ਨੀਰਾ ਰਾਡੀਆ ਕਾਂਡ 'ਚ ਸ਼ਾਮਲ ਪੱਤਰਕਾਰ ਬਰਖ਼ਾ ਦੱਤ ਨੂੰ ਦਿੱਲੀ ਦੇ ਇੰਡੀਆ ਗੇਟ 'ਤੇ ਅੰਨਾ ਹਜ਼ਾਰੇ ਦੇ ਸਬੰਧ ਪ੍ਰੋਗਰਾਮ ਕਰਨ ਗਈ ਨੂੰ ਭਾਰੀ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ।2ਜੀ ਸਪੈਕਟ੍ਰਮ ਦੇ 'ਰਾਡੀਆ ਐਕਟਿਵ ਕਾਂਡ' ਤੋਂ ਬਾਅਦ ਕਈ ਮੀਡੀਆ ਅਦਾਰਿਆਂ ਨੇ ਆਪਣੇ ਆਪ ਨੂੰ ਪਾਕ ਪਵਿੱਤਰ ਵਿਖਾਉਣ ਲਈ ਰਾਡੀਆ ਨਾਲ ਜੁੜੇ ਮੁਲਾਜ਼ਮਾਂ ਨੂੰ ਅਦਾਰਿਆਂ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਸੀ।ਇਸ ਕਾਂਡ 'ਚ 'ਹਿੰਦੋਸਤਾਨ ਟਾਈਮਜ਼' ਦੇ ਵੀਰ ਸੰਘਵੀ ਤੇ ਟੀ ਵੀ ਟੂਡੇ ਗਰੁੱਪ ਦੇ ਹਿੰਦੀ ਚੈਨਲ 'ਆਜ ਤੱਕ' ਦੇ ਪ੍ਰਭੂ ਚਾਵਲਾ ਤੋਂ ਇਲਾਵਾ ਕਈ ਹੋਰ 'ਰਾਡੀਆ ਪੱਤਰਕਾਰ' ਰਗੜੇ ਗਏ ਸਨ।ਪਰ ਐੱਨ ਡੀ ਟੀ ਵੀ ਜਿਹੜਾ ਮੀਡੀਆ ਸਨਅਤ ਦਾ ਸਭ ਤੋਂ ਨੈਤਿਕ ਚੈਨਲ ਕਹਾਉਂਦਾ ਹੈ,ਉਸਨੇ ਨੀਰਾ ਰਾਡੀਆ ਲਈ ਦਲਾਲੀ ਕਰਦੀ 'ਰਾਡੀਆ ਪੱਤਰਕਾਰ' ਬਰਖ਼ਾ ਦੱਤ ਨੂੰ ਬਾਹਰ ਨਹੀਂ ਕੀਤਾ।ਸ਼ਾਇਦ ਇਸ ਲਈ ਕਿ ਬਰਖ਼ਾ ਨੇ ਚੈਨਲ ਦੇ ਮਾਲਕ ਪ੍ਰਣ ਰਾਏ ਨੂੰ ਕਾਫੀ ਵੱਡੇ ਫਾਇਦੇ ਪਹੁੰਚਾਏ ਹਨ।ਕਿਉਂਕਿ 2ਜੀ ਸਪੈਕਟ੍ਰਮ ਤੋਂ ਪਹਿਲਾਂ ਐੱਨ ਡੀ ਟੀ ਟੀ ਗਰੁੱਪ ਆਰਥਿਕ ਤੌਰ 'ਤੇ ਕਾਫੀ ਮੰਦਹਾਲੀ 'ਚ ਸੀ,ਪਰ ਬਾਅਦ 'ਚ ਚੈਨਲ ਬੈਲੇਂਸ ਸ਼ੀਟ ਮੁਤਾਬਕ ਵੱਡੇ ਫਾਇਦਾ 'ਚ ਚੱਲ ਰਿਹਾ ਹੈ।ਇਸ ਕਾਰਨ ਵੀ ਬਰਖ਼ਾ ਦੱਤ ਪ੍ਰਣ ਰਾਏ ਦੀ ਦੁਲਾਰੀ ਹੋ ਸਕਦੀ ਹੈ।
ਬਰਖ਼ਾ ਦੱਤ ਪਹਿਲਾਂ ਅਰਬ ਦੇਸ਼ਾਂ 'ਚ ਵਿਦਰੋਹਾਂ ਦੀ ਕਵਰੇਜ਼ ਸਮੇਂ ਤੇ ਹੁਣ ਅੰਨਾ ਹਜ਼ਾਰੇ ਦੇ ਰਾਹੀਂ ਆਪਣੀ ਦਿੱਖ ਸੁਧਾਰਨ ਦੇ ਚੱਕਰ 'ਚ ਹੈ,ਪਰ ਜਨਤਾ ਮਹਾਨ ਹੈ,ਜੋ ਬਰਖ਼ਾ ਨੂੰ ਸਬਕ ਸਿਖਾ ਰਹੀ ਹੈ।ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਮੁਹਿੰਮ ਦੇ ਸਬੰਧ 'ਚ ਬਰਖਾ ਦੱਤ ਦਿੱਲੀ ਦੇ ਇੰਡੀਆ ਗੇਟ 'ਤੇ ਪ੍ਰੋਗਰਾਮ ਕਰਨ ਗਈ ਸੀ,ਜਿੱਥੇ ਜਨਤਾ ਦੇ ਨਾਅਰਿਆਂ ਨਾਲ ਬਰਖ਼ਾ ਦੱਤ ਨੂੰ ਸ਼ਰਮਸਾਰ ਕਰ ਦਿੱਤਾ।ਲੋਕਾਂ ਨੇ ਬਰਖਾ ਦੱਤ ਨੂੰ ਨੀਰਾ ਦੀ ਦਲਾਲ ਕਹਿ ਕੇ ਪੁਕਾਰਿਆ।ਐਨ ਡੀ ਟੀ ਵੀ ਹਿੰਦੀ ਦੇ ਮੈਨੇਜਿੰਗ ਐਡੀਟਰ ਸੰਜੇ ਅਹੀਰਵਾਲ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ,ਪਰ 'ਯੇ ਜਨਤਾ ਹੈ,ਸਬ ਜਾਨਤੀ ਹੈ' ਵਾਲੀ ਗੱਲ ਹੋਈ। ਲੋਕਾਂ ਨੇ ਮੀਡੀਆ ਤੋਂ ਡਰਨਾ ਛੱਡ ਦਿੱਤਾ ਹੈ।ਜਦੋਂ ਲੋਕ ਰੋਹ ਤਿੱਖਾ ਹੋਇਆ ਤਾਂ ਪੂਰੇ ਐੱਨ ਡੀ ਟੀ ਵੀ ਨੂੰ ਆਪਣਾ ਬੋਰੀਆ ਬਿਸਤਰਾ ਸਮੇਟ ਕੇ ਭੱਜਣਾ ਪਿਆ।ਇੰਡੀਆ ਗੇਟ 'ਤੇ ਲਗਭਗ ਪੂਰਾ ਮੀਡੀਆ ਸੀ,ਪਰ ਇਹ ਖ਼ਬਰ ਕਿਸੇ ਨੇ ਨਹੀਂ ਦਿਖਾਈ।ਸਮਾਜਿਕ ਮੀਡੀਆ ਨੇ ਹੀ ਇਹ ਖ਼ਬਰ ਲੋਕਾਂ ਤੱਕ ਪਹੁੰਚਾਈ ਹੈ।
ਇਸ ਪੋਸਟ ਦੇ ਹੇਠਾਂ ਯੂ ਟਿਊਬ ਦੇ ਦੋ ਵੀਡਿਓ ਹਨ,ਜੋ ਬਰਖ਼ਾ ਦੇ ਅਸਲੀਅਤ ਪੇਸ਼ ਕਰ ਰਹੇ ਹਨ।ਇਨ੍ਹਾਂ ਵੀਡਿਓਜ਼ ਤੋਂ ਪੰਜਾਬੀ ਦੇ ਘਾਗ ਭ੍ਰਿਸ਼ਟ ਪੱਤਰ
ਕਾਰਾਂ ਨੂੰ ਵੀ ਸਿੱਖਣ ਦੀ ਲੋੜ ਹੈ,ਕਿਉਂਕਿ ਬਰਖਾ ਵਾਲਾ ਹਾਲ ਕਦੇ ਨਾ ਕਦੇ ਸਭ ਦਾ ਹੋਵੇਗਾ।
ਤੀਜਾ ਆਡਿਓ ਲਿੰਕ ਅਸੀਂ ਬਰਖ਼ਾ ਦੱਤਾ ਦੀ ਨੀਰਾ ਰਾਡੀਆ ਨਾਲ ਗੱਲਬਾਤ ਦਾ ਸ਼ੇਅਰ ਕਰ ਰਹੇ ਹਾਂ।ਸਮਾਜਿਕ ਮੀਡੀਆ 'ਚ ਹਰ ਨਵੀਂ ਸੂਚਨਾ ਦੇਣ ਵਾਲਾ ਬੰਦਾ ਪੱਤਰਕਾਰ ਹੁੰਦਾ ਹੈ,ਇਸ ਕ੍ਰਿਪਾ ਕਰਕੇ ਦੋਸਤਾਂ ਨੂੰ ਅਪੀਲ ਹੈ ਕਿ ਇਸ ਖ਼ਬਰ ਨੂੰ ਈਮੇਲ,ਫੇਸਬੁੱਕ,ਆਰਕੁੱਟ 'ਤੇ ਬਲੌਗਿੰਗ ਜ਼ਰੀਏ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ।
eh bahut changa kita janab, mubarak hove
ReplyDeletethanks a lot for sharing...
ReplyDeleteuseful links1 thanks.
ReplyDeleteMubarkan !!!!!....Its happening
ReplyDelete