ਪੀ।ਐਸ।ਯੂ. ਦੀ ਜ਼ੋਨਲ ਕਮਟੀ ਦੀਤੱਥ-ਹੀਣ ਬਿਆਨਬਾਜ਼ੀ ਦੀ ਅਸਲੀਅਤ
ਸਿਵਲ ਹਸਪਤਾਲ ਬਠਿੰਡਾ ਦੀਆਂ ਵਿਦਿਆਰਥਣਾਂ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਦੂਹਰੇ ਸਦਮੇ 'ਚੋਂ ਲੰਘ ਰਹੀਆਂ ਹਨ। ਚਾਰ ਜੂਨ 2011 ਨੂੰ ਸੰਸਥਾ ਦੀ ਵਿਦਿਆਰਥਣ ਮਲਕਾ ਰਾਣੀ ਨੇ ਆਪਣੇ ਹੋਸਟਲ ਕਮਰੇ 'ਚ ਪੱਖੇ ਨਾਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਸੀ।ਇਸ ਘਟਨਾ ਨਾਲ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹਸਪਤਾਲ ਦੇ ਸਟਾਫ 'ਚ ਗ਼ਮ ਅਤੇ ਸੋਗ ਦੀ ਲਹਿਰ ਦੌੜ ਗਈ। ਇਹ ਸਦਮਾ ਹੋਰ ਵੀ ਡੂੰਘਾ ਹੋ ਗਿਆ ਜਦੋਂ ਮਲਕਾ ਰਾਣੀ ਦੀ ਆਤਮ-ਹੱਤਿਆ ਦਾ ਦੋਸ਼ ਅਧਿਆਪਕਾ ਕਮਲ ਸਿਰ ਮੜ੍ਹ ਦਿੱਤਾ ਗਿਆ ਅਤੇ ਉਹਨਾਂ ਖਿਲਾਫ ਮਲਕਾ ਰਾਣੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਨਿਰ-ਆਧਾਰ ਕੇਸ ਬਿਨਾ ਕਿਸੇ ਜਾਂਚ-ਪੜਤਾਲ ਦੇਦਰਜ ਕਰ ਲਿਆ ਗਿਆ। ਕੇਸ ਦਰਜ ਕਰਨ ਦਾ ਆਧਾਰ ਇਸ ਗੱਲ ਨੂੰ ਬਣਾਇਆ ਗਿਆ ਕਿ ਮੈਡਮ ਕਮਲ ਨੇ ਕਲਾਸ 'ਚ ਲਏ ਜਾ ਰਹੇ ਇੱਕ ਸਾਧਾਰਨ ਟੈਸਟ ਦੌਰਾਨ ਮਲਕਾ ਰਾਣੀ ਨੂੰ ਕਿਤਾਬ ਤੋਂ ਨਕਲ ਕਰਦਿਆਂ ਵੇਖ ਕੇ ਰੋਕਿਆ ਸੀ ਅਤੇ ਸਬਕ ਯਾਦ ਕਰਨ ਲਈ ਕਲਾਸ ਤੋਂ ਬਾਹਰ ਭੇਜ ਦਿੱਤਾ ਸੀ। ਇਸ ਤੋਂ ਕੁਝ ਚਿਰ ਮਗਰੋਂ ਮਲਕਾ ਰਾਣੀ ਨੇ ਹੋਸਟਲ ਵਿੱਚ ਆ ਕੇ ਆਤਮ-ਹੱਤਿਆ ਕਰ ਲਈ ਸੀ।ਕਲਾਸ ਟੈਸਟ ਦੌਰਾਨ 38 ਹੋਰ ਵਿਦਿਆਰਥਣਾਂ ਮਲਕਾ ਰਾਣੀ ਦੇ ਨਾਲ ਹੀ ਟੈਸਟ ਦੇ ਰਹੀਆਂ ਸਨ। ਇਹ ਸਭ ਲੜਕੀਆਂ ਇਸ ਗੱਲ ਦੀਆਂ ਗਵਾਹ ਹਨ ਕਿ ਮੈਡਮ ਕਮਲ ਨੇ ਮਲਕਾ ਰਾਣੀ ਕੋਲੋਂ ਕਿਤਾਬ ਫੜੀ ਅਤੇ ਉਸਨੂੰ ਬਾਹਰ ਭੇਜ ਦਿੱਤਾ। ਇਹਨਾਂ ਸਭਨਾਂ ਲੜਕੀਆਂ ਨੇ ਇਹ ਗੱਲ ਲਿਖਤੀ ਰੂਪ ਵਿੱਚ ਐਸ.ਐਸ.ਪੀ. ਨੂੰ ਦੱਸੀ ਕਿ ਇਸ ਘਟਨਾ ਦੌਰਾਨ ਮੈਡਮ ਕਮਲ ਵੱਲੋਂ ਮਲਕਾ ਰਾਣੀ ਨਾਲ ਕਿਸੇ ਕਿਸਮ ਦੀ ਬਦਸਲੂਕੀ ਜਾਂ ਘੂਰ-ਘੱਪ ਨਹੀਂ ਹੋਈ। ਇਸ ਤੋਂ ਇਲਾਵਾ ਸੰਸਥਾ ਵਿੱਚ ਚੱਲ ਰਹੀਆਂ ਦੋਹਾਂ ਕਲਾਸਾਂ ਦੀਆਂ ਸਾਰੀਆਂ ਵਿਦਿਆਰਥਣਾਂ
ਮੈਡਮ ਕਮਲ ਦੇ ਵਿਦਿਆਰਥੀਆਂ ਨਾਲ ਵਿਹਾਰ ਬਾਰੇ ਬਹੁਤ ਤਸੱਲੀ ਮਹਿਸੂਸ ਕਰਦੀਆਂ ਹਨ।ਦੋਹਾਂ ਕਲਾਸਾਂ ਦੀਆਂ ਵਿਦਿਆਰਥਣਾਂ ਵੱਲੋਂ ਮੈਡਮ ਕਮਲ ਦੇ ਵਿਹਾਰ ਬਾਰੇ ਆਪਣਾ ਇਹ ਤਜਰਬਾ ਪੁਲਸ ਅਧਿਕਾਰੀਆਂ (ਐਸ.ਐਸ.ਪੀ.) ਨੂੰ ਪੱਤਰ ਲਿਖ ਕੇ ਦੱਸਿਆ ਗਿਆ, ਜਿਸ ਉੱਤੇ ਸਭ ਵਿਦਿਆਰਥਣਾਂ ਨੇ ਆਪਣੇ ਦਸਖਤ ਕੀਤੇ। ਵਿਦਿਆਰਥਣਾਂ ਦੇ ਮਾਪਿਆਂ ਵੱਲੋਂ ਵੀ ਪੁਲਸ ਅਧਿਕਾਰੀਆਂ ਨੂੰ ਇੱਕ ਵੱਖਰਾ ਮੈਮੋਰੈਂਡਮ ਦੇ ਕੇ ਇਸੇ ਗੱਲ ਦੀ ਪੁਸ਼ਟੀ ਕੀਤੀ ਗਈ। ਹਸਪਤਾਲ ਦੇ 120 ਸਟਾਫ ਮੈਂਬਰਾਂ ਵੱਲੋਂ ਵੀ ਮੈਡਮ ਕਮਲ ਦੇ ਅਧਿਆਪਕ ਅਤੇ ਮਨੁੱਖ ਵਜੋਂ ਬਹੁਤ ਹੀ ਚੰਗੇ ਕਿਰਦਾਰ ਦੀ ਹਾਮੀ ਭਰਦਾ ਮੈਮੋਰੈਂਡਮ ਮਹਿਕਮੇ ਦੇ ਅਧਿਕਾਰੀਆਂ ਰਾਹੀਂ ਪੁਲਸਅਧਿਕਾਰੀਆਂ ਕੋਲ ਭੇਜਿਆ ਗਿਆ ਅਤੇ ਮੈਡਮ ਕਮਲ ਖਿਲਾਫ਼ ਦਰਜ਼ ਪਰਚਾ ਰੱਦ ਕਰਨ ਦੀ ਮੰਗ ਕੀਤੀ ਗਈ।
ਇਸੇ ਗੱਲ ਦੀ ਪੁਸ਼ਟੀ ਸਿਵਲ ਸਰਜਨ ਬਠਿੰਡਾ ਡਾ. ਨੀਲਮ ਬਾਜਾਜ ਵੱਲੋਂ ਦਿੱਤੇ ਬਿਆਨ ਰਾਹੀਂ ਹੋਈ। ਉਹਨਾਂ ਦੇ ਬਿਆਨ 'ਚ ਕਿਹਾ ਗਿਆ ਹੈ, ''ਮੈਨੂੰ ਕਦੇ ਵੀ ਟਰੇਨਿੰਗ ਕਾਲਜ ਦੇ ਕਿਸੇ ਅਧਿਆਪਕ ਜਾਂ ਵਿਦਿਆਰਥੀ ਵੱਲੋਂ, ਦੋਸ਼ੀ ਕਹੀ ਜਾ ਰਹੀ ਅਧਿਆਪਕਾ ਸਬੰਧੀ ਮਾੜੇ ਮਿਜਾਜ਼ ਜਾਂ ਵਰਤਾਅ ਦੀ ਕੋਈ ਸ਼ਿਕਾਇਤ ਨਹੀਂ ਮਿਲੀ। ਇਸ ਕਰਕੇ ਉਸ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਗੰਭੀਰ ਮਾਮਲਾ ਦਰਜ ਕਰਨਾ ਅਤੇ ਬਿਨਾ ਕਿਸੇ ਪੜਤਾਲ ਤੋਂ ਉਸਦੀ ਗ੍ਰਿਫਤਾਰੀ ਦੀ ਮੰਗ ਕਰਨਾ ਵਾਜਬ ਨਹੀਂ ਹੈ।'' (ਟਾਈਮਜ਼ ਆਫ ਇੰਡੀਆ, 20 ਜੂਨ 2011) ਵਿਦਿਆਰਥਣਾਂ ਕਿਉਂਕਿ ਖੁਦ ਵਾਪਰੀ ਹੋਈ ਘਟਨਾ ਦੀਆਂ ਚਸ਼ਮਦੀਦ ਗਵਾਹ ਸਨ ਅਤੇ ਮੈਡਮ ਕਮਲ ਦੇ ਵਿਹਾਰ ਬਾਰੇ ਉਹਨਾਂ ਦੇ ਵਿਚਾਰ ਆਪਣੇ ਤਜਰਬੇ ਵਿੱਚੋਂ ਬਣੇ ਹੋਏ ਸਨ, ਇਸ ਕਰਕੇ ਉਹਨਾਂ ਨੂੰ ਇਹ ਪੂਰੀ ਤਰ੍ਹਾਂ ਸਪਸ਼ਟ ਸੀ ਕਿ ਮਲਕਾ ਰਾਣੀ ਦੀ ਆਤਮ-ਹੱਤਿਆ ਦੇ ਹੋਰ ਕੋਈ ਵੀ ਕਾਰਨ ਹੋਣ, ਮੈਡਮ ਕਮਲ 'ਤੇ ਉਸਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਥੱਪਣਾ ਇੱਕ
ਬਹੁਤ ਵੱਡੀ ਬੇਇਨਸਾਫੀ ਹੈ। ਇਸ ਕਰਕੇ ਵਿਦਿਆਰਥਣਾਂ ਵੱਲੋਂ ਲਗਾਤਾਰ ਅਤੇ ਵਾਰ ਵਾਰ ਮੈਡਮ ਕਮਲ ਖਿਲਾਫ ਬਿਨਾਂ ਪੜਤਾਲ ਦਰਜ ਹੋਇਆ 306 ਦਾ ਪਰਚਾ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਵਿਦਿਆਰਥਣਾਂ ਲਈ ਇਹ ਇੱਕ ਹੋਰ ਸਦਮਾ ਹੈ ਕਿ ਵਿਦਿਆਰਥੀ ਲੀਡਰ ਹੋਣ ਦਾ ਦਾਅਵਾ ਕਰਦੇ ਕੁਝ ਵਿਅਕਤੀਆਂ ਵੱਲੋਂ ਜ਼ੋਨਲ ਕਮੇਟੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਨਾਂ 'ਤੇ ਏ.ਐਨ.ਐਮ. ਟਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਦੀ ਵਾਜਬ ਮੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹਨਾਂ ਵਿਅਕਤੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਮੈਡਮ ਕਮਲ ਨੂੰ ਮਲਕਾ ਰਾਣੀ ਦੀ ਖੁਦਕੁਸ਼ੀ ਲਈ ਦੋਸ਼ੀ ਠਹਿਰਾਇਆ ਹੈ। ਏਨਾ ਹੀ ਨਹੀਂ ਗੱਲ ਨੂੰ ਇਉਂ ਪੇਸ਼ ਕੀਤਾ ਗਿਆ ਹੈ ਜਿਵੇਂ ਇਹ ਖੁਦਕੁਸ਼ੀ ਦਾ ਮਾਮਲਾ ਨਾ ਹੋ ਕੇ ਕਤਲ ਦਾ ਮਾਮਲਾ ਹੋਵੇ। ਇਸ ਤੋਂ ਇਲਾਵਾ ਮੈਡਮ ਕਮਲ ਅਤੇ ਉਸਦੇ ਪਰਿਵਾਰ ਉੱਤੇ ਮਲਕਾ ਰਾਣੀ ਨੂੰ ਨਕਲ ਦਾ ਝੂਠਾ ਦੋਸ਼ ਲਾ ਕੇ ਬਦਨਾਮ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਇਹ ਗੱਲ ਵੀ ਉਭਾਰੀ ਗਈ ਹੈ ਕਿ ਨਾਲੇ ਤਾਂ ਕੁੜੀ ਮਾਰ ਦਿੱਤੀ, ਨਾਲੇ ਉਸਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਦੱਸ ਕੇ ਬਲ਼ਦੀ 'ਤੇ ਤੇਲ ਪਾਇਆ ਜਾ ਰਿਹਾ ਹੈ। ਮੈਡਮ ਕਮਲ 'ਤੇ ਸਬੂਤਾਂ ਨੂੰ ਨਸ਼ਟ ਕਰਨ ਦੇ ਇਲਜ਼ਾਮ ਵੀ ਲਾਏ ਗਏ ਹਨ। ਕੁੱਲ ਮਿਲਾ ਕੇ ਇਹ ਪ੍ਰਭਾਵ ਦਿੱਤਾ ਗਿਆ ਹੈ ਕਿ ਜਿਵੇਂ ਮੈਡਮ ਕਮਲ ਇੱਕ ਬੇਰਹਿਮ ਪੱਥਰ-ਦਿਲ ਵਿਅਕਤੀ ਹੋਵੇ, ਜਿਸ ਵੱਲੋਂ ਮਲਕਾ ਰਾਣੀ ਨੂੰ ਮੌਤ ਦੇ ਮੂੰਹ ਧੱਕ ਦੇਣ ਪਿੱਛੋਂ ਹੁਣ ਆਪਣੇ ਪਾਪ ਨੂੰ ਛੁਪਾਉਣ ਲਈ ਇਲਜ਼ਾਮਬਾਜ਼ੀ, ਸਾਜਸ਼ਾਂ, ਧਮਕੀਆਂ ਅਤੇ ਹੇਰਾਫੇਰੀ ਦਾ ਸਹਾਰਾ ਲਿਆ ਜਾ
ਰਿਹਾ ਹੋਵੇ।ਕਿਸੇ ਨਿਰਦੋਸ਼, ਸਤਿਕਾਰਤ ਅਤੇ ਵਿਦਿਆਰਥੀ ਹਿੱਤੂ ਅਧਿਆਪਕ ਖਿਲਾਫ ਅਜਿਹੀ ਇਲਜ਼ਾਮਬਾਜ਼ੀ ਦੇ ਰਾਹ ਪੈਣਾ ਵਿਦਿਆਰਥੀ-ਅਧਿਆਪਕ ਰਿਸ਼ਤੇ 'ਚ ਜ਼ਹਿਰ ਘੋਲਣ ਬਰਾਬਰ ਹੈ।ਕਿਸੇ ਗੰਭੀਰ ਵਿਦਿਆਰਥੀ ਲੀਡਰਸ਼ਿੱਪ ਜਾਂ ਜਥੇਬੰਦੀ ਤੋਂ ਇਸ ਤਰ੍ਹਾਂ ਅਕਲ ਦਾ ਪੱਲਾ ਛੱਡ ਦੇਣ ਦੀ ਆਸ ਨਹੀਂ ਕੀਤੀ ਜਾਂਦੀ। ਅਧਿਆਪਕ ਅਤੇ ਵਿਦਿਆਰਥੀ ਇੱਕ-ਦੂਜੇ ਦੇ ਦੁਸ਼ਮਣ ਨਹੀਂ ਹਨ। ਦੋਵੇਂ ਹੀ ਗਲਤ ਸਮਾਜਿਕ ਪ੍ਰਬੰਧ ਅਤੇ ਵਿਦਿਅਕ ਪ੍ਰਬੰਧ ਹੱਥੋਂ ਬੇਇਨਸਾਫੀ ਅਤੇ ਲੁੱਟ-ਖਸੁੱਟ ਦਾ ਸੰਤਾਪ ਹੰਢਾਉਂਦੇ ਹਨ। ਦੋਹਾਂ ਨੂੰ ਆਪਣੇ ਸੰਘਰਸ਼ਾਂ ਦੌਰਾਨ ਇੱਕ- ਦੂਸਰੇ ਦੇ ਸਹਾਰੇ ਅਤੇ ਹਮਾਇਤ ਦੀ ਲੋੜ ਪੈਂਦੀ ਹੈ। ਵਿਦਿਆਰਥੀ ਅਧਿਆਪਕ ਟਕਰਾਅ ਨੂੰ ਹਵਾ ਦੇਣ 'ਚ ਲੋਕ-ਦੁਸ਼ਮਣਾਂ ਦੀ ਦਿਲਚਸਪੀ ਹੋ ਸਕਦੀ ਹੈ, ਹੁੰਦੀ ਹੈ। ਇਹ ਕਿਸੇ ਪੁਲਸ ਅਫਸਰ ਦੀ ਜ਼ਰੂਰਤ ਹੋ ਸਕਦੀ ਹੈ। ਕਿਸੇ ਸਿਆਸੀ ਲੀਡਰ ਜਾਂ ਵਿਧਾਇਕ ਦੀ ਜ਼ਰੂਰਤ ਹੋ ਸਕਦੀ ਹੈ। ਪਰ ਕੋਈ ਵਿਦਿਆਰਥੀ ਲੀਡਰਸ਼ਿੱਪ ਇਸ ਰਾਹ ਪਵੇ, ਇਹ ਗੱਲ ਸਮਝ ਆਉਣ ਵਾਲੀ ਨਹੀਂ ਹੈ। ਖਾਸ ਕਰਕੇ, ਜਦੋਂ ਤੱਥ ਬਹੁਤ ਹੀ ਸਪਸ਼ਟ ਹੋਣ।
ਜ਼ੋਨਲ ਕਮੇਟੀ ਵੱਲੋਂ ਮਾਮਲੇ ਦੀ ਗਹਿਰਾਈ ਵਿੱਚ ਜਾ ਕੇ ਜਾਂਚ-ਪੜਤਾਲ ਕਰਨ ਦਾ ਜ਼ੋਰਦਾਰ ਦਾਅਵਾ ਕੀਤਾ ਗਿਆ ਹੈ। ਪਰ ਗਹਿਰਾਈ ਵਿੱਚ ਜਾਣਾ ਤਾਂ ਦੂਰ ਦੀ ਗੱਲ ਹੈ, ਇਹਨਾਂ ਸੱਜਣਾਂ ਜ਼ੋਨਲ ਕਮੇਟੀ ਵੱਲੋਂ ਤੱਥਹੀਣ ਇਲਜ਼ਾਮਬਾਜ਼ੀ ਜ਼ੋਨਲ ਕਮੇਟੀ ਵੱਲੋਂ ਤੱਥਾਂ ਦਾ ਗਬਨ ਨੇ ਕਈ ਬਹੁਤ ਹੀ ਅਹਿਮ ਅਤੇ ਜ਼ਰੂਰੀ ਹਕੀਕਤਾਂ ਦੇ ਨੇੜੇ ਜਾਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਪਤਾ ਨਹੀਂ ਕਿਸ ਵਜਾਹ ਕਰਕੇ ਜ਼ੋਨਲ ਕਮੇਟੀ ਨੇ ਇਹਨਾਂ ਤੱਥਾਂ ਨੂੰ ਨਜ਼ਰ-ਅੰਦਾਜ਼ ਕਰਨਾ ਹੀ ਬੇਹਤਰ ਸਮਝਿਆ ਹੈ। ਕੁਝ ਮਿਸਾਲਾਂ ਇਹ ਹਨ:
ਇਹਨਾਂ ਸੱਜਣਾਂ ਵੱਲੋਂ ਜਾਰੀ ਕੀਤੀ ਗਈ ਜਾਂਚ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ ਕਿ ਸੰਸਥਾ ਦੀਆਂ ਵਿਦਿਆਰਥਣਾਂ ਮਸਲੇ ਬਾਰੇ ''ਖੁੱਲ੍ਹ ਕੇ ਬੋਲਣ'' ਲਈ ਤਿਆਰ ਨਹੀਂ ਹਨ। ਇਹ ਵੀ ਕਿਹਾ ਗਿਆ ਹੈ ਕਿ ਜਿਹੜੀ ਕੋਈ ਵਿਦਿਆਰਥਣ ਬੋਲੀ ਵੀ ਹੈ ਉਹ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਬੋਲੀ ਹੈ। ਇਹ ਕਹਿ ਕੇ ਫੇਰ ਆਪ ਹੀ ਕਿਆਫੇ ਲਾਏ ਗਏ ਹਨ ਕਿ ਵਿਦਿਆਰਥਣਾਂ ਦੇ ਨਾ ਬੋਲਣ ਦੀ ਵਜਾਹ ਅਧਿਆਪਕਾਂ ਕੋਲ ਇੰਟਰਨਲ ਅਸੈੱਸਮੈਂਟ ਦੀਆਂ ਸ਼ਕਤੀਆਂ ਹੋ ਸਕਦੀਆਂ ਹਨ। ਵਿਦਿਆਰਥਣਾਂ ਦੇ ''ਖੁੱਲ੍ਹ ਕੇ ਨਾ ਬੋਲਣ'' ਦੀ ਇਹਨਾਂ ਸੱਜਣਾਂ ਵੱਲੋਂ ਪੇਸ਼ ਕੀਤੀ ਇਹ ਨਕਲੀ ਸਮੱਸਿਆ ਇਸ ਗੱਲ ਦਾ ਇਕਬਾਲ ਹੈ ਕਿ ਜਾਂਚ-ਪੜਤਾਲ 'ਚੋਂ ਮੈਡਮ ਕਮਲ ਖਿਲਾਫ ਉਹਨਾਂ ਦੇ ਕੁਝ ਪਿੜ ਪੱਲੇ ਨਹੀਂ ਪਿਆ।
ਦੂਜੇ ਪਾਸੇ ਇਹ ਹਕੀਕਤ ਹੈ ਕਿ ਸੰਸਥਾ ਦੀਆਂ ਦੋਹਾਂ ਕਲਾਸਾਂ ਦੀਆਂ ਲੱਗਭੱਗ ਸਾਰੀਆਂ ਵਿਦਿਆਰਥਣਾਂ ਮਸਲੇ ਬਾਰੇ ਖੁੱਲ੍ਹ ਕੇ ਬੋਲੀਆਂ ਹਨ, ਲਿਖਤੀ ਰੂਪ ਵਿੱਚ ਬੋਲੀਆਂ ਹਨ, ਪੁਲਸ ਅਫਸਰਾਂ ਕੋਲ ਬੋਲੀਆਂ ਹਨ, ਪੱਤਰਕਾਰਾਂ ਕੋਲ ਬੋਲੀਆਂ ਹਨ, ਰੈਲੀ ਵਿੱਚ ਆ ਕੇ ਬੋਲੀਆਂ ਹਨ। ਪਰ ਉਸ ਤਰ੍ਹਾਂ ਨਹੀਂ ਜਿਵੇਂ ਪੀ.ਐਸ.ਯੂ. ਦੇ ਲੀਡਰ ਚਾਹੁੰਦੇ ਜਾਂ ਆਸ ਕਰਦੇ ਸਨ। ਉਹਨਾਂ ਨੇ ਠੋਕ ਵਜਾ ਕੇ ਮੈਡਮ ਕਮਲ ਨੂੰ ਨਿਰਦੋਸ਼ ਕਿਹਾ ਹੈ। ਇਸ ਗੱਲ ਦੇ ਬਾਵਜੂਦ ਕਿਹਾ ਹੈ ਕਿ ਉਹਨਾਂ ਨੂੰ ਮਾਮਲੇ ਤੋਂ ਲਾਂਭੇ ਰਹਿਣ ਦੀਆਂ ਨਸੀਹਤਾਂ ਕੀਤੀਆਂ ਗਈਆਂ, ਕਿਹਾ ਗਿਆ ਕਿ ਤੁਹਾਨੂੰ ਕਚਹਿਰੀਆਂ 'ਚ ਤਾਰੀਕਾਂ 'ਤੇ ਜਾਣਾ ਪਵੇਗਾ, ਪ੍ਰੇਸ਼ਾਨੀ ਉਠਾਉਣੀ ਪਵੇਗੀ। ਕੈਰੀਅਰ ਖਰਾਬ ਹੋ ਜਾਵੇਗਾ। ਵਿਦਿਆਰਥਣਾਂ ਨੇ ਇਹ ਲਿਖਤੀ ਬਿਆਨ ਭਾਰੀ ਗਾਲੀ-ਗਲੋਚ ਝੱਲਣ ਦੇ ਬਾਵਜੂਦ ਦਿੱਤੇ। ਜ਼ੋਨਲ ਕਮੇਟੀ ਦੀ ਰਿਪੋਰਟ ਵਿਦਿਆਰਥਣਾਂ ਵੱਲੋਂ ਲਿਖਤੀ ਰੂਪ ਵਿੱਚ ਦਿਤੇ ਇਹਨਾਂ ਮੈਮੋਰੈਂਡਮਾਂ ਦਾ ਜ਼ਿਕਰ ਤੱਕ ਨਹੀਂ ਕਰਦੀ। ਉਹਨਾਂ ਨੇ ਇਹਨਾਂ ਲਿਖਤੀ ਦਸਤਾਵੇਜ਼ਾਂ ਦੀਆਂ ਕਾਪੀਆਂ ਹਾਸਲ ਕਰਨ ਵਿੱਚ ਵੀ ਕੋਈ ਦਿਲਚਸਪੀ ਨਹੀਂ ਦਿਖਾਈ।
ਇਹ ਗੱਲ ਵੀ ਮਹੱਤਵਪੂਰਨ ਹੈ ਕਿ ਜ਼ੋਨਲ ਕਮੇਟੀ ਦਾ ਬਿਆਨ ਆਉਣ ਮਗਰੋਂ, ਮਲਕਾ ਰਾਣੀ ਨਾਲ ਕਲਾਸ ਟੈਸਟ ਦੇਣ ਵਾਲੀਆਂ 38 ਵਿਦਿਆਰਥਣਾਂ 'ਚੋਂ ਕਿਸੇ ਨੇ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਜ਼ੋਨਲ ਕਮੇਟੀ ਦਾ ਕੋਈ ਲੀਡਰ ਉਹਨਾਂ ਨੂੰ ਮਿਲਿਆ ਹੈ।
ਇਹ ਦੱਸਣਾ ਵੀ ਜ਼ਰੂਰੀ ਹੈ ਕਿ ਡੀ.ਐਸ.ਪੀ. ਵੱਲੋਂ ਪੁੱਛ-ਗਿੱਛ ਸਮੇਂ ਵਿਦਿਆਰਥਣਾਂ ਤੋਂ ਇਹ ਕਹਾਉਣ ਲਈ ਦਬਾਅ ਪਾਇਆ ਗਿਆ ਕਿ ਮੈਡਮ ਕਮਲ ਨੇ ਮਲਕਾ ਰਾਣੀ ਦੇ ਥੱਪੜ ਮਾਰਿਆ ਸੀ। ਉਸਨੇ ਵਿਦਿਆਰਥਣਾਂ ਨੂੰ ''ਪੁੱਠੀਆਂ ਲਟਕਾ ਦੇਣ'' ਦੀਆਂ ਧਮਕੀਆਂ ਵੀ ਦਿੱਤੀਆਂ। ਪਰ ਇਸ ਦੇ ਬਾਵਜੂਦ ਮਲਕਾ ਰਾਣੀ ਦੀਆਂ ਸਹਿਪਾਠਣਾਂ 'ਚੋਂ ਕੋਈ ਵੀ ਅਜਿਹਾ ਬਿਆਨ ਦੇਣ ਲਈ ਤਿਆਰ ਨਾ ਹੋਈ ਅਤੇ ਸਭਨਾਂ ਨੇ ਇਹੋ ਕਿਹਾ ਕਿ ਮਲਕਾ ਰਾਣੀ ਨਾਲ ਮੈਡਮ ਕਮਲ ਵੱਲੋਂ ਕੋਈ ਬਦਸਲੂਕੀ ਨਹੀਂ ਹੋਈ। ਸਭ ਵਿਦਿਆਰਥਣਾਂ ਹੁਣ
ਵੀ ਇਸੇ ਗੱਲ 'ਤੇ ਕਾਇਮ ਹਨ।
ਵਿਦਿਆਰਥਣਾਂ ਦੇ ਮੈਮੋਰੈਂਡਮ ਬਾਰੇ ਜ਼ੋਨਲ ਕਮੇਟੀ ਦੀ ਚੁੱਪ ਸਟਾਫ਼ ਦੀ ਲਿਖਤੀ ਪੁਜੀਸ਼ਨ ਬਾਰੇ ਖਾਮੋਸ਼ੀ ਇਸੇ ਤਰ੍ਹਾਂ ਜ਼ੋਨਲ ਕਮੇਟੀ ਦੀ 'ਜਾਂਚ-ਰਿਪੋਰਟ' ਹਸਪਤਾਲ ਦੇ ਸਮੁੱਚੇ ਸਟਾਫ ਵੱਲੋਂ ਦਸਖਤਾਂ ਸਮੇਤ ਪੁਲਸ ਨੂੰ ਦਿੱਤੇ ਮੈਮੋਰੈਂਡਮ ਦਾ ਵੀ ਜ਼ਿਕਰ ਨਹੀਂ ਕਰਦੀ। ਮਾਪਿਆਂ ਵੱਲੋਂ ਦਿੱਤੇ ਮੈਮੋਰੈਂਡਮ ਬਾਰੇ ਵੀ ਇਸ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਹੈ। ਕਾਰਨ ਸਮਝ ਆਉਂਦਾ ਹੈ। ਜ਼ੋਨਲ ਕਮੇਟੀ ਇਸ ਗੱਲ ਦੀ ਵਿਆਖਿਆ ਕਿਵੇਂ ਕਰੇਗੀ ਕਿ ਦਰਜਾ-ਚਾਰ ਕਰਮਚਾਰੀਆਂ ਤੋਂ ਲੈ ਕੇ ਹਸਪਤਾਲ ਦੇ ਉੱਚ ਅਧਿਕਾਰੀਆਂ ਤੱਕ ਸਭਨਾਂ ਵੱਲੋਂ ਇੱਕ ਵਾਢਿਉਂ ਮੈਡਮ ਕਮਲ ਦੇ ਚੰਗੇ ਵਿਹਾਰ ਅਤੇ ਨਿਰਦੋਸ਼ ਹੋਣ ਦਾ ਜੁੰਮਾ ਕਿਉਂ ਓਟਿਆ ਜਾ ਰਿਹਾ ਹੈ? ਕਿਉਂ ਉਹ ਲਿਖਤੀ ਰੂਪ ਵਿੱਚ ਆਪਣਾ ਮੱਤ ਐਨੇ ਜ਼ੋਰ ਨਾਲ ਪ੍ਰਗਟ ਕਰ ਰਹੇ ਹਨ? ਕੀ ਉਹਨਾਂ ਦੀ ਵੀ ਕਿਸੇ ਨੇ ਇੰਟਰਨਲ ਅਸੈੱਸਮੈਂਟ ਭੇਜਣੀ ਹੈ? ਜਿਵੇਂ ਜ਼ੋਨਲ ਕਮੇਟੀ ਵਿਦਿਆਰਥਣਾਂ ਦੇ ਮਾਮਲੇ ਵਿੱਚ ਕਹਿੰਦੀ ਹੈ। ਜ਼ੋਨਲ ਕਮੇਟੀ ਇਹਨਾਂ ਅਹਿਮ ਤੱਥਾਂ ਬਾਰੇ ਖਾਮੋਸ਼ ਨਾ ਹੋਵੇ ਤਾਂ ਕੀ ਕਰੇ? ਇਹਨਾਂ ਤੱਥਾਂ ਨੂੰ ਝੁਠਲਾਉਣਾ ਸੰਭਵ ਨਹੀਂ ਹੈ। ਪਰ ਪਤਾ ਨਹੀਂ ਕਿਸ ਵਜਾਹ ਕਰਕੇ ਇਹਨਾਂ ਨੂੰ ਕਬੂਲ ਕਰਨ ਨੂੰ ਵੀ ਜ਼ੋਨਲ ਕਮੇਟੀ ਦਾ ਚਿੱਤ ਨਹੀਂ ਮੰਨਦਾ। ਸੋ ਇਸ ਮਾਮਲੇ ਵਿੱਚ ਉਸਨੇ ਇੱਕ ਚੁੱਪ ਸੌ ਸੁਖ ਦਾ ਰਵੱਈਆ ਅਖਤਿਆਰ ਕਰ ਲਿਆ ਲਗਦਾ ਹੈ।
ਦੂਜੇ ਪਾਸੇ ਜ਼ੋਨਲ ਕਮੇਟੀ ਦੇ ਇਸ ਰਵੱਈਏ ਦੇ ਬਾਵਜੂਦ ਵਿਦਿਆਰਥਣਾਂ ਅਤੇ ਸਟਾਫ ਵੱਲੋਂ ਵਾਰ ਵਾਰ ਮੈਡਮ ਕਮਲ ਦੇ ਨਿਰਦੋਸ਼ ਹੋਣ ਬਾਰੇ ਆਪਣਾ ਦਾਅਵਾ ਦੁਹਰਾਇਆ ਜਾ ਰਿਹਾ ਹੈ।ਮੈਡਮ ਕਮਲ ਦੀ ਗ੍ਰਿਫਤਾਰੀ 'ਤੇ ਅਦਾਲਤੀ ਰੋਕ ਲੱਗਣ ਪਿੱਛੋਂ ਉਹਨਾਂ ਦੀ ਸੰਸਥਾ ਵਿੱਚ ਡਿਊਟੀ ਜੁਆਇਨ ਕਰਨ ਦੇ ਦਿਨ, ਸਭਨਾਂ ਵਿਦਿਆਰਥਣਾਂ ਅਤੇ ਸਟਾਫ ਵੱਲੋਂ ਮਲਕਾ ਰਾਣੀ ਦੀ ਯਾਦ ਵਿੱਚ ਸ਼ਰਧਾਂਜਲੀ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ 'ਚ ਮਲਕਾ ਰਾਣੀ ਦੇ ਦੁਖਦਾਈ ਵਿਛੋੜੇ 'ਤੇ ਸਦਮਾ ਪ੍ਰਗਟ ਕਰਦਿਆਂ ਮੈਡਮ ਕਮਲ ਦੇ ਨਿਰਦੋਸ਼ ਹੋਣ ਦੀ ਇੱਕ ਵਾਰ ਫੇਰ ਸਭਨਾਂ ਵੱਲੋਂ ਜ਼ੋਰਦਾਰ ਪੁਸ਼ਟੀ ਕੀਤੀ ਗਈ।''ਜਾਂਚ-ਰਿਪੋਰਟ'' ਵਿੱਚ ''ਸਿੱਟਾ'' ਸਿਰਲੇਖ ਹੇਠ ਪਹਿਲੇ ਚਾਰ ਨੁਕਤਿਆਂ
ਵਿੱਚ ਜਿਹੜੇ ਸੁਆਲ ਕੀਤੇ ਗਏ ਹਨ, ਉਹਨਾਂ ਰਾਹੀਂ ਇਹ ਸਿੱਟਾ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਮਲਕਾ ਰਾਣੀ ਵੱਲੋਂ ਨਕਲ ਕਰਨ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਕਿ ਇਹ ਤਾਂ ਮੈਡਮ ਕਮਲ ਵੱਲੋਂ ਆਪਣੇ ਗੁਨਾਹ ਨੂੰ ਢਕਣ ਲਈ ਕੀਤੀ ਗਈ ਇਲਜ਼ਾਮਬਾਜ਼ੀ ਹੈ। ਜ਼ੋਨਲ ਕਮੇਟੀ ਜਮਹੂਰੀ ਅਧਿਕਾਰ ਸਭਾ ਨੂੰ ਨਕਲ ਮਾਰਨ ਦੇ ਦੋਸ਼ਾਂ ਸਬੰਧੀ ਤੱਥ ਪੇਸ਼ ਕਰਨ ਦੀ ਚੇਤਾਵਨੀ ਦੇਣ ਤੱਕ ਚਲੀ ਗਈ ਹੈ। (ਦੇਖੋ, ਪੰਜਾਬੀ ਟ੍ਰਿਬਿਊਨ, 1 ਜੁਲਾਈ 2011)ਚੰਗਾ ਹੁੰਦਾ ਜੇ ਇਹ ਲੀਡਰ ਚੇਤਾਵਨੀਆਂ ਦੇਣ ਦਾ ਜੋਸ਼ ਵਿਖਾਉਣ ਨਾਲੋਂ ਮਲਕਾ
ਰਾਣੀ ਦੇ ਮਾਪਿਆਂ ਵੱਲੋਂ ਪੁਲਸ ਕੋਲ ਦਰਜ ਕਰਾਈ, ਐਫ.ਆਈ.ਆਰ. 'ਤੇ ਸਰਸਰੀ ਨਜ਼ਰ ਮਾਰਨ ਦੀ ਹੀ ਖੇਚਲ ਕਰ ਲੈਂਦੇ। (ਉਂਝ ਦਾਅਵਾ ਤਾਂ ਉਹ ਗਹਿਰਾਈ ਵਿੱਚ ਜਾ ਕੇ ਪੜਤਾਲ ਕਰਨਦਾ ਕਰਦੇ ਹਨ!) ਕੋਤਵਾਲੀ ਬਠਿੰਡਾ ਵਿੱਚ 4 ਜੂਨ 2011 ਨੂੰ ਦਰਜ ਹੋਈ ਐਫ.ਆਈ.ਆਰ. ਨੰ. 109 ਵਿੱਚ ਲੜਕੀ ਦੇ ਭਰਾ ਕਮਲਜੀਤ ਸਿੰਘ ਵੱਲੋਂ ਕਿਹਾ ਗਿਆ ਹੈ ਕਿ ''ਪੜਤਾਲ ਕਰਨ ਤੋਂ ਸਾਨੂੰ ਪਤਾ ਲੱਗਾ ਕਿ ਅੱਜ ਸਾਰੀਆਂ ਲੜਕੀਆਂ ਦੇ ਪੇਪਰ ਸੀ। ਪੇਪਰ ਦੌਰਾਨ ਸਾਡੀ ਲੜਕੀ ਮਲਕਾ ਨੂੰ ਇੰਚਾਰਜ ਕਮਲ ਨੇ ਇਸ ਕਰਕੇ ਪੇਪਰ ਵਿੱਚੋਂ ਬਾਹਰ ਕੱਢ ਦਿੱਤਾ ਕਿਉਂਕਿ ਉਹ ਨਕਲ ਮਾਰ ਰਹੀ ਸੀ।'' ਇਹ ਵੀ ਚੰਗਾ ਹੁੰਦਾ ਜੇ ਉਹ ਮਲਕਾ ਰਾਣੀ ਦੇ ਨਾਲ ਹੀ ਟੈਸਟ ਦੇਣ ਵਾਲੀਆਂ 38 ਕੁੜੀਆਂ ਦਾ ਐਸ.ਐਸ.ਪੀ. ਨੂੰ ਲਿਖਿਆ ਮੈਮੋਰੈਂਡਮ ਪੜ•ਨ ਦੀ ਖੇਚਲ ਕਰ ਲੈਂਦੇ, ਜਿਸ ਵਿੱਚ ਕਿਹਾ ਗਿਆ ਹੈ, ''ਮਿਤੀ 4-6-११ ਸ਼ਨੀਵਾਰ ਨੂੰ ਸਾਡਾ ਮਿੱਡ ਵਾਈਫਰੀ ਦਾ ਟੈਸਟ ਸੀ, ਜੋ ਕਮਲ ਮੈਡਮ ਵੱਲੋਂ ਲਿਆ ਜਾ ਰਿਹਾ ਸੀ। ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਮੈਡਮ ਕਮਲ ਨੇ ਕਿਤਾਬਾਂ ਟੇਬਲ ਉੱਪਰ ਰੱਖਣ ਨੂੰ ਕਿਹਾ। ਸਾਰੇ ਸਟੂਡੈਂਟਸ ਨੇ ਕਿਤਾਬਾਂ ਮੇਜ਼ ਉਪਰ ਰੱਖ ਦਿੱਤੀਆਂ ਪਰ ਮਲਕਾ ਰਾਣੀ ਨੇ ਆਪਣੀ ਕਿਤਾਬ ਮੇਜ਼ ਉਪਰ ਨਾ ਰੱਖੀ। ਟੈਸਟ ਦੇ ਦੌਰਾਨ, ਜਦੋਂ ਮੈਡਮ ਨੇ ਦੇਖਿਆ ਤਾਂ ਮਲਕਾ ਰਾਣੀ ਕਿਤਾਬ ਵਿੱਚੋਂ ਨਕਲ ਕਰ ਰਹੀ ਸੀ। ਮੈਡਮ ਨੇ ਉਸਨੂੰ ਨਕਲ ਕਰਨ ਤੋਂ ਮਨ੍ਹਾਂ ਕੀਤਾ ਅਤੇ ਕਲਾਸ ਰੂਮ ਤੋਂ ਬਾਹਰ ਬੈਠ ਕੇ ਪੜ੍ਹਨ ਲਈ ਕਿਹਾ ਅਤੇ ਕਿਹਾ ਕਿ
ਨਕਲ ਮਾਰ ਕੇ ਟੈਸਟ ਦੇਣ ਦਾ ਕੋਈ ਫਾਇਦਾ ਨਹੀਂ।''
ਮੌਕੇ ਦੀਆਂ ਗਵਾਹ ਇਹਨਾਂ 38 ਕੁੜੀਆਂ 'ਚੋਂ ਕਿਸੇ ਨੇ ਵੀ ਆਪਣਾ ਨਾਂ ਗੁਪਤ ਰੱਖਣ ਨਕਲ ਦਾ ਮਾਮਲਾ ਅਤੇ ਸਬੂਤਾਂ ਬਾਰੇ ਖਾਮੋਸ਼ੀ
ਦੀ ਇੱਛਾ ਪ੍ਰਗਟ ਨਹੀਂ ਕੀਤੀ, ਸਗੋਂ ਮੈਮੋਰੈਂਡਮ 'ਤੇ ਦਸਖਤ ਕਰਕੇ ਆਪਣੇ ਕਹੇ ਦੀ ਖੁੱਲ੍ਹ ਕੇ ਜੁੰਮੇਵਾਰੀ ਲਈ ਹੈ। ਜ਼ੋਨਲ ਕਮੇਟੀ ਇਹ ਦੱਸਣ ਦੀ ਹਾਲਤ ਵਿੱਚ ਨਹੀਂ ਹੈ ਕਿ ਉਹ ਮੌਕੇ ਦੀਆਂ ਗਵਾਹ ਇਹਨਾਂ 38 ਕੁੜੀਆਂ 'ਚੋਂ ਕੀਹਨੂੰ ਕੀਹਨੂੰ ਮਿਲੀ ਹੈ ਅਤੇ ਉਹਨਾਂ ਨੇ
ਕੀ ਕਿਹਾ ਹੈ। ਜਾਂਚ-ਪੜਤਾਲ ਦੀ ਅਜਿਹੀ ਤਰਸਯੋਗ ਹਾਲਤ ਦੇ ਬਾਵਜੂਦ ਉਸ ਵੱਲੋਂ ਗਹਿਰਾਈ ਵਿੱਚ ਜਾ ਕੇ ਪੜਤਾਲ ਕਰਨ ਦਾ ਦਾਅਵਾ ਕਰਨ ਦੀ 'ਦਲੇਰੀ' ਦਿਖਾਈ ਜਾ ਰਹੀ ਹੈ।
ਮਾਨਸਿਕ ਹਾਲਤ ਬਾਰੇ ਵਿਦਿਆਰਥਣਾਂ ਦੇ ਬਿਆਨਾਂ ਸਬੰਧੀ ਚੁੱਪ ਜਾਂਚ-ਰਿਪੋਰਟ 'ਚ ਮਲਕਾ ਰਾਣੀ ਦੀ ਮਾਨਸਿਕ ਹਾਲਤ ਬਾਰੇ ਚਰਚਾ ਨੂੰ ਇੱਕ ਵੱਡਾ ਗੁਨਾਹ ਬਣਾ ਕੇ ਪੇਸ਼ ਕੀਤਾ ਗਿਆ ਹੈ, ਇਸ ਨੂੰ ਦੂਸ਼ਣਬਾਜ਼ੀ ਦਾ ਨਾਂ ਦਿੱਤਾ ਗਿਆ ਹੈ। ਮਲਕਾ ਰਾਣੀ ਦੀ ਮਾਨਸਿਕ ਹਾਲਤ ਬਾਰੇ ਜਾਣਕਾਰੀ ਦੀ ਲੋੜ ਦਾ ਮਹੱਤਵ ਇਸ ਕਰਕੇ ਉੱਭਰਿਆ ਹੈ ਕਿਉਂਕਿ ਖੁਦਕੁਸ਼ੀ ਤੋਂ ਪਹਿਲਾਂ ਕਲਾਸ ਟੈਸਟ ਦੌਰਾਨ ਵਾਪਰੀ ਘਟਨਾ, ਖੁਦਕੁਸ਼ੀ ਦਾ ਆਧਾਰ ਨਹੀਂ ਬਣਦੀ। ਮਲਕਾ ਰਾਣੀ ਦੀ ਮਾਨਸਿਕ ਹਾਲਤ ਬਾਰੇ ਜੋ ਚਰਚਾ ਚੱਲੀ ਹੈ, ਉਸ ਦਾ ਆਧਾਰ ਉਸ ਨਾਲ ਇੱਕੋ ਕਮਰੇ ਵਿੱਚ ਰਹਿੰਦੀਆਂ ਪੰਜ ਵਿਦਿਆਰਥਣਾਂ ਵੱਲੋਂ ਦਿੱਤੀ ਗਈ ਜਾਣਕਾਰੀ ਬਣੀ ਹੈ। ਵੀਰਪਾਲ ਕੌਰ, ਰਮਨਦੀਪ ਕੌਰ, ਪਰਮਿੰਦਰ ਕੌਰ, ਅਮਨਦੀਪ ਕੌਰ ਅਤੇ ਕਰਮਜੀਤ ਕੌਰ ਵੱਲੋਂ ਉਸਦੀ ਮਾਨਸਿਕ ਹਾਲਤ ਬਾਰੇ ਲਿਖਤੀ ਰੂਪ ਵਿੱਚ ਐਸ.ਐਸ.ਪੀ. ਨੂੰ ਦਿੱਤੀ ਮੁਢਲੀ ਜਾਣਕਾਰੀ ਵਿੱਚ ਕਿਹਾ ਗਿਆ ਹੈ, ''ਮਲਕਾ ਰਾਣੀ ਰਾਤ ਨੂੰ ਇੱਕ ਵਜੇ ਤੱਕ ਬੈਠੀ ਪੜ੍ਹਦੀ ਰਹਿੰਦੀ, ਸਵੇਰੇ ਫੇਰ ਤਿੰਨ ਵਜੇ ਉੱਠ ਕੇ ਬੈਠ ਜਾਂਦੀ, ਪਰ ਉਸ ਨੂੰ ਯਾਦ ਨਹੀਂ ਸੀ ਹੁੰਦਾ, ਉਹ ਅਕਸਰ ਆਪਣੇ ਮ੍ਰਿਤਕ ਪਿਤਾ ਅਤੇ ਮਾਮੇ ਦੇ ਲੜਕੇ ਨੂੰ ਯਾਦ ਕਰਦੀ ਰਹਿੰਦੀ ਸੀ ਅਤੇ ਰੋਂਦੀ ਰਹਿੰਦੀ ਸੀ। ਉਹ ਡਰਦੀ ਬਹੁਤ ਸੀ। ਦਰਵਾਜ਼ੇ ਵਾਲੇ ਪਾਸੇ ਨਹੀਂ ਸੌਂਦੀ ਸੀ। ਥੋੜ੍ਹਾ ਜਿਹਾ ਖੜਕਾ ਹੋਣ 'ਤੇ ਉੱਠ ਕੇ ਬੈਠ ਜਾਂਦੀ ਸੀ। ਇਸ ਲਈ ਉਸਦੀ ਆਤਮਹੱਤਿਆ ਕੀਤੇ ਜਾਣ ਦਾ ਕੋਈ ਹੋਰ ਕਾਰਨ ਹੋ ਸਕਦਾ ਹੈ।'' ਇਸ ਮੁਢਲੀ ਜਾਣਕਾਰੀ ਦੇ ਅਧਾਰ 'ਤੇ ਮਲਕਾ ਰਾਣੀ ਦੀ ਮਾਨਸਿਕ ਹਾਲਤ ਅਤੇ ਜ਼ਿੰਦਗੀ ਦੇ ਵੱਖ ਵੱਖ ਪੱਖਾਂ ਦੀਆਂ ਸਥਿਤੀਆਂ ਬਾਰੇ ਪੜਤਾਲ ਕਰਨ ਦੀ ਮੰਗ ਕਿਵੇਂ ਵੀ ਗੈਰ-ਵਾਜਬ ਨਹੀਂ ਬਣਦੀ। ਵੱਖ ਵੱਖ ਜਥੇਬੰਦੀਆਂ ਵੱਲੋਂ ਪੜਤਾਲ ਦੇ ਇੱਕ ਅਹਿਮ ਖੇਤਰ ਵਜੋਂ ਇਸ ਪਾਸੇ ਧਿਆਨ ਦੁਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ੋਨਲ ਕਮੇਟੀ ਮਲਕਾ ਰਾਣੀ ਦੀਆਂਨੇੜਲੀਆਂ ਸਾਥਣਾਂ ਦੇ ਬਿਆਨਾਂ ਨੂੰ ਦੂਸ਼ਣਬਾਜ਼ੀ ਦੱਸ ਰਹੀ ਹੈ। ਪਰ ਇਹ ਦੱਸਣ ਦੀ ਖੇਚਲ ਨਹੀਂ ਕਰਦੀ ਕਿ ਉਸਨੇ ਇਹਨਾਂ ਵਿਦਿਆਰਥਣਾਂ 'ਚੋਂ ਕੀਹਦੇ ਨਾਲ ਗੱਲ ਕੀਤੀ ਹੈ ਅਤੇ ਜੇ ਗੱਲ ਹੀ ਨਹੀਂ ਕੀਤੀ ਤਾਂ ਸਿੱਟਾ ਕਿਵੇਂ ਕੱਢਿਆ ਹੈ। ਜ਼ੋਨਲ ਕਮੇਟੀ ਤਾਂ ਇਹਨਾਂ ਵਿਦਿਆਰਥਣਾਂ ਦਾ ਜ਼ਿਕਰ ਹੀ ਨਹੀਂ ਕਰਦੀ ਅਤੇ ਗੱਲ ਨੂੰ ਇਉਂ ਪੇਸ਼ ਕਰਦੀ ਹੈ ਜਿਵੇਂ ਇਹ ਗੱਲਾਂ ਮੈਡਮ ਕਮਲਵੱਲੋਂ ਆਪਣੇ ਬਚਾਅ ਲਈ ਛੱਡਿਆ ਸ਼ੋਸ਼ਾ ਹੋਣ।
ਜ਼ੋਨਲ ਕਮੇਟੀ ਨੇ ਇੱਕ ਅਜਿਹਾ ਸੁਆਲ ਵੀ ਉਠਾਇਆ ਹੈ ਜਿਹੜਾ ਮਨੁੱਖੀ ਕਦਰਾਂ- ਕੀਮਤਾਂ ਨੂੰ ਪ੍ਰਣਾਇਆ, ਕੋਈ ਵੀ ਸੰਵੇਦਨਸ਼ੀਲ ਵਿਅਕਤੀ ਨਹੀਂ ਉਠਾ ਸਕਦਾ। ਅਜਿਹਾ ਸੁਆਲ ਜਿਹੜਾ ਕਿਸੇ ਨੂੰ ਹਰ ਹਾਲਤ ਵਿੱਚ ਫਸਾਉਣ 'ਤੇ ਉਤਾਰੂ ਕਿਸੇ ਪੁਲਸ ਮਾਰਕਾ ਜ਼ਹਿਨੀਅਤ ਨੂੰ ਹੀ ਸ਼ੋਭਾ ਦਿੰਦਾ ਹੈ। ਇਹ ਸੁਆਲ ਹੈ ਕਿ ਪੱਖੇ ਨਾਲ ਫਾਹਾ ਲੈ ਕੇ ਲਟਕਦੀ ਮਲਕਾ ਰਾਣੀ ਨੂੰ ਪੁਲਸ ਦੇ ਆਉਣ ਤੋਂ ਪਹਿਲਾਂ ਤਟ-ਫਟ ਥੱਲੇ ਕਿਉਂ ਉਤਾਰਿਆ ਗਿਆ। ਸਾਥਣ ਵਿਦਿਆਰਥਣਾਂ ਅਤੇ ਕੁਝ ਸਟਾਫ ਮੈਂਬਰਾਂ ਵੱਲੋਂ ਮਲਕਾ ਰਾਣੀ ਦੀ ਜਾਨ ਬਚਾਉਣ ਦੀ ਮਨੁੱਖੀਕੋਸ਼ਿਸ਼ ਨੂੰ ਜ਼ੋਨਲ ਕਮੇਟੀ ਨੇ ਗੁਨਾਹ ਬਣਾ ਧਰਿਆ ਹੈ। ਮਲਕਾ ਰਾਣੀ ਨੂੰ ਇਸ ਕਰਕੇ ਉਤਾਰਿਆ ਗਿਆ ਸੀ ਤਾਂ ਜੋ ਉਸਦੇ ਬਚ ਸਕਣ ਦੀ ਕਿਸੇ ਵੀ ਸੰਭਾਵਨਾ ਦੀ ਵਰਤੋਂ ਕੀਤੀ ਜਾ ਸਕੇ।
ਕੀ ਜਾਨ ਬਚਾਉਣ ਦੀ ਕੋਸ਼ਿਸ਼ ਗੁਨਾਹ ਹੈ?
ਮਾਲਸ਼ ਕਰਕੇ ਉਸਦਾ ਸਾਹ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਸਨੂੰ ਤੁਰਤ-ਫੁਰਤ ਹਸਪਤਾਲ ਪਹੁੰਚਾਇਆ ਗਿਆ ਸੀ, ਜਿਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਜਿਹਨਾਂ ਕੁੜੀਆਂ ਨੇ ਰਲ਼ ਕੇ ਪੱਖੇ ਨਾਲ ਲਟਕਦੀ ਮਲਕਾ ਰਾਣੀ ਨੂੰ ਉਤਾਰਿਆ, ਉਹਨਾਂ ਨੇ ਆਪਣੀ ਇਸ ਕੋਸ਼ਿਸ਼ ਦਾ ਜ਼ਿਕਰ ਐਸ.ਐਸ.ਪੀ. ਨੂੰ ਦਿੱਤੇ ਮੈਮੋਰੈਂਡਮ ਵਿੱਚ ਲਿਖਤੀ ਰੂਪ ਵਿੱਚ ਕੀਤਾ ਹੈ। ਜੇ ਜ਼ੋਨਲ ਕਮੇਟੀ ਦੇ ਲੀਡਰ ਇਹਨਾਂ ਕੁੜੀਆਂ ਨੂੰ ਮਿਲ ਲੈਂਦੇ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਮਲਕਾ ਰਾਣੀ ਦੀਆਂ ਸਾਥਣਾਂ ਵੱਲੋਂ ਉਸ ਨੂੰ ਬਚਾਉਣ ਦੀ ਸੁਤੇਸਿਧ, ਸੁਹਿਰਦ ਅਤੇ ਮਨੁੱਖੀ ਕੋਸ਼ਿਸ਼ ਸੀ। ਮਲਕਾ ਰਾਣੀ ਦੀ ਜ਼ਿੰਦਗੀ ਬਚਾਉਣ ਦੀਆਂ ਇਹਨਾਂ ਆਖਰੀ ਕੋਸ਼ਿਸ਼ਾਂ 'ਚ ਮੈਡਮ ਕਮਲ ਪੂਰੀ ਤਰ੍ਹਾਂ ਸ਼ਾਮਲ ਸੀ। ਇਹਨਾਂ ਕੋਸ਼ਿਸ਼ਾਂ ਨੂੰ ਗੁਨਾਹ ਬਣਾ ਕੇ ਪੇਸ਼ ਕਰਨ ਵਾਲਿਆਂ ਦੀ ਮਾਨਸਿਕਤਾ ਬਾਰੇ ਕੋਈ ਟਿੱਪਣੀ ਨਾ ਕਰਨਾ ਹੀ ਬਿਹਤਰ ਹੈ, ਜਿਹਨਾਂ ਨੂੰ ਮਲਕਾ ਰਾਣੀ ਦੀਆਂ ਸਹਿਪਾਠਣਾਂ ਅਤੇ ਅਧਿਆਪਕਾਂ ਦੀ ਥਾਂ ਪੁਲਸ ਦੇ ਕਿਰਦਾਰ 'ਤੇ ਯਕੀਨ ਕਰਨਾ ਚੰਗਾ ਲੱਗਦਾ ਹੈ। ਜਿਵੇਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਤਾਂ ਬੱਸ ਪੁਲਸ ਨੇ ਹੀ ਨਿਤਾਰਨਾ ਸੀ!
ਜ਼ੋਨਲ ਕਮੇਟੀ ਨੂੰ ਬੇਸਿਰ-ਪੈਰ ਸੁਆਲਾਂ ਦੀ ਵਾਛੜ ਕਰਨ ਦਾ ਕਾਫੀ ਸ਼ੌਕ ਜਾਪਦਾ ਹੈ। ''ਸਿੱਟਾ'' ਸਿਰਲੇਖ ਹੇਠ ਵੀ ਉਸਨੇ ਸੁਆਲ ਹੀ ਕੀਤੇ ਹਨ। ਇਹ ਸੁਆਲ ਘਚੋਲਾ ਪਾਉਣ ਤੋਂ ਬਿਨਾ ਹੋਰ ਕੋਈ ਮਕਸਦ ਹੱਲ ਨਹੀਂ ਕਰਦੇ। ਕਿਸੇ ਗੱਲ ਦੇ ਨਿਤਾਰੇ ਵੱਲ ਨਹੀਂ
ਲਿਜਾਂਦੇ। ਉਪਰਲਾ ਸੁਆਲ ਵੀ ਅਜਿਹਾ ਹੀ ਸੁਆਲ ਹੈ। ਇਹ ਸੁਆਲ ਜਾਂ ਤਾਂ ਫਜੂਲ ਹੈ, ਜਾਂ ਫਿਰ ਇਸਦੇ ਦੋ ਮਤਲਬ ਹੋ ਸਕਦੇ ਹਨ। ਇੱਕ ਮਤਲਬ ਇਹ ਹੋ ਸਕਦਾ ਹੈ ਕਿ ਮਲਕਾ ਰਾਣੀ ਦੀ ਮੌਤ ਨੂੰ ਖੁਦਕੁਸ਼ੀ ਦੇ ਮਾਮਲੇ ਦੀ ਬਜਾਏ ਸਾਧਾਰਨ ਮੌਤ ਵਜੋਂ ਪੇਸ਼ ਕਰਨ ਲਈ ਇਹ ਕਾਰਵਾਈ ਕੀਤੀ ਗਈ ਹੋਵੇ। ਪਰ ਅਜਿਹਾ ਦਾਅਵਾ ਤਾਂ ਕਿਸੇ ਵੱਲੋਂ ਵੀ ਨਹੀਂ ਕੀਤਾ ਗਿਆ। ਜਾਂ ਫੇਰ ਇਸਦਾ ਮਤਲਬ ਇਹ ਹੋ ਸਕਦਾ ਹੈ ਕਿ ਇਹ ਖੁਦਕੁਸ਼ੀ ਦਾ ਨਹੀਂ ਬਲਕਿ ਕਤਲ ਦਾ ਮਾਮਲਾ ਹੈ। ਮਲਕਾ ਰਾਣੀ ਨੇ ਪੱਖੇ ਨਾਲ ਫਾਹਾ ਲਿਆ ਹੀ ਨਹੀਂ। ਪਰ ਇਸ ਗੱਲ ਨੂੰ ਮਲਕਾ ਰਾਣੀ ਦੇ ਪਰਿਵਾਰ ਵੱਲੋਂ ਦਰਜ਼ ਕਰਵਾਈ ਐਫ.ਆਈ.ਆਰ. ਹੀ ਰੱਦ ਕਰਦੀ ਹੈ। ਇਸ ਤੋਂ ਇਲਾਵਾ ਪੋਸਟ ਮਾਰਟਮ ਰਿਪੋਰਟ ਨੇ ਮਲਕਾ ਰਾਣੀ ਦੀ ਗਰਦਨ 'ਤੇ ਚੁੰਨੀ ਦੇ ਨਿਸ਼ਾਨ ਨੋਟ ਕੀਤੇ ਹਨ ਅਤੇ ਸਾਹ ਘੁੱਟੇ ਜਾਣ ਦੀ ਪੁਸ਼ਟੀ ਕੀਤੀ ਹੈ। ਜ਼ੋਨਲ ਕਮੇਟੀ ਨੇ ਪੋਸਟ ਮਾਰਟਮ-ਰਿਪੋਰਟ 'ਤੇ ਨਜ਼ਰ ਮਾਰਨ ਦੀ ਵੀ ਖੇਚਲ ਨਹੀਂ ਕੀਤੀ।
ਜ਼ੋਨਲ ਕਮੇਟੀ ਦੀ ਅਖੌਤੀ ਜਾਂਚ ਰਿਪੋਰਟ ਵਿੱਚ ਹੋਰ ਵੀ ਕਈ ਨੁਕਤੇ ਹਨ, ਜਿਹਨਾਂ ਰਾਹੀਂ ਤਿਣਕਿਆਂ ਦਾ ਸਹਾਰਾ ਲੈ ਕੇ ਮੈਡਮ ਕਮਲ ਅਤੇ ਉਸਦੇ ਪਰਿਵਾਰ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਲਕਾ ਰਾਣੀ ਦੀ ਮਾਨਸਿਕ ਹਾਲਤ ਨੂੰ ਜ਼ੋਨਲ ਕਮੇਟੀ ਜਾਂਚ- ਪੜਤਾਲ ਦਾ ਕੋਈ ਖੇਤਰ ਹੀ ਮੰਨਣ ਲਈ ਤਿਆਰ ਨਹੀਂ ਹੈ। ਇਸ ਖੇਤਰ ਨੂੰ ਰੱਦ ਕਰਨ ਲਈ ਉਹ ਕਹਿੰਦੀ ਹੈ ਕਿ ਸੰਸਥਾ ਵਿੱਚ ਤਾਂ ਸਭਨਾਂ ਵਿਦਿਆਰਥੀਆਂ ਦਾ ਹਰ ਮਹੀਨੇ ਟੈਸਟ ਹੁੰਦਾ ਹੈ, ਜਿਸ ਦਾ ਰਿਕਾਰਡ ਰੱਖਿਆ ਜਾਂਦਾ ਹੈ। ਜੇ ਮਲਕਾ ਰਾਣੀ ਦੀ ਕੋਈ ਮਾਨਸਿਕ ਸਮੱਸਿਆ ਹੁੰਦੀ ਤਾਂ ਇਹ ਸੰਸਥਾ ਦੇ ਰਿਕਾਰਡ ਵਿੱਚ ਦਰਜ ਹੁੰਦੀ। ਅਸੀਂ ਜ਼ੋਨਲ ਕਮੇਟੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇ ਉਹ ਇਸ ''ਰਿਕਾਰਡ'' ਦੀ ਛਾਣਬੀਣ ਕਰਨ ਦੀ ਖੇਚਲ ਕਰ ਲੈਂਦੀ ਤਾਂ ਉਸ ਨੂੰ ਬੇਸਿਰ-ਪੈਰ ਗੱਲਾਂ ਕਰਨ ਦੀ ਜ਼ਰੂਰਤ ਨਾ ਪੈਂਦੀ। ਜ਼ੋਨਲ ਕਮੇਟੀ ਬਿਨਾ ਇਹ ਪੜਤਾਲ ਕੀਤੇ ਕਿ ਇਸ ਮੈਡੀਕਲ ਟੈਸਟ ਦੇ ਘੇਰੇ ਵਿੱਚ ਕੀ ਕੁਝ ਆਉਂਦਾ ਹੈ, ਇਹ ਪ੍ਰਭਾਵ ਦਿੰਦੀ ਹੈ ਜਿਵੇਂ ਸੰਸਥਾ 'ਚ ਹਰ ਵਿਦਿਆਰਥੀ ਦੀ ਸਿਹਤ ਦੇ ਸਭਨਾਂ ਅਹਿਮ ਪੱਖਾਂ ਦੀ ਜਾਂਚ ਹੁੰਦੀ ਹੋਵੇ ਅਤੇ ਰਿਕਾਰਡ ਰੱਖਿਆ ਜਾਂਦਾ ਹੋਵੇ। ਉਹ ਖੰਘ, ਜੁਕਾਮ, ਬੁਖਾਰ ਆਦਿ ਦੀਆਂ ਵਿਦਿਆਰਥੀਆਂ ਵੱਲੋਂ ਦੱਸੀਆਂ ਸਾਧਾਰਨ ਸ਼ਿਕਾਇਤਾਂ ਖੁਦ ਰਜਿਸਟਰ 'ਤੇ ਨੋਟ ਕਰਨ ਨੂੰ ਹੀ ਮਹਿਕਮੇ ਵੱਲੋਂ ਸਿਹਤ ਦੀ ਸਮੁੱਚੀ ਜਾਂਚ ਦਾ ਰੁਤਬਾ ਦੇਣ ਤੱਕ ਜਾਂਦੀ ਹੈ। ਜੇ ਇਲਜ਼ਾਮਬਾਜ਼ੀ ਲਈ ਤਿਣਕਿਆਂ ਦਾ ਸਹਾਰਾ ਜ਼ੋਨਲ ਕਮੇਟੀ ਸੱਚੀਉਂ ਹੀ ਪੜਤਾਲ ਕਰਦੀ ਤਾਂ ਉਸ ਨੂੰ ਪਤਾ ਲੱਗ ਜਾਂਦਾ ਕਿ ਸਾਇਕੈਟਰੀ ਜਾਂ ਸਾਈਕਾਲੋਜੀਕਲ ਸਮੱਸਿਆਵਾਂ ਨਾਲ ਸਬੰਧਤ ਰੋਗਾਂ ਬਾਰੇ ਸਭਨਾਂ ਵਿਦਿਆਰਥੀਆਂ ਦੀ ਕਦੇ ਕਦਾਈਂ ਜਾਂਚ ਦਾ ਵੀ ਕੋਈ ਬਾਕਾਇਦਾ ਇੰਤਜ਼ਾਮ ਨਹੀਂ ਹੈ। ਹਰ ਮਹੀਨੇ ਜਾਂਚ ਕਰਨ ਜਾਂ ਰਿਕਾਰਡ ਰੱਖਣ ਦੀ ਗੱਲ ਤਾਂ ਕਿਤੇ ਰਹੀ। ਜੇ ਅਜਿਹੇ ਟੈਸਟ ਹੁੰਦੇ ਅਤੇ ਰਿਕਾਰਡ ਰੱਖਿਆ ਜਾਂਦਾ ਤਾਂ ਨਾ ਸਿਰਫ ਮਲਕਾ ਰਾਣੀ ਬਾਰੇ ਸਗੋਂ ਸਭਨਾਂ ਵਿਦਿਆਰਥਣਾਂ ਬਾਰੇ ਅਜਿਹੇ ਲੱਛਣਾਂ ਦੀ ਹੋਂਦ ਜਾਂ ਅਣਹੋਂਦ ਬਾਰੇ ਰਿਕਾਰਡ ਮੌਜੂਦ ਹੋਣਾ ਚਾਹੀਦਾ ਸੀ, ਜਿਹੜਾ ਕਿ ਨਹੀਂ ਹੈ। ਇਸ ਕਰਕੇ ਇਹ ਨੁਕਤਾ ਮਲਕਾ ਰਾਣੀ ਦੀ ਮਾਨਸਿਕ ਹਾਲਤ ਬਾਰੇ ਕਿਸੇ ਟਿੱਪਣੀ ਦਾ ਆਧਾਰ ਨਹੀਂ ਬਣ ਸਕਦਾ। ਜਿਵੇਂ ਕਿ ਜ਼ੋਨਲ ਕਮੇਟੀ ਧੱਕੇ ਨਾਲ ਬਣਾਉਣ ਨੂੰ ਫਿਰਦੀ ਹੈ। ''ਜਾਂਚ-ਰਿਪੋਰਟ'' 'ਚ ਅਜਿਹੇ ਹੀ ਕਈ ਹੋਰ ਫਜੂਲ ਸਵਾਲ ਅਤੇ ਨੁਕਤੇ ਹਨ। ਮਿਸਾਲ ਵਜੋਂ ਪੁਲਸ ਦੀ ਗੈਰ ਹਾਜ਼ਰੀ ਵਿੱਚ ਕਮਰੇ ਦੀ ਫਰੋਲਾ-ਫਰਾਲੀ ਕਰਨ ਅਤੇ ਸਬੂਤ ਨਸ਼ਟ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਇਸ ਦੋਸ਼ ਦਾ ਸਰੋਤ ਕੀ ਹੈ? ਸਬੂਤ ਨਸ਼ਟ ਕਰਨ ਕਮਰੇ 'ਚ ਕੌਣ ਗਿਆ? ਕੀ ਮੈਡਮ ਕਮਲ ਗਏ? ਇਸ ਬਾਰੇ ਜਾਂਚ ਰਿਪੋਰਟ ਤਾਂ ਖਾਮੋਸ਼ ਹੈ। ਉਂਝ ਜੁਬਾਨੀ ਇਸ ਬਾਰੇ ਕਈ ਤਰ੍ਹਾਂ ਦੀਆਂ ਹਵਾਈਆਂ ਛੱਡੀਆਂ ਗਈਆਂ ਹਨ। ਅਜਿਹੀਆਂ ਹਵਾਈਆਂ ਹੀ ਜ਼ੋਨਲ ਕਮੇਟੀ ਦੀ 'ਜਾਂਚ' ਦਾ ਆਧਾਰ ਹਨ, ਜਿਹਨਾਂ ਵਿੱਚੋਂ ਇੱਕ ਇਹ ਹੈ ਕਿ ਸਬੂਤ ਨਸ਼ਟ ਕਰਨ ਲਈ ਕਮਰੇ ਦੀ ਫਰੋਲਾ-ਫਰਾਲੀ ਵਕੀਲ ਸੁਦੀਪ ਸਿੰਘ (ਕਾਲਾ) ਨੇ ਕੀਤੀ, ਜਦੋਂ ਕਿ ਸੁਦੀਪ ਸਿੰਘ ਹੋਸਟਲ ਦੇ ਕਮਰੇ ਵਿੱਚ ਗਿਆ ਹੀ ਨਹੀਂ। ਸਿਰਫ ਬਾਹਰ ਹਸਪਤਾਲ ਵਿੱਚ ਸ਼ਾਮ ਨੂੰ ਗਿਆ, ਜਦੋਂ ਪੁਲਸ ਲਿਖਤੀ ਕਾਰਵਾਈ ਕਰ ਰਹੀ ਸੀ ਅਤੇ ਹੋਸਟਲ ਦੇ ਕਮਰੇ ਨੂੰ ਜਿੰਦਰਾ ਵੱਜਿਆ ਹੋਇਆ ਸੀ। ਜਿਥੋਂ ਤੱਕ ਮੈਡਮ ਕਮਲ ਦਾ ਸਬੰਧ ਹੈ, ਉਹ ਘਟਨਾ ਦੇ ਤੁਰੰਤ ਬਾਅਦ ਮਲਕਾ ਰਾਣੀ ਨੂੰ ਹਸਪਤਾਲ ਲਿਜਾਣ, ਵਿਭਾਗ ਅਧਿਕਾਰੀਆਂ ਅਤੇ ਮਾਪਿਆਂ ਨੂੰ ਸੂਚਨਾ ਦਾ ਪ੍ਰਬੰਧ ਕਰਨ, ਪੱਤਰਕਾਰਾਂ ਅਤੇ ਪੁਲਸ ਦੀ ਪੁੱਛਗਿੱਛ ਦਾ ਜੁਆਬ ਦੇਣ, ਵਿਦਿਆਰਥਣਾਂ ਨੂੰ ਹੌਸਲਾ ਦੇਣ ਵਰਗੇ ਰੁਝੇਵਿਆਂ 'ਚ ਸ਼ਾਮ 5 ਵਜੇ ਤੱਕ ਰੁਝੇ ਰਹੇ। ਇਸ ਦੌਰਾਨ ਨਾ ਉਹਨਾਂ ਕੋਲ ਦੁਬਾਰਾ ਕਮਰੇ ਵਿੱਚ ਜਾਣ ਦੀ ਫੁਰਸਤ ਸੀ ਅਤੇ ਨਾ ਹੀ ਉਹ ਗਏ। ਅਜਿਹਾ ਹੀ ਇੱਕ ਨੁਕਤਾ ਇਹ ਹੈ ਕਿ ਮਲਕਾ ਰਾਣੀ ਦਾ ਇਕੱਲੀ ਦਾ ਆਪਣੇ ਹੋਸਟਲ ਕਮਰੇ ਵਿੱਚ ਜਾਣਾ ਕਿਵੇਂ ਸੰਭਵ ਹੋਇਆ, ਜਦੋਂ ਕਿ ਲੜਕੀਆਂ ਅਕਸਰ ਇਕੱਠੀਆਂ ਹੀ ਹੋਸਟਲ ਆਉਂਦੀਆਂ-ਜਾਂਦੀਆਂ ਸਨ। ਕੀ ਜ਼ੋਨਲ ਕਮੇਟੀ ਇਹ ਸੋਚਦੀ ਹੈ ਕਿ ਕਿਸੇ ਵਿਦਿਆਰਥਣ ਦਾ ਆਪਣੇ ਕਲਾਸ ਰੂਮ 'ਚੋਂ ਹੋਸਟਲ ਕਮਰੇ ਵਿੱਚ ਇਕੱਲਿਆਂ ਪਹੁੰਚ ਜਾਣਾ ਕੋਈ ਅਸੰਭਵ ਗੱਲ ਹੈ? ਖਾਸ ਕਰਕੇ ਅਜਿਹੀ ਮਾਨਸਿਕ ਹਾਲਤ ਵਿੱਚ ਜਦੋਂ ਕਿਸੇ ਨੇ ਆਪਣੀ ਖੁਦਕੁਸ਼ੀ ਕਰਨ ਦੀ ਇੱਛਾ ਨੂੰ ਅੰਜ਼ਾਮ ਦੇਣਾ ਹੋਵੇ। ਜਾਂ ਜ਼ੋਨਲ ਕਮੇਟੀ ਇਹ ਕਹਿਣਾ ਚਾਹੁੰਦੀ ਹੈ ਕਿ ਉਸ ਨੂੰ ਜਾਣਬੁੱਝ ਕੇ ਖੁਦਕੁਸ਼ੀ ਕਰਨ ਲਈ ਆਪਣੇ ਹੋਸਟਲ ਕਮਰੇ ਵਿੱਚ ਪੁੱਜਣ ਦਿੱਤਾ ਗਿਆ ਜਾਂ ਇਹ ਕਹਿਣਾ ਚਾਹੁੰਦੀ ਹੈ ਕਿ ਮਾਮਲਾ ਖੁਦਕੁਸ਼ੀ ਕਰਨ ਦਾ ਨਹੀਂ ਬਲਕਿ ਕੋਈ ਉਸ ਨੂੰ ਕਤਲ ਕਰਨ ਲਈ ਹੋਸਟਲ ਵਿੱਚ ਲੈ ਕੇ ਗਿਆ ਹੈ। ਜੇ ਇਹਨਾਂ ਵਿੱਚੋਂ ਕੋਈ ਗੱਲ ਵੀ ਨਹੀਂ ਕਹਿਣਾ ਚਾਹੁੰਦੀ ਤਾਂ ਅਜਿਹੇ ਸੁਆਲ ਫਜੂਲ ਹਨ ਅਤੇ ਇਹਨਾਂ ਦਾ ਕੋਈ ਵੀ ਅਰਥ ਨਹੀਂ ਹੈ। ''ਜਾਂਚ-ਰਿਪੋਰਟ'' 'ਚ ਅਜਿਹਾ ਹੋਰ ਵੀ ਕਾਫੀ ਕੁਝ ਭਰਿਆ ਹੋਇਆ ਹੈ, ਜਿਸ ਦੀ ਲੰਮੀ-ਚੌੜੀ ਚਰਚਾ ਦੀ ਜ਼ਰੂਰਤ ਨਹੀਂ ਹੈ।
ਮਲਕਾ ਰਾਣੀ ਦੀ ਖੁਦਕੁਸ਼ੀ ਇੱਕ ਦੁਖਾਂਤਕ ਘਟਨਾ ਹੈ। ਮਾਪਿਆਂ ਦਾ ਸ਼ੁਰੂ ਵਿੱਚ ਗ਼ਮ ਦੀ ਹਾਲਤ ਵਿੱਚ ਤਿੱਖਾ ਉਲਾਰ ਪ੍ਰਤੀਕਰਮ ਸਮਝ ਆ ਸਕਦਾ ਹੈ। ਨਕਲ ਰੋਕਣ ਦੀ ਘਟਨਾ ਕਰਕੇ ਫਜੂਲ ਸਵਾਲ ਅਤੇ ਨੁਕਤੇ ਬਦਲਾਖੋਰ ਸਵਾਰਥੀ ਮੰਤਵਾਂ ਦੀ ਸੇਵਾ ਸ਼ੁਰੂ ਵਿੱਚ ਭੁਲੇਖਿਆਂ ਦੀ ਗੁੰਜਾਇਸ਼ ਹੋ ਸਕਦੀ ਹੈ। ਅਜਿਹੇ ਵਿਅਕਤੀਆਂ ਦੀ ਵੀ ਕਾਫੀ ਗਿਣਤੀ ਹੈ ਜਿਹੜੇ ਸ਼ੁਰੂ ਵਿੱਚ ਚੱਕਰ ਵਿੱਚ ਪਏ। ਪਰ ਆਜ਼ਾਦਾਨਾ ਤੌਰ 'ਤੇ ਵਿਦਿਆਰਥਣਾਂ, ਸਟਾਫ ਅਤੇ ਮਾਪਿਆਂ ਤੋਂ ਪੜਤਾਲ ਕਰਨ ਪਿੱਛੋਂ ਉਹਨਾਂ ਦੇ ਸ਼ੰਕੇ ਨਵਿਰਤ ਹੋਏ। ਇਹਨਾਂ 'ਚ ਮਲਕਾ ਰਾਣੀ ਦੇ ਪਰਿਵਾਰ ਦੇ ਨੇੜਲੇ ਘੇਰੇ 'ਚੋਂ ਅਤੇ ਇਲਾਕੇ 'ਚੋਂ ਕਈ ਮੋਹਤਬਰ ਵਿਅਕਤੀ ਅਤੇ ਕਈ ਟਰੇਡ ਯੂਨੀਅਨ ਆਗੂ ਸ਼ਾਮਲ ਹਨ। ਜਨਤਕ ਜਥੇਬੰਦੀਆਂ ਵੱਲੋਂ ਅਤੇ ਮੈਡਮ ਕਮਲ ਦੇ ਪਰਿਵਾਰ ਵੱਲੋਂ, ਮਲਕਾ ਰਾਣੀ ਦੇ ਪਰਿਵਾਰ ਦੇ ਸ਼ੰਕੇ ਨਵਿਰਤ ਕਰਨ ਲਈ ਅਤੇ ਪਰਿਵਾਰ ਦੀ ਬਣਦੀ ਮਾਲੀ ਸਹਾਇਤਾ ਕਰਨ ਖਾਤਰ ਉੱਦਮ ਜੁਟਾਉਣ ਲਈ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਗਈਆਂ। ਸਿੱਟੇ ਵਜੋਂ ਇੱਕ ਵਾਰੀ ਪਰਿਵਾਰ ਨਾਲ ਸਦਭਾਵਨਾ ਦਾ ਮਾਹੌਲ ਬਣਦਾ ਦਿਖਾਈ ਦਿੱਤਾ। ਪਰ ਕੁਝ ਅਨਸਰ ਆਪੋ-ਆਪਣੇ ਸੌੜੇ-ਸੁਆਰਥੀ ਮੰਤਵਾਂ ਕਰਕੇ ਮੈਡਮ ਕਮਲ ਦੇ ਜੀਵਨ-ਸਾਥੀ ਜਗਮੇਲ ਸਿੰਘ ਖਿਲਾਫ ਕਿੜ ਕੱਢਣ 'ਤੇ ਤੁਲੇ ਹੋਏ ਹਨ। ਇਸ ਦੀ ਵਜਾਹ ਜਗਮੇਲ ਸਿੰਘ ਦੀਆਂ ਅਗਾਂਹਵਧੂ ਟਰੇਡ ਯੂਨੀਅਨ ਸਰਗਰਮੀਆਂ ਹਨ, ਜਿਹੜੀਆਂ ਸੁਆਰਥੀ ਮੰਤਵਾਂ ਨੂੰ ਪ੍ਰਣਾਏ ਵੰਨ-ਸੁਵੰਨੇ ਅਨਸਰਾਂ ਨੂੰ ਚੁਭਦੀਆਂ ਹਨ। ਇਹ ਹਿੱਸੇ ਹਨ ਜਿਹੜੇ ਮਲਕਾ ਰਾਣੀ ਦੀ ਮੌਤ ਦੀ ਦੁਖਦਾਈ ਘਟਨਾ ਨੂੰ ਆਪਣੇ ਬਦਲਾਖੋਰ ਸੁਆਰਥੀ ਮੰਤਵਾਂ ਦਾ ਸਾਧਨ ਬਣਾਉਣਾ ਚਾਹੁੰਦੇ ਹਨ। ਜਗਮੇਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਜਿਵੇਂ- ਕਿਵੇਂ ਨੁਕਸਾਨ ਪਹੁੰਚਾਉਣ ਦੀ ਉਹਨਾਂ ਦੀ ਇੱਛਾ ਐਨੀ ਜ਼ੋਰਦਾਰ ਹੈ ਕਿ ਉਹ ਜਗਮੇਲ ਸਿੰਘ ਅਤੇ ਉਸਦੇ ਸਾਥੀਆਂ ਬਾਰੇ ''ਨਕਸਲੀ'' ਹੋਣ ਦਾ ਸ਼ੋਰ-ਸ਼ਰਾਬਾ ਪਾ ਕੇ ਪੁਲਸ ਕਾਰਵਾਈ ਕਰਵਾਉਣਾ ਚਾਹੁੰਦੇ ਹਨ। ਲੋਕ-ਪੱਖੀ ਟਰੇਡ ਯੂਨੀਅਨ ਆਗੂਆਂ ਅਤੇ ਉਹਨਾਂ ਦੇ ਪਰਿਵਾਰਾਂ ਖਿਲਾਫ ਬਦਲਾਖੋਰ ਰਵੱਈਏ ਦੇ ਸਿੱਟੇ ਵਜੋਂ ਹੀ ਪੁਲਸ ਨੇ ਮੈਡਮ ਕਮਲ ਖਿਲਾਫ ਖੁਦਕੁਸ਼ੀ ਲਈ ਮਜਬੁਰ ਕਰਨ ਦਾ ਕੇਸ ਦਰਜ ਕਰਨ ਵਿੱਚ ਫੋਰਾ ਨਹੀਂ ਲਾਇਆ ਅਤੇ ਕਿਸੇ ਪੜਤਾਲ ਦੀ ਜ਼ਰੂਰਤ ਨਹੀਂ ਸਮਝੀ। ਜਦੋਂ ਕਿ ਪੁਲਸ ਅਕਸਰ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਠੋਸ ਸਬੂਤਾਂ ਦੇ ਬਾਵਜੂਦ ਸੂਦਖੋਰਾਂ ਖਿਲਾਫ ਅਜਿਹੇ ਪਰਚੇ ਦਰਜ ਨਹੀਂ ਕਰਦੀ। ਇੱਕ ਵਿਧਾਇਕ ਵੱਲੋਂ ਮੈਡਮ ਕਮਲ ਖਿਲਾਫ ਇਹ ਕੇਸ ਦਰਜ ਕਰਵਾਉਣ ਵਿੱਚ ਅਦਾ ਕੀਤਾ ਗਿਆ ਫੈਸਲਾਕੁਨ ਰੋਲ ਵੀ ਇਹੋ ਜ਼ਾਹਰ ਕਰਦਾ ਹੈ ਕਿ ਮਲਕਾ ਰਾਣੀ ਦੀ ਦੁਖਦਾਈ ਮੌਤ ਦਾ ਮਸਲਾ ਸਿਆਸੀ ਬਦਲਾਖੋਰੀ ਦਾ ਸਾਧਨ ਬਣਾਇਆ ਗਿਆ ਹੈ। ਸਵਾਰਥੀ ਅਨਸਰਾਂ ਵੱਲੋਂ ਮਲਕਾ ਰਾਣੀ ਦੇ ਪਰਿਵਾਰ ਨਾਲ ਮਿਲ-ਬੈਠ ਕੇ ਮਸਲੇ ਦਾ ਨਿਪਟਾਰਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਜਾਰੀ ਹਨ। ਇਸ ਹਾਲਤ ਵਿੱਚ ਲੋਕਾਂ ਦੀਆਂ ਜਥੇਬੰਦੀਆਂ ਨੂੰ ਮੈਡਮ ਕਮਲ ਅਤੇ ਅਗਾਂਹਵਧੂ ਟਰੇਡ ਯੂਨੀਅਨ ਕਾਰਕੁੰਨਾਂ ਦੀ ਸੁਰੱਖਿਆ ਲਈ ਯਤਨ ਜੁਟਾਉਣੇ ਪੈ ਰਹੇ ਹਨ, ਜਿਹਨਾਂ ਨੂੰ ਇੱਕ ਜਾਂ ਦੂਜੇ ਢੰਗ ਨਾਲ ਨਹੱਕੀ ਪੁਲਸ ਕਾਰਵਾਈ ਦੀ ਮਾਰ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਮਕਸਦ ਨਾਲ ਉਹਨਾਂ ਨੂੰ ''ਨਕਸਲੀ'' ਕਿਹਾ ਜਾ ਰਿਹਾ ਹੈ। ਲੋਕ ਮੰਗਾਂ ਲਈ ਸੰਘਰਸ਼ ਦੇ ਲੇਖੇ ਲੱਗਣ ਵਾਲੇ ਲੋਕਾਂ ਦੀਆਂ ਜਥੇਬੰਦੀਆਂ ਦੇ ਸਮੇਂ ਅਤੇ ਸ਼ਕਤੀ ਦਾ ਹਰਜਾ ਹੋ ਰਿਹਾ ਹੈ। ਸਵਾਰਥੀ ਅਨਸਰਾਂ, ਪ੍ਰਸਾਸ਼ਨ, ਹਕੂਮਤ ਅਤੇ ਲੋਕ-ਦੋਖੀ ਸਿਆਸਤਦਾਨਾਂ ਨੂੰ ਤਾਂ ਇਹ ਸਥਿਤੀ ਰਾਸ ਆਉਣ ਵਾਲੀ ਹੈ, ਪਰ ਇਹ ਗੱਲ ਸਮਝੋਂ ਬਾਹਰ ਹੈ ਕਿ ਵਿਦਿਆਰਥੀ ਹਿੱਤਾਂ ਦਾ ਝੰਡਾ ਚੁੱਕਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਕਿਉਂ ਪੁੱਠੇ ਰਾਹ ਪਏ ਹੋਏ ਹਨ।
ਅਸੀਂ ਜ਼ੋਨਲ ਕਮੇਟੀ ਨੂੰ ਆਪਣੇ ਅਮਲ ਬਾਰੇ ਮੁੜ-ਵਿਚਾਰ ਕਰਨ ਦੀ ਅਪੀਲ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਉਹ ਏ.ਐਨ.ਐਮ. ਟਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਦੇ ਜਜ਼ਬਾਤਾਂ ਅਤੇ ਇਛਾਵਾਂ ਦੀ ਕਦਰ ਕਰਨ ਦੀ ਭਾਵਨਾ ਵਿਖਾਵੇ। ਅਸੀਂ ਮੰਗ ਕਰਦੇ ਹਾਂ ਕਿ ਮੈਡਮ ਕਮਲ ਖਿਲਾਫ ਦਰਜ ਕੀਤਾ ਨਜਾਇਜ ਕੇਸ ਰੱਦ ਕੀਤਾ ਜਾਵੇ ਅਤੇ ਮਲਕਾ ਰਾਣੀ ਦੀ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰਾਈ ਜਾਵੇ ਅਤੇ ਦੁਖੀ ਅਪੀਲ ਪਰਿਵਾਰ ਨੂੰ ਉਚਿਤ ਮੁਆਵਜਾ ਦਿੱਤਾ ਜਾਵੇ। ਅਸੀਂ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਸਲੇ ਬਾਰੇ ਕੂੜ-ਪ੍ਰਚਾਰ ਅਤੇ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਆਪਣੀ ਸ਼ਕਤੀ ਅਸਲ ਵਿਦਿਆਰਥੀ ਮੰਗਾਂ ਲਈ ਸੰਘਰਸ਼ ਦੇ ਲੇਖੇ ਲਾਉਣ ਲਈ ਡਟੇ ਰਹਿਣ।
ਵੱਲੋਂ
ਪੰਜਾਬ ਸਟੂਡੈਂਟਸ ਯੂਨੀਅਨ
ਵਿਦਿਆਰਥਣਾਂ
(ਸ਼ਹੀਦ ਰੰਧਾਵਾ)
ਟਰੋਨਿੰਗ ਸਕੂਲ
ਇਲਾਕਾ ਬਠਿੰਡਾ
ਬਠਿੰਡਾ (8-6-2011)
ਪ੍ਰਕਾਸ਼ਕ: ਸੁਮੀਤ ਸਿੰਘ, ਵੀਰਪਾਲ ਕੌਰ (ਏ.ਐਨ.ਐਮ. ਟਰਨਿੰਗ ਸਕੂਲ ਬਠਿੰਡਾ)
ਏ.ਐਨ.ਐਮ.
ਸਿਵਲ ਹਸਪਤਾਲ
Sunday, July 24, 2011
Subscribe to:
Post Comments (Atom)
No comments:
Post a Comment