ਬੁੱਧਵਾਰ ਨੂੰ ਕਰੀਬ ਚਾਰ ਵਜੇ ਤਿੰਨ ਲੋਕਾਂ ਨੇ ਸੁਪਰੀਮ ਕੋਰਟ ਦੇ ਵਕੀਲਾਂ ਦੇ ਚੈਂਬਰ 'ਚ ਵੜ ਕੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ 'ਤੇ ਹਮਲਾ ਕੀਤਾ ਤੇ ਉਨ੍ਹਾਂ ਨੂੰ ਮਾਰਿਆ ਕੁੱਟਿਆ।ਉਨ੍ਹਾਂ 'ਤੇ ਇਸ ਲਈ ਹਮਲਾ ਕੀਤਾ ਗਿਆ ਕਿਉਂ ਕਿ ਉਨ੍ਹਾਂ ਕਸ਼ਮੀਰ 'ਚ ਭਾਰਤੀ ਫੌਜ ਵਲੋਂ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਸਬੰਧੀ ਸੁਪਰੀਮ ਕੋਰਟ 'ਚ ਜਨ ਹਿੱਤ ਪਟੀਸ਼ਨ ਦਾਖ਼ਲ ਕੀਤੀ ਸੀ।ਜਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਕਸ਼ਮੀਰ 'ਚੋਂ ਭਾਰਤੀ ਫੌਜ ਵਾਪਸ ਬੁਲਾਈ ਜਾਵੇ।
ਭੂਸਨ 'ਤੇ ਹਮਲਾ ਕਰਨ ਵਾਲੇ ਇਸ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ।ਉਹ ਖ਼ੁਦ ਨੂੰ ਭਗਤ ਸਿੰਘ ਕ੍ਰਾਂਤੀ ਸੈਨਾ ਦਾ ਮੈਂਬਰ ਦੱਸ ਰਿਹਾ ਹੈ।
ਭਗਤ ਸਿੰਘ ਦੇ ਨਾਂਅ 'ਤੇ ਬਣਾਈ ਇਸ ਸੰਸਥਾ ਦਾ ਪ੍ਰਧਾਨ ਤੇਜਿੰਦਰ ਪਾਲ ਸਿੰਘ ਬੱਗਾ ਹੈ।ਜਿਸਨੂੰ ਭਗਤ ਸਿੰਘ ਬਾਰੇ ਸ਼ਾਇਦ ਓ,ਅ ਵੀ ਨਹੀਂ ਪਤਾ ਹੈ।
ਇਸੇ ਬੰਦੇ ਨੇ ਕੁਝ ਸਮਾਂ ਪਹਿਲਾਂ ਦਿੱਲੀ 'ਚ ਹੀ ਕਸ਼ਮੀਰੀ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ 'ਤੇ ਜੁੱਤਾ ਸੁੱਟਿਆ ਸੀ।ਫੇਸਬੁੱਕ 'ਤੇ ਆਪਣੀ ਸੰਸਥਾ ਵਲੋਂ ਬਾਏ ਪੇਜ 'ਤੇ ਇਸ ਨੇ ਗਿਲਾਨੀ 'ਤੇ ਜੁੱਤਾ ਸੁੱਟਣ ਵਾਲੀ ਫੋਟੋ ਨੂੰ ਪ੍ਰੋਫਾਇਲ ਫੋਟੋ ਬਣਾਇਆ ਹੋਇਆ ਹੈ ਤੇ ਉਸੇ ਪੇਜ 'ਤੇ ਇਹ ਇਕ ਫੋਟੋ 'ਚ ਸ਼੍ਰੀ ਸ਼੍ਰੀ ਰਵੀਸ਼ੰਕਰ ਨਾਲ ਖੜ੍ਹਾ ਹੈ।ਫੋਟੋ ਦੇ ਹੇਠਾਂ ਇਸਨੇ ਲਿਖ਼ਿਆ ਹੈ ਕਿ ਸੱਈਅਦ ਅਲੀ ਸ਼ਾਹ ਗਿਲਾਨੀ 'ਤੇ ਜੁੱਤਾ ਸੁੱਟਣ ਤੋਂ ਬਾਅਦ ਉਸਨੂੰ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਘਰ ਬੁਲਾ ਕੇ ਵਧਾਈ ਦਿੱਤੀ ਸੀ।
ਇਸੇ ਪ੍ਰੋਫਾਇਲ 'ਚ ਇਕ ਹੋਰ ਫੋਟੋ ਹੈ ਜਿਸ 'ਚ ਇਸਨੇ ਲਿਖ਼ਿਆ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ 'ਚੋਂ ਰਾਸ਼ਟਰ ਵਿਰੋਧੀ ਤੱਤਾਂ ਨੂੰ ਬਾਹਰ ਕੱਢਿਆ ਜਾਵੇ।
ਦਰ ਅਸਲ ਇਨ੍ਹਾਂ ਹਮਲਿਆਂ ਜ਼ਰੀਏ ਧਾਰਮਿਕ ਫਿਰਕਾਪ੍ਰਸਤ ਤਾਕਤਾਂ ਦੀ ਸਿਆਸਤ ਨੂੰ ਸਮਝਣ ਦੀ ਲੋੜ ਹੈ।ਇਸ ਤੋਂ ਪਹਿਲਾਂ ਦਿੱਲੀ 'ਚ ਅਰੰਧਤੀ ਰਾਏ 'ਤੇ ਵੀ ਅਜਿਹੀਆਂ ਧਾਰਮਿਕ ਫਿਕਰਾਪ੍ਰਸਤ ਫੋਰਸਾਂ ਦਾ ਹਮਲਾ ਹੋ ਚੁੱਕਿਆ ਹੈ।ਸਈਅਦ ਅਲੀ ਸ਼ਾਹ ਗਿਲਾਨੀ,ਸੰਸਦ 'ਤੇ ਹਮਲੇ 'ਚ ਫਸਾਏ ਐਸ ਏ ਆਰ ਗਿਲਾਨੀ,ਪ੍ਰਸ਼ਾਂਤ ਭੂਸ਼ਨ ਤੇ ਅਰੁੰਧਤੀ ਰਾਏ ਅਜਿਹੇ ਲੋਕ ਹਨ,ਜੋ ਨਿੱਤ ਦਿਨ "ਭਾਰਤੀ ਰਾਸ਼ਟਰ" ਨੂੰ ਨਵੇਂ ਸੁਆਲ ਕਰ ਰਹੇ ਹਨ।ਜਿੱਥੇ ਪ੍ਰਸ਼ਾਂਤ ਭੂਸ਼ਨ ਤੇ ਅਰੁੰਧਤੀ ਰਾਏ ਨੇ ਕਾਰਪੋਰੇਟ ਕੰਪਨੀਆਂ ਦੀ ਲੁੱਟ ਨੂੰ ਸਰੇਆਮ ਬੇਨਕਾਬ ਕੀਤਾ ਹੈ,ਓਥੇ ਹੀ ਗਿਲਾਨੀ ਤੇ ਇਨ੍ਹਾਂ ਵਰਗੇ ਲੋਕਾਂ ਨੇ ਮਨੁੱਖੀ ਹੱਕਾਂ ਤੇ ਕੌਮੀਅਤਾਂ ਦੇ ਹੋ ਰਹੇ ਰਹੇ ਘਾਣ ਸਬੰਧੀ 'ਭਾਰਤੀ ਰਾਸ਼ਟਰ' ਦੀ ਰਣਨੀਤੀ ਤੇ ਰਾਜਨੀਤੀ ਨੰਗਾ ਕੀਤਾ ਹੈ,ਇਸ ਲਈ ਇਹ ਫਿਰਕਾਪ੍ਰਸਤ ਫੋਰਸਾਂ ਕਹੀ ਜਾਂਦੀ ਰਾਸ਼ਟਰ ਭਗਤੀ ਦਿਖਾ ਰਹੀਆਂ ਹਨ।ਅਜਿਹੇ 'ਚ ਸਾਰੀਆਂ ਜਮਹੂਰੀ ਤਾਕਤਾਂ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਹਮਲਿਆਂ ਦੀ ਹਰ ਪੱਧਰ 'ਤੇ ਤਿੱਖੀ ਨਿੰਦਿਆ ਕਰਦੇ ਹੋਏ,ਇਨ੍ਹਾਂ ਖ਼ਿਲਾਫ ਸਾਂਝੀ ਲਾਮਬੰਦੀ ਕੀਤੀ ਜਾਵੇ।
(ਪ੍ਰਸ਼ਾਂਤ ਭੂਸ਼ਨ ਆਪਣੀਆਂ 500 ਜਨ ਹਿੱਤ ਪਟੀਸ਼ਨਾਂ ਜ਼ਰੀਏ ਕਈ ਵੱਡੀਆਂ ਕਾਰਪੋਰੇਟ ਕੰਪਨੀਆਂ ਤੇ ਭਾਰਤ ਸਰਕਾਰ ਨੂੰ ਵਕਤ ਪਾ ਚੁੱਕੇ ਹਨ।)
Wednesday, October 12, 2011
Subscribe to:
Post Comments (Atom)
No comments:
Post a Comment