ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, December 30, 2011

ਵਾਇਆ ਬਠਿੰਡੇ ਵਾਲੇ ਕਾਮਰੇਡ ਨਾਲ ਇਕਬਾਲੀਆ ਇਸ਼ਕ ਦੀ ਕਹਾਣੀ

ਸਾਡੇ ਸ਼ਹਿਰ ਚੰਡੀਗੜ੍ਹ ਜੇ ਕੋਈ ਸਿੱਧੇ ਰਸਤੇ ਨਾ ਆ ਕੇ ਘੁੰਮ-ਘੁੰਮਾ ਕੇ ਪਹੁੰਚੇ ਤਾਂ ਅਕਸਰ ਕਹੀਦਾ ਹੈ, “ਜੀ ਇਹ ਵਾਇਆ ਬਠਿੰਡਾ ਆਏ ਨੇ।” ਜੇ ਕੋਈ ਗੱਲ ਉੱਡਦੀ ਉੱਡਦੀ ਪਤਾ ਚਲੇ ਤਾਂ ਹੱਸ ਕੇ ਕਹੀਦਾ ਹੈ, “ਇਹ ਗੱਲ ਮੇਰੇ ਤੱਕ ਵਾਇਆ ਬਠਿੰਡਾ ਪਹੁੰਚੀ ਹੈ।” ਤੇ ਜੇ ਕਿਸੇ ਸ਼ਖ਼ਸ ਦੀ ਬਦਲੀ ਸਿਟੀ ਬਿਊਟੀਫੁੱਲ ਤੋਂ ਬਠਿੰਡਾ ਕਰ ਦਿੱਤੀ ਜਾਏ ਤਾਂ ਤੇ ਉਹ ਨੌਕਰੀ ਛੱਡਣ ਨੂੰ ਤਰਜ਼ੀਹ ਦੇਣ ਲਗਦਾ ਹੈ।

ਇਹ ਮਿਸਾਲਾਂ ਮੈਂ ਇਸ ਲਈ ਦਿੱਤੀਆਂ ਹਨ ਕਿ ਇਹ ਅੰਦਾਜ਼ਾ ਲਗਾਇਆ ਜਾ ਸਕੇ ਕਿ ਬਠਿੰਡੇ ਨੂੰ ਕਿੰਨਾ ਦੂਰ ਸਮਝਿਆ ਜਾਂਦਾ ਹੈ।ਵੈਸੇ ਚੰਡੀਗੜ੍ਹ ਤੋਂ ਬਠਿੰਡਾ ਪਹੁੰਚਣ ਲਈ ਓਨਾ ਹੀ ਵਕਤ ਲਗਦਾ ਹੈ, ਜਿੰਨਾਂ ਚੰਡੀਗੜ੍ਹ ਤੋਂ ਦਿੱਲੀ ਲਈ। ਜੇ ਕਦੇ ਬਠਿੰਡਾ-ਚੰਡੀਗੜ੍ਹ ਸ਼ਤਾਬਦੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਤਿੰਨ ਘੰਟਿਆਂ ਵਿਚ ਇਹ ਸਫ਼ਰ ਤਹਿ ਹੋ ਜਾਏਗਾ।ਉਂਜ ਬਠਿੰਡਾ ਹੈ ਤੇ ‘ਬੈਕ ਆਫ਼ ਬਿਯਾਂਡ’ ਹੀ -ਯਾਨੀ ਕਿ ਕੁਝ-ਕੁਝ ਪਛੜਿਆ ਹੋਇਆ।ਪੰਜਾਬ ਦੇ ਹੋਰ ਸ਼ਹਿਰਾਂ ਵਰਗੀ ਸ਼ਾਨ ਵੀ ਨਹੀਂ ਹੈ ਇਸ ਦੀ। ਨਾ ਪਟਿਆਲੇ ਦੀ ਰਿਆਸਤੀ ਠਾਠ, ਨਾ ਜਲੰਧਰ ਵਰਗੀ ਅਖ਼ਬਾਰਾਂ ਦੀ ਗਹਿਮਾਂ-ਗਹਿਮੀ, ਨਾ ਅੰਮ੍ਰਿਤਸਰ ਜਿਹਾ ਧਾਰਮਿਕ ਵਿਰਸਾ, ਨਾ ਲੁਧਿਆਣੇ ਜਿਹੀ ਇੰਡਸਟਰੀ।

ਉਂਜ ਦੂਰੀ ਮਾਨਸਿਕ ਹੁੰਦੀ ਹੈ ਜੇ ਮਨ ਕਰੇ ਤਾ ਬਠਿੰਡਾ ਆਹ ਖੜਾ ਹੈ , ਜੇ ਨਾ ਕਰੇ ਤਾਂ ਬਠਿੰਡਾ ਕਾਲੇ ਕੋਹ । ਹੁਣ ਤੁਸੀਂ ਕਹੋਂਗੇ ਕਿ ਮੈਂ ਇਹ ਬਠਿੰਂਡਾ ਗਾਥਾ ਕਾਹਨੂੰ ਛੇੜ ਬੈਠੀ ਹਾਂ। ਖ਼ੈਰ ਕੋਈ ਵਜਹ ਤਾਂ ਹੋਵੇਗੀ ਹੀ ਤਾਂ ਹੀ ਸੋਚ ਦੀਆਂ ਸਾਰੀਆਂ ਸੜਕਾਂ ਬਠਿੰਡੇ ਵੱਲ ਤੁਰ ਪਈਆਂ ਨੇ।ਪੰਜਾਬੀ ਸਾਹਿਤਕ ਪਰਚਿਆਂ ਦੀ ਇੱਕ ਰਵਾਇਤ ਰਹੀ ਹੈ ਕਿ ਜੇ ਕਰ ਤੁਹਾਡੇ ‘ਚ ਜੁਅੱਰਤ ਹੈ ਤਾਂ ਇਨ੍ਹਾਂ ਵਿਚ ਤੁਸੀਂ ਆਪਣੀਆਂ ਪ੍ਰੇਮ ਕਹਾਣੀਆਂ ਦਿਲ ਖੋਲ੍ਹ ਕੇ ਸੁਣਾ ਸਕਦੇ ਹੋ- ਚਾਹੇ ਸੱਚੀਆਂ ਹੋਣ ਚਾਹੇ ਝੂਠੀਆਂ।ਤੇ ਜੇ ਪ੍ਰੇਮ ਕਹਾਣੀ ਔਰਤ ਦੀ ਕਲਮ ਤੋਂ ਲਿਖੀ ਹੋਏੀ ਹੋਵੇ ਤਾਂ ਬੱਸ ‘ਬੱਲੇ-ਬੱਲੇ’ ਹੀ ਹੋ ਜਾਂਦੀ ਹੈ। ਹਾਂ ਗੁਰਬਚਨ ਵਰਗੇ ਕੁਝ ਲੇਖਕ ਦੂਜਿਆਂ ਦੀਆਂ ਪ੍ਰੇਮ ਕਹਾਣੀਆਂ ਬੜੇ ਚਸਕੇ ਲਗਾ ਕੇ ਸੁਣਾਉਂਦੇ ਨੇ ਤੇ ਮੇਰੇ ‘ਤੇ ਵੀ ਇਹ ਮਿਹਰਬਾਨੀ ਹੋ ਚੁੱਕੀ । ਮੇਰੇ ਤੋਂ ਪਹਿਲੀ ਪੀੜ੍ਹੀ ਦੀਆਂ ਲੇਖਕਾਵਾਂ ਤੇ ਅਦਾਕਾਰ ਔਰਤਾਂ ‘ਤੇ ਇਹ ਮਿਹਰਬਾਨੀ ਬਲਵੰਤ ਗਾਰਗੀ- ਜਿਸਨੂੰ ਸਾਹਿਤਕ ਅਦਾਰਿਆਂ ਵਿਚ ‘ਬਠਿੰਡੇ ਦਾ ਬਾਣੀਆ’ ਕਿਹਾ ਜਾਂਦਾ ਸੀ , ਕਰਿਆ ਕਰਦਾ ਸੀ।ਉਂਜ ਇਸ ਮੌਕੇ ਮੈਨੂੰ ਆਪਣੀ ਇੱਕ ਬਠਿੰਡਾ ਯਾਤਰਾ ਯਾਦ ਆ ਰਹੀ ਹੈ।

ਸੱਚੀ ਗੱਲ ਤਾਂ ਇਹ ਹੈ ਸ਼ਾਇਦ ਉਹ ਲੋਕ ਹੀ ਦੂਜਿਆਂ ਦੀ ਪ੍ਰੀਤ ਦੇ ਕਿੱਸੇ ਘੜਦੇ ਤੇ ਸੁਣਾਉਂਦੇ ਹਨ ਜਿਨ੍ਹਾਂ ਦੀ ਆਪਣੀ ਜ਼ਿੰਦਗੀ ਵਿਚ ਇਸ ਜਜ਼ਬੇ ਦੀ ਕਮੀ ਰਹੀ ਹੋਵੇ. ਨਹੀਂ ਤਾਂ ਆਪਣੀਆਂ ਕਹਾਣੀਆਂ ਤੋਂ ਹੀ ਫੁਰਸਤ ਕਿੱਥੇ ਮਿਲਦੀ ਹੈ। ਪਹਿਲੇ ਪਿਆਰ ਕਰਨਾ ਤੇ ਫਿਰ ਉਸ ਪਿਆਰ ਨੂੰ ਕਹਾਣੀ ਵਿਚ ਤਬਦੀਲ ਹੁੰਦਿਆਂ ਵੇਖਣਾ-ਸੁਣਨਾ ਇੱਕ ਫੁੱਲ-ਟਾਈਮ ਜਾਬ ਹੈ.ਖ਼ੈਰ, ਹੁਣ ਮੈਂ ਇਨ੍ਹਾਂ ‘ਪੀਪਿੰਗ ਟਾਮਜ਼’ ਦੀ ਗੱਲ ਛੱਡ ਕੇ ਆਪਣੀ ਬਠਿੰਡਾ ਯਾਤਰਾ ਵੱਲ ਮੁੜਦੀ ਹਾਂ. ਇਹ ਤੇ ਹੁਣ ਮੈਂ ਜ਼ਾਹਿਰ ਕਰ ਹੀ ਚੁੱਕੀ ਹਾਂ ਕਿ ਇਸ ਯਾਤਰਾ ਦਾ ਸਬੰਧ ਮੇਰੇ ਇਕ ਪ੍ਰੇਮ ਰਿਸ਼ਤੇ ਨਾਲ ਹੀ ਹੈ।

ਉਂਜ ਮੇਰਾ ਇੰਜ ਆਪਣੀ ਪ੍ਰੀਤ ਕਹਾਣੀਆਂ ਸੁਣਾਨ ਦਾ ਰੁਝਾਨ ਵੀ ਮੇਰੀ ਵੱਧਦੀ ਉਮਰ ਦਾ ਤਕਾਜ਼ਾ ਹੈ ਤੇ ਪਿਆਰ ਤੋਂ ੇਵੇਹਲੀ ਹੋਣ ਦਾ ਵੀ. ਕੁਝ ਵਰ੍ਹੇ ਪਹਿਲਾਂ ਵਿਹਲ ਕਿੱਥੇ ਸੀ। ਹਾਂ ਪਹਿਲਾਂ ਕੁਝ ਝਿਜਕ ਜਿਹੀ ਵੀ ਸੀ।ਪਰ ਅੱਜ ਦੀ ਅਵਸਥਾ ਵਿਚ ਲਕਸ਼ਮੀ ਛਾਇਆ ਸਟਾਈਲ ਸ਼ਰਮ ਬੇਮਤਲਬ ਲਗਦੀ ਹੈ ਤੇ ਮੈਂ ਆਪਣੀ ਕਹਾਣੀ ਆਪਣੀ ਜ਼ੁਬਾਨੀ ਸੁਨਾਣਾ ਚਾਹੁੰਨੀ ਹਾਂ।

ਯਾਦ ਹੈ ਸਕੂਲ ਵਿਚ ਇਤਿਹਾਸ ਰੱਟਣਾ ਔਖਾ ਲਗਦਾ ਸੀ ਪਰ ਜਿੱਥੇ ਕਿਧਰੇ ਕੋਈ ਪ੍ਰੇਮ ਗਾਥਾ ਆ ਜਾਂਦੀ ਤਾਂ ਇਤਿਹਾਸ ਵੀ ਰੌਚਕ ਬਣ ਜਾਂਦਾ।ਲੜਾਈਆਂ ਦੀਆਂ ਤਾਰੀਖਾਂ ਯਾਦ ਰੱਖਣਾ ਕਿੰਨਾ ਔਖਾ ਸੀ ਤੇ ਪਿਆਰ ਦੇ ਕਿੱਸੇ ਯਾਦ ਰੱਖਣਾ ਕਿੰਨਾ ਸੌਖਾ! ਸੋ ਇੱਕ ਵਾਰ ਸਕੂਲ ਵਿਚ ਕਲਾਸ ਟੈਸਟ ਦੇ ਪਰਚੇ ‘ਚ ਜਹਾਂਗੀਰ ਬਾਰੇ ਲਿਖਦਿਆਂ ਮੈਂ ਨੂਰ ਜਹਾਂ ਤੇ ਅਨਾਰਕਲੀ ਦਾ ਖੂਬ ਖ਼ੂਬ ਜ਼ਿਕਰ ਕੀਤਾ। ਦੂਜਾ ਸਵਾਲ ਸ਼ਾਹਜਹਾਨ ਦੀ ਸ਼ਖ਼ਸੀਅਤ ਦਾ ਸੀ.ਉਸ ਦਾ ਜੁਆਬ ਲਿਖਦਿਆਂ ਮੈਂ ਮੁਮਤਾਜ਼ ਮਹੱਲ ਦੀ ਗੱਲ ਛੇੜ ਦਿੱਤੀ ਸੀ.ਮੇਰੀ ਇਸ ਉਤਰ ਕਾਪੀ ਤੇ ਟੀਚਰ ਨੇ ਲਿਖਿਆ ਸੀ, “ਡੂ ਨਾਟ ਗਿਵ ਸੋ ਮੱਚ ਸਪੇਸ ਟੂ ਲਵ ਸਟੋਰੀਜ਼.”

ਅੰਗਰੇਜ਼ੀ ਅਖ਼ਬਾਰਾਂ ਵਿਚ ਪੱਤਰਕਾਰੀ ਦੇ ਲੰਮੇ ਸਾਲਾਂ ਦੌਰਾਨ ਮੈਂ ਕਿਸੇ ਨਾ ਕਿਸੇ ਤਰਾਂ ਥੋੜਾ ਰੱਖ-ਰਖਾ ਕਰ ਕੇ ,ਮਾੜੀ-ਮੋਟੀ ਪਿਆਰ ਦੀ ਗੱਲ ਕਰ ਹੀ ਦਿੰਦੀ ਰਹੀ ਹਾਂ। ਪਰ ਇਹ ਖ਼ਤਰਾ ਬਰਾਬਰ ਰਿਹਾ ਕਿ ਕੋਈ ਇਹ ਨਾ ਕਹਿ ਦੇਵੇ ਕਿ ਅਖਬਾਰ ਦੀ ਪ੍ਰਾਫੈਸ਼ਨਲ ਸਪੇਸ ਦਾ ਪਰਸਨਲ ਇਸਤੇਮਾਲ ਕੀਤਾ ਗਿਆ ਹੈ।

ਬੈਕ ਟੂ ਬਠਿੰਡਾ

ਇਹ ਯਾਤਰਾ ਸੰਨ 1996 ਵਿਚ ਹੋਈ ਸੀ। ਉਸ ਸਾਲ ਲੋਕ ਸਭਾ ਦੀਆਂ ਚੋਣਾਂ ਵਿਚ ਪੰਜਾਬੀ ਗਾਇਕ ਕੁਲਦੀਪ ਮਾਣਕ ਖੜਾ ਹੋਇਆ ਸੀ. ਸੋ ਇੰਡੀਅਨ ਐਕਸਪ੍ਰੈਸ ਲਈ ਇਸ ‘ਤੇ ਇੱਕ ਫੀਚਰ ਲਿਖਣ ਲਈ ਮੈਂ ਬਠਿੰਡਾ ਜਾਣਾ ਸੀ।ਨਾਲ ਹੀ ਮੈਂ ਸੋਚ ਗਈ ਸਾਂ ਕਿ ਐਦਕਾਂ ਦਰਸ਼ਨ ਜੈਕ ਨੂੰ ਮਿਲ ਕੇ ਆਣਾ ਹੈ।

ਹਾਂ, ਦਰਸ਼ਨ ਜੈਕ ਮੇਰੇ ਪਹਿਲੇ ਪਿਆਰ ਦਾ ਨਾਂ ਸੀ। ਨਕਸਲਵਾਦੀ ਲਹਿਰ ਦੌਰਾਨ ਉਹ ਪਟਿਆਲੇ ਸਟੂਡੈਂਟ ਯੂਨੀਅਨ ਵਿਚ ਸਰਗਰਮ ਸੀ ਤੇ ਯੂਨੀਵਰਸਿਟੀ ਤੋਂ ਉਸ ਨੂੰ ਬੇਦਖਲ ਕਰ ਦਿੱਤਾ ਗਿਆ ਸੀ। ਇੱਕ ਵਾਰ ਪਹਿਲਾਂ ਕਿਸੇ ਅਖ਼ਬਾਰ ਵਿਚ ਜ਼ਿਕਰ-ਏ-ਦਰਸ਼ਨ ਕੀਤਾ ਤਾਂ ਦੋਸਤਾਂ ਦੀ ਬੈਠਕ ਵਿਚ ਹਰਭਜਨ ਹਲਵਾਰਵੀ ਨੇ ਚਿੜ ਕੇ ਕਿਹਾ ਸੀ ਕਿ ਏਨਾ ਲੰਮਾ ਓਸ ਤੇ ਲਿਖ ਰਹੀ ਹੈ, ਜੋ ਕੁਝ ਵੀ ਬੰਦਾ ਨਹੀਂ ਸੀ।

ਐਕਸਕਿਯੂਜ਼ ਮੀ ਪਲੀਜ਼! ਹੁਣ ਮੈਂ ਨਕਸਲਬਾੜੀ ਅੰਦੋਂਲਨ ਦੀ ਕੋਈ ਪ੍ਰਸੰਸਕ ਥੋੜਾ ਸਾਂ ਕਿ ਇਹ ਦੇਖ ਕੇ ਆਪਣਾ ਦਿਲ ਦਿੰਦੀ ਕਿ ਬੰਦੇ ਨੇ ਇਸ ਲਹਿਰ ਵਿਚ ਕੀ ਯੋਗਦਾਨ ਪਾਇਆ ਹੈ। ਨਾ ਹੀ ਮੈਂ ਇਸ ਅਸਫ਼ਲ ਲਹਿਰ ਦਾ ਕੋਈ ਮੈਡਲ ਸਾਂ ਜੋ ਹਾਰੇ ਹੋਏ ਯੋਧਿਆਂ ਦੀਆਂ ਛਾਤੀਆਂ ‘ਤੇ ਵਾਰੀ ਵਾਰੀ ਟੰਗਿਆ ਜਾਂਦਾ।

ਸੋ ‘ਦਰਸ਼ਨ ਹੀ ਕਿਉਂ’ ਦੀ ਬਹਿਸ ਬੇਮਾਨੇ ਹੈ।ਉਹ ਮੇਰਾ ਪਿਆਰ ਸੀ।ਮੈਂ ਉਸਨੂੰ ਪਿਆਰ ਕੀਤਾ ਤੇ ਉਸਨੇ ਵੀ।ਇਸ ਪ੍ਰੇਮ ਲਹਿਰ ਦੀ ਕਿਸੇ ਰਾਜਨੀਤਿਕ ਲਹਿਰ ਦੇ ਨੁੱਕਤੇ ਤੋਂ ਚੀਰ-ਫਾੜ ਕਰਨੀ ਨਜ਼ਾਇਜ਼ ਹੋਵੇਗੀ। ਇਹ ਬਿਲਕੁਲ ਨਿੱਜੀ ਮਾਮਲਾ ਸੀ।ਇਸ ਪ੍ਰਸੰਗ ਵਿਚ ਦਰਸ਼ਨ ਦਾ ਨਕਸਬਾੜੀ ਲਹਿਰ ਨਾਲ ਕਦੇ ਸੰਬੰਧਿਤ ਰਹੇ ਹੋਣਾ ਮੇਰੇ ਲਈ ਮਹਿਜ਼ ਇਤਫ਼ਾਕ ਹੀ ਸੀ।

ਹਾਂ ਦਰਸ਼ਨ ਰਾਹੀਂ, ਮੈਂ ਕਈ ਨਕਸਲਵਾਦੀ ਸੂਰਮਿਆਂ ਦੇ ਕਾਰਨਾਮਿਆਂ ਤੇ ਕਮਰਿੇਆਂ ਦੇ ਦਰਸ਼ਨ ਜਰੂਰ ਕੀਤੇ ਜਿਨ੍ਹਾਂ ‘ਚ ਹਲਵਾਰਵੀ, ਅਮਰਜੀਤ ਚੰਦਨ ਤੇ ਚਿੱਤਰਕਾਰ ਮਲਕੀਤ ਦਾ ਨਾਂ ਲਿਆ ਜਾ ਸਕਦਾ ਹੈ। ਚੰਡੀਗੜ੍ਹ ‘ਚ ਦਰਸ਼ਨ ਪੰਜਾਬ ਯੁਨਵਿਰਸਿਟੀ ਦੇ ਹੋਸਟਲ ਵਿਚ ਰਹਿੰਦਾ ਸੀ. ਸੋ ਸਾਡੇ ਇਕੱਲ ਵਿਚ ਮਿਲਣ ਲਈ ਉਹ ਆਪਣੇ ਇਨਾਂ ਦੋਸਤਾਂ ਦੇ ਕਮਰਿਆਂ ਦੀ ਚਾਬੀ ਮੰਗ ਲਿਆਂਦਾ ਸੀ।

ਲਗਦੈ ਹੁਣ ਮੈਂ ਐਵੇਂ ਉਲਝ ਰਹੀ ਹਾਂ. ਕੀ ਇਹ ਯਾਤਰਾ ਦੀ ਦੁਖਦੀ ਰਗ ਤੋਂ ਬਚਣ ਦਾ ਤਰੀਕਾ ਹੈ?ਦੱਸ ਰਹੀ ਸਾਂ ਕਿ ਬਠਿੰਡੇ ਦੇ ਉਸ ਦੌਰੇ ਦੌਰਾਨ ਮੈਂ ਦਰਸ਼ਨ ਨੂੰ ਮਿਲਣਾ ਚਾਹੁੰਦੀ ਸਾਂ. ਤੇ ਮੈਂ ਮਿਲੀ ਵੀ ,ਪੂਰੇ ਵੀਹ ਸਾਲਾਂ ਬਾਅਦ. ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਉਹੀ ਮੈਂ ਆਪਣੇ ਆਪ ਨੂੰ ਵੀ ਪੁੱਛਿਆ ਸੀ ਕਿ ਏਨੇ ਲੰਮੇ ਸਮੇਂ ਬਾਅਦ ਕਿਉਂ ?ਪ੍ਰੇਮ ਕਹਾਣੀ ਤਾਂ ਕਦ ਦੀ ਖ਼ਤਮ ਹੋ ਚੁੱਕੀ ਸੀ!
ਸ਼ਾਇਦ ਇਸ ਲਈ ਕਿ ਏਨੇ ਵਰ੍ਹਿਆਂ ਪਿਛੋਂ ਵੀ ਦਰਸ਼ਨ ਜੈਕ ਨਾਂ ਦੇ ਸ਼ਖ਼ਸ ਲਈ ਮੇਰੇ ਮਨ ਚੋਂ ਰੰਜਿਸ਼ ਨਹੀਂ ਸੀ ਗਈ . ਇਹ ਉਹ ਸ਼ਖ਼ਸ ਹੈ ਜਿਸ ਨੇ ਮੈਨੂੰ ਪਹਿਲੀ ਪ੍ਰੀਤ, ਪਹਿਲੀ ਪੀੜ ਤੇ ਪਲੇਠੀ ਦੀ ਨਜ਼ਮ ਦਿੱਤੀ ਸੀ.ਹਾਲਾਂ ਕਿ ਮੈਂ ਇੱਕ ਖ਼ੁਸ਼-ਤਬੀਅਤ ਰੂਹ ਹਾਂ ਜੋ ਜ਼ਿਆਦਾ ਦੇਰ ਉਦਾਸ, ਨਾਰਾਜ਼ ਨਹੀਂ ਰਹਿ ਸਕਦੀ/ ਰੰਜ਼ਿਸ਼ਾਂ ਨਹੀਂ ਪਾਲ ਸਕਦੀ.ਦਰਸ਼ਨ ਜੈਕ ਤੇ ਦੀਪਕ ਸੂਰਮੇ ਜਿਹੀਆਂ ਸ਼ਖ਼ਸੀਅਤਾਂ ਦੇ ਬਾਵਜੂਦ ਮੇਰਾ ਮਨੁੱਖੀ ਚੰਗਿਆਈ ਵਿਚ ਵਿਸ਼ਵਾਸ ਕਾਇਮ ਰਿਹਾ ਹੈ. ਫ਼ੈਜ਼ ਸਾਹਿਬ ਕਹਿੰਦੇ ਹਨ: “

ਗਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ,
ਜੋ ਚਾਹੇ ਲਗਾ ਦੇ ਡਰ ਕੈਸਾ ‘ਗਰ ਜੀਤ ਗਏ ਤੋਂ ਕਿਆ ਕਹਿਨੇ, ਹਾਰੇ ਭੀ ਤੋਂ ਬਾਜ਼ੀ ਮਾਤ ਨਹੀਂ.”

ਸੋ ਆਪਾਂ ਵੀ ਬਾਜ਼ੀ ਵਿਚ ਮਾਤ ਨਹੀਂ ਸੀ ਖਾਧੀ!ੋ ਉਹਨਾਂ ਦਿਨਾਂ ਵਿਚ ਜਦ ਲੋਕ ਸਭਾ ਚੋਣਾਂ ‘ਚ ਮਾਣਕ ਇਹ ਗਾਣਾ ਗਾ ਕੇ ਵੋਟਾਂ ਮੰਗ ਰਿਹਾ ਸੀ, “ਜਦ ਲੋੜ ਪਈ ਤਾਂ ਵੇਖਾਂਗੇ, ਯਾਰਾ ਓਹ ਤੇਰੀ ਯਾਰੀ।” ਮੈਂ ਬਠਿੰਡਾ ਪਹੁੰਚੀ. ਮਾਣਕ ਉਸ ਇਲਾਕੇ ਦਾ ਮਹਿਬੂਬ ਗਾਇਕ ਸੀ. ਕਲੀ ਲਾਉਂਦਾ ਤਾਂ ਹਜ਼ਾਰਾਂ ਬੰਦਿਆਂ ਦਾ ਇਕੱਠ ਵਾਹ ਵਾਹ ਕਰ ਉਠਦਾ। ਉਹਦਾ ਚੋਣ ਅਭਿਆਨ ਵੀ ਗਾਣਿਆਂ ਨਾਲ ਹੀ ਹੋ ਰਿਹਾ ਸੀ. ਬਠਿੰਡਾ ਪਹੁੰਚ ਕੇ ਪਹਿਲਾਂ ਤਾਂ ਮੈਂ ਮਾਣਕ ਤੇ ਅਕਾਲੀ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਦੀਆਂ ਚੋਣ ਸਭਾਵਾਂ ‘ਚ ਗਈ. ਸ਼ਾਮ ਮੈਂ ਦਰਸ਼ਨ ਤੇ ਉਸਦੇ ਪਰਿਵਾਰ ਨੂੰ ਉਸ ਦੇ ਘਰ ਮਿਲਣ ਲਈ ਰਾਖਵੀਂ ਰੱਖ ਲਈ.ਇਹ ਮੈਂ ਇਸ ਲਈ ਦੱਸ ਰਹੀ ਹਾਂ ਕਿ ਕੋਈ ਦਿਲਜਲਿਆ ਪੱਤਰਕਾਰ ਕੁਲੀਗ ਫੇਰ ਨਾ ਕਹਿ ਦੇਵੇ ਕਿ ਵੇਖੋ ਜੀ ਨੀਰੂ ਨੇ ਪ੍ਰੋਫੈਸ਼ਨਲ ਦੌਰੇ ਨੂੰ ਪਰਸਨਲ ਬਣਾ ਲਿਆ! ਵੈਸੇ ਪੱਤਰਕਾਰੀ ਵਿਚ ਮੇਰਾ ਹੁੱਨਰ ਪਰਸਨਲਾਈਜ਼ਡ ਲਿੱਖਤ ਹੀ ਰਹੀ ਹੈ।

ਬਠਿੰਡੇ ਮੈਂ ਇੱਕ ਵਾਰ ਪਹਿਲਾਂ ਵੀ ਆਈ ਸਾਂ ਤੇ ਦਰਸ਼ਨ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਸੀ।ਖੈਰ ਇਹ ਕਿੱਸਾ ਵੀ ਰੌਚਕ ਹੈ। ਵੀਹ ਸਾਲਾਂ ਮਗਰੋਂ ਜਦੋਂ ਮੈਂ ਤੈਅ ਕੀਤਾ ਕਿ ਦਰਸ਼ਨ ਨੂੰ ਮੁਆਫ਼ੀ ਦਿੱਤੀ ਜਾਏ ਤਾਂ ਤਲਾਸ਼ ਸ਼ੁਰੂ ਹੋਈ ਦਰਸ਼ਨ ਦੀ। ਦਰਸ਼ਨ ਨੇ ਮੇਰੇ ਤੋਂ ਮਾਫ਼ੀ ਥੋੜੇ ਨਾ ਮੰਗੀ ਸੀ, ਇਹ ਤਾਂ ਮੈਂ ਆਪੇ ਹੀ ਉਸ ਲਈ ਮੁਾਅਫ਼-ਕਰੋ ਅਭਿਆਨ ਸ਼ੁਰੂ ਕਰ ਦਿੱਤਾ ਸੀ। ਇਸ ਦਾ ਪਹਿਲੇ ਦੱਸੇ ਕਾਰਨਾਂ ਤੋਂ ਇਲਾਵਾ ਇੱਕ ਹੋਰ ਕਾਰਨ ਵੀ ਸੀ ਕਿ ਵੀਹ ਸਾਲਾਂ ਵਿਚ ਕੁਝ ਅਜਿਹੇ ਬੰਦਿਆਂ ਨਾਲ ਵਾਸਤਾ ਪਿਆ ਸੀ ਜਿਸ ਨਾਲ ਦਰਸ਼ਨ ਦੀ ਬੇਵਫ਼ਾਈ ਬੜੀ ਮਸੂਮ ਜੇਹੀ ਲੱਗਣ ਲੱਗ ਪਈ ਸੀ ਤੇ ਉਸ ਨਾਲ ਬਿਤਾਇਆ ਸਮਾਂ ਚੰਗਾ ਚੰਗਾ ।

ਪਾਤਰ ਤੋਂ ਦਰਸ਼ਨ ਦਾ ਪਤਾ ਨਹੀਂ ਸੀ ਮਿਲਿਆ।ਪਰ ਮੇਰੇ ਦੋਸਤ ਮਨਮੋਹਨ ਸ਼ਰਮਾ, ਜੋ ਨਕਸਲਵਾਦੀ ਲਹਿਰ ‘ਚ ਸਰਗਰਮ ਰਹਿ ਚੁੱਕਿਆ ਸੀ,ਨੇ ਇਹ ਪਤਾ ਲਗਾਇਆ ਸੀ ਕਿ ਕਚਿਹਰੀ ਵਿਚ ਇੱਕ ਨਾਹਰ ਸਿੰਘ ਵਕੀਲ ਹੈ ਜਿਸ ਦਾ ਪੁੱਤਰ ਦਰਸ਼ਨ ਦਾ ਦੋਸਤ ਹੈ।ਸੋਂ ਬਠਿੰਡੇ ਨਸ਼ਿਆਂ ‘ਤੇ ਅਖਬਾਰ ਲਈ ਸਟੋਰੀ ਕਰਨ ਗਈ ਤਾਂ ਨਾਹਰ ਸਿੰਘ ਵਕੀਲ ਦੇ ਚੈਂਬਰ ਵਿਚ ਜਾ ਪੁਜੀ।ਵਕੀਲ ਕੋਲ ਤਿੰਨ ਚਾਰ ਹੋਰ ਲੋਕ ਬੈਠੇ ਸਨ।ਮੈਂ ਆਪਣਾ ਪਰੀਚੈ ਦੇ ਕੇ ਦਰਸ਼ਨ ਦਾ ਪਤਾ ਪੁੱਛਿਆ ਤਾਂ ਵਕੀਲ ਨੇ ਸਵਾਲ ਕੀਤਾ:

“ਕਿਊਂ ਮਿਲਣਾ ਹੈ ਉਸ ਨੂੰ?”
“ਉਹ ਮੇਰਾ ਕਲਾਸ-ਫ਼ੈਲੋ ਸੀ.”
“ਉਹ ਤਾਂ ਠੀਕ ਹੈ ਪਰ ਕੀ ਕਰੋਂਗੇ ਮਿਲਕੇ?
ਬਜ਼ੁਰਗ ਦੇ ਰਵੱਈਏ ਤੇ ਮੈਂ ਹੈਰਾਨ ਹੋਈ ਤੇ ਕਿਹਾ,“ਬੱਸ ਐਵੇਂ ਹੀ.”
“ਡਿੱਗਿਆ ਪਿਆ ਹੋਣਾ ਕਿਤੇ ਸ਼ਰਾਬ ਪੀ ਕੇ.”
ਮੈਂ ਇਸੇ ਗੱਲ ਨੂੰ ਫੜ ਲਿਆ,“ਜੀ ਮੈਂ ਨਸ਼ਿਆਂ ਤੇ ਲਿਖਣ ਆਈ ਹਾਂ.”

ਬੜੀ ਬੇਦਿਲੀ ਨਾਲ ਨਾਹਰ ਸਿੰਘ ਨੇ ਦਰਸ਼ਨ ਦਾ ਪਤਾ ਦਿੱਤਾ ਤੇ ਫੋਟੋਗ੍ਰਾਫਰ, ਡੀ-ਐਡਿਕਸ਼ਨ ਕਲੀਨਿਕ ਦਾ ਡਾਕਟਰ, ਟੈਕਸੀ ਡਰਾਈਵਰ ਤੇ ਮੈਂ ਪਹੁੰਚ ਗਏ ਉਸ ਪਤੇ ਤੇ. ਬੂਹਾ ਖੜਕਾਣ ਦੀ ਹਿੰਮਤ ਨਾ ਹੋਈ ਮੇਰੀ. ਖ਼ਰੇ ਉਹਦੀ ਵਹੁੱਟੀ ਕੀ ਕਹੇ? ਖ਼ਰੇ ਦਰਸ਼ਨ ਕੀ ਸੋਚੇ? ਡਾਕਟਰ ਨੇ ਦਰਵਾਜ਼ਾ ਖੜਕਾਇਆ ਤੇ ਇੱਕ ਸੁਹਣੀ ਹੱਟੀ-ਕੱਟੀ ਜੱਟੀ ਬਾਹਰ ਆਈ. ਮੈਂ ਗੱਡੀ ਤੋਂ ਨਿੱਕਲ ਕੇ ਉਸ ਤੱਕ ਗਈ ਤੇ ਆਪਣੇ ਬਾਰੇ ਦੱਸਿਆ।

“ਹਾਂ ਜੀ ਮੈਂ ਤੁਹਾਡੇ ਬਾਰੇ ਜਾਣਦੀ ਹਾਂ. ਪਿੱਛੇ ਟੀ.ਵੀ. ਤੇ ਵੀ ਦੇਖਿਆ ਸੀ. ਇਹ ਕਚਿਹਰੀ ਗਏ ਹੋਏ ਨੇ. ਤੁਸੀਂ ਅੰਦਰ ਆਓ.” ਦਰਵਾਜ਼ੇ ਪਿੱਛੋਂ ਪੰਦਰਾਂ-ਸੋਲਾਂ ਸਾਲਾਂ ਦੀ ਬਾਂਕੀ ਜਿਹੀ ਕੁੜੀ ਜਿਸ ਦਾ ਨੱਕ ਦਰਸ਼ਨ ਵਰਗਾ ਤਿੱਖਾ ਸੀ ਤੇ ਅੱਖਾਂ ਉਹਦੇ ਵਰਗੀਆਂ ਹੀ ਨਿੱਕੀਆਂ, ਝਾਕ ਰਹੀ ਸੀ. ਇੱਥੇ ਮੇਰੇ ਲਈ ਲਾਜ਼ਮੀ ਹੋ ਗਿਆ ਹੈ ਪਲੇਠੀ ਦੀ ਮੇਰੀ ਉਸ ਨਜ਼ਮ ਦਾ ਦੁਹਰਾਣਾ ਜਿਸ ਨਾਂ ਮੁਕਤੀ ਸੀ:

ਉਹ ਵਾਲ ਜਿਹੜੇ ਮੈਂ ਇਸ ਲਈ

ਵਧਾ ਰਹੀ ਸਾਂ

ਕਿ ਤੇਰੇ ਪਿੰਡ ਦੇ ਮੁੰਡੇ ਮੈਨੂੰ
ਕਾਲੀ ਮੇਮ ਕਹਿ ਨਾ ਛੇੜਨ
ਵਾਲ ਕੱਟਣ ਵਾਲੀ ਚੀਨਣ ਨੇ

ਮੁੜ ਛੋਟੇ ਕੱਟ ਦਿੱਤੇ ਹਨ

ਅਣ-ਪਾਏ ਉਹ ਰੇਸ਼ਮੀ ਸੂਟ ਨੂੰ

ਅਲਮਾਰੀ ਦੇ ਹਨੇਰੇ ਕੋਨੇ ‘ਚ

ਪੈਂਟਾਂ ਦੇ ਪਿੱਛੇ ਧੱਕ ਦਿੱਤਾ ਹੈ

ਤੇਰਾ ਅਧੂਰਾ ਸਵੈਟਰ ਸਲਾਈਆਂ ਸਮੇਤ
ਪਰੇ ਰੱਖ ਕੇ ਉਂਗਲਾਂ
ਟਾਈਪ ਰਾਈਟਰ
ਨਾਲ ਵਿਆਹੀਆਂ ਗਈਆਂ ਨੇ
ਬਾਥਰੂਮ ‘ਚੋਂ ਸਿਗਰਟਾਂ ਦਾ

ਪੈਕਟ ਕੱਢ ਕੇ

ਤੇ ਕਾਫ਼ੀ ਹਾਊਸ ਵਿਚ ਧੂੰਆਂ
ਛੱਡ ਕੇ
ਮੈਨੂੰ ਲਗਦਾ ਹੈ
ਤੇਰੇ ਇਲਾਵਾ ਹੋਰ ਮਰਦ ਵੀ ਹਨ’


...ਤਿੱਖੇ ਨੱਕ ਤੇ ਨਿੱਕੀਆਂ ਅੱਖਾਂ ਵਾਲੀ ਕੁੜੀ ਮੇਰੇ ਵੱਲ ਲਗਾਤਾਰ ਵੇਖ ਰਹੀ ਸੀ. ਮੈਂ ਪੁਛਿਆ,“ਇਹ ਤੇਰੀ ਬੇਟੀ ਹੈ?””
“ਹਾਂ, ਇੱਕ ਬੇਟਾ ਵੀ ਹੈ.”
“ਇਸ ਦਾ ਨਾਂ ਕੀ ਹੈ?”
“ਪਰਮਪ੍ਰੀਤ. ਆਓ ਅੰਦਰ ਆਓ।”
“ਨਹੀਂ ਫੇਰ ਆਵਾਂਗੀ. ਅੱਜ ਬਹੁਤ ਸਾਰੇ ਲੋਕ ਨਾਲ ਨੇ ਤੇ ਚੰਡੀਗੜ੍ਹ ਵਾਪਸ ਵੀ ਪਹੁੰਚਣਾ ਹੈ।”
ਪਰਮਪ੍ਰੀਤ ਵੱਲ ਵੇਖ ਕੇ ਮੈਂ ਮੁਸਕਰਾਈ ਤੇ ਹੱਥ ਹਿੱਲਾਇਆ. ਉਸ ਨੇ ਵੀ ਹੱਥ ਹਿਲਾਇਆ।
ਦਰਸ਼ਨ ਦੀ ਵਹੁੱਟੀ ਮੈਨੂੰ ਸੜਕ ਤੱਕ ਛੱਡਣ ਆਈ।
“ਤੁਹਾਡਾ ਨਾਂ ਕੀ ਹੈ? ਮੈਂ ਪੁੱਛਿਆ।
“ਮੇਰਾ ਨਾਂ ਰੁਪਿੰਦਰ ਹੈ।ਫੇਰ ਕਦੇ ਜਰੂਰ ਆਉਣਾ।”

ਮੈਂ ਇਸ ਮੁਲਾਕਾਤ ਤੋਂ ਬਹੁਤ ਖ਼ੁਸ਼ ਹੋਈ ਸਾਂਰੁਪਿੰਦਰ ਬੜੇ ਨਿੱਘ ਨਾਲ ਮਿਲੀ ਸੀ। ਦਰਸ਼ਨ ਦੀ ਬੇਟੀ ਬਿਲਕੁਲ ਉਸ ਤਰਾਂ ਦੀ ਸੀ ਜਿਸ ਤਰਾਂ ਦੀ ਵੀਹ ਵਰ੍ਹੇ ਪਹਿਲਾਂ ਮੈਂ ਸੋਚਿਆ ਸੀ ਕਿ ਸਾਡੀ ਬੇਟੀ ਹੋਵੇਗੀ। ਤੇ ਨਾਂ ਸੀ ਪਰਮਪ੍ਰੀਤ. ਯਾਨੀ ਕਿ ਪਹਿਲਾ ਪਿਆਰ! ਫਸਟ ਲਵ! ਸੁਪਨਿਆਂ ਦੀਆਂ ਦੁਨੀਆਂ ਵਿਚ ਵਿਚਰਨ ਵਾਲੇ ਲੋਕਾਂ ਨੂੰ ਕਈ ਵਾਰ ਅਸਲੀਅਤ ਨਜ਼ਰ ਹੀ ਨਹੀਂ ਆਉਂਦੀ। ਇਹੀ ਹਾਲ ਮੇਰਾ ਸੀ। ਮੈਨੂੰ ਲੱਗਿਆ ਇਹ ਪਰਮਪ੍ਰੀਤ ਮੇਰੇ ਹੀ ਫਸਟ ਲਵ ਦੀ ਨਿਸ਼ਾਨੀ ਹੈ!

...ਵੀਹ ਸਾਲ ਪਹਿਲਾਂ ਦਰਸ਼ਨ ਤੇ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਕਿਸੇ ਕੋਨੇ ਵਿਚ ਬੈਠੇ ਹਾਂ. ਕੋਈ ਮਾਰਕਸਵਾਦ ਦਾ ਭਾਸ਼ਨ ਦੇ ਕੇ ਉਹ ਕਹਿੰਦਾ ਹੈ:
“ਮੈਂ ਤਾਂ ਵਿਆਹ ਕਰ ਰਿਹਾਂ ਤੇਰੇ ਨਾਲ ਕਿ ਸਾਡੇ ਬੱਚੇ ਤੰਦਰੁਸਤ ਹੋਣ। ਤੂੰ ਤੰਦਰੁਸਤ ਜੋ ਹੈ!”
ਮੈਂ ਉਸ ਨੂੰ ਮੂੰਹ ਚਿੜਾਂਦੀ ਹਾਂ।
“ਦੱਸ ਤੂੰ ਕੀ ਚਾਹੁੰਨੀ ਹੈ ਕਿ ਸਾਡੇ ਕੁੜੀ ਹੋਵੇ ਜਾਂ ਮੁੰਡਾ?”
ਮੈਂ ਕਿਹਾ, “ਕੁੜੀ”
“ਨਹੀਂ ਮੈਂ ਮੁੰਡਾ ਚਾਹੁੰਦਾ ਹਾਂ, ਕੁੜੀ ਤੋਂ ਤੈਂ ਕੀ ਲੈਣਾ ਹੈ?”
“ਮੈਂ ਉਸਨੂੰ ਸੀ ਕੇ ਸੋਹਣੇ ਕੱਪੜੇ ਪੁਆਵਾਂਗੀ, ਵਾਲਾਂ ‘ਚ ਲਾਲ ਰਿਬਨ ਲਗਾਵਾਂਗੀ.”
“ਪਰ ਇਹ ਵੀ ਸੋਚ ਕਿ ਵੱਡੇ ਹੋ ਕੇ ਉਹ ਇਸ਼ਕ ਵੀ ਕਰੇਗੀ ਤੇ ਸਾਡੇ ਲਈ ਮੁਸੀਬਤ ਖੜੀ ਹੋ ਜਾਏਗੀ।”

..ਫ਼ਲੈਸ਼ ਫ਼ਾਰਵਡ!

ਦਰਸ਼ਨ ਦੀ ਧੀ ਨੂੰ ਦੇਖ ਕੇ ਮੇਰੇ ਮਨ ਵਿਚ ਆਇਆ ਕਿ ਚਲੋ ਇਹ ਵੀ ਚੰਗਾ ਹੋਇਆ ਹੁਣ ਜਦ ਇਸ ਦੀ ਪਰਮਪ੍ਰੀਤ ਇਸ਼ਕ ਕਰੇਗੀ ਤਾਂ ਦਰਸ਼ਨ ਮੁਸੀਬਤ ‘ਚ ਪਵੇਗਾ. ਪਰ ਨਾਲ ਇਹ ਵੀ ਸੋਚਿਆ ਕਿ ਮੇਰੀ ਬੇਟੀ ਉਪਾਸਨਾ ਵੀ ਦਸ ਸਾਲ ਦੀ ਹੋ ਗਈ ਸੀ. ਉਹ ਵੀ ਤਾਂ ਇਸ਼ਕ ਕਰੇਗੀ! ਕਿਸ ਮਾਂ ਦੀ ਧੀ ਹੈ! ਪਰ ਮੇਰੇ ਲਈ ਮੁਸੀਬਤ ਨਹੀਂ ਬਣੇਗੀ. ਮੈਂ ਇਸ਼ਕ ਨੂੰ ਮੁਸੀਬਤ ਨਹੀਂ ਸਮਝਦੀ, ਮੈਂ ਕਰਾਂ ਜਾਂ ਮੇਰੀ ਬੇਟੀ ਕਰੇ! ਰੱਬਾ ਸਭ ਦੁਨੀਆਂ ਦੀਆਂ ਬੇਟੀਆਂ ਇਸ਼ਕ ਕਰਨ! ਦਰਸ਼ਨ ਦੀ ਵੀ!

ਦਰਸ਼ਨ ਜਰਨਲਿਜ਼ਮ ਦੀ ਕਲਾਸ ਵਿਚ ਮੇਰਾ ਜਮਾਤੀ ਸੀ ਤੇ ਉੱਥੇ ਹੀ ਮੈਂ ਉਸ ਨੂੰ ਮਿਲੀ।ਉਹ ਬਾਕੀਆਂ ਤੋਂ ਕੁਝ ਵੱਖਰਾ ਸੀ।ਉਮਰ ਵਿਚ ਕੁਝ ਵੱਡਾ, ਸੁਹਣਾ, ਕੱਪੜਿਆਂ ਤੋਂ ਲਾਪਰਵਾਹ. ਕਦੇ ਉਸਨੇ ਇੱਕ ਪੈਰ ਵਿਚ ਚਿੱਟੀ ਜੁਰਾਬ ਪਾਈ ਹੁੰਦੀ ਤੇ ਦੂਜੇ ਵਿਚ ਨੀਲੀ।ਲਹਿਜ਼ਾ ਉਹਦਾ ਦੇਸੀ ਸੀ ਤੇ ਅੰਗਰੇਜ਼ੀ ਉਹ ਬੜੀ ਪੀਹ-ਪੀਹ ਕੇ ਬੋਲਦਾ।ਕਲਾਸ ਵਿਚ ਪ੍ਰੋਫੈਸਰਾਂ ਨੂੰ ਮਜ਼ਾਕ ਕਰਕੇ ਸਭ ਦਾ ਦਿਲ ਜਿਹਾ ਲਗਾਈ ਰੱਖਦਾ।

ਕੁਝ ਸਾਲ ਪਹਿਲਾਂ ਸਾਡੇ ਇੱਕ ਜਮਾਤੀ ਦੋਸਤ ਸ਼ੇਖ਼ਰ ਗੁਪਤਾ ਨੇ ਮੈਨੂੰ ਮਜ਼ਾਕ ਕਰਦਿਆਂ ਕਿਹਾ,“ਇਕੋ ਲੈਫ਼ਟਿਸਟ ਸੀ ਸਾਡੀ ਕਲਾਸ ਵਿਚ ਤੇ ਉਹਨੂੰ ਵੇਖਦਿਆਂ ਹੀ ਯੂ ਫ਼ੈਲ ਇਨ ਲਵ ਵਿਦ ਹਿਮ।”

ਪਰ ਇਹ ਗੱਲ ਗਲਤ ਹੈਦਰਸ਼ਨ ਵੱਲੋਂ ਕੜੀ ਮਿਹਨਤ ਕਰਨ ਦੇ ਬਾਵਜੂਦ ਵੀ ਪੰਜ-ਛੇ ਮਹੀਨੇ ਲੱਗ ਗਏ ਸਨ ।ਜੇ ਇੱਕ ਦਿਨ ਮੈਂ ਛੁੱਟੀ ਕਰ ਲੈਂਦੀ ਤਾਂ ਦਰਸ਼ਨ ਵਾਲ ਬਖੇਰ ਕੇ ਮਜਨੂੰ ਜਿਹਾ ਬਣਿਆ,ਹਰ ਉਸ ਡਿਪਾਰਟਮੈਂਟ ਵਿਚ ਜਿੱਥੇ ਮੇਰੀਆਂ ਸਹੇਲੀਆਂ ਪੜਦੀਆਂ ਸਨ, ਮੇਰਾ ਪਤਾ ਲੈਣ ਪੁੱਜ ਜਾਂਦਾ। ਸਾਈਕਾਲਿਜੀ ਦੀ ਰੀਟਾ ਲਾਲ ਕਹਿੰਦੀ,“ਦਰਸ਼ਨ ਤੈਨੂੰ ਲੱਭ ਰਿਹਾ ਸੀ।”
ਪਾਲਿਟਿਕਲ ਸਾਇੰਸ ਦੀ ਨੰਦਿਤਾ ਸੂਦ ਕਹਿੰਦੀ,“ਡੌਂਟ ਪਲੇ ਵਿੱਦ ਦਿਸ ਬੁਆਏ! ਉਹ ਮਜਨੂੰ ਬਣ ਤੈਨੂੰ ਲੱਭਦਾ ਫਿਰਦਾ।”
ਖੈਰ ਇਹ ਤਾਂ ਬਾਅਦ ਵਿਚ ਪਤਾ ਚੱਲਿਆ ਕੌਣ ਕਿਸ ਨਾਲ ਖੇਡ ਰਿਹਾ ਸੀ। ਹੋਰ ਤਾਂ ਹੋਰ ਦਰਸ਼ਨ ਨੇ ਪਾਤਰ ਦੀਆਂ ਨਜ਼ਮਾਂ ਵੀ ਆਪਣੀਆਂ ਕਹਿ ਕੇ ਮੈਨੂੰ ਸੁਣਾਈਆਂ। ਵਕਤ ਮੇਰਾ ਪੰਜਾਬੀ ਕਵਿਤਾ ਦਾ ਗਿਆਨ ‘ਅੱਜ ਆਖਾਂ ਵਾਰਸ ਸ਼ਾਹ’ ਤੇ ‘ਅੰਬੀ ਦਾ ਬੂਟਾ’ ਤੱਕ ਹੀ ਸੀਮਤ ਸੀ. ਸੋ ਇਹ ਗੱਲ ਵੀ ਮੇਰੀਆਂ ਵੀਹ ਸਾਲ ਪਾਲੀਆਂ ਰੰਜਿਸ਼ਾਂ ਵਿਚ ਸ਼ਾਮਿਲ ਸੀ. ਬਹੁਤ ਬਾਅਦ ਵਿਚ ਪਾਤਰ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਦਾਖਲਾ ਲੈਣ ਮਗਰੋਂ ਦਰਸ਼ਨ ਉਸ ਕੋਲੋਂ ਚਾਰ-ਪੰਜ ਨਜ਼ਮਾਂ ਲੈ ਗਿਆ ਸੀ, ਆਪਣੀਆਂ ਕਹਿ ਕੇ ਕੁੜੀਆਂ ਨੂੰ ਇਮਪ੍ਰੈਸ ਕਰਨ ਲਈ. ਸੋ ਪਾਤਰ ਵੀ ਇਸ ਸਾਜ਼ਿਸ਼ ਵਿਚ ਸ਼ਾਮਿਲ ਸੀ! ਹਾਂ ਇੱਕ ਗੱਲ ਹੋਰ ਯਾਦ ਆਈ।ਦਰਸ਼ਨ ਦਾ ਲੋਕਲ ਗਾਰਡੀਅਨ ਸੀ ਹਿੰਦੀ ਦਾ ਸ਼ਾਇਰ ਕੁਮਾਰ ਵਿਕਲ।ਬਹੁਤ ਅਜੀਬ ਦੈਂਤ ਜਿਹਾ ਇਨਸਾਨ ਲਗਦਾ ਸੀ ਉਹ।ਮੂੰਹ ‘ਚੋਂ ਪਾਨ ਦੀ ਪੀਕ ਸੁੱਟਦਾ ਤੇ ਕਾਹਲੀ-ਕਾਹਲੀ ਬੋਲਦਾ. ਏਹੀ ਵਿਕਲ ਸਾਹਿਬ ਮੇਰੀ ਜ਼ਿੰਦਗੀ ‘ਚੋਂ ਦਰਸ਼ਨ ਦੇ ਨਿਕਲ ਜਾਣ ਮਗਰੋਂ ਮੈਨੂੰ ਕਹਿੰਦੇ, “ਉਹ ਗਲਤ ਲੜਕਾ ਸੀ. ਆਪ ਸੋਚ ਜੋ ਮਾਰਕਸਵਾਦ ਦਾ ਨਹੀਂ ਬਣਿਆ, ਉਹ ਕਿਸੇ ਕੁੜੀ ਦਾ ਕਿਵੇਂ ਬਣ ਸਕਦਾ ਹੈ।”

ਬਾਅਦ ਵਿਚ ਦਰਸ਼ਨ ਦਾ ਕਿੱਸਾ ਇੱਕ ਐਬਸਰਡ ਡਰਾਮਾ ਜਿਹਾ ਬਣ ਗਿਆ। ਜਿਸ ਵਿਚ ਦਰਸ਼ਨ ਆਪ ਤੇ ਕੁਝ ਹੋਰ ਦੋਸਤ ਮਿੱਤਰ ਆਪਣਾ ਆਪਣਾ ਯੋਗਦਾਨ ਪਾਉਂਦੇ ਰਹੇ।ਹਾਂ ਇੱਕ ਸ਼ਖ਼ਸ ਨੂੰ ਤਾਂ ਮੈਂ ਭੁੱਲ ਹੀ ਗਈ। ਜਰਨਲਿਜ਼ਮ ਦੇ ਪ੍ਰੋਫੈਸਰ ਤਾਰਾ ਚੰਦ ਗੁਪਤਾ ਸਾਡੇ ਇਸ਼ਕ ਦੇ ਸਖ਼ਤ ਖਿਲਾਫ਼ ਸਨ ਤੇ ਆਪਣੀ ‘ਲਾਇਕ ਵਿਦਿਆਰਥਣ’ ਨੂੰ ਉਸ ‘ਲੋਫ਼ਰ’ ਤੋਂ ਬਚਾਉਣਾ ਚਾਹੁੰਦੇ ਸਨ! ਹੁਣ ਜੇ ਕਿਸੇ ਦਿਨ ਬੈਠਾਂ ਤੇ ਇੱਕ ਪੂਰਾ ਨਾਟਕ ਲਿਖਿਆ ਜਾ ਸਕਦਾ ਹੈ ਇਸ ਨਾਕਾਮਯਾਬ ਇਸ਼ਕ ‘ਤੇ. ਕਿਆ ਕਿਆ ਅਜੀਬ ਕਿਰਦਾਰ ਨਿਕਲਣਗੇ।
ਦਰਸ਼ਨ ਨੇ ਕਿਹਾ ਉਹ ਦੋ ਸਾਲ ਬਾਅਦ ਹੀ ਵਿਆਹ ਕਰੇਗਾ ਜਦ ਉਸਦੀ ਠੇਕੇਦਾਰੀ ਜੰਮ ਜਾਏਗੀ. ਇਸ ਵਾਰ ਜਦ ਉਹ ਲੁਧਿਆਣੇ ਤੋਂ ਆਇਆ ਤੇ ਭੁਪਿੰਦਰ ਬਰਾੜ ਤੇ ਗੌਤਮ ਦੇ ਸਾਂਝੇ ਕਮਰੇ ਦੀ ਚਾਬੀ ਲੈ ਕੇ ਆਇਆ. ਮੇਰਾ ਕਮਰੇ ‘ਚ ਜਾਣ ਨੂੰ ਜੀਅ ਨਾ ਕੀਤਾ।ਬਹਿਸ ਛਿੜੀ ਤੇ ਫਿਰ ਲੜਾਈ ਹੋਈ ਤੇ ‘ਕਿੱਸਾ ਮੁਕਤਸਰ’ ਹੋ ਗਿਆ।

ਜੇ ਮੈਂ ਨਿਰੁਪਮਾ ਦੱਤ ਨਾ ਹੋ ਕੇ ਵਕਤ ਵਿਚ ਕੁਝ ਪਿੱਛੇ ਜਾ ਕੇ ਉਮਰਾਓ ਜਾਨ ਹੁੰਦੀ ਤਾਂ ਗਾਉਂਦੀ, ‘ਜੁਸਤਜੁ ਜਿਸਕੀ ਕੀ ਉਸਕੋ ਤੋਂ ਨਾ ਪਾਇਆ ਹਮਨੇ, ਇਸੀ ਬਹਾਨੇ ਸੇ ਮਗਰ ਦੇਖ ਲੀ ਦੁਨੀਆ ਹਮਨੇ’। ਹਾਂ, ਅਗਰ ਸਮੇਂ ਵਿਚ ਕੁਝ ਅੱਗੇ ਹੁੰਦੀ ਤਾਂ ਦਰਸ਼ਨ ਦਾ ਸ਼ੁਕਰੀਆ ਕਰਦੀ ਕਿ ਮੈਨੂੰ ਮਾਸੂਮੀਅਤ ਦੀ ਕੈਦ ‘ਚੋਂ ਕੱਢ ਅਨੁਭਵ ਦੇ ਰਾਹ ਪਾਇਆ ਹੈ. ਪਰ ਇੰਝ ਨਹੀਂ ਸੀ ਹੋਣਾ.ਛੋੇਟੇ ਸ਼ਹਿਰ ਨੇ , ਛੋਟੀਆਂ ਸੋਚਾਂ ਵਾਲੇ ਲੋਕਾਂ ਨੇ , ਮੇਰੇ ਆਪਣੇ ਘਰ ਦੇ ਸੰਸਕਾਰਾਂ ਨੇ, ਦਰਸ਼ਨ ਤੇ ਉਸ ਜਿਹੇ ਹੀ ਦੂਹਰੇ ਮਾਪਦੰਡਾਂ ਵਾਲੇ ਸਮਾਜ ਨੇ ਇਸ ਤਰਾਂ ਨਹੀਂ ਸੀ ਹੋਣ ਦਿੱਤਾ।ਦਰਸ਼ਨ ਆਪਣੇ ਇਸ਼ਕਾਂ ਦੀ ਗਿਣਤੀ ਤਾਂ ਵਧਾਉਣਾ ਚਾਹੁੰਦਾ ਸੀ ਪਰ ਬੇਟੀ ਦੇ ਇਸ਼ਕ ਨੂੰ ਮੁਸੀਬਤ ਸਮਝਦਾ ਸੀ।ਪਿਆਰ ਦੇ ਦਿਨਾਂ ਵਿਚ ਉਹ ਮੈਨੂੰ ਹਿਦਾਇਤ ਜਿਹੀ ਦਿੰਦਾ ਕਿ ਉਹੀ ਔਰਤ ਸ਼ਰੀਫ਼ ਹੁੰਦੀ ਹੈ ਜੋ ਇੱਕ, ਸਿਰਫ ਇੱਕ ਹੀ ਮਰਦ ਨਾਲ ਸੌਂਵੇ. ਤੇ ਹੁਣ ਮੈਂ ਸੋਚਦੀ ਹਾਂ ਸ਼ਰੀਫ਼ ਮਰਦ ਕੌਣ ਹੁੰਦਾ ਹੈ ਜਨਾਬ? ਉਹ ਸ਼ਰਾਫ਼ਤ ਕਿੰਨੀਆਂ ਔਰਤਾਂ ਨਾਲ ਸੌਂ-ਜਾਗ ਕੇ ਹਾਸਿਲ ਕਰਦਾ ਹੈ?

ਆਖਰ ਹੋਇਆ ਇਹ ਕਿ ਮੇਰੇ ਸਵੈਮਾਨ ਨੂੰ ਡਾਢੀ ਚੋਟ ਪਹੁੰਚੀ ਤੇ ਮਾਨਸਿਕਤਾ ਘਾਇਲ ਹੋ ਗਈ।ਬਠਿੰਡਾ ਜਿੱਥੇ ਮੈਂ, ਦਰਸ਼ਨ ਅਨੁਸਾਰ ਵਿਆਹ ਕੇ ਜਾਣਾ ਸੀ, ਤੂੜੀ ਵਾਲੇ ਕੋਠੇ ਵਿਚੋਂ ਲਾਲਟੇਨ ਲਿਜਾ ਕੇ ਤੂੜੀ ਕੱਢਣੀ ਸੀ ਤੇ ਬੁੜ੍ਹੀਆਂ ਨਾਲ ਮੰਡੀ ਜਾ ਕੇ ਨਰਮਾ ਵੇਚਣਾ ਸੀ, ਮੇਰੇ ਤੋਂ ਮਾਨਸਿਕ ਤੌਰ ਤੇ ਬਹੁਤ ਦੂਰ ਹੋ ਗਿਆ।

ਹੁਣ ਤੁਸੀਂ ਕਹੋਂਗੇ ਕਿ ਯਾਤਰਾ ਦੀ ਗੱਲ ਛੱਡ ਕੇ ਮੈਂ ਹੋਰ ਗਲਾਂ ‘ਚ ਉਲਝ ਗਈ ਹਾਂ। ਨਹੀਂ, ਇਹ ਸਭ ਉਸੇ ਯਾਤਰਾ ਦਾ ਹਿੱਸਾ ਹੈ ਜੋ ਵਾਇਆ ਬਠਿੰਡਾ ਕੀਤੀ ਜਾਂਦੀ ਹੈ।

ਮੈਂ ਦੱਸ ਰਹੀ ਸੀ ਕਿ 1996 ਦੇ ਚੇਤਰ ਦੀਆਂ ਚੋਣਾਂ ਦੋਰਾਨ ਜਦ ਮੈਂ ਬਠਿੰਡੇ ਕੁਲਦੀਪ ਮਾਣਕ ਦੀਆਂ ਕਲੀਆਂ ਸੁਣਕੇ ਸ਼ਾਮ ਨੂੰ ਦਰਸ਼ਨ ਦੇ ਘਰ ਗਈ ਤਾਂ ਉਹ ਸਹਿ-ਪਰਿਵਾਰ ਮੇਰੀ ਉਡੀਕ ਕਰ ਰਿਹਾ ਸੀ. ਉਸ ਨੂੰ ਦੇਖ ਕੇ ਬਹੁਤ ਹੈਰਾਨੀ ਹੋਈ।ਉਹ ਕਮਜ਼ੋਰ ਹੋ ਗਿਆ ਸੀ. ਕਿਸੇ ਹਾਦਸੇ ਵਿਚ ਉਹਦੇ ਦੰਦ ਟੁੱਟ ਗਏ ਸਨ ਤੇ ਆਵਾਜ਼ ਬੁੜ੍ਹਿਆਂ ਵਰਗੀ ਹੋ ਗਈ ਸੀ. ਹੁਣ ਉਹ ਅੰਗਰੇਜ਼ੀ ਹੀ ਨਹੀਂ ਸਗੋਂ ਪੰਜਾਬੀ ਵੀ ਪੀਹ-ਪੀਹ ਕੇ ਬੋਲਦਾ ਸੀ. ਪਰ ਹਾਸਾ-ਠੱਠਾ ਪਹਿਲਾਂ ਵਰਗਾ ਹੀ ਸੀ. ਮੈਂ ਸਹਿਜ ਨਾਲ ਚਾਹ ਪੀਤੀ, ਸਿਗਰਟ ਪੀਤੀ ਤੇ ਦਰਸ਼ਨ ਦੇ ਪਰਿਵਾਰ ਦੇ ਹਸੀ-ਮਜ਼ਾਕ ਵਿਚ ਸ਼ਰੀਕ ਹੋਈ।
ਪਰ ਹੌਲੀ ਹੌਲੀ ਮੈਂ ਕੁਝ ਉਖੜਨ ਲੱਗੀ।

ਜਦ ਦਰਸ਼ਨ ਦੀ ਪਤਨੀ ਰੁਪਿੰਦਰ ਹਸਦੀ
ਤਾਂ ਉਸਦੀਆਂ ਗੱਲ੍ਹਾਂ ਵਿਚ ਡੂੰਘੇ ਟੋਏ ਪੈਂਦੇ. ਇਹ ਵੇਖ-ਵੇਖ ਕੇ ਮੈਨੂੰ ਈਰਖਾ ਹੋਣ ਲੱਗੀ.ਤਦ ਹੀ ਮੈਨੂੰ ਯਾਦ ਆਇਆ ਕਿ ਵੀਹ ਸਾਲ ਪਹਿਲਾਂ ਦਰਸ਼ਨ ਨੇ ਆਪਣੇ ਪਿੰਡ ਦਾ ਨਾਂ ਨਾਨਕਪੁਰਾ ਦੱਸਿਆ ਸੀ. ਵੀਹ ਸਾਲਾਂ ਮਗਰੋਂ ਜਦ ਮੈਂ ਉਹਨੂੰ ਮੁਆਫ਼ੀ ਦੇਣੀ ਚਾਹੀ ਤਾਂ ਇਸ ਨਾਂ ਦਾ ਕੋਈ ਪਿੰਡ ਹੈ ਹੀ ਨਹੀਂ ਸੀ ਉੱਥੇ. ਅਚਾਨਕ ਮੈਂ ਰੁਪਿੰਦਰ ਨੂੰ ਪੁੱਛਿਆ,
“ਦਰਸ਼ਨ ਦੇ ਪਿੰਡ ਦਾ ਕੀ ਨਾਂ ਹੈ?”
“ਭੋਖੜਾ।”

ਦਰਸ਼ਨ ਨੂੰ ਮੁਖ਼ਾਬਤ ਹੋ ਕੇ ਮੈਂ ਖਿਝ ਕੇ ਕਿਹਾ, “ਤੂੰ ਤਾਂ ਮੈਨੂੰ ਆਪਣੇ ਪਿੰਡ ਦਾ ਨਾਂ ਵੀ ਗਲਤ ਦੱਸਿਆ ਸੀ।ਡਰਦਾ ਹੋਵੇਂਗਾ ਕਿਤੇ ਮੈਂ ਪਿੱਛੇ-ਪਿੱਛੇ ਨਾ ਆ ਜਾਵਾਂ।”

ਦੋਹੇਂ ਮੀਆਂ-ਬੀਵੀ ਸਫ਼ਾਈ ਦੇਣ ਲੱਗੇ ਕਿ ਮਿਊਂਸਪੈਲਟੀ ਦੇ ਰਿਕਾਰਡ ਵਿਚ ਨਵਾਂ ਨਾਂ ਨਾਨਕਪੁਰਾ ਹੀ ਸੀ ਪਰ ਪ੍ਰਚਲਿਤ ਨਾਂ ਭੋਖੜਾ ਹੀ ਰਿਹਾ ਸੀ, ਜੋ ਬੋਲਣ ਵਿਚ ਸੋਹਣਾ ਨਹੀਂ ਸੀ ਤੇ ਕਿਸੇ ਫ਼ਾਹਸ਼ ਸ਼ਬਦ ਨਾਲ ਮਿਲਦਾ-ਜੁਲਦਾ ਸੀ। ਮੇਰੇ ਮਨ ਵਿਚ ਆਇਆ ਕਿ ਚੰਡੀਗੜ੍ਹ ਦੀ ਜੰਮਪਲ ਕੁੜੀ ਨੂੰ ਇੰਪਰੈਸ ਕਰਨ ਲਈ ਦਰਸ਼ਨ ਨੇ ਆਪਣੇ ਵੱਲੋਂ ਪਿੰਡ ਦਾ ਨਾਂ ਵੀ ਸੋਹਣਾ ਕਰ ਕੇ ਦੱਸਿਆ ਸੀ।
ਗੱਲਾਂ ਘੁੰਮਦੀਆਂ-ਘੁੰਮਾਉਂਦੀਆਂ ਚੋਣਾਂ ਅਤੇ ਕੁਲਦੀਪ ਮਾਣਕ ਤੱਕ ਪਹੁੰਚ ਗਈਆਂ. ਦਰਸ਼ਨ ਕਹਿਣ ਲੱਗਾ, “ਮਾਣਕ ਦੇ ਗੀਤ ਸੁਣਨ ਤਾਂ ਬਹੁੱਤ ਸਾਰੇ ਲੋਕ ਆਉਣਗੇ, ਪਰ ਵੋਟ ਤਾਂ ਇਹ ਪੰਥ ਨੂੰ ਹੀ ਪਾਉਣਗੇ।ਏਹੀ ਸੋਚ ਹੈ ਜੱਟਵੈਧ ਦੀ.. ”
ਦਰਸ਼ਨ ਦਾ ਇਹ ਬ੍ਰਹਮ ਵਾਕ ਸੁਣ ਕੇ ਪਤਾ ਨਹੀਂ ਕਿਉਂ ਮੇਰੇ ਅੰਦਰ ਵੀਹ ਸਾਲ ਪੁਰਾਣੀ ਰੰਜਿਸ਼ ਦੀ ਕਾੜ੍ਹਨੀ ਵਿਚ ਉਬਲ ਆਇਆ ਗੁੱਸਾ ਅਚਾਨਕ ਹਾਸੇ ‘ਚ ਬਦਲ ਗਿਆ ।

ਮੈਂ ਦਰਸ਼ਨ ਦੀਆਂ ਅੱਖਾਂ ਵਿਚ ਸਿੱਧੇ ਵੇਖਦੇ ਹੋਏ ਕਿਹਾ , “ ਬਿਲਕੁਲ ਉਵੇਂ ਹੀ ਜਿਵੇਂ ਜੱਟਵੈਧ ਪਿਆਰ ਤਾਂ ਕਰੇਗੀ ਨਿਰੁਪਮਾ ਦੱਤ ਨਾਲ , ਪਰ ਵਿਆਹ ਲਈ ਚਾਹਿਦੀ ਹੈ ਕੋਈ ਰੁਪਿੰਦਰ ਕੌਰ!।”

ਦਰਸ਼ਨ ਝੇਂਪ ਗਿਆ ਪਰ ਰੁਪਿੰਦਰ ਖਿੜਖੜਾ ਕੇ ਹੱਸ ਪਈ. ਇਸ ਵਾਰ ਹੱਸਦੀ ਰੁਪਿੰਦਰ ਦੀਆਂ ਗੱਲ੍ਹਾਂ ਵਿਚ ਪੈ ਰਹੇ ਟੋਏ ਵੇਖ ਕੇ ਮੈਨੂੰ ਹੱਸਦ ਨਹੀਂ ਹੋਈ।ਤੇ ਵੀਹ ਸਾਲਾਂ ਦੇ ਅਰਸੇ ਪਿਛੋਂ ਮੈਂ ਦਰਸ਼ਨ ਜੈਕ ਨੂੰ ਸਹਿਵਨ ਹੀ ਮੁਆਫ਼ ਕਰ ਗਈ।

ਨਿਰੁਪਮਾ ਦੱਤ
ਲੇਖ਼ਿਕਾ ਅੱਜਕਲ੍ਹ 'ਸੰਡੇ ਇੰਡੀਅਨ' ਰਸਾਲੇ ਦੇ ਪੰਜਾਬੀ ਅੰਕ ਦੀ ਸੰਪਾਦਕ ਹੈ।

ਸੰਖ 'ਚੋਂ ਧੰਨਵਾਦ ਸਹਿਤ

Tuesday, December 27, 2011

Pakistan ki Tareef


ਪਾਕਿਸਤਾਨ ਦੇ ਇਤਿਹਾਸ ਦੇ ਰਾਜਨੀਤਿਕ  ਇਤਿਹਾਸ ਤੇ ਚਾਨਣਾ ਪਾਉਂਦਾ ਇਹ ਵਿਅੰਗਾਤਮਕ ਲੇਖ ਬੇਹਦ ਦਿਲਚਸਪ ਹੈ | ਲੇਖਕ ਹਸੀਬ ਆਸਿਫ਼  ਲਾਹੌਰ ਵਿਚ ਸਾਹਿਤ ਦਾ ਸਿਖਾਂਦਰੂ ਹੈ ਅਤੇ ਇਬਲੀਸ ( ਸ਼ੈਤਾਨ ) ਨਾਮੀ ਬਲੋਗ ਦਾ ਸੰਚਾਲਕ ਹੈ | ਹਥਲੇ ਲੇਖ ਦੀ ਬੋਲੀ ਉਰਦੂ ਅਤੇ ਲਿਪੀ ਰੋਮਨ ਹੈ | - ਜਸਦੀਪ 
Islami Jamhooriya Pakistan ki tareekh Hindustan se bohut purani hai. Balkay Islam se bhi purani hai. Jab aathveen sadi mein Muhammad Bin Qasim Islam phelane bar-e-sagheer tashreef laye tau ye jaan ker sharminda huwe ke yahan tau pehle hi Islami riyasat maujood hai.

Yahan kufr ka janam tau huwa Jalaaludin Akbar ke daur mein, jo Islam ku jhutla ker apna mazhab banane ko chal diya; shayid Allah-ho-Akbar ke lughwi maani le gya tha.
Baharhal, in kafiron ne butparasti aur mehkashi jaisay gheir munaasib kaam shuro kerdiye aur apne aap ko Hindu bulaane lage. Sharaab ki aamad se Pakistan ke Musalmanon ki woh taaqat na rahi jo tareekh ke tasalsul se honi chahiye thi. Iski vaja ye nahin thi ke Muslaman sharaab peene lag paray the, balkay ye kay unki saari quwat-e-nafs sharab ko naa peene mein waqf hojati thi, hukmarani ke liye bachta hi kya tha.
Is ke bawajood Musalmanon ne mazeed do sau saal Pakistan per raaj kiya, phir kuch dinon ke liye angrezon ki hakoomat agayi (hamari tafteesh ke mutabiq yehi koi chalees hazaar din honge).
San 1900 tak Pakistan ke Musalmanon ki haalat nasaaz hochuki thi. Is dauran aik ahem shakhsiat hamari khidmat mein hazir huwi, jis ka naam Allama Iqbal tha.

Iqbal ne humen dau qaumi nazariya diya. yeh inse pehle Syed Ahmed Khan ne bhi diya tha, magr inhon ne zyada diya. Is nazariye ke mutabiq Pakistan mein dau farak qaumein maujood thin, aik hukmarani ke laiq Musalman qaum, aur aik ghulami ke laiq Hindu qaum. In dono ka apas mein samjhota mumkin nahin tha.

Syed Ahmed Khan ne bhi Musalmanon ke liye anthak mehnat ki, magr beech mein angrez ke samnay sir jhuka ker Sir ka khitaab lay liya. Angrezi taleem ki wah wah kerne lage.
Bhala angrezi seekhne se kisi ko kya faida tha? Har zaroori cheez tau Urdu mein thi. Ghalib ki shairi Urdu mein thi. Mirat-ul-Uroos Urdu mein thi. Quran-e-Majeed ka tarjuma Urdu mein tha.
Angrezi mein kya tha? Urdu lughat bhi angrezi se bari thi. Purani bhi. Sahaba-e-Karam Urdu bolte the. Nabi-e-Kareem khud bhi. Aap ne aksar hadith suni hogi, “deen mein koi jabbar nahin”. Ye urdu nahin tau kya hai?
Baharhal, Iqbal se mutaasir hoker aik Gujarati barrister ne angrezon se chutkara hasil kerne ki tehreek shuro kerdi. Is tehreek ka qaum ne josh aur valvalay ke sath istiqbal kiya.
Is barrister ka naam Mohammad Ali Jinnah, urf Quaid-e-Azam, tha. Inhon ne Pakistan se aam taleem hasil kerne ke baad Bartanya se aala taleem hasil ki aur barrister ban gaye.
Quaid-e-Azam ko bhi Sir ka khitaab pesh kiya gya tha, balkay Malika Bartanya tau kehnay lagi, ke ab se aap hamaray mulk mein rahenge, balkay hamaray mehal mein rahaingay aur ham kahin keraye per gher lay lenge. Magr Quaid ki saansein tau Pakistan se wabasta theen, woh apnay mulk ko kaisay nazar andaaz kersekte the?
1934 mein Quaid wapis aye tau Pakistan ka syasi mahol badal chuka tha. Log mayoosi mein mubtala the. Udhr doosri jangay azeem shuro hone wali thi aur Gandhi Jee ne apni fahosh nang dharang mohim chala rakhi thi. Kabhi idhr kapray utaare beth jaate the, kabhi udhr.
Sath aik Nehru naami Hindu Iqbal ke dau qaumi nazariye ka ghalat matlab nikaal betha tha. Log kehte hein ke Nehru bachpan se hi alehdgi pasand tha. Gher mein alehda rehta tha, khana alehda bartan mein khata tha aur apnay khilonay bhi baqi bachon se alehda rakhta tha.
Nehru ka Quaid-e-Azam ke sath waisay bhi muqaabla tha. Parhai likhai mein, syasat mein, mohallay ki larkian taarne mein; zahir hai jeet humesha Quaid ki hoti thi. Law ke parchon mein bhi unke Nehru se ziada number the, marnay mein bhi pehal unhon ne hi kee.
Azaadi kareeb thi, Musalmanon ka khwaab sacha hone wala tha, phir Nehru ne apna patta khela. Kehne laga ke Hinduon ko alag mulk chahiye. Ye sila diya unhon ne us qaum ka, jis ne unhe janam diya, paal pos ker bara kiya; hamari billi hamay hi bhao?
Nehru ki saazish ke bais jab 14 August 1947 ko angrez yahan se lot ker gaye tau Pakistan ke do hissay ker gaye.
Alehdgi ke forun baad Hindustan ne Kashmir per qabze ka elaan kerdiya. Dono mulkon ke patwari feetay lay ker pohunch gaye. Hamsaye mumaalik fitrat se majboor tamasha dekhne pohunch gya. Khoob tu tu mein mein huwi. Golian chaleen. Bohut sare insaan zakhmi huwe. Kuch fauji bhi.
Phir Hinduon ne aik aur bari sazish ye ki, ke Pakistan se jatay huwe hamaare dau teen darya bhi sath le gaye. Ye poochna bhi gavara nahin kiya ke bhai, chahiyen tau nahin? Kapray waghera dho liye? Bhenson ne naha liya?
Ye muamlaat abhi tak nahin suljhe, is liye in per mazeed baat kerna bekaar hai. Tareekh sirf woh hoti hai jo sulajh chuki ho, ya kamazkam daffan hochuki ho. Jis tarha ke Quad-e-Azam azaadi ke doosre saal mein hogaye.
Woh us saal waisay hi kuch aleel the, aur kyunke qaum ki bharpoor duaaen unke sath theen, isliye jald hi vafaat pagaye.
Jinnah ki vafaat ke baad bohut saray logon ne Quaid banne ki koshish ki. In men pehle Liaqat Ali Khan the. Kyunke Khan Sahab aleel nahin horahay the (aur unko teen saal ka mauqa diya gya tha is asaan mashq ke liye) lehaza unko 1951 mein khud hi maarna para.
Phir aye Khwaja Nazimuddin. Ab naam ka nazim ho aur ohde ka vazeer, ye baat kisko lubhaati hai. Is liye chand hi arsay mein Governor-General Ghulam Mohammaded ne inki chutti keraa di.
Jee han, Pakistan mein us waqt Sadar ki bajaye ‘Governor-General’ hota tha. Anay wale saalon mein ikhtisaar ki munaasibat se ye sirf General reh gya. Governor ghaib hogya.
General ka ohda Pakistan ka sab se bara syasi ohda hai. Uske baad Colonel, Major waghera aate hein. Akhir mein vazeer musheer ati hein.
Pakistan ki azaadi ke kai saalon tak koi hamay ayin na de paya. Phir jab Iskander Mirza ne ayin nafiz kiya tau us mein Gernailon ko apna muqaam pasand nahin aya. Ayin aur Iskander Mirza ko aik sath utha ker pheink diya gya.
Field Marshal Ayub Khan ne hakoomat sambhaal lee. Larkhara rahi thi, kisi ne tau sambhaalni thi. Is faislay ka qaum ne josh aur valvalay ke sath istiqbaal kiya.

Ayub Khan jamhooriat ko bayhaal kerne, hamara matlab hai, bahaal kerne aya tha. Asal mein jamhooriat qaum ki shirkat se nahin mazboot hoti, imaarton aur deewaron ki tarha cement se mazboot hoti he. Fauji Cement se. Jee han, aap bhi apni jamhooriat ke liye Fauji Cement ka aj hi intikhab keren.
Is mauqay per sha’ir na kya khoob kaha hai, “Fauji Cement: paidaar, lazatdaar, alamdaar.”
Ayub Khan ne apnay daur mein kuch makholya election keraye taaqay log achi tarha vote daalna seekh len, aur jab asal electionon ki baari aye tau koi ghalati na ho. Magr jab 1970 ke election huwe tau logon ne phir ghalati kerdi, aik fitnay ko vote daal diye, is per agay tafseel mein baat hogi.
Waisay Ayub Khan ka daur taraqqi ka daur bhi tha. Unhon ne daava kiya tha ke woh pakistan ko Manzil-e-Maqsood tak pohnchayenge. Maqsood kaun tha aur kis manzil mein rehta tha, ye ham nahin jaante, magr is elaan ka qaum ne josh aur valvalay ke sath istiqbal kiya.
1965 mein Hindustan ne hamari malkiyat mein dubara taang arayi. Jang ka bhi elaan kerdiya. Lekin bayimaan hone ka poora saboot diya, hamein Kashmir ka keh ker khud Lahore pohnch gaye. Hamari fauj vaadion mein thand se bayhaal hogayi, aur yeh idhr Shalimar Bagh ke seirein kerte rahe.
Is daghaybaazi ke khilaf Ayub Khan ne Aqwam-e-Mutahhida ko shikayat lagayi. Woh khafa huwe aur Hindustan ko aik konay mein haath ooper kerke kharay hone ki saza mili, jaise ke milni chahiye thi. Is faislay ka bhi qaum ne josh aur valvalay ke sath istiqbal kiya.
Magr Hindu woh, jo baaz na aye. 1971 mein jab ham sab ko ilm huwa ke Bangaali bhi darasal Pakistan ka hissa hein, tau Hindu udhr bhi hamla aavar hogaye.
Ab ap khud batayen, itni door ja ker jang larna kis ko bhaata hai? Ham ne chand hazaar fauji bhej diye, itna keh ker, ke agr dil kere tau larr lena, waisay majboori koi nahin hai.
Magr Hinduon ko khaloos kaun sikhaye; unhon ne na sirf hamare faujion ke sath badtameezi ki balkay unhein kai saal tak wapis bhi nahin anay diya. Bangaal bhi hamare se juda kerdiya aur tashaddud ke sachay ilzamaat bhi lagaye. Akhir sacha ilzaam jhoote ilzaam se ziada khatarnak hota hai, kyunke woh saabit bhi hosakta hai.
Iske baad dunya mein hamari kaafi badnaami huwi. Log yahan ana pasand nahin kerte the. Balkay hamaray hamsaye mumaalik bhi kisi doosre bar-e-azam mein jaga talash kerne lage, ke in ke paas tau rehna hi fazool hai.
Aise mauke per hamein aik mustaqil mizaaaj aur daanishvar leader ki zaroorat thi, magr hamare naseeb mein Zulfikar Ali Bhutto tha. Jee han, wohi fitna jiska kuch deir pehle zikar huwa tha.

Bhutto aik choti soch ka chota admi tha. Uske khyal mein Musalmanon ki taqdeer roti, kapray aur makaan tak mehdood thi. Uske Pakistan mein mahlon aur takhton aur shehanshahi ki jaga nahin thi, hamari apni tareekh se marhoom kerdena chahta tha hamein.
Bhutto se pehle ham Roos se istimaal shuda hathyar mangaate hote the. Bhutto ne Roos se istimaal shuda nazariya bhi manga liya. Lekin istimaal shuda cheezein kam hi chalti hein, na kabhi woh hathyar chalay, naa nazariya.
Tamaam sanat zabt kerke sarkari khatay mein daal dee gayi. Sarmayakaari ki khoob aatma roli gayi, usko majaazi taur per dafna ker uski majaazi qabr per majaazi mujre kiye gaye.
Logon se unki zameenein cheen lee gayin, woh zameenein bhi jo unhon ne kisi aur ke naam likhwai huwi theen. Yeh zulmat nahin tau kya hai?
Ye Pakistan ki tareekh ka sab se tashvish naaq marhala tha. Aise mein qaumi salaamti ke liye agay barhay Hazrat General Zia-ul-Haq (Rehmatullah Aleh).

Unho ne Bhutto se hakoomat cheen li aur us per qaatil aur mulk dushman hone ke ilzamat laga diye.
Zia-ul-Haq ne qanoon ka ehtraam kerte huwe Bhutto ko adalat ka waqt zaya nahin kerne diya. Bus ilzaam ki bina per hi faisla le liya aur Bhutto ko phansi dilwa di. Is harkat ka qaum ne josh aur valvalay ke sath istiqbal kiya.
Hazrat Zia-ul-Haq Pakistanion ke liye aik namoona the, hamara matlab hai, misaali namoona. Unhon ne yahan shariat ka taaruf keraya. Hadd ke qawaneen lagaye. Nashabandi kerayi. Is iqdaam ka qaum ne hosh aur valvalay ke sath istiqbal kiya.
Un ke daur mein hamari fauj-al-azeem ne Roos per jangi fatah hasil ki. Roos Afghanistan mein jang larnay aya tha, usnay socha hoga ke yahan Afghanion se larayi hogi. Yeh uski khehmkhayali thi.
Is mauqe per shair ne khoob kaha he, “Tera joota hai Japani, ye bandooq Inglistaani, sir pe laal topi Roosi phir bhi jeet gaye Pakistani.”
Akhir afsos ke Islam ke is mujahid ke khilaf baahri taqatein saazish ker rehin theen. 1987 mein Yahood-o-Nasara ne inke jahaz mein se engine nikaal ker paani ka nalka laga diya. Is liyay parwaz ke duraan asmaan se gir para, aur toot ke choor hogya. Zia-ul-Haq bhi toot ke choor hogaye, aur Pakistan tootay bagheir choor hogya, kyunke hakoomat mein wapis agya Bhutto khandan.
Jaisa baap, waisi beti. Ikhtiyar mein aate hi Benazir ne is mulk ko woh loota, woh khaya, ke jo log Zia-ul-Haq ke daur mein bunglon mein rehaish pazeer thay, ab sarkon per rulnay lage.
Jald hi Benazir ko hakoomat se dhakel diya gya aur uski jaga bitha diya gya Mian Mohammad Nawaz Sharif ko. Lekin Mian Sahab zyada deir nahin beth sake, unhon ne agay kahin jaana tha shayid, aur kuch arsay baad Benazir wapis agayi. Benazir ka doosra daur-e-hakoomat mulk ke liye aur bura sabit huwa. Per ye abhi sabit ho hi raha tha ke unki hakoomat ko phir se khatam kerdiya gya. Aik martaba dobara Nawaz Sharif ko le aya gya. Is kutkhaanay ka qaum ne josh aur valvalay ke sath istiqbal kiya.

Han, Nawaz Sharif ne is dauran aik acha kaam zaroor kiya. Woh hamein atomi hathyaar de gya. Iske hote huwe hamein koi kuch nahin keh sakta tha. Iske balbotay per ham Dilli se le ker Dilli ka ird gird kuch bastion tak, kahin bhi hamlaa kersekte the. Agr aapko bhi log baatein banate hein, tang kerte hein; gher per, kaam per; tau atomi hathyaar bana lijiye. Khud hi baaz ajayenge.
Magr ye baat Amreeca ko pasand nahin ayi aur Nawaz Sharif unke sath woh taluqqaat na rakh paya jo ke aik Islami riyasat ke hone chahiyen (maslan Saudia weghera). Ooper se Mian Sahab ne Kargil operation ki bhi mukhalifat ki, halanke hamare se qasm uthwa lein jo Mian Sahab ko pata ho Kargil hay kahan.
Is buzdili ka saamna kerne aur Pakistan ko raah-e-raast per laane ka bojh ab aik aur General, Pervez Musharraf ke galay para. Aur woh is azmaish per poora utre. Unho ne aate sath qaum ka dil aur khazana loot liya.
Pervez Musharraf ka daur bhi taraqqi ka daur tha. Mulk mein bahir se bohut saara paisa aya, khaaskar Amreeka se.
Amreeka ko kisi Osama naami aadmi ki talash thi. Hum ne forun unhay dawat dee ke Pakistan aker dhoond len, yahan har doosre admi ka naam Osama hai. Musharraf Sahab ka apna naam Osama parte parte reh gya tha.
Musharraf Sahab ka daur insaaf ka daur tha. Koi nahin kehta tha ke insaaf nahin mil raha, blakay kehte the, ke itna insaaf mil raha hai ke samajh nahin ati is ke sath keren kya.
Magr unke khilaf bhi saazishi karwai shuro thi. Aik bhenge judge ne shor daal diya ke inhon ne qaum ke sath zyadti ki hai. Qaum bhi inki baaton mein aker samajhne lagi ke uske sath zyadti huwi hai.
Laug Musharraf ko kehne lagay ke verdi utaar do. Ab bhala ye kaisi nazayba darkhwaast hai. Waisy bhi verdi tau woh roz utaarte the, akhir verdi mein sotay tau nahin the.
Magr log mutmayin nahin huwe, verdi utaarni pari. Taakat chorni pari. Aam intikhabaat ka elaan kerna para.
Benazir Bhutto sahiba mulk wapis ayin lekin sehat theek na hone ke bais woh apne ooper jaan leva hamla nahin bardasht ker payin. Syasat mein jaan leva hamlay tau hote rehte hein, Musharraf sahab ne khud bohut jheelay, abhi tak zinda hein, yehi unki leadri ka saboot hai.
Phir bhi in intikhibaat mein jeet People’s Party ki hi huwi. Benazir ki bevaa, Asif Ali Zardari ko Sadar muntakhib kerdiya gya. Is se Party mein badla kuch nahin, farak itna para ke Benazir sirf baap ki tasveer laga ker taqreeb kerti thi, Zardari ko dau tasveerein lagani parti hein.

Ab Pakistan ke halaat phir bigarte ja rahay hein. Bijli nahin hai, gas nahin hai, aman-o-imaan nahin hai, iqitidar mein lootere bethe huwe hein, fauj phir se muntazir he ke kab awam pukaare aur kab woh aker muashre ki islaah keren.
Achay khaasay lagay huwe Martial Law ke darmyan jab jamhooriat nafiz hojati hai tau tamam nizam ulta seedha hojata hai. Pichli Islaah ka koi faida nahin rehta. Naye Siray se islaah kerni parti hai.
Abhi kuch hi roz pehle hi Sadar Zardari dil ke dauray per mulk se bahir gaye the. Peeche se sabiq-cricketer Imran Khan jalsay pe jalsa ker reha hai. Log kehte hein Imran Khan fauj ke sath mil ker hakoomat ko hatana chahta hai. Logon ke mooh mein ghee shakkar.

Sha’ir ne bhi Imran Khan ke baare mein kya khoob kaha hai, “Jab bhi koi verdi dekhun mera dil deewana bole, ole, ole, ole.” Umeed rakhen, jaisa log kehte hein waisa hi ho.
Aur is ke sath hamaray mazmoom ka waqt khatam huwa chahta hai. Hamein yaqeen hai is baat ka qaum josh aur valvalay ke sath istiqbal keraygi.
(Haseeb Asif is a student of literature in Lahore. He tweets as @haseebasif and blogs at Iblees. )
Courtesy Kafila


Monday, December 26, 2011

ਵਿਧਾਇਕਾਂ ਦਾ ਇੱਕ ਰੰਗ ਇਹ ਵੀ

ਸਾਲ 2011 ’ਚ ਪੰਜਾਬ ਦੀ ਸਿਆਸਤ ਵਿੱਚ ਜਿੱਥੇ ਅਹਿਮ ਤਬਦੀਲੀਆਂ ਹੋਈਆਂ, ਉੱਥੇ ਕਲਮ ਦੀ ਤਾਕਤ ਨੇ ਇਸ ਵਰ੍ਹੇ ਅਨੇਕਾਂ ਮੰਤਰੀਆਂ, ਵਿਧਾਇਕਾਂ, ਜਥੇਦਾਰਾਂ ਤੇ ਸਰਕਾਰੀ ਅਦਾਰਿਆਂ ਨੂੰ ਕਈ ਵਾਰ ਲੋਕ ਕਚਹਿਰੀ ਵਿੱਚ ਖੜਾ ਕੀਤਾ ਹੈ। ਸਰਕਾਰੀ ਫਾਈਲਾਂ ਦੇ ਸੱਚ ਨੇ ਪੰਜਾਬ ਦੇ ਲੋਕਾਂ ਨੂੰ ਪਰਦੇ ਪਿੱਛੇ ਛੁਪੇ ਤੱਥਾਂ ਤੋਂ ਜਾਣੂ ਕਰਵਾਇਆ। ਇਸ ਨਾਲ ਲੋਕਾਂ ਨੂੰ ਸੂਚਨਾ ਦੇ ਅਧਿਕਾਰ ਐਕਟ ਦੀ ਵਰਤੋਂ ਤੇ ਤਾਕਤ ਬਾਰੇ ਪਤਾ ਲੱਗਿਆ। ਇਸ ਵਰ੍ਹੇ ਸਾਡੇ ਵਿਧਾਇਕਾਂ ਦੇ ਭੱਤਿਆਂ ਅਤੇ ਤਨਖ਼ਾਹਾਂ ਵਿੱਚ ਹੋਏ ਭਾਰੀ ਵਾਧੇ ਤੋਂ ਜਾਣੂ ਹੀ ਹੋ। ਆਗਾਮੀ ਚੋਣਾਂ ਦੇ ਸਨਮੁਖ ਵਿਧਾਇਕਾਂ ਸਬੰਧੀ ਕੁਝ ਹੋਰ ਜਾਣਕਾਰੀ ਵੀ ਦੇ ਜਾਂਦੇ ਹਾਂ। ਮੰਤਰੀਆਂ ਅਤੇ ਸੰਸਦੀ ਸਕੱਤਰਾਂ ਨੂੰ ਛੱਡ ਕੇ ਰਾਜ ਵਿਧਾਨ ਸਭਾ ਦੇ 80 ਵਿਧਾਇਕ ਬਚਦੇ ਹਨ ਜਿਨ੍ਹਾਂ ’ਚੋਂ 9 ਵਿਧਾਇਕਾਂ ਨੇ ਪੀ.ਏ ਰੱਖੇ ਹੀ ਨਹੀਂ ਹਨ। ਹਾਲਾਂਕਿ ਪੰਜਾਬ ਵਿਧਾਨ ਸਭਾ ਵੱਲੋਂ ਪੀ.ਏ ਰੱਖਣ ਖ਼ਾਤਰ ਬਕਾਇਦਾ ਤਨਖ਼ਾਹ ਦਿੱਤੀ ਜਾਂਦੀ ਹੈ। ਕਈ ਵਿਧਾਇਕ ਪੀ.ਏ ਵਾਲੀ ਤਨਖ਼ਾਹ ਜੇਬ ਵਿੱਚ ਪਾ ਲੈਂਦੇ ਹਨ ਅਤੇ ਕਿਸੇ ਨੂੰ ਕਾਗ਼ਜ਼ਾਂ ’ਚ ਪੀ.ਏ ਦਿਖਾ ਕੇ ਕੰਮ ਚਲਾਈ ਜਾਂਦੇ ਹਨ। ਵਿਧਾਇਕ ਪੀ.ਏ ਰੱਖਣ ਵੇਲੇ ਵੱਡੀ ਯੋਗਤਾ ਵਾਲੇ ਨੂੰ ਪੀ.ਏ ਰੱਖਣ ਤੋਂ ਗੁਰੇਜ਼ ਹੀ ਕਰਦੇ ਹਨ।

ਸਰਕਾਰੀ ਸੂਚਨਾ ਅਨੁਸਾਰ ਜ਼ਿਲ੍ਹਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਅਜੀਤ ਸਿੰਘ ਸ਼ਾਂਤ ਨੇ ਆਪਣੇ ਲੜਕੇ ਲਾਲ ਇੰਦਰ ਪਾਲ ਸਿੰਘ ਸ਼ਾਂਤ, ਜ਼ਿਲ੍ਹਾ ਜਲੰਧਰ ਦੇ ਹਲਕਾ ਨੂਰਮਹਿਲ ਤੋਂ ਮਹਿਲਾ ਵਿਧਾਇਕ ਰਾਜਵਿੰਦਰ ਕੌਰ ਨੇ ਆਪਣੀ ਧੀ ਕੁਮਾਰੀ ਗੁਰਿੰਦਰ ਅਤੇ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਤੋਂ ਵਿਧਾਇਕ ਸੀਤਾ ਰਾਮ ਨੇ ਆਪਣੇ ਪੁੱਤਰ ਨੂੰ ਹੀ ਆਪਣਾ ਪੀ.ਏ ਰੱਖਿਆ ਹੋਇਆ ਹੈ।

ਪੰਜਾਬ ਦੇ ਡਿਫਾਲਟਰ ਹੋਏ ਸਾਬਕਾ ਐਮ.ਐਲ.ਏ ਹੁਣ ਪੈਨਸ਼ਨ ਤੋਂ ਹੱਥ ਧੋ ਬੈਠੇ ਹਨ। ਡਿਫਾਲਟਰਾਂ ’ਚ ਅਕਾਲੀ ਦਲ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਸ਼ਾਮਲ ਹਨ। ਚਾਰ ਸਾਬਕਾ ਵਿਧਾਇਕ ਪ੍ਰੋ.ਜਗੀਰ ਸਿੰਘ ਭੁੱਲਰ, ਉਜਾਗਰ ਸਿੰਘ ਰੰਗਰੇਟਾ, ਸ੍ਰੀਮਤੀ ਰੂਪ ਰਾਣੀ ਅਤੇ ਕ੍ਰਿਸ਼ਨ ਕੁਮਾਰ ਕਰਜ਼ਾ ਮੋੜਨ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ। ਪੈਂਤੀ ਸਾਬਕਾ ਵਿਧਾਇਕਾਂ ਦੀ ਕਰਜ਼ਾ ਰਾਸ਼ੀ ਬਕਾਇਆ ਹੈ। ਇਨ੍ਹਾਂ ’ਚ 17 ਸਾਬਕਾ ਵਿਧਾਇਕਾਂ ਨੇ ਮਕਾਨ ਉਸਾਰੀ ਅਤੇ 13 ਸਾਬਕਾ ਵਿਧਾਇਕਾਂ ਨੇ ਗੱਡੀ ਲੈਣ ਲਈ ਕਰਜ਼ਾ ਚੁੱਕਿਆ ਸੀ। ਪੰਜ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ, ਗੋਬਿੰਦ ਸਿੰਘ ਕਾਂਝਲਾ, ਪ੍ਰਕਾਸ਼ ਸਿੰਘ ਭੱਟੀ, ਜਸਬੀਰ ਸਿੰਘ ਗਿੱਲ ਅਤੇ ਸੁਖਦਰਸ਼ਨ ਸਿੰਘ ਮਰਾੜ ਡਿਫਾਲਟਰ ਹੋਣ ਕਰਕੇ ਆਪਣੀ ਪੈਨਸ਼ਨ ਗੁਆ ਬੈਠੇ ਹਨ। ਪੰਜਾਬ ਵਿਧਾਨ ਸਭਾ ਵੱਲੋਂ ਇਨ੍ਹਾਂ ਸਾਬਕਾ ਵਿਧਾਇਕਾਂ ਨੂੰ ਮਕਾਨ ਉਸਾਰੀ ਲਈ ਦਸ ਲੱਖ ਰੁਪਏ ਅਤੇ ਮੋਟਰ ਕਾਰ ਲਈ ਛੇ ਲੱਖ ਰੁਪਏ ਕਰਜ਼ਾ ਦਿੱਤਾ ਗਿਆ ਸੀ।

ਜਿਨ੍ਹਾਂ ਸਾਬਕਾ ਵਿਧਾਇਕਾਂ ਸਿਰ ਮਕਾਨ ਉਸਾਰੀ ਦਾ ਕਰਜ਼ਾ ਬਕਾਇਆ ਖੜ੍ਹਾ ਹੈ, ਉਨ੍ਹਾਂ ’ਚ ਰਣਜੀਤ ਸਿੰਘ ਮਜੀਠਾ, ਰਵਿੰਦਰ ਸਿੰਘ ਸੰਧੂ, ਬਾਬੂ ਰਾਮ ਚਾਵਲਾ, ਜਸਜੀਤ ਸਿੰਘ ਰੰਧਾਵਾ, ਮਲਕੀਤ ਸਿੰਘ ਕੀਤੂ, ਸ਼ੇਰ ਸਿੰਘ ਜਲਾਲਾਬਾਦ, ਰਣਜੀਤ ਸਿੰਘ ਬਾਲੀਆ, ਅਜੈਪਾਲ ਸਿੰਘ ਮੀਰਾਂਕੋਟ, ਬਲਵੰਤ ਸਿੰਘ ਅਮਲੋਹ, ਉਜਾਗਰ ਸਿੰਘ ਰੰਗਰੇਟਾ, ਪ੍ਰਕਾਸ਼ ਸਿੰਘ ਭੱਟੀ, ਜਗੀਰ ਸਿੰਘ ਭੁੱਲਰ, ਸ੍ਰੀਮਤੀ ਮਹਿੰਦਰ ਕੌਰ ਜੋਸ਼, ਸ੍ਰੀਮਤੀ ਰੂਪ ਰਾਣੀ, ਕ੍ਰਿਸ਼ਨ ਕੁਮਾਰ ਕੌਸ਼ਲ ਅਤੇ ਕਰਮ ਸਿੰਘ ਗਿੱਲ ਸ਼ਾਮਲ ਹਨ। ਇਸੇ ਤਰ੍ਹਾਂ ਸਾਬਕਾ ਵਿਧਾਇਕਾਂ ਬਲਵੰਤ ਸਿੰਘ ਅਮਲੋਹ, ਮਲਕੀਤ ਸਿੰਘ ਕੀਤੂ, ਜਗੀਰ ਸਿੰਘ ਭੁੱਲਰ, ਨੱਥਾ ਸਿੰਘ ਦਾਲਮ, ਇੰਦਰਜੀਤ ਸਿੰਘ ਜੀਰਾ, ਮਨਜੀਤ ਸਿੰਘ ਕਲਕੱਤਾ, ਜਗਤਾਰ ਸਿੰਘ ਰਾਜਲਾ, ਉਜਾਗਰ ਸਿੰਘ ਰੰਗਰੇਟਾ, ਰਾਜ ਕੁਮਾਰ ਗੁਪਤਾ, ਗੋਬਿੰਦ ਸਿੰਘ ਕਾਂਝਲਾ, ਰਾਜ ਕੁਮਾਰ ਵੇਰਕਾ, ਰਾਮ ਕੁਮਾਰ ਗੋਇਲ ਅਤੇ ਬਲਵੀਰ ਸਿੰਘ ਚੌਧਰੀ ਵੱਲ ਮੋਟਰ ਕਾਰ ਦਾ ਕਰਜ਼ਾ ਬਕਾਇਆ ਹੈ।

ਦਰਜਨਾਂ ਵਿਧਾਇਕ ਪੌਣੇ ਪੰਜ ਵਰ੍ਹਿਆਂ ਦੌਰਾਨ ਪਹਾੜਾਂ ਦੀ ਸੈਰ ’ਤੇ ਰਹੇ ਹਨ। ਬਹਾਨਾ ਲੋਕ ਮੁਸ਼ਕਲਾਂ ਨੂੰ ਨਜਿੱਠਣ ਦਾ ਬਣਾਇਆ ਗਿਆ ਜਦੋਂਕਿ ਮਕਸਦ ਸੈਰ ਕਰਨ ਰਿਹਾ ਹੈ। ਸਰਕਾਰੀ ਖ਼ਜ਼ਾਨੇ ਨੇ ਇਨ੍ਹਾਂ ਸੈਰਾਂ ਦਾ ਖਰਚਾ ਝੱਲਿਆ ਹੈ। ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਇਨ੍ਹਾਂ ਵਿਧਾਇਕਾਂ ਨੇ ਠੰਢੀਆਂ ਥਾਂਵਾਂ ’ਤੇ ਬੈਠ ਕੇ ਮੀਟਿੰਗਾਂ ਕੀਤੀਆਂ। ਭਾਵੇਂ ਮਸਲਿਆਂ ਦਾ ਕੁਝ ਵੀ ਬਣਿਆ ਪਰ ਇਨ੍ਹਾਂ ਵਿਧਾਇਕਾਂ ਨੇ ਇਸ ਬਹਾਨੇ ਚੰਗੀ ਸੈਰ ਕਰ ਲਈ ਹੈ। ਪੰਜਾਬ ਵਿਧਾਨ ਸਭਾ ਵੱਲੋਂ ਬਣਾਈ ਪਟੀਸ਼ਨ ਕਮੇਟੀ ਦੇ 13 ਵਿਧਾਇਕ ਮੈਂਬਰ ਹਨ ਜਿਨ੍ਹਾਂ ’ਚ ਕਾਂਗਰਸੀ ਤੇ ਅਕਾਲੀ ਵਿਧਾਇਕ ਸ਼ਾਮਲ ਹਨ। ਪੰਜਾਬ ਦੇ ਲੋਕਾਂ ਵੱਲੋਂ ਆਪਣੇ ਮਸਲਿਆਂ ਦੇ ਹੱਲ ਅਤੇ ਜ਼ਿਆਦਤੀਆਂ ਖ਼ਿਲਾਫ਼ ਪਟੀਸ਼ਨ ਕਮੇਟੀ ਤਕ ਪਹੁੰਚ ਕੀਤੀ ਜਾਂਦੀ ਹੈ। ਲੋਕ ਪਟੀਸ਼ਨਾਂ ਦੀ ਸੁਣਵਾਈ ਪਟੀਸ਼ਨ ਕਮੇਟੀ ਕਰਦੀ ਹੈ। ਵਿਧਾਨ ਸਭਾ ਦੀ ਇਹ ਕਮੇਟੀ ਕਾਫ਼ੀ ਤਾਕਤ ਰੱਖਦੀ ਹੈ। ਪਟੀਸ਼ਨ ਕਮੇਟੀ ਦੀਆਂ ਔਸਤਨ ਹਰ ਮਹੀਨੇ ਦੋ ਜਾਂ ਤਿੰਨ ਮੀਟਿੰਗਾਂ ਹੁੰਦੀਆਂ ਹਨ ਜਿਨ੍ਹਾਂ ’ਚ ਲੋਕਾਂ ਵੱਲੋਂ ਦਾਇਰ ਪਟੀਸ਼ਨਾਂ ’ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਪਟੀਸ਼ਨ ਕਮੇਟੀ ਵੱਲੋਂ ਇਨ੍ਹਾਂ ਮੀਟਿੰਗਾਂ ਦਾ ਸਥਾਨ ਪਹਾੜੀ ਥਾਂਵਾਂ ’ਤੇ ਰੱਖਿਆ ਗਿਆ। ਮੌਜੂਦਾ ਸਰਕਾਰ ਦੇ ਕਾਰਜ ਕਾਲ ਦੌਰਾਨ ਪਟੀਸ਼ਨ ਕਮੇਟੀ ਵੱਲੋਂ ਹੁਣ ਤਕ ਕੀਤੀਆਂ ਗਈਆਂ 168 ਮੀਟਿੰਗਾਂ ’ਚੋਂ 68 ਮੀਟਿੰਗਾਂ ਦਾ ਸਥਾਨ ਚੰਡੀਗੜ੍ਹ ਤੋਂ ਬਾਹਰ ਦਾ ਰਿਹਾ ਹੈ। ਜ਼ਿਆਦਾ ਮੀਟਿੰਗਾਂ ਦਾ ਸਥਾਨ ਨਵੀਂ ਦਿੱਲੀ ਵੀ ਰਿਹਾ ਹੈ।

ਵਿਧਾਨ ਸਭਾ ਸਕੱਤਰੇਤ ਵੱਲੋਂ ਪ੍ਰਾਪਤ ਵੇਰਵਿਆਂ ਅਨੁਸਾਰ ਪਟੀਸ਼ਨ ਕਮੇਟੀ ਕੋਲ ਲੰਘੇ ਪੌਣੇ ਪੰਜ ਵਰ੍ਹਿਆਂ ਦੌਰਾਨ 82 ਪਟੀਸ਼ਨਾਂ ਦਾਇਰ ਹੋਈਆਂ ਹਨ। ਇਨ੍ਹਾਂ ਪਟੀਸ਼ਨਾਂ ਦੇ ਨਿਪਟਾਰੇ ਖਾਤਰ ਪਟੀਸ਼ਨ ਕਮੇਟੀ ਨੇ 32 ਮੀਟਿੰਗਾਂ ਤਾਂ ਨਵੀਂ ਦਿੱਲੀ ਵਿੱਚ ਰੱਖ ਕੇ ਕੀਤੀਆਂ ਹਨ ਜਦੋਂਕਿ 17 ਮੀਟਿੰਗਾਂ ਕਮੇਟੀ ਵੱਲੋਂ ਸ਼ਿਮਲਾ ਵਿੱਚ ਕੀਤੀਆਂ ਗਈਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਹੁਣ ਕਿਤਾਬਾਂ ਤੋਂ ਦੂਰ ਭੱਜਣ ਲੱਗੇ ਹਨ। ਹਾਲ ਵਿਧਾਇਕਾਂ ਦਾ ਵੀ ਇਹੋ ਹੈ। ਲੰਘੇ 40 ਵਰ੍ਹਿਆਂ ’ਚ ਪੰਜਾਬ ਦੇ ਮੁੱਖ ਮੰਤਰੀਆਂ ’ਚ ਕਿਤਾਬਾਂ ਪੜ੍ਹਨ ਦੀ ਰੁਚੀ ਘਟੀ ਹੈ। ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਘੇ ਚਾਰ ਵਰ੍ਹਿਆਂ ’ਚ ਪੰਜਾਬ ਵਿਧਾਨ ਸਭਾ ਦੀ ਲਾਇਬਰੇਰੀ ’ਚੋਂ ਇੱਕ ਵੀ ਕਿਤਾਬ ਨਹੀਂ ਲਈ ਹੈ। ਏਦਾਂ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਦੂਰ ਹੀ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਲਾਇਬਰੇਰੀ ਦੀ ਚਰਚਾ ਤਾਂ ਕਾਫ਼ੀ ਹੁੰਦੀ ਹੈ ਪਰ ਉਨ੍ਹਾਂ ਨੇ ਵੀ ਸਰਕਾਰੀ ਲਾਇਬਰੇਰੀ ਤੋਂ ਕੋਈ ਕਿਤਾਬ ਨਹੀਂ ਲਈ ਹੈ। ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਵੀ ਇਸ ਮਾਮਲੇ ’ਚ ਪਿੱਛੇ ਨਹੀਂ ਹੈ। ਉਸ ਨੇ ਵੀ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਕੋਈ ਕਿਤਾਬ ਨਹੀਂ ਲਈ ਹੈ। ਬੀਬੀ ਭੱਠਲ ਨੇ ਬਤੌਰ ਮੁੱਖ ਮੰਤਰੀ ਹੁੰਦਿਆਂ ਇੱਕ ਵੀ ਕਿਤਾਬ ਲਾਇਬਰੇਰੀ ’ਚੋਂ ਨਹੀਂ ਲਈ ਸੀ ਜਦੋਂਕਿ ਮਗਰੋਂ ਉਨ੍ਹਾਂ ਨੇ ਸਿਰਫ਼ ਇੱਕ ਕਿਤਾਬ ਲਈ ਸੀ।

ਵਿਧਾਨ ਸਭਾ ਪੰਜਾਬ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੌਜੂਦਾ ਵਜ਼ਾਰਤ ਦੇ ਅੱਧੀ ਦਰਜਨ ਵਜ਼ੀਰ ਵੀ ਹਨ ਜਿਨ੍ਹਾਂ ਨੇ ਕਿਤਾਬਾਂ ਪੜ੍ਹਨ ਤੋਂ ਪਾਸਾ ਹੀ ਵੱਟੀ ਰੱਖਿਆ ਹੈ। ਇਨ੍ਹਾਂ ਵਜ਼ੀਰਾਂ ਨੇ ਵਜ਼ਾਰਤ ਦੇ ਲੰਘੇ ਚਾਰ ਵਰ੍ਹਿਆਂ ਦੌਰਾਨ ਇੱਕ ਵੀ ਕਿਤਾਬ ਵਿਧਾਨ ਸਭਾ ਦੀ ਲਾਇਬਰੇਰੀ ’ਚੋਂ ਨਹੀਂ ਲਈ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਨੇ ਕਿਤਾਬਾਂ ਨਾ ਲੈਣ ਦੇ ਮਾਮਲੇ ਵਿੱਚ ਵੀ ਆਪਣਾ ਗਠਜੋੜ ਨਿਭਾਇਆ ਹੈ। ਕਾਂਗਰਸੀ ਵਿਧਾਇਕਾਂ ਨੇ ਵੀ ਇਨ੍ਹਾਂ ਵਿਧਾਇਕਾਂ ਦੇ ਪੈਰ ’ਚ ਪੈਰ ਧਰਿਆ ਹੈ। ਕੈਬਨਿਟ ਵਜ਼ੀਰ ਸੁੱਚਾ ਸਿੰਘ ਲੰਗਾਹ, ਭਾਜਪਾ ਨੇਤਾ ਤੇ ਵਜ਼ੀਰ ਤੀਕਸ਼ਣ ਸੂਦ,ਵਜ਼ੀਰ ਰਣਜੀਤ ਸਿੰਘ ਬ੍ਰਹਮਪੁਰਾ,ਵਜ਼ੀਰ ਪਰਮਿੰਦਰ ਸਿੰਘ ਢੀਂਡਸਾ,ਵਜ਼ੀਰ ਅਜੀਤ ਸਿੰਘ ਕੋਹਾੜ ਅਤੇ ਜਨਮੇਜਾ ਸਿੰਘ ਸੇਖੋਂ ਵੱਲੋਂ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਚਾਰ ਵਰ੍ਹਿਆਂ ਦੌਰਾਨ ਕੋਈ ਕਿਤਾਬ ਨਹੀਂ ਲਈ ਗਈ ਹੈ। ਮਹਿਲਾ ਵਿਧਾਇਕਾਂ ’ਚੋਂ ਮੁੱਖ ਸੰਸਦੀ ਸਕੱਤਰ ਮਹਿੰਦਰ ਕੌਰ ਜੋਸ਼,ਰਾਜਵਿੰਦਰ ਕੌਰ ਭੁੱਲਰ,ਰਾਜਬੰਸ ਕੌਰ ਅਤੇ ਰਜ਼ੀਆ ਸੁਲਤਾਨਾ ਨੇ ਵੀ ਇਸ ਸਮੇਂ ਦੌਰਾਨ ਕੋਈ ਕਿਤਾਬ ਨਹੀਂ ਲਈ ਹੈ। ਪੰਜਾਬ ਦੇ 117 ਵਿਧਾਇਕਾਂ ’ਚੋਂ ਏਦਾਂ ਦੇ 71 ਵਿਧਾਇਕ ਹਨ ਜਿਨ੍ਹਾਂ ਨੇ ਕਿਤਾਬ ਲੈਣ ਲਈ ਕਦੇ ਵਿਧਾਨ ਸਭਾ ਦੀ ਲਾਇਬਰੇਰੀ ਦਾ ਮੂੰਹ ਨਹੀਂ ਦੇਖਿਆ ਹੈ।

ਪੰਜਾਬ ਦੇ ਵਿਧਾਇਕਾਂ ਦੇ ਭੱਤੇ ਬਿਨਾਂ ਰੌਲ਼ੇ ਰੱਪੇ ਤੋਂ ਛੜੱਪੇ ਮਾਰ ਮਾਰ ਕੇ ਵਧ ਰਹੇ ਹਨ। ਸਰਕਾਰੀ ਖ਼ਜ਼ਾਨੇ ’ਚੋਂ ਕਰੀਬ 55 ਲੱਖ ਰੁਪਏ ਇੱਕ ਵਿਧਾਇਕ ਦੀ ਜੇਬ ’ਚ ਪੰਜ ਵਰ੍ਹਿਆਂ ’ਚ ਚਲੇ ਜਾਂਦੇ ਹਨ। ਲੰਘੇ 20 ਵਰ੍ਹਿਆਂ ’ਚ ਵਿਧਾਇਕਾਂ ਦੀ ਤੈਅ ਤਨਖ਼ਾਹ ਤੇ ਭੱਤਿਆਂ ’ਚ ਕਰੀਬ 30 ਗੁਣਾ ਦਾ ਵਾਧਾ ਹੋਇਆ ਹੈ। ਸਾਲ 1992 ’ਚ ਵਿਧਾਇਕਾਂ ਨੂੰ ਤੈਅ ਭੱਤੇ ਸਿਰਫ਼ ਦੋ ਹਜ਼ਾਰ ਰੁਪਏ ਮਿਲਦੇ ਸਨ ਜਦੋਂਕਿ ਹੁਣ 59,000 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ। ਵਿਧਾਇਕਾਂ ਦੀ ਸੁੱਖ ਸਹੂਲਤਾਂ ਵਿੱਚ ਵਾਧੇ ਕਰਨ ਵਿੱਚ ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਲਟਾ ਵਿਧਾਨ ਸਭਾ ’ਚ ਵਿਧਾਇਕਾਂ ਦੀ ਕਾਰਗੁਜ਼ਾਰੀ ਦਿਨੋਂ ਦਿਨ ਮਨਫ਼ੀ ਹੁੰਦੀ ਜਾ ਰਹੀ ਹੈ।

ਵਿਧਾਇਕਾਂ ਦੇ ਭੱਤਿਆਂ ’ਚ ਵਾਧੇ ਦੇ ਮਾਮਲੇ ’ਤੇ ਵਿਧਾਨ ਸਭਾ ’ਚ ਕਦੇ ਕੋਈ ਰੌਲਾ ਨਹੀਂ ਪਿਆ ਹੈ। ਨਿਸ਼ਚਤ ਭੱਤਿਆਂ ਤੋਂ ਇਲਾਵਾ ਇੱਕ ਵਿਧਾਇਕ ਨੂੰ ਹੁਣ ਦੋ ਲੱਖ ਰੁਪਏ ਸਲਾਨਾ ਪ੍ਰਾਈਵੇਟ ਸਫ਼ਰ ਦਾ ਖਰਚਾ ਵੀ ਮਿਲਦਾ ਹੈ ਅਤੇ ਇੱਕ ਵਿਧਾਇਕ ਔਸਤਨ 1.50 ਲੱਖ ਰੁਪਏ ਟੀ.ਏ/ਡੀ.ਏ ਤੋਂ ਇਲਾਵਾ ਔਸਤਨ 30 ਹਜ਼ਾਰ ਰੁਪਏ ਹਾਲਟਿੰਗ ਅਲਾਊਂਸ ਵੀ ਲੈ ਲੈਂਦਾ ਹੈ। ਸਭ ਨੂੰ ਮਿਲਾ ਲਈਏ ਤਾਂ ਇੱਕ ਵਿਧਾਇਕ ਨੂੰ ਕਰੀਬ 10.88 ਲੱਖ ਰੁਪਏ ਸਲਾਨਾ ਦੀ ਤਨਖ਼ਾਹ ਤੇ ਭੱਤੇ ਮਿਲਦੇ ਹਨ। ਪੰਜ ਵਰ੍ਹਿਆਂ ਦੀ ਗੱਲ ਕਰੀਏ ਤਾਂ ਇੱਕ ਵਿਧਾਇਕ ਖ਼ਜ਼ਾਨੇ ’ਚੋਂ 54.40 ਲੱਖ ਰੁਪਏ ਲੈ ਜਾਂਦਾ ਹੈ। ਤੇਲ ਖਰਚ, ਸੁਰੱਖਿਆ ਦਾ ਖਰਚ ਅਤੇ ਵਿਸ਼ੇਸ਼ ਕਮੇਟੀਆਂ ਦੇ ਮੈਂਬਰ ਹੋਣ ਦੇ ਨਾਤੇ ਲਏ ਜਾਣ ਵਾਲੇ ਭੱਤੇ ਇਸ ਤੋਂ ਵੱਖਰੇ ਹਨ। ਆਖਰੀ ਸਮੇਂ ਪੰਜਾਬ ਵਿਧਾਨ ਸਭਾ ਵੱਲੋਂ 27 ਅਕਤੂਬਰ 2010 ਨੂੰ ਵਿਧਾਇਕਾਂ ਦੇ ਭੱਤਿਆਂ ਵਿੱਚ ਵਾਧਾ ਕੀਤਾ ਗਿਆ ਸੀ। ਉਸ ਮਗਰੋਂ 23 ਸਤੰਬਰ 2011 ਨੂੰ ਟੀ.ਏ 12 ਰੁਪਏ ਤੋਂ ਵਧਾ ਕੇ 15 ਰੁਪਏ ਪ੍ਰਤੀ ਕਿਲੋਮੀਟਰ ਕੀਤਾ ਗਿਆ ਸੀ।

ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਸੂਚਨਾ ਅਧਿਕਾਰ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਵਿਧਾਇਕਾਂ ਨੂੰ 28 ਜੁਲਾਈ 1992 ਤਕ ਇਵਜ਼ੀ ਭੱਤਾ ਸਿਰਫ਼ 900 ਰੁਪਏ ਪ੍ਰਤੀ ਮਹੀਨਾ ਮਿਲਦਾ ਸੀ ਜੋ ਕਿ ਹੁਣ 5000 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ। 22 ਅਪਰੈਲ 2003 ਤਕ ਇਹ ਭੱਤਾ 2500 ਰੁਪਏ ਸੀ। 20 ਸਾਲ ਪਹਿਲਾਂ ਜੋ ਟੀ.ਏ 2 ਰੁਪਏ ਪ੍ਰਤੀ ਕਿਲੋਮੀਟਰ ਮਿਲਦਾ ਸੀ, ਉਹ ਹੁਣ ਵਧ ਕੇ 15 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਵਿਧਾਇਕਾਂ ਨੂੰ ਪ੍ਰਾਈਵੇਟ ਸਫ਼ਰ ਦੀ ਸਹੂਲਤ 29 ਜੁਲਾਈ 1992 ਨੂੰ ਦਿੱਤੀ ਗਈ ਜਿਸ ਤਹਿਤ ਵਿਧਾਇਕਾਂ ਨੂੰ ਸਲਾਨਾ 40 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ, ਹੁਣ ਇਸ ਸਹੂਲਤ ਤਹਿਤ ਰਾਸ਼ੀ ਦੋ ਲੱਖ ਰੁਪਏ ਸਲਾਨਾ ਕਰ ਦਿੱਤੀ ਗਈ ਹੈ। ਸਾਲ 2003 ਤਕ ਇਹ ਭੱਤਾ 50 ਹਜ਼ਾਰ ਰੁਪਏ ਸਲਾਨਾ ਤਕ ਸਨ। ਪੰਜਾਬ ਸਰਕਾਰ ਵਲੋਂ 23 ਅਪਰੈਲ 2003 ਤੋਂ ਵਿਧਾਇਕਾਂ ਨੂੰ ਚਾਰ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇਣੀ ਵੀ ਸ਼ੁਰੂ ਕਰ ਦਿੱਤੀ ਗਈ। ਇਸ ਦੇ ਨਾਲ ਪੰਜ ਹਜ਼ਾਰ ਰੁਪਏ ਦਫ਼ਤਰੀ ਖਰਚਾ, 2000 ਰੁਪਏ ਚਾਹ ਪਾਣੀ ਲਈ ਭੱਤਾ ਅਤੇ ਇੱਕ ਹਜ਼ਾਰ ਰੁਪਏ ਬਿਜਲੀ ਪਾਣੀ ਦਾ ਬਿੱਲ ਦੇਣਾ ਸ਼ੁਰੂ ਕਰ ਦਿੱਤਾ ਸੀ। ਮੌਜੂਦਾ ਸਰਕਾਰ ਨੇ 27 ਅਕਤੂਬਰ 2010 ਤੋਂ ਵਿਧਾਇਕਾਂ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਕੱਤਰੇਤ ਭੱਤਾ ਅਤੇ 10 ਹਜ਼ਾਰ ਰੁਪਏ ਟੈਲੀਫੂਨ ਭੱਤਾ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਟੀ.ਏ ’ਚ ਦੋ ਵਰ੍ਹਿਆਂ ’ਚ ਹੀ ਕਰੀਬ ਢਾਈ ਗੁਣਾ ਵਾਧਾ ਕਰ ਦਿੱਤਾ ਹੈ। 31 ਦਸੰਬਰ 2009 ਤਕ ਟੀ.ਏ ਪ੍ਰਤੀ ਕਿਲੋਮੀਟਰ 6 ਰੁਪਏ ਦਿੱਤਾ ਜਾਂਦਾ ਸੀ ਜੋ ਕਿ ਹੁਣ 15 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ।

ਵਿਧਾਇਕਾਂ ਨੂੰ ਜੋ ਪੈਨਸ਼ਨ ਮਿਲਦੀ ਹੈ,ਉਹ ਵੀ ਵੱਖਰੀ ਹੈ। ਇੱਕ ਦਫ਼ਾ ਜੋ ਵਿਧਾਇਕ ਬਣ ਜਾਂਦਾ ਹੈ, ਉਸ ਨੂੰ 7500 ਰੁਪਏ ਪੈਨਸ਼ਨ ਮਿਲਦੀ ਹੈ। ਉਸ ਮਗਰੋਂ ਉਹ ਜਿੰਨੀ ਦਫ਼ਾ ਵਿਧਾਇਕ ਬਣੇਗਾ,ਉਸ ਦੀ ਪੈਨਸ਼ਨ ’ਚ ਪੰਜ ਪੰਜ ਹਜ਼ਾਰ ਰੁਪਏ ਦਾ ਵਾਧਾ ਹੁੰਦਾ ਜਾਵੇਗਾ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਦੇ ਵਿਧਾਇਕਾਂ ਦੇ ਸਾਰੇ ਭੱਤੇ ਅਤੇ ਖ਼ਰਚਿਆਂ ਦਾ ਭਾਰ ਪੰਜ ਵਰ੍ਹਿਆਂ ’ਚ 100 ਕਰੋੜ ਰੁਪਏ ਤੋਂ ਟੱਪ ਜਾਂਦਾ ਹੈ। ਵਿਰੋਧੀ ਧਿਰ ਵੱਲੋਂ ਖ਼ਜ਼ਾਨਾ ਖਾਲੀ ਹੋਣ ਦੀ ਰੱਟ ਤਾਂ ਲਾਈ ਜਾਂਦੀ ਹੈ ਪਰ ਕੋਈ ਵਿਧਾਇਕ ਪੰਜਾਬ ਦੇ ਭਲੇ ਖਾਤਰ ਭੱਤੇ ਲੈਣ ਤੋਂ ਇਨਕਾਰ ਨਹੀਂ ਕਰਦਾ। ਦੂਜੀ ਤਰਫ਼ ਬੇਰੁਜ਼ਗਾਰ ਤੇ ਮੁਲਾਜ਼ਮ ਧਿਰਾਂ ਨੂੰ ਆਪਣੇ ਹੱਕ ਖਾਤਰ ਕਦੇ ਟੈਂਕੀ ’ਤੇ ਚੜ੍ਹਨਾ ਪੈਂਦਾ ਹੈ ਅਤੇ ਕਦੇ ਥੱਪੜ ਤਕ ਖਾਣੇ ਪੈਂਦੇ ਹਨ। ਫਿਰ ਵੀ ਉਨ੍ਹਾਂ ਦੀ ਕੋਈ ਨਹੀਂ ਸੁਣਦਾ। ਵਿਧਾਇਕ ਅਤੇ ਉਸ ਦੇ ਪਰਿਵਾਰ ਨੂੰ ਦੇਸ਼ ਵਿਦੇਸ਼ ਤੋਂ ਇਲਾਜ ਕਰਾਉਣ ਵਾਸਤੇ ਮੈਡੀਕਲ ਭੱਤਾ ਦੇਣ ਦੀ ਕੋਈ ਸੀਮਾ ਨਹੀਂ ਹੈ।

ਚਰਨਜੀਤ ਭੁੱਲਰ
ਲੇਖ਼ਕ ਸੀਨੀਅਰ ਪੱਤਰਕਾਰ ਹਨ।

Sunday, December 25, 2011

ਪ੍ਰਵਾਸੀ ਪੱਤੇ ਖੇਡਣ ਵਾਲੇ ਬਾਦਲਾਂ ਦੇ ਰਾਜ 'ਚ ਪ੍ਰਵਾਸੀ ਮੀਡੀਆ ਰਿਹਾ ਬੁਰੀ ਤਰ੍ਹਾਂ ਨਜ਼ਰਅੰਦਾਜ਼

ਐਨ ਆਰ ਆਈ ਮੀਡੀਆ ਨੀਤੀ ਨਹੀਂ ਬਣਾਈ ਪੰਜਾਬ ਸਰਕਾਰ ਨੇ

ਦਾਅਵੇ ਬਹੁਤ ਰਹੇ ਨੇ ਬਾਦਲ ਸਰਕਾਰ ਦੇ , ਅਕਾਲੀ ਦਲ ਦਲ ਦੇ ਤੇ ਸਖਬੀਰ ਦੇ। ਬਹੁਤ ਉੱਚੀ ਆਵਾਜ਼ ਵਿਚ ਐਨ ਆਰ ਆਈ ਦਾ ਦਮ ਭਰਦੇ ਨੇ। ਐਨ ਆਰ ਆਈ ਕਮਿਸ਼ਨ , ਵੱਖਰੇ ਪੁਲਿਸ ਥਾਣੇ, ਵਿਸ਼ੇਸ਼ ਅਦਾਲਤਾਂ, ਕਿਰਾਏ ਕਾਨੂੰਨ ਵਿਚ ਸੋਧ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਟੇਟ ਗੈਸਟ ਦਾ ਦਰਜਾ ਆਦਿਕ। ਇਹ ਵੀ ਦਾਅਵੇ ਅਕਸਰ ਸੁਣਦੇ ਆਂ, ਨੇ , ਐਨ ਆਰ ਆਈ ਵੀ ਪੰਜਾਬ ਦਾ ਹਿੱਸਾ ਨੇ , ਉਨ੍ਹਾ ਦਾ ਖ਼ਿਆਲ ਰੱਖਣਾ ਸਰਕਾਰਾਂ ਦਾ, ਨੇਤਾਵਾਂ ਦਾ ਫ਼ਰਜ਼ ਹੈ। ਤੇ ਨਾਲ ਹੀ ਗਿਲੇ ਵੀ , ਨੇ ਸ਼ਿਕਾਇਤਾਂ ਵੀ ਨੇ-ਪ੍ਰਵਾਸੀ ਪੰਜਾਬੀ ਬਿਨਾਂ ਵਜ਼੍ਹਾ ਹੀ ਬਾਦਲਾਂ ਦਾ, ਅਕਾਲੀਆਂ ਦਾ ਤੇ ਬਾਦਲ ਸਰਕਾਰ ਦਾ ਵਿਰੋਧ ਕਰਦੇ ਨੇ। ਇਹ ਹਕੀਕਤ ਐ। ਪ੍ਰਵਾਸੀ ਭਾਰਤੀਆਂ ਦਾ ਵੱਡਾ ਹਿੱਸਾ ਬਾਦਲ ਪਰਿਵਾਰ ਵਿਰੋਧੀ ਵੀ ਹੈ, ਰਵਾਇਤੀ ਅਕਾਲੀ ਨੇਤਾਵਾਂ ਦਾ ਵੀ। ਇਸੇ ਹੀ ਕਤਾਰ ਵਿਚ ਹੈ ਐਨ ਆਰ ਆਈ ਮੀਡੀਆ ਵੀ । ਉਥੇ ਵੀ ਵੰਡੀਆਂ ਨੇ । ਕੁਝ ਚਹੇਤੇ ਵੀ ਨੇ । ਪਰ ਬਹੁਗਿਣਤੀ ਪ੍ਰਵਾਸੀ ਮੀਡੀਏ ਦਾ ਰੁੱਖ ਬਾਦਲ ਦਲ ਲਈ ਰੁੱਖਾ ਹੀ ਰਿਹੈ। ਉਹ ਇਨ੍ਹਾ ਨੂੰ ਨਹੀਂ ਬਖਸ਼ਦੇ । ਕੌਈ ਮੌਕਾ ਵੀ ਨਹੀਂ ਖੁੰਝਾਉਂਦੇ ਬਾਦਲਾਂ ਨੂੰ ਰਗੜਾ ਲਾਉਣ ਦਾ। ਪ੍ਰਵਾਸੀ ਮੀਡੀਆ ਵੀ ਕੀ ਕਰੇ। ਪ੍ਰਵਾਸੀ ਪੱਤਰਕਾਰ ਵੀ ਕੀ ਕਰਨ । ਉਨ੍ਹਾ ਨੂੰ ਤਾਂ ਬਾਦਲ ਸਰਕਾਰ ਵੀ ਤੇ ਅਕਾਲੀ ਨੇਤਾ ਵੀ ਸੱਤ- ਬਿਗਾਨੇ ਹੀ ਸਮਝਦੀ ਰਹੀ ਹੈ। ਅਕਾਲੀ ਦਲ ਦੀ, ਸਰਕਾਰ ਦੀ, ਮਹਕਿਮਿਆਂ ਦੀ, ਫ਼ੈਸਲਿਆਂ ਦੀ, ਪ੍ਰਵਾਸੀਆਂ ਲਈ ਦਿੱਤੀਆਂ ਸਹੂਲਤਾਂ ਦੀ ਮੁੱਢਲੀ ਜਾਣਕਾਰੀ ਤੱਕ ਵੀ ਨਹੀਂ ਦਿੱਤੀ ਜਾਂਦੀ ਪਰਵਾਸੀ ਮੀਡੀਏ ਨੂੰ। ਉਨ੍ਹਾ ਨਾਲ ਕੋਈ ਲਗਾਤਾਰ ਰਾਬਤਾ ਨਹੀਂ। ਕੋਈ ਸੱਦਪੁੱਛ ਨਹੀਂ। ਦਿੱਲੀ, ਚੰਡੀਗੜ੍ਹ , ਜਲੰਧਰ, ਪਟਿਆਲੇ ਅਤੇ ਬਠਿੰਡੇ ਵਰਗੇ ਸ਼ਹਿਰਾਂ ਵਿਚ ਵੀ ਕਾਫ਼ੀ ਪੱਤਰਕਾਰ ਐਨ ਆਰ ਆਈ ਮੀਡੀਏ ਲਈ ਕੰਮ ਕਰ ਰਹੇ ਨੇ। ਦਰਜਨ ਦੇ ਕਰੀਬ ਪੰਜਾਬੀ ਅਖ਼ਬਾਰ ਤਾਂ ਤਿਆਰ ਹੀ ਪੰਜਾਬ ਅਤੇ ਚੰਡੀਗੜ੍ਹ ਵਿਚ ਕੀਤੇ ਜਾਂਦੇ ਨੇ। ਇਨ੍ਹਾ ਦੀ ਕੰਪੋਜ਼ਿੰਗ ਅਤੇ ਪੂਰੀ ਡਿਜ਼ਾਈਨਿੰਗ ਇੱਥੇ ਕੀਤੀ ਜਾਂਦੀ ਹੈ, ਸਿਰਫ਼ ਛਪਾਈ ਹੀ ਬਾਹਰਲੇ ਮੁਲਕਾਂ ਵਿਚ ਹੁੰਦੀ ਹੈ। ਹੁਣ ਆਸਟ੍ਰੇਲੀਆ ਦੇ ਇੱਕ ਪੰਜਾਬੀ ਅਖ਼ਬਾਰ ਨੇ ਤਾਂ ਛਪਾਈ ਵੀ ਚੰਡੀਗੜ੍ਹ ਤੋਂ ਹੀ ਕਰਾਉਣ ਦੀ ਤਜ਼ਵੀਜ਼ ਬਣਾਈ ਹੈ। ਇੰਡੀਆ ਤੇ ਖ਼ਾਸ ਕਰਕੇ ਪੰਜਾਬ ਤੇ ਚੰਡੀਗੜ੍ਹ ਵਿਚ ਕੰਮ ਕਰਦੇ ਪ੍ਰਵਾਸੀ ਮੀਡੀਏ ਦੇ ਪੱਤਰਕਾਰਾਂ ਤੇ ਫੋਟੋਗਰਾਫਰਾਂ ਨੂੰ ਫ਼ਾਲਤੂ ਸਮਝਿਆ ਜਾਂਦਾ ਹੈ। ਉਨ੍ਹਾ ਦੀ ਪਛਾਣ ਤੱਕ ਨੂੰ ਵੀ ਮਾਨਤਾ ਨਹੀਂ ਦਿੱਤੀ ਜਾਂਦੀ। ਪੰਜਾਬ ਸਕੱਤਰੇਤ ਅਤੇ ਸਰਕਾਰੀ ਦਫ਼ਤਰਾਂ ਅਤੇ ਸਮਾਗਮਾਂ ਤੱਕ ਪਹੁੰਚ ਕਰਨ ਲਈ ਇੱਕ ਪਛਾਣ -ਪੱਤਰ ਤਕ ਵੀ ਨਹੀਂ ਜਾਰੀ ਕੀਤਾ ਜਾਂਦਾ। ਕਈ ਵਾਰੀ ਤਾਂ ਉਨ੍ਹਾ ਨੂੰ ਜ਼ਲੀਲ ਵੀ ਕੀਤਾ ਜਾਂਦਾ ਹੈ।

ਹੁਣ ਗੱਲ ਕਰੀਏ ਸਰਕਾਰੀ ਜਾਂ ਅਕਾਲੀ ਦਲ ਦੇ ਗ਼ੈਰਸਰਕਾਰੀ ਇਸ਼ਤਿਹਾਰਾਂ ਦੀ। ਏਸ ਮਾਮਲੇ ਵਿਚ ਵੀ ਉਨ੍ਹਾ ਨੂੰ ਲਗਭਗ ਪਰਾਏ ਹੀ ਸਮਝਿਆ ਜਾਂਦੈ। ਉਨ੍ਹਾ ਨਾਲ ਸ਼ਰੇਆਮ ਮਤਰੇਈ ਮਾਂ ਵਾਲਾ ਵਿਹਾਰ ਕੀਤਾ ਜਾਂਦਾ ਹੈ। ਕੁਝ ਇੱਕ ਗਿਣਤੀ ਦੇ ਚੋਣਵੇਂ ਅਖ਼ਬਾਰਾਂ ਨੂੰ ਕਦੇ ਕਦਾਈਂ ਦਿੱਤੇ ਜਾਂਦੇ ਇਸ਼ਤਿਹਾਰਾਂ ਨੂੰ ਛੱਡ ਕੇ 95 ਫ਼ੀਸਦੀ ਐਨ ਆਰ ਆਈ ਮੀਡੀਏ ਨੂੰ ਇਕ ਧੇਲੇ ਦੀ ਐਡਵਰਟਾਈਜ਼ਮੈਂਟ ਨਹੀਂ ਦਿੱਤੀ ਜਾਂਦੀ। ਹਰ ਸਾਲ ਕਰੋੜਾਂ ਰੁਪਏ ਦੇ ਇਸ਼ਤਿਹਾਰ ਪਬਲਿਕ ਰੀਲੇਸ਼ਨ ਮਹਿਕਮੇ ਵੱਲੋਂ ਖ਼ਰਚ ਕੀਤੇ ਜਾਂਦੇ ਨੇ ਇਸ਼ਤਿਹਾਰਾਂ ਤੇ। ਇਸ ਵਿਚੋਂ ਨਾਮਾਤਰ ਹਿੱਸਾ ਹੀ ਪ੍ਰਵਾਸੀ ਮੀਡੀਏ ਨੂੰ ਦਿੱਤਾ ਜਾਂਦਾ ਹੈ। ਪ੍ਰਵਾਸੀ ਭਾਰਤੀਆਂਅਤੇ ਪੰਜਾਬੀ ਭਾਸ਼ਾ ਦੀ ਸਰਪ੍ਰਸਤ ਹੋਣ ਦਾ ਦਾਅਵਾ ਕਰਨ ਵਾਲੀ ਬਾਦਲ ਸਰਕਾਰ ਨੇ ਕੈਨੇਡਾ ਦੇ ਇੰਡੋ ਕੈਨੇਡੀਅਨ ਟਾਈਮਜ਼ ਤੇ ਦੇਸ ਪਰਦੇਸ ਲੰਡਨ ਵਰਗੇ ਉਨ੍ਹਾ ਅਖ਼ਬਾਰਾਂ ਦੇ ਇਸ਼ਿਤਿਹਾਰ ਵੀ ਬੰਦ ਕਰ ਦਿੱਤੇ ਜਿਨ੍ਹਾਂ ਨੂੰ ਪਿਛਲੇ 20 ਸਾਲ ਤੋਂ ਪੰਜਾਬ ਸਰਕਾਰ ਦੇ ਚੋਣਵੇਂ ਇਸ਼ਤਿਹਾਰ ਜਾ ਰਹੇ ਸਨ। ਇਹ ਬੰਦ ਵੀ ਉਦੋਂ ਕੀਤੇ ਗਏ ਨੇ ਜਦੋਂ ਦਾ ਲੋਕ ਸੰਪਰਕ ਮਹਿਕਮਾ ਸੁਖਬੀਰ ਬਾਦਲ ਨੇ ਸੰਭਾਲਿਆ ਹੈ।

ਪਿਛਲੇ ਦੋ ਤਿੰਨ ਮਹੀਨਿਆ ਵਿਚ ਵਿਕਾਸ ਦੇ ਦਾਅਵੇ ਕਰਦੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਅਖ਼ਬਾਰਾਂ, ਅਤੇ ਇਲੈਕਟ੍ਰਾਨਿਕ ਮੀਡੀਏ ਲਈ ਬਾਦਲ ਸਰਕਾਰ ਨੇ ਜਾਰੀ ਕੀਤੇ ਨੇ, ਕੀ ਅਕਾਲੀ ਲੀਡਰਸ਼ਿਪ ਤੇ ਸਰਕਾਰ ਇਹ ਦੱਸ ਸਕਦੀ ਹੈ ਕਿ ਇਸ ਵਿਚੋਂ ਐਨ ਆਰ ਆਈ ਮੀਡੀਏ ਨੂੰ ਕਿੰਨਾ ਹਿੱਸਾ ਦਿੱਤਾ ਹੈ। ਇਹਨਾਂ ਇਸ਼ਿਤਿਹਾਰਾਂ 'ਤੇ ਪਾਣੀ ਵਾਂਗ ਬਹਾਇਆ ਪੈਸਾ, ਲੋਕਾਂ ਦੀਆਂ ਜੇਬਾਂ ਵਿਚੋਂ ਹੀ ਗਿਆ ਹੈ। ਇਸ ਵਿਚ ਪ੍ਰਵਾਸੀ ਪੰਜਾਬੀਆ ਦਾ ਵੀ ਹਿੱਸਾ ਹੈ ਵਰਲਡ ਬੈਂਕ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਅਰਥਚਾਰੇ ਵਿਚ 20 ਫ਼ੀ ਸਦੀ ਹਿੱਸਾ ਦੇਸ਼ -ਦੁਨੀਆ ਵਿਚ ਵਸਦੇ ਪ੍ਰਵਾਸੀ ਭਾਰਤੀਆਂ ਅਤੇ ਉਨ੍ਹਾ ਦੇ ਪਰਿਵਾਰਾਂ ਦਾ ਹੈ। ਕੀ ਸਾਡੇ ਨੇਤਾ ਉਨ੍ਹਾ ਤੋਂ ਡਾਲਰ ਅਤੇ ਪੌਂਡ ਸਿਰਫ਼ ਲੈਣਾ ਹੀ ਜਾਣਦੇ ਨੇ? ਲੋਹੜੇ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਵਿਚ ਐਨ ਆਰ ਆਈ ਲਈ ਰਾਖਵਾਂ ਕੋਟਾ ਹੁੰਦਾ ਹੈ, ਉਹ ਇਸ਼ਤਿਹਾਰ ਵੀ ਪ੍ਰਵਾਸੀ ਮੀਡੀਏ ਨੂੰ ਨਹੀਂ ਦਿੱਤੇ ਜਾਂਦੇ । ਪੰਜਾਬ ਸਟੇਟ ਇੰਡਸਟ੍ਰੀਅਲ ਡਿਵੈੱਲਪਮੈਂਟ ਕਾਰਪੋਰੇਸ਼ਨ (ਪੀ ਐਸ ਆਈ ਡੀ ਸੀ) ਅਤੇ ਪੰਜਾਬ ਸਟੇਟ ਇੰਡਸਟ੍ਰੀਅਲ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ ਐਸ ਆਈ ਈ ਸੀ) ਵੱਲੋਂ ਵੇਚੇ ਜਾਂ ਅਲਾਟ ਕੀਤੇ ਜਾਂਦੇ ਸਨਅਤੀ ਪਲਾਟਾਂ ਵਿੱਚ ਐਨ ਆਰ ਆਈਜ਼ ਲਈ ਰਾਖਵਾਂ ਕੋਟਾ ਹੁੰਦਾ ਹੈ। ਪਿੱਛੇ ਜਿਹੇ ਹੀ ਦੋ ਵਾਰ ਅਜਿਹੇ ਪਲਾਟ ਅਲਾਟ ਕੀਤੇ ਗਏ ਨੇ। ਇਹ ਇਸ਼ਤਿਹਾਰ ਵੀ ਐਨ ਆਰ ਆਈ ਮੀਡੀਏ ਨੂੰ ਨਹੀਂ ਦਿੱਤੇ ਗਏ।

ਇਨ੍ਹਾ ਦਿਨਾਂ ਵਿਚ ਵੀ ਗਮਾਡਾ, ਗਲਾਡਾ ਆਦਿਕ ਅਦਾਰਿਆਂ ਦੇ ਇਸ਼ਤਿਹਾਰ ਪਲਾਟਾਂ ਅਤੇ ਫਲੈਟਾਂ ਲਈ ਅਰਜ਼ੀਆਂ ਮੰਗਣ ਵਾਸਤੇ ਪ੍ਰਕਾਸ਼ਿਤ ਹੋ ਰਹੇ ਨੇ ਪਰ ਪ੍ਰਵਾਸੀ ਭਾਰਤੀ ਮੀਡੀਏ ਦਾ ਵੱਡਾ ਹਿੱਸਾ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ।ਤੇ ਜਿਹੜੇ ਕਰੋੜਾਂ ਰੁਪੈ ਦੇ ਇਸ਼ਤਿਹਾਰ ਵੋਟ ਬੈਂਕ ਖਿੱਚਣ ਲਈ ਪਿਛਲੇ ਇੱਕ ਮਹੀਨੇ ਵਿਚ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਦਰਸੌਣ ਲਈ ਜਾਰੀ ਕੀਤੇ ਨੇ , ਇੰਨ੍ਹਾ ਵਿੱਚ ਵੀ ਐਨ ਆਰ ਆਈ ਮੀਡੀਏ ਦੇ ਵੱਡੇ ਹਿੱਸੇ ਨੂੰ ਸ਼ਾਮਲ ਨਹੀਂ ਕੀਤਾ ਗਿਆ।

ਇੱਕ ਪਾਸੇ ਅਕਾਲੀ ਨੇਤਾ ਅਤੇ ਸਰਕਾਰ ਪ੍ਰਵਾਸੀ ਭਾਰਤੀਆਂ ਨੂੰ ਇਥੇ ਨਿਵੇਸ਼ ਕਰਨ ਲਈ ਅਪੀਲਾਂ ਕਰਦੀ ਹੈ, ਐਨ ਆਰ ਆਈ ਮੰਤਰੀ ਵੀ ਰੋਜ਼ ਬਿਆਨ ਦਾਗਦੇ ਨੇ (ਉਨ੍ਹਾ ਦੇ ਪੱਲੇ ਹੋਰ ਤਾਂ ਕੁਝ ਹੈ ਨਹੀਂ) ਪਰ ਦੂਜੇ ਪਾਸੇ ਉਨ੍ਹਾ ਨੂੰ ਉਸ ਜਾਣਕਾਰੀ ਤੋਂ ਵੀ ਵਾਂਝੇ ਰੱਖਿਆ ਜਾਂਦਾ ਹੈ ਜਿਥੇ ਉਹ ਪੂੰਜੀ ਨਿਵੇਸ਼ ਆਸਾਨੀ ਨਾਲ ਕਰ ਸਕਦੇ ਨੇ ਅਤੇ ਕਰਨਾ ਵੀ ਚਾਹੁੰਦੇ ਨੇ। ਇੰਨ੍ਹਾ ਵਿੱਚੋਂ ਸਭ ਤੋਂ ਵੱਡਾ ਖੇਤਰ ਰੀਅਲ ਐਸਟੇਟ ਦਾ ਹੈ। ਰੋਜ਼ਾਨਾ ਪੰਜਾਬ ਦੇ ਇੰਪਰੂਵਮੈਂਟ ਟਰੱਸਟ, ਪੁੱਡਾ ਤੋਂ ਇਲਾਵਾ ਮੁਹਾਲੀ, ਬਠਿੰਡਾ , ਲੁਧਿਆਣਾ ਅਤੇ ਹੋਰ ਸ਼ਹਿਰਾਂ ਦੀਆਂ ਵਿਕਾਸ ਅਥਾਰਟੀਜ਼ ਵੱਲੋਂ ਵਪਾਰਕ ਅਤੇ ਰਿਹਾਇਸ਼ੀ ਥਾਵਾਂ ਦੀ ਅਲਾਟਮੈਂਟ ਜਾਂ ਨਿਲਾਮੀ ਲਈ ਅਰਜ਼ੀਆਂ ਮੰਗਣ ਲਈ ਇਸ਼ਤਿਹਾਰ ਦਿੱਤੇ ਜਾਂਦੇ ਨੇ। ਸਵਾਲ ਇਹ ਹੈ ਕਿ ਇਹ ਇਸ਼ਤਿਹਾਰ ਐਨ ਆਰ ਆਈ ਮੀਡੀਏ ਨੂੰ ਕਿਉਂ ਨਹੀਂ ਦਿੱਤੇ ਜਾਂਦੇ ? ਉਨ੍ਹਾ ਨੂੰ ਕਿਉਂ ਇਸ ਸੂਚਨਾ ਤੋਂ ਵਾਂਝੇ ਰੱਖਿਆ ਜਾਂਦਾ ਹੈ ? ਜੇਕਰ ਉਨ੍ਹਾ ਕੋਲ ਸਹੀ ਢੰਗ ਨਾਲ ਸੂਚਨਾ ਹੀ ਨਹੀਂ ਮਿਲੇਗੀ ਸਕੀਮਾਂ ਦੀ ਤਾਂ ਉਹ ਇਥੇ ਨਿਵੇਸ਼ ਕਿਵੇਂ ਕਰਨਗੇ ?

ਇਸੇ ਤਰ੍ਹਾਂ ਸਕੂਲਾਂ, ਹਸਪਤਾਲਾ ਜਾਂ ਅਜਿਹੇ ਪ੍ਰਾਜੈਕਟਾਂ ਲਈ ਸਰਕਾਰੀ ਜ਼ਮੀਨ ਅਲਾਟ ਕਰਨ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਨੇ ਪਰ ਕਦੇ ਵੀ ਇਹ ਇਸ਼ਤਿਹਾਰ ਐਨ ਆਰ ਆਈ ਮੀਡੀਏ ਨੂੰ ਕਿਉਂ ਨਹੀਂ ਦਿੱਤੇ ਜਾਂਦੇ ? ਜ਼ਿਕਰ ਕਰਨਾ ਲਾਜ਼ਮੀ ਹੈ ਕਿ ਅਮਰੀਕਾ, ਕੈਨੇਡਾ, ਯੂਰਪੀ ਮੁਲਕਾਂ , ਆਸਟ੍ਰੇਲੀਆ ਅਤੇ ਹੋਰ ਮੁਲਕਾਂ ਵਿਚ ਹਰ ਜਗਾ ਐਨ ਆਈ ਆਰ ਮੀਡੀਆ ਸਰਗਰਮ ਹੈ। ਵੱਡੀਂ ਗਿਣਤੀ ਵਿਚ ਅਖ਼ਬਾਰ ਵੀ ਛਪਦੇ ਨੇ, ਰੇਡੀਓ ਤੇ ਟੀ ਵੀ ਪ੍ਰੋਗਰਾਮ ਵੀ ਅਨੇਕਾਂ ਨੇ। ਕੈਨੇਡਾ ਦੇ ਇਕੱਲੇ ਵੈਨਕੂਵਰ ਸ਼ਹਿਰ ਵਿਚ 4 ਐਨ ਆਰ ਆਈ ਰੇਡੀਓ 24 ਘੰਟੇ ਚਲਦੇ ਨੇ । ਇਸੇ ਤਰ੍ਹਾਂ ਗ੍ਰੇਟਰ ਟਰਾਂਟੋ ਏਰੀਏ ਵਿਚ ਵੀ ਇੱਕ ਰੇਡੀਓ ਅਤੇ ਟੀਵੀ 24 ਘੰਟੇ ਚਲਦਾ ਹੈ। ਇੰਨ੍ਹਾ ਵਿੱਚੋਂ ਵੱਡਾ ਹਿੱਸਾ ਪੰਜਾਬੀ ਮੀਡੀਏ ਦਾ ਹੈ। ਭਾਰਤ ਤੋਂ ਬਾਹਰ ਵਸੇ ਗਲੋਬਲ ਪੰਜਾਬ ਅਤੇ ਇਸ ਦੇ ਮੀਡੀਏ ਲਈ ਪੰਜਾਬ ਸਰਕਾਰ ਨੇ ਕੋਈ ਠੋਸ ਮੀਡੀਆ ਨੀਤੀ ਹੀ ਨਹੀਂ ਬਣਾਈ।

ਬਲਜੀਤ ਬੱਲੀ

Tuesday, December 20, 2011

ਕਿਸ਼ਨਜੀ ਮਹਿਜ਼ ਇਕ ਹੋਰ 'ਸ਼ਹੀਦ' ਨਹੀਂ ਹੈ

ਕਿਸ਼ਨਜੀ ਮਹਿਜ਼ ਦਾਬੇ ਵਿਰੁੱਧ ਲੜਨ ਵਾਲਾ ਇਕ ਯੋਧਾ,ਇਕ ਬਹਾਦਰ ਅਤੇ ਦਲੇਰ ਸ਼ਖਸ ਹੀ ਨਹੀਂ ਹੈ। ਉਹ ਦੇਸ਼ ਦੀ ਟਾਕਰਾ ਲਹਿਰ ਦੇ ਇਤਿਹਾਸ ਵਿਚ ਇਕ ਵਿਲੱਖਣ ਵਰਤਾਰੇ ਦਾ ਪ੍ਰਮੁੱਖ ਆਗੂ ਸੀ—ਅਤੇ ਹੋ ਸਕਦਾ ਹੈ ਉਹ ਇਸ ਬਾਰੇ ਇੰਨਾ ਸੁਚੇਤ ਨਾ ਵੀ ਹੋਵੇ। ਉਸ ਦੀ ਅਗਵਾਈ 'ਚ ਟਾਕਰੇ ਦੇ ਅਨੇਕ ਰੂਪਾਂ ਦਾ ਸੁਮੇਲ ਹੋ ਗਿਆ ਸੀ—ਲੋਕਾਂ ਦੀ ਹਥਿਆਰਬੰਦ ਲੜਾਕੂ ਤਾਕਤ ਦਾ ਖੁੱਲ੍ਹੀਆਂ ਰੈਲੀਆਂ, ਜਲੂਸਾਂ ਅਤੇ ਮੁਜ਼ਾਹਰਿਆਂ ਨਾਲ ਸੁਮੇਲ। ਜੇ ਕੋਈ ਸੱਚੀਓਂ ਹੀ ਜਮਹੂਰੀ ਜਨਤਕ ਉਭਾਰਾਂ ਬਾਰੇ ਗੰਭੀਰ ਹੈ ਤਾਂ ਉਹ 'ਰਣਨੀਤੀ', 'ਤਾਕਤ ਦੀ ਵਰਤੋਂ' ਜਾਂ 'ਹਥਿਆਰਬੰਦ ਟਾਕਰੇ' ਤੋਂ ਅੱਖਾਂ ਨਹੀਂ ਮੀਟ ਸਕਦਾ; ਕਿ ਜਨਤਕ ਘੋਲ ਨੂੰ ਜ਼ਿੰਦਗੀ ਦੇਣ ਵਾਲੀਆਂ ਰਗਾਂ ਹਥਿਆਰਬੰਦ ਟਾਕਰੇ ਤੱਕ ਪਸਰੀਆਂ ਹੋਈਆਂ ਹਨ—ਉਂਞ ਇਹ ਪੁਰਾਣੇ ਲੈਨਿਨਵਾਦੀ ਸਬਕ ਸਨ ਜੋ ਕਿਸ਼ਨਜੀ ਦੀ ਜ਼ਿੰਦਗੀ ਅਤੇ ਸਰਗਰਮੀ ਅੰਦਰ ਮੁੜ ਬਿਆਨ ਹੋਏ,ਇਨ੍ਹਾਂ ਦਾ ਦਾਅਵਾ ਮੁੜ ਜਤਾਇਆ ਗਿਆ ਅਤੇ ਇਨ੍ਹਾਂ 'ਚ ਮੁੜ ਤਾਜ਼ਗੀ ਆਈ। ਇਨ੍ਹਾਂ ਅਰਥਾਂ 'ਚ ਕਿਸ਼ਨਜੀ ਨੇ ਇਕ ਤਰ੍ਹਾਂ ਨਾਲ ਖੱਬੀ ਧਿਰ ਅੰਦਰ ਜਨਤਕ ਲਹਿਰਾਂ ਅਤੇ 'ਫ਼ੌਜੀ ਰਣਨੀਤੀ' ਦੋਵਾਂ ਦੀ ਮਹੱਤਤਾ ਨੂੰ ਮੁੜ ਸਥਾਪਤ ਕੀਤਾ। ਅੱਜ ਖੱਬੀ ਧਿਰ ਦਾ ਝੁਕਾਅ ਹਰ ਉਸ ਚੀਜ਼ ਨੂੰ ਕਿਸੇ ਸੱਜੇਪੱਖੀ, ਫਾਸ਼ੀਵਾਦੀ ਫ਼ਤੂਰ ਵਾਂਗ ਰੱਦ ਕਰ ਦੇਣ ਦਾ ਹੈ ਜਿਸ ਦਾ ਵੀ ਜ਼ਾਬਤੇ ਅਤੇ ਫ਼ੌਜ ਨਾਲ ਕੋਈ ਲਾਗਾਦੇਗਾ ਹੈ। ਦਾਰਸ਼ਨਿਕ ਸਲਾਵੋਜ ਜ਼ਿਜ਼ੈਕ ਨੁਕਤਾ ਉਠਾਉਂਦਾ ਹੈ ਕਿ ਸਥਾਪਤੀ ਦੀ ਸੁੱਖਭੋਗੀ ਵਾਜਬੀਅਤ ਦੇ ਉਲਟ, ਖੱਬੀ ਧਿਰ ਨੂੰ ''ਜ਼ਾਬਤੇ ਅਤੇ ਕੁਰਬਾਨੀ ਦੇ ਜਜ਼ਬੇ ਨੂੰ ਮੁੜ ਵਾਜਬ ਬਣਾਉਣਾ ਚਾਹੀਦਾ ਹੈ: ਇਨ੍ਹਾਂ ਕਦਰਾਂ-ਕੀਮਤਾਂ 'ਚ ਕੁਝ ਵੀ ਵਜੂਦ ਸਮੋਇਆ 'ਫਾਸ਼ੀਵਾਦੀ' ਨਹੀਂ ਹੈ।'' http://www.lacan.com/zizhollywood.htm ) ਇੱਥੇ ਕਿਸ਼ਨਜੀ ਦਾ ਯੋਗਦਾਨ ਸਿਰ ਕੱਢਵਾਂ ਹੈ—ਹਾਕਮ ਜਮਾਤਾਂ ਅੰਦਰ ਭਾਰੀ ਡਰ ਅਤੇ ਧੁੜਕੂ ਪੈਦਾ ਕਰਨਾ ਜਿਨ੍ਹਾਂ ਨੇ ਉਸ ਨੂੰ ਮਾਰ ਸੁੱਟਿਆ।ਇਹ ਉਸ ਵਕਤ ਅਹਿਮ ਯੋਗਦਾਨ ਹੈ ਜਦੋਂ ਖੱਬੀ ਧਿਰ 'ਰਣਨੀਤੀ ਵਿਹੂਣੀ' ਹੈ, ਜਦੋਂ ਤਹਿਰੀਰ ਚੌਕ ਵਿਖੇ ਜਨਤਕ ਮੁਜ਼ਾਹਰੇ ਜਾਂ ਵਾਲ ਸਟਰੀਟ 'ਤੇ ਕਬਜ਼ਾ ਕਰੋ ਅੰਦੋਲਨ ਬੰਦ ਗਲੀ 'ਚ ਫਸ ਗਏ, ਹੰਭ ਜਹੇ ਗਏ ਲਗਦੇ ਹਨ, ਜਾਂ ਹਕੂਮਤੀ ਜਬਰ ਨਾਲ ਮੜਿੱਕਣ ਤੋਂ ਅਸਮਰੱਥ ਹਨ। ਕੁਝ ਲੋਕ ਕਹਿ ਸਕਦੇ ਹਨ ਕਿ ਜੰਗਲਮਹੱਲ ਵਿਚ ਖਾੜਕੂ ਜਨਤਕ ਮੁਜ਼ਾਹਰਿਆਂ ਦਾ ਵੀ ਜੂਨ 2009 'ਚ ਮਾਓਵਾਦੀਆਂ ਵਲੋਂ 'ਕਬਜ਼ਾ ਕਰ ਲੈਣ' ਨਾਲ ਭੋਗ ਹੀ ਤਾਂ ਪੈ ਗਿਆ ਸੀ। ਇਸ ਦੀ ਬਜਾਏ ਇਹ 'ਕਬਜ਼ਾ' ਜਨਤਕ ਲਹਿਰ ਲਈ ਬਹੁਤ ਹੀ ਲੋੜੀਂਦੀ ਕੰਗਰੋੜ ਤੋਂ ਬਿਨਾਂ ਹੋਰ ਕੁਝ ਨਹੀਂ ਸੀ, ਹੁਣ ਇਹ ਇਕ ਰਣਨੀਤੀ ਤਹਿਤ ਇਕ ਜਥੇਬੰਦਕ ਤਾਕਤ ਵਜੋਂ ਆਪਣਾ ਇਜ਼ਹਾਰ ਕਰਨ ਦੇ ਸਮਰੱਥ ਸੀ।

ਰਾਜ ਦੀ ਹਥਿਆਰਬੰਦ ਤਾਕਤ ਨਾਲ ਮੜਿੱਕਣ ਤੋਂ ਇਲਾਵਾ, ਇਹ ਜਮਾਤੀ ਘੋਲ ਬਾਰੇ ਸਪਸ਼ਟਤਾ ਲਿਆਉਣ, ਉਸ ਨੂੰ ਪ੍ਰੀਭਾਸ਼ਤ ਕਰਨ ਵੱਲ ਪਹਿਲਾ ਕਦਮ ਹੈ ਜਿਸਨੂੰ ਮਾਰਕਸ ਕਮਿਊਨਿਸਟ ਮੈਨੀਫੈਸਟੋ ਵਿਚ ਕੁਲਮਿਲਾਕੇ ਲਹਿਰ ਲਈ 'ਕੂਚ ਦਾ ਰਾਹ' ਕਹਿੰਦਾ ਹੈ। ਗੱਲ ਇਹ ਨਹੀਂ ਕਿ ਮਾਓਵਾਦੀਆਂ ਨੇ ਇੱਥੇ ਵੱਡੀਆਂ ਕਾਮਯਾਬੀਆਂ ਹਾਸਲ ਕਰ ਲਈਆਂ ਹਨ ਪਰ ਉਨ੍ਹਾਂ ਨੇ ਕੁਝ ਬੁਨਿਆਦੀ ਹੱਕ ਜ਼ਰੂਰ ਹਾਸਲ ਕੀਤੇ ਹਨ। ਸ਼ੁਰੂਆਤੀ ਉਭਾਰ ਤੋਂ ਬਾਅਦ ਜਨਤਕ ਸਰਗਰਮੀਆਂ ਅਤੇ ਰੈਲੀਆਂ ਦੇ ਠੁੱਸ ਹੋ ਜਾਣ ਦੀ ਆਮ ਕਹਾਣੀ ਇੱਥੇ ਨਹੀਂ ਦੁਹਰਾਈ ਗਈ। ਜਨਤਕ ਲਹਿਰ ਕਈ ਸ਼ਕਲਾਂ 'ਚ ਜਾਰੀ ਹੈ। ਅਸਲ ਵਿਚ, ਔਰਤਾਂ ਦੀ ਇਕ ਨਵੀਂ ਜਥੇਬੰਦੀ, ਨਾਰੀ ਇੱਜ਼ਤ ਬਚਾਓ ਕਮੇਟੀ , ਉੱਭਰੀ ਹੈ। ਜਦੋਂ ਤੱਕ ਹਕੂਮਤ ਪਾਬੰਦੀ ਨਹੀਂ ਲਾਉਂਦੀ ਜਾਂ 'ਇਜਾਜ਼ਤ ਦੇਣ ਤੋਂ ਨਾਂਹ ਨਹੀਂ ਕਰਦੀ' ਇਹ ਅਗਸਤ 2010 ਵਰਗੀਆਂ ਵੱਡੀਆਂ ਰੈਲੀਆਂ ਕਰੀ ਜਾ ਰਹੀ ਹੈ ਜਿਸ ਵਿਚ ਮਮਤਾ ਅਤੇ ਸਵਾਮੀ ਅਗਨੀਵੇਸ਼ ਸ਼ਾਮਲ ਹੋਏ ਸਨ।

ਅਜਿਹਾ ਹੈ ਕਿਸ਼ਨਜੀ ਦਾ ਯੋਗਦਾਨ,
ਉਸ ਦੇ ਕੁਝ ਮੌਲਿਕ ਕੰਮ—ਇਹ ਮਹਿਜ਼ ਇਕ ਹਲੀਮੀ ਵਾਲੀ 'ਕੁਰਬਾਨੀ' ਜਾਂ 'ਸ਼ਹਾਦਤ' ਨਹੀਂ ਹੈ ਜਿਸਦਾ ਮਾਓਵਾਦੀ ਖ਼ੁਦ ਅਕਸਰ ਹੀ ਬਥੇਰਾ ਗੁਣ ਗਾਇਨ ਕਰਦੇ ਹਨ। ਮਾਓਵਾਦੀਆਂ ਨੂੰ ਆਪਣੇ ਆਗੂਆਂ ਵਿਚ ਕੁਝ ਖ਼ਾਸ ਜਾਂ ਮੌਲਿਕ ਨਾ ਦੇਖ ਸਕਣ ਅਤੇ ਉਨ੍ਹਾਂ ਸਾਰਿਆਂ ਨੂੰ 'ਇਕ ਹੋਰ ਸ਼ਹੀਦ ਜਿਸਨੇ ਇਨਕਲਾਬ ਦੀ ਖ਼ਾਤਰ ਆਪਣੀ ਜ਼ਿੰਦਗੀ ਬਹਾਦਰੀ ਨਾਲ ਵਾਰ ਦਿੱਤੀ' ਦੀ ਬਾਂਝ ਲੜੀ ਦੇ ਰੂਪ 'ਚ ਪੇਸ਼ ਕਰਨ ਦੀ ਪਕਰੋੜ ਆਦਤ ਤੋਂ ਲਾਜ਼ਮੀ ਚੌਕਸ ਹੋਣਾ ਚਾਹੀਦਾ ਹੈ। ਨਹੀਂ ਤਾਂ ਲਹਿਰ ਗਧੀਗੇੜ 'ਚ ਫਸੀ ਰਹੇਗੀ, ਆਪਣੇ ਨਿੱਗਰ ਅਭਿਆਸ ਦੀ ਗਤੀਸ਼ੀਲਤਾ ਦੇ ਬਾਵਜੂਦ ਇਹ ਖੜੋਤ ਦਾ ਸ਼ਿਕਾਰ ਹੋ ਜਾਵੇਗੀ।

ਸ਼ਾਇਦ ਅਸੀਂ ਇੱਥੇ ਮਾਓਵਾਦੀ ਲਹਿਰ ਦੇ 'ਜੰਗਲਮਹੱਲ ਮਾਡਲ ਜਾਂ ਰਾਹ' ਦੀ ਨਿਸ਼ਾਨਦੇਹੀ ਕਰ ਸਕਦੇ ਹਾਂ, ਜਿਸਦੀ ਤੁਲਨਾ 'ਛੱਤੀਸਗੜ੍ਹ ਮਾਡਲ ਜਾਂ ਰਾਹ' ਨਾਲ ਕੀਤੀ ਜਾ ਸਕਦੀ ਹੈ। ਇੱਥੇ 'ਮਾਡਲਾਂ' ਦੇ ਰੂਪ 'ਚ ਚਰਚਾ ਕਰਨ ਦੀਆਂ ਕਈ ਸਮੱਸਿਆਵਾਂ ਹਨ। ਅਤੇ ਹੁਣ ਖ਼ਾਸ ਇਲਾਕਿਆਂ ਅੰਦਰ ਲਹਿਰ ਦੀਆਂ ਵਿਸ਼ੇਸ਼ਤਾਵਾਂ ਨੂੰ ਵੀ ਲਾਜ਼ਮੀ ਆਤਮਸਾਤ ਕਰਨਾ ਹੋਵੇਗਾ ਤਾਂ ਜੋ ਅਸੀਂ ਸਾਰੇ ਤਜ਼ਰਬਿਆਂ ਅਤੇ ਰੂਪਾਂ ਨੂੰ ਇੱਕੋ ਰੱਸੇ ਨਾ ਬੰਨ੍ਹਦੇ ਰਹੀਏ। ਨਹੀਂ ਤਾਂ, ਅਸੀਂ ਕੁਝ ਨਵਾਂ ਨਹੀਂ ਸਿੱਖ ਰਹੇ ਹੋਵਾਂਗੇ, ਅਭਿਆਸ ਤੋਂ ਨਵਾਂ ਸਿੱਖਕੇ ਇਸ ਦਾ ਸੰਸਲੇਸ਼ਣ ਨਹੀਂ ਕਰ ਰਹੇ ਹੋਵਾਂਗੇ ਸਗੋਂ ਘੜੇ-ਘੜਾਏ ਗੁਰ ਦੀ ਅਨੰਤ ਘੁੰਮਣਘੇਰੀ'ਚ ਫਸੇ ਰਹਾਂਗੇ। ਇਸ ਪੱਖੋਂ ਕਿਸ਼ਨਜੀ ਦੀ ਸਿਰਕੱਢ ਥਾਂ ਹੈ। ਅਸੀਂ ਨਹੀਂ ਜਾਣਦੇ ਕਿ ਉਸਨੇ ਵੀ ਜੰਗਲਮਹੱਲ ਦੇ ਮਾਡਲ ਅੰਦਰ (ਹੁਨਾਨ ਰਿਪੋਰਟ ਵਾਂਗ) ਲਹਿਰ ਦੀ ਵਿਸ਼ੇਸ਼ਤਾ ਬਾਰੇ ਸੁਚੇਤ ਗੁਰਬੰਦੀਆਂ ਘੜੀਆਂ ਜਾਂ ਨਹੀਂ ਪਰ ਉਸ ਦਾ ਠੋਸ ਅਭਿਆਸ ਸ਼ਾਨਦਾਰ ਢੰਗ ਨਾਲ ਜਗਮਗਾ ਰਿਹਾ ਹੈ।

ਸਤੰਬਰ ਮਹੀਨੇ ਹੀ,ਵਰਵਰਾ ਰਾਓ,ਮੈਂ ਅਤੇ ਕਲਕੱਤੇ ਦੇ ਸਾਥੀਆਂ ਨੇ 'ਤੱਥਾਂ ਦੀ ਜਾਂਚ ਕਰਨ ਲਈ' (ਬਿਹਤਰ ਲਫਜ਼ ਦੀ ਅਣਹੋਂਦ 'ਚ) ਜੰਗਲਮਹੱਲ ਦਾ ਦੌਰਾ ਕੀਤਾ ਸੀ। ਅਸੀਂ ਕਿਸ਼ਨਜੀ ਨੂੰ ਮਿਲ ਨਹੀਂ ਸਕੇ ਪਰ ਅਸੀਂ ਸੁਰੱਖਿਆ ਤਾਕਤਾਂ ਅਤੇ ਨਿੱਜੀ ਸੈਨਾਵਾਂ (ਭੈਰਵ ਵਾਹਨੀ) ਵਲੋਂ ਢਾਹੇ ਜ਼ੁਲਮ ਜ਼ਰੂਰ ਤੱਕੇ। ਮੈਨੂੰ ਝਾਰਗ੍ਰਾਮ ਕਸਬੇ ਤੋਂ ਦੂਰ ਧੁਰ ਜੰਗਲ ਦੇ ਇਕ ਪਿੰਡ ਦੇ ਇਕ ਚੜ੍ਹਦੀ ਉਮਰ ਦੇ ਆਦਿਵਾਸੀ ਸਾਥੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੋ ਹਥਿਆਰਬੰਦ ਦਸਤੇ ਦਾ ਮੈਂਬਰ ਸੀ। ਮੈਂ ਉਸਨੂੰ ਪੁੱਛਿਆ ਕੀ ਉਹ ਕਿਸ਼ਨਜੀ ਨੂੰ ਮਿਲਿਆ ਸੀ। ਉਸਨੇ ਹਾਂ 'ਚ ਜਵਾਬ ਦਿੱਤਾ। ਫੇਰ ਉਸਨੇ ਕਿਹਾ ਕਿ ਕਿਸ਼ਨਜੀ ਜੋ ਮੀਟਿੰਗਾਂ 'ਚ ਬੋਲਦਾ ਹੈ ਉਸਦੇ ਸਾਰਾ ਕੁਝ ਪੱਲੇ ਨਹੀਂ ਪੈ ਸਕਦਾ। ਫੇਰ ਮੈਂ ਉਸਨੂੰ ਪੁੱਛਿਆ ਕੀ ਉਸਨੇ ਕਿਸ਼ਨਜੀ ਤੋਂ ਮਾਰਕਸਵਾਦ ਬਾਰੇ ਵੀ ਸੁਣਿਆ (ਮੇਰੀ ਇਸ ਵਿਚ ਦਿਲਚਸਪੀ ਸੀ)। 'ਹਾਂ ਕਿਸ਼ਨਜੀ ਮਾਰਕਸਵਾਦ ਦੀ ਗੱਲ ਕਰਦਾ ਹੈ ਪਰ ਮੈਨੂੰ ਸਮਝਣ 'ਚ ਬਹੁਤ ਮੁਸ਼ਕਲ ਆਉਂਦੀ ਹੈ।' ਫੇਰ ਮੈਂ ਉਸਨੂੰ ਪੁੱਛਿਆ ਉਸਨੂੰ ਮਾਰਕਸਵਾਦ ਬਾਰੇ ਕੀ ਸਮਝ ਪਿਆ? ਮੈਂ ਮਹਿਸੂਸ ਕੀਤਾ ਉਹ ਫਸ ਗਿਆ ਸੀ ਪਰ ਕੁਝ ਸੋਚਕੇ ਉਸਨੇ ਜਵਾਬ ਦਿੱਤਾ: ਇਹ ਬਹੁਤ ਵਧੀਆ ਚੀਜ਼ ਹੈ ਪਰ ਕੁਝ ਲੋਕਾਂ ਨੇ ਇਸ ਦਾ ਨਾਸ ਮਾਰ ਦਿੱਤਾ ਹੈ ਅਤੇ ਇਸਨੂੰ ਤੋੜ-ਮਰੋੜ ਦਿੱਤਾ ਹੈ। 'ਅਸੀਂ ਛਾਪਾਮਾਰ ਅਜਿਹੇ ਲੋਕਾਂ ਨਾਲ ਲੜ ਰਹੇ ਹਾਂ।'

ਕਿਸ਼ਨਜੀ ਵਰਗੇ ਲੋਕ ਮਾਰਕਸਵਾਦ ਨੂੰ ਜਨਤਾ
'ਚ ਲੈਕੇ ਗਏ ਹਨ ਜਦੋਂ ਤੁਰੰਤ ਅਜਿਹਾ ਕਰਨ ਦਾ ਅਰਥ ਹੈ 'ਜਥੇਬੰਦ ਕਰਨਾ', ਵਿਉਂਤਬੰਦੀ ਕਰਨਾ, ਰਣਨੀਤੀ ਬਣਾਉਣਾ, ਘੋਲ ਨੂੰ ਅੱਗੇ ਵਧਾਉਣਾ ਅਤੇ ਆਪਣੇ ਆਪ ਨੂੰ ਗੋਲੀਆਂ ਮੂਹਰੇ ਖੜ੍ਹਾ ਕਰਨਾ। ਕਿਸ਼ਨਜੀ ਦੀ ਦਲੇਰੀ ਉੱਤਰ-ਆਧੁਨਿਕ ਤਰਜ਼ 'ਤੇ 'ਸੱਤਾ ਨੂੰ ਸੱਚ ਨਾ ਸੁਣਾਉਣ' ਵਿਚੋਂ ਨਹੀਂ ਸਗੋਂ ਸੱਤਾ ਦੀ ਹਿੰਸਾ, ਜਿਸ ਦਾ ਸ਼ਿਕਾਰ ਸਾਡੇ ਬੰਦੇ ਹੁੰਦੇ ਹਨ, ਸਮੇਤ ਇਸ ਦੇ ਝੂਠ ਅਤੇ ਕੂੜ ਦਾ ਪਾਜ ਉਘਾੜਦਿਆਂ ਇਸਦਾ ਜਮਹੂਰੀ ਬੁਰਕਾ ਲੀਰੋਲੀਰ ਕਰਨ 'ਚੋਂ ਉੱਭਰਦੀ ਹੈ।ਮੈਨੂੰ ਇਹ ਕੁਝ ਬੁਝਾਰ ਲਗਦੀ ਹੈ ਕਿ ਕੈਮਰੇ ਅੱਗੇ ਜਾਂਦਿਆਂ ਵੀ ਕਿਸ਼ਨਜੀ ਨੇ ਕਦੇ ਬੰਦੂਕ ਮੋਢਿਓਂ ਕਿਓਂ ਨਹੀਂ ਲਾਹੀ—ਕੋਈ ਵੀ ਇਸਨੂੰ ਉੱਘੜਵੇਂ ਰੂਪ 'ਚ ਦੇਖ ਸਕਦਾ ਹੈ ਅਤੇ ਇਸ ਲਈ ਸਪਸ਼ਟ ਹੈ ਕਿ ਉਹ ਜਮਹੂਰੀ, ਸ਼ਾਂਤਮਈ ਵਗੈਰਾ ਹੋਣ ਦਾ ਜਮਹੂਰੀ ਪੱਤਾ ਖੇਡ੍ਹਣ ਦੀ ਪ੍ਰਵਾਹ ਨਹੀਂ ਕਰਦਾ। ਉਹ ਬੰਦੂਕ ਦੀ ਕੋਈ ਗੱਲ ਨਹੀਂ ਕਰਦਾ, ਹਿੰਸਾ ਦੇ ਗੁਣ ਨਹੀਂ ਗਾਉਂਦਾ, ਜਿਵੇਂ ਕੁਝ ਲੋਕ ਕਰੁਣਾਮਈ ਰੂਪ 'ਚਆਸ ਕਰਨਗੇ। ਇਸਦੀ ਥਾਂ ਉਹ ਸੱਚੀ ਜਮਹੂਰੀਅਤ ਅਤੇ ਲੋਕਾਂ ਦੇ ਹੱਥ ਸੱਤਾ ਲਈ ਪੂਰੇ ਤਹੱਮਲ ਨਾਲ ਲੜਾਈ ਲੜਨ ਦੀ ਗੱਲ ਕਰਦਾ ਹੈ।  http://www.ndtv.com/article/india/who-is-kishenji-152927 ).

ਇਸ ਲਈ ਜਦੋਂ ਉਹ ਆਪਣੇ ਹੀ ਖ਼ੇਮੇ ਅੰਦਰ ਉਤਸੁਕ ਪੱਤਰਕਾਰਾਂ 'ਚ ਘਿਰਿਆ ਹੁੰਦਾ ਹੈ, ਉਸਦੇ ਮੋਢੇ ਬੰਦੂਕ ਐਨੀ ਪ੍ਰਤੱਖ ਟੰਗੀ ਹੋਈ ਕਿਉਂ ਹੁੰਦੀ ਸੀ? ਇਸਦਾ ਭਾਵ ਸਿਰਫ਼ ਇਹ ਹੋ ਸਕਦਾ ਹੈ ਕਿ ਉਹ ਉਦਾਰਵਾਦੀ ਬੁਰਜ਼ੂਆ ਆਗੂਆਂ ਵਾਂਗ ਅਹਿੰਸਕ ਅਤੇ ਜਮਹੂਰੀ ਹੋਣ ਦਾ ਢੌਂਗ ਨਹੀਂ ਸੀ ਰਚਦਾ,ਹਾਲਾਂਕਿ ਉਹ ਵੱਡੀਆਂ ਵੱਡੀਆਂ ਫ਼ੌਜਾਂ ਦੇ ਮੁਖੀ ਹੁੰਦੇ ਹਨ ਅਤੇ ਇਸ ਤੱਥ ਨੂੰ ਉਹ ਛੁਪਾਉਂਦੇ ਹਨ। ਇੱਥੇ ਅਸੀਂ ਸਿਰਫ਼ ਮਾਰਕਸਵਾਦ ਬਾਰੇ ਇਕ ਅਹਿਮ ਸੋਚ-ਵਿਚਾਰ ਹੀ ਕਰ ਰਹੇ ਹਾਂ—ਕਿ ਸੱਤਾ ਦਾ ਸਵਾਲ ਲਾਜ਼ਮੀ ਤੌਰ 'ਤੇ ਸਾਹਮਣੇ ਰਹਿਣਾ ਚਾਹੀਦਾ ਹੈ, ਇਸ ਕਰਕੇ ਇਹ ਚਤੁਰ ਚਲਾਕੀਆਂ ਕਰਨ ਦੀ ਕੋਈ ਵਜਾ੍ਹ ਨਹੀਂ ਹੈ ਕਿ ਸਮਾਜ 'ਚ ਕੋਈ ਸੱਤਾ, ਕੋਈ ਜਮਾਤੀ ਸੱਤਾ, ਕੋਈ ਹਥਿਆਰਬੰਦ ਸੱਤਾ ਨਹੀਂ ਹੁੰਦੀ, ਕਿ ਇਹ ਸਿਰਫ਼ ਜਮਹੂਰੀਅਤ ਹੁੰਦੀ ਹੈ ਅਤੇ ਖੁੱਲ੍ਹਾ ਮੁਕਾਬਲਾ ਹੁੰਦਾ ਹੈ ਆਦਿ। ਇਹੀ ਕਾਰਨ ਹੈ ਕਿ ਲੈਨਿਨ ਕਹੇਗਾ ਕਿ ਸਮਾਜਵਾਦ ਇਕ ਬਿਹਤਰ ਜਾਂ ਸੱਚੀ ਰੈਡੀਕਲ ਜਮਹੂਰੀਅਤ (ਇਹ ਸਾਰਿਆਂ ਨੂੰ ਸਤਿਕਾਰਤ ਅਤੇ ਮੰਨਣਯੋਗ ਲੱਗਣਾ ਸੀ) ਨਹੀਂ ਹੈ ਸਗੋਂ ਇਹ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਹੈ—ਇਹ ਕਹਿਣਾ ਵੱਧ ਈਮਾਨਦਾਰੀ ਹੈ ਕਿ ਇੱਥੇ ਹਰ ਕਿਸੇ ਲਈ ਜਮਹੂਰੀਅਤ ਹੁੰਦੀ ਹੈ ਹਾਲਾਂਕਿ ਇਹ ਸੱਚੀਓਂ ਜਮਾਤੀ ਤਾਨਾਸ਼ਾਹੀ ਹੈ। ਜੇ ਤੁਸੀਂ ਕਿਸ਼ਨਜੀ ਦੀ ਬੰਦੂਕ ਕਰਕੇ ਉਸਦੀ ਤਹਿ ਦਿਲੋਂ ਹਮਾਇਤ ਕਰਨ 'ਚ ਕਿਸੇ ਤਰ੍ਹਾਂ ਦੀ ਬੇਅਰਾਮੀ ਮਹਿਸੂਸ ਕਰਦੇ ਹੋ ਤਾਂ ਤੁਸੀਂ ਮਾਰਕਸਵਾਦ ਦੀ ਅਹਿਮ ਜਾਣਕਾਰੀ ਹਾਸਲ ਕਰਨ 'ਚ ਵੀ ਬੇਅਰਾਮ ਹੋ ਸਕਦੇ ਹੋ—ਉਹ ਸਾਡੇ ਉੱਪਰ ਇਹ ਦੂਹਰੀ ਬੰਦਸ਼ ਲਾਉਂਦਾ ਹੈ।

ਕਿਸ਼ਨਜੀ 'ਹਵਾ ਵਿਚ ਉਡਣ ਵਾਲਾ' ਬੰਦਾ ਨਹੀਂ ਸੀ ਸਗੋਂ ਬਾਬ ਡਿਲਨh ਦੇ ਗੀਤ ਦੇ ਕਿਰਦਾਰ ਵਰਗਾ ਸੀ। ਉਹ 'ਉਸ ਘੜੀ ਮੌਜੂਦ' ਬੰਦਾ ਸੀ 'ਜਦੋਂ ਤਬਦੀਲੀ ਆਉਂਦੀ ਹੈ', ਜਿਸਨੇ ਇਹ ਲਾਜ਼ਮੀ ਕਲਪਨਾ ਕੀਤੀ ਹੋਵੇਗੀ ਕਿ ਉਹ ਇਹ ਮਹਾਨ ਘੜੀ ਲਿਆਉਣ ਲਈ ਲੜ ਰਿਹਾ ਹੈ, ਸ਼ਾਇਦ ਜਦੋਂ 'ਜਵਾਬ

ਹਵਾ 'ਚ ਉਡਣਾ ਨਹੀਂ ਹੋ ਸਕਦਾ':
ਕਿਉਂਕਿ ਰਾਤ ਨੂੰ ਟੁੱਟਣਗੀਆਂ
ਸਮੁੰਦਰ ਦੀਆਂ ਜ਼ੰਜੀਰਾਂ
ਅਤੇ ਸਮੁੰਦਰ 'ਚ ਡੂੰਘੀਆਂ ਦਫ਼ਨਾ ਦਿੱਤੀਆਂ ਜਾਣਗੀਆਂ।

ਵੈਰੀਆਂ ਦੀ ਜਾਗ ਖੁੱਲ੍ਹ ਜਾਵੇਗੀ
ਅੱਖਾਂ ਉਨੀਂਦਰੇ ਦੀਆਂ ਭੰਨੀਆਂ ਹੋਣਗੀਆਂ
ਤੇ ਉਹ ਬਿਸਤਰਿਆਂ 'ਚੋਂ ਛਾਲਾਂ ਮਾਰਕੇ ਭੱਜ ਉੱਠਣਗੇ
ਤੇ ਸੋਚਦੇ ਹੋਣਗੇ ਕਿ ਸ਼ਾਇਦ ਉਹ ਖ਼ਵਾਬ ਦੇਖ ਰਹੇ ਹਨ
ਪਰ ਉਹ ਆਪਣੇ ਚੂੰਢੀਆਂ ਵੱਢਕੇ ਦੇਖਣਗੇ ਅਤੇ ਚੀਕਾਂ ਮਾਰਨਗੇ
ਅਤੇ ਜਾਣ ਜਾਣਗੇ ਕਿ ਇਹ ਸੱਚ ਹੈ
ਜਦੋਂ ਤਬਦੀਲੀ ਦੀ ਘੜੀ ਆਉਂਦੀ ਹੈ

ਫਿਰ ਉਹ ਆਪਣੇ ਹੱਥ ਖੜ੍ਹੇ ਕਰ ਲੈਣਗੇ
ਤੇ ਕਹਿਣਗੇ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਵਾਂਗੇ
ਪਰ ਅਸੀਂ ਧਨੁਸ਼ ਦੇ ਪਿੱਛਿਓਂ ਲਲਕਾਰਾਂਗੇ 'ਤੁਹਾਡੇ ਦਿਨ ਪੁੱਗ ਚੁੱਕੇ ਹਨ'।

ਪ੍ਰਸਿੱਧ ਅਮਰੀਕੀ ਗੀਤਕਾਰ-ਗਾਇਕ, ਚਿੱਤਰਕਾਰ ਅਤੇ ਫਿਲਮ ਨਿਰਦੇਸ਼ਕ, ਜੋ ਲੋਕ ਸੰਗੀਤ ਅਤੇ ਸੱਭਿਆਚਾਰ ਦੇ
ਖੇਤਰ ਦੀ ਪ੍ਰਭਾਵਸ਼ਾਲੀ ਵੱਕਾਰੀ ਹਸਤੀ ਹੈ।

ਲੇਖਕ ਸਰੋਜ ਗਿਰੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਰਾਜਨੀਤੀ ਵਿਭਾਗ ਦੇ ਵਿਦਿਆਰਥੀ ਰਹੇ ਹਨ ਤੇ ਅੱਜਕਲ੍ਹ ਦਿੱਲੀ ਯੂਨੀਵਰਸਿਟੀ 'ਚ ਰਾਜਨੀਤੀ ਵਿਗਿਆਨ ਦੇ ਅਧਿਆਪਕ ਹਨ।


ਅੰਗਰੇਜੀ ਮੂਲ : http://sanhati.com/articles/4377/

ਪੰਜਾਬੀ ਤਰਜਮਾ-ਬੂਟਾ ਸਿੰਘ

Thursday, December 15, 2011

ਹਫ਼ਤਾਵਾਰੀ ਸਿਆਸੀ ਤਾਪਮਾਨ:ਸ਼ੁਰੂ ਹੈ ਮੌਸਮ ਦਲ-ਬਦਲੀ ਦਾ

ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਦਲਬਦਲੀਆਂ ਦਾ ਸਿਲਸਿਲਾ ਉਲਟੇ ਸਿਰੇ ਤੋਂ ਵੀ ਸ਼ੁਰੂ ਹੋ ਗਿਐਨਵੰਬਰ ਅਤੇ ਦਸ ੰਬਰ ਮਹੀਨੇ ਵਿਚ ਕਾਂਗਰਸੀ ਅਤੇ ਮਨਪ੍ਰੀਤ ਬਾਦਲ ਦੇ ਸਾਥੀਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਸੁਰਖ਼ੀਆਂ ਸਨ।ਬਲਵੰਤ ਸਿੰਘ ਰਾਮੂਵਾਲੀਆ ਦੀ ਦਲਬਦਲੀ ਅਤੇ ਲੋਕ ਭਲਾਈ ਪਾਰਟੀ ਦਾ ਭੋਗ ਪਾਉਣਾ ਵੱਡੀ ਸਿਆਸੀ ਘਟਨਾ ਸੀ।ਅਕਾਲੀ ਦਲ ਦਾ ਇਹ ਵੱਡਾ ਕੈਚ ਸੀ।ਅਕਾਲੀ -ਭਾਜਪਾ ਗਠਜੋੜ ਦੀ ਚੋਣ ਮੁਹਿੰਮ ਲਈ ਉਹ ਇਕ ਗਹਿਣਾ ਸਾਬਤ ਹੋ ਰਿਹੈ।ਉਸਨੂੰ ਅਕਾਲੀ ਮੁਹਾਵਰਾ ਵੀ ਆਉਂਦੈ ਅਤੇ ਸਟੇਜੀ ਕਲਾਕਾਰੀ ਦਾ ਵੀ ਉਹ ਮਾਹਰ ਐ।ਜਿਹੜੀਆਂ ਸਟੇਜਾਂ ਤੋਂ ਉਹ ਅਕਾਲੀ ਨੇਤਾਵਾਂ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਪੋਤੜੇ ਫਰੋਲਣ ਤਕ ਜਾਂਦਾ ਸੀ, ਹੁਣ ਉਥੇ ਖੜ੍ਹੇ ਕੇ ਕੇ ਉਹ ਇਕ ਆਲ੍ਹਾ ਦਰਜੇ ਦੇ ਦਰਬਾਰੀ ਦਾ ਰੋਲ ਨਿਭਾ ਰਿਹੈ।ਭਾਵੇਂ ਕਿਸੇ ਦੀ ਨਿੰਦਾ ਕਰਨੀ ਹੈ ਤੇ ਭਾਵੇਂ ਕਿਸੇ ਦੀ ਚਾਪਲੂਸੀ,ਰਾਮੂਵਾਲੀਏ ਦੀ ਸ਼ਬਦ ਚੋਣ ਅਤੇ ਵਾਕ -ਗੋਂਦ ਕਮਾਲ ਦੀ ਹੁੰਦੀ ਐ।ਹਰ ਚੋਣ ਜਲਸੇ ਵਿਚ ਉਹ ਬਾਦਲ ਜਾਂ ਸੁਖਬੀਰ ਦੇ ਨਾਲ ਜੁੜ ਕੇ ਬੈਠਾ ਹੁੰਦੈ।ਕੁਝ ਇੱਕ ਸੀਨੀਅਰ ਰਵਾਇਤੀ ਆਗੂ ਅੰਦਰੋਂ ਅੰਦਰੀ ਇਸ ਗੱਲ 'ਤੇ ਅੱਚਵੀ ਜਿਹੀ ਵੀ ਮਹਿਸੂਸ ਕਰਨ ਲੱਗੇ ਨੇ।

ਰਾਮੂਵਾਲੀਏ ਦੀ ਇਹ ਸਿਫ਼ਤ ਹੈ ਕਿ ਉਹ ਆਪਣੀ ਮੌਕਪਰਸਤੀ ਨੂੰ ਲੁਕੋਂਦਾ ਵੀ ਨਹੀਂ ।ਪਿਛਲੇ ਹਫ਼ਤੇ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋਂ ਕਰਵਾਏ ਚੋਂ ਜਲਸੇ ਵਿਚ ਰਾਮੂਵਾਲੀਆ ਨੇ ਸਪਸ਼ ਕਿਹਾ ।''ਮੈਂ ਬਹੁਤ ਸੋਚ ਸਮਝ ਕੇ ਅਕਾਲੀ ਦਲ ਵਿਚ ਸ਼ਾਮਲ ਹੋਇਆ ਹਾਂ। ਮੈਂ ਤਾਂ ਗਿਣਤੀ- ਮਿਣਤੀ ਅਤੇ ਹਿਸਾਬ ਕਿਤਾਬ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ।ਮੈਂ ਖੱਬਾ ਪੈਰ ਚੁੱਕ ਕੇ ਉਨ੍ਹਾਂ ਚਿਰ ਸੱਜਾ ਪੈਰ ਅੱਗੇ ਨਹੀਂ ਰੱਖਦਾ ਜਿਨ੍ਹਾਂ ਚਿਰ ਮੈਨੂੰ ਕੋਈ ਫ਼ਾਇਦਾ ਨਾ ਦਿੱਸਦਾ ਹੋਵੇ।ਯਕੀਨ ਮੰਨੋ, ਅਕਾਲੀ ਸੱਚੀਂ -ਮੁੱਚੀਂ ਸਰਕਾਰ'ਚ ਵਾਪਸ ਆ ਰਹੇ ਨੇ ।ਮੈਂ ਇਸੇ ਕਰਕੇ ਏਧਰ ਸ਼ਾਮਲ ਹੋਇਆਂ ਹਾਂ।''

ਸਚਮੁੱਚ ਹੀ ਰਾਮੂਵਾਲੀਆ ਸਾਹਿਬ ਨੂੰ ਬਹੁਪੱਖੀ ਲਾਭ ਹੋਇਆ ਹੈ।ਰਾਜਭਾਗ ਵਿੱਚ ਪੂਰੀ ਸੱਦਪੁੱਛ ਹੋਵੇਗੀ।ਟਿਕਟਾਂ, ਅਹੁਦੇ ਤੇ ਝੰਡੀ ਲੱਗਣ ਦੀ ਮੁੜ ਆਸ ਬੱਝ ਗਈ ਹੈ॥ਜਿਨ੍ਹਾਂ ਕਾਮਰੇਡਾਂ ਦੇ ਸਿਰ ਤੇ ਰਾਮੂਵਾਲੀਆ ਹੋਰੀਂ, ਰਾਜ ਸੱਤਾ ਦੀਆਂ ਪੌੜੀਆਂ ਚੜ੍ਹੇ ਅਤੇ ਰਾਜ ਭਾਗ ਦਾ ਆਨੰਦ ਮਾਣਿਆ , ਉਹ ਦੇਖਦੇ ਹੀ ਰਹਿ ਗਏ ਨੇ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਰੂਹ ਪਤਾ ਕਿਵੇਂ ਮਹਿਸੂਸ ਕਰਦੀ ਹੋਊ ,ਇਹ ਨਹੀਂ ਪਤਾ ਪਰ ਉਹ ਖ਼ੁਦ ਵੀ ਜੋੜ- ਤੋੜ ਦੀ ਰਾਜਨੀਤੀ ਹੀ ਕਰਦੇ ਰਹੇ ਸਨ।

ਰਾਮੂਵਾਲੀਆ ਲਈ ਇੱਕ ਲਾਹਾ, ਉਨ੍ਹਾ ਦੇ ਪਰਿਵਾਰ ਵਿਚ ਜੱਦੀ ਜਾਇਦਾਦ ਦੀ ਵੰਡ ਸਬੰਧੀ ਚਲਦੀ ਭਰਾ-ਢਾਹੂ ਲੜਾਈ ਪੱਖੋਂ ਵੀ ਹੋਇਆ ਹੈ।ਇਕਬਾਲ ਰਾਮੂਵਾਲੀਆ ਦੀ ਆਵਾਜ਼ ਦਾ ਅਸਰ ਹੁਣ ਬਲਵੰਤ ਰਾਮੂਵਾਲੀਆ ਦੁਆਲੇ ਚੜ੍ਹੇ ਸਰਕਾਰੀ ਕਵਚ 'ਤੇ ਹੋਣਾ ਮੁਸ਼ਕਲ ਲਗਦੈ।
ਮੌਕਾਪ੍ਰਸਤੀ ਦੀ ਕਮਾਲ

ਲੰਘੇ ਹਫ਼ਤੇ ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ਇਲਾਕੇ ਦੇ ਧਨਾਢ ਟਰਾਂਸਪੋਰਟਰ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ ਚੰਦੂਰਾਈਆਂ ਅਕਾਲੀ ਦਲ ਛੱਡ ਕੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਵਿਚ ਸ਼ਾਮਲ ਹੋ ਗਏ ਨੇ।ਮੌਕਾਪ੍ਰਸਤੀ ਦੀ ਕਮਾਲ ਦੀ ਮਿਸਾਲ। ਉਹ ਟਿਕਟ ਦੇ ਦਾਅਵੇਦਾਰ ਸਨ। ਟਿਕਟ ਦੀ ਥਾਂ ਉਸਨੂੰ ਇੱਕ ਇੱਕ ਸਰਕਾਰੀ ਅਤੇ ਸੰਵਿਧਾਨਕ ਅਹੁਦਾ ਦੇਣ ਦੀ ਪੇਸ਼ਕਸ਼ ਹੋਈ ।ਡੇਢ ਕੁ ਹਫ਼ਤਾ ਪਹਿਲਾਂ ਹੀ ਉਸ ਦਾ ਨਾਂ ਬਾਦਲ ਸਰਕਾਰ ਵੱਲੋਂ ਸੂਚਨਾ ਕਮਿਸ਼ਨਰ ਲਾਉਣ ਲਈ ਰਾਜਪਾਲ ਪੰਜਾਬ ਨੂੰ ਭੇਜਿਆ ਸੀ।ਹਾਈ ਕੋਰਟ ਨੇ ਇਸ'ਤੇ ਰੋਕ ਲਾ ਦਿੱਤੀ। ਨਤੀਜਾ ਸਾਹਮਣੇ ਹੈ। ਚੰਦੂਅਰਾਈਆਂ ਪਹਿਲਾਂ ਵੀ ਮਲੇਰਕੋਟਲੇ ਤੋਂ ਦੋ ਵਾਰ ਆਜ਼ਾਦ ਚੋਣ ਲੜ ਕੇ ਅਕਾਲੀ ਉਮੀਦਵਾਰਾਂ ਦੀ ਹਾਰ ਦਾ ਕਾਰਨ ਬਣ ਚੁੱਕੇ ਹਨ। ਹੁਣ ਉਹ ਮਨਪ੍ਰੀਤ ਵਾਲੇ ਸਾਂਝੇ ਮੋਰਚੇ ਦੇ ਉਮੀਦਵਾਰ ਹੋਣਗੇ।ਅਕਾਲੀ ਦਲ ਅਤੇ ਕਾਂਗਰਸ ਦੋਹਾਂ ਲਈ ਮਲੇਰਕੋਟਲਾ ਅਤੇ ਅਮਰਗੜ੍ਹ ਦੋਹਾਂ ਹਲਕਿਆਂ ਵਿਚ ਮੁਸ਼ਕਲਾਂ ਖੜ੍ਹੀਆਂ ਕਰਨਗੇ।ਇਸੇ ਤਰ੍ਹਾਂ ਯੂਥ ਅਕਾਲੀ ਵਿੰਗ ਦੇ ਪ੍ਰਧਾਨ ਬਿਕਰਮ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ ਸਰਚਾਂਦ ਸਿੰਘ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਨੇ।ਕੱਲ੍ਹ ਤੱਕ ਉਹ ਮਜੀਠੀਆ ਦੇ ਖ਼ਾਸਮ ਖ਼ਾਸ ਸਨ। ਹੇਠਲੇ ਪੱਧਰ ਤੇ ਵੀ ਦਲ-ਬਦਲੀ ਦਾ ਕਾਰੋਬਾਰ ਵੀ ਸ਼ੁਰੂ ਹੈ। ਅਜੇ ਟਿਕਟਾਂ ਦੀ ਵੰਡ ਹੋਣੀ ਹੈ।ਜਿਨ੍ਹਾਂ ਨੂੰ ਟਿਕਟਾਂ ਨਾ ਮਿਲੀਆਂ, ਉਨ੍ਹਾ ਵਿੱਚੋਂ ਬਹੁਤ ਸਾਰੇ ਦਲ-ਬਦਲੀ ਦੇ ਨਵੇਂ ਦਰ ਖੋਲ੍ਹਣਗੇ।ਕੋਈ ਵਿਚਾਰਧਾਰਾ , ਕੋਈ ਮਿਸ਼ਨ, ਕੋਈ ਨੀਤੀ, ਕੋਈ ਸਿਧਾਂਤ ਜਾਂ ਕੋਈ ਅਸੂਲ ਤੇ ਨਾ ਹੀ ਕੋਈ ਨੈਤਿਕਤਾ,ਇਸ ਦਲਬਦਲੀ ਵਿੱਚ ਅੜਿੱਕਾ ਬਣੇਗੀ।ਤੇ ਦਲਬਦਲੀ ਵਿਰੋਧੀ ਕਾਨੂੰਨ ਤਾਂ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ।

ਇਸ ਵਾਰ ਇੱਕ ਨਵਾਂ ਵਰਤਾਰਾ ਮਨਪ੍ਰੀਤ ਬਾਦਲ ਦੀ ਅਗਵਾਈ ਹੇਠਲਾ ਸਾਂਝਾ ਮੋਰਚਾ ਹੈ।ਬਾਦਲ ਪਰਿਵਾਰ ਦਾ ਇੱਕ ਹਿੱਸਾ ਪਹਿਲੀ ਇੱਕ ਤੀਜੇ ਸਿਆਸੀ ਮੰਚ ਦਾ ਮੋਹਰੀ ਹੈ।ਇਸ ਲਈ ਇਹ ਸਵਾਲ ਅਜੇ ਖੜ੍ਹਾ ਹੈ ਦਲਬਦਲੀਆਂ ਦਾ ਕਿੰਨਾ ਗੱਫਾ ਪੀਪਲਜ਼ ਪਾਰਟੀ ਦੇ ਹਿੱਸੇ ਆਏਗਾ। ਮਾਲਵੇ ਦੇ ਕੁਝ ਜ਼ਿਲ੍ਹਿਆਂ ਵਿਚ ਇਹ ਵਰਤਾਰਾ ਦੇਖਣ ਨੂੰ ਮਿਲ ਰਹੈ ਕਿ ਪਿੰਡਾਂ ਵਿਚ ਮਨਪ੍ਰੀਤ ਦੇ ਨਾਂ ਤੇ ਇੱਕ ਤੀਜਾ ਧੜਾ ਖੜ੍ਹਾ ਹੋ ਗਿਐ ਜੋ ਕਿ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ।ਪਰ ਇਹ ਪੱਕਾ ਪਤਾ ਹੈ ਇਸ ਵਾਰ ਦਲਬਦਲੀਆਂ ਹੋਣਗੀਆਂ ਥੋਕ ਵਿਚ।

ਤੇ ਗੱਲ ਕਰੀਏ ਲੋਕਾਂ ਦੀ , ਵੋਟਰਾਂ ਦੀ, ਉਹ ਇਸ ਵਰਤਾਰੇ ਦੇ ਆਦੀ ਹੋ ਰਹੇ ਨੇ।ਬਜ਼ਾਰਮੁਖੀ ਤੇ ਖਪਤਕਾਰ ਰੁਚੀਆਂ ਸਰਵਿਆਪੀ ਹੋ ਰਹੀਆਂ ਨੇ

ਬਲਜੀਤ ਬੱਲੀ

Wednesday, December 14, 2011

ਸ਼ਹੀਦਾਂ ਦੇ ਬੁੱਤ ਲਾਉਂਦੇ ਨੇ ਪੁੱਤ ਦਿਹਾੜੀ ਕਰ ਕਰ ਕੇ..

ਵਿਧਵਾ ਮਾਂ ਰੂਪ ਕੌਰ ਕੋਲ ਹੁਣ ਇੱਕੋ ਯਾਦ ਬਚੀ ਹੈ। ਸ਼ਹੀਦ ਪਤੀ ਦੀ ਆਖਰੀ ਚਿੱਠੀ ਤੇ ਫੌਜੀ ਵਰਦੀ। ਉਂਝ ਤਾਂ ਰਾਸ਼ਟਰਪਤੀ ਵਲੋਂ ਦਿੱਤੇ ਮੈਡਲ ਵੀ ਹਨ। ਕਾਸ਼ ! ਮੈਡਲ ਰੋਟੀ ਬਣ ਜਾਂਦੇ ਤਾਂ ਇਸ ਵਿਧਵਾ ਨੂੰ ਧਰਵਾਸ ਬੱਝ ਜਾਂਦਾ। ਨੇਤਾ ਆਪਣੇ ਬਣ ਜਾਂਦੇ,ਕੋਈ ਗਿਲਾ ਨਹੀਂ ਹੋਣਾ ਸੀ। ਸੈਨਿਕ ਪ੍ਰਸ਼ਾਸਨ ਬਾਂਹ ਫੜ ਲੈਂਦਾ ਤਾਂ ਦੁੱਖ ਭੁੱਲ ਜਾਂਦੇ। ਕਿਧਰੋਂ ਵੀ ਕੋਈ ਠੰਢਾ ਬੁੱਲਾ ਨਾ ਆਇਆ। ਵਖਤਾਂ ਦੇ ਵਾ ਵਰੋਲੇ ਪੈਰ ਪੈਰ 'ਤੇ ਪ੍ਰੀਖਿਆ ਲੈਂਦੇ ਰਹੇ। ਸ਼ਹੀਦੀ ਦਾ ਮਾਣ ਵੀ ਵੱਡਾ ਹੈ ਜੋ ਵਿਧਵਾ ਮਾਂ ਦੇ ਪੈਰ ਉਖੜਨ ਨਹੀਂ ਦਿੰਦਾ। ਜਾਂ ਫਿਰ ਸ਼ਹੀਦ ਪਤੀ ਦਾ ਇੱਕੋ ਬੁੱਤ ਹੈ। ਜਿਸ ਚੋਂ ਉਹ ਜ਼ਿੰਦਗੀ ਦੇਖਦੀ ਹੈ।ਤਾਬੂਤਾਂ ਚੋਂ ਵੱਢੀ ਖਾਣ ਵਾਲੇ ਤਾਂ ਹੁਣ ਇਨ੍ਹਾਂ ਬੁੱਤਾਂ ਤੋਂ ਵੀ ਭੈਅ ਮੰਨਦੇ ਹਨ।ਸ਼ਾਇਦ ਇਹੋ ਵਜ੍ਹਾ ਹੈ ਕਿ ਵਿਧਵਾ ਮਾਂ ਨੂੰ ਇੱਕ ਬੁੱਤ ਖਾਤਰ ਦਰ ਦਰ ਜਾਣਾ ਪਿਆ। ਉਹ ਤਾਂ ਸੁਹਾਗ ਦਾ ਚੂੜਾ ਉੱਤਰਨ ਤੋਂ ਪਹਿਲਾਂ ਹੀ ਵਿਧਵਾ ਹੋ ਗਈ ਸੀ। Àੁਸ ਨੂੰ ਤਾਂ ਸ਼ਹੀਦ ਪਤੀ ਦਾ ਆਖਰੀ ਦਫ਼ਾ ਮੂੰਹ ਦੇਖਣਾ ਵੀ ਨਸੀਬ ਨਾ ਹੋ ਸਕਿਆ। ਕਿੰਨੇ ਬਦਨਸੀਬ ਸਨ ਉਹ ਪਲ ਜਦੋਂ ਪਤੀ ਦੀ ਥਾਂ ਉਸ ਦੀ ਵਰਦੀ ਤੇ ਬਿਸਤਰਾ ਘਰ ਪੁੱਜ ਗਏ ਸਨ। ਚੰਦਰੀ ਜੰਗ ਨੇ ਤਾਂ ਇਸ ਵਿਧਵਾ ਦੇ ਅਰਮਾਨਾਂ ਤੇ ਸੱਧਰਾਂ ਨੂੰ ਵੀ ਨਹੀਂ ਬਖਸ਼ਿਆ। ਨਾਇਕ ਗੁਰਬਚਨ ਸਿੰਘ ਨੂੰ ਸ਼ਹੀਦ ਹੋਏ ਨੂੰ 40 ਵਰ੍ਹੇ ਗੁਜ਼ਰ ਚੱਲੇ ਹਨ। ਵਿਧਵਾ ਪਤਨੀ ਦੀ ਕੁਰਬਾਨੀ ਵੀ ਕੋਈ ਘੱਟ ਨਹੀਂ ਹੈ। ਪੂਰੀ ਜ਼ਿੰਦਗੀ ਉਸ ਸ਼ਹੀਦ ਨੂੰ ਅਰਪਣ ਹੋਣ ਦੀ ਸਹੁੰ ਖਾ ਲਈ। ਮੁੜ ਵਿਆਹ ਕਰਾਉਣਾ ਉਸ ਨੂੰ ਸ਼ਹੀਦ ਦੀ ਤੌਹੀਨ ਲੱਗਿਆ। ਰਾਸ਼ਟਰਪਤੀ ਵਲੋਂ 1974 'ਚ ਵਿਧਵਾ ਰੂਪ ਕੌਰ ਨੂੰ ਨਵੀਂ ਦਿੱਲੀ 'ਚ ਸੈਨਾ ਮੈਡਲ ਦਿੱਤਾ ਗਿਆ।

ਸੈਨਾ ਮੈਡਲ ਮਾਣ ਤਾਂ ਉੱਚਾ ਕਰਦਾ ਹੈ। ਇਹ ਮੈਡਲ ਗੁਜਾਰਾ ਨਹੀਂ ਬਣ ਸਕਿਆ ਹੈ। ਰੋਟੀ ਨੂੰ ਤਾਂ ਛੱਡੋ, ਸਰਕਾਰ ਨੇ ਤਾਂ ਇਸ ਸ਼ਹੀਦ ਨੂੰ ਬੁੱਤ ਜੋਗਾ ਵੀ ਨਹੀਂ ਸਮਝਿਆ ਹੈ। ਜਦੋਂ ਪੁੱਤ ਦੀ ਸੁਰਤ ਸੰਭਲੀ ਤਾਂ ਵਿਧਵਾ ਮਾਂ ਦਾ ਇੱਕੋ ਸੁਆਲ ਸੀ, 'ਪੁੱਤ ,ਸੁਣਿਐ ਕਿ ਜੋ ਦੇਸ਼ ਲਈ ਸ਼ਹੀਦ ਹੁੰਦੇ ਨੇ ,ਉਨ੍ਹਾਂ ਦੇ ਬੁੱਤ ਲੱਗਦੇ ਨੇ, ਫੇਰ ਤੇਰੇ ਬਾਪ ਦਾ ਬੁੱਤ ਕਿਉਂ ਨਹੀਂ ਲੱਗਿਐ।' ਗੋਦ ਲਏ ਪੁੱਤ ਟਹਿਲ ਸਿੰਘ ਦੀ ਉਮਰ ਛੋਟੀ ਤੇ ਮਾਂ ਦਾ ਇਹ ਸੁਆਲ ਵੱਡਾ ਸੀ। ਇਕੱਲਾ ਸੁਆਲ ਨਹੀਂ ਸੀ,ਮਾਂ ਦਾ ਇੱਕ ਸੁਪਨਾ ਵੀ ਸੀ। ਪੁੱਤ ਟਹਿਲ ਸਿੰਘ ਨੂੰ ਆਪਣੇ ਭਵਿੱਖ ਨਾਲੋਂ ਮਾਂ ਦਾ ਸੁਪਨਾ ਵੱਡਾ ਦਿਖਿਆ। ਫਿਰ ਇੱਥੋਂ ਹੀ ਸ਼ੁਰੂ ਹੁੰਦੀ ਹੈ ਬੁੱਤ ਲਾਏ ਜਾਣ ਦੀ ਜੰਗ। ਉਹ ਅਕਾਲੀਆਂ ਦੇ ਬੂਹੇ ਤੇ ਵੀ ਗਿਆ ਤੇ ਕਾਂਗਰਸੀ ਲੀਡਰਾਂ ਕੋਲ ਵੀ। ਥਾਂ ਥਾਂ ਸ਼ਹੀਦ ਬਾਪ ਦਾ ਇਕੱਲਾ ਇਕੱਲਾ ਮੈਡਲ ਵੀ ਦਿਖਾਇਆ। ਘਰ ਦੀ ਗੁਰਬਤ ਦੀ ਗੱਲ ਵੀ ਕੀਤੀ। ਉਸ ਨੇ ਤਾਂ ਵਿਧਵਾ ਮਾਂ ਦੀ ਆਖਰੀ ਇੱਛਾ ਦਾ ਵਾਸਤਾ ਵੀ ਪਾਇਆ। ਕੋਈ ਸਿਰ ਹਾਂ ਵਿਚ ਨਾ ਹਿੱਲਿਆ। ਇੱਥੋਂ ਤੱਕ ਕਿ ਸੈਨਿਕ ਭਲਾਈ ਮਹਿਕਮੇ ਤੇ ਫੌਜ ਪ੍ਰਸ਼ਾਸਨ ਦਾ ਵੀ। ਕਿਧਰੋਂ ਵੀ ਆਸ ਦੀ ਕੋਈ ਕਿਰਨ ਨਾ ਦਿਖੀ। ਟਹਿਲ ਸਿੰਘ ਦੱਸਦਾ ਹੈ ਕਿ ਉਦੋਂ ਹੀ ਉਸ ਦੀ ਦਿਨ ਰਾਤ ਦੀ ਚੈਨ ਮੁੱਕ ਗਈ ਸੀ। ਬੱਸ ਇੱਕੋ ਇੱਕ ਖਿਆਲ ਘੁੰਮਦਾ ਸੀ ਕਿ ਸ਼ਹੀਦ ਬਾਪ ਦਾ ਬੁੱਤ ਲੱਗ ਜਾਏ। ਬਾਪ ਦਾ ਬੁੱਤ ਲਾਉਣ ਖਾਤਰ ਉਸ ਨੇ ਥੋੜੇ ਸਮੇਂ ਮਗਰੋਂ ਡਰਾਈਵਰੀ ਕਰਨੀ ਸ਼ੁਰੂ ਕਰ ਦਿੱਤੀ। ਤੰਗੀ ਤੁਰਸ਼ੀ ਤੇ ਉਪਰੋਂ ਮਸਲਾ ਵਿਧਵਾ ਦੀ ਇੱਕੋ ਇੱਕ ਚਾਹਤ ਨੂੰ ਪੂਰਾ ਕਰਨ ਦਾ ਬਣ ਗਿਆ। ਅੱਠ ਜਮਾਤਾਂ ਪਾਸ ਕਰਨ ਮਗਰੋਂ ਪੜਾਈ ਵਿਚਕਾਰੇ ਛੱਡਣੀ ਪਈ। ਡਰਾਈਵਰੀ ਚੋਂ ਕੁਝ ਪੈਸੇ ਨਾਲ ਘਰ ਦਾ ਖਰਚਾ ਕੱਢਦਾ। ਹਰ ਮਹੀਨੇ ਕੁਝ ਪੈਸਾ ਬਚਾ ਕੇ ਰੱਖਣੇ ਸ਼ੁਰੂ ਕਰ ਦਿੱਤੇ। ਕੁਝ ਅਰਸੇ 'ਚ ਉਸ ਕੋਲ ਕੁਝ ਬੱਚਤ ਪੂੰਜੀ ਇਕੱਠੀ ਹੋ ਗਈ। ਉਹ ਦੱਸਦਾ ਹੈ ਕਿ ਉਸ ਨੇ ਬਾਪ ਦਾ ਬੁੱਤ ਲਾਉਣ ਖਾਤਰ ਦਿਨ ਰਾਤ ਦਿਹਾੜੀ ਵੀ ਕੀਤੀ।

ਜ਼ਿਲ੍ਹਾ ਸੰਗਰੂਰ ਦੇ ਪਿੰਡ ਡਸਕਾ ਦੇ ਸ਼ਹੀਦ ਨਾਇਕ ਗੁਰਬਚਨ ਸਿੰਘ ਦੇ ਬੁੱਤ ਲਈ ਗੋਦ ਲਏ ਪੁੱਤ ਨੂੰ ਬਹੁਤ ਪਾਪੜ ਵੇਲਣੇ ਪਏ। ਪਤੀ ਦੀ ਸ਼ਹੀਦੀ ਮਗਰੋਂ ਹੀ ਵਿਧਵਾ ਮਾਂ ਰੂਪ ਕੌਰ ਆਪਣੇ ਗੋਦ ਲਏ ਪੁੱਤ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਹੀਰੋ ਖੁਰਦ (ਜ਼ਿਲ੍ਹਾ ਮਾਨਸਾ) ਆ ਗਈ ਸੀ। ਹੀਰੋ ਖੁਰਦ ਦੇ ਇੱਕ ਡੇਰੇ ਵਾਲਿਆਂ ਨੇ ਟਹਿਲ ਸਿੰਘ ਨੂੰ ਜੈਪੁਰ ਬੁੱਤ ਬਣਦੇ ਹੋਣ ਦੀ ਦੱਸ ਪਾਈ। ਫਿਰ ਕੀ ਸੀ ਕਿ ਉਹ ਸ਼ਹੀਦ ਬਾਪ ਦਾ ਬੁੱਤ ਬਣਾਉਣ ਖਾਤਰ ਜੈਪੁਰ ਦੇ ਕ੍ਰਿਸ਼ਨਾ ਮੂਰਤੀ ਬਾਜ਼ਾਰ ਪੁੱਜ ਗਿਆ। ਇੱਕ ਬੁੱਤਸਾਜ ਨੇ ਉਸ ਨੂੰ ਦੱਸਿਆ ਕਿ ਉਹ ਪਹਿਲਾ ਗ੍ਰਾਹਕ ਹੈ ਜੋ ਕਿ ਕਿਸੇ ਸ਼ਹੀਦ ਫੌਜੀ ਦਾ ਬੁੱਤ ਬਣਾਉਣ ਆਇਆ ਹੈ। ਜਦੋਂ ਟਹਿਲ ਸਿੰਘ ਨੇ ਆਪਣੀ ਰਾਮ ਕਹਾਣੀ ਦੱਸੀ ਤਾਂ ਦੁਕਾਨ ਮਾਲਕ ਨੇ ਉਸ ਨੂੰ ਪੰਜ ਹਜ਼ਾਰ ਰੁਪਏ ਦੀ ਛੋਟ ਦੇ ਦਿੱਤੀ। ਉਸ ਤੋਂ ਟਰਾਂਸਪੋਰਟ ਦਾ ਵੀ ਕੋਈ ਖਰਚਾ ਨਾ ਲਿਆ। ਪੂਰੇ 45 ਹਜ਼ਾਰ ਰੁਪਏ 'ਚ ਉਸ ਨੂੰ ਸ਼ਹੀਦ ਬਾਪ ਦਾ ਤਿਆਰ ਬੁੱਤ ਮਿਲ ਗਿਆ। ਬੁੱਤ ਲਗਾਉਣ ਖਾਤਰ ਫਿਰ ਜਗ੍ਹਾ ਦੀ ਲੋੜ ਪਈ। ਪਿੰਡ ਡਸਕਾ ਦੀ ਪੰਚਾਇਤ ਨੇ ਪਿੰਡ ਦੇ ਬੱਸ ਅੱਡੇ ਪਿਛੇ ਪਈ ਛੋਟੀ ਜੇਹੀ ਜਗ੍ਹਾ ਬੁੱਤ ਲਗਾਉਣ ਲਈ ਦੇ ਦਿੱਤੀ। ਟਹਿਲ ਸਿੰਘ ਦੇ ਦੋਸਤ ਨੇ ਬੁੱਤ ਖਾਤਰ 10 ਬੋਰੀਆਂ ਸੀਮਿੰਟ ਦਾਨ 'ਚ ਦੇ ਦਿੱਤੀਆਂ। ਜਦੋਂ ਜੈਪੁਰ ਤੋਂ ਸ਼ਹੀਦ ਫੌਜੀ ਦਾ ਬੁੱਤ ਘਰ ਪੁੱਜਾ ਤਾਂ ਵਿਧਵਾ ਮਾਂ ਨੂੰ ਸੱਚਮੁੱਚ ਆਪਣੇ ਪਤੀ ਦੇ ਘਰ ਆਉਣ ਦਾ ਅਹਿਸਾਸ ਹੋਇਆ ਜੋ ਜਲਦੀ ਮੁੜਨ ਦਾ ਵਾਅਦਾ ਕਰ ਸਿੱਧਾ ਜੰਗ ਦੇ ਮੈਦਾਨ ਚਲਾ ਗਿਆ ਸੀ। ਜਦੋਂ ਡਸਕਾ ਪਿੰਡ 'ਚ ਸ਼ਹੀਦ ਬੁੱਤ ਲੱਗ ਗਿਆ ਤਾਂ ਉਸ ਵੇਲੇ ਦਾ ਤਤਕਾਲੀ ਕਾਂਗਰਸੀ ਵਿਧਾਇਕ ਬੁੱਤ ਤੋਂ ਪਰਦਾ ਹਟਾਉਣ ਲਈ ਬਿਨਾਂ ਦੇਰੀ ਪੁੱਜ ਗਿਆ ਸੀ। ਪਰਦਾ ਹਟਾਉਣ ਮਗਰੋਂ ਵੀ ਉਸ ਨੂੰ ਕੋਈ ਸੰਗ ਸ਼ਰਮ ਨਾ ਆਈ।


ਪੁੱਤ ਟਹਿਲ ਸਿੰਘ ਆਖਦਾ ਹੈ ਕਿ ਬੁੱਤ ਲਈ ਢੁਕਵੀਂ ਜਗ੍ਹਾ ਨਹੀਂ ਮਿਲਸਕੀ। ਬੁੱਤ ਦੇ ਅੱਗੇ ਜੋ ਬੱਸ ਅੱਡਾ ਹੈ, ਉਸ ਦੀ ਹਾਲਤ ਖਸਤਾ ਹੈ। ਸਾਲ 2004 'ਚ ਅਕਾਲੀ ਵਿਧਾਇਕ ਨੇ 50 ਹਜ਼ਾਰ ਦੀ ਗਰਾਂਟ ਐਲਾਨੀ, ਜੋ 7 ਵਰ੍ਹਿਆਂ ਮਗਰੋਂ ਵੀ ਪੁੱਜ ਨਹੀਂ ਸਕੀ ਹੈ। ਵਿਧਵਾ ਮਾਂ ਆਖਦੀ ਹੈ ਕਿ ਉਸ ਨੂੰ ਬੁੱਤ ਲਗਾਏ ਜਾਣ ਮਗਰੋਂ ਤਸੱਲੀ ਬਣੀ ਹੈ। ਉਹ ਆਖਦੀ ਹੈ ਕਿ ਉਹ ਵੀ ਤਾਂ 40 ਵਰ੍ਹਿਆਂ ਤੋਂ ਜ਼ਿੰਦਗੀ ਦੀ ਜੰਗ ਹੀ ਲੜ ਰਹੀ ਹੈ। ਸਿਰਫ਼ ਸ਼ਹੀਦ ਦਾ ਨਾਮ ਰਹਿੰਦੀ ਦੁਨੀਆਂ ਤੱਕ ਚੱਲਦਾ ਰਹੇ,ਇਹੋ ਉਸ ਦੀ ਆਖਰੀ ਇੱਛਾ ਹੈ। ਜਵਾਨ ਪੁੱਤ ਸਰਕਾਰੀ ਬੇਰੁਖੀ 'ਤੇ ਖਫ਼ਾ ਹੈ। ਉਹ ਆਖਦਾ ਹੈ ਕਿ ਲੀਡਰਾਂ 'ਤੇ ਹੁਣ ਕੋਈ ਭਰੋਸਾ ਨਹੀਂ ਰਿਹਾ ਹੈ। ਇਹ ਪਰਿਵਾਰ 11 ਵਰ੍ਹਿਆਂ ਤੋਂ ਪਿੰਡ ਡਸਕਾ 'ਚ ਹਰ ਸਾਲ ਸ਼ਹੀਦ ਦੀ ਬਰਸੀ ਮਨਾ ਰਿਹਾ ਹੈ।

ਸਰਕਾਰ ਵਲੋਂ 10 ਏਕੜ ਜ਼ਮੀਨ ਐਲਾਨੀ ਗਈ ਜੋ ਕਿ ਚਾਰ ਦਹਾਕੇ ਮਗਰੋਂ ਵੀ ਮਿਲ ਨਹੀਂ ਸਕੀ ਸੀ। ਆਖਰ ਹੁਣ ਇਸ ਪ੍ਰਵਾਰ ਨੇ ਜ਼ਮੀਨ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਪਾਈ ਹੈ। ਵਿਧਵਾ ਮਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਉਹ ਆਪਣਾ ਪਰਿਵਾਰ ਪੈਨਸ਼ਨ ਸਹਾਰੇ ਪਾਲ ਰਹੀ ਹੈ। ਸਾਲ 2005 'ਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਲੱਖ ਰੁਪਏ ਦੀ ਮਾਲੀ ਮਦਦ ਦੇ ਦਿੱਤੀ ਸੀ ਜਿਸ ਨਾਲ ਉਨ੍ਹਾਂ ਨੇ ਪਿੰਡ 'ਚ ਇੱਕ ਮਕਾਨ ਖਰੀਦ ਲਿਆ ਸੀ। ਨਾਇਕ ਗੁਰਬਚਨ ਸਿੰਘ ਸਾਲ 1963 ਵਿੱਚ ਭਰਤੀ ਹੋਇਆ ਸੀ। ਉਸ ਨੇ ਪਹਿਲਾਂ ਭਾਰਤ ਚੀਨ ਜੰਗ ਲੜੀ। ਵਿਆਹ ਹੋਣ ਮਗਰੋਂ ਜਦੋਂ ਉਹ ਦੋ ਮਹੀਨੇ ਦੀ ਛੁੱਟੀ ਕੱਟਣ ਆਇਆ ਤਾਂ ਛੁੱਟੀ ਕੈਂਸਲ ਕਰਕੇ ਉਸ ਨੂੰ ਭਾਰਤ ਪਾਕਿ ਜੰਗ 'ਚ ਬੁਲਾ ਲਿਆ ਗਿਆ। ਇਸੇ ਜੰਗ 'ਚ ਉਹ ਸ਼ਹੀਦੀ ਜਾਮ ਪੀ ਗਿਆ। ਜਰਾ ਸੋਚੇ ਤੇ ਫਿਰ ਪੁੱਛੋ ਉਨ੍ਹਾਂ ਆਗੂਆਂ ਨੂੰ ਜੋ ਜੰਗਾਂ ਦੀ ਗੱਲ ਕਰਦੇ ਹਨ। ਆਪਣੇ ਪੁੱਤਾਂ ਨੂੰ ਤੱਤੀ ਵਾ ਨਹੀਂ ਲੱਗਣ ਦਿੰਦੇ। ਗਰੀਬਾਂ ਦੇ ਪੁੱਤਾਂ ਨੂੰ ਵਤਨ ਲਈ ਮਰ ਮਿਟਣ ਦਾ ਪਾਠ ਪੜਾਉਂਦੇ ਹਨ। ਕੋਈ ਬੋਫੋਰਜ਼ ਚੋਂ ਜੇਬਾਂ ਭਰ ਗਿਆ ਤੇ ਕੋਈ ਤਾਬੂਤਾਂ ਚੋਂ। ਗਰੀਬਾਂ ਦੇ ਹਿੱਸੇ ਤਾਂ ਸ਼ਹੀਦੀ ਹੀ ਆਈ ਹੈ। ਜੋ ਪਿਛੇ ਬਚ ਗਏ,ਉਨ੍ਹਾਂ ਦੇ ਪੱਲੇ ਗੁਰਬਤ ਬਚੀ ਹੈ। ਵਿਧਵਾ ਰੂਪ ਕੌਰ ਦਾ ਪ੍ਰਵਾਰ ਇਨ੍ਹਾਂ ਚੋਂ ਇੱਕ ਹੈ। ਇਹ ਕੇਹਾ ਵਤਨ ਹੈ ਜਿਸ 'ਚ ਪੁੱਤਾਂ ਨੂੰ ਦਿਹਾੜੀ ਕਰ ਕਰ ਕੇ ਬੁੱਤ ਲਾਉਣੇ ਪੈਂਦੇ ਹਨ। ਮੁੱਖ ਮੰਤਰੀ ਪੰਜਾਬ ਦੀਆਂ ਕਾਰਾਂ ਦਾ ਕਾਫਲਾ ਇੱਕੋ ਦਿਨ 'ਚ 65 ਹਜ਼ਾਰ ਦਾ ਤੇਲ ਪੀ ਜਾਂਦਾ ਹੈ ਜਦੋਂ ਕਿ ਬੁੱਤ ਦੀ ਕੀਮਤ ਇਸ ਤੋਂ ਕਿਤੇ ਘੱੱਟ ਹੁੰਦੀ ਹੈ।

ਕਾਰਗਿਲ ਜੰਗ ਦੇ ਪਹਿਲੇ ਸ਼ਹੀਦ ਅਜੇ ਆਹੂਜਾ ਦਾ ਬੁੱਤ ਤਾਂ ਬਠਿੰਡਾ 'ਚ 12 ਵਰ੍ਹਿਆਂ ਮਗਰੋਂ ਵੀ ਨਹੀਂ ਲੱਗ ਸਕਿਆ ਹੈ। ਭਾਰਤੀ ਹਵਾਈ ਫੌਜ ਦਾ ਸਕੈਅਡਰਨ ਲੀਡਰ ਅਜੇ ਆਹੂਜਾ 27 ਮਈ 1999 ਨੂੰ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਿਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੈਡ ਕਰਾਸ ਬਠਿੰਡਾ ਨੂੰ ਸ਼ਹੀਦ ਦੇ ਬੁੱਤ ਖਾਤਰ 50 ਹਜ਼ਾਰ ਰੁਪਏ ਦੇ ਫੰਡ ਦੇਣ ਲਈ ਆਖ ਦਿੱਤਾ। ਵਾਅਦਾ ਵੀ ਕੀਤਾ ਕਿ ਉਹ ਰੈਡ ਕਰਾਸ ਨੂੰ ਪੈਸੇ ਉਪਰੋਂ ਭੇਜ ਦੇਣਗੇ। ਰੈਡ ਕਰਾਸ ਬਠਿੰਡਾ ਨੇ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਦੇ ਫੰਡਾਂ ਚੋਂ ਮਿਤੀ 14 ਜੂਨ 1999 ਨੂੰ 50 ਹਜ਼ਾਰ ਦੇ ਫੰਡ ਬੁੱਤ ਲਈ ਪ੍ਰਵਾਨ ਕਰ ਦਿੱਤੇ ਸਨ। ਰੈਡ ਕਰਾਸ ਨੇ ਨਗਰ ਕੌਸ਼ਲ ਬਠਿੰਡਾ ਦੇ ਮਿਊਸਪਲ ਇੰਜੀਨੀਅਰ ਸ੍ਰੀ ਬੀ.ਡੀ.ਸਿੰਗਲਾ ਨੂੰ ਪੱਤਰ ਨੰਬਰ 1959 ਮਿਤੀ 15 ਜੂਨ 1999 ਰਾਹੀਂ ਨਵੀਂ ਦਿੱਲੀ ਦੀ ਫਰਮ ਮੈਸਰਜ਼ ਗੁਰੂ ਹੈਂਡੀਕਰਾਫਟਸ ਦੇ ਨਾਮ ਬੁੱਤ ਲਈ 50 ਹਜ਼ਾਰ ਦਾ ਡਰਾਫਟ ਬਣਾ ਕੇ ਦੇ ਦਿੱਤਾ ਸੀ। ਅੱਜ ਤੱਕ ਨਾ ਬੁੱਤ ਆਇਆ ਹੈ ਤੇ ਨਾ ਰੈਡ ਕਰਾਸ ਕੋਲ ਰਾਸ਼ੀ। ਅਖੀਰ ਰੈਡ ਕਰਾਸ ਬਠਿੰਡਾ ਨੇ ਨਗਰ ਕੌਸ਼ਲ ਨੂੰ ਪੱਤਰ ਨੰਬਰ 3169 ਮਿਤੀ 5 ਮਈ 2000 ਨੂੰ ਲਿਖ ਕੇ ਆਖਿਆ ਕਿ ਜੋ ਲੋਨ ਦੇ ਰੂਪ 'ਚ ਬੁੱਤ ਵਾਸਤੇ 50 ਹਜ਼ਾਰ ਦੀ ਰਾਸ਼ੀ ਲਈ ਗਈ ਹੈ,ਉਹ ਵਾਪਸ ਕੀਤੀ ਜਾਵੇ।

ਮੁੱਖ ਮੰਤਰੀ ਨੇ ਅੱਜ ਤੱਕ ਬੁੱਤ ਲਈ ਰਾਸ਼ੀ ਨਹੀਂ ਭੇਜੀ। ਪਤਾ ਲੱਗਾ ਹੈ ਕਿ ਬੁੱਤ ਦੀ ਕੀਮਤ ਤਿੰਨ ਲੱਖ ਤੋਂ ਉਪਰ ਸੀ ਜਿਸ ਦਾ ਕੋਈ ਪ੍ਰਬੰਧ ਨਾ ਹੋ ਸਕਿਆ। ਕੁਝ ਰਾਸ਼ੀ ਤਾਂ ਦਿੱਲੀ ਦੀ ਫਰਮ ਨੂੰ ਬੁੱਤ ਤਿਆਰ ਕਰਨ ਵਾਸਤੇ ਦੇ ਦਿੱਤੀ ਗਈ ਸੀ ਅਤੇ ਬਕਾਇਆ ਰਕਮ ਦੇਣ ਮਗਰੋਂ ਹੀ ਬੁੱਤ ਤਿਆਰ ਹੋਣਾ ਸੀ। ਉਧਰ ਅਜੇ ਆਹੂਜਾ ਦੀ ਵਿਧਵਾ ਅਲਕਾ ਆਹੂਜਾ ਅਤੇ ਇਕਲੌਤੇ ਬੱਚੇ ਅੰਕੁਸ਼ ਆਹੂਜਾ ਨੂੰ ਆਪਣੇ ਬਾਪ ਦਾ ਬੁੱਤ ਲੱਗਣ ਦੀ 12 ਵਰ੍ਹਿਆਂ ਮਗਰੋਂ ਵੀ ਉਡੀਕ ਬਣੀ ਹੋਈ ਹੈ। ਇਹ ਤਾਂ ਇੱਕਾ ਦੁੱਕਾ ਮਿਸਾਲਾਂ ਹਨ। ਤਸਵੀਰ ਦਾ ਦੂਜਾ ਪਾਸਾ ਦੇਖੋ। ਪੰਜਾਬ ਹਰਿਆਣਾ ਸੀਮਾਂ 'ਤੇ ਕਿੱਲਿਆ ਵਾਲੀ 'ਚ ਚੌਧਰੀ ਦੇਵੀ ਲਾਲ ਦਾ ਬੁੱਤ ਲਾਉਣ ਲਈ ਸਰਕਾਰ ਨੇ ਕੋਈ ਢਿੱਲ ਨਹੀਂ ਦਿਖਾਈ। ਬਿਜਲੀ ਬੋਰਡ ਦਾ ਦਫ਼ਤਰ ਢਾਹ ਕੇ ਪਹਿਲਾਂ ਚੌਧਰੀ ਦੇਵੀ ਲਾਲ ਦਾ ਬੁੱਤ ਲਾਇਆ। ਹੁਣ ਇਸ ਸਮਾਰਕ ਦੇ ਸਾਰੇ ਖਰਚੇ ਸਰਕਾਰ ਚੁੱਕ ਰਹੀ ਹੈ। ਮੁੱਖ ਮੰਤਰੀ ਪੰਜਾਬ ਦੇ ਸਟਾਫ ਦੇ ਇੱਕ ਮੈਂਬਰ ਦਾ ਬਾਪ ਬਠਿੰਡਾ ਜ਼ਿਲੇ ਦਾ ਇੱਕ ਸਧਾਰਨ ਅਕਾਲੀ ਸੀ। ਉਸ ਦੀ ਮੌਤ ਮਗਰੋਂ ਸਰਕਾਰ ਨੇ ਹੱਥੋਂ ਹੱਥੀ ਉਸ ਅਕਾਲੀ ਵਰਕਰ ਦੇ ਨਾਮ 'ਤੇ ਪਿੰਡ ਦੇ ਸਕੂਲ ਦਾ ਨਾਮਕਰਨ ਕਰ ਦਿੱਤਾ। ਕੂਕਾ ਲਹਿਰ ਦੇ ਅੱਧੀ ਦਰਜਨ ਸ਼ਹੀਦਾਂ ਦੇ ਨਾਮ 'ਤੇ ਸਰਕਾਰੀ ਸਕੂਲਾਂ ਦਾ ਨਾਮਕਰਨ ਕੀਤੇ ਜਾਣ ਦੀ ਕਾਰਵਾਈ ਦੋ ਵਰ੍ਹਿਆਂ ਤੋਂ ਫਾਈਲਾਂ 'ਚ ਹੀ ਅਟਕੀ ਹੋਈ ਹੈ।

ਦਿਨ ਫਿਰਨਗੇ। ਜਦੋਂ ਸ਼ਹੀਦਾਂ ਦੇ ਬੁੱਤ ਬੋਲਣਗੇ ਤਾਂ ਲੋਕ ਰਾਜ ਦੇ 'ਸੇਵਕਾਂ' ਨੂੰ ਥਾਂ ਨਹੀਂਓ ਲੱਭਣੀ। ਦੇਰ ਹੈ, ਅੰਧੇਰ ਨਹੀਂ। ਰਾਤ ਹੈ ਤਾਂ ਸਵੇਰ ਵੀ ਹੈ।

ਚਰਨਜੀਤ ਭੁੱਲਰ
ਲੇਖ਼ਕ ਸੀਨੀਅਰ ਪੱਤਰਕਾਰ ਹਨ।