ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, November 1, 2009

31 ਅਕਤੂਬਰ ਦਿਨ ਐਤਵਾਰ ਸੀ………ਮੈ 25 ਸਾਲ ਦਾ ਹੋ ਗਿਆ। ਇਹ ਮੇਰੀ ਲਈ ਕੋਈ ਅਚੰਬਾ ਤਾਂ ਨਹੀਂ ਕਿਉ ਕਿ ਮੇਰੇ ਆਲੇ ਦੁਆਲੇ ਹੋਰ ਵੀ ਬਹੁਤ ਕੁਝ ਹੈ ਜੋ 25 ਸਾਲ ਦਾ ਹੋ ਗਿਆ ਹੈ। ਮੈ ਆਪਣੀ ਵਧਦੀ ੳਮਰ ਦੇ ਨਾਲ ਹਿੰਦਸੇ ਬਦਲਦੇ ਦੇਖਦਾ ਆਇਆਂ ਹਾ। ਇਤਫਾਕ ਦੀ ਗੱਲ ਹੈ ਕਿ ਮੈ ਜਦ 10 ਸਾਲ ਦਾ ਸੀ ਤਾਂ ਅਖਬਾਰੀ ਤਰਜ਼ ਦੇ ਅਤੇ ਸਮਝਦਾਰ ਜਿਹੇ ਲਗਦੇ ਲੋਕ, ਮੇਰੀ ਸਮਝ ਤੋਂ ਭਾਰਾ ਸਬਦ ‘ਦਹਾਕਾ’ ਆਮ ਵਰਤਦੇ ਸਨ। ਜਦ ਮੈਂ 20 ਸਾਲ ਦਾ ਸੀ ਤਾਂ ਪਿਛਲੇ ‘ਦੋ ਦਹਾਕਿਆਂ’ ਦੀ ਚਰਚਾ ਮੇਰੇ ਦੁਆਲੇ ਆਮ ਸੀ ।ਪਰ ਉਦੋਂ ਤੱਕ ਮੈਂ ਸਮਝਣ ਲੱਗ ਗਿਆ ਸੀ ਕਿ ਕੱਲਾ ਮਂੈ ਹੀ ਵੀਹਾਂ ਦਾ ਨਹੀਂ ਹੋਇਆ ਸਗੋਂ ਕਈ ਕੁਝ ਹੋਰ ਵੀ ਹੈ ਜੋ ਵੀਹ ਸਾਲ ਦਾ ਹੋ ਚੁਕਿਆਂ ਹੈ। ਪਿਛਲੇ ਕਈ ਸਾਲਾ ਤੋਂ ਮੈ ਕੁਝ ਤਖਤੀਆਂ ਦੇਖਦਾ ਆ ਰਿਹਾ ਹਾਂ ਜਿੰਨਾਂ ਤੇ ਇਨਸਾਫ ਦੀ ਅਪੀਲ ਲਿਖੀ ਹੁੰਦੀ ਹੈ।ਹਰ ਸਾਲ ਉਨ੍ਹਾਂ ਤਖਤੀਆਂ ਤੋਂ ਹਿੰਦਸੇ ਬਦਲਦੇ ਦੇਖਦਾ ਹਾ। ਉਹ 10 ਤੋਂ 20 ਤੇ 20 ਤੋਂ 25 ਹੋ ਗਏ ਪਰ ਨਾਲ ਲਿਖੀ ਹੋਈ ਇਬਾਰਤ ਨਹੀਂ ਬਦਲੀ। ਉਹ ਬਾਹਾਂ 25 ਸਾਲ ਤੋਂ ਇਨਸਾਫ ਲਈ ਖੜੀਆਂ ਹੋ ਹੋ ਕੇ ਉਤਸ਼ਾਹ-ਹੀਣ ਜਿਹੀਆਂ ਹੋ ਗਈਆਂ ਲਗਦੀਆਂ ਨੇ। ਲੂਈਆਂ ਤੇ ਕਾਲੀਆਂ ਦਾੜੀਆਂ ਜੋਧਪੁਰ, ਕੋਲਾਪੁਰ ਤੇ ਬੁੜੈਲ ਜੇਲ੍ਹਾਂ ‘ਚ ਚਿੱਟੀਆਂ ਹੋ ਗਈਆਂ ਹਨ। ਵਿਦੇਸ਼ਾਂ ‘ਚ ਜਲਵਤਨੀ ਕੱਟਣ ਵਾਲੇ ਪਿੰਡ ਦੀਆਂ ਮੜ੍ਹੀਆਂ ਨੂੰ ਯਾਦ ਕਰਦੇ ਵਿਦੇਸ਼ੀ ਤਾਪ ਭੱਠੀਆਂ ‘ਚ ਸੁਆਹ ਹੋ ਕੇ ਵੀ ਵਤਨੀ ਨਹੀਂ ਪਰਤੇ। ਪੁੱਤਾਂ ਨੂੰ ਉਡੀਕਦੀਆਂ ਮਾਵਾਂ ਦੀ ਉਡੀਕ ਪੱਚੀਆਂ ਦੀ ਹੋ ਗਈ ਹੈ।ਜੇਲ੍ਹੀ ਬੈਠਿਆਂ ਦੀਆਂ ਧੀਆਂ ਵੀ 25 ਦਾ ਹੋ ਗਈਆਂ ਪਰ ਅਤੀਤ ਨੇ ਬਾਬਲ ਦਾ ਪੱਲਾ ਨਹੀਂ ਛੱਡਿਆਂ ਤੇ ਨਾਂ ਬਾਬਾਲ ਉਨ੍ਹਾਂ ਨੂੰ ਕਿਸੇ ਦੇ ਪੱਲੇ ਲਾਉਣ ਲਈ ਨਹੀਂ ਬਹੁੜੇ।ਪੁੱਤ ਹਲਾਤਾਂ ਨਾਲ ਘੁਲਦੇ ਜਵਾਨੀ ‘ਚ ਅਧਖੜ ਜਹੇ ਹੋ ਗਏ।

ਕੁਝ ਅਜਿਹਾ ਵੀ ਹੈ ਜੋ ਢਾਈ ਦਹਾਕਿਆਂ ਬਾਅਦ ਬਿਲਕੁਲ ਬਦਲ ਗਿਆ।ਜ਼ੋਸ਼ੀਲੇ ਨਾਹਰੇ ਤੇ ਜੈਕਾਰੇ ਛੱਡਣ ਵਾਲੇ ਦਿੱਲੀ ਤੇ ਚੰਡੀਗੜ੍ਹ ਕੋਠੀਆਂ ‘ਚ ਤਬਦੀਲ ਹੋ ਗਏ।ਹੁਣ ਜਦੋਂ ਉਹ ਵੋਟਾਂ ਦੇ ਦਿਨੀ ਤਰਨਤਾਰਨ ਜ਼ਿਲ੍ਹੇ ਦੇ ਕਿਸੇ ਪਿੰਡ ਆਉਦੇ ਹਨ ਤਾਂ ਲੋਕਾਂ ਨੂੰ ਏਕਤਾ,ਸ਼ਾਤੀ ਤੇ ਦੇਸ਼ ਦੀ ਅਖੰਡਤਾ ਦਾ ਪਾਠ ਪੜਾਉਦੇ ਹਨ। ਪਛਾਣ, ਮਾਂ-ਬੋਲੀ ,ਪਾਣੀ,ਤੇ ਕਿਰਤ ਦੇ ਸ਼ੰਘਰਸ ਨੂੰ ਫਿਰਕੂ ਹਨੇਰੀ ਕਹਿੰਦੇ ਹਨ ਤੇ ਜਿੰਨਾਂ ਲੋਕਾਂ ਨੂੰ ਪੰਥ ਦਾ ਵਾਸਤਾ ਦੇ ਕੇ ਉਨ੍ਹਾਂ ਦੇ ਪੁੱਤ ਮਰਵਾਏ ਸਨ ਉਨਾਂ ਦੇ ਮੂੰਹ ਤੇ ਹੀ ‘ਅੱਤਵਾਦ’ ਦੇ ਕਾਲੇ ਦੌਰ ਨੂੰ ਭੁਲ ਜਾਣ ਦੀਆਂ ਗੱਲਾਂ ਬੜ੍ਹੀ ਬੇਸ਼ਰਮੀ ਨਾਲ ਕਰਦੇ ਹਨ।ਹੋਰ ਤੇ ਹੋਰ ਲੋਕਾਂ ਦੀਆਂ ਕੁੱਖਾਂ ਉਜਾੜਨ ਵਾਲਾ ਪਰਿਵਾਰ ਕੁੱਖਾਂ ਨੂੰ ਬਚਾਉਣ ਦਾ ਨਾਅਰਾ ਦੇਣ ਲਗ ਪਿਆ ਹੈ।ਕੁਝ ਅਜਿਹੇ ਵੀ ਨੇ ਜਿੰਨਾਂ ਨਾਹਰਿਆਂ ਤੇ ਜੈਕਾਰਿਆਂ ਦਾ ਸਿਲਸਲਾ ਹਾਲੇ ਨਹੀਂ ਛੱਡਿਆ ਪਰ ਉਹ ਇਹ ਨਾਹਰੇ ਵਿਦੇਸ਼ਾਂ 'ਚ ਹੀ ਲਾਉਦੇ ਨੇ ਦੇਸ਼ ਪਰਤ ਕੇ ‘ਲੋਕਰਾਜੀ’ ਢੰਗ ਨਾਲ ਇਨਸਾਫ ਦਿਵਾਉਣ ਦੀ ਗੱਲ ਕਰਦੇ ਨੇ।ਕੋਈ ਪੁਛਣ ਵਾਲਾ ਹੋਵੇ ਅਨਿਆਂ ਵੀ ਤਾਂ ਲੋਕਰਾਜਿਆਂ ਨੇ ਹੀ ਕੀਤਾ ਸੀ, ਜੇ ਲੋਕਰਾਜ ਹੰਦਾਂ ਤਾਂ ਇਹ ਧੱਕਾ ਹੁੰਦਾ ਹੀ ਕਿਉ?

ਹੋਰ ਵੀ ਬਹੁਤ ਕੁਝ ਹੈ ਜੋ 25 ਵਰਿਆਂ ਦਾ ਹੋ ਗਿਆ।ਇੱਕ ਬੇਚੈਨੀ ਹੈ ਜੋ ਆਮ ਤੋਰ ਤੇ ਘੜੀ ਪਲ ਦੀ ਹੁੰਦੀ ਏ ਪਰ ਮੇਰੇ ਅੰਦਰ ਦਹਾਕਿਆਂ ਤੋਂ ਹੈ। ਇਹ ਬੇਚੈਨੀ ਸਿਰਫ ਮੇਰੇ ਅੰਦਰ ਹੀ ਨਹੀਂ ਹਰ ਉਸ ਅੰਦਰ ‘ਚ ਹੈ ਜਿਸ ਦੇ ਅੰਦਰ ‘ਹਰਿਮੰਦਰ’ ਹੈ।ਉਹ ਕਦੀ ਕਦੀ ਲਾਬੂ ਜਿਹਾ ਬਣ ਕੇ ਕਿਸੇ ‘ਭੇਖਧਾਰੀ’ ਦੁਆਲੇ ਹੋ ਜਾਦੀ ਹੈ।ਪਰ ਵਾਹ ਨਹੀਂ ਚਲਦੀ ਕਿਉ ਕਿ ਪੱਚੀਆਂ ਸਾਲਾਂ ‘ਚ ਸਿਆਸਤ ਦੇ ਪਾੜ੍ਹੇ, ਸਿਰਾਂ ਦੀ ਸਿਆਸਤ ਖੇਡਦੇ ਖੇਡਦੇ ‘ਬਾਬੇ ਬੋਹੜ’ ਹੋ ਚੁਕੇ ਹਨ ਤੇ ਉਨਾਂ ਦੀ ਨਵੀਂ ਪਨੀਰੀ ਵੀ ਬੀ.ਟੀ ਬਤਾਊਆਂ ਵਾਂਗੂ ਬੇਗੈਰਤੀ, ਬੇਹਯਾਈ, ਧੋਖੇ ਤੇ ਕਪਟ ਨਾਲ ਪੇਂਦ ਕੀਤੀ ਹੋਈ ਹੈ।

ਪਤਾ ਲੱਗਾ ਕਿ 31 ਅਕਤੂਬਰ ਨੂੰ ਕੁਝ ਹੋਰ ਵੀ ਹੈ ਜੋ ਪੱਚੀਆਂ ਦਾ ਹੋਇਆ ਹੈ। 25 ਸਾਲ ਪਹਿਲਾਂ ਕਿਸੇ ਨੇ ਬੜੇ ਕਮਾਲ ਦਾ ਤਜ਼ਰਬਾ ਕੀਤਾ ਸੀ ਤੇ ਉਹ ਤਜ਼ਰਬਾ ਮੁੜ ਕਈ ਵਾਰ ਦੁਹਰਾਇਆ ਜਾ ਚੁਕਾ ਹੈ ਅਤੇ ਇਹ ਆਪਣੀ ਹਰ ਪਰਖ ‘ਚੌ ਖਰਾ ਉਤਰਿਆ ਹੈ। ਕਦੀ ਬੰਬੇ, ਕਦੀ ਗੁਜਰਾਤ, ਕਦੀ ਕੰਧਮਾਲ, ਕਦੀ ਅਨੰਤਨਾਗ, ਤੇ ਕਦੀ ਮਾਲੇਗਾਂਓ! ਹਰ ਵਾਰ ਸਫਲ। ਇਸ ਸਫਲਤਾਂ ਨੂੰ ਮਨਾਉਣ ਲਈ ਰਾਸ਼ਟਰ ਨਸ਼ਲਕੁਸੀ ਦੇ ਨਵੇ ਤਜਰਬੇ ਦੀ ਜਨਮ ਦਾਤੀ ਦਾ 25 ਵਾਂ ਮਰਨ ਦਿਵਸ ਮਨਾਂ ਰਿਹਾ ਹੈ। ਖਬਰੀ ਚੈਨਲ ਹੋਰ ਸਭ ਕੁਝ ਭੁਲਾ ਕੇ ਮਰਨ ਵਾਲੀ ਨੂੰ ਮਹਾਨ ਬਣਾਉਣ ‘ਚ ਰੁਝੇ ਹੋਏ ਹਨ ਪਰ ਮੇਰੇ ਜਿਹਨ ਵਿਚ ਬਚਪਨ ‘ਚ ‘ਟੇਵਰਕਾਟਾਂ’ ਤੇ ਵਜਦਾ ਸੁਣਿਆਂ ਉਹ ਗਾਣਾਂ ਇਸ ਦਿਹਾੜੇ ਨੂੰ ਤਾਜਾ ਕਰ ਰਿਹਾ ਹੈ- 31 ਅਕਤੂਬਰ ਦਿਨ ਐਤਵਾਰ ਸੀ ਸਿੰਘਾਂ ਨੇ ਇੰਦਰਾ ਦਿੱਤੀ ਗੱਡੀ ਚਾੜ੍ਹ ਸੀ….ਮੈ ਘੜ੍ਹੀ ਪਲ ਲਈ ਸਿੰਘਾਂ ਵਾਲੀ ਤੈਸ ਮਹਿਸੂਸ ਕਰਦਾ ਹਾ।

ਮੈ ਇਸ ਦਿਹਾੜੇ ਤੇ ਦੁਨੀਆਂ ਭਰ ਦੇ ਜਾਬਰਾਂ ਤੇ ਲੋਕਾਈ ਦੇ ਕਾਤਲਾਂ ਨੂੰ ਅਤੇ ਉਨਾਂ ਦੇ ਹਸ਼ਰ ਨੂੰ ਯਾਦ ਕਰਦਾ ਹਾ। ਸਿਮ੍ਰਤੀਆਂ ਦੇ ਰਚੇਤਾ ਮੰਨੂ ਅਤੇ ਸੰਕਰਾਚਾਰੀਆ ਤੋਂ ਲੈ ਕੇ ਮੀਰ ਮਨੂੰ ਤੇ ਇੰਦਰਾਂ ਗਾਂਧੀ ਤੱਕ , ਜਹੂਦੀ ਰਾਜੇ ਹੈਰੋਬ ਤੋਂ ਲੈ ਕੇ ਜਾਰਜ ਬੁਸ ਤੱਕ । ਪਰ ਮੈਨੂੰ ਲਗਦਾ ਮਾਯੂਸ ਹੋਣ ਦੀ ਵੀ ਲੋੜ ਨਹੀਂ। ਮੇਰੇ ਮਾਣ ਕਰਨ ਲਈ , ਸਿਰ ਉੱਚਾ ਚੁੱਕ ਕੇ ਅਣਖ ਨਾਲ ਜੀੳੇੁਣ ਲਈ ਤੇ ਕਾਤਲ ਹਨੇਰੀਆਂ ਖਿਲਾਫ ਲੜਦੇ ਰਹਿਣ ਲਈ, ਮੈਨੂੰ ਬੁੱਧ ਤੋਂ ਲੈ ਕੇ ਬੰਦੇ ਬਹਾਦਰ ਤੱਕ ਤੇ ਨਾਨਕ ਤੋਂ ਲੈ ਕੇ ਸਦਾਮ ਹੁਸੈਨ ਤੱਕ ਸਭ ਦਮ ਭਰਦੇ ਨਜ਼ਰ ਆਉਦੇ ਹਨ।ਵੈਸੇ ਇਹ ਬਰਕਤਾਂ ਸਾਨੂੰ ਵਿਰਸੇ ਚੋਂ ਹੀ ਮਿਲੀਆਂ ਹਨ-

ਮਨੂੰ ਸਾਡੀ ਦਾਤਰੀ ਅਸੀ ਮਨੂੰ ਦੇ ਸੋਏ
ਜਿਉ ਜਿਉ ਮਨੂੰ ਵਡਦਾ ਅਸੀ ਦੂਣ ਸਵਏ ਹੋਏ।

ਸਚਮੁਚ ਹੀ ਅਸੀਂ ਪੈਰੀ ਦੇ ਮੈਦਾਨਾਂ ‘ਚ ਉੱਗੀ ਘਾਹ ਵਰਗੇ ਹਾ ਤੇ ਮਨੂੰ ਦੀ ਦਾਤੀ ਦੇ ਸੋਏ (ਚਾਰਾ) ਹਾ।ਸਾਨੂੰ ਪੰਜਾਬ ਚੋਂ ਵੱਢਿਆ ਅਸੀਂ ਕਸ਼ਮੀਰ ‘ਚ ਉੱਗ ਆਏ।ਕਸਮੀਰ ਦੀ ਵਾਢੀ ਹਾਲੇ ਜਾਰੀ ਸੀ ਤੇ ਅਸੀ ਬੰਗਾਲ ਬਿਹਾਰ ਤੇ ਝਾਰਖੰਡ ‘ਚ ਭਰਵਾਂ ਝਾੜ ਦੇਣਾਂ ਸ਼ੁਰੂ ਕਰ ਦਿੱਤਾ। ਅਸੀ ਵੱਢੀਦੇ ਜਾਵਾਂਗੇ ਬਲੋਚਸਤਾਨ ਤੋਂ ਲੰਕਾਂ ਤੱਕ ਤੇ ਵੀਅਤਨਾਮ ਤੋਂ ਫਲਸਤੀਨ ਤੱਕ। ਅੱਜ ਮੇਰੇ ਸਣੇ ਹੋਰ ਵੀ ਕਈ ਪੱਚੀਆਂ ਦੇ ਹਨ ਤੇ ਵਾਢੀ ਲਈ ਤਿਆਰ ਹਨ। ਆਓ! ਜਾਲਮ ਨੂੰ ਵਾਢੀ ਕਰਨ ਲਈ ਪੁਕਾਰੀਏ। ਅੰਤ ਸਾਡਾ ਖੂਨ ਹੀ ‘ਫਤਿਹਨਾਮਾਂ’ ਲਿਖੇਗਾ।

ਚਰਨਜੀਤ ਸਿੰਘ ਤੇਜਾ
ਫੋਨ
9478440512
mythbuster_teja@yahoo।co.in

No comments:

Post a Comment