ਅਮਰੀਕਨ ਫਿਲਮ ਆਲੋਚਕ ਜੇ ਹੋਬਰਮੈਨ ਨੇ ਇੱਕ ਵਾਰ ਕਿਹਾ ਸੀ ,“ ‘ਵਾਰ ਐਂਡ ਪੀਸ’(ਜੰਗ ਤੇ ਸ਼ਾਂਤੀ) ਕਿਆਮਤ ਦੇ ਦਿਨ ਨੁੰ ਮਨੁੱਖੀ ਚਿਹਰਾ ਦਰਸਾਉਂਦੀ ਹੈ” ਤੁਹਾਡਾ ਕੀ ਕਹਿਣਾ ਹੈ ?
-ਫਿਲਮ ਤੁਹਾਨੁੰ ਇਹ ਅਹਿਸਾਸ ਦਵਾਉਂਦੀ ਹੈ ਕਿ ਇੱਕ ‘ਘੱਲੂਘਾਰਾ’ ਕਦੇ ਵੀ ਹੋ ਸਕਦਾ ਹੈ, ਕਿਸੇ ਵੀ ਥਾਂ ‘ਤੇ।ਅਤੇ ਪ੍ਰਮਾਣੂ ਬਟਨ ਦਬਾਉਣ ਵਾਲਾ ਆਦਮੀ ਕੋਈ ਜਾਣਿਆ ਪਛਾਣਿਆ ਵੀ ਹੋ ਸਕਦਾ ਹੈ ।( ਮੁਸਕਰਾਹਟ ਨਾਲ )

ਤੁਹਾਡੇ ਪਰਿਵਾਰ ਦੀ ਅਹਿੰਸਾਵਾਦੀ ਗਾਂਧੀਵਾਦੀ ਅਜ਼ਾਦੀ ਸਘੰਰਸ਼ ਵਿੱਚ ਸ਼ਮੂਲੀਅਤ ਨੇ ‘ਵਾਰ ਐਂਡ ਪੀਸ’ ਤੇ ਕੋਈ ਪ੍ਰਭਾਵ ਪਾਇਆ ?
ਪ੍ਰਮਾਣੂ ਵਿਰੋਧੀ ਡਾਕੂਮੈਂਟਰੀ ਦੇ ਰਿਲੀਜ਼ ਸਮੇਂ ਮੈਨੂੰ ਪਤਾ ਸੀ, ਕਿ ਮੈਨੂੰ ਰਾਸ਼ਟਰ ਵਿਰੋਧੀ ਦੇ ਤੌਰ ਤੇ ਦੇਖਿਆ ਜਾਵੇਗਾ, ਪਰ ਮੇਰੇ ਪਰਿਵਾਰ ਦੀ ਆਜ਼ਾਦੀ ਸਘੰਰਸ਼ ਵਿੱਚ ਸ਼ਮੂਲੀਅਤ ਕਰਕੇ ਮੈਨੂੰ ਗਦਾਰ ਲਿਖਣਾ / ਆਖਣਾ ਐਨਾ ਸੌਖਾ ਨਹੀਂ ਹੋਵੇਗਾ।ਫਿਲਮ ਵਿਚਲਾ ਗਾਂਧੀਵਾਦੀ ਨਜ਼ਰੀਆ ਇਸ ਲਈ ਹੈ ਕਿਉਂਕਿ ਫਿਲਮ ਦਰਸਉਂਦੀ ਹੈ ਕਿ ਅਹਿੰਸਾ ਨਾਲ ਆਜ਼ਾਦੀ ਪ੍ਰਾਪਤ ਕਰਨ ਵਾਲਾ ਇਹ ਦੇਸ਼, ਅੱਜਕਲ ਪ੍ਰਮਾਣੂ ਹਥਿਆਰਾਂ ਤੇ ਮਾਣ ਕਰ ਰਿਹਾ ਹੈ ।
ਕੀ ਫਿਲਮ ਵਿੱਚ ਪ੍ਰਮਾਣੂ ਟੈਸਟ ਖੇਤਰਾਂ ਦੇ ਕੋਲ ਰਹਿੰਦੇ ਪੇਂਡੂਆਂ ਦੀਆਂ ਮੁਲਾਕਾਤਾਂ, ਸਰਕਾਰ ਦੁਆਰਾ ਇਹਨਾਂ ਲੋਕਾਂ ਦੀ ਅਗਿਆਨਤਾ ਦੇ ਸ਼ੋਸ਼ਣ ਤੇ ਚਾਨਣਾ ਪਾਉਂਦੀਆਂ ਹਨ ?
ਮੇਰੇ ਲਈ ਅਸਲੀ ਅਗਿਆਨਤਾ ਪੜੇ ਲਿਖੇ ਅਮੀਰਾਂ ਦੀ ਹੈ,ਨਾ ਕਿ ਅਨਪੜ ਪੇਂਡੂ/ਦਿਹਾਤੀਆਂ ਦੀ।ਕੰਮਕਾਜ਼ੀ ਜਮਾਤ ਕੋਲ ਜਾਣਕਾਰੀ ਦੀ ਘਾਟ ਤਾਂ ਹੈ,ਪਰ ਸਿਆਣਪ ਅਤੇ ਮਾਨਵਤਾ ਦੀ ਨਹੀਂ।ਇੱਕ ਵਾਰ ਇਹਨਾਂ ਲੋਕਾਂ ਨੂੰ ਪ੍ਰਮਾਣੂ ਹਥਿਆਰਾਂ ਦੇ ਨੁਕਸਾਨ ਪਤਾ ਲਗਦੇ ਨੇ, ਤਾਂ ਇਸਦੇ ਵਿਰੋਧੀ ਹੋ ਜਾਂਦੇ ਨੇ।ਪਰ ਅਮੀਰ ਇਸ ਤਰਾਂ ਨਹੀਂ ਸੋਚਦੇ।ਇਹੋ ਅਸਲੀ ਅਗਿਆਨਤਾ ਹੈ।ਫਿਲਮ ਵਿੱਚ ਜੋ ਤੁਸੀਂ ਦੇਖਦੇ ਹੋ,ਉਹ ਸਾਫ ਦਿਲ ਪੇਂਡੂਆਂ ਦਾ ਊਹਨਾਂ ਦੀ ਜਮੀਨ ਤੇ ਕੀਤੇ ਪ੍ਰਮਾਣੂ ਤਜ਼ਰਬੇ ਪ੍ਰਤਿ ਨਜ਼ਰੀਆ ਹੈ ।ਜਿਵੇਂ ਪੋਖਰਨ ਕੋਲ ਦਾ ਇੱਕ ਬਜ਼ੁਰਗ ਪੇਂਡੂ ਕਹਿੰਦਾ ਹੈ ,ਉਹ ਚੰਦ ਤੇ ਜਾਣਾ ਚਾਹੁੰਦੇ ਨੇ,ਮੈਂ ਜ਼ਮੀਨ ਤੇ ਰਹਿਣਾ ਚਾਹੁੰਦਾ ਹਾਂ”

ਤੁਹਾਡਾ ਤਰਕ ਹੈ ਕਿ ਪ੍ਰਮਾਣੂ ਹਥਿਆਰ ਸਾਨੂੰ ਸੁਰੱਖਿਆ ਨਹੀ ਪਹੁੰਚਾਉਂਦੇ ।
ਬੰਬ ਬਨਾਉਣ ਨਾਲ ਭਾਰਤ ਦੀ ਸੁਰੱਖਿਆ ਵਿੱਚ ਕੋਈ ਵਾਧਾ ਨਹੀਂ ਹੋਇਆ।ਇਸ ਨੇ ਪਾਕਿਸਤਾਨ ਨਾਲ ਪ੍ਰਮਾਣੂ ਹਥਿਆਰਾਂ ਦੀ ਦੌੜ ਨੂੰ ਤੀਲੀ ਲਾ ਦਿੱਤੀ ਹੈ ,ਜੋ ਬੰਬ ਬਦਲੇ ਬੰਬ, ਮਿਜ਼ਾਇਲ ਬਦਲੇ ਮਿਜ਼ਾਇਲ ਮੇਲ ਰਿਹਾ ਹੈ।ਇਸ ਨਾਲ ਚੀਨ ,ਜਿਸਨੇ ਪਹਿਲਾਂ ਸਾਨੂੰ ਕਦੇ ਖਤਰਾ ਨਹੀਂ ਸਮਝਿਆ ਅਤੇ ਕਦੇ ਪ੍ਰਮਾਣੂ ਨਿਸ਼ਾਨੇ ਐਧਰ ਨਹੀਂ ਸਾਧੇ, ਨੇ ਵੀ ਖਿਆਲ ਕੀਤਾ ਤੇ ਜੰਗਖਾਨਿਆਂ ਦੀ ਫੇਰ ਬਦਲ ਸਾਡੀ ਦਿਸ਼ਾ ਵਿੱਚ ਕਰ ਲਈ ।ਬੰਬ ਇੱਕ ਅਮੀਰ ਦੀ ਲੋੜ ਹੈ ਜਿਸਨੇ ਰੋਟੀ ਤੇ ਮਕਾਨ ਦਾ ਮਸਲਾ ਸੁਲਝਾ ਲਿਆ ਹੈ ਤੇ ਹੁਣ ‘ਸੁਪਰਪਾਵਰ’ ਦਾ ਆਹੁਦਾ ਲੋਚਦਾ ਹੈ।
ਤੁਸੀਂ ਕਿਹਾ ਭਾਰਤ “ਵੱਡੇ ਭਾਈ “ ਅਮਰੀਕਾ ਦੀ ਨਕਲ ਕਰ ਰਿਹਾ ਹੈ।ਸਪਸ਼ਟ ਤੌਰ ਤੇ ਇਸਦਾ ਕੀ ਮਤਲਬ ਹੈ ?
ਇਸ ਵੇਲੇ ਸਾਡੀ ਸਾਰੀ ਪ੍ਰਮਾਣੂ ਸਰੰਚਨਾ ਇੱਕ ਪ੍ਰਮਾਣ ਮਹਾਂਸ਼ਕਤੀ ਬਨਣ ਤੇ ਅਧਾਰਿਤ ਹੈ, ਤੇ ਅਸੀਂ ਸੋਚਦੇ ਹਾਂ ਕਿ ਇਹ ਠੀਕ ਹੈ,ਕਿਉਂਕਿ ਅਮਰੀਕਾ ਵੀ ਇਹੀ ਕਰ ਰਿਹਾ ਹੈ।ਇਹ ਇੱਕ ਅਸਫਲ ਰਾਜਸੱਤਾ ਦੇ ਸੁਪਨੇ ਨੇ, ਜੋ ‘ਮਹਾਨਤਾ’ ਦੇ ਸ਼ਾਰਟਕੱਟ (ਸੌਖੇ ਰਾਹ) ਲੱਭ ਰਹੀ ਹੈ ।ਅਤੇ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਭਾਰਤ ਨੇ ਆਪਣਾ ਪ੍ਰਮਾਣੂ ਟੀਚਾ ਇੱਕ ਸਭਿਆਚਾਰਕ ਭੇਦ ਰੱਖ ਕੇ ਨੇਪਰੇ ਚ੍ਹਾੜਿਆ ।ਸਾਰਾ ਪ੍ਰਮਾਣੂ ਪ੍ਰੋਗਰਾਮ ਗੁਪਤ ਤੌਰ ਤੇ ਕੀਤਾ ਗਿਆ, ਭਾਰਤ ਦੇ ਲੋਕਾਂ ਦੀ ਸਲਾਹ ਲਏ ਬਗੈਰ।ਕਿਸੇ ਦੀ ਵੀ ਇਜ਼ਾਜਤ ਨਹੀਂ ਲਈ ਗਈ ।ਕੁਝ ਮੁੱਠੀਭਰ ਲੋਕਾਂ ਨੇ ਫੈਸਲਾ ਕੀਤਾ ਕਿ ਭਾਰਤ ਦਾ ਭਵਿੱਖ ਇਹ ਹੋਵੇਗਾ।ਅਮਰੀਕਾ ਵਿੱਚ ਵੀ ਇਵੇਂ ਹੀ ਹੋਇਆ, ਅਮਰੀਕਨ ਨਾਗਰਿਕਾਂ ਨੂੰ ਕਿਸੇ ਨੇ ਨਹੀਂ ਪੁੱਛਿਆ।ਉਹ ਬੱਸ ਗਏ ਤੇ ਹੀਰੋਸ਼ੀਮਾ ਨਾਗਾਸਾਕੀ ਤੇ ਬੰਬ ਸੁੱਟ ਦਿੱਤੇ।ਇਹ ਟਾਪ ਸੀਕਰੈਟ ਸੀ, ਕਿਸੇ ਨੂੰ ਇਸ ਬਾਰੇ ਕੁਝ ਨਹੀਂ ਪਤ ਸੀ , ਜਿੰਨਾ ਚਿਰ ਇਹ ਵਾਪਰਿਆ ਨਹੀਂ । ਰ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਵੀ ਉਸ ਨਕਸ਼ੇ ਤੇ ਹਾਂ , ਜਿਹੜੇ ਬੰਬ ਬਣਾਉਦੇ ਨੇ ।
2005 ‘ਚ ਪਾਕਿਸਤਾਨ ਵਿੱਚ ਤੁਹਾਡੀ ਫਿਲਮ ਦਿਖਾਉਣ ਤੋਂ ਬਾਅਦ ਇੱਕ ਟੀਵੀ ਚੈਨਲ ‘ਤੇ ਵਿਚਾਰ ਚਰਚਾ ਵਿੱਚ ਤੁਹਾਨੁੰ ਬੁਲਾਇਆ ਗਿਆ।ਇਸ ਤਰਾਂ ਦੀ ਕੋਈ ਵਿਚਾਰ ਚਰਚਾ ਜਾਂ ਮੁਲਾਕਾਤ ਕਿਸੇ ਭਾਰਤੀ ਟੀਵੀ ਚੈਨਲ ਨਹੀਂ ਹੋਈ ?
ਹਾਂ , ਹੈਰਾਨਕੁੰਨ ਗੱਲ ਹੈ ਨਾ ? ਪਾਕਿਸਤਾਨ ਨੂੰ ਫੌਜੀ ਤਾਨਾਸ਼ਾਹੀ ਕਿਹਾ ਜਾਂਦਾ ਹੈ ਅਤੇ ਸਾਨੂੰ ਇੱਕ ਲੋਕਤੰਤਰ । ਫਿਰ ਵੀ ਕਿਸੇ ਵੀ ਭਾਰਤੀ ਟੀ.ਵੀ ਚੈਨਲ ਨੇ ‘ਵਾਰ ਐਂਡ ਪੀਸ’ ਨਹੀਂ ਦਿਖਾਈ ਨਾ ਇਸਤੇ ਕੋਈ ਵਿਚਾਰ ਚਰਚਾ ਕਰਵਾਈ।ਸੁਪਰੀਮ ਕੋਰਟ ਵਿੱਚ ਕੇਸ ਜਿੱਤਣ ਤੋਂ ਬਾਅਦ ਅੰਤ ਨੂੰ ਇਹ ਦੂਰਦਰਸ਼ਨ ਤੇ ਦਿਖਾਈ ਗਈ ,ਪਰ ਕੋਈ ਵਿਚਾਰ ਚਰਚਾ ਚਰਚਾ ਨਹੀਂ ਹੋਈ।ਓਧਰ ਜਿਸ ਪਾਕਿਸਤਾਨੀ ਚੈਨਲ ਨੇ ਇਹ ਫਿਲਮ ਦਿਖਾਈ , ਉਹਨਾਂ ਨੇ ਇਸ ਨੂੰ ਸਮਾਂ ਦਿੱਤਾ ,ਇਸ ਦੇ ਇਸ਼ਤਿਹਾਰ ਦਿੱਤੇ।ਚਾਰ ਦਿਨ ਇਸਨੁੰ ਚਲਾਇਆ , ਹਰੇਕ ਦਿਨ ਇੱਕ ਵਿਚਾਰ ਚਰਚਾ ਦੇ ਨਾਲ।ਕਾਫੀ ਵਿਲ਼ੱਖਣ ਗੱਲ ਹੈ ਇਹ ।ਇਹ ਪ੍ਰੋਗਰਾਮ ਐਨਾ ਮਕਬੂਲ ਹੋਇਆ ਕਿ 3 ਵਾਰ ਇਸਨੂੰ ਦੁਹਰਾਇਆ ਵੀ ਗਿਆ । ਤੇ ਭਾਰਤ ਵਿੱਚ ਕਿਸੇ ਵੀ ਨਿੱਜੀ ਟੀਵੀ ਚੈਨਲ ਨੇ ਇਸਦੀ ਬਾਤ ਨਾ ਪੁੱਛੀ । ਸਾਰੇ ਪਾਸੇ ਆਵਾ ਊਤਿਆ ਪਿਆ ਹੈ।ਚੈਨਲ ੁਉਸ ਚੀਜ ਵਿੱਚ ਦਿਲਚਸਪੀ ਨਹੀਂ ਰੱਖਦੇ, ਜੋ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ ।ਇਸਦੀ ਥਾਂ ਸੀ.ਈ.ਓ ਤੇ ਉਹਨਾ ਦੇ ਰੱਖੇ ਚੱਟੇ ਬੱਟੇ ਤੈਅ ਕਰਦੇ ਨੇ ਕਿ ਲੋਕ ਕੀ ਸੋਚਣ। ਟੀ.ਵੀ ਤੇ ਵਿਚਾਰ ਚਰਚਾ ਰੌਲਾ ਰੱਪੇ ਤੋਂ ਬਿਨਾ ਕੁਝ ਨਹੀਂ ਹੈ।ਸਾਡੇ ਦੇਸ਼ ਵਿੱਚ ਮੂਲ ਕਦਰਾਂ ਕੀਮਤਾਂ ਦੀ ਆਲੋਚਨਾ ਦੀ ਕੋਈ ਸਹਿਣਸ਼ੀਲਤਾ ਨਹੀਂ ਹੈ ।
ਇਸ ਇੰਡਸਟਰੀ ਵਿੱਚ ਤੁਸੀਂ 30 ਸਾਲ ਗੁਜ਼ਾਰੇ ਨੇ ।ਇਸ ਸਮੇ ਦੌਰਾਨ ਭਾਰਤੀ ਸਿਨਮੇ ਵਿੱਚ ਕੀ ਬਦਲਾਅ ਆਏ ਨੇ ?
ਕਿਸੇ ਫਿਲਮ ਦੀ ਡਿਸਟਰੀਬਿਊਸ਼ਨ ਵੇਲੇ ,ਹਾਲ ਓਨਾ ਹੀ ਮਾੜਾ ਹੈ ਜਿੰਨਾ 30 ਸਾਲ ਪਹਿਲਾਂ ਸੀ । ਗੰਭੀਰ ਸਿਨਮੇ ਲਈ ਮਾਮੂਲੀ ਜਿਹੀ ਜਗ੍ਹਾ ਹੈ। ਸਾਡੇ ਡਿਸਟਰੀਬਿਊਸ਼ਨ ਤਾਣੇ ਬਾਣੇ ਨੇ ਬੌਧਿਕ ਡਾਕੂਮੈਂਟਰੀ ਦੀ ਸਮਰੱਥਾ ਕਦੇ ਨਹੀਂ ਸਮਝੀ ।ਪਰ ਮੈਨੂੰ ਲਗਦਾ ਹੈ ਚੰਗਾ ਸਮਾਂ ਦੂਰ ਨਹੀਂ ਹੈ ।ਮਾਈਕਲ ਮੂਰ ਨੇ ਅਮਰੀਕਾ ਵਿੱਚ ਇਹ ਪਹਿਲ ਕੀਤੀ ਹੈ, ਭਾਰਤ ਵੀ ਜਲਦ ਹੀ ਨਾਲ ਰਲ ਜਾਵੇਗਾ ।
ਹਾਲ ਹੀ ਵਿੱਚ ਤੁਹਾਡੇ ਭਾਸ਼ਣਾਂ ਵਿੱਚ ਤੁਸੀਂ ਕਿਹਾ ਹੈ,“ਪ੍ਰਮਾਣੂ ਜੰਗ ਦਾ ਅੰਤ ਨਹੀਂ ਹੈ, ਭਾਂਵੇ ਅਸੀ ਅੱਜ ਹੀ ਇਸ ਦਾ ਅੰਤ ਕਰਨ ਬਾਰੇ ਫੈਸਲਾ ਕਰ ਲਈਏ "
ਅਸੀਂ ਪਹਿਲਾਂ ਹੀ ਰੇਡੀਓਐਕਟਿਵ ਪਦਾਰਥਾਂ ਦੀ ਭਾਰੀ ਖੇਪ ਜਮਾਂ ਕਰ ਚੁੱਕੇ ਹਾਂ।ਇਸ ਲਈ ਜੇ ਕੋਈ ਚਮਤਕਾਰ ਹੋ ਜਾਵੇ ਤੇ ਅਸੀਂ ਹੋਰ ਬੰਬ ਜਾਂ ਪ੍ਰਮਾਣੂ ਊਰਜਾ ਨਾ ਬਣਾਈਏ , ਫਿਰ ਵੀ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ ।ਜੋ ਰੇਡੀਓਐਕਟਿਵ ਪਦਾਰਥ ਅਸੀਂ ਬਣਾ ੁਚੱਕੇ ਹਾਂ ਇਸ ਤੋ ਪਿੱਛਾ ਛੁਡਾਉਣਾ ਅਸੰਭਵ ਹੈ ਤੇ ਇਹ ਕਰੋੜਾਂ ਸਾਲਾਂ ਤੱਕ ਧਰਤੀ ਨੂੰ ਪ੍ਰਦੂਸ਼ਿਤ ਕਰਦਾ ਰਹੇਗਾ ।ਅਸੀਂ ਸਿਰਫ ਏਨਾ ਕਰ ਸਕਦੇ ਹਾਂ ਕਿ ਹੋਰ ਬਨਾਉਣ ਤੋਂ ਤੌਬਾ ਕਰ ਲਈਏ ।
ਪੰਜਾਬੀ ਅਨੁਵਾਦ-ਜਸਦੀਪ
mob-09717337027
thanks yadwinder!interview is looking nice in punjabi.
ReplyDeleteanad patwardhan(comment on facebook)