ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, April 9, 2010

ਪੰਜਾਬ 'ਤੇ ਸਿਆਸਤ ਦੀ ਕਬੱਡੀ ਪਾਉਂਦਾ ਸੁਖਬੀਰ ਬਾਦਲ


ਖੇਡ ਖੇਡਣ ਦੀ ਭਾਵਨਾ ਨਾਲ ਖੇਡੀ ਜਾ ਸਕਦੀ ਹੈ,ਪਰ ਸਿਆਸਤ 'ਚ ਭਾਵਨਾਤਮਿਕ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੋ ਸਕਦਾ।ਇਸ ਲਈ ਖੇਡ ਤੇ ਸਿਆਸਤ ਦੇ ਰਿਸ਼ਤੇ ਨੂੰ ਸਮਝਣਾ ਜ਼ਰੂਰੀ ਹੈ।ਪੰਜਾਬ ਦੇ ਲੋਕ ਆਪਣੀ ਮਾਂ ਖੇਡ ਕਬੱਡੀ ਨੂੰ ਚਾਹੇ ਦਿਲੋਂ ਪਿਆਰ(ਇਮੋਸ਼ਨਲ ਅਟੈਚਮੈਂਟ) ਕਰਦੇ ਨੇ,ਪਰ ਸੁਖਬੀਰ ਬਾਦਲ ਨੂੰ ਚੰਗੀ ਤਰ੍ਹਾਂ ਪਤੈ ਕਿ ਦਿਲੋਂ ਪਿਆਰ ਨਾਂਅ ਦੀ ਕੋਈ ਸ਼ੈਅ ਨਹੀਂ ਹੁੰਦੀ।ਮਨੁੱਖ ਦੀ ਹਰ ਗਤੀਵਿਧੀ ਦਿਮਾਗ ਨਾਲ ਜੁੜੀ ਹੁੰਦੀ ਹੈ,ਇਸ ਲਈ ਸੁਖਬੀਰ ਖੇਡ ਨੂੰ ਸਿਆਸਤ ਦਾ ਤੜਕਾ ਲਾਕੇ ਪੇਂਡੂ ਵੋਟਰਾਂ ਦੇ ਦਿਮਾਗ 'ਚ ਆਪਣੀ ਕਬੱਡੀ ਝੰਡਾਬਰਦਾਰ ਦੀ ਦਿੱਖ ਬਣਾਉਣ 'ਚ ਲੱਗੇ ਹੋਏ ਨੇ।ਕਬੱਡੀ ਰਾਹੀਂ ਪੁਰਾਣੇ ਸਿਆਸੀ ਸਮੀਕਰਨ ਤੋੜਨ ਦੀ ਕੋਸ਼ਿਸ਼ ਤੇ ਨਵੇਂ ਬਣਾਉਣ ਦੀ ਕਵਾਇਦ ਜਾਰੀ ਹੈ।ਇਸ ਪੂਰੀ ਮੁਹਿੰਮ ਦੀ ਪ੍ਰਬੰਧ ਵੇਖੇ ਤੋਂ ਪਤਾ ਲੱਗ ਜਾਂਦਾ ਹੈ,ਕਿ ਕਿਵੇਂ ਸੁਖਬੀਰ ਦੇ ਹਰਮਨ ਪਿਆਰੇ ਚੈਨਲ ਤੋਂ ਲੈ ਕੇ ਹਰ ਸਰਕਾਰੀ ਸੰਸਥਾ ਸਿਰਫ ਸੁਖਬੀਰ ਨੂੰ ਪ੍ਰਮੋਟ ਕਰਨ 'ਚ ਲੱਗੀ ਹੋਈ ਹੈ।ਜਨਤਾ ਤੋਂ ਦੂਰ ਰਹਿਣ ਵਾਲੇ ਸੁਖਬੀਰ ਹਰ ਕਬੱਡੀ ਮੈਚ ਤੋਂ ਪਹਿਲਾਂ ਆਪਣੇ ਭਾਸ਼ਨ ਦੇ ਜ਼ਰੀਏ ਪਹੁੰਚੀ ਜਨਤਾ ਨੂੰ ਆਪਣੇ ਸਿਆਸੀ ਕਲਾਵੇ 'ਚ ਲੈਣ ਦੀ ਕੋਸ਼ਿਸ਼ 'ਚ ਹਨ।

ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਜਿਸ ਤਰ੍ਹਾਂ ਅਕਾਲੀ ਦਲ ਦੀ ਬੁਨਿਆਦੀ ਰਾਜਨੀਤੀ ਦੇ ਸਮੀਕਰਨ ਨੂੰ ਸੱਟ ਲੱਗੀ ਸੀ,ਉਸ ਸੱਟ ਦੇ ਜ਼ਖਮਾਂ ਨੂੰ ਵੀ ਅਜਿਹੇ ਉਪਰਾਲਿਆਂ ਨਾਲ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਗੱਲ ਚਾਹੇ ਮਾਲਵੇ 'ਚ ਕਾਂਗਰਸ ਵਲੋਂ ਆਪਣੀਆਂ ਵੱਖ ਵੱਖ ਕੋਸ਼ਿਸ਼ ਦੀ ਜ਼ਰੀਏ ਅਕਾਲੀ ਦਲ ਦੇ ਪੇਂਡੂ ਗੜ੍ਹ 'ਚ ਸੰਨ੍ਹ ਲਾਉਣ ਦੀ ਹੋਵੇ ਜਾਂ ਭਾਜਪਾ ਵਲੋਂ ਵੱਡੇ ਪੱਧਰ 'ਤੇ ਸੀਟਾਂ ਜਿੱਤਣ ਦੀ।ਸੁਖਬੀਰ ਕਮਾਨ ਸੰਭਾਲਣ ਤੋਂ ਬਾਅਦ ਲਗਾਤਾਰ ਇਸ ਪਾੜੇ ਨੂੰ ਭਰਨ ਦੀ ਕੋਸ਼ਿਸ਼ 'ਚ ਹਨ।ਸੂਬੇ 'ਚ ਦਿਨੋਂ ਦਿਨ ਮਜ਼ਬੂਤ ਹੁੰਦੀ ਭਾਜਪਾ ਅਕਾਲੀ ਲਈ ਖਤਰੇ ਦਾ ਘੁੰਗੂ ਹੈ,ਭਾਵੇਂ ਕਿ ਭਾਜਪਾ ਵੀ ਅੰਦਰੂਨੀ ਧੜੇਬੰਦੀ ਦਾ ਸ਼ਿਕਾਰ ਹੈ,ਪਰ ਅਕਾਲੀ ਦਲ ਲਈ ਓਨੀ ਹੀ ਕਾਫੀ ਹੈ।ਪਿਛਲੇ ਸਮੇਂ 'ਚ ਫੋਹੜੀਆਂ 'ਤੇ ਖੜ੍ਹੀ ਭਾਜਪਾ ਸਾਹਮਣੇ ਅਕਾਲੀ ਦਲ ਨੂੰ ਕਿੰਨੀ ਹੀ ਵਾਰੀ ਝੁਕਣਾ ਪਿਆ ਹੈ।ਇਸ ਲਈ ਸੁਖਬੀਰ ਭਾਜਪਾ ਦੇ ਵਧਦੇ ਪੇਂਡੂ ਅਧਾਰ ਨੂੰ ਖੋਰਾ ਲਾਉਣ ਲਈ ਹਰ ਮੈਚ 'ਤੇ ਆਪਣੀ ਸਿਆਸੀ ਕਬੱਡੀ ਪਾ ਰਹੇ ਨੇ।ਕਬੱਡੀ ਤੇ ਹੋਰ ਖੇਡਾਂ ਦਾ ਹਾਊਆ ਬਣਾਉਣ ਦੇ ਨਾਲ ਹੀ ਪੰਜਾਬ ਦੇ ਰਾਜਨੀਤਕ ਸਮੀਕਰਨਾਂ 'ਚੋਂ ਕ੍ਰਿਕਟ ਵਗੈਰਾ ਦਾ ਬਿਸਤਰਾ ਗੋਲ ਹੋਵੇਗਾ,ਜਿਸ ਨਾਲ ਭਾਜਪਾ ਦੀ ਸਿੱਧੂ ਵਰਗਿਆਂ ਦੇ ਜ਼ਰੀਏ ਕੀਤੀ ਜਾਂਦੀ ਖੇਡ ਸਿਆਸਤ ਨੁੰ ਵੀ ਧੱਕਾ ਲੱਗੇਗਾ।

ਅਸਲ 'ਚ ਸਮਝਣ ਦੀ ਜ਼ਰੂਰਤ ਹੈ ਕਿ ਜਿਹੜੇ ਸੁਖਬੀਰ ਬਾਦਲ ਖੇਡਾਂ ਦੇ ਜ਼ਰੀਏ ਪੰਜਾਬ ਦੀ ਜਵਾਨੀ ਨੂੰ ਸੇਧ ਦੇਣ ਦੀ ਗੱਲ ਕਰ ਰਹੇ ਹਨ,ਉਹਨਾਂ ਦੀ ਰਹੁਨਮਾਈ 'ਚ ਹੀ ਉਹਨਾਂ ਦੇ ਚੇਲੇ ਚਪਟੇ ਪੰਜਾਬ ਦੇ ਹਰ ਜਿਲ੍ਹੇ 'ਚ ਧੜਾ ਧੜ ਮੈਡੀਕਲ ਨਸ਼ਾ ਤੇ ਭੁੱਕੀ ਅਫੀਮ ਭੁਗਤਾ ਰਹੇ ਨੇ।ਉਹਨਾਂ ਦੇ ਅਕਾਲੀ ਦਲ ਦੀ ਯੂਥ ਬ੍ਰਿਗੇਡ ਹੀ ਪੰਜਾਬ ਦੀ ਜਵਾਨੀ ਨੂੰ ਗੁੰਡਾਗਰਦੀ ਵੱਲ ਧੱਕ ਰਹੀ ਹੈ।ਇਹ ਵੀ ਸਮਝਣ ਦੀ ਜ਼ਰੂਰਤ ਏ ਕਿ ਸੰਸਾਰ ਕਬੱਡੀ ਕੱਪ 'ਤੇ ਜੋ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ,ਉਹ ਬਾਦਲ ਪਰਿਵਾਰ ਦੀ ਜੇਬ 'ਚੋਂ ਨਹੀਂ ਬਲਕਿ ਪੰਜਾਬ ਦੀ ਜਨਤਾ ਦੇ ਮੁੜ੍ਹਕੇ ਦੀ ਕਮਾਈ ਹੈ।ਇਹ ਕਮਾਈ ਸੁਖਬੀਰ ਨੂੰ ਆਪਣੇ ਨਿਜੀ ਮੰਤਵਾਂ ਲਈ ਵਰਤਣ ਦੀ ਇਜਾਜ਼ਤ ਕਿਸੇ ਨੇ ਨਹੀਂ ਦਿੱਤੀ। ਕਹਿੰਦੇ ਨੇ ਅੰਨ੍ਹਾ ਵੰਡੇ ਰਿਓੜੀਆਂ,ਮੁੜ ਮੁੜ ਆਪਣਿਆਂ ਨੂੰ…ਜਿਹੜੇ ਬਾਦਲ ਪਰਿਵਾਰ ਨੂੰ ਪ੍ਰਮੋਟ ਕਰ ਰਹੇ ਹਨ,ਬਾਦਲ ਉਹਨਾਂ ਨੂੰ ਗੱਫੇ ਦੇ ਰਹੇ ਹਨ।ਆਪਣੇ ਪੀæਆਰæ ਚੈਨਲਾਂ ਨੂੰ ਲੱਖਾਂ ਰੁਪਏ ਦੇ ਇਸ਼ਤਿਹਾਰ । ਰਾਜ ਨਹੀਂ ਚਮਚਿਆਂ ਦੀ ਸੇਵਾ ਹੋ ਰਹੀ ਹੈ।ਮੇਰੇ æਿਲਖਣ ਦਾ ਮਕਸਦ ਕਬੱਡੀ ਵਿਰੋਧ ਬਿਲਕੁਲ ਨਹੀਂ,ਪਰ ਮਸਲਾ ਖੇਡ ਦੇ ਜ਼ਰੀਏ ਹੁੰਦੀ ਰਾਜਨੀਤੀ ਨੂੰ ਸਮਝਣ ਦਾ ਹੈ।ਕਿਉਂਕਿ ਖੇਡ ਕੋਈ ਸੁਤੰਤਰ ਸਮਾਜਿਕ ਵਰਤਾਰਾ ਨਹੀਂ ਹੈ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ
mail2malwa@gmail.com
mob-09899436972

9 comments:

  1. akali phardan de nagg wali munndri

    ReplyDelete
  2. 80% population of this state is illitrate, jobless, poor, the name of d state so calld Punjab is smwt renowned due to people once living here are welll settled in Foreign lands,mostly they are sending funds for all such activities, because i know poor unlucky innocent people living in Punjab has hardly meet their twice meals a day..unless education revolution will not come such politicians and Saints easily fool already foolish people.
    Premjeet Singh
    VPO Nainewal
    Distt. Barnala (Punjab)

    ReplyDelete
  3. C.l. Chumber says ---The Punjabi politicians are the worst ever politicians . They exploit the voters in the name of religion to do corruption and establish the dynastic rules . Even the Punjabi saints are corrupt . They run for wealth , women and wine . They live in AC rooms , AC luxary cars and theirs followers are living hand to mouth . The politicians and the so called saints are parasite on the Punjabi economy ! Beware of them !

    ReplyDelete
  4. te 22 punjabiyan nu kabbadi wich uljha k udhar bijli board da bhog paeya ja riha, jo kisani jeevn di reed di haddi e, sab samjhn di lod e.....

    ReplyDelete
  5. Yadwinder vir
    Apne jahe samjhde ne is game nu but bathinda ch 1 lakh dhupe sukhbir sukhbir Sunan aye san. Hale Cricket stadium nahi banya te 5 cr da hor alen kar dita. Mere saher Mansa ch ik Function ch Main stadium mang lia tan Bhunder Sahib Kehde tusi 8 acre Jagha de dao Dan asi bana dinde han.Mere moho sute subhah nikal gaya je main 2 crore di jamin de diti tan ki 5o lakh dian ittan nahi lagwa sakda........ Te Uh akad gaye .Distt Mansa ch hale vi koi stadim nahi...... I will write on iy.
    keep it up brother.
    vishavdeep brar,
    mansa

    ReplyDelete
  6. ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ...

    ਵੈਸੇ ਕਬੱਡੀ ਦੇ ਮੈਚ ਵੇਖਣ ਦਾ ਨਜ਼ਾਰਾ ਬਹੁਤ ਆ ਰਿਹੈ। ਖੌਰੇ ਇਹ ਕ੍ਰਿਕਟ ਦਾ ਗੁੱਸਾ ਈ ਏ ਜਿਹੜਾ ਟੀ.ਵੀ. ’ਤੇ ਕੌਡੀ ਪੈਂਦੀ ਵੇਖ ਉਹਦੇ ਪ੍ਰਤੀ ਖਿੱਚ ਬਣਾ ਬੈਠਾ ਏ....

    ਬਾਕੀ ਰਹੀਂ ਸਿਆਸਤ ਦੀ ਗੱਲ …….ਸੁਖਬੀਰ ਹੁਰਾਂ ਦਾ ਟੱਬਰ ਪੰਜਾਬੀਆਂ ਦੇ ਜ਼ਜਬਾਤੀ ਸਬਾਅ ਨੂੰ ਸਮਝਦੈ, ਇਨ੍ਹਾਂ ਦੀ ਬੁੜੀ ਗੁਰਦਵਾਰੇ ਲੰਗਰ ਵਾਲੀ ਸਕੀਮ ‘ਤੇ ਐ, ਨਹੁੰ ਨੰਨੀ ਛਾਂ ਵਾਲਾ ਜੁਗਾੜ ਫੜ੍ਹੀ ਫਿਰਦੀ ਏ ਤੇ ਬਾਦਲ ਕੋਲ ਸੰਗਤ ਦਰਸ਼ਨ ਵਰਗੇ ਸ਼ੋਸੇ ਨੇ । ਲੋਕਾਂ ਨੂੰ ਦੇਣ ਲਈ ਕੋਈ ਨਿਗਰ ਨੀਤੀ ਹੈ ਨਹੀਂ ਪੱਲੇ ਕੁਝ ਰਿਹਾ ਨਹੀਂ, ਬੱਤੀ ਦਿੱਤੀ ਨਹੀਂ ਜਾ ਰਹੀ ਸੋ ਲੋਕਾਂ ਨੂੰ ਇਸ ਤਰ੍ਹਾਂ ਦਿਆਂ ਛੁਣਛੁਣਿਆਂ ਨਾਲ ਰਿਝਾਉਣ ਦਾ ਜੁਗਾੜ ਕਰ ਰਹੇ ਨੇ। ਲੋਕ ਅਨਪੜ ਨੇ, ਗ਼ਰੀਬ ਨੇ, ਥੁੜਾਂ ਦੇ ਝੰਬੇ ਨੇ ਪਰ ਇਨ੍ਹਾਂ ਕੁ ਜਾਣਦੇ ਨੇ ਕਿ ਪੰਜੀ ਸਾਲੀਂ ਵੋਟ ਕਾਲੇ ਚੋਰ ਨੂੰ ਪਾ ਦੇਣੀ ਏ… ਉਹਨੂੰ ਨਹੀਂ ਪਾਉਂਣੀ ਜੀਹਦਾ ਰਾਜ ਚੱਲ ਰਿਹੈ….ਸੋ ਹੁਣ ਅਗਲੇ ਚੋਰਾਂ ਦੀ ਉਡੀਕ ਕਰੋਂ ਇਨ੍ਹਾਂ ਦੀਆਂ ਤਾਂ ਸਮਝੋ ਲਗ ਗਈਆਂ ਗੋਡਣੀਆਂ…

    ReplyDelete
  7. bai teje gal teri solan anay such a.

    sukhi barnala

    ReplyDelete
  8. chote vir yadvinder badal de shoher uper di kodi pake dhan-dhan krati . jamn wali man de sadke. nahi risan dhanaule wale reder dian...................navdeep singh sakroudi

    ReplyDelete
  9. sick and tired of Badal family politicians and congress party, they are all crooks, it's hard to find an honest leader. free sgpc from badal khors.

    ReplyDelete