''ਪਰ ਹੁਣ ਤੂੰ ਕੀ ਚਾਹੁੰਨੈ?'' ਮੈਂ ਕਿਹਾ।
''ਮੈਂ ਭਾਅ। ਬਸ ਇਹੀ ਚਾਹੁੰਨਾ ਕਿ ਵੱਡਾ ਟਰੱਕ ਮੇਰੀ ਛਾਤੀ ਤੋਂ ਲੰਘਾ ਦਿਓ।'' ਉਸ ਫੇਰ ਕਿਹਾ।
''ਕਦੰਤ ਨਹੀਂ ਹੋ ਸਕਦਾ।'' ਮੈਂ ਅੱਕ ਕੇ ਕਿਹਾ।
''ਹੋ ਕਿਉਂ ਨਹੀਂ ਸਕਦਾ? ਬਘੇਲੇ ਨੂੰ ਵੀ ਤੇ ਅਜੈਬੇ ਦੇ ਬੰਦਿਆਂ ਵੱਡੇ ਟਰੱਕ ਥੱਲੇ ਸਿਰ ਫੇਹ ਕੇ ਮਾਰਿਆ ਸੀ।'' ਉਹਨੇ ਮੈਨੂੰ ਜਿਵੇਂ ਸੂਚਨਾ ਦਿੱਤੀ।
''ਉਏ, ਉਹ ਤੇ ਗਿੱਲ ਦਾ ਹੁਕਮ ਸੀ।'' ਮੈਂ ਉਹਨੂੰ ਸੱਚ ਦੱਸ ਦਿੱਤਾ।
''ਪਰ ਭਾਅ। ਮੈਂ ਤੇ ਆਪ ਹੀ ਟਰੱਕ ਥੱਲੇ ਹੋ ਕੇ ਮਰਨਾ ਚਾਹੁੰਨਾ। ਫੇਰ ਕਿਸੇ ਨੂੰ ਕੀ ਤਰਾਜ ਐ?'' ਉਸ ਬੱਚਿਆਂ ਵਾਂਗ ਹਠ ਕੀਤਾ।
''ਪਰ ਯਾਰ। ਤੂੰ ਇਸ ਸਿਆਪੇ 'ਚ ਕਿਉਂ ਪੈਨੈ? ਗੱਲ ਕੀ ਆ ਵਿੱਚੋਂ?'' ਮੈਂ ਅੱਕ ਕੇ ਕਿਹਾ।
''ਲੈ ਉਹ ਵੀ ਸੁਣ ਲੈ, ਤੇ ਆਪੇ ਫੈਸਲਾ ਕਰ ਲੈ।'' ਉਸਨੇ ਕਿਹਾ। ਸਾਹ ਲੈ ਕੇ ਉਹ ਫੇਰ ਸ਼ੁਰੂ ਹੋ ਗਿਆ-
''ਪਿਛਲੇ ਮਹੀਨੇ ਤੋਂ, ਜਦੋਂ ਦਾ ਮੈਨੂੰ ਪੁਲਿਸ ਨੇ ਫ²ਿੜਐ ਤੇ ਤਸੀਹੇ ਦੇ ਰਹੀ ਹੈ, ਸੱਚ ਜਾਣੀਂ।'' ਮੈਨੂੰ ਕਿਤੇ ਦਰਦ ਨਹੀਂ ਹੁੰਦੀ। ਕੋਈ ਪੀੜ ਨਹੀਂ ਹੁੰਦੀ। ਬੱਸ ਇੱਕੋ ਪੀੜ ਹੁੰਦੀ ਹੈ ਦਿਨ ਰਾਤ। ਉਹ ਇਹ ਕਿ ਪਿਛਲੇ ਇੱਕ ਮਹੀਨੇ ਤੋਂ ਜਦ ਮੈਂ ਅੱਖਾਂ ਮੀਟਦਾਂ, ਉਹ ਬਾਲੜੀ ਜਿਵੇਂ ਛਾਲ ਮਾਰ ਕੇ ਮੇਰੀ ਛਾਤੀ 'ਤੇ ਬਹਿ ਜਾਂਦੀ ਐ। ਤੇ ਉਹ, ਜਿਹੜੀ ਮਸਾਂ ਦਸ-ਬਾਰਾਂ ਕਿੱਲੋ ਦੀ ਹੋਣੀ ਐ, ਉਹਦਾ ਭਾਰ ਵਧਣ ਲੱਗ ਪੈਂਦੇ। ਤੇ ਜਿਵੇਂ ਮੇਰੀ ਛਾਤੀ 'ਤੇ ਬੈਠੀ ਉਹ ਮਣਾਂ, ਟਨਾਂ ਤੇ ਕੁਇੰਟਲਾਂ ਦੀ ਹੋ ਜਾਂਦੀ ਏ। ਨਾਲ ਹੱਸੀ ਜਾਂਦੀ ਏ ਤੇ ਨਾਲੇ ਭਾਰ ਵਧਾਈ ਜਾਂਦੀ ਏ। ਮੈਂ ਬਥੇਰਾ ਅੱਖਾਂ ਖੋਲ•ਦਾਂ, ਹੱਥ ਮੈਰ ਮਾਰਦਾਂ, ਪਰ ਉਹ ਲਹਿੰਦੀ ਹੀ ਨਹੀਂ।''
ਮੈਂ ਚੁੱਪ ਸਾਂ।
ਉਹਨੇ ਹਿੰਮਤ ਕਰਕੇ ਆਪਣੇ ਖੱਬੇ ਹੱਥ ਨਾਲ ਮੇਰੇ ਪੈਰ ਫੜਨੇ ਚਾਹੇ। ਮੈਂ ਤ੍ਰਭਕ ਗਿਆ। ਉਹ ਫੇਰ ਖੱਬਾ ਹੱਥ ਮੰਗਤੇ ਵਾਂਗ ਮੇਰੇ ਵੱਲ ਅੱਡ ਕੇ ਕਹਿਣ ਲੱਗਾ-
''ਭਾਅ। ਮੇਰੀ ਬਸ ਆਹ ਇੱਕ ਅੱਧ ਘੜੀ ਰਹਿ ਗਈ ਊ। ਉਪਰ ਮੈਂ ਟਿਕਟ ਕਟਾ ਕੇ, ਇਹ ਭਾਰ ਛਾਤੀ 'ਤੇ ਲੈ ਕੇ ਨਹੀਂ ਜਾਣਾ ਚਾਹੁੰਦਾ। ਰੱਬ ਦਾ ਵਾਸਤਾ ਈ, ਚੰਨੇ ਨੂੰ ਕਹਿ ਵੇਖ, ਕਿ ਮੇਰੀ ਛਾਤੀ ਤੋਂ ਟਰੱਕ ਲੰਘਾ ਦਏ। ਖਬਰੇ ਏਦਾਂ ਹੀ ਉਸ ਬਾਲੜੀ ਦਾ ਭਾਰ ਮੈਥੋਂ ਲਹਿ ਜਾਏ।''
No comments:
Post a Comment