ਲਾਹੌਰ 'ਚ ਪਹਿਲਾ ਫ਼ਿਲਮ ਥੀਏਟਰ ਕਦੋਂ ਬਣਿਆ ਸੀ? ਇਸ ਦਾ ਕੋਈ ਪੱਕਾ ਜਵਾਬ ਨਹੀਂ ਹੋ ਸਕਦਾ ਪਰ ਅਸੀਂ ਇਹ ਕਹਿ ਸਕਦੇ ਹਾਂ ਕਿ 1920ਵਿਆਂ ਦੇ ਸ਼ੁਰੂ 'ਚ ਇੱਥੇ ਨੌਂ ਸਿਨੇਮਾ ਘਰ ਖੁੱਲ੍ਹ ਚੁੱਕੇ ਸਨ । ਉਹ ਗੂੰਗੀਆਂ ਫ਼ਿਲਮਾਂ ਦਾ ਸਮਾਂ ਸੀ ਹਾਲੀਵੁੱਡ, ਲੰਡਨ, ਮੁੰਬਈ ਅਤੇ ਕੋਲਕਾਤਾ 'ਚ ਬਣੀਆਂ ਫ਼ਿਲਮਾਂ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਭੀੜ ਇਕੱਠੀ ਹੁੰਦੀ ਸੀ, ਕਿਉਂਕਿ ਮਨੋਰੰਜਨ ਦੇ ਮਾਮਲੇ 'ਚ ਪੰਜਾਬੀ ਹਮੇਸ਼ਾ ਅੱਗੇ ਰਹਿੰਦੇ ਹਨ । ਗੂੰਗੀਆਂ ਫ਼ਿਲਮਾਂ ਦੀ ਵਿਸ਼ੇਸ਼ਤਾ ਇਹ ਹੁੰਦੀ ਸੀ ਕਿ ਉਦੋਂ ਫ਼ਿਲਮਾਂ ਦੇ ਨਾਲ ਪਿੱਛਿਓਂ ਸੰਗੀਤ ਵੀ ਵਜਾਇਆ ਜਾਂਦਾ ਸੀ ਸਿਨੇਮਾ ਘਰ 'ਚ ਕੁੱਝ ਸੰਗੀਤਵਾਦਕ ਬੈਠੇ ਹੁੰਦੇ ਸਨ ਜੋ ਕਿ ਫ਼ਿਲਮ ਦੇ ਦ੍ਰਿਸ਼ਾਂ ਅਨੁਸਾਰ ਪਿਆਨੋ, ਤਬਲਾ ਅਤੇ ਹੋਰ ਸਾਜ਼ ਵਜਾਉਂਦੇ ਰਹਿੰਦੇ ਸਨ । ਇਸ ਤਰ੍ਹਾਂ ਫ਼ਿਲਮ ਵੇਖਣ ਸਮੇਂ ਸਿੱਧਾ ਪ੍ਰਸਾਰਣ ਹੋਣ ਦਾ ਅਹਿਸਾਸ ਹੁੰਦਾ ਸੀ ਜੋ ਕਿ ਆਵਾਜ਼ ਵਾਲੀਆਂ ਫ਼ਿਲਮਾਂ ਦੇ ਆਉਣ ਨਾਲ ਖ਼ਤਮ ਹੋ ਗਿਆ ਲਾਹੌਰ 'ਚ ਬਣੀ ਪਹਿਲੀ ਗੂੰਗੀ ਫ਼ਿਲਮ 1924 'ਚ ਰਿਲੀਜ਼ ਹੋਈ ਸੀ । ਜਿਸ ਦਾ ਨਾਮ 'ਦ ਡਾਟਰਸ ਆਫ਼ ਟੂਡੇ' ਸੀ ਇਸ ਨੂੰ ਉੱਤਰੀ-ਪੱਛਮੀ ਰੇਲਵੇ ਦੇ ਸਾਬਕਾ ਅਫ਼ਸਰ, ਜੀ.ਕੇ. ਮਹਿਤਾ ਨੇ ਬਣਾਇਆ ਸੀ । ਫ਼ਿਲਮ ਬਣਾਉਣ ਲਈ ਉਸ ਨੇ ਲੰਡਨ 'ਚੋਂ ਕੈਮਰਾ ਆਯਾਤ ਕਰਵਾਇਆ ਸੀ ਮੁੰਬਈ ਦੇ ਮਸ਼ਹੂਰ ਫ਼ਿਲਮ ਬਣਾਉਣ ਵਾਲੇ ਮੀਆਂ ਅਬਦੁਰ ਰਸ਼ੀਦ ਕਰਦਾਰ ਨੇ ਮਹਿਤਾ ਨਾਲ ਸਹਾਇਕ ਨਿਰਦੇਸ਼ਕ ਅਤੇ ਮੁੱਖ ਅਦਾਕਾਰ ਵਜੋਂ ਵੀ ਕੰਮ ਕੀਤਾ ਪੁਰਾਣੇ ਫ਼ਿਲਮ ਲੇਖਕ ਏ. ਹਮੀਦ ਅਨੁਸਾਰ, ਇਹ ਫ਼ਿਲਮ ਜ਼ਿਆਦਾਤਰ ਖੁੱਲ੍ਹੇ ਆਸਮਾਨ ਹੇਠ ਹੀ ਬਣਾਈ ਗਈ ਸੀ ਅਤੇ ਉਸ ਵਲੇ ਲਾਹੌਰ 'ਚ ਕੋਈ ਸਟੂਡੀਓ ਨਹੀਂ ਹੁੰਦਾ ਸੀ ।
ਕਰਦਾਰ ਅਤੇ ਉਸ ਦੇ ਮਿੱਤਰ ਕਲਾਕਾਰ ਅਤੇ ਸੁਲਿਪੀਕਾਰ ਐਮ. ਇਸਮਾਈਲ, ਜੋ ਕਿ ਵੰਡ ਤੋਂ ਬਾਅਦ ਮਸ਼ਹੂਰ ਚਰਿੱਤਰ ਅਦਾਕਾਰ ਬਣੇ, ਨੇ 1928 'ਚ ਆਪਣੀ ਸੰਪੱਤੀ ਵੇਚ ਦਿੱਤੀ ਅਤੇ ਭੱਟੀ ਗੇਟ ਨੇੜੇ ਰਾ ਵੀ ਰੋਡ 'ਤੇ ਇੱਕ ਸਟੂਡੀਓ ਬਣਾ ਲਿਆ । ਉਹ ਇੱਥੇ ਹੀ ਰਹਿੰਦੇ ਸਨ ਸਟੂਡੀਓ 'ਚ ਰੌਸ਼ਨੀ ਦਾ ਇੰਤਜ਼ਾਮ ਬਹੁਤ ਵਧੀਆ ਨਹੀਂ ਸੀ ਅਤੇ ਫ਼ਿਲਮ ਬਣਾਉਣ ਦਾ ਕੰਮ ਸਿਰਫ਼ ਦਿਨ ਸਮੇਂ ਹੀ ਹੋ ਸਕਦਾ ਸੀ ਰਾਵੀ ਰੋਡ ਦੀ ਚੋਣ ਇਸ ਲਈ ਕੀਤੀ ਗਈ ਸੀ । ਕਿਉਂਕਿ ਉਸ ਵੇਲੇ ਰਾਵੀ ਦਰਿਆ ਦੇ ਕਿਨਾਰਿਆਂ ਨੇੜੇ ਸੰਘਣੇ ਜੰਗਲ ਹੁੰਦੇ ਸਨ ਅਤੇ ਮੁਗਲ ਬਾਦਸ਼ਾਹ ਜਹਾਂਗੀਰ ਅਤੇ ਉਸ ਦੀ ਪਤਨੀ ਨੂਰਜਹਾਂ ਦੀਆਂ ਕਬਰਾਂ ਪੁਲ ਦੇ ਪਾਰ ਹੀ ਸਥਿਤ ਸਨ ਇਸ ਤਰ੍ਹਾਂ ਫ਼ਿਲਮਾਂ 'ਚ ਸੋਹਣੇ ਦ੍ਰਿਸ਼ਾਂ ਨੂੰ ਆਸਾਨੀ ਨਾਲ ਫ਼ਿਲਮਾਉਣ ਦਾ ਮੌਕਾ ਮਿਲ ਜਾਂਦਾ ਸੀ।
ਰਾਵੀ ਰੋਡ ਸਟੂਡੀਓ 'ਚ ਬਣਾਈ ਪਹਿਲੀ ਫ਼ਿਲਮ ਦਾ ਨਾਮ ਹੁਸਨ ਕਾ ਡਾਕੂ ਸੀ।ਇਸ ਵਾਰੀ ਸ੍ਰੀ ਕਰਦਾਰ ਨੇ ਫ਼ਿਲਮ ਦਾ ਨਿਰਦੇਸ਼ਨ ਖ਼ੁਦ ਕੀਤਾ ਉਹ ਇਸ ਫ਼ਿਲਮ 'ਚ ਮੁੱਖ ਅਦਾਕਾਰ ਵੀ ਬਣੇ ਉਨ੍ਹਾਂ ਦੇ ਨਾਲ ਗੁਲਜ਼ਾਰ ਬੇਗ਼ਮ ਨੇ ਮੁੱਖ ਅਦਾਕਾਰਾ ਵਜੋਂ ਕੰਮ ਕੀਤਾ।ਇਸਮਾਇਲ ਨੇ ਸਹਾਇਕ ਅਦਕਾਰ ਦਾ ਕਿਰਦਾਰ ਨਿਭਾਇਆ ਇਸ ਫ਼ਿਲਮ 'ਚ ਅਮਰੀਕੀ ਅਦਾਕਾਰਾ ਇਰੀਸ਼ ਕਰਾਫ਼ੋਰਡ ਨੇ ਵੀ ਕੰਮ ਕੀਤਾ।ਇਸ ਤੋਂ ਪਤਾ ਲਗਦਾ ਹੈ ਲਾਹੌਰ 'ਚ ਇੱਕ ਵੱਡਾ ਗੁਣ ਵਿਸ਼ਵਵਾਦ ਦਾ ਵੀ ਸੀ।ਲਾਹੌਰ ਸੂਝਵਾਨ ਅੰਗਰੇਜ਼ ਪ੍ਰਸ਼ਾਸਕਾਂ ਹੇਠ ਬਹੁਤ ਸੁੰਦਰ ਸ਼ਹਿਰ ਵਜੋਂ ਵਿਕਸਤ ਹੋ ਗਿਆ ਸੀ।ਇਹ ਫ਼ਿਲਮ ਬਹੁਤ ਮਸ਼ਹੂਰ ਹੋਈ ਪਰ ਕਰਦਾਰ ਨੇ ਫ਼ਿਲਮਾਂ 'ਚ ਅਦਾਕਾਰੀ ਨਾ ਕਰ ਕੇ ਨਿਰਦੇਸ਼ਨ ਵੱਲ੍ਹ ਧਿਆਨ ਦੇਣ ਦਾ ਫ਼ੈਸਲਾ ਕੀਤਾ ਕਰਦਾਰ ਨੇ ਸਰਫ਼ਰੋਸ਼ ਨਾਮ ਦੀ ਫ਼ਿਲਮ ਵੀ ਬਣਾਈ।ਜਿਸ 'ਚ ਗੁਲ ਹਮੀਦ ਨੂੰ ਮੁੱਖ ਅਦਾਕਾਰ ਬਣਾਇਆ ਗਿਆ।ਹਮੀਦ ਨੂੰ ਵੱਡੇ ਪਰਦੇ 'ਤੇ ਸੱਭ ਤੋਂ ਸੋਹਣੇ ਅਦਾਕਾਰ ਵਜੋਂ ਮੰਨਿਆ ਜਾਂਦਾ ਹੈ।ਸਰਫ਼ਰੋਸ਼ ਨੂੰ ਮੁੰਬਈ ਅਤੇ ਕੋਲਕਾਤਾ 'ਚ ਬੈਠੇ ਫ਼ਿਲਮ ਮਾਹਰਾਂ ਨੇ ਵੀ ਵੇਖਿਆ,ਜਿਸ ਤੋਂ ਬਾਅਦ ਲਾਹੌਰ ਨੂੰ ਉੱਭਰਦੇ ਹੋਏ ਫ਼ਿਲਮ ਨਿਰਮਾਣ ਕੇਂਦਰ ਵਜੋਂ ਪਛਾਣਿਆ ਜਾਣ ਲੱਗਾ 1932 'ਚ ਕਰਦਾਰ ਨੇ ਲਾਹੌਰ ਤੋਂ ਪਹਿਲੀ ਬੋਲਣ ਵਾਲੀ ਫ਼ਿਲਮ ਬਣਾਈ ਉਸ ਦਾ ਨਾਮ ਹੀਰ-ਰਾਂਝਾ ਸੀ।ਇਸ ਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਸਕਦਾ ਹੈ ਕਿਉਂਕਿ ਮੁੰਬਈ ਤੋਂ ਪਹਿਲੀ ਬੋਲਣ ਵਾਲੀ ਫ਼ਿਲਮ ਆਲਮ ਆਰਾ ਇਸ ਤੋਂ ਇੱਕ ਸਾਲ ਪਹਿਲਾਂ ਹੀ ਰਿਲੀਜ਼ ਹੋਈ ਸੀ।ਪੰਜਾਬ ਦਾ ਪਿਆਰ ਅਤੇ ਬਿਰਹਾ ਦੇ ਦਰਦ ਨੂੰ ਯੋਗਦਾਨ ਬਹੁਤ ਪੁਰਾਣਾ ਹੈ ਹੀਰ ਦਾ ਕਿੱਸਾ ਤਾਂ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਇਹ ਅੰਗਰੇਜ਼ੀ ਦੇ ਰੋਮੀਓ ਅਤੇ ਜੂਲੀਅਟ ਦੇ ਬਰਾਬਰ ਹੈ।
ਹਾਲਾਂਕਿ ਇਸ ਨੂੰ ਦਮੋਦਰ, ਮੁਕਾਜ਼ ਅਤੇ ਅਹਿਮਦ ਗੁੱਜਰ ਨੇ ਵੀ ਲਿਖਿਆ ਹੈ ਪਰ ਸੱਭ ਤੋਂ ਮਸ਼ਹੂਰ ਵਾਰਿਸ ਸ਼ਾਹ (1722-1798) ਦੀ ਹੀਰ ਹੋਈ ਰਾਂਝਾ ਪਹਿਲਾਂ ਤਾਂ ਕ੍ਰਿਸ਼ਨ ਦੀ ਤਰ੍ਹਾਂ ਹੀਰ ਨਾਲ ਪਿਆਰ ਪਾਉਂਦਾ ਹੈ,ਮੁਰਲੀ ਵਜਾਉਂਦ ਹੈ।ਮੱਝਾਂ ਚਰਾਉਂਦਾ ਹੈ ਅਤੇ ਨੌਜਵਾਨ ਕੁੜੀਆਂ ਨੂੰ ਆਕਰਸ਼ਿਤ ਕਰਦਾ ਹੈ।ਬਾਅਦ 'ਚ ਹੀਰ ਦਾ ਵਿਆਹ ਸੈਦੇ ਨਾਲ ਹੋਣ ਤੋਂ ਬਾਅਦ ਰਾਂਝਾ ਪਿਆਰ ਦੇ ਦੁਸ਼ਮਣ ਜ਼ਮਾਨੇ ਦਾ ਵਿਰੋਧ ਕਰਨ ਲਈ ਗੋਰਖਨਾਥ ਯੋਗੀ ਬਣ ਜਾਂਦਾ ਹੈ।
ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਹੀਰ ਦਾ ਕਿੱਸਾ ਹਿੰਦੂ, ਮੁਸਲਿਮ ਅਤੇ ਸਿੱਖਾਂ 'ਚ ਸਾਰਿਆਂ ਨੂੰ ਇੱਕੋ ਜਿਹਾ ਪਸੰਦ ਆਉਂਦਾ ਹੈ।ਕਿਉਂਕਿ ਇਹ ਹਿੰਦੁਸਤਾਨ 'ਚ ਧਾਰਮਕ ਮਿਥਿਹਾਸ ਅਤੇ ਲੋਕ ਸਭਿਆਚਾਰ ਦਾ ਸੁਮੇਲ ਹੈ।ਮੁੰਬਈ 'ਚ ਇਸ 'ਤੇ ਕਈ ਫ਼ਿਲਮਾਂ ਬਣ ਚੁੱਕੀਆਂ ਹਨ।1970 'ਚ ਖਵਾਜਾ ਖੁਰਸ਼ੀ ਅਨਵਰ ਦੀ ਇਸੇ ਨਾਮ ਦੀ ਸੰਗੀਤਮਈ ਫ਼ਿਲਮ ਆਪਣੇ ਆਪ 'ਚ ਬਹੁਤ ਮਹਾਨ ਬਣ ਗਈ,ਪਰ ਫ਼ਿਰ ਵੀ ਲਾਹੌਰ ਤੋਂ 1932 'ਚ ਪਹਿਲੀ ਬੋਲਣ ਵਾਲੀ ਫ਼ਿਲਮ ਦੇ ਰੂਪ 'ਚ ਹੀਰ-ਰਾਂਝਾ ਬਣਾ ਕੇ ਕਰਦਾਰ ਨੇ ਲਾਹੌਰ ਫ਼ਿਲਮ ਸਨਅਤ 'ਚ ਇਤਿਹਾਸਕ ਯੋਗਦਾਨ ਦਿੱਤਾ ਹੈ।ਮੈਨੂੰ ਉਮੀਦ ਹੈ ਕਿ ਫ਼ਿਲਮ ਇਤਿਹਾਸਕਾਰ ਇਸ ਨੂੰ ਜ਼ਰੂਰ ਪਛਾਨਣਗੇ।
ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਵਾਰਿਸ਼ ਸ਼ਾਹ ਨੇ ਆਪਣੇ ਕਿੱਸੇ ਦਾ ਨਾਮ ਸਿਰਫ਼ ਹੀਰ ਰੱਖਿਆ ਸੀ।ਮੇਰੇ ਇੱਕ ਕਰੀਬੀ ਮਿੱਤਰ ਭੀਸ਼ਮ ਕੁਮਾਰ ਬਖਸ਼ੀ ਦਾ ਕਹਿਣਾ ਹੈ ਕਿ ਇਸ ਪਿੱਛੇ ਔਰਤਵਾਦੀ ਸੋਚ ਸੀ।ਵਾਰਿਸ ਸ਼ਾਹ ਪੱਛਮੀ ਪੰਜਾਬ ਦੀ ਮਜ਼ਬੂਤ ਜੱਟ ਜਾਤ ਝੰਗ ਦੇ ਕੱਟੜਪੁਣੇ ਨੂੰ ਉਜਾਗਰ ਕਰਨਾ ਚਾਹੁੰਦਾ ਸੀ।ਹੀਰ ਵੀ ਇਸੇ ਜਾਤ ਨਾਲ ਸਬੰਧਤ ਸੀ।ਅੱਜ ਵੀ ਔਰਤ 'ਤੇ ਮਲਕੀਅਤ ਜਤਾਉਣਾ ਮਰਦ ਵਲੋਂ ਆਪਣੀ ਚੌਧਰ ਦਿਖਾਉਣ ਦੇ ਕੱਟਣਪੁਣੇ ਦੀ ਨਿਸ਼ਾਨੀ ਹੈ।ਅਸੀਂ ਅਜੇ ਵੀ ਇਸ ਦਲਦਲ 'ਚ ਫਸੇ ਹੋਏ ਹਾਂ ਅਤੇ ਸ਼ਾਇਦ ਇੱਜ਼ਤ ਲਈ ਕੀਤੇ ਜਾ ਰਹੇ ਕਤਲਾਂ ਅਤੇ ਤੇਜ਼ਾਬ ਸੁੱਟਣ ਵਾਲੀਆਂ ਵਾਰਦਾਤਾਂ ਕਾਰਨ ਹੋਰ ਡੂੰਘੇ ਧੱਸ ਗਏ ਹਾਂ। ਸ਼ਰਮੀਨ ਓਬੈਦ-ਚਿਨਾਏ ਨੇ ਇਸ ਨੂੰ ਉਜਾਗਰ ਕਰਨ ਲਈ ਫ਼ਿਲਮ ਬਣਾਈ ਸੀ,ਜਿਸ ਲਈ ਉਸ ਨੂੰ 2012 'ਚ ਆਸਕਰ ਇਨਾਮ ਵੀ ਮਿਲਿਆ ਲਾਹੌਰ ਫ਼ਿਲਮ ਸਨਅਤ ਦੇ ਵਿਕਾਸ 'ਚ ਦੋ ਹੋਰ ਲੋਕਾਂ ਨੇ ਮਹੱਤਵਪੂਰਨ ਰੋਲ ਅਦਾ ਕੀਤਾ।ਰੂਪ ਲਾਲ ਸ਼ੌਰੀ ਨੇ ਕਈ ਫ਼ਿਲਮਾਂ ਬਣਾਈਆਂ, ਜਿਨ੍ਹਾਂ ਨੂੰ ਪੰਜਾਬ ਤੋਂ ਬਾਹਰ ਵੀ ਕਈ ਲੋਕ ਨੇ ਵੇਖਿਆ ਵਿਸ਼ੇਸ਼ ਕਰ ਕੇ 'ਕਿਸਮਤ ਦੇ ਹੇਰ ਫ਼ੇਰ' ਨੇ ਲਾਹੌਰ ਫ਼ਿਲਮ ਸਨਅਤ ਨੂੰ ਹੋਰ ਫ਼ਿਲਮ ਉਦਯੋਗਾਂ ਦੇ ਬਰਾਬਰ ਖੜ੍ਹਾ ਕਰ ਦਿੱਤਾ।ਇਸ ਤੋਂ ਬਾਅਦ ਇੱਕ ਗੁਜਰਾਤੀ ਡੀ.ਐਮ. ਪੰਚੋਲੀ ਨੇ ਲਾਹੌਰ ਵਿਖੇ ਆਪਣਾ ਸਟੂਡੀਓ ਬਣਾਇਆ ਅਤੇ ਇਸ ਨਾਲ ਲਾਹੌਰ ਫ਼ਿਲਮ ਉਦਯੋਗ ਨੇ ਆਪਣੇ ਪੈਰ ਪੱਕੀ ਤਰ੍ਹਾਂ ਜਮਾ ਲਏ।ਪਹਿਲਾਂ ਲਾਹੌਰ 'ਚ ਬਣੀਆਂ ਫ਼ਿਲਮਾਂ ਮੁੱਖ ਤੌਰ 'ਤੇ ਪੰਜਾਬੀ ਹੁੰਦੀਆਂ ਸਨ।ਇਨ੍ਹਾਂ ਨੂੰ ਵੰਡ ਤੋਂ ਪਹਿਲਾਂ ਪੂਰੇ ਪੰਜਾਬ 'ਚ ਅਤੇ ਪੰਜਾਬੀਆਂ ਦੀ ਵੱਡੀ ਗਿਣਤੀ ਵਾਲੀਆਂ ਥਾਵਾਂ ਜਿਵੇਂ ਦਿੱਲੀ, ਕੋਲਕਾਤਾ, ਮੁੰਬਈ ਅਤੇ ਕਾਨਪੁਰ 'ਚ ਵੀ ਵੇਖਿਆ ਜਾਂਦਾ ਸੀ।1947 'ਚ ਵੰਡ ਤੋਂ ਬਾਅਦ ਇਸ ਫ਼ਿਲਮ ਸਨਅਤ ਦੇ ਬਰਾਬਰ ਦਾ ਕੋਈ ਫ਼ਿਲਮ ਸਨਅਤ ਭਾਰਤੀ ਪੰਜਾਬ 'ਚ ਪੈਦਾ ਨਹੀਂ ਹੋ ਸਕਿਆ।ਮੁੰਬਈ 'ਚ ਕੁੱਝ ਪੰਜਾਬੀ ਫ਼ਿਲਮਾਂ ਜ਼ਰੂਰ ਬਣਦੀਆਂ ਰਹੀਆਂ ਪਰ ਪੰਜਾਬ 'ਚ ਸਿਨੇਮਾ ਜਗਤ ਨੂੰ ਵੰਡ ਦਾ ਬਹੁਤ ਵੱਡਾ ਨੁਕਸਾਨ ਹੋਇਆ।
ਇਸ਼ਤਿਆਕ ਅਹਿਮਦ
ਲੇਖਕ ਸਟਾਕਹੋਮ ਯੂਨੀਵਰਸਿਟੀ 'ਚ ਸਿਆਸੀ ਵਿਗਿਆਨ ਦੇ ਪ੍ਰੋਫ਼ੈਸਰ ਹਨ।
ਡੇਲੀ ਪੋਸਟ ਤੋਂ ਚੋਰੀ
No comments:
Post a Comment