
ਸੰਘਰਸ਼-ਸ਼ੀਲ ਲੋਕਾਂ ਦੇ” 12 ਗੀਤਾਂ ਦਾ ਰਿਕਾਰਡ “ਛੱਟਾ ਚਾਨਣਾ ਦਾ” ਹੁਣ ਵਤਨ ਦੇ ਵੈੱਬਸਾਈਟ ਉੱਤੇ ਪਾ ਦਿੱਤਾ ਗਿਆ ਹੈ। ਇਸ ਰਿਕਾਰਡ ਵਿੱਚ ਸੰਤ ਰਾਮ ਉਦਾਸੀ, ਪਾਸ਼, ਸ਼ਹਰਯਾਰ, ਜਗਰੂਪ ਝਨੀਰ, ਨਰਿੰਦਰ ਚਾਹਲ, ਜੈਮਲ ਪੱਡਾ, ਰਾਮ ਸਿੰਘ, ਸੁਰਿੰਦਰ ਗਿੱਲ, ਅਤੇ ਜਸਵੰਤ ਖਟਕੜ ਦੇ ਲਿਖੇ ਹੋਏ ਗੀਤ ਹਨ। ਨਾਟਕਕਾਰ ਗੁਰਸ਼ਰਨ ਸਿੰਘ ਦੀ ਨਿਰਦੇਸ਼ਨਾ ਵਿੱਚ ਇਹਨਾਂ ਗੀਤਾਂ ਨੂੰ ਗਾਉਣ ਵਿੱਚ ਆਗੂ ਅਵਾਜ਼ ਪਰਮਜੀਤ ਸਿੰਘ ਦੀ ਹੈ ਅਤੇ ਉਸ ਦਾ ਸਾਥ ਦਿੱਤਾ ਹੈ ਕੇਵਲ ਧਾਲੀਵਾਲ ਅਤੇ ਦਲੀਪ ਭਨੋਟ ਨੇ। ਇਹ ਰਿਕਾਰਡ ਸੰਨ 1983 ਵਿੱਚ ਇਪਾਨਾ ਨੇ ਤਿਆਰ ਕਰਵਾਇਆ ਸੀ ਜਦੋਂ ਗੁਰਸ਼ਰਨ ਸਿੰਘ ਅਤੇ ਉਹਨਾਂ ਦੀ ਟੀਮ ਪਹਿਲੀ ਵਾਰ ਕੈਨੇਡਾ ਆਈ ਸੀ।ਇਹ ਗੀਤ ਸੁਣਨ ਲਈ ਵਤਨ ਦੇ ਵੈੱਬਸਾਈਟ www.watanpunjabi.ca ‘ਤੇ ਹੇਠਾਂ “ਵਿਸ਼ੇਸ਼ ਸਮੱਗਰੀ” ਵਾਲੇ ਹਿੱਸੇ ਵਿੱਚ ਜਾਉ ਅਤੇ ਪਹਿਲੇ ਬਟਨ “ਸੰਗੀਤ” ਉੱਤੇ ਕਲਿੱਕ ਕਰੋ। ਇਸ ਨਾਲ ਤੁਸੀਂ ਉਸ ਸਫੇ ‘ਤੇ ਪਹੁੰਚ ਜਾਉਗੇ ਜਿੱਥੇ “ਛੱਟਾ ਚਾਨਣਾ ਦਾ - A Splash of Light” ਦਾ ਬਟਨ ਹੈ।


No comments:
Post a Comment