ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, February 2, 2009

ਗ਼ਜ਼ਲ

ਗੁਰਪਾਲ ਬਿਲਾਵਲ ਪੰਜਾਬੀ ਸਾਹਿਤ 'ਚ ਉੱਭਰਦੇ ਕਵੀਆਂ 'ਚੋਂ ਇਕ ਹਨ,ਅਪਣੀ ਵੱਖਰੀ ਸ਼ੈਲੀ ਦੀ ਗ਼ਜ਼ਲ ਤੇ ਕਵਿਤਾ ਰਾਹੀਂ ਉਹਨਾਂ ਪਰੰਪਰਾ ਤੋਂ ਹੱਟਕੇ ਪੰਜਾਬੀ ਸਾਹਿਤ ਨੂੰ ਨਵੀਂ ਨੁਹਾਰ ਦੇਣ ਦੀ ਕੋਸ਼ਿਸ਼ ਕੀਤੀ ਹੈ।ਉਹਨਾਂ ਦੀਆਂ ਰਚਨਾਵਾਂ ਹਮੇਸ਼ਾਂ ਪਿਆਰ ਦੇ ਸੂਖ਼ਮ ਮਨੋਭਾਵਾਂ ਤੇ ਸਮਾਜਿਕ ਚੇਤਨਾ ਨਾਲ ਲਬਰੇਜ਼ ਰਹੀਆਂ ਹਨ।ਫਿਲਹਾਲ,ਬਿਲਾਵਲ ਸੰਘਰਸ਼ਮਈ ਕਵੀਆਂ ਦੀ ਕਤਾਰ 'ਚ ਹਨ,ਉਮੀਦ ਹੈ ਪੰਜਾਬੀ ਸਾਹਿਤ ਦੇ ਠਹਿਰਾਓ ਨੂੰ ਤੋੜਨ ਵਾਲੇ ਪੁੰਗਰ ਰਹੇ ਕਵੀਆਂ 'ਚ ਉਹਨਾਂ ਦੀ ਕਲਮ ਸਾਜ਼ਗਰ ਸਿੱਧ ਹੋਵੇਗੀ।"ਗੁਲਾਮ ਕਲਮ" ਰਾਹੀਂ ਬਿਲਾਵਲ ਦੀਆਂ ਰਚਨਾਵਾਂ ਪਾਠਕਾਂ ਦੇ ਰੂਬਰੂ ਕਰਦੇ ਰਹਾਂਗੇ--ਯਾਦਵਿੰਦਰ ਕਰਫਿਊ



ਮਿਰੇ ਦਿਲ 'ਚ ਤੇਰਾ ਗਮ ਗਮਾਂ ਦੀ ਸਿਖ਼ਰ ਹੁੰਦਾ ਹੈ,
ਜਦੋਂ ਵੀ ਮੇਰੇ ਹੋਠਾਂ 'ਤੇ ਤੇਰਾ ਜ਼ਿਕਰ ਹੁੰਦਾ ਹੈ।

ਜਦੋਂ ਉਹ ਮੇਰੇ ਸ਼ਿਅਰਾਂ ਨੂੰ ਪੜ੍ਹਕੇ ਰੋਣ ਲਗਦੇ ਨੇ,
ਤਾਂ ਮੈਨੂੰ ਮੇਰਿਆਂ ਸ਼ਿਅਰਾਂ 'ਤੇ ਫਖ਼ਰ ਹੁੰਦਾ ਹੈ।

ਉਹ ਹਰ ਅੱਥਰੂ ਸੱਜਣਾਂ ਜੋ ਤੇਰੀ ਯਾਦ ਵਿੱਚ ਡਿਗਦੈ,
ਉਹ ਅੱਥਰੂ ਨਹੀਂ ਹੁੰਦਾ,ਸ਼ਿਅਰ ਦੀ ਸਤਰ ਹੁੰਦਾ ਹੈ।

ਕਿ ਅੱਖਾਂ ਤੇਰੀਆਂ ਦੀਵੇ ਤੇ ਅੰਗ ਨੇ ਪੱਤਿਆਂ ਵਰਗੇ,
ਹਵਾ ਜਦ ਤੇਜ਼ ਵਗਦੀ ਹੈ ਤੇਰਾ ਹੀ ਫਿਕਰ ਹੁੰਦਾ ਹੈ।


ਜੇ ਪੁੱਛੇਗਾ ਕੋਈ ਮੇਰੇ ਤੋਂ ਪਰਿਭਾਸ਼ਾ ਮਹੱਬਤ ਦੀ,
ਕਹਾਂਗਾ ਕਹਿਕਸ਼ਾ ਤੋਂ ਹੁੰਝੂਆਂ ਤਕ ਸਫ਼ਰ ਹੁੰਦਾ ਹੈ।

ਗੁਰਪਾਲ ਬਿਲਾਵਲ,
ਮੌਬ:098728-30846

3 comments:

  1. form... paramjeet kattu


    y g bahut khoob..........

    ReplyDelete
  2. ajj paash de muhon shiv kinjh sun lia, ki gall lal jhande ton daran lagg pia hain????????//

    ReplyDelete