ਆਉ ਆਪਾਂ ਆਪਣੇ ਆਪ ਨੂੰ ਪੁੱਛੀਏ ਕਿ ਸਾਡਾ ਕੀ ਪ੍ਰਤੀਕਰਮ ਹੋਵੇਗਾ,ਜੇਕਰ ਇਰਾਕੀ ਕਮਾਂਡੋ ਜਾਰਜ ਡਬਲਿਊ ਬੁਸ਼ ਦੇ ਅਹਾਤੇ ਵਿੱਚ ਉਤਰਨ,ਉਸਦਾ ਕਤਲ ਕਰ ਦੇਣ ਅਤੇ ਉਹਦੀ ਲਾਸ਼ ਅੰਧ ਮਹਾਂਸਾਗਰ ਵਿੱਚ ਸੁੱਟ ਦੇਣ।--ਨੌਅਮ ਚੌਮਸਕੀ
ਬਹੁਤ ਹੀ ਸਪੱਸ਼ਟ ਹੈ ਕਿ ਇਹ ਆਪਰੇਸ਼ਨ ਇੱਕ ਯੋਜਨਾਬਧ ਕਤਲ ਹੈ,ਕੌਮਾਂਤਰੀ ਕਨੂੰਨ ਦੀ ਅਨੇਕ ਪੱਖਾਂ ਤੋਂ ਉਲੰਘਣਾ ਹੈ।ਲੱਗਦਾ ਹੈ ਨਿਹੱਥੇ ਮਕਤੂਲ ਨੂੰ ਗਿਰਫਤਾਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ,ਜੋ ਕੀਤੀ ਜਾਣੀ ਚਾਹੀਦੀ ਸੀ।ਆਖਰ ਅੱਸੀ ਕਮਾਂਡੋ ਸਨ ਤੇ ਅੱਗੋਂ ਕੋਈ ਵਿਰੋਧ ਨਹੀਂ ਸੀ,ਉਹ ਖੁਦ ਦਾਅਵਾ ਕਰਦੇ ਹਨ ਕਿ ਉਹਦੀ ਪਤਨੀ ਨੂੰ ਛੱਡਕੇ ਜੋ ਉਨ੍ਹਾਂ ਵੱਲ ਕੁੱਦ ਪਈ ਸੀ ਕੋਈ ਵਿਰੋਧ ਨਹੀਂ ਹੋਇਆ।ਕਨੂੰਨ ਲਈ ਕੁੱਝ ਸਨਮਾਨ ਦੇ ਦਾਅਵੇਦਾਰ ਸਮਾਜਾਂ ਵਿੱਚ ਸ਼ੱਕੀਆਂ ਨੂੰ ਗਿਰਫਤਾਰ ਕਰ ਕੇ ਨਿਰਪੱਖ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਹੈ . ਮੇਰੀ ‘ਸ਼ੱਕੀਆਂ’ ਸ਼ਬਦ ਤੇ ਤਾਕੀਦ ਹੈ।ਅਪ੍ਰੈਲ 2002 ਵਿੱਚ ਐਫ਼ ਬੀ ਆਈ ਮੁਖੀ,ਰਾਬਰਟ ਮਿਊਲਰ ਨੇ ਪ੍ਰੈੱਸ ਨੂੰ ਦੱਸਿਆ ਸੀ ਕਿ ਇਤਹਾਸ ਵਿੱਚ ਸਭ ਤੋਂ ਜਿਆਦਾ ਸੰਘਣੀ ਜਾਂਚ ਦੇ ਬਾਅਦ ਐਫ਼ ਬੀ ਆਈ ਇਸ ਤੋਂ ਵਧ ਕੁਝ ਨਹੀਂ ਕਹਿ ਸਕਦੀ ਕਿ ਇਹਦਾ ‘ਵਿਸ਼ਵਾਸ’ ਸੀ ਕਿ ਅਫਗਾਨਿਸਤਾਨ ਵਿੱਚ ਸਾਜਿਸ਼ ਰਚੀ ਗਈ ਹਾਲਾਂਕਿ ਲਾਗੂ ਸੰਯੁਕਤ ਅਰਬ ਅਮੀਰਾਤ ਅਤੇ ਜਰਮਨੀ ਵਿੱਚ ਕੀਤੀ ਗਈ ।ਜੋ ਅਪ੍ਰੈਲ 2002 ਵਿੱਚ ਕੇਵਲ ‘ਵਿਸ਼ਵਾਸ’ ਸੀ,ਸਪੱਸ਼ਟ ਤੌਰ ਤੇ ਉਹ ਉਸ ਤੋਂ ਵੀ 8 ਮਹੀਨੇ ਪਹਿਲਾਂ ਉਨ੍ਹਾਂ ਨੂੰ ਪਤਾ ਨਹੀਂ ਸੀ,ਜਦੋਂ ਵਸ਼ਿੰਗਟਨ ਨੇ ਤਾਲਿਬਾਨ ਨੇ ਬਿਨ ਲਾਦੇਨ ਨੂੰ ਵਸ਼ਿੰਗਟਨ ਦੇ ਹਵਾਲੇ ਕਰਨ ਦੀ ਪੇਸ਼ਕਸ( ਕਿੰਨੀ ਗੰਭੀਰ ਸੀ ਅਸੀਂ ਨਹੀਂ ਜਾਣਦੇ,ਕਿਉਂਕਿ ਇਹ ਤੁਰੰਤ ਠੁਕਰਾ ਦਿੱਤੀ ਗਈ ਸੀ )ਕੀਤੀ ਸੀ,ਅਗਰ ਉਨ੍ਹਾਂ ਨੂੰ ਸਬੂਤ ਪੇਸ਼ ਕੀਤੇ ਜਾਣ,ਜੋ ( ਜਿਵੇਂ ਛੇਤੀ ਹੀ ਸਾਨੂੰ ਪਤਾ ਚੱਲ ਗਿਆ ਸੀ) ਵਸ਼ਿੰਗਟਨ ਕੋਲ ਨਹੀਂ ਸਨ।ਇਸ ਪ੍ਰਕਾਰ ਓਬਾਮਾ ਕੇਵਲ ਝੂਠ ਬੋਲ ਰਿਹਾ ਸੀ ਜਦੋਂ ਉਹਨੇ ਆਪਣੇ ਵ੍ਹਾਈਟ ਹਾਉਸ ਬਿਆਨ ਵਿੱਚ ਕਿਹਾ,“ ਅਸੀਂ ਤੁਰਤ ਜਾਣ ਲਿਆ ਸੀ ਕਿ 9/11 ਹਮਲੇ ਅਲ ਕਾਇਦਾ ਦੁਆਰਾ ਕੀਤੇ ਗਏ ਸਨ।”
ਉਸ ਦੇ ਬਾਅਦ ਤੋਂ ਕੁੱਝ ਵੀ ਗੰਭੀਰ ਪੇਸ਼ ਨਹੀਂ ਕੀਤਾ ਗਿਆ।ਬਿਨ ਲਾਦੇਨ ਦੇ ਇਕ਼ਬਾਲੀਆ ਬਿਆਨ ਦੀ ਖੂਬ ਚਰਚਾ ਹੋਈ ਹੈ ਪਰ ਇਹ ਮੇਰੇ ਇਹ ਕਹਿਣ ਵਾਂਗ ਹੈ ਕਿ ਮੈਂ ਬੋਸਟਨ ਮੈਰਾਥਨ ਜਿੱਤੀ ਹੈ।ਉਸਨੇ ਫੜ ਮਾਰ ਦਿੱਤੀ ਉਸ ਕਾਰਨਾਮੇ ਦੀ ਜਿਸ ਨੂੰ ਉਹ ਇੱਕ ਵੱਡੀ ਪ੍ਰਾਪਤੀ ਮੰਨਦਾ ਸੀ।
ਵਸ਼ਿੰਗਟਨ ਦੇ ਕ੍ਰੋਧ ਦੀ ਖੂਬ ਮੀਡਿਆ ਚਰਚਾ ਹੈ ਕਿ ਪਾਕਿਸਤਾਨ ਨੇ ਬਿਨ ਲਾਦੇਨ ਨੂੰ ਨਹੀਂ ਫੜਾਇਆ, ਹਾਲਾਂਕਿ ਫੌਜ ਅਤੇ ਸੁਰੱਖਿਆ ਬਲਾਂ ਦੇ ਤੱਤ ਐਬਟਾਬਾਦ ਵਿੱਚ ਉਸ ਦੇ ਹੋਣ ਬਾਰੇ ਭਲੀਭਾਂਤ ਜਾਣਦੇ ਸਨ।ਪਾਕਿਸਤਾਨੀ ਕ੍ਰੋਧ ਦੇ ਬਾਰੇ ਵਿੱਚ ਬਹੁਤ ਘੱਟ ਗੱਲ ਕੀਤੀ ਜਾ ਰਹੀ ਹੈ ਕਿ ਅਮਰੀਕਾ ਨੇ ਇੱਕ ਰਾਜਨੀਤਕ ਕਤਲ ਲਈ ਉਸ ਦੇ ਖੇਤਰ ਉੱਤੇ ਹਮਲਾ ਕੀਤਾ ਹੈ।ਅਮਰੀਕਾ ਵਿਰੋਧੀ ਰੋਹ ਪਹਿਲਾਂ ਹੀ ਪਾਕਿਸਤਾਨ ਵਿੱਚ ਬਹੁਤ ਜਿਆਦਾ ਹੈ,ਅਤੇ ਇਨ੍ਹਾਂ ਘਟਨਾਵਾਂ ਨਾਲ ਇਹਦੇ ਹੋਰ ਵਧਣ ਦੀ ਸੰਭਾਵਨਾ ਹੈ।ਮੁਰਦਾ ਦੇਹ ਨੂੰ ਸਮੁੰਦਰ ਵਿੱਚ ਡੰਪ ਕਰਨ ਦਾ ਫ਼ੈਸਲਾ ਪਹਿਲਾਂ ਹੀ ਮੁਸਲਮਾਨ ਦੁਨੀਆਂ ਦੇ ਵੱਡੇ ਹਿੱਸੇ ਵਿੱਚ ਰੋਹ ਅਤੇ ਸ਼ੱਕ ਨੂੰ ਹੋਰ ਭੜਕਾ ਰਿਹਾ ਹੈ।
ਆਉ ਆਪਾਂ ਆਪਣੇ ਆਪ ਨੂੰ ਪੁੱਛੀਏ ਕਿ ਸਾਡਾ ਕੀ ਪ੍ਰਤੀਕਰਮ ਹੋਵੇਗਾ,ਜੇਕਰ ਇਰਾਕੀ ਕਮਾਂਡੋ ਜਾਰਜ ਡਬਲਿਊ ਬੁਸ਼ ਦੇ ਅਹਾਤੇ ਵਿੱਚ ਉਤਰਨ,ਉਸਦਾ ਕਤਲ ਕਰ ਦੇਣ ਅਤੇ ਉਹਦੀ ਲਾਸ਼ ਅੰਧ ਮਹਾਂਸਾਗਰ ਵਿੱਚ ਸੁੱਟ ਦੇਣ।
ਬੇਸ਼ਕ ਉਹਦੇ ਗੁਨਾਹਾਂ ਦੀ ਗਿਣਤੀ ਬਿਨ ਲਾਦੇਨ ਤੋਂ ਕਿਤੇ ਜਿਆਦਾ ਹੈ ਅਤੇ ਉਹ ‘ਸ਼ੱਕੀ’ ਨਹੀਂ ਸਗੋਂ ਨਿਰਵਿਵਾਦ ‘ਫੈਸਲਾਕੁੰਨ ’ ਹੈ ਜਿਸਨੇ “ਸਰਵਉਚ ਅੰਤਰਰਾਸ਼ਟਰੀ ਗੁਨਾਹਾਂ ” ਲਈ ਆਦੇਸ਼ ਦਿਤੇ “ ਜੋ ਹੋਰਨਾਂ ਜੰਗੀ ਜੁਰਮਾਂ ਤੋਂ ਸਿਰਫ਼ ਇਸ ਗੱਲੋਂ ਹੀ ਵੱਖ ਹਨ ਕਿ ਇਨ੍ਹਾਂ ਦੇ ਅੰਦਰ ਸਮੂਹ ਦੀ ਸੰਚਿਤ ਬੁਰਾਈ ਹੈ ” ਨੂਰੇਨਬਰਗ ਟਰਿਬਿਊਨਲ ਦਾ ਹਵਾਲਾ )ਜਿਸਦੇ ਲਈ ਨਾਜੀ ਮੁਲਜਮਾਂ ਨੂੰ ਫ਼ਾਂਸੀ ਦਿੱਤੀ ਗਈ ਸੀ : ਲੱਖਾਂ ਮੌਤਾਂ ,ਲੱਖੂਖਾ ਸ਼ਰਣਾਰਥੀ,ਦੇਸ਼ ਦੇ ਵੱਡੇ ਹਿੱਸੇ ਦੀ ਤਬਾਹੀ,ਤਲਖ ਫਿਰਕੂ ਸੰਘਰਸ਼ ਜੋ ਹੁਣ ਬਾਕੀ ਖੇਤਰਾਂ ਵਿੱਚ ਫੈਲ ਗਿਆ ਹੈ।
ਹੋਰ ਬਹੁਤ ਕੁਝ ਕਿਹਾ ਜਾ ਸਕਦਾ ਹੈ -[ ਕਿਊਬਾ ਏਅਰਲਾਈਨ ਹਮਲਾਵਰ ਆਰਲੈਂਡੋ ] ਬਾਸ਼ ਦੇ ਬਾਰੇ ਜੋ ਫਲੋਰੀਡਾ ਵਿੱਚ ਸ਼ਾਂਤੀ ਨਾਲ ਮਰ ਗਿਆ ਅਤੇ ਬੁਸ਼ ਸਿੱਧਾਂਤ ਦੇ ਹਵਾਲੇ ਨਾਲ ਕਿ ਜੋ ਸਮਾਜ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ ਉਹ ਖੁਦ ਅੱਤਵਾਦੀਆਂ ਜਿੰਨੇ ਹੀ ਦੋਸ਼ੀ ਹੁੰਦੇ ਹਨ ਅਤੇ ਇਸੇ ਮੂਜਬ ਸਲੂਕ ਉਨ੍ਹਾਂ ਨਾਲ ਕੀਤਾ ਜਾਣਾ ਚਾਹੀਦਾ ਹੈ।ਲਗਦਾ ਹੈ ਕੀ ਕਿਸੇ ਨੇ ਵੀ ਧਿਆਨ ਨਹੀਂ ਸੀ ਦਿੱਤਾ ਕਿ ਬੁਸ਼ ਅਤੇ ਅਮਰੀਕਾ ਤੇ ਹਮਲੇ ਅਤੇ ਇਸਦੇ ਵਿਨਾਸ਼ ਲਈ ਅਤੇ ਉਸਦੇ ਆਪਰਾਧੀ ਪ੍ਰਧਾਨ ਦੇ ਕਤਲ ਲਈ ਸੱਦਾ ਦੇ ਰਿਹਾ ਸੀ।
ਆਪਰੇਸ਼ਨ ਜੇਰੋਨੀਮੋ ਦੇ ਨਾਂ ਬਾਰੇ ਵੀ ਇਹੀ ਗੱਲ ਹੈ।ਸਮੁਚੇ ਪੱਛਮੀ ਸਮਾਜ ਵਿੱਚ ਸ਼ਾਹੀ ਮਾਨਸਿਕਤਾ ਇੰਨੀ ਗਹਿਰੀ ਉੱਤਰ ਗਈ ਹੈ ਕਿ ਕੋਈ ਵੀ ਸਮਝ ਨਹੀਂ ਸਕਦਾ ਕਿ ਉਹ ਉਸਨੂੰ ਨਸਲਘਾਤੀ ਹਮਲਾਵਰਾਂ ਦੇ ਖਿਲਾਫ ਸਾਹਸੀ ਪ੍ਰਤੀਰੋਧ ਦੇ ਨਾਲ ਬਿਨ ਲਾਦੇਨ ਨੂੰ ਮੇਲ ਕੇ ਉਸਦੀ ਵਡਿਆਈ ਕਰ ਰਹੇ ਹਨ।ਇਹ ਸਾਡੇ ਗੁਨਾਹਾਂ ਦੇ ਸ਼ਿਕਾਰ ਹੋਣ ਵਾਲਿਆਂ ਦੇ ਨਾਮ ਤੇ ਸਾਡੇ ਹੱਤਿਆ ਹਥਿਆਰਾਂ ਦੇ ਨਾਮਕਰਣ ਦੀ ਤਰ੍ਹਾਂ ਹੈ : ਅਪਾਚ , ਟਾਮਹਾਕ . . . ਇਉਂ ਲੱਗਦਾ ਹੈ ਜਿਵੇਂ ਲੂਫਟਵਾਫ ਆਪਣੇ ਲੜਾਕੂ ਜਹਾਜ਼ਾਂ ਨੂੰ ਯਹੂਦੀ ਅਤੇ ਜਿਪਸੀ ਕਹਿ ਕੇ ਬੁਲਾਏ।
ਹੋਰ ਬਹੁਤ ਕੁੱਝ ਕਹਿਣ ਵਾਲਾ ਹੈ,ਪਰ ਇਨ੍ਹਾਂ ਸਭ ਤੋਂ ਸਪੱਸ਼ਟ ਅਤੇ ਮੁਢਲੇ ਤਥ ਵੀ ਸਾਨੂੰ ਸੋਚਣ ਲਈ ਕਾਫੀ ਸਮਗਰੀ ਦਿੰਦੇ ਹਨ।
ਮੁੱਖ ਧਾਰਾ ਤੋਂ ਚੋਰੀ:))))))))
Wednesday, May 11, 2011
Subscribe to:
Post Comments (Atom)
No comments:
Post a Comment