ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, December 31, 2008

ਕਾਮਰੇਡਾਂ ਨੇ ਗੋਗੜਾਂ ਛੱਡੀਆਂ,ਚੰਦਰਾ... ਕਰਵਾਚੌਥ ਤੋਂ ਪਹਿਲਾਂ ਚੜ੍ਹਿਆ 'ਮਾਰਕਸੀ' ਚੰਦ...?


"ਔਰਤ ਪੈਦਾ ਨਹੀਂ ਹੁੰਦੀ ,ਔਰਤ ਬਣਾ ਦਿੱਤੀ ਜਾਂਦੀ ਹੈ"ਇਹ ਸਤਰ੍ਹਾਂ ਦੁਨੀਆਂ ਦੇ ਨਾਰੀਵਾਦੀ (ਫੈਮਨਿਸਟ) ਅੰਦੋਲਨ ਦੀ ਮਸ਼ਹੂਰ ਔਰਤ ਨੇਤਾ ਸਿਮੋਨ ਦੀ ਬੌਅਵਾਰ ਦੀਆਂ ਹਨ।ਇਹਨਾਂ ਸਤਰ੍ਹਾਂ ਨੂੰ ਸੁਣਕੇ ਮੈਂ ਹਮੇਸ਼ਾਂ ਦੁਖੀ ਤੇ ਭਾਵੁਕ ਹੁੰਦਾ ਰਿਹਾ ਹਾਂ।ਦੁਖੀ ਇਸ ਕਰਕੇ ਕੀ ਮੇਰੇ ਨਾਲ ਜੁੜੀਆਂ ਵੱਖ ਵੱਖ ਰਿਸ਼ਤਿਆਂ ਦੀਆਂ ਔਰਤਾਂ ਹਮੇਸ਼ਾਂ ਮਰਦਾਊ ਹੈਂਕੜ ਤੇ ਤਸ਼ੱਦਦ ਦਾ ਸ਼ਿਕਾਰ ਰਹੀਆਂ ਤੇ ਭਾਵੁਕ ਇਸ ਕਰਕੇ ਕਿ ਮੈਂ ਚੇਤਨ ਹੁੰਦਾ ਹੋਇਆ ਵੀ ਅਚੇਤਨ ਰਿਹਾ।ਇਹ ਸਤਰ੍ਹਾਂ ਚਾਹੇ ਇਕ ਹੋਂਦਵਾਦੀ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲੀ ਔਰਤ ਦੀਆਂ ਸਨ,ਪਰ ਆਮ ਸਮਾਜ ਤੱਕ ਇਹ ਸਤਰ੍ਹਾਂ ਨੂੰ ਸਭਤੋਂ ਵੱਧ ਨਾਰੀਵਾਦੀਆਂ ਨੇ ਨਹੀਂ,ਸਗੋਂ ਮਾਰਕਸਵਾਦੀਆਂ ਨੇ ਪਹੁੰਚਾਇਆ।ਪਰ ਜਿਵੇਂ ਹਮੇਸ਼ਾਂ ਮਨੁੱਖ ਆਪਣੀਆਂ ਗੱਲਾਂ ਦੇ ਹਾਣ ਦਾ ਕਦੇ ਨਹੀਂ ਹੋ ਸਕਿਆ,ਉਸੇ ਤਰ੍ਹਾਂ ਕਾਮਰੇਡਾਂ ਨੇ ਵੀ ਸਮਾਜ ਨੂੰ ਥਿਊਰਾਈਜ਼(ਸਿਧਾਂਤੀਕਰਨ) ਕਰਨ 'ਚ ਕਾਫੀ ਅਹਿਮ ਭੂਮਿਕਾ ਨਿਭਾਈ ,ਪਰ ਅਮਲ 'ਚ ਲਿਆਉਣ 'ਚ ਹਮੇਸ਼ਾਂ ਅਸਮਰਥ ਰਹੇ।ਇਸ ਲਈ ਹੋਂਦਵਾਦੀ ਸਿਮੋਨ ਦੀਆਂ ਲਾਇਨਾਂ ਨੂੰ ਪ੍ਰਚਾਰਨ ਵਾਲੇ 'ਕਾਮਰੇਡ' ਆਪ ਹਮੇਸ਼ਾ ਮਰਦਾਊ ਪਿੱਤਰਸੱਤਾ ਤੋਂ ਦੂਰ ਨਹੀਂ ਹੋ ਸਕੇ।

ਮੈਂ ਪੱਤਰਕਾਰੀ ਨਾਲ ਜੁੜਿਆ ਹੋਇਆ ਬੰਦਾ ਹਾਂ,ਇਸ ਲਈ ਵੱਡੀ ਤੋਂ ਵੱਡੀ ਘਟਨਾ ਮੇਰੇ ਲਈ ਹਮੇਸ਼ਾ ਖ਼ਬਰ ਬਣਕੇ ਰਹਿ ਜਾਂਦੀ ਹੈ।ਮੌਜੂਦਾ ਸਮੇਂ ਖ਼ਬਰ ਤੇ ਪੱਤਰਕਾਰ ਦਾ ਰਿਸ਼ਤਾ ਹੀ ਕੁਝ ਇਸ ਤਰ੍ਹਾਂ ਹੋ ਗਿਆ ਹੈ,ਕਿ ਪੱਤਰਕਾਰ ਸੰਵੇਦਨਹੀਣ ਹੁੰਦੇ ਜਾ ਰਹੇ ਹਨ,ਪਰ ਕੁਝ ਖ਼ਬਰਾਂ ਅੱਜ ਵੀ ਕਿਸੇ ਕਿਸੇ ਪੱਤਰਕਾਰ ਨੂੰ ਭਾਵੁਕ ਕਰ ਦਿੰਦੀਆਂ ਨੇ।ਮੈਨੂੰ ਵੀ ਕਰਵਾਚੌਥ ਤੋਂ ਇਕ ਦਿਨ ਪਹਿਲਾਂ ਆਈ ਖ਼ਬਰ ਨੇ,ਬੜਾ ਭਾਵੁਕ ਕੀਤਾ।ਜ਼ਿਆਦਾ ਇਸ ਕਰਕੇ ਵੀ ਕਿ ਮੈਂ ਉਸ ਖ਼ਬਰ ਦੀ ਪੀੜਤ ਔਰਤ ਨੂੰ ਨਿਜੀ ਤੌਰ 'ਤੇ ਜਾਣਦਾ ਸੀ।ਖ਼ਬਰ ਸੀ,ਸੀ.ਪੀ.ਆਈ.(ਐੱਮ) ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ 'ਕਾਮਰੇਡ' ਬਲਵੰਤ ਸਿੰਘ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਹੈ।ਮੁਅੱਤਲੀ ਲਈ ਗੰਭੀਰ ਇਲਜ਼ਾਮ ਸਨ,ਕਿਸੇ ਵਿਧਵਾ ਔਰਤ ਨਾਲ ਸ਼ਰਾਬ ਪੀਕੇ ਬਦਸਲੂਕੀ ਕਰਨ ਦਾ।ਵੈਸੇ ਇਹ ਇਲਜ਼ਾਮ ਕਿਸੇ ਕਮਿਊਨਿਸਟ ਪਾਰਟੀ ਦਾ ਕੋਈ ਨਵਾਂ ਵਰਤਾਰਾ ਨਹੀਂ,ਬਲਕਿ ਪਹਿਲਾਂ ਵੀ ਅਜਿਹੇ ਇਲਜ਼ਾਮਾਂ ਦਾ ਇਤਿਹਾਸ ਕਾਫੀ ਪੁਰਾਣਾ ਹੈ।ਅਜਿਹੇ ਇਲਜ਼ਾਮ ਕਿਸੇ ਹੋਰ ਪਾਰਟੀ 'ਤੇ ਲੱਗੇ ਹੁੰਦੇ ਤਾਂ ਸ਼ਾਇਦ ਏਨੀ ਚਰਚਾ ਦਾ ਵਿਸ਼ਾ ਨਹੀਂ ਬਣਨਾ ਸੀ।ਇਲਜ਼ਾਮ ਮਾਰਕਸਵਾਦੀ ਪੁਸ਼ਤਪਨਾਹੀ ਦੀ ਸਭ ਤੋਂ ਵੱਡੀ ਦਾਅਵੇਦਾਰ ਕੁਹਾਉਂਦੀ ਪਾਰਟੀ ਦੇ ਵੱਡੇ ਦਾਅਵੇਦਾਰ 'ਤੇ ਲੱਗੇ ਸਨ।ਇਲਜ਼ਾਮ ਲੱਗਣ ਤੋਂ ਬਾਅਦ ਵੀ ਜਿਸ ਤਰ੍ਹਾਂ ਉਸ ਪਾਰਟੀ ਦਾ ਰਵੱਈਆ ਰਿਹਾ,ਉਹ ਇਲਜ਼ਾਮਾਂ ਤੋਂ ਵੀ ਸੰਦੇਹਪੂਰਨ ਸੀ।ਪਾਰਟੀ ਵਲੋਂ ਪ੍ਰੈਸ ਸਾਹਮਣੇ ਸਿਰਫ ਏਨਾ ਕਿਹਾ ਗਿਆ,ਕਿ ਬਲਵੰਤ ਸਿੰਘ 'ਤੇ ਗੰਭੀਰ ਇਲਜ਼ਾਮ ਨੇ,ਪਰ ਸਵਾਲ ਪੈਦਾ ਹੁੰਦਾ ਹੈ, ਕਿ ਪਾਰਟੀ ਨੇ ਇਹਨਾਂ ਸਾਰੇ ਗੰਭੀਰ ਇਲਜ਼ਾਮਾਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਿਉਂ ਕੀਤੀ।ਕੀ ਸਿਰਫ ਵੋਟਾਂ ਦੇ ਨੁਕਸਾਨ ਨੂੰ ਵੇਖਦਿਆਂ ਕਾਮਰੇਡਾਂ ਨੇ ਆਪਣੀ ਪਿੱਤਰਸਤਾ ਵਿਰੋਧੀ ਲੜਾਈ ਨੂੰ ਮੱਠਾ ਕਰ ਦਿੱਤਾ।ਕੀ ਪਿੱਤਰਸੱਤਾ ਵਿਰੁੱਧ ਲੜਨ ਦਾ ਸਬਕ ਸਿਰਫ 'ਬਾਹਰਲਿਆਂ' ਨੂੰ ਹੀ ਸਿਖਾਉਣਾ ਹੈ।ਸੀ.ਪੀ.ਆਈ.ਐੱਮ 'ਚੋਂ ਕੁਝ ਸਮਾਂ ਪਹਿਲਾਂ ਕੱਢੇ ਆਗੂ ਮੰਗਤ ਰਾਮ ਪਾਸਲਾ ਨੇ ਇਸ ਘਟਨਾ ਤੋਂ ਬਾਅਦ ਕਿਹਾ,ਕਿ ਪਾਰਟੀ 'ਚ ਅਜਿਹੇ ਵਰਤਾਰੇ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਉਹ ਕਾਮਰੇਡ ਹਰਕ੍ਰਿਸ਼ਨ ਸਰਜੀਤ ਤੇ ਪਾਰਟੀ ਕੋਲ ਕਰ ਚੱਕੇ ਸਨ,ਪਰ ਕੋਈ ਕਾਰਵਾਈ ਨਹੀਂ ਹੋਈ ,ਸਗੋਂ ਉਹਨਾਂ ਨੂੰ ਨਿਸ਼ਾਨਾ ਬਣਾਕੇ ਬਾਹਰ ਦਾ ਰਾਸਤਾ ਵਿਖਾਇਆ ਗਿਆ।ਦਅਰਸਲ ,ਸਵਾਲ ਸਿਰਫ ਇਸ ਘਟਨਾ ਦਾ ਨਹੀਂ,ਬਲਕਿ ਉਸ ਪਿੱਤਰਸੱਤਾ ਦਾ,ਜੋ ਇਹਨਾਂ ਅਗਾਂਹਵਧੂ ਕਹਾਉਂਦੀਆਂ ਤਮਾਮ ਕਮਿਊਨਿਸਟ ਪਾਰਟੀਆਂ(ਖਾਸ ਕਰ ਲੀਡਰਸ਼ਿਪ) 'ਤੇ ਭਾਰੂ ਹੈ। ਅਜਿਹੀਆਂ ਘਟਨਾਵਾਂ ਦਾ ਵਰਤਾਰਾ ਸਿਰਫ ਮੁੱਖਧਾਰਾ ਦੇ ਕਮਿਊਨਿਸਟਾਂ 'ਚ ਨਹੀਂ ,ਬਲਕਿ ਪਿੱਤਰਸੱਤਾ ਦੀ ਇਹ ਸੱਤਾ ਸੰਸਦੀ ਧਾਰਾ ਨੂੰ ਰੱਦ ਕਰਕੇ ਅੰਡਰਗਰਾਊਂਡ ਹੋਈਆਂ ਨਕਸਲੀ ਪਾਰਟੀਆਂ 'ਤੇ ਵੀ ਭਾਰੂ ਹੈ।ਔਰਤ ਨੂੰ ਅੱਧੀ ਧਰਤੀ ਤੇ ਅੱਧੇ ਅਕਾਸ਼ ਦੀ ਦਾਅਵੇਦਾਰ ਕਹਿਣ ਵਾਲੀਆਂ ਇਹਨਾਂ ਪਾਰਟੀਆਂ ਦੀ ਲੀਡਰਸ਼ਿਪ ਅੰਦਰ ਔਰਤਾਂ ਦੀ ਗਿਣਤੀ ਨਾਂਮਾਤਰ ਹੈ।


ਕੁਝ ਯਾਦਾਂ ਬੜੀਆਂ ਇਤਿਹਾਸਕ ਹੁੰਦੀਆਂ ਹਨ,ਅਜਿਹੀ ਹੀ ਮੁੱਦੇ ਨਾਲ ਜੁੜਦੀ ਇਕ ਯਾਦ ਮੈਨੂੰ ਇਤਿਹਾਸ ਵਾਂਗ ਦਹੁਰਾਉਣੀ ਪੈ ਰਹੀ ਹੈ।ਜਿਸਨੂੰ ਦੁਹਰਾਉਣ ਦੀ ਮੈਨੂੰ ਕਾਫੀ ਜ਼ਰੂਰਤ ਲੱਗ ਰਹੀ ਹੈ।ਮੈਂ ਜਦੋਂ ਪਿੰਡ ਸੀ ਤਾਂ ਇਕ ਸ਼ਾਮ ਖੇਤ ਪਾਣੀ ਲਾਉਂਦੇ ਨੂੰ ਮੈਨੂੰ ਕਾਫੀ ਹਨੇਰਾ ਹੋ ਗਿਆ।ਸਰਦੀਆਂ ਤੋਂ ਪਹਿਲਾਂ ਦੀ ਉਸ ਅਧਠੰਡੀ ਸੁੰਨਸਾਨ ਰਾਤ 'ਚ ਮੈਂ ਖੇਤੋਂ ਘਰ ਵਾਪਸ ਆ ਰਿਹਾ ਸੀ ਤਾਂ ਰਾਤ ਦੇ ਗਿਆਰਾਂ-ਬਾਰ੍ਹਾਂ ਵਜੇ ਇਕ ਬਾਬਾ ਪਿੰਡ ਦੀ ਸੱਥ 'ਚ ੳੁੱਚੀ ੳੁੱਚੀ ਬੋਲ ਰਿਹਾ ਸੀ..ਕਾਮਰੇਡਾਂ ਨੇ ਗੋਗੜਾਂ ਛੱਡੀਆਂ ਚੰਦਰਾ ਜ਼ਮਾਨਾ ਆ ਗਿਆ..ਕਾਮਰੇਡਾਂ ਨੇ..? ਮੈਂ ਬਚਪਨ ਤੋਂ ਸੁਣਦਾ ਆ ਰਿਹਾ ਸੀ ਕਿ ਇਹ ਬਾਬਾ ਕਿਸੇ ਸਮੇਂ ਕਾਮਰੇਡਾਂ ਨਾਲ ਹੁੰਦਾ ਸੀ।ਮੈਂ ਜਦੋਂ ਵੀ ਬਾਬੇ ਨੂੰ ਵੇਖਦਾ ਸਾਂ,ਹਮੇਸ਼ਾ ਉਸਦੇ ਚਿਹਰੇ 'ਤੇ ਇਕ ਅਜੀਬ ਜਿਹੀ ਚੁੱਪ ਹੁੰਦੀ।ਬਾਬੇ ਦੇ ਮੱਥੇ ਦੀਆਂ ਤਿਉੜੀਆਂ ਨੂੰ ਵੇਖਕੇ ਲਗਦਾ ਜ਼ਿਵੇਂ ਇਹ ਤੂਫਾਨ ਤੋਂ ਪਹਿਲਾਂ ਆਉਣ ਵਾਲੀ ਚੁੱਪ ਹੋਵੇ।ਉਸ ਰਾਤ ਜਦੋਂ ਮੈਂ ਬਾਬੇ ਕੋਲ ਗਿਆ ਤਾਂ ਬਾਬੇ ਦੀ ਕਾਫੀ ਸ਼ਰਾਬ ਪੀਤੀ ਹੋਈ ਸੀ।ਸਧਾਰਨ ਜਿਹੇ ਉਸ ਬਾਬੇ ਦੇ ਮੂੰਹ 'ਚੋਂ ਉਸ ਦਿਨ 5-7 ਵਾਦਾਂ ਵਿਵਾਦਾਂ ਵਾਲੇ ਭਾਰੇ ਭਾਰੇ ਸ਼ਬਦ ਨਿਕਲ ਰਹੇ ਸਨ ਤੇ ਉਹ ਵਾਰ ਦੁਹਰਾਅ ਰਹੇ ਸਨ..ਕਾਮਰੇਡਾਂ ਨੇ ਗੋਗੜਾਂ..।ਲਾਇਨਾਂ ਦਹਰਾਉਂਦੇ ਦਹਰਾਉਂਦੇ ਇਕਦਮ ਬੋਲੇ ,"ਮਕੈਨੀਕਲ ਹੋ ਗਏ ਨੇ ਇਹ ਸਾਰੇ ਦੇ ਸਾਰੇ...,ਰਾਜਨੀਤੀ ਗੋਗੜ ਛੱਡਣ ਲੱਗੀ ਆ ਇਹਨਾਂ ਦੀ...,ਜਗੀਰ ਬਣ ਗਈਆਂ ਨੇ ਪਾਰਟੀਆਂ, ਭਾਰੂ ਪੈਣ ਲੱਗੀ ਆ ਪਿੱਤਰਸੱਤਾ..ਤਿੱਤਰਸਤਾ.. ਬਾਬੇ ਦੀ ਜ਼ੁਬਾਨ ਲੜਖੜਾਉਣ ਲੱਗੀ।ਖੈਰ,ਇਹ ਸਭ ਕੁਝ ੳਦੋਂ ਮੇਰੇ ੳੁੱਪਰੋਂ ਲੰਘ ਰਿਹਾ ਸੀ।ਫਿਰ ਇਕ ਲੰਮੀ ਚੁੱਪ ਤੋਂ ਬਾਅਦ ਉਹ ਬੋਲੇ ,ਤੂੰ "ਏਂਗਲਜ਼" ਨੂੰ ਜਾਣਦਂੈ।ਮੈਂ ਬਿਨਾਂ ਸੋਚੇ ਕਿਹਾ,ਨਾ।ਮੈਂ ਸੋਚਿਆ ਬਾਬਾ ਪਤਾ ਨਹੀਂ ਕਿਸ ਸ਼ੈਅ ਦਾ ਨਾਂਅ ਲੈ ਰਿਹੈ।ਮੈਂ ਸੋਚ ਹੀ ਰਿਹਾ ਸਾਂ,ਕਿ ਬਾਬਾ ਫਿਰ ਆਪਣੇ ਅਚੇਤ ਜਿਹੇ 'ਚੋਂ ਬੋਲਿਆ,ਏਂਗਲਜ਼ ਨੇ ਕਿਹਾ ਸੀ"ਇਸ ਦੁਨੀਆਂ 'ਤੇ ਜੇ ਕਿਸੇ ਵਰਗ ਦੁਆਰਾ ਦੂਜੇ ਵਰਗ ਦਾ ਸਭਤੋਂ ਪਹਿਲਾਂ ਸ਼ੋਸ਼ਣ ਕੀਤਾ ਗਿਐ ਤਾਂ ਉਹ ਮਰਦ ਵਲੋਂ ਔਰਤ ਦਾ ਸ਼ੋਸ਼ਣ ਸੀ" ਤੇ ਇਹ ਅੱਜ ਵੀ ਜਾਰੀ ਹੈ।ਮੈਨੂੰ ਪਤਾ ਨਹੀਂ ਲੱਗਿਆ,ਕਿਸਨੇ ਕਿਹਾ,ਕਿਉਂ ਕਿਹਾ,ਕਿਹੜੇ ਵਰਗ।ਬਾਬਾ ਲਗਾਤਾਰ ਬੋਲੀ ਰਿਹਾ ਸੀ,"ਬਾਹਰਲੀ ਲੜਾਈ ਲੜੀ ਜਾਓ,ਵਰਗ ਦੁਸ਼ਮਣ ਲੱਭ ਲਓ,"ਅੰਦਰੂਨੀ" ਲੜਾਈ ਨਾ ਲੜਿਓ..,ਔਰਤ ਨੂੰ 'ਔਰਤ' ਬਣਾਉਣ ਦਾ ਸਿਲਸਿਲਾ ਪਤਾ ਨਹੀਂ ਕਦੋਂ ਰੁਕੂ...? ਫਿਰ ਬਾਬੇ ਦੇ ਜ਼ਿਵੇਂ ਸਾਰੇ ਸਾਹ ਸੱਤੂ ਮੁੱਕ ਗਏ ਹੋਣ।ਬਾਬਾ ਸ਼ਾਂਤ ਹੋ ਗਿਆ ਤੇ ਸੱਥ 'ਚ ਹੀ ਸੌਣ ਦਾ ਮੂਡ ਬਣਾਕੇ ਨਿਢਾਲ ਹੋ ਗਿਆ।ਬਾਬਾ ਕਾਫੀ ਭਰਿਆ ਪਿਆ ਸੀ,ਬਸ ਸਭ ਕੁਝ ਟੁੱਟਵਾਂ ,ਉਲਝਵਾਂ ਬੋਲ ਰਿਹਾ ਸੀ,ਟੁੱਟਦੇ ,ਉਲਝਦੇ ਬਾਬੇ ਨੂੰ ਨਸ਼ੇ ਨੇ ਬਿਲਕੁਲ ਤੋੜ ਦਿੱਤਾ।ਉਹ ਦਿਨ ਤੋਂ ਹੁਣ ਤੱਕ ਮੈਂ ਸੰਵੇਦਨਸ਼ੀਲ ਪਿੰਡੋਂ ਸੰਵੇਦਨਹੀਣ ਮੈਟਰੋ ਸ਼ਹਿਰ 'ਚ ਪਹੁੰਚ ਗਿਆ।ਹੋਰ ਬੜਾ ਕੁਝ ਬਦਲ ਗਿਆ।ਉਹ ਬਾਬਾ ਵੀ ਨਹੀਂ ਰਿਹਾ।ਇਸ ਘਟਨਾ ਦੇ ਬਹਾਨੇ ਮੇਰੇ ਉਹ ਦਿਨ ਤਾਜ਼ਾ ਹੋ ਗਿਆ,ਕਿਉਂਕਿ ਉਹ ਵੀ ਕਰਵਾਚੌਥ ਦਾ ਦਿਨ ਸੀ ਤੇ ਪਿੰਡ ਦੀਆਂ ਨਵ-ਵਿਆਹੀਆਂ ਕੋਠਿਆਂ 'ਤੇ ਖੜ੍ਹੀਆਂ ਆਪਣੇ ਆਪਣੇ 'ਚੰਦ' ਨੂੰ ਅਰਗ ਦੇ ਰਹੀਆਂ ਸਨ।

-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com

09899436972

4 comments:

  1. Wonderful post...

    Pehlee vaar title parh ke chaddi eh likhat...

    par dooji vaar poori parhee...

    harek tabke vich bande oon-taaeeean bharpoor hunde han... te comrade vee bande ee aaa..

    aapsi taal mel dee ghaat, ate practical execution dee thorh karke oh ghat ginati vich pahunch gaye ne...

    but i respect them for contribution to Indian socio political spectrum.

    You have a gud blog going on.

    ReplyDelete
  2. ਲੇਖ 'ਚ ਜੋ ਵਿਚਾਰ ਪ੍ਰਗਟਾਏ ਗਏ ਹਨ ਉਹ ਵਸਤੂਗਤ ਪੱਤਰਕਾਰੀ ਦੀ ਬਜਾਏ ਅੰਤਰਮੂਖੀ ਊਜਾਂ ਦਾ ਪ੍ਰਵਾਭ ਦਿੰਦੇ ਹਨ । ਲੇਖਕ ਆਪਣੇ ਵਾਹ 'ਚ ਆਈਆਂ ਔਰਤਾਂ ਦੀ ਮਾੜੀ ਦਸ਼ਾ ਅਤੇ ਸਬੰਧਤ ਮਰਦਾਂ ਦੇ ਤਸ਼ਦੱਦ ਪੂਰਨ ਰਵਈਏ ਬਾਰੇ ਚੇਤਨ ਹੋਣ ਦੇ ਬਾਵਜੂਦ 'ਅਚੇਤਨ' ਬਣਿਆ ਰਿਹਾ ਅਤੇ ਇਸ 'ਨਾ-ਮਰਦਊਪਣੇ' ਦੀ ਵਜ੍ਹਾ ਉਹ ਖੁਦ ਹੀ ਦੱਸ ਸਕਦਾ ਹੈ । ਏਸ ਗੱਲ ਤੋਂ ਨਿਰਾਸ਼ ਹੋ ਕੇ ਉਹ ਸੰਸਾਰ ਭਰ ਦੇ 'ਕਾਮਰੇਡਾਂ' ਨੂੰ ਨਿੰਦ ਰਿਹਾ ਹੈ । ਇਹ ਗੱਲ ਸਮਝ ਤੋਂ ਪਰੇ ਹੈ ਕਿ ਜੇ ਉਸ ਨਾਲ 'ਵੱਖ-ਵੱਖ' ਰਿਸ਼ਤਿਆਂ 'ਚ ਜੁੜੀਆਂ ਔਰਤਾਂ ਨਾਲ ਸਬੰਧਤ ਮਰਦ ਤਸ਼ਦੱਦ ਪੂਰਨ ਤਰੀਕੇ ਨਾਲ ਪੇਸ਼ ਆਉਂਦੇ ਹਨ ਤਾਂ ਇਸ 'ਚ 'ਕਾਮਰੇਡਾਂ' ਦਾ ਕਿ ਦੋਸ਼ ਹੈ ? ਉਸ ਨੂੰ ਚਾਹੀਦਾ ਇਹ ਹੈ ਕਿ ਉਹ ਥੋੜਾ 'ਮਰਦਊਪਣਾ' ਦਿਖਾਵੇ ਤੇ ਅਜਿਹੇ ਮਰਦਾਂ ਦੇ ਚਾਰ ਚਾਂਟੇ ਧਰੇ , ਐਵੇਂ ਬਲੌਗ 'ਤੇ ਭਾਵੁਕ ਹੋਣ ਦਾ ਕੋਈ ਫਾਇਦਾ ਨਹੀਂ ।
    ਲੇਖ਼ਕ ਨੇ ਜਿਸ ਬਾਬੇ ਦੀ ਅੰਤਲੇ ਪਹਿਰੇ 'ਚ ਗੱਲ ਕੀਤੀ ਹੈ ਉਹ ਅਸਲੋਂ ਮਨਘੜਤ ਲਗਦੀ ਹੈ । ਮੈਂ ਪਿੰਡ 'ਚ ਹੀ ਰੰਹਿਦਾ ਹਾਂ ਤੇ ਦਾਅਵੇ ਨਾਲ ਕੰਹਿਦਾ ਹਾਂ ਕਿ ਬਾਬੇ ਅਜਿਹੀ 'ਸੋ ਕਾਲਡ ਇੰਟਲੈਕਚੂਅਲ' ਬੋਲੀ ਨਹੀਂ ਬੋਲਦੇ । ਇਹੋ ਜਿਹਾ ਬਾਬਾ ਸਿਰਫ਼ ਲੇਖਕ ਦੀ ਕਲਪਨਾ ਦੀ ਕਾਢ ਹੈ ।
    ਲੇਖਕ ਨੇ ਜਿਸ ਘਟਨਾ ਦਾ ਜ਼ਿਕਰ ਕੀਤਾ ਹੈ ਉਹ ਬਿਨਾ ਸ਼ੱਕ ਸ਼ਰਮਨਾਕ ਹੈ 'ਤੇ ਨਿੰਦਣਯੋਗ ਹੈ । ਅੱਜਕਲ੍ਹ ਗੱਦੀਆਂ 'ਤੇ ਕਾਬਜ ਰਾਜਸੀ ਪਾਰਟੀਆਂ ਦੇ ਚਰਿਤਰ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਹੈ । ਪਰ ਇਸ ਘਟਨਾ ਨੂੰ ਅਧਾਰ ਬਣਾਕੇ ਲੇਖ਼ਕ ਜੋ ਅੰਨੀ ਗੋਲਾਬਾਰੀ ਕਰ ਰਿਹਾ ਹੈ ਉਸ ਦਾ ਅਧਾਰ ਜਾਂ ਤੱਥ ਇਸ ਲੇਖ 'ਚ ਕਿਧਰੇ ਨਹੀਂ ਮਿਲਦੇ । ਬਿਨ੍ਹਾਂ ਤੱਥਾਂ ਤੋਂ ਕੋਈ ਵੀ ਇਲਜ਼ਾਮ ਮਹਿਜ਼ "ਊਜ" ਬਣਕੇ ਰਹਿ ਜਾਦੀਂ ਹੈ । ਅਤੇ ਲੇਖਕ ਦੀਆਂ ਇਹ ਊਜਾਂ, ਪੱਤਰਕਾਰ ਦੀ ਹੈਸੀਅਤ ਉਲੰਘਦੀਆਂ ਹਨ- ਲੇਖਕ ਇਕ 'ਜਖ਼ਮੀ ਕਾਮਰੇਡ' ਦੀ ਹੈਸੀਅਤ 'ਚ ਬੋਲ ਰਿਹਾ ਪ੍ਰਤੀਤ ਹੁੰਦਾ ਹੈ । ਜੇ ਇਹ ਮਾਮਲਾ ਹੈ ਤਾਂ ਉਸ ਨੂੰ ਮਾਰਕਸ ਦੀ ਟੂਕ ਯਾਦ ਕਰਨੀ ਚਾਹੀਦੀ ਹੈ - " ਮਸਲਾ ਸੰਸਾਰ ਦੀ ਵਿਆਖਿਆ ਦਾ ਨਹੀਂ ਤਬਦੀਲੀ ਦਾ ਹੈ " । ਜੇ ਉਸ ਨੂੰ ਕੋਈ ਖਾਸੀ ਪ੍ਰੇਸ਼ਾਨੀ ਹੈ ਤਾਂ ਉਹ ਇਸ ਹਾਲਾਤ ਦੀ ਤਬਦੀਲੀ 'ਚ (ਬਲੌਗ ਤੋਂ ਬਿਨ੍ਹਾਂ) ਕੀ ਯੋਗਦਾਨ ਪਾ ਰਿਹਾ ਹੈ? ਜੇ ਉਸ ਨੂੰ ਅਜਿਹੀ ਕੋਈ ਪ੍ਰੇਸ਼ਾਨੀ ਨਹੀਂ ਤਾਂ ਜਿਨ੍ਹਾਂ ਨੂੰ 'ਲੱਗੀਆਂ' ਨੇ ਉਹ ਆਪੇ ਨਜਿੱਠ ਲੈਣਗੇ ।
    ਕਮੈਂਟ ਛਪਣ ਦੀ ਆਸ ਨਾਲ ।।

    ReplyDelete
  3. coment wala bai v kamreda de herwe te reaction vajo bolda lag reha ,jd lok dunya bhar di burai nu bhand de ne fir comrade de galti nu kyo na galat kehen,nale post dunya bhar de kamreda te ne lgda eh ta reviosnist politics te kamreda de kehni karni nu jag jaher karda...jad burgua party theory ate membra de veaktaitav nu koi aam vanda alochna karda ta oh eh keh k taal den k j wala aukha ta aja tu party ch a k practic karla..matlab banda ja ta marxist ban k practic kre nahi usnu marxist theory te practic ,individual di alochna karn da koi haq nahi..qu k apni problem comrade khud he thek kar lainge..j koi eda karda ta oh nampusak hai....i repeat menu bai da coment individual khundak,ranjis,reaction cho likhya lagda ....umed nal bai explain karuga

    ReplyDelete