Thursday, September 24, 2009
ਡੈਸ਼ ਸਾਹਿਬ
(ਡੈਸ਼ ‘ਚ ਜਿਹਦਾ ਮਰਜ਼ੀ ਨਾਮ ਭਰ ਲਿਓ)
ਡੈਸ਼ ਸਾਹਿਬ ਵੀ ਕਵਿਤਾ ਸੋਚਦਾ ਹੈ
ਉਦਾਸੀ ਤੇ ਪਾਸ਼ ਵਾਂਗ
ਬਹਿਰ ਦੇ ਅੰਦਰ ਬਾਹਰ ਬਹਿਣਾ ਲੋਚਦਾ ਹੈ
‘ਦਿੱਲੀ ਦੀ ਹਾਕਮ ਔਰਤ ਦੇ ਪਿੰਡ ਦੀ ਕੁੜੀ ਨਾਲ ਵੈਰ’ ਵਾਲੀ ਕਵਿਤਾ ਪੜ੍ਹ ਕੇ
ਓਸ ਦਾ ਪੈਨ ਵੀ ਕਵਿਤਾ ਬੋਚਦਾ ਹੈ
ਕਿ ਦਿੱਲੀ ਦੇ ਫਿਕਰਾਂ ‘ਚ
ਓਹਰੇ ਪਿੰਡ ਦਾ ਜ਼ਿਕਰ ਕਿਊਂ ਨੀ ਆਉਂਦਾ
ਸ਼ਤਾਬਦੀ ਦੇ ਟੁੱਟੇ ਸ਼ੀਸ਼ੇ ‘ਚ
ਅੱਧੇ ਪਿੰਡ ਦੇ ਖਾਲੀ ਖੀਸੇ ਦਾ
ਮੰਤਰੀ ਨਾਲ ਹੋਏ ਧੱਕੇ ‘ਚ
ਫੰਦੇ ਨਾਲ ਲਟਕੇ ਜੱਗੇ ਦਾ
ਫੈਸ਼ਨ ਵੀਕਾਂ ਦੀ ਲੜਾਈ ‘ਚ
ਸੰਤੀ ਦੇ ਪਾਟੇ ਝੱਗੇ ਦਾ
ਜ਼ਿਕਰ ਕਿਉਂ ਨਹੀਂ ਆਉਂਦਾ
ਪਰ ਫੇਰ ਬੋਸ ਦੀ ਉੱਚੀ ਹਾਕ ਸੁਣ
ਔਕਾਤ ‘ਚ ਵਾਪਸ ਆਉਂਦਾ ਹੈ
ਨੀਮ ਸਰਕਾਰੀ ਹੈੱਡਲਾਈਨਾਂ ਲਿਖਦਾ ਹੈ
ਖੱਸੀ ਗੁਲਾਮ ਪੱਤਰਕਾਰ ਦੀ ਜ਼ਾਤ ‘ਚ ਵਾਪਸ ਆਉਂਦਾ ਹੈ
ਦਵਿੰਦਰਪਾਲ
Subscribe to:
Post Comments (Atom)
ਨੀਰੋ
ReplyDeleteਕਿਸੇ ਪੁਛਿਆ ਮੈਨੂੰ
ਨੀਰੋ ਨੂੰ ਮਰੇ ਕਿੰਨੇ ਸਾਲ ਕੁ ਸਾਲ ਹੋ ਗਏ ਨੇ?
ਤੇ ਮੈਂ ਹੈਰਾਨ ਸਾਂ
ਕਿ ਨੀਰੋ ਮਰਿਆ ਕਦੋਂ ਸੀ
ਜਦੋਂ ਨਿਠਾਰੀ
ਮਿਹਨਤਕਸ਼ਾਂ ਦੇ ਬੱਚਿਆਂ ਦੀ ਅੱਗ ਵਿੱਚ
ਠਰ ਰਿਹਾ ਸੀ
ਜਦੋਂ ਕੰਧਮਾਲ
ਦੇਸ਼ ਭਗਤੀ ਦੀ ਬਰਫ਼ ਥੱਲੇ
ਜਲ਼ ਰਿਹਾ ਸੀ
ਤੇ ਜਦੋਂ ਧਰਨੇ ਤੇ ਬੈਠੀਆਂ ਵਿਦਿਆਰਥਣਾਂ ਦਾ
ਮੰਚ ਤੇ ਬੈਠਾ ਦੁਰਯੋਧਨ
ਚੀਰਹਰਣ ਕਰ ਰਿਹਾ ਸੀ
ਉਦੋਂ ਮੈਂ
ਇੱਕ ਖੱਬੇ ਪੱਖੀ ਕਵੀ ਦੀ ਖਿੱਪ ਕਰ ਰਿਹਾ ਸੀ
ਰਹੱਸਵਾਦੀ ਤੇ ਦੈਵੀ ਕਵਿਤਾ ਦੀ ਬਿੱਠ ਕਰ ਰਿਹਾ ਸੀ
ਤੇ ਕਵਿਤਾ ਦੀ ਆਤਮਾ ਨੂੰ ਵੇਚ ਕੇ ਬੁਰਜ਼ੂਆਜੀ ਦਾ ਹਿੱਤ ਕਰ ਰਿਹਾ ਸੀ
ਜਦੋਂ ਲੋੜ ਸੀ
ਮੱਧਵਰਗ ਦੇ ਮੋਟੇ ਹੁੰਦੇ ਜਾਂਦੇ
'ਖੋਲ' ਨੂੰ ਤੋੜਨ ਦੀ
ਸ਼ਹਿਰ ਦੇ ਬੁਧੀਜੀਵੀਆਂ ਦਾ
'ਮਖੌਟਾ' ਨੋਚਣ ਦੀ
ਘਰ ਘਰ ਹੋ ਰਹੀ 'ਕਰੂਜ਼ਰ ਸੋਨਾਟਾ'
ਦੀ ਪੇਸ਼ਕਾਰੀ ਰੋਕਣ ਦੀ
ਐਨ ਉਸੇ ਸਮੇਂ
ਮਹਾਨ ਆਤਮਾਵਾਂ ਤੇ ਲਿਖਿਆ ਮੇਰਾ ਭੱਦਾ ਸ਼ਬਦ ਚਿਤਰ ਛਪ ਰਿਹਾ ਸੀ
ਮੇਰੇ ਅੰਦਰ ਦੂਰ ਕਿਤੇ ਹਨੇਰੇ ਕੋਨੇ ਵਿੱਚ 'ਕਾਫ਼ਰ ਮਸੀਹਾ' ਮਰ ਖੱਪ ਰਿਹਾ ਸੀ
ਤੇ ਪੁਰਸਕਾਰ ਪਰਾਪਤੀ ਲਈ ਕਿਸੇ ਮੰਤਰੀ ਨਾਲ਼ ਮੇਰਾ ਯਾਰਾਨਾ ਪੱਕ ਰਿਹਾ ਸੀ
ਮੈਂ ਹੋਰ ਵੀ ਹੈਰਾਨ ਸੀ
ਜਦੋਂ ਕਿਸੇ ਮੈਨੂੰ ਦੱਸਿਆ
ਕਿ ਨੀਰੋ ਰੋਮ ਦਾ ਰਹਿਣ ਵਾਲ਼ਾ ਸੀ?
ਜਦੋਂ
'80% ਲੋਕ ਮੇਰੇ ਭੁੱਖੇ ਸੌਂਦੇ ਹਨ'
ਦੀ ਰਿਪੋਰਟ ਛਪ ਰਹੀ ਸੀ
ਕਰੋੜਾਂ ਮਿਹਨਤਕਸ਼ਾਂ ਦੀ ਛਾਂਟੀ ਹੋ ਰਹੀ ਸੀ
ਸਵਾਸਤਿਕ ਦੇ ਨਿਸ਼ਾਨ ਨੂੰ
ਇੱਕ ਵਾਰ ਫਿਰ ਲੋਕਾਂ ਦੇ ਮੱਥੇ ਤੇ
ਦਾਗ਼ਣ ਦੀ ਕੋਸ਼ਿਸ਼ ਚੱਲ ਰਹੀ ਸੀ
'ਖੱਪ ਪੰਚਾਇਤਾਂ' ਖੱਪ ਪਾ ਰਹੀਆਂ ਸਨ
'honor killing' ਰਿਵਾਜ ਬਣ ਰਿਹਾ ਸੀ
ਉਸ ਵਕਤ ਜਦੋਂ
ਮੈਂ ਹੋਣਾ ਚਾਹੀਦਾ ਸੀ ਸੜਕ ਤੇ
ਗਰਜਵੇਂ ਨਾਹਰੇ ਲਾਉਂਦਾ ਹੋਇਆ
ਮੈਂ ਮਸੂਰੀ ਦੇ ਕਿਸੇ ਹੋਟਲ ਵਿੱਚ
ਬਖਸ਼ੀਸ ਵਿੱਚ ਮਿਲੀ
ਬਕਾਰਡੀ ਦੇ ਸਰੂਰ ਵਿੱਚ ਝੂੰਮਦਾ ਹੋਇਆ
'post modernism' ਦੀ
ਜੁਗਾਲੀ ਕਰਦਾ ਹੋਇਆ
ਕਵਿਤਾ ਪਾਠ ਕਰ ਰਿਹਾ ਸੀ
ਭਾਰਤੀ ਸੱਭਿਆਚਾਰ ਦੀ ਮਹਾਨਤਾ ਦੀ
ਸ਼ਾਦੀ ਭਰਦਾ ਹੋਇਆ
ਸੁਰੱਖਿਅਤ ਮਹਿਸੂਸ ਕਰ ਰਿਹਾ ਸੀ
ਕਿਉਂਕਿ
ਕੋਈ ਨਹੀਂ ਸੀ ਉੱਥੇ ਜੋ ਕਹਿ ਸਕਦਾ ਮੈਨੂੰ
'ਬਰੈਖਤ' ਵਾਂਗ
ਕੰਨ ਪਾੜਵੀਂ ਆਵਾਜ਼ ਵਿੱਚ
"ਤੂੰ ਨਾਜ਼ੀਆਂ ਦੀ ਨਾਜ਼ਾਇਜ ਔਲਾਦ ਹੈਂ,
ਤੂੰ ਨੀਰੋ ਹੈਂ !"
22g kmaal e kar diti...it's too good
ReplyDeleteBai amgeet.......ashqe tere...........asal ch teri vali original te meri comment ch honi chahidi si.......yadwinder jee dhayan deo te es kavita nu v main post ch paa deo please........kai vaar comments cho cheez miss ho jaandi a
ReplyDeleteVery Good Sir Ji
ReplyDeleteVerry Gud
ਦਵਿੰਦਰ ਜੀ ਸੁਲਝੇ ਹੌੲੈ ਚਿੰਤਕ ਤਾ ਹਨ ਹੀ ਵਧੀਆ ਕਵੀ ਵੀ ਹਨ ਪੜ ਕੇ ਵਧੀਆ ਲਗਾ ਇਸੇ ਤਰਾ ਲਿਖਦਾ ਰਹੀਂ ਭਾਅ
ReplyDeleteਸਤਿ ਸੀ੍ ਅਕਾਲ ਦਵਿੰਦਰਪਾਲ ਜੀ,ਡੈਸ਼ ਸਾਹਿਬ ਬਹੁਤ ਵਧੀਆ ਲੱਗੀ,
ReplyDelete- ਧਰਮਿੰਦਰ ਸੇਖੋਂ
Davinder Pal Ji Ate Amgeet ji...Slaam ihnan kavitavan lai...is andaaz lai......
ReplyDelete