ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ਼ ਬੁਸ਼ ਦੇ ਛਿੱਤਰ ਮਾਰਨ ਵਾਲੇ ਇਰਾਕੀ ਪੱਤਰਕਾਰ ਮੁੰਤਜ਼ਰ ਅਲ-ਜ਼ੈਦੀ ਨੇ ਜੇਲ੍ਹ 'ਚੋਂ ਆਉਣ ਤੋਂ ਬਾਅਦ ਲੰਦਨ ਦੇ ਅਖ਼ਬਾਰ "ਦੀ ਗਾਰਡੀਅਨ" ਲਈ ਲਿਖੇ ਆਰਟੀਕਲ ਨੂੰ ਅਸੀਂ ਪੰਜਾਬੀ ਅਨੁਵਾਦ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ।ਇਹ ਲੇਖ ਇਰਾਕੀ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ।ਸਭਤੋਂ ਵੱਡੀ ਗੱਲ ਕਿ ਜ਼ੈਦੀ ਦੇ ਵੱਡੀ ਲੜਾਈ ਲੜਨ ਤੋਂ ਬਾਅਦ ਵੀ ਹੌਂਸਲੇ ਬੁਲੰਦ ਨੇ ਤੇ ਜ਼ਿਆਦਾਤਰ ਇਰਾਕੀ ਲੋਕ ਤੇ ਮੀਡੀਆ ਉਸਦੇ ਪੱਖ 'ਚ ਖੜ੍ਹਾ ਹੈ।ਪਰ ਇਸਦੇ ਨਾਲ ਮਿਲਦੀ ਜੁਲਦੀ ਘਟਨਾ ਹੀ ਭਾਰਤ 'ਚ ਹੋਈ ਸੀ।ਜਿਸ 'ਚ ਦੈਨਿਕ ਜਾਗਰਣ ਦੇ ਪੱਤਰਕਾਰ ਜਰਨੈਲ ਸਿੰਘ ਨੇ 84 ਕਤਲੇਆਮ ਸਬੰਧੀ ਗ੍ਰਹਿ ਮੰਤਰੀ ਪੀ.ਚਿੰਦਬਰਮ ਨੂੰ ਛਿੱਤਰ ਮਾਰਿਆ ਸੀ।ਪਰ ਜ਼ੈਦੀ ਦੇ ਪੱਖ 'ਚ ਖੜ੍ਹਨ ਵਾਲੇ ਮੁੱਖ ਧਰਾਈ ਭਾਰਤੀ ਮੀਡੀਏ ਨੇ ਦੋਗਲਾਪਣ ਕਰਦੇ ਹੋਏ ਅਪਣਾ ਦੋਹਰਾਪਣ ਦਿਖਾਇਆ।ਤੇ ਪ੍ਰੋਫੈਸ਼ਨਲਿਜ਼ਮ ਦੀ ਦੁਹਾਈ ਦੇਕੇ ਜਰਨੈਲ ਸਿੰਘ ਨੂੰ ਜਰਨਲਿਸਟ ਦੀ ਥਾਂ ਜਰਨੈਲਲਿਸਟ ਤੱਕ ਲਿਖਿਆ।ਇਸ ਮਾਮਲੇ 'ਚ ਕਿਤੇ ਨਾ ਕਿਤੇ ਭਾਰਤੀ ਮੀਡੀਏ ਦੀ ਹਿੰਦੂਤਵੀ ਸੋਚ ਵੀ ਸਾਹਮਣੇ ਆਈ।ਇਹ ਪ੍ਰੋਫੈਸ਼ਨਲਿਜ਼ਮ ਦੀ ਸ਼ੈਅ ਤੇ ਭਾਰਤੀ ਮੀਡੀਏ ਦੇ ਚਰਿੱਤਰ ਨੂੰ ਚੇਤਨ ਵਰਗਾਂ ਵਲੋਂ ਘੋਖਣ ਦੀ ਜ਼ਰੂਰਤ ਹੈ।ਉਮੀਦ ਹੈ ਤੁਸੀਂ ਜ਼ੈਦੀ ਦੀਆਂ ਦਲੀਲਾਂ 'ਤੇ ਅਪਣੇ ਵਿਚਾਰ ਜ਼ਰੂਰ ਦਿਓਂਗੇ--ਗੁਲਾਮ ਕਲਮ
ਮੈਂ ਕੋਈ ਹੀਰੋ ਨਹੀਂ।ਮੈਂ ਨਿਰਦੋਸ਼ ਇਰਾਕੀਆਂ ਦਾ ਕਤਲੇਆਮ ਤੇ ਉਹਨਾਂ ਦੀ ਪੀੜਾ ਨੂੰ ਨੇੜਿਓਂ ਦੇਖਿਆ ਹੈ।ਅੱਜ ਮੈਂ ਅਜ਼ਾਦ ਹਾਂ ਪਰ ਮੇਰਾ ਦੇਸ਼ ਅਜੇ ਭਿਆਨਕ ਯੁੱਧ ਦੇ ਆਗੋਸ਼ 'ਚ ਕੈਦ ਹੈ।ਜਿਸ ਆਦਮੀ ਨੇ ਬੁਸ਼ 'ਤੇ ਜੁੱਤੀ ਸੁੱਟੀ ਉਸ ਬਾਰੇ ਤਮਾਮ ਗੱਲਾਂ ਕਰੀਆਂ ਤੇ ਕਹੀਆਂ ਜਾ ਰਹੀਆਂ ਨੇ।ਕੋਈ ਉਸਨੂੰ ਹੀਰੋ ਬਣਾ ਰਿਹਾ ਹੈ ਤੇ ਕੋਈ ਉਸਦੇ ਐਕਸ਼ਨ ਬਾਰੇ ਗੱਲਬਾਤ ਕਰ ਰਿਹਾ ਹੈ।ਅਤੇ ਇਸਨੂੰ ਇਕ ਤਰ੍ਹਾਂ ਦੇ ਵਿਰੋਧ ਦਾ ਪ੍ਰਤੀਕ ਮੰਨ ਲਿਆ ਗਿਆ ਹੈ।ਪਰ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਇਕ ਅਸਾਨ ਜਿਹਾ ਜਵਾਬ ਦੇਣਾ ਚਾਹੁੰਦਾ ਹਾਂ ਤੇ ਦੱਸਣਾ ਚਾਹੁੰਦਾ ਕਿ ਆਖਿਰ ਕਿਸ ਵਜ੍ਹਾ ਕਾਰਨ ਮੈਂ ਬੁਸ਼ ੳੁੱਤੇ ਛਿੱਤਰ ਸੁੱਟਣ ਲਈ ਮਜ਼ਬੂਰ ਹੋਇਆ।ਇਸਦਾ ਦਰਦ ਕਾਸ਼ ਤੁਸੀਂ ਵੀ ਸਮਝ ਪਾਉਂਦੇ....ਕਿ ਜਿਸਦੇ ਦੇਸ਼ ਦੀ ਅਸਮਿਤਾ ਨੂੰ ਫੌਜੀਆਂ ਦੇ ਬੂਟਾਂ ਦੇ ਤਲਿਆਂ ਹੇਠਾਂ ਰੌਂਦ ਦਿੱਤਾ ਗਿਆ।ਜਿਸਦੇ ਦੇਸ਼ ਵਾਸੀਆਂ ਨੂੰ ਕਦਮ ਕਦਮ 'ਤੇ ਅਪਮਾਨ ਸਹਿਣਾ ਪਿਆ,ਜਿਸਦੇ ਨਿਰਦੋਸ਼ ਦੇਸ਼ਵਾਸੀਆਂ ਦਾ ਖੂਨ ਵਹਾਇਆ ਗਿਆ।ਹਾਲ ਦੇ ਸਾਲਾਂ 'ਚ 10 ਲੱਖ ਇਰਾਕੀ ਲੋਕ ਫੌਜ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਤੇ ਹੁਣ ਦੇਸ਼ 'ਚ 10 ਲੱਖ ਤੋਂ ਜ਼ਿਆਦਾ ਯਤੀਮ-ਬੇਸਹਾਰਾ ਲੋਕ,10 ਲੱਖ ਵਿਧਵਾਵਾਂ ਤੇ ਹਜ਼ਾਰਾ ਅਜਿਹੇ ਬੇਚਾਰੇ ਜਿਨ੍ਹਾਂ ਨੂੰ ਦੁਨੀਆਂ ਵੇਖਣੀ ਨਸੀਬ ਨਹੀਂ ਹੋਈ।ਲੱਖਾਂ ਲੋਕ ਇਸ ਦੇਸ਼ 'ਚ ਤੇ ਇਸਤੋਂ ਬਾਹਰ ਬੇਘਰ ਹੋ ਗਏ।ਸਾਡਾ ਦੇਸ਼ ਅਜਿਹਾ ਹੋਇਆ ਕਰਦਾ ਸੀ ਜਿਸ 'ਚ ਅਰਬ ਵੀ ਸਨ,ਤੁਰਕ ਵੀ ਸਨ ਤਾਂ ਕੁਰਦ,ਅਸੀਰੀ,ਸਾਬੀਨ ਤੇ ਯਜਦੀ ਅਪਣੀ ਰੋਟੀ ਕਮਾਉਂਦੇ ਸੀ।
ਏਥੇ ਬਹੁ-ਸੰਖਿਅਕ ਸ਼ੀਆ ਲੋਕ ਸੁੰਨੀਆਂ ਦੇ ਨਾਲ ਇਕੋ ਲਾਇਨ 'ਚ ਨਮਾਜ਼ ਪੜ੍ਹਦੇ ਸਨ...ਮੁਸਲਮਾਨ ਇਸਾਈਆਂ ਦੇ ਨਾਲ ਈਸਾ ਮਸੀਹ ਦਾ ਜਨਮ ਦਿਨ ਮਿਲਕੇ ਮਨਾਉਂਦੇ ਸਨ।ਹਾਲਾਂਕਿ ਪਿਛਲੇ 10 ਸਾਲਾਂ 'ਚ ਸਾਡੇ ਦੇਸ਼ 'ਚ ਅਨੇਕਾਂ ਤਰ੍ਹਾਂ ਦੀਆਂ ਰੋਕਾਂ ਲਗਾ ਦਿੱਤੀਆਂ ਗਈਆਂ ਪਰ ਅਸੀਂ ਸਾਰੇ ਇਹਨਾਂ ਦਾ ਮਿਲਜੁਲਕੇ ਮੁਕਾਬਲਾ ਕਰਦੇ ਰਹੇ ਹਾਂ।ਜੇ ਅਸੀਂ ਭੁੱਖੇ ਵੀ ਰਹੇ ਤਾਂ ਵੀ ਸਾਰਿਆਂ ਦਾ ਸਾਥ ਸੀ।ਅਸੀਂ ਇਰਾਕੀ ਅਪਣੀ ਇਕਜੁੱਟਤਾ ਦੌਰਾਨ ਹੋਏ ਹਮਲਿਆਂ ਨੂੰ ਅਜੇ ਤੱਕ ਨਹੀਂ ਭੁੱਲੇ।ਇਹਨਾਂ ਹਮਲਿਆਂ ਨੇ ਹੀ ਭਰਾ ਨੂੰ ਭਰਾ ਤੋਂ ਦੂਰ ਕਰ ਦਿੱਤਾ ਤੇ ਗੁਆਂਢੀ ਵੀ ਗੁਆਂਢੀ ਤੋਂ ਦੂਰ ਹੋ ਗਿਆ।ਸਾਡੇ ਘਰ ਮਾਤਮ ਦੇ ਟੈਂਟਾਂ 'ਚ ਬਦਲ ਗਏ।ਮੈਂ ਕੋਈ ਹੀਰੋ ਨਹੀਂ ਹਾਂ,ਪਰ ਮੇਰਾ ਅਪਣਾ ਇਕ ਵਿਚਾਰ ਹੈ।ਮੇਰਾ ਇਕ ਸਟੈਂਡ ਹੈ।ਜਦੋਂ ਮੇਰੇ ਦੇਸ਼ ਦੀ ਬੇਇੱਜ਼ਤੀ ਕੀਤੀ ਗਈ ਤਾਂ ਮੈਂ ਇਸਨੂੰ ਬੇਇੱਜ਼ਤੀ ਸਮਝਿਆ,ਮੈਂ ਅਪਣੇ ਬਗਦਾਦ ਨੂੰ ਅੱਗ ਦੇ ਅੰਗਾਰਿਆਂ 'ਚ ਘਿਰਿਆ ਪਾਇਆ ਤੇ ਏਥੇ ਲਾਸ਼ਾਂ ਤੇ ਲਾਸ਼ਾ ਵਿਛਾਈਆਂ ਜਾ ਰਹੀਆਂ ਸਨ।ਮੈਂ ਕਿਵੇਂ ਹਜ਼ਾਰਾਂ ਪੀੜਾਦਾਇਕ ਫੋਟੋਆਂ ਨੂੰ ਭੁਲਾ ਦਿਆਂ ਜੋ ਮੈਨੂੰ ਸ਼ੰਘਰਸ਼ ਲਈ ਅੱਗੇ ਧੱਕ ਰਹੀਆਂ ਸਨ।ਅਬੂ ਗਰੀਬ ਜੇਲ੍ਹ ਦਾ ਸਕੈਂਡਲ,ਫਾਲੂਜਾ ਦਾ ਕਤਲੇਆਮ,ਜਫਜ਼,ਹਥੀਦਾ,ਸਦਰ ਸਿਟੀ,ਬਸਰਾ,ਦਿਆਲਾ,ਮੋਸੂਲ,ਤਾਲ ਅਫਾਰ ਤੇ ਦੇਸ਼ ਦਾ ਕੋਨਾ ਕੋਨਾ ਇਕ ਲਹੂ ਲੂਹਾਨ ਸ਼ਕਲ ਨਾਲ ਨਜ਼ਰ ਆਉਂਦਾ ਸੀ।ਮੈਂ ਅਪਣੀ ਐਨ ਮਚਦੀ ਹੋਈ ਧਰਤੀ ਦੀ ਲੰਬੀ ਯਾਤਰਾ ਕੀਤੀ।ਅਪਣੀਆਂ ਅੱਖਾਂ ਨਾਲ ਪੀੜਤਾਂ,ਯਤੀਮਾਂ ਤੇ ਜਿਨ੍ਹਾਂ ਦਾ ਸਭ ਕੁਝ ਲੁੱਟ ਚੁੱਕਿਆ ਸੀ ਉਹਨਾਂ ਦੀਆਂ ਚੀਕਾਂ ਸੁਣੀਆਂ।ਮੈਂ ਅਪਣੇ ਖੁਦ ਦੇ ਹੋਣ ਉੱਤੇ ਸ਼ਰਮ ਮਹਿਸੂਸ ਕੀਤੀ,ਕਿਉਂਕਿ ਮੇਰੇ ਕੋਲ ਸੱਤਾ ਨਹੀਂ ਸੀ।
ਰੋਜ਼ਾਨਾ ਤਮਾਮ ਤ੍ਰਾਸ਼ਦੀਆਂ ਦੀ ਅਪਣੀ ਪ੍ਰੋਫੈਸ਼ਨਲ ਡਿਊਟੀ ਪੂਰੀ ਕਰਕੇ ਜਦੋਂ ਮੈਂ ਮਲਬੇ 'ਚ ਤਬਦੀਲ ਹੋਏ ਇਰਾਕੀ ਮਕਾਨਾਂ ਨੂੰ ਸਾਫ ਕਰਦਾ ਜਾਂ ਅਪਣੇ ਕੱਪੜਿਆਂ 'ਤੇ ਲੱਗੇ ਖੂਨ ਨੂੰ ਸਾਫ ਕਰਦਾ ਤਾਂ ਮੇਰੇ ਦੰਦ ਅਪਣੇ ਆਪ ਕਚੀਚੀ ਵੱਟ ਲੈਂਦੇ ਤੇ ਉਦੋਂ ਮੈਂ ਪ੍ਰਣ ਲੈਂਦਾ ਸਾਂ ਕਿ ਇਸਦਾ ਬਦਲਾ ਜ਼ਰੂਰ ਲਵਾਂਗਾ।ਤੇ ਜਦੋਂ ਮੌਕਾ ਆਇਆ ਮੈਂ ਇਸ 'ਚ ਦੇਰ ਨਹੀਂ ਲਾਈ।ਮੈਂ ਜਦੋਂ ਬੂਟ ਮਾਰਨ ਲਈ ਕੱਢਿਆ ਤਾਂ ਮੇਰੀ ਨਜ਼ਰ ਉਹਨਾਂ ਖੂਨ ਭਰੇ ਅੱਥਰੂਆਂ ਨੂੰ ਵੇਖ ਰਹੀ ਸੀ,ਜੋ ਅਪਣੇ ਦੇਸ਼ 'ਤੇ ਕਬਜ਼ਾ ਹੋਣ ਤੋਂ ਬਾਅਦ ਲਗਤਾਰ ਰੋ ਰਹੇ ਸਨ।ਮੇਰੇ ਕੰਨਾਂ 'ਚ ਉਹਨਾਂ ਬੇਵੱਸ ਮਾਵਾਂ ਦੀ ਅਵਾਜ਼ ਗੂੰਜ ਰਹੀ ਸੀ ,ਜਿਨ੍ਹਾਂ ਦੇ ਬੇਗੁਨਾਹ ਬੱਚੇ ਮਾਰ ਦਿੱਤੇ ਗਏ ਸਨ।ਮੈਂ ਉਹਨਾਂ ਬੇਸਹਾਰਾ ਬੱਚਿਆਂ ਦੀ ਅਵਾਜ਼ ਸੁਣ ਰਿਹਾ ਸੀ ਜੋ ਅਪਣੇ ਮਾਂ ਬਾਪ ਨੂੰ ਖੋਹ ਚੁੱਕੇ ਸਨ।ਮੇਰੇ ਸਾਹਮਣੇ ਉਹਨਾਂ ਦਰਦ ਭਰੀਆਂ ਕਿਲਕਾਰੀਆਂ ਦੀ ਅਵਾਜ਼ ਸੀ ਜਿਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਸੀ।
ਬੂਟ ਸੁੱਟਣ ਤੋਂ ਬਾਅਦ ਜਦੋਂ ਲੋਕ ਮੇਰੇ ਕੋਲ ਆਏ ਤਾਂ ਮੈਂ ਕਿਹਾ ਕੀ ਤੁਹਾਨੂੰ ਪਤੈ ਕਿ ਇਹ ਛਿੱਤਰ ਕਿੰਨੇ ਘਰਾਂ ਦੀ ਅਵਾਜ਼ ਸੀ।ੳੇੁਸਦੀ ਅਵਾਜ਼ ਬੋਲਿਆਂ ਨੂੰ ਸੁਣਾਏ ਗਏ ਧਮਾਕੇ ਦੀ ਤਰ੍ਹਾਂ ਸਾਬਿਤ ਹੋਈ।ਜਦੋਂ ਸਾਰੀਆਂ ਮਾਨਵੀ ਕਦਰਾਂ ਕੀਮਤਾਂ ਢਹਿ ਢੇਰੀ ਹੋ ਚੁੱਕੀਆਂ ਸਨ ਤਾਂ ਅਜਿਹੇ 'ਚ ਹੋ ਸਕਦਾ ਕਿ ਉਹ ਛਿੱਤਰ ਹੀ ਸਹੀ ਜਵਾਬ ਸੀ।ਜਦ ਮੈਂ ਉਸ ਅਪਰਾਧੀ ਬੁਸ਼ 'ਤੇ ਬੂਟ ਸੁੱਟਿਆ ਤਾਂ ਮੇਰਾ ਐਕਸ਼ਨ ਉਸਦੇ ਤਮਾਮ ਝੂਠਾਂ ਤੇ ਮਸ਼ਕਰੀਆਂ ਨੂੰ ਖਾਰਿਜ਼ ਕਰਨ ਲਈ ਸੀ।ਇਹ ਮੇਰੇ ਦੇਸ਼ 'ਤੇ ਉਸਦੇ ਕਬਜ਼ੇ ਦੇ ਖਿਲਾਫ ਸਹੀ ਨਿਸ਼ਾਨਾ ਸੀ।ਉਸਨੇ ਜਿਸ ਤਰ੍ਹਾਂ ਮੇਰੇ ਅਪਣੇ ਲੋਕ ਜੋ ਬੇਗੁਨਾਹ ਸੀ,ਨੂੰ ਕਤਲ ਕਰਵਾਇਆ,ਇਹ ਛਿੱਤਰ ਉਹਨਾਂ ਦੀ ਅਵਾਜ਼ ਸੀ।ਮੇਰਾ ਛਿੱਤਰ ਉਸਦੀ ਉਸ ਨੀਅਤ ਦੇ ਖਿਲਾਫ ਸੀ ਜਿਸਦੀ ਵਜ੍ਹਾ ਕਾਰਨ ਸਾਡੇ ਦੇਸ਼ ਦੀ ਦੌਲਤ ਲੁੱਟੀ ਗਈ।ਸਾਡੇ ਸਾਰੇ ਮਾਨਵੀ ਸ੍ਰੋਤਾਂ ਨੂੰ ਤਹਿਸ ਨਹਿਸ਼ ਕਰ ਦਿੱਤਾ ਗਿਆ ਤੇ ਸਾਡੇ ਬੱਚਿਆਂ ਨੂੰ ਦਿਸ਼ਾਹੀਣ ਹਾਲਤ 'ਚ ਛੱਡ ਦਿੱਤਾ ਗਿਆ।
ਜੇ ਤੁਸੀਂ ਸਮਝਦੇ ਹੋ ਕਿ ਬਤੌਰ ਪੱਤਰਕਾਰ ਮੈਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀ ਤੇ ਇਸ ਨਾਲ ਉਹਨਾਂ ਲੋਕਾਂ ਨੂੰ ਸਿਰ ਝਕਾਉਣਾ ਪਿਆ ਜਿਥੇ ਮੈਂ ਕੰਮ ਕਰਦਾ ਸੀ ਤਾਂ ਮੈਂ ਮੁਆਫੀ ਮੰਗਦਾਂ ਹਾਂ।ਪਰ ਮੇਰੇ ਇਹ ਵਿਰੋਧ ਦੇਸ਼ ਦੇ ਉਸ ਆਮ ਨਾਗਰਿਕ ਦਾ ਵਿਰੋਧ ਸੀ ਜੋ ਰੋਜ਼ਾਨਾ ਅਪਣੇ ਦੇਸ਼ ਨੂੰ ਉਸ ਵਿਅਕਤੀ ਦੀਆਂ ਫੌਜਾਂ ਦੇ ਤਲੇ ਹੇਠ ਮਸਲਦਾ ਵੇਖਦਾ ਸੀ।ਮੇਰੇ ਪ੍ਰੋਫੈਸ਼ਨਿਲਮ ਉੱਤੇ ਮੇਰੀ ਦੇਸ਼ ਭਗਤੀ ਭਾਰੂ ਰਹੀ।...ਤੇ ਜੇ ਦੇਸ ਭਗਤੀ ਨੇ ਆਪਣੀ ਅਵਾਜ਼ ਬੁਲੰਦ ਕਰਨੀ ਹੈ ਤਾਂ ਪ੍ਰੋਫੈਸ਼ਨਲਿਜ਼ਮ ਨੂੰ ਇਸ ਨਾਲ ਅਪਣਾ ਤਾਲਮੇਲ ਬਿਠਾ ਲੈਣਾ ਚਾਹੀਦਾ ਹੈ।ਮੈਂ ਇਹ ਕੰਮ ਇਸ ਲਈ ਨਹੀਂ ਕੀਤਾ ਕਿ ਮੇਰਾ ਨਾਂਅ ਇਤਿਹਾਸ ਦੇ ਸੁਨਿਹਰੀ ਪੰਨਿਆਂ 'ਚ ਦਰਜ ਹੋ ਜਾਵੇ ਜਾਂ ਇਸਦੇ ਬਦਲੇ ਮੈਨੂੰ ਕੋਈ ਇਨਾਮ ਮਿਲੇ।ਮੈਂ ਸਿਰਫ ਤੇ ਸਿਰਫ ਅਪਣੇ ਦੇਸ ਦਾ ਬਚਾਅ ਕਰਨਾ ਚਾਹੁੰਦਾ ਹਾਂ।ਮੈਂ ਉਸਨੂੰ ਤਿਲ ਤਿਲ ਕਰਕੇ ਮਰਨਾ ਨਹੀਂ ਦੇਣਾ ਚਾਹੁੰਦਾ।ਮੈਂ ਉਸਨੂੰ ਫੌਜ ਦੇ ਤਲਿਆਂ ਹੇਠ ਰੋਂਦਦਾ ਨਹੀਂ ਵੇਖਣਾ ਚਾਹੁੰਦਾ.....ਨਹੀਂ ਵੇਖਣਾ ਚਾਹੁੰਦਾ।
ਪੰਜਾਬੀ ਅਨੁਵਾਦ--ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in
Wednesday, September 30, 2009
Thursday, September 24, 2009
ਡੈਸ਼ ਸਾਹਿਬ
(ਡੈਸ਼ ‘ਚ ਜਿਹਦਾ ਮਰਜ਼ੀ ਨਾਮ ਭਰ ਲਿਓ)
ਡੈਸ਼ ਸਾਹਿਬ ਵੀ ਕਵਿਤਾ ਸੋਚਦਾ ਹੈ
ਉਦਾਸੀ ਤੇ ਪਾਸ਼ ਵਾਂਗ
ਬਹਿਰ ਦੇ ਅੰਦਰ ਬਾਹਰ ਬਹਿਣਾ ਲੋਚਦਾ ਹੈ
‘ਦਿੱਲੀ ਦੀ ਹਾਕਮ ਔਰਤ ਦੇ ਪਿੰਡ ਦੀ ਕੁੜੀ ਨਾਲ ਵੈਰ’ ਵਾਲੀ ਕਵਿਤਾ ਪੜ੍ਹ ਕੇ
ਓਸ ਦਾ ਪੈਨ ਵੀ ਕਵਿਤਾ ਬੋਚਦਾ ਹੈ
ਕਿ ਦਿੱਲੀ ਦੇ ਫਿਕਰਾਂ ‘ਚ
ਓਹਰੇ ਪਿੰਡ ਦਾ ਜ਼ਿਕਰ ਕਿਊਂ ਨੀ ਆਉਂਦਾ
ਸ਼ਤਾਬਦੀ ਦੇ ਟੁੱਟੇ ਸ਼ੀਸ਼ੇ ‘ਚ
ਅੱਧੇ ਪਿੰਡ ਦੇ ਖਾਲੀ ਖੀਸੇ ਦਾ
ਮੰਤਰੀ ਨਾਲ ਹੋਏ ਧੱਕੇ ‘ਚ
ਫੰਦੇ ਨਾਲ ਲਟਕੇ ਜੱਗੇ ਦਾ
ਫੈਸ਼ਨ ਵੀਕਾਂ ਦੀ ਲੜਾਈ ‘ਚ
ਸੰਤੀ ਦੇ ਪਾਟੇ ਝੱਗੇ ਦਾ
ਜ਼ਿਕਰ ਕਿਉਂ ਨਹੀਂ ਆਉਂਦਾ
ਪਰ ਫੇਰ ਬੋਸ ਦੀ ਉੱਚੀ ਹਾਕ ਸੁਣ
ਔਕਾਤ ‘ਚ ਵਾਪਸ ਆਉਂਦਾ ਹੈ
ਨੀਮ ਸਰਕਾਰੀ ਹੈੱਡਲਾਈਨਾਂ ਲਿਖਦਾ ਹੈ
ਖੱਸੀ ਗੁਲਾਮ ਪੱਤਰਕਾਰ ਦੀ ਜ਼ਾਤ ‘ਚ ਵਾਪਸ ਆਉਂਦਾ ਹੈ
ਦਵਿੰਦਰਪਾਲ
ਵੰਨਗੀ :
ਅਨੋਖਾ ਲੋਕਤੰਤਰ,
ਕਲਮ,
ਗੁਲਾਮ,
ਪੱਤਰਕਾਰ,
ਪਿੰਡ
Friday, September 18, 2009
ਚਮਚਾਗਿਰੀ ਦਾ ਹਲਕਾ ਫੁਲਕਾ ਇਤਿਹਾਸਕ ਤੇ ਵਰਤਮਾਨ ਵਿਸ਼ਲੇਸ਼ਨ
ਦਿੱਲੀ ‘ਚ ਅਸੀਂ ਕਹੇ ਜਾਂਦੇ ਕਿੱਤਾਕਾਰੀ ਪੱਤਰਕਾਰ ਜਿੰਨੀਆਂ ਮਹਿਫਲਾਂ ‘ਚ ਬੈਠਦੇ ਹਾਂ,ਇਹਨਾਂ ਮਿੱਥੀਆਂ,ਅਣਮਿੱਥੀਆਂ ਜਾਂ ਸਬੱਬੀ ਮਹਿਫਲਾਂ ‘ਤੇ ਖੁਸ਼ਾਮਦੀ/ਚਾਪਲੂਸੀ/ਚਮਚਾਗਿਰੀ ਦਾ ਵਿਸ਼ਾ ਭਾਰੂ ਰਹਿੰਦਾ ਹੈ।ਮੈਂ ਇਹਨਾਂ ਮਹਿਫਲਾਂ ਨੂੰ ਕਦੇ ਸੋਫੀ ਤੇ ਕਦੇ ਸ਼ਰਾਬੀ ਕਿਸੇ ਸਮਾਜ ਵਿਗਿਆਨੀ ਵਾਂਗੂੰ ਨੇੜਿਓਂ ਵੇਖਦਾ ਰਿਹਾਂ।ਇਹਨਾਂ ਮਹਿਫਲੀ ਪਲੇਟਫਾਰਮਾਂ ‘ਤੇ ਕਈ ਵਾਰ ਚਮਚੇ ਭਾਵੁਕ ਤੇ ਜ਼ਮੀਰਵਾਲੇ ਨਰਾਜ਼ ਹੋ ਜਾਂਦੇ ਨੇ।ਚਮਚੇ ਦਾ ਪੁਲਿੰਗੀ ਸ਼ਬਦ ਜ਼ਮੀਰਵਾਲੇ ਇਸ ਲਈ ਵਰਤਿਆ ਕਿਉਂਕਿ ਮੈਨੂੰ ਲਗਦਾ ਕਿ ਚਮਚਿਆਂ ਦੀ ਕੋਈ ਜ਼ਮੀਰ ਨਹੀਂ ਹੁੰਦੀ।ਜ਼ਿੰਦਗੀ ‘ਚ ਜਦੋਂ ਅਸੀਂ ਸੰਸਥਾਗਤ ਹੋਣੇ ਸ਼ੁਰੂ ਹੁੰਦੇ ਹਾਂ ਤਾਂ ਚਮਚਾਗਿਰੀ ਸਾਡੇ ਸਨਮੁੱਖ ਹੁੰਦੀ ਹੈ।ਮੈਂ ਅਪਣੀ ਸੁਰਤ ਸੰਭਲਣ ਤੋਂ ਲੈਕੇ(ਜਿਹੜੀ ਅੰਤ ਤੱਕ ਸੰਭਲਦੀ ਰਹੂ) ਹੁਣ ਤੱਕ ਦੇ ਚਮਚਾਗਿਰੀ ਦੇ ਸਮਾਜ ਵਿਗਿਆਨ ਨੂੰ ਜਦੋਂ ਸਮਝਣਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਿਆ ਕਿ ਇਹ ਖਤਰਨਾਕ ਵਰਤਾਰਾ ਅਚੇਤ ਰੂਪ ‘ਚ ਬਚਪਨ ਦੀ ਸਭਤੋਂ ਪਹਿਲੀ ਸੰਸਥਾ ਸਕੂਲ ਤੋਂ ਸ਼ੁਰੂ ਹੋ ਜਾਂਦਾ ਹੈ।ਮੈਂ ਯਾਦ ਕਰਨ ਲੱਗਿਆ ਕਿ ਮੇਰੀ ਸਕੂਲੀ ਯਾਤਰਾ 'ਚ ਕਿਹੜੇ ਕਿਹੜੇ ਵਰਗਾਂ ਤੇ ਜਾਤਾਂ ਦੇ ਲੋਕ ਜਮਾਤ ਦੇ ਮਨੀਟਰ ਵਗੈਰਾ ਬਣਦੇ ਰਹੇ ਹਨ।ਸਕੂਲੀ ਜੀਵਨ ‘ਚ ਮਨੀਟਰ ਚਮਚਾਗਿਰੀ ਦੀ ਪਹਿਲੀ ਇਕਾਈ ਹੈ।ਜਿਥੇ ਅਧਿਆਪਕਾਂ ਦੀ ਹਰਾਰਕੀ ਦੇ ਆਲੇ ਦੁਆਲੇ ਚਮਚਾਗਿਰੀ ਚੇਤ ਅਚੇਤ ਰੂਪ ਕਿਸ ਕੋਹਲੂ ਦੇ ਬਲਦ ਦੀ ਤਰ੍ਹਾਂ ਘੁੰਮਦੀ ਹੈ।ਓਸ ਦੌਰ ਤੋਂ ਹੁਣ ਤੱਕ ਦੇ ਤਜ਼ਰਬਿਆਂ ਤੇ ਅੰਕੜਿਆਂ ਨੂੰ ਸਮਾਜ ਵਿਗਿਆਨ ਨਾਲ ਰਲਗੱਡ ਕਰਦਿਆਂ ਮੈਂ ਚਮਚਾਗਿਰੀ ਦੇ ਇਤਿਹਾਸ ਤੇ ਵਰਤਮਾਨ ਨੂੰ ਰਾਜਨੀਤੀ ਦੀ ਕਸੌਟੀ 'ਤੇ ਪਰਖਣ ਦੀ ਕੋਸ਼ਿਸ਼ ਕੀਤੀ।
ਇਸੇ ਦੌਰਾਨ ਚਮਚਾਗਿਰੀ ਬਾਰੇ ਹੁਣ ਤੱਕ ਕੁਝ ਲਿਖਿਆ ਲੱਭਣ ਦੀ ਕੋਸ਼ਿਸ ਵੀ ਕੀਤੀ ਪਰ ਕੁਝ ਖਾਸ ਹੱਥ ਨਹੀਂ ਲੱਗਿਆ।ਅਸਲ ‘ਚ ਚਮਚਾਗਿਰੀ ਕਰਨ ਵਾਲੇ ਲੋਕਾਂ ਦਾ ਇਕ ਵਿਸ਼ੇਸ਼ ਖਾਸਾ ਹੈ।ਜਿਹੜਾ ਜ਼ਿਆਦਾਤਰ ਕੁਝ ਖਾਸ ਵਰਗਾਂ ਤੇ ਜਾਤਾਂ ਨਾਲ ਜੁੜਿਆ ਰਿਹਾ ਹੈ।ਆਰਥਿਕ ਇਤਿਹਾਸ ਦੇ ਪੰਨਿਆਂ ‘ਤੇ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਕਿ ਕੁਝ ਵਿਸ਼ੇਸ਼ ਵਰਗ ਤੇ ਜਾਤਾਂ ਰਹੀਆਂ ਨੇ,ਜਿਨ੍ਹਾਂ ਦਾ ਉਤਪਾਦਨ ਦੀਆਂ ਗਤੀਵਿਧੀਆਂ ਨਾਲ ਕਦੀਂ ਕੋਈ ਸਬੰਧ ਨਹੀਂ ਰਿਹਾ।ਇਹੀ ਉਹ ਵਰਗ ਹਨ ਜਿਨ੍ਹਾਂ ਦਾ ਇਤਿਹਾਸਕ ਤੌਰ ‘ਤੇ ਸੱਤਾ ਨਾਲ ਕਦੇ ਵੀ ਕੋਈ ਅੰਤਰਵਿਰੋਧ ਨਹੀਂ ਰਿਹਾ,ਸੱਤਾ ਨਾਲ ਰਲ ਮਿਲਕੇ ਜਾਂ ਚਾਕਰੀ ਕਰਕੇ ਖਾਣਾ ਇਹਨਾਂ ਦਾ ਭਰਪੂਰ ਸੱਭਿਆਚਾਰ ਰਿਹਾ।ਇਸਦਾ ਲੇਖਾ-ਜੋਖਾ ਸੱਤਾ ਵਿਰੋਧੀ ਮਨੁੱਖੀ ਅਧਿਕਾਰਾਂ ਲਈ ਚੱਲੀਆਂ ਲਹਿਰਾਂ ‘ਚ ਅਜਿਹੇ ਵਰਗਾਂ ਦੀ ਸ਼ਮੂਲੀਅਤ ਤੋਂ ਵੀ ਕੀਤਾ ਜਾ ਸਕਦਾ।ਸੱਤਾ ਦੇ ਇਹ ਚਮਚੇ ਤੁਹਾਨੂੰ ਇਤਿਹਾਸ ਦੀ ਹਰ ਲਹਿਰ ਤੋਂ ਭਗੌੜੇ ਨਜ਼ਰ ਆਉਣਗੇ।ਸੱਤਾ ਦਾ ਮਤਲਬ ਸਿਰਫ ਸਰਕਾਰਾਂ ਹੀ ਨਹੀਂ,ਬਲਕਿ ਹਰ ਉਹ ਸਥਾਪਤੀ ਜਿਸਦੇ ਮੂਹਰੇ ਇਹ ਅਪਣੇ ਗੋਡੇ ਟੇਕਦੇ ਰਹੇ ਹਨ।ਇਹਨਾਂ ਵਰਗਾਂ ਤੇ ਜਾਤਾਂ ਦੀ ਨਿੱਜੀ ਆਰਥਿਕਤਾ ਹਮੇਸ਼ਾ ਹੀ ਸ਼ੋਸ਼ਣ ਤੇ ਚਾਕਰੀ ‘ਤੇ ਟਿਕੀ ਰਹੀ ਹੈ।ਅੱਜ ਇਹ ਰੰਗ ਰੂਪ ਬਦਲਕੇ ਨਵੇਂ ਭੇਸ਼ ‘ਚ ਆਉਣ ਤੋਂ ਬਾਅਦ ਵੀ ਅਪਣਾ ਭੈੜ ਭਰਿਆ ਸ਼ਾਨਾਮੱਤੀ ਇਤਿਹਾਸਕ ਖ਼ਜ਼ਾਨਾ ਆਪਣੇ ਅੰਦਰ ਸਮੋਈ ਬੈਠੇ ਹਨ।
ਇਤਿਹਾਸ ਤੋਂ ਬਾਅਦ ਗੱਲ ਵਰਤਮਾਨ ਦੀ ਕਰੀਏ ਤਾਂ ਨਿਊ ਇਕੌਨਮੀ(ਨਵੀਂ ਅਰਥਵਿਵਸਥਾ) ਦੇ ਇਸ ਦੌਰ 'ਚ ਜਿੱਥੇ ਸੱਤਾ ਦੇ ਜ਼ਰੀਏ ਚੀਜ਼ਾਂ ਦੇ ਅਰਥ ਤੇ ਪਰਿਭਾਸ਼ਾਵਾਂ ਬਦਲਣੀਆਂ ਸ਼ੁਰੂ ਹੋਈਆਂ,ਓਥੇ ਹੀ ਚਮਚਾਗਿਰੀ ਵੀ ਅਪਣੇ ਨਵੇਂ ਮਖੋਟੇ ਦੇ ਰੂਪ ‘ਚ ਸਾਹਮਣੇ ਆਈ ਹੈ।ਇਸੇ ਨਵੀਂ ਚਮਚਾਗਿਰੀ ਨੂੰ ਸਹੀ ਸਿੱਧ ਕਰਨ ਦੇ 90ਵਿਆਂ ਦੇ ਦਹਾਕੇ ‘ਚ ਪ੍ਰਫੈਸ਼ਨਲਿਜ਼ਮ(ਕਿੱਤਕਾਰਤਾ) ਨਾਂਅ ਦੀ ਨਵੀਂ ਮੱਦ ਸਾਡੇ ਸਾਹਮਣੇ ਆਈ।ਅੱਜਕਲ੍ਹ ਪ੍ਰੋਫੈਸ਼ਨਲਿਜ਼ਮ ਦਾ ਪ੍ਰਚਾਰ ਮੌਜੂਦਾ ਸੰਸਥਾਵਾਂ ‘ਚ ਇਸ ਪੱਧਰ ਤੱਕ ਭਾਰੂ ਹੈ ਕਿ ਸੋਚਣ ਵਾਲੇ ਨੂੰ ਲਗਦਾ ਕੀ ਇਸਤੋਂ ਪਹਿਲਾਂ ਕਿੱਤਾਕਾਰੀ/ਕਿੱਤਾਕਾਰਤਾ ਨਾਂਅ ਦੀ ਕੋਈ ਚੀਜ਼ ਨਹੀਂ ਸੀ।ਸਾਰੀ ਵਿਚਾਰ ਚਰਚਾ ਪ੍ਰੋਫੈਸ਼ਨਲਿਜ਼ਮ ‘ਤੇ ਕੇਂਦਰਿਤ ਹੋਈ ਤੇ ਕਿਸੇ ਵੀ ਗਲਤ ਚੀਜ਼ ਨੂੰ ਸਹੀ ਸਾਬਿਤ ਕਰਨ ਲਈ ਪ੍ਰੋਫੈਸ਼ਨਲਿਜ਼ਮ ਦਾ ਸਹਾਰਾ ਲਿਆ ਜਾਂਦਾ ਰਿਹਾ ਤੇ ਹੈ।ਅਸਲ ਅਰਥਾਂ ‘ਚ ਪ੍ਰੋਫੈਸ਼ਨਲਿਜ਼ਮ ਦੀ ਪ੍ਰੀਭਾਸ਼ਾ “ਕਿਸੇ ਸੰਸਥਾ ਜਾਂ ਕਿਸੇ ਮਨੁੱਖ ਦਾ ਮਨੁੱਖ ਪ੍ਰਤੀ ਅਸੰਵੇਦਨਸ਼ੀਲ, ਗੈਰ ਮਨੁੱਖੀ ਤੇ ਸ਼ੋਸ਼ਣਕਾਰੀ ਵਿਵਹਾਰ ਹੈ”।ਜਿਸਦੇ ਰਾਹੀਂ ਇਕ ਸਿਸਟਮ, ਸੰਸਥਾ ਤੇ ਮਨੁੱਖ ਲਈ ਕੰਮ ਕਰਨ ਵਾਲਾ ਮਨੁੁੱਖ ਇਕ ਮਸ਼ੀਨ ਦੀ ਤਰ੍ਹਾਂ ਹੈ।ਤੇ ਉਹ ਮਸ਼ੀਨ ਜਦੋਂ ਤੱਕ ਚੰਗੀ ਤਰ੍ਹਾਂ ਕੰਮ ਕਰਦੀ ਹੈ,ਉਸਦੇ ਅਰਥ ਵੀ ਓਨੇ ਸਮੇਂ ਤੱਕ ਜਾਂ ਤੁਸੀਂ ਕਿੰਨੀ ਚਾਕਰੀ ਕਰਦੇ ਹੋ,ਇਸ ਨਾਲ ਹੀ ਤੁਹਾਡਾ ਪ੍ਰੋਫੈਸ਼ਨਲਿਜ਼ਮ ਤੈਅ ਹੋਵੇਗਾ।ਇਸੇ ਚੱਕਰ-ਕੁਚੱਕਰ 'ਚੋਂ ਹੀ ਨਿਊ ਇਕੌਨਮੀ 'ਚ ਅਪਣੇ ਪੁਰਾਣੇ ਮੁੱਲਾਂ ਦੇ ਅਧਾਰ 'ਤੇ ਖੜ੍ਹੀ ਨਿਊ ਚਮਚਾਗਿਰੀ ਦਾ ਵਿਕਾਸ ਹੁੰਦਾ ਹੈ।ਇਸ ਨਿਊ ਇਕੌਨਮੀ ਦੇ ਪ੍ਰਫੈਸ਼ਨਲਿਜ਼ਮ ਦੀ ਛਤਰ ਛਾਇਆ ਹੇਠ ਉਹਨਾਂ ਹੀ ਵਰਗਾਂ ਤੇ ਜਾਤਾਂ ਦੇ ਚਮਚੇ ਨਵੇਂ ਰੂਪ ਤੇ ਨਵੇਂ ਢੰਗ ਦੀਆਂ ਜੀਅ ਤੋੜ ਕੋਸ਼ਿਸ਼ ਨਾਲ ਅਪਣੇ ਆਪ ਨੂੰ ਪ੍ਰੋਫੈਸ਼ਨਲਿਸਟ ਸਿੱਧ ਕਰਨ ਦੀ ਕੋਸ਼ਿਸ 'ਚ ਜੁਟੇ ਹੋਏ ਹਨ।ਨਵੇਂ ਦੌਰ 'ਚ ਫਰਕ ਸਿਰਫ ਏਨਾ ਕਿ ਪੁਰਤਾਨਪੰਥ ਨੂੰ ਆਧੁਨਿਕਤਾ 'ਚ ਲਪੇਟਕੇ ਪ੍ਰੋਫੈਸ਼ਲਿਸਟਾਂ,ਜੋ ਸਿਸਟਮ ਦੇ ਦਲਾਲ ਜਾਂ ਚਮਚੇ ਬਣਦੇ ਉਹਨਾਂ ਨੂੰ ਪ੍ਰੋਫੈਸ਼ਨਲਜ਼ ਦਾ ਨਾਂਅ ਦੇ ਦਿੱਤਾ ਜਾਂਦਾਂ ਹੈ।ਇਸ ਤਰ੍ਹਾਂ ਇਕ ਤੀਰ ਨਾਲ ਦੋ ਨਿਸ਼ਾਨੇ ਹੋ ਜਾਂਦੇ ਨੇ।ਸੱਪ ਵੀ ਮਰ ਜਾਂਦੈ ਤੇ ਸੋਟੀ ਵੀ ਬਚ ਜਾਂਦੀ ਹੈ।ਭਾਵ ਚਮਚੇ ਚਮਚਾਗਿਰੀ ਵੀ ਕਰ ਲੈਂਦੇ ਨੇ ਤੇ ਸਥਾਪਤੀ ਉਹਨਾਂ 'ਤੇ ਸਰਵਉੱਤਮ ਹੋਣ ਦਾ ਠੱਪਾ ਵੀ ਲਗਾ ਦਿੰਦੀ ਹੈ।ਇਹਨਾਂ ਆਧੁਨਿਕ ਤੇ ਪੁਰਾਤਨ ਸਬੰਧਾਂ 'ਚ ਚਮਚਿਆਂ ਦਾ ਉਤਪਾਦਨ ਗਤੀਵਿਧੀਆਂ 'ਚ ਸ਼ਾਮਿਲ ਨਾ ਹੋਣ ਵਾਲੀ ਗੱਲ ਬਿਲਕੁਲ ਸਾਂਝੀ ਹੈ।ਇਸ ਲਈ ਮੌਜੂਦਾ ਸਮੇਂ ਚਮਚਿਆ 'ਚ ਮੁਕਾਬਲਾ ਵੀ ਵਧਦਾ ਤੇ ਹਰ ਚਮਚਾ ਸਥਾਪਤੀ ਦੇ ਘਰ ਦੀਆਂ ਪੌੜੀਆਂ ਦੇ ਜ਼ਰੀਏ ਸਥਾਪਿਤ ਹੋਣ ਦੀ
ਜੱਦੋਜਹਿਦ ਕਰ ਰਿਹਾ ਹੈ।
ਤੇਰਾ ਕੁੱਤਾ-ਕੁੱਤਾ,ਸਾਡਾ ਕੁੱਤਾ ਟੋਮੀ ਵਾਲੀ ਕਹਾਵਤ ਵਾਂਗ ਚਮਚੇ ਵੀ ਅਪਣੇ ਆਪ ਨੂੰ ਜ਼ਮੀਰਵਾਲੇ ਸਾਬਿਤ ਕਰਨ ਦੀ ਗੁਆਂਢੀ ਜਾਂ ਸੰਗੀ ਸਾਥੀ ਚਮਚਿਆਂ ਦੀ ਭਰਪੂਰ ਨਿੰਦਿਆ ਕਰਦੇ ਹਨ।ਕੁਝ ਏਨੇ ਸਪੱਸ਼ਟ ਚਮਚੇ ਵੀ ਹਨ, ਜਿਹੜੇ ਕਹਿੰਦੇ ਨੇ ਕਿ ਇਹ ਤਾਂ ਮੌਕਾ ਹੈ ਜਿਸਨੂੰ ਵੀ ਮਿਲੇਗਾ,ਉਹ ਇਸਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰੇਗਾ।ਸਾਨੂੰ ਮੌਕਾ ਮਿਲਿਆ,ਅਸੀਂ ਮੌਕਾਪ੍ਰਸਤ ਹੋ ਗਏ।ਇਹ ਬਿਨਾਂ ਭੇਦਭਾਵ ਸਭਨੂੰ ਇਕੋ ਨਜ਼ਰ ਨਾਲ ਵੇਖਦੇ ਨੇ,ਇਸੇ ਲਈ ਇਹਨਾਂ ਨੂੰ ਲਗਦਾ ਹੈ ਕਿ ਮੌਕੇ ਮਿਲਣ ‘ਤੇ ਸਾਡੇ ਵਾਂਗ ਮੌਕਾ ਵੇਖਦਿਆਂ ਹੀ ਸਾਰੇ ਜ਼ਮੀਰ ਵੇਚ ਦੇਣਗੇ,ਪਰ ਏਨੀ “ਇਮਾਨਦਾਰੀ” ਦੇ ਬਾਵਜੂਦ ਵੀ ਇਹ ਚਮਚੇ ਹਮੇਸ਼ਾ ਦੋ ਲਿਬਾਸਾਂ 'ਚ ਰਹਿੰਦੇ ਨੇ,ਜਿਥੇ ਜਿਹੜਾ ਲਿਬਾਸ ਸੂਟ ਕਰੇ,ਉਹੋ ਪਾ ਲੈਂਦੇ ਹਨ।ਖੈਰ, ਮੇਰੀ ਚਮਚਿਆਂ ਨੂੰ ਇਹੋ ਅਪੀਲ ਹੈ ਕਿ ਜੇ ਚਮਚਾਗਿਰੀ ਕਰੇ ਬਿਨਾਂ ਰਹਿ ਨਹੀਂ ਸਕਦੇ ਤਾਂ ਘੱਟੋ ਘੱਟੋ ਦੋਗਲਾਪਣ ਨਾ ਕਰੋ।ਬਾਕੀ ਤਹਾਨੂੰ ਪਤੈ ਕਿ ਚਮਚਾਗਿਰੀ ਦੇ ਨਾਲ ਤੁਸੀਂ ਅਪਣੀ ਵਿਚਾਰਧਾਰਾ ਵੀ ਲੈਕੇ ਤੁਰੋ ਹੋਏ ਓ।ਕੋਈ ਗੁਰੂ ਦਾ ਲਾਡਲਾ ਸਿੱਖ(ਵੈਸੇ ਮਸੰਦ ਐ),ਕੋਈ ਦੁਰਗਾ,ਕਾਲੀ ਦਾ ਭਗਤ,ਮਨੁੱਖਵਾਦੀ,ਮਾਰਕਸਵਾਦੀ ਤੇ ਕਈ ਵਿਚਾਰੇ ਅਪਣੇ ਆਪ ਨੂੰ ਸੁਤੰਤਰ ਤੇ ਨਿਰਪੱਖ ਦੱਸਣ ਵਾਲੇ ਭੋਲੇ ਭਾਲੇ ਵੀ ਨੇ।ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜੇ ਗਰੰਥਾਂ ਜਾਂ ਕਿਤਾਬਾਂ ਨੂੰ ਥੋੜ੍ਹਾ ਬਹੁਤਾ ਪੜ੍ਹਦੇ ਹੋਵੋਂਗੇ ਤਾਂ ਥੋੜ੍ਹੀ ਜਿਹੀ ਜ਼ਮੀਰ ਜਗਾ ਲਓ ਜਾਂ ਇਹ ਲਿਬਾਸ/ਚੋਲੇ ਲਾਹ ਦਿਓ ਜਾਂ ਚਮਚਾਗਿਰੀ ਕਰਨੀ ਛੱਡ ਦਿਓ।ਵੈਸੇ ਮੈਨੂੰ ਲਗਦੈ ਕਿ ਧਾਰਮਿਕ ਚਮਚਿਆਂ ਨੂੰ ਇਹ ਗਿਆਨ ਕਿ ਸਭ ਸਵਰਗ ਨਰਕ ਹੇਠਾਂ ਹੀ ਹੈ,ਇਸ ਲਈ ਕਿਸੇ ਇਲਾਹੀ ਸ਼ਕਤੀ ਤੋਂ ਡਰਨ ਦੀ ਲੋੜ ਨਹੀਂ ਤੇ ਨਾਸਤਿਕਾਂ ਨੂੰ ਪਤਾ ਕਿ ਇਸ ਤੋਂ ਚੰਗੀ ਕੋਈ ਦੁਕਾਨਦਾਰੀ ਨਹੀਂ,ਨਾਲੇ ਚੋਪੜੀਆਂ,ਨਾਲੇ ਦੋ-ਦੋ ਨੇ।ਵੈਸੇ ਇਤਿਹਾਸ ਦੀ ਮਹਾਨਤਾ ਦੇ ਅਰਥ ਚਾਹੇ ਇਹਨਾਂ ਨੂੰ ਨਾ ਪਤਾ ਹੋਣ,ਪਰ ਇਹਨਾਂ ਦੀ ਅਸਿਹਜਤਾ ਤੋਂ ਅੰਦਾਜ਼ਾ ਲਗਾਇਆ ਜਾ ਸਕਦੈ ਕਿ ਇਤਿਹਾਸ ਇਨ੍ਹਾਂ ਦੇ ਕਿਸ ਤਰ੍ਹਾਂ ਅਚੇਤ ਰੂਪ ਚਪੇੜਾਂ ਮਾਰ ਰਿਹਾ ਹੈ।ਬਾਕੀ ਮੈਂ ਚਮਚਾਗਿਰੀ 'ਤੇ ਲਿਖਣ ਬਾਰੇ ਕਾਫੀ ਲੰਮੇ ਸਮੇਂ ਤੋਂ ਸੋਚ ਰਿਹਾ ਸੀ,ਪਰ ਹਰ ਵਾਰ ਲਗਦਾ ਸੀ ਕਿ ਲਿਖਣ ਲਈ ਬਹੁਤ ਕੁਝ ਹੈ।ਇਸ ਵਾਰ ਟਾਈਮ ਵੀ ਸੀ ਤੇ ਮੈਨੂੰ ਵੀ ਬੁੱਧ ਵਾਂਗ ਗਿਆਨ ਹੋਇਆ ਕਿ ਸਮਾਜ ਵਿਗਿਆਨ ਦੇ ਹਰ ਵਿਸ਼ੇ ਦੀ ਮਹੱਤਤਾ ਬਰਾਬਰ ਹੁੰਦੀ ਹੈ ਤੇ ਮੁੱਖਧਾਰਾ 'ਚ ਕੇਂਦਰਿਤ ਰਹਿੰਦੀਆਂ ਚੀਜ਼ਾਂ ਨੂੰ ਸਾਨੂੰ ਹਾਸ਼ੀਏ 'ਤੇ ਨਹੀਂ ਸੁੱਟਣਾ ਚਾਹੀਦਾ।ਇਸ ਲਈ ਮੈਂ ਸਾਡੇ ਸਮਿਆਂ ਦੀ ਚਮਚਾਗਿਰੀ ਦਾ ਹਲਕਾ ਫੁਲਕਾ ਇਤਿਹਾਸ ਤੇ ਵਰਤਮਾਨ ਕਲਮਬੰਦ ਕਰਨ ਬੈਠ ਗਿਆ।
ਯਾਦਵਿੰਦਰ ਕਰਫਿਊ,

Subscribe to:
Posts (Atom)