ਲ਼ੋਕਪਾਲ ਬਿੱਲ ਦੀ ਨੀਂਹ 'ਤੇ ਖੜ੍ਹੀ ਕੀਤੀ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਨੂੰ ਮੀਡੀਆ ਦੇ ਰੋਲ ਨੇ ਪਹਿਲੇ ਦਿਨ ਹੀ ਸ਼ੱਕੀ ਬਣਾ ਦਿੱਤੀ ਸੀ।ਹੌਲੀ ਹੌਲੀ ਐੱਨ ਜੀ ਓਜ਼(ਗੈਰ ਸਰਕਾਰੀ ਸੰਸਥਾਵਾਂ) ਤੇ ਸੱਭਿਅਕ ਸਮਾਜ ਦੇ ਠੇਕੇਦਾਰਾਂ ਦੀ ਵੱਡੀ ਸ਼ਮੂਲੀਅਤ ਨੇ ਥੋੜ੍ਹਾ ਬਹੁਤਾ ਧੁੰਦਲਾਪਣ ਵੀ ਪੂਰੀ ਤਰ੍ਹਾਂ ਸਾਫ ਕਰ ਦਿੱਤਾ।ਜੰਤਰ-ਮੰਤਰ 'ਤੇ ਇਕੱਲੇ ਅੰਨਾ ਹਜ਼ਾਰੇ ਹੀ ਮਰਨ ਵਰਤ ਨਹੀਂ ਬੈਠੇ,ਇਸ ਦੌਰ ਤੇ ਇਸ ਤੋਂ ਪਹਿਲਾਂ ਕਈ ਲੋਕ ਭ੍ਰਿਸ਼ਟਾਚਾਰ ਤੋਂ ਬਹੁਤ ਗੰਭੀਰ ਤੇ ਮੂਲ ਮਸਲਿਆਂ 'ਤੇ ਮਰਨ ਵਰਤ ਰੱਖ ਚੁੱਕੇ ਹਨ।ਫਿਰ ਇਵੇਂ ਕਿਉਂ ਹੈ,ਕਿ ਜਿਹੜਾ ਭਾਰਤੀ ਕਾਰਪੋਰੇਟ ਮੀਡੀਆ ਉਨ੍ਹਾਂ ਮਰਨ ਵਰਤ ਰੱਖਣ ਵਾਲਿਆਂ ਦੀ ਖ਼ਬਰ ਤੱਕ ਨਸ਼ਰ ਨਹੀਂ ਕਰਦਾ,ਉਹ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦਾ ਹਮਾਇਤੀ ਤੇ ਬੁਲਾਰਾ ਕਿਉਂ ਬਣ ਜਾਂਦਾ ਹੈ ?ਇਸ ਦੀਆਂ ਜੜ੍ਹਾਂ ਫਰੋਲੋਂਗੇ ਤਾਂ ਤੁਹਾਨੂੰ 2ਜੀ ਸਪੈਕਟ੍ਰਮ ਘਪਲੇ 'ਚ ਲੱਭਣਗੀਆਂ।'ਰਾਡੀਆ ਐਕਟਿਵ ਕਾਂਡ' ਤੋਂ ਬਾਅਦ ਜਿਸ ਤਰ੍ਹਾਂ ਮੀਡੀਆ ਦਾ ਭ੍ਰਿਸ਼ਟ ਚਿਹਰਾ ਲੋਕਾਂ ਸਾਹਮਣੇ ਆਇਆ,ਉਸ 'ਚੋਂ ਨੈਤਿਕ ਤੌਰ 'ਤੇ ਉਭਰਨ ਲਈ ਅੰਨਾ ਹਜ਼ਾਰੇ ਪੌੜੀ ਬਣ ਰਿਹਾ ਹੈ।ਜਿਹੜੇ ਮੀਡੀਆ ਅਦਾਰੇ 2ਜੀ-ਰਾਡੀਆ ਮਸਲੇ 'ਚ ਸਭ ਤੋਂ ਬਦਨਾਮ ਹੋਏ,ਉਹ ਅੰਨਾ ਹਜ਼ਾਰੇ ਦੀ ਲਹਿਰ ਨੁੰ ਸਭ ਤੋਂ ਵੱਧ ਹਮਾਇਤ ਦੇ ਰਹੇ ਹਨ।ਅੰਗਰੇਜ਼ੀ ਚੈਨਲ ਨਿਊਜ਼ ਐਕਸ ਦੇ ਸੰਪਾਦਕ ਦੀ ਨੀਰਾ ਰਾਡੀਆ ਨਾਲ ਜਿਹੜੀ ਟੇਪ ਲੀਕ ਹੋਈ ਸੀ,ਉਸ 'ਚ ਸੰਪਾਦਕ ਨੀਰਾ ਨੂੰ ਕਹਿ ਰਿਹਾ ਸੀ "ਕਿ ਮੁਲਾਜ਼ਮਾਂ ਦੀ ਇਸ ਮਹੀਨੇ ਦੀ ਤਨਖਾਹ ਕਦੋਂ ਤੱਕ ਭੇਜ ਰਹੇ ਹੋ"?ਉਹੀ ਨਿਉਜ਼ ਐਕਸ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ 'ਚ ਅਤਿ ਕ੍ਰਾਂਤੀਕਾਰੀ ਰੋਲ ਅਦਾ ਕਰ ਰਿਹਾ ਹੈ।ਇਸ ਤੋਂ ਇਲਾਵਾ ਵੀ ਭਾਰਤੀ ਮੀਡੀਆ ਦੀ ਲਹਿਰ ਨੂੰ ਬੁਲਾਰਾ ਹਮਾਇਤ ਇਸ ਮਾਮਲੇ ਨੂੰ ਹੋਰ ਵੱਡੇ ਖੰਭਿਆਂ ਦੀਆਂ ਤਾਰਾਂ ਨਾਲ ਵੀ ਜੋੜਦੀ ਹੈ।ਭਾਰਤੀ ਕਾਰਪੋਰੇਟ ਮੀਡੀਆ ਕਿਸੇ ਵੀ ਸਮਾਜਿਕ-ਸਿਆਸੀ ਲਹਿਰ ਬਾਰੇ ਕੀ ਬੋਲਦਾ ਹੈ,ਇਹ ਦੇਖਣਾ,ਸੁਣਨਾ,ਪੜ੍ਹਨਾ ਤੇ ਸਮਝਣਾ ਬਹੁਤ ਅਹਿਮ ਮਸਲਾ ਹੈ।
ਇਸ ਦੌਰ 'ਚ ਜਦੋਂ ਲੋਕਾਂ ਦੇ ਕੇਂਦਰੀ ਤੇ ਮੂਲ ਮਸਲਿਆਂ ਦੀ ਲੜਾਈ ਖਾਲ ਦਾ ਨੱਕਾ ਵੱਢਣ ਜਿਹੀ ਹਾਲਤ 'ਚ ਖੜ੍ਹੀ ਹੈ,ਉਹੋ ਜਿਹੇ ਸਮੇਂ 'ਚ ਅੰਨੇ ਹਜ਼ਾਰੇ ਦੀ ਭ੍ਰਿਸ਼ਟਾਚਾਰ ਲਹਿਰ ਦਾ ਪੂਰੇ ਦੇਸ਼ 'ਚ ਛਾ ਜਾਣਾ ਵੀ ਕਈ ਨਵੇਂ ਸਵਾਲਾਂ ਨੂੰ ਜਨਮ ਦਿੰਦਾ ਹੈ।ਬਿਨਾਇਕ ਸੇਨ ਨੂੰ ਮਾਓਵਾਦੀ ਕਰਾਰ ਦੇਣ ਤੋਂ ਲੈ ਕੇ ਨਵੇਂ ਸਲਵਾ ਜੁਡਮ ਰਾਹੀਂ ਆਦਿਵਾਸੀਆਂ ਦੇ ਘਰ ਫੂਕਣ 'ਤੇ ਕੋਈ ਗੱਲ ਨਹੀਂ ਹੋ ਰਹੀ।ਆਜ਼ਮਗੜ੍ਹ ਦੇ ਨਿਰਦੋਸ਼ ਮੁੰਡਿਆਂ ਨੂੰ ਹਰ ਤੀਜੇ ਦਿਨ "ਮੁਸਲਮਾਨ ਅੱਤਵਾਦੀ" ਬਣਾਉਣ ਤੇ ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਖਾੜਕੂ ਸੋਹਣ ਸਿੰਘ ਦੇ ਸਰਕਾਰੀ ਕਤਲ 'ਤੇ ਸੱਭਿਅਕ ਸਮਾਜ ਦੀ ਚੁੱਪ ਆਪਣੇ ਆਪ ਬਹੁਤ ਕੁਝ ਕਹਿੰਦੀ ਹੈ।ਸੱਭਿਅਕ ਸਮਾਜ ਉੱਤਰ ਪੂਰਬ,ਕਸ਼ਮੀਰ ਤੇ ਪੰਜਾਬ 'ਚ ਮਨੁੱਖੀ ਹੱਕਾਂ ਦੇ ਘਾਣ ਤੱਕ ਬਾਰੇ ਕਿਉਂ ਨਹੀਂ ਬੋਲਦਾ?ਜਿਹੜੇ ਸੱਭਿਅਕ ਸਮਾਜ ਦੇ 50 ਫੀਸਦ ਲੋਕਾਂ ਦੀ ਲੋਕਪਾਲ ਬਿੱਲ ਕਮੇਟੀ ਦਾ ਹਿੱਸਾ ਬਣਨ ਦੀ ਗੱਲ ਕਹੀ ਜਾ ਰਹੀ ਹੈ,ਉਨ੍ਹਾਂ ਦੇ ਭ੍ਰਿਸ਼ਟ ਨਾ ਹੋਣ ਦੀ ਜ਼ਿੰਮੇਵਾਰੀ ਕੌਣ ਲੈਂਦਾ ਹੈ?ਅਸਲ 'ਚ ਅੰਗਰੇਜ਼ੀ ਬਾਬੂ ਸੱਭਿਅਕ ਸਮਾਜ ਨੂੰ ਅੰਨਾ ਵਰਗੇ ਡਰਾਇਵਰ ਰਹੇ "ਸਮਾਜ ਸੇਵੀ" ਦੇ ਮੋਢਿਆਂ 'ਤੇ ਚੜ੍ਹ ਕੇ ਐਕਟਵਿਜ਼ਮੀ ਚੌਧਰ ਕਰਨ 'ਚ ਕਾਫੀ ਸਵਾਦ ਆਉਂਦਾ ਹੈ।ਸੱਭਿਅਕ ਸਮਾਜ ਇਸ ਤਰ੍ਹਾਂ ਆਪਣੇ ਕੀੜੇ ਸ਼ਾਤ ਕਰਨ ਦੀ ਵਿਰਾਸਤ ਪੁਰਾਣੀ ਹੈ।ਅੰਨਾ ਹਜ਼ਾਰੇ ਨੂੰ ਸੱਭਿਅਕ ਸਮਾਜ ਤੇ ਐੱਨ ਜੀ ਓਜ਼ ਦੀ ਬਿਨਾਂ ਸ਼ਰਤ ਹਮਾਇਤ ਦਾ ਮਤਲਬ ਕੀ ਹੈ ?ਇਸ ਲੋਕਪਾਲ ਬਿੱਲ ਤੇ ਭਿਸ਼ਟਾਚਾਰ ਵਿਰੋਧੀ ਲਹਿਰ 'ਤੇ ਐੱਨ ਜੀ ਓਜ਼ ਬਹੁਤ ਹੀ ਜਥੇਬੰਦਕ ਰੂਪ 'ਚ ਕੰਮ ਕਰ ਰਹੀਆਂ ਹਨ।ਇਸ ਲਹਿਰ ਨੂੰ ਐੱਨ ਜੀ ਓ ਵਲੋਂ ਹਾਈਜੈਕ ਕੀਤੀ ਲਹਿਰ ਵੀ ਕਿਹਾ ਜਾ ਸਕਦਾ ਹੈ।ਭਾਰਤ ਵਰਗੀ ਥਾਂ 'ਤੇ ਜਿੱਥੇ ਬਹੁਤ ਥੌੜ੍ਹੇ ਸਮੇਂ 'ਚ ਵਿਦੇਸ਼ੀ ਪੂੰਜੀ ਨਾਲ ਬਹੁਤ ਵੱਡਾ ਐੱਨ.ਜੀ.ਓ ਸੰਸਾਰ ਪੈਦਾ ਹੋਇਆ ਹੈ,ਓਥੇ ਕਿਸੇ ਲਹਿਰ ਨੂੰ ਐੱਨ ਜੀ ਓਜ਼ ਨਾਲ ਸਾਂਝ ਜਾਂ ਗੱਠਜੋੜ ਦੇ ਵਰਤਾਰੇ ਨੂੰ ਬਿਨਾਂ ਸਮਝੇ ਜਾਂ ਵਿਸ਼ਲੇਸ਼ਨ ਕੀਤੇ ਸਮਝਣਾ ਬਹੁਤ ਵੱਡੀ ਬੇਵਕੂਫੀ ਹੈ।ਕਿਰਨ ਬੇਦੀ ਤੇ ਅਰਵਿੰਦ ਕੇਜਰੀਵਾਲ ਵਰਗੇ ਆਰ.ਟੀ.ਆਈ ਕਾਰਕੁੰਨਾਂ ਨੇ ਐੱਨ ਜੀ ਓਜ਼ ਦੇ ਜ਼ਰੀਏ ਕੀ ਖੱਟਿਆ ਕਮਾਇਆ,ਇਸਦੀ ਨਿਸ਼ਾਨਦੇਹੀ ਕਰਨੀ ਬਣਦੀ ਹੈ।ਵੈਸੇ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਲਹਿਰ 'ਚ ਸ਼ਾਮਲ ਸਾਰੀਆਂ ਐੱਨ ਜੀ ਓਜ਼ ਨੂੰ ਇਕ ਬੁਨਿਆਦੀ ਤੇ ਵਾਜਬ ਸਵਾਲ ਪੁੱਛਣਾ ਬਣਦਾ ਹੈ ਕੀ ਤੁਹਾਡੇ ਸੰਸਥਾਵਾਂ ਦੇ ਅੰਦਰੂਨੀ ਢਾਂਚੇ ਦੀ ਪਾਰਦਰਸ਼ਤਾ ਲਈ ਆਰ.ਟੀ.ਆਈ ਲਾਗੂ ਕਿਉਂ ਨਹੀਂ ਹੈ ?ਅਸਲ 'ਚ ਭਾਰਤ ਵਰਗੇ ਵੱਡੀਆਂ ਆਰਥਿਕ ਸੰਭਾਵਨਾਵਾਂ ਵਾਲੇ ਦੇਸ਼ 'ਚ ਐੱਨ ਜੀ ਓਜ਼ ਦੀ ਅਜਿਹੇ ਵੱਡੇ ਸੁਧਾਰਵਾਦੀ ਪਲੇਟਫਾਰਮ ਤਿਆਰ ਕਰਨ ਦੀ ਜ਼ਿੰਮੇਵਾਰੀ ਵੱਡੀਆਂ ਵੱਡੀਆਂ ਸਾਮਰਾਜੀ ਫਾਉਂਡੇਸ਼ਨ ਨੇ ਲਾਈ ਹੈ,ਕਿਉਂਕਿ ਜਿਸ ਤਰ੍ਹਾਂ ਭਾਰਤ 'ਚ ਸਾਮਰਾਜੀ ਸਰਪ੍ਰਸਤੀ ਵਾਲੇ "ਵਿਕਾਸ" ਨੂੰ ਲੋਕਾਂ ਦੀਆਂ ਸਮਾਜਿਕ ਤੇ ਸਿਆਸੀ ਲਹਿਰਾਂ ਵੰਗਾਰ ਰਹੀਆਂ ਹਨ,ਅਜਿਹੇ 'ਚ ਸਾਮਰਾਜ ਨੂੰ ਵੱਡੇ ਪੱਧਰ 'ਤੇ ਗੈਰ ਸਿਆਸੀ ਸਮਝਾਂ ਤੇ ਲੜਾਈਆਂ ਦੇ ਗਲਬੇ ਦੀ ਲੋੜ ਹੈ।ਇਸ ਦੌਰ 'ਚ ਜਿੰਨੇ ਤਿੱਖੇ ਢੰਗ ਨਾਲ ਚੀਜ਼ਾਂ ਬਦਲ ਜਾਂ ਨਵੇਂ ਰੂਪ ਲੈ ਰਹੀਆਂ,ਉਨ੍ਹਾਂ 'ਤੇ ਇਕੱਲੀ ਸਰਕਾਰੀ ਦਹਿਸ਼ਤ ਨਾਲ ਰੋਹਬ ਪਾਉਣਾ ਸੌਖਾ ਕੰਮ ਨਹੀਂ ਹੈ।ਇਸ ਲਈ ਅੰਨੇ ਹਜ਼ਾਰੇ ਵਰਗੇ ਭ੍ਰਿਸ਼ਟਾਚਰ ਵਿਰੋਧੀ "ਸੇਫਟੀ ਵਾਲਵਾਂ" ਦੀ ਮੌਜੂਦਾ ਪ੍ਰਬੰਧ ਨੂੰ ਬਹੁਤ ਜ਼ਰੂਰਤ ਹੈ।
ਸਵਾਲ ਇਹ ਪੈਦਾ ਹੁੰਦਾ ਹੈ,ਕਿ ਸਮਝ ਦੇ ਪੱਧਰ 'ਤੇ ਕਿਹੜੇ ਲੋਕਾਂ ਨੇ ਸਮਾਜ 'ਚ ਇਹ ਗੱਲ ਲੈ ਕੇ ਜਾਣੀ ਹੈ ?ਅਗਾਂਹਵਧੂ ਕਹਾਉਂਦੀਆਂ ਪਾਰਟੀਆਂ ਜਾਂ ਲੋਕ ਜਦੋਂ ਸਿਧਾਂਤਕ ਤੇ ਅਮਲੀ ਤੌਰ 'ਤੇ ਅਜਿਹੀਆਂ ਭ੍ਰਿਸ਼ਟਾਚਾਰ ਵਿਰੋਧੀ ਲਹਿਰਾਂ ਦਾ ਹਿੱਸਾ ਬਣਨਗੇ ਤਾਂ ਇਨ੍ਹਾਂ ਨੂੰ ਬੇਨਕਾਬ ਕਰਨ ਲਈ ਤੀਜੀ ਧਿਰ ਜਾਂ ਤੀਜਾ ਰਾਹ ਕਿਹੜਾ ਹੋਵੇਗਾ ?ਅੰਨੇ ਹਜ਼ਾਰੇ ਨੂੰ ਧਾਰਮਿਕ ਘੱਟਗਿਣਤੀਆਂ ਦਾ ਕਾਤਲ ਨਰਿੰਦਰ ਮੋਦੀ ਹਮਾਇਤ ਦੇ ਰਿਹਾ ਹੈ ਤੇ ਕਮਿਊਨਿਸਟਾਂ ਦੀ ਪਾਰਟੀ ਸੀ.ਪੀ.ਆਈ(ਐੱਮ.ਐੱਲ) ਲਿਬਰੇਸ਼ਨ ਵੀ ਹਮਾਇਤ ਕਰ ਰਹੀ ਹੈ।ਦੋਵਾਂ ਦੇ ਹਮਾਇਤੀ ਏਜੰਡਿਆਂ 'ਚ ਫਰਕ ਹੋਣਾ ਕੁਦਰਤੀ ਹੈ,ਪਰ ਮਸਲਾ ਇਹ ਕਿ ਜਿਹੜੀ ਪਾਰਟੀ ਇਕ ਪਾਸੇ ਖੜ੍ਹੇ ਲੋਕਾਂ ਨੁੰ ਊਂਗਲ ਫੜ੍ਹ ਕੇ ਅੱਗੇ ਤੋਰਨ ਦੀ ਗੱਲ ਕਰਦੀ ਹੈ,ਉਹ ਦੂਜੇ ਪਾਸੇ ਐੱਨ.ਜੀ.ਓ ਵਾਦੀ ਤਾਣੇਬਾਣੇ 'ਚ ਕਿਉਂ ਉਲਝ ਰਹੀ ਹੈ?ਇਹ ਉਸਦੀ ਸਿਆਸੀ ਰਣਨੀਤੀ ਨਾ ਹੋ ਕੇ ਸਿਰਫ ਪੈਂਤੜਾ ਵੀ ਹੋ ਸਕਦਾ ਹੈ,ਪਰ ਸਿਆਸੀ ਲੀਹ ਲੰਮੀ ਕਰਨ ਦੇ ਦੌਰ 'ਚ ਇਕੋ ਲੀਹ 'ਤੇ ਚੱਲਣ ਨੂੰ ਵਰਤਮਾਨ ਸਵਾਲ ਕਰੇਗਾ ਤੇ ਇਤਿਹਾਸ ਗਵਾਹ ਬਣੇਗਾ।

ਇਸ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਹਮਾਇਤ ਦੇਣ ਤੋਂ ਪਹਿਲਾਂ ਅਗਾਂਹਵਧੂਆਂ ਨੂੰ ਅੰਨਾ ਹਜ਼ਾਰੇ ਦੇ ਸਿਆਸੀ ਚਰਿੱਤਰ 'ਤੇ ਝਾਤ ਮਾਰਨ ਦੀ ਲੋੜ ਹੈ।ਅੰਨਾ ਹਜ਼ਾਰੇ ਸ਼ਿਵ ਸੈਨਾ ਦੀ ਬਾਲ ਠਾਕਰੇ ਸਰਕਾਰ 'ਚ ਕਰੱਪਸ਼ਨ ਵਾਚ ਕਮੇਟੀ ਦੇ ਚੇਅਰਮੈੱਨ ਰਹੇ ਹਨ।ਉਨ੍ਹਾਂ ਨੇ ਉਸ ਸਮੇਂ ਜਦੋਂ ਸ਼ਿਵ ਸੈਨਾ ਦੇ ਦੋ ਮੰਤਰੀ ਨੂੰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ ਤਾਂ ਬਾਲ ਠਾਕਰੇ ਨੇ ਉਨ੍ਹਾਂ "ਕਰੂਕਡ ਫੇਸ ਆਫ ਗਾਂਧੀ" ਕਿਹਾ ਸੀ।ਜਿਸਤੋਂ ਬਾਅਦ ਜਦ ਅਸਤੀਫਾ ਦੇਣ ਦੀ ਨੌਬਤ ਆਈ ਤਾਂ ਅੰਨਾ ਹਜ਼ਾਰੇ ਦੀ ਰਾਜ ਠਾਕਰੇ ਨਾਲ ਹੋਈ 40 ਮਿੰਟ ਬੰਦ ਕਮਰਾ ਮੀਟਿੰਗ ਤੋਂ ਬਾਅਦ ਅੰਨਾ ਨੇ ਮੁੜ ਆਹੁਦਾ ਸਾਂਭ ਲਿਆ ਸੀ ਤੇ ਫਿਰ ਉਸੇ ਭ੍ਰਿਸ਼ਟ ਫਾਸ਼ੀਵਾਦੀ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਰਹੇ।ਉਸਤੋਂ ਬਾਅਦ ਤੁਸੀਂ ਅੰਨਾ ਹਜ਼ਾਰੇ ਦੀ ਰਾਜ ਠਾਕਰੇ ਨਾਲ ਨਿਭਾਈ ਸਿਆਸੀ ਯਾਰੀ ਨੂੰ ਵੀ ਵੇਖ ਸਕਦੇ ਹੋ।17 ਜਨਵਰੀ 2009ਨੂੰ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਕਰਵਾਏ ਇਕ ਸੈਮੀਨਰ 'ਚ ਬੋਲਦਿਆਂ ਅੰਨਾ ਹਜ਼ਾਰੇ ਨੇ ਮਹਾਰਾਸ਼ਟਰ 'ਚੋਂ ਉੱਤਰ ਭਾਰਤੀਆਂ ਨੂੰ ਬਾਹਰ ਕੱਢਣ ਦੇ ਪ੍ਰੋਗਰਾਮ ਦੀ ਹਮਾਇਤ ਕੀਤੀ ਸੀ।ਪੱਤਰਕਾਰਾਂ ਵਲੋਂ ਕਈ ਸਵਾਲ ਪੁੱਛਣ ਤੋਂ ਬਾਅਦ,ਉਨ੍ਹਾਂ ਨੇ ਸਿਰਫ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਹੀ ਅਲੋਚਨਾ ਕੀਤੀ।
ਸਿਆਸੀ ਫੈਸਲੇ ਕਿਸੇ ਸਿਆਸਤ ਨੂੰ ਵਕਤੀ ਫਾਇਦਾ ਜ਼ਰੂਰ ਪਹੁੰਚਾ ਸਕਦੇ ਹਨ,ਪਰ ਸਿਆਸੀ ਫੈਸਲੇ ਕੋਈ ਭੰਡਾ ਭੰਡਾਰੀਆ ਦੀ ਖੇਡ ਨਹੀਂ ਹੁੰਦੇ,ਕਿ ਇਕ ਮੁੱਠੀ ਚੱਕ ਲਈ ਦੂਜੀ ਤਿਆਰ।ਸਿਆਸੀ ਫੈਸਲੇ ਭਵਿੱਖ ਨੂੰ ਤਹਿ ਕਰਦੇ ਹਨ।ਇਤਿਹਾਸ ਹਜ਼ਾਰੇ ਨੂੰ ਹਮਾਇਤ ਦੇ ਫੈਸਲਿਆਂ ਦੀ ਗੱਲ ਦੇ ਜਵਾਬ ਹਜ਼ਾਰ ਸਾਲ ਬਾਅਦ ਦੀ ਮੰਗ ਸਕਦਾ ਹੈ।ਗੱਲ ਜਿੱਥੇ ਛੱਡੀ ਹੁੰਦੀ ਹੈ,ਕੋਈ ਉਸਨੂੰ ਓਥੋਂ ਹੀ ਸ਼ੁਰੂ ਕਰਦਾ ਹੈ।ਇਸ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਕਹਾਉਂਦੀ ਸਿਆਸੀ ਧਿਰਾਂ ਤੇ ਲੋਕਾਂ ਨੂੰ ਖੁੰਬਾਂ ਵਾਂਗੂੰ ਉੱਭਰੀਆਂ ਲਹਿਰਾਂ ਦੀ ਹਮਾਇਤ ਦਾ ਫੈਸਲਾ ਸੋਚ ਸਮਝ ਕੇ ਲੈਣਾ ਚਾਹੀਦੀ ਹੈ,ਕਿਉਂਕਿ ਤੁਹਾਡੇ ਕਮਾਨ 'ਚੋਂ ਨਿਕਲਿਆ ਹੋਇਆ ਤੀਰ ਸਿਰਫ ਵਾਪਸ ਹੀ ਨਹੀਂ ਆਉਂਦਾ ਸਗੋਂ ਉਹ ਕਿਸੇ 'ਤੇ ਅਸਰ ਵੀ ਜ਼ਰੂਰ ਪਾਉਂਦਾ ਹੈ।ਚੀਜ਼ਾਂ ਦੋ ਹੀ ਹੁੰਦੀਆਂ ਹਨ,ਤੀਜੀ ਦਾ ਕੋਈ ਮਤਲਬ ਨਹੀਂ ਹੈ।ਫੈਸਲੇ ਇਤਿਹਾਸ ਦੀਆਂ ਲੜਾਈਆਂ ਦੇ ਰੁਖ ਮੋੜ ਦਿੰਦੇ ਹਨ ।ਇਹ ਤਾਂ ਸਿਆਸੀ ਧਿਰਾਂ ਤੇ ਅਗਾਂਹਵਧੂ ਲੋਕਾਂ ਨੇ ਤਹਿ ਕਰਨਾ ਹੈ ਕਿ ਲੋਕ ਸੰਘਰਸ਼ਾਂ ਦੇ ਮੂੰਹ ਸਿਆਸਤ ਵੱਲ ਮੁੜਨੇ ਚਾਹੀਦੇ ਹਨ ਜਾਂ ਸਿਰਫ ਸੁਧਾਰਾਂ ਵੱਲ।ਇਕ ਗੱਲ ਜ਼ਰੂਰ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਸਮਝ ਦੇ ਪੱਧਰ 'ਤੇ ਕਿਸੇ ਗੱਲ ਲਿਖਣ ਜਾਂ ਬੋਲਣ ਨਾਲ ਤੁਹਾਡੇ ਇਕ ਮਿੱਤਰ ਬਣਨ ਨਾਲ ਜੇ ਹਜ਼ਾਰ ਵਿਰੋਧੀ ਵੀ ਪੈਦਾ ਹੁੰਦੇ ਹਨ,ਤਾਂ ਵਿਰੋਧੀਆਂ ਦਾ ਸਵਾਗਤ ਕਰਨਾ ਚਾਹੀਦਾ ਹੈ,ਕਿਉਂਕਿ ਇਸ ਦੌਰ 'ਚ ਮੁੱਖ ਧਾਰਾ ਤੇ ਬਦਲਵੀਂ ਧਾਰਾ 'ਚ ਸਹਿਮਤੀਆਂ ਬਣਾਉਣ ਦਾ ਮੇਲਾ ਚੱਲ ਰਿਹਾ ਹੈ ਤੇ ਜਾਗਰੂਕ ਲੋਕਾਂ ਨੁੰ ਲੋੜ ਅਸਹਿਮਤੀਆਂ ਖੜ੍ਹੀਆਂ ਕਰਨ ਦੀ ਹੈ।
ਯਾਦਵਿੰਦਰ ਕਰਫਿਊ
mail2malwa@gmail.com
09899436972
ਇਹ ਰਚਨਾ ਬਿਨਾਂ ਪੁੱਛੇ ਕਿਤੇ ਵੀ ਛਾਪੀ ਜਾ ਸਕਦੀ ਹੈ।
ਬਹੁਤ ਖੂਬ. ਭਾਰਤ ਦਾ ਇਲੈਟ੍ਰੋਨਿਕ ਮੀਡੀਆ ਸੈਤਾਨੀ ਤਾਕਤ ਹੈ ਜੋ ਸਾਜਸੀ ਢੰਗ ਨਾਲ ਇੱਕ ਮੁੱਦੇ ਤੇ ਕੇਦਰਿਤ ਹੋ ਜਾਂਦਾ ਹੈ
ReplyDeleteਇਸ ਪ੍ਰਬੰਧ ਦੇ ਸੇਫਟੀ ਵਾਲਵ ਸੁਧਾਰਵਾਦੀ ਸਿਆਸਤ ਦਾ ਬਾਮੌਕਾ ਪਰਦਾਫਾਸ਼ ਕਰਦੀ ਪ੍ਰਸੰਗਿਕ ਰਚਨਾ ਹੈ।
ReplyDeleteਬੂਟਾ ਸਿੰਘ
ਸੁਧਾਰਵਾਦੀ ਲਹਿਰਾਂ ਨਾਲ ਰਾਜਸੀ-ਆਰਥਿਕ ਢਾਂਚੇ ਨੂ ਕੋਈ ਫਰਕ ਨਹੀਂ ਪੈਂਦਾ, ਬਲਕਿ ਅਜੇਹੀਆਂ ਲਹਿਰਾਂ ਢਾਂਚੇ ਦੀ ਉਮਰ ਲੰਮੀ ਕਰਨ ਵਿਚ ਸਹਾਈ ਹੰਦੀਆਂ ਨੇ ਕਿਓਂਕਿ ਲੋਕਾਂ ਦਾ ਧਿਆਨ ਬੁਨਿਆਦੀ ਮੁੱਦਿਆਂ ਤੋਂ ਹਟ ਜਾਂਦਾ ਹੈ ..ਇਹੀ ਗੱਲ ਮੈਂ ਕੱਲ ਕਿਸੇ ਦੀ ਪੋਸਟ ਤੇ ਟਿੱਪਣੀ ਕਰਦਿਆਂ ਲਿਖੀ ਸੀ ਕਿ ਭ੍ਰਿਸ਼ਟਾਚਾਰ ਆਰਥਿਕ-ਰਾਜਸੀ ਢਾਂਚੇ ਦੀ ਪੈਦਾਵਾਰ ਹੈ, ਬੁਨਿਆਦੀ ਸਮੱਸਿਆ ਨਹੀਂ ਜਿਵੇਂ ਸਾਰਾ ਕਾਰਪੋਰੇਟ ਮੀਡਿਆ ਪ੍ਰਚਾਰਨ ਲੱਗਿਆ ਹੋਇਆ ਹੈ--Lok Raj
ReplyDeleteਯਾਦਵਿਁਦਰ ਜੀ....ਤੁਸਾਂ ਬੜੇ ਮੌਕੇ ਆਹ ਲੇਖ ਪੇਸ਼ ਕੀਤਾ.....ਮੇਹਰਬਾਨੀ....Dhido Gill
ReplyDeleteCongratulation for your powerful comment on Anna Hazare's fraudulent anti-corruption movement and its hidden agenda to deviate peoples unrest into Gandhi 'marka' safety valves.-----Karam Barsat
ReplyDeleteਯਾਦਵਿੰਦਰ ਭਾਈ, ਅੰਤਿਮ ਟੀਚੇ ਦੇ ਨਜ਼ਰੀਏ ਤੋਂ ਤੁਹਾਡਾ ਸੋਚਣਾ-ਕਹਿਣਾ
ReplyDeleteਠੀਕ ਹੈ | ਪਰ ਉਸ ਸਮੇਂ ਤੱਕ ਜੇ ਕੁਛ ਵੀ ਹੁੰਦਾ ਹੈ, ਚੰਗਾ ਹੈ |
ਉਸ ਦਿਨ ਦੀ ਉਡੀਕ ਵਿਚ ਇਹ ਸਭ ਚਲਦੇ ਰਹਿਣ ਦੇਣਾ ਵੀ ਤਾਂ ਠੀਕ ਨਹੀਂ |
ਅੰਨਾ ਨੇ ਤਾਂ ਰਾਮਦੇਵ ਵਰਗੇ ਹਿੰਦੂਤਵੀਏ ਨਾਲ ਜੋੜ ਕੇ ਆਪੇ ਹੀ ਕੰਮ ਖਰਾਬ ਕਰ ਲਿਆ |ਇਹ ਅੰਨਾ ਦਾ ਜ਼ੋਰ-ਪਹਿਰਾ ਨਹੀਂ, ਗਲ-ਗਲ ਭ੍ਰਿਸ਼ਟਾਚਾਰ ਵਿਚ ਧਸੇ ਨੇਤਾਵਾਂ ਤੇਅਧਿਕਾਰੀਆਂ ਸੰਬੰਧੀ ਨਹੁੰ-ਨਹੁੰ ਅੱਕੇ ਲੋਕਾਂ ਦਾ ਗੁੱਸਾ ਹੈ, ਜੋ ਕੋਈ ਵੀ ਰਾਹ ਭਾਲਦਾ ਹੈ !------Gurbachan Bhullar
ਕਰੋੜਾਂ ਦੇ ਟੈਕਸ ਚੋਰ ਨੂੰ ਸਜਾ ਕਰਕੇ ਸੁੱਟਿਆ ਜੇਲ੍ਹ ਵਿੱਚ? ਚੰਬਲ ਘਾਟੀ ਦੇ ਡਾਕੂ ਬੜੇ ਖੂੰਖਾਰ ਗਿਣੇ ਜਾਂਦੇ ਸਨ, ਪਰ ਉਹ ਡਾਕੂ ਤਾਂ ਅੱਜ ਵਾਲੇ ਇਨ੍ਹਾਂ ਚਿਟ-ਕੱਪੜੀe,ਕਾਨੂੰਨੀ ਲੁਟੇਰਿਆਂ ਦੇ ਪਾਂਸਕ ਵੀ ਨਹੀਂ। ਉਨ੍ਹਾਂ ਡਾਕੂਆਂ ਨੇ ਕਿਸੇ ਵੀ ਮਜਬੂਰੀ ਵੱਸ ਡਾਕੇ ਕੁੱਝ ਲੱਖ ਤੱਕ ਮਾਰੇ ਹੋਣਗੇ। ਪਰ ਇਹ ਬੀਬੇ ਚਿਹਰਿਆਂ ਵਾਲੇ ਸਿਆਸੀ ਡਾਕੂ ਹਜਾਰਾਂ ਕਰੋੜਾਂ ਤੋਂ ਲੱਖਾਂ ਕਰੋੜਾਂ ਤੱਕ ਡਾਕੇ ਮਾਰਦੇ ਹਨ। ਇਸੇ ਤਰ੍ਹਾਂ ਸਾਧਾਂ, ਸੰਤਾਂ ਦੇ ਭੇਸ ਵਿਚਲੇ ਲੁਟੇਰੇ ਦਿਨਾਂ ਵਿਚ ਹੀ ਕਰੋੜਾਂ, ਅਰਬਾਂ ਵਿਚ ਕਿਵੇਂ ਖੇਡਣ ਲੱਗ ਜਾਂਦੇ ਹਨ? ਕਿਉਕਿ ਹਕੂਮਤੀ ਢਾਂਚਾ ਇਨ੍ਹਾਂ ਦੀ ਪਿੱਠ ਤੇ ਹੁੰਦਾ ਹੈ, ਵੰਡ ਕੇ ਛੱਕਦੇ ਹਨ ਸਾਰੇ, ਚੋਰ ਚੋਰ ਮਸੇਰੇ-ਭਾਈ। ਜਦੋਂ ਇਹ ਠੱਗੀਆਂ-ਠੋਰੀਆਂ ਵਿਚ ਫਸ ਜਾਂਦੇ ਹਨ ਫੇਰ ਵੀ ਆਪਣੇ ਆਪ ਨੂੰ ਨਿਰਦੋਸ਼ ਦੱਸੀ ਜਾਣਗੇ। ਹੁਣ ਇਹ ਭਾਰਤੀ ਸਿਆਸਤ ਦਾ ਕੌਮੀ ਚਰਿਤ੍ਰ ਹੋ ਗਿਆ ਹੈ।
ReplyDeleteਇਕ ਗੱਲ ਪੱਥਰ 'ਤੇ ਲਕੀਰ ਹੈ ਕਿ ਜਿਸ ਮਹਿਕਮੇ ਵਿਚ ਵੀ ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਹੈ ਉਸ ਮਹਿਕਮੇ ਦਾ ਵਜੀਰ ਭ੍ਰਿਸ਼ਟਾਚਾਰੀ ਹ, ਰਿਸ਼ਵਤਖੋਰ ਹੈ, ਬੇਈਮਾਨ ਹੈ। ਜੇ ਉੱਪਰ ਵਾਲੇ ਨੂੰ ਹਿੱਸਾ ਨਾ ਮਿਲਦਾ ਹੋਵੇ ਤਾਂ ਥੱਲੇ ਵਾਲੇ ਦੀ ਕੀ ਮਜਾਲ ਕਿ ਉਹ ਅਜਿਹਾ ਕੁਕਰਮ ਕਰ ਸਕੇ? ਫੇਰ ਮੁਲਕ ਦੇ ਕਾਨੂਨ ਸੰਵਿਧਾਨ ਦੀ ਸੌਂਹ ਖਾ ਕੇ ਹੇਰਾਫੇਰੀਆਂ ਕਰਨ ਵਾਲਿਆਂ ਦੀ ਰਾਖੀ ਕਰਦੇ ਹਨ? ਜੇ ਅਜਿਹਾ ਨਾ ਹੁੰਦਾ ਤਾਂ ਇੱਥੇ ਭ੍ਰਿਸ਼ਟਾਚਾਰ ਨਹੀਂ ਸੀ ਹੋਣਾ। ਲੋੜ ਹੈ ਲੋਕਾਂ ਵਿੱਚ ਚੇਤਨਾ ਪੈਦਾ ਕਰਕੇ ਉਨ੍ਹਾਂ ਦੀ ਮਾਨਸਿਕਤਾ ਬਦਲਣ ਦੀ ਕਿ ਲੋਕ ਆਪ ਮੁਹਾਰੇ ਅਜਿਹੇ ਪ੍ਰਬੰਧ ਦੇ ਖਿਲਾਫ ਖੜ੍ਹੇ ਹੋਣ, ਸਰਗਰਮ ਹੋਣ ਜਿੱਥੇ ਉਨ੍ਹਾਂ ਦੀਆਂ ਮਿਹਨਤਾਂ ਲੱਟੀਆਂ ਜਾਂਦੀਆਂ ਹੋਣ, ਜਿੱਥੇ ਉਨ੍ਹਾਂ ਦੀਆਂ ਸੱਧਰਾਂ ਉਧਾਲ਼ ਲਈਆਂ ਜਾਂਦੀਆਂ ਹੋਣ, ਜਿੱਥੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਮੁਲਕ ਦੀ ਹਾਕਮ ਜਮਾਤ ਵਲੋਂ ਗ੍ਰਹਿਣ ਦਿੱਤਾ ਜਾਂਦਾ ਹੋਵੇ। ਜਿੱਥੇ ਧਰਮਾਂ ਦੇ ਨਾਂ ਦੰਗੇ ਭੜਕਾਏ ਜਾਂਦੇ ਹੋਣ 'ਤੇ ਬੇਕਸੂਰੇ ਮਾਰੇ ਜਾਂਦੇ ਹੋਣ। ਲੋਕਾਂ ਨੂੰ ਜਾਗਣ ਤੋਂ ਬਾਅਦ ਇਕੱਠੇ ਹੋ ਕੇ ਪੂੰਜੀਵਾਦੀ ਪ੍ਰਬੰਧ ਅਤੇ ਇਸ ਅੰਦਰਲੀ ਹਰ ਬੁਰਾਈ ਦੇ ਖਿਲਾਫ ਲੜਨ ਦੀ ਲੋੜ ਹੈ।
ਦੋ ਗੱਲਾਂ ਮੀਡੀਆ ਬਾਰੇ ਕਿ ਮੀਡੀਏ ਅੰਦਰਲੇ ਹੱਡੀ ਚੂਸ ਬਹੁਤਾ ਕਰਕੇ ਚੋਰਾਂ ਨਾਲ ਕੁੱਤੀ ਬਣ ਕੇ ਰਲ ਜਾਂਦੇ ਹਨ। ਉਨ੍ਹਾਂ ਨੂੰ ਆਪਣਾ ਫਰਜ਼ ਭੁੱਲ ਜਾਂਦਾ ਹੈ। ਇਹ ਮੁਲਕ ਦੇ ਢਾਂਚੇ ਨੂੰ ਸਿਉਂਕ ਬਣਕੇ ਅੰਦਰੋਂ ਖੋਖਲਾ ਕਰਦੇ ਹਨ। ਅੱਜ ਲੋੜ ਹੈ ਉਸ ਮੀਡੀਏ ਦੀ ਜੋ ਨਿਰਪੱਖਤਾ ਦਾ ਝੁੱਲ ਲਪੇਟ ਕੇ ਨਾ ਤੁਰਿਆ ਫਿਰੇ ਸਗੋਂ ਹਰ ਬੁਰਾਈ ਦੇ ਖਿਲਾਫ ਸੱਚ ਦੇ ਨਾਲ ਖੜ੍ਹਾ ਹੋ ਸਕੇ। ਇਹ ਗੱਲ ਤਾਂ ਹੁਣ ਹਰ ਥਾਵੇਂ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਭਾਰਤੀ ਸਿਆਸੀ, ਆਰਥਿਕ ਪ੍ਰਬੰਧ ਤੇ ਇਸ ਨੂੰ ਹੱਕਣ ਵਾਲੇ ਮੁਲਕ ਦੇ ਹਾਕਮ ਸਿਰੇ ਦੇ ਭ੍ਰਿਸ਼ਟ ਹਨ। ਇਸ ਸਥਿਤੀ ਦੇ ਹੁੰਦਿਆਂ ਨਾ ਕਾਮਾ ਕਿਰਤੀ ਸੁਖੀ ਹੋ ਸਕਦਾ ਹੈ ਨਾ ਹੀ ਅੰਕੜਿਆਂ ਨਾਲ ਦਰਸਾਈ ਜਾਂਦੀ ਮੁਲਕ ਦੀ ਤਰੱਕੀ ਦੇ ਕੋਈ ਅਰਥ ਹੋ ਸਕਦੇ ਹਨ। ਇਸ ਨੂੰ ਮੁੱਢੋਂ ਹੀ ਬਦਲਣਾ ਸਮੇਂ ਦੀ ਮੁੱਖ ਜਰੂਰਤ ਹੈ। ਮੁਲਕ ਨੂੰ ਅਸਲੋਂ ਹੀ ਨਵੇਂ ਪ੍ਰਬੰਧ ਦੀ ਲੋੜ ਹੈ।
ਤੇਰਾ ਪਾਠਕ
ਕੇਹਰ ਸ਼ਰੀਫ਼
ਬਹੁਤ ਸੋਹਣੀ ਗੱਲ ਕੀਤੀ ਹੈ ਤੂੰ ਯਾਦਵਿੰਦਰ...ਤੇਰੇ ਸ਼ਬਦਾਂ ਵਿਚ ਜੋਸ਼ ਹੈ, ਤਥਾਂ ਵਿਚ ਹੋਸ਼, ਤੇ ਤੇਰੇ ਸੁਭਾ ਵਿਚ ਨਾਬਰੀ ਪ੍ਰਤਖ ਨਜ਼ਰ ਆਉਂਦੀ ਹੈ...ਨਾਬਰੀ ਅੱਜ ਦੇ ਸਮਾਜ ਵਿਚੋਂ ਗਾਇਬ ਹੁੰਦੀ ਜਾ ਰਹੀ ਹੈ....ਜੀ-ਹਜ਼ੁਰੀਆਂ ਦੀ ਬਹੁਤਾਤ ਹੈ....ਤੈਨੂੰ ਤੇਰੇ ਸੁਭਾ ਦੇ ਸਭੇ ਗੁਣ ਮੁਬਾਰਕ....ਅੱਲਾਹ ਕਰੇ ਜੇਰੇ ਕਲਾਮ ਔਰ ਜਿਆਦਾ.....
ReplyDeleteਤੇਰਾ ਆਪਣਾ,
ਗਗਨ ਦੀਪ ਸ਼ਰਮਾ
ਬਹੁਤ ਵਾਰ ਜਿੰਦਗੀ ਵਿੱਚ ਕਿਸੇ ਖਾਸ ਠੋਸ ਅਧਾਰ ਜਾ ਪੂਰਾ ਵਿਸ਼ਲੇਸ਼ਣ ਕਰੇ ਬਗੈਰ ਅਸੀ ਕਿਸੇ ਨੂੰ ਅਪਣੇ ਵਿਰੋਧੀ ਧੜੇ ਵਿਚ ਖੜਾ ਕਰ ਲੈਦੇ ਹਾ ਤੇ ਫਿਰ ਉਸ ਨੂੰ ਸਹੀ ਸਿੱਧ ਕਰਨ ਲਈ ਕਾਰਨ ਲੱਭਦੇ ਫਿਰਦੇ ਹਾਂ ਇਹ ਹੀ ਗੱਲ ਮੇਰੇ ਵੀਰ ਯਾਦਵਿੰਦਰ ਦੀ ਹੈ
ReplyDelete