ਸੰਸਦ ਮੈਂਬਰਾਂ ਤੱਕ ਆਪਣੀਆਂ ਆਵਾਜ਼ ਪਹੁੰਚਾਉਣ ਲਈ ਦੇਸ਼ ਭਰ ਦੀਆਂ ਜਮਹੂਰੀ ਅਤੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਮੰਚ ਕੋਆਰਡੀਨੇਸ਼ਨ ਆਫ ਡੈਮੋਕਰੇਟਿਕ ਰਾਈਟਸ ਆਰਗੇਨਾਈਜੇਸ਼ਨਜ਼ (ਸੀ ਡੀ ਆਰ ਓ) ਵਲੋਂ 7 ਸਤੰਬਰ 2012 ਨੂੰ 11 ਵਜੇ ਤੋਂ 5 ਵਜੇ ਸ਼ਾਮ ਤੱਕ ਜੰਤਰ ਮੰਤਰ ਨਵੀਂ ਦਿੱਲੀ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਚਾਰ ਸਕੱਤਰ ਪ੍ਰੋਫੈਸਰ ਏ. ਕੇ. ਮਲੇਰੀ ਅਤੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਨੇ ਦੱਸਿਆ ਹੈ ਕਿ ਜਿਸ ਵਿਚ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੀਆਂ ਸਾਰੀਆਂ ਜ਼ਿਲ੍ਹਾ ਇਕਾਈਆਂ ਦੇ ਮੈਂਬਰ ਵੱਡੀ ਗਿਣਤੀ 'ਚ ਸ਼ਾਮਲ ਹੋਣਗੇ। ਇਸ ਧਰਨੇ ਵਿਚ ਮੰਗ ਕੀਤੀ ਜਾਵੇਗੀ ਕਿ ਮਾਓਵਾਦੀਆਂ ਵਿਰੁੱਧ ਜੰਗ ਦੇ ਨਾਂ ਹੇਠ ਆਦਿਵਾਸੀਆਂ ਉੱਪਰ ਫ਼ੌਜੀ ਹਮਲਾ ਬੰਦ ਕੀਤਾ ਜਾਵੇ।
ਮੁਲਕ ਦੇ ਅਮੀਰ ਕੁਦਰਤੀ ਵਸੀਲੇ ਕਾਰਪੋਰੇਟ ਸਰਮਾਏਦਾਰੀ ਨੂੰ ਲੁਟਾਉਣ ਦੇ ਘੁਟਾਲੇ ਬੰਦ ਕਰਕੇ ਇਹ ਵਸੀਲੇ ਜਨਤਕ ਹਿੱਤਾਂ ਲਈ ਵਰਤੇ ਜਾਣ। ਅਫਸਪਾ, ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਐਕਟ (ਯੂ ਏ ਪੀ ਏ) ਅਤੇ ਅਤੇ ਅੰਗਰੇਜ਼ਾਂ ਵਲੋਂ ਬਣਾਏ ਧਾਰਾ 124-ਏ (ਰਾਜਧ੍ਰੋਹ) ਵਰਗੇ ਸਾਰੇ ਕਾਲੇ ਕਾਨੂੰਨ ਰੱਦ ਕੀਤੇ ਜਾਣ। ਘੱਟਗਿਣਤੀ ਮੁਸਲਮਾਨ ਭਾਈਚਾਰੇ ਨੂੰ ਦਹਿਸ਼ਤਪਸੰਦ ਬਣਾਕੇ ਪੇਸ਼ ਕਰਨਾ ਬੰਦ ਕੀਤਾ ਜਾਵੇ। ਉੱਤਰ-ਪੂਰਬ ਦੇ ਮੂਲ ਵਾਸੀ ਲੋਕਾਂ ਦੇ ਹੱਕ ਸੁਰੱਖਿਅਤ ਬਣਾਏ ਜਾਣ। ਦਲਿਤਾਂ 'ਤੇ ਜ਼ੁਲਮ ਬੰਦ ਕੀਤੇ ਜਾਣ ਅਤੇ ਮਾਓਵਾਦ ਦੇ ਨਾਂ ਹੇਠ ਜਮਹੂਰੀ/ਮਨੁੱਖੀ ਹੱਕਾਂ ਲਈ ਜੂਝਦੇ ਕਾਰਕੁੰਨਾਂ ਉੱਪਰ ਹਮਲੇ ਬੰਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਝੂਠੇ ਕੇਸਾਂ 'ਚ ਫਸਾਕੇ ਜੇਲ੍ਹਾਂ 'ਚ ਸੁੱਟਣਾ ਬੰਦ ਕੀਤਾ ਜਾਵੇ।
ਪ੍ਰੋਫੈਸਰ ਏ. ਕੇ. ਮਲੇਰੀ (ਸੂਬਾ ਪ੍ਰਚਾਰ ਸਕੱਤਰ) ਜਮਹੂਰੀ ਅਧਿਕਾਰ ਸਭਾ, ਪੰਜਾਬ ਫ਼ੋਨ: 98557-00310
ਬੂਟਾ ਸਿੰਘ, (ਸੂਬਾ ਕਮੇਟੀ ਮੈਂਬਰ) ਫ਼ੋਨ 94634-74342
No comments:
Post a Comment