ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, November 24, 2010

ਅੰਤਰਜਾਤੀ ਵਿਆਹ ਸਮਾਜਿਕ ਵਿਕਾਸ ਵੱਲ ਅਹਿਮ ਕਦਮ

ਅਣਖ਼ ਦੇ ਨਾਂ ’ਤੇ ਹੁੰਦੀ ਹੈਵਾਨੀਅਤ...

ਦੋਸਤੋ, ਇਸ ਆਰਟੀਕਲ ਵਿੱਚ ਜਾਣ-ਬੁੱਝ ਕੇ ਕੁਝ ਖੱਪੇ ਛੱਡੇ ਗਏ ਹਨ ਤਾਂ ਕਿ ਤੁਸੀਂ ਬਹਿਸ ਕਰ ਸਕੋ। ਬਹੁਤ ਕੁਝ ਇਸ ਵਿਸ਼ੇ 'ਤੇ ਛਪ ਜਾਣ ਦੇ ਬਾਵਜੂਦ ਵੀ ਇਹ ਆਰਟੀਕਲ ਇਸ ਕਰਕੇ ਲਿਖਿਆ ਕਿ ਜਦੋਂ ਤੱਕ ਬਿਮਾਰੀ ਖ਼ਤਮ ਨਹੀਂ ਹੰਦੀ,ਉਦੋਂ ਤੱਕ ਕੋਈ ਨਾ ਕੋਈ ਹੀਲਾ ਵਸੀਲਾ ਕਰਦੇ ਰਹਿਣਾ ਚਾਹੀਦਾ ਹੈ।--ਲੇਖ਼ਕ

ਬੇਰੁਜ਼ਗਾਰੀ, ਰਿਸ਼ਵਤਖੋਰੀ, ਗੁੰਡਾਗਰਦੀ, ਦਹਿਸ਼ਤਗਰਦੀ,ਫਿਰਕਾਪ੍ਰਸਤੀ, ਅਣਜੋੜ ਵਿਆਹ, ਨਸਲਵਾਦ, ਜਾਤ-ਪਾਤ,ਅਨਪੜ੍ਹਤਾ, ਭੁੱਖਮਰੀ, ਮਹਿੰਗਾਈ, ਬਾਲ-ਮਜ਼ਦੂਰੀ, ਬੰਧੂਆ-ਮਜ਼ਦੂਰੀ, ਕਾਲਾ-ਬਾਜਾਰੀ, ਭਰੂਣ ਹੱਤਿਆ, ਦੇਹ ਵਪਾਰ, ਕਿਸਾਨਾਂ ਦੀਆਂ ਖੁਦਕਸ਼ੀਆਂ, ਦਾਜ ਦੀ ਸਮੱਸਿਆ, ਨਸ਼ਿਆਂ ਦੇ ਦਰਿਆ, ਸਿਖਿਆ ਤੇ ਸਿਹਤ ਸਹੂਲਤਾਂ ਜਿਹੀਆਂ ਮੁਢਲੀਆਂ ਲੋੜਾਂ ਤੋਂ ਸਰਕਾਰਾਂ ਦੀ ਕਿਨਾਰਾਕਸ਼ੀ, ਭਾਈ-ਭਤੀਜਾਵਾਦ.....ਅਜਿਹਾ ਹੋਰ ਵੀ ਬਹੁਤ ਕੁਝ ਹੈ ਜਿਥੇ ਸਾਨੂੰ ਆਪਣੀ ਅਣਖ ਜਗਾਉਣ ਦੀ ਲੋੜ ਹੈ ਤੇ ਅਸੀਂ ਬੇਅਣਖੀ ਦੀ ਨੀਂਦਰ ਸੁੱਤੇ ਰਹਿੰਦੇ ਹਾਂ । ਤੇ ਜਦੋਂ ਦੋ ਇਨਸਾਨ ਆਪਣੀ ਮਨਮਰਜ਼ੀ ਨਾਲ ਆਪਣਾ ਜੀਵਨ ਸਾਥੀ ਚੁਣ ਲੈਂਦੇ ਹਨ ਤਾਂ ਅਣਖ ਦੇ ਨਾਂ 'ਤੇ ਕਤਲ ਕਰਨ ਲੱਗ ਪਏ ਹਾਂ, ਹੈਵਨੀਅਤ ਦਾ ਨੰਗਾ ਨਾਚ ਹੋ ਰਿਹਾ ਹੈ ਅਣਖ਼ ਦੇ ਨਾਂ 'ਤੇ..... ਕਿਹੜੇ ਰਾਹ ਤੁਰ ਪਏ ਹਾਂ ਅਸੀਂ.....

ਜੇ ਇਤਿਹਾਸ 'ਤੇ ਸਰਸਰੀ ਜਿਹੀ ਮਾਰੀਏ ਤਾਂ ਪਤਾ ਚਲਦਾ ਹੈ ਕਿ ਮੈਸੋਪਟਾਮੀਆਂ ਸਭਿਅਤਾ ਵਿਚ 1075 ਈ.ਪੂ. ਅਸਾਈਰੀਅਨ ਲਾਅ ਸੀ ਜਿਸ ਅਨੁਸਾਰ ਆਪਣਾ ਕੁਆਰਾਪਣ ਭੰਗ ਕਰਨ ਵਾਲੀ ਲੜਕੀ ਨੂੰ ਉਸਦਾ ਪਿਤਾ ਸਜ਼ਾ ਦੇਵੇਗਾ । ਇਸੇ ਤਰ੍ਹਾਂ 1790 ਈ.ਪੂ.ਬੇਬੀਲੋਨ ਚ ਕੋਡ ਆੱਫ ਹੈਮੁਰਾਬੀ ਜਾਰੀ ਕੀਤਾ ਗਿਆ ਜਿਸ ਅਨੁਸਾਰ ਪਰ ਪੁਰਸ਼ਗਾਮੀ ਜਾਂ ਪਰ ਇਸਤਰੀਗਾਮੀ ਨੂੰ ਪਾਣੀ 'ਚ ਡਬੋ ਕੇ ਮਾਰ ਦਿੱਤਾ ਜਾਂਦਾ ਸੀ । ਇਤਿਹਾਸ ਦੇ ਬਹੁਤ ਸਾਰੇ ਪੜਾਅ ਲੰਘ ਗਏ ਤੇ ਇਹ ਕਤਲੇਆਮ ਜ਼ਾਰੀ ਰਿਹਾ ਭਾਵੇਂ ਕਿ ਇਸਦੇ ਕਾਰਨ ਤੇ ਢੰਗ ਬਦਲਦੇ ਰਹੇ.....
ਵਿਸ਼ਵ ਪੱਧਰ 'ਤੇ ਤਿੰਨ ਕਾਰਨਾਂ ਕਰਕੇ ਅਣਖ਼ ਦੀ ਖ਼ਾਤਿਰ ਕਤਲ ਕੀਤੇ ਜਾਂਦੇ ਹਨ :
(ੳ) ਪਰਿਵਾਰ ਜਾਂ ਭਾਈਚਾਰੇ ਮਰਜ਼ੀ ਦੇ ਖਿਲਾਫ ਪਹਿਰਾਵਾ ਪਾਉਣਾ ਜਾਂ ਪ੍ਰਚਲਿਤ ਕਰਨਾ
(ਅ) ਪਰਿਵਾਰ ਦੀ ਮਰਜ਼ੀ ਅਨੁਸਾਰ ਵਿਆਹ ਨਾ ਕਰਵਾਉਣਾ ਜਾਂ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾਉਣਾ
(ੲ) ਕਿਸੇ ਮਰਦ ਜਾਂ ਔਰਤ ਨਾਲ ਕਾਮ ਕ੍ਰੀੜਾ ਕਰਨਾ

ਸਾਡੇ ਇਤਿਹਾਸ 'ਚ ਵੀ ਅਣਖ਼ ਦੀ ਖ਼ਾਤਿਰ ਕਤਲ ਬਹੁਤ ਵੱਡੇ ਪੱਧਰ 'ਤੇ ਹੋਏ ਮਿਲਦੇ ਹਨ । ਜੋ ਦੇਸ਼ ਵੰਡ ਦੇ ਸਮੇਂ 1947 ਤੋਂ ਲੈ ਕੇ 1950 ਦੇ ਦਰਮਿਆਨ ਵਾਪਰਦੇ ਹਨ । ਵੰਡ ਸਮੇਂ ਬਹੁਤ ਔਰਤਾਂ ਨੂੰ ਪਰਿਵਾਰ ਦੀ ਅਣਖ਼ ਨੂੰ ਬਚਾਉਣ ਦੇ ਨਾਂ 'ਤੇ ਆਪਣਿਆਂ ਵੱਲੋਂ ਹੀ ਜ਼ਬਰਦਸਤੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ।ਵੰਡ ਦੌਰਾਨ ਹੀ ਬਹੁਤ ਸਾਰੀਆਂ ਇਕ ਧਰਮ ਦੀਆਂ ਔਰਤਾਂ ਦੇ ਦੂਜੇ ਧਰਮ ਦੇ ਮਰਦਾਂ ਨਾਲ ਦੋਹਾਂ ਮੁਲਕਾਂ 'ਚ ਜ਼ਬਰਦਸਤੀ ਵਿਆਹ ਕੀਤੇ ਗਏ ਤੇ ਜਦੋਂ ਇਹਨਾ ਔਰਤਾਂ ਨੂੰ ਆਪਣੇ ਆਪਣੇ ਮੁਲਕ ਵਾਪਿਸ ਜਾਣ ਦਾ ਮੌਕਾ ਮਿਲਿਆ ਤਾਂ ਇਕ ਵਾਰ ਫੇਰ ਇਹਨਾਂ ਨੂੰ ਅਣਖ਼ ਨੇ ਮਰਵਾ ਦਿੱਤਾ । ਇਸ ਪੱਖੋਂ ਦੇਸ਼ ਵੰਡ ਆਧੁਨਿਕ ਭਾਰਤ ਦੇ ਇਤਿਹਾਸ ਦਾ ਖ਼ੌਫ਼ਜ਼ਦਾ ਤੇ ਖ਼ਤਰਨਾਕ ਸਮਾਂ ਸੀ।

ਜੋਕੇ ਸਮੇਂ 'ਚ ਖਾਸਕਰ ਭਾਰਤ ਦੇ ਪ੍ਰਸੰਗ 'ਚ ਅਣਖ਼ ਦੀ ਖ਼ਾਤਿਰ ਕਤਲ ਇਕ ਅਜਿਹੀ ਮੌਤ ਹੈ ਜੋ ਪਰਿਵਾਰ ਜਾਂ ਸਕੇ ਸਬੰਧੀਆਂ ਵੱਲੋਂ ਉਸ ਔਰਤ ਨੂੰ ਦਿੱਤੀ ਜਾਂਦੀ ਹੈ ਜੋ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ ਵਿਆਹ ਕਰਵਾਉਂਦੀ ਹੈ ਜਾਂ ਜੋ ਆਪਣੇ ਹੀ ਗੋਤ 'ਚ ਜਾਂ ਹੋਰ ਜਾਤ 'ਚ ਵਿਆਹ ਕਰਵਾਉਂਦੀ ਹੈ ।ਪਰ ਅਣਖ਼ ਦੀ ਖ਼ਾਤਿਰ ਕਤਲ ਦੇ ਵਧੇਰੇ ਮਾਮਲੇ ਅੰਤਰਜਾਤੀ ਵਿਆਹ ਕਰਵਾਉਣ ਕਰਕੇ ਸਾਹਮਣੇ ਆਉਂਦੇ ਹਨ ਜੋ ਬਹੁਤ ਹਿੰਸਕ ਹੁੰਦੇ ਹਨ ਖਾਸਕਰ ਓਦੋਂ ਜਦੋਂ ਕੁੜੀ ਕਿਸੇ ਦਲਿਤ ਜਾਂ ਕਥਿਤ ਨੀਂਵੀ ਜਾਤ ਦੇ ਲੜਕੇ ਨਾਲ ਵਿਆਹ ਕਰਵਾਉਂਦੀ ਹੈ । ਵਧੇਰੇ ਕਤਲ ਓਥੇ ਹੁੰਦੇ ਹਨ ਜਿਥੇ ਖਾਪ ਪੰਚਾਇਤਾਂ ਦਾ ਸਿੱਕਾ ਚਲਦਾ ਹੈ । ਭਾਵ ਜਾਤ ਇਸ ਵਰਤਾਰੇ ਦੇ ਵਾਪਰਨ ਦਾ ਮੁੱਖ ਕਾਰਨ ਹੈ ।

ਯੂਨਾਈਟਡ ਨੇਸ਼ਨਜ ਪਾੱਪੂਲੇਸ਼ਨ ਫੰਡ ਦੇ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿਚ ਹਰ ਸਾਲ 5,000 ਤੋਂ ਵੀ ਵੱਧ ਇਨਸਾਨ ਅਣਖ਼ ਦੀ ਖ਼ਾਤਿਰ ਕਤਲ ਕਰ ਦਿੱਤੇ ਜਾਂਦੇ ਹਨ ।ਏਸ਼ੀਅਨ ਲੋਕ ਇਸ ਮਾਮਲੇ ਕਾਰਨ ਵਧੇਰੇ ਚਰਚਾ 'ਚ ਹਨ । ਬਰਤਾਨੀਆਂ 'ਚ ਸਾਲ 2004 ਤਕ 117 ਕੇਸ ਅਜਿਹੇ ਹਨ ਜਿਨ੍ਹਾਂ ਅਨੁਸਾਰ ਏਸ਼ੀਅਨ ਲੋਕਾਂ ਨੇ ਆਪਣੀਆਂ ਜੁਆਨ ਧੀਆਂ ਨੂੰ ਅਣਖ਼ ਦੇ ਨਾਂ 'ਤੇ ਕਤਲ ਕਰ ਦਿੱਤਾ ।ਭਾਰਤ ਵਿਚ ਅਜਿਹੇ ਕਤਲਾਂ ਦਾ ਭਾਵੇਂ ਕੋਈ ਦਫਤਰੀ ਰਿਕਾਰਡ ਨਹੀਂ ਪਰ ਹਰ ਸਾਲ ਅੰਦਾਜ਼ਨ 1,000 ਲੋਕਾਂ ਦੀ ਅਣਖ਼ ਦੇ ਨਾਂ 'ਤੇ ਬਲੀ ਦਿੱਤੀ ਜਾਂਦੀ ਹੈ। ਅਜਿਹੇ ਕਤਲ ਮੁੱਖ ਤੌਰ 'ਤੇ ਦਿੱਲੀ,ਰਾਜਸਥਾਨ, ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ 'ਚ ਹੁੰਦੇ ਹਨ। ਸ਼ਕਤੀ ਵਾਹਿਨੀ ਨਾਂ ਦੀ ਗੈਰ ਸਰਕਾਰੀ ਸੰਸਥਾ ਦੁਆਰਾ ਕੀਤੇ ਗਏ ਸਰਵੇਖਣ ਅਨੁਸਾਰ 560 ਕੇਸਾਂ ਵਿਚੋਂ 89 ਫੀਸਦੀ ਜਿਨ੍ਹਾਂ ਕੇਸਾਂ 'ਚ ਪੀੜਿਤ ਜੋੜਿਆਂ ਨੇ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ ਵਿਆਹ ਕਰਵਾਏ ਸਨ।

ਣਖ਼ ਦੇ ਨਾਂ 'ਤੇ ਹੁੰਦੀ ਹੈਵਾਨੀਅਤ ਤੋਂ ਸਿਰਫ ਔਰਤਾਂ ਹੀ ਕਤਲ ਨਹੀਂ ਹੁਦੀਆਂ ਬਲਕਿ ਮਰਦ ਵੀ ਮਾਰੇ ਜਾਂਦੇ ਹਨ । ਸਾਲ 2002 ਦੇ ਅੰਕੜਿਆਂ ਮੁਤਾਬਿਕ ਪਾਕਿਸਤਾਨ 'ਚ ਅੰਦਾਜ਼ਨ 245 ਔਰਤਾਂ ਤੇ 137 ਮਰਦ 'ਕਾਰੋ ਕਾਰੀ' ਦੇ ਨਾਂ ਨਾਲ ਕਤਲ ਕਰ ਦਿੱਤੇ ਗਏ । ਅਣਖ਼ ਦੀ ਖਾਤਿਰ ਹੋ ਰਿਹਾ ਕਤਲੇਆਮ ਹੁਣ ਮੋੜਵਾਂ ਰੂਪ ਵੀ ਅਖਤਿਆਰ ਕਰ ਰਿਹਾ ਹੈ । ਜਿਸ ਵਿਚ ਪ੍ਰੇਮੀ ਜੋੜੇ ਮੋੜਵੇਂ ਰੂਪ 'ਚ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਤਲ ਕਰਨ ਦੇ ਰਾਹ ਤੁਰ ਪਏ ਹਨ । ਅਜਿਹਾ ਵਾਪਰਨਾ ਸੁਭਾਵਿਕ ਹੈ ਕਿਉਂਕਿ ਮਨੁੱਖ ਨਾ ਚਾਹੁੰਦਿਆਂ ਵੀ ਜਦੋਂ ਆਪਣਾ ਖ਼ਤਰਾ ਟਾਲਦਾ ਹੈ ਤਾਂ ਹੋਰ ਖ਼ਤਰੇ ਸਹੇੜ ਲੈਦਾਂ ਹੈ ।

ਣਖ਼ ਦੇ ਨਾਂ 'ਤੇ ਕੀਤਾ ਕਤਲ ਕਾਨੂੰਨ ਅਨੁਸਾਰ ਕਤਲ ਹੀ ਹੈ ਤੇ ਇਹਦੇ ਲਈ ਸਜ਼ਾ ਪੱਖੋਂ ਕੋਈ ਛੋਟ ਨਹੀਂ ਬਲਕਿ ਜਿਹੜੇ ਕਤਲ ਜ਼ਿਆਦਾ ਬੇਰਹਿਮੀ ਨਾਲ ਕੀਤੇ ਜਾਂਦੇ ਹਨ ਉਥੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ । ਜ਼ਿਕਰਯੋਗ ਹੈ ਕਿ ਅਜਿਹੇ ਕਤਲ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਉਹ ਅਖੌਤੀ ਬੇਇੱਜ਼ਤੀ ਦਾ ਦਾਗ ਇਸ ਤਰ੍ਹਾਂ ਧੋ ਲੈਣਗੇ ਪਰ ਵਾਪਰਦਾ ਇਸਦੇ ਬਿਲਕੁਲ ਉਲਟ ਹੈ, ਨਾ ਸਿਰਫ ਉਹ ਕਿਸੇ ਦੀ ਜ਼ਿੰਦਗੀ ਖ਼ਤਮ ਕਰ ਦਿੰਦੇ ਹਨ ਬਲਕਿ ਖ਼ੁਦ ਵੀ ਕੈਦ ਕੱਟਦੇ ਹਨ ਤੇ ਉਮਰ ਭਰ ਆਪਣੇ ਆਪ ਨੂੰ ਗੁਨਾਹਗਾਰ ਵੀ ਸਮਝਦੇ ਰਹਿੰਦੇ ਹਨ । ਓਹੀ ਸਮਾਜ, ਜਿਸ 'ਚ ਆਪਣੀ ਨੱਕ ਸਲਾਮਤ ਰੱਖਣ ਲਈ ਲੋਕ ਕਤਲ ਕਰਦੇ ਹਨ, ਕਾਤਲਾਂ ਨੂੰ ਕੁੜੀਮਾਰ ਵੀ ਕਹਿੰਦਾ ਰਹਿੰਦਾ ਹੈ । ਭਾਵ ਇਨਸਾਨ ਵੀ ਖੋ ਲੈਂਦੇ ਹਨ ਤੇ ਮਾਣ ਵੀ । ਪੱਲੇ ਰਹਿ ਜਾਂਦਾ ਹੈ ਸਿਰਫ ਪਛਤਾਵਾ । ਇਹ ਮਾਮਲਾ ਓਵੇਂ ਹੀ ਹੈ ਜਿਵੇਂ ਅੱਜ ਤੋਂ ਕਈ ਦਹਾਕੇ ਪਹਿਲਾਂ ਸਤੀ ਪ੍ਰਥਾ ਨੂੰ ਜਾਇਜ਼ ਸਮਝਦੇ ਲੋਕਾਂ ਲਈ ਵਿਧਵਾ ਹੋਈ ਔਰਤ ਨੂੰ ਸਤੀ ਕਰਨਾ ਜਿੰਨਾ ਕੁ ਸਹੀ ਲਗਦਾ ਸੀ ਓਨਾ ਹੀ ਕੁਝ ਲੋਕਾਂ ਨੂੰ ਅਣਖ਼ ਦੀ ਖਾਤਿਰ ਕਤਲ ਜਾਇਜ਼ ਲੱਗਦਾ ਹੈ । ਜਿਵੇਂ ਇਤਿਹਾਸ ਨੇ ਇਹ ਦਿਖਾ ਦਿੱਤਾ ਹੈ ਕਿ ਸਤੀ ਪ੍ਰਥਾ ਵੀ ਪਸ਼ੂਪੁਣਾ ਸੀ ਓਵੇਂ ਅਣਖ਼ ਦੀ ਖਾਤਿਰ ਕਤਲ ਵੀ ਇਤਿਹਾਸ ਦੇ ਪੰਨਿਆਂ ਉੱਤੇ ਪਸ਼ੂਪੁਣੇ ਵਜੋਂ ਦਰਜ਼ ਹੋਣਗੇ । ਸ਼ਾਇਦ ਅਜਿਹੀਆਂ ਹਾਲਤਾਂ ਬਾਰੇ ਹੀ ਸ਼ਾਇਰਾ ਸਾਰਾ ਸ਼ਗੁਫ਼ਤਾ ਨੇ ਲਿਖਿਆ ਹੈ :

ਅਸੀਂ ਅੱਜ ਵੀ ਸਤੀ ਹੋ ਰਹੀਆਂ
ਬਸ ਚਿਖ਼ਾ ਦਾ ਅੰਦਾਜ਼ ਬਦਲ ਗਿਆ ਹੈ

ਕੇਂਦਰ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਅਜਿਹੀ ਹੈਵਾਨੀਅਤ ਨੂੰ ਰੋਕਣ ਲਈ ਕਾਨੂੰਨ ਬਣਾਉਣ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ । ਕੁਝ ਰਾਜ ਸਰਕਾਰਾਂ ਨੇ ਅਜਿਹੇ ਕਤਲੇਆਮ ਨੂੰ ਰੋਕਣ ਲਈ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਹਿਫ਼ਾਜ਼ਤ ਦਾ ਪ੍ਰਬੰਧ ਵੀ ਕੀਤਾ ਹੈ,ਜਿਨ੍ਹਾਂ 'ਚ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ ਕਿ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਨੂੰ ਛੇ ਹਫ਼ਤੇ ਦੀ ਠਹਿਰ ਸਰਕਾਰੀ ਗੈਸਟ ਹਾਉਸਾਂ ਜਾਂ ਨੋਟੀਫਾਈ ਕੀਤੇ ਥਾਵਾਂ 'ਤੇ ਮੁਹੱਈਆ ਕਰਵਾਈ ਜਾਵੇਗੀ । ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ 25 ਹਜ਼ਾਰ ਰੁਪਏ ਦੀ ਗਰਾਂਟ, ਜਿਸ ਵਿਚ ਭਾਂਡੇ ਤੇ ਘਰੇਲੂ ਵਰਤੋਂ ਦਾ ਸਮਾਨ ਵੀ ਹੁੰਦਾ ਹੈ, ਦਾ ਵੀ ਪ੍ਰਬੰਧ ਹੈ।

ਕਾਨੂੰਨਨ ਵੀ, ਸਮਾਜਿਕ ਤੇ ਵਿਗਿਆਨਕ ਤੌਰ 'ਤੇ ਵੀ ਅੰਤਰਜਾਤੀ ਵਿਆਹ ਸਮਾਜ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ।ਇਹਦੇ ਨਾਲ ਸਮਾਜ ਲਈ ਸਭ ਤੋਂ ਵੱਡੀ ਅਲਾਮਤ ਜਾਤ-ਪਾਤ ਦੀ ਜ਼ਹਿਰ ਘਟੇਗੀ ਜਿਹੜੀ ਸਦੀਆਂ ਤੋਂ ਭਾਰਤੀ ਸਮਾਜ ਦੇ ਮੱਥੇ ਦਾ ਕਲੰਕ ਹੈ ਅਤੇ ਵਿਕਾਸ, ਅਖੰਡਤਾ,ਨੈਤਿਕਤਾ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਹੈ। ਆਰਥਿਕ ਬਰਾਬਰਤਾ ਆ ਸਕੇਗੀ। ਮਨੁੱਖੀ ਨਸਲ 'ਚ ਨਵੇਂ ਗੁਣ ਪੈਦਾ ਹੋ ਸਕਣਗੇ । ਸਭ ਤੋਂ ਵੱਡੀ ਗੱਲ ਆਮ ਮਨੁਖ ਮੌਤ ਦੇ ਖ਼ੌਫ ਤੋਂ ਬੇਖ਼ੌਫ ਹੋ ਕੇ ਕੁਝ ਨਵਾਂ ਸਿਰਜ ਸਕੇਗਾ ਅਤੇ ਅਸੀਂ ਦੋ ਇਨਸਾਨਾਂ ਨੂੰ ਮਨ ਮਰਜ਼ੀ ਤੇ ਆਜ਼ਾਦੀ ਨਾਲ ਜਿਉਣ ਦਾ ਹੱਕ ਦੇ ਰਹੇ ਹੋਵਾਂਗੇ।

ਯਾਦ ਰੱਖਣ ਵਾਲੀ ਗੱਲ ਹੈ ਕਿ ਸਮਾਜ ਪਰਿਵਰਤਣ ਤੇ ਵਿਕਾਸ ਦੇ ਜਿਸ ਦੌਰ 'ਚੋਂ ਲੰਘ ਰਿਹਾ ਹੈ,ਉਦੋਂ ਪਿਆਰ ਵਿਆਹ ਜਾਂ ਮਨ ਮਰਜ਼ੀ ਦੇ ਵਿਆਹ ਜਾਂ ਅੰਤਰਜਾਤੀ ਵਿਆਹ ਨੂੰ ਰੋਕਣਾ ਅਸੰਭਵ ਹੈ । ਇਸ ਵਰਤਾਰੇ ਨੇ ਵਾਪਰ ਕੇ ਰਹਿਣਾ ਹੈ । ਇਸ ਨੂੰ ਨਾ ਅਖੌਤੀ ਅਣਖ਼ ਰੋਕ ਸਕਦੀ ਹੈ ਤੇ ਨਾ ਹੀ ਖਾਪ ਪੰਚਾਇਤਾਂ । ਫੈਸਲਾ ਸਾਡੇ ਹੱਥ ਹੈ ਕਿ ਇਸ ਕਤਲੇਆਮ ਨੂੰ ਰੋਕ ਕੇ ਇਨਸਾਨੀਅਤ ਦੇ ਹੱਕ ਖਲੋਣਾ ਹੈ ਜਾਂ ਕਾਤਲਾਂ ਦਾ ਸਾਥ ਦੇ ਕੇ ਇਤਿਹਾਸ ਦੇ ਮੁਜਰਿਮ ਬਣਨਾ ਹੈ।

ਪਰਮਜੀਤ ਸਿੰਘ ਕੱਟੂ ,ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਸਰਚ ਸਕਾਲਰ ਹਨ।ਕਿਸੇ ਸਮੇਂ ਸਾਹਿਤ ਦੀ ਰਾਜਧਾਨੀ ਤੇ 'ਹਰੇ ਘਾਹ ਦਾ ਜੰਗਲ' ਕਹੇ ਜਾਂਦੇ ਬਰਨਾਲੇ ਇਲਾਕੇ ਦੇ ਪਿੰਡ ਕੱਟੂ ਨਾਲ ਸਬੰਧ ਰੱਖਦੇ ਹਨ।ਕਵਿਤਾ ਲਿਖ਼ਣ ਤੇ ਸੁਣਨ ਦੇ ਸ਼ੌਕੀਨ ਵੀ ਹਨ।ਉਹਨਾਂ ਨੂੰ ਫੋਨ ਦੀ ਘੰਟੀ ਖੜ੍ਹਕਾ ਕੇ ਯੂਨੀਵਰਸਿਟੀ ਲਾਇਬਰੇਰੀ ਦੇ ਆਲੇ ਦੁਆਲੇ ਫੜਿਆ ਜਾ ਸਕਦਾ ਹੈ।
ਮੋ. 94631 24131
pkattu@yahoo.in

11 comments:

  1. ਅੰਬੇਦਕਰ ਨੇ ਸਮਾਜਿਕ ਕ੍ਰਾਂਤੀ ਬਾਰੇ ਸ਼ਾਨਦਰ ਲਿਖਿਆ ਹੈ,ਉਹ ਕਹਿੰਦੇ ਹਨ,ਹਰ ਸਫਲ ਸਿਆਸੀ ਕ੍ਰਾਂਤੀ ਸਮਾਜਿਕ ਕ੍ਰਾਂਤੀਆਂ ਵਿਚੋਂ ਹੋ ਕੇ ਗੁਜ਼ਰਦੀ ਹੈ।ਮੈਨੂੰ ਲਗਦਾ ਹੈ ਕਿ ਭਾਰਤ ਵਰਗੇ ਥਾਂ 'ਤੇ ਸਿਆਸੀ ਕ੍ਰਾਂਤੀਆਂ ਦਾ ਅਧਾਰ ਸਮਾਜਿਕ ਕ੍ਰਾਂਤੀਆਂ ਹੋਣੀਆਂ ਚਾਹੀਦੀਆਂ ਹਨ।ਪਰ ਦੁਖ਼ਦ ਗੱਲ ਹੈ ਬਹੁਤ ਸਾਰੇ ਲੋਕ ਸਮਾਜਿਕ ਤਬਦੀਲੀ ਬਾਰੇ ਥਰੈਟੀਕਲ ਅਕੈਡਮਿਕ ਅਪਰੋਚ ਲੈ ਕੇ ਚਲਦੇ ਹਨ।ਇਥੇ ਸਵਾਲ ਉਹਨਾਂ ਦੀ ਸਿਆਸੀ ਗੈਰ ਇਮਾਨਦਾਰੀ ਦਾ ਨਹੀਂ ਹੈ,ਸਵਾਲ ਪਿਛਲੀਆਂ ਦੋ ਸਦੀਆਂ 'ਚ ਹੋਈਆਂ ਤੇ ਪਛੜੀਆਂ ਕ੍ਰਾਂਤੀਆਂ ਦੇ ਕਾਰਨਾਂ ਦਾ ਹੈ..?ਜਿੱਥੇ ਸਿਆਸੀ ਏਜੰਡੇ ਨਾਲ ਚਲਦੀਆਂ ਸਟੇਟਾਂ ਢਹਿਢੇਰੀ ਹੋਣ ਦੇ ਨਾਲ ਹੀ ਸਾਰੇ ਦੇ ਸਾਰੇ ਸਿਆਸੀ-ਸਮਾਜਿਕ ਬਦਲ ਵੀ ਢਹਿਢੇਰੀ ਹੋ ਗਏ..?ਇਸ ਲਈ ਵਿਸ਼ਲੇਸ਼ਨ ਜ਼ਰੂਰੀ ਹਨ।..........ਪਰਮਜੀਤ,ਗੁਲਾਮ ਕਲਮ ਨੰ ਚੰਗੀ ਰਚਨਾ ਦੇਣ ਲਈ ਧੰਨਵਾਦ...ਅਸਿਹਮਤੀ ਦੇ ਇਸ ਮੰਚ 'ਤੇ ਹਮੇਸ਼ਾ ਤੇਰਾ ਸਵਾਗਤ ਹੈ।

    ਯਾਦਵਿੰਦਰ ਕਰਫਿਊ

    ReplyDelete
  2. ਸਾਰੇ ਦੋਸਤਾਂ ਦਾ ਸ਼ੁਕਰੀਆ
    24-11-2010 ਰਾਤ 12 ਵਜੇ ਤਕ ਹੋਈ ਫੇਸਬੁੱਕ ਤੇ ਚਰਚਾ ਦੇ ਅੰਸ਼

    Iqbal's Profile
    Iqbal Gill
    ਅੰਤਰਜਾਤੀ ਵਿਆਹ ਸਮਾਜਿਕ ਵਿਕਾਸ ਵੱਲ ਅਹਿਮ ਕਦਮ
    ਅਣਖ਼ ਦੇ ਨਾਂ ’ਤੇ ਹੁੰਦੀ ਹੈਵਾਨੀਅਤ...
    ਅੰਤਰਜਾਤੀ ਵਿਆਹ ਸਮਾਜਿਕ ਵਿਕਾਸ ਵੱਲ ਅਹਿਮ ਕਦਮ
    networkedblogs.com
    .
    10 hours ago ·UnlikeLike · Comment · Share.
    You, Angrez Sekha and 4 others like this..
    Manav Sidhu good :)
    6 hours ago · LikeUnlike.
    Jagmeet Singh Josan Bhaji eh koi enni changi gal vi nahi...Jara gaur naal soch k dekhio
    5 hours ago · LikeUnlike.
    Iqbal Gill Jagmeet ji ਤੁਸੀਂ ਹੀ ਦੱਸੋ ਮੇਰੇ ਖਿਆਲ 'ਚ ਤਾਂ ਅਸੀਂ ਪਸ਼ੂਆਂ ਦੇ ਮਾਮਲੇ ਵਿਚ ਤਾਂ ਵਿਗਿਆਨਿਕ ਹੋ ਗਏ ਪਰ ਮਨੁਖ ਦੇ ਮਾਮਲੇ ਵਿਚ ਹਾਲੇ ਵੀ 18ਵੀਂ ਸਦੀ ਵਾਲੀ ਜੂਨ ਜਿਉਂਦੇ ਹਾਂ |
    5 hours ago · LikeUnlike · 1 personLoading....Jagmeet Singh Josan Bhaji thoda jiha deep jaayo ..tuhaade saawaal da jawaab tuhaanu aape hi labh painaa..
    4 hours ago · LikeUnlike.
    Iqbal Gill ਵੀਰ ਮੈਂ ਹਮੇਸ਼ਾ ਕਬੂਲ ਕੀਤਾ ਹੈ ਕਿ ਮੇਰੇ ਸਿਧੀ ਜਿਹੀ ਗੱਲ ਸਮਝ ਪੈਂਦੀ ਹੈ ਜੋ ਗਹਿਰੇ ਰਾਜ ਹਨ ਤੁਸੀਂ ਸਮਝਾ ਦੇਵੋ ਬਹੁਤ ਮਿਹਰਬਾਨੀ ਹੋਵੇਗੀ |
    3 hours ago · LikeUnlike.
    Jagmeet Singh Josan Vadde veer apne samaaj da pata tuhaanu? Gal sirf enni hai k aappa aj vi apnia betia te bhena nu apni izzat samjhde haa...Dunia bahut badli a veer g agge naalo..maa baap vi ajkal bachia di sunaan lag paye ne je gal sunan vaali hove te...Alla...d umar allad ee hundi hai te..Parents daughters nu vi sunde ne, Edda di koi ghal nahi. Gal othe vigad di hai, jithe totally incompatibility hove families vich. Baaki simple lafza vich ehi gal hai bahji bai je Mirza banna hor gal a.... te Sahiba de father da dukh feel karna ik hor gal a. I hope this makes sense..See More
    3 hours ago · LikeUnlike.

    ਚਲਦਾ......

    ReplyDelete
  3. This comment has been removed by the author.

    ReplyDelete
  4. 3 hours ago · LikeUnlike.Iqbal Gill ਮਿਰਜ਼ਾ ਸਾਹਿਬਾਂ ਦੀ ਉਦਾਹਰਨ ਨਾ ਦੇਵੋ ਕਿਰਪਾ ਕਰਕੇ ਉਸ ਨਾਲ ਅਸੀਂ ਅਤੀਤ ਵਿਚ ਝਾਕਦੇ ਹਾਂ, ਸਾਡੇ ਸਾਹਮਣੇ ਅੱਜ ਦੀਆਂ ਖਬਰਾਂ ਹਨ ਉਹ ਲੈ ਸਕਦੇ ਹੋ | ਅੱਜ ਦੇ ਬਾਪ ਦੀ ਕੀ ਫੀਲਿੰਗ ਹੈ ? ਮੇਰੀ ਬੇਟੀ ਜਵਾਨ ਹੋ ਰਹੀ ਹੈ ਮੇਰੇ ਕੰਮ ਦਾ ਸਵਾਲ ਹੈ ਇਸ ਲਈ ਪੁਛ ਰਿਹਾ ਹਾਂ
    2 hours ago · LikeUnlike.Iqbal Gill ਹਾਲਾਂਕਿ ਲਿਵਿੰਗ ਰਿਲੇਸ਼ਨਸ਼ਿਪ ਤੇ ਅਸੀਂ ਗੱਲ ਕਰ ਚੁੱਕੇ ਹਾਂ ਪਰ ਚਰਨਜੀਤ ਵੀਰ ਜੀ ਉਥੇ ਨਹੀਂ ਸਨ ਸੋ ਉਹ ਆਪਣਾ ਕੋਈ ਵੀ ਸਵਾਲ ਇਥੇ ਰਖ ਸਕਦੇ ਸਨ
    2 hours ago · LikeUnlike.Iqbal Gill ਇੱਕ ਬਿਨਤੀ : ਕਿਰਪਾ ਕਰਕੇ ਆਪਣੇ ਮਨ ਦੇ ਸਵਾਲ ਇਮਾਨਦਾਰੀ ਨਾਲ ਹਲ ਕਰਨ ਤੋਂ ਬਿਨਾ ਨਾ ਭੱਜੋ ਕਿਉਂਕਿ ਉਹ ਥਾਂ ਕੁਥਾਂ ਤੰਗ ਕਰਦੇ ਰਹਿੰਦੇ ਹਨ |
    2 hours ago · LikeUnlike · 1 personLoading....Charanjeet Singh Teja ਇਕਬਾਲ ਜੀ ਤੁਹਾਡਾ ਸੱਦਾ ਮਿਲਿਆ ...ਚਰਚਾ 'ਚ ਸ਼ਾਮਲ ਹੋਣ ਦਾ ਦੰਨਵਾਦ .ਮੈਂ ਪੂਰੀ ਇਮਨਦਾਰੀ ਨਾਲ ਚਰਚਾ 'ਚ ਹਿੱਸਾ ਲਵਾਂਗਾ ....ਪਰ ਜੇ ਫਿਰ ਉਹੀ ਪੁਰਾਣੀ ਘੜਮੱਸ ਹੋਣ ਲੱਗ ਗਈ ਲੇਬਲਿੰਗ ਹੋਣ ਲੱਗ ਪਈ ਤਾਂ ਮੈਂ ਵੀ ਉਵੇਂ ਹੀ ਚੱਲਾਂਗਾ ਜਿਵੇਂ ਚੱਲਦਾ ਹੁੰਦਾ । ਬਾਕੀ ਇਤੇ ਮੇਰੇ ਵੱਲੋਂ ਦਿੱਤੇ ਵਿਚਾਰ ਮੇਰੇ ਹੋਣਗੇ ਨਾ ਕਿ ਕਿਸੇ ਧਿਰ ਦੇ ਜਿਵੇਂ ਜੱਟਾਂ ਦੇ , ਸਿੱਖਾਂ ਦੇ ਖਾਲਿਸਤਾਨੀਆਂ ਦੇ ਜਾਂ ਹਠਧਰਮੀਆਂ ਦੇ .........ਜੇ ਤੁਸੀ ਸਮਝਦੇ ਹੋ ਕਿ ਮੈਂ ਠੀਕ ਕਹਿ ਰਿਹਾ ਹਾ ਮੇਰੀਆਂ ਸ਼ਰਤਾ ਜਾਇਜ਼ ਹਨ ਤੇ ਆਪਣੀ ਹਾ ਭੇਜੋ........
    2 hours ago · LikeUnlike.Iqbal Gill ਚਰਨਜੀਤ ਵੀਰ ਜੀ ਇਥੇ ਇਹ ਗੱਲ ਤੁਸੀਂ ਉਠਾਈ ਹੈ, ਹਾਲੇ ਤੱਕ ਨਹੀਂ ਸੀ, ਅਸੀਂ ਕੁਝ ਭਰਮਾਂ ਦੇ ਸ਼ਿਕਾਰ ਹਾਂ ਉਸ ਕਰਕੇ ਲੱਗ ਸਕਦਾ ਹੈ | ਖੈਰ ਚਲੋ ਛੱਡੋ

    ReplyDelete
  5. Iqbal Gill ਵੀਰ ਜਗਮੀਤ ਜੀ ਦਾ ਵਿਚਾਰ ਹੈ "aappa aj vi apnia betia te bhena nu apni izzat samjhde haa" ਸੋਹਣਾ ਸਵਾਲ ਹੈ ਪਰ ਇਸਤੇ ਸੋਚਣਾ ਇਹ ਹੈ ਕਿ ਉਹ ਖੁਦ ਕੀ ਹਨ (ਇੱਕ ਵਸਤੂ?) ਕੀ ਅਸੀਂ ਉਹਨਾਂ ਨੂੰ ਨਿਰਜੀਵ ਕਰ ਰਹੇ ਹਾਂ ?
    2 hours ago · LikeUnlike.Charanjeet Singh Teja ਕੁਝ ਸ਼ਪੱਸ਼ਟ ਕਰ ਲਿਆ ਜਾਵੇ .......

    ਅੰਤਰ ਜਾਤੀ ਤੋਂ ਜੋ ਮੈਂ ਅਰਥ ਲੈਂਦਾ ਹਾ ੁੳਹ ਇਹ ਹੈ ਕਿ ਹਿੰਦੂ ਧਰਮ ਦੇ ਅੰਦਰ ਜਾਤੀਆਂ ਦਾ ਆਪਸੀ ਵਿਆਹ , ਸਿੱਖਾਂ ਦੇ ਅੰਦਰ ਇੱਕ ਜਾਤੀ ਦਾ ਦੂਜੀ ਜਾਤੀ 'ਚ ਵਿਆਹ । ਇਹ ਚਰਚਾ ਅੰਤਰ ਧਰਮ ਬਾਰੇ ਤਾਂ ਨਹੀਂ .........?
    2 hours ago · LikeUnlike · 1 personLoading....Charanjeet Singh Teja ਜਗਮੀਤ ਜੀ ਦੀ ਗੱਲ ਨੂੰ ਪਾਸੇ ਰੱਖ ਲਿਆ ਜਵੇ , ਹਰ ਬੰਦੇ ਦੀ ਵੱਖਰੀ ਵਿਚਾਰ ਹੈ ...ਧੜੇ ਬਣਾਉਣ ਨਾਲੋਂ ਆਪੋ ਆਪਣੀ ਗੱਲ ਰੱਖੀ ਜਾਵੇ ਤਾਂ ਚੰਗਾ ਹੈ । ਉਨ੍ਹਾਂ ਦੀ ਗੱਲ ਦਾ ਜਵਾਬ ਉਹ ਦੇਣਗੇ
    2 hours ago · LikeUnlike.Iqbal Gill ਇੱਕ ਮਨੁਖ ਦੇ ਦੂਜੇ ਮਨੁਖ ਨਾਲ ਸੰਬੰਧਾਂ ਬਾਰੇ ਹੈ ਵੀਰ ਜੀ |
    2 hours ago · LikeUnlike.Charanjeet Singh Teja ਫਿਰ ਅਸੀ ਇਸ ਨੂੰ ਅੰਤਰ ਜਾਤੀ ਨਾ ਕਹੀਏ....ਅਸਲ 'ਚ ਮਨੁਖ ਪੈਰ ਪੈਰ ਤੇ ਵੰਡਿਆ ਹੋਇਆ ਏ ...ਸਭ ਤੋਂ ਵੱਡਾ ਅਧਾਰ ਆਰਥਕ ਹੈ ....ਤੇ ਸਭ ਤੋਂ ਪ੍ਰਭਵਸ਼ਾਲੀ ਅਧਾਰ ਜਾਤੀ ਦਾ ਹੈ ਵੈਸੇ ਮਨੁਖ ਧਰਮ , ਰੰਗ, ਨਸਲ ਤੇ ਕਈ ਹੋਰ ਤਰ੍ਹਾਂ ਨਾਲ ਵੰਡਿਆ ਹੋਇਆ ਹੈ , ਆਉ ਆਰਥਕਤਾ, ਨਸਲ ਜਾਤ ਧਰਮ ਰੰਗ ਤੋਂ ਬਾਹਰ ਕਰਾਏ ਜਾਣ ਵੱਲੇ ਵਿਆਹਾਂ ਤੇ ਚਰਚਾ ਕਰੀਏ .........

    ReplyDelete
  6. 2 hours ago · LikeUnlike · 1 personRector Kathuria likes this..Iqbal Gill ਇਸ ਤਰਾਂ ਵੀ ਆਖ ਸਕਦੇ ਹੋ
    2 hours ago · LikeUnlike.Charanjeet Singh Teja ਮੈਨੂੰ ਲੱਗਦਾ ਗੱਲ ਮੁੰਡੇ ਦੀ ਹੋਵੇ ਜਾਂ ਕੁੜੀ ਦੀ ਆਪਣੀ ਜਾਤ ਧਰਮ ਜਾਂ ਨਸਲ ਤੋਂ ਬਾਹਰ ਵਿਆਹ ਕਰਵਾਉਣ ਤੇ ਰੌਲਾ ਤਾਂ ਦੋਹਾ ਦਾ ਹੀ ਪੈਂਦਾ ਹੈ ..ਪਰ ਕੁੜੀ ਦੀ ਗੱਲ ਅਣਖ ਨਾਲ ਜੁੜੀ ਹੋਣ ਕਰਕੇ ਕਤਲ ਜਾਂ ਇਸ ਤੋਂ ਵੀ ਘਿਨਾਉਣੀਆਂ ਕਾਰਵਾਈਆਂ ਸਾਹਮਣੇ ਆਉਂਦੀਆਂ ਨੇ ...ਕਿਉਂ ਨਾ ਅਣਖ ਨੂੰ ਵੀ ਪ੍ਰਭਾਸ਼ਤ ਕਰ ਲਿਆ ਜਾਵੇ ..........ਤੁਸੀ ਦੱਸੋਗੇ ਕਿ ਤੁਹਾਡੀ ਨਜ਼ਰ 'ਚ ਅਣਖ ਕੀ ਚੀਜ਼ ਹੈ?
    about an hour ago · LikeUnlike · 1 personLoading....Iqbal Gill ਅੰਤਰ ਜਾਤੀ ਵਿਆਹ (ਜੋ ਦੋ ਧਿਰਾਂ ਦੀ ਰਜ਼ਾਮੰਦੀ ਤੇ ਅਧਾਰਿਤ ਹੋਵੇ) ਨੂੰ ਲੈਕੇ ਆੜੇ ਆਈ ਅਣਖ "ਅਹੰ" ਤੋਂ ਸਿਵੇ ਕੁਝ ਨਹੀਂ ਹੋ ਸਕਦੀ ਕਿਉਂਕਿ ਜੋ ਗੱਲ ਖੁਸ਼ੀ ਦੇਣ ਵਾਲੀ ਹੈ ਉਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਤੇ ਸੰਬੰਧ ਦੀ ਪਰਿਭਾਸ਼ਾ ਨਫਰਤ ਕਰ ਦਿੱਤੀ ਜਾਂਦੀ ਹੈ |
    about an hour ago · LikeUnlike · 1 personLoading....Charanjeet Singh Teja ਮੈਂ ਅਣਖ ਦੀ ਆਪਣੀ ਪਰਿਭਾਸ਼ਾ ਬਾਅਦ 'ਚ ਦੇਵਾਂਗਾ ....ਪਹਿਲਾਂ ਇਹ ਵੀ ਵਿਚਾਰ ਲਿਆ ਜਾਵੇ ਕਿ ਦੋ ਧਿਰਾਂ ਕੌਣ ਹਨ, ਕਾਨੂੰ ਤੌਰ ਤੇ ਉਨ੍ਹਾਂ ਦੀ ਉਮਰ ਹੱਦ 18 ਸਾਲ ਹੋਣੀ ਚਾਹੀਦੀ ਹੈ ਤਾ ਕਿ ਉਹ ਆਪਣਾ ਭਲਾ ਬੁਰਾ ਵਿਚਾਰ ਸਕਣ ...ਕੀ ਤੁਸੀ ਇਸ ਦੋਵਾਂ ਧਿਰਾਂ ਦੇ ਫੈਸਲੇ ਦੀ ਪਕਿਆਈ ਲਈ ਉਮਰ ਹੱਦ ਦੇ ਮਿਥੇ ਜਾਣ ਨੂੰ ਮੰਨਦੇ ਹੋ
    about an hour ago · LikeUnlike.Iqbal Gill ਮੰਨ ਲੈਂਦੇ ਹਾਂ | ਜਿਵੇਂ ਖੱਬੇ ਚਲਣ ਦਾ ਨਿਯਮ ਮੰਨੀਦਾ ਹੈ ਹਾਲਾਂਕਿ ਇਹ ਵੀ ਅਪ੍ਰਸੰਗਿਕ ਹੈ ਕਿਉਂਕਿ ਛੋਟੀ ਉਮਰ ਦੇ ਸਹੀ ਫੈਸਲੇ ਵੀ ਦੁਨੀਆਂ ਨੇ ਦੇਖੇ ਨੇ |
    about an hour ago · LikeUnlike.Charanjeet Singh Teja ਆਪਣੀ ਚਰਚਾ ਇਥੇ ਉਲਜ ਕੇ ਨਾ ਰਹਿ ਜਾਵੇ ਸਾਨੂੰ ਅੱਗੇ ਚਲਣਾ ਚਾਹੀਦਾ ਹੈ ..ਵੈਸੇ ਜਦੋਂ ਅਸੀ ਸਮਾਜ ਬਾਰੇ ਕੋਈ ਗੱਲ ਕਰਦੇ ਹਾਂ ਤਾਂ ਕੁਝ ਵਿਅਕਤੀਗਤ ਉਦਮਾਂ ਜਾਂ ਮੀਡੀਆਂ ਨਾਲ ਸਿਰਜੀਆਂ ਉਦਾਹਰਨਾ ਨਾਲੋਂ ਸਾਨੂੰ ਸਮਾਜ ਦੇ ਵੱਡੇ ਤਬਕੇ 'ਚ ਕੀ ਹੁੰਦਾ ਹੈ ਉਸ ਬਾਰੇ ਸੋਚਣਾ ਚਾਹੀਦਾ ਹੈ ..ਮੈਨੂੰ ਆਪਣੇ ਸਣੇ 18 ਸਾਲ ਤੋਂ ਪਹਿਲਾਂ ਵਾਲੀ ਉਮਰ ਕੱਚੀ ਹੀ ਲੱਗਦੀ ਹੈ .......ਤੇ ਸਰਕਾਰ ਦਾ ਇਹ ਫੇਸਲਾ ਵੀ ਗਲਤ ਨਹੀਂ ਲੱਗਦਾ
    about an hour ago · LikeUnlike.Charanjeet Singh Teja ਅਪ੍ਰਸੰਗਕ ਹੋਣ ਦੇ ਬਾਵਜੂਦ ਵੀ ਤੁਸੀ ਜੇ ਇਹ ਮੰਨ ਲੈਂਦੇ ਉ ਕਿ 18 ਸਾਲ ਤੋਂ ਪਹਿਲਾਂ ਦੀ ਉਮਰ ਦੇ ਫੈਸਲੇ ਬਹੁਤੇ ਪੱਕੇ ਨਹੀਂ ਹੁੰਦੇ ..........
    about an hour ago · LikeUnlike

    ReplyDelete
  7. 2 hours ago · LikeUnlike · 1 personRector Kathuria likes this..Iqbal Gill ਇਸ ਤਰਾਂ ਵੀ ਆਖ ਸਕਦੇ ਹੋ

  8. 2 hours ago · LikeUnlike · 1 personRector Kathuria likes this..Iqbal Gill ਇਸ ਤਰਾਂ ਵੀ ਆਖ ਸਕਦੇ ਹੋ

  9. Iqbal Gill ਅਪ੍ਰਸੰਗਕ ਹੋਣ ਦੇ ਬਾਵਜੂਦ ਵੀ ਤੁਸੀ ਜੇ ਇਹ ਮੰਨ ਲੈਂਦੇ ਉ ਕਿ 18 ਸਾਲ ਤੋਂ ਪਹਿਲਾਂ ਦੀ ਉਮਰ ਦੇ ਫੈਸਲੇ ਬਹੁਤੇ ਪੱਕੇ ਨਹੀਂ ਹੁੰਦੇ ........ "ਸਿਰਫ ਇਸ ਲਈ ਕਿ ਅਸੀਂ ਕੁਝ ਨਿਯਮ ਮੰਨਣੇ ਹੁੰਦੇ ਹਨ "
    about an hour ago · LikeUnlike.Iqbal Gill ‎"ਇਹਨਾਂ ਤੋਂ ਬਿਨਾ ਸਮਾਜ ਲਫਜ਼ ਕਿਤੇ ਨਹੀਂ ਮਿਲੇਗਾ ਇਸ ਲਈ "
    about an hour ago · LikeUnlike.Charanjeet Singh Teja ਖੈਰ ਮੈਂ ਨਿੱਜੀ ਤੌਰ ਤੇ ਪਿਆਰ ਕਰਨ ਦੇ ਖਿਲਾਫ ਨਹੀਂ ਹਾਂ ......ਜਰੂਰੀ ਨਹੀਂ ਕਿ ਮੈਂ ਆਪਣੀ ਪ੍ਰੇਮ ਕਹਾਣੀ ਸੁਣਾਵਾ ਪਰ ਪਿਆਰ ਜ਼ਿੰਦਗੀ ਜਿਉਣ ਦੀ ਅਹਿਮ ਵਿਧਾ ਹੈ ..ਪਿਆਰ ਲਈ ਉਮਰ ਹੱਦ ਮਿੱਥੀ ਤਾਂ ਨਹੀਂ ਜਾ ਸਕਦੀ ਪਰ ਸਾਡੇ ਬਜ਼ੁਰਗਾ ਨੇ ਅੱਲੜ ਉਮਰ ਦੇ ਪਿਆਰ ਨੂੰ ਬਹੁਤਾ ਚਿਰ ਸਦੀਵੀ ਨਹੀਂ ਦੱਸਿਆ .......
    about an hour ago · LikeUnlike.Charanjeet Singh Teja ਕਿਸੇ ਮੁੰਡੇ ਜਾਂ ਕੁੜੀ ਨੂੰ ਕਿਸੇ ਵੀ ਉਮਰ 'ਚ ਕੀਤੇ ਪਿਆਰ ਬਦਲੇ ਮੌਤ ਦੀ ਸਜਾ ਦਿੱਤੀ ਜਾਣੀ .....ਅਤਿ ਘਟੀਆਂ ਕਾਰਵਾਈ ਕਹੀ ਜਾ ਸਕਦੀ ਹੈ
    about an hour ago · LikeUnlike.Iqbal Gill ‎"ਗੱਲ ਵਿਆਹ ਦੀ ਹੈ ਵੀਰ ਜੀ ਜਿਸਨੂੰ ਕਾਨੂਨ ਮਾਨਤਾ ਦਿੰਦਾ ਹੈ" ਜਿਸ ਲਈ ਮੈਂ ਅਪ੍ਰਸੰਗਿਕ ਨੂੰ ਮਾਨਤਾ ਦਿੱਤੀ ਹੈ
    about an hour ago · LikeUnlike.Charanjeet Singh Teja ਗੱਲ ਤਾਂ ਵਿਆਹ ਦੀ ਹੀ ਹੈ ਪਰ ਅਸਲ 'ਚ ਮੈਂ ਚਾਹੁੰਦਾ ਸੀ ਕਿ ਅਸੀਂ ਪਹਿਲਾਂ ਉਨ੍ਹਾਂ ਸਾਰੇ ਸ਼ਬਦਾਂ ਨੂੰ ਸਪੱਸ਼ਟ ਕਰ ਲਈਏ ਜੋ ਅਸੀਂ ਵਾਰ ਵਾਰ ਵਰਤਣੇ ਹਨ ...ਜਾਨੀ ਕਿ ਅਣਖ , ਪਿਆਰ, ਕਾਨੂੰਨ ਤੇ ਕੁਝ ਅਜਿਹੇ ਹੀ ਹੋਰ
    about an hour ago · LikeUnlike

    ReplyDelete
  10. Charanjeet Singh Teja ਵੈਸੇ ਤਾਂ ਉਸਨੂੰ ਆਪ੍ਰਸੰਗਕ ਕਹਿਣਾ ਵੀ ਜਾਇਜ਼ ਨਹੀਂ ਪਰ ਫਿਰ ਵੀ ਤੁਸੀ ਇਸ ਗੱਲ ਨੂੰ ਮਾਨਤਾ ਦੇ ਚੁੱਕੇ ਹੋ ਕਿਉਂ ਕਿ ਗੱਲ ਕਾਨੂੰਨੀ ਹੈ ..ਜੇ ਇਸੇ ਚੀਜ ਨੂੰ ਦੂਹੇ ਪਾਸੇ ਤੋਂ ਦੇਖੀਏ ਤਾਂ ਬਾਲਵਿਆਹ 'ਚ ਜਾ ਕੇ ਇਸੇ ਉਮਰ ਦੇ ਕਾਨੂੰਨੀ ਅਰਥ ਕੁਝ ਹੋਰ ਹੋ ਜਾਂਦੇ ਹਨ।
    about an hour ago · LikeUnlike.Iqbal Gill ਇਸ ਦੇ ਵਿਚ ਹੀ ਲਿਵਿੰਗ ਰਿਲੇਸ਼ਨ ਦੀ ਗੱਲ ਵੀ ਕਰ ਲਈ ਜਾਵੇ | ਅਸੀਂ ਵਿਆਹ ਨੂੰ ਮਾਨਤਾ ਨਹੀਂ ਦਿੰਦੇ ਸਾਡੇ ਅੰਦਰ "ਜੜ ਧਾਰਨਾਵਾਂ ਹਨ" ਸੋ ਇੱਕ ਨਵਾਂ ਰੋਗ ਪੈਦਾ ਹੋਵੇਗਾ ਜਿਸਨੂੰ ਗੈਰ ਕਾਨੂੰਨੀ ਲਿਵਿੰਗ ਰਿਲੇਸ਼ਨਸ਼ਿਪ (ਨਾਜ਼ਾਇਜ਼ ਸੰਬੰਧ) ਦਾ ਨਾਮ ਦਿੱਤਾ ਜਾ ਸਕਦਾ ਹੈ ਇਹ ਸਾਡੀ ਪੈਦਾਵਾਰ ਹੈ ਕਿ ਨਹੀਂ ?
    about an hour ago · LikeUnlike.Iqbal Gill ਬਾਲਵਿਆਹ ਵੇਲਾ ਵਿਹਾ ਚੁੱਕੀ ਗੱਲ ਹੈ
    about an hour ago · LikeUnlike.Charanjeet Singh Teja ਲੀਵੀੰਗ ਰਿਲੇਅਸਨ ਨਾਲ ਖਿਲਾਰਾ ਵੱਧ ਜਾਵੇਗਾ ..ਤੁਸੀ ਸੰਖੇਪ 'ਚ ਦੱਸੋ ਕਿਉਸ ਬਾਰੇ ਤੁਹਾਡਾ ਕੀ ਮੱਤ ਹੈ ਕੀ ਉਹ ਨਾਜ਼ਾਇਜ਼ ਸਬੰਦ ਹੈ ???
    about an hour ago · LikeUnlike.Iqbal Gill ਕਿਉਸ ??????
    about an hour ago · LikeUnlike.Iqbal Gill ਵੀਰ ਜੀ ਗੱਲ ਨੂੰ ਤੋੜੋ ਨਾ ਕਿਰਪਾ ਕਰਕੇ ਉਸਨੁ ਜੁੜੀ ਰਹਿਣ ਦੇਵੋ |
    about an hour ago · LikeUnlike.Charanjeet Singh Teja ok
    about an hour ago · LikeUnlike.Iqbal Gill ਖਿਲਾਰਾ ਪਵੇਗਾ ਤਾਂ ਵਿਆਹ ਇਸ ਦੁਨੀਆਂ ਦੀ ਬੀਤ ਚੁੱਕੀ ਗੱਲ ਹੈ ਇਸਦਾ ਅੱਗੇ ਕੋਈ ਵੀ ਭਵਿਖ ਨਹੀਂ ਮਿਲੇਗਾ ਤੁਹਾਨੂੰ |
    about an hour ago · LikeUnlike.Charanjeet Singh Teja ਭਾਜੀ ਅੱਜ ਸਾਰਾ ਦਿਨ ਕਹੀ ਦਾ ਵਾਹਵਾ ਕੰਮ ਕੀਤਾ ..ਸਰੀਰ ਥੱਕਿਆ ਹੋਇਆ ....ਸਾਉਣ ਦੀ ਇਛਾ ...ਆਪਾ ਕੱਲ ਇਸ ਤੋਂ ਅੱਗੇ ਚੱਲਾਂਗੇ ..........
    about an hour ago · LikeUnlike.Iqbal Gill ਚੰਗੇ ਤੇ ਮਜਬੂਤ ਸੁਪਨੇ ਦੇਖੋ
    58 minutes ago · LikeUnlike.Charanjeet Singh Teja ha ha ha .......ਸੁਹਾਵਣੇ , ਅਨੰਦਮਈ ਤੇ ਮਿੱਟੇ ਸੁਪਨਿਆ ਦੀ ਕਾਮਨਾ ਕਰਦਾ ਹਾ .........
    57 minutes ago · LikeUnlike.Amrit Pal ਦੋ ਛੋਟੀਆਂ ਕਿਤਾਬਾਂ ਜੋ ਪੜਨੀਆਂ ਚਾਹੀਦੀਆਂ ਹਨ - ਤਾਲਸਤਾਇ ਦਾ ਨਾਵਲੈੱਟ 'ਕਰੂਜ਼ਰ ਸੋਨਾਟਾ" ਤੇ ਕਾਤਿਆਇਨੀ ਦੀ ਲਿਖੀ "ਪਰੇਮ, ਪਰੰਮਪਰਾ ਤੇ ਵਿਦਰੋਹ'...
    52 minutes ago · LikeUnlike · 1 personLoading....Iqbal Gill ਮੇਰੇ ਵੀਰ ਨੇ ਸਾਫ਼ ਲਿਖਿਆ ਇਸ ਆਰਟੀਕਲ ਵਿਚ "ਇਸ ਆਰਟੀਕਲ ਵਿੱਚ ਜਾਣ-ਬੁੱਝ ਕੇ ਕੁਝ ਖੱਪੇ ਛੱਡੇ ਗਏ ਹਨ" ਬਹੁਤ ਹੀ ਚੰਗਾ ਕਰਮ ਹੈ ਇਹ ਸਾਡੇ ਵਿਚਾਰ ਨੂੰ ਉਤਸ਼ਾਹਿਤ ਕਰਦਾ ਹੈ ਇਸਨੂੰ ਸਲਾਮ |
    48 minutes ago · LikeUnlike.Paramjeet Kattu ਦੋਸਤੋ,ਤੁਹਾਡੀ ਇਹ ਚਰਚਾ ਦੇਖ ਕੇ ਖੁਸ਼ੀ ਹੋਈ!
    ਮੇਰਾ ਵੀ ਤੁਹਾਨੂੰ ਸਲਾਮ।
    ਮੈਂ ਜੋ ਚਾਹੁੰਦਾ ਸੀ ਉਹ ਚਰਚਾ ਕਰਨ ਲਈ ਸ਼ੁਕਰੀਆ....
    @amrit pal ਕਿਤਾਬ `ਟੱਬਰ,ਨਿੱਜੀ ਜਾਇਦਾਦ ਤੇ ਰਾਜ ਦਾ ਮੁਢ` ਵੀ ਪੜ੍ਹਣੀ ਚਾਹੀਦੀ ਹੈ
    8 minutes ago · LikeUnlike.Amrit Pal ‎@ Paramjit Kattu
    ... main ih book padi hoyi hai.. it is very good book to understand human relations...

    ReplyDelete
  11. Charanjeet Singh Teja ਵੈਸੇ ਤਾਂ ਉਸਨੂੰ ਆਪ੍ਰਸੰਗਕ ਕਹਿਣਾ ਵੀ ਜਾਇਜ਼ ਨਹੀਂ ਪਰ ਫਿਰ ਵੀ ਤੁਸੀ ਇਸ ਗੱਲ ਨੂੰ ਮਾਨਤਾ ਦੇ ਚੁੱਕੇ ਹੋ ਕਿਉਂ ਕਿ ਗੱਲ ਕਾਨੂੰਨੀ ਹੈ ..ਜੇ ਇਸੇ ਚੀਜ ਨੂੰ ਦੂਹੇ ਪਾਸੇ ਤੋਂ ਦੇਖੀਏ ਤਾਂ ਬਾਲਵਿਆਹ 'ਚ ਜਾ ਕੇ ਇਸੇ ਉਮਰ ਦੇ ਕਾਨੂੰਨੀ ਅਰਥ ਕੁਝ ਹੋਰ ਹੋ ਜਾਂਦੇ ਹਨ।