ਅਰੁੰਧਤੀ ਰਾਏ ਨੇ ਪਿਛਲੇ ਸਮੇਂ ਡਾ. ਅੰਬੇਦਕਰ ਨੂੰ ਸਮਝਣ ਨੂੰ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਕਿਤਾਬ ANNIHILATION OF CASTE (ਜਾਤ-ਪਾਤ ਦਾ ਬੀਜਨਾਸ਼) ਦਾ ਮੁੱਖ ਬੰਦ ਲਿਖਿਆ। ਜਿੱਥੇ ਅਰੁੰਧਤੀ ਦੀ ਸ਼ਲਾਘਾ ਹੋਈ ਓਥੇ ਹੀ ਵੱਖ ਵੱਖ ਪੱਧਰ 'ਤੇ ਤਿੱਖੀ ਅਲੋਚਨਾ(ਖਾਸ ਕਰ ਦਲਿਤ ਬੁੱਧੀਜੀਵੀਆਂ ਵਲੋਂ) ਵੀ ਹੋਈ। ਏਸ ਸਭ ਦੇ ਪਾਰ ਸਵਾਲ ਇਹ ਹੈ ਕਿ ਲਗਾਤਾਰ ਖੱਬੀ ਧਿਰ ਬਾਰੇ ਲਿਖਦੀ-ਸਮਝਦੀ ਅਰੁੰਧਤੀ ਨੂੰ ਕੀ ਹੋਇਆ ਕਿ ਉਸਨੇ ਅੰਬੇਦਕਾਰ ਨੂੰ ਹਰ ਡੂੰਘਾਈ ਤੱਕ ਸਮਝਿਆ ਤੇ ਲੰਮਾ ਸਮਾਂ ਨਾ ਪੜ੍ਹਨ-ਸਮਝਣ ਲਈ ਮੁਆਫੀ ਮੰਗੀ। ਇਸ ਤੋਂ ਬਾਅਦ ਖੱਬੀਆਂ ਧਿਰਾਂ ਵੀ ਦਲਿਤ ਮਸਲਿਆਂ 'ਤੇ ਜਾਗ ਜ਼ਰੂਰ ਖੁੱਲ੍ਹੀ ਪਰ ਖੱਬੀ ਧਿਰ ਵਲੋਂ ਆਪਣੀਆਂ ਗਲਤੀਆਂ ਨਾਲ ਪੈਦਾ ਹੋਈ ਖਾਈ ਨੂੰ ਭਰਨ ਦੇ ਕੋਈ ਠੋਸ ਉਪਰਾਲੇ ਨਹੀਂ ਕੀਤੇ। ਹੁਣ ਵੀ ਏਜੰਡਾ ਆਪਸੀ-ਸਹਿਹੋਂਦ,ਸਤਿਕਾਰ,ਸਨਮਾਨ ਦੇ ਡਾਇਲਾਗ ਦਾ ਨਹੀਂ ਬਲਕਿ ਦੂਜੀ ਧਿਰ,ਵਿਚਾਰ ਤੇ ਸਿਆਸਤ ਨੂੰ ਆਪਣੇ 'ਚ (Assimilation) ਸਮਾਉਣ ਵਾਲਾ ਹੈ। ਖੱਬੀਆਂ ਧਿਰਾਂ ਨੂੰ ਪਹਿਲਾਂ ਜਾਤ ਨਾਲ 'ਜਮਾਤ' ਖਿੰਡਣ ਦਾ ਡਰ ਸਤਾਈ ਗਿਆ ਤੇ ਹੁਣ ਇਮਾਨਦਾਰ ਕੋਸ਼ਿਸ਼ਾਂ ਦੀ ਥਾਂ ਸਿਰਫ਼ 'ਕਵਰ ਅੱਪ' ਨੀਤੀ ਨਜ਼ਰ ਆ ਰਹੀ ਹੈ। ਪਰ ਇਹ ਗੱਲ ਅਹਿਮ ਗੱਲ ਹੈ ਅਰੁੰਧਤੀ ਨੇ ਭਾਰਤੀ ਸਿਆਸਤ ਦੇ ਉਸ ਸੱਚ ਨੂੰ ਸਮਝਿਆ ਜਿਸ ਨੂੰ ਸਮਝੇ ਤੋਂ ਬਿਨਾਂ ਗੁੰਝਲਦਾਰ ਸਮਾਜ ਦੀ ਮੁਕਤੀ ਨਹੀਂ ਹੋ ਸਕਦੀ । ਇਸੇ ਨੂੰ ਇਮਾਨਦਾਰ ਨਾਲ ਸਮਝੇ ਬਿਨਾਂ ਕੋਈ ਖੱਬੀ ਪਾਰਟੀ ਕਿਸੇ ਢੰਗ-ਤਰੀਕੇ ਆਪਣਾ 'ਸਿਆਸੀ ਸੱਤਾ ਤੰਤਰ' ਜ਼ਰੂਰ ਸਿਰਜ ਸਕਦੀ ਹੈ ਪਰ ਸਮਾਜ ਦੀ 'ਸੋਸ਼ਲ ਟ੍ਰਾਂਸਫਾਰਮੇਸ਼ਨ' 'ਚ ਕਾਮਯਾਬ ਨਹੀਂ ਹੋ ਸਕਦੀ। ਇਹੀ 'ਟ੍ਰਾਂਸਫਾਰਮੇਸ਼ਨ ' ਨਾ ਹੋਣ ਕਾਰਨ ਵੱਡੇ ਵੱਡੇ 'ਇਨਕਲਾਬ' ਰਾਹ 'ਚੋਂ ਵਾਪਸ ਪਰਤ ਆਏ। ਇਸੇ ਲਈ ਡਾ ਅੰਬੇਦਕਰ ਮੰਨਦੇ ਸਨ ਕਿ 'ਹਰ ਸਿਆਸੀ ਇਨਕਲਾਬ ਦਾ ਰਾਹ 'ਸਮਾਜਿਕ ਇਨਕਲਾਬ' 'ਚੋਂ ਲੰਘਣਾ ਜ਼ਰੂਰੀ ਹੈ। ਅਰੁੰਧਤੀ ਦੇ ਡਾ. ਅੰਬੇਦਕਰ ਦੀ ਕਿਤਾਬ ਦੇ ਮੁੱਖ ਬੰਦ ਦਾ ਕੁਝ ਹਿੱਸਾ ਪੰਜਾਬੀ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਪਰਮਜੀਤ ਕੱਟੂ ਨੇ ਅਨੁਵਾਦ ਕੀਤਾ ਹੈ। ਜਿਸ ਨੂੰ ਬਾਬਾ ਸਾਹਿਬ ਦੇ ਜਨਮ ਦਿਨ 'ਤੇ ਛਾਪ ਰਹੇ ਹਾਂ।-ਯਾਦਵਿੰਦਰ ਕਰਫਿਊ
ANNIHILATION OF CASTE (ਜਾਤ-ਪਾਤ ਦਾ ਬੀਜਨਾਸ਼) ਲਗਭਗ ਅੱਸੀ ਸਾਲ ਪੁਰਾਣਾ ਭਾਸ਼ਣ ਹੈ ਜੋ ਕਦੇ ਦਿੱਤਾ ਨਹੀਂ ਗਿਆ। ਜਦੋਂ ਮੈਂ ਇਸਨੂੰ ਪਹਿਲੀ ਵਾਰ ਪੜ੍ਹਿਆ ਸੀ ਤਾਂ ਮੈਨੂੰ ਇਵੇਂ ਲੱਗਿਆ ਜਿਵੇਂ ਕੋਈ ਘੁੱਪ ਹਨ੍ਹੇਰੇ ਕਮਰੇ ਵਿੱਚ ਦਾਖਲ ਹੋਇਆ ਹੋਵੇ ਅਤੇ ਇਸਦੀਆਂ ਬਾਰੀਆਂ ਖੋਲ੍ਹ ਦਿੱਤੀਆਂ ਹੋਣ। ਡਾਕਟਰ ਭੀਮਰਾਓ ਰਾਮਜੀ ਅੰਬੇਦਕਰ ਨੂੰ ਪੜ੍ਹਣਾ ਉਸ ਖਾਈ ਨੂੰ ਭਰਨਾ ਹੈ, ਜੋ ਜ਼ਿਆਦਾਤਰ ਭਾਰਤੀਆਂ ਨੂੰ ਸਿਖਾਏ ਗਏ ਵਿਸ਼ਵਾਸਾਂ ਅਤੇ ਉਨ੍ਹਾਂ ਦੁਆਰਾ ਰੋਜ਼ ਦੀ ਜ਼ਿੰਦਗੀ ਵਿੱਚ ਕੀਤੇ ਗਏ ਅਨੁਭਵਾਂ ਦੀ ਸੱਚਾਈ ਵਿੱਚ ਮੌਜੂਦ ਹੈ।
ਮੇਰੇ ਪਿਤਾ ਇੱਕ ਹਿੰਦੂ ਸਨ, ਇੱਕ ਬਰਹਮੋ ਹਿੰਦੂ। ਮੈਂ ਉਨ੍ਹਾਂ ਨੂੰ ਜਵਾਨ ਹੋਣ ਤੱਕ ਨਹੀਂ ਮਿਲੀ। ਮੈਂ ਕਮਿਊਨਿਸਟ ਪਾਰਟੀ ਦੇ ਸ਼ਾਸਨ ਵਾਲੇ ਰਾਜ ਕੇਰਲ ਦੇ ਇੱਕ ਛੋਟੇ ਜਿਹੇ ਪਿੰਡ ਆਇਮਨਮ ਦੇ ਇੱਕ ਸੀਰਿਅਨ ਈਸਾਈ ਪਰਵਾਰ ਵਿੱਚ ਆਪਣੀ ਮਾਂ ਦੇ ਨਾਲ ਰਹਿੰਦਿਆਂ ਵੱਡੀ ਹੋਈ। ਉਦੋਂ ਵੀ ਮੇਰੇ ਚਾਰੇ ਪਾਸੇ ਜਾਤ ਦੀਆਂ ਦਰਾੜਾਂ ਮੌਜੂਦ ਸਨ। ਆਇਮਨਮ ਵਿੱਚ ਇੱਕ ਵੱਖ ਪਰਾਇਨ ਗਿਰਜਾ ਘਰ ਸੀ ਜਿੱਥੇ ਪਰਾਇਨ ਪਾਦਰੀ ਅਛੂਤ ਭਗਤਾਂ ਨੂੰ ਉਪਦੇਸ਼ ਦਿੰਦੇ ਸਨ। ਜਾਤ ਦੀ ਪੈਂਠ/ਦਖ਼ਲ ਲੋਕਾਂ ਦੇ ਨਾਮਾਂ ਵਿੱਚ ਸੀ, ਉਨ੍ਹਾਂ ਦੇ ਇੱਕ ਦੂਜੇ ਨੂੰ ਬੁਲਾਉਣ ਦੇ ਤਰੀਕੇ ਵਿੱਚ, ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਵਿੱਚ, ਉਨ੍ਹਾਂ ਦੇ ਪਹਿਨੇ ਜਾਣ ਵਾਲੇ ਕੱਪੜਿਆਂ ਵਿੱਚ, ਵਿਆਹ-ਪ੍ਰਥਾ ਵਿੱਚ ਜਾਤ, ਇੱਥੋਂ ਤੱਕ ਕਿ ਭਾਸ਼ਾ ਵਿੱਚ ਵੀ ਜਾਤ ਸੀ। ਫਿਰ ਵੀ ਜਾਤ ਦਾ ਜ਼ਿਕਰ ਸਾਡੀਆਂ ਸਕੂਲੀ ਕਿਤਾਬਾਂ ਵਿੱਚ ਕਿਤੇ ਨਹੀਂ ਮਿਲਦਾ ਸੀ। ਅੰਬੇਦਕਰ ਨੂੰ ਪੜ੍ਹਦੇ ਹੋਏ ਮੈਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਸਾਡੇ ਅਧਿਐਨ ਵਿੱਚ ਕਿੰਨੀ ਡੂੰਘੀ ਖਾਈ ਮੌਜੂਦ ਹੈ। ਉਨ੍ਹਾਂ ਨੂੰ ਪੜ੍ਹਕੇ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਸਾਡੇ ਸਮਾਜ ਵਿੱਚ ਇਹ ਦਰਾੜ ਕਿਉਂ ਹੈ? ਨਾਲ ਹੀ, ਇਹ ਵੀ ਸਪੱਸ਼ਟ ਹੋ ਗਿਆ ਕਿ ਇਹ ਦਰਾੜ ਉਸ ਸਮੇਂ ਤੱਕ ਇਥੇ ਮੌਜੂਦ ਰਹੇਗੀ ਜਦੋਂ ਤੱਕ ਕਿ ਭਾਰਤੀ ਸਮਾਜ ਵਿੱਚ ਇੱਕ ਕ੍ਰਾਂਤੀਵਾਦੀ ਤਬਦੀਲੀ ਨਹੀਂ ਆਉਂਦੀ । ਕ੍ਰਾਂਤੀਆਂ ਦੀ ਸ਼ੁਰੁਆਤ ਪੜ੍ਹਣ ਨਾਲ ਹੋ ਸਕਦੀ ਹੈ ਅਤੇ ਅਜਿਹਾ ਅਕਸਰ ਹੋਇਆ ਵੀ ਹੈ।
ਅੰਬੇਦਕਰ ਬਹੁਤ ਵੱਡੇ ਤੇ ਬਹੁ-ਪਾਸਾਰੀ ਲੇਖਕ ਸਨ ਪਰ ਬਦਕਿਸਮਤੀ ਨਾਲ ਉਨ੍ਹਾਂ ਦੀਆਂ ਰਚਨਾਵਾਂ, ਗਾਂਧੀ, ਨਹਿਰੂ ਜਾਂ ਵਿਵੇਕਾਨੰਦ ਦੀ ਤਰ੍ਹਾਂ ਲਾਇਬਰੇਰੀਆਂ ਜਾਂ ਕਿਤਾਬਾਂ ਦੀਆਂ ਦੁਕਾਨਾਂ ਵਿੱਚ ਸੌਖੀ ਤਰ੍ਹਾਂ ਨਾਲ ਤੁਹਾਡੇ ਹੱਥਾਂ ਵਿੱਚ ਨਹੀਂ ਪਹੁੰਚਦੀਆਂ। ਕਈ ਭਾਗਾਂ ਵਿੱਚ ਲਿਖੀ ਗਈ ਰਚਨਾਵਲੀ ਵਿੱਚ Annihilation of Caste ਉਨ੍ਹਾਂ ਦੀ ਸਭ ਤੋਂ ਮਹੱਤਵਪੂਰਨ ਰਚਨਾ ਹੈ। ਆਪਣੀ ਇਸ ਰਚਨਾ ਵਿੱਚ ਉਹ ਸਿੱਧੇ ਤੌਰ ਉੱਤੇ ਹਿੰਦੂ ਕੱਟੜਪੰਥੀਆਂ ਜਾਂ ਹਿੰਦੂ ਅਤੀਵਾਦੀਆਂ ਨਾਲ ਬਹਿਸ ਨਹੀਂ ਕਰਦੇ, ਸਗੋਂ ਉਹ ਉਨ੍ਹਾਂ ਉਦਾਰਵਾਦੀ ਹਿੰਦੂਆਂ ਨਾਲ ਬਹਿਸ ਰਚਾਉਂਦੇ ਹਨ ਜਿਨ੍ਹਾਂ ਨੂੰ ਅੰਬੇਦਕਰ “ਹਿੰਦੂਆਂ ਵਿੱਚੋਂ ਉਤਮ” ਮੰਨਦੇ ਸਨ ਜਾਂ ਫਿਰ ਜਿਨ੍ਹਾਂ ਨੂੰ ਅਕਾਦਮਿਕ ਜਗਤ ਵਿੱਚ ਵਾਮਪੰਥੀ ਹਿੰਦੂ ਕਿਹਾ ਜਾਂਦਾ ਹੈ। ਅੰਬੇਦਕਰ ਕਹਿੰਦੇ ਸਨ ਕਿ ਹਿੰਦੂ ਸ਼ਾਸਤਰਾਂ ਵਿੱਚ ਵਿਸ਼ਵਾਸ ਕਰਦੇ ਹੋਏ ਆਪਣੇ ਨੂੰ ਸਾਊ ਜਾਂ ਉਦਾਰਵਾਦੀ ਕਹਿਣਾ ਆਪਸ ਵਿੱਚ ਵਿਰੋਧਾਭਾਸੀ ਹੈ ।
ਜਦੋਂ Annihilation of Caste ਪ੍ਰਕਾਸ਼ਿਤ ਹੋਈ ਤਾਂ ਜਿਨ੍ਹਾਂ ਨੂੰ ਆਮ ਕਰਕੇ ਸਭ ਤੋਂ ਮਹਾਨ ਹਿੰਦੂ ਕਿਹਾ ਜਾਂਦਾ ਹੈ ਯਾਨੀ ਮਹਾਤਮਾ ਗਾਂਧੀ, ਨੇ ਅੰਬੇਦਕਰ ਦੀ ਇਸ ਚੁਣੌਤੀ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਹਾਲਾਂਕਿ ਉਨ੍ਹਾਂ ਵਿੱਚ ਇਹ ਕੋਈ ਨਵੀਂ ਬਹਿਸ ਨਹੀਂ ਸੀ। ਇਹ ਦੋਵੇਂ ਵਿਅਕਤੀ ਆਪਣੀ ਪੀੜ੍ਹੀ ਲਈ ਇੱਕ ਤਰ੍ਹਾਂ ਦੇ ਦੂਤ ਸਨ ਜਿਨ੍ਹਾਂ ਵਿਚ ਸਾਮਾਜਕ ਰਾਜਨੀਤਕ ਅਤੇ ਦਾਰਸ਼ਨਕ ਸੋਚ ਨੂੰ ਲੈ ਕੇ ਨਾ ਖਤਮ ਹੁੰਦੀ ਬਹਿਸ ਦੀ ਇੱਕ ਪੁਰਾਣੀ ਪਰੰਪਰਾ ਹੈ ਅਤੇ ਜਿਹੜੀ ਹਾਲੇ ਤੱਕ ਖ਼ਤਮ ਨਹੀਂ ਹੋਈ।
ਅੰਬੇਦਕਰ ਜੋ ਖ਼ੁਦ ਅਛੂਤ ਸਨ ਜਾਤ ਦਾ ਵਿਰੋਧ ਕਰਦੀ ਉਸ ਬੌਧਿਕ ਪਰੰਪਰਾ ਦੇ ਵਾਰਿਸ ਸਨ ਜੋ 200-100 ਈਸਾ ਪੂਰਵ ਪਹਿਲਾਂ ਸ਼ੁਰੂ ਹੋਈ ਸੀ। ਜਾਤ ਬਾਰੇ ਕਿਹਾ ਜਾਂਦਾ ਹੈ ਕਿ ਇਸਦਾ ਜ਼ਿਕਰ ਰਿਗ ਵੇਦ (1200-900 ਈਸਾ ਪੂਰਵ) ਦੇ ਪੁਰਸ਼ ਸੂਕਤ ਵਿੱਚ ਹੈ ਅਤੇ ਉਥੋਂ ਹੀ ਇਸਦੀ ਉਤਪੱਤੀ ਹੋਈ ਹੈ। ਜਾਤ-ਪ੍ਰਥਾ ਨੂੰ ਪਹਿਲੀ ਚੁਣੌਤੀ ਇਸਦੀ ਉਤਪੱਤੀ ਦੇ ਇੱਕ ਹਜ਼ਾਰ ਸਾਲ ਬਾਅਦ ਬੋਧੀਆਂ ਨੇ ਦਿੱਤੀ। ਉਨ੍ਹਾਂ ਨੇ ਜਾਤ ਦੀ ਜਗ੍ਹਾ ਸੰਘ ਬਣਾਇਆ ਜਿਸ ਵਿੱਚ ਸਾਰੀਆਂ ਜਾਤਾਂ ਦੇ ਲੋਕ ਸ਼ਾਮਿਲ ਹੋ ਸਕਦੇ ਸਨ। ਬਾਵਜੂਦ ਇਸਦੇ ਜਾਤ ਵਿਵਸਥਾ ਵਧਦੀ-ਫੁਲਦੀ ਰਹੀ। ਦੱਖਣ ਭਾਰਤ ਵਿੱਚ 12ਵੀਂ ਸਦੀ ਦੇ ਮੱਧ ਵਿੱਚ ਬਾਸਵ ਦੀ ਅਗਵਾਈ ਵਿੱਚ ਵੀਰਸ਼ੈਵਾਂ ਨੇ ਜਾਤ ਨੂੰ ਚੁਣੌਤੀ ਦਿੱਤੀ ਸੀ ਪਰ ਉਨ੍ਹਾਂ ਨੂੰ ਕੁਚਲ ਦਿੱਤਾ ਗਿਆ। 14ਵੀਂ ਸਦੀ ਤੋਂ ਹੀ ਭਗਤੀ ਕਾਲ ਦੇ ਪ੍ਰਮੁੱਖ ਕਵੀ-ਸੰਤ ਜਿਵੇਂ - ਕੋਖਮੇਲਾ ਰਵਿਦਾਸ ਕਬੀਰ ਤੁਕਾਰਾਮ ਮੀਰਾ ਜਨਾਬਾਈ - ਜਾਤ ਤੋੜੋ ਪਰੰਪਰਾ ਦੇ ਮਹੱਤਵਪੂਰਣ ਅਤੇ ਮਕਬੂਲ ਕਵੀ ਹੋਏ ਅਤੇ ਅੱਜ ਵੀ ਓਨੇ ਹੀ ਮਹੱਤਵਪੂਰਣ ਹਨ। 19ਵੀਂ ਸਦੀ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਪੱਛਮ ਭਾਰਤ ਵਿੱਚ ਜੋਤੀਬਾ ਫੂਲੇ ਅਤੇ ਉਨ੍ਹਾਂ ਦਾ ਸਤਿਅਸ਼ੋਧਕ ਸਮਾਜ ਸਾਹਮਣੇ ਆਇਆ ਸੀ। ਪੰਡਿਤਾ ਰਮਾਬਾਈ ਸ਼ਾਇਦ ਭਾਰਤ ਦੀ ਪਹਿਲੀ ਨਾਰੀਵਾਦਣ ਇੱਕ ਮਰਾਠੀ ਬਾਹਮਣ ਸੀ ਜਿਸ ਨੇ ਹਿੰਦੂ ਧਰਮ ਨੂੰ ਨਕਾਰ ਕੇ ਈਸਾਈ ਧਰਮ ਨੂੰ ਅਪਣਾਅ ਲਿਆ ਸੀ (ਅਤੇ ਬਾਅਦ ਵਿੱਚ ਉਨ੍ਹਾਂ ਨੇ ਉਸਨੂੰ ਵੀ ਚੁਣੌਤੀ ਦਿੱਤੀ)। ਸਵਾਮੀ ਅਛੂਤਾਨੰਦ ਹਰਿਹਰ ਨੇ ਆਦਿ ਹਿੰਦੂ ਅੰਦੋਲਨ ਚਲਾਇਆ ਤੇ ਭਾਰਤੀ ਅਛੂਤ ਮਹਾਸਭਾ ਦੀ ਸ਼ੁਰੂਆਤ ਕੀਤੀ ਅਤੇ ਪਹਿਲੀ ਦਲਿਤ ਪਤ੍ਰਿਕਾ ਅਛੂਤ ਦਾ ਸੰਪਾਦਨ ਵੀ ਕੀਤਾ। ਅਇਨਕਲੀ ਅਤੇ ਸ਼੍ਰੀ ਨਰਾਇਣ ਗੁਰੂ ਨੇ ਮਾਲਾਬਾਰ ਅਤੇ ਤਰਾਵਣਕੋਰ ਵਿੱਚ ਪੁਰਾਣੀ ਜਾਤ ਵਿਵਸਥਾ ਦੀਆਂ ਚੂਲਾਂ ਹਿਲਾਕੇ ਕਰ ਰੱਖ ਦਿੱਤੀਆਂ ਸਨ। ਤਮਿਲਨਾਡੂ ਦੇ ਜੋਤੀ ਥਾਸ ਵਰਗੇ ਮੂਰਤੀਭੰਜਕ ਅਤੇ ਉਨ੍ਹਾਂ ਦੇ ਬੋਧੀ ਅਨੁਯਾਈਆਂ ਨੇ ਤਾਮਿਲ ਸਮਾਜ ਵਿੱਚ ਬ੍ਰਾਹਮਣ ਸਰਵਉੱਚਤਾ ਦੀ ਜ਼ਬਰਦਸਤ ਖਿੱਲੀ ਉਡਾਈ। ਅੰਬੇਦਕਰ ਦੇ ਸਮਕਾਲੀਆਂ ਵਿੱਚ ਜਾਤ ਵਿਰੋਧੀ ਪਰੰਪਰਾ ਵਿੱਚ ਮਦਰਾਸ ਪ੍ਰੇਸਿਡੇਂਸੀ ਦੇ ਈ ਵੀ ਰਾਮਾਸਵਾਮੀ ਨਾਯਕਰ ਵੀ ਸਨ ਜਿਨ੍ਹਾਂ ਨੂੰ ਲੋਕ “ਪੇਰਿਆਰ” ਦੇ ਨਾਮ ਨਾਲ ਜਾਣਦੇ ਹਨ , ਜਦੋਂ ਕਿ ਬੰਗਾਲ ਦੇ ਜੋਗੇਂਦਰਨਾਥ ਮੰਡਲ ਅਤੇ ਪੰਜਾਬ ਵਿੱਚ ਆਦਿ ਧਰਮ ਦੀ ਸਥਾਪਨਾ ਕਰਣ ਵਾਲੇ ਬਾਬੂ ਮੰਗੂ ਰਾਮ ਨੇ ਸਿੱਖ ਅਤੇ ਹਿੰਦੂ ਦੋਨਾਂ ਧਰਮਾਂ ਨੂੰ ਖਾਰਿਜ ਕਰ ਦਿੱਤਾ ਸੀ। ਇਹ ਸਭ ਅੰਬੇਦਕਰ ਦੇ ਲੋਕ ਸਨ।
ਗਾਂਧੀ ਜਾਤ ਵਲੋਂ ਵੈਸ਼ ਸਨ ਜੋ ਹਿੰਦੂ ਗੁਜਰਾਤੀ ਬਾਣੀਆਂ ਪਰਵਾਰ ਵਿੱਚ ਪੈਦਾ ਹੋਏ। ਉਹ ਵਿਸ਼ੇਸ਼ ਅਧਿਕਾਰ ਪ੍ਰਾਪਤ ਹਿੰਦੂ ਜਾਤ ਦੇ ਸੁਧਾਰਕਾਂ ਦ ਲੰਮੀ ਪਰੰਪਰਾ ਦੇ ਸਭ ਤੋਂ ਨਵੀਨ ਅਵਤਾਰ ਸਨ। ਸੰਨ 1828 ਵਿੱਚ ਬ੍ਰਹਮਾ ਸਮਾਜ ਦੀ ਸਥਾਪਨਾ ਕਰਨ ਵਾਲੇ ਰਾਜਾ ਰਾਮ ਮੋਹਨ ਰਾਏ 1875 ਵਿੱਚ ਆਰੀਆ ਸਮਾਜ ਦੀ ਸਥਾਪਨਾ ਕਰਨ ਵਾਲੇ ਸਵਾਮੀ ਦਯਾਨੰਦ ਸਰਸਵਤੀ 1897 ਵਿੱਚ ਰਾਮ-ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਰਨ ਵਾਲੇ ਸਵਾਮੀ ਵਿਵੇਕਾਨੰਦ ਵਰਗੇ ਹੋਰ ਕਈ ਸਮਕਾਲੀ ਸੁਧਾਰਵਾਦੀਆਂ ਵਿੱਚ ਉਨ੍ਹਾਂ ਦੀ ਗਿਣਤੀ ਹੁੰਦੀ ਹੈ।
ਜਿਨ੍ਹਾਂ ਨੂੰ ਉਨ੍ਹਾਂ ਦੋਨਾਂ [ਡਾ. ਅੰਬੇਦਕਰ ਤੇ ਗਾਂਧੀ] ਦੇ ਇਤਿਹਾਸ ਅਤੇ ਉਨ੍ਹਾਂ ਦੇ ਮੁੱਖ ਕਿਰਦਾਰ ਬਾਰੇ ਜਾਣਕਾਰੀ ਨਹੀਂ ਹੈ ਉਨ੍ਹਾਂ ਨੂੰ ਅੰਬੇਦਕਰ-ਗਾਂਧੀ ਦੀ ਬਹਿਸ ਨੂੰ ਸਮਝਣ ਲਈ ਉਨ੍ਹਾਂ ਦੇ ਵਿਭਿੰਨ ਰਾਜਨੀਤਕ ਪੱਖਾਂ ਨੂੰ ਸਮਝਣ ਦੀ ਲੋੜ ਪਵੇਗੀ। ਅਸਲ ਵਿਚ ਇਨ੍ਹਾਂ ਦੋ ਲੋਕਾਂ ਵਿਚਲੀ ਸਿਧਾਂਤਕ ਬਹਿਸ ਸਿਰਫ ਦੋ ਵੱਖਰੇ ਵਿਚਾਰਾਂ ਵਾਲੇ ਆਦਮੀਆਂ ਦੇ ਵਿਚਲੀ ਬਹਿਸ ਨਹੀਂ ਹੈ। ਇਨ੍ਹਾਂ ਵਿਚੋਂ ਹਰ ਵਿਅਕਤੀ (ਡਾ. ਅੰਬੇਦਕਰ ਤੇ ਗਾਂਧੀ) ਬਹੁਤ ਹੀ ਵੱਖਰੇ ਹਿੱਤ ਸਮੂਹਾਂ ਦਾ ਤਰਜਮਾਨੀ ਕਰਦਾ ਹੈ ਅਤੇ ਉਨ੍ਹਾਂ ਦੋਨਾਂ ਦੀ ਇਹ ਲੜਾਈ ਭਾਰਤੀ ਰਾਸ਼ਟਰੀ ਅੰਦੋਲਨ ਦੇ ਸਭ ਤੋਂ ਮਹੱਤਵਪੂਰਣ ਕਾਲਖੰਡ ਵਿੱਚ ਸਾਹਮਣੇ ਆਈ। ਉਨ੍ਹਾਂ ਨੇ ਜੋ ਕੁੱਝ ਕਿਹਾ ਅਤੇ ਕੀਤਾ ਉਸਦਾ ਸਮਕਾਲੀ ਰਾਜਨੀਤੀ ਉੱਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ। ਉਨ੍ਹਾਂ ਦੀਆਂ ਅਸਹਿਮਤੀਆਂ ਆਪਸ ਵਿੱਚ ਵਿਰੋਧੀ ਸਨ (ਅਤੇ ਰਹਿਣਗੀਆਂ ਵੀ)। ਦੋਨਾਂ ਨੂੰ ਅਕਸਰ ਉਨ੍ਹਾਂ ਦੇ ਸ਼ਰਧਾਲੂ ਪਿਆਰ ਵੀ ਕਰਦੇ ਹਨ ਤੇ ਉਨ੍ਹਾਂ ਦਾ ਦੈਵੀਕਰਨ ਵੀ ਕਰਦੇ ਹਨ। ਦੋਨਾਂ ਦੇ ਆਪਣੇ-ਆਪਣੇ ਗੜ੍ਹ ਹਨ ਜਿੱਥੇ ਇੱਕ ਪੱਖ ਦੀ ਕਹਾਣੀ ਦੂਜਾ ਪੱਖ ਨਹੀਂ ਦੱਸਦਾ ਜਦੋਂ ਕਿ ਦੋਵੋਂ ਇੱਕ-ਦੂਜੇ ਨਾਲ ਅਨਿੱਖੜਵੇਂ ਰੂਪ ਵਿਚ ਜੁੜੇ ਹੋਏ ਹਨ। ਅੰਬੇਦਕਰ ਗਾਂਧੀ ਦੇ ਸਭ ਤੋਂ ਪ੍ਰਬਲ/ਜਿੱਤੇ ਨਾ ਜਾ ਸਕਣ ਵਾਲੇ ਵਿਰੋਧੀ ਸਨ। ਉਨ੍ਹਾਂ ਨੇ ਗਾਂਧੀ ਨੂੰ ਸਿਰਫ ਰਾਜਨੀਤਕ ਜਾਂ ਬੌਧਿਕ ਰੂਪ ਨਾਲ ਹੀ ਨਹੀਂ ਸਗੋਂ ਨੈਤਿਕ ਰੂਪ ਨਾਲ ਵੀ ਚੁਣੌਤੀ ਦਿੱਤੀ ਸੀ। ਗਾਂਧੀ ਦੀ ਜਿਸ ਕਹਾਣੀ ਨੂੰ ਸੁਣਕੇ ਅਸੀਂ ਲੋਕ ਜਵਾਨ ਹੋਏ ਹਾਂ ਉਸ ਵਿੱਚੋਂਂ ਅੰਬੇਦਕਰ ਨੂੰ ਖਾਰਿਜ਼ ਕਰਨਾ/ਕੱਟਣਾਂ ਅਨਰਥ ਕਰਨ ਵਰਗਾ ਹੈ। ਉਸੇ ਤਰ੍ਹਾਂ ਅੰਬੇਦਕਰ ਬਾਰੇ ਲਿਖਦੇ ਸਮੇਂ ਗਾਂਧੀ ਨੂੰ ਨਜ਼ਰਅੰਦਾਜ ਕਰਨਾ ਅੰਬੇਦਕਰ ਨੂੰ ਹੀ ਨੁਕਸਾਨ ਪਹੁੰਚਾਉਣਾ ਹੈ ਕਿਉਂਕਿ ਅੰਬੇਦਕਰ ਦੀ ਦੁਨੀਆ ਉੱਤੇ ਗਾਂਧੀ ਦਾ ਸਾਇਆ ਤਰ੍ਹਾਂ-ਤਰ੍ਹਾਂ ਅਤੇ ਅਜੀਬੋ-ਗਰੀਬ ਢੰਗ ਨਾਲ ਪੈਂਦਾ ਹੀ ਰਿਹਾ।
* * * ਜਿਵੇਂ ਕਿ ਅਸੀਂ ਜਾਣਦੇ ਹਾਂ ਭਾਰਤੀ ਰਾਸ਼ਟਰੀ ਅੰਦੋਲਨ ਕੋਲ ਇੱਕ ਸ਼ਾਨਦਾਰ ਤਾਰਿਆਂ ਦਾ ਸਮੂਹ ਸੀ। ਇੱਥੋਂ ਤੱਕ ਕਿ ਉਸ ਉੱਤੇ ਅੱਠ ਆਸਕਰ ਪੁਰਸਕਾਰਾਂ ਨਾਲ ਸਨਮਾਨਿਤ ਹਾਲੀਵੁਡ ਦੀ ਹਿਟ ਫਿਲਮ ਵੀ ਬਣ ਚੁੱਕੀ ਹੈ। ਭਾਰਤ ਵਿੱਚ ਲੋਕ ਸਰਵੇਖਣ ਕਰਨਾ ਕਿਤਾਬਾਂ ਤੇ ਮੈਗਜ਼ੀਨਾਂ ਵਿਚ ਛਾਪਣਾ ਇੱਕ ਸ਼ੁਗਲ ਬਣ ਗਿਆ ਹੈ ਅਤੇ ਉਨ੍ਹਾਂ ਸਰਵੇਖਣਾਂ ਨਾਲ ਅਸੀਂ ਆਪਣੇ ਰਾਸ਼ਟਰ ਦੇ ਸੰਸਥਾਪਕ ਪਿਤਾਵਾਂ (ਮਾਤਾਵਾਂ ਨੂੰ ਨਹੀਂ) ਦੇ ਦਰਜੇ ਨੂੰ ਮਿਣਦੇ ਹਾਂ ਅਤੇ ਪੱਤਰ-ਪੱਤਰਕਾਵਾਂ ਵਿੱਚ ਉਸ ਲਿਸਟ ਨੂੰ ਛਾਪਦੇ ਹਾਂ। ਮਹਾਤਮਾ ਗਾਂਧੀ ਦੇ ਕੱਟੜ ਆਲੋਚਕ ਹਨ ਪਰ ਉਹ ਹਾਲੇ ਵੀ ਚਾਰਟ ਵਿੱਚ ਸਭ ਤੋਂ ਉੱਤੇ ਬਿਰਾਜਮਾਨ ਹੈ। ਦੂਸਰਿਆਂ ਨੂੰ ਇਸ ਵਿੱਚ ਇੱਕ ਵਾਰ ਜਗ੍ਹਾ ਪਾਉਣ ਲਈ ਰਾਸ਼ਟਰਪਿਤਾ ਨੂੰ ਵੱਖ ਕਰਕੇ ਇੱਕ ਨਵੀਂ ਸ਼੍ਰੇਣੀ ਬਣਾਉਣੀ ਪੈਂਦੀ ਹੈ: ਮਹਾਤਮਾ ਗਾਂਧੀ ਦੇ ਬਾਅਦ ਮਹਾਨਤਮ ਭਾਰਤੀ ਕੌਣ ?
ਡਾ. ਅੰਬੇਦਕਰ ਨੂੰ ਹਰ ਵਾਰ ਖਿੱਚ-ਧੂਹ ਕੇ ਅੰਤਮ ਰਾਉਂਡ ਵਿੱਚ ਰੇਸ ਦਾ ਹਿੱਸਾ ਬਣਾਇਆ ਜਾਂਦਾ ਹੈ। (ਭਾਰਤ ਸਰਕਾਰ ਦੇ ਆਰਥਕ ਸਹਿਯੋਗ ਨਾਲ ਰਿਚਰਡ ਏਟੇਨਬਰੋ ਨੇ ਗਾਂਧੀ ਫਿਲਮ ਬਣਾਈ ਉਸ ਵਿੱਚ ਸੰਜੋਗ ਨਾਲ ਵੀ ਅੰਬੇਦਕਰ ਬਾਰੇ ਜ਼ਿਕਰ ਤੱਕ ਨਹੀਂ)। ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕਰਣ ਲਈ ਚੁਣਿਆ ਜਾਂਦਾ ਹੈ ਲੇਕਿਨ ਉਨ੍ਹਾਂ ਦੀ ਰਾਜਨੀਤੀ ਅਤੇ ਉਸ ਜਨੂੰਨ ਲਈ ਨਹੀਂ ਚੁਣਿਆ ਜਾਂਦਾ ਜੋ ਉਨ੍ਹਾਂ ਦੇ ਜੀਵਨ ਅਤੇ ਸੋਚ ਦੇ ਮੂਲ ਵਿੱਚ ਸੀ। ਕੁਝ ਲਿਸਟਾਂ ਵਿਚ ਖ਼ਾਸ ਜਗ੍ਹਾ ਦੇਣ ਦੇ ਬਾਵਜੂਦ ਦੱਬੀ ਅਵਾਜ਼ ਵਿੱਚ ਉਨ੍ਹਾਂ ਨੂੰ ਉਪਾਧੀਆਂ ਵੀ ਦਿੱਤੀ ਜਾਂਦੀਆਂ ਹਨ ਜਿਵੇਂ : ਅਵਸਰਵਾਦੀ ( ਕਿਉਂਕਿ ਉਨ੍ਹਾਂ ਨੇ ਬ੍ਰਿਟਿਸ਼ ਵਾਇਸਰਾਏ ਦੀ ਕਾਰਜਕਾਰੀ ਪਰਿਸ਼ਦ ਵਿੱਚ 1942-46 ਦੇ ਵਿੱਚ ਕਿਰਤ ਮੈਂਬਰ ਦੇ ਰੂਪ ਵਿੱਚ ਸੇਵਾ ਦਿੱਤੀ ਸੀ) ਅੰਗਰੇਜਾਂ ਦਾ ਪਿੱਠੂ (ਕਿਉਂਕਿ 1930 ਦੇ ਪਹਿਲੇ ਗੋਲਮੇਜ ਸੰਮੇਲਨ ਵਿੱਚ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦਾ ਸੱਦਾ ਸਵੀਕਾਰ ਕਰ ਲਿਆ ਸੀ ਜਦੋਂ ਕਾਂਗਰਸੀ ਲੂਣ ਸੱਤਿਆਗ੍ਰਿਹ ਕਰਕੇ ਕਨੂੰਨ ਤੋੜ ਰਹੇ ਸਨ) ਅਲਗਾਵਵਾਦੀ (ਕਿਉਂਕਿ ਉਹ ਅਛੂਤਾਂ ਲਈ ਵੱਖ ਨਿਰਵਾਚਨ ਮੰਡਲ ਚਾਹੁੰਦੇ ਸਨ) ਰਾਸ਼ਟਰ ਵਿਰੋਧੀ ਕਿਉਂਕਿ ਉਹ ਮੁਸਲਮਾਨ ਲੀਗ ਦੇ ਪਾਕਿਸਤਾਨ ਦੀ ਮੰਗ ਅਤੇ ਜੰਮੂ-ਕਸ਼ਮੀਰ ਦੇ ਵਿਭਾਜਨ ਦੀ ਮੰਗ ਦਾ ਸਮਰਥਨ ਕਰ ਰਹੇ ਸਨ ।
ਜਿਸ ਕਿਸੇ ਵੀ ਨਾਮ ਨਾਲ ਉਨ੍ਹਾਂ ਨੂੰ ਪੁਕਾਰੀਏ, ਹਕੀਕਤ ਇਹ ਹੈ ਕਿ ਅਸੀਂ ਅੰਬੇਦਕਰ ਅਤੇ ਗਾਂਧੀ ਨੂੰ ਕੇਵਲ ਸਾਮਰਾਜਵਾਦ ਸਮਰਥਕ ਜਾਂ ਸਾਮਰਾਜਵਾਦ ਵਿਰੋਧੀ ਕਹਿਕੇ ਆਪਣਾ ਪੱਲਾ ਨਹੀਂ ਝਾੜ ਸਕਦੇ। ਉਨ੍ਹਾਂ ਵਿਚਲਾ ਵਿਵਾਦ, ਸਾਮਰਾਜਵਾਦ ਅਤੇ ਸਾਮਰਾਜਵਾਦ ਵਿਰੋਧੀ ਸੰਘਰਸ਼ ਬਾਰੇ ਸਾਡੀ ਸਮਝ ਨੂੰ ਇੱਕ ਨਵਾਂ ਨਜ਼ਰੀਆ ਦਿੰਦਾ ਹੈ ।
ਗਾਂਧੀ ਪ੍ਰਤੀ ਇਤਿਹਾਸ ਕਾਫ਼ੀ ਸਾਊ ਰਿਹਾ ਹੈ। ਉਨ੍ਹਾਂ ਦੇ ਜੀਵਨਕਾਲ ਵਿੱਚ ਹੀ ਲੱਖਾਂ ਲੋਕਾਂ ਨੇ ਉਨ੍ਹਾਂ ਦੀ ਪੂਜਾ ਕੀਤੀ। ਲੱਗਦਾ ਹੈ ਕਿ ਗਾਂਧੀ ਨੂੰ ਦੇਵਤਾ ਮੰਨਣ ਦੀ ਪ੍ਰਥਾ ਸਦੀਵੀ ਅਤੇ ਬ੍ਰਹਿਮੰਡੀ ਜਿਹੀ ਹੋ ਗਈ ਹੈ। ਅਜਿਹਾ ਹੀ ਨਹੀਂ ਕਿ ਰੂਪਕ (metaphor) ਨੇ ਗਾਂਧੀਨਾਮੀ ਮਨੁੱਖ ਨੂੰ ਪਿੱਛੇ ਹੀ ਨਹੀਂ ਛੱਡ ਦਿੱਤਾ ਸਗੋਂ ਰੂਪਕ ਨੇ ਤਾਂ ਉਸ ਮਨੁੱਖ ਨੂੰ ਇੱਕ ਨਵੇਂ ਰੂਪ ਵਿੱਚ ਹੀ ਢਾਲ ਦਿੱਤਾ (ਇਸ ਲਈ ਗਾਂਧੀ ਦੀ ਆਲੋਚਨਾ ਨੂੰ ਸਾਰੇ ਗਾਂਧੀਵਾਦੀਆਂ ਦੀ ਸੁਤੇ-ਸਿਧ ਆਲੋਚਨਾ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ)।ਗਾਂਧੀ ਸਭ ਦੇ ਲਈ ਕੁੱਝ ਨਾ ਕੁੱਝ ਨਵਾਂ ਬਣ ਗਏ ਹਨ : ਓਬਾਮਾ ਉਨ੍ਹਾਂ ਤੋਂ ਮੋਹਿਤ ਹੈ ਅਤੇ ਅਮਰੀਕੀ ਵਿਰੋਧੀ ਪੂੰਜੀਵਾਦ ਅੰਦੋਲਨ ਵੀ। ਅਰਾਜਕਤਾਵਾਦੀ ਵੀ ਉਸਤੋਂ ਪਿਆਰ ਕਰਦੇ ਹਨ ਅਤੇ ਸੱਤਾ ਧਾਰੀ ਵੀ ਉਨ੍ਹਾਂ ਨੂੰ ਓਨਾ ਹੀ ਪਿਆਰ ਕਰਦੇ ਹਨ। ਨਰਿੰਦਰ ਮੋਦੀ ਵੀ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਰਾਹੁਲ ਗਾਂਧੀ ਨੂੰ ਵੀ ਉਨ੍ਹਾਂ ਨਾਲ ਪਿਆਰ ਹੈ। ਉਨ੍ਹਾਂ ਨੂੰ ਜਿੰਨਾ ਪਿਆਰ ਗਰੀਬ ਕਰਦੇ ਹਨ ਓਨਾ ਹੀ ਪਿਆਰ ਅਮੀਰ ਵੀ ਕਰਦੇ ਹਨ। ਉਹ ਯਥਾਸਥਿਤੀ ਦਾ ਸੰਤ ਹੈ ।
ਗਾਂਧੀ ਦੇ ਜੀਵਨ ਅਤੇ ਉਨ੍ਹਾਂ ਦੀ ਲੇਖਣੀ ਨੂੰ - ਉਨ੍ਹਾਂ ਦੇ 98 ਖੰਡਾਂ ਦੇ 48 , 000 ਪੇਜਾਂ ਵਿੱਚ ਸੰਗਠਿਤ ਕਥਾ ਦੀ ਤਰ੍ਹਾਂ ਘਟਨਾ ਦਰ ਘਟਨਾ, ਪੰਨਾ ਦਰ ਪੰਨਾ, ਸਤਰ ਦਰ ਸਤਰ ਲੋਕਾਂ ਨੇ ਵਰਤੋਂ ਕਰ ਲਿਆ ਹੈ, ਜਿਸ ਵਿੱਚ ਕਿ ਹੁਣ ਕੁੱਝ ਵੀ ਤਰਕਸੰਗਤ ਨਹੀਂ ਰਹਿ ਗਿਆ ਹੈ (ਜੇਕਰ ਸਚਮੁੱਚ ਅਜਿਹਾ ਹੈ ਤਾਂ)। ਦਰਅਸਲ ਗਾਂਧੀ ਦੀ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੇ ਸਭ ਕੁੱਝ ਕਿਹਾ ਹੈ ਅਤੇ ਇਸਦੇ ਉਲਟ ਵੀ ਕਿਹਾ। ਫਲਾਂ ਦੀ ਤਰ੍ਹਾਂ ਉਦਾਹਰਨਾਂ ਜਾਂ ਕਥਨ ਬਟੋਰਨ ਵਾਲਿਆਂ ਲਈ ਗਾਂਧੀ ਦੇ ਲੇਖਣ ਵਿੱਚ ਅਜਿਹੇ-ਅਜਿਹੇ ਭਿੰਨ ਤਰ੍ਹਾਂ ਫਲ ਹਨ ਕਿ ਅਚਰਜ ਹੋਣ ਲੱਗਦਾ ਹੈ ਕਿ ਇਹ ਕਿਵੇਂ ਦਾ ਦਰਖਤ ਹੈ ਕਿ ਇੱਕ ਹੀ ਦਰਖ਼ਤ ਵਿੱਚ ਹਰ ਤਰ੍ਹਾਂ ਦੇ ਫਲ ਹਨ !
ਉਦਾਹਰਣ ਲਈ 1946 ਵਿੱਚ ਉਨ੍ਹਾਂ ਨੇ ਬਹੁਪ੍ਰਚਾਰਿਤ ਲੇਖ ਦ ਪਿਰਾਮਿਡ ਵਰਸੇਜ ਦ ਓਸ਼ਨਿਕ ਸਰਕਿਲ (The Pyramid vs. the Oceanic Circle) ਵਿੱਚ ਇੱਕ ਦਿਹਾਤੀ ਸਵਰਗ ਦਾ ਪ੍ਰਸਿੱਧ ਵਰਣਨ ਹੈ : ਆਜ਼ਾਦੀ ਨੂੰ ਹਰ ਹਾਲਤ ਜੜ੍ਹਾਂ ਤੋਂ ਸ਼ੁਰੂ ਕਰਨਾ ਹੋਵੇਗਾ। ਇਸ ਪ੍ਰਕਾਰ ਹਰ ਪਿੰਡ ਇੱਕ ਪੂਰਾ ਲੋਕ-ਰਾਜ ਹੋਵੇਗਾ ਜਾਂ ਪੰਚਾਇਤ ਜਿਸਦੇ ਕੋਲ ਪੂਰਾ ਅਧਿਕਾਰ ਹੋਵੇਗਾ। ਇਹ ਹਰ ਪਿੰਡ ਨੂੰ ਆਤਮਨਿਰਭਰ ਬਣਾਵੇਗਾ ਇੱਥੇ ਤੱਕ ਕਿ ਉਸਦੇ ਕੋਲ ਪੂਰੀ ਦੁਨੀਆ ਦੇ ਖਿਲਾਫ ਆਪਣੇ ਆਪ ਦੀ ਰੱਖਿਆ ਕਰਨ ਦੀ ਹੱਦ ਤੱਕ ਪਰਬੰਧਨ ਸਮਰੱਥਾ ਹੋਵੇਗੀ… ਅਣਗਿਣਤ ਪਿੰਡਾਂ ਨਾਲ ਬਣੀ ਇਹ ਸੰਰਚਨਾ ਨੂੰ ਕਦੇ ਵਧਦੇ ਕ੍ਰਮ ਵਿੱਚ ਚੌੜਾ ਤਾਂ ਕੀਤਾ ਜਾ ਸਕਦਾ ਹੈ ਲੇਕਿਨ ਉਸਨੂੰ ਘਟਦੇ ਕ੍ਰਮ ਵਿੱਚ ਘਟਾਇਆ ਨਹੀਂ ਕੀਤਾ ਜਾ ਸਕਦਾ ਹੈ। ਜੀਵਨ ਹੇਠੋਂ ਲਗਾਤਾਰ ਸਿਖਰ ਵੱਲ ਇੱਕ ਪਿਰਾਮਿਡ ਨਹੀਂ ਹੋਵੇਗਾ। ਇਸ ਸਮੁੰਦਰੀ ਸਰਕਲ ਦੇ ਕੇਂਦਰ ਵਿੱਚ ਹਮੇਸ਼ਾ ਵਿਅਕਤੀ ਰਹੇਗਾ ਜੋ ਪਿੰਡ ਲਈ ਆਪਣੀ ਜਾਨ ਕੁਰਬਾਨ ਕਰ ਦੇਵੇਗਾ।... ਇਸ ਲਈ ਸਭ ਤੋਂ ਬਾਹਰੀ ਪ੍ਰਕਾਸ਼ ਮੰਡਲ ਇਨਰ ਸਰਕਲ ਨੂੰ ਕੁਚਲਣ ਲਈ ਇੰਨਾ ਸ਼ਕਤੀਸ਼ਾਲੀ ਨਹੀਂ ਹੋਵੇਗਾ ਪਰ ਅੰਦਰਲਾ ਸਰਕਿਲ ਸਾਰਿਆਂ ਨੂੰ ਸ਼ਕਤੀ ਦੇਵੇਗਾ ਅਤੇ ਉਸਨੂੰ ਖ਼ੁਦ ਤੋਂ ਹੀ ਸ਼ਕਤੀ ਵੀ ਮਿਲੇਗੀ। ਇਸਦੇ ਬਾਅਦ ਉਨ੍ਹਾਂ ਨੇ ਦੂਜੀ ਜਗ੍ਹਾ ਜਾਤ ਵਿਵਸਥਾ ਦਾ ਸਮਰਥਨ ਵੀ ਕੀਤਾ ਹੈ। ਉਨ੍ਹਾਂ ਨੇ ਜਾਤ ਵਿਵਸਥਾ ਨੂੰ ਨਵਜੀਵਨ ਵਿੱਚ 1921 ਵਿੱਚ ਆਪਣੀ ਮਨਜ਼ੂਰੀ ਦਿੱਤੀ। ਇਸ ਲੇਖ ਦਾ ਅੰਬੇਦਕਰ ਨੇ ਗੁਜਰਾਤੀ ਤੋਂ ਅਨੁਵਾਦ ਕੀਤਾ (ਅੰਬੇਦਕਰ ਨੇ ਕਈ ਵਾਰ ਕਿਹਾ ਕਿ ਲੋਕਾਂ ਦੇ ਨਾਲ ਗਾਂਧੀ ਨੇ ਧੋਖਾ ਕੀਤਾ ਹੈ ਕਿਉਂਕਿ ਗਾਂਧੀ ਦੀ ਅੰਗਰੇਜ਼ੀ ਅਤੇ ਗੁਜਰਾਤੀ ਲੇਖਣੀ ਵਿੱਚ ਕਾਫ਼ੀ ਅੰਤਰ ਹੈ ਜਿਸਦੀ ਤੁਲਨਾ ਕਰਨੀ ਚਾਹੀਦੀ ਹੈ)।
ਜਾਤ ਨਿਯੰਤਰਣ ਕਰਨ ਦਾ ਦੂਜਾ ਨਾਮ ਹੈ। ਜਾਤ ਭੋਗ-ਵਿਲਾਸ ’ਤੇ ਨਿਯੰਤਰਣ ਰੱਖਦੀ ਹੈ। ਜਾਤ ਇੱਕ ਵਿਅਕਤੀ ਨੂੰ ਆਪਣੇ ਭੋਗ-ਵਿਲਾਸ ਦੀ ਖੋਜ ਵਿੱਚ ਜਾਤ ਦੀ ਸੀਮਾ ਨੂੰ ਲੰਘਣ ਦੀ ਆਗਿਆ ਨਹੀਂ ਦਿੰਦੀ। ਅੰਤਰ-ਜਾਤੀ ਵਿਆਹ ਅਤੇ ਅੰਤਰ-ਜਾਤੀ ਖਾਣ-ਪਾਣ ਉਪਰ ਪਾਬੰਦੀਆਂ ਦਾ ਅਸਲ ਮਤਲਬ ਇਹ ਹੈ। ਇਸ ਲਈ ਮੇਰੀ ਨਜ਼ਰ ਵਿੱਚ ਜੋ ਲੋਕ ਜਾਤ ਵਿਵਸਥਾ ਨੂੰ ਖਤਮ ਕਰਨਾ ਚਾਹੁੰਦੇ ਹਨ ਮੈਂ ਉਨ੍ਹਾਂ ਦਾ ਵਿਰੋਧ ਕਰਦਾ ਹਾਂ । ਕੀ ਇਹ ਉਨ੍ਹਾਂ ਦੇ ‘ਹਮੇਸ਼ਾ ਚੌੜਾ ਹੋਣ ਵਾਲਾਂ ਅਤੇ ਕਦੇ ਵੀ ਘਟਦਾ ਕ੍ਰਮ ਨਹੀਂ’ ਦੇ ਵਿਪਰੀਤ ਨਹੀਂ ਹੈ ?
ਇਹ ਗੱਲ ਸਹੀ ਹੈ ਕਿ ਇਨ੍ਹਾਂ ਬਿਆਨਾਂ ਵਿੱਚ 25 ਸਾਲਾਂ ਦਾ ਲੰਮਾ ਵਕਫ਼ਾ ਹੈ। ਤਾਂ ਇਸਦਾ ਕੀ ਮਤਲਬ ਹੋਇਆ ਕਿ ਗਾਂਧੀ ਵਿੱਚ ਤਬਦੀਲੀ ਹੋਈ ਹੈ? ਕੀ ਜਾਤ ਉੱਤੇ ਉਨ੍ਹਾਂ ਦਾ ਵਿਚਾਰ ਬਦਲ ਗਿਆ? ਹਾਂ, ਬਦਲਿਆ ਹੈ ਪਰ ਬਹੁਤ ਤੇਜ਼ੀ ਨਾਲ ਬਦਲਿਆ ਹੈ। ਉਹ ਜਾਤ ਵਿਵਸਥਾ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਕਰਨ ਤੋਂ ਕੇਵਲ ਇੰਨਾ ਹੀ ਅੱਗੇ ਵਧੇ ਕਿ ਉਨ੍ਹਾਂ ਨੇ ਇਹ ਕਿਹਾ ਕਿ ਚਾਰ ਹਜ਼ਾਰ ਜਾਤਾਂ, ਚਾਰ ਵਰਣਾਂ ਵਿੱਚ (ਇਸਨੂੰ ਅੰਬੇਦਕਰ ਜਾਤ ਵਿਵਸਥਾ ਦਾ ਪੁਰਖਾ (parent) ਕਹਿੰਦੇ ਹਨ) ਖ਼ੁਦ ਨੂੰ ਸਮਾਹਿਤ (fuse) ਕਰ ਲੈਣ। ਆਪਣੇ ਜੀਵਨ ਦੇ ਆਖ਼ਰੀ ਦਿਨਾਂ ਵਿੱਚ (ਜਦੋਂ ਉਨ੍ਹਾਂ ਦੇ ਵਿਚਾਰ ਸਿਰਫ ਵਿਚਾਰ ਹੀ ਰਹਿ ਗਏ ਸਨ, ਉਨ੍ਹਾਂ ਦੇ ਵਿਚਾਰ ਦਾ ਰਾਜਨੀਤਕ ਕਾਰਵਾਈ ਨਾਲ ਕੋਈ ਮਤਲਬ ਨਹੀਂ ਰਹਿ ਗਿਆ ਸੀ) ਉਨ੍ਹਾਂ ਨੇ ਕਿਹਾ ਸੀ ਕਿ ਹੁਣ ਉਨ੍ਹਾਂ ਨੂੰ ਜਾਤਾਂ ਦੇ ਵਿੱਚ ਅੰਤਰ-ਜਾਤੀ ਖਾਣ-ਪਾਣ ਅਤੇ ਅੰਤਰਜਾਤੀ ਵਿਆਹ ਤੋਂ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਵੀ ਕਿ ਉਹ ਵਰਣ ਵਿਵਸਥਾ ਵਿੱਚ ਵਿਸ਼ਵਾਸ ਕਰਦੇ ਹਨ, ਇੱਕ ਵਿਅਕਤੀ ਦਾ ਵਰਣ ਉਸਦੇ ਕੰਮ ਨਾਲ ਤੈਅ ਹੋਣ ਚਾਹੀਦਾ ਹੈ ਨਾ ਕਿ ਉਸਦੇ ਜਨਮ ਨਾਲ ( ਇਹੀ ਗੱਲ ਆਰੀਆ ਸਮਾਜੀ ਵੀ ਮੰਨਦੇ ਸਨ)। ਅੰਬੇਦਕਰ ਨੇ ਗਾਂਧੀ ਦੇ ਇਸ ਵਿਚਾਰ ਦੇ ਬੇਤੁਕੇ ਪੱਖ ਨੂੰ ਸਾਹਮਣੇ ਲਿਆਂਦਾ: ‘ਤੁਸੀਂ ਕਿਸੇ ਵਿਅਕਤੀ ਨੂੰ ਉਸ ਜਗ੍ਹਾ ਤੋਂ ਹੇਠਾਂ ਕਿਵੇਂ ਲਿਆਉਂਗੇ ਜਿਸਨੂੰ ਉਸਨੇ ਜਨਮ ਦੇ ਆਧਾਰ ਉੱਤੇ ਪੈਦਾ ਹੋਣ ਦੇ ਕਾਰਨ ਹਾਸਲ ਕੀਤਾ ਹੈ। ਤੁਸੀਂ ਉਸਨੂੰ ਹੇਠਾਂ ਆਉਣ ਲਈ ਕਿਵੇਂ ਮਜਬੂਰ ਕਰ ਸਕਦੇ ਹੋ?’ ਤੁਸੀ ਕਿਸੇ ਵਿਅਕਤੀ ਉਪਰ ਕੰਮ ਦੇ ਹਵਾਲੇ ਨਾਲ ਹੇਠਲੇ ਵਰਣ ਵਿਚ ਆਉਣ ਲਈ ਕਿਵੇਂ ਦਬਾਅ ਪਾਉਂਗੇ ਜਿਸ ਨੂੰ ਉਪਰਲਾ ਵਰਣ ਜੰਮਣ ਕਰਕੇ ਮਿਲਿਆ ਹੈ ਤੇ ਜੰਮਣ ਵੇਲੇ ਕੰਮ ਦਾ ਹਵਾਲਾ ਨਹੀਂ ਦੇਣਾ ਪੈਂਦਾ? ਉਨ੍ਹਾਂ ਨੇ ਔਰਤਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਪੁੱਛਿਆ ਕਿ ਅਖੀਰ ਉਨ੍ਹਾਂ ਦੀ ਹਾਲਤ ਦੀ ਜਾਣਕਾਰੀ ਉਨ੍ਹਾਂ ਨਾਲ ਤੈਅ ਹੋਵੇਗੀ ਜਾਂ ਉਨ੍ਹਾਂ ਦੇ ਪਤੀ ਦੇ ਰੁਤਬੇ ਨਾਲ ਤੈਅ ਹੋਵੇਗੀ ।
ਜੇਕਰ ਗਾਂਧੀ ਦੇ ਅਛੂਤ ਪ੍ਰੇਮ ਅਤੇ ਅੰਤਰਜਾਤੀ ਵਿਆਹ ਬਾਰੇ ਉਨ੍ਹਾਂ ਦੇ ਚੇਲਿਆਂ ਅਤੇ ਚਾਹੁਣ ਵਾਲਿਆਂ ਦੇ ਕਿੱਸੇ-ਕਹਾਣੀਆਂ ਨੂੰ ਵੱਖ ਰੱਖ ਦਿੱਤਾ ਜਾਵੇ ਤਾਂ ਵੀ ਉਨ੍ਹਾਂ ਨੇ ਆਪਣੇ ਲੇਖਣ ਦੇ 98 ਖੰਡਾਂ ਵਿੱਚ ਕਿਤੇ ਵੀ ਬਹੁਤ ਹੀ ਨਿਰਣਾਇਕ ਰੂਪ ਵਿਚ ਚਾਰ ਵਰਣਾਂ ਉੱਤੇ ਵਿਸ਼ਵਾਸ ਕਰਣਾ ਨਹੀਂ ਛੱਡਿਆ। ਆਪਣੀ ਯੋਨ ਇੱਛਾ ਉੱਤੇ ਕਾਬੂ ਨਾ ਕਰ ਸਕਣ ਦੀਆਂ ਖ਼ਾਮੀਆਂ ਲਈ ਸਰਵਜਨਿਕ ਅਤੇ ਨਿਜੀ ਰੂਪ ’ਚ ਮਾਫ਼ੀ ਵੀ ਮੰਗੀ ਪਰ ਜਾਤ ਬਾਰੇ ਕਹਿਕੇ ਜੋ ਨੁਕਸਾਨ ਪਹੁੰਚਾਇਆ ਉਸਦੇ ਲਈ ਉਨ੍ਹਾਂ ਨੇ ਕਦੇ ਦੁੱਖ ਨਹੀਂ ਜਤਾਇਆ ।
ਫਿਰ ਵੀ ਗਾਂਧੀ ਬਾਰੇ ਨਕਾਰਾਤਮਕ ਗੱਲਾਂ ਨੂੰ ਛੱਡਕੇ ਕਿਉਂ ਨਾ ਉਨ੍ਹਾਂ ਦੀ ਚੰਗਿਆਈ ਬਾਹਰ ਲਿਆਂਦੀ ਜਾਵੇ ਅਤੇ ਲੋਕਾਂ ਵਿਚ ਚੰਗਿਆਈ ਨੂੰ ਹੀ ਪ੍ਰੋਤਸਾਹਿਤ ਕੀਤਾ ਜਾਵੇ? ਇਹ ਇੱਕ ਸਹੀ ਸਵਾਲ ਹੈ। ਜਿਨ੍ਹਾਂ ਲੋਕਾਂ ਨੇ ਗਾਂਧੀ ਦੇ ਨਾਮ ਦਾ ਮੱਠ ਬਣਾ ਲਿਆ ਹੈ ਉਨ੍ਹਾਂ ਨੇ ਸ਼ਾਇਦ ਆਪਣੇ ਆਪ ਲਈ ਇਸਦਾ ਜਵਾਬ ਵੀ ਦੇ ਦਿੱਤਾ ਹੈ। ਅਖੀਰ ਅਸੀਂ ਮਹਾਨ ਕੰਪੋਜ਼ਰਾਂ, ਲੇਖਕਾਂ, ਆਰਕੀਟੇਕਟਾਂ, ਖਿਡਾਰੀਆਂ ਅਤੇ ਸੰਗੀਤਕਾਰਾਂ ਦੇ ਕੰਮ ਦੀ ਪ੍ਰਸ਼ੰਸਾ ਤਾਂ ਕਰਦੇ ਹੀ ਹਾਂ, ਭਾਵੇਂ ਸਾਡੇ ਵਿਚਾਰ ਉਨ੍ਹਾਂ ਨਾਲ ਮੇਲ ਨਾ ਹੀ ਖਾਂਦੇ ਹੋਣ ਪਰ ਇੱਥੇ ਫਰਕ ਇਹ ਹੈ ਕਿ ਗਾਂਧੀ ਇੱਕ ਕੰਪੋਜ਼ਰ ਸੰਗੀਤਕਾਰ ਲੇਖਕ, ਜਾਂ ਖਿਡਾਰੀ ਨਹੀਂ ਸਨ। ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਦੂਰਦਰਸ਼ੀ, ਇੱਕ ਫਕੀਰ, ਇੱਕ ਨੀਤੀਵੇਤਾ, ਇੱਕ ਮਹਾਨ ਮਾਨਵਤਾਵਾਦੀ, ਇੱਕ ਅਜਿਹਾ ਮਨੁੱਖ ਜਿਸ ਨੇ ਸੱਚਾਈ ਅਤੇ ਧਰਮ ਦੇ ਜ਼ੋਰ ਉੱਤੇ ਹਥਿਆਰਾਂ ਨਾਲ ਲੈਸ ਇੱਕ ਸ਼ਕਤੀਸ਼ਾਲੀ ਸਾਮਰਾਜ ਨੂੰ ਝੁਕਾਉਣ ਵਾਲੇ ਮਨੁੱਖ ਦੇ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ। ਅਸੀਂ ਅਹਿੰਸਕ ਗਾਂਧੀ ਸਤਵਾਦੀ ਗਾਂਧੀ ਮਾਂ ਸਵਰੂਪ ਗਾਂਧੀ ਉਹ ਗਾਂਧੀ ਜਿਨ੍ਹਾਂ ਬਾਰੇ (ਇਲਜ਼ਾਮ) ਹੈ ਕਿ ਉਨ੍ਹਾਂ ਨੇ ਰਾਜਨੀਤੀ ਦਾ ਨਾਰੀਕਰਨ ਕਰ ਦਿੱਤਾ ਜਿਸ ’ਤੇ ਚਲਦਿਆਂ ਔਰਤਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਮਿਲਿਆ ਵਾਤਾਵਰਣਵਾਦੀ ਗਾਂਧੀ ਹਾਜ਼ਰ ਜਵਾਬ ਗਾਂਧੀ ਇੱਕ ਸਤਰ ਵਿੱਚ ਕਈ ਮਹਾਨ ਵਿਚਾਰ ਕਹਿ ਦੇਣ ਵਾਲੇ ਗਾਂਧੀ ਦੇ ਜਾਤ ਉੱਤੇ ਵਿਚਾਰਾਂ ਅਤੇ ਕਰਮਾਂ ਨਾਲ ਕਿਵੇਂ ਸਮਾਨਤਾ ਬਣਾ ਸਕਦੇ ਹਾਂ? ਅਸੀਂ ਕਰੂਰਤਮ ਸੰਸਥਾਗਤ ਬੇਇਨਸਾਫ਼ੀ ਦੀ ਨੀਂਹ ਉੱਤੇ ਸਹਜਤਾ ਨਾਲ ਟਿਕੀ ਹੋਈ ਨੈਤਿਕ ਧਰਮ ਦੀ ਇਸ ਸੰਰਚਨਾ ਤੋਂ ਕਿਵੇਂ ਪਾਰ ਜਾ ਸਕਦੇ ਹਾਂ? ਇਹ ਕਹਿਣਾ ਕਿ ਗਾਂਧੀ ਜਟਿਲ ਸਨ ਅਤੇ ਉਨ੍ਹਾਂ ਨੂੰ ਬਸ ਇਹ ਕਹਿਕੇ ਜਾਣ ਦਿੱਤਾ ਜਾਣਾ ਚਾਹੀਦਾ ਹੈ? ਇਸ ਗੱਲ ਵਿੱਚ ਸ਼ਕ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ ਕਿ ਗਾਂਧੀ ਇੱਕ ਗ਼ੈਰ-ਮਾਮੂਲੀ ਅਤੇ ਆਕਰਸ਼ਕ ਸ਼ਖਸੀਅਤ ਸਨ ਪਰ ਕੀ ਉਨ੍ਹਾਂ ਨੇ ਸੁਤੰਤਰਤਾ ਅੰਦੋਲਨ ਦੌਰਾਨ ਸੱਤਾ ਨੂੰ ਸੱਚ ਸੁਣਾਇਆ? ਕੀ ਉਨ੍ਹਾਂ ਨੇ ਸਚਮੁੱਚ ਗਰੀਬਾਂ ਵਿੱਚ ਸਭ ਤੋਂ ਗਰੀਬ ਲੋਕਾਂ ਦੇ ਨਾਲ ਆਪਣੇ ਆਪ ਨੂੰ ਜੋੜਿਆ ਸੀ?
ਅੰਬੇਦਕਰ ਨੇ ਕਿਹਾ ਸੀ, “ਇਹ ਸੋਚਣਾ ਬੇਵਕੂਫ਼ੀ ਹੋਵੇਗੀ ਕਿ ਕਾਂਗਰਸ ਭਾਰਤ ਦੀ ਅਜ਼ਾਦੀ ਲਈ ਲੜ ਰਹੀ ਹੈ, ਇਸ ਲਈ ਉਹ ਭਾਰਤ ਦੀ ਜਨਤਾ, ਖਾਸਕਰ ਉਹ ਭਾਰਤ ਦੀ ਸਭ ਤੋਂ ਗਰੀਬ ਜਨਤਾ ਦੀ ਅਜ਼ਾਦੀ ਲਈ ਵੀ ਲੜ ਰਹੀ ਹੈ। ਅੰਬੇਦਕਰ ਨੇ ਇਸ ਵਿੱਚ ਅੱਗੇ ਜੋੜਿਆ, ਇਸ ਗੱਲ ਦੀ ਬਹੁਤ ਅਹਮਿਅਤ ਨਹੀਂ ਹੈ ਕਿ ਕਾਂਗਰਸ ਆਜ਼ਾਦੀ ਲਈ ਲੜ ਰਹੀ ਹੈ, ਇਹ ਪ੍ਰਸ਼ਨ ਜ਼ਿਆਦਾ ਅਹਮਿਅਤ ਰੱਖਦਾ ਹੈ ਕਿ ਉਹ ਕਿਸਦੀ ਆਜ਼ਾਦੀ ਲਈ ਲੜ ਰਹੀ ਹੈ।”
1931 ਵਿੱਚ, ਜਦੋਂ ਪਹਿਲੀ ਵਾਰ ਅੰਬੇਦਕਰ ਗਾਂਧੀ ਨੂੰ ਮਿਲੇ ਤਾਂ ਗਾਂਧੀ ਨੇ ਉਨ੍ਹਾਂ ਨੂੰ ਕਾਂਗਰਸ ਦੀ ਸਖ਼ਤ ਆਲੋਚਨਾ ਕਰਨ ਦੇ ਕਾਰਨਾਂ ਬਾਰੇ ਪੁੱਛਿਆ (ਜੋ ਸ਼ਾਇਦ ਉਨ੍ਹਾਂ ਨੇ ਇਹ ਮੰਨ ਕੇ ਪੁੱਛਿਆ ਸੀ ਕਿ ਇਹ ਆਚੋਲਨਾ ਤਾਂ ਮਾਤਭੂਮੀ ਦੀ ਲੜਾਈ ਦੀ ਆਲੋਚਨਾ ਹੈ), ਇਸ ਉੱਤੇ ਅੰਬੇਦਕਰ ਨੇ ਆਪਣਾ ਮਸ਼ਹੂਰ ਜਵਾਬ ਦਿੱਤਾ ਸੀ, “ਗਾਂਧੀ ਜੀ, ਮੇਰੀ ਕੋਈ ਮਾਤਭੂਮੀ ਨਹੀਂ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਕਿਸੇ ਵੀ ਅਛੂਤ ਨੂੰ ਅਜਿਹੀ ਮਾਤਭੂਮੀ ਉੱਤੇ ਗਰਵ ਦਾ ਅਹਿਸਾਸ ਕਿਵੇਂ ਹੋ ਸਕਦਾ ਹੈ?” ਇਤਿਹਾਸ ਅੰਬੇਦਕਰ ਪ੍ਰਤੀ ਕਰੂਰ ਰਿਹਾ ਹੈ। ਪਹਿਲਾਂ ਉਨ੍ਹਾਂ ਨੂੰ ਸੀਮਿਤ ਕਰ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਮਾਣ-ਸਨਮਾਣ ਦਿੱਤਾ। ਇਤਿਹਾਸ ਨੇ ਉਨ੍ਹਾਂ ਨੂੰ ਭਾਰਤ ਦੇ ਅਛੂਤਾਂ ਦਾ ਨੇਤਾ ਬਣਾਕੇ ਰੱਖ ਦਿੱਤਾ, ਕੋਨੇ ਵਿੱਚ ਧੱਕ ਦਿੱਤੀਆਂ ਗਈਆਂ ਬਸਤੀਆਂ ਦਾ ਰਾਜਾ। ਇਸ ਵਿੱਚ ਉਨ੍ਹਾਂ ਦੀ ਪੂਰੀ ਲੇਖਣੀ ਛੁਪ ਗਈ। ਉਨ੍ਹਾਂ ਦੀ ਕ੍ਰਾਂਤੀਕਾਰੀ ਬੌਧਿਕਤਾ ਅਤੇ ਤੀਖਣ ਅਖੱੜਪਨ ਨੂੰ ਉਨ੍ਹਾਂ ਨੂੰ ਦੂਰ ਹਟਾ ਦਿੱਤਾ ਗਿਆ ਹੈ।
ਜੋ ਵੀ ਹੋਵੇ, ਅੰਬੇਦਕਰ ਦੇ ਅਨੁਯਾਈਆਂ ਨੇ ਉਨ੍ਹਾਂ ਦੀ ਵਿਰਾਸਤ ਨੂੰ ਰਚਨਾਤਮਕ ਤਰੀਕੇ ਨਾਲ ਜਿੰਦਾ ਰੱਖਿਆ ਹੈ। ਉਨ੍ਹਾਂ ਤਰੀਕਿਆਂ ਵਿੱਚੋਂ ਇੱਕ ਹੈ ਵਿਆਪਕ ਪੱਧਰ ਉੱਤੇ ਉਨ੍ਹਾਂ ਦੇ ਬੁੱਤਾਂ ਦੀ ਉਸਾਰੀ ਕਰਨਾ। ਅੰਬੇਦਕਰ ਦੇ ਬੁੱਤ ਇੱਕ ਕ੍ਰਾਂਤੀਕਾਰੀ ਅਤੇ ਜੀਵੰਤ ਚੀਜ਼ ਹਨ। ਇਹ ਬੁੱਤ ਦਲਿਤਾਂ ਲਈ ਉਨ੍ਹਾਂ ਦੇ ਹਿੱਸੇ ਦੀ ਜਗ੍ਹਾ ਲੱਭਦੇ ਹਨ - ਅਸਲੀ ਅਤੇ ਯਥਾਰਥਕ, ਸਰਵਜਨਿਕ ਅਤੇ ਨਿੱਜੀ। ਦਲਿਤ ਅੰਬੇਦਕਰ ਦੇ ਬੁੱਤ ਲਗਾਕੇ ਆਪਣੇ ਨਾਗਰਿਕ ਅਧਿਕਾਰ ਦੀ ਮੰਗ ਕਰਦੇ ਹਨ, ਆਪਣੀ ਜ਼ਮੀਨ ਦੀ ਮੰਗ ਕਰਦੇ ਹਨ, ਉਸ ਪਾਣੀ ਦੀ ਮੰਗ ਕਰਦੇ ਹਨ ਜੋ ਉਨ੍ਹਾਂ ਦਾ ਹੈ, ਉਸ ਸਮੁਦਾਕਤਾ ਦੀ ਗੱਲ ਕਰਦੇ ਹਨ ਜਿਸ ਵਿੱਚ ਉਨ੍ਹਾਂ ਦਾ ਪਰਵੇਸ਼ ਵਰਜਿਤ ਹੈ। ਜਿੱਥੇ ਕਿਤੇ ਵੀ ਅੰਬੇਦਕਰ ਦਾ ਬੁੱਤ ਸਥਾਪਤ ਹੈ, ਉਨ੍ਹਾਂ ਦੇ ਹੱਥ ਵਿੱਚ ਕਿਤਾਬ ਮੌਜੂਦ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਉਹ ਏਨਾਇਹਿਲੇਸ਼ਨ ਆਫ ਕਾਸਟ ਨਾਮਕ ਕਿਤਾਬ ਨਹੀਂ ਹੈ, ਜੋ ਉਨ੍ਹਾਂ ਨੂੰ ਉਸ ਤੋਂ ਮੁਕਤੀ ਦਿਵਾਉਂਦੀ, ਕ੍ਰਾਂਤੀਕਾਰੀ ਆਵੇਸ਼ ਪੈਦਾ ਕਰਦੀ। ਉਨ੍ਹਾਂ ਦੇ ਹੱਥ ਵਿੱਚ ਭਾਰਤ ਦਾ ਸੰਵਿਧਾਨ ਹੈ ਜਿਸ ਨੂੰ ਬਣਾਉਣ ਵਿੱਚ ਅੰਬੇਦਕਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਹ ਉਹ ਦਸਤਾਵੇਜ਼ ਹੈ - ਚੰਗਾ ਹੈ ਜਾਂ ਮਾੜਾ , ਜਿਸਦੇ ਨਾਲ ਹਰ ਭਾਰਤੀ ਦੀ ਜ਼ਿੰਦਗੀ ਨਿਰਧਾਰਤ ਹੁੰਦੀ ਹੈ ।
ਸੰਵਿਧਾਨ ਨੂੰ ਬਦਲਾਅ ਲਿਆਉਣ ਲਈ ਇੱਕ ਸਹਾਇਕ ਚੀਜ਼ ਦੇ ਰੂਪ ਵਿੱਚ ਇਸਤੇਮਾਲ ਕਰਨਾ ਵੱਖ ਗੱਲ ਹੈ ਪਰ ਉਸ ਨਾਲ ਬੰਨ੍ਹੇ ਜਾਣਾ ਵੱਖ ਗੱਲ। ਅੰਬੇਦਕਰ ਨੂੰ ਪਰਿਸਥਿਤੀਆਂ ਨੇ ਕ੍ਰਾਂਤੀਕਾਰੀ ਬਣਾ ਦਿੱਤਾ ਸੀ ਅਤੇ ਇਸ ਦੇ ਨਾਲ ਨਾਲ ਜਦੋਂ ਵੀ ਉਨ੍ਹਾਂ ਨੂੰ ਮੌਕੇ ਮਿਲਿਆ ਉਨ੍ਹਾਂ ਨੇ ਸੱਤਾ-ਸੰਸਥਾਵਾਂ ਦੇ ਅੰਦਰ ਮਜ਼ਬੂਤ ਦਖਲਅੰਦਾਜ਼ੀ ਕੀਤੀ ਅਤੇ ਆਪਣਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਦੀ ਵਿਲੱਖਣਤਾ ਉਸ ਗੱਲ ਵਿੱਚ ਸੀ ਕਿ ਉਨ੍ਹਾਂ ਨੇ ਦੋਨਾਂ ਹੀ ਪਹਿਲੂਆਂ ਨੂੰ ਬਹੁਤ ਹੀ ਫੁਰਤੀ ਅਤੇ ਚੰਗੇਰੀ ਸਮਰੱਥਾ ਨਾਲ ਇਸਤੇਮਾਲ ਕੀਤਾ ਹਾਲਾਂਕਿ ਉਸਨੂੰ ਅਜੋਕੇ ਪਰਿਪੇਖ ਵਿੱਚ ਵੇਖੋ ਤਾਂ ਇਸਦਾ ਮਤਲਬ ਇਹ ਹੋਇਆ ਕਿ ਉਨ੍ਹਾਂ ਨੇ ਦੋਹਰੀ ਅਤੇ ਜਟਿਲ ਵਿਰਾਸਤ ਛੱਡ ਦਿੱਤੀ ਹੈ : ਏਕ ਕ੍ਰਾਂਤੀਕਾਰੀ ਅੰਬੇਦਕਰ ਅਤੇ ਦੂਜਾ ਸੰਵਿਧਾਨ ਨਿਰਮਾਤਾ ਅੰਬੇਦਕਰ। ਸੰਵਿਧਾਨਵਾਦ ਇਨਕਲਾਬ ਵਿੱਚ ਅੜਿੱਕਾ ਪਾ ਸਕਦਾ ਹੈ ਅਤੇ ਦਲਿਤ ਕ੍ਰਾਂਤੀ ਤਾਂ ਹਾਲੇ ਤੱਕ ਹੋਈ ਹੀ ਨਹੀਂ। ਅਸੀਂ ਹਾਲੇ ਵੀ ਉਸਦਾ ਇੰਤਜ਼ਾਰ ਕਰ ਰਹੇ ਹਾਂ। ਉਸਤੋਂ ਪਹਿਲਾਂ ਕੋਈ ਵੀ ਦੂਜੀ ਕ੍ਰਾਂਤੀ ਹੋ ਹੀ ਨਹੀਂ ਸਕਦੀ, ਭਾਰਤ ਵਿੱਚ ਤਾਂ ਨਹੀਂ । ਇਸਦਾ ਮਤਲੱਬ ਇਹ ਨਹੀਂ ਹੈ ਕਿ ਸੰਵਿਧਾਨ ਲਿਖਣਾ ਕ੍ਰਾਂਤੀ ਨਹੀਂ ਹੈ। ਇਹ ਹੋ ਸਕਦਾ ਹੈ, ਇਹ ਹੋ ਸਕਦਾ ਸੀ ਅਤੇ ਅੰਬੇਦਕਰ ਨੇ ਉਹੋ ਜਿਹਾ ਹੀ ਕਰਨ ਦੀ ਚੰਗੇਰੀ ਕੋਸ਼ਿਸ਼ ਵੀ ਕੀਤੀ ਹਾਲਾਂਕਿ ਉਨ੍ਹਾਂ ਨੇ ਆਪਣੇ ਆਪ ਹੀ ਸਵੀਕਾਰ ਵੀ ਕੀਤਾ ਕਿ ਇਸ ਵਿੱਚ ਉਹ ਪੂਰੀ ਤਰ੍ਹਾਂ ਸਫਲ ਨਹੀਂ ਹੋਏ।
ਜਦੋਂ ਦੇਸ਼ ਅਜ਼ਾਦੀ ਮਿਲਣ ਦੀ ਕਗਾਰ ਉੱਤੇ ਅੱਪੜਿਆ ਤਾਂ ਗਾਂਧੀ ਅਤੇ ਅੰਬੇਦਕਰ, ਦੋਨੋ ਹੀ ਘੱਟ-ਗਿਣਤੀਆਂ ਖਾਸਕਰ ਮੁਸਲਮਾਨਾਂ ਅਤੇ ਅਛੂਤਾਂ ਦੇ ਭਵਿੱਖ ਨੂੰ ਲੈ ਕੇ ਕਾਫ਼ੀ ਚਿੰਤਤ ਸਨ, ਪਰ ਇੱਕ ਨਵੇਂ ਰਾਸ਼ਟਰ ਦੀ ਉਤਪੱਤੀ ਨੂੰ ਲੈ ਕੇ ਦੋਨਾਂ ਵਿਅਕਤੀਆਂ ਦੇ ਨਜ਼ਰੀਏ ਵਿੱਚ ਕਾਫ਼ੀ ਅੰਤਰ ਸੀ। ਗਾਂਧੀ ਰਾਸ਼ਟਰ ਦੀ ਉਤਪਤੀ ਦੀ ਪਰਿਕਿਰਿਆ ਨਾਲੋਂ ਆਪਣੇ ਨੂੰ ਲਗਾਤਾਰ ਵੱਖ ਕਰਦੇ ਜਾ ਰਹੇ ਸਨ। ਉਨ੍ਹਾਂ ਲਈ ਕਾਂਗਰਸ ਪਾਰਟੀ ਦਾ ਕੰਮ ਪੂਰਾ ਹੋ ਗਿਆ ਸੀ। ਉਹ ਪਾਰਟੀ ਨੂੰ ਭੰਗ ਕਰ ਦੇਣਾ ਚਾਹੁੰਦੇ ਸਨ। ਉਨ੍ਹਾਂ ਦਾ ਮੰਨਣਾ ਸੀ (ਜੋ ਠੀਕ ਵੀ ਸੀ) ਕਿ ਰਾਜਸੱਤਾ ਦਾ ਮਤਲਬ ਕੇਂਦਰੀਕ੍ਰਿਤ ਸੰਗਠਿਤ ਹਿੰਸਾ ਹੈ ਕਿਉਂਕਿ ਰਾਜ ਵਿੱਚ ਇਨਸਾਨੀਅਤ ਨਹੀਂ ਹੈ, ਆਤਮਾ ਨਹੀਂ ਹੈ, ਉਸਦਾ ਅਸਤਿਤਵ ਹੀ ਹਿੰਸਾ ਉੱਤੇ ਆਧਾਰਿਤ ਹੈ। ਗਾਂਧੀ ਅਨੁਸਾਰ ਸਵਰਾਜ ਲੋਕਾਂ ਦੇ ਦਿਨਾ ਵਿੱਚ ਵਸਦਾ ਹੈ, ਹਾਲਾਂਕਿ ਉਨ੍ਹਾਂ ਨੇ ਇਹ ਮੰਨਿਆ ਕਿ ਉਨ੍ਹਾਂ ਦੇ ਆਦਮੀ ਦਾ ਮਤਲਬ ਸਿਰਫ ਬਹੁਗਿਣਤੀ ਸਮੁਦਾਇ ਨਹੀਂ ਹੈ: ਇਹ ਕਿਹਾ ਜਾ ਰਿਹਾ ਹੈ ਕਿ ਹਿੰਦ ਸਵਰਾਜ ਦਾ ਮਤਲਬ ਬਹੁਗਿਣਤੀ ਆਬਾਦੀ ਦਾ ਸ਼ਾਸਨ ਹੋਵੇਗਾ , ਯਾਨੀ ਕਿ ਹਿੰਦੂਆਂ ਦਾ। ਇਹ ਸਭ ਤੋਂ ਵੱਡੀ ਭੁੱਲ ਹੋਵੇਗੀ। ਜੇਕਰ ਇਹ ਲਾਗੂ ਹੋ ਜਾਂਦਾ ਹੈ ਤਾਂ ਮੈਂ ਸਭ ਤੋਂ ਪਹਿਲਾ ਵਿਅਕਤੀ ਹੋਉਂਗਾ ਜੋ ਉਸਨੂੰ ਸਵਰਾਜ ਮੰਨਣ ਤੋਂ ਮਨਾਹੀ ਕਰ ਦੇਵੇਗਾ ਅਤੇ ਇਸਦੇ ਖਿਲਾਫ ਪੂਰੀ ਤਾਕਤ ਲਗਾ ਦੇਵਾਂਗਾ ਕਿਉਂਕਿ ਮੇਰੇ ਲਈ ਹਿੰਦ ਸਵਰਾਜ ਦਾ ਮਤਲਬ ਜਨਤਾ ਦਾ ਸ਼ਾਸਨ ਹੈ, ਨਿਆਂ ਦਾ ਸ਼ਾਸਨ ਹੈ ।
ਅੰਬੇਦਕਰ ਲਈ, ਜਨਤਾ ਕੋਈ ਸਮਰੂਪੀ (homogeneous) ਸ਼੍ਰੇਣੀ ਨਹੀਂ ਹੈ ਜੋ ਪਵਿੱਤਰਤਾ ਨਾਲ ਓਤ-ਪ੍ਰੋਤ ਹੁੰਦੀ ਹੈ । ਉਹ ਜਾਣਦੇ ਸਨ ਕਿ ਗਾਂਧੀ ਕਹਿਣ ਨੂੰ ਕੁੱਝ ਵੀ ਕਹੇ, ਉਸ ਦਾ ਮਤਲਬ ਬਹੁਗਿਣਤੀ ਹੀ ਹੈ ਅਤੇ ਉਹੀ ਤੈਅ ਕਰੇਗਾ ਕਿ ਸਵਰਾਜ ਦਾ ਸਵਰੂਪ ਕੀ ਹੋਵੇਗਾ। ਭਾਰਤ ਦੇ ਅਛੂਤਾਂ ਦਾ ਭਵਿੱਖ ਹਿੰਦੂਆਂ ਦੇ ਉਸ ਨੈਤਿਕ ਢਕੋਂਸਲੇ ਦੇ ਇਲਾਵਾ ਅਤੇ ਕੁਝ ਨਹੀਂ ਹੋਵੇਗਾ, ਇਸਦਾ ਪਹਿਲਾਂ ਹੀ ਅੰਬੇਦਕਰ ਨੂੰ ਪਤਾ ਸੀ। ਅੰਬੇਦਕਰ ਇਸ ਤੋਂ ਕਾਫ਼ੀ ਚਿੰਤਤ ਅਤੇ ਵਿਆਕੁਲ ਵੀ ਸਨ ਇਸ ਲਈ ਉਹ ਕਿਸੇ ਵੀ ਤਰ੍ਹਾਂ ਸੰਵਿਧਾਨ ਸਭਾ ਦੇ ਮੈਂਬਰ ਬਣ ਜਾਣਾ ਚਾਹੁੰਦੇ ਸਨ। ਉਸ ਸੰਵਿਧਾਨ ਸਭਾ ਦਾ ਮੈਂਬਰ, ਜਿੱਥੇ ਉਹ ਆਪਣੀ ਗੱਲ ਰੱਖ ਸਕਣ, ਉਸ ਸੰਵਿਧਾਨ ਦੇ ਪ੍ਰਾਰੂਪ ਵਿੱਚ ਆਪਣੀ ਗੱਲ ਸ਼ਾਮਿਲ ਕਰਾ ਸਕਣ, ਜੋ ਆਉਣ ਵਾਲੇ ਭਾਰਤ ਦੀ ਸਚਮੁੱਚ ਅਤੇ ਹਕੀਕਤ ਵਿੱਚ ਦਿਸ਼ਾ ਨਿਰਧਾਰਤ ਕਰੇਗਾ । ਇਸਦੇ ਲਈ ਉਹ ਆਪਣੇ ਮਾਣ-ਸਨਮਾਣ ਨੂੰ ਪਰੇ ਕਰਨ ਅਤੇ ਆਪਣੀ ਪੁਰਾਣੀ ਵਿਰੋਧੀ ਕਾਂਗਰਸ ਪਾਰਟੀ ਪ੍ਰਤੀ ਆਪਣੇ ਸੰਦੇਹਾਂ ਨੂੰ ਨਜ਼ਰਅੰਦਾਜ ਕਰਨ ਨੂੰ ਤਿਆਰ ਸਨ ।
ਅੰਬੇਦਕਰ ਦਾ ਸਭ ਤੋਂ ਵੱਡਾ ਸਰੋਕਾਰ ਸੰਵਿਧਾਨ ਦੀ ਨੈਤਿਕਤਾ ਨੂੰ ਜਾਤ ਰੂਪੀ ਸਾਮਾਜਕ ਪਰੰਪਰਾ ਉਪਰ ਸਥਾਪਤ ਕਰਨਾ ਸੀ। ਸੰਵਿਧਾਨ ਸਭਾ ਵਿੱਚ ਭਾਸ਼ਣ ਦਿੰਦੇ ਸਮੇਂ 17 ਦਸਬੰਰ 1948 ਨੂੰ ਉਨ੍ਹਾਂ ਨੇ ਕਿਹਾ ਵੀ ਸੀ, “ਸੰਵਿਧਾਨ ਦੀ ਨੈਤਿਕਤਾ ਇੱਕ ਆਮ ਜਿਹੀ ਭਾਵਨਾ ਨਹੀਂ ਹੈ। ਇਸਨੂੰ ਵਿਕਸਿਤ ਕਰਨਾ ਪਵੇਗਾ। ਸਾਨੂੰ ਇਹ ਸਵੀਕਾਰ ਕਰਨੀ ਚਾਹੀਦੀ ਹੈ ਕਿ ਸਾਡੀ ਜਨਤਾ ਨੂੰ ਇਸਦਾ ਆਦੀ ਹੋਣਾ ਪਵੇਗਾ। ਭਾਰਤ ਵਿੱਚ ਲੋਕਤੰਤਰ ਇੱਥੇ ਦੀ ਜ਼ਮੀਨ ਉੱਤੇ ਬਰੀਕ ਤਹਿ ਜਿੰਨਾ ਹੈ, ਜੋ ਮੂਲ ਰੂਪ ਵਿੱਚ ਅਲੋਕਤਾਂਤਰਿਕ ਹੈ।”
ਅੰਬੇਦਕਰ ਸਚਮੁੱਚ ਸੰਵਿਧਾਨ ਦੇ ਅੰਤਮ ਸਰੂਪ ਤੋਂ ਨਿਰਾਸ਼ ਸਨ। ਬਾਵਜੂਦ ਇਸਦੇ ਉਨ੍ਹਾਂ ਨੂੰ ਉਸ ਵਿੱਚ ਦੱਬੀਆਂ-ਕੁਚਲੀਆ ਜਾਤਾਂ ਲਈ ਕੁਝ ਅਧਿਕਾਰ ਅਤੇ ਸੁਰੱਖਿਆ ਪਾਉਣ ਦਾ ਮੌਕਾ ਮਿਲਿਆ। ਇਹ ਕੁਝ ਚੀਜ਼ਾਂ ਪਾ ਕੇ ਉਨ੍ਹਾਂ ਨੇ ਉਸਨੂੰ ਇੱਕ ਅਜਿਹਾ ਦਸਤਾਵੇਜ਼ ਬਣਾਇਆ ਜੋ ਸਮਾਜ ਨਾਲੋਂ ਜ਼ਿਆਦਾ ਪ੍ਰਬੁੱਧ ਸੀ (ਜਦੋਂ ਕਿ ਦੂਸਰਿਆਂ ਦੇ ਲਈ, ਜਿਵੇਂ ਭਾਰਤ ਦੇ ਆਦਿਵਾਸੀਆਂ ਲਈ ਉਹ ਬਸਤੀਵਾਦੀ ਅਭਿਆਸ ਵਾਂਗ ਸੀ।) ਅੰਬੇਦਕਰ ਦੇ ਵਿਚਾਰ ਦਾ ਸੰਵਿਧਾਨ ਅੱਜ ਵੀ ਬਣਨ ਦੀ ਪਰਿਕਿਰਆ ਵਿੱਚ ਹੈ। ਥਾਮਸ ਜੇਫਰਸਨ ਦੀ ਤਰ੍ਹਾਂ ਉਨ੍ਹਾਂ ਦਾ ਵੀ ਮੰਨਣਾ ਸੀ ਕਿ ਹਰ ਪੀੜ੍ਹੀ ਨੂੰ ਆਪਣੇ ਲਈ ਵੱਖ ਸੰਵਿਧਾਨ ਉਸਾਰੀ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਨਹੀਂ ਤਾਂ ਇਸ ਧਰਤੀ ਉੱਤੇ ਜਿੰਦਾ ਨਹੀਂ ਮਰੇ ਲੋਕ ਹੀ ਰਹਿ ਸਕਣਗੇ। ਸਮੱਸਿਆ ਇਹ ਹੈ ਕਿ ਜਿੰਦਾ ਲੋਕਾਂ ਬਾਰੇ ਲਾਜ਼ਮੀ ਤੌਰ ਤੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਉਹ ਮਰੇ ਹੋਇਆ ਤੋਂ ਜ਼ਿਆਦਾ ਪ੍ਰਗਤੀਸ਼ੀਲ ਅਤੇ ਪ੍ਰਬੁੱਧ ਹਨ। ਅੱਜ ਰਾਜਨੀਤਕ ਅਤੇ ਆਰਥਕ ਰੂਪ ਵਿਚ ਅਜਿਹੀਆਂ ਅਨੇਕਾਂ ਤਾਕਤਾਂ ਮੌਜੂਦ ਹਨ ਜੋ ਇਸ ਸੰਵਿਧਾਨ ਨੂੰ ਪ੍ਰਤਿਗਾਮੀ ਢੰਗ ਨਾਲ ਬਦਲਨਾ ਚਾਹੁੰਦੀਆਂ ਹਨ।
ਅੰਬੇਦਕਰ ਵਕੀਲ ਸਨ, ਉਨ੍ਹਾਂ ਨੂੰ ਕਨੂੰਨ ਬਣਾਉਣ ਦੀ ਪਰਕਿਰਿਆ ਬਾਰੇ ਕੋਈ ਗਲਤਫਹਮੀ ਨਹੀਂ ਸੀ। ਅਜ਼ਾਦ ਭਾਰਤ ਦੇ ਕਾਨੂੰਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਹਿੰਦੂ ਕੋਡ ਬਿਲ ਉੱਤੇ ਮਹੀਨੀਆਂ ਬੱਧੀ ਕੰਮ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਜਾਤ ਵਿਵਸਥਾ ਵਿੱਚ ਔਰਤਾਂ ਨੂੰ ਦਬਾ ਕੇ ਰੱਖਿਆ ਜਾਂਦਾ ਹੈ ਅਤੇ ਇਸ ਲਈ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਇਹੀ ਸੀ ਕਿ ਹਿੰਦੂ ਕੋਡ ਬਿਲ ਨੂੰ ਅਜਿਹਾ ਬਣਾਇਆ ਜਾਵੇ ਜਿਸ ਵਿੱਚ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਹੋਵੇ। ਉਨ੍ਹਾਂ ਨੇ ਆਪਣੇ ਬਿਲ ਵਿੱਚ ਔਰਤਾਂ ਨੂੰ ਤਲਾਕ ਦੇਣ ਦੇ ਪ੍ਰਸਤਾਵ ਤੋਂ ਇਲਾਵਾ ਵਿਧਵਾ ਅਤੇ ਧੀ ਨੂੰ ਜਾਇਦਾਦ ਵਿੱਚ ਅਧਿਕਾਰ ਦੇਣ ਦਾ ਪ੍ਰਸਤਾਵ ਰੱਖਿਆ ਸੀ। ਸੰਵਿਧਾਨ ਸਭਾ ਨੇ ਇਸ ਵਿੱਚ ਅੜਿੱਕਾ ਪਾ ਦਿੱਤਾ (1947 ਵਲੋਂ 1951 ਤੱਕ ) ਅਤੇ ਬਾਅਦ ਵਿੱਚ ਤਾਂ ਇਸਨੂੰ ਰੋਕ ਹੀ ਦਿੱਤਾ ਗਿਆ। ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਨੇ ਧਮਕੀ ਦਿੱਤੀ ਕਿ ਉਹ ਇਸ ਬਿਲ ਨੂੰ ਕਨੂੰਨ ਨਹੀਂ ਬਨਣ ਦੇਵੇਗਾ। ਹਿੰਦੂ ਸਾਧੂਆਂ ਨੇ ਸੰਸਦ ਸਾਮਹਣੇ ਧਰਨੇ ਦੇ ਦਿੱਤੇ । ਉਦਯੋਗਪਤੀਆਂ ਅਤੇ ਜਮੀਂਦਾਰਾਂ ਨੇ ਧਮਕੀ ਦਿੱਤੀ ਕਿ ਉਹ ਅਗਲੀਆਂ ਚੋਣਾਂ ਵਿੱਚ ਸਰਕਾਰ ਤੋਂ ਸਮਰਥਨ ਵਾਪਸ ਲੈ ਲੈਣਗੇ। ਸਿੱਟੇ ਵਜੋਂ ਅੰਬੇਦਕਰ ਨੇ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਪਣੇ ਅਸਤੀਫੇ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ: “ਜਾਤ ਅਤੇ ਵਰਗ ਦੀ ਅਸਮਾਨਤਾ, ਲਿੰਗ ਅਤੇ ਲਿੰਗ ਦੇ ਵਿੱਚ ਭੇਦਭਾਵ, ਜੋ ਹਿੰਦੂ ਸਮਾਜ ਦੀ ਆਤਮਾ ਹੈ, ਦੇ ਵਿਚਲੀ ਅਸਮਾਨਤਾ ਨੂੰ ਖਤਮ ਕਰਣ ਦੀ ਬਜਾਏ ਆਰਥਕ ਸਮੱਸਿਆ ਬਾਰੇ ਕਨੂੰਨ ਬਣਾਕੇ ਸੰਵਿਧਾਨ ਦੀ ਖਿੱਲੀ ਉੜਾਈ ਜਾ ਰਹੀ ਹੈ । ਅਜਿਹਾ ਕਨੂੰਨ ਬਣਾਉਣਾ ਲਿੱਦ ਦੇ ਪਹਾੜ ਉੱਤੇ ਮਹਲ ਬਣਾਉਣ ਵਰਗਾ ਹੈ।” ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਅੰਬੇਦਕਰ ਇੱਕ ਸੰਕੀਰਣਤਾਵਾਦ, ਸੰਪ੍ਰਦਾਇਵਾਦ, ਹਨੇਰਬਿਰਤੀ ਅਤੇ ਚਾਲਬਾਜੀਆਂ ਨਾਲ ਭਰੇ ਹੋਏ ਜਟਿਲ, ਬਹੁਮੁਖੀ ਰਾਜਨੀਤਕ ਸੰਘਰਸ਼ ਵਿੱਚ ਪ੍ਰਬੁੱਧਤਾ ਲਿਆਉਣ ਵਿੱਚ ਸਫਲ ਰਹੇ।
(ਇਹ ਲੇਖ ਮੈਗਜ਼ੀਨ ਕੂਕਾਬਾਰਾ ਦੇ ਅੰਕ-3 ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ)