ਦੋਸਤੋ ਅਸੀਂ ਦੋ ਦਿਨ ਪਹਿਲਾਂ ਬੱਬੂ ਮਾਨ ਦੀ ਨਵੀਂ ਕੈਸੇਟ ਬਾਰੇ ਅਵਤਾਰ ਸਿੰਘ ਯੂ.ਕੇ ਦਾ ਇਕ ਲੇਖ ‘ਪੰਜਾਬ ਦੀ ਨਬਜ਼ ‘ਤੇ ਹੱਥ ਧਰਦਾ ਬੁੱਬੂ ਮਾਨ’ ਛਾਪਿਆ ਸੀ।ਜਿਸਨੂੰ ਕਾਫੀ ਪ੍ਰਸੰਸਾ ਵੀ ਮਿਲੀ ਤੇ ਤਿੱਖੀ ਅਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ।ਉਸ ਰਚਨਾ ਤੇ ਆਈਆਂ ਟਿੱਪਣੀਆਂ ਤੋਂ ਇਲਾਵਾ ਵੀ ਕਈ ਲੋਕਾਂ ਨੇ ਨਿੱਜੀ ਤੌਰ ‘ਤੇ ਗੁਲਾਮ ਕਲਮ ਨਾਲ ਅਪਣੀ ਨਰਾਜ਼ਗੀ ਜ਼ਾਹਿਰ ਕੀਤੀ।ਇਸ ਨੂੰ ਲੈਕੇ ਹੀ ਅਸੀਂ ਕੁਝ ਗਲਤਫਹਿਮੀਆਂ ਤੇ ਕੁਝ ਭਰਮ ਭਲੇਖਿਆਂ ਨੂੰ ਦੂਰ ਕਰਨਾ ਚਾਹੁੰਦੇ ਹਾਂ।ਟਿੱਪਣੀ ਉਸ ਲੇਖ ਹੇਠਾਂ ਪੜ੍ਹੀ ਜਾ ਸਕਦੀ ਹੈ ਜਾਂ ਇੱਥੇ ਕਲਿੱਕ ਕਰੋ।
ਸਭਤੋਂ ਪਹਿਲਾਂ ਅਸੀਂ ਇਹ ਸ਼ਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਗੁਲਾਮ ਕਲਮ ਕੋਈ ਪੋਲੀਟੀਕਲ ਪਲੇਟਫਾਰਮ ਜਾਂ ਪਾਰਟੀ ਪਰਚਾ ਨਹੀਂ ਹੈ।ਜਿੱਥੇ ਸਭਨੂੰ ਇਕੋ ਧਾਰਾ ਦੇ ਸ਼ੁੱਧਤਾਵਾਦੀ ਧਾਗੇ ‘ਚ ਪਿਰੋਇਆ ਜਾਵੇ।ਇਹ“100 ਫੁੱਲ ਖਿੜਨ ਦਿਓ ਤੇ ਹਜ਼ਾਰ ਵਿਚਾਰ ਭਿੜਨ ਦਿਓ” ਦੇ ਫਲਸਫੇ ਨਾਲ ਸ਼ੁਰੂ ਕੀਤਾ ਗਿਆ।ਤੇ ਅਸੀਂ ਖੁਦ ‘ਬਾਇਓਡੈਵਰਸਿਟੀ ਆਫ ਰਜਿਸਟੈਂਸ” ‘ਚ ਪੂਰਾ ਯਕੀਨ ਰੱਖਦੇ ਹਾਂ।ਇਸੇ ਧਾਰਨਾ ਨਾਲ ਕਿ ਗੁਲਦਸਤਾ ਬਹੁਰੰਗੇ ਫੁੱਲਾਂ ਦਾ ਹੀ ਚੰਗਾ ਲੱਗਦਾ ਹੈ।
ਸਾਨੂੰ ਲਗਦਾ“ਕਿ ਭਾਰਤੀ ਤੇ ਪੰਜਾਬੀ ਪੱਤਰਕਾਰੀ ‘ਚ ਲੋਕਤੰਤਰ ਦੇ ਮੌਲਿਕ ਅਧਿਕਾਰ “ਫ੍ਰੀਡਮ ਆਫ ਐਕਸਪ੍ਰੈਸ਼ਨ” ਤੇ ਸੂਚਨਾਵਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ।ਇਸ ਲਈ ਅਸੀਂ ਜਦੋਂ ਗੁਲਮ ਕਲਮ ਨੂੰ ਸ਼ੁਰੂ ਕੀਤਾ ਤਾਂ ਇਕ ਗੱਲ ਤਹਿ ਕੀਤੀ ਕਿ ਕੋਈ ਵੀ ਜਾਤੀਵਾਦੀ,ਬ੍ਰਹਮਣਵਾਦੀ ਜਾਂ ਫਾਸ਼ੀਵਾਦੀ ਲਿਖਤ ਨੂੰ ਸਪੇਸ ਨਹੀਂ ਦਿੱਤਾ ਜਾਵੇਗਾ।ਪਰ ਧਾਰਮਿਕ,ਸੱਭਿਆਚਾਰ ਤੇ ਰਾਜਨੀਤਕ ਜਾਂ ਹੋਰ ਕਿਸੇ ਵੀ ਹੋਰ ਵਿਚਾਰ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ।ਤੇ ਅਸੀਂ ਅਪਣੀ ਵਿਅਕਤੀਗਤ ਤੇ ਰਾਜਨੀਤਿਕ ਅਸਹਿਮਤੀ ਦੇ ਬਾਵਜੂਦ ਹਰ ਤਰ੍ਹਾਂ ਦੀ ਰਚਨਾਵਾਂ ਛਾਪੀਆਂ ਹਨ।ਇਹ ਇਸ ਲਈ ਵੀ ਜ਼ਰੂਰੀ ਸੀ ਕਿ ਜਿਸ ‘ਲਿਖਣ ਦੀ ਅਜ਼ਾਦੀ’ ਦੀ ਅਜ਼ਾਦੀ ਦਾ ਅਸੀਂ ਰੌਲਾ ਪਾ ਰਹੇ ਹਾਂ,ਕਿਤੇ ਉਸ ਦਾ ਘਾਣ ਸਾਡੇ ਕੋਲੋਂ ਨਾ ਹੋਵੇ।ਅਜਿਹਾ ਵੱਡੀਆਂ ਵੱਡੀਆਂ ਅਗਾਂਹਵਧੂ ਪੱਤਰਕਾਵਾਂ ਅੰਦਰ ਹੁੰਦਾ ਰਿਹੈ,ਕਿ ਚੰਗੀਆਂ ਚੰਗੀਆਂ ਰਚਾਨਵਾਂ ਇਕ ਵਿਅਕਤੀ ਦੇ ਨਿੱਜੀ ਵਿਚਾਰਾਂ ਦੀ ਭਂੇਟ ਚੜ੍ਹਦੀਆਂ ਰਹੀਆਂ ਹਨ।ਪਰ ਸਾਡੀ ਇਹ ਹਮੇਸ਼ਾ ਇੱਛਾ ਰਹੀ ਕਿ ਬਲੌਗ ਇਕ ਅਲਟਰਨੇਵਿਟ ਮੀਡੀਆ ਨਾ ਬਣਕੇ ਪਾਪੂਲਰ ਕਚਲਰ ਦਾ ਹਿੱਸਾ ਬਣੇ।
ਸਾਨੂੰ ਨਹੀਂ ਲੱਗਦਾ ਕਿ ਕੋਈ ਵੀ ਚੀਜ਼ “ਅਰਾਜਨੀਤਿਕ” ਹੁੰਦੀ ਹੈ।ਇਸ ਲਈ ਤੁਹਾਡੇ ਨਜ਼ਰੀਏ ਮੁਤਾਬਿਕ ਲੇਖਕ ਦੇ ਵਿਚਾਰ ਸੰਕੀਰਨ ਹੋ ਸਕਦੇ ਹਨ,ਪਰ ਕਿਸੇ ਹੋਰ ਪਾਠਕ ਲਈ ਅਗਾਂਹਵਧੂ ਵੀ ਹੋ ਸਕਦੇ ਹਨ।ਇਥੇ ਮੁੱਦਾ ਰਾਜਨੀਤਿਕ ਸਮਝ ਤੇ ਵਿਚਾਰਾਂ ਦਾ ਆ ਜਾਵੇਗਾ ਜੋ ਕਿ ਅਸੀਂ ਗੁਲਾਮ ਕਲਮ ਬਾਰੇ ਪਹਿਲਾਂ ਹੀ ਸਾਫ ਕਰ ਚੁੱਕੇ ਹਾਂ।ਆਖਿਰ ‘ਚ ਇਹੀ ਕਹਾਂਗੇ ਕਿ ਰਾਜ ਠਾਕਰੇ,ਬਾਲ ਠਾਕਰੇ,ਮੋਦੀ ਆਦਿ ਆਦਿ ਵਰਗੀਆਂ ਫਾਸ਼ੀਵਾਦੀ ਸ਼ਕਤੀਆਂ ਦੇ ਅਸੀਂ ਕੱਟੜ ਖਿਲਾਫ ਹਾਂ।ਤੇ ਇਸ ਲੇਖ ‘ਚ ਅਜਿਹਾ ਕੁਝ ਵੀ ਨਹੀਂ ਜੋ ਮੋਦੀ ਜਾਂ ਠਾਕਰਿਆਂ ਦੀ ਰਾਜਨੀਤੀ ਵਰਗਾ ਹੋਵੇ।ਲੇਖਕ ਨੇ ਕੋਈ ਵੀ ਜਾਤੀਵਾਦੀ ਜਾਂ ਫਾਸ਼ੀਵਾਦੀ ਗੱਲ ਨਾ ਕਰਦੇ ਹੋਏ ਅਪਣੇ ਧਾਰਮਿਕ ਤੇ ਖਾਲਸਾਈ ਨਜ਼ਰੀਏ ਤੋਂ ਬੱਬੂ ਮਾਨ ਤੇ ਬਾਬਿਆਂ ਨੂੰ ਪ੍ਰਭਾਸ਼ਿਤ ਕੀਤਾ ਹੈ।ਇਸ ਰਚਨਾ ਦੇ ਕੁਝ ਕੁ ਪੱਖਾਂ ਨਾਲ ਸਾਡੀ ਵਿਅਕਤੀਗਤ ਤੌਰ ‘ਤੇ ਅਸਹਿਮਤੀ ਸੀ,ਪਰ ਜੇ ਇਸ ਕਰਕੇ ਅਸੀਂ ਰਚਨਾ ਦਾ ਗਲਾ ਘੱਟਾਂਗੇ ਤਾਂ ਸਾਡੇ ਤੇ ਮੁੱਖ ਧਾਰਾ ‘ਚ ਕੋਈ ਫਰਕ ਨਹੀਂ ਰਹੇਗਾ।ਇਸ ਲਈ ਅਸੀਂ ਉਹ ਡੈਮੋਕਰੇਟਿਕ ਸਪੇਸ ਹਮੇਸ਼ਾ ਬਣਾਏ ਰੱਖਣਾ ਚਾਹੰਦੇ ਹਾਂ ਜਿਸ ਨਾਲ ਸਾਰੇ ਤਰ੍ਹਾਂ ਦੀਆਂ ਧਾਰਾਵਾਂ ‘ਚ ਵਿਚਾਰਧਾਰਕ ਵਿਚਾਰ-ਚਰਚਾ ਤੇ ਅਦਾਨ ਪ੍ਰਦਾਨ ਹੁੰਦਾ ਰਹੇ।ਤੇ ਫਾਸ਼ੀਵਾਦ ਤੇ ਲੋਕਤੰਤਰੀ ਸੰਸਥਾਵਾਂ ਤੇ ਵਿਅਕਤੀਆਂ ਅੰਦਰ ਇਹੀ ਵਖਰੇਵਾਂ ਤੇ ਵਿਸ਼ੇਸ਼ਤਾ ਹੁੰਦੀ ਹੈ ਕਿ ਹਜ਼ਾਰਾਂ ਅਸਹਿਮਤੀਆਂ ਦੇ ਬਾਵਜੂਦ ਉਹਨਾਂ ਅੰਦਰ ਸੁਣਨ,ਦੇਖਣ ਤੇ ਸਹਿਣ ਦੀ ਅਥਾਹ ਸਮਰੱਥਾ ਹੁੰਦੀ ਹੈ।
ਯਾਦਵਿੰਦਰ ਕਰਫਿਊ ,ਹਰਪ੍ਰੀਤ ਰਠੌੜ
09899436972,09999436161
Sunday, November 15, 2009
Subscribe to:
Post Comments (Atom)
Baba Nanak himself was a revoluionary who had the guts to say his words straight forwardly. If he happens to visit again on earth today he will be disappointed most to observe his OWN SIKHS. We all just recite his words and do not live to them. Rabb Rakha
ReplyDelete