8 ਮਾਰਚ ਹਰ ਸਾਲ ਅੰਤਰਾਸ਼ਟਰੀ ਔਰਤ ਦਿਵਸ ਤੌਰ ਤੇ ਮਨਾਇਆ ਜਾਂਦਾ ਹੈ । ਇਹ ਦਿਨ 8 ਮਾਰਚ 1908 ਦੇ ਉਸ ਦਿਨ ਦੀ ਯਾਦ ਦਿਵਾਉਂਦਾ ਹੈ ਜਦ ਨਿਊਯਾਰਕ ਕਪੜਾ ਮਿੱਲਾਂ ਵਿੱਚ ਕੰਮ ਕਰਦੀਆਂ ਇਸਤਰੀਆਂ ਨੇ ਆਪਣੇ ਕੰਮ ਦੀਆਂ ਗੈਰ ਇਨਸਾਨੀ ਹਾਲਾਤਾਂ ਨੂੰ ਬਦਲਣ ਲਈ ਝੰਡਾ ਚੁੱਕਿਆ ਸੀ। ਇਸ ਮਹੀਨੇ “ਔਰਤ ਦਿਵਸ” ਨੂੰ ਵੇਖਦਿਆਂ ਅਸੀਂ ਸਮਾਜ ‘ਚ ਔਰਤਾਂ ਦੀ ਦਸ਼ਾ ਤੇ ਦਿਸ਼ਾ ਬਾਰੇ ਲੇਖ ਪਬਲਿਸ਼ ਕਰਨ ਦੀ ਯੋਜਨਾ ਬਣਾਈ ਹੈ।ਇਸੇ ਲੜੀ ‘ਚ ਸਾਡੇ ਕੋਲ ਸੁਖਵਿੰਦਰ ਦਾ ਲੇਖ ਪਹੁੰਚਿਆ ਹੈ।ਸੁਖਵਿੰਦਰ ਪੰਜਾਬ ਦੇ ਉਹਨਾਂ ਨੌਜਵਾਨਾਂ ‘ਚੋਂ ਇਕ ਹਨ ,ਜੋ ਪੰਜਾਬ ਦੀਆਂ ਸਮੱਸਿਆਵਾਂ ਨੂੰ ਪੂਰੀ ਦੁਨੀਆਂ ਨਾਲ ਜੋੜਕੇ ਵੇਖਦੇ ਹਨ।ਉਹ ਵਿਦਿਆਰਥੀ ਜੀਵਨ ਤੋਂ ਹੀ ਸਮਾਜਿਕ ਮੁੱਦਿਆਂ ਪ੍ਰਤੀ ਕਾਫੀ ਗੰਭੀਰ ਹਨ ਤੇ ਇਹਨਾਂ ਬਾਰੇ ਗਹਿਨ ਅਧਿਐਨ ਵੀ ਕਰਦੇ ਰਹਿੰਦੇ ਹਨ । ਸੁਖਵਿੰਦਰ ਦੀ ਔਰਤ ਦਿਵਸ ‘ਤੇ “ਗੁਲਾਮ ਕਲਮ” ਨੂੰ ਭੇਜੀ ਪਹਿਲੀ ਰਚਨਾ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ ----ਗੁਲਾਮ ਕਲਮ
ਔਰਤਾਂ ਕੁੱਲ ਵੱਸੋਂ ਦਾ ਲੱਗਭਗ ਅੱਧ ਹਨ, ਪਰ ਆਰਥਕ ਸਮਾਜਕ ਤੇ ਰਾਜਨੀਤਕ ਪੱਖੋ ਉਨ੍ਹਾਂ ਦੀ ਹਾਲਤ ਅੱਤ ਦੀ ਖਰਾਬ ਹੈ ।ਅਸਲੀਅਤ ਵਿੱਚ ਉਹ ਹਰ ਤਰਾਂ ਦੇ ਅਧਿਕਾਰਾਂ ਤੋਂ ਵਿਹੂਣੀਆਂ ਹਨ ਭਾਰਤੀ ਸੰਵਿਧਾਨ ਵਿੱਚ ਵਿਕਸਤ ਦੇਸ਼ਾਂ ਦੀ ਨਕਲ ਤੇ ਇਸਤਰੀਆਂ ਦੇ ਬਰਾਬਰ ਹੱਕਾਂ ਦੀ ਗੱਲਾਂ ਕੀਤੀਆਂ ਗਈਆਂ ਹਨ, ਹਕੀਕਤ ਵਿੱਚ ਇਹ ਸਿਰਫ ਰਸਮੀ ਹਨ,ਨਿੱਤ ਦੀ ਜਿੰਦਗੀ ਵਿੱਚ ਹਰ ਕੋਈ ਇਸਦੀ ਅਸਲੀਅਤ ਨੂੰ ਹੱਡੀ ਹੰਢਾਉਂਦਾ ਹੈ ।ਭਾਰਤੀ ਕਾਨੂੰਨ ਵਿੱਚ ਮਾਂ-ਪਿਓ ਦੀ ਜਾਇਦਾਦ ਵਿੱਚ ਕੁੜੀਆਂ ਨੂੰ ਬਰਾਬਰ ਦਾ ਹੱਕ ਹੈ।ਜਾਇਦਾਦ ਵੰਡਣ ਸਮੇਂ ਉਨ੍ਹਾਂ ਦੇ ਦਸਤਖਤ ਜਰੂਰੀ ਹਨ, ਪਰ ਹਕੀਕੀ ਜ਼ਿੰਦਗੀ ‘ਚ ਉਨ੍ਹਾਂ ਨੂੰ ਜਾਇਦਾਦ ਵਿੱਚੋ ਹਿੱਸਾ ਨਹੀਂ ਮਿਲਦਾ,ਜੰਮਣ ਤੋਂ ਹੀ ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ ਕਿ ਮਾਂ-ਬਾਪ ਦਾ ਘਰ ਉਸਦਾ ਆਪਣਾ ਨਹੀਂ, ਉਹ ਪਰਾਈ ਹੈ ਉਸਦਾ ਇਥੇ ਕੁਝ ਨਹੀਂ, ਉਸਦਾ ਸਹੁਰਾ ਘਰ ਹੀ ਆਪਣਾ ਹੈ, ਉਥੇ ਜਿਹੋ-ਜਹੀਆਂ ਹਾਲਤਾਂ ਹੋਣ ਉਥੇ ਹੀ ਰਹਿਣਾ ਹੈ।ਇਸ ਲਈ ਜਦੋਂ ਸਹੁਰੇ ਉਸਨੂੰ ਦਹੇਜ ਲਿਆਉਣ ਜਾਂ ਹੋਰ ਕਿਸੇ ਕਾਰਨ ਕਰਕੇ ਮਾਰਦੇ ਕੁੱਟਦੇ ਤੇ ਬੇਇੱਜ਼ਤ ਕਰਦੇ ਹਨ,ਉਸਦੀ ਜਾਨ ਨੂੰ ਖਤਰਾ ਹੁੰਦਾ ਹੈ ਫਿਰ ਵੀ ਮਾਂ-ਪਿਓ ਉਸਨੂੰ ਸੁਹਰੇ ਘਰ ਰਹਿਣ ਲਈ ਕਹਿੰਦੇ ਹਨ, ਨਤੀਜੇ ਵਜੋਂ ਉਸਦੀ ਅਰਥੀ ਹੀ ਸਹੁਰੇ ਘਰੋਂ ਨਿਕਲਦੀ ਹੈ । ਸੰਸਾਰ ਵਿੱਚ ਆਉਣ ਤੋਂ ਪਹਿਲਾ ਹੀ ਗਰਭ ਵਿਚ ਕੁੜੀਆਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਜਾਂਦੀਆ ਹਨ ।ਸੈਂਟ ਮਾਈਕਲ ਹਸਪਤਾਲ, ਟੋਰੈਂਟੋ ਯੁਨੀਵਰਸਿਟੀ ਦੇ ਡਾ. ਪ੍ਰਭਾਵ ਅਤੇ ਪੀ.ਜੀ.ਆਈ. ਚੰਡੀਗੜ੍ਹ ਦੇ ਡਾ. ਰਾਜੇਸ਼ ਕੁਮਾਰ ਦੀ ਗਿਆਰਾਂ ਲੱਖ ਪਰਿਵਾਰਾਂ ਤੇ ਅਧਾਰਿਤ ਖੋਜ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਵਰ੍ਹੇ ਤਕਰੀਬਨ 5 ਲੱਖ ਬੱਚੀਆਂ ਨੂੰ ਗਰਭ ਵਿੱਚ ਖਤਮ ਕਰਕੇ ਉਹਨਾਂ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ । ਪਿਛਲੇ 20 ਵਰ੍ਹਿਆਂ ਵਿੱਚ ਲਗਭਗ 1 ਕਰੋੜ ਲੜਕੀਆਂ ਨੂੰ ਗਰਭ ਵਿੱਚ ਕਤਲ ਕੀਤਾ ਗਿਆ ਹੈ।ਇਹ ਘਿਨਾਉਣਾ ਕੰਮ ਡਾਕਟਰ ਤੇ ਮਾਪੇ ਰਲਕੇ ਕਰਦੇ ਹਨ ਹਲਾਂਕਿ ਅਜਿਹਾ ਕਰਨਾ ਕਾਨੂੰਨੀ ਜ਼ੁਰਮ ਹੈ ।ਗਰਭ ਵਿੱਚ ਕੰਨਿਆ ਭਰੂਣ ਦੇ ਕਤਲ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਅਤੇ ਅਨਪੜਾਂ ਦੇ ਮੁਕਾਬਲੇ ਪੜ੍ਹੇ ਲਿਖੇ ਪਰਿਵਾਰਾਂ ਵਿੱਚ ਵੱਧ ਹੁੰਦੇ ਹਨ ।
ਚਿਕਿਤਸਾ ਵਿਗਿਆਨ ਅਨੁਸਾਰ ਔਰਤਾਂ ਦੇ ਸਰੀਰ ਦੀ ਸੰਰਚਨਾ ਇਸ ਤਰ੍ਹਾਂ ਹੁੰਦੀ ਹੈ ਕਿ ਔਰਤਾਂ ਦੀ ਸੰਖਿਆ ਮਰਦ ਨਾਲੋ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੀ ਜਿਉਂਦੇ ਰਹਿਣ ਦੀ ਸਮਰੱਥਾ ਜਿਆਦਾ ਹੁੰਦੀ ਹੈ।ਪਰ ਭਾਰਤੀ ਸਮਾਜ ਦੀ ਤਸਵੀਰ ਇਸਦੇ ਉਲਟ ਹੈ।ਜਿਥੇ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਪੋਸ਼ਣ ਤੇ ਚੰਗੀ ਦੇਖਭਾਲ ਹੁੰਦੀ ਹੈ ਉਥੇ ਇਹਨਾਂ ਦੀ ਸੰਖਿਆ 100 ਪੁਰਸ਼ਾਂ ਦੇ ਮੁਕਾਬਲੇ 105 ਤੱਕ ਹੁੰਦੀ ਹੈ,ਜਿਵੇਂ ਪੂਰੇ ਯੂਰੋਪ ਅਤੇ ਉੱਤਰੀ ਅਮਰੀਕਾ ਵਿੱਚ 100 ਪੁਰਸ਼ਾਂ ਦੇ ਪਿਛੇ 105 ਔਰਤਾਂ ਹਨ, ਪਰ ਭਾਰਤ ਵਿਚ ਇਹ ਸੰਖਿਆ ਸਿਰਫ 93 ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਦੇ ਸਭ ਤੋਂ ਘੱਟ ਲਿੰਗ ਅਨੁਪਾਤ ਵਾਲੇ 10 ਜ਼ਿਲ੍ਹਿਆਂ ਵਿੱਚ 7 ਪੰਜਾਬ ਦੇ ਅਤੇ ਤਿੰਨ ਹਰਿਆਣਾ ਦੇ ਹਨ । ਲੁਧਿਆਣੇ ਵਿੱਚ ਤਾਂ ਲਿੰਗ ਅਨੁਪਾਤ 1000-720 ਤੋ ਵੀ ਨੀਵਾਂ ਆ ਗਿਆ ਹੈ ।ਭਾਰਤ ਵਿੱਚ ਘੱਟ ਖੁਰਾਕ, ਅੱਤ ਜ਼ਿਆਦਾ ਕੰਮ, ਗੈਰ ਵਿਗਿਆਨਕ ਸਮਝ ਵਹਿਮਾਂ-ਭਰਮਾਂ ਅਤੇ ਬੱਚੇ ਦੇ ਜਨਮ ਪਿਛੋ ਸਾਂਭ-ਸੰਭਾਈ ਵਿਚ ਰਹੇ ਨੁਕਸਾਂ ਕਰਕੇ ਜੱਚਾ-ਬੱਚਾ ਦੀ ਮੌਤ ਦੀ ਹਰ ਮੁਕਾਬਲਤਨ ਬਹੁਤ ਜ਼ਿਆਦਾ ਹੈ । ਜੇ ਕੁੜੀ ਹੋਵੇ ਤਾਂ ਮਾਂ ਉਤੇ ਮਾਨਸਿਕ ਬੋਝ ਪੈ ਜਾਂਦਾ ਹੈ । ਉਸਦੀ ਹਰ ਪੱਖੋ ਬੇਇੱਜ਼ਤੀ ਕੀਤੀ ਜਾਂਦੀ ਹੈ,ਉਸਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ ਜਨਮ ਦੇ ਦਿਨ ਤੋਂ ਹੀ ਬੱਚੀ ਨਾਲ ਹਰ ਪੱਖੋ ਵਿਤਕਰਾ ਸ਼ੁਰੂ ਹੋ ਜਾਂਦਾ ਹੈ, ਖਾਣ-ਪੀਣ, ਦਵਾ-ਦਾਰੂ, ਪੜਾਉਣ, ਹੱਸਣ ਖੇਡਣ ਆਦਿ ਚ ਕੁੜੀ ਦੀ ਬਚਪਨ ਤੋ ਹੀਂ ਘਰੇਲੂ ਨੌਕਰ ਦੀ ਭੂਮਿਕਾ ਸ਼ੁਰੂ ਹੋ ਜਾਂਦੀ ਹੈ । ਮੁੰਡੇ ਨੂੰ ਕਦੇ ਗਾਲ੍ਹ ਨਹੀਂ ਕੱਢੀ ਜਾਂਦੀ, ਕੁੜੀ ਨੂੰ ਂਮਰ ਜਾਣੀਏਂ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ । ਕੁੜੀਆਂ ਦੇ ਪੜ੍ਹਾਈ ਦੇ ਮੌਕੇ ਸੀਮਤ ਹਨ, ਜੇ ਫੇਲ ਤਾਂ ਮੁੜ੍ਹਕੇ ਪੜ੍ਹਾਈ ਬੰਦ ਕਰ ਦਿੱਤੀ ਜਾਂਦੀ ਹੈ, ਫਿਰ ਜਵਾਨ ਹੋਣ ਤੇ ਮਾਂ-ਪਿਓ ਵੱਲੋਂ ਉਸਨੂੰ ਪੁੱਛੇ ਬਿਨਾਂ ਹੀ ਜਿਥੇ ਮਰਜੀ ਉਸਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਸਨੂੰ ਨਵੇਂ ਮਾਲਕ ਭਾਵ ਪਤੀ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ।ਅੱਜ ਔਰਤਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਇੰਨੀ ਤਰੱਕੀ ਕੀਤੀ ਹੈ ਕਿ ਆਸਮਾਨ ਦੀਆਂ ਉਚਾਈਆਂ ਛੂਹ ਰਹੀਆਂ ਹਨ ਪਰ ਅਜਿਹੀ ਔਰਤਾਂ ਦੀ ਸੰਖਿਆ ਇੰਨੀ ਘੱਟ ਹੈ ਕਿ ਇਹਨਾਂ ਦੀ ਪ੍ਰਤੀਸ਼ਤ ਕੱਢਣਾ ਵੀ ਬਹੁਤ ਔਖਾ ਹੈ, ਜਿਹੜੀ ਅਸਲੀ ਤਸਵੀਰ ਹੈ ਹਾਕਮ ਜਮਾਤ ਉਸਨੂੰ ਨਜ਼ਰ ਅੰਦਾਜ਼ ਕਰਦੇ ਹਨ ਦੇਸ਼ ਵਿੱਚ ਹਰ 54 ਮਿੰਟ ਚ ਲਗਭਗ ਇੱਕ ਬਲਾਤਕਾਰ, ਹਰ 26 ਮਿੰਟ ਚ ਛੇੜਛਾੜ,ਹਰ 43 ਮਿੰਟ ਵਿੱਚ ਇੱਕ ਅਗਵਾ ਅਤੇ ਹਰ ਘੰਟੇ ਇੱਕ ਦਹੇਜ ਹੱਤਿਆ ਹੁੰਦੀ ਹੈ ।
ਜਿਉਂ-ਜਿਉਂ ਸਮਾਜ ਦਾ ਵਿਕਾਸ ਹੋ ਰਿਹਾ ਹੈ ਇਹ ਕੁੜੀਆਂ/ਔਰਤਾਂ ਦੀ ਪ੍ਰਤੀ ਬਹੁਤ ਜਿਆਦਾ ਹਿੰਸਕ ਹੋ ਰਿਹਾ ਹੈ ।ਛੇ ਮਹੀਨੇ ਦੀ ਕੁੜੀ ਤੱਕ ਅਸੁੱਰਿਖਤ ਹੈ।ਬਲਾਤਕਾਰ ਕਰਕੇ ਮਾਰ ਦੇਣਾ ਪ੍ਰਚੱਲਤ ਹੋ ਗਿਆ ਹੈ ਨਤੀਜੇ ਵੱਜੋਂ ਨਿੱਕੀਆਂ-ਨਿੱਕੀਆਂ ਕੁੜੀਆਂ ਦਾ ਬਾਹਰ ਖੇਡਣਾ ਤੱਕ ਬੰਦ ਹੋ ਗਿਆ ਹੈ, ਘਰ ਵੀ ਇਸ ਮਾਮਲੇ ਵਿੱਚ ਅਸੁਰੱਖਿਅਤ ਨਹੀ ਰਿਹਾ ਹੈ ।ਪੇਂਡੂ ਤੇ ਸ਼ਹਿਰੀ ਅਮੀਰਜ਼ਾਦਿਆਂ ਵੱਲੋਂ ਪੜ੍ਹਨ-ਕੰਮ ਕਰਨ ਜਾਂਦੀਆਂ ਕੁੜੀਆਂ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਕਰਨ, ਉਹਨਾਂ ਨੂੰ ਘਰੋਂ, ਹੋਸਟਲਾਂ ਵਿੱਚੋਂ ਅਗਵਾ ਕਰਨਾ,ਸਕੂਲ ਮਾਸਟਰਾਂ ਵੱਲੋਂ ਵਿਦਿਆਰਥਣਾਂ ਨਾਲ ਬਲਾਤਕਾਰ ਕਰਨ ਦੀ ਗਿਣਤੀ ਵਧੀ ਹੈ । ਅਧਿਆਪਕ ਜੋ ਮਾਂ-ਪਿਓ ਤੋਂ ਉੱਪਰ ਹੁੰਦੇ ਹਨ, ਜਿੰਨ੍ਹਾਂ ਨੇ ਵਿਦਿਆਰਥੀਆਂ ਨੂੰ ਦਿਸ਼ਾ ਸੇਧ ਦੇਣੀ ਹੁੰਦੀ ਹੈ, ਅੱਜ ਦੀਆਂ ਵਿਦਿਆਰਥਣਾਂ ਨਾਲ ਕੁਕਰਮ ਕਰਕੇ ਇਸ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰ ਰਹੇ ਹਨ।
ਬਲਾਤਕਾਰ ਦੇ ਕੇਸਾਂ ਵਿੱਚ ਪਹਿਲੇ ਤਾਂ ਪੁਲਿਸ ਰਿਪੋਰਟ ਦਰਜ ਹੀ ਨਹੀਂ ਕਰਦੀ ਜੇ ਉਸਨੂੰ ਦਬਾਅ ਹੇਠ ਦਰਜ ਕਰਨਾ ਵੀ ਪਵੇ ਤਾਂ ਜਾਂਚ ਦੀ ਪੱਧਰ ਤੇ ਕੰਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।ਰਾਜਸਥਾਨ ਦੀ ਭਾਂਬਰੀ ਦੇਵੀ ਤੇ ਪੰਜਾਬ ਚ ਕਿਰਨਜੀਤ ਦੇ ਕੇਸ ਸਾਡੇ ਸਾਹਮਣੇ ਹੀ ਹਨ । ਸਾਡੇ ਦੇਸ਼ ਦੇ ਕਾਨੂੰਨ ਹੀ ਅਜਿਹੇ ਹਨ ਜੋ ਬਲਾਤਕਾਰ ਲਈ ਕੁੜੀ ਜਾਂ ਔਰਤ ਨੂੰ ਮੁੱਖ ਤੌਰ ਤੇ ਦੋਸ਼ੀ ਠਹਿਰਾਂਉਦੇ ਹਨ । ਬਲਾਤਕਾਰ ਦੀ ਸ਼ਿਕਾਰ ਕੁੜੀ-ਔਰਤ ਦਾ ਵਿਸ਼ਵਾਸ ਨ੍ਹਹੀਂ ਕੀਤਾ ਜਾਂਦਾ, ਉਸਨੂੰ ਬਲਾਤਕਾਰ ਹੋਣਾ ਦਾ ਚਸ਼ਮਦੀਦ ਗਵਾਹ ਪੇਸ਼ ਕਰਨ ਲਈ ਕਿਹਾ ਜਾਂਦਾ ਹੈ । ਕੁੜੀ ਨੂੰ ਬਦਚਲਣ ਦੱਸਕੇ ਦੋਸ਼ੀਆਂ ਨੂੰ ਜਾਂ ਤਾਂ ਛੱਡ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਨਾ ਮਾਤਰ ਦੀ ਸਜ਼ਾ ਮਿਲਦੀ ਹੈ । ਪੁਲਿਸ ਦਾ ਰਵੱਈਆ ਔਰਤ ਵਿਰੋਧੀ ਹੈ ।ਥਾਣੇ ਬਲਾਤਕਾਰ ਦੇ ਕੇਂਦਰ ਹਨ। ਧਾਰਮਿਕ ਸਥਾਨਾਂ ਤੇ ਬਾਬਿਆਂ ਵੱਲੋਂ ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਕਰਨਾ ਆਮ ਗੱਲ ਹੈ ਜਿੱਥੇ ਕਿਤੇ ਧਾਰਮਕ ਰਾਜ ਕਾਇਮ ਕੀਤਾ ਜਾਂਦਾ ਹੈ, ਉਹ ਔਰਤਾਂ ਲਈ ਵਿਸ਼ੇਸ਼ ਤੌਰ ਤੇ ਖੂੰਖਾਰ ਤੇ ਪਾਬੰਦੀ ਪੂਰਨ ਬਣ ਜਾਂਦਾ ਹੈ । ਅਫਗਾਨਿਸਤਾਨ ਇਸਦੀ ਮਿਸਾਲ ਹੈ।ਪਾਕਿਸਤਾਨ ਤਾਂ ਬਲਾਤਕਾਰ ਦੀ ਸ਼ਿਕਾਰ ਔਰਤਾਂ ਨੂੰ ਵੀ ਜੇਲ੍ਹੀ ਬੰਦ ਕਰ ਦਿੱਤਾ ਜਾਂਦਾ ਹੈ ਮੁਲਜਮਾਂ ਨੂੰ ਸ਼ਾਇਦ ਦੀ ਸ਼ਜਾ ਮਿਲਦੀ ਹੈ। ਭਾਰਤ ਵਿੱਚ ਆਰ.ਐਸ.ਐਸ ਦਾ ਸਾਰਾ ਲਾਣਾ ਇਸੇ ਖਾਸੇ ਦਾ ਮਾਲਕ ਹੈ, ਇਸ ਵਿੱਚ ਔਰਤ ਦੇ ਇਨਸਾਨੀ ਤੇ ਜਮਹੂਰੀ ਹੱਕਾਂ ਉੱਤੇ ਸ਼ਰ੍ਹੇਆਮ ਡਾਕੇ ਮਾਰੇ ਜਾਂਦੇ ਹਨ ।ਮੈਂਗਲਰੂ ਦਾ ਹਮਲਾ ਇਕ ਤਾਜ਼ਾ ਪ੍ਰਤੱਖ ਉਦਾਹਰਨ ਹੈ। ਪੁਰਾਤਨ ਵਿਸ਼ਿਆਂ ਸਬੰਧੀ ਰੋਜ਼ਾਨਾ ਦਿਖਾਏ ਜਾਂਦੇ ਸੀਰੀਅਲਾਂ ਤੇ ਫਿਲਮਾਂ ਵਿੱਚ ਜਗੀਰੂ ਕਦਰਾਂ ਕੀਮਤਾਂ ਦਾ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾਂਦਾ ਹੈ, ਜੋ ਔਰਤ ਵਿਰੋਧੀ ਹਨ।ਪਤੀ,ਪੁੱਤ ਭਰਾ,ਪਿਉ ਦੇ ਅਪਰਾਧਾਂ ਲਈ ਭੈਣ,ਪਤਨੀ,ਕੁੜੀ,ਮਾਂ ਜਿਸ ਨੂੰ ਸ਼ਜਾ ਦੇਣਾ ਆਮ ਸਮਾਜੀ ਵਰਤਾਰਾ ਹੈ ।
ਘਰ ਵਿੱਚ ਔਰਤਾਂ ਦੀ ਸਥਿਤੀ ਗੁਲਾਮ ਵਾਲੀ ਹੈ ।ਉਸਨੂੰ ਘਰੇਲੂ ਕੰਮ, ਰਸੋਈ, ਬੱਚਿਆਂ ਦਾ ਪਾਲਣ-ਪੋਸ਼ਣ, ਆਦਿ ਕਾਰਨ ਰਾਜਨੀਤਿਕ ਤੇ ਸਮਾਜਿਕ ਕੰਮਾਂ ਵਿੱਚ ਹਿੱਸਾ ਲੈਣ ਦਾ ਵਕਤ ਨਹੀ ਰਹਿੰਦਾ । ਇਸ ਪ੍ਰਸੰਗ ਵਿੱਚ ਕੰਮ ਕਾਰ ਲਈ ਬਾਹਰ ਜਾਣ ਵਾਲੀਆਂ ਔਰਤਾਂ ਦਾ ਦੋਹਰਾ ਸੋਸ਼ਣ ਹੁੰਦਾ ਹੈ।ਘਰੇਲੂ ਕੰਮਾਂ ਚ ਉਸਨੂੰ ਕੋਈ ਛੋਟ ਨਹੀਂ।ਕੰਮ ਦੀ ਥਾਂ ਉਤੇ ਉਸਦਾ ਸ਼ਰੀਰਕ, ਮਾਨਸਿਕ ਸ਼ੋਸ਼ਣ ਵੀ ਨਾਲ ਹੀ ਹੁੰਦਾ ਹੈ ।ਬੌਸ-ਮਾਲਿਕ ਅਤੇ ਨਾਲ ਕੰਮ ਕਰਦਿਆਂ ਦੀਆਂ ਭੁੱਖੀਆਂ ਨਜਰਾਂ ਅਤੇ ਛੇੜਛਾੜ ਅਤੇ ਕੰਮ ਥਾਂ ਉੱਤੇ ਆਉਣ ਜਾਣ ਵੇਲੇ ਬੱਸਾਂ-ਗੱਡੀਆਂ ਵਿੱਚ ਛੇੜ-ਛਾੜ, ਉਸਦੇ ਬਾਹਰਲੇ ਕੰਮ ਕਾਰ ਦੀ ਰੋਜਾਨਾ ਜਿੰਦਗੀ ਦਾ ਪੱਕਾ ਹਿੱਸਾ ਬਣ ਗਏ ਹਨ । ਸਮਾਜ ਵਿੱਚ ਔਰਤ ਚਾਹੇ ਕਿੰਨੀ ਵਡੀ ਅਫਸਰ ਬਣ ਜਾਵੇ, ਮੌਜੂਦਾ ਮਰਦ ਪ੍ਰਧਾਨ ਵਿਵਸਥਾ ਵਿੱਚ ਉਹ ਅਜ਼ਾਦ ਨਹੀਂ। 2005 ਵਿੱਚ ਫਲਾਇੰਗ ਅਫਸਰ ਅੰਜਲੀ ਗੁਪਤਾ ਨੇ ਆਪਣੇ ਸੀਨੀਅਰ ਅਫਸਰਾਂ ਤੇ ਯੋਨ-ਸ਼ੋਸ਼ਣ ਦਾ ਦੋਸ਼ ਲਾਇਆ ਸੀ ।ਉਸਦੇ ਦੋਸ਼ ਨੂੰ ਝੂਠ ਸਿੱਧ ਕਰਕੇ ਉਸਦਾ ਅਨੁਸਾਸ਼ਣਹੀਣਤਾ ਦੇ ਇੱਕ ਹਜ਼ਾਰ ਰੁਪਏ ਦਾ ਹੇਰਾਫੇਰੀ ਦਾ ਦੋਸ਼ ਲਾਕੇ ਕੋਰਟਮਾਰਸ਼ਲ ਕਰ ਦਿੱਤਾ ਗਿਆ।ਨੌਕਰੀ ਨੂੰ ਛੱਡਕੇ ਹੋਰ ਖੇਤਰਾਂ ਵਿੱਚ ਔਰਤਾਂ ਨੂੰ ਮਰਦ ਬਰਾਬਰ ਦਿਹਾੜੀ ਨਹੀਂ ਮਿਲਦੀ ਕਈ ਥਾਵਾਂ ਤੇ ਇਹ ਤੀਜਾ ਹਿੱਸਾ ਜਾਂ ਛੇਵਾਂ ਹਿੱਸ ਤੱਕ ਮਿਲਦੀ ਹੈ ।
ਅੱਜ ਸਾਮਰਾਜੀ-ਸਰਮਾਏਦਾਰੀ ਆਪਣੇ ਹਿੱਤ ਕਾਰਨ ਲਿੰਗ ਨਾ ਬਰਾਬਰੀ ਨੂੰ ਉਭਾਰ ਰਹੀ ਹੈ । ਇਸ ਸਮੇਂ ਤੀਜੀ ਦੁਨੀਆਂ ਦੇ ਦੇਸ਼ਾਂ 'ਚ ਲਾਈਆਂ ਸਨਅਤਾਂ ਵਿੱਚ ਜਵਾਨ ਕੁਆਰੀਆਂ ਕੁੜੀਆਂ ਰੱਖੀਆਂ ਜਾਂਦੀਆਂ ਹਨ,ਨਾਮਾਤਰ ਉਜ਼ਰਤ ਤੇ ਨਾਲ ਹੀ ਇਹਨਾਂ ਦਾ ਲਿੰਗੀ ਸੋਸ਼ਣ ਵੀ ਹੁੰਦਾ ਹੈ । ਘੱਟ ਖਰਚ ਤੇ ਵਧੀਆ ਕੰਮ, ਨਾ ਹੜਤਾਲ ਵਿਰੋਧ ਦਾ ਝੰਜਟ,ਜਿਹੜੇ ਮਰਜੀ ਵੇਲੇ ਕੱਢ ਦਿਓ । ਇਸ ਵਿੱਚ ਹੁਨਰੀ ਮਿਹਨਤ ਲਈ ਥੋੜ੍ਹੇ ਜਿਹੇ ਮਰਦ ਰੱਖੇ ਜਾਂਦੇ ਹਨ ।ਸਮਾਜ ਦੇ ਸ਼ੁਰੂ ਤੋਂ ਹੀ ਔਰਤ ਨੂੰ ਮਰਦ ਦੇ ਮਨੋਰੰਜਨ ਦੀ ਵਸਤੂ ਮੰਨਿਆ ਜਾਂਦਾ ਰਿਹਾ ਹੈ ।ਜਗੀਰਦਾਰੀ ਵਿੱਚ ਵੀ ਉਸਦੇ ਸਰੀਰ ਨੂੰ ਕਾਮ-ਵਾਸਨਾ ਨੂੰ ਉਤੇਜਿਤ ਕਰਨ ਵਾਲੀ ਵਸਤੂ ਵੱਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ । ਪੁਰਾਤਨ ਸਹਿਤ, ਚਿਤਰਕਾਰੀ, ਮੂਰਤੀਕਲਾ ਵਿੱਚ ਕਾਮ ਭਰਮਾਰ ਹੈ ।ਸਰਮਾਏਦਾਰੀ ਦੇ ਉਭਰਨ ਨੇ ਹਰ ਚੀਜ਼ ਵਾਂਗ਼ ਔਰਤ ਦੇ ਸਰੀਰ ਨੂੰ ਵੀ ਜਿਣਸ ਬਣਾ ਦਿੱਤਾ ਹੈ ।ਸਾਮਰਾਜੀ ਯੁੱਗ ਵਿੱਚ ਹਰ ਚੀਜ ਚਾਹੇ ਉਸ ਦਾ ਔਰਤ ਨਾਲ ਸਬੰਧ ਹੈ ਜਾਂ ਨਹੀਂ ਉਸਦੇ ਸਰੀਰ ਦੇ ਉਤੇਜਿਤ ਪ੍ਰਦਰਸ਼ਨ ਨਾਲ ਵੇਚੀ ਜਾਂਦੀ ਹੈ । ਗੌਰ ਨਾਲ ਵੇਖਿਆ ਜਾਵੇ ਤਾਂ ਪਿਛਲੇ ਕਰੀਬ ਪੰਦਰਾਂ ਕੁ ਸਾਲਾਂ ਤੋਂ ਹੀ ਭਾਰਤੀ ਸੁੰਦਰੀਆਂ ਨੇ ਵਿਸ਼ਵ ਸੁੰਦਰੀ ਮੁਕਾਬਲਿਆਂ ਚ ਆਪਣੀ ਧਾਕ ਜਮਾਈ ਹੈ ਇੰਝ ਜਾਪਦਾ ਹੈ ਪਿਛਲੇ ਇੱਕ ਦਹਾਕੇ ਤੋਂ ਭਾਰਤ ਵਿੱਚ ਸੁੰਦਰਤਾ ਦਾ ਹੜ੍ਹ ਆ ਗਿਆ ਹੋਵੇ ਜਦਕਿ ਇਸ ਤੋਂ ਪਹਿਲਾਂ ਵਿਦੇਸ਼ੀ ਸੁੰਦਰੀਆਂ ਦਾ ਜਾਦੂ ਹੀ ਸਿਰ ਚੜ੍ਹ ਕੇ ਬੋਲਦਾ ਰਿਹਾ ਹੈ।ਸਪਸ਼ਟ ਹੈ ਬਹੁਰਾਸ਼ਟਰੀ ਕੰਪਨੀਆਂ ਨੇ ਭਾਰਤ ਵਰਗੀ ਵੱਡੀ ਖਰੀਦਦਾਰੀ ਮੰਡੀ ਵਿੱਚ ਆਪਣੇ ਉਤਪਾਦ ਵੇਚਣ ਦੇ ਮਨਸ਼ੇ ਨਾਲ ਇਹ ਰਸਤਾ ਚੁਣਿਆ ਹੈ । ਇਨ੍ਹਾਂ ਸੁੰਦਰਤਾ ਮੁਕਾਬਲਿਆਂ ਦੇ ਦੇਖਾ-ਰੇਖੀ ਅੱਜ ਹਰ ਸੂਬੇ ਸ਼ਹਿਰ, ਯੂਨੀਵਰਸਿਟੀ, ਸਕੂਲ, ਕਾਲਜ ਵਿੱਚ ਕੁੜੀਆਂ ਦੇ ਸੁੰਦਰਤਾ ਮੁਕਾਬਲੇ ਹੋ ਰਹੇ ਹਨ, ਉਹਨਾਂ ਦੇ ਅੱਧ ਨੰਗੇ ਸਰੀਰਾਂ ਦੀ ਨੁਮਾਇਸ਼ਾਂ ਲੱਗ ਰਹੀਆਂ ਹਨ ।ਇੱਕ ਤਰਫ ਖਪਤਵਾਦ ਦਾ ਇਹ ਬੇਰੋਕ-ਟੋਕ ਪਸਾਰ ਜਿੱਥੇ ਕੁੜੀਆਂ ਨੂੰ ਪੇਕੇ ਘਰੋਂ ਹੋਰ ਦਾਜ ਲਿਆਉਣ ਲਈ ਮਜ਼ਬੂਰ ਕਰਨ ਅਤੇ ਨਾਂ ਲਿਆਉਣ ਦੀ ਹਾਲਤ ਚ ਸਾੜਕੇ, ਜ਼ਹਿਰ ਦੇਕੇ ਮਾਰਨ ਦਾ ਵੱਡਾ ਕਾਰਨ ਬਣ ਰਿਹਾ ਹੈ, ਉੱਥੇ ਟੀ.ਵੀ. ਦੇ ਅਣ-ਗਿਣਤ ਚੈਨਲਾਂ ਵੱਲੋਂ ਸਾਰਾ ਦਿਨ ਔਰਤਾਂ ਦੇ ਸਰੀਰਾਂ ਦੇ ਨੰਗੇ ਪੋਜਾਂ ਦਾ ਵਾਰ-ਵਾਰ ਪੇਸ਼ ਕੀਤਾ ਜਾਣਾ ਬੱਚੀਆਂ-ਕੁੜੀਆਂ ਦੇ ਐਨੀ ਵੱਡੀ ਗਿਣਤੀ ਚ ਬਲਾਤਕਾਰਾਂ ਦੇ ਹੋਣ ਦਾ ਵੱਡਾ ਕਾਰਨ ਵੀ ਬਣਦਾ ਜਾ ਰਿਹਾ ਹੈ ।
ਨਵੀਆਂ ਆਰਥਿਕ ਨੀਤੀਆਂ ਦਾ ਔਰਤਾਂ ਤੇ ਸਭ ਤੋਂ ਵੱਧ ਅਸਰ ਪਿਆ ਹੈ ਕਿ ਇਹਨਾਂ ਨਾਲ ਦਾਲਾਂ, ਸਬਜੀਆਂ, ਅਨਾਜ-ਦੁੱਧ ਚ, ਦਵਾਈਆਂ ਦੀਆਂ ਕੀਮਤਾਂ ਚ ਵਾਧਾ, ਇਲਾਜ ਮਹਿੰਗਾ ਹੋ ਰਿਹਾ ਹੈ । ਖਰਚੇ ਵਧਣ ਨਾਲ ਰੋਜਗਾਰ ਖਤਮ ਹੋਣ ਨਾਲ ਬੱਚਿਆਂ ਨੂੰ ਸਕੂਲੋਂ ਹਟਾਇਆ ਜਾ ਰਿਹਾ ਹੈ ਸੰਭਵ ਹੈ ਕੁੜੀਆਂ ਨੂੰ ਹੀ ਹਟਾਇਆ ਜਾਵੇਗਾ ।ਬਹੁਰਾਸ਼ਟਰੀ ਕੰਪਨੀਆਂ ਦੇ ਮਾਲ ਦੇ ਆਉਣ ਨਾਲ ਘਰੇਲੂ ਉਦਯੋਗ ਬੰਦ ਹੋ ਰਹੇ ਹਨ, ਲੱਖਾਂ ਮਜਦੂਰ ਬੇਰੁਜ਼ਗਾਰ ਤੇ ਨਵੀਂ ਤਕਨੀਕ ਨਾਲ ਛਾਂਟੀਕਰਨ ਜਿਸ ਨਾਲ ਬੇਰੁਜ਼ਗਾਰ ਹੱਥੀਂ ਕੰਮ ਵਾਲੇ ਖੇਤਰਾਂ ਚ ਕੰਮ ਭਾਲਣ ਕਰਕੇ ਜਿਸ ਨਾਲ ਔਰਤਾਂ ਨੂੰ ਉੱਥੋਂ ਵੀ ਕੱਢਿਆ ਜਾ ਰਿਹਾ ਹੈ ।ਨਿੱਜੀਕਰਣ ਨਾਲ ਔਰਤਾਂ ਦੇ ਅਧਿਕਾਰ ਤਨਖਾਹ ਸਮੇਤ ਪਰਸੂਤੀ ਛੁੱਟੀ ਵਿੱਚ ਕਟੌਤੀ ਹੋ ਹੀ ਹੈ। ਸੰਸਾਰੀਕਰਨ ਨਾਲ ਸੈਕਸ ਟੂਰਿਜਮ ਧੰਦਾ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । 8 ਮਾਰਚ ਹਰ ਸਾਲ ਅੰਤਰਾਸ਼ਟਰੀ ਇਸਤਰੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ । ਇਹ ਦਿਨ 8 ਮਾਰਚ 1908 ਦੇ ਉਸ ਦਿਨ ਦੀ ਯਾਦ ਦਿਵਾਉਂਦਾ ਹੈ ਜਦ ਨਿਊਯਾਰਕ ਕਪੜਾ ਮਿੱਲਾਂ ਵਿੱਚ ਕੰਮ ਕਰਦੀਆਂ ਇਸਤਰੀਆਂ ਨੇ ਆਪਣੇ ਕੰਮ ਦੀਆਂ ਗੈਰ ਇਨਸਾਨੀ ਹਾਲਾਤਾਂ ਨੂੰ ਬਦਲਣ ਲਈ ਝੰਡਾ ਚੁੱਕਿਆ ਸੀ ।1910 ਵਿੱਚ ਕੂਪਨਹੈਂਗਨ ਵਿਖੇ ਹੋਈ ਦੂਜੀ ਸੋਸ਼ਲਿਸਟ ਇਸਤਰੀ ਕਾਨਫਰੰਸ ਨੇ ਇਸ ਨੂੰ ਦੁਨੀਆ ਭਰ ਵਿੱਚ ਇਸਤਰੀ ਦਿਵਸ ਦੇ ਤੌਰ ਤੇ ਮਨਾਏ ਜਾਣ ਦਾ ਫੈਸਲਾ ਕੀਤਾ ।ਔਰਤ ਦਿਵਸ ਦਾ ਮਨਾਉਣਾ ਰਸਮੀ ਕਾਰਵਾਈ ਬਣਦਾ ਜਾ ਰਿਹਾ ਹੈ ।ਇਸਦੀ ਅਸਲੀ ਭਾਵਨਾ ਨੂੰ ਬਹਾਲ ਕਰਨ ਦੀ ਜਰੂਰਤ ਹੈ । ਇਹ ਤਦ ਹੀ ਹੋ ਸਕਦਾ ਹੈ ਜੇਕਰ ਚੇਤਨ ਔਰਤਾਂ ਸੰਘਰਸ਼ਸ਼ੀਲ ਤਾਕਤਾਂ ਨਾਲ ਇਕਮਿਕ ਹੋਕੇ, ਇਸ ਸਮਾਜ ਨੂੰ ਜਬਰ ਅਤੇ ਸ਼ੋਸ਼ਣ ਤੋਂ ਮੁਕਤ ਕਰਾਉਣ ਦੇ ਸੰਘਰਸ਼ ਵਿੱਚ ਭਾਈਵਾਲ ਬਣਨ ।
ਇਸ ਗੈਰ ਜਮਹੂਰੀ ਮਰਦ ਪ੍ਰਧਾਨ ਸਮਾਜਕ-ਆਰਥਕ ਰਾਜਨੀਤਕ ਪ੍ਰਬੰਧ ਚ ਔਰਤ ਉੱਤੇ ਅੱਤਿਆਚਾਰ ਢਾਹੁਣ ਤੇ ਉਸਦੀ ਲੁੱਟ ਖਸੁੱਟ ਪੂਰੀ ਤਰ੍ਹਾਂ ਕਾਇਮ ਹੈ, ਇਸ ਲਈ ਇਹਨਾਂ ਵਿਰੁੱਧ ਆਪਣੀ ਅੱਡ ਦੀ ਜਥੇਬੰਦੀ ਬਣਾਕੇ ਵੀ ਲੜਨਾ ਹੋਵੇਗਾ ।ਜਾਇਦਾਦ ਵਿੱਚ ਬਰਾਬਰ ਦਾ ਅਧਿਕਾਰ, ਬਰਾਬਰ ਕੰਮ ਲਈ ਬਰਾਬਰ ਪੈਸਾ, ਹਰ ਖੇਤਰ ਵਿੱਚ ਨਾ ਬਰਾਬਰੀਆਂ, ਭਰੂਣ ਹੱਤਿਆਵਾਂ, ਜੰਮਣ ਵੇਲੇ ਮਾਰ ਦੇਣ ਵਿਰੁੱਧ, ਮਾਰਕੁੱਟ, ਬਲਾਤਕਾਰ, ਛੇੜਖਾਨੀ ਵਿਰੁੱਧ, ਪੁਲਿਸ ਫੌਜ ਅੱਤਿਆਚਾਰਾਂ ਖਿਲਾਫ, ਫਿਰਕਾਪ੍ਰਸਤੀ ਤੇ ਮੂਲਵਾਦ ਵਿਰੁੱਧ, ਸ਼ਰਾਬ-ਨਸ਼ਿਆਂ ਵਿਰੁੱਧ, ਜਗੀਰੂ ਕਦਰਾਂ-ਕੀਮਤਾਂ ਤੇ ਅੰਧ ਵਿਸ਼ਵਾਸਾਂ ਵਿਰੁੱਧ, ਮਹਿੰਗਾਈ ਬੇਰੁਜ਼ਗਾਰੀ ਵਿਰੁੱਧ ਅਤੇ ਸਿੱਖਿਆ ਤੇ ਰੋਜਗਾਰ ਦੇ ਹੱਕ ਲਈ ਪਰਿਵਾਰਕ ਸਬੰਧਾਂ ਚ ਬਰਾਬਰੀ ਲਈ ਅਤੇ ਬੱਚਾ ਪੈਦਾ ਕਰਨ ਜਾਂ ਨਾ ਕਰਨ ਵਿੱਚ ਔਰਤ ਦੀ ਬਰਾਬਰ ਦੀ ਸਹਿਮਤੀ ਲਈ, ਘਰ ਦੇ ਕੰਮਾਂਕਾਰਾਂ ਵਿੱਚ ਹਿੱਸੇਦਾਰੀ ਲਈ ਲੜਨਾ ਚਾਹੀਦਾ ਹੈ।
(ਸੁਖਵਿੰਦਰ ਸਿੰਘ)
Saturday, March 7, 2009
Subscribe to:
Post Comments (Atom)
Nice attempt on Women's Day.
ReplyDeleteIt is a pity that you have chosen to touch the subject only on Women's Day. Very much following in the footsteps of our 'worthy' newspapers which for the rest of the year just forget about women's sorry plight.
Women's Day has become just an event like the Valentine's Day
and other so many DAYS.
Please try to keep your essays brief.
ਇਸ ਵਿੱਚ ਨਵੀਂ ਗੱਲ ਕੀ ਹੈ। ਇਹ ਸਭ ਤਾਂ ਸਦੀਆਂ ਤੋਂ ਹੋ ਰਿਹਾ ਹੈ 'ਤੇ ਦੱਸਿਆ ਜਾ ਰਿਹਾ ਹੈ। ਰੂਪ ਬਦਲੇ ਹੋ ਸਕਦੇ ਹਨ। ਕੀ-ਕੀ ਮਾੜਾ ਹੋ ਰਿਹਾ ਹੈ ਉਹ ਤਾਂ ਦੱਸਿਆ ਗਿਆ। ਹੱਲ ਕੀ ਹੈ? ਇੱਕ ਸਤਰ ਵਿੱਚ ਸੰਘਰਸ਼ ਕਰਨ ਲਈ ਕਹਿ ਦਿੱਤਾ ਗਿਆ। ਹਰ ਨਾਰੀ ਦਿਵਸ 'ਤੇ ਕੁਝ ਮਰਦ ਇਹੋ ਜਿਹੇ ਲੇਖ ਲਿਖ ਕੇ ਖਾਨਾਪੂਰੀ ਕਰ ਲੈਂਦੇ ਹਨ। ਦੇਸ਼ ਬੰਧੂ ਹੁਰਾਂ ਨੇ ਵੀ ਸਹੀ ਕਿਹਾ ਹੈ। ਔਰਤ ਦੇ ਨੁਮਾਇਸ਼ ਬਣਨ ਦੀ ਗੱਲ ਤਾਂ ਕਰਦੇ ਹਾਂ, ਜਿਹੜੀਆਂ ਔਰਤਾਂ ਨੁਮਾਇਸ਼ ਕਰਦੀਆਂ ਹਨ ਉਨ੍ਹਾਂ ਨੂੰ ਕਰਨ 'ਚ ਕੋਈ ਇਤਰਾਜ ਨਹੀਂ ਉਨ੍ਹਾਂ ਤੋਂ ਤਾਂ ਕੋਈ ਨਹੀਂ ਪੁੱਛਦਾ। ਜਾਇਦਾਦ ਖਾਤਿਰ ਪੁਤ ਰੋਜ਼ ਹਜ਼ਾਰਾਂ ਕੇਸ ਮਾਂਪਿਆਂ 'ਤੇ ਕਰਦੇ ਹਨ। ਔਰਤਾਂ ਦੀ ਹਿੱਸੇਦਾਰੀ ਦਾ ਕਨੂੰਨ ਹੈ, ਪਰ ਕਿੰਨੀਆਂ ਨੇ ਆਪਣੇ ਹੱਕ ਲੈਣ ਲਈ ਕੇਸ ਕੀਤਾ। ਕੋਈ ਮਾਪਾ ਇਹ ਨਹੀਂ ਸਿਖਾਉਂਦਾ ਕਿਤੇ ਧੀ ਹੱਕ ਨਾ ਮੰਗ ਲਵੇ। ਨਾਰੀ ਨੂੰ ਕੋਈ ਬੇਗਾਨਾ ਨਹੀਂ ਸ਼ੋਸ਼ਿਤ ਕਰ ਰਿਹਾ, ਆਪਣੇ ਕਰ ਰਹੇ ਹਨ। ਔਰਤਾਂ ਦੇ ਰਾਖਵੇਕਰਨ ਦਾ ਬਿਲ ਸੰਸਦ ਚ ਕਦੇ ਪਾਸ ਨਹੀਂ ਹੋਣਾ ਪਰ ਕਿੰਨੀਆਂ ਔਰਤਾਂ ਨੇ ਪਾਰਟੀ ਤੋਂ ਟਿਕਟਾਂ ਮੰਗੀਆਂ? ਕਿੰਨੇ ਸ਼ਹਿਰਾਂ ਦੀਆਂ ਕੌਸਲਰਾਂ, ਪਿੰਡਾ ਦੀਆਂ ਸਰਪੰਚੀਆਂ ਆਪ ਕੰਮ ਕਰਦੀਆਂ ਨੇ? ਹੱਕ ਇੰਝ ਨਹੀਂ ਮਿਲਦੇ ਖੋਹਣੇ ਪੈਂਦੇ ਨੇ। ਕਲਪਨਾ ਚਾਵਲਾ, ਕਿਰਨ ਬੇਦੀ, ਸੋਨੀਆਂ ਗਾਂਧੀ, ਵਰਗੀਆਂ ਨੇ ਖੋਹ ਕੇ ਵਿਖਾਏ ਨੇ ਆਮ ਪੱਧਰ 'ਤੇ ਉਦਾਹਰਣਾ ਬੜੀਆਂ ਨੇ, ਪਰ ਔਰਤਾਂ ਦੀ ਤਰੱਕੀ ਮਰਦਾਂ ਤੋਂ ਬਰਦਾਸ਼ਤ ਨਹੀਂ ਹੁੰਦੀ 'ਤੇ ਔਰਤਾਂ ਵੀ ਬੱਸ ਚੀਕ ਚਿਹਾੜਾ ਪਾਉਣ ਤੋਂ ਬਿਨ੍ਹਾਂ ਹੋਰ ਕੁਝ ਕਰਨਾ ਨਹੀਂ ਚਾਹੁੰਦੀਆਂ। ਜਿਹੜੀਆਂ ਕਰਨਾ ਚਾਹੁੰਦੀਆਂ ਹਨ ਉਹ ਕਰੀ ਜਾ ਰਹੀਆਂ ਹਨ। ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਿਆ। ਔਰਤ ਦੇ ਹੱਥ 'ਚ ਤਾਕਤ ਤਾਂ ਸਭਿਅਕ ਸਮਾਜ ਵਾਲੀ ਅਮਰੀਕਾ ਦੀ ਜਨਤਾ ਨੂੰ ਬਰਦਾਸ਼ਤ ਨਹੀਂ ਹੋਈ, ਉਨ੍ਹਾਂ ਆਪਣੀ ਗੋਰੀ ਨੂੰ ਹਰਾ ਕੇ ਅਫਰੀਕੀ ਕਾਲੇ ਨੂੰ ਚੁਣ ਲਿਆ ਪਰ ਸੱਤਾ ਔਰਤ ਦੇ ਹੱਥ ਨਹੀਂ ਜਾਣ ਦਿੱਤੀ। ਉਹ ਸੰਘਰਸ਼ੀਲ ਔਰਤਾਂ ਨੇ ਆਪਣਾ ਸੰਘਰਸ਼ ਆਪ ਕੀਤਾ ਸੀ, ਇੱਥੇ ਵੀ ਆਪ ਕਰਨਾ ਪੈਣਾ। ਰਬ ਦਾ ਵਾਸਤਾ ਇਨ੍ਹਾਂ ਨੂੰ ਦੱਬੀਆਂ ਕੁਚਲੀਆਂ ਕਹਿ ਕਿ ਇਨ੍ਹਾਂ ਦਾ ਅਪਮਾਨ ਕਰਨਾ ਬੰਦ ਕਰੋ। ਇਹ ਨਾਂ ਹੋਵੇ ਕਿਤੇ ਇਹ ਪਹਿਲਾਂ ਤੁਹਾਡਾ ਗਲ ਫੜ ਲੈਣ।
ReplyDeleteਇਕ ਹੋਰ ਗੱਲ ਘਰੇਲੂ ਹਿੰਸਾ ਦੇ ਖਿਲਾਫ ਵੀ ਕਨੂੰਨ ਹੈ। ਪਰ ਕਿੰਨੀਆਂ ਨੇ ਘਰ ਵਾਲੇ ਜਾਂ ਸਹੁਰਿਆਂ ਖਿਲਾਫ ਕੇਸ ਕੀਤਾ। ਦਾਜ ਦੇ ਜਿੰਨੇ ਕੇਸ ਦਰਜ ਹੁੰਦੇ ਨੇ, ਅੱਧੇ ਤੋਂ ਵੱਧ ਫਰਜੀ ਹੁੰਦੇ ਆ। ਵੇਸਵਾਪੁਣਾ ਤਾਂ ਬੰਦ ਕਰਵਾਉਣਾ ਚਾਹੁੰਦੇ ਹੋ, ਪਰ ਆਪ ਵਾਸਣਾ ਛੱਡਣਾ ਨਹੀਂ। ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਦੋਖੋ ਫੇਰ ਔਰਤਾਂ ਕੀ ਕਰਦੀਆਂ। ਵੈਸੇ ਜੋ ਔਰਤਾਂ ਦੀ ਤਰੱਕੀ ਦੀ ਸਬੂਤ ਲੈਣਾ ਤਾਂ ਪਿਛਲੇ 5 ਸਾਲਾਂ ਦੇ 12ਵੀਂ ਤੱਕ ਦੇ ਨਤੀਜਿਆ ਤੇ ਝਾਤ ਮਾਰ ਲੋ, ਅੱਖਾ ਖੁੱਲ ਜਾਣਗੀਆ 'ਤੇ ਜਬਾਨ ਬੰਦ ਹੋ ਜਾਵੇਗੀ। ਇਨ੍ਹੇ ਸ਼ੌਸ਼ਣਾ ਦੇ ਬਾਵਜੂਦ ਇਹ ਨਤੀਜੇ ਦੇਖ ਕੇ ਸੋਚਿਓ ਜਰੂਰ।
ReplyDelete