ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, October 4, 2011

ਮਨੁੱਖੀ ਹੱਕਾਂ ਦੀ ਪਹਿਰੇਦਾਰ ਰਾਧਾ ਡਿਸੂਜ਼ਾ ਸਰ੍ਹੀ ਵਿੱਚ


ਈਸਟ ਇੰਡੀਅਨ ਡੀਫੈਂਸ ਕਮੇਟੀ ਦੇ ਬੁਲਾਰੇ ਹਰਭਜਨ ਚੀਮਾ ਨੇ ਪਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਰਗਰਮ ਕਾਰਕੁੰਨ ਜੋ ਕਿ ਅੱਜ ਕੱਲ ਯੁਨੀਵਰਸਿਟੀ ਆਫ ਮੈਨੀਟੋਬਾ ਵਿੱਚ ਲਾਅ (ਕਾਨੂੰਨ) ਦੀ ਪ੍ਰੋਫੈਸਰ ਹਨ ਉਹ ਵੈਨਕੂਵਰ ਦੀ ਧਰਤੀ ਤੇ ਜਮਹੂਰੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਪਹੁੰਚ ਰਹੇ ਹਨ। ਉਸ ਤੋਂ ਪਹਿਲਾਂ ਉਸ ਨੇ ਬੰਬੇ ਹਾਈ ਕੋਰਟ ਵਿੱਚ ਵਕਾਲਤ ਅਤੇ ਆਕਲੈਂਡ ਯੁਨੀਵਰਸਿਟੀ ਅਤੇ ਨਿਊਜ਼ੀਲੈਂਡ ਵੈਕੈਟੋ ਵਿੱਚ ਅਧਿਆਪਨ ਦਾ ਕੰਮ ਵੀ ਕੀਤਾ ਹੈ। ਮੈਨੀਟੋਬਾ ਵਿੱਚ ਆਉਣ ਤੋਂ ਪਹਿਲਾਂ ਉਹ ਲੰਡਨ ਦੀ ਯੁਨੀਵਰਸਿਟੀ ਆਫ ਵੈਸਟ ਮਿਨਸਟਰ ਵਿੱਚ ਲਾਅ ਦੇ ਪ੍ਰੋਫੈਸਰ ਸਨ। ਰਾਧਾ ਡਿਸੂਜ਼ਾ ਇੱਕ ਸੰਪੂਰਨ ਕਾਨੂੰਨ ਸ਼ਾਸ਼ਤਰੀ ਹੈ।ਰਾਧਾ ਨੇ ਕੁਦਰਤੀ ਸੋਮਿਆਂ ਦੀ ਲੁੱਟ ਦੇ ਝਗੜਿਆਂ ਵਾਰੇ, ਸੰਸਾਰੀਕਰਣ ਦੀ ਨੀਤੀ ਬਾਰੇ, ਨਵਉਦਾਰਵਾਦ ਬਾਰੇ ਅਤੇ ਲੋਕਾਂ ਦੇ ਅਧਿਕਾਰਾਂ ਬਾਰੇ ਬਹੁਤ ਹੀ ਜਾਣਕਾਰੀ ਭਰਭੂਰ ਲੇਖ ਲਿਖੇ ਹਨ। ਭਾਰਤ ਦੇ ਅੱਜ ਦੇ ਹਲਾਤਾਂ ਖਾਸ ਤੌਰ ਤੇ ਛੱਤੀਸਗੜ੍ਹ, ਝਾਰਖੰਡ, ਉੜੀਸਾ, ਆਂਧਰਾ ਪ੍ਰਦੇਸ਼ ਅਤੇ ਪਛਮੀ ਬੰਗਾਲ ਦੇ ਹਿਸਿਆਂ ਵਿੱਚ ਜੋ ਆਮ ਲੋਕਾਂ ਦੀ ਦੁਰਦਸ਼ਾ ਹੋ ਰਹੀ ਹੈ ਇਸ ਕਰਕੇ ਸਾਡਾ ਇਨਸਾਨੀਅਤ ਦੇ ਤੌਰ ਤੇ ਫ਼ਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰੀਏ ਅਤੇ ਉਹਨਾਂ ਦੇ ਦੁੱਖ ਤਕਲੀਫਾਂ ਵਿੱਚ ਉਹਨਾਂ ਦਾ ਸਾਥ ਦੇਈਏ ਪਰ ਸਾਥ ਦੇਣ ਲਈ ਸਾਨੂੰ ਹਰ ਕਿਸਮ ਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ।

ਈਸਟ ਇੰਡੀਅਨ ਡੀਫੈਂਸ ਕਮੇਟੀ ਰਾਧਾ ਡਿਸੂਜ਼ਾ ਨੂੰ ਇੱਥੇ ਬੁਲਾ ਕੇ ਲੋਕਾਂ ਦੇ ਰੂਬਰੂ ਕਰ ਰਹੀ ਹੈ। ਇੱਥੇ ਉਸਦੇ ਬੋਲਣ ਦਾ ਵਿਸ਼ਾ ਜਬਰੀ ਖੋਹੀਆਂ ਜ਼ਮੀਨਾਂ ਦੀ ਵਾਪਸੀ ਦਾ ਸਵਾਲ, ਲੋਕ ਲਹਿਰਾਂ ਦੇ ਸੰਘਰਸ਼, ਜਬਰ ਤੇ ਚਨੌਤੀਆਂ ਬਾਰੇ ਹੈ।ਸਾਰੇ ਅਗਾਂਹਵਧੂ ਲੋਕਾਂ ਨੂੰ ਇਸ ਪਬਲਿਕ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਪ੍ਰੌਗਰਾਮ 8 ਅਕਤੂਬਰ, 2011 ਦਿਨ ਸਨਿੱਚਰਵਾਰ ਸ਼ਾਮ ਦੇ ਚਾਰ ਵਜੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਜੋ ਕਿ #126 7536-130 ਸਟਰੀਟ ਤੇ ਸਥਿਤ ਹੈ ਤੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਲਾਲਗੜ੍ਹ ਦੇ ਸੰਘਰਸ਼ ਬਾਰੇ ਇੱਕ ਡਾਕੂਮੈਂਟਰੀ ਵੀ ਦਿਖਾਈ ਜਾਵੇਗੀ ਜੋ ਕਿ ਬਹੁਤ ਹੀ ਦੇਖਣਯੋਗ ਹੈ। ਹੋਰ ਜਾਣਕਾਰੀ ਲਈ ਹੇਠ ਦਿੱਤੇ ਫੋਨ ਤੇ ਫੋਨ ਕਰ ਸਕਦੇ ਹੋ।

ਸਕੱਤਰ ਹਰਭਜਨ ਚੀਮਾ
604 377 2415
ਈਸਟ ਇੰਡੀਅਨ ਡੀਫੈਂਸ ਕਮੇਟੀ

No comments:

Post a Comment