ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, June 21, 2011

ਸੱਤਿਆ ਸਾਈਂ ਦੇ ਧਨ ਬਾਰੇ ਬੋਲਣਗੇ ਬਾਬੇ ?

ਭਾਰਤ ਨੂੰ ਗੁਰੂਆਂ, ਫ਼ਕੀਰਾਂ, ਪੀਰਾਂ, ਦੇਵੀਆਂ ਅਤੇ ਦੇਵਤਿਆਂ ਦੀ ਧਰਤੀ ਕਿਹਾ ਜਾਂਦੈ।ਇਸ ਧਰਤੀ 'ਤੇ ਅਨੇਕਾਂ ਸੰਤਾਂ ਨੂੰ ਕਰਾਮਾਤੀ ਸੰਤ ਦੇ ਤੌਰ ਤੇ ਯਾਦ ਕੀਤਾ ਜਾਂਦੈ।ਇਸ ਦੇਸ਼ ਦੇ ਪੱਛਮ ਦੀ ਧਰਤੀ 'ਤੇ ਅਜਿਹੇ ਇੱਕ ਕਰਾਮਾਤੀ ਸੰਤ ਸੱਤਿਆ ਸਾਈਂ ਬਾਬੇ ਨੇ ਜਨਮ ਲਿਆ।

ਸੱਤਿਆ ਸਾਈਂ ਬਾਬੇ ਨੇ ਨਾ ਕੇਵਲ ਆਪਣੇ ਆਮ ਸ਼ਰਧਾਲੂਆਂ ਨੂੰ ਜਾਦੂਈ ਕਰਾਮਾਤਾਂ ਦਿਖਾਈਆਂ ਬਲਕਿ ਫ਼ਿਲਮ ਉਦਯੋਗ ਦੇ ਵੱਡੇ ਵੱਡੇ ਅਦਾਕਾਰਾਂ ਤੇ ਕ੍ਰਿਕੇਟ ਸਿਤਾਰਿਆਂ ਨੇ ਸਾਈਂ ਬਾਬੇ ਦੁਆਰਾ ਉਨ੍ਹਾਂ ਦੀਆਂ ਅੱਖਾਂ ਅੱਗੇ ਆਪਣੀ ਤਲੀ 'ਤੇ ਸੋਨੇ ਦੀ ਗੇਂਦ ਤੇ ਸੋਨੇ ਦੀਆਂ ਚੈਨੀਆਂ ਪੈਦਾ ਕਰਕੇ ਹੈਰਾਨ ਪ੍ਰੇਸ਼ਾਨ ਕਰ ਦਿੱਤਾ।ਗੱਲ ਇੱਥੇ ਹੀ ਨਹੀਂ ਮੁੱਕ ਗਈ, ਸ੍ਰੀ ਸਾਈ ਬਾਬਾ ਨੇ ਦੇਹ ਤਿਆਗਣ ਉਪਰੰਤ ਆਪਣੇ ਸ਼ਰਧਾਲੂਆਂ ਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਦੀਆਂ ਸੰਗਤਾਂ ਨੂੰ ਉਸ ਵਕਤ ਹੋਰ ਵੀ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਦੇ ਗੁਪਤ ਦਰਵਾਜ਼ੇ ਦਾ ਵੱਡ ਆਕਾਰ ਜਿੰਦਾ ਖੋਲ੍ਹਣ ਉਪਰੰਤ ਸੋਨੇ, ਹੀਰਿਆਂ ਅਤੇ ਕਰੋੜਾਂ ਦੀ ਨਕਦੀ ਦਾ ਖ਼ਜ਼ਾਨਾ ਸਾਹਮਣੇ ਆਇਆ।

ਕਿਹਾ ਜਾ ਰਿਹਾ ਹੈ ਕਿ ਬਾਬਾ ਜੀ ਦੇ ਜਿਹੜੇ ਗੁਪਤ ਕਮਰੇ ਵਿਚੋਂ ਖ਼ਜ਼ਾਨਾ ਮਿਲਿਆ ਹੈ ਉਸ ਕਮਰੇ ਵਿਚ ਜਾਂ ਤਾਂ ਖ਼ੁਦ ਸਾਈਂ ਬਾਬਾ ਹੀ ਦਾਖਲ ਹੁੰਦੇ ਤੇ ਜਾਂ ਫਿਰ ਉਨ੍ਹਾਂ ਦੇ ਸਭ ਤੋਂ ਨੇੜਲੇ ਸ਼ਰਧਾਲੂ ਸਤਿਆਜੀਤ ਹੀ ਉਸ ਕਮਰੇ ਵਿਚ ਦਾਖਲ ਹੋ ਸਕਦੇ ਸਨ।ਇਨ੍ਹਾਂ ਦੋਹਾਂ ਸੰਤਾਂ ਤੋਂ ਇਲਾਵਾ ਤੀਜਾ ਕੋਈ ਸ਼ਖ਼ਸ 25 ਵਰ੍ਹਿਆਂ ਤੀਕ ਇਸ ਕਮਰੇ ਵਿਚ ਦਾਖਲ ਨਹੀਂ ਹੋ ਸਕਿਆ ।

ਪ੍ਰੰਤੂ ਸੱਤਿਆ ਸਾਈ ਦੇ ਬਿਮਾਰ ਪੈਂਦਿਆਂ ਹੀ ਭੇਦ ਬਣੇ ਖ਼ਜ਼ਾਨੇ ਨੂੰ ਲੁੱਟਣ ਯੁੱਧ ਜਿਹਾ ਛਿੜ ਗਿਆ ।ਇਸ ਯੁੱਧ ਵਿਚ ਸਾਈਂ ਦੇ ਇਰਦ ਗਿਰਦ ਰਹਿਣ ਵਾਲੇ ਕਈਆਂ ਨਾਵਾਂ ਦਾ ਖ਼ੁਲਾਸਾ ਹੋ ਸਕਦਾ ਹੈ।ਉਨ੍ਹਾਂ ਤੋਂ ਇਲਾਵਾ ਸਾਈਂ ਦੇ ਇੱਕ ਭਰਾ ਦਾ ਨਾਂ ਵੀ ਜਾਂਚ ਏਜੰਸੀਆਂ ਦੀਆਂ ਨਜ਼ਰਾਂ ਵਿਚ ਆਇਆ ਹੋਇਆ ਹੈ।ਹਾਲੇ ਤੱਕ ਭਾਵੇਂ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਕਿ ਖ਼ਜ਼ਾਨੇ ਦੀ ਲੁੱਟ ਸਾਈਂ ਦੇ ਬਿਮਾਰ ਹੁੰਦਿਆਂ ਹੀ ਸ਼ੁਰੂ ਹੋ ਗਈ ਸੀ ਪਰ ਇਸਦਾ ਭੇਦ ਸਾਈਂ ਦੀ ਦੇਹ ਤਿਆਗਣ ਉਪਰੰਤ ਉਦੋਂ ਸਾਹਮਣੇ ਆਇਆ ਜਦੋਂ ਖ਼ਜ਼ਾਨੇ ਵਿਚੋਂ ਕਰੋੜਾਂ ਰੁਪਏ ਲੁੱਟਕੇ ਬੱਸਾਂ ਕਾਰਾਂ ਰਾਹੀਂ ਵੱਖ ਟਿਕਾਣਿਆਂ 'ਤੇ ਭਿਜਾਏ ਜਾ ਰਹੇ ਸੀ । ਇੱਕ ਬੱਸ ਵਿਚੋਂ ਮਿਲੀ ਨੋਟਾਂ ਦੀ ਬੋਰੀ ਹੀ ਪੁਲਸ ਨੂੰ ਭੇਦ ਕਮਰੇ ਤੀਕ ਲੈਕੇ ਜਣ ਦਾ ਜਰੀਆ ਬਣੀ ਪੁਲਸ ਪਰ ਕਮਰੇ ਦਾ ਅੰਦਰਲਾ ਨਜ਼ਾਰਾ ਏਨਾ ਹੈਰਾਨ ਕਰਨ ਵਾਲਾ ਦੱਸਿਆ ਜਾ ਰਿਹਾ ਹੈ ਕਿ ਪੁਲਸ ਵੀ ਭੌਂਚੱਕੀ ਸੀ।

ਨਕਦੀ ਗਿਣਨ ਲਈ ਤਿੰਨ ਮਸ਼ੀਨਾਂ ਵਰਤੋਂ ਅਧੀਨ ਲਿਆਉਣੀਆਂ ਪਈਆਂ ਅਤੇ 11 ਕਰੋੜ 40 ਲੱਖ ਦੀ ਨਕਦ ਰਕਮ ਨੂੰ ਗਿਣਨ ਲਈ 36 ਘੰਟੇ ਲੱਗੇ।ਇਹ ਉਹ ਰਕਮ ਸੀ ਜਿਹੜੀ ਬਚ ਗਈ । ਇਸ ਵਿਚੋਂ ਕਿੰਨੀ ਖ਼ਰਦ ਬਰੂਦ ਕਰ ਦਿੱਤੀ ਗਈ ਕੋਈ ਅਨੁਮਾਨ ਨਹੀਂ ਹੈ।ਬੇਨਾਮੀ ਹੋਣ ਕਰਕੇ ਇਸਦਾ ਕੋਈ ਰਿਕਾਰਡ ਮੌਜੂਦ ਨਹੀਂ । ਨਕਦੀ ਤੋਂ ਇਲਾਵਾ ਸਾਈ ਜੀ ਦੇ ਗੁਪਤ ਕਮਰੇ ਵਿਚੋਂ ਸੋਨੇ ਦੀ ਚੱਪਲ, ਹੀਰੇ ਜੜੇ ਛੇ ਮੁਕਟ, ਚਾਂਦੀ ਦੀ ਆਰਾਮ ਕੁਰਸੀ,ਗਣੇਸ਼ ਜੀ, ਲਕਸ਼ਮੀ ਮਾਤਾ ਤੇ ਹੋਰ ਸੋਨੇ ਦੀਆਂ ਮੂਰਤੀਆਂ ਤੋ ਇਲਾਵਾ 100 ਤੋਂ ਵੀ ਵੱਧ ਤੋਹਫ਼ਿਆਂ ਭਰੇ ਸੂਟ ਕੇਸ,700 ਕੁੜਤੇ ਅਤੇ 500 ਜੋੜੇ ਚੱਪਲ ਤੇ ਚਾਂਦੀ ਦੇ ਬਰਤਨ ਯਾਨੀ ਕੁੱਲ ਮਿਲਾਕੇ 98 ਕਿੱਲੋ ਸੋਨਾ ਤੇ 307 ਕਿੱਲੋ ਚਾਂਦੀ ਬਰਾਮਦ ਹੋਈ ਹੈ।

ਦੇਹ ਤਿਆਗਣ ਉਪਰੰਤ ਉਨ੍ਹਾਂ ਸਭਨਾਂ ਡੇਰਾ ਮੁਖੀਆਂ ਦੀਆਂ ਅੱਖਾਂ ਇਸ ਗੁਪਤ ਕਮਰੇ 'ਤੇ ਗੱਡੀਆਂ ਪਈਆਂ ਸਨ ਜਿਨ੍ਹਾਂ ਨੂੰ ਕਮਰੇ ਅੰਦਰੇ ਬੰਦ ਖ਼ਜ਼ਾਨੇ ਦੇ ਰਾਜ਼ ਬਾਰੇ ਗਿਆਨ ਸੀ।ਬੱਸ ਕਮਰੇ ਅੰਦਰਲੀ ਮਾਇਆ ਦੇ ਗੱਫੇ ਛਕਣ ਦੀ ਕਸ਼ਮਕਸ਼ ਵਿਚੋਂ ਭੇਦ ਕਰ ਵਿਭਾਗ ਦੇ ਗਲਿਆਰੇ ਵਿਚ ਪੁੱਜਿਆ ਤੇ ਕਰ ਵਿਭਾਗ ਅਧਿਕਾਰੀ ਖ਼ਜ਼ਾਨੇ ਤੀਕ ਪੁੱਜੇ ਪਰ ਕਰ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖ਼ਜ਼ਾਨੇ ਤੀਕ ਪੁੱਜਣ ਤੋਂ ਪਹਿਲਾਂ ਉਸ ਖ਼ਜ਼ਾਨੇ ਨੂੰ ਲੁੱਟਣ ਵਾਲਾ ਕੌਣ ਸੀ ? ਇਹ ਗੱਲ ਹਾਲੇ ਵੀ ਭੇਦ ਬਣੀ ਹੋਈ ਹੈ।ਇਸ ਭੇਦ ਤੋਂ ਪਰਦਾ ਲਾਹੁਣਾ ਕਿਸੇ ਵੀ ਏਜੰਸੀ ਲਈ ਮੁਸ਼ਕਲ ਹੋਵੇਗਾ ਕਿ ਜੋ ਧਨ ਲੁੱਟਿਆ ਗਿਆ ਉਹ ਕਿੰਨਾ ਸੀ ? ਕਿਉਂਕਿ ਇਸ ਖ਼ਜ਼ਾਨੇ ਦਾ ਕੋਈ ਰਿਕਾਰਡ ਮੌਜੂਦ ਨਹੀਂ ਮਿਲਿਆ।

ਦਰ ਅਸਲ ਇਹ ਖ਼ਜ਼ਾਨਾ ਉਹ ਸੀ ਜਿਹੜਾ ਸ਼ਰਧਾਲੂਆਂ ਦੁਆਰਾ ਬੇਨਾਮੀ ਚੜ•ਾਇਆ ਗਿਆ, ਅਮੀਰ ਲੋਕ ਗੁਪਤ ਦਾਨ ਦੇਣ 'ਚ ਵਿਸ਼ਵਾਸ ਰੱਖਦੇ ਹਨ ਪਰ ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਹ ਖ਼ਜ਼ਾਨਾ ਇੱਕ ਤਰ੍ਹਾਂ ਨਾਲ ਕਾਲਾ ਧਨ ਹੀ ਮੰਨਿਆ ਜਾਵੇਗਾ ਜਿਸ ਦਾ ਕਿਤੇ ਵੀ ਹਿਸਾਬ ਦਰਜ਼ ਨਹੀਂ ਹੈ, ਕਿਉਂਕਿ ਭਾਰਤ ਧਾਰਮਿਕ ਭਾਵਨਾਵਾਂ ਨਾਲ ਓਤ-ਪੋਤ ਦੇਸ਼ ਹੈ ਅਤੇ ਇਸ ਧਨ ਦਾ ਵੀ ਸਿੱਧਾ ਸਬੰਧ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਇਸ ਬਾਰੇ ਸ਼੍ਰੀ ਅੰਨਾ ਹਜ਼ਾਰੇ ਜਾਂ ਬਾਬਾ ਰਾਮਦੇਵ ਨਹੀਂ ਬੋਲਣਗੇ।ਹਾਂ ਹੋ ਸਕਦੈ ਕਰ ਵਿਭਾਗ ਇਸ ਬਾਰੇ ਕੁੱਝ ਜਾਣਕਾਰੀ ਰੱਖਦਾ ਹੋਵੇ ਪਰ ਕਰ
ਵਿਭਾਗ ਇਸ ਦੀ ਜਾਣਕਾਰੀ ਜਨਤਕ ਕਰੇ ਇਹ ਜ਼ਰੂਰੀ ਨਹੀਂ ਹੋ ਸਕਦਾ।

ਭਾਰਤ ਅਨੇਕਾਂ ਧਰਮਾਂ,ਸਭਿਅਤਾਵਾਂ, ਬੋਲੀਆਂ ਅਤੇ ਮਾਨਤਾਵਾਂ ਵਾਲਾ ਦੇਸ਼ ਹੋਣ ਕਰਦੇ ਇੱਥੇ ਅਣਗਿਣਤ ਧਾਰਮਿਕ ਡੇਰੇ ਹਨ ਅਤੇ ਡੇਰਿਆਂ ਪ੍ਰਤੀ ਅਮੀਰ ਤੇ ਗ਼ਰੀਬ ਦੀ ਬਰਾਬਰ ਸ਼ਰਧਾ ਹੈਇਹ ਵੱਖਰੀ ਗੱਲ ਹੈ ਕਿ ਅਮੀਰ ਵੱਧ ਦਾਨ ਦੇ ਰੂਪ ਵਿਚ ਮਾਇਆ ਦਾ ਚੜ੍ਹਾਵਾ ਚੜ•ਾ ਦਿੰਦਾ ਹੈ ਅਤੇ ਗ਼ਰੀਬ ਘੱਟ ਪਰ ਡੇਰੇ ਦੀ ਤਰੱਕੀ ਅਮੀਰ ਦਾਨੀਆਂ ਦੀ ਸ਼ਰਧਾ 'ਤੇ ਨਿਰਭਰ ਕਰਦੀ ਹੈ।ਗ਼ਰੀਬ ਸ਼ਰਧਾਲੂ ਹੀਰੇ ਜਵਾਹਰਾਤ ਜਾਂ ਸੋਨਾ ਚੜ•ਾਉਣ ਦੀ ਸਮਰੱਥਾ ਨਹੀਂ ਰੱਖਦਾ ਉਹ ਤਾਂ ਆਪਣਾ ਸਿੱਕਾ ਜਾਂ ਪੰਜ ਦਸ ਦੇ ਨੋਟ ਤੱਕ ਆਪਣੀ ਸ਼ਰਧਾ ਦੀ ਭੇਟ ਪ੍ਰਵਾਨ ਕਰਨ ਦੀ ਬੇਨਤੀ ਹੀ ਕਰ ਸਕਦਾ ਹੈ, ਅੱਗੋਂ ਪ੍ਰਵਾਨ ਕਰਨਾ ਤਾਂ ਇਸ਼ਟ ਦੀ ਮਰਜ਼ੀ ਹੈ।

ਸੰਤ-ਮਹਾਂ ਪੁਰਸ਼ਾਂ ਦਾ ਆਪਣਾ ਕੁੱਝ ਨਹੀਂ ਹੁੰਦਾ ਅਜਿਹਾ ਖ਼ੁਦ ਮਹਾਂਪੁਰਸ਼ ਕਹਿੰਦੇ ਪਰ ਅਕਸਰ ਦੇਖਣ ਵਿਚ ਆਇਆ ਹੈ ਕਿ ਮਹਾਂਪੁਰਸ਼ਾਂ ਦੁਆਰਾ ਦੇਹ ਤਿਆਗਣ ਉਪਰੰਤ ਚੜ•ਾਵੇ ਦਾ ਖ਼ਜ਼ਾਨਾ ਉਹ ਲੋਟੂ ਲੁੱਟ ਲੈਂਦੇ ਹਨ ਜਿਹੜੇ ਲੋਟੂ ਸੰਤਾਂ ਦੇ ਇਰਦ ਗਿਰਦ ਖ਼ਜ਼ਾਨੇ 'ਤੇ ਨਜ਼ਰ ਰੱਖਦੇ ਰਹਿੰਦੇ ਹਨ।ਅਜਿਹੇ ਲੋਟੂਆਂ ਤੋਂ ਬਚਣ ਲਈ ਇੱਕੋ ਇੱਕ ਰਸਤਾ ਇਹ ਹੈ ਕਿ ਸੰਤ ਦੇਹ ਤਿਆਗਣ ਤੋਂ ਪਹਿਲਾਂ ਪਹਿਲਾਂ ਚੜ੍ਹਾਵੇ ਦੀ ਦੌਲਤ ਗ਼ਰੀਬਾਂ ਦੇ ਲੇਖੇ ਲਾ ਜਾਣ। ਹੁਣ ਸਾਈਂ ਬਾਬਾ ਨਹੀਂ ਰਹੇ ਅਤੇ ਦੋਨਾਂ ਜਵਾਹਰਾਤ ਤੇ ਤੋਹਫ਼ੇ ਵੀ ਕਿਸ ਦੇ ਕੰਮ ਆਉਣਗੇ ? ਕੋਈ ਕੀ ਜਾਣਦੈ ਇਸ ਬਾਰੇ । ਹਾਂ ਪੁਲਸ ਇਸ ਖੋਜ ਕਾਰਜ ਵਿਚ ਜ਼ਰੂਰ ਰੁੱਝ ਗਈ ਹੈ ਕਿ ਆਖ਼ਰ ਏਨਾ ਧਨ ਦੌਲਤ ਕਿੱਥੋਂ ਅਤੇ ਜਾਂਦੀ ਕਿੱਥੇ ਰਹੀ । ਸੱਚ ਸਾਹਮਣੇ ਆਉਣ ਦੀ ਕੋਈ ਗਰੰਟੀ ਨਹੀਂ ਪਰ ਆਮ ਜਨਤਾ ਦੇ ਜ਼ਿਹਨ 'ਚ ਸਵਾਲ ਜ਼ਰੂਰ ਉੱਠਣਗੇ ਕਿ ਮਾਇਆ ਮੋਹ 'ਚ ਫਸੇ ਦੀਨ-ਦੁਨੀਆ ਦਾ ਉਥਾਨ ਨਹੀਂ ਕਰ ਸਕਦੇ । ਹਾਲਾਂ ਕਿ ਇਹ ਖ਼ਜ਼ਾਨਾ ਲੋੜਵੰਦਾਂ 'ਚ ਵੰਡ ਦਿੱਤਾ ਜਾਂਦਾ ਤਾਂ ਵੱਡੀ ਗ਼ਰੀਬ ਵਸੋਂ ਦਾ ਉਥਾਨ ਜ਼ਰੂਰ ਹੋ ਜਾਂਦਾ।

ਇਸ ਮੌਕੇ ਦੇਸ਼ ਵਿਚ ਤਕਰੀਬਨ 20 ਕਰੋੜ ਵਸੋਂ ਕੋਲ ਖਣ ਲਈ ਕੁੱਝ ਨਹੀਂ ਹੈ।ਭੁੱਖੇ ਮਰ ਰਹੇ ਇਨ੍ਹਾਂ ਦੇਸ਼ ਵਾਸੀਆਂ ਦੀ ਅੱਜ ਬਾਂਹ ਫੜਨ ਵਾਲਾ ਕੋਈ ਨਹੀਂ।ਸਿਹਤ ਸੇਵਾਵਾਂ ਤੋਂ ਵਾਂਝੀ ਵਸੋਂ ਦਵਾਈਆਂ ਖੁਣੋਂ ਬਿਮਾਰੀ ਦੀ ਹਾਲਤ 'ਚ ਦਮ ਤੋੜ ਜਾਂਦੀ ਹੈ,ਸੰਤਾਂ ਦੇ ਖ਼ਜ਼ਾਨੇ ਜੇ ਇਸ ਲੋੜ ਵੰਦ ਵਸੋਂ ਦੇ ਲੇਖੇ ਲੱਗ ਜਣ ਤਾਂ ਕਿੰਨਾ ਪੁਣ ਵਾਲਾ ਕਾਰਜ ਹੋਵੇਗਾ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਸੱਤਿਆ ਸਾਈ ਦਾ ਖ਼ਜ਼ਾਨਾ ਫ਼ਿਲਹਾਲ ਸਟੇਟ ਬੈਂਕ ਵਿਚ ਹੈ ਅਤੇ ਬਾਅਦ ਵਿਚ ਸਰਕਾਰ ਦੇ ਖ਼ਜ਼ਾਨੇ ਵਿਚ ਦਫ਼ਨ ਹੋ ਜਾਵੇਗਾ ਠੀਕ ਉਸ ਤਰ੍ਹਾਂ ਕਾਨੂੰਨ ਦੀਆਂ ਬੇੜੀਆਂ ਵਿਚ ਜਕੜਿਆ ਜਾਵੇਗਾ ਜਿਸ ਤਰ੍ਹਾਂ ਸਰਕਾਰ ਦੇ ਕੰਟ੍ਰੌਲ ਹੇਠਲਾ ਅਨਾਜ ਸੜ ਤਾਂ ਰਿਹਾ ਹੈ ਪਰ ਦੇਸ਼ ਦੀ ਭੁੱਖੀ ਮਰ ਰਹੀ ਜਨਤਾ ਨੂੰ ਵੰਡਣ ਦਾ ਦੇਸ਼ ਦੀ ਸਰਕਾਰ ਕੋਲ ਕੋਈ ਕਾਨੂੰਨੀ ਪ੍ਰਾਵਧਾਨ ਨਹੀਂ ਹੈ।

ਮਦਨਦੀਪ ਸਿੰਘ
ਲੇਖ਼ਕ ਚੰਡੀਗੜ੍ਹ ਤੋਂ ਸ਼ੁਰੂ ਹੋਣ ਵਾਲੇ ਨਵੇਂ ਪੰਜਾਬੀ ਅਖ਼ਬਾਰ ਦੇ ਨਿਊਜ਼ ਐਡੀਟਰ ਹਨ।
ਮੋਬਾਈਲ-08591859124

4 comments:

  1. Money more then swiss bank....with so called babe..Avtar Gill

    ReplyDelete
  2. ki sade samj ch rehan walen lokan nu kisi sant ya baba te trust karna chaida eh kala dhan nai lokan de vishwas t aastha da khun e-----Naincy Prabhakar

    ReplyDelete
  3. ਧਰਮ ਇੱਕ ਨਿਜੀ ਵਰਤਾਰਾ ਹੈ ਜੋ ਬੰਦੇ ਦੀ ਆਪਣੀ ਆਸਥਾ ਦਾ ਪ੍ਰਤੀਕ ਹੁੰਦਾ ਹੈ।ਪਰ ਅਜੋਕੇ ਜ਼ਮਾਨੇ 'ਚ ਇੰਝ ਲੱਗਦੇ ਹੈ ਕਿ ਹੁਣ ਆਸਥਾ ਵੀ ਨਿਜੀ ਨਹੀਂ ਰਹੀ ਤੇ ਇਸ ਨੂੰ ਬੁਣਿਆ ਜਾਂਦਾ ਹੈ।ਇਹਨਾਂ ਡੇਰਿਆਂ ਦੇ ਸਮਾਜਿਕ ਸਰੋਕਾਰਾਂ ਅਤੇ ਲਾਲਚੀ ਸਰੋਕਾਰਾਂ 'ਚ ਡੇਰਿਆਂ ਦੀ ਮਨੋਦਿਸ਼ਾ ਸਮਝਨ ਦੀ ਜ਼ਰੂਰਤ ਵੀ ਬਣਦੀ ਹੈ।ਸਾਂਈ ਬਾਬਾ ਦਾ ਇੱਕ ਰੂਪ ਇਹ ਹੈ ਕਿ ਉੱਥੇ ਧੰਨ ਦੀ ਕਿਰਪਾ ਹੈ ਤੇ ਰਸੂਖਦਾਰ ਲੋਕਾਂ ਦੀ ਭਗਤੀ ਹੈ।ਤੇ ਦੂਜੇ ਪਾਸੇ ਮੈਂ ਅਜਿਹੇ ਵੀ ਕੁਝ ਲੋਕਾਂ ਨੂੰ ਮਿਲਿਆ ਹਾਂ ਜਿਹਨਾਂ ਦਾ ਸਾਂਈ ਬਾਬਾ ਨਾਲ ਕੋਈ ਲੈਣਾ ਦੇਣਾ ਨਹੀਂ ਫਿਰ ਵੀ ਉਹਨਾਂ ਦੀ ਇੱਜ਼ਤ ਕਰਦੇ ਹਨ ਕਿਉਂ ਕਿ ਸਾਂਈ ਬਾਬੇ ਦੁਆਰਾ ਚਲਾਏ ਜਾਂਦੇ ਹਸਪਤਾਲ 'ਚ ਦਿਲ 'ਚ ਛੇਦ ਦਾ ਮੁਫ਼ਤ ਇਲਾਜ ਭਾਰਤ 'ਚ ਸਿਰਫ ਉੱਥੇ ਹੀ ਹੋਇਆ ਤੇ ਅੱਜ ਉਹ ਅਜ਼ਾਦ ਫਿਜ਼ਾ 'ਚ ਸਾਹ ਲੈ ਰਹੇ ਹਨ।ਇੰਝ ਵੀ ਜਾਪਦਾ ਹੈ ਕਿ ਇੱਕ ਚੰਗੇ ਕੰਮ ਦੇ ਉਹਲੇ ਪੰਜ ਕੋਝੇ ਕੰਮ ਹੁੰਦੇ ਹਨ ਇਹ ਵਿਉਂਤਬੰਦੀ ਹੈ ਇਹਨਾਂ ਡੇਰਿਆਂ ਦੀ....ਹੁਣ ਸਵਾਲ ਇਹ ਉੱਠਦਾ ਹੈ ਕਿ ਇੱਕ ਚੰਗੇ ਕੰਮ ਦਾ ਗੁਣਗਾਨ ਕਰਨ ਪਿੱਛੇ ਕੀ ਅਸੀ ਕੋਝੇ ਕੰਮਾਂ ਨੂੰ ਅੱਖੋਂ ਪਰੋਖੇ ਕਰ ਦਈਏ.....ਜਿਵੇਂ ਜਲੰਧਰ ਦੇ ਇੱਕ ਡੇਰੇ ਨੇ ਇੱਕ ਪਰਿਵਾਰ ਦੇ ਬੇਰੁਜ਼ਗਾਰ ਮੁੰਡੇ ਨੂੰ ਵਿਦੇਸ਼ ਕੰਮ ਲਈ ਭੇਜ ਦਿੱਤਾ ਤੇ ਫਿਰ ਉਸ ਪਰਿਵਾਰ ਦੀ ਕੁੜੀ ਨਾਲ ਬਾਬਾ ਵਿਆਹ ਕਰਾਉਣ ਲਈ ਸਬੰਧਿਤ ਪਰਿਵਾਰ 'ਤੇ ਦਬਾਅ ਪਾਉਣ ਲੱਗ ਪਿਆ।ਅਸਲ 'ਚ ਡੇਰੇ ਨੂੰ ਹੁੰਗਾਰਾ ਦੇਣ ਵਾਲੇ ਕੋਈ ਗ਼ਰੀਬ ਇੰਨੀ ਗਿਣਤੀ 'ਚ ਨਹੀਂ ਜਿੰਨੇ ਮੱਧਵਰਗੀ ਪਰਿਵਾਰ ਹਨ।ਕਿਉਂ ਕਿ ਜ਼ਿੰਦਗੀ ਦੀ ਬੇਇਤਬਾਰੀ 'ਚ ਸਭ ਤੋਂ ਵੱਧ ਇਹੋ ਝੂਲਦੇ ਹਨ।ਥੱਲੇ ਜਾਣ ਦਾ ਡਰ ਤੇ ਉੱਪਰ ਵੱਧਣ ਦੀ ਉਮੰਗ...ਇਸ ਮਾਨਸਿਕਤਾ ਨੇ ਹੀ ਲੁਧਿਆਣਾ ਜਲੰਧਰ ਦੇ ਇਲਾਕਿਆਂ 'ਚ ਡੇਰਿਆਂ ਨੂੰ ਸਭ ਤੋਂ ਵੱਧ ਪੈਦਾ ਕੀਤਾ ਹੈ।ਇੱਥੋ ਸਬੰਧ ਇਹ ਵੀ ਜੁੜਦਾ ਹੈ ਕਿ 1990 ਵਾਲੀਆਂ ਉਦਾਰ ਨੀਤੀਆਂ ਦੇ ਪੈਦਾ ਕੀਤੇ ਮੱਧਵਰਗ ਕੀ ਭਾਰਤ ਦੇ ਕਲਿਆਣਕਾਰ ਹੋ ਨਿਬੜੇ ਹਨ ਜਾਂ ਇਹਨਾਂ ਨਿਤੀਆਂ ਨੇ ਸਾਡਾ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਕਰ ਦਿੱਤਾ ਹੈ।ਅਸਲ 'ਚ ਈ.ਐੱਚ.ਕਾਰ ਦੀ ਟਿੱਪਣੀ ਨੂੰ ਧਿਆਨ 'ਚ ਰੱਖਦਿਆਂ ਸਾਨੂੰ ਆਪਣੇ ਭਵਿੱਖੀ ਪੰਧ ਉਲੀਕਨੇ ਪੈਣਗੇ....ਵਰਤਮਾਨ ਦੀ ਰੌਸ਼ਨੀ 'ਚ ਬੀਤੇ ਨੂੰ ਸਮਝਨਾ ਤੇ ਬੀਤੇ ਦੀ ਰੌਸ਼ਨੀ 'ਚ ਆਪਣੇ ਵਰਤਮਾਨ ਨੂੰ ਸਮਝਨਾ....ਆਖਰ ਡੇਰਿਆਂ ਨੂੰ ਹੁੰਗਾਰਾ ਮਿਲਦਾ ਕਿੱਥੋਂ ਹੈ...ਏਜੰਸੀਆਂ ਜਾਂ ਹੋਰ ਸਰਕਾਰੀ ਤਾਕਤਾਂ ਤਾਂ ਇੱਕ ਪਾਸੇ....ਪਰ ਇਹ ਤਾਂ ਯਕੀਨੀ ਹੈ ਕਿ ਇਹ ਡੇਰੇ ਬੰਦੇ ਦੇ ਲੜਖੜਾਉਂਦੇ ਵਿਸ਼ਵਾਸ 'ਤੇ ਸੱਟ ਮਾਰਦੇ ਹਨ....ਇਹ ਲੋਕਾਂ ਨੂੰ ਹੀ ਸੋਚਨਾ ਪਵੇਗਾ ਕਿ ਉਹਨਾਂ ਸਰਕਾਰ ਨੂੰ ਕਿੰਝ ਮਜਬੂਰ ਕਰਨਾ ਹੈ ਇਹ ਅਹਿਸਾਸ ਕਰਾਉਣ ਲਈ ਕਿ ਉਸਦੀ ਜ਼ਿੰਮੇਵਾਰੀ ਕੀ ਹੈ..?ਕਿਉਂ ਕਿ ਅੱਖਰ ਕਿਉਂ ਇੱਕ ਪਰਿਵਾਰ ਨੂੰ ਆਪਣੇ ਦਿਲ ਦਾ ਅਪਰੇਸ਼ਨ ਮੁਫ਼ਤ 'ਚ ਕਰਾਉਣ ਲਈ ਅਜਿਹੇ ਡੇਰਿਆਂ ਵੱਲੋਂ ਬਣਾਏ ਹਸਪਤਾਲਾਂ 'ਚ ਜਾਣਾ ਪਿਆ...?ਕੀ ਸਰਕਾਰ ਦਾ ਫਰਜ਼ ਨਹੀਂ ਕਿ ਉਹ ਮੁਫ਼ਤ ਤੇ ਮਿਆਰੇ ਪ੍ਰਬੰਧ ਦੀ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਪੈਦਾ ਕਰਨ....ਆਪਣੀਆਂ ਨੀਤੀਆਂ ਦਾ ਨਿਰਮਾਣ ਇੰਝ ਕਰਨ ਕਿ ਲੋਕਾਂ ਨੂੰ ਆਪਣੇ ਭਵਿੱਖ ਨੂੰ ਲੈਕੇ ਡਰ ਨਾ ਰਹੇ ਤੇ ਉਸ ਡਰ ਦਾ ਫਾਇਦਾ ਇਹਨਾਂ ਡੇਰਿਆਂ ਨੂੰ ਨਾ ਪਹੁੰਚੇ....ਆਖਰ ਸਮਝਨਾ ਪਵੇਗਾ ਅੱਜ ਨਹੀਂ ਤਾਂ ਕੱਲ੍ਹ ਚੈਰੀਟੇਬਲ ਕੰਮਾਂ ਦੇ ਰਾਹ ਵੀ ਕਈ ਵਾਰ ਨਰਕ ਨੂੰ ਚਲੇ ਜਾਂਦੇ ਨੇ ਕਿਉਂ ਕਿ ਕਲਿਯੁਗ ਹੈ।ਅੰਡਰਵਰਲਡ 'ਚ ਵੀ ਨੌਜਵਾਨਾਂ ਦੀ ਸ਼ੁਰੂਆਤੀ ਹਾਜ਼ਰੀ ਅਜਿਹੇ ਚੈਰੀਟੇਬਲ ਉਤਸ਼ਾਹ ਨਾਲ ਹੀ ਲੱਗਦੀ ਹੈ।ਅਜਿਹੇ 'ਚ ਭਟਕਦੇ ਕਦਮਾਂ ਨੂੰ ਕਿੰਝ ਸੰਭਾਲਣਾ ਹੈ ਇਹ ਸਰਕਾਰ ਨੂੰ ਅਤੇ ਸਰਕਾਰ ਤੋਂ ਵੱਧ ਸਾਨੂੰ ਸੋਚਨਾ ਪਵੇਗਾ ਤੇ ਇਸ ਮੁੱਦੇ ਦਾ ਰਾਹ ਪੱਧਰਾ ਕਰਨਾ ਪਵੇਗਾ...ਨਹੀਂ ਤਾਂ ਛੋਟੀ ਗ਼ਲਤੀਆਂ ਦੇ ਵੱਡੇ ਨਤੀਜਿਆਂ ਦੀ ਗਵਾਹੀ ਭਰਦਾ ਇਤਿਹਾਸ ਤਾਂ ਸਾਡੇ ਸਾਹਮਣੇ ਹੈ ਪੱੜ੍ਹਦੇ ਰਹੋ ਤੇ ਝੂਰਦੇ ਰਹੋ ਤੇ ਸੋਚਦੇ ਰਹੋ ਕੀ ਸੋਚਿਆ ਸੀ ਤੇ ਕੀ ਹੋ ਗਿਆ....!

    ReplyDelete
  4. The Babaas, Saints,Pseudo Gurus, Faqeers, and alike have been robbing the gullible sheep in society. No wonder, the death could not hide the fact that they have been hoarding outrageous sum of money while telling others that money is evil.
    The blind followers of such Babaas need to take heed to what has been uncovered of Sain Baba -most revered of the breed. Government must intervene in the name of enlightened democracy to not to let these THUGS of society rob the witless and unthinking followers and doners.

    ReplyDelete