ਹਰਪ੍ਰੀਤ ਦਾ ਫੋਨ ਆਇਆ।'ਰੂਪ-ਇਨਾਇਤ' ਘਰ ਆਈ ਹੈ।ਮੈਂ ਤਾਇਆ ਬਣ ਗਿਆ।ਸੋਚਿਆ 'ਹਰਪ੍ਰੀਤ ਨੇ ਸਾਡੀ ਧੀ ਦਾ ਨਾਂਅ ਕੁਦਰਤ 'ਚ ਪਰੋ ਦਿੱਤਾ। ਨਾਨਕ ਦੀ ਕੁਦਰਤ ਬਾਰੇ ਲੰਮੀ ਕੁਮੈਂਟਰੀ ਹੈ। ਮੈਂ ਲਿਖਦਾ ਹਾਂ 'ਬਾਈ ਨਾਨਕ ਦੀ ਵੇਈ ਦੇ ਕੰਢੇ ਰਹਿੰਦੈ' ਤੇ ਸ਼ਾਇਦ ਸਾਡੀ ਧੀ ਦੇ ਨਾਂਅ ਦਾ ਅਚੇਤ ਬੇਈ ਦੇ ਕੰਢੇ ਹੈ। ਇਹ ਅਚੇਤ ਵਿਚਾਰ 'ਚ ਨਹੀਂ ਅਮਲ 'ਚ ਪਿਆ ਹੈ। ਨਾਨਕ ਦੀ ਵਿਚਾਰਧਾਰਾ ਸਾਡੀ ਧੀ ਨਾਲ ਖੜ੍ਹੀ ਹੈ ਤੇ ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ। ਮੇਰੀ ਰੂਪ ਨਾਲ ਮੁਲਾਕਤ ਨਹੀਂ ਹੋਈ। ਓਹਦੇ ਬਚਪਨ ਦੀ ਜਗੀਰ ਖਿਡੋਣਿਆਂ ਨਾਲ ਮਿਲਾਂਗਾ।ਮੈਨੂੰ ਲੱਗਿਆ ਜੇ ਕਿਸੇ ਪੱਤਰਕਾਰ ਦੇ ਵਿਆਹ 'ਤੇ ਵੱਡੇ ਅਖ਼ਬਾਰ 'ਚ ਸੰਪਾਦਕੀ ਲਿਖੀ ਜਾ ਸਕਦੀ ਹੈ,ਤਾਂ ਮੈਂ ਤੇ ਹਰਪ੍ਰੀਤ ਸਾਡੀ ਧੀ ਨੂੰ ਬਲੌਗ ਤੇ 'ਜੀ ਆਇਆਂ ਨੂੰ' ਤਾਂ ਕਹਿ ਹੀ ਸਕਦੇ ਹਾਂ।-ਯਾਦਵਿੰਦਰ ਕਰਫਿਊ
“ਤਾਈ ਜੀ ਨਾਲੇ ਕਹਿੰਦੇ ਨੇ ਬੂਹੇ 'ਤੇ ਸ਼ਰੀ ਜਾਂ ਨਿੰਮ ਦੇ ਪੱਤੇ ਲਾਈਦੇ ਨੇ।
ਮੇਰੇ ਬੂਹੇ 'ਤੇ ਕਿਉਂ ਨਹੀਂ ਜਦੋਂ ਕਿ ਮੇਰੇ ਘਰ ਵੀ ਨਵਾਂ ਜੀਅ ਆਇਐ।” (ਸ਼ਰੀ ਜਾਂ ਨਿੰਮ ਦੇ ਪੱਤੇ ਪਹਿਲਾਂ ਪਹਿਲ ਉਸ ਘਰ ਟੰਗੇ ਜਾਂਦੇ ਸਨ ਜਿਸ ਘਰ ਨਵਜੰਮੇ ਬੱਚੇ ਦੀਆਂ ਕਿਲਕਾਰੀਆਂ ਗੂੰਜਦੀਆਂ ਸਨ।ਅਸਲ 'ਚ ਇਹਦਾ ਵਿਗਿਆਨਕ ਅਧਾਰ ਸੀ,ਉਹਨਾਂ ਸਮਿਆਂ 'ਚ ਕੋਈ ਅਜਿਹਾ ਤਰਲ ਜਾˆ ਹੋਰ ਰਸਾਇਣ(ਸਾਬਣ,ਵਾਸ਼ਿੰਗ ਜੈੱਲ) ਨਹੀਂ ਸੀ ਜਿਹੜਾ ਹੱਥਾਂ ਜਾਂ ਮੂੰਹ ਨੂੰ ਸਾਫ ਸੁੱਥਰਾ ਰੱਖ ਸਕੇ।ਸੋ ਸ਼ਰੀ ਜਾਂ ਨਿੰਮ ਦੇ ਪੱਤੇ ਦੋ ਤਰ੍ਹਾਂ ਦੇ ਕੰਮ ਕਰਦੇ ਸਨ।ਪਹਿਲਾ ਕਿ ਇਹ ਬਾਹਰੋਂ ਆਏ ਬੰਦੇ ਨੂੰ ਪਤਾ ਦੱਸਦੇ ਸਨ ਕਿ ਇਸ ਘਰ ਕੋਈ ਨਵਾਂ ਜੀਅ ਆਇਆ ਹੈ ਸੋ ਉਹ ਧਿਆਨ ਨਾਲ ਪਹਿਲਾਂ ਆਪਣੇ ਸਰੀਰਕ ਤਾਪਮਾਨ ਨੂੰ ਸਹੀ ਕਰਦਾ ਸੀ ਫਿਰ ਜਾਕੇ ਅੰਦਰ ਨਵੇਂ ਬੱਚੇ ਨੂੰ ਮਿਲਦਾ ਸੀ।ਦੂਜਾ ਸ਼ਰੀਂ ਜਾਂ ਨਿੰਮ ਦੇ ਪੱਤੇ ਐਂਟੀਬਾਇਓਟਿਕ ਮੰਨੇ ਜਾਂਦੇ ਹਨ ਅਤੇ ਇਹ ਮਾਂ ਅਤੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਾਉਂਦੇ ਹਨ।ਇਹਦਾ ਇੱਕ ਹੋਰ ਕਾਰਨ ਵੀ ਸੀ ਕਿ ਬੱਚੇ ਦੇ ਜਨਮ ਦੌਰਾਨ ਮਾਂ ਦੀਆਂ ਸਰੀਰਕ ਕਮਜ਼ੋਰੀਆਂ ਦੇ ਨਾਲ ਨਾਲ ਅੱਖਾਂ 'ਤੇ ਵੀ ਅਸਰ ਪੈਂਦਾ ਹੈ।ਸੋ ਇਸ ਦੌਰਾਨ ਜਦੋਂ ਉਹ ਬੂਹੇ 'ਤੇ ਟੰਗੇ ਪੱਤਿਆਂ ਦੀ ਹਰਿਆਵਲ ਨੂੰ ਵੇਖੇ ਤਾਂ ਅੱਖਾਂ ਲਈ ਇਹ ਇੱਕ ਚੰਗਾ ਨੁਸਖਾ ਸਿੱਧ ਹੁੰਦਾ ਸੀ।ਕਿਉਂ ਕਿ ਸੂਤਕ ਦੌਰਾਨ ਮਾਂ ਨੂੰ ਬਾਹਰ ਅੰਦਰ ਆਉਣ ਜਾਣ ਦੀ ਕਾਫੀ ਪਾਬੰਧੀ ਹੁੰਦੀ ਸੀ ਅਤੇ ਉਹਦੇ ਅਰਾਮ ‘ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀ।ਹੁਣ ਇਹ ਨਹੀਂ ਪਤਾ ਕਿ ਇਹ ਕਦੋਂ ਸਿਰਫ ਮੁੰਡੇ ਵਾਰੀ ਰਹਿ ਗਿਆ ਅਤੇ ਕੁੜੀ ਵਾਰੀ ਅਲੋਪ ਹੋ ਗਿਆ)
“ਪੁੱਤ ਉਹ ਤਾਂ ਮੁੰਡਾ ਹੋਣ ‘ਤੇ ਲਾਈਦੈ” “ਕਿਉਂ ਕੁੜੀ ਦਾ ਹੋਣਾ ਕੋਈ ਨਵੇਂ ਜੀਅ ਦਾ ਆਉਣਾ ਕਿਉਂ ਨਹੀਂ ?
ਆਖਰ ਇਹਨਾਂ ਸਾਰੀਆਂ ਗੱਲਾਂ 'ਚ ਮੈਂ ਪੂਰਨੇ ਪਏ ਉਹਨਾਂ ਪ੍ਰਤੀਕਾਂ ਨਾਲ ਜੂਝ ਰਿਹਾ ਹਾਂ ਜੋ ਸਮਾਜ ਅੰਦਰ ‘ਲਿੰਗ ਸਮਾਨਤਾ’ ਨੂੰ ਢਾਅ ਲਾਉਂਦੇ ਹਨ।ਮੇਰੇ ਹੱਡਾਂ 'ਚ ਰਚਿਆ ਸਿੱਖ ਫਲਸਫਾ ਮੈਨੂੰ ਦੱਸਦਾ ਹੈ ਕਿ ਲਿੰਗ ਫਰਕ ਨਾ ਦੀ ਕੋਈ ਸ਼ੈਅ ਹੈ ਹੀ ਨਹੀਂ।ਸਿੰਘ ਦਾ ਅਰਥ ਵੀ ਸ਼ੇਰ ਅਤੇ ਕੌਰ ਦਾ ਅਰਥ ਵੀ ਸ਼ੇਰ ਹੈ।ਪਰ ਪੰਜਾਬ ਗ੍ਰੰਥਾਂ ‘ਚ ਜਾਂ ਪ੍ਰੋ ਪੂਰਨ ਸਿੰਘ ਦੇ ਪੰਜਾਬ ਜਿਊਂਦਾ ਗੁਰਾਂ ਦੇ ਨਾਮ ‘ਤੇ ਦੀ ਸ਼ਾਹਦੀ ਤਾਂ ਖੂਬ ਭਰਦਾ ਹੈ ਪਰ ਅਮਲੀ ਬਣਤਰ ਅਜੇ ਤੱਕ ਕਾਇਮ ਨਹੀਂ ਹੋਈ। “ਨਹੀਂ ਤਾਈ ਜੀ ਹੋਰਾਂ ਦਾ ਮੈਨੂੰ ਪਤਾ ਨਹੀਂ ਮੇਰੇ ਘਰ ਤਾਂ ਸ਼ਰੀਂ ਦੇ ਪੱਤੇ ਟੰਗੇ ਹੀ ਜਾਣਗੇ।ਪਿੰਡ 'ਚ ਭਾਜੀਆਂ ਵੀ ਵੰਡੀਆਂ ਜਾਣਗੀਆਂ।”
ਮਾਤਾ ਜੀ ਬੋਲੇ ਪੁੱਤ ਸ਼ਰੀਂ ਦੇ ਪੱਤੇ ਤਾਂ ਠੀਕ ਏ ਪਰ ਭਾਜੀ ਰਹਿਣ ਦੇ ਐਵੇਂ ਲੋਕ ਹੱਸਣਗੇ।ਮੇਰੇ ਮੰਨ 'ਚ ਉਸ ਸਮੇਂ ਇਹੋ ਆ ਰਿਹਾ ਸੀ ਕੀ ਮੈਨੂੰ ਸਮਾਜ ਅੰਦਰ ਪਈਆਂ ਪਿਰਤਾਂ ਦੀ ਪਰਵਾਹ ਕਰਨੀ ਚਾਹੀਦੀ ਹੈ? ਅਸਲ 'ਚ ਮੇਰੀ ਮਾਂ ਨੂੰ ਬਹੁਤ ਖੁਸ਼ੀ ਸੀ ਨਵੇਂ ਜੀਅ ਦੇ ਆਉਣ ਦੀ ਪਰ ਸਮਾਜ ਅੰਦਰਲੀਆਂ ਪਿਰਤਾਂ ਖਿਲਾਫ ਉਹ ਜਾਣਾ ਨਹੀਂ ਸੀ ਚਾਹੁੰਦੀ।ਉਸ ਸਮੇਂ ਮੈਨੂੰ ਸਿਰਫ ਬਾਬਾ ਨਾਨਕ ਯਾਦ ਆਇਆ ਅਤੇ ਇਹ ਵੀ ਜ਼ਰੂਰ ਸੋਚਿਆ ਕਿ ਮੈਂ ਤਾਂ ਇੱਕ ਛੋਟੀ ਜਿਹੀ ਗੱਲ ਨੂੰ ਮਨਾਉਣ ਲਈ ਏਨੀ ਜਦੋਜਹਿਦ ਕਰ ਰਿਹਾ ਹਾਂ ਬਾਬੇ ਨਾਨਕ ਨੇ ਤਾਂ ਹਜ਼ਾਰਾਂ ਪਿਰਤਾਂ ਨੂੰ ਤੋੜਿਆ ਆਖਰ ਏਨੀ ਮਗਜਮਾਰੀ ਸਮਾਜ ਨਾਲ ਕਰਨ ਲਈ ਕਿੰਨਾ ਜਿਗਰਾ ਚਾਹੀਦਾ ਹੋਵੇਗਾ।ਫਿਰ ਬਾਬਾ ਨਾਨਕ ਹੀ ਮੇਰੀ ਤਾਕਤ ਬਣਦੇ ਨੇ ਅਤੇ ਮੈਨੂੰ ਕਹਿੰਦੇ ਨੇ ਸਿੱਖੀ ਦਾ ਅਸਲ ਫਲਸਫਾ ਬਾਹਰੀ ਸਰੂਪ 'ਚ ਨਹੀਂ ਸਗੋਂ ਉਸ ਤੋਂ ਪਹਿਲਾਂ ਅੰਦਰਲੇ ਜਜ਼ਬੇ 'ਚ ਹੈ।ਮੈਂ ਦਾਅਵਾ ਨਹੀਂ ਕਰਦਾ ਕਿ ਮੈਂ ਸਮਾਜ ਅੰਦਰਲੀਆਂ ਹਰ ਨਾਸੂਰ ਹੋਏ ਪ੍ਰਤੀਕ ਖਤਮ ਕਰਨ ਦਾ ਦਮ ਰੱਖਦਾ ਹਾਂ ਪਰ ਕੁਝ ਨਾ ਹੋਣ ਨਾਲੋਂ ਚੰਗਾ ਹੈ ਕਿ ਕੁਝ ਕੁ ਹੋ ਜਾਣਾ।ਕੰਨਿਆਂ ਭਰੂਣ ਹੱਤਿਆ ਤੋਂ ਲੈਕੇ ਔਰਤਾਂ ਖਿਲਾਫ ਘਰੇਲੂ ਹਿੰਸਾ,ਬਲਾਤਕਾਰ,ਸ਼ੌਸ਼ਨ,ਦਾਜ ਪ੍ਰਥਾ ਆਦਿ ਦਾ ਇੱਕੋ ਹੱਲ ਇੱਥੇ ਹੀ ਹੈ ਕਿ ਅਸੀ ਕੁੜੀ ਦੇ ਜਨਮ ਨੂੰ ਮੁੱਢਲੇ ਰੂਪ ‘ਚ ਕਿੰਝ ਲੈਂਦੇ ਹਾਂ।ਜਿਸ ਦਿਨ ਮੁੰਡੇ ਜਾਂ ਕੁੜੀ ਦੇ ਜਾਲਿਆਂ ਨੂੰ ਅਸੀ ਸਾਫ ਕਰਕੇ ਲਿੰਗ ਸਮਾਨਤਾ ਦਾ ਜਜ਼ਬਾ ਸਮਝ ਗਏ ਉਸ ਦਿਨ ਸਾਨੂੰ ਬਹੁਤ ਸਾਰੇ ਪਹਿਲੂਆਂ ਦਾ ਹੱਲ ਮਿਲ ਜਾਵੇਗਾ।
ਮੇਰੀ ਬੇਟੀ ਨੂੰ ਮਿਲਣ ਆਉਣ ਵਾਲਿਆਂ ਦੇ ਅੰਬਾਰ ‘ਚ ਮੈਂ ਉਹੀ ਸੰਵਾਦ ਸੁਣ ਰਿਹਾ ਹਾ ਜੋ ਮੈਂ ਹਰ ਬੇਟੀ ‘ਤੇ ਹੋਣ ‘ਤੇ ਦੂਜਿਆਂ ਦੇ ਘਰੋਂ ਸੁਣਦਾ ਆਇਆ ਹਾਂ।
“ਚਲੋ ਧੀਆਂ ਵੀ ਕਿਹੜੀਆਂ ਮਾੜੀਆਂ ਹੁੰਦੀਆਂ ਨੇ, ਸਾਡੇ ਘਰ ਲੱਛਮੀ ਆਈ ਏ, ਪੁੱਤਾਂ ਨਾਲੋਂ ਜ਼ਿਆਦਾ ਧੁੱਖ ਵੰਢਾਉਂਦੀਆਂ ਨੇ ਧੀਆਂ,
ਇਹਨਾਂ ਗੱਲਾਂ ‘ਚ ਧੀਆਂ ਨੂੰ ਲੈ ਕੇ ਕੀਤਾ ਜਾਣ ਵਾਲੀ ਕਥਨੀ ‘ਚ ਇੱਕ ਵੀ ਸਾਰਥਕ ਕਥਨ ਨਹੀਂ ਹੈ।ਇਹ ਸਾਰਿਆਂ ਚੋਂ ਪਰਗਟ ਹੋਣ ਵਾਲਾ ਜਜ਼ਬਾਤ ਇਹੋ ਹੈ ਕਿ ਉਮੀਦ ਤਾਂ ਅਸੀ ਮੁੰਡੇ ਦੀ ਕੀਤੀ ਸੀ ਚੱਲੋ ਕੋਈ ਨਾ ਇਹ ਵੀ ਚੰਗਾ ਹੈ।ਬੇਸ਼ੱਕ ਬੁਜ਼ਰਗਾਂ ਦੇ ਕਥਨ ‘ਚ ਅਜਿਹੇ ਜ਼ਿਕਰ ਨੂੰ ਬੁਰਾ ਨਹੀਂ ਮੰਨਦਾ ਜਦੋਂ ਉਹ ਇਹ ਕਹਿੰਦੇ ਹਨ ਕਿ ਉਹ ਨਾਰ ਸੁੱਲਖਣੀ ਜਿੰਨ੍ਹੇ ਪਹਿਲਾਂ ਜਾਈ ਲੱਛਮੀ।ਪਰ ਮੇਰੇ ਮਨ ‘ਚ ਇੱਕ ਗੱਲ ਸਾਫ ਹੈ।ਸਾਡੀ ਬੇਟੀ ਨੂੰ ਰੱਬ ਦੀ ਨਿਰਾਰਥਕ ਰਜ਼ਾ ਨਾ ਕਹੋ।ਉਹਦਾ ਹੋਣਾ ਉਹਦੀ ਆਪਣੀ ਇਬਾਰਤ ਹੋਵੇਗੀ।ਹਾਂ ਸਭ ਤੋਂ ਖਾਸ ਇਹ ਹੈ ਕਿ ਮੇਰੀ ਬੇਟੀ ਲੱਛਮੀ ਵੀ ਨਹੀਂ,ਮਾਈ ਭਾਗੋ ਵੀ ਨਹੀਂ ਉਹ 'ਰੂਪ ਇਨਾਇਤ ਕੌਰ' ਹੈ।ਉਹਦਾ ਆਪਣਾ ਵਜੂਦ ਹੈ ਅਤੇ ਆਪਣਾ ਨਾਮ ਹੈ।ਮੁੰਡੇ ਕੁੜੀ ਨੂੰ ਲੈਕੇ ਚੱਲਣ ਵਾਲੇ ਤਮਾਮ ਸੰਵਾਦ ਤਾਂ ਅਸੀ ਪਹਿਲੇ ਦਿਨੋਂ ਹੀ ਫਰਕ ਪਾਕੇ ਖੱੜ੍ਹੇ ਕਰ ਦਿੱਤੇ ਹਨ।ਸੋ ਜੋ ਮੇਰੀ ਬੇਟੀ ਦਾ ਅਫਸੋਸ ਕਰਨਾ ਚਾਹੁੰਦਾ ਹੈ ਉਹ ਬੇਸ਼ੱਕ ਘਰ ਨਾ ਆਵੇ।ਉਹਦਾ ਸਵਾਗਤ ਨਹੀਂ ਕੀਤਾ ਜਾਵੇਗਾ।
ਬਾਕੀ ਦੁਨੀਆ ਦੀ ਕੰਡੀਸ਼ਨਿੰਗ ਏਨੀ ਜ਼ਿਆਦਾ ਹੋ ਗਈ ਹੈ ਕਿ ਕੁੜੀ ਲਈ ਤਮਾਮ ਗੱਲਾਂ ਵੀ ਮੌਨਸੂਨੀ ਬਣਕੇ ਨਿਕਲ ਰਹੀਆਂ ਹਨ।ਇਹਨਾˆ ਦਿਨਾਂ 'ਚ ਮੀਂਹ ਵਾਲਾ ਮੌਸਮ ਬਣ ਰਿਹਾ ਹੈ।ਇਸ ਦੌਰਾਨ ਕੋਈ ਆਕੇ ਕਹਿ ਜਾਂਦਾ ਹੈ ਹਨੇਰੀ ਆ ਗਈ ਤਾਂ ਮੇਰੀ ਮਾਂ ਸਖਤੀ ਨਾਲ ਕਹਿ ਦਿੰਦੀ ਹੈ ਕਿ ਹਨੇਰੀ ਨਹੀਂ ਠੰਡਾ ਮੀਂਹ ਵਰ੍ਹਿਆ ਹੈ।
ਮੈਨੂੰ ਇੰਝ ਲੱਗਦਾ ਹੈ ਕਿ ਜਿਹੜੇ ਸੋਚਦੇ ਹਨ ਕਿ ਮੁੰਡੇ ਨਾਲ ਮੇਰੇ ਖਾਨਦਾਨ ਦਾ ਵਾਧਾ ਹੈ ਤਾਂ ਇੱਥੇ ਥੋੜ੍ਹਾ ਜਿਹਾ ਵਿਚਾਰਾਂ ਦਾ ਮੋੜ ਹੈ।ਵਿਰਾਸਤਾਂ ਇਹ ਨਹੀਂ ਹੁੰਦੀਆਂ।ਵਿਰਾਸਤਾਂ ਵਿਚਾਰਾਂ ਦੀਆਂ ਜਾਂ ਸ਼ਬਦ ਦੀਆਂ ਤੁਰਨੀਆਂ ਚਾਹੀਦੀਆਂ ਹਨ ਨਾਂ ਕਿ ਇਸ ਰੂਪ 'ਚ।ਮੈਂ ਆਪਣਾ ਨਾਮ ਆਪ ਕਮਾਕੇ ਜਾਵਾਂਗਾ…ਮੇਰਾ ਹੋਣਾ ਜਾਂ ਮੈਨੂੰ ਯਾਦ ਕਰਨਾ ਮੇਰੇ ਆਪਣੇ ਵਿਹਾਰ 'ਤੇ ਹੈ।ਮੇਰੇ ਮਾਂ ਪਿਓ ਦਾ ਮੇਰੇ 'ਤੇ ਕੋਈ ਕਰਜ਼ ਨਹੀਂ ਅਤੇ ਮੇਰੇ ਬੱਚਿਆ 'ਤੇ ਮੇਰਾ ਕੋਈ ਕਰਜ਼ ਨਹੀਂ।ਉਹਨਾਂ ਆਪਣੀ ਜ਼ਿੰਦਗੀ ਜਿਊਣੀ ਹੈ ਮੈਂ ਆਪਣੀ ਜਿਊਣੀ ਹੈ।ਮੈਨੂੰ ਨਹੀਂ ਪਤਾ ਕਿ ਮੇਰੇ ਪੜਾਦਾਦੇ ਤੋਂ ਪਹਿਲਾਂ ਕੌਣ ਸੀ।ਪਰ ਮੈਂ ਇਹ ਗੱਲਾਂ ਹੀ ਕਿਉਂ ਕਰ ਰਿਹਾ ਹਾਂ ਮੈਨੂੰ ਲੱਗਦਾ ਹੈ ਕਿ ਇਹ ਕੋਈ ਉਪਲਬਧੀ ਨਹੀਂ।ਤੁਹਾਡੇ ਵਿਚਾਰਾਂ ਨੇ ਸਮਾਜ ਨੂੰ ਕੀ ਨਵੀਂ ਉਮੀਦ ਦਿੱਤੀ ਇਹ ਅਸਲ ਉਪਲਬਧੀ ਹੈ।ਅਸਲ ‘ਚ ਸਾਰਾ ਖਾਸਾ ਹੀ ਅਜੀਬ ਹੈ।ਥੌੜ੍ਹਾ ਜਿਹਾ ਹੱਟਕੇ ਵੇਖਦਾ ਹਾਂ ਤਾਂ ਸਮਾਜ ਅੰਦਰ ਛੋਟੇ ਤੋਂ ਛੋਟਾ ਰੂਪ ਬਹੁਤ ਅਜੀਬੋ ਗਰੀਬ ਵਿਚਰ ਰਿਹਾ ਹੈ।ਇੱਕ ਸੋਢੀ ਨੂੰ ਇਸ ਲਈ ਰਸ਼ਕ ਹੈ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਸੋਢੀ ਸਨ ਜਾਂ ਸੰਧੂ ਨੂੰ ਇਸ ਕਰਕੇ ਰਸ਼ਕ ਹੈ ਕਿਉਂ ਕਿ ਭਗਤ ਸਿੰਘ ਸੰਧੂ ਸੀ।ਉਹ ਵਿਚਾਰ,ਉਹ ਫਲਸਫਾ,ਉਹ ਸੋਚ ਅਤੇ ਇਸ ਦੁਆਲੇ ਜੁਟੇ ਹੋਏ ਮਕਸਦ ਸਭ ਛਿੱਕੇ ‘ਤੇ ਟੰਗਕੇ ਸਮਾਜ ਅੰਦਰ ਵਰਤਾਰੇ ਚੱਲਦੇ ਆ ਰਹੇ ਹਨ।
ਗੌਰ ਕਰੋ ਮਨੁੱਖਤਾ ਦਾ ਖਾਨਦਾਨ ਤਾਂ ਔਰਤ ਤੋਂ ਹੀ ਚਲੇਗਾ। ਔਰਤ ਨਹੀਂ ਹੋਵੇਗੀ ਤਾਂ ਕਾਹਲੋਂ ਖਾਨਦਾਨ ਦੀ ਕਲਪਨਾ ਵੀ ਨਹੀਂ ਹੋ ਸਕਦੀ। ਤਮਾਮ ਅਲਾਮਤਾਂ ਨੂੰ ਦੂਰ ਕਰਨ ਲਈ ਸੋਚ ਨੂੰ ਵੱਡਾ ਕਰਨਾ ਪਵੇਗਾ ਅਤੇ ਇਸ ਲਈ ਕੋਈ ਪੱਛਮੀ ਵਿਚਾਰਧਾਰਾ ਪੱੜ੍ਹਣ ਦੀ ਲੋੜ ਨਹੀਂ ਜਾਂ ਨਾਰੀਵਾਦੀ ਹੋਣ ਦੀ ਲੋੜ ਨਹੀਂ।ਉਹਨਾਂ ਨਾਲੋਂ ਜ਼ਿਆਦਾ ਬੇਹਤਰ 'ਤੇ ਮਹਾਨ ਫਲਸਫਾ ਮੇਰੇ ਗੁਰਮਤਿ ਫਲਸਫੇ 'ਚ ਹੈ।ਮੇਰੇ ਪੰਜਾਬ ਦੇ ਗੂਰੂਆਂ ਪੀਰਾਂ ਨੇ ਦਿੱਤਾ ਹੋਇਆ ਹੈ। ਧੰਨਵਾਦ ਮੇਰੇ ਦਾਦਾ ਦਾਦੀ ਦਾ ਜਿੰਨ੍ਹਾਂ ਨੇ ਮੈਨੂੰ ਨਵੀਂ ਸੋਚ ਲਈ ਉਤਸ਼ਾਹਿਤ ਕੀਤਾ। ਕੁੜੀਆਂ ਨੂੰ ਬਰਾਬਰ ਰੱਖਣ ਲਈ ਜ਼ਰੂਰੀ ਹੈ ਕਿ ਗੁਰੂ ਸਾਹਬ ਦੇ ਫਲਸਫਿਆਂ ਨੂੰ ਗੌਰ ਨਾਲ ਵੇਖਿਆ ਜਾਵੇ।ਮੁੰਡੇ ਜਾਂ ਕੁੜੀ ਦੇ ਰੂਪ 'ਚ ਨਾ ਵੇਖਕੇ ਇੱਕ ਜ਼ਿੰਦਗੀ,ਇੱਕ ਮਨੁੱਖ ਦੀ ਤਰ੍ਹਾਂ ਵੇਖੀਏ।
ਅਖੀਰ ਵਿੱਚ…………………………
ਪਿਆਰੀ 'ਰੂਪ ਇਨਾਇਤ ਕੌਰ'
ਮੇਰੇ ਸਾਹਵਾਂ ਦਾ ਹੋਣਾ ਮੇਰੇ ਪਿਓ ਲਈ ਕੀ,
ਇਹ ਨਹੀਂ ਪਤਾ ਸੀ ਮੈਨੂੰ...
ਤੇਰਾ ਸਾਹਵਾਂ ਦਾ ਹੋਣਾ ਮੈਨੂੰ ਆਪਣੇ ਪਿਓ ਦੇ ਜ਼ਿਆਦਾ ਨੇੜੇ ਕਰ ਗਿਆ
ਤੇਰਾ ਧੰਨਵਾਦ ਕਿ ਤੂੰ ਮੇਰਾ ਤੇ ਮੇਰੀ ਦਾ ਹੋਣਾ ਹੈ
ਧੰਨਵਾਦ ਜਨਰੇਸ਼ਨ ਗੈਪ ਘਟਾਉਣ ਲਈ
ਹਰਪ੍ਰੀਤ ਸਿੰਘ ਕਾਹਲੋਂ