ਅੱਜ ਦੇ ਦੌਰ ਵਿੱਚ ਮੁਨੱਖਤਾ ਜਿਹੜੀਆਂ ਵੱਡੀਆਂ ਚਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਮੈਂ ਉਨ੍ਹਾਂ ਦੀ ਚਰਚਾ ਕੁੱਝ ਦਿਨ ਪਹਿਲਾਂ ਹੀ ਕੀਤੀ ਸੀ। ਸਾਡੀ ਧਰਤੀ 'ਤੇ ਬੌਧਿਕ ਜੀਵਨ ਲਗਭਗ 2,00,000 ਸਾਲ ਪਹਿਲਾ ਉਤਪੰਨ ਹੋਇਆ ਸੀ। ਹਾਲਾਂ ਕਿ ਨਵੀਆਂ ਖੋਜਾਂ ਤੋਂ ਕਿਸੇ ਹੋਰ ਹੀ ਗੱਲ ਦਾ ਪਤਾ ਲੱਗਾ ਹੈ।
ਸਾਨੂੰ ਬੌਧਿਕ ਜੀਵਨ ਅਤੇ ਉਸ ਆਮ ਜੀਵਨ ਦੀ ਹੋਂਦ ਦੇ ਵਿੱਚ ਉਲਝਣਾ ਨਹੀਂ ਚਾਹੀਦਾ, ਜੋ ਆਪਣੇ ਮੁੱਢਲੇ ਰੂਪ ਵਿੱਚ ਸਾਡੇ ਸੌਰ ਮੰਡਲ ਵਿੱਚ ਕਰੋੜਾਂ ਸਾਲ ਪਹਿਲਾਂ ਤੋਂ ਹੀ ਮੌਜੂਦ ਸੀ।
ਦਰਅਸਲ ਧਰਤੀ ਉੱਤੇ ਜੀਵਨ ਦੇ ਅਣਗਿਣਤ ਰੂਪ ਮੌਜੂਦ ਹਨ। ਦੁਨੀਆ ਦੇ ਬਹੁਤ ਪ੍ਰਸਿੱਧ ਵਿਗਿਆਨੀਆਂ ਨੇ ਬਹੁਤ ਪਹਿਲਾਂ ਹੀ ਆਪਣੀਆਂ ਉੱਚ ਰਚਨਾਵਾਂ ਵਿੱਚ ਇਸ ਵਿਚਾਰ ਦੀ ਕਲਪਨਾ ਕੀਤੀ ਸੀ ਕਿ 13.7 ਅਰਬ ਸਾਲ ਪਹਿਲਾਂ ਬ੍ਰਹਿਮੰਡ ਦੀ ਸ੍ਰਿਸ਼ਟੀ ਵੇਲੇ ਜਿਹੜਾ ਮਹਾਂ ਧਮਾਕਾ ਹੋਇਆ ਸੀ, ਉਸ ਵੇਲੇ ਪੈਦਾ ਹੋਈ ਧੁਨੀ ਨੂੰ ਮੁੜ ਪੈਦਾ ਕੀਤਾ ਜਾ ਸਕਦਾ।
ਇਹ ਭੂਮਿਕਾ ਕਾਫ਼ੀ ਅਹਿਮ ਹੁੰਦੀ,ਪਰ ਇੱਥੇ ਸਾਡਾ ਮਕਸਦ ਜਿਸ ਤਰ੍ਹਾਂ ਦੀ ਹਾਲਤ ਕੋਰਿਆਈ ਦੀਪ ਸਮੂਹ ਵਿੱਚ ਪੈਦਾ ਹੋਈ ਹੈ, ਉਸ ਵਿੱਚ ਇੱਕ ਅਵਿਸ਼ਵਾਸਯੋਗ ਅਤੇ ਅਸੰਗਤ ਘਟਨਾ ਦੀ ਗੰਭੀਰਤਾ ਨਾਲ ਵਿਆਖਿਆ ਕਰਨਾ ਹੈ, ਜਿਸ ਭੂਗੋਲਿਕ ਖੇਤਰ ਵਿੱਚ ਦੁਨੀਆ ਦੀ ਲੱਗਭਗ ਸੱਤ ਅਰਬ ਆਬਾਦੀ ਵਿੱਚੋਂ ਪੰਜ ਅਰਬ ਆਬਾਦੀ ਰਹਿੰਦੀ ਹੈ।
ਇਹ ਘਟਨਾ ਅੱਜ ਤੋਂ 50 ਸਾਲ ਪਹਿਲਾਂ,1962 ਵਿੱਚ ਕਊਬਾ ਦੇ ਆਸੇ ਪਾਸੇ ਪੈਦਾ ਹੋਏ ਅਕਤੂਬਰ ਸੰਕਟ ਦੇ ਬਾਅਦ ਪ੍ਰਮਾਣੂ ਯੁੱਧ ਦੀ ਗੰਭੀਰ ਚੁਣੌਤੀ ਨਾਲ ਰਲਦੀ-ਮਿਲਦੀ ਹੈ।

ਜਨਰਲ ਡਗਲਸ ਮੈਕਾਥਰ ਨੇ ਉਸ ਯੁੱਧ ਦੌਰਾਨ ਵੀ ਕੋਰੀਆ ਜਨਵਾਦੀ ਜਨ ਗਣਰਾਜ 'ਤੇ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨਾ ਚਾਹਿਆ।ਪਰ ਹੈਰੀ ਟਰੂਮੈਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।
ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਚੀਨ ਨੇ ਆਪਣੇ ਦੇਸ਼ ਦੀ ਸਰਹੱਦ ਨਾਲ ਲੱਗਦੇ ਇੱਕ ਦੇਸ਼ ਵਿੱਚ ਆਪਣੇ ਦੁਸ਼ਮਣ ਦੀ ਫੌਜ ਦੇ ਪੈਰ ਲੱਗਣ ਤੋਂ ਰੋਕਣ ਲਈ ਕੀਤੇ ਯਤਨ 'ਚ ਆਪਣੇ ਦਸ ਲੱਖ ਬਹਾਦਰ ਫੌਜੀ ਗੁਆ ਦਿੱਤੇ।ਸੋਵੀਅਤ ਫੌਜ ਨੇ ਵੀ ਆਪਣੇ ਵਲੋਂ ਹਥਿਆਰ, ਹਵਾਈ ਫੌਜੀ ਸਹਿਯੋਗ , ਤਕਨੀਕੀ ਅਤੇ ਆਰਥਿਕ ਮਦਦ ਦਿੱਤੀ ਸੀ।
ਮੈਨੂੰ ਮਾਣ ਹੈ ਕਿ ਮੈਂ ਇੱਕ ਇਤਿਹਾਸਕ ਵਿਅਕਤੀ, ਬੇਹੱਦ ਦਲੇਰ ਤੇ ਕ੍ਰਾਂਤੀਕਾਰੀ ਨੇਤਾ ਕਿਮ ਸੁੰਗ ਨੂੰ ਮਿਲਿਆ ਸੀ। ਜੇ ਉੱਥੇ ਯੁੱਧ ਛਿੜ ਗਿਆ ਤਾਂ ਉਸ ਮਹਾਂਦੀਪ ਦੇ ਦੋਨਾਂ ਪਾਸਿਆਂ ਦੀ ਜਨਤਾ ਨੂੰ ਵੱਡਾ ਬਲੀਦਾਨ ਦੇਣਾ ਪਵੇਗਾ, ਜਦਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਇਸ ਦਾ ਕੋਈ ਲਾਭ ਨਹੀਂ ਹੋਵੇਗਾ। ਕੋਰੀਆ ਜਨਵਾਦੀ ਜਨ ਗਣਰਾਜ ਹਮੇਸ਼ਾ ਹੀ ਕਿਊਬਾ ਦਾ ਮਿੱਤਰ ਰਿਹਾ ਅਤੇ ਕਿਊਬਾ ਵੀ ਉਸਦੇ ਨਾਲ ਰਿਹਾ ਅਤੇ ਅੱਗੇ ਤੋਂ ਵੀ ਰਹੇਗਾ।
ਹੁਣ ਜਦ ਕਿਊਬਾ ਨੇ ਵਿਗਿਆਨਿਕ ਅਤੇ ਤਕਨੀਕੀ ਪ੍ਰਾਪਤ ਕਰ ਲਈਆਂ ਹਨ। ਤਦ ਅਸੀਂ ਉਸ ਨੂੰ ਉਨ੍ਹਾਂ ਸਾਰੇ ਮੁਲਕਾਂ ਦੇ ਪ੍ਰਤੀ ਉਸਦੇ ਕਰਤੱਵ ਦੀ ਯਾਦ ਦਿਵਾਉਣਾ ਚਾਹਾਂਗੇ, ਜੋ ਉਸ ਦੇ ਮਹਾਨ ਦੋਸਤ ਰਹੇ ਹਨ।ਉਸ ਦਾ ਇਹ ਭੁੱਲਣਾ ਠੀਕ ਨਹੀਂ ਹੋਵੇਗਾ ਕਿ ਇਸ ਤਰ੍ਹਾਂ ਦਾ ਯੁੱਧ ਖਾਸ ਤੌਰ 'ਤੇ ਇਸ ਗ੍ਰਹਿ ਦੀ ਸੱਤਰ ਫੀਸਦੀ ਆਬਾਦੀ ਨੂੰ ਪ੍ਰਭਾਵਤ ਕਰੇਗਾ।
ਜੇ ਉੱਥੇ ਇਸ ਤਰ੍ਹਾਂ ਦੀ ਲੜਾਈ ਫੁੱਟ ਪੈਂਦੀ ਹੈ ਤਾਂ ਦੂਜੀ ਵਾਰ ਚੁਣੀ ਗਈ ਬਰਾਕ ਉਬਾਮਾ ਦੀ ਸਰਕਾਰ ਇਸ ਤਰ੍ਹਾਂ ਦੀਆਂ ਦਿੱਖਾਂ ਦੇ ਸੈਲਾਬ 'ਚ ਡੁੱਬ ਜਾਵੇਗੀ ਜੋ ਉਨ੍ਹਾਂ ਨੂੰ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਮਨਹੂਸ ਚਿੱਤਰ ਦੇ ਰੂਪ ਵਿੱਚ ਪੇਸ਼ ਕਰਨਗੇ। ਯੁੱਧ ਨੂੰ ਟਾਲਣਾ ਉਨ੍ਹਾਂ ਦਾ ਅਤੇ ਅਮਰੀਕੀ ਜਨਤਾ ਦੀ ਵੀ ਜ਼ਿੰਮੇਵਾਰੀ ਬਣਦੀ ਹੈ।
ਫੀਦਲ ਕਾਸਤਰੋ
No comments:
Post a Comment