਬਾਅਦ ਬੋਧੀਆਂ ਨੇ ਦਿੱਤੀ। ਉਨ੍ਹਾਂ ਨੇ ਜਾਤ ਦੀ ਜਗ੍ਹਾ ਸੰਘ ਬਣਾਇਆ ਜਿਸ ਵਿੱਚ ਸਾਰੀਆਂ ਜਾਤਾਂ ਦੇ ਲੋਕ ਸ਼ਾਮਿਲ ਹੋ ਸਕਦੇ ਸਨ। ਬਾਵਜੂਦ ਇਸਦੇ ਜਾਤ ਵਿਵਸਥਾ ਵਧਦੀ-ਫੁਲਦੀ ਰਹੀ। ਦੱਖਣ ਭਾਰਤ ਵਿੱਚ 12ਵੀਂ ਸਦੀ ਦੇ ਮੱਧ ਵਿੱਚ ਬਾਸਵ ਦੀ ਅਗਵਾਈ ਵਿੱਚ ਵੀਰਸ਼ੈਵਾਂ ਨੇ ਜਾਤ ਨੂੰ ਚੁਣੌਤੀ ਦਿੱਤੀ ਸੀ ਪਰ ਉਨ੍ਹਾਂ ਨੂੰ ਕੁਚਲ ਦਿੱਤਾ ਗਿਆ। 14ਵੀਂ ਸਦੀ ਤੋਂ ਹੀ ਭਗਤੀ ਕਾਲ ਦੇ ਪ੍ਰਮੁੱਖ ਕਵੀ-ਸੰਤ ਜਿਵੇਂ - ਕੋਖਮੇਲਾ ਰਵਿਦਾਸ ਕਬੀਰ ਤੁਕਾਰਾਮ ਮੀਰਾ ਜਨਾਬਾਈ - ਜਾਤ ਤੋੜੋ ਪਰੰਪਰਾ ਦੇ ਮਹੱਤਵਪੂਰਣ ਅਤੇ ਮਕਬੂਲ ਕਵੀ ਹੋਏ ਅਤੇ ਅੱਜ ਵੀ ਓਨੇ ਹੀ ਮਹੱਤਵਪੂਰਣ ਹਨ। 19ਵੀਂ ਸਦੀ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਪੱਛਮ ਭਾਰਤ ਵਿੱਚ ਜੋਤੀਬਾ ਫੂਲੇ ਅਤੇ ਉਨ੍ਹਾਂ ਦਾ ਸਤਿਅਸ਼ੋਧਕ ਸਮਾਜ ਸਾਹਮਣੇ ਆਇਆ ਸੀ। ਪੰਡਿਤਾ ਰਮਾਬਾਈ ਸ਼ਾਇਦ ਭਾਰਤ ਦੀ ਪਹਿਲੀ ਨਾਰੀਵਾਦਣ ਇੱਕ ਮਰਾਠੀ ਬਾਹਮਣ ਸੀ ਜਿਸ ਨੇ ਹਿੰਦੂ ਧਰਮ ਨੂੰ ਨਕਾਰ ਕੇ ਈਸਾਈ ਧਰਮ ਨੂੰ ਅਪਣਾਅ ਲਿਆ ਸੀ (ਅਤੇ ਬਾਅਦ ਵਿੱਚ ਉਨ੍ਹਾਂ ਨੇ ਉਸਨੂੰ ਵੀ ਚੁਣੌਤੀ ਦਿੱਤੀ)। ਸਵਾਮੀ ਅਛੂਤਾਨੰਦ ਹਰਿਹਰ ਨੇ ਆਦਿ ਹਿੰਦੂ ਅੰਦੋਲਨ ਚਲਾਇਆ ਤੇ ਭਾਰਤੀ ਅਛੂਤ ਮਹਾਸਭਾ ਦੀ ਸ਼ੁਰੂਆਤ ਕੀਤੀ ਅਤੇ ਪਹਿਲੀ ਦਲਿਤ ਪਤ੍ਰਿਕਾ ਅਛੂਤ ਦਾ ਸੰਪਾਦਨ ਵੀ ਕੀਤਾ। ਅਇਨਕਲੀ ਅਤੇ ਸ਼੍ਰੀ ਨਰਾਇਣ ਗੁਰੂ ਨੇ ਮਾਲਾਬਾਰ ਅਤੇ ਤਰਾਵਣਕੋਰ ਵਿੱਚ ਪੁਰਾਣੀ ਜਾਤ ਵਿਵਸਥਾ ਦੀਆਂ ਚੂਲਾਂ ਹਿਲਾਕੇ ਕਰ ਰੱਖ ਦਿੱਤੀਆਂ ਸਨ। ਤਮਿਲਨਾਡੂ ਦੇ ਜੋਤੀ ਥਾਸ ਵਰਗੇ ਮੂਰਤੀਭੰਜਕ ਅਤੇ ਉਨ੍ਹਾਂ ਦੇ ਬੋਧੀ ਅਨੁਯਾਈਆਂ ਨੇ ਤਾਮਿਲ ਸਮਾਜ ਵਿੱਚ ਬ੍ਰਾਹਮਣ ਸਰਵਉੱਚਤਾ ਦੀ ਜ਼ਬਰਦਸਤ ਖਿੱਲੀ ਉਡਾਈ। ਅੰਬੇਦਕਰ ਦੇ ਸਮਕਾਲੀਆਂ ਵਿੱਚ ਜਾਤ ਵਿਰੋਧੀ ਪਰੰਪਰਾ ਵਿੱਚ ਮਦਰਾਸ ਪ੍ਰੇਸਿਡੇਂਸੀ ਦੇ ਈ ਵੀ ਰਾਮਾਸਵਾਮੀ ਨਾਯਕਰ ਵੀ ਸਨ ਜਿਨ੍ਹਾਂ ਨੂੰ ਲੋਕ “ਪੇਰਿਆਰ” ਦੇ ਨਾਮ ਨਾਲ ਜਾਣਦੇ ਹਨ , ਜਦੋਂ ਕਿ ਬੰਗਾਲ ਦੇ ਜੋਗੇਂਦਰਨਾਥ ਮੰਡਲ ਅਤੇ ਪੰਜਾਬ ਵਿੱਚ ਆਦਿ ਧਰਮ ਦੀ ਸਥਾਪਨਾ ਕਰਣ ਵਾਲੇ ਬਾਬੂ ਮੰਗੂ ਰਾਮ ਨੇ ਸਿੱਖ ਅਤੇ ਹਿੰਦੂ ਦੋਨਾਂ ਧਰਮਾਂ ਨੂੰ ਖਾਰਿਜ ਕਰ ਦਿੱਤਾ ਸੀ। ਇਹ ਸਭ ਅੰਬੇਦਕਰ ਦੇ ਲੋਕ ਸਨ।
ਗਾਂਧੀ ਜਾਤ ਵਲੋਂ ਵੈਸ਼ ਸਨ ਜੋ ਹਿੰਦੂ ਗੁਜਰਾਤੀ ਬਾਣੀਆਂ ਪਰਵਾਰ ਵਿੱਚ ਪੈਦਾ ਹੋਏ। ਉਹ ਵਿਸ਼ੇਸ਼ ਅਧਿਕਾਰ ਪ੍ਰਾਪਤ ਹਿੰਦੂ ਜਾਤ ਦੇ ਸੁਧਾਰਕਾਂ ਦ ਲੰਮੀ ਪਰੰਪਰਾ ਦੇ ਸਭ ਤੋਂ ਨਵੀਨ ਅਵਤਾਰ ਸਨ। ਸੰਨ 1828 ਵਿੱਚ ਬ੍ਰਹਮਾ ਸਮਾਜ ਦੀ ਸਥਾਪਨਾ ਕਰਨ ਵਾਲੇ ਰਾਜਾ ਰਾਮ ਮੋਹਨ ਰਾਏ 1875 ਵਿੱਚ ਆਰੀਆ ਸਮਾਜ ਦੀ ਸਥਾਪਨਾ ਕਰਨ ਵਾਲੇ ਸਵਾਮੀ ਦਯਾਨੰਦ ਸਰਸਵਤੀ 1897 ਵਿੱਚ ਰਾਮ-ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਰਨ ਵਾਲੇ ਸਵਾਮੀ ਵਿਵੇਕਾਨੰਦ ਵਰਗੇ ਹੋਰ ਕਈ ਸਮਕਾਲੀ ਸੁਧਾਰਵਾਦੀਆਂ ਵਿੱਚ ਉਨ੍ਹਾਂ ਦੀ ਗਿਣਤੀ ਹੁੰਦੀ ਹੈ।
ਜਿਨ੍ਹਾਂ ਨੂੰ ਉਨ੍ਹਾਂ ਦੋਨਾਂ [ਡਾ. ਅੰਬੇਦਕਰ ਤੇ ਗਾਂਧੀ] ਦੇ ਇਤਿਹਾਸ ਅਤੇ ਉਨ੍ਹਾਂ ਦੇ ਮੁੱਖ ਕਿਰਦਾਰ ਬਾਰੇ ਜਾਣਕਾਰੀ ਨਹੀਂ ਹੈ ਉਨ੍ਹਾਂ ਨੂੰ ਅੰਬੇਦਕਰ-ਗਾਂਧੀ ਦੀ ਬਹਿਸ ਨੂੰ ਸਮਝਣ ਲਈ ਉਨ੍ਹਾਂ ਦੇ ਵਿਭਿੰਨ ਰਾਜਨੀਤਕ ਪੱਖਾਂ ਨੂੰ ਸਮਝਣ ਦੀ ਲੋੜ ਪਵੇਗੀ। ਅਸਲ ਵਿਚ ਇਨ੍ਹਾਂ ਦੋ ਲੋਕਾਂ ਵਿਚਲੀ ਸਿਧਾਂਤਕ ਬਹਿਸ ਸਿਰਫ ਦੋ ਵੱਖਰੇ ਵਿਚਾਰਾਂ ਵਾਲੇ ਆਦਮੀਆਂ ਦੇ ਵਿਚਲੀ ਬਹਿਸ ਨਹੀਂ ਹੈ। ਇਨ੍ਹਾਂ ਵਿਚੋਂ ਹਰ ਵਿਅਕਤੀ (ਡਾ. ਅੰਬੇਦਕਰ ਤੇ ਗਾਂਧੀ) ਬਹੁਤ ਹੀ ਵੱਖਰੇ ਹਿੱਤ ਸਮੂਹਾਂ ਦਾ ਤਰਜਮਾਨੀ ਕਰਦਾ ਹੈ ਅਤੇ ਉਨ੍ਹਾਂ ਦੋਨਾਂ ਦੀ ਇਹ ਲੜਾਈ ਭਾਰਤੀ ਰਾਸ਼ਟਰੀ ਅੰਦੋਲਨ ਦੇ ਸਭ ਤੋਂ ਮਹੱਤਵਪੂਰਣ ਕਾਲਖੰਡ ਵਿੱਚ ਸਾਹਮਣੇ ਆਈ। ਉਨ੍ਹਾਂ ਨੇ ਜੋ ਕੁੱਝ ਕਿਹਾ ਅਤੇ ਕੀਤਾ ਉਸਦਾ ਸਮਕਾਲੀ ਰਾਜਨੀਤੀ ਉੱਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ। ਉਨ੍ਹਾਂ ਦੀਆਂ ਅਸਹਿਮਤੀਆਂ ਆਪਸ ਵਿੱਚ ਵਿਰੋਧੀ ਸਨ (ਅਤੇ ਰਹਿਣਗੀਆਂ ਵੀ)। ਦੋਨਾਂ ਨੂੰ ਅਕਸਰ ਉਨ੍ਹਾਂ ਦੇ ਸ਼ਰਧਾਲੂ ਪਿਆਰ ਵੀ ਕਰਦੇ ਹਨ ਤੇ ਉਨ੍ਹਾਂ ਦਾ ਦੈਵੀਕਰਨ ਵੀ ਕਰਦੇ ਹਨ। ਦੋਨਾਂ ਦੇ ਆਪਣੇ-ਆਪਣੇ ਗੜ੍ਹ ਹਨ ਜਿੱਥੇ ਇੱਕ ਪੱਖ ਦੀ ਕਹਾਣੀ ਦੂਜਾ ਪੱਖ ਨਹੀਂ ਦੱਸਦਾ ਜਦੋਂ ਕਿ ਦੋਵੋਂ ਇੱਕ-ਦੂਜੇ ਨਾਲ ਅਨਿੱਖੜਵੇਂ ਰੂਪ ਵਿਚ ਜੁੜੇ ਹੋਏ ਹਨ। ਅੰਬੇਦਕਰ ਗਾਂਧੀ ਦੇ ਸਭ ਤੋਂ ਪ੍ਰਬਲ/ਜਿੱਤੇ ਨਾ ਜਾ ਸਕਣ ਵਾਲੇ ਵਿਰੋਧੀ ਸਨ। ਉਨ੍ਹਾਂ ਨੇ ਗਾਂਧੀ ਨੂੰ ਸਿਰਫ ਰਾਜਨੀਤਕ ਜਾਂ ਬੌਧਿਕ ਰੂਪ ਨਾਲ ਹੀ ਨਹੀਂ ਸਗੋਂ ਨੈਤਿਕ ਰੂਪ ਨਾਲ ਵੀ ਚੁਣੌਤੀ ਦਿੱਤੀ ਸੀ। ਗਾਂਧੀ ਦੀ ਜਿਸ ਕਹਾਣੀ ਨੂੰ ਸੁਣਕੇ ਅਸੀਂ ਲੋਕ ਜਵਾਨ ਹੋਏ ਹਾਂ ਉਸ ਵਿੱਚੋਂਂ ਅੰਬੇਦਕਰ ਨੂੰ ਖਾਰਿਜ਼ ਕਰਨਾ/ਕੱਟਣਾਂ ਅਨਰਥ ਕਰਨ ਵਰਗਾ ਹੈ। ਉਸੇ ਤਰ੍ਹਾਂ ਅੰਬੇਦਕਰ ਬਾਰੇ ਲਿਖਦੇ ਸਮੇਂ ਗਾਂਧੀ ਨੂੰ ਨਜ਼ਰਅੰਦਾਜ ਕਰਨਾ ਅੰਬੇਦਕਰ ਨੂੰ ਹੀ ਨੁਕਸਾਨ ਪਹੁੰਚਾਉਣਾ ਹੈ ਕਿਉਂਕਿ ਅੰਬੇਦਕਰ ਦੀ ਦੁਨੀਆ ਉੱਤੇ ਗਾਂਧੀ ਦਾ ਸਾਇਆ ਤਰ੍ਹਾਂ-ਤਰ੍ਹਾਂ ਅਤੇ ਅਜੀਬੋ-ਗਰੀਬ ਢੰਗ ਨਾਲ ਪੈਂਦਾ ਹੀ ਰਿਹਾ।
ਜਿਵੇਂ ਕਿ ਅਸੀਂ ਜਾਣਦੇ ਹਾਂ ਭਾਰਤੀ ਰਾਸ਼ਟਰੀ ਅੰਦੋਲਨ ਕੋਲ ਇੱਕ ਸ਼ਾਨਦਾਰ ਤਾਰਿਆਂ ਦਾ ਸਮੂਹ ਸੀ। ਇੱਥੋਂ ਤੱਕ ਕਿ ਉਸ ਉੱਤੇ ਅੱਠ ਆਸਕਰ ਪੁਰਸਕਾਰਾਂ ਨਾਲ ਸਨਮਾਨਿਤ ਹਾਲੀਵੁਡ ਦੀ ਹਿਟ ਫਿਲਮ ਵੀ ਬਣ ਚੁੱਕੀ ਹੈ। ਭਾਰਤ ਵਿੱਚ ਲੋਕ ਸਰਵੇਖਣ ਕਰਨਾ ਕਿਤਾਬਾਂ ਤੇ ਮੈਗਜ਼ੀਨਾਂ ਵਿਚ ਛਾਪਣਾ ਇੱਕ ਸ਼ੁਗਲ ਬਣ ਗਿਆ ਹੈ ਅਤੇ ਉਨ੍ਹਾਂ ਸਰਵੇਖਣਾਂ ਨਾਲ ਅਸੀਂ ਆਪਣੇ ਰਾਸ਼ਟਰ ਦੇ ਸੰਸਥਾਪਕ ਪਿਤਾਵਾਂ (ਮਾਤਾਵਾਂ ਨੂੰ ਨਹੀਂ) ਦੇ ਦਰਜੇ ਨੂੰ ਮਿਣਦੇ ਹਾਂ ਅਤੇ ਪੱਤਰ-ਪੱਤਰਕਾਵਾਂ ਵਿੱਚ ਉਸ ਲਿਸਟ ਨੂੰ ਛਾਪਦੇ ਹਾਂ। ਮਹਾਤਮਾ ਗਾਂਧੀ ਦੇ ਕੱਟੜ ਆਲੋਚਕ ਹਨ ਪਰ ਉਹ ਹਾਲੇ ਵੀ ਚਾਰਟ ਵਿੱਚ ਸਭ ਤੋਂ ਉੱਤੇ ਬਿਰਾਜਮਾਨ ਹੈ। ਦੂਸਰਿਆਂ ਨੂੰ ਇਸ ਵਿੱਚ ਇੱਕ ਵਾਰ ਜਗ੍ਹਾ ਪਾਉਣ ਲਈ ਰਾਸ਼ਟਰਪਿਤਾ ਨੂੰ ਵੱਖ ਕਰਕੇ ਇੱਕ ਨਵੀਂ ਸ਼੍ਰੇਣੀ ਬਣਾਉਣੀ ਪੈਂਦੀ ਹੈ: ਮਹਾਤਮਾ ਗਾਂਧੀ ਦੇ ਬਾਅਦ ਮਹਾਨਤਮ ਭਾਰਤੀ ਕੌਣ ?
ਡਾ. ਅੰਬੇਦਕਰ ਨੂੰ ਹਰ ਵਾਰ ਖਿੱਚ-ਧੂਹ ਕੇ ਅੰਤਮ ਰਾਉਂਡ ਵਿੱਚ ਰੇਸ ਦਾ ਹਿੱਸਾ ਬਣਾਇਆ ਜਾਂਦਾ ਹੈ। (ਭਾਰਤ ਸਰਕਾਰ ਦੇ ਆਰਥਕ ਸਹਿਯੋਗ ਨਾਲ ਰਿਚਰਡ ਏਟੇਨਬਰੋ ਨੇ ਗਾਂਧੀ ਫਿਲਮ ਬਣਾਈ ਉਸ ਵਿੱਚ ਸੰਜੋਗ ਨਾਲ ਵੀ ਅੰਬੇਦਕਰ ਬਾਰੇ ਜ਼ਿਕਰ ਤੱਕ ਨਹੀਂ)। ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕਰਣ ਲਈ ਚੁਣਿਆ ਜਾਂਦਾ ਹੈ ਲੇਕਿਨ ਉਨ੍ਹਾਂ ਦੀ ਰਾਜਨੀਤੀ ਅਤੇ ਉਸ ਜਨੂੰਨ ਲਈ ਨਹੀਂ ਚੁਣਿਆ ਜਾਂਦਾ ਜੋ ਉਨ੍ਹਾਂ ਦੇ ਜੀਵਨ ਅਤੇ ਸੋਚ ਦੇ ਮੂਲ ਵਿੱਚ ਸੀ। ਕੁਝ ਲਿਸਟਾਂ ਵਿਚ ਖ਼ਾਸ ਜਗ੍ਹਾ ਦੇਣ ਦੇ ਬਾਵਜੂਦ ਦੱਬੀ ਅਵਾਜ਼ ਵਿੱਚ ਉਨ੍ਹਾਂ ਨੂੰ ਉਪਾਧੀਆਂ ਵੀ ਦਿੱਤੀ ਜਾਂਦੀਆਂ ਹਨ ਜਿਵੇਂ : ਅਵਸਰਵਾਦੀ ( ਕਿਉਂਕਿ ਉਨ੍ਹਾਂ ਨੇ ਬ੍ਰਿਟਿਸ਼ ਵਾਇਸਰਾਏ ਦੀ ਕਾਰਜਕਾਰੀ ਪਰਿਸ਼ਦ ਵਿੱਚ 1942-46 ਦੇ ਵਿੱਚ ਕਿਰਤ ਮੈਂਬਰ ਦੇ ਰੂਪ ਵਿੱਚ ਸੇਵਾ ਦਿੱਤੀ ਸੀ) ਅੰਗਰੇਜਾਂ ਦਾ ਪਿੱਠੂ (ਕਿਉਂਕਿ 1930 ਦੇ ਪਹਿਲੇ ਗੋਲਮੇਜ ਸੰਮੇਲਨ ਵਿੱਚ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦਾ ਸੱਦਾ ਸਵੀਕਾਰ ਕਰ ਲਿਆ ਸੀ ਜਦੋਂ ਕਾਂਗਰਸੀ ਲੂਣ ਸੱਤਿਆਗ੍ਰਿਹ ਕਰਕੇ ਕਨੂੰਨ ਤੋੜ ਰਹੇ ਸਨ) ਅਲਗਾਵਵਾਦੀ (ਕਿਉਂਕਿ ਉਹ ਅਛੂਤਾਂ ਲਈ ਵੱਖ ਨਿਰਵਾਚਨ ਮੰਡਲ ਚਾਹੁੰਦੇ ਸਨ) ਰਾਸ਼ਟਰ ਵਿਰੋਧੀ ਕਿਉਂਕਿ ਉਹ ਮੁਸਲਮਾਨ ਲੀਗ ਦੇ ਪਾਕਿਸਤਾਨ ਦੀ ਮੰਗ ਅਤੇ ਜੰਮੂ-ਕਸ਼ਮੀਰ ਦੇ ਵਿਭਾਜਨ ਦੀ ਮੰਗ ਦਾ ਸਮਰਥਨ ਕਰ ਰਹੇ ਸਨ ।
ਜਿਸ ਕਿਸੇ ਵੀ ਨਾਮ ਨਾਲ ਉਨ੍ਹਾਂ ਨੂੰ ਪੁਕਾਰੀਏ, ਹਕੀਕਤ ਇਹ ਹੈ ਕਿ ਅਸੀਂ ਅੰਬੇਦਕਰ ਅਤੇ ਗਾਂਧੀ ਨੂੰ ਕੇਵਲ ਸਾਮਰਾਜਵਾਦ ਸਮਰਥਕ ਜਾਂ ਸਾਮਰਾਜਵਾਦ ਵਿਰੋਧੀ ਕਹਿਕੇ ਆਪਣਾ ਪੱਲਾ ਨਹੀਂ ਝਾੜ ਸਕਦੇ। ਉਨ੍ਹਾਂ ਵਿਚਲਾ ਵਿਵਾਦ, ਸਾਮਰਾਜਵਾਦ ਅਤੇ ਸਾਮਰਾਜਵਾਦ ਵਿਰੋਧੀ ਸੰਘਰਸ਼ ਬਾਰੇ ਸਾਡੀ ਸਮਝ ਨੂੰ ਇੱਕ ਨਵਾਂ ਨਜ਼ਰੀਆ ਦਿੰਦਾ ਹੈ ।
ਗਾਂਧੀ ਪ੍ਰਤੀ ਇਤਿਹਾਸ ਕਾਫ਼ੀ ਸਾਊ ਰਿਹਾ ਹੈ। ਉਨ੍ਹਾਂ ਦੇ ਜੀਵਨਕਾਲ ਵਿੱਚ ਹੀ ਲੱਖਾਂ ਲੋਕਾਂ ਨੇ ਉਨ੍ਹਾਂ ਦੀ ਪੂਜਾ ਕੀਤੀ। ਲੱਗਦਾ ਹੈ ਕਿ ਗਾਂਧੀ ਨੂੰ ਦੇਵਤਾ ਮੰਨਣ ਦੀ ਪ੍ਰਥਾ ਸਦੀਵੀ ਅਤੇ ਬ੍ਰਹਿਮੰਡੀ ਜਿਹੀ ਹੋ ਗਈ ਹੈ। ਅਜਿਹਾ ਹੀ ਨਹੀਂ ਕਿ ਰੂਪਕ (metaphor) ਨੇ ਗਾਂਧੀਨਾਮੀ ਮਨੁੱਖ ਨੂੰ ਪਿੱਛੇ ਹੀ ਨਹੀਂ ਛੱਡ ਦਿੱਤਾ ਸਗੋਂ ਰੂਪਕ ਨੇ ਤਾਂ ਉਸ ਮਨੁੱਖ ਨੂੰ ਇੱਕ ਨਵੇਂ ਰੂਪ ਵਿੱਚ ਹੀ ਢਾਲ ਦਿੱਤਾ (ਇਸ ਲਈ ਗਾਂਧੀ ਦੀ ਆਲੋਚਨਾ ਨੂੰ ਸਾਰੇ ਗਾਂਧੀਵਾਦੀਆਂ ਦੀ ਸੁਤੇ-ਸਿਧ ਆਲੋਚਨਾ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ)।ਗਾਂਧੀ ਸਭ ਦੇ ਲਈ ਕੁੱਝ ਨਾ ਕੁੱਝ ਨਵਾਂ ਬਣ ਗਏ ਹਨ : ਓਬਾਮਾ ਉਨ੍ਹਾਂ ਤੋਂ ਮੋਹਿਤ ਹੈ ਅਤੇ ਅਮਰੀਕੀ ਵਿਰੋਧੀ ਪੂੰਜੀਵਾਦ ਅੰਦੋਲਨ ਵੀ। ਅਰਾਜਕਤਾਵਾਦੀ ਵੀ ਉਸਤੋਂ ਪਿਆਰ ਕਰਦੇ ਹਨ ਅਤੇ ਸੱਤਾ ਧਾਰੀ ਵੀ ਉਨ੍ਹਾਂ ਨੂੰ ਓਨਾ ਹੀ ਪਿਆਰ ਕਰਦੇ ਹਨ। ਨਰਿੰਦਰ ਮੋਦੀ ਵੀ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਰਾਹੁਲ ਗਾਂਧੀ ਨੂੰ ਵੀ ਉਨ੍ਹਾਂ ਨਾਲ ਪਿਆਰ ਹੈ। ਉਨ੍ਹਾਂ ਨੂੰ ਜਿੰਨਾ ਪਿਆਰ ਗਰੀਬ ਕਰਦੇ ਹਨ ਓਨਾ ਹੀ ਪਿਆਰ ਅਮੀਰ ਵੀ ਕਰਦੇ ਹਨ।
ਉਹ ਯਥਾਸਥਿਤੀ ਦਾ ਸੰਤ ਹੈ ।
ਗਾਂਧੀ ਦੇ ਜੀਵਨ ਅਤੇ ਉਨ੍ਹਾਂ ਦੀ ਲੇਖਣੀ ਨੂੰ - ਉਨ੍ਹਾਂ ਦੇ 98 ਖੰਡਾਂ ਦੇ 48 , 000 ਪੇਜਾਂ ਵਿੱਚ ਸੰਗਠਿਤ ਕਥਾ ਦੀ ਤਰ੍ਹਾਂ ਘਟਨਾ ਦਰ ਘਟਨਾ, ਪੰਨਾ ਦਰ ਪੰਨਾ, ਸਤਰ ਦਰ ਸਤਰ ਲੋਕਾਂ ਨੇ ਵਰਤੋਂ ਕਰ ਲਿਆ ਹੈ, ਜਿਸ ਵਿੱਚ ਕਿ ਹੁਣ ਕੁੱਝ ਵੀ ਤਰਕਸੰਗਤ ਨਹੀਂ ਰਹਿ ਗਿਆ ਹੈ (ਜੇਕਰ ਸਚਮੁੱਚ ਅਜਿਹਾ ਹੈ ਤਾਂ)। ਦਰਅਸਲ ਗਾਂਧੀ ਦੀ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੇ ਸਭ ਕੁੱਝ ਕਿਹਾ ਹੈ ਅਤੇ ਇਸਦੇ ਉਲਟ ਵੀ ਕਿਹਾ। ਫਲਾਂ ਦੀ ਤਰ੍ਹਾਂ ਉਦਾਹਰਨਾਂ ਜਾਂ ਕਥਨ ਬਟੋਰਨ ਵਾਲਿਆਂ ਲਈ ਗਾਂਧੀ ਦੇ ਲੇਖਣ ਵਿੱਚ ਅਜਿਹੇ-ਅਜਿਹੇ ਭਿੰਨ ਤਰ੍ਹਾਂ ਫਲ ਹਨ ਕਿ ਅਚਰਜ ਹੋਣ ਲੱਗਦਾ ਹੈ ਕਿ ਇਹ ਕਿਵੇਂ ਦਾ ਦਰਖਤ ਹੈ ਕਿ ਇੱਕ ਹੀ ਦਰਖ਼ਤ ਵਿੱਚ ਹਰ ਤਰ੍ਹਾਂ ਦੇ ਫਲ ਹਨ !
ਉਦਾਹਰਣ ਲਈ 1946 ਵਿੱਚ ਉਨ੍ਹਾਂ ਨੇ ਬਹੁਪ੍ਰਚਾਰਿਤ ਲੇਖ ਦ ਪਿਰਾਮਿਡ ਵਰਸੇਜ ਦ ਓਸ਼ਨਿਕ ਸਰਕਿਲ (The Pyramid vs. the Oceanic Circle) ਵਿੱਚ ਇੱਕ ਦਿਹਾਤੀ ਸਵਰਗ ਦਾ ਪ੍ਰਸਿੱਧ ਵਰਣਨ ਹੈ :
ਆਜ਼ਾਦੀ ਨੂੰ ਹਰ ਹਾਲਤ ਜੜ੍ਹਾਂ ਤੋਂ ਸ਼ੁਰੂ ਕਰਨਾ ਹੋਵੇਗਾ। ਇਸ ਪ੍ਰਕਾਰ ਹਰ ਪਿੰਡ ਇੱਕ ਪੂਰਾ ਲੋਕ-ਰਾਜ ਹੋਵੇਗਾ ਜਾਂ ਪੰਚਾਇਤ ਜਿਸਦੇ ਕੋਲ ਪੂਰਾ ਅਧਿਕਾਰ ਹੋਵੇਗਾ। ਇਹ ਹਰ ਪਿੰਡ ਨੂੰ ਆਤਮਨਿਰਭਰ ਬਣਾਵੇਗਾ ਇੱਥੇ ਤੱਕ ਕਿ ਉਸਦੇ ਕੋਲ ਪੂਰੀ ਦੁਨੀਆ ਦੇ ਖਿਲਾਫ ਆਪਣੇ ਆਪ ਦੀ ਰੱਖਿਆ ਕਰਨ ਦੀ ਹੱਦ ਤੱਕ ਪਰਬੰਧਨ ਸਮਰੱਥਾ ਹੋਵੇਗੀ… ਅਣਗਿਣਤ ਪਿੰਡਾਂ ਨਾਲ ਬਣੀ ਇਹ ਸੰਰਚਨਾ ਨੂੰ ਕਦੇ ਵਧਦੇ ਕ੍ਰਮ ਵਿੱਚ ਚੌੜਾ ਤਾਂ ਕੀਤਾ ਜਾ ਸਕਦਾ ਹੈ ਲੇਕਿਨ ਉਸਨੂੰ ਘਟਦੇ ਕ੍ਰਮ ਵਿੱਚ ਘਟਾਇਆ ਨਹੀਂ ਕੀਤਾ ਜਾ ਸਕਦਾ ਹੈ। ਜੀਵਨ ਹੇਠੋਂ ਲਗਾਤਾਰ ਸਿਖਰ ਵੱਲ ਇੱਕ ਪਿਰਾਮਿਡ ਨਹੀਂ ਹੋਵੇਗਾ। ਇਸ ਸਮੁੰਦਰੀ ਸਰਕਲ ਦੇ ਕੇਂਦਰ ਵਿੱਚ ਹਮੇਸ਼ਾ ਵਿਅਕਤੀ ਰਹੇਗਾ ਜੋ ਪਿੰਡ ਲਈ ਆਪਣੀ ਜਾਨ ਕੁਰਬਾਨ ਕਰ ਦੇਵੇਗਾ।... ਇਸ ਲਈ ਸਭ ਤੋਂ ਬਾਹਰੀ ਪ੍ਰਕਾਸ਼ ਮੰਡਲ ਇਨਰ ਸਰਕਲ ਨੂੰ ਕੁਚਲਣ ਲਈ ਇੰਨਾ ਸ਼ਕਤੀਸ਼ਾਲੀ ਨਹੀਂ ਹੋਵੇਗਾ ਪਰ ਅੰਦਰਲਾ ਸਰਕਿਲ ਸਾਰਿਆਂ ਨੂੰ ਸ਼ਕਤੀ ਦੇਵੇਗਾ ਅਤੇ ਉਸਨੂੰ ਖ਼ੁਦ ਤੋਂ ਹੀ ਸ਼ਕਤੀ ਵੀ ਮਿਲੇਗੀ।
ਇਸਦੇ ਬਾਅਦ ਉਨ੍ਹਾਂ ਨੇ ਦੂਜੀ ਜਗ੍ਹਾ ਜਾਤ ਵਿਵਸਥਾ ਦਾ ਸਮਰਥਨ ਵੀ ਕੀਤਾ ਹੈ। ਉਨ੍ਹਾਂ ਨੇ ਜਾਤ ਵਿਵਸਥਾ ਨੂੰ ਨਵਜੀਵਨ ਵਿੱਚ 1921 ਵਿੱਚ ਆਪਣੀ ਮਨਜ਼ੂਰੀ ਦਿੱਤੀ। ਇਸ ਲੇਖ ਦਾ ਅੰਬੇਦਕਰ ਨੇ ਗੁਜਰਾਤੀ ਤੋਂ ਅਨੁਵਾਦ ਕੀਤਾ (ਅੰਬੇਦਕਰ ਨੇ ਕਈ ਵਾਰ ਕਿਹਾ ਕਿ ਲੋਕਾਂ ਦੇ ਨਾਲ ਗਾਂਧੀ ਨੇ ਧੋਖਾ ਕੀਤਾ ਹੈ ਕਿਉਂਕਿ ਗਾਂਧੀ ਦੀ ਅੰਗਰੇਜ਼ੀ ਅਤੇ ਗੁਜਰਾਤੀ ਲੇਖਣੀ ਵਿੱਚ ਕਾਫ਼ੀ ਅੰਤਰ ਹੈ ਜਿਸਦੀ ਤੁਲਨਾ ਕਰਨੀ ਚਾਹੀਦੀ ਹੈ)।
ਜਾਤ ਨਿਯੰਤਰਣ ਕਰਨ ਦਾ ਦੂਜਾ ਨਾਮ ਹੈ। ਜਾਤ ਭੋਗ-ਵਿਲਾਸ ’ਤੇ ਨਿਯੰਤਰਣ ਰੱਖਦੀ ਹੈ। ਜਾਤ ਇੱਕ ਵਿਅਕਤੀ ਨੂੰ ਆਪਣੇ ਭੋਗ-ਵਿਲਾਸ ਦੀ ਖੋਜ ਵਿੱਚ ਜਾਤ ਦੀ ਸੀਮਾ ਨੂੰ ਲੰਘਣ ਦੀ ਆਗਿਆ ਨਹੀਂ ਦਿੰਦੀ। ਅੰਤਰ-ਜਾਤੀ ਵਿਆਹ ਅਤੇ ਅੰਤਰ-ਜਾਤੀ ਖਾਣ-ਪਾਣ ਉਪਰ ਪਾਬੰਦੀਆਂ ਦਾ ਅਸਲ ਮਤਲਬ ਇਹ ਹੈ। ਇਸ ਲਈ ਮੇਰੀ ਨਜ਼ਰ ਵਿੱਚ ਜੋ ਲੋਕ ਜਾਤ ਵਿਵਸਥਾ ਨੂੰ ਖਤਮ ਕਰਨਾ ਚਾਹੁੰਦੇ ਹਨ ਮੈਂ ਉਨ੍ਹਾਂ ਦਾ ਵਿਰੋਧ ਕਰਦਾ ਹਾਂ ।
ਕੀ ਇਹ ਉਨ੍ਹਾਂ ਦੇ ‘ਹਮੇਸ਼ਾ ਚੌੜਾ ਹੋਣ ਵਾਲਾਂ ਅਤੇ ਕਦੇ ਵੀ ਘਟਦਾ ਕ੍ਰਮ ਨਹੀਂ’ ਦੇ ਵਿਪਰੀਤ ਨਹੀਂ ਹੈ ?
ਇਹ ਗੱਲ ਸਹੀ ਹੈ ਕਿ ਇਨ੍ਹਾਂ ਬਿਆਨਾਂ ਵਿੱਚ 25 ਸਾਲਾਂ ਦਾ ਲੰਮਾ ਵਕਫ਼ਾ ਹੈ। ਤਾਂ ਇਸਦਾ ਕੀ ਮਤਲਬ ਹੋਇਆ ਕਿ ਗਾਂਧੀ ਵਿੱਚ ਤਬਦੀਲੀ ਹੋਈ ਹੈ? ਕੀ ਜਾਤ ਉੱਤੇ ਉਨ੍ਹਾਂ ਦਾ ਵਿਚਾਰ ਬਦਲ ਗਿਆ? ਹਾਂ, ਬਦਲਿਆ ਹੈ ਪਰ ਬਹੁਤ ਤੇਜ਼ੀ ਨਾਲ ਬਦਲਿਆ ਹੈ। ਉਹ ਜਾਤ ਵਿਵਸਥਾ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਕਰਨ ਤੋਂ ਕੇਵਲ ਇੰਨਾ ਹੀ ਅੱਗੇ ਵਧੇ ਕਿ ਉਨ੍ਹਾਂ ਨੇ ਇਹ ਕਿਹਾ ਕਿ ਚਾਰ ਹਜ਼ਾਰ ਜਾਤਾਂ, ਚਾਰ ਵਰਣਾਂ ਵਿੱਚ (ਇਸਨੂੰ ਅੰਬੇਦਕਰ ਜਾਤ ਵਿਵਸਥਾ ਦਾ ਪੁਰਖਾ (parent) ਕਹਿੰਦੇ ਹਨ) ਖ਼ੁਦ ਨੂੰ ਸਮਾਹਿਤ (fuse) ਕਰ ਲੈਣ। ਆਪਣੇ ਜੀਵਨ ਦੇ ਆਖ਼ਰੀ ਦਿਨਾਂ ਵਿੱਚ (ਜਦੋਂ ਉਨ੍ਹਾਂ ਦੇ ਵਿਚਾਰ ਸਿਰਫ ਵਿਚਾਰ ਹੀ ਰਹਿ ਗਏ ਸਨ, ਉਨ੍ਹਾਂ ਦੇ ਵਿਚਾਰ ਦਾ ਰਾਜਨੀਤਕ ਕਾਰਵਾਈ ਨਾਲ ਕੋਈ ਮਤਲਬ ਨਹੀਂ ਰਹਿ ਗਿਆ ਸੀ) ਉਨ੍ਹਾਂ ਨੇ ਕਿਹਾ ਸੀ ਕਿ ਹੁਣ ਉਨ੍ਹਾਂ ਨੂੰ ਜਾਤਾਂ ਦੇ ਵਿੱਚ ਅੰਤਰ-ਜਾਤੀ ਖਾਣ-ਪਾਣ ਅਤੇ ਅੰਤਰਜਾਤੀ ਵਿਆਹ ਤੋਂ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਵੀ ਕਿ ਉਹ ਵਰਣ ਵਿਵਸਥਾ ਵਿੱਚ ਵਿਸ਼ਵਾਸ ਕਰਦੇ ਹਨ, ਇੱਕ ਵਿਅਕਤੀ ਦਾ ਵਰਣ ਉਸਦੇ ਕੰਮ ਨਾਲ ਤੈਅ ਹੋਣ ਚਾਹੀਦਾ ਹੈ ਨਾ ਕਿ ਉਸਦੇ ਜਨਮ ਨਾਲ ( ਇਹੀ ਗੱਲ ਆਰੀਆ ਸਮਾਜੀ ਵੀ ਮੰਨਦੇ ਸਨ)। ਅੰਬੇਦਕਰ ਨੇ ਗਾਂਧੀ ਦੇ ਇਸ ਵਿਚਾਰ ਦੇ ਬੇਤੁਕੇ ਪੱਖ ਨੂੰ ਸਾਹਮਣੇ ਲਿਆਂਦਾ: ‘ਤੁਸੀਂ ਕਿਸੇ ਵਿਅਕਤੀ ਨੂੰ ਉਸ ਜਗ੍ਹਾ ਤੋਂ ਹੇਠਾਂ ਕਿਵੇਂ ਲਿਆਉਂਗੇ ਜਿਸਨੂੰ ਉਸਨੇ ਜਨਮ ਦੇ ਆਧਾਰ ਉੱਤੇ ਪੈਦਾ ਹੋਣ ਦੇ ਕਾਰਨ ਹਾਸਲ ਕੀਤਾ ਹੈ। ਤੁਸੀਂ ਉਸਨੂੰ ਹੇਠਾਂ ਆਉਣ ਲਈ ਕਿਵੇਂ ਮਜਬੂਰ ਕਰ ਸਕਦੇ ਹੋ?’ ਤੁਸੀ ਕਿਸੇ ਵਿਅਕਤੀ ਉਪਰ ਕੰਮ ਦੇ ਹਵਾਲੇ ਨਾਲ ਹੇਠਲੇ ਵਰਣ ਵਿਚ ਆਉਣ ਲਈ ਕਿਵੇਂ ਦਬਾਅ ਪਾਉਂਗੇ ਜਿਸ ਨੂੰ ਉਪਰਲਾ ਵਰਣ ਜੰਮਣ ਕਰਕੇ ਮਿਲਿਆ ਹੈ ਤੇ ਜੰਮਣ ਵੇਲੇ ਕੰਮ ਦਾ ਹਵਾਲਾ ਨਹੀਂ ਦੇਣਾ ਪੈਂਦਾ? ਉਨ੍ਹਾਂ ਨੇ ਔਰਤਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਪੁੱਛਿਆ ਕਿ ਅਖੀਰ ਉਨ੍ਹਾਂ ਦੀ ਹਾਲਤ ਦੀ ਜਾਣਕਾਰੀ ਉਨ੍ਹਾਂ ਨਾਲ ਤੈਅ ਹੋਵੇਗੀ ਜਾਂ ਉਨ੍ਹਾਂ ਦੇ ਪਤੀ ਦੇ ਰੁਤਬੇ ਨਾਲ ਤੈਅ ਹੋਵੇਗੀ ।
ਜੇਕਰ ਗਾਂਧੀ ਦੇ ਅਛੂਤ ਪ੍ਰੇਮ ਅਤੇ ਅੰਤਰਜਾਤੀ ਵਿਆਹ ਬਾਰੇ ਉਨ੍ਹਾਂ ਦੇ ਚੇਲਿਆਂ ਅਤੇ ਚਾਹੁਣ ਵਾਲਿਆਂ ਦੇ ਕਿੱਸੇ-ਕਹਾਣੀਆਂ ਨੂੰ ਵੱਖ ਰੱਖ ਦਿੱਤਾ ਜਾਵੇ ਤਾਂ ਵੀ ਉਨ੍ਹਾਂ ਨੇ ਆਪਣੇ ਲੇਖਣ ਦੇ 98 ਖੰਡਾਂ ਵਿੱਚ ਕਿਤੇ ਵੀ ਬਹੁਤ ਹੀ ਨਿਰਣਾਇਕ ਰੂਪ ਵਿਚ ਚਾਰ ਵਰਣਾਂ ਉੱਤੇ ਵਿਸ਼ਵਾਸ ਕਰਣਾ ਨਹੀਂ ਛੱਡਿਆ। ਆਪਣੀ ਯੋਨ ਇੱਛਾ ਉੱਤੇ ਕਾਬੂ ਨਾ ਕਰ ਸਕਣ ਦੀਆਂ ਖ਼ਾਮੀਆਂ ਲਈ ਸਰਵਜਨਿਕ ਅਤੇ ਨਿਜੀ ਰੂਪ ’ਚ ਮਾਫ਼ੀ ਵੀ ਮੰਗੀ ਪਰ ਜਾਤ ਬਾਰੇ ਕਹਿਕੇ ਜੋ ਨੁਕਸਾਨ ਪਹੁੰਚਾਇਆ ਉਸਦੇ ਲਈ ਉਨ੍ਹਾਂ ਨੇ ਕਦੇ ਦੁੱਖ ਨਹੀਂ ਜਤਾਇਆ ।
ਫਿਰ ਵੀ ਗਾਂਧੀ ਬਾਰੇ ਨਕਾਰਾਤਮਕ ਗੱਲਾਂ ਨੂੰ ਛੱਡਕੇ ਕਿਉਂ ਨਾ ਉਨ੍ਹਾਂ ਦੀ ਚੰਗਿਆਈ ਬਾਹਰ ਲਿਆਂਦੀ ਜਾਵੇ ਅਤੇ ਲੋਕਾਂ ਵਿਚ ਚੰਗਿਆਈ ਨੂੰ ਹੀ ਪ੍ਰੋਤਸਾਹਿਤ ਕੀਤਾ ਜਾਵੇ? ਇਹ ਇੱਕ ਸਹੀ ਸਵਾਲ ਹੈ। ਜਿਨ੍ਹਾਂ ਲੋਕਾਂ ਨੇ ਗਾਂਧੀ ਦੇ ਨਾਮ ਦਾ ਮੱਠ ਬਣਾ ਲਿਆ ਹੈ ਉਨ੍ਹਾਂ ਨੇ ਸ਼ਾਇਦ ਆਪਣੇ ਆਪ ਲਈ ਇਸਦਾ ਜਵਾਬ ਵੀ ਦੇ ਦਿੱਤਾ ਹੈ। ਅਖੀਰ ਅਸੀਂ ਮਹਾਨ ਕੰਪੋਜ਼ਰਾਂ, ਲੇਖਕਾਂ, ਆਰਕੀਟੇਕਟਾਂ, ਖਿਡਾਰੀਆਂ ਅਤੇ ਸੰਗੀਤਕਾਰਾਂ ਦੇ ਕੰਮ ਦੀ ਪ੍ਰਸ਼ੰਸਾ ਤਾਂ ਕਰਦੇ ਹੀ ਹਾਂ, ਭਾਵੇਂ ਸਾਡੇ ਵਿਚਾਰ ਉਨ੍ਹਾਂ ਨਾਲ ਮੇਲ ਨਾ ਹੀ ਖਾਂਦੇ ਹੋਣ ਪਰ ਇੱਥੇ ਫਰਕ ਇਹ ਹੈ ਕਿ ਗਾਂਧੀ ਇੱਕ ਕੰਪੋਜ਼ਰ ਸੰਗੀਤਕਾਰ ਲੇਖਕ, ਜਾਂ ਖਿਡਾਰੀ ਨਹੀਂ ਸਨ। ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਦੂਰਦਰਸ਼ੀ, ਇੱਕ ਫਕੀਰ, ਇੱਕ ਨੀਤੀਵੇਤਾ, ਇੱਕ ਮਹਾਨ ਮਾਨਵਤਾਵਾਦੀ, ਇੱਕ ਅਜਿਹਾ ਮਨੁੱਖ ਜਿਸ ਨੇ ਸੱਚਾਈ ਅਤੇ ਧਰਮ ਦੇ ਜ਼ੋਰ ਉੱਤੇ ਹਥਿਆਰਾਂ ਨਾਲ ਲੈਸ ਇੱਕ ਸ਼ਕਤੀਸ਼ਾਲੀ ਸਾਮਰਾਜ ਨੂੰ ਝੁਕਾਉਣ ਵਾਲੇ ਮਨੁੱਖ ਦੇ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ। ਅਸੀਂ ਅਹਿੰਸਕ ਗਾਂਧੀ ਸਤਵਾਦੀ ਗਾਂਧੀ ਮਾਂ ਸਵਰੂਪ ਗਾਂਧੀ ਉਹ ਗਾਂਧੀ ਜਿਨ੍ਹਾਂ ਬਾਰੇ (ਇਲਜ਼ਾਮ) ਹੈ ਕਿ ਉਨ੍ਹਾਂ ਨੇ ਰਾਜਨੀਤੀ ਦਾ ਨਾਰੀਕਰਨ ਕਰ ਦਿੱਤਾ ਜਿਸ ’ਤੇ ਚਲਦਿਆਂ ਔਰਤਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਮਿਲਿਆ ਵਾਤਾਵਰਣਵਾਦੀ ਗਾਂਧੀ ਹਾਜ਼ਰ ਜਵਾਬ ਗਾਂਧੀ ਇੱਕ ਸਤਰ ਵਿੱਚ ਕਈ ਮਹਾਨ ਵਿਚਾਰ ਕਹਿ ਦੇਣ ਵਾਲੇ ਗਾਂਧੀ ਦੇ ਜਾਤ ਉੱਤੇ ਵਿਚਾਰਾਂ ਅਤੇ ਕਰਮਾਂ ਨਾਲ ਕਿਵੇਂ ਸਮਾਨਤਾ ਬਣਾ ਸਕਦੇ ਹਾਂ? ਅਸੀਂ ਕਰੂਰਤਮ ਸੰਸਥਾਗਤ ਬੇਇਨਸਾਫ਼ੀ ਦੀ ਨੀਂਹ ਉੱਤੇ ਸਹਜਤਾ ਨਾਲ ਟਿਕੀ ਹੋਈ ਨੈਤਿਕ ਧਰਮ ਦੀ ਇਸ ਸੰਰਚਨਾ ਤੋਂ ਕਿਵੇਂ ਪਾਰ ਜਾ ਸਕਦੇ ਹਾਂ? ਇਹ ਕਹਿਣਾ ਕਿ ਗਾਂਧੀ ਜਟਿਲ ਸਨ ਅਤੇ ਉਨ੍ਹਾਂ ਨੂੰ ਬਸ ਇਹ ਕਹਿਕੇ ਜਾਣ ਦਿੱਤਾ ਜਾਣਾ ਚਾਹੀਦਾ ਹੈ? ਇਸ ਗੱਲ ਵਿੱਚ ਸ਼ਕ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ ਕਿ ਗਾਂਧੀ ਇੱਕ ਗ਼ੈਰ-ਮਾਮੂਲੀ ਅਤੇ ਆਕਰਸ਼ਕ ਸ਼ਖਸੀਅਤ ਸਨ ਪਰ ਕੀ ਉਨ੍ਹਾਂ ਨੇ ਸੁਤੰਤਰਤਾ ਅੰਦੋਲਨ ਦੌਰਾਨ ਸੱਤਾ ਨੂੰ ਸੱਚ ਸੁਣਾਇਆ? ਕੀ ਉਨ੍ਹਾਂ ਨੇ ਸਚਮੁੱਚ ਗਰੀਬਾਂ ਵਿੱਚ ਸਭ ਤੋਂ ਗਰੀਬ ਲੋਕਾਂ ਦੇ ਨਾਲ ਆਪਣੇ ਆਪ ਨੂੰ ਜੋੜਿਆ ਸੀ?
ਅੰਬੇਦਕਰ ਨੇ ਕਿਹਾ ਸੀ, “ਇਹ ਸੋਚਣਾ ਬੇਵਕੂਫ਼ੀ ਹੋਵੇਗੀ ਕਿ ਕਾਂਗਰਸ ਭਾਰਤ ਦੀ ਅਜ਼ਾਦੀ ਲਈ ਲੜ ਰਹੀ ਹੈ, ਇਸ ਲਈ ਉਹ ਭਾਰਤ ਦੀ ਜਨਤਾ, ਖਾਸਕਰ ਉਹ ਭਾਰਤ ਦੀ ਸਭ ਤੋਂ ਗਰੀਬ ਜਨਤਾ ਦੀ ਅਜ਼ਾਦੀ ਲਈ ਵੀ ਲੜ ਰਹੀ ਹੈ। ਅੰਬੇਦਕਰ ਨੇ ਇਸ ਵਿੱਚ ਅੱਗੇ ਜੋੜਿਆ, ਇਸ ਗੱਲ ਦੀ ਬਹੁਤ ਅਹਮਿਅਤ ਨਹੀਂ ਹੈ ਕਿ ਕਾਂਗਰਸ ਆਜ਼ਾਦੀ ਲਈ ਲੜ ਰਹੀ ਹੈ, ਇਹ ਪ੍ਰਸ਼ਨ ਜ਼ਿਆਦਾ ਅਹਮਿਅਤ ਰੱਖਦਾ ਹੈ ਕਿ ਉਹ ਕਿਸਦੀ ਆਜ਼ਾਦੀ ਲਈ ਲੜ ਰਹੀ ਹੈ।”
1931 ਵਿੱਚ, ਜਦੋਂ ਪਹਿਲੀ ਵਾਰ ਅੰਬੇਦਕਰ ਗਾਂਧੀ ਨੂੰ ਮਿਲੇ ਤਾਂ ਗਾਂਧੀ ਨੇ ਉਨ੍ਹਾਂ ਨੂੰ ਕਾਂਗਰਸ ਦੀ ਸਖ਼ਤ ਆਲੋਚਨਾ ਕਰਨ ਦੇ ਕਾਰਨਾਂ ਬਾਰੇ ਪੁੱਛਿਆ (ਜੋ ਸ਼ਾਇਦ ਉਨ੍ਹਾਂ ਨੇ ਇਹ ਮੰਨ ਕੇ ਪੁੱਛਿਆ ਸੀ ਕਿ ਇਹ ਆਚੋਲਨਾ ਤਾਂ ਮਾਤਭੂਮੀ ਦੀ ਲੜਾਈ ਦੀ ਆਲੋਚਨਾ ਹੈ), ਇਸ ਉੱਤੇ ਅੰਬੇਦਕਰ ਨੇ ਆਪਣਾ ਮਸ਼ਹੂਰ ਜਵਾਬ ਦਿੱਤਾ ਸੀ, “ਗਾਂਧੀ ਜੀ, ਮੇਰੀ ਕੋਈ ਮਾਤਭੂਮੀ ਨਹੀਂ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਕਿਸੇ ਵੀ ਅਛੂਤ ਨੂੰ ਅਜਿਹੀ ਮਾਤਭੂਮੀ ਉੱਤੇ ਗਰਵ ਦਾ ਅਹਿਸਾਸ ਕਿਵੇਂ ਹੋ ਸਕਦਾ ਹੈ?”
ਇਤਿਹਾਸ ਅੰਬੇਦਕਰ ਪ੍ਰਤੀ ਕਰੂਰ ਰਿਹਾ ਹੈ। ਪਹਿਲਾਂ ਉਨ੍ਹਾਂ ਨੂੰ ਸੀਮਿਤ ਕਰ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਮਾਣ-ਸਨਮਾਣ ਦਿੱਤਾ। ਇਤਿਹਾਸ ਨੇ ਉਨ੍ਹਾਂ ਨੂੰ ਭਾਰਤ ਦੇ ਅਛੂਤਾਂ ਦਾ ਨੇਤਾ ਬਣਾਕੇ ਰੱਖ ਦਿੱਤਾ, ਕੋਨੇ ਵਿੱਚ ਧੱਕ ਦਿੱਤੀਆਂ ਗਈਆਂ ਬਸਤੀਆਂ ਦਾ ਰਾਜਾ। ਇਸ ਵਿੱਚ ਉਨ੍ਹਾਂ ਦੀ ਪੂਰੀ ਲੇਖਣੀ ਛੁਪ ਗਈ। ਉਨ੍ਹਾਂ ਦੀ ਕ੍ਰਾਂਤੀਕਾਰੀ ਬੌਧਿਕਤਾ ਅਤੇ ਤੀਖਣ ਅਖੱੜਪਨ ਨੂੰ ਉਨ੍ਹਾਂ ਨੂੰ ਦੂਰ ਹਟਾ ਦਿੱਤਾ ਗਿਆ ਹੈ।
ਜੋ ਵੀ ਹੋਵੇ, ਅੰਬੇਦਕਰ ਦੇ ਅਨੁਯਾਈਆਂ ਨੇ ਉਨ੍ਹਾਂ ਦੀ ਵਿਰਾਸਤ ਨੂੰ ਰਚਨਾਤਮਕ ਤਰੀਕੇ ਨਾਲ ਜਿੰਦਾ ਰੱਖਿਆ ਹੈ। ਉਨ੍ਹਾਂ ਤਰੀਕਿਆਂ ਵਿੱਚੋਂ ਇੱਕ ਹੈ ਵਿਆਪਕ ਪੱਧਰ ਉੱਤੇ ਉਨ੍ਹਾਂ ਦੇ ਬੁੱਤਾਂ ਦੀ ਉਸਾਰੀ ਕਰਨਾ। ਅੰਬੇਦਕਰ ਦੇ ਬੁੱਤ ਇੱਕ ਕ੍ਰਾਂਤੀਕਾਰੀ ਅਤੇ ਜੀਵੰਤ ਚੀਜ਼ ਹਨ। ਇਹ ਬੁੱਤ ਦਲਿਤਾਂ ਲਈ ਉਨ੍ਹਾਂ ਦੇ ਹਿੱਸੇ ਦੀ ਜਗ੍ਹਾ ਲੱਭਦੇ ਹਨ - ਅਸਲੀ ਅਤੇ ਯਥਾਰਥਕ, ਸਰਵਜਨਿਕ ਅਤੇ ਨਿੱਜੀ। ਦਲਿਤ ਅੰਬੇਦਕਰ ਦੇ ਬੁੱਤ ਲਗਾਕੇ ਆਪਣੇ ਨਾਗਰਿਕ ਅਧਿਕਾਰ ਦੀ ਮੰਗ ਕਰਦੇ ਹਨ, ਆਪਣੀ ਜ਼ਮੀਨ ਦੀ ਮੰਗ ਕਰਦੇ ਹਨ, ਉਸ ਪਾਣੀ ਦੀ ਮੰਗ ਕਰਦੇ ਹਨ ਜੋ ਉਨ੍ਹਾਂ ਦਾ ਹੈ, ਉਸ ਸਮੁਦਾਕਤਾ ਦੀ ਗੱਲ ਕਰਦੇ ਹਨ ਜਿਸ ਵਿੱਚ ਉਨ੍ਹਾਂ ਦਾ ਪਰਵੇਸ਼ ਵਰਜਿਤ ਹੈ। ਜਿੱਥੇ ਕਿਤੇ ਵੀ ਅੰਬੇਦਕਰ ਦਾ ਬੁੱਤ ਸਥਾਪਤ ਹੈ, ਉਨ੍ਹਾਂ ਦੇ ਹੱਥ ਵਿੱਚ ਕਿਤਾਬ ਮੌਜੂਦ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਉਹ ਏਨਾਇਹਿਲੇਸ਼ਨ ਆਫ ਕਾਸਟ ਨਾਮਕ ਕਿਤਾਬ ਨਹੀਂ ਹੈ, ਜੋ ਉਨ੍ਹਾਂ ਨੂੰ ਉਸ ਤੋਂ ਮੁਕਤੀ ਦਿਵਾਉਂਦੀ, ਕ੍ਰਾਂਤੀਕਾਰੀ ਆਵੇਸ਼ ਪੈਦਾ ਕਰਦੀ। ਉਨ੍ਹਾਂ ਦੇ ਹੱਥ ਵਿੱਚ ਭਾਰਤ ਦਾ ਸੰਵਿਧਾਨ ਹੈ ਜਿਸ ਨੂੰ ਬਣਾਉਣ ਵਿੱਚ ਅੰਬੇਦਕਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਹ ਉਹ ਦਸਤਾਵੇਜ਼ ਹੈ - ਚੰਗਾ ਹੈ ਜਾਂ ਮਾੜਾ , ਜਿਸਦੇ ਨਾਲ ਹਰ ਭਾਰਤੀ ਦੀ ਜ਼ਿੰਦਗੀ ਨਿਰਧਾਰਤ ਹੁੰਦੀ ਹੈ ।
ਸੰਵਿਧਾਨ ਨੂੰ ਬਦਲਾਅ ਲਿਆਉਣ ਲਈ ਇੱਕ ਸਹਾਇਕ ਚੀਜ਼ ਦੇ ਰੂਪ ਵਿੱਚ ਇਸਤੇਮਾਲ ਕਰਨਾ ਵੱਖ ਗੱਲ ਹੈ ਪਰ ਉਸ ਨਾਲ ਬੰਨ੍ਹੇ ਜਾਣਾ ਵੱਖ ਗੱਲ। ਅੰਬੇਦਕਰ ਨੂੰ ਪਰਿਸਥਿਤੀਆਂ ਨੇ ਕ੍ਰਾਂਤੀਕਾਰੀ ਬਣਾ ਦਿੱਤਾ ਸੀ ਅਤੇ ਇਸ ਦੇ ਨਾਲ ਨਾਲ ਜਦੋਂ ਵੀ ਉਨ੍ਹਾਂ ਨੂੰ ਮੌਕੇ ਮਿਲਿਆ ਉਨ੍ਹਾਂ ਨੇ ਸੱਤਾ-ਸੰਸਥਾਵਾਂ ਦੇ ਅੰਦਰ ਮਜ਼ਬੂਤ ਦਖਲਅੰਦਾਜ਼ੀ ਕੀਤੀ ਅਤੇ ਆਪਣਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਦੀ ਵਿਲੱਖਣਤਾ ਉਸ ਗੱਲ ਵਿੱਚ ਸੀ ਕਿ ਉਨ੍ਹਾਂ ਨੇ ਦੋਨਾਂ ਹੀ ਪਹਿਲੂਆਂ ਨੂੰ ਬਹੁਤ ਹੀ ਫੁਰਤੀ ਅਤੇ ਚੰਗੇਰੀ ਸਮਰੱਥਾ ਨਾਲ ਇਸਤੇਮਾਲ ਕੀਤਾ ਹਾਲਾਂਕਿ ਉਸਨੂੰ ਅਜੋਕੇ ਪਰਿਪੇਖ ਵਿੱਚ ਵੇਖੋ ਤਾਂ ਇਸਦਾ ਮਤਲਬ ਇਹ ਹੋਇਆ ਕਿ ਉਨ੍ਹਾਂ ਨੇ ਦੋਹਰੀ ਅਤੇ ਜਟਿਲ ਵਿਰਾਸਤ ਛੱਡ ਦਿੱਤੀ ਹੈ : ਏਕ ਕ੍ਰਾਂਤੀਕਾਰੀ ਅੰਬੇਦਕਰ ਅਤੇ ਦੂਜਾ ਸੰਵਿਧਾਨ ਨਿਰਮਾਤਾ ਅੰਬੇਦਕਰ। ਸੰਵਿਧਾਨਵਾਦ ਇਨਕਲਾਬ ਵਿੱਚ ਅੜਿੱਕਾ ਪਾ ਸਕਦਾ ਹੈ ਅਤੇ ਦਲਿਤ ਕ੍ਰਾਂਤੀ ਤਾਂ ਹਾਲੇ ਤੱਕ ਹੋਈ ਹੀ ਨਹੀਂ। ਅਸੀਂ ਹਾਲੇ ਵੀ ਉਸਦਾ ਇੰਤਜ਼ਾਰ ਕਰ ਰਹੇ ਹਾਂ। ਉਸਤੋਂ ਪਹਿਲਾਂ ਕੋਈ ਵੀ ਦੂਜੀ ਕ੍ਰਾਂਤੀ ਹੋ ਹੀ ਨਹੀਂ ਸਕਦੀ, ਭਾਰਤ ਵਿੱਚ ਤਾਂ ਨਹੀਂ ।
ਇਸਦਾ ਮਤਲੱਬ ਇਹ ਨਹੀਂ ਹੈ ਕਿ ਸੰਵਿਧਾਨ ਲਿਖਣਾ ਕ੍ਰਾਂਤੀ ਨਹੀਂ ਹੈ। ਇਹ ਹੋ ਸਕਦਾ ਹੈ, ਇਹ ਹੋ ਸਕਦਾ ਸੀ ਅਤੇ ਅੰਬੇਦਕਰ ਨੇ ਉਹੋ ਜਿਹਾ ਹੀ ਕਰਨ ਦੀ ਚੰਗੇਰੀ ਕੋਸ਼ਿਸ਼ ਵੀ ਕੀਤੀ ਹਾਲਾਂਕਿ ਉਨ੍ਹਾਂ ਨੇ ਆਪਣੇ ਆਪ ਹੀ ਸਵੀਕਾਰ ਵੀ ਕੀਤਾ ਕਿ ਇਸ ਵਿੱਚ ਉਹ ਪੂਰੀ ਤਰ੍ਹਾਂ ਸਫਲ ਨਹੀਂ ਹੋਏ।
ਜਦੋਂ ਦੇਸ਼ ਅਜ਼ਾਦੀ ਮਿਲਣ ਦੀ ਕਗਾਰ ਉੱਤੇ ਅੱਪੜਿਆ ਤਾਂ ਗਾਂਧੀ ਅਤੇ ਅੰਬੇਦਕਰ, ਦੋਨੋ ਹੀ ਘੱਟ-ਗਿਣਤੀਆਂ ਖਾਸਕਰ ਮੁਸਲਮਾਨਾਂ ਅਤੇ ਅਛੂਤਾਂ ਦੇ ਭਵਿੱਖ ਨੂੰ ਲੈ ਕੇ ਕਾਫ਼ੀ ਚਿੰਤਤ ਸਨ, ਪਰ ਇੱਕ ਨਵੇਂ ਰਾਸ਼ਟਰ ਦੀ ਉਤਪੱਤੀ ਨੂੰ ਲੈ ਕੇ ਦੋਨਾਂ ਵਿਅਕਤੀਆਂ ਦੇ ਨਜ਼ਰੀਏ ਵਿੱਚ ਕਾਫ਼ੀ ਅੰਤਰ ਸੀ। ਗਾਂਧੀ ਰਾਸ਼ਟਰ ਦੀ ਉਤਪਤੀ ਦੀ ਪਰਿਕਿਰਿਆ ਨਾਲੋਂ ਆਪਣੇ ਨੂੰ ਲਗਾਤਾਰ ਵੱਖ ਕਰਦੇ ਜਾ ਰਹੇ ਸਨ। ਉਨ੍ਹਾਂ ਲਈ ਕਾਂਗਰਸ ਪਾਰਟੀ ਦਾ ਕੰਮ ਪੂਰਾ ਹੋ ਗਿਆ ਸੀ। ਉਹ ਪਾਰਟੀ ਨੂੰ ਭੰਗ ਕਰ ਦੇਣਾ ਚਾਹੁੰਦੇ ਸਨ। ਉਨ੍ਹਾਂ ਦਾ ਮੰਨਣਾ ਸੀ (ਜੋ ਠੀਕ ਵੀ ਸੀ) ਕਿ ਰਾਜਸੱਤਾ ਦਾ ਮਤਲਬ ਕੇਂਦਰੀਕ੍ਰਿਤ ਸੰਗਠਿਤ ਹਿੰਸਾ ਹੈ ਕਿਉਂਕਿ ਰਾਜ ਵਿੱਚ ਇਨਸਾਨੀਅਤ ਨਹੀਂ ਹੈ, ਆਤਮਾ ਨਹੀਂ ਹੈ, ਉਸਦਾ ਅਸਤਿਤਵ ਹੀ ਹਿੰਸਾ ਉੱਤੇ ਆਧਾਰਿਤ ਹੈ। ਗਾਂਧੀ ਅਨੁਸਾਰ ਸਵਰਾਜ ਲੋਕਾਂ ਦੇ ਦਿਨਾ ਵਿੱਚ ਵਸਦਾ ਹੈ, ਹਾਲਾਂਕਿ ਉਨ੍ਹਾਂ ਨੇ ਇਹ ਮੰਨਿਆ ਕਿ ਉਨ੍ਹਾਂ ਦੇ ਆਦਮੀ ਦਾ ਮਤਲਬ ਸਿਰਫ ਬਹੁਗਿਣਤੀ ਸਮੁਦਾਇ ਨਹੀਂ ਹੈ: ਇਹ ਕਿਹਾ ਜਾ ਰਿਹਾ ਹੈ ਕਿ ਹਿੰਦ ਸਵਰਾਜ ਦਾ ਮਤਲਬ ਬਹੁਗਿਣਤੀ ਆਬਾਦੀ ਦਾ ਸ਼ਾਸਨ ਹੋਵੇਗਾ , ਯਾਨੀ ਕਿ ਹਿੰਦੂਆਂ ਦਾ। ਇਹ ਸਭ ਤੋਂ ਵੱਡੀ ਭੁੱਲ ਹੋਵੇਗੀ। ਜੇਕਰ ਇਹ ਲਾਗੂ ਹੋ ਜਾਂਦਾ ਹੈ ਤਾਂ ਮੈਂ ਸਭ ਤੋਂ ਪਹਿਲਾ ਵਿਅਕਤੀ ਹੋਉਂਗਾ ਜੋ ਉਸਨੂੰ ਸਵਰਾਜ ਮੰਨਣ ਤੋਂ ਮਨਾਹੀ ਕਰ ਦੇਵੇਗਾ ਅਤੇ ਇਸਦੇ ਖਿਲਾਫ ਪੂਰੀ ਤਾਕਤ ਲਗਾ ਦੇਵਾਂਗਾ ਕਿਉਂਕਿ ਮੇਰੇ ਲਈ ਹਿੰਦ ਸਵਰਾਜ ਦਾ ਮਤਲਬ ਜਨਤਾ ਦਾ ਸ਼ਾਸਨ ਹੈ, ਨਿਆਂ ਦਾ ਸ਼ਾਸਨ ਹੈ ।
ਅੰਬੇਦਕਰ ਲਈ, ਜਨਤਾ ਕੋਈ ਸਮਰੂਪੀ (homogeneous) ਸ਼੍ਰੇਣੀ ਨਹੀਂ ਹੈ ਜੋ ਪਵਿੱਤਰਤਾ ਨਾਲ ਓਤ-ਪ੍ਰੋਤ ਹੁੰਦੀ ਹੈ । ਉਹ ਜਾਣਦੇ ਸਨ ਕਿ ਗਾਂਧੀ ਕਹਿਣ ਨੂੰ ਕੁੱਝ ਵੀ ਕਹੇ, ਉਸ ਦਾ ਮਤਲਬ ਬਹੁਗਿਣਤੀ ਹੀ ਹੈ ਅਤੇ ਉਹੀ ਤੈਅ ਕਰੇਗਾ ਕਿ ਸਵਰਾਜ ਦਾ ਸਵਰੂਪ ਕੀ ਹੋਵੇਗਾ। ਭਾਰਤ ਦੇ ਅਛੂਤਾਂ ਦਾ ਭਵਿੱਖ ਹਿੰਦੂਆਂ ਦੇ ਉਸ ਨੈਤਿਕ ਢਕੋਂਸਲੇ ਦੇ ਇਲਾਵਾ ਅਤੇ ਕੁਝ ਨਹੀਂ ਹੋਵੇਗਾ, ਇਸਦਾ ਪਹਿਲਾਂ ਹੀ ਅੰਬੇਦਕਰ ਨੂੰ ਪਤਾ ਸੀ। ਅੰਬੇਦਕਰ ਇਸ ਤੋਂ ਕਾਫ਼ੀ ਚਿੰਤਤ ਅਤੇ ਵਿਆਕੁਲ ਵੀ ਸਨ ਇਸ ਲਈ ਉਹ ਕਿਸੇ ਵੀ ਤਰ੍ਹਾਂ ਸੰਵਿਧਾਨ ਸਭਾ ਦੇ ਮੈਂਬਰ ਬਣ ਜਾਣਾ ਚਾਹੁੰਦੇ ਸਨ। ਉਸ ਸੰਵਿਧਾਨ ਸਭਾ ਦਾ ਮੈਂਬਰ, ਜਿੱਥੇ ਉਹ ਆਪਣੀ ਗੱਲ ਰੱਖ ਸਕਣ, ਉਸ ਸੰਵਿਧਾਨ ਦੇ ਪ੍ਰਾਰੂਪ ਵਿੱਚ ਆਪਣੀ ਗੱਲ ਸ਼ਾਮਿਲ ਕਰਾ ਸਕਣ, ਜੋ ਆਉਣ ਵਾਲੇ ਭਾਰਤ ਦੀ ਸਚਮੁੱਚ ਅਤੇ ਹਕੀਕਤ ਵਿੱਚ ਦਿਸ਼ਾ ਨਿਰਧਾਰਤ ਕਰੇਗਾ । ਇਸਦੇ ਲਈ ਉਹ ਆਪਣੇ ਮਾਣ-ਸਨਮਾਣ ਨੂੰ ਪਰੇ ਕਰਨ ਅਤੇ ਆਪਣੀ ਪੁਰਾਣੀ ਵਿਰੋਧੀ ਕਾਂਗਰਸ ਪਾਰਟੀ ਪ੍ਰਤੀ ਆਪਣੇ ਸੰਦੇਹਾਂ ਨੂੰ ਨਜ਼ਰਅੰਦਾਜ ਕਰਨ ਨੂੰ ਤਿਆਰ ਸਨ ।
ਅੰਬੇਦਕਰ ਦਾ ਸਭ ਤੋਂ ਵੱਡਾ ਸਰੋਕਾਰ ਸੰਵਿਧਾਨ ਦੀ ਨੈਤਿਕਤਾ ਨੂੰ ਜਾਤ ਰੂਪੀ ਸਾਮਾਜਕ ਪਰੰਪਰਾ ਉਪਰ ਸਥਾਪਤ ਕਰਨਾ ਸੀ। ਸੰਵਿਧਾਨ ਸਭਾ ਵਿੱਚ ਭਾਸ਼ਣ ਦਿੰਦੇ ਸਮੇਂ 17 ਦਸਬੰਰ 1948 ਨੂੰ ਉਨ੍ਹਾਂ ਨੇ ਕਿਹਾ ਵੀ ਸੀ, “ਸੰਵਿਧਾਨ ਦੀ ਨੈਤਿਕਤਾ ਇੱਕ ਆਮ ਜਿਹੀ ਭਾਵਨਾ ਨਹੀਂ ਹੈ। ਇਸਨੂੰ ਵਿਕਸਿਤ ਕਰਨਾ ਪਵੇਗਾ। ਸਾਨੂੰ ਇਹ ਸਵੀਕਾਰ ਕਰਨੀ ਚਾਹੀਦੀ ਹੈ ਕਿ ਸਾਡੀ ਜਨਤਾ ਨੂੰ ਇਸਦਾ ਆਦੀ ਹੋਣਾ ਪਵੇਗਾ। ਭਾਰਤ ਵਿੱਚ ਲੋਕਤੰਤਰ ਇੱਥੇ ਦੀ ਜ਼ਮੀਨ ਉੱਤੇ ਬਰੀਕ ਤਹਿ ਜਿੰਨਾ ਹੈ, ਜੋ ਮੂਲ ਰੂਪ ਵਿੱਚ ਅਲੋਕਤਾਂਤਰਿਕ ਹੈ।”
ਅੰਬੇਦਕਰ ਸਚਮੁੱਚ ਸੰਵਿਧਾਨ ਦੇ ਅੰਤਮ ਸਰੂਪ ਤੋਂ ਨਿਰਾਸ਼ ਸਨ। ਬਾਵਜੂਦ ਇਸਦੇ ਉਨ੍ਹਾਂ ਨੂੰ ਉਸ ਵਿੱਚ ਦੱਬੀਆਂ-ਕੁਚਲੀਆ ਜਾਤਾਂ ਲਈ ਕੁਝ ਅਧਿਕਾਰ ਅਤੇ ਸੁਰੱਖਿਆ ਪਾਉਣ ਦਾ ਮੌਕਾ ਮਿਲਿਆ। ਇਹ ਕੁਝ ਚੀਜ਼ਾਂ ਪਾ ਕੇ ਉਨ੍ਹਾਂ ਨੇ ਉਸਨੂੰ ਇੱਕ ਅਜਿਹਾ ਦਸਤਾਵੇਜ਼ ਬਣਾਇਆ ਜੋ ਸਮਾਜ ਨਾਲੋਂ ਜ਼ਿਆਦਾ ਪ੍ਰਬੁੱਧ ਸੀ (ਜਦੋਂ ਕਿ ਦੂਸਰਿਆਂ ਦੇ ਲਈ, ਜਿਵੇਂ ਭਾਰਤ ਦੇ ਆਦਿਵਾਸੀਆਂ ਲਈ ਉਹ ਬਸਤੀਵਾਦੀ ਅਭਿਆਸ ਵਾਂਗ ਸੀ।) ਅੰਬੇਦਕਰ ਦੇ ਵਿਚਾਰ ਦਾ ਸੰਵਿਧਾਨ ਅੱਜ ਵੀ ਬਣਨ ਦੀ ਪਰਿਕਿਰਆ ਵਿੱਚ ਹੈ। ਥਾਮਸ ਜੇਫਰਸਨ ਦੀ ਤਰ੍ਹਾਂ ਉਨ੍ਹਾਂ ਦਾ ਵੀ ਮੰਨਣਾ ਸੀ ਕਿ ਹਰ ਪੀੜ੍ਹੀ ਨੂੰ ਆਪਣੇ ਲਈ ਵੱਖ ਸੰਵਿਧਾਨ ਉਸਾਰੀ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਨਹੀਂ ਤਾਂ ਇਸ ਧਰਤੀ ਉੱਤੇ ਜਿੰਦਾ ਨਹੀਂ ਮਰੇ ਲੋਕ ਹੀ ਰਹਿ ਸਕਣਗੇ। ਸਮੱਸਿਆ ਇਹ ਹੈ ਕਿ ਜਿੰਦਾ ਲੋਕਾਂ ਬਾਰੇ ਲਾਜ਼ਮੀ ਤੌਰ ਤੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਉਹ ਮਰੇ ਹੋਇਆ ਤੋਂ ਜ਼ਿਆਦਾ ਪ੍ਰਗਤੀਸ਼ੀਲ ਅਤੇ ਪ੍ਰਬੁੱਧ ਹਨ। ਅੱਜ ਰਾਜਨੀਤਕ ਅਤੇ ਆਰਥਕ ਰੂਪ ਵਿਚ ਅਜਿਹੀਆਂ ਅਨੇਕਾਂ ਤਾਕਤਾਂ ਮੌਜੂਦ ਹਨ ਜੋ ਇਸ ਸੰਵਿਧਾਨ ਨੂੰ ਪ੍ਰਤਿਗਾਮੀ ਢੰਗ ਨਾਲ ਬਦਲਨਾ ਚਾਹੁੰਦੀਆਂ ਹਨ।
ਅੰਬੇਦਕਰ ਵਕੀਲ ਸਨ, ਉਨ੍ਹਾਂ ਨੂੰ ਕਨੂੰਨ ਬਣਾਉਣ ਦੀ ਪਰਕਿਰਿਆ ਬਾਰੇ ਕੋਈ ਗਲਤਫਹਮੀ ਨਹੀਂ ਸੀ। ਅਜ਼ਾਦ ਭਾਰਤ ਦੇ ਕਾਨੂੰਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਹਿੰਦੂ ਕੋਡ ਬਿਲ ਉੱਤੇ ਮਹੀਨੀਆਂ ਬੱਧੀ ਕੰਮ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਜਾਤ ਵਿਵਸਥਾ ਵਿੱਚ ਔਰਤਾਂ ਨੂੰ ਦਬਾ ਕੇ ਰੱਖਿਆ ਜਾਂਦਾ ਹੈ ਅਤੇ ਇਸ ਲਈ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਇਹੀ ਸੀ ਕਿ ਹਿੰਦੂ ਕੋਡ ਬਿਲ ਨੂੰ ਅਜਿਹਾ ਬਣਾਇਆ ਜਾਵੇ ਜਿਸ ਵਿੱਚ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਹੋਵੇ। ਉਨ੍ਹਾਂ ਨੇ ਆਪਣੇ ਬਿਲ ਵਿੱਚ ਔਰਤਾਂ ਨੂੰ ਤਲਾਕ ਦੇਣ ਦੇ ਪ੍ਰਸਤਾਵ ਤੋਂ ਇਲਾਵਾ ਵਿਧਵਾ ਅਤੇ ਧੀ ਨੂੰ ਜਾਇਦਾਦ ਵਿੱਚ ਅਧਿਕਾਰ ਦੇਣ ਦਾ ਪ੍ਰਸਤਾਵ ਰੱਖਿਆ ਸੀ। ਸੰਵਿਧਾਨ ਸਭਾ ਨੇ ਇਸ ਵਿੱਚ ਅੜਿੱਕਾ ਪਾ ਦਿੱਤਾ (1947 ਵਲੋਂ 1951 ਤੱਕ ) ਅਤੇ ਬਾਅਦ ਵਿੱਚ ਤਾਂ ਇਸਨੂੰ ਰੋਕ ਹੀ ਦਿੱਤਾ ਗਿਆ। ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਨੇ ਧਮਕੀ ਦਿੱਤੀ ਕਿ ਉਹ ਇਸ ਬਿਲ ਨੂੰ ਕਨੂੰਨ ਨਹੀਂ ਬਨਣ ਦੇਵੇਗਾ। ਹਿੰਦੂ ਸਾਧੂਆਂ ਨੇ ਸੰਸਦ ਸਾਮਹਣੇ ਧਰਨੇ ਦੇ ਦਿੱਤੇ । ਉਦਯੋਗਪਤੀਆਂ ਅਤੇ ਜਮੀਂਦਾਰਾਂ ਨੇ ਧਮਕੀ ਦਿੱਤੀ ਕਿ ਉਹ ਅਗਲੀਆਂ ਚੋਣਾਂ ਵਿੱਚ ਸਰਕਾਰ ਤੋਂ ਸਮਰਥਨ ਵਾਪਸ ਲੈ ਲੈਣਗੇ। ਸਿੱਟੇ ਵਜੋਂ ਅੰਬੇਦਕਰ ਨੇ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਪਣੇ ਅਸਤੀਫੇ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ: “ਜਾਤ ਅਤੇ ਵਰਗ ਦੀ ਅਸਮਾਨਤਾ, ਲਿੰਗ ਅਤੇ ਲਿੰਗ ਦੇ ਵਿੱਚ ਭੇਦਭਾਵ, ਜੋ ਹਿੰਦੂ ਸਮਾਜ ਦੀ ਆਤਮਾ ਹੈ, ਦੇ ਵਿਚਲੀ ਅਸਮਾਨਤਾ ਨੂੰ ਖਤਮ ਕਰਣ ਦੀ ਬਜਾਏ ਆਰਥਕ ਸਮੱਸਿਆ ਬਾਰੇ ਕਨੂੰਨ ਬਣਾਕੇ ਸੰਵਿਧਾਨ ਦੀ ਖਿੱਲੀ ਉੜਾਈ ਜਾ ਰਹੀ ਹੈ । ਅਜਿਹਾ ਕਨੂੰਨ ਬਣਾਉਣਾ ਲਿੱਦ ਦੇ ਪਹਾੜ ਉੱਤੇ ਮਹਲ ਬਣਾਉਣ ਵਰਗਾ ਹੈ।”
ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਅੰਬੇਦਕਰ ਇੱਕ ਸੰਕੀਰਣਤਾਵਾਦ, ਸੰਪ੍ਰਦਾਇਵਾਦ, ਹਨੇਰਬਿਰਤੀ ਅਤੇ ਚਾਲਬਾਜੀਆਂ ਨਾਲ ਭਰੇ ਹੋਏ ਜਟਿਲ, ਬਹੁਮੁਖੀ ਰਾਜਨੀਤਕ ਸੰਘਰਸ਼ ਵਿੱਚ ਪ੍ਰਬੁੱਧਤਾ ਲਿਆਉਣ ਵਿੱਚ ਸਫਲ ਰਹੇ।
(ਇਹ ਲੇਖ ਮੈਗਜ਼ੀਨ ਕੂਕਾਬਾਰਾ ਦੇ ਅੰਕ-3 ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ)
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-67352639357593622082015-04-09T00:34:00.000-07:002015-04-09T00:34:43.295-07:00ਜਮਹੂਰੀ ਜਥੇਬੰਦੀਆਂ ਵਲੋਂ ਮੋਦੀ ਦੀ ਕਨੇਡਾ ਫੇਰੀ ਦਾ ਸਖ਼ਤ ਵਿਰੋਧ
ਭਾਰਤੀ ਜਨਤਾ ਪਾਰਟੀ ਅਰਥਾਤ ਮੋਦੀ ਦੀ ਸਰਕਾਰ ਇੱਕ ਫਿਰਕਾਪ੍ਰਸਤ, ਕੌਮੀ ਘੱਟ ਗਿਣਤੀਆਂ ਵਿਰੋਧੀ ਅਤੇ ਵੱਡੇ ਧਨਾਡਾਂ ਅਤੇ ਜ਼ਿਮੀਦਾਰਾਂ ਦੇ ਹਿੱਤ ਪੂਰਨ ਵਾਲੀ ਹਿੰਦੂਵਾਦੀ ਫਾਸ਼ਿਸ਼ਟ ਪਾਰਟੀ ਹੈ। 14 -16 ਅਪਰੈਲ ਤੱਕ ਹਿੰਦੋਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਦੀ ਫੇਰੀ ਤੇ ਆ ਰਿਹਾ ਹੈ। ਕਨੇਡਾ ਦੇ ਸਾਰੇ ਇਨਸਾਫ਼ ਪਸੰਦ ਅਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਅਸੀੰ ਅਪੀਲ ਕਰਦੇ ਹਾਂ ਕਿ ਉਹ ਮੋਦੀ ਦੀ ਇਸ ਫੇਰੀ ਦਾ ਵਿਰੋਧ ਕਰਨ ਲਈ ਹੇਠ ਲਿਖੇ ਕਾਰਣਾਂ ਕਰਕੇ ਅੱਗੇ ਆਉਣ।
1. ਭਾਰਤੀ ਸੰਵਿਧਾਨ ਦੇ ਉਲਟ ਧਰਮ ਤੇ ਸਿਆਸਤ ਨੂੰ ਰਲ਼ਗੱਡ ਕਰਨ ਦੀ ਇੱਕ ਗਹਿਰੀ ਸਾਜ਼ਿਸ਼:- ਮੋਦੀ ਦਾ ਗੁਰਦਵਾਰੇ ਅਤੇ ਮੰਦਰ ਵਿੱਚ ਆਉਣਾ ਲੋਕਾਂ ਵਿੱਚ ਆਪਸੀ ਫੁੱਟ ਪਾਉਣਾ ਤੇ ਘੱਟ ਗਿਣਤੀਆਂ (ਇਸਾਈ ਤੇ ਮੁਸਲਿਮ) ਨੂੰ ਹਾਸ਼ੀਏ ਤੇ ਧੱਕਣ ਦੀ ਸਾਜ਼ਿਸ਼ ਹੈ। ਗ਼ਦਰੀ ਬਾਬਿਆਂ ਦੀ ਨਿਰਪੱਖ ਸੋਚ ਦੁਆਰਾ ਬਣਾਈ ਗਈ ਸੰਸਥਾ ਖਾਲਸਾ ਦੀਵਾਨ ਸੁਸਾਇਟੀ ਨੂੰ ਗ਼ਦਾਰਾਂ ਤੇ ਸਰਕਾਰਾਂ ਦੀ ਮਿਲੀ ਭੁਗਤ ਦੁਆਰਾ ਫਿਰਕੂ ਰੰਗਤ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ।
2. ਭੂਮੀ ਗ੍ਰਹਿਣ ਐਕਟ ਪੇਸ਼ ਕਰਨਾ:- ਮੋਦੀ ਸਰਕਾਰ ਨੇ ਇਹ ਬਿੱਲ ਦੁਆਰਾ ਪਾਸ ਕਰਵਾਇਆ ਹੈ ਕਿਉਂਕਿ ਪਹਿਲਾਂ ਜੇ 80% ਲੋਕ ਨਾ ਕਹਿ ਦੇਣ ਤਾਂ ਇਹ ਲਾਗੂ ਨਹੀਂ ਸੀ ਹੋ ਸਕਦਾ ਹੁਣ ਇਸ ਮੁਤਾਬਕ ਕੇਂਦਰੀ ਤੇ ਸੂਬਾਈ ਹਕੂਮਤਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜਿਸ ਤਰ੍ਹਾਂ ਵੀ ਉਹ ਮੁਨਾਸਬ ਸਮਝਣ ਉਹ ਲੋਕਾਂ ਤੋਂ ਜਬਰੀ ਖ੍ਰੀਦ ਕੇ ਉਹਨਾਂ ਨੂੰ ਬੇਘਰ ਤੇ ਬੇਜ਼ਮੀਨੇ ਕਰ ਸਕਦੀਆਂ ਹਨ ਅਤੇ ਇਸ ਦਾ ਫਾਇਦਾ ਵੱਡੀਆਂ ਕਾਰਪੋਰੇਸ਼ਨਾਂ ਨੂੰ ਹੋਵੇਗਾ। ਇਸ ਐਕਟ ਦੇ ਤਹਿਤ ਪਿਛਲੇ ਸਮੇਂ ਵਿੱਚ 60-70 ਲੱਖ ਲੋਕ ਜ਼ਮੀਨਾਂ ਗੁਆ ਕੇ ਬੇਰੁਜ਼ਗਾਰ ਹੋਏ ਬੈਠੇ ਹਨ।
3. ਆਰਮਡ ਫੋਰਸਜ਼ ਸਪੈਸ਼ਲ ਪਾਵਰ ਐਕਟ 1958 :- ਭਾਰਤੀ ਸਰਕਾਰ ਇਸ ਐਕਟ ਨੂੰ ਪਹਿਲਾਂ ਸਰਹੱਦੀ ਇਲਾਕਿਆਂ ਵਿੱਚ ਲਾਗੂ ਕਰਨ ਦਾ ਅਧਿਕਾਰ ਰੱਖਦੀ ਸੀ ਪਰ ਹੁਣ ਇਹ ਸਾਰੇ ਭਾਰਤ ਵਿੱਚ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ਉਹ ਲੋਕ ਜਿਹੜੇ ਆਪਣੇ ਹੱਕਾਂ ਲਈ ਲੜ ਰਹੇ ਹਨ, ਉਹਨਾਂ ਉਪਰ ਇਹ ਬਹੁਤ ਵੱਡਾ ਹਮਲਾ ਹੈ।ਇਸ ਵਿੱਚ ਪੁਲੀਸ ਤੇ ਫੌਜ ਨੂੰ ਅਧਿਕਾਰ ਹੈ ਕਿ ਉਹ ਕਿਸੇ ਨੂੰ ਗਰਿਫਤਾਰ ਕਰਕੇ ਕਤਲ ਕਰ ਸਕਦੇ ਹਨ, ਬਿਨ੍ਹਾਂ ਮੁਕੱਦਮਾ ਜੇਲ਼੍ਹ ਵਿੱਚ ਸਿੱਟ ਸਕਦੇ ਹਨ। ਸਕਿਉਰਟੀ ਫੋਰਸਜ਼ ਨੂੰ ਇਹ ਸਭ ਮਾਫ ਹੋਵੇਗਾ। ਇਹ ਐਕਟ ਤਾਕਤ ਦੀ ਦੁਰਵਰਤੋਂ ਤੇ ਕੌਮਾਂਤਰੀ ਕਾਨੂੰਨ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
4. ਮੋਦੀ ਤੇ ਹਾਰਪਰ ਦੀਆਂ ਹਕੂਮਤਾਂ ਦਾ ਹੱਦੋਂ ਵੱਧ ਰਾਈਟ ਵਿੰਗ ਗੱਠਜੋੜ :- ਇਹ ਦੋਨੋਂ ਹਕੂਮਤਾਂ ਸੱਜੇ ਪੱਖੀ ਤਾਕਤਾਂ ਦੀ ਫਿਲਾਸਫੀ ਵਿੱਚ ਯਕੀਨ ਰੱਖਦੀਆਂ ਹਨ ਅਤੇ ਅਮਰੀਕੀ ਸਾਮਰਾਜ ਦੀਆਂ ਯੂਨੀਅਰ ਹਿੱਸੇਦਾਰ ਹਨ।ਕਨੇਡਾ ਦੀ ਸਰਕਾਰ ਵਲੋਂ ਬਿੱਲ-ਸੀ 24 ਅਤੇ ਸੀ 51 ਨੂੰ ਲਿਆਉਣਾ। ਜਿਸ ਰਾਹੀਂ ਨੇਟਵ ਇੰਡੀਅਨ ਲੋਕਾਂ, ਕਨੇਡੀਅਨ ਅਤੇ ਇੰਮੀਗਰਾਂਟ ਲੋਕਾਂ ਦੇ ਮਨੁੱਖੀ ਤੇ ਨੈਸ਼ਨਲ ਅਧਿਕਾਰਾਂ ਤੇ ਹਮਲਾ ਹੈ। “ਅੱਤਵਾਦ” ਦੇ ਖਿਲਾਫ਼ ਲੜਾਈ ਦੇ ਬਹਾਨੇ ਹੇਠ ਸ਼ਹਿਰੀ ਅਜ਼ਾਦੀਆਂ ਨੂੰ ਲਤਾੜਣ ਦੀ ਕੋਝੀ ਸਾਜ਼ਸ਼ ਹੈ। ਇਰਾਕ ਤੇ ਸੀਰੀਆ ਦੇ ਹਵਾਈ ਹਮਲਿਆਂ ਤੋਂ ਸਪੱਸ਼ਟ ਹੈ ਕਿ ਇਹ ਅਮਰੀਕਾ ਦੀਆਂ ਹੱਥ ਠੋਕਾ ਸਰਕਾਰਾਂ ਹਨ।
5. ਫਿਰਕੂ ਤਾਕਤਾਂ ਨੂੰ ਮਨਮਾਨੀਆਂ ਲਈ ਉਕਸਾਉਣਾ:- ਘਰ ਵਾਪਸੀ ਦੇ ਨਾਂ ਤੇ ਧਰਮ ਪਰਿਵਰਤਨ ਲਈ ਲੋਕਾਂ ਨੂੰ ਮਜ਼ਬੂਰ ਕਰਨਾ, ਸਕੂਲਾਂ ਵਿੱਚ ਭਗਵਤ ਗੀਤਾ ਵਰਗੀਆਂ ਧਾਰਮਿਕ ਪੁਸਤਕਾਂ ਨੂੰ ਲਾਗੂ ਕਰਨ ਦੀ ਪੇਸ਼ਕਸ਼ ਕਰਨਾ ਆਦਿ ਲੋਕਾਂ ਦੀ ਧਾਰਮਿਕ ਤੇ ਸਮਾਜਿਕ ਅਜ਼ਾਦੀ ਨੂੰ ਖੋਰਾ ਲਾਉਣਾ ਹੈ ਤੇ ਹਿਟਲਰੀ ਡਿਕਟੇਟਰਸ਼ਿੱਪ ਹੈ।
6. ਵਿਦੇਸ਼ਾਂ ਵਿੱਚ ਸਫਾਰਤਖਾਨਿਆਂ ਰਾਹੀਂ ਦਖਲ ਅੰਦਾਜ਼ੀ ;- ਭਾਰਤੀ ਹਕੂਮਤ ਵਿਦੇਸ਼ਾਂ ਵਿੱਚ ਆਪਣੇ ਸਫ਼ਾਰਤਖਾਨਿਆਂ ਰਾਹੀਂ ਦਖਲ ਅੰਦਾਜ਼ੀ ਕਰਕੇ ਕਮਿਊਨਿਟੀ ਵਿੱਚ ਦੋਫਾੜ ਪਾ ਕੇ ਆਪਣੇ ਲਈ ਜਾਸੂਸ ਪੈਦਾ ਕਰਨੇ, ਪੈਸਿਆਂ ਦੇ ਜ਼ੋਰ ਆਪਣੇ ਏਜੰਟ ਪੈਦਾ ਕਰਨੇ, ਭਾਰਤੀ ਮੀਡੀਆ ਖ੍ਰੀਦ ਕੇ ਆਪਣੇ ਪੱਖੀ ਪਰਚਾਰ ਕਰਵਾਉਣਾ ਆਮ ਗੱਲ ਹੋ ਗਈ ਹੈ।ਵਿਰੋਧ ਕਰਦੀਆਂ ਜਮਹੂਰੀ ਤਾਕਤਾਂ ਤੇ ਲਗਾਤਾਰ ਹਮਲੇ ਅਤੇ ਵੀਜ਼ੇ ਰੋਕਣ ਦੀ ਪ੍ਰਕਿਰਿਆ ਅਜੇ ਤੱਕ ਜਾਰੀ ਹੈ।
7. ਅਮਰੀਕਾ, ਕਨੇਡਾ ਤੇ ਭਾਰਤੀ ਸਰਕਾਰਾਂ ਇੱਕੋ ਥੈਲੀ ਦੇ ਚਿੱਟੇ ਵੱਟੇ:- ਗੁਜਰਾਤ ਵਿੱਚ 2002 ਵਿੱਚ ਮੋਦੀ ਸਰਕਾਰ ਨੇ ਹਜ਼ਾਰਾਂ ਮੁਸਲਮਾਨਾਂ ਦੇ ਕਤਲ ਕਰਵਾਏ, ਉਹਨਾਂ ਦੀਆਂ ਜਾਇਦਾਦਾਂ ਦੀ ਤਬਾਹੀ ਤੇ ਉਜਾੜਾ ਕੀਤਾ। ਭਾਰਤੀ ਨਿਆਂ ਪ੍ਰਣਾਲੀ ਲੋਕਾਂ ਨੂੰ ਇਨਸਾਫ਼ ਦਵਾਉਣ ਵਿੱਚ ਅਸਫਲ ਰਹੀ। ਅਮਰੀਕਾ ਨੇ ਉਸਦੇ ਵੀਜ਼ੇ ਤੇ 12 ਸਾਲਾਂ ਤੋਂ ਰੋਕ ਲਾਈ ਹੋਈ ਸੀ। ਪਰਧਾਨ ਮੰਤਰੀ ਬਣਦੇ ਸਾਰ ਲੋਕਾਂ ਦੇ ਕਾਤਲ ਨਾਲ ਜੱਫੀਆਂ ਪੈਣ ਲੱਗ ਗੀਆਂ।ਇਸ ਦਾ ਕਾਰਣ ਕੀ ਹੈ ?
ਇਹ ਤਾਂ ਕੁੱਝ ਹੀ ਕਾਰਣ ਹਨ ਜਿਹਨਾਂ ਕਰਕੇ ਅਸੀਂ ਮੋਦੀ ਦਾ ਇੱਥੇ ਆਉਣ ਤੇ ਵਿਰੋਧ ਕਰਦੇ ਹਾਂ।
ਵਲੋਂ :- ਈਸਟ ਇੰਡੀਅਨ ਡੀਫੈਂਸ ਕਮੇਟੀ ਕੈਨੇਡਾ
ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ
ਤਰਕਸ਼ੀਲ ਕਲਚਰਲ ਸੁਸਾਇਟੀ ਆਫ ਕੈਨੇਡਾ
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-61382912816345471362015-02-16T06:22:00.000-08:002015-02-15T21:30:24.098-08:00'ਕੁਦੇਸਣ' : ਔਰਤ ਦੇ ਵਜੂਦ ਦੀ ਕਹਾਣੀ
ਅੰਮ੍ਰਿਤਾ ਪ੍ਰੀਤਮ ਆਪਣੇ ਨਾਵਲ ਪਿੰਜਰ ਦੇ ਪਾਤਰ 'ਪੂਰੋ' ਹਵਾਲੇ ਨਾਲ ਲਿਖਦੀ ਹੈ ਕਿ ਜਦੋਂ ਵੀ ਕੋਈ ਕੁੜੀ ਦੋਵਾਂ ਪਾਸਿਓਂ(ਭਾਰਤ-ਪਾਕਿਸਤਾਨ) ਆਪਣੇ ਘਰ ਸਹੀ ਠਿਕਾਣੇ 'ਤੇ ਪਹੁੰਚ ਗਈ ਸਮਝਣਾ ਪੂਰੋ ਦੀ ਆਤਮਾ ਵੀ ਨਾਲ ਪਹੁੰਚ ਗਈ।ਇਹ ਮਨੁੱਖਤਾ ਦੇ ਉਸ ਵਾਸੇ ਦੀ ਅਰਦਾਸ ਹੈ ਜੋ ਅੰਮ੍ਰਿਤਾ ਪ੍ਰੀਤਮ ਨੇ ਕੀਤੀ। ਅਜਿਹੀਆਂ ਹਜ਼ਾਰਾਂ ਹੀ ਔਰਤਾਂ ਆਪਣੇ ਉਸ ਸਹੀ ਠਿਕਾਣੇ ਨੂੰ ਲੱਭਦੀਆਂ ਹਨ।ਇਹ ਠਿਕਾਣੇ ਜ਼ਰੂਰੀ ਨਹੀਂ ਭੂਗੋਲਿਕ ਹੱਦਾਂ 'ਚ ਹੋਵੇ। ਔਰਤ ਲਈ ਇਹ ਸਨਮਾਨ,ਪਛਾਣ ਤੇ ਵਸੇਬੇ ਦਾ ਸੰਘਰਸ਼ ਹੈ ਜੋ ਉਹ ਘਰ ਘਰ ਕਰ ਰਹੀ ਹੈ।ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਉੜੀਸਾ ਦੀਆਂ ਸੜਕਾਂ 'ਤੇ ਗ਼ਰੀਬੀ ਨਾਲ ਜੂਝਦੀਆਂ ਭੋਗ ਵਾਸਨਾ ਲਈ ਲੋਕ ਖਰੀਦਦੇ ਹਨ। ਇਹ ਉਹੀ ਔਰਤ ਹੈ ਜੋ ਸੁੰਨੀਆ ਗਲੀਆਂ 'ਚ ਚਿੱਥੜੇ ਹੋ ਚੁੱਕੇ ਆਪਣੇ ਸਰੀਰਾਂ ਚੋਂ ਖੇਰੂ ਹੋਈ ਆਤਮਾ ਨੂੰ ਮੁੜ ਸਮੇਟਦੀਆਂ ਸਮਾਜ ਦੀਆਂ ਟਿੱਚਰਾਂ ਚੋਂ ਆਪਣਾ ਵਜੂਦ ਲੱਭਦੀਆਂ ਹਨ। ਇਹ ਉਹੀ ਔਰਤ ਹੈ ਜੋ ਜਾਨ ਨਹੀਂ,ਹੱਡ-ਮਾਸ ਦਾ ਮਨੁੱਖ ਨਹੀਂ ਮਹਿਜ਼ ਇੱਕ ਵਸਤੂ ਬਣਕੇ ਰਹਿ ਜਾਂਦੀ ਹੈ ਜਦੋਂ ਕੋਈ ਇਹਨੂੰ ਆਪਣਾ ਘਰ ਵਧਾਉਣ ਲਈ ਮੁੱਲ਼ ਦੀ ਤੀਵੀਂ ਬਣਾ ਖਰੀਦਦਾ ਹੈ।ਇਸ ਤੜਪ,ਸੰਤਾਪ,ਹਿਜਰ 'ਚ ਵਾਵਰੋਲੇ ਖਾਂਦੀ ਔਰਤ ਮਨ ਦੀ ਕਹਾਣੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਨਿਰਦੇਸ਼ਕ ਜੀਤ ਮਠਾਰੂ ਨੇ ਆਪਣੀ ਫ਼ਿਲਮ ਕੁਦੇਸਣ-ਵੂਮੈਨ ਫਰੋਮ ਦੀ ਈਸਟ ਦੇ ਮਾਰਫਤ। ਕੁਦੇਸਣ ਫ਼ਿਲਮ ਜਤਿੰਦਰ ਬਰਾੜ ਦੇ ਲਿਖੇ ਨਾਟਕ 'ਕੁਦੇਸਣ' 'ਤੇ ਅਧਾਰਤ ਹੈ ਅਤੇ ਇਹ ਫ਼ਿਲਮ ਟੋਰਾਂਟੋ ਪੰਜਾਬੀ ਫ਼ਿਲਮ ਫੈਸਟੀਵਲ ਤੇ ਹੋਰ ਪੁਰਸਕਾਰਾਂ 'ਚ ਖਾਸ ਖਿੱਚ ਦਾ ਕੇਂਦਰ ਬਣੀ ਹੋਈ ਹੈ। ਯਕੀਨਣ ਇਹ ਫ਼ਿਲਮ ਪੰਜਾਬੀ ਸਿਨੇਮਾ ਦੇ ਲਿਹਾਜ਼ ਨਾਲ ਇੱਕ ਚੰਗੀ ਫ਼ਿਲਮ ਬਣਾਈ ਗਈ ਹੈ। ਪੰਜਾਬੀ ਤੇ ਹਿੰਦੀ ਦੋ-ਭਾਸ਼ੀ ਫ਼ਿਲਮ ਦੇ ਜ਼ਰੀਏ ਜੀਤ ਮਠਾਰੂ ਨਿਰਦੇਸ਼ਕੀ ਅੱਖ ਤੋਂ ਕੀ ਨਜ਼ਰੀਆ ਰੱਖਦਾ ਹੈ,ਇਸ ਸਦੰਰਭ 'ਚ ਹਰਪ੍ਰੀਤ ਸਿੰਘ ਕਾਹਲੋਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਕੁਦੇਸਣ ਫ਼ਿਲਮ ਨੂੰ ਲੈ ਕੇ ਕਨੇਡਾ 'ਚ ਟੋਰਾਂਟੋ ਪੰਜਾਬੀ ਫ਼ਿਲਮ ਉਤਸਵ ਦਾ ਤਜ਼ਰਬਾ ਕਿਹੋ ਜਿਹਾ ਰਿਹਾ?
:ਮੈਂ ਦੱਸਣਾ ਚਾਹਵਾਂਗਾ ਕਿ ਫਿਲਮ ਦੇ ਪ੍ਰੀਮਿਅਰ ਤੋਂ ਪਹਿਲਾਂ ਹੀ ਫ਼ਿਲਮ ਚਰਚਾ 'ਚ ਆ ਚੁੱਕੀ ਸੀ।ਯੂ ਟਿਊਬ 'ਤੇ ਕੁਦੇਸਣ-ਵੂਮੈਨ ਫਰੋਮ ਦੀ ਈਸਟ ਦੀਆਂ ਝਲਕੀਆਂ ਨੂੰ ਬਹੁਤ ਪਸੰਦ ਕੀਤਾ ਗਿਆ।ਉੱਥੇ ਜੋ ਸਨੀ ਗਿੱਲ,ਚੋਪੜਾ ਸਾਹਬ ਤੇ ਹੋਰਾਂ ਨੇ ਮਿਲਕੇ ਇਹ ਫੈਸਟੀਵਲ ਓਰਗਨਾਈਜ਼ ਕੀਤਾ ਤਾਂ ਇਹ ਪੰਜਾਬੀ ਸਿਨੇਮਾ ਦੇ ਮਿਜਾਜ਼ 'ਚ ਬਹੁਤ ਸੁਖਾਂਵਾ ਮਹਿਸੂਸ ਹੋ ਰਿਹਾ ਹੈ।ਉੱਥੇ ਮੇਰੀ ਫ਼ਿਲਮ ਕੁਦੇਸਣ ਨੂੰ ਵੇਖ ਕੇ ਲੋਕਾਂ ਨੇ ਮੈਨੂੰ ਖੜ੍ਹੇ ਹੋ ਕੇ ਸ਼ਾਬਾਸ਼ੀ ਦਿੱਤੀ।ਮੈਨੂੰ ਬਹੁਤ ਸਾਰੇ ਲੋਕਾਂ ਤੋਂ ਇਹ ਸੁਨਣ ਨੂੰ ਮਿਲਿਆ ਕਿ ਅਜਿਹੀਆਂ ਫ਼ਿਲਮਾਂ ਵੇਖਕੇ ਸਾਨੂੰ ਪੰਜਾਬੀ ਸਿਨੇਮਾ 'ਤੇ ਮਾਣ ਹੁੰਦਾ ਹੈ।
ਕੁਦੇਸਣ ਫ਼ਿਲਮ ਦਾ ਵਿਸ਼ਾ ਚੁਨਣ ਦਾ ਵਿਚਾਰ ਕਿਵੇਂ ਬਣਿਆ?
:ਅਸਲ 'ਚ ਇਸ ਤੋਂ ਪਹਿਲਾਂ ਮੈਂ ਇੱਕ ਫ਼ਿਲਮ 'ਅੱਡੀ ਟੱਪਾ' ਬਣਾਈ ਸੀ ਜੋ ਕਿ ਵਪਾਰਕ ਪੱਖੋਂ ਬਹੁਤੀ ਚੱਲੀ ਨਹੀਂ ਪਰ ਇਹ ਪੰਜਾਬੀ ਸਿਨੇਮਾ 'ਚ ਸੰਸਪੈਂਸ ਜੋਨਰ ਦੀ ਵੱਖਰੀ ਫ਼ਿਲਮ ਆਈ ਸੀ।ਇਸ ਤੋਂ ਬਾਅਦ ਅਸੀ ਕਾਫੀ ਸੰਭਲਕੇ ਕੰਮ ਸ਼ੁਰੂ ਕੀਤਾ।ਅਸੀ ਅੰਮ੍ਰਿਤਸਰ ਪੰਜਾਬੀ ਨਾਟ ਸ਼ਾਲਾ ਵੱਲੋਂ ਖੇਡਿਆ ਗਿਆ ਜਤਿੰਦਰ ਬਰਾੜ ਹੁਣਾਂ ਦਾ ਨਾਟਕ 'ਕੁਦੇਸਣ' ਵੇਖਿਆ।ਮੇਰੇ ਮਨ 'ਚ ਇਸ ਨਾਟਕ ਨੂੰ ਸਿਨੇਮਾਈ ਰੁਪਾਂਤਰਣ ਕਰਨ ਦਾ ਵਿਚਾਰ ਆਇਆ। ਮੈਂ ਤੇ ਮੇਰੇ ਭਾਈਵਾਲ ਸੁਰੇਸ਼ ਵਰਸਾਨੀ (ਜੋ ਲੰਡਨ ਰਹਿੰਦੇ ਹਨ) ਦੇ ਮਨ 'ਚ ਸੀ ਕਿ ਅਸੀ ਪੰਜਾਬੀ 'ਚ ਕੋਈ ਸੰਸਾਰ ਪੱਧਰ ਦੀ ਫ਼ਿਲਮ ਬਣਾਈਏ।ਸੋ ਅਸੀ ਕੁਦੇਸਣ ਫਿਲਮ ਦੇ ਸਕ੍ਰੀਨਪਲੇ ਨੂੰ ਲਿਖਦੇ ਹੋਏ ਅਸੀ 2009 'ਚ ਕੰਮ ਸ਼ੁਰੂ ਕੀਤਾ ਸੀ।
ਕੁਦੇਸਣ-ਵੂਮੈਨ ਫਰੋਮ ਦੀ ਈਸਟ ਬਣਾਉਂਦੇ ਹੋਏ ਆਮ ਫ਼ਿਲਮਾਂ ਨਾਲੋਂ ਜ਼ਿਆਦਾ ਸਮਾਂ ਖਪਤ ਹੋਈ ਹੈ,ਅਜਿਹਾ ਲੱਗਦਾ ਹੈ?
:ਉਹ ਇਸ ਲਈ ਕਿ ਜਦੋਂ ਅਸੀਂ ਇਹ ਫ਼ਿਲਮ ਸ਼ੁਰੂ ਕੀਤੀ ਸੀ ਤਾਂ ਇਸ ਫ਼ਿਲਮ 'ਚ ਮੁੱਖ ਅਦਾਕਾਰਾ ਕੋਈ ਹੋਰ ਸੀ।ਜਦੋਂ ਅਸੀਂ ਲੱਗਭਗ ਸਾਰੀ ਫ਼ਿਲਮ ਖਤਮ ਕਰ ਕਲਾਈਮੈਕਸ ਦੇ ਨੇੜੇ ਪਹੁੰਚੇ ਸਾਂ ਤਾਂ ਅਸੀ ਕੁਝ ਬਦਲਾਅ ਕਰਨੇ ਜ਼ਰੂਰੀ ਸਮਝੇ ਪਰ ਇਸ ਸਭ ਲਈ ਸਬੰਧਤ ਅਦਾਕਾਰਾ ਵੱਲੋਂ ਸਾਨੂੰ ਤਾਰੀਖ਼ਾਂ ਉਪਲਬਧ ਨਹੀਂ ਕਰਵਾਈਆਂ ਗਈਆਂ।ਇਸ ਸਬੰਧੀ ਉਹਦੇ ਅਤੇ ਉਹਦੀ ਮਾਂ ਦੇ ਕਾਰਨ ਵੀ ਬਹੁਤ ਅਜੀਬ ਸਨ ਜੋ ਮੈਂ ਇੱਥੇ ਦੱਸਣਾ ਜ਼ਰੂਰੀ ਨਹੀਂ ਸਮਝਦਾ।ਇਸ ਕਰਕੇ ਸਾਨੂੰ ਇਹ ਫਿਲਮ ਮੁੜ ਤੋਂ ਨਵੀਂ ਅਦਾਕਾਰਾ ਨਾਲ ਸ਼ੂਟ ਕਰਨੀ ਪਈ।ਫਿਰ ਅਸੀਂ ਭੋਜਪੁਰੀ ਫਿਲਮਾਂ ਦੀ ਸਟਾਰ ਅਦਾਕਾਰਾ ਪਾਖੀ ਹੇਗੜੇ ਨੂੰ ਲੈਕੇ ਇਸ ਫਿਲਮ ਦਾ ਦੁਬਾਰਾ ਫਿਲਮਾਂਕਣ ਕੀਤਾ।ਹਾਂ ਇਹ ਜ਼ਰੂਰ ਹੈ ਕਿ ਪਾਖੀ ਦਾ ਕੰਮ ਵੇਖਕੇ ਅਤੇ ਫ਼ਿਲਮ ਪ੍ਰਤੀ ਦਰਸ਼ਕਾਂ ਦੀ ਪ੍ਰਤੀਕਿਰਿਆ ਵੇਖਕੇ ਸਾਨੂੰ ਇੰਝ ਲੱਗਦਾ ਹੈ ਕਿ ਜੋ ਹੁੰਦ ਹੈ ਚੰਗੇ ਲਈ ਹੀ ਹੁੰਦਾ ਹੈ।ਸੋ 2010 'ਚ ਮੁੜ ਫ਼ਿਲਮ ਬਣਾਉਣ ਕਰਕੇ ਸਾਡਾ ਬਜਟ ਵੀ ਡਗਮਗਾ ਗਿਆ ਜਿਸ ਕਾਰਣ ਅਸੀਂ ਇਸ ਫ਼ਿਲਮ ਨੂੰ ਬਣਾਉਂਦੇ ਹੋਏ ਕਾਫੀ ਸਮਾਂ ਲੈ ਗਏ।
ਕੁਦੇਸਣ ਫ਼ਿਲਮ ਨੂੰ ਵੇਖਦੇ ਹੋਏ ਦਰਸ਼ਕਾਂ ਦੀ ਕੋਈ ਖਾਸ ਟਿੱਪਣੀ ਜੋ ਤੁਹਾਨੂੰ ਯਾਦ ਰਹਿ ਗਈ ਹੋਵੇ?
:ਬਹੁਤ ਸਾਰੀਆਂ ਟਿੱਪਣੀਆਂ ਯਾਦਗਾਰ ਹਨ ਪਰ ਦੋ ਦਾ ਜ਼ਿਕਰ ਮੈਂ ਇੱਥੇ ਜ਼ਰੂਰ ਕਰਨਾ ਚਾਹਵਾਂਗਾ। ਕੁਦੇਸਣ ਫ਼ਿਲਮ ਵੇਖਣ ਤੋਂ ਬਾਅਦ ਮੇਰੇ ਕੋਲ ਇੱਕ ਸੱਜਣ ਆਏ ਅਤੇ ਉਹਨਾਂ ਕਿਹਾ ਕਿ ਕੁਦੇਸਣ ਵੇਖਣ ਤੋਂ ਬਾਅਦ ਮੈਨੂੰ ਨਰਗਿਸ ਦੱਤ ਦੀ ਫ਼ਿਲਮ 'ਮਦਰ ਇੰਡੀਆ' ਯਾਦ ਆ ਗਈ। ਇੱਕ ਹੋਰ ਦਰਸ਼ਕ ਨੇ ਮੇਰੇ ਕੋਲ ਆ ਕੇ ਆਪਣੇ ਮਨ ਦੀ ਗੱਲ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਤੁਹਾਡੀ ਫ਼ਿਲਮ ਵੇਖਦੇ ਹੋਏ ਮੈਨੂੰ ਬਿਮਲ ਰਾਏ ਤੇ ਸਤਿਆਜੀਤ ਰੇ ਦੀਆਂ ਫ਼ਿਲਮਾਂ ਯਾਦ ਆ ਜਾਂਦੀ ਹਨ।
ਅਜਿਹੀ ਟਿੱਪਣੀਆਂ 'ਚ ਤੁਹਾਡੀ ਫ਼ਿਲਮ ਦੀ ਚਰਚਾ ਵੀ ਹੋ ਰਹੀ ਹੈ।ਗੁਰਵਿੰਦਰ ਸਿੰਘ ਦੀ ਫ਼ਿਲਮ ਅੰਨ੍ਹੇ ਘੋੜੇ ਦਾ ਦਾਨ ਫ਼ਿਲਮ ਬਾਰੇ ਵੀ ਕੁਝ ਅਜਿਹੀ ਟਿੱਪਣੀਆਂ ਹੋਈਆਂ ਕਿ ਸਾਨੂੰ ਪੰਜਾਬੀ ਸਿਨੇਮਾ ਦਾ ਸਤਿਆਜੀਤ ਰੇ ਮਿਲ ਗਿਆ।ਇਹ ਚੰਗਾ ਸੰਕੇਤ ਹੈ ਜਾਂ ਅਸੀ ਅਜਿਹੀ ਚੀਜ਼ ਨੂੰ ਸਥਾਪਤ ਕਰਨ ਦੀ ਕਾਹਲੀ ਕਰ ਰਹੇ ਹਾਂ?
:ਨਹੀਂ ਕੋਈ ਅਜਿਹਾ ਕਹਿ ਰਿਹਾ ਹੈ ਤਾਂ ਇਹ ਸਾਡੇ ਲਈ ਚੰਗੀ ਗੱਲ ਹੈ।ਹਾਂ ਸੁਧਾਰ ਦੀ ਗੁੰਜਾਇਸ਼ ਸਦਾ ਰਹਿਣੀ ਚਾਹੀਦੀ ਹੈ ਅਜੇ ਬਹੁਤ ਸਾਰੇ ਕੰਮ ਕਰਨੇ ਹਨ।ਅਸੀ ਉਹਨਾਂ ਮਹਾਨ ਫ਼ਿਲਮਸਾਜ਼ਾਂ ਦੇ ਬਰਾਬਰ ਤਾਂ ਨਹੀਂ ਪਹੁੰਚੇ ਪਰ ਅਜਿਹਾ ਕਿਸੇ ਚੀਜ਼ ਨੂੰ ਸਥਾਪਿਤ ਕਰਨ ਲਈ ਨਹੀਂ ਕਿਹਾ ਜਾ ਰਿਹਾ ਸਗੋਂ ਇਹ ਤਾਂ ਹੌਂਸਲਾ ਅਫਜ਼ਾਈ ਹੈ।'ਅੰਨ੍ਹੇ ਘੋੜੇ ਦਾ ਦਾਨ' ਫ਼ਿਲਮ ਮੈਂ ਖੁਦ ਵੇਖੀ ਸੀ ਟੋਰਾਂਟੋ ਫ਼ਿਲਮ ਫੈਸਟੀਵਲ ਦੌਰਾਨ,ਇਹ ਫ਼ਿਲਮ ਬਹੁਤ ਹੀ ਵਧੀਆ ਫ਼ਿਲਮ ਹੈ।
ਕੁਦੇਸਣ ਫ਼ਿਲਮ ਦੀ ਕਹਾਣੀ ਔਰਤ ਮਨ ਦੀ ਸੰਵੇਦਨਾ ਨੂੰ ਕਿੰਝ ਬੁਣਦੀ ਹੈ?
:ਇਹ ਕਹਾਣੀ ਇੱਕ ਕੁੜੀ ਦੁਆਲੇ ਘੁੰਮਦੀ ਹੈ ਜਿਹਦਾ ਪਿਓ ਬਿਹਾਰ 'ਚ ਰਹਿੰਦਾ ਹੈ ਤੇ ਗ਼ਰੀਬੀ ਕਰਕੇ ਆਪਣੀ ਕੁੜੀ ਨੂੰ ਪੰਜਾਬ ਵੇਚ ਦਿੰਦਾ ਹੈ।ਇਸ ਤੋਂ ਪਹਿਲਾਂ ਵੀ ਉਹਨੇ ਇੱਕ ਕੁੜੀ ਵੇਚੀ ਹੁੰਦੀ ਹੈ।ਏਧਰ ਪੰਜਾਬ 'ਚ ਪਾਲਾ ਸਿੰਘ ਨਾਮ ਦਾ ਕਿਰਦਾਰ ਹੁੰਦਾ ਹੈ ਜੋ ਕਾਫੀ ਬਿਰਧ ਹੋ ਚੁੱਕਾ ਹੈ।ਉਸ ਘਰ ਕੋਈ ਮੁੰਡਾ ਨਹੀਂ ਹੈ ਅਤੇ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਕੋਈ ਮੁੰਡਾ ਤਾਂ ਦੇ ਨਹੀਂ ਸਕਦੀ ਸੋ ਮੈਨੂੰ ਤਾਂ ਆਪਣੀ ਜ਼ਮੀਨ ਲਈ ਸੰਤਾਨ ਚਾਹੀਦੀ ਹੈ।ਕਿਉਂ ਕਿ ਉਹਦੀ ਦੋ ਕੁੜੀਆਂ ਹੀ ਸਨ ਜੋ ਵਿਆਹ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਨੂੰ ਆਪਣੇ ਚਾਰ ਕਿਲੇ ਜ਼ਮੀਨ ਲਈ ਵਾਰਸ ਚਾਹੀਦਾ ਹੈ।ਫਿਰ ਉਹਦੀ ਘਰ ਵਾਲੀ ਉਹਨੂੰ ਸਲਾਹ ਦਿੰਦੀ ਹੈ ਕਿ ਤੂੰ ਬਿਹਾਰ ਤੋਂ ਕੁੜੀ ਖਰੀਦ ਲਿਆ।ਇਹ ਕੁੜੀ 10 ਹਜ਼ਾਰ ਦੀ ਮੱਝ ਵੇਚਕੇ 6 ਹਜ਼ਾਰ ਦੇ ਮੁੱਲ ਨਾਲ ਲਿਆਈ ਜਾਂਦੀ ਹੈ। ਇੰਝ ਉਹ ਫਿਰ ਆਪਣੀ ਮੱਝ ਵੇਚ ਕੇ ਕੁੜੀ ਖਰੀਦਕੇ ਲਿਆਉਂਦੇ ਹਨ ਤਾਂ ਕਿ ਸੰਤਾਨ ਪ੍ਰਾਪਤੀ ਹੋ ਸਕੇ।ਸੋ ਇਹ ਫ਼ਿਲਮ ਇੱਕ ਔਰਤ ਦੇ ਜਜ਼ਬਾਤ ਉਹਦੀ ਤੜਪ ਨੂੰ ਬਿਆਨ ਕਰਦੀ ਹੋਈ ਸਾਡੇ ਸਾਹਮਣੇ ਕਈ ਸਵਾਲ ਪੇਸ਼ ਕਰਦੀ ਹੈ।
ਫ਼ਿਲਮ ਨੂੰ ਬਣਾਉਣ ਦੌਰਾਨ ਔਰਤਾਂ ਨਾਲ ਜੁੜੇ ਮਸਲਿਆਂ ਨੂੰ ਤੁਸੀਂ ਕਾਫੀ ਨੇੜੇ ਤੋਂ ਸਮਝਿਆ ਹੋਵੇਗਾ?
:ਜਦੋਂ ਅਸੀ ਔਰਤਾਂ ਨਾਲ ਜੁੜੇ ਮਸਲਿਆ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਸੰਸਾਰ ਦਾ ਸਭ ਤੋਂ ਵੱਡਾ ਕ੍ਰਿਮਿਨਲ ਟ੍ਰੇਡ ਹੈ ਔਰਤਾਂ ਦੀ ਖਰੀਦੋ ਫਰੋਖ਼ਤ।ਪਹਿਲਾਂ ਨਸ਼ਾਖੋਰੀ ਨੂੰ ਲੈਕੇ ਧੰਦਾ ਤੇ ਉਸ ਤੋਂ ਬਾਅਦ ਔਰਤਾਂ ਦੀ ਖਰੀਦੋ ਫਰੋਖ਼ਤ।ਇਹ ਹੁਣ ਤੋਂ ਨਹੀਂ ਬਹੁਤ ਪੁਰਾਣਾ ਚਲਿਆ ਆ ਰਿਹਾ ਹੈ ਅਤੇ ਇਹਦੀਆਂ ਜੜ੍ਹਾ ਸਿਰਫ ਪੰਜਾਬ ਜਾਂ ਬਿਹਾਰ ਤੱਕ ਨਹੀਂ ਸਗੋਂ ਪੂਰੇ ਸੰਸਾਰ 'ਚ ਔਰਤਾਂ ਦੀ ਖਰੀਦੋ ਫਰੋਖ਼ਤ ਇੱਕ ਦੇਸ਼ ਤੋਂ ਦੂਜੇ ਦੇਸ਼ ਬਹੁਤ ਵੱਡੇ ਪੱਧਰ 'ਤੇ ਹੁੰਦੀ ਹੈ। ਇਹ ਪੂਰਾ ਸਿਸਟਮ ਬਹੁਤ ਲੈਅਬੱਧ ਤਰੀਕੇ ਨਾਲ ਚਲਾਇਆ ਜਾਂਦਾ ਹੈ।ਅਜਿਹੇ 'ਚ ਬਾਬਾ ਨਾਨਕ ਦੀ ਕਹੀ ਗੱਲ ਔਰਤ ਦੇ ਹੱਕ 'ਚ ਸਭ ਬੇਮਾਇਨੇ ਹੋ ਜਾਂਦੀ ਹੈ ਕਿਉਂ ਕਿ ਅਜਿਹੇ ਵਪਾਰੀਕਰਨ ਨੂੰ ਲੈਕੇ ਕੋਈ ਗੰਭੀਰ ਕਦਮ ਨਹੀਂ ਚੁੱਕੇ ਗਏ ਅਤੇ ਇਸ 'ਚ ਪ੍ਰਸਾਸ਼ਨਕ ਹੱਲਾਸ਼ੇਰੀ ਨਾ ਮਿਲਦੀ ਹੋਵੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।ਇਸ ਬਾਰੇ ਇੱਕ ਹੋਰ ਨੁਕਤਾ ਸਾਨੂੰ ਬੇਚੈਨ ਕਰੇਗਾ ਕਿ ਵੂਮੈਨ ਟੈਫਕਿੰਗ ਜਾਂ ਟ੍ਰੇਡਿੰਗ ਪਹਿਲਾਂ ਨਾਲੋਂ ਘੱਟ ਨਹੀਂ ਹੋਈ ਸਗੋਂ ਹੋਰ ਵਧੀ ਹੈ।ਮੇਰਾ ਕਹਿਣ ਦਾ ਅਰਥ ਇਹੋ ਸੀ ਕਿ ਇਸ ਫ਼ਿਲਮ ਜ਼ਰੀਏ ਮੈਂ ਇਹੋ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਔਰਤ ਜੋ ਕੇ ਕੋਈ ਦੂਜੀ ਪ੍ਰਾਣੀ ਨਹੀਂ ਹੈ ਉਹ ਬੰਦੇ ਦੇ ਬਰਾਬਰ ਹੈ ਅਸੀਂ ਉਸ ਨੂੰ ਕਿਵੇਂ ਵੇਚ ਸਕਦੇ ਹਾਂ।ਕਿਉਂ ਕਿ ਉਸ 'ਚ ਵੀ ਜਾਨ ਹੈ ਅਤੇ ਉਹ ਕੋਈ ਨਿਰਜੀਵ ਵਸਤੂ ਨਹੀਂ ਹੈ ਉਹ ਹੱਡ ਮਾਸ ਦੀ ਇੱਕ ਜ਼ਿੰਦਗੀ ਹੈ।
ਔਰਤਾਂ ਦੀ ਖਰੀਦੋ ਫਰੋਖ਼ਤ ਦੇ ਤਾਣੇ ਬਾਣੇ ਨੂੰ ਸਮਝਦੇ ਹੋਏ ਇਹ ਸਮਝਨ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
ਮੈਨੂੰ ਲੱਗਦਾ ਹੈ ਕਿ ਇਹ ਅਜਿਹਾ ਵੀ ਨਹੀਂ ਕਿ ਇਸ 'ਤੇ ਕਾਬੂ ਨਾ ਪਾਇਆ ਜਾ ਸਕੇ।ਇਸ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ।ਹਾਲ ਹੀ 'ਚ ਚਰਚਾ 'ਚ ਰਿਹਾ ਆਮਿਰ ਖ਼ਾਨ ਦੇ ਸ਼ੋਅ 'ਚ ਮੈਨੂੰ ਉਹਦੀ ਇੱਕ ਕਹੀ ਗੱਲ ਬਹੁਤ ਸੋਹਣੀ ਲੱਗੀ।ਉਹਨੇ ਕਿਹਾ ਸੀ ਕਿ ਤੁਸੀ ਇਹ ਸੋਚੋ ਕਿ ਸਾਡੇ ਕੋਲ ਇੱਕ ਜਾਦੂ ਦੀ ਛੜੀ ਹੈ ਅਤੇ ਇਹ ਛੜੀ ਕੋਈ ਹੋਰ ਨਹੀਂ ਸਗੋਂ ਅਸੀਂ ਖੁਦ ਹਾਂ।ਜਦੋਂ ਤੱਕ ਅਸੀ ਖੁਦ ਪਹਿਲ ਨਹੀਂ ਕਰਦੇ ਉਦੋਂ ਤੱਕ ਸਮਾਜ 'ਚ ਕੁਝ ਵੀ ਬਦਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।ਕਿਉਂ ਕਿ ਪੂਰੇ ਦਾ ਪੂਰਾ ਸਿਸਟਮ ਜੇ ਸਾਡੇ ਲਈ ਹੈ ਤਾਂ ਇਸ ਨੂੰ ਵੀ ਅਸੀਂ ਰੱਦ ਨਹੀਂ ਕਰ ਸਕਦੇ ਕਿ ਪੂਰਾ ਸਿਸਟਮ ਬਣਦਾ ਤਾਂ ਸਾਡੇ ਤੋਂ ਹੈ।ਸ਼ੁਰੂਆਤ ਹਮੇਸ਼ਾ ਕਦਮ ਅੱਗੇ ਵਧਾਉਣ ਨਾਲ ਹੀ ਹੁੰਦੀ ਹੈ ਹੁਣ ਇਹ ਸਾਡੇ 'ਤੇ ਹੈ ਕਿ ਅਸੀ ਉਹ ਕਦਮ ਵਧਾ ਰਹੇ ਹਾਂ ਕਿ ਨਹੀਂ।ਇਸ ਲਈ ਉਨ੍ਹਾਂ ਇਲਾਕਿਆਂ 'ਚ ਗ਼ਰੀਬੀ ਸਭ ਤੋਂ ਵੱਡਾ ਕਾਰਨ ਹੈ ਜਦੋਂ ਤੱਕ ਸਰਕਾਰਾਂ ਇਸ ਗ਼ਰੀਬੀ ਨੂੰ ਦੂਰ ਕਰਨ ਬਾਰੇ ਨਹੀਂ ਸੋਚਣਗੀਆਂ ਉਦੋਂ ਤੱਕ ਕੁਝ ਬਦਲ ਦੀ ਕਲਪਣਾ ਸੰਭਵ ਨਹੀਂ ਹੈ।ਤੁਸੀ ਅਕਸਰ ਵੇਖਦੇ ਹੋ ਕਿ ਨੇਪਾਲ ਲੋਕ ਜਾਂਦੇ ਹਨ ਅਤੇ ਉਧਰੋਂ ਟੈਂਪੂ 'ਤੇ ਕੁੜੀ ਬਿਠਾ ਲਿਆਉਂਦੇ ਹਨ।ਇਹ ਸਾਰਾ ਕੁਝ ਇੰਨਾ ਸੌਖਾ ਹੈ ਕਿ ਕਿਸੇ ਨੂੰ ਇਸ 'ਤੇ ਸ਼ੱਕ ਵੀ ਨਹੀਂ ਹੁੰਦਾ।
ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਤੁਸੀਂ ਸੰਗੀਤ 'ਚ ਵੀ ਯਥਾਰਥ ਨੂੰ ਸਿਰਜਣ ਲਈ ਬਹੁਤ ਨਵੇਕਲਾ ਪ੍ਰਯੋਗ ਕੀਤਾ ਹੈ?
:ਇਸ ਸਭ ਲਈ ਮੇਰੇ ਮਨ 'ਚ ਇੱਕੋ ਗੱਲ ਸੀ ਕਿ ਮੈਂ ਸੰਗੀਤ ਦੇ ਵਪਾਰਕ ਪੱਖ ਨੂੰ ਨਹੀਂ ਸੀ ਵੇਖ ਰਿਹਾ ਸਗੋਂ ਮੈਂ ਕਹਾਣੀ ਦੇ ਮਿਜਾਜ਼ ਅਤੇ ਕਿਰਦਾਰਾਂ ਦੀ ਰੂਹਦਾਰੀ ਮੁਤਾਬਕ ਸੰਗੀਤ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਹੈ।ਜਿਵੇਂ ਕਿ ਫ਼ਿਲਮ ਵਿਚਲੀ ਮੁੱਖ ਜਨਾਨੀ ਕਿਰਦਾਰ ਬਿਹਾਰ ਦੀ ਹੈ ਅਤੇ ਉਹਦੇ ਸੰਤਾਪ ਨੂੰ ਬਿਆਨ ਕਰਨ ਲਈ ਮੈਂ ਉਹਦੀ ਮਾਨਸਿਕ ਦਸ਼ਾ ਮੁਤਾਬਕ ਹੀ ਸੰਗੀਤ ਨੂੰ ਵਰਤਿਆ ਹੈ।ਇਸੇ ਲਈ ਕੁਦੇਸਣ ਪੰਜਾਬੀ ਫ਼ਿਲਮ ਹੋਣ ਦੇ ਬਾਵਜੂਦ ਸੰਗੀਤ ਪੱਖੋਂ ਭੋਜਪੁਰੀ ਹੈ।ਕਿਉਂ ਕਿ ਗੀਤ ਸਮਾਜ ਦੇ ਕਿਰਦਾਰ ਦੀ ਸਿਰਜਣਾ ਹੁੰਦੇ ਹਨ।ਫ਼ਿਲਮ 'ਚ ਜਦੋਂ ਮੈਂ ਪੰਜਾਬੀ ਕਿਰਦਾਰਾਂ ਦੀ ਖੁਸ਼ੀ ਵਿਖਾਉਂਦਾ ਹਾਂ ਤਾਂ ਮੈਂ ਸੰਗੀਤ ਵੀ ਪੰਜਾਬੀ ਲੋਕ ਸੱਭਿਆਚਾਰ ਦਾ ਹੀ ਰੱਖਦਾ ਹਾਂ।ਜਦੋਂ ਫ਼ਿਲਮ ਦੀ ਮੁੱਖ ਜਨਾਨੀ ਕਿਰਦਾਰ ਦੇ ਜਜ਼ਬਾਤ ਨੂੰ ਵਿਖਾਉਣਾ ਹੋਵੇ ਤਾਂ ਸੰਗੀਤ ਵੀ ਭੋਜਪੁਰੀ 'ਚ ਹੋ ਜਾਂਦਾ ਹੈ।ਕਿਉਂ ਕਿ ਇਸ ਕਿਰਦਾਰ ਦੀਆਂ ਦੁੱਖ ਤਕਲੀਫਾਂ,ਸੰਤਾਪ,ਖੁਸ਼ੀ ਚੋਂ ਹੀ ਉਹਦੇ ਲੋਕ ਗੀਤ ਪੈਦਾ ਹੋਏ ਹਨ।ਫ਼ਿਲਮ ਨੂੰ ਜ਼ਮੀਨੀ ਸੱਚਾਈ ਦੇ ਨੇੜੇ ਲਿਆਉਣ ਲਈ ਮੈਂ ਅਜਿਹਾ ਜ਼ਰੂਰੀ ਸਮਝਿਆ।
ਇਸ ਤੋਂ ਬਾਅਦ ਕੀ ਵਿਉਂਤਬੰਦੀਆਂ ਹੋ ਰਹੀਆਂ ਹਨ?
:ਮੈਂ ਇੱਕ ਹਿੰਦੀ ਫ਼ਿਲਮ ਬਣਾਉਣ ਜਾ ਰਿਹਾ ਹਾਂ ਜੋ ਕਿ ਪਤੀ ਪਤਨੀ ਦੀ ਇੱਕ ਅਪਾਰਟਮੈਂਟ 'ਚ ਹੋ ਰਹੇ ਘਟਨਾਕ੍ਰਮ ਦੀ ਸਸਪੈਂਸ ਥ੍ਰਿਲਰ ਫ਼ਿਲਮ ਹੈ ਅਤੇ ਇੱਕ ਮੈਂ ਬਹੁਤ ਹੀ ਪਿਆਰੀ ਪ੍ਰੇਮ ਕਹਾਣੀ ਬਣਾਉਣੀ ਚਾਹੁੰਦਾ ਹਾਂ।ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਵੇਗੀ ਇਹ ਮੇਰਾ ਯਕੀਨ ਹੈ ਕਿਉਂ ਕਿ ਇਸ ਨੂੰ ਵੇਖਕੇ ਦਰਸ਼ਕਾਂ ਨੂੰ ਗੁਲਜ਼ਾਰ ਸਾਹਬ ਦੀ ਫ਼ਿਲਮ 'ਕੋਸ਼ਿਸ਼' ਜ਼ਰੂਰ ਯਾਦ ਆਵੇਗੀ।
ਮੁਲਾਕਾਤੀ--ਹਰਪ੍ਰੀਤ ਸਿੰਘ ਕਾਹਲੋਂ
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-9949221499547679782015-01-15T05:47:00.000-08:002015-01-15T05:47:36.339-08:00ਅਣਖ ਲਈ ਕਤਲਾਂ ਦਾ ਜ਼ਰਖ਼ੇਜ਼ ਮਾਹੌਲ
ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਇੱਕ-ਦੂਜੇ ਨਾਲ ਰਹਿਣ ਦਾ ਫ਼ੈਸਲਾ ਮਾਪਿਆਂ ਨੂੰ ਇਸ ਹੱਦ ਤੱਕ ਨਾਖ਼ੁਸ਼ਗਬਾਰ ਗੁਜ਼ਰਦਾ ਹੈ ਕਿ ਹੱਥੀਂ-ਪਾਲੇ ਪੁੱਤਾਂ-ਧੀਆਂ ਨੂੰ ਕਤਲ ਕੀਤਾ ਜਾਂ ਕਰਵਾਇਆ ਜਾਂਦਾ ਹੈ। ਕਤਲ ਤੋਂ ਪਹਿਲਾਂ ਦਾ ਵਿਹਾਰ ਖ਼ਬਰ ਦਾ ਰੁਤਬਾ ਹਾਸਲ ਨਹੀਂ ਕਰਦਾ। ਕਤਲ ਤੋਂ ਪਹਿਲਾਂ ਦਾ ਵਿਹਾਰ ਨਿੱਜੀ ਜਾਂ ਪਰਿਵਾਰ ਦੇ ਘੇਰੇ ਵਿੱਚ ਰਹਿੰਦਾ ਹੈ। ਇਨ੍ਹਾਂ ਕਤਲਾਂ ਲਈ ਕਸੂਰਵਾਰ ਧਿਰ ਨਾਲ ਹਮਦਰਦੀ ਹਰ ਤਬਕੇ ਅਤੇ ਅਦਾਰੇ ਵਿੱਚ ਮਿਲ ਜਾਂਦੀ ਹੈ। ਨਤੀਜੇ ਵਜੋਂ ਕਾਤਲ ਨਮੋਸ਼ੀ ਅਤੇ ਸਜ਼ਾ ਤੋਂ ਬਚ ਜਾਂਦਾ ਹੈ ਅਤੇ ਸਮਾਜਿਕ-ਰਹਿਤ ਦੇ ਰਾਖੇ ਵਜੋਂ ਵਡਿਆਇਆ ਜਾਂਦਾ ਹੈ। ਕਾਤਲ ਨੂੰ ਪੀੜਤ ਵਜੋਂ ਵੇਖਿਆ ਜਾਂਦਾ ਹੈ ਕਿਉਂ ਜੋ ਉਸ ਨੂੰ 'ਮਜਬੂਰੀਵਸ ਜਿਗਰ ਦੇ ਟੁਕੜਿਆਂ ਖ਼ਿਲਾਫ਼' ਇਹ ਕਾਰਵਾਈ ਕਰਨੀ ਪਈ ਹੈ। ਮੌਜੂਦਾ ਦੌਰ ਵਿੱਚ ਇਸ ਰੁਝਾਨ ਦੇ ਪੱਖ ਵਿੱਚ ਬੌਧਿਕ ਦਲੀਲ ਕਮਜ਼ੋਰ ਜਾਪਦੀ ਹੈ ਪਰ ਇਸ ਦੀ ਮੂੰਹਜ਼ੋਰੀ ਹਰ ਤਬਕੇ ਦੇ ਵਿਹਾਰ ਵਿੱਚ ਝਲਕਦੀ ਰਹਿੰਦੀ ਹੈ। ਬੌਧਿਕ ਤਬਕੇ ਵਿੱਚ 'ਕਾਨੂੰਨੀ ਘੇਰੇ' ਦਾ ਚੋਖਾ ਲਿਹਾਜ ਰੱਖਿਆ ਜਾਂਦਾ ਹੈ। ਚਰਚਾ ਦਾ ਵਿਸ਼ਾ ਕਾਨੂੰਨ ਦੇ ਘੇਰੇ ਵਿੱਚ ਆਉਂਦੇ ਕਤਲ ਤੱਕ ਮਹਿਦੂਦ ਰਹਿੰਦਾ ਹੈ। ਇਨ੍ਹਾਂ ਕਤਲਾਂ ਬਾਬਤ ਕਾਨੂੰਨੀ ਦਲੀਲ 'ਆਤਮ ਰੱਖਿਆ ਲਈ ਕੀਤੇ ਕਤਲਾਂ' ਦੇ ਘੇਰੇ ਵਿੱਚ ਨਹੀਂ ਆਉਂਦੀ ਪਰ ਸਮਾਜਿਕ ਦਲੀਲ ਵਿੱਚ ਇਨ੍ਹਾਂ ਨੂੰ 'ਆਤਮ ਰੱਖਿਆ ਲਈ ਕੀਤੇ ਕਤਲਾਂ' ਦੀ ਥਾਂ ਮਿਲਦੀ ਹੈ।
ਸੁਆਲ ਇਹੋ ਹੈ ਕਿ 'ਆਤਮ ਰੱਖਿਆ' ਦਾ ਕਿਹੜਾ ਪੱਖ ਹੈ ਜੋ ਇੰਨਾ ਮੂੰਹਜ਼ੋਰ ਹੈ? ਬੰਦੇ ਦੀ ਸਮਾਜਿਕ-ਰੱਖਿਆ (ਅਣਖ) ਨੂੰ ਦੋ ਜੀਆਂ ਦੇ ਮੇਲ ਤੋਂ ਕੀ ਖ਼ਤਰਾ ਹੈ? ਇਸ ਅਣਖ ਦਾ ਸੱਭਿਆਚਾਰ ਨਾਲ ਕੀ ਰਿਸ਼ਤਾ ਹੈ? ਆਮ ਤੌਰ ਉੱਤੇ ਅਜਿਹੇ ਵਿਆਹਾਂ ਨੂੰ ਸਮਾਜਿਕ ਰਹਿਤ ਦੇ ਖ਼ਿਲਾਫ਼ ਮੰਨਿਆ ਜਾਂਦਾ ਹੈ। ਇਹ ਸੁਆਲ ਸਮਾਜਿਕ-ਰਹਿਤ ਦੇ ਘੇਰੇ ਵਿੱਚ ਆਉਂਦਾ ਹੈ ਕਿ ਕਿਸ ਦਾ ਵਿਆਹ ਕਿਸ ਨਾਲ ਹੋ ਸਕਦਾ ਹੈ ਅਤੇ ਕਿਸ ਦਾ ਵਿਆਹ ਕਿਸ ਨਾਲ ਨਹੀਂ ਹੋ ਸਕਦਾ। ਇਸ ਮਾਮਲੇ ਵਿੱਚ ਗੋਤ, ਜਾਤ, ਧਰਮ, ਸ਼ਰੀਕੇ ਅਤੇ ਬਰਾਦਰੀ ਦੀਆਂ ਹੱਦਾਂ ਹਨ ਜੋ ਮੌਕੇ ਅਤੇ ਬੰਦੇ ਮੁਤਾਬਕ ਸੌੜੀਆਂ ਜਾਂ ਮੋਕਲੀਆਂ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਹੱਦਾਂ ਦੀ ਮਜ਼ਬੂਤੀ ਦੀਆਂ ਮਿਸਾਲਾਂ ਜੇ ਕਤਲ ਹਨ ਤਾਂ ਇਨ੍ਹਾਂ ਦੇ ਬੇਮਾਅਨਾ ਹੋਣ ਦਾ ਸਬੂਤ ਅਖ਼ਬਾਰਾਂ ਵਿੱਚ ਛਪਦੇ ਵਿਆਹਾਂ ਦੇ ਇਸ਼ਤਿਹਾਰ ਹਨ। ਇਨ੍ਹਾਂ ਇਸ਼ਤਿਹਾਰਾਂ ਵਿੱਚ ਆਮ ਤੌਰ ਉੱਤੇ ਧਰਮ, ਜਾਤ ਅਤੇ ਗੋਤ ਦੀ ਪਛਾਣ ਉਗੜਵੇਂ ਤੌਰ ਉੱਤੇ ਦੱਸੀ ਜਾਂਦੀ ਹੈ। ਵੱਡੀ ਗਿਣਤੀ ਵਿੱਚ ਇਸ਼ਤਿਹਾਰ ਹੁੰਦੇ ਹਨ ਜਿਨ੍ਹਾਂ ਵਿੱਚ ਧਰਮ, ਜਾਤ ਅਤੇ ਗੋਤ ਦੀ ਥਾਂ ਨਵੀਂ ਸ਼ਰਤ ਹੁੰਦੀ ਹੈ। 'ਅੰਗਰੇਜ਼ੀ ਦੇ ਇਮਤਿਹਾਨ ਪਾਸ ਕਰ' ਚੁੱਕੀਆਂ ਕੁੜੀਆਂ ਲਈ ਮੁੰਡੇ ਵਾਲੇ ਵਿਆਹ ਅਤੇ ਵਿਦੇਸ਼ ਜਾਣ ਦਾ ਖ਼ਰਚ ਚੁੱਕਣ ਲਈ ਤਿਆਰ ਹਨ। ਮੁੰਡੇ ਦੇ ਇਸ਼ਤਿਹਾਰ ਨਾਲ ਸ਼ਰਤ ਲੱਗਦੀ ਹੈ ਕਿ ਕੁੜੀ ਵਾਲਿਆਂ ਦੀ ਰਿਸ਼ਤੇਦਾਰੀ ਵਿੱਚੋਂ ਕੋਈ ਮੁੰਡਾ ਇਸ਼ਹਿਤਾਰ ਵਾਲਿਆਂ ਦੀ ਕੁੜੀ ਨੂੰ ਵਿਆਹ ਕਰਵਾਕੇ ਕਿਸੇ ਦੂਜੇ ਮੁਲਕ ਲੈ ਕੇ ਜਾਵੇ। ਇਨ੍ਹਾਂ ਤੋਂ ਬਿਨਾਂ ਕੱਚੇ, ਠੇਕੇ ਅਤੇ ਅੱਟੇ-ਸੱਟੇ ਦੇ ਵਿਆਹਾਂ ਦੇ ਇਸ਼ਤਿਹਾਰ ਛਪਦੇ ਹਨ। ਇਸ਼ਤਿਹਾਰ ਦੇਣ ਵਾਲਿਆਂ ਨਾਲ ਰਾਬਤਾ ਕਰਨ ਉੱਤੇ ਪਹਿਲੀ ਗੱਲ ਪੈਸੇ ਜਾਂ ਦੂਜੀਆਂ ਸ਼ਰਤਾਂ ਦੀ ਹੁੰਦੀ ਹੈ। ਵਿਦੇਸ਼ੀਂ ਜਾਣ ਲਈ ਸਕੇ ਭੈਣ-ਭਰਾਵਾਂ ਤੱਕ ਨਾਲ ਵਿਆਹ ਕਰਵਾਕੇ ਵੀਜ਼ੇ ਲਗਵਾਉਣ ਦੀ ਮਿਸਾਲਾਂ ਬਹੁਤ ਹਨ। ਸਮਾਜਿਕ, ਧਾਰਮਿਕ ਅਤੇ ਕਾਨੂੰਨੀ ਅਦਾਰੇ ਇਨ੍ਹਾਂ ਕੱਚੇ, ਠੇਕੇ ਅਤੇ ਅੱਟੇ-ਸੱਟੇ ਦੇ ਵਿਆਹਾਂ ਨੂੰ ਧਾਰਮਿਕ, ਸਮਾਜਿਕ ਅਤੇ ਕਾਨੂੰਨੀ ਮਾਨਤਾ ਦੇਣ ਲਈ ਸਚੇਤ ਹਿੱਸਾ ਪਾਉਂਦੇ ਹਨ। ਰਿਸ਼ਤੇਦਾਰ ਅਤੇ ਸੱਜਣ-ਮਿੱਤਰ ਇਨ੍ਹਾਂ ਵਿਆਹਾਂ ਉੱਤੇ ਸਮਾਜਿਕ ਮੋਹਰ ਲਗਾਉਣ ਅਤੇ ਸਫ਼ਾਰਤਖ਼ਾਨਿਆਂ ਦੇ ਪੁਖ਼ਤਾ ਸਬੂਤ ਬਣਨ ਲਈ ਸੱਜਣ-ਧੱਜਣ, ਖਾਣ-ਪੀਣ, ਨੱਚਣ-ਗਾਉਣ ਅਤੇ ਹੱਸ-ਹੱਸ ਸ਼ਗਨ ਪਾਉਣ ਦੇ ਮੁਕਾਬਲੇ ਕਰਦੇ ਹਨ।
ਸਫ਼ਾਰਤਖ਼ਾਨਿਆਂ ਵਿੱਚ ਹਰ ਵਿਆਹ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਸ਼ੰਕਾ-ਨਵਿਰਤੀ ਲਈ ਕੁੱਖ ਤੋਂ ਘਰਾਂ ਤੱਕ ਦਾ ਹਰ ਸਾਂਗ ਰਚਿਆ ਜਾ ਰਿਹਾ ਹੈ। ਇਸ ਰੁਝਾਨ ਉੱਤੇ ਸਮਾਜਿਕ-ਰਹਿਤ ਦੇ ਹਵਾਲੇ ਨਾਲ ਕੀਤਾ ਹਰ ਸੁਆਲ 'ਸਾਰੇ ਧੋਣੇ ਧੋ ਦੇਣ' ਜਾਂ 'ਸੱਤ ਪੁਸ਼ਤਾਂ ਤਾਰ ਦੇਣ' ਲਈ ਮਿਲਣ ਵਾਲੇ ਵਿਜ਼ਿਆਂ ਸਾਹਮਣੇ ਨਿਗੂਣਾ ਸਾਬਤ ਹੁੰਦਾ ਹੈ। ਨਤੀਜੇ ਵਜੋਂ ਵਿਦੇਸ਼ੀਂ ਵਸਦੇ ਪਰਵਾਸੀ ਲਾੜਿਆਂ ਨੂੰ ਉਡੀਕਦੀਆਂ ਦੁਹਾਗਣਾਂ ਨੂੰ ਨੀਮ-ਵਿਧਵਾਵਾਂ ਦਾ ਵਿਸ਼ੇਸ਼ਣ ਮਿਲਿਆ ਹੈ। ਉਹ ਆਪਣੇ ਬੱਚਿਆਂ ਨੂੰ ਇੱਕਲੀਆਂ ਪਾਲਣ ਲਈ ਮਜਬੂਰ ਹੋਈਆਂ ਹਨ। ਜਹਾਜ਼ ਚੜ੍ਹਣ ਦੀ ਆਸ ਲਗਾਈਂ ਬੈਠੇ ਮਾਪੇ ਅਤੇ ਭਾਈ-ਭਤੀਜੇ ਇਨ੍ਹਾਂ ਦੀਆਂ ਰੀਝਾਂ ਦੀ ਬੇਕਦਰੀ ਤੋਂ ਮੂੰਹ ਫੇਰ ਕੇ ਹੀ 'ਲੋਕ-ਲਾਜ' ਪਾਲਦੇ ਹਨ।
ਇਸੇ ਦੌਰਾਨ ਕਾਨੂੰਨੀ ਪੱਧਰ ਉੱਤੇ ਰਸਮੀ ਵਿਆਹ ਤੋਂ ਬਿਨ੍ਹਾਂ ਇਕੱਠੇ ਰਹਿ ਰਹੇ ਜੀਆਂ ਨੂੰ ਜੋੜਿਆਂ ਵਾਲੇ ਅਖ਼ਤਿਆਰਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਇਨ੍ਹਾਂ ਜੋੜਿਆਂ ਦੀ ਔਲਾਦ ਦੇ ਜਾਇਦਾਦ ਉੱਤੇ ਅਖ਼ਤਿਆਰਾਂ ਤੋਂ ਲੈ ਕੇ ਵੱਖ ਹੋਣ ਦੇ ਮਸਲੇ ਕਾਨੂੰਨ ਦੇ ਘੇਰੇ ਵਿੱਚ ਲਿਆਂਦੇ ਗਏ ਹਨ। ਵਿਆਹ ਦੇ ਵਾਅਦੇ ਨਾਲ ਕੀਤੀ ਨੇੜਤਾ ਨੂੰ ਵਾਅਦਾਫਿਰੋਸ਼ੀ ਦੀ ਹਾਲਤ ਵਿੱਚ ਸਹਿਮਤੀ ਦੇ ਘੇਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਨ੍ਹਾਂ ਸਾਰੀਆਂ ਤਬਦੀਲੀਆਂ ਨੂੰ ਬਦਲਦੇ ਸਮਾਜਿਕ ਵਿਹਾਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਨੌਜਵਾਨ ਮੁੰਡੇ-ਕੁੜੀਆਂ ਦੀ ਵੱਡੀ ਗਿਣਤੀ ਆਪਣੀ ਪੜ੍ਹਾਈ, ਨੌਕਰੀ, ਪੇਸ਼ੇ ਜਾਂ ਕਾਰੋਬਾਰ ਦੇ ਸਿਲਸਿਲੇ ਵਿੱਚ ਲਗਾਤਾਰ ਸਫ਼ਰਯਾਫ਼ਤਾ ਹੈ। ਇਨ੍ਹਾਂ ਦੀ ਸਫ਼ਰਯਾਫ਼ਤਾ ਜ਼ਿੰਦਗੀ ਆਪਣੇ ਰਿਸ਼ਤੇ ਤੈਅ ਕਰ ਰਹੀ ਹੈ। ਸਫ਼ਰਯਾਫ਼ਤਾ ਜੀਅ ਨੇ ਆਪਣੇ ਹਮਸਫ਼ਰਾਂ ਨਾਲ ਜਿਉਣ ਦਾ ਸਲੀਕਾ ਸਿੱਖਣਾ ਹੈ। ਜਦੋਂ ਸਫ਼ਰਯਾਫ਼ਤਾ ਜੀਅ ਦਾ ਪੜਾਅ 'ਰਵਾਇਤੀ ਘਰ' ਵਿੱਚ ਹੁੰਦਾ ਹੈ ਤਾਂ ਉਸ ਦੀਆਂ ਕਾਮਯਾਬੀਆਂ-ਨਾਕਾਮਯਾਬੀਆਂ ਨਾਲ ਪ੍ਰਵਾਨਗੀ-ਨਾਪ੍ਰਵਾਨਗੀ ਤੈਅ ਹੁੰਦੀ ਹੈ। ਕਾਮਯਾਬੀਆਂ-ਨਾਕਾਮਯਾਬੀਆਂ ਦੇ ਮਿਆਰ ਵੱਖਰੇ-ਵੱਖਰੇ ਹੋ ਸਕਦੇ ਹਨ। ਬੰਦੇ ਦੀ ਆਪਣੀ ਆਸ ਪ੍ਰਵਾਨ ਕੀਤੀ ਗਈ ਕਾਮਯਾਬੀ ਤੋਂ ਵਡੇਰੀ ਹੋ ਸਕਦੀ ਹੈ। ਬੰਦੇ ਤੋਂ ਕੀਤੀ ਗਈ ਆਸ ਉਸ ਦੀ ਪ੍ਰਾਪਤੀ ਤੋਂ ਵਡੇਰੀ ਹੋ ਸਕਦੀ ਹੈ। ਕਾਮਯਾਬੀਆਂ ਨਾਲ ਖੁੱਲ੍ਹ ਮਿਲਦੀ ਹੈ ਅਤੇ ਨਾਕਾਮਯਾਬੀਆਂ ਨਾਲ ਪਾਬੰਦੀ ਲੱਗਦੀ ਹੈ। ਕਾਮਯਾਬੀ-ਨਾਕਾਮਯਾਬੀ ਵਿਚਲਾ ਫ਼ਰਕ ਹਾਲਾਤ ਵਿੱਚ ਤਬਦੀਲੀ ਨਹੀਂ ਕਰਦਾ। ਨਤੀਜੇ ਵਜੋਂ ਬੰਦੇ ਦੇ ਅੰਦਰ ਲਗਾਤਾਰ ਟੁੱਟ-ਭੰਨ੍ਹ ਹੁੰਦੀ ਹੈ ਅਤੇ ਉਸ ਦੇ ਰਿਸ਼ਤੇ ਵੀ ਇਹੋ ਤਜਰਬਾ ਹੱਡੀਂ-ਹੰਢਾਉਂਦੇ ਹਨ।
ਮੁੰਡੇ-ਕੁੜੀ ਦੇ ਰਿਸ਼ਤੇ ਦੀ ਸਾਰੀ ਸਿਆਸਤ ਸਿਰਫ਼ ਘਰ, ਸ਼ਰੀਕੇ ਜਾਂ ਨਿੱਜੀ ਘੇਰਿਆਂ ਤੱਕ ਮਹਿਦੂਦ ਨਹੀਂ ਹੁੰਦੀ। ਸਿਆਸੀ ਪਾਰਟੀਆਂ ਦੀ ਸਰਪ੍ਰਸਤੀ ਵਿੱਚ ਜਥੇਬੰਦੀਆਂ ਮੁੰਡੇ-ਕੁੜੀ ਦੇ ਰਿਸ਼ਤੇ ਦੁਆਲੇ ਮੁੰਹਿਮਾਂ ਚਲਾਉਂਦੇ ਹਨ। ਇਨ੍ਹਾਂ ਜਥੇਬੰਦੀਆਂ ਦੀ ਦਲੀਲ ਰਹਿੰਦੀ ਹੈ ਕਿ ਕਿਸੇ ਧਰਮ ਦੇ ਮੁੰਡੇ ਵਿਉਂਤਬੰਦ ਢੰਗ ਨਾਲ ਦੂਜੇ ਧਰਮ ਦੀਆਂ ਕੁੜੀਆਂ ਨੂੰ ਵਰਗਲਾ ਰਹੇ ਹਨ। ਇਨ੍ਹਾਂ 'ਵਰਗਲਾਈਆਂ ਗਈਆਂ ਕੁੜੀਆਂ' ਦੀ ਵਾਪਸੀ ਲਈ ਮੁਹਿੰਮਾਂ ਚੱਲਦੀਆਂ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂ ਇੰਦਰੀਸ਼ ਕੁਮਾਰ ਇਸ ਰੁਝਾਨ ਨੂੰ ਇੱਕ ਫਿਕਰੇ ਵਿੱਚ ਬਿਆਨ ਕਰਦੇ ਹਨ, "ਜੋ ਹਮਾਰੀ ਬੇਟੀਆਂ ਵਰਗਲਾਈ ਗਈ ਹੈ ਉਨ ਕੋ ਵਾਪਸ ਲਾਨਾ ਔਰ ਅਗਰ ਹਮਾਰੇ ਬੇਟੋਂ ਨੇ ਉਨ ਕੀ ਬੇਟੀਓਂ ਸੇ ਸ਼ਾਦੀ ਕਰ ਲੀ ਹੈ ਤੋ ਬਹੁਰਾਨੀ ਕਾ ਧਿਆਨ ਰਖਨਾ ਹਮਾਰਾ ਧਰਮ ਹੈ।" ਇਹ ਦਲੀਲ ਸਮਾਜਿਕ ਪੱਧਰ ਉੱਤੇ ਕਈ ਤਰ੍ਹਾਂ ਲਾਗੂ ਹੁੰਦੀ ਹੈ। ਜਾਤ ਦੇ ਮਾਮਲੇ ਵਿੱਚ ਇਹੋ ਦਲੀਲ ਦਿੱਤੀ ਜਾਂਦੀ ਹੈ। ਅਮੀਰ ਤਬਕਾ ਮੰਨਦਾ ਹੈ ਕਿ ਗ਼ਰੀਬ ਤਬਕੇ ਦੇ ਮੁੰਡੇ ਵਿਉਂਤਬੰਦ ਢੰਗ ਨਾਲ ਅਮੀਰਜ਼ਾਦੀਆਂ ਨੂੰ ਫਸਾਉਂਦੇ ਹਨ। ਇਸ ਦਲੀਲ ਤਹਿਤ ਕੁੜੀ ਨੂੰ ਵਰਗਲਾਈ ਜਾ ਸਕਣ ਵਾਲੀ ਕਮਅਕਲ ਵਜੋਂ ਪ੍ਰਵਾਨ ਕਰ ਲਿਆ ਗਿਆ ਹੈ ਜਿਸ ਦੀ ਰਾਖੀ ਕਰਨੀ ਮਰਦਾਂ ਦੀ 'ਜ਼ਿੰਮੇਵਾਰੀ' ਬਣਦੀ ਹੈ।
ਜਦੋਂ ਅਣਖ ਲਈ ਕਤਲ ਕੀਤੇ ਜਾਂਦੇ ਹਨ ਤਾਂ ਅਫ਼ਸੋਸ ਵਿੱਚ ਦਲੀਲ ਦਿੱਤੀ ਜਾਂਦੀ ਸੀ ਕਿ 'ਮਾਪੇ ਆਪਣੀਆਂ ਰੀਝਾਂ ਨੂੰ ਦਰਕਿਨਾਰ ਕਰ ਕੇ ਬੱਚਿਆਂ ਦੇ ਪਾਲਣ-ਪੋਸ਼ਨ ਅਤੇ ਪੜ੍ਹਾਈ-ਲਿਖਾਈ ਉੱਤੇ ਖ਼ਰਚ ਕਰਦੇ ਹਨ। ਬੱਚਿਆਂ ਨੂੰ ਖੁਦਗਰਜ਼ੀ ਨਹੀਂ ਕਰਨੀ ਚਾਹੀਦੀ।' ਜਦੋਂ ਬੱਚਿਆਂ ਨੂੰ ਪਾਲਿਆ ਹੀ ਗਰਜ਼ਾਂ ਤਹਿਤ ਜਾਂਦਾ ਹੈ ਤਾਂ ਨੌਜਵਾਨ ਹੋਏ ਮੁੰਡੇ-ਕੁੜੀਆਂ ਨੂੰ ਆਪਣੀ ਮਰਜ਼ੀ ਨਾਲ ਫ਼ੈਸਲੇ ਕਰਨ ਦੀ ਇਜਾਜ਼ਤ ਕਿਵੇਂ ਮਿਲ ਸਕਦੀ ਹੈ? ਕੁਝ ਲੋਕ 'ਆਪਣੇ ਮਨ ਨੂੰ ਸਮਝਾ ਲੈਂਦੇ ਹਨ' ਪਰ ਕਈਆਂ ਤੋਂ ਇਹ 'ਸਦਮਾ' ਬਰਦਾਸ਼ਤ ਨਹੀਂ ਹੁੰਦਾ। ਇਸੇ ਮੋੜ ਉੱਤੇ ਮਾਪਿਆਂ ਦੀ ਬੇਗਰਜ਼ੀ ਦਾ ਦਾਅਦਾ ਬੇਪਰਦ ਹੁੰਦਾ ਹੈ।
ਆਪਣੀ ਬੰਦਖਲਾਸੀ ਦਾ ਸਭ ਤੋਂ ਵੱਡਾ ਦਾਅ ਜਦੋਂ ਬੱਚਿਆਂ ਉੱਤੇ ਲਗਾਇਆ ਜਾਂਦਾ ਹੈ ਤਾਂ ਉਨ੍ਹਾਂ ਤੋਂ ਸੀਲ ਹੋਣ ਦੀ ਤਵੱਕੋ ਤਾਂ ਕੀਤੀ ਜਾਵੇਗੀ। ਬੱਚਿਆਂ ਦੇ 'ਕਹਿਣੇ ਵਿੱਚ ਹੋਣ' ਅਤੇ 'ਲਾਇਕ ਹੋਣ' ਦੀ ਪ੍ਰਾਪਤੀ ਉੱਤੇ ਮਾਪਿਆਂ ਦੇ ਨਾਲ ਪਰਿਵਾਰ, ਸ਼ਰੀਕਾ, ਰਿਸ਼ਤੇਦਾਰ ਅਤੇ ਸਮੁੱਚੀ ਬਰਾਦਰੀ ਮਾਣ ਕਰਦੀ ਹੈ। ਆਪਣੀ ਮਰਜ਼ੀ ਦੇ ਜੀਵਨ-ਸਾਥੀ ਨਾਲ ਰਹਿਣ ਦਾ ਇੱਕੋ ਫ਼ੈਸਲਾ ਇਸ ਪ੍ਰਾਪਤੀ ਉੱਤੇ ਕਾਟਾ ਮਾਰ ਦਿੰਦਾ ਹੈ। ਇਸ ਪ੍ਰਾਪਤੀ ਨਾਲ ਵਡਿਆਇਆ ਗਿਆ ਬੰਦਾ ਆਪਣੀ ਔਲਾਦ ਦੀ ਹਰ ਕਾਣ-ਕੱਜ ਢੱਕ ਲੈਂਦਾ ਹੈ ਪਰ ਇਸ ਫ਼ੈਸਲੇ ਦੀ 'ਨਮੋਸ਼ੀ' ਬਰਦਾਸ਼ਤ ਨਹੀਂ ਕਰਦਾ। ਸਕੂਲਾਂ-ਕਾਲਜਾਂ ਦੇ ਨਤੀਜਿਆਂ ਵੇਲੇ ਆਪੇ ਤੋਂ ਬਾਹਰ ਹੋਏ ਮਾਪੇ ਖ਼ਬਰਾਂ ਬਣਦੇ ਹਨ। ਮਾਪਿਆਂ ਦੀਆਂ ਉਮੀਦਾਂ ਮੁਤਾਬਕ ਨਤੀਜੇ ਨਾ ਆਉਣ ਉੱਤੇ ਬੱਚੇ ਮਨੋਰੋਗੀ ਹੋ ਜਾਂਦੇ ਹਨ। ਕਈ ਖੁਦਕੁਸ਼ੀਆਂ ਦੀ ਖ਼ਬਰਾਂ ਆਉਂਦੀਆਂ ਹਨ।
ਇਨ੍ਹਾਂ ਹਾਲਾਤ ਵਿੱਚੋਂ ਨਿਕਲ ਕੇ ਮਾਪੇ ਵਿਆਹ ਰਾਹੀਂ ਆਪਣੀ ਮਲਕੀਅਤ ਦੀ ਦਾਅਵੇਦਾਰੀ ਕਰਨਾ ਚਾਹੁੰਦੇ ਹਨ। ਜਦੋਂ ਇਹ ਮਲਕੀਅਤ ਖੁੱਸ ਜਾਂਦੀ ਹੈ ਤਾਂ ਬੱਚਿਆਂ ਦੀ ਹਰ ਗ਼ਲਤੀ ਨਜ਼ਰਅੰਦਾਜ਼ ਕਰਨ ਵਾਲੇ ਮਾਪੇ ਉਨ੍ਹਾਂ ਦੇ ਕਿਸੇ ਗੁਣ ਦੀ ਕਦਰ ਨਹੀਂ ਕਰਦੇ। ਜੱਦੀ ਜਾਇਦਾਦ ਤੋਂ ਬੇਦਖ਼ਲੀ ਦੀਆਂ ਧਮਕੀਆਂ ਕੰਮ ਨਹੀਂ ਕਰਦੀਆਂ ਤਾਂ 'ਔਲਾਦ ਰੂਪੀ ਆਪਣੀ ਕਮਾਈ' ਦੇ ਹੱਥੋਂ ਖੁੱਸਣ ਦਾ 'ਅਹਿਸਾਸ' ਹਮਲਾਵਰ ਰੂਪ ਅਖ਼ਤਿਆਰ ਕਰ ਲੈਂਦਾ ਹੈ। ਇਸ ਦੌਰ ਵਿੱਚ ਵਿਦਿਅਕ ਅਦਾਰਿਆਂ ਨੇ ਵਿਦਿਆਰਥੀਆਂ ਨੂੰ ਖਪਤਕਾਰ ਕਰਾਰ ਦਿੱਤਾ ਹੈ। ਹਸਪਤਾਲਾਂ ਨੇ ਮਰੀਜ਼ਾਂ ਨੂੰ ਖਪਤਕਾਰ ਮੰਨ ਲਿਆ ਹੈ। ਸਰਕਾਰ ਮੁਨਾਫ਼ੇ ਕਮਾਉਣ ਵਾਲੇ ਨਿੱਜੀ ਅਦਾਰਿਆਂ ਨੂੰ ਸਮਾਜਿਕ ਪ੍ਰਾਪਤੀ ਵਜੋਂ ਪੇਸ਼ ਕਰਦੀ ਹੈ। ਇਹੋ ਰੁਝਾਨ ਮਾਪਿਆਂ ਉੱਤੇ ਅਸਰਅੰਦਾਜ਼ ਹੁੰਦਾ ਹੈ ਅਤੇ ਉਹ ਔਲਾਦ ਨੂੰ ਨਿਵੇਸ਼ ਦੀ ਉਪਜ ਮੰਨਦੇ ਹਨ। ਇਸ ਉਪਜ ਦਾ ਇੱਕ ਫ਼ੈਸਲਾ ਮੁਨਾਫ਼ੇ ਤੋਂ ਮੁਨਕਰ ਹੋਣ ਦੇ ਤੁੱਲ ਮੰਨਿਆ ਜਾਂਦਾ ਹੈ। ਖੁੱਲ੍ਹੀ ਮੰਡੀ ਦੀਆਂ ਕਦਰਾਂ-ਕੀਮਤਾਂ ਮੁਤਾਬਕ ਬੰਦਾ ਇੱਕੋ ਵੇਲੇ ਖਪਤਕਾਰ ਅਤੇ ਵਸਤੂ ਹੈ। ਜੇ ਮਾਪੇ ਸਾਰੀ ਮੁਸ਼ੱਕਤ ਔਲਾਦ ਰੂਪੀ ਵਸਤੂ ਦਾ ਮੁੱਲ ਵਧਾਉਣ ਲਈ ਕਰਦੇ ਹਨ ਤਾਂ ਖਪਤਕਾਰ ਵਜੋਂ ਲੁੱਟੇ ਜਾਣ ਦਾ ਅਹਿਸਾਸ ਤਾਂ ਹਮਲਾਵਰ ਰੂਪ ਵਿੱਚ ਸਾਹਮਣੇ ਆ ਹੀ ਸਕਦਾ ਹੈ।
ਇਹ ਜ਼ਰੂਰੀ ਨਹੀਂ ਕਿ ਅਣਖ ਲਈ ਹੁੰਦੇ ਹਰ ਕਤਲ ਵਿੱਚ ਇਹ ਸਾਰੇ ਕਾਰਨ ਸਰਗਰਮ ਹੋਣ। ਇਨ੍ਹਾਂ ਦਾ ਕੋਈ ਵੀ ਜਮ੍ਹਾਂਜੋੜ ਹੋ ਸਕਦਾ ਹੈ ਪਰ ਇਨ੍ਹਾਂ ਕਾਰਨਾਂ ਨਾਲ 'ਅਣਖ ਲਈ ਹੁੰਦੇ ਕਤਲਾਂ' ਨੂੰ ਪ੍ਰਵਾਨਗੀ ਮਿਲਦੀ ਹੈ। ਮੌਜੂਦਾ ਦੌਰ ਵਿੱਚ ਟੈਲੀਵਿਜ਼ਨ ਅਤੇ ਇੰਟਰਨੈੱਟ ਰਾਹੀਂ ਬੰਦਾ ਆਲਮੀ ਪੱਧਰ ਉੱਤੇ ਜਾਣਕਾਰੀ ਰਾਹੀਂ ਜੁੜ ਗਿਆ ਹੈ। ਉਸ ਦਾ ਰਾਬਤਾ ਹਰ ਤਰ੍ਹਾਂ ਦੀ ਜੀਵਨ-ਸ਼ੈਲੀ ਨਾਲ ਪੈ ਰਿਹਾ ਹੈ। ਉਸ ਦੀ ਸਫ਼ਰਯਾਫ਼ਤਾ ਜ਼ਿੰਦਗੀ ਦਾ ਇੱਕ ਪੱਖ ਇੱਕ ਥਾਂ ਤੋਂ ਦੂਜੀ ਥਾਂ ਵੱਲ ਜਾਣ ਨਾਲ ਜੁੜਿਆ ਹੋਇਆ ਹੈ ਪਰ ਦੂਜਾ ਪੱਖ ਉਸ ਦੇ ਅੰਦਰ ਚੱਲਦੀ ਹਿੱਲਜੁਲ ਨਾਲ ਜੁੜਿਆ ਹੋਇਆ ਹੈ। ਖੁੱਲ੍ਹੀ-ਮੰਡੀ ਇੱਕ ਪਾਸੇ ਉਸ ਤੋਂ ਸਿਰ-ਵੱਢ ਮੁਕਾਬਲੇ ਵਿੱਚ ਪੈਣ ਦੀ ਮੰਗ ਕਰਦੀ ਹੈ ਅਤੇ ਦੂਜੇ ਪਾਸੇ ਸੀਲ ਖਪਤਕਾਰ ਹੋਣ ਦੀ ਤਵੱਕੋ ਕਰਦੀ ਹੈ। ਮਾਪੇ ਇੱਕ ਪਾਸੇ ਬੱਚਿਆਂ ਤੋਂ ਦੁਨੀਆਂ ਦੇ ਗਿਆਨ-ਵਿਗਿਆਨ ਅਤੇ ਖ਼ੁਸ਼ਹਾਲੀ ਦੀਆਂ ਸਿਖਰਾਂ ਸਰ ਕਰਨ ਦੀ ਆਸ ਕਰਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਆਪਣੀ 'ਰਜ਼ਾ ਵਿੱਚ ਰਾਜੀ ਰੱਖਣਾ' ਚਾਹੁੰਦੇ ਹਨ।
'ਅਣਖ' ਦੇ ਨਾਮ ਉੱਤੇ ਹੁੰਦੀ ਹਿੰਸਾ ਨੂੰ ਠੱਲ੍ਹ ਪਾਉਣ ਦੀ ਜ਼ਿੰਮੇਵਾਰੀ ਕਾਨੂੰਨ ਉੱਤੇ ਨਹੀਂ ਪਾਈ ਜਾ ਸਕਦੀ। ਕਾਨੂੰਨ ਦੇ ਘੇਰੇ ਵਿੱਚ ਤਾਂ ਹਿੰਸਾ ਤੋਂ ਬਾਅਦ ਦੇ ਸੁਆਲ ਆਉਂਦੇ ਹਨ ਜੋ ਇਨਸਾਫ਼ ਅਤੇ ਸਜ਼ਾ ਨਾਲ ਜੁੜਦੇ ਹਨ। ਪੇਸ਼ਬੰਦੀਆਂ ਦਾ ਸੁਆਲ ਸਮਾਜਿਕ ਅਤੇ ਸਿਆਸੀ ਘੇਰੇ ਵਿੱਚ ਆਉਂਦਾ ਹੈ ਪਰ ਇਸ ਮਾਮਲੇ ਵਿੱਚ ਪਹਿਲਕਦਮੀਆਂ ਸਾਹਿਤਕ, ਬੌਧਿਕ, ਸੱਭਿਆਚਾਰਕ ਅਤੇ ਸਮਾਜਿਕ ਜਥੇਬੰਦੀਆਂ ਕਰ ਸਕਦੀਆਂ ਹਨ। ਸੰਵਾਦ ਤੋਰਨ ਦੀ ਜ਼ਿੰਮੇਵਾਰੀ ਬੌਧਿਕ ਅਦਾਰਿਆਂ ਉੱਤੇ ਪੈਂਦੀ ਹੈ। ਇਸ ਧਾਰਨਾ ਨੂੰ ਹਰ ਪੱਖ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਸੱਭਿਆਚਾਰ ਸਦਾ ਸਫ਼ਰਯਾਫ਼ਤਾ ਹੈ। ਲਗਾਤਾਰ ਤਬਦੀਲੀ ਵਾਪਰਦੀ ਰਹਿੰਦੀ ਹੈ ਅਤੇ ਸੱਭਿਆਚਾਰ ਦੀ ਵੰਨ-ਸਵੰਨਤਾ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਮਨੁੱਖੀ ਕਦਰਾਂ-ਕੀਮਤਾਂ ਸਦੀਵੀ ਹਨ ਪਰ ਇਨ੍ਹਾਂ ਦੀ ਸਮਕਾਲੀ ਵਿਆਖਿਆ ਸਭ ਤੋਂ ਅਹਿਮ ਹੈ। ਇਹ ਸੁਆਲ ਅਹਿਮ ਰਹੇਗਾ ਕਿ ਹਰ ਦੌਰ ਦੇ ਸਲੀਕੇ ਵਿੱਚ ਮਨੁੱਖੀ ਕਦਰਾਂ-ਕੀਮਤਾਂ ਕਿਵੇਂ ਪਾਲੀਆਂ ਜਾਣਗੀਆਂ? ਜੇ ਇਸੇ ਸੁਆਲ ਨੂੰ ਖੋਲ੍ਹ ਕੇ ਵੇਖਿਆ ਜਾਵੇ ਤਾਂ ਬੰਦਾ ਸ਼ਾਇਦ ਆਪਣੇ ਆਪ ਨੂੰ ਖਪਤਕਾਰ ਜਾਂ ਵਸਤੂ ਦੀ ਥਾਂ ਮਨੁੱਖ ਵਜੋਂ ਸਮਝ ਸਕਦਾ ਹੈ ਜਿਸ ਦੀ ਹੋਂਦਾ ਦਾ ਧੁਰਾ ਦਰਦਮੰਦੀ ਅਤੇ ਜਗਿਆਸਾ ਉੱਤੇ ਟਿਕਿਆ ਹੋਵੇ।
ਦਲਜੀਤ ਅਮੀ
ਲੇਖ਼ਕ ਦਸਤਾਵੇਜ਼ੀ ਫ਼ਿਲਮਸਾਜ਼ ਤੇ ਪੱਤਰਕਾਰ ਹਨ। ਅੱਜਕਲ੍ਹ ਬੀ ਬੀ ਸੀ ਹਿੰਦੀ ਨਾਲ ਜੁੜੇ ਹੋਏ ਹਨ।
'ਅਨਹਦ ਬਾਜਾ ਬੱਜੇ' ਬਲੌਗ ਤੋਂ ਬਾ-ਦਸਤੂਰ ਚੋਰੀ :)
ਗੁਲਾਮ ਕਲਮhttp://www.blogger.com/profile/07297188853560061487noreply@blogger.com1tag:blogger.com,1999:blog-3464520582626879960.post-50062210058978791462015-01-10T00:03:00.001-08:002015-01-10T01:01:25.112-08:00ਕਾਰਪੋਰੇਟ ਦੀ ਯਾਰ 'ਮੋਦੀ ਸਰਕਾਰ'
ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਨਵੇਂ ਸਾਲ ਤੋਂ ਤਿੰਨ ਦਿਨ ਪਹਿਲਾਂ ਹੋਰਨਾਂ ਕਾਨੂੰਨਾਂ ਦੇ ਨਾਲ ਨਾਲ ਭੌਂ-ਪ੍ਰਾਪਤੀ, ਪੁਨਰਵਾਸ, ਪੁਨਰਵਿਸਥਾਪਨ ਲਈ ਉੱਚਿਤ ਮੁਆਵਜ਼ਾ ਅਤੇ ਪਾਰਦਰਸ਼ਤਾ ਦਾ ਅਧਿਕਾਰ ਕਾਨੂੰਨ-2013 ਵਿੱਚ ਸੋਧ ਕਰਕੇ ਦੇਸ਼ ਦੇ ਕਿਸਾਨਾਂ ਨੂੰ ਇਹ ਸੰਕੇਤ ਦਿੱਤਾ ਹੈ ਕਿ ਸਰਕਾਰ ਕਾਰਪੋਰੇਟ ਦੇ ਹਿੱਤਾਂ ਨੂੰ ਤਰਜ਼ੀਹ ਦੇਵੇਗੀ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਸ ਤੋਂ ਉਮੀਦ ਰੱਖਣ ਦੀ ਜ਼ਰੂਰਤ ਨਹੀਂ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ ਡਾ.ਐੱਮ.ਐੱਸ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਅ ਤੈਅ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤ ਮਹੀਨਿਆਂ ਦੌਰਾਨ ਮੋਦੀ ਸਰਕਾਰ ਨੇ ਹਾੜੀ ਅਤੇ ਸਾਉਣੀ ਦੀਆਂ ਪ੍ਰਮੁੱਖ ਫ਼ਸਲਾਂ ਕਣਕ ਅਤੇ ਜੀਰੀ ਦਾ ਭਾਅ ਕੇਵਲ ਪੰਜਾਹ-ਪੰਜਾਹ ਰੁਪਏ ਕੁਇੰਟਲ ਵਧਾ ਕੇ ਵਾਅਦਾ ਵਫ਼ਾ ਨਾ ਹੋਣ ਦਾ ਸਬੂਤ ਦੇ ਦਿੱਤਾ ਹੈ।
ਜਮਹੂਰੀ ਪ੍ਰਬੰਧ ਦਾ ਦਾਅਵਾ ਕਰਨ ਵਾਲੇ ਦੇਸ਼ ਵਿੱਚ ਇਹ ਅਜੀਬ ਗੱਲ ਹੀ ਕਹੀ ਜਾਵੇਗੀ ਕਿ ਲਗਪਗ 120 ਸਾਲਾਂ ਤਕ ਅੰਗਰੇਜ਼ਾਂ ਦਾ ਬਣਾਇਆ ਕਿਸਾਨ ਵਿਰੋਧੀ ਕਾਨੂੰਨ ਹੀ ਲਾਗੂ ਰਿਹਾ। ਭੌਂ ਪ੍ਰਾਪਤੀ ਕਾਨੂੰਨ-1894 ਅੰਦਰ ਕਿਸਾਨਾਂ ਦੀ ਜ਼ਮੀਨ ਜਬਰੀ ਹਥਿਆ ਲੈਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਅਤੇ ਸਾਢੇ ਛੇ ਦਹਾਕਿਆਂ ਦੀ ਆਜ਼ਾਦੀ ਇਸ ਜਬਰੀ ਖੋ-ਖਿੰਝ ਤੋਂ ਨਿਜ਼ਾਤ ਨਹੀਂ ਦਿਵਾ ਸਕੀ ਸੀ। ਵੱਡੇ ਕਿਸਾਨ ਅੰਦੋਲਨਾਂ ਅਤੇ ਸਰਕਾਰਾਂ ਦੀਆਂ ਸਿਆਸੀ ਮਜਬੂਰੀਆਂ ਦੇ ਕਾਰਨ ਸਾਲ 2013 ਵਿੱਚ ਨਵਾਂ ਕਾਨੂੰਨ ਹੋਂਦ ਵਿੱਚ ਆਇਆ। ਕਾਨੂੰਨ ਦਾ ਖਰੜਾ 7 ਸਤੰਬਰ 2011 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਅਤੇ ਦੇਸ਼ ਪੱਧਰ ਉੱਤੇ ਲਗਪਗ ਦੋ ਸਾਲ ਤਕ ਇਸ ਉੱਤੇ ਵਿਚਾਰ ਚਰਚਾ ਹੁੰਦੀ ਰਹੀ। 29 ਅਗਸਤ 2013 ਨੂੰ ਲੋਕ ਸਭਾ ਨੇ ਲਗਪਗ 12 ਘੰਟਿਆਂ ਦੀ ਬਹਿਸ ਵਿੱਚ 60 ਸੰਸਦ ਮੈਂਬਰਾਂ ਨੇ ਹਿੱਸਾ ਲਿਆ ਅਤੇ 235 ਹਾਜ਼ਰ ਮੈਂਬਰਾਂ ਵਿੱਚੋਂ 216 ਦੇ ਭਾਰੀ ਸਮਰਥਨ ਨਾਲ ਪਾਸ ਕੀਤਾ ਗਿਆ। ਕੇਵਲ 19 ਲੋਕ ਸਭਾ ਮੈਂਬਰਾਂ ਨੇ ਹੀ ਇਸ ਦੇ ਵਿਰੋਧ ਵਿੱਚ ਵੋਟ ਦਿੱਤੀ। ਚਾਰ ਸਤੰਬਰ ਨੂੰ ਰਾਜ ਸਭਾ ਤੋਂ ਹਰੀਝੰਡੀ ਮਿਲੀ। ਇੱਕ ਜਨਵਰੀ 2014 ਨੂੰ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਕਾਨੂੰਨ ਲਾਗੂ ਹੋ ਗਿਆ।
ਕਾਨੂੰਨ ਵਿੱਚ ਅੰਗਰੇਜ਼ਾਂ ਦੇ ਬਣੇ ਕਾਨੂੰਨ ਨਾਲੋਂ ਬੁਨਿਆਦੀ ਫ਼ਰਕ ਇਹ ਸੀ ਕਿ ਜ਼ਮੀਨ ਹਾਸਲ ਕਰਨ ਤੋਂ ਪਹਿਲਾਂ 70 ਤੋਂ 80 ਫ਼ੀਸਦੀ ਕਿਸਾਨਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਇਹ ਕੇਵਲ ਕਿਸਾਨੀ ਦਾ ਸੁਆਲ ਨਹੀਂ ਬਲਕਿ ਜਮਹੂਰੀਅਤ ਦੇ ਤਰੀਕੇ ਵਿੱਚ ਕੇਵਲ ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧਿਕਾਰ ਦੇ ਨਾਲ-ਨਾਲ ਗ੍ਰਾਮ ਸਭਾਵਾਂ ਦੇ ਦਖ਼ਲ ਨੂੰ ਵੀ ਮੰਨ ਲਿਆ ਗਿਆ ਸੀ। ਇਹ ਅਲਗ ਸੁਆਲ ਹੈ ਕਿ ਗ੍ਰਾਮ ਸਭਾਵਾਂ ਨੂੰ ਸਿਆਸੀ ਕਾਰਨਾਂ ਕਰਕੇ ਸਰਗਰਮ ਨਹੀਂ ਕੀਤਾ ਜਾ ਰਿਹਾ ਪਰ ਪਿੰਡਾਂ ਦੀਆਂ ਇਹ ਸੰਵਿਧਾਨਕ ਸੰਸਥਾਵਾਂ ਸਥਾਨਕ ਲੋਕਾਂ ਦੇ ਹਿੱਤ ਵਿੱਚ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ। ਲੋਕਾਂ ਦੀ ਸਹਿਮਤੀ ਦਾ ਮਤਲਬ ਸੀ ਕਿ ਉਨ੍ਹਾਂ ਦੀ ਜ਼ਮੀਨ ਅਧਿਗ੍ਰਹਿਣ ਮੌਕੇ ਸੌਦਾ ਕਰਨ ਦੀ ਸੰਭਾਵਨਾ ਅਤੇ ਤਾਕਤ ਵਧ ਜਾਣੀ ਸੀ। ਸਟੇਟ ਜਾਂ ਅਮੀਰ ਕੰਪਨੀ ਦੇ ਮੁਕਾਬਲੇ ਸਾਧਾਰਨ ਕਿਸਾਨ ਦੀ ਸੌਦਾ ਕਰਨ ਦੀ ਤਾਕਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ।
ਮੁਆਵਜ਼ਾ ਸ਼ਹਿਰ ਅੰਦਰ ਮਾਰਕਿਟ ਰੇਟ ਦਾ ਦੋ ਗੁਣਾ ਅਤੇ ਪੇਂਡੂ ਖੇਤਰ ਵਿੱਚ ਚਾਰ ਗੁਣਾ ਦੇਣ ਦਾ ਪ੍ਰਬੰਧ ਕੀਤਾ ਗਿਆ। ਜ਼ਮੀਨ ਪ੍ਰਾਪਤੀ ਨੂੰ ਕੇਵਲ ਆਰਥਿਕ ਮਾਮਲੇ ਤਕ ਸੀਮਤ ਨਾ ਰੱਖ ਕੇ ਇਸ ਨੂੰ ਜੀਵਨ ਦੀਆਂ ਸੰਭਾਵਨਾਵਾਂ ਨਾਲ ਜੋੜਿਆ ਗਿਆ ਸੀ ਇਸੇ ਕਰਕੇ ਜ਼ਮੀਨ ਪ੍ਰਾਪਤੀ ਤੋਂ ਪਹਿਲਾਂ ਸਮਾਜਿਕ ਪ੍ਰਭਾਵ ਅਨੁਮਾਨ (ਸੋਸ਼ਲ ਇੰਪੈਕਟ ਅਸੈਸਮੈਂਟ) ਕਰਵਾਉਣ ਦਾ ਉਪਬੰਧ ਕਰ ਦਿੱਤਾ ਗਿਆ। ਕੇਵਲ ਕਿਸਾਨ ਹੀ ਨਹੀਂ ਜ਼ਮੀਨ ਨਾਲ ਜੁੜੀ ਅਰਥ ਵਿਵਸਥਾ ਉੱਤੇ ਨਿਰਭਰ ਬੇਜ਼ਮੀਨਿਆਂ ਦੇ ਪੁਨਰਵਾਸ ਅਤੇ ਪੁਨਰ ਵਿਸਥਾਪਨ ਦਾ ਪ੍ਰਬੰਧ ਕਰਨ ਬਾਰੇ ਵੀ ਸੋਚਿਆ ਗਿਆ। ਕੁਝ ਰਾਸ਼ਟਰੀ ਮਹੱਤਵ ਦੇ ਮਾਮਲਿਆਂ ਨੂੰ ਪਹਿਲਾਂ ਹੀ ਛੂਟ ਦਿੱਤੀ ਹੋਈ ਸੀ। ਮਿਸਾਲ ਦੇ ਤੌਰ ਉੱਤੇ ਰੇਲਵੇ, ਰੱਖਿਆ ਪ੍ਰੋਜੈਕਟਾਂ, ਕੌਮੀ ਸ਼ਾਹਰਾਹ, ਪਰਮਾਣੂ ਊਰਜਾ, ਬਿਜਲੀ ਪ੍ਰੋਜੈਕਟਾਂ ਨੂੰ ਜ਼ਰੂਰੀ ਧਾਰਾ ਦੇ ਅਧੀਨ ਰੱਖੇ ਗਏ ਸਨ।
ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਅੰਦਰ ਇਸ ਉੱਤੇ ਅਮਲ ਤੋਂ ਬਿਨਾ ਹੀ ਆਰਡੀਨੈਂਸ ਜਾਰੀ ਕਰਕੇ ਸੋਧ ਕਰ ਦਿੱਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਸਾਲ ਪਹਿਲਾਂ ਪਾਸ ਕੀਤੇ ਗਏ ਕਾਨੂੰਨ ਉੱਤੇ ਭਾਜਪਾ ਨੇ ਸੰਸਦ ਅੰਦਰ ਨਾ ਕੇਵਲ ਪੂਰੇ ਜ਼ੋਰ-ਸ਼ੋਰ ਨਾਲ ਮੋਹਰ ਲਗਾਈ ਸੀ, ਬਲਕਿ ਭਾਜਪਾ ਦੇ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਪੇਸ਼ ਕੀਤੀਆਂ ਸੋਧਾਂ ਨੂੰ ਸ਼ਾਮਲ ਕਰਕੇ ਕਾਨੂੁੰਨ ਪਾਸ ਕੀਤਾ ਗਿਆ ਸੀ। ਲੋਕ ਸਭਾ ਚੋਣਾਂ ਦੇ ਦੌਰਾਨ ਵੀ ਕਾਨੂੰਨ ਵਿੱਚ ਸੋਧ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਕਾਨੂੰਨ ਉੱਤੇ ਅਮਲ ਕਰਵਾ ਕੇ ਦੇਖਣ ਤੋਂ ਪਹਿਲਾਂ ਹੀ ਭਾਜਪਾ ਨੇ ਕਾਰਪੋਰੇਟ ਪੱਖੀ ਆਪਣਾ ਛੁਪਿਆ ਏਜੰਡਾ ਲਾਗੂ ਕਰ ਦਿੱਤਾ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੀ ਆਰਡੀਨੈਂਸ ਜਾਰੀ ਕਰਨ ਦੀ ਤਤਕਾਲਤਾ ਦਾ ਕਾਰਨ ਜਾਨਣਾ ਚਾਹਿਆ ਤਾਂ ਤਿੰੰਨ ਸੀਨੀਅਰ ਮੰਤਰੀ ਕਿਸ ਤਰ੍ਹਾਂ ਦੀ ਜਾਣਕਾਰੀ ਨਾਲ ਉਨ੍ਹਾਂ ਨੂੰ ਸਹਿਮਤ ਕਰਵਾ ਕੇ ਆਏ ਇਸ ਦਾ ਵਿਸਥਾਰ ਅਜੇ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਸੋਧ ਤੋਂ ਪਹਿਲਾਂ ਲੋਕਾਂ ਨੂੰ ਸਰਕਾਰ ਨੇ ਕੋਈ ਜਾਣਕਾਰੀ ਦਿੱਤੀ ਹੈ। ਵਿਰੋਧੀਧਿਰ ਵਿੱਚ ਹੁੰਦਿਆਂ ਯੂਪੀਏ ਸਰਕਾਰ ਵੱਲੋਂ ਲਿਆਂਦੇ ਆਰਡੀਨੈਂਸਾਂ ਨੂੰ ਭਾਜਪਾ ਨੇ ਗ਼ੈਰਜਮਹੂਰੀ ਕਰਾਰ ਦੇ ਕੇ ਵਿਰੋਧ ਕੀਤਾ ਸੀ ਪਰ ਖ਼ੁਦ ਉਸੇ ਰਾਹ ਉੱਤੇ ਚੱਲ ਰਹੀ ਹੈ।
ਸੋਧਾਂ ਰਾਹੀਂ ਕਾਨੂੰਨ ਦੀ ਪੂਰੀ ਭਾਵਨਾ ਨੂੰ ਹੀ ਤਹਿਸਨਹਿਸ ਕਰ ਦਿੱਤਾ ਹੈ। ਇਸ ਵਿੱਚ ਬੁਨਿਆਦੀ ਢਾਂਚਾ (ਪੇਂਡੂ ਬਿਜਲਈਕਰਨ ਸਮੇਤ), ਪਬਲਿਕ-ਪ੍ਰਾਈਵੇਟ ਹਿੱਸੇਦਾਰੀ (ਪੀ.ਪੀ.ਪੀ.) ਵਾਲੇ ਪ੍ਰੋਜੈਕਟਾਂ ਨੂੰ ਵੀ ਸ਼ਾਮਲ ਕਰ ਲਿਆ ਹੈ। ਇਹ ਬਹੁਤ ਅਸਪਸ਼ਟ ਸ਼ਬਦਾਵਲੀ ਹੈ ਜਿਸ ਦੇ ਦਾਇਰੇ ਵਿੱਚ ਹਰ ਚੀਜ਼ ਨੂੰ ਲਿਆਂਦਾ ਜਾ ਸਕਦਾ ਹੈ। ਜਨਤਕ ਹਿੱਤ ਦੇ ਨਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਫ਼ੈਸਲਾ ਕਿਸਾਨਾਂ ਜਾਂ ਆਮ ਲੋਕਾਂ ਦੇ ਸਿਰ ਮੜਨ ਦਾ ਰਾਹ ਸਾਫ਼ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਜ਼ਮੀਨ ਅਧਿਗ੍ਰਹਿਣ ਕਰਨ ਵਿੱਚ ਲੋਕਾਂ ਦੀ ਜੋ ਥੋੜ੍ਹੀ ਪੁੱਗਤ ਬਣਨੀ ਸੀ ਉਹ ਵੀ ਖ਼ਤਮ ਹੋ ਗਈ। ਮੌਜੂੂਦਾ ਸੋਧ ਨਾਲ ਜ਼ਮੀਨ ਦੀ ਅਰਥਵਿਵਸਥਾ ਨਾਲ ਜੁੜੇ ਸੱਭਿਆਚਾਰ, ਕਦਰਾਂ-ਕੀਮਤਾਂ, ਜੀਵਨ ਜਾਂਚ ਨੂੰ ਸਮਝਣ ਦੇ ਬਜਾਇ ਕੇਵਲ ਖੁਸ਼ਕ ਆਰਥਿਕ ਰੁਝਾਨ ਨੂੰ ਅੱਗੇ ਵਧਾਇਆ ਗਿਆ ਹੈ। ਭਾਜਪਾ ਦਾ ਫ਼ੈਸਲਾ ਸੰਸਦ ਅਤੇ ਲੋਕਾਂ ਦੀ ਰਾਇ ਨਾ ਲੈਣ ਕਾਰਨ ਤਾਂ ਗ਼ੈਰ ਜਮਹੂਰੀ ਹੈ ਹੀ ਬਲਕਿ ਜੋ ਸੋਧ ਕੀਤੀ ਗਈ ਹੈ ਇਸ ਵਿੱਚੋਂ ਵੀ ਲੋਕਾਂ ਦੀ ਰਾਇ ਨੂੰ ਪੂਰੀ ਤਰ੍ਹਾਂ ਲੋਪ ਕਰ ਦਿੱਤਾ ਗਿਆ ਹੈ।
ਭਾਜਪਾ ਦਾ ਕਹਿਣਾ ਹੈ ਕਿ ਆਰਥਿਕ ਸੁਧਾਰਾਂ ਨੂੰ ਲੀਹ ਉੱਤੇ ਲਿਆਉਣ ਲਈ ਰਾਜ ਸਭਾ ਵਿੱਚ ਉਨ੍ਹਾਂ ਕੋਲ ਪੂਰੀ ਗਿਣਤੀ ਨਹੀਂ ਹੈ। ਇਸ ਲਈ ਆਰਡੀਨੈਂਸ ਦਾ ਰਾਹ ਅਪਣਾਉਣਾ ਪਿਆ ਹੈ। ਸੰਸਦੀ ਲੋਕਤੰਤਰ ਵਿੱਚ ਕੋਈ ਵੀ ਧਿਰ ਇਸ ਦਲੀਲ ਨਾਲ ਗ਼ੈਰ ਜਮਹੂਰੀ ਤਰੀਕਾ ਨਹੀਂ ਅਪਣਾ ਸਕਦੀ ਕਿ ਉਸ ਕੋਲ ਬਹੁਮੱਤ ਨਹੀਂ ਹੈ। ਜਮਹੂਰੀਅਤ ਵਿੱਚ ਲੋਕ ਸ਼ਕਤੀ ਸਭ ਤੋਂ ਵੱਡੀ ਹੁੰਦੀ ਹੈ। ਜੇ ਸੰਸਦ ਕਿਸੇ ਕਾਨੂੰਨ ਬਾਰੇ ਸਹਿਮਤ ਨਹੀਂ ਹੁੰਦੀ ਤਾਂ ਤਰੀਕਾ ਤਾਨਾਸ਼ਾਹ ਕਿਸਮ ਦਾ ਨਹੀਂ ਬਲਕਿ ਲੋਕ ਕਚਹਿਰੀ ਵਿੱਚ ਲਿਜਾਣ ਦਾ ਹੋਣਾ ਚਾਹੀਦਾ ਹੈ। ਕੌਮੀ ਜਮਹੂਰੀ ਗੱਠਜੋੜ ਇਸ ਮੁੱਦੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਜਾ ਸਕਦਾ ਸੀ ਫਰਵਰੀ ਵਿੱਚ ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਹੈ। ਕੇਵਲ ਇੱਕ ਮਹੀਨੇ ਵਿੱਚ ਕਿਹੜੀ ਜੰਗ ਲੱਗਣਵਾਲੀ ਸੀ ਕਿ ਲੋਕਾਂ ਦੀ ਰਾਇ ਲੈਣ ਦੀ ਜ਼ਰੂਰਤ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਹ ਵੀ ਉਸ ਪਾਰਟੀ ਨੇ ਜੋ ਦੇਸ਼ ਭਰ ਵਿੱਚ ਮੋਦੀ ਲਹਿਰ ਦੀ ਗੱਲ ਕਰਦੀ ਹੈ ਅਤੇ ਮੋਦੀ ਦੇ ਪ੍ਰਭਾਵ ਨੂੰ ਇਸ ਤਰ੍ਹਾਂ ਪੇਸ਼ ਕਰਦੀ ਹੈ ਕਿ ਲੋਕਾਂ ਉੱਤੇ ਉਨ੍ਹਾਂ ਦਾ ਜਾਦੂ ਚੱਲ ਰਿਹਾ ਹੈ ਤਾਂ ਇਸ ਜਾਦੂ ਦਾ ਤਜਰਬਾ ਸਬੰਧਿਤ ਕਾਨੂੰਨ ਦੇ ਮਾਮਲੇ ਵਿੱਚ ਵੀ ਕੀਤਾ ਜਾ ਸਕਦਾ ਸੀ।
ਜ਼ਮੀਨ ਦਾ ਮਾਮਲਾ ਕੇਂਦਰ ਅਤੇ ਰਾਜ ਦੋਵਾਂ ਨਾਲ ਸਬੰਧਿਤ ਹੈ। ਕੇਂਦਰ ਸਰਕਾਰ ਨੇ ਇਸ ਮੁੱਦੇ ਉੱਤੇ ਰਾਜਾਂ ਨਾਲ ਸਲਾਹ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਤ੍ਰਿਣਮੂਲ ਕਾਂਗਰਸ ਵੱਡੇ ਪੈਮਾਨੇ ਉੱਤੇ ਵਿਰੋਧ ਕਰ ਰਹੀ ਹੈ। ਹੋਰ ਬਹੁਤ ਸਾਰੀਆਂ ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਪੰਜਾਬ ਅੰਦਰ ਅਕਾਲੀ ਦਲ ਦਾ ਇਸ ਉੱਤੇ ਫ਼ਿਲਹਾਲ ਕੋਈ ਸਟੈਂਡ ਸਾਹਮਣੇ ਨਹੀਂ ਆਇਆ ਹਾਲਾਂਕਿ ਸਪਸ਼ਟ ਗੱਲ ਇਹੀ ਹੈ ਕਿ ਕੇਂਦਰੀ ਮੰਤਰੀ ਮੰਡਲ ਵਿੱਚ ਭਾਈਵਾਲੀ ਕਾਰਨ ਸਮੂਹਿਕ ਜ਼ਿੰਮੇਵਾਰੀ ਦੇ ਸਿਧਾਂਤ ਦੇ ਆਧਾਰ ਉੱਤੇ ਅਕਾਲੀ ਦਲ ਨਵੀਆਂ ਸੋਧਾਂ ਦੇ ਪੱਖ ਵਿੱਚ ਹੀ ਮੰਨਿਆ ਜਾਵੇਗਾ। ਭਵਿੱਖ ਕਿਸਾਨ-ਮਜ਼ਦੂਰ ਅੰਦੋਲਨ ਅਤੇ ਕਾਰਪੋਰੇਟ ਵੱਲ ਉਲਾਰ ਸਰਕਾਰ ਵਿੱਚ ਸ਼ਕਤੀਆਂ ਦੇ ਤਵਾਜ਼ਨ ਉੱਤੇ ਨਿਰਭਰ ਕਰੇਗਾ।
ਹਮੀਰ ਸਿੰਘ
ਲੇਖ਼ਕ ਸੀਨੀਅਰ ਪੱਤਰਕਾਰ ਤੇ ਅੱਜਕਲ੍ਹ "ਪੰਜਾਬੀ ਟ੍ਰਿਬਿਊਨ" ਦੇ ਅਸਿਸਟੈਂਟ ਐਡੀਟਰ ਹਨ। ਵਿਦਿਆਰਥੀ ਜੀਵਨ ਤੋਂ ਸਮਾਜਿਕ-ਸਿਆਸੀ ਸਰਗਰਮੀਆਂ 'ਚ ਹਿੱਸਾ ਲੈਂਦੇ ਰਹੇ ਹਨ।
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-56737963186659876932015-01-03T23:14:00.002-08:002015-01-03T23:17:55.693-08:00ਲਾਲੀ ਪੁੱਤ ਰਾਠ ਦਾ
ਲਾਲੀ ਪੁੱਤਰ ਰਾਠ ਦਾ ਮਜਲਿਸ ਦਾ ਈਮਾਨ,
ਸੁਖਨਵਰਾਂ ਦਾ ਸੁਖਨਵਰ ਨਿਘਰਿਆਂ ਦਾ ਮਾਣ।
ਕੀ ਪੂਰਬ ਦੇ ਜ਼ਖਮ ਨੇ ਕੀ ਪੱਛਮ ਦਾ ਤਾਣ।
ਦੋਹਾਂ ਵਿੱਚ ਪਛਾਣਦਾ ਟੁੱਟੇ ਦਿਲ ਦੀ ਸ਼ਾਨ। (ਕੁਲਵੰਤ ਗਰੇਵਾਲ)
ਪਿਛਲੇ ਸਾਲ ਖੁਸ਼ਵੰਤਸਿੰਘ ਦੇ ਦੇਹਾਂਤ ਦੀ ਖ਼ਬਰ ਮਿਲ ਗਈ ਹੋਈ ਸੀ, ਦੇਹਰਾਦੂਨ ਐਤਵਾਰ ਦੇ ਦਿਨ ਡਿਊਟੀ ਨਿਭਾਉਣ ਰੇਲ ਗੱਡੀ ਵਿੱਚ ਬੈਠ ਕੇ ਜਾ ਰਿਹਾ ਸਾਂ। ਅਖ਼ਬਾਰ ਵਾਲਾ ਆਇਆ, ਹਿੰਦੀ ਦੇ ਅਖ਼ਬਾਰ ਸਨ ਜਾਂ ਅੰਗਰੇਜ਼ੀ ਦਾ ‘ਹਿੰਦੂ’ ਸੀ। ਵੱਡਾ ਅਖ਼ਬਾਰ ਸਫਰ ਵਿੱਚ ਠੀਕ ਰਹੇਗਾ। ‘ਹਿੰਦੂ’ ਲੈ ਲਿਆ। ਖੁਸ਼ਵੰਤ ਸਿੰਘ ਉਪਰ ਸੰਪਾਦਕੀ ਪੜ੍ਹੀ। ਇਕ ਵਾਕ ਸੀ: ‘‘ਅੰਗਰੇਜ਼ੀ ਜਹਾਨ ਵਿੱਚ ਪੰਜਾਬ ਦੀ ਜਿਹੜੀ ਵਿੰਡੋ ਅੱਧੀ ਸਦੀ ਖੁੱਲ੍ਹੀ ਰਹੀ, ਬੰਦ ਹੋ ਗਈ ਹੈ।’’
ਲਾਲੀ (ਪੂਰਾ ਨਾਮ ਪ੍ਰੋਫੈਸਰ ਹਰਦਿਲਜੀਤ ਸਿੰਘ ਸਿੱਧੂ) ਨੂੰ ਯਾਦ ਕਰਨ ਵਕਤ ਖੁਸ਼ਵੰਤ ਸਿੰਘ ਦਾ ਜ਼ਿਕਰ ਕਿਸ ਲਈ? ਮੇਰੇ ਕੋਲ ਖੁਦ ਅਕਲ ਇਲਮ ਦਾ ਖਜ਼ਾਨਾ ਹੁੰਦਾ, ਆਪਣੇ ਕੋਲੋਂ ਗੱਲ ਬਣਾ ਲੈਂਦਾ। ਨਹੀਂ ਬਣਦੀ ਤਾਂ ਪੂਰਬਲੇ ਫਾਰਮੂਲੇ ਵਰਤਣ ਵਿੱਚ ਕੀ ਹਰਜ? ‘ਹਿੰਦੂ’ ਅਖ਼ਬਾਰ ਦੀ ਬੋਲੀ ਰਾਹੀਂ ਗੱਲ ਕਰੀਏ ਤਾਂ ਆਖਾਂਗੇ, ‘‘ਪੰਜਾਬੀ ਜਗਤ ਵਿੱਚ ਯੂਰਪੀਨ ਸਾਹਿਤ, ਆਰਟ ਅਤੇ ਕਲਚਰ ਦੀ ਜੋ ਵਿੰਡੋ ਦੇਰ ਤੱਕ ਖੁੱਲ੍ਹੀ ਰਹੀ, ਲਾਲੀ ਦੇ ਜਾਣ ਨਾਲ ਬੰਦ ਹੋ ਗਈ ਹੈ।’’
‘‘ਜਨਮ ਮਰਨ ਦੀਆਂ ਖ਼ਬਰਾਂ ਨਵੀਆਂ ਨਹੀਂ ਸਾਡੇ ਲਈ, ਪਰ ਲਾਲੀ ਜੀ ਦੀ ਖ਼ਬਰ ਨਾਲ ਵੱਖਰੀ ਕਿਸਮ ਦਾ ਦੁਖ ਕਿਉਂ ਹੋਇਆ’’, ਪ੍ਰੋਫੈਸਰ ਭੁਪਿੰਦਰ ਸਿੰਘ ਨੇ ਪੁੱਛਿਆ। ਨਾਗਸੈਨ ਨੇ ਉੱਤਰ ਦਿੱਤਾ, ‘ਆਪਣੀ ਟੀਮ ਦੀ ਵਿਕਟ ਉਡੀ ਹੈ ਇਸ ਕਰਕੇ।’
'ਅੱਖੀਂ ਡਿੱਠਾ ਸੰਤ ਜਰਨੈਲ ਸਿੰਘ' ਕਿਤਾਬ ਲਿਖਣ ਵਾਲਾ ਦਲਬੀਰ ਸਿੰਘ ਅਪਰੇਸ਼ਨ ਬਲੂਸਟਾਰ ਤੋਂ ਬਾਅਦ ਸਤੰਬਰ 1984 ਵਿੱਚ ਗੁਰਦਿਆਲ ਬੱਲ ਦੇ ਘਰ ਰੂਪੋਸ਼ ਹੋ ਕੇ ਰਹਿ ਰਿਹਾ ਸੀ। ਬੱਲ ਨੇ ਲਾਲੀ ਨੂੰ ਘਰ ਸੱਦ ਲਿਆ। ਕੇਹਰ ਸਿੰਘ ਤੇ ਬਲਕਾਰ ਸਿੰਘ ਪੁੱਜ ਗਏ। ਸਿੱਖ, ਸਦਮੇ ਵਿੱਚੋਂ ਲੰਘ ਰਹੇ ਸਨ। ਮਾਹੌਲ ਉਦਾਸ ਸੀ। ਲਾਲੀ ਨੇ ਕਿਹਾ- ਅਕਾਲ ਤਖ਼ਤ ਦੀ ਤੁਰੰਤ ਉਸਾਰੀ ਨਹੀਂ ਹੋਣੀ ਚਾਹੀਦੀ। ਇਕ ਇੱਟ ਹਰ ਰੋਜ਼ ਲੱਗਣੀ ਚਾਹੀਦੀ ਐ, ਸਿਰਫ਼ ਇਕ ਇੱਟ ਰੋਜ਼। ਫਿਰ ਉਸ ਨੇ ਆਜ਼ ਬਹਾਦਰੀ, ਰੁਦਨ, ਟੱਕਰ ਦੀਆਂ ਗੱਲਾਂ ਸੁਣਾਉਂਦਿਆਂ ਸਪੈਨਿਸ਼ ਸਾਹਿਤ ਦੇ ਮੋਢੀ ਸਰਵਾਂਤੀਜ਼ ਦੇ ਡੌਨ ਕਵਿਗਜ਼ੋਟ ਤੋਂ ਲੈ ਕੇ ਹੁਣ ਤੱਕ ਦੇ ਸਾਹਿਤ ਦੀ ਸੈਰ ਕਰਾਈ। ਯੂਨਾਨੀ ਨਾਵਲਕਾਰ ਚਿੰਤਕ ਨਿਕਸੋ ਕਜ਼ਾਂਤਜੈਕਿਸ ਦੀ ਅਮਰ ਰਚਨਾ ‘ਫਰੀਡਮ ਐਂਡ ਡੈੱਥ’ ਦੀ ਕਥਾ ਛੇੜ ਲਈ। ਯੂਨਾਨ ਦੇ ਨਾਲ ਲਗਦੇ ਟਾਪੂ ਕਰੀਟ ਵਿੱਚ ਸਥਾਨਕ ਇਸਾਈ, ਤੁਰਕਾਂ ਨਾਲ ਟਕਰਾ ਰਹੇ ਹਨ। ਮਾਈਕਲ ਅਤੇ ਪਾਸ਼ਾ ਓਡਿਸੀ ਰੀਵਿਜ਼ਿਟਿਡ ਵਿੱਚ ਯੋਧੇ ਹਨ। ਇਸ ਕਿਤਾਬ ਵਿਚਲੀ ਆਜ਼ਾਦੀ ਦੀ ਗਾਥਾ ਸੁਣਾਉਂਦਿਆਂ ਲਾਲੀ ਨੇ ਆਦਮੀ ਦੀ ਸ਼ਾਨ ਦਾ ਉਹ ਮਾਰਮਿਕ ਵਰਣਨ ਕੀਤਾ ਕਿ ਚਾਰ ਘੰਟੇ ਹੋਰ ਕੋਈ ਨਾ ਬੋਲਿਆ। ਹੁਣ ਦਲਬੀਰ 85 ਸਾਲ ਦਾ ਹੋ ਗਿਐ। ਉਸ ਨੂੰ ਉਸ ਦਿਨ ਦਾ ਲਾਲੀ ਅਜੇ ਭੁੱਲਿਆ ਨਹੀਂ।
ਹਰ ਸਵੇਰ ਲਾਲੀ ਨੂੰ ਇਕ ਸਰੋਤਾ ਚਾਹੀਦਾ ਸੀ। ਮੱਕੇ ਉਪਰ ਜਹਾਦੀਆਂ ਦਾ ਹਮਲਾ, ਕਸ਼ਮੀਰ ਦਾ ਹਜ਼ਰਤਬਲ ਸੰਕਟ, ਮਿਸਰ ਵਿੱਚ ਮੁਸਲਿਮ ਬ੍ਰਦਰਹੁੱਡ ਦੀ ਚੜ੍ਹਤ, ਸ੍ਰੀਲੰਕਾ ਵਿੱਚ ਲਿਟੇ ਦੀ ਮਾਅਰਕੇਬਾਜ਼ੀ। ਬੇਅੰਤ ਸਿੰਘ ਦੀ ਹੱਤਿਆ ਜਾਂ ਕਿਸੇ ਨੋਬੇਲ ਇਨਾਮਦਾਰ ਦਾ ਹੁਨਰ ਇਕੋ ਜਿਹੀ ਰੋਮਾਂਚਿਤ ਸ਼ੈਲੀ ਵਿੱਚ ਵਰਣਨ ਕਰਦਾ। ਰਵਿੰਦਰ ਰਵੀ ਅਤੇ ਬਲਵੰਤ ਮਾਂਗਟ ਵਰਗੇ ਉਸ ਦੇ ਵਿਰੋਧੀ ਸਿਰ ਨਿਵਾ ਕੇ ਸੁਣਨ ਲੱਗ ਜਾਂਦੇ। ਗਲੋਬ ਉਸ ਵਾਸਤੇ ਬਹੁਤ ਛੋਟੀ ਗੇਂਦ ਸੀ, ਕੁਝ ਹੋਰ ਵੱਡੀ ਹੋਣੀ ਚਾਹੀਦੀ ਸੀ।
ਸਾਲ 1968 ਵਿੱਚ ਦਸਵੀਂ ਜਮਾਤ ਪਿੰਡੋਂ ਕਰਕੇ ਜਦੋਂ ਮੈਂ ਮਹਿੰਦਰਾ ਕਾਲਜ ਵਿੱਚ ਦਾਖਲ ਹੋ ਕੇ ਤੇ ਪ੍ਰੀ-ਮੈਡੀਕਲ ਕਰਕੇ ਡਾਕਟਰ ਬਣਨ ਦਾ ਫੈਸਲਾ ਲਿਆ। ਉਦੋਂ ਮੇਰੀ ਜੇਬ ਵਿੱਚ ਚੁਆਨੀ ਨਹੀਂ ਸੀ। ਮੈਂ ਲਾਲੀ ਦੇ ਪਟਿਆਲੇ ਬਹੇੜਾ ਰੋਡ ਵਾਲੇ ਮਕਾਨ ਦੇ ਤਬੇਲੇ ਵਿੱਚ ਡੇਰਾ ਜਮਾ ਕੇ ਪੜ੍ਹਨਾ ਸ਼ੁਰੂ ਕੀਤਾ। ਪੰਦਰਾਂ ਸਾਲ ਦਾ ਛੋਕਰਾ ਦੇਖੀ ਜਾਂਦਾ, ਲਾਲੀ ਨਾਲ ਰਾਜ਼ਦਾਂ ਆ ਰਿਹਾ ਹੈ; ਸੋਮਪਾਲ ਰੰਚਨ ਆ ਰਿਹਾ ਹੈ, ਸੁਰਜੀਤ ਪਾਤਰ, ਨੂਰ, ਸ਼ਿਵ ਕੁਮਾਰ… ਯਾਨੀ ਕਿ ਸਾਰੇ ਦੇ ਸਾਰੇ ਅਜੂਬੇ। ਪਹਿਲੀ ਵਾਰੀ ਐਲ.ਪੀ. ਮਸ਼ੀਨ ਚਲਦੀ ਦੇਖੀ। ਪਹਿਲੀ ਵਾਰੀ ਟੇਪ ਰਿਕਾਰਡਰ ਦੇ ਵੱਡੇ ਸਪੂਲ ਘੁੰਮਦੇ ਦੇਖੇ…ਦੂਰੋਂ।
ਲਾਲੀ ਦਾ ਸਹੁਰਾ ਘਰ ਪਟਿਆਲਾ ਹੀ ਸੀ। ਆਪਣੀ ਪਤਨੀ ਨਾਲ ਤਾਂ ਬਹੇੜਾ ਰੋਡ ਘੱਟ ਈ ਆਉਂਦਾ। ਦੋਸਤਾਂ ਦੇ ਕਾਫਲੇ ਹੀ ਬਹੁਤੀ ਵਾਰ ਦਿਖਾਈ ਦਿੰਦੇ। ਸਰਦਾਰ ਪਾਪਾ ਪਿੰਡ ਰਹਿੰਦਾ, ਕਦੀ ਕਦਾਈਂ ਮਹੀਨੇ ਦੋ ਮਹੀਨੇ ਬਾਅਦ ਦੋ ਚਾਰ ਦਿਨ ਰਹਿ ਕੇ ਵਾਪਸ ਚਲਾ ਜਾਂਦਾ। ਪਟਿਆਲੇ ਦੇ ਨੇੜੇ ਨਾਭਾ ਰੋਡ ਉਤੇ ਛੇ ਏਕੜ ਜ਼ਮੀਨ ਸੀ। ਲੈਂਡ ਸੀਲਿੰਗ ਐਕਟ ਤੋਂ ਪਹਿਲਾਂ ਸਾਰਾ ਪਿੰਡ ਫਤਿਹਗੜ੍ਹ ਉਸੇ ਦਾ ਸੀ ਪਰ ਸੀਲਿੰਗ ਪਿੱਛੋਂ ਵੀ ਘੱਟ ਕੀਮਤ ਪੁਆ ਕੇ 200 ਏਕੜ ਬਚਾ ਲਏ ਸਨ। ਪਿੰਡ ਦੀ ਹਵੇਲੀ ਇਕ ਕਿਲ੍ਹਾ ਸੀ, ਉੱਚੇ ਥਾਂ ਉੱਪਰ ਉਸਰਿਆ ਕਿਲ੍ਹਾ। ਅਸੀਂ ਪਟਿਆਲੇ ਆਪ ਰੋਟੀ ਪਕਾਉਂਦੇ। ਦਾਲ ਜਾਂ ਸਬਜ਼ੀ, ਜੋ ਸਵੇਰੇ ਖਾ ਕੇ ਜਾਂਦੇ, ਉਹੀ ਸ਼ਾਮ ਨੂੰ। ਇਸ ਤਬੇਲੇ ਦੀ ਖੁਰਲੀ ਵਿੱਚ ਅਸੀਂ ਮਿੱਟੀ ਪਾ ਦਿੱਤੀ। ਉਪਰ ਇਕ ਤਹਿ ਇੱਟਾਂ ਦੀ ਵਿਛਾ ਕੇ, ਅਖ਼ਬਾਰਾਂ ਨਾਲ ਢੱਕ ਦਿਤੀ। ਇਹੀ ਸੀ ਸਾਡਾ ਕੁਕਿੰਗ ਰੇਂਜ। ਇਹੀ ਡਾਈਨਿੰਗ ਟੇਬਲ। ਇਕ ਸਟੋਵ, ਚਾਰ ਕੌਲੀਆਂ, ਚਾਰ ਗਲਾਸ। ਅਜੀਤ ਹੱਸਦਾ- ਸਮਾਜਵਾਦ ਆ ਗਿਆ। ਮੱਝਾਂ ਅਤੇ ਬੰਦਿਆਂ ਦਾ ਡਾਈਨਿੰਗ ਟੇਬਲ ਇੱਕੋ। ਆਰਥਕ ਬਰਾਬਰੀ।
ਹਰਜੀਤ ਗਿੱਲ ਨੇ ਦੱਸਿਆ- ਕਿਉਂਕਿ ਲਾਲੀ ਕਮਿਊਨਿਸਟ ਨਹੀਂ ਸੀ, ਉਸ ਨੂੰ ਬਹੁਤ ਆਰਾਮ ਨਾਲ ਨੌਕਰੀ ਮਿਲੀ। ਲਾਲੀ ਜਾਇਨਿੰਗ ਰਿਪੋਰਟ ਦੇਣ ਗਿਆ। ਮੁਖੀ ਗਿੱਲ ਨੂੰ ਕਹਿਣ ਲੱਗਾ, ‘‘ਕਿਸੇ ਨੂੰ ਦੱਸਿਓ ਨਾ ਬਈ ਲਾਲੀ ਨੌਕਰ ਹੋ ਗਿਐ। ਮੇਰੇ ਭਾਈਚਾਰੇ ਵਿੱਚ ਮੇਰੀ ਬਦਨਾਮੀ ਹੋਵੇਗੀ, ਮਾਲਕ ਨੌਕਰ ਹੋ ਜਾਏ, ਇਹ ਗੱਲ ਸ਼ਰਮਨਾਕ ਹੈ।’’
ਗਿੱਲ ਨੇ ਕਿਹਾ, ‘‘ਮੈਂ ਕਿਉਂ ਦੱਸਣਾ ਹੋਇਆ ਕਿਸੇ ਨੂੰ? ਲਾਲੀ – ‘‘ਪਰ ਮੈਨੂੰ ਸਵੇਰੇ ਆ ਕੇ ਹਾਜ਼ਰੀ ਲਾ ਕੇ ਚਾਰ ਵਜੇ ਤੱਕ ਬੈਠਣਾ ਪਿਆ ਕਰੇਗਾ। ਪਤਾ ਤਾਂ ਲੱਗ ਜਾਣੈ।’’
ਗਿੱਲ – ‘‘ਤੇਰੇ ’ਤੇ ਕੋਈ ਪਾਬੰਦੀ ਨਹੀਂ। ਤੈਨੂੰ ਕੋਈ ਨੌਕਰ ਨਹੀਂ ਸਮਝੇਗਾ, ਜਿਹੜਾ ਮਰਜ਼ੀ ਵਾਈਸ ਚਾਂਸਲਰ ਆ ਜਾਏ, ਤੈਨੂੰ ਨਹੀਂ ਟੋਕੇਗਾ।’’
ਇਉਂ ਲਾਲੀ ਉਮਰ ਭਰ ਮਾਲਕ ਰਿਹਾ। ਲਾਲੀ ਨੂੰ ਮਿਲਣ ਆਇਆ ਇਕ ਮੁੰਡਾ ਗਿੱਲ ਦੇ ਕਮਰੇ ਵਿੱਚ ਗਿਆ, ਪੁੱਛਿਆ, ‘‘ਲਾਲੀ ਕਿੱਥੇ ਐੈ? ਗਿੱਲ ਨੇ ਕਿਹਾ, ‘‘ਜੇ ਤੂੰ ਲਾਲੀ ਨੂੰ ਜਾਣਦੈਂ, ਫਿਰ ਤੈਨੂੰ ਪਤਾ ਹੋਣਾ ਚਾਹੀਦੈ ਉਹ ਕਿੱਥੇ ਹੈ ਇਸ ਵੇਲੇ। ਜੇ ਨਹੀਂ ਜਾਣਦਾ, ਫਿਰ ਮਿਲ ਕੇ ਕੀ ਕਰੇਂਗਾ?’’ ਡਾ. ਭਗਤ ਸਿੰਘ ਵੀਸੀ ਕੋਲ ਲਾਲੀ ਵਿਰੁੱਧ ਕਿਸੇ ਚੁਗਲੀ ਕੀਤੀ। ਦੱਸਿਆ, ‘‘ਕੰਮ ਨਹੀਂ ਕਰਦਾ। ਕਲਾਸ ਵਿੱਚ ਨਹੀਂ ਜਾਂਦਾ। ਦਰਖਤ ਹੇਠ ਬੈਠਾ ਗੱਲਾਂ ਕਰੀ ਜਾਂਦੈ ਫਜ਼ੂਲ। ਉਸ ਨੂੰ ਸਮਝਾਉ।’’ ਭਗਤ ਸਿੰਘ ਨੇ ਕਿਹਾ, ‘‘ਤੂੰ ਵੀ ਲਾਲੀ ਦੀ ਕਲਾਸ ਵਿੱਚ ਬੈਠਿਆ ਕਰ ਕਦੀ ਕਦਾਈਂ, ‘‘ਤੈਨੂੰ ਵੀ ਅਕਲ ਆਏ। ਲਾਲੀ ਜਿੱਥੇ ਬੈਠਾ ਹੋਵੇ, ਉਹ ਕਲਾਸ ਰੂਮ ਹੈ। ਲਾਲੀ ਯੂਨੀਵਰਸਿਟੀ ਵਾਸਤੇ ਨਹੀਂ ਬਣਿਆਂ, ਉਸ ਵਾਸਤੇ ਯੂਨੀਵਰਸ ਬਣੀ ਹੈ।’’
ਹਰਜੀਤ ਗਿੱਲ ਕੋਲ ਕਿਸੇ ਨੇ ਸ਼ਿਕਾਇਤ ਕੀਤੀ, ‘ਲਾਲੀ ਤੇ ਸੁਰਜੀਤ ਸਾਰਾ ਦਿਨ ਕਾਫ਼ੀ ਹਾਊਸ ਵਿੱਚ ਯੱਕੜ ਮਾਰ ਕੇ ਘਰ ਚਲੇ ਜਾਂਦੇ ਨੇ। ਤੁਸੀਂ ਵਿਭਾਗ ਵਿੱਚ ਬਿਠਾ ਕੇ ਕੰਮ ਕਰਨ ਲਈ ਕਿਉਂ ਨਹੀਂ ਕਹਿੰਦੇ?’ ਗਿੱਲ ਨੇ ਕਿਹਾ, ‘‘ਮਰ ਜਾਣ ਦੇ ਇਨ੍ਹਾਂ ਨੂੰ ਚਾਹ ਪੀ ਪੀ ਕੇ। ਇੱਥੇ ਬੈਠ ਕੇ ਕਿਹੜਾ ਕੰਮ ਕਰਨਗੇ? ਇਨ੍ਹਾਂ ਦੀ ਗੈਰਹਾਜ਼ਰੀ ਵਿੱਚ ਮੈਂ ਤਾਂ ਕੰਮ ਕਰ ਲੈਨਾਂ। ਫੇਰ ਮੇਰੇ ਕੋਲ ਬੈਠੇ ਰਿਹਾ ਕਰਨਗੇ, ਮੈਨੂੰ ਵੀ ਕੰਮ ਨਹੀਂ ਕਰਨ ਦੇਣਾ। ਮੇਰਾ ਜੀਅ ਕਰਦੈ ਦਸ ਮੀਲ ’ਤੇ ਕਾਫ਼ੀ ਹਾਊਸ ਹੋਵੇ, ਆਉਂਦੇ ਜਾਂਦੇ ਬੀਤ ਜਾਣ।’’
ਲਾਲੀ ਦੀ ਜੇਬ ਵਿੱਚ ਪੰਜ ਰੁਪਏ ਤੋਂ ਵੱਧ ਕਦੀ ਪੈਸਾ ਨਹੀਂ ਰਿਹਾ, ਉਦੋਂ ਵੀ ਨਹੀਂ, ਜਦੋਂ ਪ੍ਰੋਫੈਸਰ ਲੱਗ ਗਿਆ ਸੀ। ਰੋਟੀ, ਵਿਸਕੀ, ਚਾਹ, ਲੱਸੀ, ਜੋ ਖਾਧਾ ਪੀਤਾ, ਉਸ ਦਾ ਬਿਲ ਨਾਲ ਵਾਲਾ ਦੇਵੇਗਾ। ਸਾਰੀ ਉਮਰ ਇਹੋ ਹੋਇਆ। ਜੇ ਤੁਹਾਡਾ ਖਿਆਲ ਹੈ ਇਹ ਗੱਲ ਮੈਨੂੰ ਬੁਰੀ ਲਗਦੀ ਹੈ, ਤੁਸੀਂ ਗ਼ਲਤ ਹੋ। ਲਾਲੀ ਵਰਗਾ ਫਕੀਰ ਇਵੇਂ ਹੀ ਕਰੇਗਾ।
ਸਿਧਾਰਥ ਨੇ ਕਿਹਾ, ‘ਲਾਲੀ ਸੰਕੇਤਾਂ, ਮਿੱਥਾਂ ਤੇ ਰੂਪਕਾਂ ਨਾਲ ਗੱਲ ਫੜਨ ਦਾ ਯਤਨ ਕਰਦਾ। ਉਹਦੇ ਹੱਥ, ਬਾਹਾਂ, ਅੱਖਾਂ, ਬੋਲਾਂ ਨਾਲੋਂ ਵਧੀਕ ਗੱਲਾਂ ਕਰਦੀਆਂ। ਇਕ ਦਿਨ ਜਾਂਦਿਆਂ-ਜਾਂਦਿਆਂ ਰੁਕੇ – ਸੜਕ ਦੇ ਵਿਚਕਾਰ ਥੋੜ੍ਹਾ ਕੁ ਘਾਹ ਉਗਿਆ ਦੇਖਿਆ। ਖਲੋ ਗਏ, ਘਾਹ ਨੂੰ ਕਿਹਾ, ‘ਉਏ ਤੈਨੂੰ ਨਾ ਗਾਂ ਖਾਏਗੀ ਨਾ ਮੱਝ, ਨਾ ਭੇਡ ਦੇ ਕੰਮ ਆਏਂਗਾ ਨਾ ਬੱਕਰੀ ਦੇ। ਕਿਉਂ ਉਗ ਆਇਐਂ ਇਥੇ? ਪਹੀਆਂ ਹੇਠ ਕੁਚਲੇ ਜਾਣ ਲਈ?’ ਫਿਰ ਸੜਕ ਵਿਚਕਾਰ ਬੈਠ ਗਿਆ। ਸਾਨੂੰ ਕਿਹਾ, ‘ਦੇਖੋ, ਉਪਰ ਜਾਣ ਵਾਸਤੇ ਜਿੰਨੀ ਕੁ ਇਸ ਵਿੱਚ ਤਾਕਤ ਸੀ ਲਾ ਦਿੱਤੀ, ਜਦੋਂ ਥੱਕ ਗਿਆ, ਸਿਰ ਝੁਕਾ ਦਿੱਤਾ। ਆਹ ਦੇਖੋ, ਝੁਕਿਆ ਸਿਰ ਦੇਖੋ।’
ਨਾਦ ਪ੍ਰਗਾਸ ਦੇ ਜਵਾਨ, ਲਾਲੀ ਨੂੰ ਮਿਲਣ ਗਏ। ਉਮਰ ਵਧੀਕ ਹੋਣ ਕਰਕੇ ਜ਼ਿਆਦਾ ਗੱਲਾਂ ਨਾ ਕਰ ਸਕੇ। ਉੱਠੇ। ਉਨ੍ਹਾਂ ਦੀਆਂ ਦਸਤਾਰਾਂ ਪਲੋਸਦਿਆਂ ਲਾਲੀ ਨੇ ਕਿਹਾ, ‘ਦਸਤਾਰ ਬਗੈਰ ਬੰਦਾ ਲਾਹੌਰ ਨਹੀਂ ਜਾ ਸਕਦਾ।’
ਇਹੋ ਜਿਹੀ ਗੱਲ ਲਾਲੀ ਹੀ ਕਰ ਸਕਦਾ ਸੀ।
ਹਰਪਾਲ ਸਿੰਘ ਪੰਨੂੂ
ਲੇਖ਼ਕ ਧਰਮ ਵਿਸ਼ੇ ਦੇ ਪ੍ਰਫੈਸਰ ਹਨ।
ਪੰਜਾਬੀ ਟ੍ਰਿਬਿਊਨ ਤੋਂ ਚੋਰੀ :)
ਪੰਜਾਬ ਦੀ ਮੌਖਿਕ ਗਿਆਨ ਪਰੰਪਰਾ ਦਾ ਆਖਰੀ ਚਿਰਾਗ
ਪੰਜਾਬ ਦੀ ਮੌਖਿਕ ਗਿਆਨ ਪਰੰਪਰਾ ਦਾ ਆਖਰੀ ਚਿਰਾਗ ਪਟਿਆਲੇ ਵਾਲਾ ਪ੍ਰੋ. ਲਾਲੀ ( ਹਰਦਲਜੀਤ ਸਿੰਘ ਸਿੱਧੂ) ਇਸ ਜਹਾਨੋਂ ਤੁਰ ਗਿਆ ਹੈ।ਅਸਲ ਵਿਚ ਉਸ ਦੀ ਖੁਦ-ਦਾਰ ਰੂਹ ਤਾਂ ਕੁਝ ਸਾਲ ਪਹਿਲਾਂ ਪਟਿਆਲਿਓਂ ਆਪਣੇ ਜੱਦੀ ਘਰ 'ਚੋਂ ਉਖੜ ਕੇ ਪੰਚਕੂਲੇ ਤੇ ਫਿਰ ਉਥੋਂ ਉਲਝ ਕੇ ਵਾਪਸ ਪਟਿਆਲੇ ਕਿਰਾਏ ਦੇ ਘਰ ਵਿਚ ਰੈਣਬਸੇਰਾ ਕਰਨ ਵੇਲੇ ਮਰ ਗਈ ਸੀ , ਕੇਵਲ ਸਰੀਰ ਹੁਣ ਮਰਿਆ ਹੈ।ਅਸਲ ਵਿਚ ਲਾਲੀ ਦੀ ਰੂਹ ਤਾਂ ਸਿਲੇਬਸ ਦੇ ਹਾਸ਼ੀਏ 'ਤੇ ਗਿਆਨ ਦੇ ਚਿਰਾਗ ਬਾਲਣ ਵਾਲੀ ਉਸ ਵਲੋਂ ਚਲਾਈ ਜਾ ਰਹੀ ਅਰਸਤੂਈਅਨ ਗੁਰੂ-ਸ਼ਿਸ਼ ਪਰੰਪਰਾ ਦੀ ਨੱਬਿਆਂ 'ਚ ਪੰਜਾਬੀ ਯੂਨੀਵਰਸਿਟੀ ਚੋਂ ਸਫ ਵਲ੍ਹੇਟੇ ਜਾਣ ਵੇਲੇ ਹੀ ਮਰ ਗਈ ਸੀ, ਕੇਵਲ ਕਲਬੂਤ ਹੁਣ ਮਰਿਆ ਹੈ। ਲਾਲੀ ਜਗੀਰਦਾਰਾਂ ਦੇ ਘਰ ਜੰਮਿਆ ਉਹ ਦਰਵੇਸ਼ ਸੀ ਜੋ ਬਗਲੀ ਪਾ ਕੇ ਮੋਹਰਾਂ ਵੰਡਦਾ ਰਿਹਾ।ਲਾਲੀ ਇਕ ਅਜਿਹਾ ਅਧਿਆਪਕ ਸੀ ਜੋ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਬਾਹਰਲੇ ਗਿਆਨ ਦੀ ਚੇਟਕ ਲਾ ਕੇ , ਅਜੋਕੇ ਵਿਸ਼ਵਦਿਆਲਾ ਕਲਚਰ ਦਾ ਥੋਥਾਪਣ ਉਜਾਗਰ ਕਰਦਾ ਰਿਹਾ। ਵਿਛੜ ਗਏ ਯਾਰ ਨੂੰ ਮੇਰੀਆਂ ਭਰੀਆਂ ਅੱਖਾਂ ਦੀ ਸ਼ਰਧਾਂਜਲੀ ।--
-Sidhu Damdami
ਜਦੋਂ 1965 ਵਿਚ ਮੈਂ ਐਮ.ਏ. ਅੰਗਰੇਜ਼ੀ ਕਰਨ ਲਈ ਪਟਿਆਲੇ ਪਹੁੰਚਿਆ ਉਥੇ ਭੂਤਵਾੜਾ ਸਥਾਪਤ ਹੀ ਨਹੀਂ ਸੀ, ਉਸ ਦੀ ਪਛਾਣ ਵੀ ਕਾਇਮ ਹੋ ਚੁੱਕੀ ਸੀ। ਉਸ ਨਾਲ ਗੁਰਭਗਤ ਸਿੰਘ, ਹਰਿੰਦਰ ਸਿੰਘ ਮਹਿਬੂਬ, ਹਰਦਿਲਜੀਤ ਲਾਲੀ, ਨਵਤੋਜ ਭਾਰਤੀ, ਕੁਲਵੰਤ ਗਰੇਵਾਲ ਤੇ ਕਈ ਹੋਰ ਜਣੇ ਸਬੰਧਤ ਸਨ। ਭੂਤਵਾੜਾ ਪ੍ਰੀਤ ਨਗਰ, ਲੋਅਰ ਮਾਲ, ਪ੍ਰੋ. ਪ੍ਰੀਤਮ ਸਿੰਘ ਦੀ ਕੋਠੀ, ‘ਅਰਵਿੰਦ’ ਦੇ ਸਾਹਮਣੇ ਸਥਿਤ ਸੀ। ਦੋ ਕਮਰਿਆਂ, ਇਕ ਰਸੋਈ, ਬਰਾਂਡੇ ਤੇ ਵੱਡੇ ਵਿਹੜੇ ਵਾਲੀ ਕੋਠੀ। ਇਥੇ ਰਹਿਣ ਵਾਲੇ ਕਦੋਂ ਸੌਂਦੇ, ਕਦੋਂ ਜਾਗਦੇ ਸਨ, ਆਸੇ ਪਾਸੇ ਕਿਸੇ ਨੂੰ ਪਤਾ ਨਹੀਂ ਸੀ। ਉਹ ਹਮੇਸ਼ਾ ਇਨ੍ਹਾਂ ਨੂੰ ਜਾਗਦੇ ਹੀ ਦੇਖਦੇ, ਰਾਤ ਨੂੰ ਸੰਗੀਤ ਦੀਆਂ ਧੁਨਾਂ ਉਚੀਆਂ ਹੁੰਦੀਆਂ, ਗਾਇਕੀ ਸੁਣਦੀ। ਆਏ ਗਏ ਦਾ ਦਿਨ ਰਾਤ ਮੇਲਾ ਲੱਗਿਆ ਰਹਿੰਦਾ। ਕਦੇ ਧਮਾਲ ਪੈਂਦੀ ਤੇ ਕਦੇ ਸਾਰੀ ਰਾਤ ਕਿਤਾਬਾਂ ਵਿਚਾਰਨ ਦਾ, ਸ਼ਾਇਰੀ ਦਾ ਦਰਬਾਰ ਲੱਗਿਆ ਰਹਿੰਦਾ। ਆਂਢੀਆਂ ਗੁਆਂਢੀਆਂ ਨੇ ਇਸ ਥਾਂ ਦਾ ਨਾਂ ‘ਭੂਤਵਾੜਾ’ ਰੱਖ ਦਿੱਤਾ ਅਤੇ ਭੂਤਵਾੜੇ ‘ਚ ਰਹਿਣ ਵਾਲਿਆਂ ਨੇ ਇਹ ਨਾਂ ਸਵੀਕਾਰ ਕਰ ਲਿਆ ਤੇ ਉਨ੍ਹਾਂ ਨੂੰ ‘ਭੂਤ’ ਆਖਿਆ ਜਾਣ ਲੱਗ ਪਿਆ। ਸਾਹਮਣੇ ਪ੍ਰੋ. ਪ੍ਰੀਤਮ ਸਿੰਘ ਸਨ, ਸਾਰਿਆਂ ਦੇ ਗੁਰੂਦੇਵ, ਉਨ੍ਹਾਂ ਨੂੰ ਸਹਿਜੇ ਹੀ ‘ਮਹਾਭੂਤ’ ਦੀ ਪਦਵੀ ਦੇ ਦਿੱਤੀ ਗਈ।
ਹੌਲੀ ਹੌਲੀ ਭੂਤਵਾੜੇ ਦਾ ਪਰਿਵਾਰ ਵਧਦਾ ਗਿਆ। ਸੁਰਜੀਤ ਲਾਲੀ, ਪ੍ਰੇਮ ਪਾਲੀ, ਹਰਭਜਨ ਸੋਹੀ, ਮੇਘ ਰਾਜ, ਜਗਮੀਤ ਸਿੰਘ, ਦਰਬਾਰਾ ਸਿੰਘ, ਜੋਗਿੰਦਰ ਹੀਰ, ਅਮਰਜੀਤ ਸਾਥੀ ਤੇ ਕਿੰਨੇ ਹੀ ਹੋਰ ਭੂਤ, ਜਿਨ੍ਹਾਂ ਦਾ ਵੱਖ-ਵੱਖ ਖੇਤਰਾਂ ਵਿਚ ਚਰਚਾ ਹੋਇਆ।
ਗੁਰਭਗਤ ਸਿੰਘ ਖਾਲਸਾ ਕਾਲਜ ਪੜ੍ਹਾ ਰਿਹਾ ਸੀ, ਨਵਤੇਜ ਭਾਰਤੀ ਤੇ ਹਰਿੰਦਰ ਮਹਿਬੂਬ ਭਾਸ਼ਾ ਵਿਭਾਗ ਵਿਚ ਕੰਮ ਕਰਦੇ ਸਨ ਤੇ ਭੂਤਵਾੜੇ ਦਾ ਸਾਰਾ ਖਰਚ ਉਨ੍ਹਾਂ ਦੇ ਜਿ਼ੰਮੇ ਸੀ। ਹੋਰ ਜਿੰਨਾ ਕਿਸੇ ਕੋਲ ਹੁੰਦਾ, ਸਾਂਝੇ ਲੰਗਰ ‘ਚ ਪੈ ਜਾਂਦਾ। ਗੱਲ ਖਰਚ ਜਾਂ ਅਖਰਚ ਦੀ ਨਹੀਂ ਸੀ, ਪੜ੍ਹਨ-ਪੜ੍ਹਾਉਣ ਤੇ ਗਿਆਨ ਦੇ ਮਾਹੌਲ ਨੂੰ ਵਿਕਸਤ ਕਰਨ ਦੀ ਸੀ। ਇਸ ਲਈ ਨਿਸ਼ਚਿਤ ਹੋ ਜਾਂਦਾ ਕਿ ਅੱਜ ਇਸ ਕਿਤਾਬ ਬਾਰੇ, ਇਸ ਵਿਸ਼ੇ ਬਾਰੇ ਚਰਚਾ ਕੀਤੀ ਜਾਣੀ ਹੈ, ਕੋਈ ਵੀ ਉਸ ਬਾਰੇ ਕਦੋਂ ਪੜ੍ਹਦਾ ਹੈ, ਕਦੋਂ ਸੋਚਦਾ, ਕਿੰਨਾ ਚਿਰ ਲਾਇਬਰੇਰੀ ਲਾਉਂਦਾ ਹੈ, ਇਸ ਬਾਰੇ ਕਿਸੇ ਨੇ ਨਹੀਂ ਪੁੱਛਣਾ, ਪਰ ਉਸ ਵੇਲੇ ਉਹ ਸਭ ਕੁਝ ਪੜ੍ਹਿਆ ਹੁੰਦਾ ਤਾਂ ਹੀ ਕੋਈ ਸਵੀਕਾਰ ਹੋ ਸਕਦਾ ਸੀ। ਗੁਰਭਗਤ ਸਿੰਘ ਗਿਆਨ ਦੀ ਬੁਲੰਦੀ ਤੇ ਅਕਾਦਮਿਕ ਸਿਰਜਣਾ ਨੂੰ ਕਾਇਮ ਰੱਖਦਾ, ਲਾਲੀ ਵਿਸ਼ਾਲ ਪਰਿਪੇਖ ਵਿਚ ਵਿਸ਼ੇ ਨੂੰ ਛੋਂਹਦਾ ਤੇ ਫਿਰ ਸਾਰਿਆਂ ‘ਚ ਸੰਵਾਦ ਸ਼ੁਰੂ ਹੋ ਜਾਂਦਾ। ਸ਼ਹਿਰ ਵਿਚ ਇਨ੍ਹਾਂ ਗੱਲਾਂ ਵਿਚ ਦਿਲਚਸਪੀ ਲੈਣ ਵਾਲੇ ਭੂਤਵਾੜੇ ਤੋਂ ਬਾਹਰ ਵਿਚਰਦੇ ਦੋਸਤਾਂ ਨੂੰ ਵੀ ਪਤਾ ਹੁੰਦਾ ਤੇ ਉਹ ਰਾਤ ਨੂੰ ਸਹਿਜੇ ਹੀ ਸੰਗਤ ਵਿਚ ਆ ਬੈਠਦੇ।
ਜਿਨ੍ਹਾਂ ਦਿਨਾਂ ਵਿਚ ਮੈਂ ਭੂਤਵਾੜੇ ਵਿਚ ਪਹੁੰਚਿਆ, ਮੈਂ ਵਿਲੱਖਣ ਅੰਦਾਜ਼ ਵਿਚ ਸਭ ਤੋਂ ਪਹਿਲਾਂ ਕੁਲਵੰਤ ਗਰੇਵਾਲ ਨੂੰ ਮਿਲਿਆ। ਉਹ ਭੂਤਵਾੜੇ ਦੇ ਨੇੜੇ ਹੀ ਰਹਿੰਦਾ ਸੀ, ਘਰੋਂ ਪੈਸੇ ਲੈ ਕੇ ਉਹ ਘਿਉ ਖਰੀਦਣ ਆਇਆ ਸੀ, ਪਰ ਉਸਨੇ ਦੇਖਿਆ ਭੂਤਵਾੜੇ ਦਾ ਲੰਗਰ ਮਸਤਾਨਾ ਹੋਇਆ ਸੀ। ਉਸਨੇ ਲੰਗਰ ਲਈ ਸਾਮਾਨ ਖਰੀਦਿਆ। ਸ਼ਾਮ ਨੂੰ ਬੜੀ ਦੇਰ ਤਕ ਆਪਣੇ ਗੀਤ ਗਾਉਂਦਾ ਰਿਹਾ (ਉਸ ਦੇ ਪ੍ਰਭਾਵਸ਼ਾਲੀ ਗੀਤ ਪੁਸਤਕ ਰੂਪ ਵਿਚ ਅਜੇ ਵੀ ਪ੍ਰਕਾਸ਼ਤ ਨਹੀਂ ਹੋਏ, ਉਡੀਕ ਹੈ)। ਉਹ ਸੱਚਾ ਸੌਦਾ ਕਰਨ ਦੀ ਪ੍ਰਸੰਨਤਾ ਨਾਲ ਡੂੰਘੀ ਰਾਤ ਘਰ ਚਲਾ ਗਿਆ।
ਇਹ ਦਿਨ ਬੜੇ ਦਿਲਚਸਪ ਸਨ। ਨਵਤੇਜ ਭਾਰਤੀ ‘ਤੇ ਸ਼ਾਇਰੀ ਛਾਈ ਹੋਈ ਸੀ। ਉਹ ਗਿਆਨ-ਵਿਗਿਆਨ ਦੀਆਂ ਗੱਲਾਂ ਵਿਚ ਆਪਣੀ ਸ਼ਾਇਰੀ ਬੁਲੰਦ ਕਰਦਾ।
‘‘ਸੂਰਜ ਕੋਈ ਨਿਚੋੜ ਕੇ ਮੇਰੇ ਸਾਹ ਗਰਮਾਓ।’’
ਹਰਿੰਦਰ ਮਹਿਬੂਬ ਵੀ ਸ਼ਾਇਰੀ ਦੇ ਵਿਸਥਾਰ ਵਿਚ ਪ੍ਰਗੀਤਕ ਬੋਲਾਂ ਦੀ ਸਿਰਜਣਾ ਵਿਚ ਰੁਝਿਆ ਹੋਇਆ ਸੀ ਤੇ ਉਸ ਦੇ ਫਕੀਰੀ ਬੋਲ ਉਚੇ ਹੁੰਦੇ:
ਕੰਤ ਦੀ ਥਾਹ ਨਾ ਲੈ ਤੂੰ ਸਖੀਏ
ਕੌਣ ਕੰਤ ਹੈ ਮੇਰਾ
ਜਲਾਂ ‘ਚੋਂ ਮੇਰਾ ਰੂਪ ਪਛਾਣੇ
ਪੱਥਰਾਂ ਉਤੇ ਬਸੇਰਾ।
ਕੇਸਾਂ ਨੂੰ ਧਾਹ ਚੜ੍ਹੀ ਜੁਆਨੀ
ਜਨਮ ਮੇਘ ਦਾ ਹੋਇਆ,
ਪੰਧ ਕਿਸੇ ਨੇ ਕੀਤਾ ਲੰਮਾ,
ਦਰ ਵਿਚ ਆਣ ਖਲੋਇਆ।
ਮੇਰਿਆਂ ਕੁੱਲ ਰਾਹਾਂ ਦਾ ਭੇਤੀ
ਦੀਵਿਆਂ ਦਾ ਵਣਜਾਰਾ,
ਰਹਿੰਦੀ ਉਮਰ ਦੀ ਪੂੰਜੀ ਲੈ ਕੇ
ਰਾਹੀਂ ਬਲੇ ਪਿਆਰਾ।
ਹਰਿੰਦਰ ਮਹਿਬੂਬ ਇਨ੍ਹਾਂ ਦਿਨਾਂ ਵਿਚ ਆਪਣੀ ਕਵਿਤਾ ਦੇ ਨਾਲ ਨਾਲ ਮਾਓ ਜ਼ੇ-ਤੁੰਗ ਦੀ ਕਵਿਤਾ ਦਾ ਅਨੁਵਾਦ ਕਰ ਰਿਹਾ ਸੀ ਅਤੇ ਬੜੇ ਜੋਸ਼ ਅਤੇ ਉਮਾਹ ਵਿਚ ਸੀ। ਕੁਝ ਦਿਨਾਂ ਬਾਅਦ ਉਸਨੂੰ ਪਤਾ ਲੱਗਾ ਕਿ ਮਾਓ ਜ਼ੇ-ਤੁੰਗ ਨੇ ਬੁੱਢੀ ਉਮਰ ਵਿਚ ਯੰਗਸੀ ਦਰਿਆ ਤਰ ਕੇ ਪਾਰ ਕੀਤਾ ਹੈ। ਹਰਿੰਦਰ ਮਹਿਬੂਬ ਉਹੋ ਜਿਹਾ ਕੋਈ ਦਰਿਆ ਲੱਭ ਰਿਹਾ ਸੀ ਜਿਸਨੂੰ ਉਹ ਉਸੇ ਤਰ੍ਹਾਂ ਤਰ ਕੇ ਪਾਰ ਕਰ ਸਕੇ ਕਿਉਂਕਿ ਉਸਨੂੰ ਤਰਨ ਦਾ ਡਾਢਾ ਸ਼ੌਕ ਸੀ।
ਹਰਬੰਸ ਬਰਾੜ, ਨਿਰਦੋਖ ਸਿੰਘ ਸਾਹਮਣੇ ਹੀ ਰਹਿੰਦੇ ਸਨ। ਉਹ ਥੋੜ੍ਹੀ ਜਿਹੀ ਵਿੱਥ ਵੀ ਸਥਾਪਤ ਰਖਦੇ ਸਨ ਤੇ ਭੂਤਵਾੜੇ ਦੀ ਗਿਆਨ-ਪ੍ਰਕਿਰਿਆ ਵਿਚ ਸ਼ਾਮਲ ਵੀ ਰਹਿੰਦੇ ਸਨ। ਹਰਬੰਸ ਬਰਾੜ ਕੰਜੂਸ ਬਾਹਲਾ ਸੀ। ਇਸ ਲਈ ਉਸਨੂੰ ਬੇਪਰਵਾਹ ਭੂਤਾਂ ਵਿਚ ਪੂਰੀ ਤਰ੍ਹਾਂ ਰਲਣਾ ਚੰਗਾ ਨਾ ਲੱਗਦਾ। ਇਸੇ ਲਈ ਇਕ ਵਾਰ ਜਦੋਂ ਹਰਬੰਸ ਬਰਾੜ ਇਧਰ ਉਧਰ ਸੀ ਇਹ ਫੈਸਲਾ ਕੀਤਾ ਗਿਆ ਕਿ ਉਸ ਦੇ ਚੁਬਾਰੇ ਵਿਚ ਛਾਪਾ ਮਾਰਿਆ ਜਾਏ। ਸਭ ਕੁਝ ਫੋਲਿਆ ਗਿਆ। ਜਮ੍ਹਾਂ ਪਏ ਦੇਸੀ ਘਿਓ ਦਾ ਪ੍ਰਸ਼ਾਦ ਬਣਾਇਆ ਗਿਆ। ਕੱਪੜਿਆਂ ਦੀਆਂ ਤੈਹਾਂ ‘ਚ ਲੁਕਾਏ ਪੈਸਿਆਂ ਦਾ ਇਹ ਫੈਸਲਾ ਕੀਤਾ ਗਿਆ ਕਿ ਸਾਰਾ ਭੂਤਵਾੜਾ ਸਿ਼ਮਲੇ ਦੀ ਸੈਰ ਕਰੇ। ਜਮ੍ਹਾ ਦੇਸੀ ਘਿਉ ਦਾ ਜਦੋਂ ਪ੍ਰਸ਼ਾਦ ਬਣਾਇਆ ਜਾ ਰਿਹਾ ਸੀ ਤਾਂ ਕਿਸੇ ਕੋਨੇ ‘ਚੋਂ ਬੀ ਪੈਨਸਲੀਨ ਦੀਆਂ ਗੋਲੀਆਂ ਵੀ ਨਿਕਲ ਆਈਆਂ। ਕਿਸੇ ਨੇ ਸੁਝਾਅ ਦਿੱਤਾ ਇਹ ਵੀ ਕੜਾਹ ਪ੍ਰਸ਼ਾਦ ਵਿਚ ਸੁੱਟ ਦਿਓ। ਇਉਂ ਹੀ ਹੋਇਆ। ਕਿਸੇ ਹੋਰ ਨੇ ਕਿਹਾ ਇਹ ਤਾਂ ਜ਼ਹਿਰੀਲਾ ਹੋ ਗਿਆ। ਇਕ ਕੁੱਤਾ ਲਿਆਂਦਾ ਗਿਆ। ਉਸਨੂੰ ਪਹਿਲਾਂ ਕੜਾਹ ਪ੍ਰਸ਼ਾਦ ਛਕਾਇਆ ਗਿਆ। ਉਹ ਕਾਇਮ ਰਿਹਾ। ਸਾਰੇ ਕੜਾਹ ਪ੍ਰਸ਼ਾਦ ਨੂੰ ਟੁੱਟ ਕੇ ਪੈ ਗਏ। ਹਰਬੰਸ ਬਰਾੜ ਵਾਪਸ ਆਇਆ ਤਾਂ ਉਸਨੂੰ ਉਸਦੇ ਨਕਦ ਪੈਸੇ ਵਾਪਸ ਕਰ ਦਿੱਤੇ ਗਏ। ਉਹ ਬੰਦਾ ਲਾਇਕ ਸੀ। ਦੁਨੀਆਂ ਤੋਂ ਵਿਦਾ ਹੋ ਜਾਣ ਦਾ ਸਾਰੇ ਭੂਤਾਂ ਨੂੰ ਅਜੇ ਤਕ ਅਫਸੋਸ ਹੈ।
ਭੂਤਵਾੜੇ ਵਿਚ ਫਿਕਰ ਸਿਰਫ ਕਿਤਾਬਾਂ ਤੇ ਗਿਆਨ ਦਾ ਹੁੰਦਾ ਸੀ। ਇਸ ਲਈ ਡਾ. ਅਮਰੀਕ ਸਿੰਘ ਜੋ ਅੰਗਰੇਜ਼ੀ ਵਿਭਾਗ ਦੇ ਉਦੋਂ ਮੁਖੀ ਬਣੇ ਸਨ, ਉਨ੍ਹਾਂ ਦੀ ਇਹ ਗੱਲ ਪਸੰਦ ਆਈ ਸੀ ਕਿ ਉਨ੍ਹਾਂ ਨੇ ਮਹਿੰਦਰਾ ਕਾਲਜ ਦੇ ਕੈਂਪਸ ਵਿਚ ਬਣੀ ਪੰਜਾਬੀ ਯੂਨੀਵਰਸਿਟੀ ਦੀ ਲਾਇਬਰੇਰੀ ਸਾਰੀ ਰਾਤ ਖੁੱਲ੍ਹਣ ਦਾ ਹੁਕਮ ਦੇ ਦਿੱਤਾ ਸੀ। ਭੂਤਵਾੜੇ ਦੇ ਬੰਦੇ ਸਾਰੀ ਰਾਤ ਲਾਇਬਰੇਰੀ ਦਾ ਫਾਇਦਾ ਉਠਾਉਂਦੇ ਤੇ ਆਪਣਾ ਪੜ੍ਹਨ-ਪੜ੍ਹਾਉਣ ਦਾ ਪ੍ਰੋਗਰਾਮ ਅੱਗੇ ਪਿੱਛੇ ਕਰ ਲੈਂਦੇ।
ਰਾਤ ਬਰਾਤੇ ਲਾਇਬਰੇਰੀ ਜਾਣ ਕਰ ਕੇ ਭੂਤਵਾੜੇ ਦੀ ਸ਼ਾਮ ਦਾ ਲੰਗਰ ਮਸਤਾਨਾ ਹੋ ਗਿਆ। ਲੰਗਰ ਤਾਂ ਉਂਜ ਵੀ ਕਈ ਵਾਰੀ ਮਸਤਾਨਾ ਹੋ ਜਾਂਦਾ ਸੀ। ਪ੍ਰਬੰਧ ਕਰਨਾ ਔਖਾ ਹੋ ਜਾਂਦਾ ਸੀ। ਇਕ ਵਾਰ ਲੰਗਰ ਮਸਤਾਨਾ ਹੋ ਗਿਆ ਤਾਂ ਮਹਿੰਦਰਾ ਕਾਲਜ ਦੇ ਹੋਸਟਲ ਵਿਚ ਸ਼ਾਮ ਨੂੰ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਰਾਤ ਨੂੰ ਵਾਪਸ ਆ ਰਹੇ ਸਾਂ ਤਾਂ ਹੋਸਟਲ ਦੇ ਬਾਹਰ ਇਕ ਮੰਜੇ ‘ਤੇ ਕਸੂਤੇ ਜਿਹੇ ਢੰਗ ਨਾਲ ਦੋ ਬੰਦੇ ਸੁੱਤੇ ਦਿੱਸੇ। ਉਨ੍ਹਾਂ ਨੂੰ ਜਗਾਇਆ। ਪੁੱਛਣ ‘ਤੇ ਪਤਾ ਲੱਗਾ ਉਹ ਹਰਭਜਨ ਸੋਹੀ (ਬਾਅਦ ਵਿਚ ਨਕਸਲੀ ਨੇਤਾ ਬਣਿਆ) ਤੇ ਮੇਘ ਰਾਜ ਸਨ। ਉਨ੍ਹਾਂ ਨੂੰ ਭੂਤਵਾੜੇ ਟਿਕਣ ਦਾ ਸੱਦਾ ਦਿੱਤਾ। ਉਨ੍ਹਾਂ ਸਵੀਕਾਰ ਕਰ ਲਿਆ ਤੇ ਦੋ ਤਿੰਨ ਦਿਨਾਂ ਵਿਚ ਹੀ ਉਹ ਭੂਤਵਾੜੇ ਵਿਚ ਰਚਮਿਚ ਗਏ। ਕਈ ਦਿਨ ਹੋ ਗਏ ਸਨ ਭੂਤਵਾੜੇ ਵਿਚ ਲੰਗਰ ਪੱਕਿਆਂ। ਹਰਭਜਨ ਗਾ ਲੈਂਦਾ ਸੀ। ਇਕ ਦਿਨ ਭਾਸ਼ਾ ਵਿਭਾਗ ਦੇ ਇਕ ਮੁਕਾਬਲੇ ਵਿਚ ਹਰਭਜਨ ਨੂੰ ਪੁਰਸਕਾਰ ਮਿਲਿਆ। ਸੋਚਿਆ ਭੂਤਵਾੜੇ ਵਿਚ ਅੱਜ ਲੰਗਰ ਤਿਆਰ ਹੋਵੇ। ਉਨ੍ਹਾਂ ਦਿਨਾਂ ਵਿਚ 75 ਰੁਪਏ ਕਾਫੀ ਹੁੰਦੇ ਸਨ। ਫੈਸਲਾ ਹੋਇਆ ਕਿ ਕਈ ਦਿਨਾਂ ਤੋਂ ਮਹਿਫਲ ਨਹੀਂ ਲੱਗੀ, ਇਸ ਲਈ ਮਹਿਫਲ ਲੱਗ ਗਈ ਤੇ ਸਾਰੀ ਰਾਤ ਸਿ਼ਅਰੋ ਸ਼ਾਇਰੀ, ਗਾਇਕੀ ਨੇ ਭੂਤਵਾੜੇ ਦੀਆਂ ਸੁਰਾਂ ਨੂੰ ਗੂੰਜਾਈ ਰੱਖਿਆ।
ਜਦੋਂ ਇਹ ਮਹਿਫਲ ਸਾਰੀ ਰਾਤ ਲੱਗਦੀ, ਕੋਈ ਵਿਚੇ ਹੀ ਸੌਂ ਵੀ ਜਾਂਦਾ। ਬਹੁਤੇ ਜਾਗਦੇ ਰਹਿੰਦੇ ਤੇ ਸਵੇਰੇ ਉਠਦਿਆਂ ਹੀ ਵਿਹੜੇ ਵਿਚ ਇੱਟਾਂ ਦੂਰ ਸੁੱਟਣ ਦਾ ਭੂਤਾਂ ‘ਚ ਮੁਕਾਬਲਾ ਸ਼ੁਰੂ ਹੋ ਜਾਂਦਾ ਤੇ ਇਉਂ ਦਿਨੇ ਰਾਤ ਜਾਗਣ ਦੀ ਭੂਤਵਾੜੇ ਦੀ ਪਰੰਪਰਾ ਬਰਕਰਾਰ ਰਹਿੰਦੀ। ਆਂਢੀ ਗੁਆਂਢੀ ਜਾਗਦੇ ਤਾਂ ਉਵੇਂ ਹੀ ਉਨ੍ਹਾਂ ਵਿਚ ਭੂਤਵਾੜੇ ਦਾ ਚਰਚਾ ਬਰਕਰਾਰ ਰਹਿੰਦਾ।
ਭੂਤਵਾੜਾ ਲੇਖਕਾਂ ਦਾ ਮੱਕਾ ਬਣ ਗਿਆ ਸੀ। ਪ੍ਰੋ. ਮੋਹਨ ਸਿੰਘ, ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਡਾ. ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ, ਹਰਨਾਮ ਤੇ ਅਗਲੀ ਪੀੜ੍ਹੀ ਦੇ ਲੇਖਕ ਦੇਵ, ਸੁਰਜੀਤ ਪਾਤਰ ਸਾਰੇ ਹੀ ਪਟਿਆਲੇ ਆਉਂਦੇ ਤੇ ਭੂਤਵਾੜੇ ਤੋਂ ਬਿਨਾ ਯਾਤਰਾ ਅਧੂਰੀ ਹੁੰਦੀ। ਜਦੋਂ ਭੂਤਵਾੜੇ ਦਾ ਲੰਗਰ ਮਸਤਾਨਾ ਹੁੰਦਾ ਤਾਂ ਲੇਖਕਾਂ ਨੂੰ ਸਟੇਸ਼ਨ ਦੇ ਕੋਲ ਢਾਬੇ ਤੇ ਸੁਆਦੀ ਰੋਟੀ ਖੁਆਈ ਜਾਂਦੀ ਤੇ ਬਹੁਤ ਠੰਢਾ ਪਾਣੀ ਦੋ ਮੀਲ ਦੂਰ ਮਹਿੰਦਰਾ ਕਾਲਜ ਕੋਲ ਠੰਢੀ ਖੂਹੀ ‘ਤੇ ਮਿਲ ਸਕਦਾ ਸੀ। ਪਾਣੀ ਪੀਣ ਲਈ ਪੈਦਲ ਉਥੇ ਪਹੁੰਚਿਆ ਜਾਂਦਾ।
ਆਉਂਦੇ ਜਾਂਦੇ ਲੇਖਕ ਭੂਤਵਾੜੇ ਹੀ ਠਹਿਰਦੇ। ਉਥੇ ਬਿਸਤਰੇ ਦੋ ਤਿੰਨ ਤੋਂ ਵੱਧ ਨਹੀਂ ਸਨ। ਅਖਬਾਰਾਂ ਨੂੰ ਬਿਸਤਰਾ ਬਣਾਇਆ ਜਾਂਦਾ। ਇੱਟਾਂ ਨੂੰ ਸਰਹਾਣਾ ਬਣਾਇਆ ਜਾਂਦਾ। ਜੇ ਕੋਈ ਵੱਧ ਸਤਿਕਾਰ ਵਾਲਾ ਜਾਂ ਸੀਨੀਅਰ ਲੇਖਕ ਹੁੰਦਾ ਤਾਂ ਉਸਨੂੰ ਇਕ ਵੱਧ ਅਖਬਾਰ ਦੇ ਦਿੱਤਾ ਜਾਂਦਾ, “ਲਓ ਤੁਸੀਂ ਗਦੇਲਾ ਵੀ ਲਓ ਤੇ ਆਰਾਮ ਕਰੋ’’ ਤੇ ਇਉਂ ਕਹਿੰਦਾ ਕਹਾਉਂਦਾ ਲੇਖਕ ਅੱਧੀ ਰਾਤ ਤਕ ਸੰਵਾਦ ਕਰਨ ਬਾਅਦ ਆਰਾਮ ਨਾਲ ਸੌਂ ਜਾਂਦਾ। ਸਵੇਰੇ ਜਿੰਨਾ ਕੁ ਨਾਸ਼ਤਾ ਤਿਆਰ ਹੁੰਦਾ, ਸਾਰਿਆਂ ‘ਚ ਵੰਡ ਲਿਆ ਜਾਂਦਾ ਤੇ ਸਾਰੇ ਆਪਣੇ ਆਪਣੇ ਕੰਮ ‘ਚ ਰੁੱਝ ਜਾਂਦੇ।
ਕਈ ਵਾਰੀ ਤਾਂ ਲਾਇਬਰੇਰੀ ਜਾਂ ਹੋਰ ਥਾਵਾਂ ‘ਤੇ ਜਾਣ ਦਾ ਵਕਤ ਵੀ ਵੰਡਣਾ ਪੈਂਦਾ ਕਿਉਂਕਿ ਕਈ ਵਾਰ ਕੰਮ ਦੇ ਕੱਪੜੇ ਜਾਂ ਕਮੀਜ਼ਾਂ ਕੁਝ ਹੀ ਹੁੰਦੀਆਂ। ਇਕ ਧੋ ਲੈਂਦਾ, ਇਕ ਪਾ ਲੈਂਦਾ। ਇਉਂ ਕੱਪੜੇ ਸਾਂਝੇ ਤੌਰ ‘ਤੇ ਵਰਤੇ ਜਾਂਦੇ। ਇਉਂ ਸਭ ਕੁਝ ਤੁਰਿਆ ਜਾਂਦਾ ਪਰ ਇਸ ਬਾਰੇ ਕੋਈ ਸਮਝੌਤਾ ਨਹੀਂ ਸੀ ਹੋ ਸਕਦਾ ਕਿ ਗਿਆਨ-ਵਿਗਿਆਨ ਦੀ ਪ੍ਰਕਿਰਿਆ ਵਿਚ ਕੋਈ ਸ਼ਾਮਿਲ ਨਾ ਹੋਵੇ। ਭੂਤਵਾੜੇ ਨੇ ਹਰ ਇਕ ਨੂੰ ਸੁਤੰਤਰਤਾ ਦਿੱਤੀ ਹੋਈ ਸੀ ਕਿ ਉਹ ਵਿਚਾਰਧਾਰਕ ਤੌਰ ‘ਤੇ ਕੀ ਦ੍ਰਿਸ਼ਟੀ ਜਾਂ ਸੇਧ ਬਣਾਉਂਦਾ ਹੈ। ਮਹੱਤਵਪੂਰਨ ਗੱਲ ਸੀ ਗਿਆਨ ਵਲ ਵਧਣਾ। ਇਸੇ ਲਈ ਪੰਜਾਬ ਦੀ ਪਿਛਲੇ ਵਰ੍ਹਿਆਂ ਦੀ ਹਰ ਲਹਿਰ ਦੀਆਂ ਜੜ੍ਹਾਂ ਭੂਤਵਾੜੇ ਵਿਚ ਹਨ।
ਗਿਆਨ ਦੀ ਪ੍ਰਕਿਰਿਆ ਵਿਚ ਬੰਦੇ ਕਿੰਨੇ ਕੁ ਲੀਨ ਸਨ, ਇਸ ਦਾ ਅਨੁਮਾਨ ਤਾਂ ਕਿੰਨੀਆਂ ਹੀ ਗੱਲਾਂ ਤੋਂ ਲਾਇਆ ਜਾ ਸਕਦਾ ਹੈ। ਇਹ ਪੁੱਛਣ ਦੀ ਕਿਸ ਨੂੰ ਵਿਹਲ ਸੀ ਕਿ ਲੰਗਰ ਲਈ ਕੀ ਮਹਿੰਗਾ ਹੈ ਤੇ ਕੀ ਸਸਤਾ। ਫੈਸਲਾ ਕੀਤਾ ਗਿਆ ਕਿ ਲਗਾਤਾਰ ਸਬਜ਼ੀ ਆਲੂਆਂ ਦੀ ਹੀ ਬਣਾਈ ਜਾਵੇ, ਸਸਤੇ ਹਨ। ਜਦੋਂ ਸਬਜ਼ੀ ਵਾਲੇ ਦਾ ਮਹੀਨੇ ਬਾਅਦ ਬਿਲ ਆਇਆ, ਜਿ਼ਆਦਾ ਸੀ। ਉਸਨੇ ਦੱਸਿਆ ਕਿ ਕਿਸੇ ਨੇ ਪੁੱਛਿਆ ਹੀ ਨਹੀਂ, ਇਸ ਮਹੀਨੇ ਸਭ ਤੋਂ ਵੱਧ ਮਹਿੰਗੇ ਆਲੂ ਹੀ ਸਨ। ਕਿਤਾਬਾਂ ਤੋਂ ਵਿਹਲ ਕਿਸ ਨੂੰ ਸੀ? ਦੁੱਧ ਲਈ ਭਾਂਡਾ ਸਾਫ ਕਰਨ ਦੀ ਵਿਹਲ ਕਿੱਥੇ ਸੀ? ਆਮ ਤੌਰ ‘ਤੇ ਦੁੱਧ ਹਰਿੰਦਰ ਮਹਿਬੂਬ ਲੈਣ ਜਾਂਦਾ ਸੀ। ਇਕ ਦਿਨ ਭਾਂਡਾ ਸਾਫ ਕਰ ਦਿੱਤਾ ਗਿਆ। ਦੁੱਧ ਵਾਲੇ ਨੇ ਇਹ ਕਹਿ ਕੇ ਦੁੱਧ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਭਾਂਡਾ ਭੂਤਵਾੜੇ ਦਾ ਨਹੀਂ।
ਭੂਤਵਾੜੇ ਨਾਲ ਡਾ. ਦਲੀਪ ਕੌਰ ਟਿਵਾਣਾ ਤੇ ਅੰਮ੍ਰਿਤ ਕਲੇਰ ਵੀ ਸਬੰਧਤ ਸਨ। ਡਾ. ਟਿਵਾਣਾ ਕੋਲ ਕਈ ਵਾਰ ਡੇਰੇ ਜਾ ਲੱਗਦੇ। ਗੱਲਾਂ ਵਿਚਾਰਨ ਲਈ, ਲੰਗਰ ਲਈ। ਕਈ ਵਾਰ ਅੰਮ੍ਰਿਤ ਕਲੇਰ ਕਹਿੰਦੀ ਤੁਹਾਡੇ ਸਾਰਿਆਂ ਲਈ ਫਲਾਣੀ ਅੰਗਰੇਜ਼ੀ ਫਿਲਮ ਦੀਆਂ ਟਿਕਟਾਂ ਖਰੀਦ ਲਈਆਂ ਗਈਆਂ ਹਨ, ਤੁਸੀਂ ਪਹੁੰਚ ਜਾਣਾ।
ਭੂਤਵਾੜੇ ਨੂੰ ਤਾਲਾ ਲਾਉਣ ਦਾ ਰਿਵਾਜ ਨਹੀਂ ਸੀ ਕਿਉਂਕਿ ਪਤਾ ਨਹੀਂ ਸੀ ਹੁੰਦਾ, ਕਿਸ ਲੇਖਕ ਨੇ ਕਦੋਂ ਆ ਜਾਣਾ ਹੈ ਤੇ ਠਹਿਰਨਾ ਹੈ। ਇਕ ਵਾਰ ਪ੍ਰੋ. ਪ੍ਰੀਤਮ ਸਿੰਘ ਹੁਰਾਂ ਦਾ ਕੋਈ ਮਹਿਮਾਨ ਆਇਆ। ਉਨ੍ਹਾਂ ਦੇ ਤਾਲਾ ਲੱਗਿਆ ਹੋਇਆ ਸੀ। ਉਸਨੂੰ ਪਤਾ ਸੀ ਕਿ ਸਾਹਮਣੇ ਉਨ੍ਹਾਂ ਦੇ ਕੁਝ ਵਿਦਿਆਰਥੀ ਰਹਿੰਦੇ ਹਨ। ਉਸਨੇ ਪ੍ਰੋ. ਸਾਹਿਬ ਨੂੰ ਬਰਫੀ ਦੇ ਡੱਬੇ ਦੇਣੇ ਸਨ। ਉਹ ਡੱਬੇ ਉਸਨੇ ਸਾਡੀ ਗੈਰ ਹਾਜ਼ਰੀ ਵਿਚ ਸਾਹਮਣੇ ਰੱਖ ਦਿੱਤੇ ਤੇ ਕੁਝ ਦੇਰ ਲਈ ਬਾਜ਼ਾਰ ਚਲਿਆ ਗਿਆ। ਅਸੀਂ ਆਏ, ਦੇਖ ਕੇ ਨਿਹਾਲ ਹੋ ਗਏ ਤੇ ਬਰਫੀ ਸਾਰੇ ਭੂਤਾਂ ਵਿਚ ਵੰਡ ਦਿੱਤੀ ਗਈ। ਮਹਿਮਾਨ ਆਇਆ ਤਾਂ ਗੱਲ ਦਾ ਪਤਾ ਲੱਗਾ, ਉਸਨੂੰ ਵਿਸ਼ੇਸ਼ ਤੌਰ ‘ਤੇ ਬਰਫੀ ਮੰਗਵਾ ਕੇ ਦਿੱਤੀ ਗਈ ਤੇ ਪ੍ਰੋ. ਸਾਹਿਬ ਦੇ ਪਹੁੰਚਾਉਣ ਲਈ ਕਿਹਾ ਗਿਆ।
ਇਕ ਵਾਰ ਇਉਂ ਹੋਇਆ ਕਿ ਸਾਰਿਆਂ ਦੇ ਇਮਤਿਹਾਨ ਨੇੜੇ ਆ ਰਹੇ ਸਨ, ਨੇੜੇ ਕੀ ਅਗਲੇ ਦਿਨ ਪਹਿਲਾ ਪਰਚਾ ਸੀ। ਪਰ ਅੰਬਾਲੇ ਸਤਿਆਜੀਤ ਰੇਅ ਦੀ ਇਕ ਦਿਨ ਲਈ ਫਿਲਮ ਲੱਗ ਗਈ। ਫੈਸਲਾ ਹੋਇਆ ਕਿ ਪਟਿਆਲੇ ਤੋਂ ਸਾਈਕਲਾਂ ‘ਤੇ ਫਿਲਮ ਦੇਖਣ ਜਾਇਆ ਜਾਵੇ। ਥੱਕੇ ਟੁੱਟੇ ਆਏ, ਸੌਂ ਗਏ ਤੇ ਸਵੇਰੇ ਹੀ ਪਰਚਾ ਦੇਣ ਲਈ ਵੀ ਹਾਜ਼ਰ ਹੋ ਗਏ।
ਅਜਿਹਾ ਕਈ ਵਾਰ ਵਾਪਰਦਾ ਸੀ। ਇਕ ਵਾਰ ਅਗਲੇ ਦਿਨ ਇਮਤਿਹਾਨ ਸੀ। ਬਰਸਾਤ ਸ਼ੁਰੂ ਹੋ ਗਈ। ਪਟਿਆਲੇ ਦੇ ਨੇੜੇ ਹੀ ਕੁਝ ਮੀਲਾਂ ‘ਤੇ ਲਾਲੀ ਦਾ ਅੰਬਾਂ ਦਾ ਬਾਗ ਹੈ। ਫੈਸਲਾ ਹੋਇਆ ਕਿ ਪਿਕਨਿਕ ਲਈ ਉਥੇ ਜਾਇਆ ਜਾਏ। ਰਾਹ ਅਜੇ ਕੱਚਾ ਸੀ। ਤਿਲਕਦੇ ਤਿਲਕਦੇ ਉਥੇ ਪਹੁੰਚੇ। ਬਰਸਾਤ ਹੋਰ ਸੰਘਣੀ ਹੋ ਗਈ। ਰਾਤ ਉਥੇ ਨਹੀਂ ਸੀ ਰਿਹਾ ਜਾ ਸਕਦਾ। ਅਸੀਂ ਅੱਧੀ ਰਾਤ ਵਾਪਸ ਪਹੁੰਚੇ ਤੇ ਸਵੇਰੇ ਇਮਤਿਹਾਨ ਵਿਚ ਹਾਜ਼ਰ ਹੋ ਗਏ।
ਭੂਤਵਾੜੇ ਦੀ ਸਾਂਭ ਸੰਭਾਲ ਦਾ ਕੰਮ ਇਉਂ ਸੀ ਕਿ ਇਕ ਵਾਰ ਇਕ ਕਮੀਜ਼ ਨਾ ਲੱਭੇ। ਇਕ ਚੂਹੇ ਨੇ ਖੁੱਡ ਬਣਾ ਲਈ ਸੀ। ਹਰਿੰਦਰ ਨੇ ਕਿਤੇ ਪੜ੍ਹਦਿਆਂ ਪੜ੍ਹਦਿਆਂ ਬੇਧਿਆਨੇ ਉਹ ਨਵੀਂ ਕਮੀਜ਼ ਚੂਹੇ ਦੀ ਖੁੱਡ ਵਿਚ ਤੁੰਨ ਦਿੱਤੀ। ਇਕ ਗੁਆਚੀ ਛੁਰੀ ਵੀ ਕਈ ਦਿਨਾਂ ਬਾਅਦ ਉਸਦੇ ਬਿਸਤਰੇ ਦੀਆਂ ਤੈਹਾਂ ‘ਚੋਂ ਲੱਭੀ।
ਸਾਰਾ ਧਿਆਨ ਕਿਤਾਬਾਂ ਤੇ ਸੰਵਾਦ ‘ਚ ਹੋਣ ਕਰ ਕੇ ਕਿਸੇ ਦਾ ਵੀ ਇਹ ਧਿਆਨ ਨਾ ਆਉਂਦਾ ਕਿ ਭੂਤਵਾੜੇ ਦਾ ਸਾਰੇ ਕੋਨੇ ਸੰਵਾਰ ਲਏ ਜਾਣ। ਇਕ ਵਾਰ ਸਾਡਾ ਇਕ ਮਿੱਤਰ ਵਿਦੇਸ਼ ਤੋਂ ਆਇਆ। ਉਸਨੇ ਕਿਹਾ ਕਿ ਉਸਦੀ ਮਿੱਤਰ ਵੀ ਨਾਲ ਆਏਗੀ। ਅਸੀਂ ਸੋਚਿਆ ਭੂਤਵਾੜੇ ਵਿਚ ਇਕ ਔਰਤ ਨੇ ਆਉਣਾ ਹੈ, ਇਸ ਲਈ ਇਸ ਦੀ ਪੂਰੀ ਸਫਾਈ ਕੀਤੀ ਜਾਵੇ। ਅਸੀਂ ਭੂਤਵਾੜੇ ਦੇ ਹਰ ਕੋਨੇ ਨੂੰ ਲਿਸ਼ਕਾ ਦਿੱਤਾ ਪਰ ਉਹ ਉਸ ਦੀ ਮਿੱਤਰ ਉਸਦੇ ਨਾਲ ਨਾ ਆਈ। ਭੂਤਵਾੜੇ ਵਿਚ ਇਹੀ ਉਦਾਸ ਦਿਨ ਸੀ।
ਭੂਤਵਾੜੇ ਨੇ ਸਾਰਿਆਂ ਨੂੰ ਵਿਚਾਰਧਾਰਕ ਆਜ਼ਾਦੀ ਪਰ ਚੇਤਨਾ ਦਾ ਮਾਰਗ ਦਿੱਤਾ। ਉਸ ਪਿੱਛੋਂ ਵੀ ਉਸ ਦੇ ਨੇੜੇ ਤੇੜੇ ਭੂਤਵਾੜੇ ਬਣਾਉਣ ਦਾ ਯਤਨ ਕੀਤਾ ਗਿਆ। ਪਰ ਭੂਤਵਾੜਾ, ਭੂਤਵਾੜਾ ਹੀ ਸੀ। ਇਕ ਸੰਕਲਪ ਸੀ, ਜਿਸ ਦੀ ਪੰਜਾਬ ਨੂੰ ਅਗੇਰੇ ਵਧਣ ਲਈ ਅੱਜ ਵੀ ਲੋੜ ਹੈ। ਪਰ ਅਜਿਹਾ ਸੰਕਲਪ ਕਿਸੇ ਯਤਨ ਨਾਲ ਨਹੀਂ ਬਣਿਆ ਕਰਦਾ, ਇਹ ਇਕ ਸਹਿਜ ਪ੍ਰਕਿਰਿਆ ਹੈ।
ਸੁਤਿੰਦਰ ਸਿੰਘ ਨੂਰ
ਲੇਖਕ ਪੰਜਾਬੀ ਦੇ ਅਲੋਚਕ ਸਨ।
ਗੁਲਾਮ ਕਲਮhttp://www.blogger.com/profile/07297188853560061487noreply@blogger.com3tag:blogger.com,1999:blog-3464520582626879960.post-10693617744923862802014-12-02T06:29:00.003-08:002014-12-02T06:29:37.965-08:00ਦਰਬਾਨ ਪੱਤਰਕਾਰੀ ਦੇ ਦੌਰ ਵਿੱਚ ਸਰਕਾਰੀ ਪ੍ਰਾਪਤੀਆਂ
'ਏ ਬੀ ਪੀ ਸਾਂਝਾ' ਤੇ 'ਡੇਅ ਐਂਡ ਨਾਈਟ' ਚੈਨਲਾਂ 'ਚ ਇਕੋ ਜਿਹੀਆਂ ਦੋ ਸਮਾਨਤਾਵਾਂ ਹਨ। ਦੋਵੇਂ ਇਸ ਮੌਕੇ ਬੰਦ ਹਨ ਤੇ ਦੋਵੇਂ ਕੇਬਲ ਮਾਫੀਆ ਤੇ ਬਾਦਲ ਸਰਕਾਰ ਦਾ ਸ਼ਿਕਾਰ ਹੋਏ।ਇਸ ਲਈ ਇਹ ਲੇਖ਼ ਭਾਵੇਂ 'ਡੇਅ ਐਂਡ ਨਾਈਟ' 'ਤੇ ਕੇਬਲ ਮਾਫੀਆ ਹਮਲੇ ਦੌਰਾਨ ਲਿਖਿਆ ਗਿਆ ਸੀ ਪਰ ਇਸਦੀ ਅਹਿਮੀਅਤ 'ਏ ਬੀ ਪੀ ਸਾਂਝਾ' ਦੇ ਬੰਦ ਹੋਣ ਤੱਕ ਬਰਕਰਾਰ ਹੈ'। ਪੱਤਰਕਾਰ ਦਲਜੀਤ ਅਮੀ ਦੀ ਉਦੇਸ਼ਆਤਮਿਕਤਾ ਲੇਖ ਨੂੰ ਸਮੇਂ ਦੀ ਹੱਦ ਤੋਂ ਬਾਹਰ ਕਰਦੀ ਹੈ। ਇਸੇ ਲਈ 'ਗੁਲਾਮ ਕਲਮ' ਲੇਖ ਨੂੰ ਨਵੇਂ ਸਿਰਿਓਂ ਛਾਪ ਰਿਹੈ। ਅਮੀ ਏ ਬੀ ਸਾਂਝਾ ਦੇ ਹਵਾਲੇ ਨਾਲ ਨਵਾਂ ਲੇਖ ਵੀ ਲਿਖਣਗੇ ਪਰ ਫਿਲਹਾਲ ਨਵਾਂ ਆਉਣ ਤੱਕ ਇਹ ਜ਼ਰੂਰੀ ਹੈ।-ਗੁਲਾਮ ਕਲਮ
ਅਖ਼ਬਾਰਾਂ, ਰਸਾਲਿਆਂ ਅਤੇ ਟੈਲੀਵਿਜ਼ਨ ਲਈ ਹਰ ਆਵਾਮੀ-ਦਿਲਚਸਪੀ ਵਾਲੀ ਖ਼ਬਰ ਅਹਿਮ ਹੁੰਦੀ ਹੈ। ਦਾਅਵਾ ਤਾਂ ਇਹੋ ਕੀਤਾ ਜਾਂਦਾ ਹੈ ਕਿ ਖ਼ਬਰ ਦੀ ਚੋਣ ਸਰੋਤੇ, ਦਰਸ਼ਕ ਅਤੇ ਪਾਠਕ ਦੀ ਦਿਲਚਸਪੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਪੰਜਾਬ ਵਿੱਚ ਨਿਡਰ, ਨਿਰਪੱਖ ਅਤੇ ਪੰਜਾਬ ਤੇ ਪੰਜਾਬੀਅਤ ਦੀ ਅਲੰਬਰਦਾਰੀ ਦੇ ਦਾਅਵੇ ਪੱਤਰਕਾਰੀ ਦੇ ਕਈ ਅਦਾਰੇ ਕਰਦੇ ਹਨ। ਇਸ ਦਾਅਵੇਦਾਰੀ ਅਤੇ ਕਾਰਗੁਜ਼ਾਰੀ ਵਿਚਕਾਰ ਕੁਝ ਵਿੱਥ ਲਗਾਤਾਰ ਬਣੀ ਰਹਿੰਦੀ ਹੈ। ਇਸੇ ਵਿੱਥ ਵਿੱਚੋਂ ਮੀਡੀਆ ਦੀ ਚੋਣ ਨੂੰ ਹੀ ਆਵਾਮੀ-ਦਿਲਚਸਪੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਸੇ ਧਾਰਨਾ ਦੇ ਹਵਾਲੇ ਨਾਲ ਪਿਛਲੇ ਦਿਨਾਂ ਦੀ ਕੁਝ ਘਟਨਾਵਾਂ ਦੀ ਪੜਚੋਲ ਕੀਤੀ ਜਾਣੀ ਚਾਹੀਦੀ ਹੈ।
ਚੰਡੀਗੜ੍ਹ ਤੋਂ ਚੱਲਦਾ ਟੈਲੀਵਿਜ਼ਨ ਚੈਨਲ 'ਡੇਅ ਐਂਡ ਨਾਈਟ ਨਿਉਜ਼' ਪਿਛਲੇ ਦਿਨਾਂ ਵਿੱਚ ਚਰਚਾ ਦਾ ਵਿਸ਼ਾ ਰਿਹਾ। ਤਿੰਨ ਸਾਲ ਪੁਰਾਣੇ ਇਸ ਚੈਨਲ ਵਿੱਚ ਇੱਕੋ ਐਲਾਨ ਨਾਲ ਸੱਠ ਮੁਲਾਜ਼ਮਾਂ ਦੀ ਨੌਕਰੀ ਚਲੀ ਗਈ। ਚੈਨਲ ਦੇ ਕੰਮ-ਕਾਜ ਉੱਤੇ ਵੱਡੀਆਂ ਕਟੌਤੀਆਂ ਕੀਤੀਆਂ ਗਈਆਂ। ਚੈਨਲ ਦੇ ਪ੍ਰਬੰਧਕੀ ਸੰਪਾਦਕ ਕੰਵਰ ਸੰਧੂ ਨੇ ਅਸਤੀਫ਼ਾ ਦੇ ਦਿੱਤਾ। ਉਸੇ ਦਿਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਵਾਂ ਮੀਡੀਆ ਸਲਾਹਕਾਰ ਅੰਗਰੇਜ਼ੀ ਟ੍ਰਿਬਿਊਨ ਦੇ ਪੱਤਰਕਾਰ ਜੰਗਵੀਰ ਸਿੰਘ ਨੂੰ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਰਾਜ ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਮਸਲਿਆਂ ਦਾ ਆਪਸ ਵਿੱਚ ਭਾਵੇਂ ਕੁਝ ਰਿਸ਼ਤਾ ਨਹੀਂ ਹੈ ਪਰ ਕੁਝ ਸਵਾਲ ਇਨ੍ਹਾਂ ਦੇ ਹਵਾਲੇ ਨਾਲ ਵਿਚਾਰੇ ਜਾ ਸਕਦੇ ਹਨ। ਜਦੋਂ ਸੱਠ ਬੰਦਿਆਂ ਦਾ ਰੁਜ਼ਗਾਰ ਜਾਂਦਾ ਹੈ ਤਾਂ ਇਹ ਆਵਾਮੀ-ਦਿਲਚਸਪੀ ਦੀ ਘਟਨਾ ਬਣਦੀ ਹੈ। ਜਦੋਂ ਕੋਈ ਰਾਜ ਮੰਤਰੀ ਬਣਦਾ ਹੈ ਤਾਂ ਇਹ ਆਵਾਮੀ-ਦਿਲਚਸਪੀ ਦੀ ਘਟਨਾ ਬਣਦੀ ਹੈ।
ਅਜਿਹੇ ਮੌਕਿਆਂ ਉੱਤੇ ਮੀਡੀਆ ਖ਼ਬਰਾਂ ਦੇ ਕੁਝ ਪੱਖਾਂ ਨੂੰ ਤਵੱਜੋ ਦਿੰਦਾ ਹੈ। ਪਹਿਲੀ ਖ਼ਬਰ ਦੇ ਮਾਮਲੇ ਵਿੱਚ ਬੇਰੁਜ਼ਗਾਰ ਹੋਣ ਵਾਲਿਆਂ ਦੀਆਂ ਕਹਾਣੀਆਂ ਆਵਾਮੀ ਦਿਲਚਸਪੀ ਦਾ ਸਬੱਬ ਬਣਦੀਆਂ ਹਨ। ਦੂਰੋਂ-ਨੇੜਿਓ ਆਕੇ ਨੌਕਰੀਆਂ ਕਰਦੇ ਮੀਡੀਆ ਕਰਮੀਆਂ ਦੀਆਂ ਜ਼ਿੰਮੇਵਾਰੀਆਂ ਜਾਂ ਸਾਹਮਣੇ ਖੜੀਆਂ ਦੁਸ਼ਵਾਰੀਆਂ ਨਾਲ ਪਾਠਕ, ਦਰਸ਼ਕ ਅਤੇ ਸਰੋਤੇ ਹਮਦਰਦੀ ਅਤੇ ਦਰਦਮੰਦੀ ਦੇ ਨਾਤੇ ਜੁੜ ਸਕਦੇ ਹਨ। ਇਹ ਖ਼ਬਰਾਂ ਮੀਡੀਆ ਦੀ ਦਿਲਚਸਪੀ ਦਾ ਸਬੱਬ ਨਹੀਂ ਬਣੀਆਂ। ਮੀਡੀਆ ਨੇ ਤੈਅ ਕੀਤਾ ਕਿ ਇਹ ਆਵਾਮੀ-ਦਿਲਚਸਪੀ ਦਾ ਸਬੱਬ ਨਹੀਂ ਬਣਦੀਆਂ ਸੋ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਜਦੋਂ ਕੋਈ ਰਾਜ ਮੰਤਰੀ ਬਣਦਾ ਹੈ ਤਾਂ ਉਸ ਬੰਦੇ ਦਾ ਪਿਛੋਕੜ ਪੇਸ਼ ਕੀਤਾ ਜਾਂਦਾ ਹੈ। ਉਸ ਦੀ ਯੋਗਤਾ, ਅਸਰ-ਰਸੂਖ਼, ਸਿਆਸੀ ਪਹੁੰਚ ਅਤੇ ਪੁਰਾਣੀ ਕਾਰਗੁਜ਼ਾਰੀ ਦਾ ਤਤਕਰਾ ਕੀਤਾ ਜਾਂਦਾ ਹੈ। ਨਵੇਂ ਬਣੇ ਮੰਤਰੀ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਕਿਸ ਦੇ ਖ਼ਾਤੇ ਵਿੱਚੋਂ, ਕਿਸ ਦੀ ਇਮਦਾਦ ਨਾਲ ਅਤੇ ਕਿਸ ਯੋਗਤਾ ਦੇ ਆਸਰੇ ਇਸ ਅਹੁਦੇ ਉੱਤੇ ਪਹੁੰਚਿਆ ਹੈ। ਇਸ ਦੇ ਨਾਲ ਹੀ ਇਹ ਵੀ ਪੜਚੋਲ ਕੀਤੀ ਜਾਂਦੀ ਹੈ ਕਿ ਨਵੇਂ ਅਹੁਦੇ ਨੂੰ ਹਾਸਲ ਕਰਨ ਵਿੱਚ ਕਿਹੜੀਆਂ ਵਫ਼ਾਦਾਰੀਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਸਵਾਲ ਹੈ ਕਿ ਇਨ੍ਹਾਂ ਦੋਵਾਂ ਖ਼ਬਰਾਂ ਨੂੰ ਬਣਦੀ ਤਵੱਜੋ ਕਿਉਂ ਨਹੀਂ ਦਿੱਤੀ ਗਈ? ਕੀ ਇਨ੍ਹਾਂ ਖ਼ਬਰਾਂ ਵਿੱਚ ਆਵਾਮੀ-ਦਿਲਚਸਪੀ ਨਹੀਂ ਬਣਦੀ? ਕਿਤੇ ਪਾਬੰਦੀ ਦਾ ਵਿਰੋਧ ਕਰਨ ਵਾਲੇ ਮੀਡੀਆ ਨੇ ਆਪਣੇ-ਆਪ ਨੂੰ ਅਣਕਹੀਆਂ ਪਾਬੰਦੀਆਂ ਵਿੱਚ ਬੰਨ੍ਹਿਆ ਹੋਇਆ ਹੈ? ਮਈ ਵਿੱਚ ਵਨੀਤ ਜੋਸ਼ੀ ਨੂੰ ਪੰਜਾਬ ਸਰਕਾਰ ਦਾ ਸਹਾਇਕ ਮੀਡੀਆ ਸਲਾਹਕਾਰ ਲਗਾਇਆ ਗਿਆ ਤਾਂ ਖ਼ਬਰਾਂ ਆਈਆਂ ਕਿ ਉਹ ਭਾਜਪਾ ਦੇ ਖ਼ਾਤੇ ਵਿੱਚੋਂ ਇਸ ਅਹੁਦੇ ਉੱਤੇ ਪਹੁੰਚਿਆ ਹੈ। ਵਨੀਤ ਜੋਸ਼ੀ ਭਾਜਪਾਈ ਆਗੂ ਹੋਣ ਦੇ ਨਾਲ 'ਤ੍ਰਿਵੇਣੀ ਮੀਡੀਆ ਕੰਸਲਟੈਂਸੀ ਸਰਵਿਸਿਜ਼' ਨਾਮ ਹੇਠ ਕਾਰੋਬਾਰ ਕਰਦਾ ਹੈ। ਇਹ ਕੰਪਨੀ ਇਸ਼ਤਿਹਾਰਬਾਜ਼ੀ ਅਤੇ ਮੀਡੀਆ ਵਿੱਚ ਖ਼ਬਰਾਂ ਪੇਸ਼ ਕਰਨ ਦਾ ਕਾਰੋਬਾਰ ਕਰਦੀ ਹੈ। ਇਸ਼ਤਿਹਾਰਬਾਜ਼ੀ, ਖ਼ਬਰਾਂ ਅਤੇ ਸਿਆਸਤ ਦਾ ਇਹ ਕਾਰੋਬਾਰ ਚੰਗਾ ਮੁਨਾਫ਼ਾ ਕਮਾਉਂਦਾ ਹੈ। ਇਸ਼ਤਿਹਾਰ ਨੂੰ ਖ਼ਬਰ ਵਜੋਂ ਪੇਸ਼ ਕਰਨਾ ਇਸ ਕਾਰੋਬਾਰ ਦੀ ਮਹਾਰਤ ਹੈ। ਵਨੀਤ ਜੋਸ਼ੀ ਤੋਂ ਬਾਅਦ ਜੰਗਵੀਰ ਸਿੰਘ ਨੂੰ ਮੀਡੀਆ ਸਲਾਹਕਾਰ ਲਗਾਇਆ ਗਿਆ ਹੈ। ਵਨੀਤ ਜੋਸ਼ੀ ਅਤੇ ਜੰਗਵੀਰ ਸਿੰਘ ਦੀ ਯੋਗਤਾ ਵਿੱਚ ਕੀ ਮੇਲ ਹੈ?
'ਡੇਅ ਐਂਡ ਨਾਈਟ ਨਿਉਜ਼' ਚੈਨਲ ਉੱਤੇ ਸੂਬਾ ਸਰਕਾਰ ਦੀ ਸਰਪ੍ਰਸਤੀ ਵਿੱਚ ਪਾਬੰਦੀ ਲੱਗੀ ਹੋਈ ਹੈ। ਪੰਜਾਬ ਵਿੱਚ ਤਕਰੀਬਨ 85 ਫ਼ੀਸਦੀ ਲੋਕ ਕੇਬਲ ਨੈੱਟਵਰਕ ਰਾਹੀਂ ਟੈਲੀਵਿਜ਼ਨ ਦੇਖਦੇ ਹਨ। ਬਾਕੀ ਦੇ ਦਰਸ਼ਕ ਡਿੱਸ (ਡਾਈਰੈਕਟ ਟੂ ਹੋਮ ਪਲੇਟਫਾਰਮ) ਰਾਹੀਂ ਟੈਲੀਵਿਜ਼ਨ ਦੇਖਦੇ ਹਨ। ਕਈ ਕੰਪਨੀਆਂ ਦੀਆਂ ਡਿੱਸਾਂ ਇਹ ਸੇਵਾਵਾਂ ਮੁਹੱਈਆ ਕਰਦੀਆਂ ਹਨ। ਟੈਲੀਵਿਜ਼ਨ ਨੂੰ ਦਰਸ਼ਕਾਂ ਤੱਕ ਪਹੁੰਚਣ ਲਈ ਕੇਬਲ ਨੈੱਟਬਰਕ ਜਾਂ ਡਿੱਸਾਂ ਰਾਹੀਂ ਰਾਹ ਬਣਾਉਣਾ ਪੈਂਦਾ ਹੈ। ਇਨ੍ਹਾਂ ਸਭ ਰਾਹੀਂ ਚੈਨਲ ਦੀ ਪਹੁੰਚ ਦਰਸ਼ਕ ਤੱਕ ਬਣਾਉਣ ਲਈ ਕੈਰੀਜ਼ ਫੀਸ ਦੇਣੀ ਹੁੰਦੀ ਹੈ। ਪੰਜਾਬ ਵਿੱਚ ਕੇਬਲ ਨੈੱਟਬਰਕ ਤੋਂ ਬਿਨਾਂ ਜ਼ਿਆਦਾਤਰ ਦਰਸ਼ਕ ਪਹੁੰਚ ਤੋਂ ਬਾਹਰ ਰਹਿ ਜਾਂਦੇ ਹਨ। ਟੈਲੀਵਿਜ਼ਨ ਦੀ ਆਮਦਨ ਦਾ ਜ਼ਰੀਆ ਇਸ਼ਤਿਹਾਰ ਹੁੰਦੇ ਹਨ। ਕੁਝ ਕੰਪਨੀਆਂ ਇਹ ਅਧਿਐਨ ਕਰਦੀਆਂ ਹਨ ਕਿ ਕਿਸ ਇਲਾਕੇ ਵਿੱਚ ਕਿਹੜੇ ਚੈਨਲ ਅਤੇ ਕਿਹੜੇ ਪ੍ਰੋਗਰਾਮ ਨੂੰ ਦਰਸ਼ਕ ਜ਼ਿਆਦਾ ਦੇਖਦੇ ਹਨ। ਇਸ ਅਧਿਐਨ ਰਾਹੀਂ ਟਾਰਗੇਟ ਰੇਟਿੰਗ ਪੁਆਇੰਟ (ਟੀ.ਆਰ.ਪੀ.) ਤੈਅ ਹੁੰਦੇ ਹਨ ਜੋ ਅੱਗੇ ਇਸ਼ਤਿਹਾਰ ਦਾ ਮੁਹਾਣ ਅਤੇ ਮੁੱਲ ਤੈਅ ਕਰਦੇ ਹਨ। ਪੰਜਾਬ ਵਿੱਚ ਕੇਬਲ ਨੈੱਟਬਰਕ ਉੱਤੇ ਫਾਸਟਵੇਅ ਟਰਾਂਸਮਿਸ਼ਨ ਲਿਮਿਟਿਡ ਦਾ ਗ਼ਲਬਾ ਹੈ। ਪਹਿਲਾਂ ਹਰ ਸ਼ਹਿਰ ਵਿੱਚ ਕਈ-ਕਈ ਕਾਰੋਬਾਰੀ ਇਸ ਧੰਦੇ ਵਿੱਚ ਸ਼ਾਮਿਲ ਸਨ ਪਰ ਸਿਆਸੀ ਸਰਪ੍ਰਸਤੀ ਤਹਿਤ ਇਹ ਕੰਮ ਸਿਰਫ਼ ਇੱਕੋ ਕੰਪਨੀ ਜਾਂ ਇਸ ਦੀਆਂ ਭਾਈਵਾਲ ਕੰਪਨੀਆਂ ਕੋਲ ਆ ਗਿਆ ਹੈ। 'ਡੇਅ ਐਂਡ ਨਾਈਟ ਨਿਉਜ਼' ਸ਼ੁਰੂ ਹੋਣ ਤੋਂ ਤਕਰੀਬਨ ਛੇ ਮਹੀਨੇ ਬਾਅਦ ਹੀ ਕੇਬਲ ਨੈੱਟਵਰਕ ਉੱਤੇ ਇਸ ਦਾ ਸਿਗਨਲ ਖ਼ਰਾਬ ਹੋਣਾ ਸ਼ੁਰੂ ਹੋ ਗਿਆ। ਕਈ ਵਾਰ ਦੀਆਂ ਸ਼ਿਕਾਇਤਾਂ ਦਾ ਕੋਈ ਅਸਰ ਨਹੀਂ ਪਿਆ ਪਰ ਕੁਝ ਸਮੇਂ ਬਾਅਦ ਇਸ ਨੂੰ ਕੇਬਲ ਤੋਂ ਹਟਾ ਦਿੱਤਾ ਗਿਆ। ਸਿਗਨਲ ਖ਼ਰਾਬ ਹੋਣ ਦਾ ਰੁਝਾਨ ਇਸ਼ਾਰਾ ਕਰਦਾ ਹੈ ਕਿ ਕੁਝ ਵਿਰੋਧੀ ਪਾਰਟੀਆਂ ਜਾਂ ਆਗੂਆਂ ਦੀਆਂ ਖ਼ਬਰਾਂ ਨਸ਼ਰ ਹੋਣ ਵੇਲੇ ਪ੍ਰਸਾਰਨ ਜ਼ਿਆਦਾ ਖ਼ਰਾਬ ਹੁੰਦਾ ਸੀ। 'ਡੇਅ ਐਂਡ ਨਾਈਟ ਨਿਉਜ਼' ਵੱਲੋਂ ਪਹੁੰਚ ਕਰਨ ਉੱਤੇ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਨੇ ਫਾਸਟਵੇਅ ਨੂੰ ਅੱਠ ਕਰੋੜ ਤੋਂ ਜ਼ਿਆਦਾ ਰੁਪਏ ਦਾ ਜ਼ੁਰਮਾਨਾ ਕੀਤਾ ਅਤੇ ਆਪਣੇ ਫ਼ੈਸਲੇ ਵਿੱਚ ਲਿਖਿਆ ਕਿ ਇਹ ਏਕਾਧਿਕਾਰ ਜਮਾ ਰਿਹਾ ਹੈ ਜੋ ਜਾਇਜ਼ ਨਹੀਂ ਹੈ। ਇਸ ਫ਼ੈਸਲੇ ਦੇ ਬਾਵਜੂਦ ਇਹ ਰੁਝਾਨ ਜਿਉਂ ਦਾ ਤਿਉਂ ਜਾਰੀ ਹੈ। 'ਡੇਅ ਐਂਡ ਨਾਈਟ ਨਿਉਜ਼' ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਮਨਮਰਜ਼ੀ ਨਾਲ ਚੈਨਲਾਂ ਨੂੰ ਕੇਬਲ ਤੋਂ ਹਟਾਉਣ ਦਾ ਰੁਝਾਨ ਜਾਰੀ ਹੈ। ਇਹ ਪਾਬੰਦੀਆਂ ਜ਼ੀ-ਪੰਜਾਬੀ ਅਤੇ ਐਨ.ਡੀ.ਟੀ.ਵੀ. ਵਰਗੇ ਚੈਨਲਾਂ ਉੱਤੇ ਵੀ ਲੱਗਦੀਆਂ ਰਹੀਆਂ ਹਨ।
ਇਹ ਤਾਂ ਇਸ ਚੈਨਲ ਦੀ ਦਰਸ਼ਕ ਤੱਕ ਪਹੁੰਚ ਨੂੰ ਰੋਕਣ ਦਾ ਮਸਲਾ ਹੈ ਜਿਸ ਵਿੱਚ ਸਰਕਾਰੀ ਸਰਪ੍ਰਸਤੀ ਅਤੇ ਨਿੱਜੀ ਕਾਰੋਬਾਰੀ ਦੀ ਮਿਲੀਭੁਗਤ ਅਹਿਮ ਨੁਕਤਾ ਬਣਦੀ ਹੈ। ਇਸੇ ਪਾਬੰਦੀ ਦੇ ਨਤੀਜੇ ਵਜੋਂ ਵਿੱਤੀ ਘਾਟਾ ਝਲਦਾ ਹੋਇਆ ਇਹ ਚੈਨਲ ਤਿੰਨ ਸਾਲ ਦਾ ਸਫ਼ਰ ਮੁੰਕਮਲ ਕਰ ਚੁੱਕਿਆ ਹੈ। ਹੁਣ ਇਸ ਚੈਨਲ ਵਿੱਚ ਹੋਈਆਂ ਤਬਦੀਲੀਆਂ ਦਾ ਕੋਈ ਵੀ ਪੱਖ ਮੀਡੀਆ ਦੀ ਸੰਜੀਦਾ ਚਰਚਾ ਦਾ ਵਿਸ਼ਾ ਨਹੀਂ ਬਣਿਆ। ਕੁਝ ਅਖ਼ਬਾਰਾਂ ਨੇ ਇਸ ਦੇ ਪ੍ਰਬੰਧਕੀ ਸੰਪਾਦਕ ਜਾਂ ਤਬਦੀਲੀਆਂ ਬਾਰੇ ਚਟਕਾਰਾਨੁਮਾ ਖ਼ਬਰਾਂ ਜ਼ਰੂਰ ਲਗਾਈਆਂ ਹਨ। ਇਸ ਤੋਂ ਪਹਿਲਾਂ ਵੀ ਇਸ ਚੈਨਲ ਬਾਰੇ ਲਿਖੇ ਇੱਕ ਲੇਖ ਨੂੰ ਇੱਕ ਜਲੰਧਰੀ ਪੰਜਾਬੀ ਅਖ਼ਬਾਰ ਨੇ ਆਪਣੀ ਨੀਤੀ ਨਾਲ ਮੇਲ ਨਾ ਖਾਣ ਦੀ ਦਲੀਲ ਦੇਕੇ ਬਣੇ ਹੋਏ ਪੰਨੇ ਵਿੱਚੋਂ ਕੱਢ ਦਿੱਤਾ ਸੀ। ਮੀਡੀਆ ਦੀ ਪੜਚੋਲ ਕਰਨ ਵਾਲਾ ਇੱਕ ਜਲੰਧਰੀ ਵਿਦਵਾਨ ਇਸ ਚੈਨਲ ਦੇ ਪ੍ਰੋਗਰਾਮਾਂ ਬਾਰੇ ਲਿਖਣ ਵੇਲੇ ਇਸ ਚੈਨਲ ਦਾ ਨਾਮ ਨਹੀਂ ਲਿਖਦਾ ਸੀ। ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ ਕਿ ਮੀਡੀਆ ਦੇ ਅਦਾਰੇ ਇੱਕ-ਦੂਜੇ ਦੀਆਂ ਚੋਰੀਆਂ ਦਾ ਪਰਦਾ ਕੱਜਣ ਲਈ ਚੁੱਪ ਅਖ਼ਤਿਆਰ (ਅਣਕਹੀ ਪਾਬੰਦੀ) ਕਰਦੇ ਹਨ ਜਾਂ ਇੱਕ-ਦੂਜੇ ਦੀ ਚੰਗੀ-ਬੁਰੀ ਖ਼ਬਰ ਨੂੰ ਆਵਾਮੀ-ਦਿਲਚਸਪੀ ਦਾ ਹਿੱਸਾ ਨਹੀਂ ਮੰਨਦੇ।
ਹੁਣ ਸਵਾਲ ਦੂਜੇ ਮਸਲੇ ਦਾ ਆਉਂਦਾ ਹੈ। ਜੰਗਵੀਰ ਸਿੰਘ ਦੀ ਯੋਗਤਾ ਬਾਰੇ ਗੱਲ ਕਰਨ ਤੋਂ ਮੀਡੀਆ ਕੰਨੀ ਕਿਉਂ ਖਿਸਕਾਉਂਦਾ ਹੈ? ਆਖ਼ਰ ਉਨ੍ਹਾਂ ਨੂੰ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿੱਚੋਂ ਤਨਖ਼ਾਹ ਦਿੱਤੀ ਜਾਣੀ ਹੈ ਅਤੇ ਰਾਜ-ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ। ਉਨ੍ਹਾਂ ਨੇ ਅਹੁਦਾ ਪ੍ਰਵਾਨ ਕਰਦੇ ਹੋਏ ਬਿਆਨ ਦਿੱਤਾ ਹੈ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰੋਸੇ ਨੂੰ ਕਾਇਮ ਰੱਖਣਗੇ ਅਤੇ ਸਰਕਾਰ ਦੀਆਂ ਲੋਕ ਪੱਖੀ ਪ੍ਰਾਪਤੀਆਂ ਨੂੰ ਪੇਸ਼ ਕਰਨ ਦਾ ਉਪਰਾਲਾ ਕਰਨਗੇ। ਕੀ ਉਹ ਹੁਣ ਤੱਕ ਵੀ ਇਹੋ ਕੁਝ ਕਰਦੇ ਆਏ ਹਨ? ਇਸ ਅਹੁਦੇ ਲਈ ਕਈ ਪੱਤਰਕਾਰ ਦੌੜ ਵਿੱਚ ਸ਼ਾਮਿਲ ਸਨ। ਉਨ੍ਹਾਂ ਦੀ ਯੋਗਤਾ ਜੰਗਵੀਰ ਸਿੰਘ ਵਰਗੀ ਹੀ ਹੋਵੇਗੀ, ਕੁਝ ਘੱਟ ਜਾਂ ਕੁਝ ਵੱਧ। ਸਵਾਲ ਇਹੋ ਹੈ ਕਿ ਜੇ ਪੱਤਰਕਾਰਾਂ ਦੀ ਇਹ ਯੋਗਤਾ ਹੈ ਤਾਂ ਲੋਕ ਸੰਪਰਕ ਮਹਿਕਮੇ ਦੀ ਕੀ ਲੋੜ ਹੈ? ਇਹ ਸਵਾਲ ਵੱਡੇ ਪੱਤਰਕਾਰਾਂ ਦੇ ਪ੍ਰਧਾਨਮੰਤਰੀ ਜਾਂ ਹੋਰ ਸਰਕਾਰਾਂ ਦੇ ਮੀਡੀਆ ਸਲਾਹਕਾਰ ਬਣਨ ਵੇਲੇ ਵੀ ਪੁੱਛਿਆ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਜਦੋਂ ਪੱਤਰਕਾਰਾਂ ਨੂੰ ਸਰਕਾਰਾਂ ਕਮਿਸ਼ਨਾਂ ਵਿੱਚ ਨਾਮਜ਼ਦ ਕਰਦੀਆਂ ਹਨ ਤਾਂ ਇਹੋ ਸਵਾਲ ਪੁੱਛਿਆ ਜਾਂਦਾ ਹੈ। ਇਸੇ ਰੁਝਾਨ ਦੀਆਂ ਕੜੀਆਂ ਮੁੱਲ ਦੀਆਂ ਖ਼ਬਰਾਂ ਜਾਂ ਇਸ਼ਤਿਹਾਰੀ ਖ਼ਬਰਾਂ ਜਾਂ ਦਰਬਾਰੀ ਸੰਪਾਦਕੀਆਂ ਦੇ ਰੁਝਾਨ ਨਾਲ ਜੁੜਦੀਆਂ ਹਨ।
'ਡੇਅ ਐਂਡ ਨਾਈਟ ਨਿਉਜ਼' ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਕਾਂਗਰਸ ਦੀ ਬੋਲੀ ਬੋਲਦਾ ਸੀ। ਦੂਜੀ ਦਲੀਲ ਇਹ ਹੈ ਕਿ ਇਹ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਜ਼ਿਆਦਾ ਥਾਂ ਦਿੰਦਾ ਸੀ। ਜੇ ਇਨ੍ਹਾਂ ਦਲੀਲਾਂ ਨੂੰ ਸੱਚ ਮੰਨ ਲਿਆ ਜਾਵੇ ਤਾਂ ਕੀ ਇਸ ਚੈਨਲ ਦੀ ਹੋਣੀ ਜਾਇਜ਼ ਕਰਾਰ ਦਿੱਤੀ ਜਾ ਸਕਦੀ ਹੈ? ਉਂਝ ਇਹ ਦਲੀਲ ਸਿਰਫ਼ ਸਰਕਾਰੀ ਦਾਅਵੇ ਨਾਲ ਸੱਚੀ ਸਾਬਤ ਨਹੀਂ ਹੋ ਜਾਣੀ। ਇਸ ਲਈ ਅਧਿਐਨ ਕਰਕੇ ਸਿਆਸੀ ਮੁਹਾਣ ਦੀ ਸ਼ਨਾਖ਼ਤ ਕਰਕੇ ਦਿਖਾਉਣੀ ਜ਼ਰੂਰੀ ਹੈ। ਮੀਡੀਆ ਦੇ ਕੰਮ ਵਿੱਚ ਸਰਕਾਰੀ ਕਾਰਗੁਜ਼ਾਰੀ ਦੀ ਪੜਚੋਲ ਅਹਿਮ ਹੈ ਅਤੇ ਇਸ ਪੜਚੋਲ ਨੂੰ ਸਿਆਸਤ ਕਰਾਰ ਦੇਣਾ ਲੋਕ ਸੰਪਰਕ ਮਹਿਕਮੇ ਦਾ ਹਿੱਸਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਕਬੱਡੀ ਕੱਪ, ਪਰਵਾਸੀ ਪੰਜਾਬੀ ਸੰਮੇਲਨ, ਜ਼ਿਆਦਾਤਰ ਵਾਰ ਵਿਧਾਨ ਸਭਾ ਦੀ ਕਾਰਵਾਈ ਅਤੇ ਹੋਰ ਸਰਕਾਰੀ ਸਮਾਗਮਾਂ ਨੂੰ ਨਸ਼ਰ ਕਰਨ ਦਾ ਅਖ਼ਤਿਆਰ ਸਿਰਫ਼ ਨਿੱਜੀ ਟੈਲੀਵਿਜ਼ਨ ਚੈਨਲ ਨੂੰ ਦਿੰਦੀ ਹੈ। ਇਸ ਚੈਨਲ ਦੇ ਮੁਖੀ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੌਮਣੀ ਅਕਾਲੀ-ਭਾਜਪਾ ਗੱਠਜੋੜ ਦੀ ਜਿੱਤ ਉੱਤੇ ਸ਼ਾਬਾਸ਼ੀ ਦੀ ਈ-ਮੇਲ ਆਪਣੇ ਅਮਲੇ ਨੂੰ ਲਿਖੀ ਸੀ। ਹੁਣ ਇਸੇ ਚੈਨਲ ਨੇ ਇੱਕ ਪੰਜਾਬੀ ਫ਼ਿਲਮ ਬਣਾਈ ਹੈ ਜਿਸ ਨੂੰ ਦਿਖਾਉਣ ਲਈ ਸਿਨਮੇ ਵਾਲਿਆਂ ਉੱਤੇ ਜ਼ੋਰ ਪਾਇਆ ਗਿਆ। ਦੂਜੀਆਂ ਫ਼ਿਲਮਾਂ ਨੂੰ ਜਬਰੀ ਹਟਾਇਆ ਗਿਆ ਅਤੇ ਦਰਸ਼ਕਾਂ ਦੀ ਘਾਟ ਦੇ ਬਾਵਜੂਦ ਇਸੇ ਫ਼ਿਲਮ ਨੂੰ ਚਲਾਉਣ ਲਈ ਮਜਬੂਰ ਕੀਤਾ ਗਿਆ। ਸਰਪੰਚਾਂ ਅਤੇ ਸਰਕਾਰੀ ਸਕੂਲਾਂ ਦੇ ਪ੍ਰਿਸੀਪਲਾਂ ਨੂੰ ਦਰਸ਼ਕ ਜੁਟਾਉਣ ਦੇ ਜੁਬਾਨੀ ਹੁਕਮ ਜਾਰੀ ਕੀਤੇ ਗਏ। ਇਸ ਫ਼ਿਲਮ ਦੇ ਪ੍ਰਚਾਰ ਦਾ ਕੰਮ ਵਨੀਤ ਜੋਸ਼ੀ ਦੀ ਕੰਪਨੀ 'ਤ੍ਰਿਵੇਣੀ ਮੀਡੀਆ ਕੰਸਲਟੈਂਸੀ ਸਰਵਿਸਿਜ਼' ਕਰ ਰਹੀ ਹੈ। ਇਸੇ ਮਾਹੌਲ ਵਿੱਚ ਪੰਜਾਬ ਦਾ ਰੇਤ, ਸ਼ਰਾਬ ਅਤੇ ਭੂਮੀ ਮਾਫ਼ੀਆ ਮੂੰਹਜ਼ੋਰ ਹੋਇਆ ਹੈ। ਜਦੋਂ ਸਰਕਾਰੀ ਸਰਪ੍ਰਸਤੀ ਵਿੱਚ ਨਿੱਜੀ ਕਾਰੋਬਾਰੀ ਇੱਕ ਚੈਨਲ ਦਾ ਦਮ ਘੁੱਟਦੇ ਹਨ ਤਾਂ ਦੂਜੇ ਪਾਸੇ ਮੀਡੀਆ ਸਲਾਹਕਾਰਾਂ ਦੀ ਰਸਮੀ ਅਤੇ ਗ਼ੈਰ-ਰਸਮੀ ਫ਼ੌਜ ਤਿਆਰ ਕੀਤੀ ਜਾਂਦੀ ਹੈ। ਜਾਪਦਾ ਇਹੋ ਹੈ ਕਿ ਨੁਮਾਇਸ਼ੀ ਪ੍ਰਾਪਤੀਆਂ ਨੂੰ ਸਵਾਲਾਂ ਦੇ ਘੇਰੇ ਤੋਂ ਬਚਾਉਣ ਵਿੱਚ ਰੁਝੀਆਂ ਸਰਕਾਰਾਂ ਪੱਤਰਕਾਰੀ ਨੂੰ ਸੁਨੇਹਾ ਦੇ ਰਹੀਆਂ ਹਨ ਕਿ ਉਹ ਲੋਕ ਸੰਪਰਕ ਮਹਿਕਮੇ ਨਾਲ ਸੁਰ ਰਲਾ ਲੈਣ ਜਾਂ ਪਾਬੰਦੀਆਂ ਦੀ ਤਾਕਤ ਦਾ ਅੰਦਾਜ਼ਾ ਲਗਾਕੇ ਆਪਣੀ ਦ੍ਰਿੜਤਾ ਪਰਖ਼ ਲੈਣ। '
ਇਹ ਦਰਬਾਨ-ਪੱਤਰਕਾਰੀ ਦਾ ਦੌਰ ਹੈ ਜੋ ਚੌਮਸਕੀ ਦੇ ਸ਼ਬਦਾਂ ਵਿੱਚ 'ਸਹਿਮਤੀ ਦਾ ਸਿਰਜਣਾ' ਕਰ ਰਿਹਾ ਹੈ। ਲੋਕ ਸੰਪਰਕ ਮਹਿਕਮੇ ਸਰਕਾਰੀ ਨਾਕਾਮਯਾਬੀਆਂ ਦਾ ਹਿਸਾਬ ਨਹੀਂ ਕਰਦੇ। ਇਹ ਸਭ-ਕੁਝ ਨੂੰ ਲੋਕ ਪੱਖੀ ਸਰਕਾਰੀ ਪ੍ਰਾਪਤੀ ਵਜੋਂ ਪੇਸ਼ ਕਰਦੇ ਹਨ। ਨਵੇਂ ਰਾਜ ਮੰਤਰੀ 'ਡੇਅ ਐਂਡ ਨਾਈਟ ਨਿਉਜ਼' ਨੂੰ ਭਾਵੇਂ ਪ੍ਰੈਸ-ਨੋਟ ਜਾਰੀ ਕਰਕੇ ਆਵਾਮੀ ਦਿਲਚਸਪੀ ਦਾ ਸਬੱਬ ਨਾ ਮੰਨਣ ਪਰ ਮਹਿਕਮੇ ਦੇ ਅੰਦਰ ਤਾਂ ਸਰਕਾਰੀ ਪ੍ਰਾਪਤੀ ਵਜੋਂ ਪੇਸ਼ ਕਰ ਸਕਦੇ ਹਨ। ਉਨ੍ਹਾਂ ਦਾ ਅਹੁਦਾ ਸੰਭਾਲਣਾ ਸਰਕਾਰ ਲਈ 'ਸ਼ੁਭ ਸ਼ਗਨ' ਸਾਬਤ ਹੋਇਆ ਹੈ। ਹੁਣ ਜੰਗਵੀਰ ਸਿੰਘ ਅਤੇ ਵਨੀਤ ਜੋਸ਼ੀ ਦੇ ਪੇਸ਼ੇਵਰ ਅਹੁਦੇ ਦਾ ਨਾਮ ਵੀ ਇੱਕ ਹੋ ਗਿਆ ਹੈ। ਇੱਕੋ ਕੰਮ ਕਰਦਿਆਂ ਵੱਖਰੇ-ਵੱਖਰੇ ਨਾਮ ਰੱਖਣਾ 'ਕਲਿੱਪ ਵਾਲਾ ਪਾਸਾ ਨੰਗਾ ਰੱਖ ਕੇ ਘੁੰਡ ਕੱਢਣ' ਵਾਲੀ ਬੋਲੀ ਨੂੰ ਨਵੇਂ ਅਰਥ ਦਿੰਦਾ ਹੈ।
ਦਲਜੀਤ ਅਮੀ
ਲੇਖ਼ਕ ਅੱਜਕਲ੍ਹ ਬੀ ਬੀ ਸੀ ਹਿੰਦੀ ਦੇ ਪੱਤਰਕਾਰ ਹਨ ਤੇ ਕਿਸੇ ਸਮੇਂ ਡੇਅ ਐਂਡ ਨਾਈਟ ਨਾਲ ਜੁੜੇ ਰਹੇ ਹਨ।
'ਅਨਹਦ ਬਾਜਾ ਬੱਜੇ' ਬਲੌਗ ਤੋਂ ਬਾ-ਦਸਤੂਰ ਚੋਰੀ :)
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-85251064666033149532014-11-16T23:58:00.001-08:002014-11-16T23:59:29.872-08:00ਕਾਮਾਗਾਟਾ ਮਾਰੂ : ਇਤਿਹਾਸ ਤੋਂ ਭਵਿੱਖ ਤੱਕ ਨਸਲਵਾਦ ਦਾ ਸਫ਼ਰ
ਪਰਵਾਸ ਇੱਕ ਅਜਿਹਾ ਕੁਦਰਤੀ ਜੈਵਿਕ ਵਰਤਾਰਾ ਹੈ। ਜਦੋਂ ਜੀਵ ਨੂੰ ਇੱਕ ਥਾਂ ਤੋਂ ਭੋਜਨ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਭੋਜਨ ਦੀ ਭਾਲ ਵਿੱਚ ਦੂਰ ਦੁਰਾਡੇ ਪਹੁੰਚਦਾ ਹੈ। ਵਿਕਸਿਤ ਮਨੁੱਖ ਵਿੱਚ ਸੋਚਣ, ਵਿਚਾਰਨ ਦੀ ਪ੍ਰਕਿਰਿਆ ਜ਼ਿਆਦਾ ਹੋਣ ਕਰਕੇ ਉਹ ਇਸ ਨੂੰ ਛੇਤੀ ਗ੍ਰਹਿਣ ਕਰਦਾ ਹੈ। ਇਸੇ ਵਰਤਾਰੇ ਦੇ ਅੰਤਰਗਤ 19ਵੀਂ ਸਦੀ ਦੇ ਅੰਤ ਵਿੱਚ ਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਜਦੋਂ ਭਾਰਤ ’ਤੇ ਅੰਗਰੇਜ਼ ਰਾਜ ਕਰ ਰਿਹਾ ਸੀ, ਉਸਨੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਮਾਲੀਆ (ਟੈਕਸ) ਆਮਦਨ ਨਾਲੋਂ ਕਿਤੇ ਜ਼ਿਆਦਾ ਵਧਾ ਦਿੱਤਾ ਸੀ ਕਿ ਉਹ ਦੇਣ ਤੋਂ ਅਸਮਰੱਥ ਸਨ। ਉੱਪਰੋਂ ਗਰੀਬੀ, ਕੰਗਾਲੀ ਤੇ ਘਾਤਕ ਬਿਮਾਰੀਆਂ ਨੇ ਉਹਨਾਂ ਦਾ ਜੀਣਾ ਹਰਾਮ ਕਰ ਦਿੱਤਾ ਸੀ। ਕੁੱਝ ਕਿਸਾਨ ਜਿਹੜੇ ਅੰਗਰੇਜ਼ ਦੇ ਵਫਾਦਾਰ ਸਿਪਾਹੀ ਰਹਿ ਚੁੱਕੇ ਸਨ, ਮਹਾਰਾਣੀ ਵਿਕਟੋਰੀਆ ਦੀ ਫੇਰੀ ਸਮੇਂ ਉਹਨਾਂ ਨੇ ਕੈਨੇਡਾ ਅਮਰੀਕਾ ਦੀ ਸੁਹਾਵਣੀ ਧਰਤੀ ਨੂੰ ਦੇਖਿਆ ਅਤੇ ਮਿਹਨਤ ਕਰਕੇ ਆਪਣੇ ਜੀਵਨ ਨੂੰ ਵਧੀਆ ਬਣਾਉਣ ਲਈ ਕੈਨੇਡਾ ਦੀ ਧਰਤੀ ਵੱਲ ਪਰਵਾਸ ਸ਼ੁਰੂ ਕਰ ਦਿੱਤਾ। ਪਹਿਲਾਂ ਪਹਿਲ ਤਾਂ ਥੋੜ੍ਹੇ ਲੋਕ ਆਉਂਦੇ ਸਨ ਪਰ ਜਦੋਂ ਇਹ ਗਿਣਤੀ ਵਧਣ ਲੱਗੀ ਤਾਂ ਇੱਥੋਂ ਦੇ ਕੁੱਝ ਗੋਰੇ ਲੋਕਾਂ ਨੂੰ, ਚੀਨੀਆਂ, ਜਪਾਨੀਆਂ ਤੇ ਭਾਰਤੀਆਂ ਦੀ ਸਖ਼ਤ ਮਿਹਨਤ, ਜਿਸ ਨਾਲ ਉਹਨਾਂ ਨੇ ਆਪਣੇ ਮਾਲਕਾਂ ਦੇ ਦਿਲਾਂ ਵਿੱਚ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਚੰਗੀ ਨਾ ਲੱਗੀ। ਇਸ ਤਰ੍ਹਾਂ ਮਜ਼ਦੂਰਾਂ ਨੂੰ ਵੰਡਿਆ ਜਾਣ ਲੱਗਿਆ। ਪਰਵਾਸੀ ਮਜ਼ਦੂਰਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਤੇ ਨਸਲੀ ਨਸ਼ਤਰਾਂ, ਜਿਵੇਂ ਇੰਡੀਅਨ ਡੌਗ, ਵਰਗੇ ਘਟੀਆ ਵਿਸ਼ੇਸ਼ਣਾਂ ਨਾਲ ਹਰ ਰੋਜ਼ ਘਾਇਲ ਕੀਤਾ ਜਾਂਦਾ ਸੀ। ਇਸ ਸਭ ਕਾਸੇ ਦੇ ਬਾਵਜੂਦ ਉਹ ਕੰਮ ਕਰਨ ਲਈ ਮਜ਼ਬੂਰ ਸਨ ਤੇ ਹੁਣ ਉਹਨਾਂ ਨੂੰ ਹੌਲੀ ਹੌਲੀ ਆਪਣੀ ਗ਼ੁਲਾਮੀ ਦੀ ਸਮਝ ਵੀ ਆਉਣ ਲੱਗ ਗਈ ਸੀ।
1908 ਵਿੱਚ ਜਦੋਂ ਭਾਰਤੀਆਂ ਦੀ ਗਿਣਤੀ ਵਧਣ ਲੱਗੀ ਤਾਂ ਕੈਨੇਡਾ ਦੀ ਸਰਕਾਰ ਨੇ ਇਹ ਕਾਨੂੰਨ ਬਣਾ ਦਿੱਤਾ ਕਿ ਕੈਨੇਡਾ ਵਿੱਚ ਉਹੀ ਦਾਖਲ ਹੋ ਸਕਦਾ ਹੈ ਜੋ ਅਟੁੱਟ ਸਫਰ ਦੇ ਰਾਹੀਂ ਸਿੱਧੀ ਟਿਕਟ ਲੈ ਕੇ ਆਵੇ ਅਤੇ 200 ਡਾਲਰ ਉਸ ਕੋਲ ਹੋਵੇ। ਇਹ ਕਾਨੂੰਨ ਨਸਲੀ ਵਿਤਕਰੇ ਦੇ ਤਹਿਤ ਵਿਸ਼ੇਸ਼ ਕਰਕੇ ਭਾਰਤੀਆਂ ਲਈ ਹੀ ਬਣਾਇਆ ਗਿਆ ਸੀ। ਪਰ ਸਿਰੜ ਦੇ ਪੱਕੇ ਭਾਰਤੀ ਆਪਣੇ ਭਾਈ ਭਰੱਪਣ ਦੇ ਸਹਿਯੋਗ ਸਦਕਾ ਸ਼ਰਤਾਂ ਪੂਰੀਆਂ ਕਰਕੇ ਵੀ ਆਉਣੋ ਨਾ ਹਟੇ। 1913 ਵਿੱਚ 35 ਭਾਰਤੀ ਆਪਣੀ ਕਾਨੂੰਨੀ ਲੜਾਈ ਲੜ ਕੇ ਇਸ ਧਰਤੀ ਦੇ ਬਸ਼ਿੰਦੇ ਬਣ ਚੁੱਕੇ ਸਨ। ਇਸ ਜਿੱਤ ਨੇ ਭਾਰਤੀ ਲੋਕਾਂ ਵਿੱਚ ਇੱਕ ਖੁਸ਼ੀ ਦੀ ਚਿਣਗ਼ ਫੈਲਾ ਦਿੱਤੀ ਸੀ, ਜਿਸ ਕਰਕੇ ਹੁਣ ਉਹਨਾਂ ਨੇ ਆਪਣੇ ਭਾਈਆਂ ਦੀ ਮਦਦ ਕਰਕੇ ਉਹਨਾਂ ਨੂੰ ਇੱਥੇ ਬੁਲਾਉਣ ਦੇ ਬਾਨਣੂੰ ਬੰਨ੍ਹਣੇ ਸ਼ੁਰੂ ਕਰ ਦਿੱਤੇ। ਬਹੁਤ ਸਾਰੇ ਭਾਰਤੀ ਹਾਂਗਕਾਂਗ ਫਸੇ ਬੈਠੇ ਸਨ, ਜੋ ਕਨੇਡਾ ਅਮਰੀਕਾ ਆਉਣਾ ਚਾਹੁੰਦੇ ਸਨ। ਪਰ ਕਨੇਡਾ ਦੀ ਸਰਕਾਰ ਨੇ ਸਭ ਜਹਾਜ਼ਾਂ ਵਾਲਿਆਂ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਉਹ ਭਾਰਤੀਆਂ ਨੂੰ ਟਿਕਟਾਂ ਨਾ ਵੇਚਣ। ਉਸ ਸਮੇਂ ਹੀ ਗ਼ਦਰ ਪਾਰਟੀ ਹੋਂਦ ਵਿੱਚ ਆ ਚੁੱਕੀ ਸੀ। ਬਾਬਾ ਗੁਰਦਿੱਤ ਸਿੰਘ ਜੋ ਇੱਕ ਵਿਉਪਾਰੀ ਸੀ ਉਸਨੇ ਕਾਮਾਗਾਟਾ ਮਾਰੂ ਨਾਂ ਦਾ ਜਹਾਜ਼ ਕਿਰਾਏ ਤੇ ਕਰਕੇ ਅਤੇ ਆਪਣੇ ਭਾਰਤੀ ਭਾਈਚਾਰੇ ਦੀ ਮਦਦ ਲਈ ਸਾਰੀਆਂ ਸ਼ਰਤਾਂ ਨੂੰ ਮੱਦੇ ਨਜ਼ਰ ਰੱਖਦਿਆਂ 376 ਮੁਸਾਫਰਾਂ ਨੂੰ 18 ਅਪਰੈਲ 1914 ਨੂੰ ਹਾਂਗਕਾਂਗ ਤੋਂ ਕਨੇਡਾ ਵੱਲ ਨੂੰ ਤੋਰ ਲਿਆ। ਬੇਸ਼ੱਕ ਹਾਂਗਕਾਂਗ ਦੀ ਸਰਕਾਰ ਨੇ ਗੁਰਦਿੱਤ ਸਿੰਘ ਨਾਲ ਬਦਸਲੂਕੀ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਕਿ ਇਹ ਡਰ ਕੇ ਸਲਾਹ ਬਦਲ ਦੇਵੇਗਾ ਪਰ ਇਹ ਸੰਭਵ ਨਾ ਹੋ ਸਕਿਆ ਕਿਉਂਕਿ ਗੁਰਦਿੱਤ ਸਿੰਘ ਨੂੰ ਰੋਕਣ ਦੀ ਕੋਈ ਖਾਸ ਵਜ੍ਹਾ ਨਾ ਬਣ ਸਕੀ ਅਤੇ ਮੁਸਾਫਰਾਂ ਨੂੰ ਵੀ ਬਾਬਾ ਗੁਰਦਿੱਤ ਸਿੰਘ ਤੇ ਪੂਰਾ ਮਾਣ ਸੀ ਕਿ ਉਸਨੇ ਉਹਨਾਂ ਦੀ ਬਾਂਹ ਫੜੀ ਹੈ ਤਾਂ ਮੰਜ਼ਲ ਤੇ ਜਰੂਰ ਲੈ ਜਾਵੇਗਾ। ਹੋਇਆ ਵੀ ਇਹੀ ਕਿ 21 ਮਈ 1914 ਨੂੰ ਕਾਮਾਗਾਟਾ ਮਾਰੂ ਵਿਕਟੋਰੀਆ ਦੇ ਪਾਣੀਆਂ ਵਿੱਚ ਰੁਕਿਆ, ਉੱਥੋਂ ਦੂਸਰੇ ਦਿਨ ਵੈਨਕੂਵਰ ਦੇ ਬੁਰਾਰਡ ਇਨਲੈੱਟ ਵਿੱਚ ਪਹੁੰਚ ਗਿਆ। ਯਾਤਰੀਆਂ ਨੂੰ ਮੰਜ਼ਲ ਤੇ ਪਹੁੰਚ ਕੇ ਸੁੱਖ ਦਾ ਸਾਹ ਆਇਆ ਪਰ ਉਹ ਅਜਿਹੀ ਭਾਵੀ ਤੋਂ ਅਨਜਾਣ ਸਨ ਜੋ ਉਹਨਾਂ ਦੇ ਨਾਲ ਵਾਪਰੀ ਕਿ ਉਹਨਾਂ ਨੂੰ ਉੱਤਰਨ ਨਾ ਦਿੱਤਾ ਗਿਆ। ਸਗੋਂ ਆਲੇ ਦੁਆਲੇ ਹਥਿਆਰਬੰਦ ਪੁਲੀਸ ਨੇ ਘੇਰਾ ਪਾਇਆ ਹੋਇਆ ਸੀ ਕਿ ਨਾ ਉਹ ਬਾਹਰ ਆ ਸਕਣ ਤੇ ਨਾ ਕੋਈ ਉਹਨਾਂ ਨੂੰ ਮਿਲ ਸਕੇ। ਮੈਡੀਕਲ ਚੈੱਕਅਪ ਲਈ ਬੇਵਜਾਹ ਦੇਰ ਲਾਈ ਗਈ ਤਾਂ ਕਿ ਉਹ ਜਹਾਜ਼ ਦੀ 12 ਜੂਨ ਨੂੰ ਦੇਣ ਵਾਲੀ ਕਿਸ਼ਤ ਨਾ ਦੇ ਸਕਣ ਤੇ ਮਜ਼ਬੂਰਨ ਆਪਣੇ ਆਪ ਹੀ ਮੁੜ ਜਾਣ। ਪਰ ਵੈਨਕੂਵਰ ਵਿੱਚ ਰਹਿੰਦੇ ਭਾਰਤੀਆਂ ਨੇ ਇੱਕ ਇਕੱਠ ਕੀਤਾ ਜਿਸ ਵਿੱਚ ਕਾਮਾਗਾਟਾ ਦੀ ਮਦਦ ਲਈ 15000 ਡਾਲਰ ਇਕੱਠੇ ਕਰਨੇ ਸਨ ਪਰ ਉਸ ਦਿਨ ਉਹਨਾਂ ਨੇ, ਸੁਣਨ ਵਿੱਚ ਮਿਲਦਾ ਹੈ ਕਿ 66000 ਡਾਲਰ ਇਕੱਠੇ ਕਰ ਲਏ ਸਨ ਤੇ ਕਿਸ਼ਤ 10 ਜੂਨ ਨੂੰ ਹੀ ਚੁਕਤਾ ਕਰ ਦਿੱਤੀ ਸੀ।
ਉਸ ਵੇਲੇ ਕੈਨੇਡਾ ਦੀ ਸਰਕਾਰ ਤੇ ਇੰਮੀਗ੍ਰੇਸ਼ਨ ਅਮਲੇ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਨਸਲੀ ਤੇ ਘਿਨਾਉਣੀਆਂ ਸਾਜ਼ਸ਼ਾਂ ਨਾਲ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨਾਲ ਅਣਮਨੁੱਖੀ ਵਰਤਾ ਕਰਕੇ, ਭੁੱਖਣ ਭਾਣੇ ਸਮੁੰਦਰ ਵਿੱਚ ਮਰਨ ਲਈ ਮਜ਼ਬੂਰ ਕਰ ਦਿੱਤਾ ਸੀ। ਜੇ ਕਿਤੇ ਭਾਰਤੀ ਭਾਈਚਾਰਾ ਉਹਨਾਂ ਦੀ ਬਾਂਹ ਨਾ ਫੜਦਾ ਤਾਂ ਉਹ ਦੋ ਮਹੀਨੇ ਤਾਂ ਕੀ ਦੋ ਦਿਨ ਵੀ ਇੱਥੇ ਨਾ ਟਿਕ ਸਕਦੇ। ਉਹਨਾਂ ਨੂੰ ਡਰਾ ਧਮਕਾ ਕੇ ਹਮਲਾ ਕਰਕੇ ਭਜਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਜਦੋਂ ਭਾਰਤੀ ਮਰਨ ਮਾਰਨ ਤੇ ਉੱਤਰ ਆਏ ਤਾਂ ਉਹਨਾਂ ਨੂੰ ਰਸਦ ਪਾਣੀ ਪਹੁੰਚਾਇਆ ਗਿਆ। ਉਹਨਾਂ ਦਾ ਵਕੀਲ ਐਡਵਰਡ ਬਰਡ ਉਹਨਾਂ ਨੂੰ ਮਿਲ ਨਹੀਂ ਸੀ ਸਕਦਾ, ਕੋਰਟ ਵਿੱਚ ਕੇਸ ਲਿਜਾਣ ਤੇ ਵੀ ਬਹਿਸ ਕਰਨ ਤੇ ਰੋਕ ਲਾ ਦਿੱਤੀ ਗਈ। ਇਸ ਨਫ਼ਰਤ ਦੀ ਜੰਗ ਵਿੱਚ ਕੁੱਦੇ ਪਰਵਾਸੀ ਵਿਭਾਗ ਦੇ ਅਮਲੇ ਨੇ ਇਹ ਨਹੀਂ ਸੀ ਸੋਚਿਆ ਕਿ ਇਸਦੀ ਨੌਬਤ ਇਹ ਆ ਜਾਵੇਗੀ ਕਿ ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਬਾਰੇ ਵੈਨਕੂਵਰ ਦੀਆਂ ਲੱਕੜ ਦੀਆਂ ਇਮਾਰਤਾਂ ਨੂੰ ਸਾੜ ਕੇ ਸੁਆਹ ਕਰਨ ਦੀਆਂ ਅਫਵਾਹਾਂ ਐਡੀ ਵੱਡੀ ਪੱਧਰ ਤੇ ਤੂਲ ਫੜ ਜਾਣਗੀਆਂ। ਕੇਨੈਡੀਅਨ ਸਰਕਾਰ ਨੇ ਆਪਣੀ ਤਾਕਤ ਦੀ ਨੁਮਾਇਸ਼ ਕਰਕੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਨ ਦਾ ਕੰਮ ਕਰ ਲਿਆ ਸੀ ਜਿਸਦੇ ਸਿੱਟੇ ਵਜੋਂ ਅੰਤ ਨੂੰ ਮੁਸਾਫਰਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਜਹਾਜ਼ ਨੂੰ ਇੱਥੋਂ ਵਾਪਸ ਭੇਜਣਾ ਪਿਆ। ਇਸ ਤਰ੍ਹਾਂ ਇਹ ਸਿੱਟਾ ਕੱਢਣਾ ਮੁਸ਼ਕਲ ਹੈ ਕਿ ਮੁਸਾਫਰਾਂ ਨੂੰ ਸ਼ਕਤੀ ਪ੍ਰਦਰਸ਼ਨ ਨਾਲ ਝੁਕਾਇਆ ਗਿਆ ਸੀ ਜਾਂ ਉਹਨਾਂ ਦੇ ਦ੍ਰਿੜ੍ਹਤਾ ਨਾਲ ਕੀਤੇ ਘੋਲ ਅੱਗੇ ਗੋਡੇ ਟੇਕਣੇ ਪਏ ਸਨ। ਇਹ ਤਾਂ ਸਪਸ਼ਟ ਹੀ ਹੈ ਕਿ ਉਹਨਾਂ ਨੇ ਜੰਗੀ ਜਹਾਜ਼ ਰੇਨਬੋਅ ਦੀਆਂ ਛੇ ਇੰਚ ਮੂੰਹ ਵਾਲੀਆਂ ਤੋਪਾਂ ਨੂੰ ਹਰਾ ਕੇ ਸਿਪਾਹੀਆਂ ਨੂੰ ਜਖ਼ਮੀ ਕਰਕੇ ਜਿੱਤ ਹਾਸਲ ਕੀਤੀ ਸੀ। ਹੁਣ ਉਹ ਮੁਸਾਫ਼ਰ ਰੀਡ, ਹਾਪਕਿਨਸਨ ਤੇ ਸਟੀਵਨਜ਼ ਦੀ ਤਿੱਕੜੀ ਵਲੋਂ ਬਾਲ਼ੀ ਭੱਠੀ ਵਿੱਚ ਤਿੰਨ ਮਹੀਨੇ ਰਹਿ ਕੇ ਲੋਹਾ ਨਹੀਂ ਹਥਿਆਰ ਬਣ ਚੁੱਕੇ ਸਨ, ਜਿਹਨਾਂ ਨੂੰ ਗ਼ੁਲਾਮੀ ਦਾ ਅਹਿਸਾਸ ਹੋ ਚੁੱਕਿਆ ਸੀ ਤੇ ਹੁਣ ਉਹਨਾਂ ਦੇ ਹੌਂਸਲੇ ਬੁਲੰਦ ਸਨ ਅਤੇ ਉਹ ਹੁਣ ਸੁਤੰਤਰਤਾ ਦੇ ਸੰਗਰਾਮ ਵਿੱਚ ਜੁੱਟ ਜਾਣ ਲਈ ਤਿਆਰ ਸਨ। ਦੁਸ਼ਮਣ ਪਹਿਲਾਂ ਹੀ ਉਹਨਾਂ ਦੇ ਇਰਾਦਿਆਂ ਨੂੰ ਭਾਂਪ ਗਿਆ ਸੀ ਜਿਸ ਕਰਕੇ ਕਲਕੱਤੇ ਦੀ ਬੰਦਰਗਾਹ ਤੋਂ ਪਹਿਲਾਂ ਹੀ ਉਹਨਾਂ ਨੂੰ ਬਜਬਜ ਘਾਟ ’ਤੇ ਉਤਾਰ ਲਿਆ ਗਿਆ ਤੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਉਹਨਾਂ ਵਿੱਚੋਂ 20 ਮੁਸਾਫਰ ਮਾਰੇ ਗਏ, ਬਾਕੀਆਂ ਨੂੰ ਜੇਲ੍ਹਾਂ ਵਿੱਚ ਤੁੰਨ ਦਿੱਤਾ ਗਿਆ, ਕਾਲੇ ਪਾਣੀ ਭੇਜਿਆ ਗਿਆ, ਜ਼ਮੀਨਾਂ ਕੁਰਕ ਕੀਤੀਆਂ ਗਈਆਂ ਜਾਂ ਜੂਹ ਬੰਦੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਇਸ ਸਾਕੇ ਦੀ ਅਸਲੀਅਤ ਨੂੰ ਤੋੜ ਮਰੋੜ ਕੇ ਪੇਸ਼ ਵੀ ਕੀਤਾ ਗਿਆ।
ਅਸੀਂ ਥੋੜ੍ਹੇ ਸ਼ਬਦਾਂ ਵਿੱਚ ਕਾਮਾਗਾਟਾ ਮਾਰੂ ਦੇ ਇਤਿਹਾਸ ਤੇ ਨਜ਼ਰ ਮਾਰੀ ਹੈ, ਇਹ ਕੈਨੇਡਾ ਦੇ ਇਤਿਹਾਸ ਵਿੱਚ ਸੌ ਸਾਲ ਪਹਿਲਾਂ ਵਾਪਰੀ ਘਟਨਾ ਹੈ। ਇਤਿਹਾਸ ਮਨੁੱਖੀ ਜ਼ਿੰਦਗੀ ਦਾ ਇੱਕ ਅਜਿਹਾ ਪੰਨਾ ਹੈ ਜਿਸ ਨੂੰ ਪੜ੍ਹ ਕੇ ਮਨੁੱਖਤਾ ਦੇ ਭਵਿੱਖ ਦੀ ਉਸਾਰੀ ਹੁੰਦੀ ਹੈ, ਜੋ ਇਤਿਹਾਸ ਕਾਲੇ ਵਰਕਿਆਂ ਤੇ ਲਿਖਿਆ ਜਾਂਦਾ ਹੈ, ਕੌਮਾਂ ਉਸਨੂੰ ਯਾਦ ਰੱਖਦੀਆਂ ਹਨ ਤੇ ਕੋਸ਼ਿਸ਼ ਕਰਦੀਆਂ ਹਨ ਕਿ ਮੁੜ ਕੇ ਇਹ ਕੁਝ ਨਾ ਵਾਪਰੇ। ਅੱਜ ਸੌ ਸਾਲ ਬਾਅਦ ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਮੂੰਹ ਅੱਡੀ ਖੜ੍ਹੇ ਹਨ ਜਿਨ੍ਹਾਂ ਦਾ ਜਵਾਬ ਅਸੀਂ ਦੇਣਾ ਹੈ ਤਾਂ ਕਿ ਉਹੀ ਸਵਾਲ ਸਾਡੇ ਬੱਚੇ ਸਾਨੂੰ ਨਾ ਕਰਨ। ਅਸੀਂ ਇਹ ਦੇਖਣਾ ਹੈ ਕਿ ਇਹ ਕਿਸ ਕਿਸਮ ਦਾ ਇਤਿਹਾਸ ਹੈ? ਸਾਡੇ ਲਈ ਅੱਜ ਦੇ ਜੀਵਨ ਵਿੱਚ ਇਸਦੀ ਕੀ ਮਹੱਤਤਾ ਹੈ? ਆਲੇ ਦੁਆਲੇ ਸੌ ਸਾਲ ਪਹਿਲਾਂ ਘਟੀ ਇਸ ਘਟਨਾ ਨੂੰ ਲੈ ਕੇ ਕੀ ਕੁੱਝ ਹੋ ਰਿਹਾ ਹੈ? ਕੀ ਅੱਜ ਧਰਮ, ਰੰਗ, ਨਸਲ ਤੇ ਖਿੱਤੇ ਦੇ ਅਧਾਰ ਤੇ ਮਨੁੱਖਤਾ ਵਿੱਚ ਕੋਈ ਪੱਖਪਾਤ ਨਹੀਂ? ਕੀ ਸੌ ਸਾਲ ਪਹਿਲਾਂ ਹੋਈ ਗਲਤੀ ਦੀ ਮਾਫੀ ਦਾ ਕੋਈ ਅਧਾਰ ਹੈ ਜਾਂ ਨਹੀਂ? ਕਿਤੇ ਮਾਫੀ ਮੰਗਣ ਜਾਂ ਨਾ ਮੰਗਣ ਜਾਂ ਕਿੱਥੇ ਮੰਗਣ ਦੇ ਵਿੱਚ ਭਾਰਤੀ ਕਮਿਊਨਿਟੀ ਨੂੰ ਵੰਡਿਆ ਤਾਂ ਨਹੀਂ ਜਾ ਰਿਹਾ? ਕਿਤੇ ਅਸੀਂ ਆਪਣੇ ਆਪਣੇ ਛੋਟੇ ਛੋਟੇ ਨਿੱਜੀ ਹਿਤਾਂ ਦੀ ਪੂਰਤੀ ਲਈ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਮਿੱਟੀ ਵਿੱਚ ਤਾਂ ਨਹੀਂ ਰੋਲ਼ ਰਹੇ? ਕੀ ਗਰਾਂਟਾਂ ਦੇ ਸਿਲਸਿਲੇ ਵਿੱਚ ਛੋਟੇ ਵੱਡੇ ਪ੍ਰੋਗਰਾਮ ਕਰਕੇ ਗ਼ਦਰੀ ਬਾਬਿਆਂ ਦੀ ਮਨੁੱਖੀ ਹਿਤਾਂ ਲਈ ਵਿੱਢੀ ਲੜਾਈ ਨੂੰ ਠੇਸ ਤਾਂ ਨਹੀਂ ਪਹੁੰਚਾ ਰਹੇ?
ਆਓ ਅਸੀਂ ਇਨ੍ਹਾਂ ਸਵਾਲਾਂ ਦੇ ਉੱਤਰਾਂ ਬਾਰੇ ਕੁੱਝ ਵਿਚਾਰੀਏ। ਇਹ ਉਹ ਅਮੀਰ ਇਤਿਹਾਸ ਹੈ ਜੋ ਭੁੱਖਾਂ, ਦੁੱਖਾਂ ਤੇ ਤਕਲੀਫਾਂ ਵਿੱਚੋਂ ਪੈਦਾ ਹੋ ਕੇ ਗ਼ੁਲਾਮ ਜਨ ਸਮੂਹ ਦੀ ਅਜ਼ਾਦੀ ਦੀ ਅਵਾਜ਼ ਬਣ ਕੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਚਾਨਣ ਮੁਨਾਰਾ ਬਣ ਕੇ ਉੱਭਰਿਆ ਅਤੇ ਗ਼ਦਰ ਦੀ ਲਾਟ ਬਣ ਕੇ ਲੋਕਾਂ ਦੇ ਦਿਲਾਂ ਵਿੱਚ ਲਟ ਲਟ ਕਰਕੇ ਜਗਿਆ। ਬੇਸ਼ੱਕ ਜੇਲਾਂ, ਫਾਂਸੀਆਂ, ਕਾਲੇ ਪਾਣੀਆਂ ਦੀਆਂ ਸਜਾਵਾਂ ਵਿੱਚੋਂ ਲੰਘਦਾ ਹੋਇਆ ਗ਼ਦਰ ਲਹਿਰ, ਨੌਜਵਾਨ ਭਾਰਤ ਸਭਾ, ਬੱਬਰ ਲਹਿਰ, ਅਕਾਲੀ ਲਹਿਰ, ਕਿਰਤੀ ਲਹਿਰ, ਲਾਲ ਪਾਰਟੀ ਅਤੇ ਨਕਸਲਬਾੜੀ ਤੱਕ ਪਹੁੰਚਿਆ ਸੀ ਅਤੇ ਅੱਜ ਘੋਲ਼ਾਂ ਦੇ ਰੂਪ ਵਿੱਚ ਜਾਰੀ ਹੈ ਪਰ ਇਸਦਾ ਟੀਚਾ ਮੁੱਢੋਂ ਸੁੱਢੋਂ ਅਮੀਰ ਤੇ ਗਰੀਬ ਦੇ ਪਾੜੇ ਨੂੰ ਖ਼ਤਮ ਕਰਨਾ ਹੀ ਸੀ। ਦੂਸਰੇ ਸਵਾਲ ਦੇ ਸੰਦਰਭ ਵਿੱਚ ਦੇਖੀਏ ਤਾਂ ਪਿਛਲੇ ਸਾਲ ਗ਼ਦਰ ਲਹਿਰ ਨੂੰ ਸਮਰਪਤ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ। ਬਹੁਤ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਵੀ ਤੇ ਕੁੱਝ ਨੇ ਆਪਣੇ ਆਪਣੇ ਤੌਰ ਤੇ ਗ਼ਦਰੀ ਬਾਬਿਆਂ ਦੀ ਕੁਰਬਾਨੀ ਨੂੰ ਲੋਕਾਂ ਤੱਕ ਲੈ ਜਾਣ ਦਾ ਅਹਿਦ ਵੀ ਕੀਤਾ। ਇਹ ਇੱਕ ਚੰਗਾ ਬਿਗਲ ਸੀ। ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵਲੋਂ ਪ੍ਰਦਰਸ਼ਨੀਆਂ, ਸੈਮੀਨਾਰ, ਪਬਲਿਕ ਰੈਲੀ, ਕਵੀ ਦਰਬਾਰ, ਫੰਡਰੇਜ਼ ਡਿਨਰ, ਨਾਟਕਾਂ ਦਾ ਸਭਿਆਚਾਰਕ ਪ੍ਰੋਗਰਾਮ, ਗ਼ਦਰ ਦੀ ਮੂੰਹ ਬੋਲਦੀ ਤਸਵੀਰ ਕੈਲੰਡਰ ਰਲੀਜ਼ ਤੇ ”ਗ਼ਦਰ ਦੀ ਲਾਟ”ਪੁਸਤਕ ਰਲੀਜ਼ ਤੇ ਹੋਰ ਸਾਹਿਤ ਵੰਡਣਾ ਆਦਿ। ਉਸੇ ਲੜੀ ਵਿੱਚ ਇਸ ਸਾਲ ਵੀ ਕਾਮਾਗਾਟਾ ਮਾਰੂ ਨੂੰ ਸਮਰਪਤ ਰੈਲੀ ਤੇ ਸੈਮੀਨਾਰ ਕਰਵਾਏ ਗਏ। ਇਹ ਪ੍ਰੋਗਰਾਮ ਸਾਰੇ ਕੈਨੇਡਾ ਵਿੱਚ ਉਲੀਕੇ ਗਏ ਜਾਂ ਸ਼ਮੂਲੀਅਤ ਕੀਤੀ ਗਈ ਜਿਵੇਂ ਸਰ੍ਹੀ, ਵੈਨਕੂਵਰ, ਡੈਲਟਾ, ਵਿਕਟੋਰੀਆ, ਐਬਸਫੋਰਡ, ਕੈਲਗਰੀ, ਐਡਮਿੰਟਨ, ਵਿਨੀਪੈੱਗ, ਟੋਰਾਂਟੋ ਆਦਿ ਜਿਹਨਾਂ ਦਾ ਮੁੱਖ ਮਨੋਰਥ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਅੱਜ ਦੀਆਂ ਹਾਲਤਾਂ ਵਿੱਚ ਉਹੀ ਨਸਲਵਾਦ ਦੇ ਝਰੋਖੇ ਵਿੱਚੋਂ ਚੀਰਫਾੜ ਕਰਨਾ ਸੀ ਅਤੇ ਉੱਪਰ ਲਿਖੇ ਸਾਰੇ ਸਵਾਲਾਂ ਦੇ ਜਵਾਬ ਲੱਭਣਾ ਸੀ। ਹੋਰ ਜਥੇਬੰਦੀਆਂ ਨੇ ਵੀ ਆਪਣੇ ਵਿੱਤ ਮੁਤਾਬਕ ਇਤਿਹਾਸ ਦੇ ਇੰਨਾ ਅਣਗੌਲ਼ੇ ਵਰਕਿਆਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੋਵੇਗਾ ਪਰ ਇਹਨਾਂ ਤੋਂ ਇਲਾਵਾ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਕੁੱਝ ਜਥੇਬੰਦੀਆਂ ਜਿਹੜੀਆਂ ਗ਼ਦਰੀ ਬਾਬਿਆ ਦੇ ਵਾਰਸ ਕਹਾਉਂਦੀਆਂ ਹੋਈਆਂ ਵੀ ਉਹਨਾਂ ਦੀ ਸੋਚ ਦੇ ਉਲਟ ਭੁਗਤਦੀਆਂ ਹਨ ਜਿਵੇਂ ਲੋਕਾਂ ਦਾ ਇਕੱਠ ਕਰਨ ਲਈ ਲੱਚਰ ਗੀਤਕਾਰ ਜਾਂ ਗਾਉਣ ਵਾਲੇ ਸਟੇਜਾਂ ਤੇ ਚਾੜ੍ਹ ਕੇ ਲੋਕਾਂ ਦੀ ਸੋਚ ਨੂੰ ਧੁੰਦਲਾਉਣਾ ਹੈ ਤੇ ਖੁੰਢਿਆਂ ਕਰਨਾ ਹੈ। ਉਦੋਂ ਗ਼ਦਰ ਦੇ ਪਰਚੇ ਵਿੱਚ ਪ੍ਰਕਾਸ਼ਤ ਕਰਨ ਵਾਸਤੇ ਰਚਨਾਵਾਂ ਭੇਜਣ ਵਾਲੇ ਲੇਖਕਾਂ ਨੂੰ ਹਦਾਇਤਾਂ ਸਨ ਕਿ ਉਹ ਅਜਿਹੀਆਂ ਰਚਨਾਵਾਂ ਭੇਜਣ ਜਿਹੜੀਆਂ ਲੋਕਾਂ ਵਿੱਚ ਅਜ਼ਾਦੀ ਦਾ ਦੀਪ ਜਗਾ ਸਕਣ ਨਾ ਕਿ ਲੱਛੀ ਬੰਤੋ ਦੇ ਗੀਤਾਂ ਵਰਗੀ ਬਰਬਾਦੀ ਦੀ ਸੋਚ। ਉਹ ਲਿਖਦੇ ਸਨ ਕਿ ਰਚਨਾਵਾਂ ਵਿੱਚ ਮਰਨ ਮਾਰਨ ਦਾ ਹੌਂਸਲਾ, ਜੋਸ਼ ਤੇ ਗੁਰੂ ਗੋਬਿੰਦ ਸਿੰਘ ਵਰਗੀ ਕੁਰਬਾਨੀ ਦਾ ਜ਼ਜ਼ਬਾ ਰੱਖਣ ਵਾਲੀਆਂ ਕਵਿਤਾਵਾਂ ਭੇਜੀਆਂ ਜਾਣ ਜਿਸਦਾ ਸਿੱਟਾ ਇਹ ਨਿੱਕਲਿਆ ਕਿ ਵਿਦੇਸ਼ਾਂ ਵਿੱਚ ਬੈਠੇ ਲੋਕ ਆਪਣੀਆਂ ਜ਼ਮੀਨਾਂ ਜਾਇਦਾਦਾਂ ਗ਼ਦਰ ਪਾਰਟੀ ਨੂੰ ਦੇ ਕੇ ਦੇਸ਼ ਅਜ਼ਾਦ ਕਰਾਉਣ ਤੁਰ ਪਏ ਸਨ। ਪਰ ਅੱਜ ਅਸੀਂ ਸੌ ਸਾਲ ਬਾਅਦ ਉਹਨਾਂ ਨੂੰ ਯਾਦ ਕਰਨ ਲੱਗਿਆਂ ਬਹੁਤ ਤਰ੍ਹਾਂ ਦੀ ਤਰੱਕੀ ਦੇ ਬਾਵਜੂਦ ਅੱਤ ਦਰਜੇ ਦੇ ਘਟੀਆ ਗੀਤ ਗਾਉਣ ਵਾਲਿਆਂ ਨੂੰ ਸਟੇਜ਼ਾਂ ਤੇ ਚੜ੍ਹਾ ਕੇ ਉਹਨਾਂ ਇਤਿਹਾਸ ਦੇ ਪੰਨਿਆਂ ਨੂੰ ਰੋਲ਼ਣ ਜਾ ਰਹੇ ਹਾਂ। ਸਾਨੂੰ ਸੋਚਣਾ ਪਵੇਗਾ ਕਿ ਇਹਨਾਂ ਲੋਕਾਂ ਦੇ ਕੀ ਮੁਫਾਦ ਹਨ? ਉਹਨਾਂ ਦੀ ਸੋਚ ਇੱਥੋਂ ਤੱਕ ਕਿਉਂ ਗਿਰ ਗਈ ਹੈ? ਉਹ ਗ਼ਦਰੀ ਬਾਬਿਆਂ ਜਾਂ ਕਾਮਾਗਾਟਾ ਮਾਰੂ ਦਾ ਨਾਂ ਵਰਤ ਕੇ ਕੀ ਖੱਟਣਾ ਕਮਾਉਣਾ ਚਾਹੁੰਦੇ ਹਨ?
ਕਾਮਾਗਾਟਾ ਮਾਰੂ ਦਾ ਐਡਾ ਵੱਡਾ ਦੁਖਾਂਤ ਸਿਰਫ ਤੇ ਸਿਰਫ ਨਸਲਵਾਦ ਦੇ ਬੋਲਬਾਲੇ ਕਰਕੇ ਵਾਪਰਿਆ ਸੀ। ਉਹਨਾਂ ਦੀ ਕੁਰਬਾਨੀ ਕਰਕੇ ਹੀ ਅੱਜ ਕੈਨੇਡਾ ਵਰਗੇ ਦੇਸ਼ ਵਿੱਚ ਭਾਰਤੀ ਲੋਕਾਂ ਦੇ ਐਡੇ ਐਡੇ ਬਿਜ਼ਨਿਸ ਹਨ ਜਾਂ ਲੀਡਰ ਵੀ ਬਣ ਗਏ ਹਾਂ ਜਾਂ ਅਸੀਂ ਕੰਮ ਕਰਕੇ ਇੱਥੋਂ ਦੀਆਂ ਸੁੱਖ ਸਹੂਲਤਾਂ ਪ੍ਰਾਪਤ ਕਰ ਰਹੇ ਹਾਂ ਜਾਂ ਕਹਿ ਲਓ ਇਸ ਦੇਸ਼ ਨੂੰ ਅਬਾਦ ਤੇ ਤਰੱਕੀ ਵਿੱਚ ਅਸੀਂ ਭਾਰਤੀਆਂ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ। ਇਹ ਸਿਰਫ ਉਹਨਾਂ ਦੀ ਬਦੌਲਤ, ਜਿਹਨਾਂ ਨੇ ਸਾਨੂੰ ਇੱਥੇ ਰਹਿਣ ਦਾ ਹੱਕ ਲੈ ਕੇ ਦਿੱਤਾ। ਉਦੋਂ ਐਥੋਂ ਦੇ ਗੋਰੇ ਲੋਕ, ਕੈਨੇਡੀਅਨ ਸਰਕਾਰ ਜਾਂ ਇੰਮੀਗ੍ਰੇਸ਼ਨ ਅਮਲਾ ਰੰਗ, ਨਸਲ ਤੇ ਧਰਮ ਤੇ ਹਮਲਾ ਕਰਕੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਕੱਢਣਾ ਚਾਹੁੰਦਾ ਸੀ ਤੇ ਸਿਰਫ ਗੋਰਿਆਂ ਦਾ ਦੇਸ਼ ਰੱਖਣਾ ਚਾਹੁੰਦਾ ਸੀ। ਉਹ ਤਾਂ ਸੀ ਸੌ ਸਾਲ ਪਹਿਲਾਂ ਦੀਆਂ ਗੱਲਾਂ ਅੱਜ ਜਦੋਂ ਅਸੀਂ ਕਾਮਾਗਾਟਾ ਮਾਰੂ ਦਾ ਸ਼ਤਾਬਦੀ ਵਰ੍ਹਾ ਮਨਾ ਰਹੇ ਹਾਂ ਤਾਂ ਸੋਚਣਾ ਪਵੇਗਾ ਕਿ ਕੀ ਇਹ ਅੱਜ ਤਾਂ ਨਹੀਂ ਹੋ ਰਿਹਾ? ਹਾਂ ਨਸਲਵਾਦ ਦਾ ਪ੍ਰਕੋਪ ਘੱਟ ਗਿਣਤੀਆਂ ਤੇ ਅੱਜ ਵੀ ਜਾਰੀ ਹੈ ਜਿਵੇਂ ਸੁਪਰ ਵੀਜ਼ਾ। ਸੌ ਸਾਲ ਪਹਿਲਾਂ ਪਰਿਵਾਰਾਂ ਨੂੰ ਇਕੱਠੇ ਕਰਨ ਦਾ ਹੱਕ ਗ਼ਦਰੀਆਂ ਨੇ ਲੜਾਈ ਲੜ ਕੇ ਲਿਆ ਸੀ, ਉਹ ਅੱਜ ਖੋਹਿਆ ਗਿਆ ਹੈ। ਸੁਪਰ ਵੀਜ਼ੇ ਦੇ ਨਾਂ ਤੇ 10 ਡਾਲਰ ਤੇ ਕੰਮ ਕਰਨ ਵਾਲਾ ਵਿਅਕਤੀ ਚਿੱਠੀ ਹੀ ਨਹੀਂ ਭਰ ਸਕਦਾ, ਕਿਉਂਕਿ ਇਨਕਮ ਹੀ ਨਹੀਂ ਬਣੇਗੀ, ਜੇ ਕਿਸੇ ਤਰ੍ਹਾਂ ਮਾਂ ਬਾਪ ਆ ਵੀ ਜਾਂਦੇ ਹਨ ਤਾਂ ਉਹਨਾਂ ਦੇ ਮੈਡੀਕਲ ਲਈ ਇੰਸ਼ੋਰੈਂਸ਼ ਕਿੱਥੋਂ ਭਰੇਗਾ? ਮਾਪੇ ਆ ਕੇ ਕੋਈ ਕੰਮ ਨਹੀਂ ਕਰ ਸਕਦੇ। ਜਿਹੜੇ ਮਾਪੇ ਆ ਕੇ ਬੱਚਿਆਂ ਦਾ ਸਹਾਰਾ ਬਣਦੇ ਸਨ, ਹੁਣ ਬੱਚੇ ਇੱਥੋਂ ਦੀ ਉਲਝਣਾਂ ਭਰੀ ਜ਼ਿੰਦਗੀ ਵਿੱਚ ਮਾਪਿਆਂ ਨੂੰ ਆਪਣੇ ਤੇ ਬੋਝ ਸਮਝਣਗੇ। ਖਰਚਿਆਂ ਵਿੱਚ ਉਲਝੇ ਉਹ ਆਪਸ ਵਿੱਚ ਲੜਨਗੇ। ਹਿੰਸਕ ਵਾਰਦਾਤਾਂ ਵਧਣਗੀਆਂ। ਕੁਦਰਤ ਦੀ ਦਿੱਤੀ ਪਿਆਰ ਵਰਗੀ ਸ਼ੈਅ, ਰਿਸ਼ਤਿਆਂ ਦੀਆਂ ਗੰਢਾਂ ਖੁੱਲ੍ਹ ਕੇ ਖਿੰਡਰ ਜਾਣਗੀਆਂ। ਐਨੇ ਨੁਕਸਾਨਾਂ ਦੇ ਬਾਵਜੂਦ ਕੀ ਆਪਾਂ ਇਹਨੂੰ ਨਸਲੀ ਘਾਤਕ ਹਮਲਾ ਨਾ ਸਮਝੀਏ? ਹਾਂ ਬਹੁਤੀ ਵਾਰ ਸਾਨੂੰ ਐਸ ਭੇਲ਼ਸੇ ਵਿੱਚ ਰੱਖਿਆ ਜਾਂਦਾ ਹਾਂ ਕਿ ਦੋ ਮਹੀਨੇ ਵਿੱਚ ਤੁਹਾਡੇ ਮਾਪੇ ਵੀ ਐਥੇ ਆ ਜਾਣਗੇ। ਅਸੀਂ ਮੋਹ ਭਿੱਜੇ ਲੋਕ ਯਕੀਨ ਕਰਕੇ ਵਿਤੋਂ ਬਾਹਰ ਹੋ ਕੇ ਕੌੜਾ ਅੱਕ ਚੱਬਣ ਨੂੰ ਤਿਆਰ ਹੋ ਬਹਿੰਦੇ ਹਾਂ। ਦੂਸਰਾ ਸਾਡੇ ਭਾਈਚਾਰੇ ਵਿੱਚੋਂ ਹੀ ਇੰਮੀਗ੍ਰੇਸ਼ਨ ਦੇ ਕੰਮਾਂ ਵਿੱਚੋਂ ਬਿਜ਼ਨਿਸ ਕਰਨ ਵਾਲੇ ਲੋਕ ਵੱਡੀਆਂ ਵੱਡੀਆਂ ਐਡਾਂ ਕਰਕੇ ਲੋਕਾਂ ਨੂੰ ਅਸਲੀਅਤ ਤੋਂ ਦੂਰ ਪਰੇ ਕਰਦੇ ਹਨ ਕਿਉਂਕਿ ਉਹਨਾਂ ਦਾ ਮਕਸਦ ਸਿਰਫ ਪੈਸੇ ਕਮਾਉਣਾ ਹੁੰਦਾ ਹੈ।
ਹੁਣ ਇੱਕ ਹੋਰ ਬਾਹਰੋਂ ਆਉਣ ਵਾਲਿਆਂ ਤੇ, ਬਿੱਲ ਸੀ-24 ਲਿਆਉਣ ਨਾਲ ਸਾਡੇ ਹੱਕਾਂ ਤੇ ਦਾਤੀ ਫਿਰੀ ਹੈ ਜਿਸ ਵਿੱਚ ਨਾਗਰਿਕਤਾ ਲੈਣੀ ਬਹੁਤ ਔਖੀ ਕਰ ਦਿੱਤੀ ਗਈ ਹੈ ਪਰ ਖੋਹੀ ਮਿੰਟਾਂ ਸਕਿੰਟਾਂ ਵਿੱਚ ਜਾ ਸਕਦੀ ਹੈ, ਕੋਈ ਛੋਟੇ ਮੋਟੇ ਚਾਰਜ ਨਾਲ ਵੀ, ਚਾਹੇ ਉਹ ਕੰਮ ਦਸ ਵੀਹ ਸਾਲ ਪਹਿਲਾਂ ਕੀਤਾ ਗਿਆ ਹੋਵੇ। ਇਸ ਤੋਂ ਅੱਗੇ ਤੁਹਾਨੂੰ ਕੋਰਟ ਜਾਣ ਦਾ ਵੀ ਮੌਕਾ ਨਹੀਂ ਦਿੱਤਾ ਜਾਵੇਗਾ। ਨਾਗਰਿਕਤਾ ਖੋਹਣ ਦਾ ਹੱਕ ਇੰਮੀਗ੍ਰੇਸ਼ਨ ਮਨਿਸਟਰ ਨੂੰ ਹੀ ਦੇ ਦਿੱਤਾ ਗਿਆ ਹੈ। ਅਸਲ ਵਿੱਚ ਦੁਨੀਆਂ ਭਰ ਵਿੱਚ ਅਗਰ ਤੁਸੀਂ ਕਿਸੇ ਵੀ ਦੇਸ਼ ਦੇ ਨਾਗਰਿਕ ਬਣ ਜਾਂਦੇ ਹੋ, ਤਾਂ ਇਹ ਹੱਕ ਖੋਹਿਆ ਨਹੀਂ ਜਾ ਸਕਦਾ। ਇਹ ਸਾਰਾ ਕੁੱਝ ਨੂੰ ਲੋਕਤੰਤਰ ਢਾਂਚੇ ਵਿੱਚ ਨਹੀਂ, ਸਗੋਂ ਡਿਕਟੇਟਰਸ਼ਿੱਪ ਵਿੱਚ ਵਾਪਰ ਰਿਹਾ ਕਹਿ ਸਕਦੇ ਹਾਂ। ਹੁਣ ਬਾਹਰੋਂ ਆਏ ਲੋਕਾਂ ਲਈ ਇਸ ਕਾਨੂੰਨ ਵਿੱਚ ਨਾਗਰਿਕਤਾ ਸਿਰਫ ਸਹੂਲਤ ਹੈ, ਉਹਨਾਂ ਦਾ ਹੱਕ ਨਹੀਂ। ਇਹ ਕਾਨੂੰਨ ਤੁਹਾਡੇ ਬੱਚਿਆਂ ਨੂੰ ਵੀ ਪ੍ਰਭਾਵਤ ਕਰੇਗਾ ਜਿਹੜੇ ਐਥੋਂ ਦੇ ਜੰਮੇ ਪਲ਼ੇ ਹਨ। ਉਹਨਾਂ ਦੇ ਮਾਪਿਆਂ ਦੀ ਕੀਤੀ ਗ਼ਲਤੀ ਦਾ ਹਰਜਾਨਾ ਬੱਚਿਆਂ ਨੂੰ ਦੇਸ਼ ਨਿਕਾਲ਼ੇ ਨਾਲ ਵੀ ਦਿੱਤਾ ਜਾ ਸਕਦਾ ਹੈ। ਸੰਖੇਪ ਸ਼ਬਦਾਂ ਵਿੱਚ ਇਹ ਨਸਲੀ ਤੇ ਪੱਖਪਾਤੀ ਕਾਨੂੰਨ ਹੈ। ਇਹ ਕਾਨੂੰਨ ਪਾਸ ਕਰਵਾਉਣ ਵਾਲੇ ਵੀ ਸਾਡੇ ਭਾਈਚਾਰੇ ਦੇ ਸਿਰ ਕੱਢਵੇਂ ਲੀਡਰ ਹਨ।
ਇਹ ਸਵਾਲ ਵੀ ਦਸ ਪੰਦਰਾਂ ਸਾਲਾਂ ਤੋਂ ਬਹੁਤ ਹੀ ਗਰਮਾਇਆ ਜਾ ਰਿਹਾ ਹੈ ਕਿ ਸੌ ਸਾਲ ਪਹਿਲਾਂ ਹੋਈ ਘਟਨਾ ਦੀ ਮਾਫੀ ਮੰਗੀ ਜਾਵੇ ਜਾਂ ਕਿੱਥੇ ਮੰਗੀ ਜਾਵੇ। ਸੋਚਣ ਵਾਲੀ ਗੱਲ ਹੈ ਕਿ ਅਗਰ ਗ਼ਲਤੀ ਹੋਈ ਹੈ, ਫਿਰ ਮਾਫੀ ਮੰਗਣ ਵਿੱਚ ਇਤਰਾਜ਼ ਕਿਉਂ? ਸਰਕਾਰਾਂ ਨੂੰ ਕੀ ਦਿੱਕਤ ਆ ਰਹੀ ਹੈ? ਅਸਲ ਵਿੱਚ ਗੱਲ ਇਹ ਹੈ ਕਿ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਬਹੁਤ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਬੋਝੇ ਵਿੱਚ ਘੜੀਸੀ ਫਿਰਦੀਆਂ ਹਨ। ਹਰ ਇੱਕ ਜਥੇਬੰਦੀ ਹੀ ਇਹ ਚਾਹੁੰਦੀ ਹੈ ਕਿ ਮੁਆਫੀਨਾਮੇ ਦਾ ਹੀਰਾ ਬੁੜ੍ਹਕ ਕੇ ਮੇਰੀ ਝੋਲ਼ੀ ਵਿੱਚ ਡਿੱਗੇ ਜਿਸ ਨਾਲ ਉਹ ਮੁੱਛ ਨੂੰ ਵੱਟ ਦੇ ਕੇ ਗ਼ਦਰੀਆਂ ਦੇ ਪੈਰੋਕਾਰ ਅਖਵਾ ਸਕਣ। ਦੂਜੇ ਪਾਸੇ ਸਰਕਾਰ ਬਾਂਦਰਾਂ ਵਿਚਾਲੇ ਭੇਲੀ ਸਿੱਟਣ ਨੂੰ ਤਿਆਰ ਹੀ ਨਹੀਂ। ਜੇ ਕਿਤੇ ਸਿੱਟ ਦੇਣ ਤੇ ਕਿਸੇ ਦੇ ਆ ਜਾਵੇ ਹੱਥ, ਫੇਰ ਤਾਂ ਮੁੱਦਾ ਹੀ ਹੱਥੋਂ ਚਲਾ ਗਿਆ, ਉਹ ਇਹ ਗਲਤੀ ਕਰਨੀ ਨਹੀਂ ਚਾਹੁੰਦੇ। ਜਿਹੜੀਆਂ ਜਥੇਬੰਦੀਆਂ ਅੱਜ ਇੱਕ ਦੂਜੇ ਨੂੰ ਅੱਖਾਂ ਦਿਖਾ ਰਹੀਆਂ ਨੇ ਜਾਂ ਇੱਕ ਦੂਜੇ ਦੀਆਂ ਲੱਤਾਂ ਘੜੀਸ ਰਹੀਆਂ ਹਨ ਫਿਰ ਉਹ ਸਰਕਾਰ ਵੱਲ ਸੇਧਤ ਹੋ ਜਾਣਗੀਆਂ। ਇਹਨਾਂ ਨੂੰ ਵੰਡ ਕੇ ਹੀ ਤਾਂ ਵੋਟਾਂ ਦੀਆਂ ਝੋਲ਼ੀਆਂ ਭਰਨੀਆਂ ਹਨ। ਇਹ ਤਾਂ ਰਹੀ ਦੋ ਧੜਿਆਂ ਦੀ ਗੱਲ, ਅਸੀਂ ਹਾਂ ਆਮ ਲੋਕ, ਜਿਹਨਾਂ ਨੇ ਇਹਨਾਂ ਮਾਫੀਆਂ ਵਿੱਚੋਂ ਕੁੱਝ ਖੱਟਣਾ ਕਮਾਉਣਾ ਨਹੀਂ। ਸਾਡੇ ਸੋਚਣ ਲਈ ਹੈ ਕਿ ਜਿਸ ਗ਼ਲਤੀ ਦੀ ਮਾਫੀ ਮੰਗੀ ਜਾ ਰਹੀ ਹੈ ਕਿਤੇ ਸਾਡੇ ਆਲੇ ਦੁਆਲੇ ਉਹੀ ਗ਼ਲਤੀ ਮੁੜ ਦੁਹਰਾਈ ਤਾਂ ਨਹੀਂ ਜਾ ਰਹੀ।
ਕੀ ਸਾਡੇ ਦੇਸ਼ ਭਗਤਾਂ ਦੇ ਪਾਏ ਪੂਰਨਿਆਂ ਤੋਂ ਸਾਨੂੰ ਵੱਖ ਕਰਕੇ, ਮਾਫੀਨਾਮਿਆਂ ਤੇ ਧਿਆਨ ਕੇਂਦਰਤ ਕਰਕੇ ਉਹਨਾਂ ਦੇ ਆਦੇਸ਼ ਤੋਂ ਲਾਂਭੇ ਤਾਂ ਨਹੀਂ ਕੀਤਾ ਜਾ ਰਿਹਾ? ਮੈਂ ਜਿਹਨਾਂ ਸੁਪਰ ਵੀਜ਼ੇ ਜਾਂ ਬਿੱਲ ਸੀ-24 ਦਾ ਉੱਪਰ ਜ਼ਿਕਰ ਕਰਕੇ ਆਈ ਹਾਂ, ਕੀ ਤੁਹਾਨੂੰ ਆਪਣੇ ਲੋਕਾਂ ਤੇ ਲੁਕਵੇਂ ਢੰਗ ਨਾਲ ਲਾਈਆਂ ਨਸਲੀ ਨਸ਼ਤਰਾਂ ਨਹੀਂ ਲੱਗਦੀਆਂ, ਜਿਹੜੀਆਂ ਸੌ ਸਾਲ ਪਹਿਲਾਂ ਨੰਗੇ ਚਿੱਟੇ ਰੂਪ ਲਾਈਆਂ ਜਾਂਦੀਆਂ ਸਨ। ਮੈਨੂੰ ਲੱਗਦਾ ਹੈ ਕਿ ਸਮੇਂ ਦੇ ਨਾਲ ਨਾਲ ਸਰਕਾਰਾਂ ਨੇ ਰੁਖ਼ ਤਾਂ ਜਰੂਰ ਬਦਲੇ ਹਨ ਪਰ ਆਪਣੀਆਂ ਨੀਅਤਾਂ ਉਹੀ ਰੱਖੀਆਂ ਹਨ, ਜਿਵੇਂ 1913-14 ਵਿੱਚ ਸ਼ਰੇਆਮ ਨਸਲਵਾਦ ਦਾ ਬੋਲਬਾਲਾ ਸੀ ਜਿਸਦਾ ਦਾ ਪ੍ਰਮਾਣ ਕਾਮਾਗਾਟਾ ਮਾਰੂ ਦਾ ਇੱਥੋਂ ਬੇਰੰਗ ਮੁੜਨਾ ਅਤੇ ਡੀਪੋਰਟ ਕਰਨ ਦਾ ਕੋਈ ਮੁਆਵਜ਼ਾ ਵੀ ਨਾ ਦੇਣਾ। 1970ਵਿਆਂ ਵਿੱਚ ਨਸਲੀ ਦੌਰ ਦਾ ਰੂਪ ਸੀ ਕਿ ਇੰਡੀਅਨਾਂ ਦੇ ਘਰਾਂ ਦੇ ਦਰਵਾਜ਼ੇ, ਖਿੜਕੀਆਂ ਭੰਨ ਜਾਣੇ, ਪੁਲੀਸ ਨੇ ਰਿਪੋਰਟ ਤੱਕ ਨਾ ਲਿਖਣੀ। ਜਦੋਂ ਕਿਸੇ ਕਿਸਮ ਦੀ ਸੁਣਵਾਈ ਨਾ ਹੋਈ ਤਾਂ ਹੀ ਭਾਰਤੀਆਂ ਨੇ ਇਹ ਨਾਹਰਾ ਦਿੱਤਾ ਸੀ ਕਿ “Self defence is the only way.”ਸਿੱਟੇ ਵਜੋਂ ਉਹ ਸਾਰੀ ਸਾਰੀ ਰਾਤ ਘਰਾਂ ਦੇ ਬਾਹਰ ਲੁਕ ਕੇ ਬੈਠਦੇ। ਜਦੋਂ ਗੋਰੇ ਸ਼ੀਸ਼ੇ ਤੋੜਨ ਆਉਂਦੇ ਤਾਂ ਉਹ ਉਹਨਾਂ ਦੀ ਜੰਮ ਕੇ ਕੁਟਾਈ ਕਰਦੇ। ਫਿਰ ਸਰਕਾਰ ਵੀ ਚੌਕਸ ਹੋ ਗਈ ਤੇ ਸ਼ਰਾਰਤੀ ਅਨਸਰ ਵੀ॥ ਇਹ ਸੀ ਉਦੋਂ ਨਸਲਵਾਦ ਨੂੰ ਨਜਿੱਠਣ ਦਾ ਢੰਗ, ਅੱਜ ਨਸਲਵਾਦ ਨੂੰ ਜ਼ਿੰਦਾ ਰੱਖਣ ਲਈ ਕਮਿਊਨਿਟੀ ਨੂੰ ਵੰਡ ਕੇ ਤੇ ਕਾਨੂੰਨੀ ਦਾਓ ਪੇਚ ਵਰਤ ਕੇ ਹੋਰ ਲੁਕਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ॥ ਅੱਜ ਸਾਨੂੰ ਇਕੱਠੇ ਹੋ ਕੇ ਇਸ ਕਿਸਮ ਦੇ ਨਸਲੀ ਵਿਤਕਰਿਆਂ ਦੇ ਖ਼ਿਲਾਫ ਲੜਾਈ ਵਿੱਢਣ ਦੀ ਲੋੜ ਹੈ, ਨਹੀਂ ਤਾਂ ਆਪਾਂ ਆਪਣੇ ਹੱਥ ਆਪ ਹੀ ਵਢਾ ਚੁੱਕੇ ਹੋਵਾਂਗੇ।
ਪਰਮਿੰਦਰ ਕੌਰ ਸਵੈਚ (ਈਸੜੂ)
ਸਰ੍ਹੀ ਬੀ. ਸੀ. ਕੈਨੇਡਾ
ਫੋਨ: 604 760 4794
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-14729346729937053782014-10-22T00:09:00.002-07:002014-10-22T04:26:30.349-07:00ਹੈਦਰ: ਕਸ਼ਮੀਰ ਵਰਗਾ ਪੰਜਾਬ ਜਾਂ ਪੰਜਾਬ ਵਰਗਾ ਕਸ਼ਮੀਰ !
ਹੈਦਰ ਫਿਲਮ ਕਸ਼ਮੀਰ ਦੇ ਲੋਕਾਂ ਦਾ ਦਰਦ ਬਿਆਨ ਕਰਦੀ ਹੋਈ ਖਾੜਕੂਵਾਦ ਦੇ ਦੌਰ ਦੀ ਤਸਵੀਰ ਖਿਚਦੀ ਹੈ। ਕਹਾਣੀ ਇਕ ਪਰਿਵਾਰ ਦੀ ਹੈ ਪਰ ਕੋਸ਼ਿਸ਼ ਕੀਤੀ ਗਈ ਹੈ ਕਿ ਕਸ਼ਮੀਰ ਘਾਟੀ ਦੇ ਉਸ ਸਮੇਂ ਦੀ ਥਾਹ ਪਾਈ ਜਾਵੇ ਜਿਸ ਦੀ ਗੂੰਜ ਅਜੇ ਵੀ ਓਥੋਂ ਦੀਆਂ ਫਿਜ਼ਾਵਾਂ 'ਚ ਮੌਜੂਦ ਹੈ। ਵਿਸ਼ਾਲ ਭਾਰਦਵਾਜ ਸੇਕਸ਼ਪੀਅਰ ਦੇ ਹੈਮਲੇਟ ਨੂ ਪੇਸ਼ ਕਰਨ ਲਈ ਕਸ਼ਮੀਰ ਦੇ ਹੈਦਰ ਨੂੰ ਚੁਣਿਆ ਹੈ, ਪਰ ਵਿਸ਼ਾਲ ਜਿਵੇਂ ਆਪ ਕਹਿੰਦਾ ਹੈ ਕੇ ਅਸਲ ਵਿਚ ਕਸ਼ਮੀਰ ਹੀ ਹੈਮਲੇਟ ਹੈ।
ਫਿਲਮ ਵੇਖ ਕੇ ਲਗਦਾ ਹੈ ਕੇ ਸਿਰਫ ਜਗਾਹ ਦਾ ਹੀ ਅੰਤਰ ਹੈ। ਇਹ ਕਹਾਣੀ ਤਾਂ ਹਰ ਉਸ ਥਾਂ ਦੀ ਹੈ ਜਿਥੇ ਸੱਤਾ ਕਿਸੇ ਕੌਮ ਦੀ ਸਮੂਹਿਕ ਚੇਤਨਾ ਨੂੰ ਤੀਲ੍ਹਾ ਤੀਲ੍ਹਾ ਕਰ ਦਿੰਦੀ ਹੈ। ਫਿਰ ਓਹ ਘਟ- ਗਿਣਤੀ ਜਦ ਰੀਐਕਟ ਕਰਦੀ ਹੈ। ਤਾਂ ਜਬਰ ਦਾ ਦੌਰ ਸ਼ੁਰੂ ਹੁੰਦਾ ਹੈ। ਹਨ੍ਹੇਰੀ ਰਾਤ ਲੰਬੀ ਹੁੰਦੀ ਜਾਂਦੀ ਹੈ । ਕੌਮ ਦੇ ਓਹ ਹਿੱਸੇ ਵੀ ਵਿੱਚ ਖਿੱਚੇ ਜਾਂਦੇ ਨੇ। ਜੋ ਅਜੇ ਤਕ ਨਿੱਕੇ ਨਿੱਕੇ ਸੁਪਨਿਆਂ ਨੂੰ ਜੋੜਨ ਦੀ ਜ਼ਿੰਦਗੀ ਜੀ ਰਹੇ ਹੁੰਦੇ ਨੇ। ਇਕ ਪਾਸੇ ਕੌਮ ਤੇ ਭੀੜ ਪਈ ਤੇ ਅੱਖਾਂ ਬੰਦ ਕਰਨ ਦਾ ਮਿਹਣਾ ਹੈ ਤਾਂ ਦੂਜੇ ਪਾਸੇ ਸਮੇਂ ਦੀ ਸਰਕਾਰ ਨੂ ਅੱਖਾਂ ਵਿਖਾਉਣ ਦੀ ਸਜ਼ਾ ਤੇ ਡੋਰ ਬਿਲਕੁਲ ਹੱਥੋਂ ਨਿਕਲ ਜਾਂਦੀ ਹੈ। ਸਥਰ ਵਿੱਛ ਜਾਂਦੇ ਨੇ। ਸਮਾਂ ਸੁੰਨ ਹੋ ਜਾਂਦਾ ਹੈ।
ਫਿਲਮ 'ਚ ਇਕ ਸੰਵਾਦ ਹੈ, ਜਿਥੇ ਹੈਦਰ ਦਾ ਦਾਦਾ ਖਾੜਕੂ ਸੋਚ ਵਾਲਿਆਂ ਨੂੰ ਕਹਿੰਦਾ ਹੈ ਕਿ ਇੰਤਕਾਮ ਸਿਰਫ ਇੰਤਕਾਮ ਪੈਦਾ ਕਰਦਾ ਹੈ। ਜਦ ਤੱਕ ਇੰਤਕਾਮ ਨਹੀਂ ਛਡਦੇ ਤਦ ਤਕ ਆਜ਼ਾਦੀ ਨਹੀਂ ਆਵੇਗੀ। ਇਹੀ ਸੰਵਾਦ ਹੈਦਰ ਦੀ ਮਾਂ ਦੇ ਮੂੰਹੋਂ ਹੈਦਰ ਨਾਲ ਕੀਤਾ ਗਿਆ। ਖਾੜਕੂ ਲੀਡਰ ਤੇ ਹੈਦਰ ਦੋਵੇਂ ਨਿਰ- ਉੱਤਰ ਵਿਖਾਏ ਗਏ ਹਨ । ਪਰ ਇਹੀ ਸਵਾਲ ਸੱਤਾ ਨੂੰ ਨਹੀਂ ਕੀਤਾ ਜਾਂਦਾ ਜੋ ਕਿ ਇੰਤਕਾਮ ਦੀ ਸ਼ੁਰੂਆਤ ਕਰਦੀ ਹੈ।
ਫਿਲਮ ਵੇਖਦੇ ਪੰਜਾਬ ਦਾ 80ਵਿਆਂ ਦਾ ਦੌਰ ਯਾਦ ਆ ਜਾਂਦਾ ਹੈ। ਤੇ ਕਮਾਲ ਦੀ ਗੱਲ ਹੈ ਕਿ ਪੰਜਾਬ ਦੇ ਉਸ ਦੌਰ ਨਾਲ ਕਿੰਨੀਆਂ ਸਮਾਨਤਾਵਾਂ ਵਿਖਦੀਆਂ ਨੇ। ਕਾਲੀਆਂ ਬਿੱਲੀਆਂ (ਬਲੈਕ ਕੈਟ ) ਦੀ ਭੂਮਿਕਾ ਵੇਖ ਕੇ ਸਮਝ ਪੈਂਦੀ ਹੈ ਕਿ ਇਹ ਅਸਲ 'ਚ ਮਨੋਵਿਗਿਆਨਕ ਵਰਤਾਰਾ ਹ। ਕਿਸੇ ਧਰਮ ਜਾਂ ਖਿੱਤੇ ਨਾਲ ਜੁੜਿਆ ਹੋਇਆ ਨਹੀਂ। ਕਿਓਂ ਕਿ ਪੰਜਾਬ 'ਚ ਵੀ ਕਾਲੀਆਂ ਬਿੱਲੀਆਂ ਦੀ ਸ਼ੁਰੂਆਤ , ਓਹਨਾਂ ਦਾ ਖੇਤਰ , ਕੰਮ ਢੰਗ , ਤੇ ਲਈਆਂ ਗਈਆਂ ਸੇਵਾਵਾਂ ਸਭ ਓਵੇਂ ਹੀ ਸੀ ਜਿਵੇਂ ਕਸ਼ਮੀਰ ਚ ਫਿਲਮ 'ਚ ਵਿਖਾਇਆ ਗਿਆ ਹੈ। ਇਹ ਜਵਾਨੀ ਦਾ ਓਹ ਹਿੱਸਾ ਹੁੰਦਾ ਹੈ ਜੋ ਉਪਭਾਵੁਕਤਾ 'ਚ ਯਾ ਜੋਸ਼ ਕਾਰਨ ਲਹਿਰ 'ਚ ਆਉਂਦਾ ਹੈ ਪਰ ਜਲਦੀ ਮੋਹ ਭੰਗ ਹੋਣ ਕਰਕੇ ਜਾਂ ਜਬਰ ਤੋਂ ਡਰਦਾ/ਦੱਬਿਆ ਸੱਤਾ ਦੀ ਸੇਵਾ ਕਰਨ ਲੱਗ ਜਾਂਦਾ ਹੈ।
ISI ਦੀ ਭੂਮਿਕਾ ਵੀ ਕਸ਼ਮੀਰ 'ਚ ਓਹੀ ਹੈ ਜੋ ਪੰਜਾਬ ਚ ਰਹੀ। ਪੰਜਾਬ ਦੇ ਜੋ ਖਾੜਕੂ ਬਾਰਡਰ ਪਾਰ ਕਰ ਗਏ ਸਨ ਓਹ ਦੱਸਦੇ ਹਨ ਕੇ ਕਿਵੇਂ ਗੱਲ ਓਹਨਾਂ ਦੇ ਹਥ ਵੱਸ ਨਹੀਂ ਸੀ ਰਹੀ। ਟਾਰਗੇਟ , ਤਰੀਕਾ , ਤੇ ਅੰਜਾਮ ਤਿੰਨੇ ਚੀਜ਼ਾਂ ISI ਮਿੱਥਦੀ ਸੀ , ਓਹ ਤਾਂ ਸਿਰਫ ਮੋਹਰੇ ਬਣ ਕੇ ਰਹ ਗਏ ਸਨ। ਇਸ ਗੱਲ ਤੋਂ ਬਹੁਤ ਕੁਝ ਸਿਖਣ ਦੀ ਲੋੜ ਹੈ। ਇਸ ਬਾਰੇ ਫੇਰ ਕਦੇ ਸਹੀ।
ਅਖੀਰ ਤੇ ਜਿਹੜੀ ਸਭ ਤੋਂ ਮੁਖ ਸਮਾਨਤਾ ਹੈ ਓਹ ਹੈ ਲੋਕਾਂ ਦਾ ਪ੍ਰਤੀਕਰਮ। ਕਿਵੇਂ ਆਮ ਬੰਦਾ ਡਰਦਾ ਹੈ। ਹਿੱਲ ਜਾਂਦਾ ਹੈ , ਉਸ ਦੌਰ 'ਚ ਮਜ਼ਾਕ ਕਰਨ ਦਾ ਹੀਆ ਵੀ ਕਰਦਾ ਹੈ ,ਤੇ ਜ਼ਿੰਦਗੀ ਆਪਣੀ ਚਾਲੇ ਤੁਰਦੀ ਵੀ ਜਾਂਦੀ ਹੈ। ਹੁਣ ਹੈਦਰ ਫਿਲਮ 'ਚ ਜੋ ਹੈਦਰ ਦਾ ਚਾਚਾ ਹੈ ਓਹਦੇ ਅੰਦਰ ਓਹੀ ਹੰਕਾਰ ਹੈ ਜੋ ਪੰਜਾਬ ਚ ਕਈ ਖਚਰੇ ਲੀਡਰਾਂ ਦੀ ਹੈ। ਐਸਾ ਬੰਦਾ ਜੋ ਆਪਣਾ ਨਿੱਜ ਵੇਖਦਾ ਹੈ। ਹਨੇਰੇ ਦੌਰ 'ਚ ਵੀ ਫਾਇਦਾ ਵੇਖਦਾ ਹੈ। ਹਾਲਾਤ ਅਨੁਸਾਰ ਆਪਣਾ ਬਿਆਨ ਬਦਲ ਲੈਂਦਾ ਹੈ। ਨਾਮ ਮੈਂ ਐਥੇ ਨਹੀਂ ਲਂੈਦਾ ਪਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ।
ਇਕ ਹੋਰ ਕਮਾਲ ਦੀ ਪਾਤਰ ਹੈਦਰ ਦੀ ਮਾਂ ਹੈ। ਓਹ ਸਭ ਕੁਝ ਹੈ।ਓਹ ਚੱਲਦੇ ਦੌਰ ਚ ਆਪਣੀ ਖੁਦਗਰਜ਼ੀ ਸਾਂਭਣ ਦੀ ਕੋਸ਼ਿਸ਼ 'ਚ ਹੈ। ਓਹ ਕੁਝ ਵੀ ਕੁਰਬਾਨ ਕਰਨ ਲਈ ਤਿਆਰ ਨਹੀਂ ਹੈ। ਓਹਨੁੰ ਘਰ ਦੀ ਚਿੰਤਾ ਹੈ। ਪੁੱਤ ਦੀ ਚਿੰਤਾ ਹੈ। ਓਹ ਤਾਰੀਫ਼ ਭਾਲਦੀ ਹੈ , ਓਹ ਆਪਣੇ ਆਪ 'ਤੇ ਕੇਂਦਰਤ ਵਿਅਕਤੀਤਵ ਹੈ। ਓਹ ਕੁਝ ਵੀ ਗਲਤ ਨਹੀਂ ਕਰਦੀ ਹੈ , ਬੱਸ ਕਿਸੇ ਤਰ੍ਹਾਂ ਗੁਜ਼ਰ ਬਸਰ ਕਰਦੀ ਹੈ। ਉਸ ਦੌਰ ਚ ਇਹ ਵੀ ਗਲਤੀ ਹੈ ਜਿਸਦੀ ਸਜ਼ਾ ਓਹ ਆਪਣੇ ਆਪ ਨੂੰ ਦਿੰਦੀ ਹੈ ।
ਹੈਦਰ ਖੁਦ ਆਪਣੇ ਮਾਂ ਤੇ ਪਿਓ ਦਾ ਮਿਸ਼੍ਰਣ ਹੈ । ਇਸ ਕਰਕੇ ਓਹ ਆਪਣੇ ਨਾਲ ਕਦੇ ਵੀ ਸਹਿਜ ਨਹੀਂ ਹੋ ਪਾਉਂਦਾ। ਓਹ ਆਪਣਾ ਅਸਲ ਤਲਾਸ਼ਦਾ ਹੀ ਪੂਰੀ ਫਿਲਮ ਲੰਘਾ ਜਾਂਦਾ ਹੈ।
ਖੈਰ, ਫਿਲਮ ਕਸ਼ਮੀਰ ਦੀ ਤਸਵੀਰਕਸ਼ੀ ਬਹੁਤ ਖੂਬਸੂਰਤ ਢੰਗ ਨਾਲ ਕਰਦੀ ਹੈ। ਕਸ਼ਮੀਰ ਦੀ ਖੂਬਸੂਰਤੀ , ਸਹਿਜਤਾ ,ਵੱਖਰਤਾ , ਦਰਦ ਸਭ ਕਸ਼ਮੀਰ ਵਾਦੀ ਦੇ ਦ੍ਰਿਸ਼ਾਂ ਚੋਂ ਬਾਹਰ ਝਲਕਦਾ ਹੈ। ਇਹ ਵੀ ਇਸ ਫਿਲਮ ਦਾ ਹਾਸਿਲ ਹੈ ਕਾਮਯਾਬੀ ਹੈ। ਕੁਝ ਸੀਨ ਤਾਂ ਆਹਲਾ ਦਰਜੇ ਦੇ ਨੇ। ਜਿਵੇਂ ਹੈਦਰ ਦੇ ਘਰ ਨੂੰ ਉਡਾਇਆ ਜਾਂਦਾ ਹੈ ਉਸ ਚੋਂ ਫੌਜ ਦਾ ਅਕੇਵਾਂ ਤੇ ਤਬਾਹੀ ਦੀ ਕਾਹਲ ਹੈ।
ਚੌਂਕ 'ਚ ਜੋ ਪਾਗਲਪਨ ਹੈਦਰ ਪੇਸ਼ ਕਰਦਾ ਹੈ ਓਹ ਲਾ-ਕਨੂੰਨੀ ਤੇ ਅਪਸਫਾ ਤੇ ਸਮੇਂ ਦੇ ਸੱਚ ਦੀ ਕਯਾ ਬਾਤ ਵਾਲੀ ਮੈਨੀਫੈਸਟੇਸ਼ਨ ਹੈ।ਤੇ ਜੋ ਕਬਰ ਨੂੰ ਰਾਅ ਤਰੀਕੇ ਨਾਲ ਸਕਰੀਨ 'ਤੇ ਲਿਆਂਦਾ ਗਿਆ ਹੈ। ਮੌਤ ਉੱਤੇ ਜੋ ਵਿਅੰਗ ਨੇ ਓਹ ਵੀ ਬਾਕਮਾਲ ਨੇ। ਇਕ ਸੀਨ ਓਹ ਵੀ ਜਿੱਥੇ ਸਿਨੇਮਾ ਘਰ 'ਚ ਦਾਰੂ ਚਲ ਰਹੀ ਹੈ ਤੇ ਸਲਮਾਨ ਦੀ ਫਿਲਮ ਵੀ ਤੇ ਓਥੇ ਹੀ ਖਤਰਨਾਕ ਦਹਿਸ਼ਤਗਰਦਾ ਦੀ ਪੇਸ਼ੀ ਹੁੰਦੀ ਹੈ ,ਓਹ ਵੀ ਸਮੇਂ ਦੀਆਂ ਵਿਰੋਧਤਾਈਆਂ ਦੀ ਆਹਲਾ ਬਾਤ ਪਈ ਹੈ । ਤੇ ਅਖੀਰ ਤੇ ਜੋ ਧਮਾਕਾ ਹੁੰਦਾ ਹੈ , ਅਤੇ ਫਿਰ ਰਾਖ ਬਚਦੀ ਹੈ , ਓਹ ਕਿਸੇ ਹੈਦਰ ਨੂੰ ਬਚਾ ਵੀ ਸਕਦੀ ਹੈ ਤੇ ਕਿਸੇ ਖਾਲੜੇ ਨੂੰ ਹਰੀਕੇ ਦੀਆਂ ਮੱਛੀਆਂ ਦੀ ਖੁਰਾਕ ਵੀ ਬਣਾ ਸਕਦੀ ਹੈ।
ਹਰਮੀਤ ਢਿੱਲੋਂ
98726-93777
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-4918458362964545882014-10-03T05:30:00.001-07:002014-10-08T03:16:58.743-07:00ਭਗਤ ਸਿੰਘ ਤੇ ਟਰਾਟਸਕੀ ਦੀ ਵਿਚਾਰਕ ਸਮਾਨਤਾ
ਟਰਾਟਸਕੀ ਰੂਸ ਦਾ ਇਨਕਲਾਬੀ ਸੀ। ਜੋ ਸਤਾਲਿਨ ਦੀ ਧਾਰਾ ਤੋਂ ਵੱਖਰੇ ਵਿਚਾਰ ਰੱਖਦਾ ਸੀ। ਕੌਮਾਂਤਰੀ ਇਨਕਲਾਬ ਉਸਦੀ ਲੀਹ ਸੀ। ਸਤਾਲਿਨ ਵਲੋਂ ਉਸ ਨੂੰ ਕਤਲ ਕਰਵਾਇਆ ਗਿਆ ਤੇ ਕਾਤਲ 'ਰਾਮੋਨ ਮਰਕੇਡਰ' ਨੂੰ 'ਹੀਰੋ ਆਫ ਸੋਵੀਅਤ ਯੂਨੀਅਨ' ਦਾ ਐਵਾਰਡ ਦਿੱਤਾ। ਇਹ ਸੋਚਣ ਵਾਲੀ ਗੱਲ ਹੈ ਕਿ ਜੇ ਸਮਝਦਾਰ ,ਤਰਕਸ਼ੀਲ ਤੇ ਵਿਗਿਆਨਕ ਲੋਕਾਂ ਮੁਤਾਬਕ ਦੁਨੀਆ ਦੀ ਸਭ ਤੋਂ ਅਹਿਮ ਗੱਲ ਦਲੀਲ ਤੇ ਤਰਕ ਹੈ ਤਾਂ ਵਿਚਾਰਧਰਾਵਾਂ ਅਸਹਿਮਤੀ ਰੱਖਣ ਵਾਲੇ ਲੋਕਾਂ ਦੇ ਕਤਲ ਤੱਕ ਕਿਉਂ ਪਹੁੰਚ ਜਾਂਦੀਆਂ ਹਨ ? ਕੀ ਬਹੁਤੀਆਂ ਵਿਚਾਰਧਰਾਵਾਂ ਮਨੁੱਖੀ ਇਤਿਹਾਸ ਦੀ ਸਹਿਹੋਂਦ ਧਾਰਾ ਦੇ ਉਲਟ ਚੀਜ਼ਾਂ ਦੀ ਹੋਂਦ ਮਿਟਾਉਣ ਤੇ ਇਕ-ਦੂਜੀ ਨੂੰ ਆਪਣੇ 'ਚ ਸਮਾਉਣ 'ਚ ਵਿਸ਼ਵਾਸ ਰੱਖਦੀਆਂ ਹਨ ? ਇਸੇ ਲਈ ਸਮਿਆਂ ,ਥਾਵਾਂ ਤੇ ਇਤਿਹਾਸ ਤੋਂ ਪਾਰ ਵੱਖ-ਵੱਖ ਵਿਚਾਰਧਰਾਵਾਂ ਬਾਰਬਰ ਇਕੋ ਲਾਈਨ ਚ ਖੜ੍ਹੀਆਂ ਹੋ ਜਾਂਦੀਆਂ ਹਨ।ਕੀ ਵਿਚਾਰਧਰਾਵਾਂ ਦੀ ਇਹੋ ਸੀਮਤਾਈ ਹੈ ? ਤੇ ਇਹ ਬਿਨਾਂ ਕਿਸੇ ਸੋਧ ਦੇ ਜਾਰੀ ਰਹੇਗੀ ?  ...ਖੈਰ, ਭਗਤ ਸਿੰਘ ਤੇ ਟਰਾਟਸਕੀ ਦੇ  ਵਿਚਾਰਾਂ ਦੀ ਸਮਾਨਤਾ ਬਾਰੇ ਰਾਜੇਸ਼ ਤਿਆਗੀ ਦਾ ਲੇਖ ਪੜ੍ਹੋ।ਜਿਸਦਾ ਦਾ ਪੰਜਾਬੀ ਤਰਜ਼ਮਾ ਰਜਿੰਦਰ ਨੇ ਕੀਤਾ ਹੈ।-ਗੁਲਾਮ ਕਲਮ
ਸਾਡੇ ਸਮਿਆਂ 'ਚ ਇਹ ਵਾਰ ਵਾਰ ਸੁਣਨ ਨੂੰ ਆਇਆ ਹੈ ਕਿ ਸਰਮਾਏਦਾਰ ਹਾਕਮ ਜਮਾਤਾਂ ਅਤੇ ਭਾਰਤ 'ਚ ਉਹਨਾਂ ਦੀ ਹਕੂਮਤ ਨੇ ਜਾਣ ਬੁਝ ਕੇ ਭਗਤ ਸਿੰਘ ਦੇ ਵਿਚਾਰਾਂ ਦੇ ਇਨਕਲਾਬੀ ਸਾਰਤੱਤ ਨੂੰ ਦਬਾਇਆ ਹੈ। ਬੇਸ਼ਕ ਇਹ ਸੱਚ ਹੈ। ਪਰ ਇਹ ਅਧੂਰਾ ਸੱਚ ਹੈ। ਸਾਰਾ ਸੱਚ ਇਹ ਹੈ ਕਿ ਸਤਾਲਿਨਵਾਦੀ ਕਮਿਊਨਿਸਟ ਇੰਟਰਨੈਸ਼ਨਲ ਅਤੇ ਉਸ ਨਾਲ਼ ਜੁੜੇ ਤੱਤ ਵੀ ਇਹਨਾਂ ਨੂੰ ਦਬਾਉਣ 'ਚ ਬਰਾਬਰ ਦੇ ਸਾਂਝੀਦਾਰ ਹਨ। ਦੋਵਾਂ ਹੀ ਹਾਲਤਾਂ 'ਚ ਦਮਨ ਪਹਿਲਾਂ ਤੋਂ ਹੀ ਵਿਉਂਤਿਆਂ ਅਤੇ ਦੋਨਾਂ ਨੂੰ ਫ਼ਾਇਦਾ ਦੇਣ ਵਾਲ਼ਾ ਸੀ। ਜਦੋਂ ਕਿ ਸਰਮਾਏਦਾਰ ਭਗਤ ਸਿੰਘ ਅਤੇ ਉਸਦੇ ਵਿਚਾਰਾਂ ਨੂੰ ਕੌਮਵਾਦ ਅਤੇ ਦੇਸ਼ਭਗਤੀ ਦੇ ਧੁੰਦਲੇ ਰੰਗਾਂ 'ਚ ਪੇਸ਼ ਕਰਦਾ ਹੈ ਤਾਂ ਸਤਾਲਿਨਵਾਦੀ ਲੀਡਰਸ਼ੀਪ ਉਸਨੂੰ ਇਕ ਅਜਿਹੇ ਇਨਕਲਾਬੀ ਦੇ ਰੂਪ 'ਚ ਪੇਸ਼ ਕਰਦਾ ਹੈ ਜਿਹੜਾ ਸਮਾਜਵਾਦ, ਇਨਕਲਾਬ, ਸੋਵਿਅਤ ਸੰਘ ਅਤੇ ਲੈਨਿਨ ਨਾਲ਼ ਹਮਦਰਦੀ ਰੱਖਦਾ ਹੈ।
ਕੀ ਭਗਤ ਸਿੰਘ ਆਪਣੇ ਸਮੇਂ ਦੇ ਦਫ਼ਤਰੀ ਸਮਾਜਵਾਦ ਨਾਲ਼ ਸਬੰਧ ਰੱਖਦਾ ਸੀ, ਜਿਹੜਾ ਸਤਾਲਿਨਵਾਦੀ ਕੋਮਿਨਟਰਨ ਦੇ ਮੁਖ ਸੋਮੇ ਤੋਂ ਨਿਕਲਦਾ ਸੀ। ਤਦ ਉਸਨੂੰ ਸਮਾਜਵਾਦ ਦੇ ਦਫ਼ਤਰੀ ਸੋਮੇ ਤੋਂ ਵੱਖ ਰਹਿਣ ਦੀ ਕੀ ਲੋੜ ਸੀ ਜਿਹੜਾ ਕਿ ਆਪਣੇ ਆਪ 'ਚ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਦੇ ਰੂਪ 'ਚ ਮੌਜੂਦ ਸੀ। ਸਤਾਨਿਵਾਦੀ ਕੋਮਿਨਟਰਨ ਦੀ ਇਹ ਪਾਰਟੀ ਆਪਣੇ ਸਮੇਂ ਦੇ ਭਗਤ ਸਿੰਘ ਵਰਗੇ ਸਰਗਰਮ ਇਨਕਲਾਬੀਆਂ ਨੂੰ ਪ੍ਰਭਾਵਿਤ ਕਰਨ 'ਚ ਕਿਉਂ ਅਸਫਲ ਰਹੀ ਅਤੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਨਹੀਂ ਲੈ ਸਕੀ। ਕਿਉਂ ਸੰਵੇਦਨਸ਼ੀਲ ਨੌਜਵਾਨਾਂ ਦੀ ਪੀੜੀ, ਇਸਦੀ ਅਪੀਲ ਨੂੰ ਨਕਾਰਦੇ ਹੋਏ ਦਹਿਸ਼ਤਗਰਦੀ ਦੇ ਆਤਮਘਾਤੀ ਰਾਹ ਅਤੇ ਖਤਰਨਾਕ ਸਿਆਸੀ ਆਦਰਸ਼ਵਾਦ ਵੱਲ ਚੱਲੀ ਗਈ। ਇਹ ਸਵਾਲ ਸਿਆਸੀ ਮਤਭੇਦਾਂ ਦੇ ਕੇਂਦਰੀ ਨੁਕਤੇ, ਜਿਹੜਾ ਕਿ ਅਸਲ 'ਚ ਇੱਕ ਪਾਸੇ ਇਨਕਲਾਬੀ ਮਾਰਕਸਵਾਦ ਅਤੇ ਦੂਜੇ ਪਾਸੇ ਇਸਦੇ ਸਤਾਲਿਨਵਾਦੀ ਵਿਅੰਗ-ਚਿੱਤਰ- ਮੈਨਸ਼ਵਿਜ਼ਮ ਦਾ ਪੂਨਰ ਦੇ ਰੂਪ 'ਚ ਮੌਜੂਦ ਸਨ ਨੂੰ ਸ਼ਾਮਿਲ ਕਰਦਾ ਹੈ।
ਭਗਤ ਸਿੰਘ ਦੇ ਵਿਚਾਰ ਅਤੇ ਲਿਖਤਾਂ ਤੱਤਕਾਲੀ ਕਮਿਊਨਿਸਟਾਂ ਦੀ ਨਵੀਂ ਨੌਜਵਾਨ ਪੀੜੀ ਨੂੰ ਪ੍ਰਭਾਵਿਤ ਕਰਨ ਦੀ ਨਾਕਾਮਯਾਬੀ 'ਤੇ ਮੁੰਕਮਲ ਚਾਨਣਾ ਪਾਉਂਦੀਆਂ ਹਨ। ਕੋਮਿਨਟਰਨ ਦੇ ਮਾਰੂ ਪ੍ਰਭਾਅ ਹੇਠ ਕੰਮ ਕਰਦੇ ਸੀਪੀਆਈ ਦੀ ਲੀਡਰਸ਼ੀਪ ਕੋਈ ਸਥਿਰ ਇਨਕਲਾਬੀ ਪਾਲਿਸੀ ਬਣਾਉਣ 'ਚ ਨਾਕਾਮ ਰਹੀ। ਵੀਹਵੀ ਸਦੀ ਦੇ ਦੂਜੇ ਦਹਾਕੇ ਦੇ ਅੱਧ ਤੱਕ ਸਤਾਲਿਨਵਾਦੀਆਂ ਦੇ ਸਿੱਧੇ ਨਿਰਦੇਸ਼ਾਂ ਹੇਠ ਇਸਦੀ ਅਗਵਾਈ ਹੋਰ ਅਤੇ ਹੋਰ ਇਸ ਗੱਲ 'ਤੇ ਸਹਿਮਤ ਹੁੰਦੀ ਗਈ ਕਿ ਅਜਾਦੀ ਸੰਘਰਸ਼ ਇਨਕਲਾਬ ਦੀ ਬੁਰਜੂਆ ਜਮਹੂਰੀ ਸਟੇਜ ਦੇ ਤੌਰ 'ਤੇ ਲੜਿਆ ਜਾਵੇਗਾ, ਉਹਨਾਂ ਮੁਤਾਬਕ ਜਿਸਦੀ ਉਦਾਰ ਬੁਰਜੂਆਜੀ ਗਾਂਧੀ ਦੀ ਅਗਵਾਈ ਹੇਠ ਇਨਕਲਾਬ ਦੀ ਸੁਭਾਵਿਕ ਆਗੂ ਹੋਵੇਗੀ ਅਤੇ ਮਜ਼ਦੂਰ ਜਮਾਤ ਇਸ ਲੀਡਰਸ਼ੀਪ ਨੂੰ ''ਧੱਕੋ ਅਤੇ ਪਿੱਛੇ ਚੱਲੋ'' ਲਈ ਸੀ। ਸਾਰਾ ਜ਼ੋਰ, ਕੋਮਿਨਟਰਨ ਦੀਆਂ ਨੀਤੀਆਂ ਮੁਤਾਬਕ ਕੌਮੀ ਬੁਰਜੂਆਜੀ ਨੂੰ ਖੱਬੇ ਪੱਖ ਵੱਲ ਹੋਰ ਅਤੇ ਹੋਰ ਪ੍ਰਭਾਵਿਤ ਕਰਨ ਲਈ ਰਿਹਾ ਬਜਾਏ ਇਸਦੇ ਵਿਰੁੱਧ ਸੱਤਾ 'ਤੇ ਕਬਜ਼ੇ ਕਰਨ ਦਾ ਦਾਅਵਾ ਕਰਨ ਲਈ। ਕੌਮੀ ਬੁਰਜੂਆਜ਼ੀ ਉਹਨਾਂ ਮੁਤਾਬਕ ਜਿਵੇਂ ਕਿ ਕੋਮਿਨਟਰਨ ਦੁਆਰਾ ਸਿਖਾਇਆ ਗਿਆ ਸੀ ਇਨਕਲਾਬ ਦੀ ਆਗੂ ਅਤੇ ਸੁਭਾਵਿਕ ਸਮਰਥਕ ਸੀ ਭਾਰਤੀ ਕੌਮੀ ਕਾਂਗਰਸ ਉਹਨਾਂ ਲਈ ਮਾਰਕਸਵਾਦੀਆਂ ਅਤੇ ਕੌਮੀ ਸਰਮਾਏਦਾਰਾਂ ਦਰਮਿਆਨ ਸਿਆਸੀ ਮਕਸਦ ਲਈ ਏਕਤਾ ਦੀ ਅਸਲੀ ਇਮਾਰਤ ਸੀ।
ਭਗਤ ਸਿੰਘ ਨੇ ਸਤਾਲਿਨਵਾਦੀ ਕੋਮਿਨਟਰਨ ਰਾਹੀਂ ਪੇਸ਼ ਕੀਤੇ ਇਸ ਨਕਲੀ ਸਿਧਾਂਤ ਦਾ ਦਿੜਤਾ ਨਾਲ਼ ਵਿਰੋਧ ਕੀਤਾ। ਸਤਾਲਿਨਵਾਦੀਆਂ ਵਾਗੂੰ ਕੌਮੀ ਸਰਮਾਏਦਾਰਾਂ ਦੇ ਰੋਲ 'ਤੇ ਉਸਨੂੰ ਕੋਈ ਭਰਮ ਨਹੀਂ ਸੀ। ਭਗਤ ਸਿੰਘ ਨੇ ਸੱਪਸ਼ਟ ਤੌਰ 'ਤੇ ਨਿਸ਼ਚਿਤ ਕੀਤਾ ਸੀ ਕਿ ਦੇਸ਼ੀ ਅਤੇ ਵਿਦੇਸ਼ੀ ਸਰਮਾਏਦਾਰਾਂ 'ਚ ਕੋਈ ਫ਼ਰਕ ਨਹੀਂ ਹੈ। ਉਸ ਲਈ ਸਰਮਾਏਦਾਰਾਂ ਦੀ ਹਕੂਮਤ ਭਾਵੇਂ ਉਹ ਦੇਸ਼ੀ ਜਾਂ ਵਿਦੇਸ਼ੀ ਹੋਵੇ ਇੱਕ ਹੀ ਚੀਜ਼ ਸੀ। ਬਸਤੀਵਾਦ ਅਤੇ ਸਾਮਰਾਜਵਾਦ, ਭਗਤ ਸਿੰਘ ਲਈ ਸਿਰਫ਼ ਵਿਦੇਸ਼ੀ ਸਰਮਾਏਦਾਰਾ ਦੀ ਹਕੂਮਤ ਨਹੀਂ ਸੀ ਜਿਹੜੀ ਕਿ ਅਧੀਨ ਮੁਲਕ ਦੀਆਂ ਸਾਰੀਆਂ ਜਮਾਤਾਂ ਦੀ ਬਰਾਬਰ ਦੀ ਦੁਸ਼ਮਣ ਹੈ ਜਿਵੇਂ ਕਿ ਸਤਾਲਿਨਵਾਦੀਆਂ ਰਾਹੀਂ ਪ੍ਰਚਾਰਿਆ ਗਿਆ, ਪਰ ਇਹ ਸੰਸਾਰ ਸਰਮਾਏਦਾਰੀ ਦੀ ਸਾਰੇ ਮੁਲਕਾਂ ਦੇ ਕਿਰਤੀਆਂ ਦੇ ਉੱਤੇ ਸਿੱਧੀ ਹਕੂਮਤ ਸੀ।
ਭਗਤ ਸਿੰਘ ਆਪਣੇ ਪ੍ਰਤੱਖ ਬੋਧ ਵਿੱਚ ਪੂਰੀ ਤਰਾ ਸੱਪਸ਼ਟ ਸੀ ਕਿ ਵਿਦੇਸ਼ੀ ਸਰਮਾਏਦਾਰਾਂ ਦੀ ਥਾਂ ਦੇਸ਼ੀ ਸਰਮਾਏਦਾਰਾਂ ਦੀ ਥਾਂ ਬਦਲੀ ਕੋਈ ਅਸਲ ਇਨਕਲਾਬ ਨਹੀਂ ਲਿਆ ਸਕਦੀ। ਉਸਨੇ ਲਿਖਿਆ 'ਇਨਕਲਾਬੀ ਪ੍ਰੋਗਰਾਮ ਦਾ ਮਸੌਦਾ- ਨੌਜਵਾਨ ਸਿਆਸੀ ਕਾਰਕੁਨਾਂ ਨੂੰ ਪੱਤਰ' – ''ਜੇਕਰ ਤੁਸੀਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਲਈ ਉਹਨਾਂ ਕੋਲ ਜਾ ਰਹੇ ਹੋ ਤਾਂ ਮੈਂ ਤੁਹਾਨੂੰ ਸਲਾਹ ਦਿਆਂਗਾ ਕਿ ਉਹ ਤੁਹਾਡੇ ਭਾਵੁਕ ਭਾਸ਼ਣਾਂ ਨਾਲ਼ ਮੂਰਖ਼ ਨਹੀਂ ਬਣ ਸਕਦੇ। ਉਹ ਸੱਪਸ਼ੱਟ ਤੌਰ 'ਤੇ ਤੁਹਾਡੇ ਤੋਂ ਪੁਛਣਗੇ ਕਿ ਤੁਹਾਡਾ ਇਨਕਲਾਬ ਉਹਨਾਂ ਨੂੰ ਕੀ ਦੇਵੇਗਾ, ਜਿਸ ਲਈ ਤੁਸੀਂ ਉਹਨਾਂ ਦੀ ਕੁਰਾਬਾਨੀ ਮੰਗ ਰਹੇ ਹੋ। ਜੇਕਰ ਲਾਰਡ ਰੀਡੀਂਗ ਦੀ ਥਾਂ ਸ਼੍ਰੀਮਾਨ ਪੁਰਸ਼ੋਤਮ ਦਾਸ ਸਰਕਾਰ ਦਾ ਨੁਮਾਇੰਦਾ ਬਣ ਜਾਂਦਾ ਹੈ ਤਾਂ ਇਸ ਨਾਲ਼ ਲੋਕਾਂ ਨੂੰ ਕੀ ਫ਼ਰਕ ਪੈਣਾ ਹੈ? ਲੋਕਾਂ ਨੂੰ ਕੀ ਫ਼ਰਕ ਪਏਗਾ ਜੇਕਰ ਲਾਰਡ ਇਰਵਨ ਦੀ ਜਗਾ ਸ਼੍ਰੀਮਾਨ ਤੇਜ ਬਹਾਦਰ ਸਪਰੂ ਆ ਜਾਵੇਗਾ? ਤੁਸੀਂ ਲੋਕਾਂ ਨੂੰ ਆਪਣੇ ਕੰਮ ਲਈ ਵਰਤ ਨਹੀਂ ਸਕਦੇ.'' ਜਦੋਂ ਸਤਾਲਿਨ ਭਾਰਤ 'ਚ ਆਪਣੇ ਪੈਰੋਕਾਰਾਂ ਨੂੰ ਗਾਂਧੀ ਅਤੇ ਕਾਂਗਰਸ ਨਾਲ਼ ਉਹਨਾਂ ਦਾ ਗਾਂਢਾ ਸਾਂਢਾ ਕਰਨ ਲਈ ਧੱਕ ਰਿਹਾ ਸੀ ਉਦੋਂ ਭਗਤ ਸਿੰਘ ਗਾਂਧੀ ਦੇ ਗ਼ਲਤ ਉਪਦੇਸ਼ਾਂ ਦਾ ਅਖਬਾਰਾਂ ਅਤੇ ਪਰਚਿਆਂ 'ਚ ਆਪਣੀ ਲਿਖਤਾਂ ਰਾਹੀਂ ਪਰਦਾਫ਼ਾਸ ਕਰ ਰਿਹਾ ਸੀ। ਭਗਤ ਸਿੰਘ ਨੇ ਲਿਖਿਆ ''ਉਹ (ਗਾਂਧੀ) ਬਹੁਤ ਪਹਿਲਾਂ ਤੋਂ ਇਹ ਜਾਣਦਾ ਹੈ ਕਿ ਉਸ ਦਾ ਅੰਦੋਲਨ ਕਿਸੇ ਨਾ ਕਿਸੇ ਸਮਝੌਤੇ ਦੇ ਰੂਪ 'ਚ ਖ਼ਤਮ ਹੋਵੇਗਾ। ਅਸੀਂ ਇਸ ਪ੍ਰਤੀਬੱਧਤਾ ਦੀ ਘਾਟ ਨੂੰ ਨਫ਼ਰਤ ਕਰਦੇ ਹਾਂ...'' ਉਹ ਕਾਂਗਰਸ ਬਾਰੇ ਅੱਗੇ ਲਿਖਦਾ ਹੈ ''ਕਾਂਗਰਸ ਦਾ ਮਕਸਦ ਕੀ ਹੈ? ਮੈਂ ਕਹਿ ਰਿਹਾ ਹਾਂ ਕਿ ਇਹ ਤਹਿਰੀਕ ਕਿਸੇ ਕਿਸਮ ਦੇ ਸਮਝੌਤੇ 'ਚ ਖ਼ਤਮ ਹੋਵੇਗੀ ਜਾਂ ਫ਼ਿਰ ਮੁੰਕਮਲ ਅਸਫ਼ਲਤਾ 'ਚ। ਮੈਂ ਅਜਿਹਾ ਇਸ ਲਈ ਕਹਿ ਰਿਹਾ ਹਾਂ ਕਿਉਂ ਕਿ ਮੇਰੇ ਮੁਤਾਬਕ ਅਜੇ ਤੱਕ ਇਨਕਲਾਬ ਦੀ ਅਸਲੀ ਤਾਕਤ ਨੂੰ ਤਹਿਰੀਕ 'ਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ ਹੈ। ਇਹ ਤਹਿਰੀਕ ਕੁਝ ਮੱਧਵਰਗੀ ਦੁਕਾਨਦਾਰਾਂ ਅਤੇ ਕੁਝ ਸਰਮਾਏਦਾਰਾਂ ਦੇ ਅਧਾਰ 'ਤੇ ਚੱਲ ਰਹੀ ਹੈ। ਇਹਨਾਂ ਦੋਨਾਂ 'ਚੋ ਖਾਸ ਕਰਕੇ ਸਰਮਾਏਦਾਰ ਆਪਣੀ ਸੰਪਤੀ ਖੁੱਸਣ ਦਾ ਖਤਰਾ ਕਦੇ ਮੁੱਲ ਨਹੀਂ ਲੈ ਸਕਦੇ। ਇਨਕਲਾਬ ਦੀ ਅਸਲੀ ਫ਼ੌਜ ਕਿਸਾਨ ਅਤੇ ਮਜ਼ਦੂਰ, ਖੇਤਾਂ ਅਤੇ ਕਾਰਖ਼ਾਨਿਆਂ 'ਚ ਹਨ। ਪਰ ਸਾਡੇ ਬੁਰਜੂਆ ਆਗੂ ਨਾ ਹੀ ਤਾਂ ਉਹਨਾਂ ਨੂੰ ਨਾਲ਼ ਲੈਣ ਦੀ ਹਿਮੰਤ ਕਰਦੇ ਹਨ ਅਤੇ ਨਾ ਹੀ ਉਹ ਅਜਿਹਾ ਕਰ ਸਕਦੇ ਹਨ। ਇਹ ਸੁੱਤੇ ਸ਼ੇਰ ਜੇਕਰ ਆਪਣੀ ਡੂੰਘੀ ਨੀਂਦ 'ਚੋਂ ਜਾਗ ਪਏ ਤਾਂ ਸਾਡੇ ਆਗੂਆਂ ਦੀ ਹਿਤ ਪੂਰਤੀ ਤੋਂ ਬਾਅਦ ਵੀ ਨਹੀਂ ਰੁਕਣਗੇ। '' ਭਗਤ ਸਿੰਘ ਦੇ ਇਹਨਾਂ ਸ਼ਬਦਾਂ ਦੀ ਪ੍ਰੋੜਤਾ ਹੁੰਦੀ ਹੈ ਜਦੋਂ ਬੰਬਈ ਦੇ ਬੁਨਕਰਾਂ ਦੀ ਕਾਰਵਾਈ ਤੋਂ ਬਾਅਦ ਭਾਰਤੀ ਕੌਮੀ ਬੁਰਜੂਆਜੀ ਦੇ ਆਗੂ ਗਾਂਧੀ ਇਸ ਜਮਾਤ ਲਈ ਇਹ ਡਰ ਜ਼ਾਹਿਰ ਕਰਦੇ ਹੋਏ ਕਹਿੰਦੇ ਹਨ ਕਿ ''ਸਿਆਸੀ ਮਕਸਦ ਲਈ ਪ੍ਰੋਲੇਤਾਰੀਏ ਦਾ ਇਸਤੇਮਾਲ ਬਹੁਤ ਹੀ ਖਤਰਨਾਕ ਹੈ''।
ਹੈਰਾਨੀਜਨਕ ਹੈ ਕਿ ਜਦੋਂ ਕੌਮਾਂਤਰੀ ਕਮਿਊਨਿਸਟ ਅੰਦੋਲਨ ਦੇ ਮਹਾਨ ਆਗੂ, ਲਿਓ ਟਰਾਟਸਕੀ, ਗਾਂਧੀ ਅਤੇ ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ, ਭਾਰਤ ਅੰਦਰ ਸਤਾਲਿਨਵਾਦੀ ਨੀਤੀ ਦੀ ਕਠੋਰ ਅਲੋਚਨਾ ਕਰ ਰਹੇ ਸਨ ਉਸੇ ਸਮੇਂ ਦੌਰਾਨ ਉਸੇ ਲੀਹ 'ਤੇ ਭਗਤ ਸਿੰਘ ਵੀ ਇਸ ਲੀਡਰਸ਼ੀਪ ਦੀ ਗਲਤ ਨੀਤੀਆਂ ਦੀ ਅਲੋਚਨਾ ਕਰ ਰਹੇ ਸਨ। ਇਹ ਇਸ ਕਰਕੇ ਨਹੀਂ ਸੀ ਕਿ ਭਗਤ ਸਿੰਘ ਟਰਾਟਸਕੀ ਦੇ ਵਿਚਾਰਾਂ ਤੋਂ ਜਾਣੂ ਸੀ, ਸਗੋਂ ਉਹ ਖੁਦ ਇਸੇ ਲੀਹ 'ਤੇ ਸੋਚ ਰਿਹਾ ਸੀ। ਉਸਨੇ ਕੌਮੀ ਬੁਰਜੂਆਜੀ ਨਾਲ਼ ਗਾਂਢਾ-ਸਾਂਢਾ ਕਰਨ ਦੇ ਮੈਨਸ਼ਵਿਕ ਪ੍ਰੋਗਰਾਮ ਨੂੰ ਨਕਾਰ ਦਿੱਤਾ ਸੀ ਅਤੇ ਆਪਣੀ ਜਿੰਦਗੀ ਦੇ ਅੰਤ ਤੱਕ ਆਪਣੀ ਸਿਆਸੀ ਪੁਜ਼ਿਸ਼ਨ 'ਤੇ ਕਾਇਮ ਰਿਹਾ ਸੀ। ਭਾਵੇਂ ਉਸਨੇ ਪ੍ਰੇਰਣਾ ਦਾ ਸਰੋਤ ਸੀਪੀਆਈ ਦੀ ਬਜਾਏ ਗਦਰ ਪਾਰਟੀ ਦਾ ਪ੍ਰੋਗਰਾਮ ਅਤੇ ਉਸਦੀ ਕਾਰਵਾਈ ਨੂੰ ਬਣਾਇਆ ਸੀ।
ਜਿਵੇਂ ਕਿ ਭਗਤ ਸਿੰਘ ਉਸ ਸਮੇਂ ਕੌਮੀ ਬੁਰਜੂਆਜੀ ਦੇ ਪਿਛਾਖੜੀ ਕਿਰਦਾਰ ਨਾਲ਼ ਮੁੰਕਮਲ ਤੌਰ 'ਤੇ ਸਹਿਮਤ ਸੀ ਅਤੇ ਸਤਾਲਿਨਵਾਦੀ ਲੀਡਰਸ਼ੀਪ ਦੇ ਦੋ ਮੰਜਲ ਦੇ ਸਿਧਾਂਤ ਪਹਿਲੀ 'ਚ 'ਸਰਮਾਏਦਾਰਾਂ ਦੇ ਨਾਲ਼' ਅਤੇ ਦੂਜੀ 'ਚ 'ਸਰਮਾਏਦਾਰਾਂ ਵਿਰੁੱਧ' ਦੇ ਨਾਲ਼ ਕਦੇ ਵੀ ਸਹਿਮਤ ਨਹੀਂ ਹੋ ਸਕਦਾ ਸੀ। ਭਗਤ ਸਿੰਘ ਇਨਕਲਾਬ ਦੇ 'ਦੋ ਮੰਜਲ' ਦੇ ਹਾਸੋਹੀਣੇ ਸਿਧਾਂਤ 'ਚ ਵਿਸ਼ਵਾਸ ਨਹੀਂ ਕਰਦਾ ਸੀ। ਭਗਤ ਸਿੰਘ ਲਈ ਇਨਕਲਾਬ ਇੱਕੋ ਵਾਰੀ 'ਚ ਹੋਣ ਵਾਲ਼ੀ ਘਟਨਾ ਸੀ, - ਸਮਾਜਵਾਦੀ ਇਨਕਲਾਬ ਜਿਸ 'ਚ ਸੱਤਾ ਸਦਾ ਹੀ ਮਜ਼ਦੂਰ ਜਮਾਤ ਦੇ ਹੱਥਾਂ 'ਚ ਰਹੇਗੀ, ਕਿਸਾਨੀ ਉਸਦੇ ਸਹਿਯੋਗੀ ਦੇ ਤੌਰ 'ਤੇ ਹੋਵੇਗੀ ਜਿਸਦੇ ਜਮਹੂਰੀ ਕੰਮਾਂ ਨੂੰ ਪੂਰਾ ਕਰਨਾ ਇਸਦਾ ਇੱਕ ਹਿੱਸਾ ਹੋਵੇਗਾ। ਭਗਤ ਸਿੰਘ ਸਤਾਲਿਨਵਾਦੀਆਂ ਵਾਗੂੰ ਬੁਰਜੂਆ ਰੀਪਬਲਿਕ ਦੇ ਸੁਪਨੇ ਨਹੀਂ ਸੀ ਲੈਦਾ ਅਤੇ ਕਦੇ ਵੀ ਉਸਨੇ ਇੱਕ ਪਾਸੇ ਕਿਸਾਨਾਂ-ਮਜ਼ਦੂਰਾਂ ਅਤੇ ਦੂਜੇ ਪਾਸੇ ਸਰਮਾਏਦਾਰਾਂ ਦਰਮਿਆਨ ਸੱਤਾ ਦੀ ਸਾਝੇਦਾਰੀ ਦੀ ਇਜਾਜਤ ਨਹੀਂ ਦਿੱਤੀ। ਭਗਤ ਸਿੰਘ ਲਈ ਨਾ ਤਾਂ ਸਾਰੇ ਅਤੇ ਨਾ ਹੀ ਸਰਮਾਏਦਾਰਾਂ ਦਾ ਕੁਝ ਹਿੱਸਾ ਅਗਾਂਹਵਧੂ ਜਾਂ ਇਨਕਲਾਬੀ ਸੀ। ਇਹ ਉਸ ਸਮੇਂ ਦੀ ਕੋਮਿੰਟਰਨ ਦੀ ਸਿਆਸੀ ਲੀਹ ਦੇ ਬਿਲਕੁਲ ਵਿਰੁੱਧ ਸੀ, ਜਿਸਨੇ ਪ੍ਰਚਾਰ ਕੀਤਾ ਕਿ ਭਾਰਤ ਵਰਗੇ ਪੱਛੜੇ ਅਤੇ ਬਸਤੀਵਾਦੀ ਮੁਲਕਾਂ ਅੰਦਰ ਕੌਮੀ ਸਰਮਾਏਦਾਰੀ, ਇਨਕਲਾਬ ਦੀ ਸਹਿਯੋਗੀ ਅਤੇ ਸਾਮਰਾਜਵਾਦ ਵਿਰੁੱਧ ਲੜਨ ਵਾਲ਼ੀ ਸੱਚੀ ਲੜਾਕੂ ਹੋਵੇਗੀ।
ਭਗਤ ਸਿੰਘ ਗਾਂਧੀ ਰਾਹੀਂ ਪ੍ਰਚਾਰੇ ਜਾਂਦੇ ਮੱਤ 'ਅਹਿੰਸਾ' ਦਾ ਸਿਦਕਵਾਨ ਵਿਰੋਧੀ ਸੀ, ਉਸ ਮੁਤਾਬਕ ਇਹ ਮਜ਼ਦੂਰਾਂ ਅਤੇ ਕਿਸਾਨਾਂ ਤੋਂ ਸਰਮਾਏਦਾਰਾਂ ਦੀ ਸੰਪਤੀ ਅਤੇ ਹਕੂਮਤ ਦੇ ਵਿਰੋਧ 'ਚ ਕਦਮ ਚੁਕਣ ਤੋਂ ਬਚਾਈ ਰੱਖਣ ਲਈ ਇੱਕ ਜਾਲ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਭਗਤ ਸਿੰਘ ਨੇ ਗਾਂਧੀ ਦੇ ਉਪਦੇਸ਼ਾਂ ਬਾਰੇ ਲਿਖਿਆ, .. ''ਇਹ ਗਾਂਧੀ ਦਾ ਅਹਿੰਸਾ ਦਾ ਸਮਝੌਤਾਪ੍ਰਸਤ ਸਿਧਾਂਤ ਹੀ ਸੀ ਜਿੰਨ੍ਹਾਂ ਨੇ ਕੌਮੀ ਲਹਿਰ ਦੌਰਾਨ ਉੱਠੀਆਂ ਇੱਕਮੁੱਠ ਤਰੰਗਾਂ 'ਚ ਫੁੱਟ ਪਾ ਦਿੱਤੀ।'' ਉਸਨੇ ਇਨਕਲਾਬੀ ਸਿਧਾਂਤ ਅਤੇ ਆਪਣੇ ਸਮੇਂ ਦੇ ਅਨੁਭਵ ਦੀਆਂ ਜੀਵੰਤ ਵਿਆਖਿਆਵਾਂ ਨੂੰ ਅੱਗੇ ਵਧਾਉਂਦੇ ਹੋਏ ਪੁਰਾਣੀਆਂ ਜਮਾਤਾਂ ਵਿਰੁੱਧ ਨਵੀਂਆਂ ਜਮਾਤਾਂ ਲਈ ਇਨਕਲਾਬੀ ਹਿੰਸਾ ਦੀ ਵਰਤੋਂ ਨੂੰ ਦਰੁਸਤ ਠਹਿਰਾਇਆ। ਉਸਦੀਆਂ ਲਿਖਤਾਂ ਗਾਂਧੀ ਦੀਆਂ ਆਗਿਆਕਾਰੀ, ਡਰਾਕਲ ਅਤੇ ਝੁਠੀਆਂ ਦਲਾਲ ਪੁਜੀਸ਼ਨਾਂ ਅਤੇ ਕਾਂਗਰਸ 'ਚ ਉਸਦੇ ਪੈਰੋਕਾਰਾਂ ਲਈ ਸਹੀ ਜਵਾਬ ਸੀ।
ਬਿਨਾ ਸ਼ੱਕ , ਭਗਤ ਸਿੰਘ ਦਾ ਪਰਿਪੇਖ ਕਈ ਕਾਰਨਾਂ ਕਰਕੇ ਸੀਮਤ ਸੀ ਜਿਸ 'ਚ ਉਸਦੀ ਛੋਟੀ ਉਮਰ, ਬਹੁਤ ਘੱਟ ਸਮਾਂ, ਸਿਆਸੀ ਅਵਿਕਸਿਤ ਮਾਹੌਲ, ਬਦਕਿਸਮਤੀ ਨਾਲ਼ ਕੋਮਿਨਟਰਨ ਅਤੇ ਸੋਵਿਅਤ ਯੂਨਿਅਨ ਦੀ ਲੀਡਰਸ਼ੀਪ ਦਾ ਸਤਾਲਿਨਵਾਦੀ ਨੌਕਰਸ਼ਾਹੀ ਵੱਲ ਖਿਸਕ ਜਾਣਾ ਜਿਸਨੇ ਸੰਸਾਰ ਇਨਕਲਾਬ ਦੇ ਸਿਧਾਂਤ ਨੂੰ ਤਿਆਗ ਦਿੱਤਾ। ਭਾਵੇਂ ਸਤਾਲਿਨ ਮਹਾਨ ਅਕਤੂਬਰ ਇਨਕਲਾਬ ਅਤੇ ਪੂਰਵ 'ਚ ਭਾਰਤ ਸਣੇ ਇਨਕਲਾਬੀ ਅੰਦੋਲਨ ਦੇ ਰਾਹ 'ਚ ਕੰਧ ਦੀ ਤਰ੍ਹਾਂ ਖੜਾ ਸੀ ਉਦੋਂ ਵੀ ਅਕਤੂਬਰ ਇਨਕਲਾਬ ਦੀਆਂ ਤਰੰਗਾਂ ਨੇ ਭਗਤ ਸਿੰਘ 'ਤੇ ਅਥਾਹ ਪ੍ਰਭਾਅ ਛੱਡਿਆ। ਜੇਲ ਅੰਦਰ ਵੀ ਆਪਣੀ ਜਿੰਦਗੀ ਦੇ ਅੰਤਲੇ ਸਿਰੇ 'ਤੇ ਭਗਤ ਸਿੰਘ ਲੈਨਿਨ ਅਤੇ ਟਰਾਟਸਕੀ ਨੂੰ ਪੜ ਰਿਹਾ ਸੀ।
ਮੌਤ ਦੀ ਦਹਿਲੀਜ਼ 'ਤੇ ਵੀ ਭਗਤ ਸਿੰਘ ਨੇ ਉਸਦੇ ਸਮੇਂ ਦੀ ਸਿਆਸੀ ਚੇਤਨਾ ਨੂੰ ਇੱਕ ਸਭ ਤੋੱ ਵੱਡਾ ਯੋਗਦਾਨ ਦਿੱਤਾ। ਉਸਨੇ ਚੋਰੀ ਨਾਲ਼ ਜੇਲ ਦੀ ਕੋਠੜੀ 'ਚੋਂ ਭਾਰਤ 'ਚ ਇਨਕਲਾਬ ਦਾ ਪ੍ਰੋਗਰਾਮ ਬਾਹਰ ਭੇਜਿਆ। ਇਸ ਪ੍ਰੋਗਰਾਮ ਅੰਦਰ ਉਸਨੇ ਸਚੇਤ ਤੌਰ 'ਤੇ ਵਿਅਕਤੀਗਤ ਦਹਿਸ਼ਤਗਰਦੀ ਦੇ ਰਾਹ ਨੂੰ ਨਕਾਰ ਦਿੱਤਾ ਅਤੇ ਸਾਮਰਾਜਵਾਦ ਵਿਰੁੱਧ ਮਜ਼ਦੂਰਾਂ ਅਤੇ ਦੱਬਿਆ-ਕੁਚਲਿਆ ਦੇ ਉਭਾਰ ਨੂੰ ਜਥੇਬੰਦ ਕਰਨ ਲਈ ਕਿਹਾ। ਜਦੋਂ ਕਿ ਹਥਿਆਰਬੰਦ ਸੰਘਰਸ਼ ਨੂੰ ਇਨਕਲਾਬੀ ਸੰਘਰਸ਼ ਲਈ ਢੁਕਵਾਂ, ਨਿਆਂਸੰਗਤ ਅਤੇ ਨੇੜੇ ਲੋੜ ਪੈਣ ਦੀ ਸੰਭਾਵਨਾ ਵਾਲ਼ਾ ਦੱਸਣ ਦੇ ਬਾਵਜੂਦ ਵੀ ਭਗਤ ਸਿੰਘ ਨੇ ਸੰਘਰਸ਼ ਦੇ ਹਥਿਆਰਬੰਦ ਢੰਗਾਂ ਨੂੰ ਨਕਾਰ ਦਿੱਤਾ, ਸਿਰਫ਼ ਵਿਅਰਥ ਸਮਝ ਕੇ ਨਹੀਂ ਸਗੋਂ ਨੁਕਸਾਨਦਾਇਕ ਸਮਝ ਕੇ ਵੀ।
ਭਾਵੇਂ ਭਗਤ ਸਿੰਘ ਉਸਦੇ ਸਮੇਂ 'ਚ ਕਮਿਊਨਿਸਟ ਇੰਟਰਨੈਸ਼ਨਲ ਅੰਦਰ ਚੱਲ ਰਹੇ ਸਿਆਸੀ ਝਗੜੇ ਅਤੇ ਟਰਾਟਸਕੀ ਦੀ ਲੜਾਈ ਜਿਹੜੀ ਉਸਨੇ ਪਰਿਵਰਤਨ ਵਿਰੋਧੀ ਸਤਾਲਿਨਵਾਦੀਆਂ ਵਿਰੁੱਧ ਲੜੀ ਤੋੱ ਜਾਣੂ ਨਹੀਂ ਸੀ, ਸੈਂਕੜੇ ਮੀਲ ਦੂਰ ਬੇਠਿਆਂ ਹੋਇਆ ਵੀ ਭਗਤ ਸਿੰਘ ਵੀ ਉਸੇ ਸਿਆਸੀ ਸਿੱਟੇ 'ਤੇ ਪਹੁੰਚਿਆ ਜਿੱਥੇ ਟਰਾਟਸਕੀ ਪਹੁੰਚਿਆ ਅਤੇ ਜਿਸ ਲਈ ਉਸਨੇ ਸੰਸਾਰ ਕਮਿਊਨਿਸਟ ਅੰਦੋਲਨ ਵੱਲ ਮੁੜ ਝੁਕਾਅ ਕੀਤਾ। ਭਗਤ ਸਿੰਘ ਸਤਾਲਿਨਵਾਦੀਆਂ ਦੇ ਹੱਥੋਂ ਮੁੰਕਮਲ ਗੱਦਾਰੀ ਦੇਖਣ ਲਈ ਜਿਉਂਦਾ ਨਹੀਂ ਰਹਿ ਸਕਿਆ, ਜਦੋਂ ਉਹਨਾਂ ਨੇ ਬ੍ਰਿਟਿਸ਼ ਸਾਮਰਾਜਵਾਦੀਆਂ ਦਾ ਪੱਖ ਲਿਆ ਪੂਰੇ ਇਨਕਲਾਬੀ ਸੰਘਰਸ਼ ਨੂੰ ਰੋਕ ਦਿੱਤਾ।
ਸਰਮਾਏਦਾਰਾਂ ਅਤੇ ਸਤਾਲਿਨਵਾਦੀਆਂ ਦੋਨਾਂ ਨੇ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦਾ ਸਤਿਆਨਾਸ਼ ਕਰਨ ਲਈ ਆਪਣੇ-ਆਪਣੇ ਤਰੀਕੇ ਨਾਲ਼ ਯੋਗਦਾਨ ਪਾਇਆ, ਜਿਹੜੇ ਵਿਚਾਰਾਂ ਨੂੰ ਉਸਨੇ ਆਪਣੀ ਜਿੰਦਗੀ ਦੇ ਅੰਤਮ ਸਮੇਂ ਆਪਣਾਇਆ ਸੀ, ਉਹਨਾਂ ਵਿਚਾਰਾਂ ਨੂੰ ਉਸਦੇ ਸ਼ੁਰੂਆਤੀ ਵਿਚਾਰਾਂ ਨਾਲ਼ ਮਿਲਾ ਕੇ ਜਿੱਥੇ ਰੈਡੀਕਲ ਸਟੈਂਡ, ਕੌਮਵਾਦੀ ਤੁਅਸਬ ਅਤੇ ਆਦਰਸ਼ਵਾਦੀ ਵਿਸ਼ਵਾਸ ਜਿਹੜੇ ਉਸ ਸਮੇਂ 'ਚ ਮੌਜੂਦ ਸਨ, ਨਾਲ਼ ਮਿਲ ਜਾਂਦੇ ਹਨ। ਇਹ ਇਨਕਲਾਬੀਆਂ ਦਾ ਫ਼ਰਜ ਹੈ ਕਿ ਉਹ ਨੌਜਵਾਨ ਪੀੜੀ ਅਤੇ ਕਿਰਤੀ ਜਮਾਤ ਨੂੰ ਸੱਚੇ ਇਨਕਲਾਬੀ ਪ੍ਰੋਗਰਾਮ ਵੱਲ ਖਿੱਚਣ ਲਈ ਸਿਆਸੀ ਤੌਰ ਪ੍ਰੋੜ ਭਗਤ ਸਿੰਘ ਨੂੰ ਵੱਖਰਾ ਪੇਸ਼ ਕਰਨ ਅਤੇ ਉਸਦੇ ਕੰਮਾਂ ਅਤੇ ਵਿਚਾਰਾਂ ਨੂੰ ਸੰਦਰਭਾਂ 'ਚ ਹੀ ਪੇਸ਼ ਕਰਨ।
ਲੇਖਕ--ਰਾਜੇਸ਼ ਤਿਆਗੀ,ਜ਼ ਸ਼ੋਸਲਿਸਟ ਬਲਾਗ ਤੋਂ
ਪੰਜਾਬੀ ਤਰਜ਼ਮਾ--ਰਜਿੰਦਰ
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-42190842740176656932014-09-14T22:39:00.001-07:002014-09-14T22:39:44.867-07:00‘ਲਵ ਜਿਹਾਦ’: ਇਤਿਹਾਸ ਦੇ ਝਰੋਖੇ 'ਚੋਂ
ਲਵ ਜਿਹਾਦ ਅੰਦੋਲਨ ਔਰਤਾਂ ਦੇ ਨਾਮ ’ਤੇ ਫਿਰਕਾਪ੍ਰਸਤ ਲਾਮਬੰਦੀ ਦਾ ਇੱਕ-ਸਮਕਾਲੀ ਯਤਨ ਹੈ | ਬਤੌਰ ਇੱਕ ਇਤਹਾਸਕਾਰ ਮੈਂ ਇਸਦੀਆਂ ਜੜਾਂ ਉਪਨਿਵੇਸ਼ਿਕ ਅਤੀਤ ਵਿੱਚ ਵੀ ਵੇਖਦੀ ਹਾਂ | ਜਦੋਂ ਵੀ ਫਿਰਕਾਪ੍ਰਸਤ ਤਣਾਓ ਅਤੇ ਦੰਗਿਆਂ ਦਾ ਮਾਹੌਲ ਮਜ਼ਬੂਤ ਹੋਇਆ ਹੈ, ਉਦੋਂ ਉਦੋਂ ਇਸ ਤਰ੍ਹਾਂ ਦੇ ਝੂਠ ਘੜੇ ਗਏ ਅਤੇ ਉਨ੍ਹਾਂ ਦੇ ਇਰਦ-ਗਿਰਦ ਪ੍ਰਚਾਰ ਸਾਡੇ ਸਾਹਮਣੇ ਆਏ ਹਨ | ਇਹਨਾਂ ਪ੍ਰਚਾਰਾਂ ਵਿੱਚ ਮੁਸਲਮਾਨ ਮਰਦ ਨੂੰ ਵਿਸ਼ੇਸ਼ ਰੂਪ ਵਿੱਚ ਇੱਕ ਅਗਵਾਹਕਾਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਇੱਕ ‘ਕਾਮੀ’ ਮੁਸਲਮਾਨ ਦੀ ਤਸਵੀਰ ਘੜੀ ਗਈ ਹੈ |-ਚਾਰੂ ਗੁਪਤਾ
ਮੈਂ 1920 - 30 ਦੇ ਦਹਾਕਿਆਂ ਵਿੱਚ ਉੱਤਰ ਪ੍ਰਦੇਸ਼ ਵਿੱਚ ਫਿਰਕਾਪ੍ਰਸਤੀ ਅਤੇ ਲਿੰਗ-ਭੇਦ ਵਿੱਚ ਉੱਭਰ ਰਹੇ ਰਿਸ਼ਤੇ ਉੱਤੇ ਕੰਮ ਕੀਤਾ ਹੈ | ਉਸ ਦੌਰ ਵਿੱਚ ਲਵ ਜਿਹਾਦ ਸ਼ਬਦ ਦਾ ਇਸਤੇਮਾਲ ਨਹੀਂ ਹੋਇਆ ਸੀ, ਪਰ ਉਸ ਸਮੇਂ ਵਿੱਚ ਵੀ ਕਈ ਹਿੰਦੂ ਸੰਗਠਨਾਂ — ਆਰਿਆ ਸਮਾਜ, ਹਿੰਦੂ ਮਹਾਸਭਾ ਆਦਿ –ਦੇ ਇੱਕ ਵੱਡੇ ਹਿੱਸੇ ਨੇ ‘ਮੁਸਲਮਾਨ ਗੁੰਡਿਆਂ’ ਦੁਆਰਾ ਹਿੰਦੂ ਔਰਤਾਂ ਦੇ ਅਗਵਾਹ ਅਤੇ ਧਰਮ ਤਬਦੀਲੀ ਦੀਆਂ ਅਨਗਿਣਤ ਕਹਾਣੀਆਂ ਪ੍ਰਚਾਰਿਤ ਕੀਤੀਆਂ ਗਈਆਂ | ਉਨ੍ਹਾਂ ਨੇ ਕਈ ਪ੍ਰਕਾਰ ਦੇ ਭੜਕਾਊ ਅਤੇ ਲੱਫਾਜ਼ੀ ਭਰੇ ਭਾਸ਼ਣ ਦਿੱਤੇ ਜਿਨ੍ਹਾਂ ਵਿੱਚ ਮੁਸਲਮਾਨਾਂ ਦੁਆਰਾ ਹਿੰਦੂ ਔਰਤਾਂ ਉੱਤੇ ਜ਼ੁਲਮ ਅਤੇ ਵਿਭਚਾਰ ਦੀਆਂ ਅਣਗਿਣਤ ਕਹਾਣੀਆਂ ਘੜੀਆਂ ਗਈਆਂ | ਇਹਨਾਂ ਭਾਸ਼ਣਾਂ ਦਾ ਅਜਿਹਾ ਹੜ੍ਹ ਆਇਆ ਕਿ ਮੁਸਲਮਾਨਾਂ ਦੁਆਰਾ ਹਿੰਦੂ ਔਰਤਾਂ ਦੇ ਨਾਲ ਬਲਾਤਕਾਰ, ਹਮਲਾਵਰ ਰੁਖ, ਅਗਵਾਹ , ਬਹਿਲਾਉਣਾ-ਫੁਸਲਾਉਣਾ, ਧਰਮ ਪਰਿਵਰਤਨ ਅਤੇ ਜਬਰੀ ਮੁਸਲਮਾਨ ਪੁਰਸ਼ਾਂ ਨਾਲ ਹਿੰਦੂ ਔਰਤਾਂ ਦੇ ਵਿਆਹਾਂ ਦੀਆਂ ਕਹਾਣੀਆਂ ਦੀ ਇੱਕ ਲੰਮੀ ਸੂਚੀ ਬਣਦੀ ਗਈ | ਅੰਤਰ-ਧਾਰਮਿਕ ਵਿਆਹ, ਪ੍ਰੇਮ, ਇੱਕ ਔਰਤ ਦਾ ਆਪਣੀ ਮਰਜੀ ਨਾਲ ਸਹਵਾਸ ਅਤੇ ਧਰਮ ਪਰਿਵਰਤਨ ਨੂੰ ਵੀ ਸਾਮੂਹਿਕ ਰੂਪ ਵਿੱਚ ਅਗਵਾਹ ਅਤੇ ਜਬਰੀ ਧਰਮ-ਪਰਿਵਰਤਨ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ |
ਉਸ ਦੌਰ ਵਿੱਚ ਉਭਰੇ ਅਗਵਾਹ ਪ੍ਰਚਾਰ ਅਭਿਆਨ ਅਤੇ ਅਜੋਕੇ ਲਵ ਜਿਹਾਦ ਵਿੱਚ ਮੈਨੂੰ ਕਈ ਸਮਾਨਤਾਵਾਂ ਨਜ਼ਰ ਆਉਂਦੀਆਂ ਹਨ | ਇਨ੍ਹਾਂ ਦੋਨਾਂ ਪ੍ਰਚਾਰਾਂ ਵਿੱਚ ਮੁਸਲਮਾਨਾਂ ਦੁਆਰਾ ਹਿੰਦੂ ਔਰਤਾਂ ਦੇ ਅਖੌਤੀ ਜਬਰੀ ਧਰਮ-ਪਰਿਵਰਤਨ ਦੀਆਂ ਕਹਾਣੀਆਂ ਨੇ ਹਿੰਦੂਆਂ ਦੇ ਇੱਕ ਵਰਗ ਨੂੰ ਹਿੰਦੂ ਪਹਿਚਾਣ ਅਤੇ ਚੇਤਨਾ ਲਈ ਲਾਮਬੰਦੀ ਦਾ ਇੱਕ ਪ੍ਰਮੁੱਖ ਕਾਰਕ ਦੇ ਦਿੱਤਾ | ਇਸਨੇ ਹਿੰਦੂ ਉਪਦੇਸ਼ਕਾਂ ਨੂੰ ਇੱਕ ਅਹਿਮ ਸੰਦਰਭ ਬਿੰਦੂ ਅਤੇ ਇੱਕ-ਜੁੱਟਤਾ ਬਣਾਉਣ ਲਈ ਇੱਕ ਭਾਵਨਾਤਮਕ ਸੂਤਰ ਪ੍ਰਦਾਨ ਕੀਤਾ | ਨਾਲ ਹੀ, ਇਸ ਤਰ੍ਹਾਂ ਦੇ ਅਭਿਆਨ ਮੁਸਲਮਾਨ ਪੁਰਸ਼ਾਂ ਦੇ ਖਿਲਾਫ ਡਰ ਅਤੇ ਗੁੱਸਾ ਵਧਾਉਂਦੇ ਹਨ | ਹਿੰਦੂਤਵਵਾਦੀ ਤਾਕਤਾਂ ਨੇ ਲਵ ਜਿਹਾਦ ਨੂੰ ਮੁਸਲਮਾਨਾਂ ਦੀਆਂ ਗਤੀਵਿਧੀਆਂ ਦਾ ਢੰਗ ਘੋਸ਼ਿਤ ਕਰ ਦਿੱਤਾ ਹੈ | ਨਾਲ ਹੀ ਇਸ ਤਰ੍ਹਾਂ ਦੇ ਝੂਠ ਹਿੰਦੂ ਔਰਤਾਂ ਦੀ ਕਮਜੋਰੀ, ਨੈਤਿਕ ਗਿਰਾਵਟ ਅਤੇ ਦਰਦ ਨੂੰ ਪਰਗਟ ਕਰਦੇ ਹੋਏ ਉਨ੍ਹਾਂ ਨੂੰ ਅਕਸਰ ਮੁਸਲਮਾਨਾਂ ਦੇ ਹੱਥੋਂ ਇੱਕ ਕਮਜੋਰ ਸ਼ਿਕਾਰ ਦੇ ਰੂਪ ਵਿੱਚ ਦਰਸ਼ਾਉਂਦੇ ਹਨ | ਧਰਮ-ਪਰਿਵਰਤਿਤ ਹਿੰਦੂ ਔਰਤ ਨਾਪਾਕ ਅਤੇ ਬੇ-ਇੱਜ਼ਤੀ, ਦੋਨਾਂ ਦਾ ਪ੍ਰਤੀਕ ਬਣ ਜਾਂਦੀ ਹੈ |
ਉਦੋਂ ਅਤੇ ਹੁਣ ਦੇ ਅਭਿਆਨ ਵਿੱਚ ਕਈ ਹੋਰ ਮੁੱਦੇ ਵੀ ਜੁਡ਼ੇ ਹਨ | ਹਿੰਦੂ ਉਪਦੇਸ਼ਕਾਂ ਨੂੰ ਲਗਦਾ ਹੈ ਕਿ ਇਸ ਨਾਲ ਅਸੀ ਸਮਾਜ ਵਿੱਚ ਜੋ ਜਾਤੀ ਭੇਦਭਾਵ ਹੈ, ਉਹਨੂੰ ਦਰਕਿਨਾਰ ਕਰ ਸਕਦੇ ਹਨ ਅਤੇ ਹਿੰਦੂ ਸਮੂਹਿਕਤਾ ਨੂੰ ਇੱਕਜੁਟ ਕਰ ਸਕਦੇ ਹਾਂ | ਜੇਕਰ ਅਸੀ ਗਊ-ਰੱਖਿਆ ਦਾ ਮੁੱਦਾ ਲਈਏ ਤਾਂ ਇਹ ਦਲਿਤਾਂ ਦਾ ਪ੍ਰਭਾਵਿਤ ਨਹੀਂ ਕਰੇਗਾ | ਪਰ ਔਰਤਾਂ ਦਾ ਮੁੱਦਾ ਅਜਿਹਾ ਹੈ ਜਿਸਦੇ ਨਾਲ ਜਾਤੀ ਨੂੰ ਪਰੇ ਰੱਖਕੇ ਸਾਰੇ ਹਿੰਦੂਆਂ ਨੂੰ ਲਾਮਬੰਦ ਕੀਤਾ ਜਾ ਸਕਦਾ ਹੈ | ਔਰਤ ਦਾ ਸਰੀਰ ਹਿੰਦੂ ਉਪਦੇਸ਼ਕਾਂ ਲਈ ਇੱਕ ਕੇਂਦਰੀ ਚਿੰਨ੍ਹ ਬਣ ਜਾਂਦਾ ਹੈ | ਲਵ ਜਿਹਾਦ ਅਤੇਅਗਵਾਹ ਅੰਦੋਲਨ, ਦੋਵੇਂ ਹੀ ਹਿੰਦੂਆਂ ਦੀ ਗਿਣਤੀ ਦੇ ਸਵਾਲ ਨਾਲ ਵੀ ਜੁਡ਼ੇ ਹੋਏ ਹਨ | ਵਾਰ-ਵਾਰ ਕਿਹਾ ਜਾਂਦਾ ਹੈ ਕਿ ਹਿੰਦੂ ਔਰਤਾਂ ਮੁਸਲਮਾਨ ਪੁਰਸ਼ਾਂ ਨਾਲ ਵਿਆਹ ਕਰ ਰਹੀਆਂ ਹਨ ਅਤੇ ਮੁਸਲਮਾਨਾਂ ਦੀ ਗਿਣਤੀ ਵਧਾ ਰਹੀਆਂ ਹਨ, ਪਰ ਅਲੱਗ ਅਲੱਗ ਸਰਵੇਖਣ ਇਸ ਗੱਲ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ਚੁੱਕੇ ਹਨ | ਅਸਲ ਵਿੱਚ ਹਿੰਦੂ ਪ੍ਰਚਾਰਵਾਦੀ ਇਸ ਤਰ੍ਹਾਂ ਦੇ ਅਭਿਆਨਾਂ ਦੇ ਜ਼ਰਿਏ ਹਿੰਦੂ ਔਰਤਾਂ ਦੇ ਪ੍ਰਜਨਣ ਉੱਤੇ ਵੀ ਕਾਬੂ ਕਰਨਾ ਚਾਹੁੰਦੇ ਹਾਂ |
ਮੇਰਾ ਮੰਨਣਾ ਹੈ ਕਿ ਹਰ ਬਲਾਤਕਾਰ ਜਾਂ ਜਬਰੀ ਧਰਮ-ਪਰਿਵਰਤਨ ਦੀ ਛਾਨਬੀਨ ਹੋਣੀ ਚਾਹੀਦੀ ਹੈਅਤੇ ਮੁਲਜਮਾਂ ਨੂੰ ਸਜਾ ਦਿੱਤੀ ਜਾਣੀ ਚਾਹੀਦੀ ਹੈ | ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀ ਵੱਖ-ਵੱਖ ਘਟਨਾਵਾਂ ਨੂੰ ਇੱਕ ਹੀ ਚਸ਼ਮੇ ਨਾਲ ਦੇਖਣ ਲਗਦੇ ਹਾਂ, ਜਦੋਂ ਅਸੀ ਪਿਆਰ, ਰੁਮਾਂਸ ਅਤੇ ਹਰ ਅੰਤਰ-ਧਰਮੀ ਵਿਆਹ ਨੂੰ ਜਬਰੀ ਧਰਮ-ਪਰਿਵਰਤਨ ਦੇ ਨਜ਼ਰੀਏ ਨਾਲ ਪਰਖਣ ਲਗਦੇ ਹਾਂ | ਇਹ ਗੌਰਤਲਬ ਹੈ ਕਿ 1920-30 ਦੇ ਦਹਾਕਿਆਂ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਜਿੰਨਾਂ ਵਿੱਚ ਔਰਤਾਂ ਨੇ ਆਪਣੀ ਮਰਜ਼ੀ ਨਾਲਮੁਸਲਮਾਨ ਪੁਰਸ਼ਾਂ ਦੇ ਨਾਲ ਵਿਆਹ ਕੀਤਾ | ਇਹਨਾਂ ਵਿੱਚ ਵਿਸ਼ੇਸ਼ ਤੌਰ ਉੱਤੇ ਉਹ ਔਰਤਾਂ ਸਨ ਜੋ ਹਿੰਦੂ ਸਮਾਜ ਦੇ ਹਾਸ਼ਿਏ ਉੱਤੇ ਸਨ, ਜਿਵੇਂ ਵਿਧਵਾਵਾਂ, ਦਲਿਤ ਔਰਤਾਂ ਅਤੇ ਕੁੱਝ ਵੇਸ਼ਵਾਵਾਂ ਵੀ | ਉਦੋਂ ਹਿੰਦੂਆਂ ਵਿੱਚ ਵਿਧਵਾ-ਵਿਆਹ ਨਾਮਮਾਤਰ ਦਾ ਸੀ, ਅਤੇ ਅਜਿਹੇ ਵਿੱਚ ਕਈ ਵਿਧਵਾਵਾਂ ਨੇ ਮੁਸਲਮਾਨਾਂ ਦੇ ਨਾਲ ਵਿਆਹ ਰਚਾਇਆ | ਇਹਨਾਂ ਦੀ ਜਾਣਕਾਰੀ ਸਾਨੂੰ ਉਸ ਸਮੇਂ ਦੀਆਂ ਕਈ ਪੁਲਿਸ ਅਤੇ ਸੀ.ਆਈ.ਡੀ. ਦੀਆਂ ਰਿਪੋਰਟਾਂਤੋਂ ਵੀ ਮਿਲਦੀ ਹੈ |
ਇਹ ਵੀ ਕਿੰਨਾ ਵਿਰੋਧਾਭਾਸੀ ਹੈ ਕਿ ਹਿੰਦੂਤਵਵਾਦੀ ਪ੍ਰਚਾਰ ਵਿੱਚ ਜਦੋਂ ਹਿੰਦੂ ਔਰਤ ਮੁਸਲਮਾਨ ਪੁਰਸ਼ ਦੇ ਨਾਲ ਵਿਆਹ ਕਰਦੀ ਤਾਂ ਉਸਨੂੰ ਹਮੇਸ਼ਾ ਅਗਵਾਹ ਦੇ ਤੌਰ ਉੱਤੇ ਦੱਸਿਆ ਜਾਂਦਾ ਹੈ | ਪਰ ਜਦੋਂ ਮੁਸਲਮਾਨ ਔਰਤ ਹਿੰਦੂ ਪੁਰਸ਼ ਦੇ ਨਾਲ ਵਿਆਹ ਕਰਦੀ ਹੈ, ਤਾਂ ਉਸਨੂੰ ਪਿਆਰ ਦੀ ਸੰਗਿਆ ਦਿੱਤੀ ਜਾਂਦੀ ਸੀ | ਉੱਪਨਿਵੇਸ਼ਿਕ ਉੱਤਰ ਪ੍ਰਦੇਸ਼ ਵਿੱਚ ਵੀ ਇਸ ਤਰ੍ਹਾਂ ਦੀ ਕਈ ਕਹਾਣੀਆਂ ਅਤੇ ਨਾਵਲ ਲਿਖੇ ਗਏ, ਜਿਨ੍ਹਾਂ ਵਿੱਚ ਅਜਿਹੇ ਹਿੰਦੂ ਪੁਰਸ਼ ਨੂੰ , ਜੋ ਕਿਸੇ ਮੁਸਲਮਾਨ ਨਾਰੀ ਨਾਲ ਪਿਆਰ ਕਰਨ ਵਿੱਚ ਸਫਲ ਹੁੰਦਾ ਸੀ, ਇੱਕ ਅਦਭੁਤ ਨਾਇਕ ਦੇਰੂਪ ਵਿੱਚ ਪੇਸ਼ ਕੀਤਾ ਗਿਆ | ਇੱਕ ਮਸ਼ਹੂਰ ਨਾਵਲ ਸ਼ਿਵਾਜੀਅਤੇ ਰੋਸ਼ਨਆਰਾ ਇਸ ਸਮੇਂ ਪ੍ਰਕਾਸ਼ਿਤ ਹੋਇਆ, ਜਿਸਨੂੰਅਪ੍ਰਮਾਣਿਤ ਸੂਤਰਾਂ ਦੇ ਹਵਾਲੇ ਨਾਲ ਇਤਿਹਾਸਿਕ ਦੱਸਿਆ ਗਿਆ | ਇਸ ਵਿੱਚ ਮਰਾਠਾਪਰੰਪਰਾ ਦਾ ਰੰਗ ਭਰਕੇ ਵਿਖਾਇਆ ਗਿਆ ਕਿ ਸ਼ਿਵਾਜੀ ਨੇ ਔਰੰਗਜੇਬ ਦੀ ਧੀ ਰੋਸ਼ਨਆਰਾ ਦਾ ਦਿਲ ਜਿੱਤਿਆ ਅਤੇ ਉਸ ਨਾਲ ਵਿਆਹ ਕਰ ਲਿਆ, ਜੋ ਇਤਿਹਾਸਿਕ ਸਚਾਈ ਨਹੀਂ ਹੈ|
ਲਵ ਜਿਹਾਦ ਵਰਗੇ ਅੰਦੋਲਨ ਹਿੰਦੂ ਔਰਤ ਦੀ ਸੁਰੱਖਿਆ ਕਰਨ ਦੇ ਨਾਮ ਉੱਤੇ ਅਸਲ ਵਿੱਚ ਉਸਦੀ ਲਿੰਗਿਕਤਾ, ਉਸਦੀ ਇੱਛਾ, ਅਤੇ ਉਸਦੀ ਨਿੱਜੀ ਪਹਿਚਾਣ ਉੱਤੇ ਕਾਬਜ ਹੋਣਾ ਚਾਹੁੰਦੇ ਹਨ | ਨਾਲ ਹੀ ਉਹ ਅਕਸਰ ਹਿੰਦੂ ਔਰਤ ਨੂੰ ਅਜਿਹਾ ਦਰਸਾਉਂਦੇ ਹਨ, ਜਿਵੇਂ ਉਹ ਸੌਖ ਨਾਲ ਫੁਸਲਾ ਲਈ ਜਾ ਸਕਦੀ ਹੈ | ਉਸਦਾ ਆਪਣਾ ਵਜੂਦ, ਆਪਣੀ ਕੋਈ ਇੱਛਾ ਹੋ ਸਕਦੀ ਹੈ, ਜਾਂ ਉਹ ਆਪਣੇ ਆਪ ਅੰਤਰ-ਧਾਰਮਿਕ ਪ੍ਰੇਮ ਅਤੇ ਵਿਆਹ ਦਾ ਕਦਮ ਉਠਾ ਸਕਦੀ ਹੈ -ਇਸ ਸੋਚ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ | ਮੈਨੂੰ ਇਸਦੇ ਪਿੱਛੇ ਇੱਕ ਡਰ ਵੀ ਨਜ਼ਰ ਆਉਂਦਾ ਹੈ, ਕਿਉਂਕਿ ਔਰਤਾਂ ਹੁਣ ਆਪਣੇ ਆਪ ਆਪਣੇ ਫੈਸਲੇ ਲੈ ਰਹੀਆਂ ਹਨ |
ਨਫਰਤ ਫ਼ੈਲਾਉਣ ਵਾਲੇ ਅਭਿਆਨਾਂ ਦੀ ਇੱਕ ਹੋਰ ਵੱਡੀ ਵਿਸ਼ੇਸ਼ਤਾ ਹੁੰਦੀ ਹੈ – ਇੱਕ ਹੀ ਗੱਲ ਦੇ ਦੁਹਰਾਓ ਕਰਨਾ, ਜਿਸਦੇ ਨਾਲ ਉਹ ਲੋਕਾਂ ਦੇ ਆਮ ਗਿਆਨ ਵਿੱਚ ਸ਼ੁਮਾਰ ਹੋ ਜਾਵੇ | ਲਵ ਜਿਹਾਦ ਅੰਦੋਲਨ ਵਿੱਚ ਅਜਿਹਾ ਝੂਠਾ ਦੁਹਰਾਓ ਕਾਫ਼ੀ ਨਜ਼ਰ ਆਉਂਦਾ ਹੈ, ਜਿਸਦੇ ਨਾਲ ਫਿਰਕਾਪ੍ਰਸਤੀ ਮਜ਼ਬੂਤ ਹੁੰਦੀ ਹੈ | ਇਸਦੇ ਇਲਾਵਾ, ਲਵ ਜਿਹਾਦ ਵਿੱਚ ਕਈ ਨਵੀਂਆਂ ਚੀਜਾਂ ਵੀ ਸ਼ਾਮਿਲ ਹੋਈਆਂ ਹਨ, ਜਿਸ ਵਿੱਚ ਮੁਸਲਮਾਨਾਂ ਦੇਖਿਲਾਫ ਟਰੂਪ ਵਿੱਚ ਨਵੇਂ - ਨਵੇਂ ਇਜਾਫੇ ਵੀ ਹਨ — ਅੱਤਵਾਦ ਅਤੇ ਅੱਤਵਾਦੀ ਮੁਸਲਮਾਨ, ਮੁਸਲਮਾਨ ਫਿਰਕਾਪ੍ਰਸਤੀ, ਫਸਾਦੀ ਮੁਸਲਮਾਨ ਨੌਜਵਾਨ, ਵਿਦੇਸ਼ੀ ਫੰਡ ਅਤੇ ਅੰਤਰਾਸ਼ਟਰੀ ਚਾਲ |
ਇਸ ਤਰ੍ਹਾਂ ਦੇ ਦੁਸ਼ਪ੍ਰਚਾਰ ਨਾਲ ਫਿਰਕਾਪ੍ਰਸਤ ਮਾਹੌਲ ਵਿੱਚ ਤਾਂ ਵਾਧਾ ਹੋਇਆ ਹੈ, ਪਰ ਇਹ ਵੀ ਸੱਚ ਹੈ ਕਿ ਔਰਤਾਂ ਨੇ ਅੰਤਰ-ਧਾਰਮਿਕ ਪ੍ਰੇਮ ਅਤੇ ਵਿਆਹ ਦੇ ਜ਼ਰਿਏ ਇਸ ਫਿਰਕਾਪ੍ਰਸਤ ਲਾਮਬੰਦੀ ਦੀਆਂ ਕੋਸ਼ਿਸ਼ਾਂ ਵਿੱਚ ਸੰਨ੍ਹ ਵੀ ਲਾਈ ਹੈ | ਅੰਬੇਡਕਰ ਨੇ ਕਿਹਾ ਸੀ ਕਿ ਅੰਤਰਜਾਤੀ ਵਿਆਹ ਜਾਤੀਵਾਦ ਨੂੰ ਖਤਮ ਕਰ ਸਕਦਾ ਹੈ | ਮੇਰਾ ਮੰਨਣਾ ਹੈ ਕਿ ਅੰਤਰ-ਧਾਰਮਿਕ ਵਿਆਹ, ਧਾਰਮਿਕ ਪਹਿਚਾਣ ਨੂੰ ਕਮਜੋਰ ਕਰ ਸਕਦਾ ਹੈ | ਔਰਤਾਂ ਨੇ ਆਪਣੇ ਪੱਧਰ ਉੱਤੇ ਇਸ ਤਰ੍ਹਾਂ ਦੇ ਫਿਰਕਾਪ੍ਰਸਤ ਪ੍ਰਚਾਰਾਂ ਉੱਤੇ ਕਈ ਵਾਰ ਕੰਨ ਨਹੀਂ ਧਰਿਆ | ਜੋ ਔਰਤਾਂ ਅੰਤਰ-ਧਾਰਮਿਕ ਵਿਆਹ ਕਰਦੀਆਂ ਹਨ , ਉਹ ਕਿਤੇ ਨਾ ਕਿਤੇ ਸਮੁਦਾਇਕ ਅਤੇ ਫਿਰਕਾਪ੍ਰਸਤ ਕਿਲਾਬੰਦੀ ਵਿੱਚ ਪਾੜ ਲਗਾਉਂਦੀਆਂ ਹਨ| ਰੁਮਾਂਸ ਅਤੇ ਪਿਆਰ ਇਸ ਤਰ੍ਹਾਂ ਦੇ ਪ੍ਚਾਰ ਨੂੰ ਤਬਾਹ ਕਰ ਸਕਦਾ ਹੈ |
ਚਾਰੂ ਗੁਪਤਾ
ਲੇਖਿਕਾ ਦਿੱਲੀ ਯੂਨੀਵਰਸਿਟੀ ਦੇ ਇਤਹਾਸ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਹਨ |
ਪੰਜਾਬੀ ਤਰਜ਼ਮਾ : ਇਕਬਾਲ ਗਿੱਲ ਧਨੌਲਾ
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-79929281428282771172014-09-10T02:17:00.001-07:002014-09-10T02:17:51.250-07:00 ਮੇਰੀ ਮੌਤ ਲਈ ਕੇ ਪੀ ਐਸ ਗਿੱਲ ਤੇ ਬੇਅੰਤ ਸਿੰਘ ਜ਼ਿੰਮੇਵਾਰ : ਖਾਲੜਾ
ਜਸਵੰਤ ਸਿੰਘ ਖਾਲੜਾ ਨੂੰ ਜਦੋਂ 6 ਸਤੰਬਰ 1995 ਨੂੰ ਘਰੋਂ ਚੁੱਕਿਆ ਗਿਆ ਸੀ ਤਾਂ ਪੰਜਾਬ ਅੰਦਰ ਕੰਮ ਕਰਦੀਆਂ ਲਗਭਗ ਸਾਰੀਆਂ ਹੀ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਇਹ ਸ਼ੱਕ ਜਾਹਰ ਕੀਤਾ ਸੀ ਕਿ ਸ. ਖਾਲੜੇ ਨੂੰ ਕੇ ਪੀ ਐੱਸ ਗਿੱਲ ਦੀ ਪੁਲਿਸ ਨੇ ਚੁੱਕਿਆ ਹੈ। ਦੂਸਰੇ ਦਿਨ ਹੀ ਇਸ ਕਿਸਮ ਦੇ ਬਿਆਨ ਅਖ਼ਬਾਰਾਂ ਵਿਚ ਛਪ ਗਏ ਸਨ, ਜਿਨ੍ਹਾਂ 'ਚ ਇਸ ਦੀ ਸਪੱਸ਼ਟ ਤੌਰ 'ਤੇ ਨਿਸ਼ਾਨਦੇਹੀ ਕੀਤੀ ਗਈ ਸੀ। ਇਸ ਨਿਸ਼ਾਨੇਦਹੀ ਦਾ ਠੋਸ ਆਧਾਰ ਸੀ।
ਕਿਉਂਕਿ ਸ. ਜਸਵੰਤ ਸਿੰਘ ਖਾਲੜਾ ਨੇ 23 ਫਰਵਰੀ 1995 ਨੂੰ ਜਾਰੀ ਕੀਤੇ ਗਏ ਆਪਣੇ ਬਿਆਨ ਵਿਚ ਸਾਫ ਐਲਾਨ ਕੀਤਾ ਸੀ ਕਿ ''ਜੇਕਰ ਪੰਜਾਬ ਸਰਕਾਰ ਤੇ ਪੁਲਿਸ ਇਹ ਸਮਝਦੀ ਹੈ ਕਿ ਮੈਨੂੰ ਖਤਮ ਕਰਕੇ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਮਾਮਲੇ ਨੂੰ ਖੁਰਦ ਬੁਰਦ ਕੀਤਾ ਜਾ ਸਕਦਾ ਹੈ ਤਾਂ ਇਹ ਉਸਦੀ ਗਲਤਫਿਹਿਮੀ ਹੈ। ਕਿਉਂਕਿ ਇਸ ਸੰਬੰਧੀ ਤੱਥ ਦੁਨੀਆਂ ਪੱਧਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਤੱਕ ਪੁਹੰਚ ਚੁੱਕੇ ਹਨ।'' ਇਸੇ ਬਿਆਨ 'ਚ ਸ. ਖਾਲੜਾ ਨੇ ਇਹ ਇੰਕਸ਼ਾਫ ਵੀ ਕੀਤਾ ਸੀ, "ਕਾਂਗਰਸ ਪਾਰਟੀ ਦੇ ਇਕ ਜਿ਼ੰਮੇਵਾਰ ਐੱਮ ਐੱਲ ਏ ਨੇ 2 ਦਿਨ ਪਹਿਲਾਂ ਮੈਨੂੰ...ਜਾਤੀ ਤੌਰ 'ਤੇ ਮਿਲ ਕੇ ਦੱਸਿਆ ਹੈ ਕਿ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਖੁੱਲ੍ਹਣ ਤੋਂ ਬਹੁਤ ਖਫਾ ਹੋਏ ਪਏ ਹਨ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਇਹ ਪੜਤਾਲ ਅੱਗੇ ਵਧਦੀ ਹੈ ਤਾਂ ਹਰ ਹਾਲਤ ਵਿਚ ਉਹ ਜਸਵੰਤ ਸਿੰਘ ਖਾਲੜਾ ਦੀ ਲਾਸ਼ ਨੂੰ ਖੁਰਦ ਬੁਰਦ ਕਰਨਗੇ ਅਤੇ ਜਿੱਥੇ 25 ਹਜ਼ਾਰ ਲਾਸ਼ਾਂ ਦੀ ਜਾਂਚ ਹੋਵੇਗੀ, ਉੱਥੇ ਇਕ ਹੋਰ ਵੀ ਝੱਲ ਲੈਣਗੇ। ਐੱਮ ਐੱਲ ਏ ਜਿਸ ਦਾ ਅਜੇ ਮੈਂ ਨਾਂ ਦੱਸਣਾ ਠੀਕ ਨਹੀਂ ਸਮਝਦਾ, ਨੇ ਮੈਨੂੰ ਇਹ ਵੀ ਦੱਸਿਆ ਹੈ ਕਿ ਇਸ ਕੰਮ ਦੀ ਉਨ੍ਹਾਂ ਨੇ ਸਾਡੀ ਕਾਂਗਰਸ ਸਰਕਾਰ ਤੋਂ ਇਜ਼ਾਜਤ ਵੀ ਲੈ ਲਈ ਹੈ।" ਇਹ ਜੋ ਸ਼ੰਕਾ ਸੀ ਅੱਜ ਉਹ ਸੱਚ ਸਾਬਤ ਹੋ ਚੁੱਕੀ ਹੈ। ਪਰ ਸ. ਖਾਲੜਾ ਨੇ ਆਪਣੀ ਜਿ਼ੰਦਗੀ ਦੀ ਭੀਖ ਮੰਗਣ ਦੀ ਬਜਾਇ ਦ੍ਰਿੜ੍ਹਤਾ ਨਾਲ ਐਲਾਨਿਆ ਸੀ, ''ਮੈਂ ਆਪਣੀ ਜਿ਼ੰਦਗੀ ਦੀ ਰਾਖੀ ਲਈ ਕਿਸੇ ਅਦਾਲਤ ਵਿਚ ਜਾਣ ਦੀ ਥਾਂ ਅਕਾਲ ਪੁਰਖ ਦੇ ਚਰਨਾਂ ਵਿਚ ਅਤੇ ਲੋਕਾਂ ਦੀਆਂ ਬਰੂਹਾਂ ਵਿਚ ਜਾਣ ਨੂੰ ਤਰਜੀਹ ਦੇਵਾਂਗਾ ਅਤੇ ਸਭ ਜਮਹੂਰੀਅਤ ਪਸੰਦ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਮੈਨੂੰ ਖਤਮ ਕੀਤਾ ਗਿਆ ਤਾਂ ਕਿਸੇ ਪੁਲਿਸ ਕੈਟ ਜਾਂ ਥਾਣੇਦਾਰ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ ਬਲਕਿ ਮੁੱਖ ਮੰਤਰੀ ਬੇਅੰਤ ਸਿੰਘ ਤੇ ਪੁਲਿਸ ਮੁਖੀ ਕੇ ਪੀ ਐੱਸ ਗਿੱਲ ਨੂੰ ਇਸਦਾ ਜਿ਼ੰਮੇਵਾਰ ਠਹਿਰਾਇਆ ਜਾਵੇ।''
ਖਾਲੜਾ ਦੀ ਇਹ ਭਵਿੱਖਬਾਣੀ ਇਨ-ਬਿੰਨ ਸੱਚ ਸਾਬਤ ਹੋਈ। ਬੇਅੰਤ ਸਿੰਘ ਦੇ ਬੰਬ ਧਮਾਕੇ 'ਚ ਉੱਡਣ ਦੀ ਘਟਨਾ ਦੀ ਆੜ 'ਚ ਸ. ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੁੱਕ ਲਿਆ ਗਿਆ ਤੇ ਪੂਰੀ ਕਾਇਰਤਾ ਨਾਲ ਉਸ ਦਰਵੇਸ਼ ਨੂੰ ਕੋਹ-ਕੋਹ ਕੇ ਸਿਰਫ ਇਸ ਲਈ ਕਤਲ ਕਰ ਦਿੱਤਾ ਗਿਆ ਕਿ ਉਸਨੇ ਇਸ ਹਕੂਮਤ ਤੇ ਖਾਸ ਕਰਕੇ ਪੰਜਾਬ ਪੁਲਿਸ ਦੇ ਜਬਰ ਦਾ ਪਰਦਾਫਾਸ਼ ਕੀਤਾ ਸੀ।
ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਰਹੇ ਸ. ਜਸਵੰਤ ਸਿੰਘ ਖਾਲੜਾ ਦੀ ਪੁਲਿਸ ਦੀ ਗੈਰਕਾਨੂੰਨੀ ਹਿਰਾਸਤ 'ਚ ਹੋਈ ਹਲਾਕਤ ਦੇ ਇਸ ਚਸ਼ਮਦੀਦ ਕੁਲਦੀਪ ਸਿੰਘ, ਜਿਸ ਦੇ ਜਿ਼ੰਮੇ ਉਸ ਦੇ ਸੰਬੰਧਤ ਅਫ਼ਸਰ ਵਲੋਂ ਸ. ਖਾਲੜਾ ਨੂੰ ਰੋਟੀ ਪਾਣੀ ਦੇਣ ਅਤੇ ਟੱਟੀ ਪਿਸ਼ਾਬ ਕਰਾਉਣ ਦਾ ਕੰਮ ਸੌਂਪਿਆ ਗਿਆ ਸੀ, ਨੇ ਦੱਸਿਆ ਹੈ ਕਿ 1994 ਵਿਚ ਉਸ ਨੇ ਐੱਸ ਪੀ ਓ ਵਜੋਂ ਆਪਣੀ ਨੌਕਰੀ ਥਾਣਾ ਸਦਰ ਰੋਪੜ ਵਿਖੇ, ਥਾਣਾ ਸਦਰ ਦੇ ਐੱਸ ਐੱਚ ਓ ਸਤਨਾਮ ਸਿੰਘ ਦੇ ਗੰਨਮੈਨ ਵਜੋਂ ਸ਼ੁਰੂ ਕੀਤੀ ਸੀ, ਉਥੋਂ ਉਸ ਨੂੰ ਚਮਕੌਰ ਸਾਹਿਬ ਵਿਖੇ ਬਦਲ ਦਿੱਤਾ ਗਿਆ।
ਜਦੋਂ ਅਜੀਤ ਸਿੰਘ ਸੰਧੂ ਐੱਸ ਐੱਸ ਪੀ ਰੋਪੜ ਤੋਂ ਬਦਲ ਕੇ ਮੁੜ ਐੱਸ ਐੱਸ ਪੀ ਤਰਨਤਾਰਨ ਆਣ ਲੱਗੇ ਤਾਂ ਉਨ੍ਹਾਂ ਨੇ ਉਸ ਨੂੰ ਆਪਣੇ ਨਾਲ ਹੀ ਲਿਆਕੇ ਐੱਸ ਪੀ ਓ ਲਾ ਦਿੱਤਾ ਅਤੇ ਉਸ ਦੀ ਤਾਇਨਾਤੀ ਥਾਣਾ ਝਬਾਲ ਦੇ ਐੱਸ ਐੱਚ ਓ ਸਤਨਾਮ ਸਿੰਘ (ਜੋ ਸ੍ਰੀ ਸੰਧੂ ਦੇ ਨਾਲ ਹੀ ਉਨ੍ਹਾਂ ਦੀ ਟੀਮ ਦੇ ਮੈਂਬਰ ਵਜੋਂ ਰੋਪੜ ਪੁਲਿਸ ਜਿ਼ਲ੍ਹੇ 'ਚੋਂ ਬਦਲ ਕੇ ਆਇਆ ਸੀ) ਦੇ ਅੰਗ ਰੱਖਿਅਕ ਵਜੋਂ ਕਰ ਦਿੱਤੀ। ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਇਹ ਅਕਤੂਬਰ 1995 ਦੀ ਗੱਲ ਹੈ ਕਿ ਡਿਊਟੀ ਸੰਭਾਲਣ ਦੇ ਤੀਜੇ ਚੌਥੇ ਦਿਨ ਹੀ ਤੱਤਕਾਲੀ ਐੱਸ ਐੱਸ ਓ ਝਬਾਲ ਸ੍ਰੀ ਸਤਨਾਮ ਸਿੰਘ (ਜੋ ਹੁਣ ਨਕੋਦਰ ਹੈ) ਨੇ ਉਸ ਨੂੰ ਕੋਲ ਬੁਲਾ ਕੇ ਕਿਹਾ ਕਿ ਉਸ ਨੇ ਥਾਣੇ ਦੀ ਹਦੂਦ ਤੋਂ ਬਾਹਰ ਪੈਂਦੀ ਇਕ ਹਨ੍ਹੇਰੀ ਕੋਠੜੀ 'ਚ ਬੰਦ ਇਕ ਐਸੇ ਬੰਦੇ ਨੂੰ ਰੋਟੀ ਪਾਣੀ ਦੇਣ ਦੀ ਡਿਊਟੀ ਕਰਨੀ ਹੈ, ਜਿਸ ਬਾਰੇ ਉਸ ਨੇ ਭੇਦ ਇਸ ਤਰ੍ਹਾਂ ਗੁਪਤ ਰੱਖਣਾ ਹੈ ਕਿ ਕੰਧਾਂ ਨੂੰ ਵੀ ਇਸ ਦੀ ਭਿਣਕ ਨਹੀਂ ਪੈਣੀ ਚਾਹੀਦੀ।
ਐੱਸ ਪੀ ਓ ਦੇ ਦੱਸਣ ਅਨੁਸਾਰ ਆਪਣੇ ਸੰਬੰਧਤ ਪੁਲਿਸ ਅਫ਼ਸਰ ਦੀ ਹਦਾਇਤ ਅਨੁਸਾਰ ਜਦੋਂ ਉਕਤ ਹਨ੍ਹੇਰ ਕੋਠੜੀ 'ਚ ਬੰਦ ਅਜਨਬੀ ਨੂੰ ਰੋਟੀ ਪਾਣੀ ਦੇਣ ਲਈ ਆਪਣੇ ਅਫ਼ਸਰ ਕੋਲੋਂ ਚਾਬੀ ਲੈ ਕੇ ...ਉਸਨੇ ਕੋਠੜੀ ਨੂੰ ਵੱਜਾ ਜਿੰਦਰਾ ਖੋਲ੍ਹਿਆ ਤਾਂ ਅੰਦਰ ਗੁਲਾਬੀ ਕੁੜਤੇ ਪਜਾਮੇ 'ਚ ਭੁੰਜੇ ਅਧਮੋਇਆਂ ਵਾਂਗ ਲੇਟੇ ਇਸ ਵਿਅਕਤੀ ਨੇ ਉਸ ਵਲੋਂ ਪੁੱਛੇ ਪ੍ਰਸ਼ਨਾਂ ਦੇ ਜੁਆਬ ਵਿਚ ਆਪਣਾ ਨਾਂ ਜਸਵੰਤ ਸਿੰਘ, ਪਿੰਡ ਖਾਲੜਾ ਆਤੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਦੱਸਿਆ। ਉਕਤ ਐੱਸ ਪੀ ਓ ਨੇ ਦੱਸਿਆ ਕਿ ਉਸ ਵਲੋਂ ਸ੍ਰੀ ਖਾਲੜਾ ਨੂੰ ਰੋਟੀ ਪਾਣੀ ਦੇਣ ਅਤੇ ਹਾਜ਼ਤ ਸਮੇਂ ਉਸ ਨੂੰ ਟੱਟੀ ਪਿਸ਼ਾਬ ਕਰਾਉਣ ਆਦਿ ਦਾ ਸਿਲਸਿਲਾ ਇਸੇ ਤਰਾਂ ਤਿੰਨ-ਚਾਰ ਦਿਨ ਹੋਰ ਚਲਦਾ ਰਿਹਾ ਕਿ ਇਕ ਦਿਨ ਸ਼ਾਮੀਂ 7 ਵਜੇ ਇਕ ਮਾਰੂਤੀ ਕਾਰ ਝਬਾਲ ਥਾਣੇ ਵਿਚ ਆ ਕੇ ਰੁਕੀ, ਜਿਸ ਵਿਚੋਂ ਉਸ ਵੇਲੇ ਦੇ ਐੱਸ ਐੱਸ ਪੀ ਤਰਨ ਤਾਰਨ ਅਜੀਤ ਸਿੰਘ ਸੰਧੂ, ਉਸ ਵੇਲੇ ਦੇ ਡੀ ਐੱਸ ਪੀ ਜਸਪਾਲ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਅਰਵਿੰਦਰ ਸਿੰਘ ਹੇਠਾਂ ਉਤਰੇ। ਉਸ ਨੇ ਅੱਗੇ ਦੱਸਿਆ ਕਿ ਇਸ ਦੇ ਮਗਰੇ ਹੀ ਇਕ ਹੋਰ ਮਾਰੂਤੀ ਕਾਰ ਥਾਣੇ ਪੁੱਜੀ, ਜਿਸ ਵਿਚ ਤਤਕਾਲੀ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ, ਐੱਸ ਐੱਚ ਓ ਮਾਨੋਚਾਹਲ, ਜਸਬੀਰ ਸਿੰਘ ਅਤੇ ਹੌਲਦਾਰ ਪ੍ਰਿਥੀਪਾਲ ਸਿੰਘ ਬਾਹਰ ਨਿਕਲੇ। ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਪਿਛੋਂ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ ਜੋ ਕਿ ਹਾਲ ਹੀ ਵਿਚ ਮਹਿਲ ਕਲਾਂ (ਪੁਲਿਸ ਜਿ਼ਲ੍ਹਾ ਬਰਨਾਲਾ) ਵਿਖੇ ਤਾਇਨਾਤੀ ਸਮੇਂ ਕਿਸੇ ਕੇਸ ਵਿਚ ਮੁਅੱਤਲ ਹੋਏ ਹਨ, ਨੇ ਉਸ ਨੂੰ ਕੋਠੜੀ ਦੀ ਚਾਬੀ ਲੈ ਕੇ ਆਉਣ ਲਈ ਕਿਹਾ। ਉਸ ਨੇ ਦੱਸਿਆ ਕਿ ਉਸ ਉਪਰੰਤ ਸ੍ਰੀ ਸੰਧੂ ਸਮੇਤ ਇਹ ਸਾਰੇ ਅਫ਼ਸਰ ਅਤੇ ਪੁਲਿਸ ਕਰਮੀ ਉਸ ਕੋਠੜੀ ਵਿਚ ਵੜ ਗਏ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਇਸ ਪਿਛੋਂ ਅਜੀਤ ਸਿੰਘ ਨੇ ਇਹ ਕਹਿੰਦਿਆਂ ਕਿ 'ਤੂੰ ਸਾਡੇ ਖਿਲਾਫ ਬੜੇ 'ਐਫੀਡੇਵਿਟ' ਇਕੱਠੇ ਕਰਦਾ ਫਿਰਦਾ ਹੈਂ, ਤੈਨੂੰ ਸੈਆਂ ਵੇਰ ਵਰਜਿਆ ਹੈ ਪਰ ਤੂੰ ਫਿਰ ਵੀ ਬੰਦੇ ਦਾ ਪੁੱਤ ਨਹੀਂ ਬਣਿਆ' ਤੇ ਉਹ ਨੇ ਪੁਲਿਸ ਕਰਮੀਆਂ ਨੂੰ ਸ. ਖਾਲੜਾ ਦੇ ਦੋਵੇਂ ਹੱਥ ਪਿੱਛੇ ਬੰਨ੍ਹ ਕੇ ਉਸ ਨੂੰ ਅਲਫ ਨੰਗਾ ਕਰਕੇ ਲਟਕਾਉਣ ਦਾ ਹੁਕਮ ਦਿੰਦਿਆਂ, ਖਾਲੜਾ ਦੇ ਸਿਰ ਦੇ ਵਾਲਾਂ ਨੂੰ ਫੜਕੇ ਕਮਰੇ 'ਚ ਘਸੀਟਣਾ ਸ਼ੁਰੂ ਕਰ ਦਿੱਤਾ। ਕੁਲਦੀਪ ਸਿੰਘ ਅਨੁਸਾਰ ਇਸ ਮੌਕੇ ਪੁਲਿਸ ਮਾਰ ਨਾਲ ਬਹੁੜੀ ਪਾਉਂਦੇ ਅਤੇ ਡਾਡਾਂ ਮਾਰਦੇ ਸ. ਖਾਲੜਾ ਦੇ ਪੱਟਾਂ 'ਤੇ ਕੋਈ ਅੱਧਾ ਘੰਟਾ ਲੂਣ ਘੋਟਣਾ ਫੇਰਨ ਦੀ ਜ਼ਹਿਮਤ ਦੇਣੀ ਵੀ ਸੰਧੂ ਨੇ ਕਿਸੇ ਹੋਰ ਨੂੰ ਗਵਾਰਾ ਨਾ ਸਮਝੀ ਅਤੇ ਉਹ ਖੁਦ ਸ੍ਰੀ ਖਾਲੜਾ ਦੇ ਪੱਟਾਂ 'ਤੇ ਲੂਣ ਘੋਟਣਾ ਫੇਰਨ ਲਈ ਚੜ੍ਹਦੇ ਰਹੇ।
ਉਸ ਨੇ ਦੱਸਿਆ ਕਿ ਅੱਧੇ ਘੰਟੇ ਦੇ ਇਸ ਘੋਰ ਤਸ਼ੱਦਦ ਪਿੱਛੋਂ ਸ. ਖਾਲੜਾ ਨੂੰ ਨੀਮ ਬੇਹੋਸ਼ੀ ਦੀ ਹਾਲਤ 'ਚ ਲੀੜੇ ਪਾ ਕੇ ਬਿਠਾ ਦਿਤਾ ਅਤੇ ਉਸ ਨੂੰ ਕੋਸਾ ਪਾਣੀ ਪਿਆਉਣ ਪਿੱਛੋਂ ਰਾਤੀਂ 9 ਵਜੇ ਦੇ ਕਰੀਬ ਸ੍ਰੀ ਸੰਧੂ ਸਮੇਤ ਸਾਰੇ ਪੁਲਿਸ ਕਰਮੀ ਚਲੇ ਗਏ। ਐੱਸ ਪੀ ਓ ਕੁਲਦੀਪ ਸਿੰਘ ਨੇ ਇਹ ਅਹਿਮ ਇੰਕਸ਼ਾਫ ਕੀਤਾ ਕਿ ਸ. ਖਾਲੜਾ ਨੂੰ 27-28 ਅਕਤੂਬਰ ਦੇ ਆਸ-ਪਾਸ ਗੋਲੀ ਨਾਲ ਹਲਾਕ ਕਰਨ ਅਤੇ ਇਸ ਪਿਛੋਂ ਹਰੀਕੇ ਪੱਤਣ ਦਰਿਆ 'ਚ ਰੋੜਨ ਤੋਂ ਚੰਦ ਦਿਨ ਪਹਿਲਾਂ ਸ. ਖਾਲੜਾ ਨੂੰ ਇਕ ਰਾਤ ਪਿੰਡ ਮਾਨਾਂਵਾਲਾ ਸਥਿਤ ਅਜੀਤ ਸਿੰਘ ਸੰਧੂ ਦੀ ਰਿਹਾਇਸ਼ਗਾਹ 'ਤੇ ਵੀ ਲਿਜਾਇਆ ਗਿਆ। ਉਸ ਦੇ ਦੱਸਣ ਅਨੁਸਾਰ ਝਬਾਲ ਦੇ ਉਸ ਸਮੇਂ ਦੇ ਐੱਸ ਐੱਚ ਓ ਸਤਨਾਮ ਸਿੰਘ ਦੇ ਆਦੇਸ਼ 'ਤੇ ਉਸ ਨੇ ਸ. ਖਾਲੜਾ ਨੂੰ ਡੌਲਿਆਂ ਤੋਂ ਪਕੜਦਿਆਂ ਸਹਾਰਾ ਦੇ ਕੇ ਉਸਦੀ ਮਾਰੂਤੀ ਕਾਰ ਦੀ ਪਿਛਲੀ ਸੀਟ 'ਤੇ ਬਿਠਾਇਆ। ਉਸਨੇ ਦੱਸਿਆ ਕਿ ਸ. ਖਾਲੜਾ ਨੂੰ ਮਾਨਾਂਵਾਲਾ ਲਿਜਾਣ ਵਾਲੀ ਇਸ ਕਾਰ ਨੂੰ ਖੁਦ ਸਤਨਾਮ ਸਿੰਘ ਨੇ ਚਲਾਇਆ। ਜਦੋਂਕਿ ਕਾਰ ਦੀ ਪਿਛਲੀ ਸੀਟ 'ਤੇ ਉਹ (ਕੁਲਦੀਪ ਸਿੰਘ) ਸ. ਖਾਲੜਾ ਨੂੰ ਢੋਈ ਦੇ ਕੇ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਮਾਨਾਂਵਾਲੇ, ਅਜੀਤ ਸਿੰਘ ਸੰਧੂ ਦੀ ਕੋਠੀ ਦੇ ...ਮੂਹਰੇ ਜਾ ਕੇ ਸਤਨਾਮ ਸਿੰਘ ਕਾਰ ਰੋਕ ਕੇ ਸੰਧੂ ਨੂੰ ਮਿਲਣ ਅੰਦਰ ਗਿਆ ਅਤੇ ਬਾਅਦ ਵਿਚ ਸ. ਖਾਲੜਾ ਨੂੰ ਸ੍ਰੀ ਸੰਧੂ ਦੇ ਆਦੇਸ਼ 'ਤੇ ਕੋਠੀ ਦੇ ਇਕ ਵੱਡੇ ਕਮਰੇ ਵਿਚ ਲਿਜਾ ਕੇ ਉਸ ਨੇ ਅਤੇ ਸਤਨਾਮ ਸਿੰਘ ਨੇ ਕੁਰਸੀ 'ਤੇ ਬਿਠਾਇਆ ਅਤੇ ਬਾਅਦ ਵਿਚ ਸਤਨਾਮ ਸਿੰਘ ਨੇ ਉਸ ਨੂੰ ਬਾਹਰ ਲਾਅਨ ਵਿਚ ਜਾ ਕੇ ਬੈਠਣ ਅਤੇ ਉਡੀਕ ਕਰਨ ਲਈ ਕਿਹਾ। ਉਸਨੇ ਦੱਸਿਆ ਕਿ ਏਨੇ ਨੂੰ ਟੂ-ਟੂ ਕਰਦੀਆਂ ਗੱਡੀਆਂ ਦੀ ਇਕ ਆਵਾਜ਼ ਕੋਠੀ ਦੇ ਅੱਗੇ ਆ ਕੇ ਸ਼ਾਂਤ ਹੋ ਗਈ ਅਤੇ ਇਕ ਕਾਰ ਵਿਚੋਂ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਕੇ ਪੀ ਐੱਸ ਗਿੱਲ ਅਤੇ ਉਨ੍ਹਾਂ ਨਾਲ ਇਕ ਕਲੀਨ ਸ਼ੇਵ ਪੁਲਿਸ ਅਫ਼ਸਰ, ਸੰਧੂ ਦੀ ਕੋਠੀ ਅੰਦਰ ਗਏ ਅਤੇ ਕੋਈ ਅੱਧਾ ਘੰਟਾ ਸ. ਖਾਲੜਾ ਨੂੰ ਮੂਹਰੇ ਬਿਠਾ ਕੇ ਗੱਲਬਾਤ ਕਰਨ ਬਾਅਦ ਗਿੱਲ ਆਪਣੇ ਨਾਲ ਆਏ ਪੁਲਿਸ ਅਫ਼ਸਰ ਅਤੇ ਐੱਸ ਐੱਸ ਪੀ ਤਰਨਤਾਰਨ ਰਹੇ ਅਜੀਤ ਸਿੰਘ ਸੰਧੂ ਨਾਲ ਉਥੋਂ ਚਲੇ ਗਏ। ਜਦਕਿ ਸਤਨਾਮ ਸਿੰਘ ਅਤੇ ਉਹ ਸ. ਖਾਲੜਾ ਨੂੰ ਲੈ ਕੇ ਵਾਪਸ ਝਬਾਲ ਆ ਗਏ। ਉਸ ਨੇ ਦੱਸਿਆ ਕਿ ਰਸਤੇ ਵਿਚ ਐੱਸ ਐੱਚ ਓ ਸਤਨਾਮ ਸਿੰਘ ਇਹ ਕਹਿੰਦਾ ਰਿਹਾ ਕਿ ''ਜੇਕਰ ਖਾਲੜਾ ਤੂੰ ਗਿੱਲ ਸਾਹਬ ਦਾ ਕਿਹਾ ਮੰਨ ਲੈਂਦਾ ਤਾਂ ਅਸੀਂ ਵੀ ਬਚ ਜਾਂਦੇ ਤੇ ਤੂੰ ਵੀ ਬਚ ਜਾਣਾ ਸੀ। ਸੁਪਰੀਮ ਕੋਰਟ 'ਚ ਲਵਾਰਸ ਲਾਸ਼ਾਂ ਦੀ ਰਿੱਟ ਤੋਂ ਭਲਾ ਤੈਨੂੰ ਕੀ ਕੋਹਿਨੂਰ ਮਿਲੂ।'' ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਸ. ਖਾਲੜਾ ਸਰੀਰਕ ਤੌਰ 'ਤੇ ਅਤਿ ਜ਼ਰਜ਼ਰ ਹਾਲਾਤ 'ਚ ਹੁੰਦਿਆਂ ਵੀ 'ਸਭ ਕੁਝ ਭਾਣੇ 'ਚ ਹੀ ਹੈ' ਦੇ ਆਤਮਿਕ ਬੁਲੰਦੀ ਭਰੇ ਲਫਜ਼ ਹੀ ਕਹਿੰਦਾ ਰਿਹਾ।
ਕੁਲਦੀਪ ਸਿੰਘ ਨੇ ਖਾਲੜਾ ਦੀ ਹਲਾਕਤ ਵੇਲੇ ਦਾ ਦ੍ਰਿਸ਼ ਵਰਨਣ ਕਰਦਿਆਂ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਤੋਂ ਤਿੰਨ-ਚਾਰ ਦਿਨ ਬਾਅਦ ਸ਼ਾਮੀਂ 7.30 ਵਜੇ ਡੀ ਐੱਸ ਪੀ ਜਸਪਾਲ ਸਿੰਘ ਆਪਣੇ ਗੰਨਮੈਨ ਅਰਵਿੰਦਰ ਸਿੰਘ ਸਮੇਤ ਥਾਣਾ ਝਬਾਲ ਆਏ ਅਤੇ ਉਨ੍ਹਾ ਦੇ ਮਗਰ-ਮਗਰ ਹੀ ਕਾਰ ਰਾਹੀਂ ਜਸਬੀਰ ਸਿੰਘ ਐੱਸ ਐਚ ਓ ਮਾਨੋਚਾਹਲ, ਸੁਰਿੰਦਰ ਪਾਲ ਸਿੰਘ ਐੱਸ ਐੱਚ ਓ ਸਰਹਾਲੀ ਅਤੇ ਪ੍ਰਿਥੀਪਾਲ ਸਿੰਘ ਹੌਲਦਾਰ ਵੀ ਉਥੇ ਆ ਗਏ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਸੁਰਿੰਦਰਪਾਲ ਸਿੰਘ ਦਾ ਗੰਨਮੈਨ ਬਲਵਿੰਦਰ ਸਿੰਘ ਘੋੜਾ ਵੀ ਉਨ੍ਹਾਂ ਦੇ ਨਾਲ ਹੀ ਸੀ। ਉਸ ਨੇ ਦੱਸਿਆ ਕਿ ਇਸ ਪਿਛੋਂ ਉਹ ਚਾਬੀ ਲੈ ਕੇ ਕੋਠੜੀ ਦਾ ਦਰਵਾਜ਼ਾ ਖੋਲ੍ਹ ਕੇ ਕੋਠੜੀ 'ਚ ਜਾ ਵੜੇ ਅਤੇ ਮੈਨੂੰ ਉਨ੍ਹਾਂ ਨੇ ਗਰਮ ਪਾਣੀ ਕਰਕੇ ਲਿਆਉਣ ਲਈ ਕਿਹਾ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਮੁਤਾਬਕ ਥੋੜ੍ਹਾ ਚਿਰ ਬਾਅਦ ਹੀ ਸ. ਖਾਲੜਾ ਦੀ ਮਾਰਕੁੱਟ ਪਿੱਛੋਂ ਉਸ ਨੇ ਪਿਸਤੌਲ ਦੇ ਦੋ ਫਾਇਰਾਂ ਦੀ ਆਵਾਜ਼ ਸੁਣੀ। ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਗਰਮ ਪਾਣੀ ਛੱਡ ਕੇ ਅਸਾਲਟ ਚੁੱਕੀ ਬਾਹਰ ਆਇਆ ਤਾਂ ਬਲਵਿੰਦਰ ਸਿੰਘ ਘੋੜਾ ਮਾਰੂਤੀ ਵੈਨ ਦੀ ਡਿੱਕੀ ਖੋਲ੍ਹ ਰਿਹਾ ਸੀ। ਡਿੱਕੀ ਖੋਲ੍ਹਣ ਪਿਛੋਂ ਬਲਵਿੰਦਰ ਘੋੜਾ ਅਤੇ ...ਅਰਵਿੰਦਰ ਸਿੰਘ ਦੋਵਾਂ ਪੁਲਿਸ ਅਧਿਕਾਰੀਆਂ ਦੇ ਅੰਗ ਰੱਖਿਅਕਾਂ ਨੇ ਸ. ਖਾਲੜਾ ਦੀ ਖੂਨ 'ਚ ਲੱਥਪੱਥ ਮ੍ਰਿਤਕ ਦੇਹ ਕੋਠੜੀ 'ਚੋਂ ਕੱਢ ਕੇ ਲਿਆਂਦੀ ਤੇ ਭੂਆਂ ਕੇ ਡਿੱਕੀ 'ਚ ਸੁੱਟਦਿਆਂ ਕਾਰ ਦੀ ਡਿੱਕੀ ਬੰਦ ਕਰ ਦਿੱਤੀ। ਉਸ ਨੇ ਦੱਸਿਆ ਕਿ ਹਰੀਕੇ ਪੱਤਣ ਦੀਆਂ ਭੁੱਖੀਆਂ ਮੱਛੀਆਂ ਦੀ ਖੁਰਾਕ ਬਣਨ ਲਈ ਲਿਜਾਈ ਜਾ ਰਹੀ ਸ. ਖਾਲੜਾ ਦੀ ਲਾਸ਼ ਵਾਲੀ ਵੈਨ ਨੂੰ ਬਲਵਿੰਦਰ ਸਿੰਘ ਘੋੜਾ ਚਲਾ ਰਿਹਾ ਸੀ, ਜਦਕਿ ਪ੍ਰਿਥੀਪਾਲ ਸਿੰਘ ਅਤੇ ਅਰਵਿੰਦਰ ਸਿੰਘ ਵੀ ਉਸ ਵਿਚ ਬੈਠੇ ਹੋਏ ਸਨ। ਉਸ ਨੇ ਦੱਸਿਆ ਕਿ ਇਸ ਪਿਛੋਂ ਆ ਰਹੀ ਮਾਰੂਤੀ ਕਾਰ ਵਿਚ ਡੀ ਐੱਸ ਪੀ ਜਸਪਾਲ ਸਿੰਘ ਅਤੇ ਜਸਬੀਰ ਸਿੰਘ (ਉਸ ਵੇਲੇ ਐੱਸ ਐੱਚ ਓ ਮਾਨੋਚਾਹਲ) ਸਵਾਰ ਸਨ ਅਤੇ ਇਸ ਪਿਛੋਂ ਤੀਸਰੀ ਮਾਰੂਤੀ ਕਾਰ ਵਿਚ ਉਹ ਐੱਸ ਐੱਚ ਓ ਝਬਾਲ ਸਤਨਾਮ ਸਿੰਘ ਅਤੇ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ ਨਾਲ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਹਰੀਕੇ ਪੱਤਣ ਲੰਘਕੇ ਜਿੱਥੇ ਦੋ ਨਹਿਰਾਂ ਲੰਘਦੀਆਂ ਹਨ, ਵਿਖੇ ਰਾਤੀਂ 10 ਵਜੇ ਦੇ ਕਰੀਬ ਪੁੱਜਕੇ ਅਰਵਿੰਦਰ ਸਿੰਘ ਤੇ ਬਲਵਿੰਦਰ ਘੋੜੇ ਨੇ ਲਾਸ਼ ਨਹਿਰ 'ਚ ਸੁੱਟ ਦਿਤੀ। ਧੜੰਮ ਦੀ ਅਵਾਜ਼ ਨਾਲ ਲਾਸ਼ ਪਾਣੀਆਂ ਦੇ ਬਿਲੇ ਲੱਗਦਿਆਂ ਹੀ ਇਕੇਰਾਂ ਤੇ ਜਿਵੇਂ ਉਸ ਨੂੰ ਖੜੇ ਖੜੋਤੇ ਸਕਤਾ ਜਿਹਾ ਮਾਰ ਗਿਆ ਅਤੇ ਪਿਛੋਂ ਉਹ ਸਾਰੇ ਹਰੀਕੇ ਰੈੱਸਟ ਹਾਊਸ ਵਿਚ ਆ ਗਏ। ਜਿੱਥੇ ਬਲਵਿੰਦਰ ਘੋੜਾ, ਪ੍ਰਿਥੀਪਾਲ, ਅਰਵਿੰਦਰ ਸਿੰਘ ਅਤੇ ਉਸ ਲਈ ਜੀਭ ਦੀ ਤਰਾਵਟ ਵਾਸਤੇ ਪੁਲਿਸ ਅਫ਼ਸਰਾਂ ਨੇ ਦੋ ਵਧੀਆ ਸ਼ਰਾਬ ਦੀਆਂ ਬੋਤਲਾਂ ਭੇਜੀਆਂ ਅਤੇ ਖੁਦ ਉਹ ਰੈੱਸਟ ਹਾਊਸ ਦੇ ਬੰਗਲੇ 'ਚ ਅਨੰਦ ਮੰਗਲ ਮਾਣਦੇ ਰਹੇ।
ਐੱਸ ਪੀ ਓ ਦੇ ਦੱਸਣ ਅਨੁਸਾਰ ਉਹ ਰਾਤੀਂ 12 ਵਜੇ ਤੋਂ ਬਾਅਦ ਉਸ ਦਿਨ ਮਾਰੂਤੀ ਕਾਰ 'ਤੇ ਥਾਣਾ ਝਬਾਲ ਆ ਕੇ ਵੜੇ। ਇਸ ਵਾਰਦਾਤ ਦੇ ਚਾਰ ਦਿਨ ਪਿਛੋਂ ਅਜੀਤ ਸਿੰਘ ਸੰਧੂ ਨੇ ਉਸ ਨੂੰ ਸੱਦਿਆ ਅਤੇ ਉਸ ਨੂੰ ਇਹ ਕਿਹਾ ਕਿ 'ਜੋ ਕੁਝ ਵੀ ਕਾਕਾ ਤੂੰ ਉਸ ਦਿਨ ਵੇਖਿਆ ਹੈ, ਉਸਨੂੰ ਸੁਪਨੇ ਵਾਂਗ ਭੁੱਲ ਜਾਹ.... ਇਹਦੇ 'ਚ ਹੀ ਤੇਰੀ ਜਿ਼ੰਦਗੀ ਦੀ ਬਿਹਤਰੀ ਛੁਪੀ ਹੈ... ਤੂੰ ਫਿਕਰ ਨਾ ਕਰੀਂ ਅਡੀਸ਼ਨਲ ਡੀ ਜੀ ਪੀ ਨੂੰ ਕਹਿ ਕੇ ਤੈਨੂੰ ਪੀ ਏ ਪੀ ਦਾ ਨੰਬਰ ਤਾਂ ਦੁਆ ਹੀ ਦਿਆਂਗੇ।' ਪਿਛੋਂ ਕਾਂਸਟੇਬਲ ਦੇ ਨੰਬਰ ਦੀ ਮੰਗ ਕਰਨ 'ਤੇ ਸਤਨਾਮ ਸਿੰਘ ਨੇ ਕਿਹਾ ਕਿ ਤੇਰੇ ਵਰਗੇ ਵੀਹ ਐੱਸ ਪੀ ਓ ਤੁਰੇ ਫਿਰਦੇ ਹਨ।
ਕੁਲਦੀਪ ਸਿੰਘ
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-6168273232850092672014-09-04T23:18:00.002-07:002014-09-04T23:18:29.309-07:00ਅਧਿਆਪਕ ਟੀ.ਵੀ 'ਤੇ ਬੋਲੇ ਤੇ ਮੋਦੀ ਸੁਣੇ
ਉਹ ਤੁਰਦਾ ਰਿਹਾ,ਰਾਹ ਬਣਦੇ ਗਏ..
ਗੁਰਬਤ ਉਸ ਦਾ ਰਾਹ ਨਹੀਂ ਰੋਕ ਸਕੀ ਤੇ ਠੰਢੀਆਂ ਰਾਤਾਂ ਉਸ ਦਾ ਸਾਈਕਲ। ਜਦੋਂ ਸਿਰੜ ਨੇ ਜਜ਼ਬੇ ਦੀ ਉਂਗਲ ਫੜੀ ਤਾਂ ਅਧਿਆਪਕ ਕਰਨੈਲ ਸਿੰਘ ਵੈਰਾਗੀ ਨੇ ਸਾਈਕਲ ਚੁੱਕ ਲਿਆ। ਜਿਉਂ ਹੀ ਸਵੇਰ ਦੇ ਪੌਣੇ ਚਾਰ ਵੱਜਦੇ ਹਨ, ਉਹ ਆਪਣੇ ਸਾਈਕਲ 'ਤੇ ਘਰੋਂ ਚਾਲੇ ਪਾ ਦਿੰਦਾ ਹੈ। ਵੈਰਾਗੀ ਠੰਢੇ ਮੌਸਮ ਵਿੱਚ ਆਪਣੇ ਹਰ ਵਿਦਿਆਰਥੀ ਘਰ ਦਾ ਬੂਹਾ ਖੜਕਾਉਂਦਾ ਹੈ। ਰਜਾਈ 'ਚੋਂ ਉਠਾ ਕੇ ਉਹ ਆਪਣੇ ਹਰ ਬੱਚੇ ਨੂੰ ਪੜ੍ਹਨ ਬਿਠਾਉਂਦਾ ਹੈ। ਫਿਰ ਉਹ ਅਗਲੇ ਘਰ ਦੇ ਬੂਹੇ 'ਤੇ ਜਾਂਦੇ ਹਨ। ਪੂਰੇ ਸੱਤ ਵਰ੍ਹਿਆਂ ਤੋਂ ਵੈਰਾਗੀ ਸਵੇਰੇ ਚਾਰ ਵਜੇ ਘਰੋਂ-ਘਰੀਂ ਜਾ ਕੇ ਆਪਣੇ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਪਾਠ ਸ਼ੁਰੂ ਕਰਾ ਰਿਹਾ ਹੈ।ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰ ਹੋਡਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਅਧਿਆਪਕ ਕਰਨੈਲ ਸਿੰਘ ਵੈਰਾਗੀ ਜਿਸ ਮਿਸ਼ਨ ਨੂੰ ਲੈ ਕੇ ਤੁਰਿਆ, ਉਹ ਹੁਣ ਰਾਹ ਬਣ ਗਿਆ ਹੈ। ਪੂਰਾ ਸਾਲ ਉਸ ਦਾ ਸਾਈਕਲ ਸਕੂਲ ਦੇ ਚਾਰੇ ਪਾਸੇ ਪੈਂਦੇ ਅੱਠ ਪਿੰਡਾਂ ਵਿੱਚ ਘੁੰਮਦਾ ਹੈ। ਉਹ ਸਵੇਰ ਵਕਤ ਬੱਚਿਆਂ ਦੀਆਂ ਮੁਸ਼ਕਲਾਂ ਵੀ ਹੱਲ ਕਰਦਾ ਹੈ। ਉਹ ਦੱਸਦਾ ਹੈ ਕਿ ਬਹੁਤੇ ਬੱਚੇ ਤਾਂ ਉਸ ਦਾ ਕੁੰਡਾ ਖੜਕਾਉਣ ਤੋਂ ਪਹਿਲਾਂ ਉੱਠ ਜਾਂਦੇ ਹਨ। ਜੋ ਸਵੇਰ ਵਕਤ ਬੱਚੇ ਪੜ੍ਹਦੇ ਮਿਲਦੇ ਹਨ, ਉਨ੍ਹਾਂ ਨੂੰ ਉਹ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਸ਼ਾਬਾਸ਼ ਦਿੰਦਾ ਹੈ। ਜਦੋਂ ਠੰਢੀਆਂ ਰਾਤਾਂ ਵਿੱਚ ਹਰ ਕੋਈ ਸੌਂ ਰਿਹਾ ਹੁੰਦਾ ਹੈ ਤਾਂ ਇਹ ਅਧਿਆਪਕ ਉਦੋਂ ਇਕੱਲਾ ਆਪਣੇ ਬੱਚਿਆਂ ਨੂੰ ਹੀ ਜ਼ਿੰਦਗੀ ਦਾ ਰਾਹ ਨਹੀਂ ਦਿਖਾ ਹੁੰਦਾ ਬਲਕਿ ਉਹ ਸੌਣ ਵਾਲਿਆਂ ਦੀ ਜ਼ਮੀਰ ਨੂੰ ਵੀ ਹਲੂਣ ਰਿਹਾ ਹੁੰਦਾ ਹੈ। ਉਹ ਆਖਦਾ ਹੈ ਕਿ ਬੱਚਿਆਂ ਨੂੰ ਜਲਦੀ ਉਠਾਉਣ ਦਾ ਇਹ ਨਤੀਜਾ ਹੈ ਕਿ ਬਹੁਤੇ ਬੱਚੇ ਖ਼ੁਦ ਜਲਦੀ ਉੱਠਣ ਲੱਗੇ ਹਨ ਅਤੇ ਚੰਗੇ ਨਤੀਜੇ ਦੇਣ ਲੱਗੇ ਹਨ।
ਜਦੋਂ ਉਹ ਸ਼ਾਮ ਵਕਤ ਬੱਚਿਆਂ ਦੇ ਘਰਾਂ ਵਿੱਚ ਜਾਂਦਾ ਹੈ ਤਾਂ ਉਸ ਨੂੰ ਦੋ ਬੱਚੇ ਅਜਿਹੇ ਮਿਲੇ ਜੋ ਆਪਣੇ ਮਾਪਿਆਂ ਨਾਲ ਕੰਮ ਵਿਚ ਹੱਥ ਵਟਾਉਂਦੇ ਸਨ, ਉਨ੍ਹਾਂ ਬੱਚਿਆਂ ਨੂੰ ਉਸ ਨੇ ਸਕੂਲ ਵਿੱਚ ਸਨਮਾਨਿਤ ਕੀਤਾ। ਵੈਰਾਗੀ ਨੇ ਦੋ ਸਾਲ ਤਾਂ ਸਕੂਲੀ ਸਮੇਂ ਤੋਂ ਪਹਿਲਾਂ ਅਤੇ ਮਗਰੋਂ ਪਿੰਡ ਦੀ ਧਰਮਸ਼ਾਲਾ ਵਿੱਚ ਲੋੜਵੰਦਾਂ ਨੂੰ ਮੁਫ਼ਤ ਪੜ੍ਹਾਇਆ ਅਤੇ ਹੁਣ ਉਹ ਆਪਣੇ ਘਰ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੂੰ ਮੁਫ਼ਤ ਪੜਾਉਂਦਾ ਹੈ। ਪਿੰਡ ਦੇ ਇੱਕ ਮੁਸਲਿਮ ਬੱਚੇ ਨੇ ਬੀ.ਐਡ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਨਾਲ ਹੀ ਵਿੱਤੀ ਮਜਬੂਰੀ ਦੱਸੀ ਤਾਂ ਵੈਰਾਗੀ ਨੇ ਉਸ ਦੀ ਪੂਰੀ ਫ਼ੀਸ ਆਪਣੇ ਕੋਲੋਂ ਭਰ ਦਿੱਤੀ। ਏਦਾਂ ਹੀ ਉਹ ਹੋਰ ਵਿਦਿਆਰਥੀਆਂ ਦੀ ਵਿੱਤੀ ਮਦਦ ਕਰਦਾ ਹੈ ਜਾਂ ਕਿਤਾਬਾਂ ਆਦਿ ਲੈ ਕੇ ਦੇ ਦਿੰਦਾ ਹੈ। ਵੈਰਾਗੀ ਨੇ ਸਾਲ 1994 ਵਿੱਚ ਹੋਡਲਾ ਕਲਾਂ ਦੇ ਇਸ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਕਾਰਜ ਸ਼ੁਰੂ ਕੀਤਾ। ਉਸ ਨੇ ਇੱਕ ਵਰ੍ਹੇ ਮਗਰੋਂ ਹੀ ਸ਼ਹਿਰ ਛੱਡ ਕੇ ਪੱਕੇ ਤੌਰ 'ਤੇ ਪਿੰਡ ਹੋਡਲਾ ਕਲਾਂ ਵਿੱਚ ਰਹਿਣ ਦਾ ਫ਼ੈਸਲਾ ਕੀਤਾ। ਉਹ 19 ਵਰ੍ਹਿਆਂ ਤੋਂ ਪਿੰਡ ਵਿੱਚ ਰਹਿ ਰਿਹਾ ਹੈ। ਉਸ ਨੇ ਆਪਣੇ ਦੋਵੇਂ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਨ ਲਾਇਆ। ਉਸ ਦੇ ਪੁੱਤ ਨੇ ਪ੍ਰਾਇਮਰੀ ਤਕ ਦੀ ਪੜ੍ਹਾਈ ਸਰਕਾਰੀ ਸਕੂਲ 'ਚੋਂ ਕੀਤੀ ਜੋ ਕਿ ਹੁਣ ਮੁਹਾਲੀ ਵਿੱਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਵਿੱਚ ਪੜ੍ਹ ਰਿਹਾ ਹੈ ਅਤੇ ਉਸ ਦੀ ਧੀ ਸਰਕਾਰੀ ਸਕੂਲ ਵਿੱਚ ਹੀ ਸੱਤਵੀਂ ਜਮਾਤ ਵਿੱਚ ਪੜ੍ਹ ਰਹੀ ਹੈ।ਉਸ ਨੇ ਅਧਿਆਪਕ ਬਣਨ ਮਗਰੋਂ ਦੋ ਸਾਲ ਟਿਊਸ਼ਨ ਪੜ੍ਹਾਈ ਸੀ ਪਰ ਉਸ ਮਗਰੋਂ ਉਹ ਲਗਾਤਾਰ ਬੱਚਿਆਂ ਨੂੰ ਸਕੂਲ ਸਮੇਂ ਮਗਰੋਂ ਮੁਫ਼ਤ ਪੜ੍ਹਾਉਂਦਾ ਹੈ। ਸਾਲ 1995 ਨੂੰ ਛੱਡ ਕੇ ਉਸ ਦਾ ਕਦੇ ਵੀ ਨਤੀਜਾ ਨਾਂਹ-ਪੱਖੀ ਨਹੀਂ ਰਿਹਾ ਹੈ ਅਤੇ ਛੇ ਵਰ੍ਹਿਆਂ ਤੋਂ ਉਸ ਦਾ ਨਤੀਜਾ ਸੌ ਫ਼ੀਸਦੀ ਹੈ।
ਸਾਲ 2002 ਵਿੱਚ ਜਦੋਂ ਸਕੂਲ ਵਿੱਚ ਸਾਈਕਲ ਸਟੈਂਡ ਦੀ ਲੋੜ ਮਹਿਸੂਸ ਹੋਈ ਤਾਂ ਵੈਰਾਗੀ ਨੇ ਬੱਚਿਆਂ ਨੂੰ ਨਾਲ ਲੈ ਕੇ ਘਰੋਂ-ਘਰੀਂ ਕਣਕ ਮੰਗਣੀ ਸ਼ੁਰੂ ਕਰ ਦਿੱਤੀ। ਇੰਜ 55 ਕੁਇੰਟਲ ਕਣਕ ਇਕੱਠੀ ਹੋਈ ਅਤੇ ਪੰਚਾਇਤ ਨੇ ਵੀ 50 ਹਜ਼ਾਰ ਦਾ ਯੋਗਦਾਨ ਪਾ ਦਿੱਤਾ। ਇਸੇ ਨਾਲ ਸਕੂਲ ਵਿੱਚ ਚੰਗਾ ਸਾਈਕਲ ਸਟੈਂਡ ਬਣ ਗਿਆ। ਵੈਰਾਗੀ ਗੁਰੂ-ਚੇਲੇ ਪਰੰਪਰਾ ਦੀ ਮਿਸਾਲ ਹੈ। ਪੰਜਾਬ ਸਰਕਾਰ ਨੇ ਵੀ ਸਾਲ 2008 ਵਿੱਚ ਉਸ ਦੇ ਇਸ ਮਿਸ਼ਨ ਦੀ ਕਦਰ ਕਰਦਿਆਂ ਉਸ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਵੈਰਾਗੀ ਨੇ ਆਪਣੀ ਖ਼ੁਦ ਦੀ ਪੜਾਈ ਨੂੰ ਵੀ ਜਾਰੀ ਰੱਖਿਆ ਹੈ। ਉਹ ਐੱਮ.ਫਿਲ ਤੇ ਪੀ.ਐੱਚ.ਡੀ ਤੋਂ ਇਲਾਵਾ ਐਮ.ਐਡ ਵੀ ਹੈ। ਉਸ ਨੇ ਨੈੱਟ ਦੀ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਇਸ ਤੋਂ ਇਲਾਵਾ ਪੀ.ਪੀ.ਐੱਸ.ਸੀ. ਦੀ ਲੈਕਚਰਾਰ ਅਤੇ ਹੈੱਡਮਾਸਟਰ ਦੀ ਪ੍ਰ੍ਰੀਖਿਆ ਵੀ ਉਹ ਪਾਸ ਕਰ ਚੁੱਕਿਆ ਹੈ। ਜਦੋਂ ਵੈਰਾਗੀ ਦੀ ਦਾਸਤਾਨ ਸੁਣੀ ਤਾਂ ਲੱਗਾ ਕਿ ਪਹਿਲਾਂ ਉਸ ਨੇ ਗੁਰਬਤ ਦੇ ਹੱਲੇ ਨੂੰ ਪਛਾੜਿਆ ਅਤੇ ਹੁਣ ਉਹ ਸਰਕਾਰੀ ਅਧਿਆਪਕਾਂ ਪ੍ਰਤੀ ਆਮ ਲੋਕਾਂ ਦੀ ਬਣੀ ਮਾੜੀ ਰਾਇ ਨੂੰ ਤੋੜਨ ਵਿੱਚ ਜੁਟਿਆ ਹੋਇਆ ਹੈ। ਬੁਢਲਾਡਾ ਦੇ ਵਸਨੀਕ ਕਰਨੈਲ ਸਿੰਘ ਵੈਰਾਗੀ ਕੋਲ ਸਿਰਫ਼ ਪੌਣਾ ਏਕੜ ਜ਼ਮੀਨ ਹੈ। ਮਾਂ ਕਰਤਾਰ ਕੌਰ ਅਤੇ ਬਾਪ ਪ੍ਰੀਤਮ ਦਾਸ ਦੋਵੇਂ ਅਨਪੜ੍ਹ ਹਨ। ਉਹ ਬਚਪਨ ਉਮਰੇ ਹੀ ਮਾਂ-ਬਾਪ ਨਾਲ ਸਬਜ਼ੀ ਦਾ ਕੰਮ ਕਰਨ ਲੱਗਾ। ਆਪਣੀ ਪੜ੍ਹਾਈ ਲਈ ਉਸ ਨੇ ਖ਼ੁਦ ਮਿਹਨਤ ਮਜ਼ਦੂਰੀ ਕੀਤੀ। ਉਸ ਨੇ ਪੜ੍ਹਾਈ ਕਰਨ ਵਾਸਤੇ ਸੱਤ ਵਰ੍ਹੇ ਭਾਰਤੀ ਖ਼ੁਰਾਕ ਨਿਗਮ ਦੇ ਗੁਦਾਮਾਂ ਵਿੱਚ ਚੌਂਕੀਦਾਰੀ ਕੀਤੀ। ਉਸ ਨੇ ਦੱਸਿਆ ਕਿ ਉਹ ਰਾਤ ਵਕਤ ਬੋਰੀਆਂ ਦੇ ਚੱਠੇ ਉੱਪਰ ਬੈਠ ਕੇ ਪੜ੍ਹਦਾ ਹੁੰਦਾ ਸੀ ਅਤੇ ਉਦੋਂ ਉਸ ਨੂੰ ਚੌਂਕੀਦਾਰੀ ਦੀ ਤਨਖ਼ਾਹ 450 ਰੁਪਏ ਪ੍ਰਤੀ ਮਹੀਨਾ ਮਿਲਦੀ ਸੀ।
ਜਦੋਂ ਉਸ ਨੇ ਬੀ.ਐਡ ਕਰਨ ਲਈ ਪਟਿਆਲਾ ਦੇ ਸਰਕਾਰੀ ਕਾਲਜ ਵਿੱਚ ਦਾਖ਼ਲਾ ਲਿਆ ਤਾਂ ਉਸ ਦੀ ਜੇਬ ਖ਼ਾਲੀ ਸੀ। ਉਸ ਦੀ ਮਾਂ ਨੇ ਸ਼ਹਿਰ ਦੇ ਇੱਕ ਸੇਠ ਤੋਂ 1500 ਰੁਪਏ ਕਰਜ਼ਾ ਲਿਆ ਜਿਸ ਨੂੰ ਮੁੜ ਵੈਰਾਗੀ ਨੇ ਹੀ ਚੁਕਾਇਆ। ਉਸ ਨੇ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਗਰੈਜੂਏਸ਼ਨ ਕੀਤੀ ਅਤੇ ਕਾਲਜ ਵਿੱਚ ਸਭ ਤੋਂ ਵੱਧ ਨੰਬਰ ਲੈ ਕੇ ਪਾਸ ਕੀਤੀ। ਉਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਅੱੈਨ.ਐੱਸ.ਐੱਸ ਦਾ ਬੈਸਟ ਵਲੰਟੀਅਰ ਵੀ ਐਲਾਨਿਆ ਗਿਆ। ਉਸ ਨੇ ਵਿਦਿਆਰਥੀ ਸੰਘਰਸ਼ਾਂ ਵਿੱਚ ਵੀ ਕੰਮ ਕੀਤਾ। ਉਹ ਦੱਸਦਾ ਹੈ ਕਿ ਜਦੋਂ ਨੌਕਰੀ ਤੋਂ ਪਹਿਲਾਂ ਉਸ ਦੇ ਘਰ ਰਿਸ਼ਤੇ ਵਾਲੇ ਆਉਂਦੇ ਸਨ ਤਾਂ ਪੌਣਾ ਏਕੜ ਜ਼ਮੀਨ ਸੁਣਦੇ ਹੀ ਮੰਜੇ ਤੋਂ ਉੱਠ ਜਾਂਦੇ ਸਨ। ਸਾਲ 1997 ਵਿੱਚ ਉਸ ਦਾ ਗੀਤਾ ਬਾਲਾ ਨਾਲ ਵਿਆਹ ਹੋਇਆ ਜੋ ਪਿੰਡ ਹੋਡਲਾ ਕਲਾਂ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਹੈ। ਉਹ ਦੱਸਦਾ ਹੈ ਕਿ ਉਸ ਦੇ 40 ਦੇ ਕਰੀਬ ਵਿਦਿਆਰਥੀ ਅੱਜ ਅਧਿਆਪਕ ਹਨ। ਉਸ ਨੇ ਦੱਸਿਆ ਕਿ ਉਸ ਨੇ ਅਧਿਆਪਕ ਬਣਨ ਵਾਲੇ ਹਰ ਵਿਦਿਆਰਥੀ ਨੂੰ ਇਹੋ ਆਖਿਆ ਕਿ ਉਹ ਵੀ ਆਪਣੇ ਵਿਦਿਆਰਥੀਆਂ ਨੂੰ ਇਵੇਂ ਹੀ ਜਗਾਵੇ, ਜਿਵੇਂ ਉਹ ਖ਼ੁਦ ਜਾਗਿਆ ਸੀ। ਜਦੋਂ ਵੈਰਾਗੀ ਨੂੰ ਇਹ ਪੁੱਛਿਆ ਕਿ ਅੱਜ ਦਾ ਅਧਿਆਪਕ ਕਿਹੋ ਜਿਹਾ ਹੋਵੇ ਤਾਂ ਉਸ ਨੇ ਸਿਰਫ਼ ਇਨਾ ਹੀ ਆਖਿਆ, ''ਏਦਾਂ ਦਾ ਅਧਿਆਪਕ ਹੋਵੇ ਕਿ ਟੀ.ਵੀ 'ਤੇ ਉਹ ਬੋਲੇ, ਮੋਦੀ ਸੁਣੇ।
ਚਰਨਜੀਤ ਭੁੱਲਰ
ਲੇਖ਼ਕ ਸੀਨੀਅਰ ਪੱਤਰਕਾਰ ਹਨ।
ਗੁਲਾਮ ਕਲਮhttp://www.blogger.com/profile/07297188853560061487noreply@blogger.com0tag:blogger.com,1999:blog-3464520582626879960.post-24531773685439432232014-08-29T02:57:00.001-07:002014-08-29T02:57:11.334-07:00ਸਿਰੇ ਦੇ ਮਝੈਲ ਦੀ ਨਜ਼ਰ 'ਚ ਪੇਂਡੂ ਮਲਵਈ ਵਿਆਹ
ਮੈਂ 10ਵੀ ਦੀ ਐਮ.ਬੀ.ਡੀ ‘ਚ ਦਰਜ ਹੋਰਨਾਂ ਸੈਕੜੇ ਲੇਖਾਂ ਵਾਂਗ ਇਹ ਲੇਖ ਵੀ ਯਾਦ ਕਰਨ ‘ਚ ਅਸਫਲ ਰਿਹਾ , ਸੰਨ 2000 ਦੇ 10ਵੀਂ ਕਲਾਸ ਦੇ ਪੰਜ ਰੰਗੇ ਬੋਰਡ ਦੇ ਪੇਪਰਾਂ ‘ਚ ‘ ਅੱਖੀ ਡਿਠਾ ਸਾਦਾ ਵਿਆਹ ਸਮਾਗਮ’ ਲੇਖ ਆ ਗਿਆ ।ਮੈਨੂੰ ਸਲੇਬਸ ਦੀਆਂ ਕਿਤਾਬਾਂ ਪੜਨੀਆਂ ਖੋਤੇ ਨੂੰ ਲੂਣ ਦੇਣ ਵਾਂਗ ਲੱਗਦੀਆਂ, ਇਸ ਲਈ ਲੇਖ ਯਾਦ ਨਹੀਂ ਸੀ , ਸੋ 41% ਨਾਲ ਦਸਵੀਂ ਤੇ 43% ਨਾਲ ਬਾਰਵੀਂ ਪਾਸ ਹਾਂ ।-ਚਰਨਜੀਤ ਤੇਜਾ
ਮੇਰੇ ਖਾਸ ਯਾਰ (ਮੁਛ ਫੁਟਦੀ ਦੇ ਦਿਨਾਂ ਦੇ) ਹੌਲੀ –ਹੌਲੀ ਵਿਆਹੇ ਜਾ ਰਹੇ ਨੇ, ਜਦੋਂ ਮੇਰੇ ਯਾਰ ਹਰਪ੍ਰੀਤ ਕਾਂ ਦਾ ਵਿਆਹ ਹੋਇਆ ਤਾਂ ਅਸੀਂ ਬੜੇ ਬੁਲੇ ਲੁੱਟੇ । ਉਨ੍ਹੇ ਵਾਹਵਾ ਮਡੀਰ ਇਕੱਠੀ ਕੀਤੀ ਸੀ । ਸਿਆਲ ਦੇ ਦਿਨ੍ਹਾਂ ‘ਚ ਕਾਂ ਹੋਰਾਂ ਦੇ ਚੁਬਾਰੇ ‘ਚ ਅਸੀਂ 5-6 ਵਿਹਲੜਾਂ ਨੇ ਵਿਆਹ ਤੋਂ 4 ਦਿਨ ਪਹਿਲਾਂ ਹੀ ਜਾ ਡੇਰੇ ਲਾਏ ਸਨ । ਮੰਜੇ-ਬਿਸਤਰੇ ਇਕੱਠੇ ਕਰਨ ਤੋਂ ਲੈ ਕੇ ਮੰਜਿਆ ਦੀ ਵਾਪਸੀ ਤੱਕ 10-12 ਦਿਨ ਕਾਂ ਕੇ ਪਿੰਡ ਦੀਆਂ ਗਲੀਆਂ, ਪਹੇ, ਡੰਡੀਆਂ ਸਭ ਮਾਪ ਛਡੀਆਂ । ਵਾਪਸੀ ਤੇ ਕਾਂ ਕੀ ਬੁੜੀ ਨੇ ਸਾਨੂੰ ਸੀਮੇਂਟ ਵਾਲੇ ਧੋਤੇ ਤੋੜਿਆਂ ‘ਚ 5-5 ਕਿਲੋਂ ਬੂੰਦੀ ਪਾ ਕੇ ਤੋਰਿਆ । ਅਸੀਂ 5-5 ਕਿਲੋ ਬੂੰਦੀ ਤੇ ਪਿੰਡ ‘ਚੋਂ 2-4 ਲਾਹਮੇ ਲੈ ਕੇ ਬੱਸੇ ਚੜੇ । ਫਿਰ ਸੈਦੋ ਲੇਹਲ ਵਾਲੇ ਗੁਰਮੁਖ (ਮੁਸ਼ਕੀ) ਦਾ ਵਿਆਹ ਆਇਆ, ਉਹ ਖੁੰਬਾਂ (ਮਸ਼ਰੂਮ) ਲਾਊਂਦੇ ਨੇ । ਵਿਆਹ ਤੋਂ ਇਕ ਦਿਨ ਪਹਿਲਾਂ ਉਹਦੇ ਵੱਡੇ ਭਾਊ ਦਾ ਐਕਸੀਡੈਂਟ ਹੋਣ ਕਰਕੇ ਵਿਆਹ ‘ਚ ਬੇਰਸੀ ਜਿਹੀ ਹੋ ਗਈ । ਮੁਸ਼ਕੀ ਹੋਣਾ ਨੇ ਸਾਨੂੰ ਤੁਰਨ ਲੱਗਿਆ ਖੁੰਭਾ ਦੇ 2-2 ਪੈਕਟ ਦਿਤੇ ।ਮੈਂ ਜਦ ਬਿਨ੍ਹਾਂ ਸ਼ਗਨ ਦਾ ਕੋਈ ਪੈਸਾ ਦਿਤੇ ਮਹਿੰਗੇ ਮੁੱਲ ਦੀਆਂ ਬੇ-ਬਹਾਰੀਆਂ ਖੁੰਭਾ ਲੈ ਕੇ ਘਰ ਆਇਆ ਤਾਂ ਮੇਰੇ ਘਰਦਿਆਂ ਨੂੰ ਮੁਸ਼ਕੀ ਦੇ ਵਿਆਹ ਦਾ ਖਾਸਾ ਚਾਅ ਚੜਿਆ। ਪਹਿਲੇ-ਪਹਿਲ ਯਾਰਾਂ ਦੇ ਵਿਆਹਾਂ ਸਬੰਧੀ ਮੇਰੀ ਮਨੋਂ-ਦਸ਼ਾ ਸੁਹਾਗ ‘ਚ ਗਾਏ ਜਾਂਦੇ, ਉਸ ਸੁਹਾਗ ਵਿਚਲੀ ਕੁੜੀ ਵਰਗੀ ਹੁੰਦੀ ਸੀ ਜਿਸ ‘ਚ ਉਹ ਅਪਣੇ ਬਾਬਲ ਨੂੰ ਕਹਿੰਦੀ ਹੈ ਕਿ ਮੈਨੂੰ ਉਸ ਘਰੇ ਦੇਵੀਂ ਜਿਸ ਘਰੇ ਸੱਸ ਨੇ ਬਹੁਤੇ ਪੁੱਤ ਜਾਏ ਹੋਣ ਤੇ ਉਹ ਦਿਉਂਰਾਂ ਦੇ ਵਿਆਹ ਕਰਦੀ ਨਿਤ ਮੇਲਣ ਬਣੇ ।
ਖੈਰ, ਸਾਡੇ ਖਾਸ ਯਾਰ ਮਲਵਈ ਦਾ ਵਿਆਹ ਸੀ । ਅੰਮ੍ਰਿਤਸਰ ਅਸੀਂ ਜਿਥੇ ਹੋਸਟਲ ‘ਚ ਰਹਿੰਦੇ ਸੀ ਉਥੇ ਇਹ ਇਕੱਲਾ ਹਰੇ ਰੰਗ ਦਾ ਕੁੜਤਾ ਤੇ ਡੱਬੀਆਂ ਵਾਲਾ ਪਰਨਾ ਬੰਨਦਾ ਸੀ , ਉਝ ਹੈ ਵੀ ਮੁਕਤਸਰੀਆ ਸੀ ਇਸ ਲਈ ਇਸ ਦਾ ਨਾਂ ‘ਮਲਵਈ’ ਧਰਿਆ ਗਿਆ। ਮਲਵਈ ਦਾ ਰੰਗ ਰੂਪ ਨਵੇਂ ਜਮਾਨੇ ਵਾਲਾ ਨਹੀਂ , ਇਸ ਲਈ ਉਸ ਦੇ ਹੁਣ ਤੱਕ 5 ਸਾਕ ਛੁੱਟ ਚੁੱਕੇ ਹਨ। ਮਾਂ-ਪਿਉ ਕਮਾਊ ਮੁੰਡਾ ਵੇਖ ਕੇ ਘਰ-ਬਾਹਰ ਤੇ ਪੈਲੀ ਨੂੰ ਸਾਕ ਕਰ ਜਾਂਦੇ ਤੇ ਕੁੜੀਆਂ ਫੋਟੋ ਵੇਖ ਕੇ ਜਾਂ ਰੂ-ਬਰੂ ਹੋ ਕੇ ਨਾਂਹ ਕਰ ਦਿੰਦੀਆਂ । ਅੰਤ ਕਿਸੇ ਹਮਦਰਦ ਨੇ ਜੋੜ-ਜਾਮਾਂ ਸਿਰੇ ਚਾੜ ਕੇ ਈ ਦਮ ਲਿਆ। ਉਝ ਕੋਸ਼ਿਸ਼ ਅਸੀਂ ਵੀ ਬੜੀ ਕੀਤੀ, ਪਰ ਕਿਸੇ ਸਿਰੇ ਨਾ ਚੜ੍ਹੀ । ਇਕ ਵਾਰ ਖਾਲਸਾ ਪੰਚਾਇਤ ਵਾਲਾ ਜਗਿੰਦਰ ਸਿੰਘ ਫੌਜੀ ਉਸ ਨੂੰ ਤਰਨ ਤਾਰਨ ਤੋਂ ਰਿਸਤਾ ਕਰਵਾਏ । ਮਲਵਈ ਕਹਿੰਦਾ, ਨਹੀਂ ਫੌਜੀ ਸਾਹਬ, ਕਿਥੇ ਮੁਕਤਸਰ ਕਿਥੇ ਤਰਨ ਤਾਰਨ …ਦੂਰ ਪੈ ਜਾਂਦਾ ਵਾਹਵਾ………। ਅੱਗੋਂ ਫੌਜੀ ਆਹਾਂਦਾ , ਦੱਸ ਤੂੰ ਵਿਆਹ ਈ ਕਰਵਾਉਣਾਂ , ਕਿਹੜਾ ਨਗਰ ਕੀਰਤਨ ਲੈ ਕੇ ਆਉਂਣਾ ………। ਖੈਰ! ਮਲਵਈ ਮਾਝੇ ‘ਚ ਵਿਆਹ ਲਈ ਨਾ ਮੰਨਿਆ ।
ਇਨ੍ਹਾਂ ਖਿਆਲਾਂ ‘ਚ ਗਵਾਚਾ ਮੈਂ ਜੀਰੇ ਪਹੁੰਚ ਗਿਆ, ਰਾਜ ਬੱਸ ਦੀ ਅਗਲੀ ਸੀਟ ਤੇ ਬੈਠਾ ਹੋਣ ਕਰਕੇ ਮੈਨੂੰ ਦਇਆ ਜੀਰੇ ਚੌਕ ‘ਚ ਈ ਮਿਲ ਪਿਆ । ਉਸ ਦਾ ਪਿੰਡ ਜੀਰੇ ਤੋਂ 15 ਕੁ ਕਿ.ਮੀ. ਪੈਂਦਾ । ਅੱਗੇ ਮੁਕਤਸਰ ਤੱਕ ਸਾਡੀ ਮੋਟਰ ਸਾਇਕਲ ਤੇ ਜਾਣ ਦੀ ਸਲਾਹ ਸੀ । ਸਾਡੇ ਕੋਲ ਸਾਥ ਦੇ 8 ਸਾਲ ਨੇ , ਜਿਸ ‘ਚ ਬਹੁਤ ਕੁਝ ਬਦਲਿਆ ਅਸੀਂ 12 ਪੜ੍ਹੇ ਅੱਜ ਯੂਨੀਵਰਸਟੀਆਂ ਵਲੋਂ ਦਿਤੇ ਕਿਲੋ ਕਿਲੋ ਮੋਟੇ ਕਾਗਜਾਂ ਦੇ ਮਾਲਕ ਹੋ ਗਏ ਪਰ ਸਾਡਾ ਮਸਲਾ ਉਹੀ ਸੀ , ‘ਸਾਲਿਆ , ਮੇਰੇ ਕੋਲ ਪੈਸਾ ਕੋਈ ਨਹੀਂ ਊ ਤੇਲ ਤੂੰ ਈ ਪਵਾਉਣਾਂ ਈ’ । ਇਹ ਗੱਲ ਦੋਵਾਂ ਦੀ ਅੱਜ ਵੀ ਉਹੀ ਸੀ ਜੋ 8 ਸਾਲ ਪਹਿਲਾਂ ਸੀ ।
ਤਲਵੰਡੀ ਭਾਈ ਕੀ ਲੰਘ ਕੇ ਚਾਹ ਦੀ ਤਲਬ ਲੱਗ ਗਈ , ਸਵੱਬ ਨਾਲ ਮੁੱਦਕੀ ਤੋਂ ਪਹਿਲਾਂ ਹੀ ਇਕ ਡੇਰਾ ਆ ਗਿਆ ਸਾਧਾਂ ਦਾ , ਸਾਡਾ ਹੁਲੀਆ ਵੇਖ ਕੇ ਉਨ੍ਹਾਂ ਕੌਲਿਆਂ ‘ਚ ਚਾਹ ਪਾ ਦਿਤੀ। ਛੱਕ ਕੇ ਅਸੀਂ ਕੋਟ-ਕਪੂਰੇ ਪਹੁੰਚਣ ਜੋਗੇ ਹੋ ਗਏ । “ਮਲਵਈ ਨੇ ਸਰਾਏ ਨਾਗੇ ਦੇ ਕੋਲ ਵਿਆਹੁਣ ਆਉਣਾ ਕਿਉਂ ਨਾਂ ਉਸ ਦੇ ਸਹੁਰਿਆਂ ਦੇ ਪਿੰਡ ਕੋਲੋਂ ਈ ਚਾਹ ਪੀਈਏ” ।ਮੈਂ ਸਹੀ ਪਾਈ। ਚਾਹ ਪੀ ਕੇ ਮੁਕਤਸਰ ਬਾਈਪਾਸ ਹੁੰਦੇ ਰੁਪਾਣਾ ਫਿਰ ਨਹਿਰੇ ਨਹਿਰ ਧਿਗਾਣਾਂ ਤੇ ਅੰਤ ਤਾਮਕੋਟ । ਸੂਰਜ ਅੰਦਰ ਬਾਹਰ ਸੀ, ਦੋ ਮੁੰਡੇ ਵਿਆਹ ਵਾਲੇ ਘਰ ਦੇ ਬਾਹਰੋਂ ਲੰਘਦੀਆਂ ਤਾਰਾਂ ਤੇ 200 ਵਾਟ ਦਾ ਬਲਬ ਟੰਗਣ ਦਾ ਜੁਗਾੜ ਕਰ ਰਹੇ ਸਨ ।
ਬੂਹਾ ਵੜਦਿਆਂ ਈ ਲਾਗਣ ਨੇ ਸਾਡੀਆਂ ਪੱਗਾਂ ਬੰਨੀਆਂ ਵੇਖ ਕੇ ਤੇਲ ਵਾਲੀ ਸ਼ੀਸ਼ੀ ਚੁੱਕੀ ਪਰ ਫਿਰ ਸ਼ਾਇਦ ਸਾਡੀਆਂ ਸ਼ਕਲਾਂ ਵੇਖ ਕੇ ਸਮਝ ਗਈ ਕਿ ਨੰਗ ਈ ਆ, ਉਸ ਨੇ ਸ਼ੀਸ਼ੀ ਫਿਰ ਖੁਰੇ ਦੀ ਬੰਨੀ ਤੇ ਰੱਖ ਦਿਤੀ । ਅਸੀਂ ਇਸ ਰੁੱਖੇ ਸਵਾਗਤ ਤੋਂ ਬੇਹਿਸਤ ਹੋਏ ਬੈਠਕ ਵੱਲ ਨੂੰ ਵਧੇ । ਸਾਡਾ ਇਕ ਹੋਰ ਛੜਾ ਯਾਰ ਲਹੁਕਿਆਂ ਵਾਲਾ ਹਰਪਾਲ ਦੋ ਰਾਤਾਂ ਪਹਿਲਾਂ ਦਾ ਪਹੁੰਚਾ ਖੜਾ ਸੀ । ਉਹ ਪ੍ਰਹੁਣਿਆ ਤੇ ਘਰ ਵਾਲਿਆਂ ‘ਚ ਰਲਿਆ ਮਿਲਿਆ ਫਿਰਦਾ ਸੀ । ਉਸ ਦੀ ਇਸ ਪਹਿਲ ਕਦਮੀ ਦਾ ਸਾਨੂੰ ਬੜਾ ਫਇਦਾ ਹੋਇਆ । ਬੂਟ ਬਾਟ ਲਾਉਂਦਿਆਂ ਤੱਕ ਬਾਹਰ ਮਲਵੈਣਾਂ ਨੇ ਗਿੱਧੇ ਦਾ ਪਿੜ ਮਗ੍ਹਾ ਲਿਆ । ਮੇਰਾ ਹਾਲੇ ਝਾਕਾ ਨਹੀਂ ਸੀ ਖੁਲਾ ਬੈਠਕ ‘ਚ ਬਹਿਣਾ ਮਜਬੂਰੀ ਬਣ ਗਿਆ । ਆਮ ਬੋਲੀ ਤਾਂ ਸੁਣ ਜਾਂਦੀ ਪਰ ਜਿਹੜੀ ਸੁਣਨ ਵਾਲੀ ਹੁੰਦੀ ਉਹ ਬੀਬੀਆ ਨੀਵੀ ਸੁਰ ‘ਚ ਪਾਉਂਦੀਆਂ, ਕੰਨ ਖੜੇ ਕਰਨ ਦੇ ਬਾਵਜੂਦ ਵੀ ਮੈਂ ਉਹ ਬੋਲੀਆਂ ਨਾਂ ਸੁਣ ਸਕਿਆ, ਜਿਨ੍ਹਾਂ ਦੀ ਮੈਨੂੰ ਮੁਛ ਫੁਟਦੀ ਦੇ ਦਿਨਾਂ ਤੋਂ ਹੀ ਬੜੀ ਜਗਿਆਸਾ ਰਹੀ ।
ਹੁਣ ਵਰਤਾਵੇ ਬਾਹਰ ਡੱਠੇ ਮੰਜਿਆ ਦੇ ਦਵਾਲੇ-ਦਵਾਲੇ ਘੁੰਮ ਕੇ ਹੱਥ ਧਵਾ ਰਹੇ ਸਨ , ਪੰਜ ਖਾਨਿਆ ਵਾਲੀ ਥਾਲੀ ‘ਚ ਸਾਨੂੰ ਰੋਟੀ ਪਰੋਸੀ ਗਈ । ਮੈਂ ਆਮ ਨਾਲੋਂ ਦੋ ਕੁ ਵੱਧ ਖਾ ਗਿਆ । ਘਰ ‘ਚ ਕਈ ਬੰਦੇ ਇਧਰ ਉਧਰ ਭੱਜ ਰਹੇ ਸਨ ਪਰ ਮਲਵਈ ਖਾਸਾ ਵਿਹਲਾ ਲੱਗ ਰਿਹਾ ਸੀ । ਦਿਨ ਨਾਲੋਂ ਠੰਢ ਵੱਧ ਗਈ ਸੀ , ਅਸੀਂ ਲੋਈਆਂ ਦੀਆਂ ਬੁਕਲਾਂ ਮਾਰ ਕੇ , ਦਬੜੇ ਵਾਲੀ ਸੜਕ ਤੇ ਰੋਟੀ ਪਚਾਉਣ ਨਿਕਲ ਤੁਰੇ । ਮਲਵਈ ਨਾਲ ਸੀ , ਤੇ ਵਿਸ਼ਾ ਉਹੀ ਸੀ ਜਿਹੜਾ ਮੁੰਡੇ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਮੁੰਡਿਆਂ ਦੀ ਢਾਣੀ ‘ਚ ਹੁੰਦਾ । ਮੈਂ ਕਿਹਾ ਮਲਵਈਆਂ, “ਤੰ ਤਾਂ ਜਮਾਂ ਈ ਅਨਾੜੀ ਆ, ਫਿਰ ਕਿਵੇਂ ਚੱਲੂ, ਵੇਖੀ ਜੇ ਮਦਾਤ ਦੀ ਲੋੜ ਹੋਈ ਤਾਂ ਅੱਧੀ ਰਾਤ ਵਾਜ ਮਾਰੀ, ਯਾਰ ਭੱਜਦੇ ਨਹੀਂ। ਮਲਵਈ ਪਹਿਲੀ ਵਾਰ ਝੇਪ ਰਿਹਾ ਸੀ , ਤੂੰ ਨਾਲ ਈ ਰਹੀ, ਜੇ ਲੱਗੂ ਪਈ ਰੰਗਰੂਟ ਦੇ ਗੱਲ ਵੱਸ ਦੀ ਨਹੀਂ ਤਾਂ ਹੱਥ ਪਵਾ ਦਈ । ਢੋਟੀਆਂ ਨੂੰ ਛੜੇ ਬੰਦੇ ਦੀ ਉਸਤਾਦੀ ਚੰਗੀ ਨਾ ਲੱਗੀ। ਆਹਦਾਂ , ਇਹਨੂੰ ਸਾਲੇ ਨੂੰ ਕੀ ਪਤਾ, ਹੁਣ ਤੱਕ ਮੱਝਾਂ ਗਾਈਆ ਦੇ ਟੁੱਚ ਲਗਦੇ ਵੇਖ ਕੇ ਠਰਕ ਭੋਰਿਆ ਏਹਨੇ , ਕਿਸੇ ਵਿਆਹੇ ਬੰਦੇ ਦੇ ਕੋਲ ਬਹੀਦਾ ਹੁੰਦਾ ।ਫਿਰ ਉਸ ਨੇ ਐਸੀਆਂ ਮੱਤਾਂ ਦਿਤੀਆਂ ਕਿ ਜਿਹੜੀਆਂ ਤੁ ਚੱਲ ਕੇ ਅੱਜ ਤੱਕ ਕੋਈ ਘਰ ਵੱਸਿਆ ਨਹੀਂ ਹੋਣਾਂ। ਮਲਵਈ ਕਹਿੰਦਾ ਕਾਂ ਦਾ ਫੋਨ ਆਇਆ ਸੀ ਕਹਿੰਦਾ ਯਾਰ ਆਹ ਚੰਗਾ ਕੀਤਾ ਤੂੰ ਵਿਆਹ ਚੜੇ ਸਿਆਲ ਕਰਵਾਉਣ ਲੱਗਾ । “ ਮੇਰਾ ਮਾਰਚ ਦੇ ਅੱਧ ‘ਚ ਹੋਇਆ ਸੀ , ਤੈਨੂੰ ਪਤਾ ਬਈ ਪਿੰਡਾਂ ‘ਚ ਬੱਤੀ ਤੇ ਆਉਂਦੀ ਨਹੀਂ, ਗੋਡੇ ਗੋਡੇ ਮੱਛਰ ਤੇ ਉਤੋਂ ਗਰਮੀਂ , ਜਨਾਨੀ ਵੇਹੁੰ ਵਿਖਾਲੀ ਦਿੰਦੀ , ਉਦੋਂ ਕੈਪਟਨ ਦਾ ਰਾਜ ਸੀ, ਮੈਂ ਤਾਂ ਕਹਿਣਾਂ ਪਈ ਬੰਦਾ ਜਨਾਨੀ ਕੈਪਟਨ ਦੇ ਘਰੇ ਈ ਛੱਡ ਆਵੇ, ਪਈ ਲੈ ਤੂੰ ਨਜ਼ਾਰੇ ਏ.ਸੀ. ‘ਚ, ਸਿਆਲ ਆਊ ਤੇ ਲੈ ਜਾਵਾਂਗੇ। ਸਾਡਾ ਹਾਸਾ ਭੰਗਚੜ੍ਹੀ ਤੱਕ ਸੁਣਿਆ । ਮੈਂ ਇਨ੍ਹਾਂ ਮਾਮਲਿਆਂ ਦਾ ਤਜ਼ਰਬੇਕਾਰ ਨਾ ਹੋਣ ਕਰਕੇ ਜਿਆਦ ਸਰੋਤਾ ਈ ਰਿਹਾ । ਪਰ ਇਹ ਸਿਖ-ਸਿਖਾਈ ਦੀਆਂ ਗੱਲਾਂ ‘ਚ ਅਨੰਦ ਬੜਾ ਆਇਆ । ਇਹ ਸਿੱਖ-ਸਿਖਾਂਈ ਕਵੀ ਵਾਰ ਪੁੱਠੀ ਵੀ ਪੈ ਜਾਂਦੀ । ਢੋਟੀਆਂ ਦੀ ਸਿੰਘਣੀ ਨਾਲ ਵਿਆਹ ਵਾਲੀ ਰਾਤ ਹੋਈ ਗੱਲਬਾਤ ਸੁਣ ਕੇ ਅਸੀਂ ਸਾਰਾ ਰਾਹ ਹੱਸਦੇ ਰਹੇ।
ਘਰ ਪਹੁੰਚਦਿਆਂ ਨੂੰ ਮੰਜੇ ਡਾਹੇ ਜਾ ਰਹੇ ਸਨ ।ਮਲਵਈ ਹੌਰੀ 4 ਚਾਚੇ ਤਾਏ ਨੇ , ਘਰ ‘ਚ ਪਿਆਰ ਇਤਾਫਾਕ ਇਉਂ, ਕਿ ਮਿਸਾਲ ਦਿਤੀ ਜਾਏ। ਸਾਨੂੰ ਬਜ਼ੁਰਗ ਤਾਏ ਵਾਲੀ ਨਿੱਕੀ ਬੈਠਕ ‘ਚ ਜੋੜ ਕੇ ਚਾਰ ਮੰਜੇ ਲਾ ਦਿਤੇ । ਸਾਡੇ ਕੋਲ ਕਰਨ ਲਈ ਗੱਲਾਂ ਦੇ ਅੰਬਾਰ ਸਨ । ਇਹ ਉਹੀਉਂ ਬੈਠਕ ਸੀ ਜਿਥੇ ਅਸੀਂ ਮਲਵਈ ਦੇ ਬਾਪੂ ਦੀ ਕੈਂਸਰ ਕਾਰਨ ਹੋਈ ਮੌਤ ਤੋਂ ਪਿਛੋਂ ਕੁਝ ਰਾਤਾਂ ਕੱਟੀਆਂ ਸਨ, ਇਕ ਉਹ ਰਾਤਾਂ ਸਨ, ਗੰਭੀਰ ਚੁੱਪ ਵਾਲੀਆਂ ਤੇ ਇਕ ਇਹ ਠਾਹਕੇ ਸਨ , ਜਿਨ੍ਹਾਂ ਨੂੰ ਸੁਣ ਕੇ ਬਾਹਰ ਕਿੱਕਰ ਥੱਲੇ ਪਾਏ ਪ੍ਰਹੁਣੇ ਵਿਹੜ ਗਏ, “ ਅਸੀਂ ਜਾਵਈ ਭਾਈ ਹੋ ਕੇ ਕਿੱਕਰਾਂ ਥਲੇ ਤੇ ਔਹ ਮਸ਼ਕਰੇ ਜੇ ਪਤਾ ਨਹੀਂ ਕਿਥੋਂ ਲਿਆ ਕੇ ਅੰਦਰੀਂ ਪਾਏ ਆ”। ਸਾਨੂੰ ਤਲਾਈਆਂ ਚੁਭਣ ਲੱਗੀਆਂ । ਖੈਰ, ਪ੍ਰਹੁਣੇ ਦੀ ਘੁੱਟ ਪੀਤੀ ਹੋਈ ਸੀ, ਸਾਡੀ ਬੈਠਕ ਦੀ ਛੱਤ ਤੋਂ ਖਤਰਾ ਤਾਂ ਹੋਇਆ ਪਰ ਖੁਸੀ ਨਹੀਂ । ਪਰ ਇਸ ਹੰਗਾਮੇ ਨਾਲ ਅਸੀਂ ਖੇਸ ਵੱਟ ਕੇ ਪੈ ਗਏ ਤੇ ਛੇਤੀ ਸੋਂ ਗਏ ।
“ਪੈਲੀਆਂ ਵੇਹਲੀਆਂ, ਪੈਲੀਆਂ ਨੂੰ ਜਾਨੇ ਆ”, ਦਇਆ ਤਜ਼ਰਬੇ ਦੇ ਅਧਾਰ ਤੇ ਕਹਿ ਰਿਹਾ ਸੀ, “ਘਰੇ ਤਾਂ ਮਸੀਂ ਜਨਾਨੀਆਂ ਦਾ ਲੋਟ ਆਉਂਣਾ” । ਇਨ੍ਹਾਂ ਪਿੰਡਾਂ ‘ਚ ਸੇਮ ਪਈ ਹੋਣ ਕਰ ਕੇ ਨਰਮਾ ਵੀ ਕਿਸੇ ਵਿਰਲੀ ਵਿਰਲੀ ਪੈਲੀ ‘ਚ ਹੀ ਸੀ । ਝੋਨੇ ਦੇ ਵਾਹਣ ਖੁੱਲੇ ਪਏ ਸਨ , ਕਿਸੇ ਕਿਸੇ ਉਦਮੀ ਨੇ ਕਣਕ ਦਾ ਛੱਟਾ ਵੀ ਦਿਤਾ ਸੀ। ਹੁਣ ਅਸੀਂ ਸਾਰੇ ਭੋਇ ਵਿਗਿਆਨੀ ਸੀ , ਜੰਡੀ ਵੇਖ ਕੇ ਕਿੱਕਰ ਜਾਤੀ ਦੇ ਬੂਟਿਆਂ ਦੀ ਚਰਚਾ ਸ਼ੂਰੂ ਹੋਈ, ਲੰਮੀ ਚੱਲੀ। ਫਿਰ ਵੱਟਾਂ ਬੰਨਿਆਂ ਤੇ ਉਗੇ ਘਾਹ ਦੀਆਂ ਕਿਸਮਾਂ , ਕਿਹੜੇ ਇਲਾਕੇ ‘ਚ ਕਿਹੜਾ ਹੁੰਦਾ ਤੇ ਕਿਸ ਘਾਹ ਨੂੰ ਕਿਥੇ ਕੀ ਕਹਿੰਦੇ ? ਆਪਸ ‘ਚ ਬਹਿਸਦੇ ਖਹਿਬੜਦੇ ਇਕ ਮੱਤ ਹੁੰਦੇ ਘਰ ਪਹੁੰਚੇ । ਬੈਗਾਂ ‘ਚੋਂ ਨਵੇਂ ਸੂਟ ਕੱਢ ਕੇ ਤਿਆਰ ਹੋ ਗਏ ।
10 ਵਜੇ 95 ਫੀਸਦੀ ਜੰਝ ਤਿਆਰ ਸੀ ਕਿਉਂ ਕਿ ਸਿਰਫ ਬੰਦੇ ਹੀ ਜਾਂਝੀ ਸਨ , ਤੇ ਉਹ ਵੀ ਕੁਲ ਮਿਲਾ ਕੇ 28 ਕੁ , ਜਨਾਨੀ ਸਿਰਫ ਵਿਚੋਲਣ (ਮੁੰਡੇ ਦੀ ਭਰਜਾਈ) ਸੀ ਤੇ ਉਹਦੇ ਤਿਆਰ ਹੋਣ ਦੀ ਦੇਰੀ ਸੀ । ਜਾਨਾਨੀਆਂ ਨਾਲ ਨਾ ਹੋਣ ਕਰਕੇ ਅਸੀਂ ਦਿੱਤੇ ਟਾਇਮ ਤੇ ਪਹੁੰਚ ਗਏ । ਰਿਸ਼ਤੇਦਾਰਾਂ ਦੀਆਂ ਨਿੱਜੀ ਗੱਡੀਆਂ ‘ਚੋਂ ਉਤਰੇ ਤਾਂ ਮੈਨੂੰ ਆਪਣੇ ਬਚਪਨ ‘ਚ ਵੇਖੇ ਵਿਆਹ ਯਾਦ ਆ ਗਏ । ਜਦੋਂ ਬਰਾਤਾਂ ਕੁੜੀ ਵਾਲਿਆਂ ਦੇ ਘਰ ਜਾਂਦੀਆਂ ਹੁੰਦੀਆਂ ਸਨ । ਪਿਛਲੇ 15 ਸਾਲਾਂ ‘ਚ ਇਹ ਪਹਿਲਾ ਵਿਆਹ ਸੀ ਜਦੋਂ ਅਸੀਂ ਕਿਸੇ ਦੇ ਘਰ ਢੁੱਕੇ । ਬਿਲਕੁਲ ਉਵੇਂ ਹੀ ਗੱਡੀਆਂ ਲਾਉਂਣ ਲਈ ਘਰ ਦੇ ਸਾਹਮਣੇ ਕਿੱਲਾ ਕੁ ਥਾਂ ‘ਚ ਕੜਾਹਾ ਮਾਰ ਕੇ ਪੱਧਰ ਕੀਤਾ । ਰਾਹ ਤੇ ਪਾਣੀ ਤਰੌਂਕਿਆ । ਮਲਵਈਆਂ ਦਾ ਸਾਦਾਪਨ ਮੈਨੂੰ ਬਹੁਤ ਪਸੰਦ ਆਇਆ, ਮੈਂ ਬੰਦੇ ਗਿਣੇ , ਵਿਆਹ ਵਾਲੇ ਮੁੰਡੇ ਸਣੇ ਅਸੀਂ 8 ਕੁ ਬੰਦੇ ਈ ਪੈਟਾਂ ਕਮੀਜਾ ਵਾਲੇ ਸਾਂ, ਬਾਕੀ ਕੁੜਤੇ ਪਜਾਮੇ ਤੇ ਉਹ ਵੀ ਚਿੱਟੇ । ਮੇਰੀ ਭੂਆ ਦੇ ਵਿਆਹ ਦੀ ਐਲਬੰਮ ਵਾਲ ਸੀਨ ਸਕਾਰ ਹੋਇਆ ਪਿਆ ਸੀ । ਟੈਂਟ ਹਾਊਸ ਵਾਲਿਆ ਦਾ ਇਕ ਮੁੰਡਾ ਟਰੇਅ ‘ਚ ਲਿਮਕੇ ਵਾਲੇ ਗਿਲਾਸ ਲੈ ਕੇ ਆਇਆ । ਪਹਿਲੇ 5 ਲਿਮਕੇ ਦੇ ਗਿਲਾਸਾਂ ਨਾਲ ਮਲਵਈਆਂ ਨੇ ਹੱਥ ਈ ਸੁੱਚੇ ਕੀਤੇ ਕਿਉਂ ਕਿ ਮਿਲਣੀ ਦੀ ਅਰਦਾਸ ਸ਼ੁਰੂ ਹੋ ਚੁੱਕੀ ਸੀ ।
ਲੈਣ ਦੇਣ ਤੋਂ ਬਿਨ੍ਹਾਂ ਸਾਦੀ ਜਿਹੀ ਮਿਲਣੀ ਨੇ ਮੈਨੂੰ ਇਕ ਉਹ ਝਗੜਾ ਯਾਦ ਕਰਵਾ ਦਿਤਾ ਜਿਥੇ ਕੁੜੀ ਮੁੰਡੇ ਦੇ ਤਲਾਕ ਮਿਲਣੀ ਦੇ ਮਾੜੇ ਕੰਬਲਾਂ ਤੋਂ ਵੱਧੀ ਲੜਾਈ ਤੋਂ ਹੋ ਗਿਆ ਸੀ । ਕਾਸ਼ ਅਸੀਂ ਰੀਤੀ ਰਿਵਾਜ਼ਾਂ ‘ਚ ਏਨੇ ਨਾਂ ਨਿਘਰਦੇ ਜਾਂ 'ਮਲਵਈ’ਵਰਗੇ ਪੁੱਤ ਘਰ ਘਰ ਜੰਮਦੇ । ਇਹੀ ਗੱਲ ਬੂਹੇ ਤੇ ਰਿਬਨ ਦੀ ਥਾਂ ਲਾਲ ਜਿਹੇ ਲੀੜੇ ਦੀ ਪੂਣੀ ਫੜੀ ਮਲਵਈ ਦੀਆਂ ਸਾਲੀਆਂ ਗਾ ਰਹੀਆ ਸਨ । ਸਾਡੇ ਇਲਾਕੇ ‘ਚ ਗਾਉਣਾਂ ਤਾਂ ਅਲੋਪ ਈ ਹੋ ਗਿਆ, ਅਸੀਂ ਸਿਰਫ ਡੀ.ਜੇ ਤੇ ਲੱਤਾਂ ਮਾਰਨ ਵਾਲੇ ਹੀ ਰਹਿ ਗਏ ਹਾਂ । ਇਨ੍ਹਾਂ ਪੱਛੜੇ ਪਿੰਡਾਂ ਦੀਆ ਮਲਵੈਣਾਂ ਗੱਲ-ਗੱਲ ਤੇ ਗਾ ਰਹੀਆਂ ਸਨ । ਸਾਲੀਆਂ ਬਹੁਤ ਹੀ ਸਾਦੀਆਂ ਸਨ । ਕੂਝ ਵੀ ਹੋਵੇ ਮੈਂ ਆਪਣੇ ਮੂੰਹੋਂ ਆਪਣੀ ਸਿਫਤ ਕਰ ਕੇ ਹੀ ਰਹਾਂਗਾ ਕਿ ਰਿਬਨ ਕੱਟਣ ਦੇ ਮੌਕੇ ਮੈਂ ਜਿਸ ਧਿਰ ਵੱਲ ਹੋਵਾਂ ਬਹੁਤ ਕਾਰਗਰ ਸਾਬਤ ਹੁੰਦਾ ਹਾਂ । ਮਜਾਲ ਹੈ ਗੱਲ ਭੁੰਜੇ ਪੈ ਜਾਵੇ । ਸੋ ਇਥੇ ਵੀ ਆਪਣੀ ਚੜਾਈ ਰਹੀ । ਅੰਦਰ ਵੜ ਕੇ ਪੁਰਾਣੇ ਵੇਲਿਆਂ ਵਾਲ ਲੱਕੜ ਦਾ ਉਹ ਟੂਟੀ ਵਾਲ ਸਟੈਂਡ ਲੱਗਾ ਸੀ ਜਿਸ ਤੇ ਲਿਖਿਆ ਸੀ ‘ਪੰਜਾਬ ਟੈਂਟ ਹਾਊਸ ਸਰਾਏਨਾਗਾ’।
ਦੋ ਕਨਾਤਾਂ ਲੱਗੀਆਂ ਸਨ ਇਕ ‘ਚ ਚਾਹ ਲੱਗੀ ਹੋਈ ਸੀ ਤੇ ਸਾਹਮਣੇ ਗੁਰੂੁ ਗ੍ਰੰਥ ਸਾਹਬ ਦਾ ਪ੍ਰਕਾਸ਼ ਸੀ । ਬੇਸੁਰਾ ਰਾਗੀ ਤਪਲੇ ਨਾਲ ਸੁਰ ਮਿਲਾਉਣ ਦੀ ਕੋਸ਼ਿਸ਼ ’ਚ ਸੀ ਜਿਹੜਾ ਕਿ ਬੇਤਾਲਾ ਵੱਜ ਰਿਹਾ ਸੀ । ਇਹ ਗੱਲ ਮੈਨੂੰ ਐਮ.ਏ. ਮਿਊਜਿਕ ਦਇਆ ਸਿੰਘ ਨੇ ਦੱਸੀ । ਹੁਣ ਭਾਬੀ ਵੇਖਣ ਦਾ ਵੇਲਾ ਸੀ । ਅਸੀਂ ਪੰਡਾਲ ਦੇ ਜਿਸ ਬੰਨੇ ਨਜ਼ਰਾਂ ਟਿਕਾਈ ਬੈਠੇ ਸੀ ਭਾਬੀ ਦੀ ਐਂਟਰੀ ਉਲਟ ਬੰਨਿਉ ਹੋਈ । ਅਸੀਂ ਭਾਬੀ ਵੇਖ ਕੇ ਸੀਤ ‘ਚ ਲਹਿ ਗਏ । ਮਲਵਈ ਦਾ ਤੇ ਨਾਹੁਣ ਹੋ ਗਿਆ ,ਭਾਬੀ 2 ਇੰਚ ਬਾਈ ਤੋਂ ਉਚੀ । ਭਾਈ ਨੇ ਦੋਵੇਂ ਵਾਰ ਅਰਦਾਸ ‘ਚ ਮੁੰਡੇ ਦਾ ਨਾਂ ਗਲਤ ਬੋਲਿਆ, ਜਿਸ ਦਾ ਬਰਾਤ ਨੇ ਗੰਭੀਰ ਨੋਟਿਸ਼ ਲਿਆ ਤੇ ਵਿਚਾਰ ਵਾਲੀਆਂ ਬੁੜੀਆਂ ਨੇ ਵਿਚਾਰ ਵੀ ਕੀਤੀ । ਪਨੀਰ ਵਾਲੇ ਪਕੌੜਿਆਂ ਦਾ ਸਵਾਦ ਇਸ ਗੱਲ ਤੇ ਨਿਰਭਰ ਕਰਦਾ ਹੁੰਦਾ ਹੈ ਕਿ ਪਨੀਰ ਕਿੰਨਾਂ ਮਿਆਰੀ ਹੈ ਅਸਲੀ ਜਾਂ ਨਕਲੀ । ਸੁਣਨ ‘ਚ ਆਇਆ ਸੀ ਕਿ ਕੁੜੀ ਦੇ ਭੂਆ ਦੇ ਪੁਤ ਦੀ ਨੈਸਲੇ ਵਾਲੀ ਡੇਅਰੀ ਹੈ । ਸੋ ਪਨੀਰ ਦਾ ਸੈਂਪਲ ਪਾਸ ਹੋਇਆ ।
ਚਾਹ ਤੋਂ ਪਿਛੋਂ ਅਸੀਂ ਗੁਆਂਢ ‘ਚ ਵੱਡੇ ਖੁਲੇ ਘਰ ਵੱਲ ਤੁਰੇ ਜਿਥੇ ਸਾਡੇ ਬਹਿਣ ਦਾ ਖਾਸ ਇੰਤਜਾਮ ਸੀ । ਮੈਂ ਫਿਰ 15 ਸਾਲ ਪਿਛੇ ਚਲੇ ਜਾਂਦਾ। ਵੱਡੇ ਖੁਲੇ ਵਿਹੜੇ ਅਤੇ ਬ੍ਰਾਂਡੇ ‘ਚ ਮੰਜੀਆਂ ਡਿੱਠੀਆਂ । ਚਿੱਟੀਆਂ ਚਾਦਰਾਂ ਤੇ ਤੋਤੇ, ਮੋਰ ਤੇ ਫੁਲ, ਬੂਟੇ ਵੇਖ ਕੇ ਮੇਰੇ ਮਨ ਦਾ ਬਾਗ ਖਿੜ ਗਿਆ । ਮੈਂ ਕਈ ਚਿਰ ਵੇਖਦਾ ਰਿਹਾ ਤਾਂ ਕਿ ਇਹ ਮੇਰੇ ਅੰਦਰ ਵੱਸ ਜਾਵੇ, ਕਿਉਂਕਿ ਹੁਣ ਅਗਾਂਹ ਅਗਾਂਹ ਇਹ ਵੇਖਣ ਨੂੰ ਨਹੀਂ ਮਿਲਣਾ । ਪੈਲਸਾਂ ਦੇ ਢੋਲ ਢਮੱਕੇ ਤੇ ਲਿਫਾਫੇਬਾਜ਼ੀ ਤੋਂ ਤੰਗ ਆਏ ਨੇ ਸਿਰਾਹਣੇ ਪਈਆਂ ਪੱਖੀਆ ਝੱਲ ਝੱਲ ਵੇਖੀਆਂ । ਹੱਥ ਦੀਆਂ ਕੱਡੀਆਂ ਪੱਖੀਆਂ । ਮੈਂ ਮਲਵਈ ਨੂੰ ਪੁਛਿਆ , ਝਾਲਰ ਭਰਜਾਈ ਨੇ ਲਾਈ ਹੋਊ ? ਕਹਿੰਦਾ ਪਤਾ ਨਹੀਂ ਬਾਈ, ਉਝ ਕਹਿੰਦੇ ਘਰ ਦੇ ਕੰਮ ਨੂੰ ਸਚਾਰੀ ਬਹੁਤ ਆ । ਮੁੰਡਿਆਂ ਦੇ ਬਹਿਣ ਲਈ ਚੁਬਾਰ ਤੇ ਵੀ ਇੰਤਜਾਮ ਸੀ , ਬੰਦਿਆਂ ਦੀ ਗਿਣਤੀ ਤੋਂ ਵੱਧ ਮੰਜੇ ਡਾਹੇ ਹੋਏ ਸਨ । ਉਥੇ ਬਹਿਠਿਆਂ ਦਾ ਸੇਵਾ ਪਾਣੀ ਹੋਣ ਲੱਗਾ । ਸ਼ਰਾਬ ਵਾਲ ਕੰਮ ਹੈ ਨਹੀਂ ਸੀ । ਨਾਲੇ ਸਾਨੂੰ ਤਾਂ ਕੋਈ ਝਾਕ ਵੀ ਨਹੀਂ ਸੀ ।ਮਨਪ੍ਰੀਤ ਬਾਦਲ ਦਾ ਇਲਾਕਾ ਹੋਣ ਕਰਕੇ ਸਿਅਸੀ ਉਥਲ ਪੁਥਲ ਦੀਆਂ ਗੱਲਾਂ ਹੋਈਆਂ । ਬਾਦਲਾਂ ਨਾਲ ਲੋਕਾਂ ਦਾ ਨਿੱਜੀ ਵਰਤੋਂ ਵਿਹਾਰ ਹੈ ਕਈ ਅੰਦਰਲੀਆਂ ਗੱਲਾਂ ਦੀ ਚਰਚਾ ਹੋਈ । ਕੈਪਟਨ ਦੇ ਗੁਣ ਗਾਏ । ਅੰਗਰੇਜ ਦੇ ਰਾਜ ਦੀਆਂ ਗੱਲਾਂ ਚੱਲੀਆਂ ਪਰ ਮੁੱਖ ਬੁਲਾਰਾਦ ਲਿਤਾਂ ਦੀ ਹੋਣੀ ਤੇ ਚਿੰਤਾ ਪੇਸ਼ ਕਰਦਾ ਰਿਹਾ ।
ਏਨੇ ਨੂੰ ਭੰਡ ਆ ਗਏ, ਉਨ੍ਹਾਂ ਦੀਆਂ ਚੋਟਾਂ ਦਾ ਸਵਾਦ ਈ ਵੱਖਰਾ ਸੀ , ਮੈਨੂੰ ਲਾ ਕੇ ਉਨ੍ਹਾਂ ਇਕ ਗੱਲ ਕਹੀ ਜਿਸ ਤੋਂ ਮੁੰਡੇ ਮੈਨੂੰ ਬਾਅਦ ‘ਚ ਵੀ ਠਿਠ ਕਰਦੇ ਰਹੇ । ਮੈਂ ਹਰ ਪਲ ਜੀਵਿਆ , ਇਕ ਤੇ ਮੇਰੇ ਖਾਸ ਯਾਰ ਦਾ ਵਿਆਹ ਸੀ ਤੇ ਉਤੋਂ ਉਹ ਵੀ ਮੇਰੀ ਪਸੰਦ ਦਾ । ਮੈਨੂੰ ਆਪਣੀ ਪੈਂਟ ਕਮੀਜ ਤੇ ਬੈਲਟ 'ਤੇ ਖਿਜ ਆ ਰਹੀ ਸੀ । ਕਿਤੇ ਮੈਂ ਚਾਦਰ ਲਾਈ ਹੁੰਦੀ ਤੇ ਹੁੰਦੀ ਪੱਗ ਲੜ੍ਹ ਛੱਡ ਕੇ …ਪਤਾ ਲੱਗਣਾ ਸੀ ਕੋਈ ਮਝੈਲ ਜੰਝੇ ਆਇਆ।
ਮਲਵਈਆਂ ਦੇ ਕੁਝ ਰਿਵਾਜ ਸਾਡੇ ਤੋਂ ਬਿਲਕੁਲ ਈ ਵੱਖਰੇ ਨੇ । ਉਨ੍ਹਾਂ ‘ਚ ਮੈਂ ਖਾਸ ਨਿਨਵਾ ਲਿਆ । ਡੋਲੀ ਤੋਰ ਕੇ ਜਿਹੜੀ ਢਾਣੀ ਸਭ ਤੋਂ ਪਹਿਲਾਂ ਪਿੰਡ ਪਹੁੰਚ ਕੇ ਮੁੰਡੇ ਦੀ ਮਾਂ ਨੂੰ ਨਹੁ ਲੈ ਆਣ ਦੀ ਖਬਰ ਦੇਵੇ ਉਸ ਨੂੰ ਇਨਾਮ ਮਿਲਦਾ । ਖਾਣ-ਪੀਣ ਵਾਲਿਆਂ ਮੁੰਡਿਆਂ ਨੂੰ ਜਿਆਦੀ ਲਲਕ ਸੀ ਉਨ੍ਹਾਂ ਗੱਡੀ ਭਾਜਈ ਤੇ ਇਨਾਮ ਵੀ ਲਿਆ । ਉਸੇ ਇਨਾਮ ਦੀ ਰਾਤ ਨੂੰ ‘ਰਾਇਲ ਸਟੈਗ’ ਲਿਆਂਦੀ। ਨੇੜਲੇ ਪਿੰਡ ਮਝੈਲਾਂ (ਲਾਹੌਰੀਆਂ) ਦੇ ਹੋਣ ਕਰਕੇ ਘਰ ਦੀ ਕੱਡੀ ਵੀ ਚੰਗੀ ਮਿਲ ਜਾਂਦੀ ਹੈ । ਅੱਜ ਦੀ ਰਾਤ ਅਸੀਂ ਨੱਚਣਾ ਸੀ ਤੇ ਅਸੀਂ ਨੱਚੇ ……….ਮੇਰਾ ਹੱਥ ਕੰਨ ਤੇ ਸੀ ਤੇ ਬੋਲੀ ਤੇ ਬੋਲੀ ............
ਕਦੀ ਹੂੰ ਕਰ ਕੇ ……….
ਕਦੇ ਹਾਂ ਕਰ ਕੇ ……….
ਗੇੜਾ ਦੇ ਦੇ ਨੀ ਮੁਟਿਆ ਰੇ ਲੰਮੀ ਬਾਂਹ ਕਰ ਕੇ ……….
ਚਰਨਜੀਤ ਤੇਜਾ
ਲ਼ੇਖ਼ਕ ਕਾਗਜ਼ਾਂ 'ਚ ਪੱਤਰਕਾਰ ਹੈ ਪਰ ਅਮਲ 'ਚ 'ਲਟੋਰੀਬਾਜ਼ ਆਸ਼ਕ' ਹੈ। ਥਾਂ-ਥਾਂ ਲਟੋਰੀ ਤੇ ਥਾਂ ਥਾਂ ਇਸ਼ਕ(ਹਰ ਚੀਜ਼ ਨਾਲ)। ਉਸ ਲਈ ਪੀ ਏ ਯੂ ਲੁਧਿਆਣਾ ਤੋਂ ਲੇਹ-ਲਦਾਖ ਇਵੇਂ ਹੈ ਜਿਵੇਂ ਤਲਵੰਡਿਓਂ ਭਾਗੀਬਾਂਦਰ ਹੋਵੇ। ਬੰਦਾ ਖਤਰਨਾਕ ਹੈ ਪਰ ਚੰਗੇ ਬੰਦਿਆਂ ਦੀ ਯਾਰੀ ਕਾਰਨ ਬਚਿਆ ਹੋਇਐ :))
ਗੁਲਾਮ ਕਲਮhttp://www.blogger.com/profile/07297188853560061487noreply@blogger.com0