ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, January 1, 2010

ਸਫ਼ਦਰ ਹਾਸ਼ਮੀ : ਝੁੱਗੀਆਂ ਦਾ ਦੀਵਾ,ਝੁੱਗੀਆਂ ਲਈ ਬੁਝਿਆ ਸੀ

ਸਫ਼ਦਰ ਦੀ ਸ਼ਹੀਦੀ ਨੂੰ ਯਾਦ ਕਰਦਿਆਂ

ਸ਼ਫਦਰ ਹਾਸ਼ਮੀ ਦੇ ਕਤਲ ਨੂੰ 21 ਸਾਲ ਹੋ ਚੁੱਕੇ ਹਨ।ਇਹਨਾਂ 21 ਸਾਲਾਂ ‘ਚ ਬਹੁਤ ਕੁਝ ਬਦਲਿਆ।ਹਿੰਦੂਤਵ ਦੀ ਜਿਹੜੀ ਅੱਤਵਾਦੀ ਵਿਚਾਰਧਾਰਾ ਸ਼ਫਦਰ ਦੀ ਮੌਤ ਸਮੇਂ ਤਿੱਖੇ ਰੂਪ ‘ਚ ਪਨਪਣਾ ਸ਼ੁਰੂ ਹੋਈ ਸੀ,ਉਹ ਬਾਬਰੀ ਮਸਜਿਦ,ਗੁਜਰਾਤ ਤੇ ਮਾਲੇਗਾਓਂ ‘ਚ ਨੰਗੇ ਚਿੱਟੇ ਰੂਪ ‘ਚ ਸਮਾਜ ਸਾਹਮਣੇ ਆਈ।ਸ਼ਫਦਰ ਦਾ ਬਿਗੁਲ ਇਹਨਾਂ ਧਾਰਮਿਕ ਫਿਰਕਾਪ੍ਰਸਤ ਤਾਕਤਾਂ ਦੇ ਖਿਲਾਫ ਸੀ।ਉਸਨੇ ਆਪਣੇ ਨਿੱਜੀ ਸੁਆਰਥਾਂ ਨੂੰ ਤਿਆਗਕੇ ਜ਼ਿੰਦਗੀ ਲੋਕਾਂ ਨੂੰ ਸਮਰਪਿਤ ਕੀਤੀ।ਪੱਛਮ ਤੇ ਯੂਰਪ ਦੀ ਤਰਜ਼ ‘ਤੇ ਰੰਗਮਚ ਨੂੰ ਨੁੱਕੜ ਨਾਟਕ ਦੀ ਵਿਧਾ ਰਾਹੀਂ ਦਿੱਲੀ ਦੀਆਂ ਝੁੱਗੀਆਂ-ਝੋਪੜੀਆਂ ਤੱਕ ਪਹੁੰਚਾਇਆ।ਉਸਦੇ ਤਜ਼ਰਬਿਆਂ ਦਾ ਹੀ ਕਮਾਲ ਹੈ ਕਿ ਕਿ ਨੁੱਕੜ ਅੱਜ ਦੇਸ਼ ਦੇ ਕੋਨੇ ਕੋਨੇ ‘ਚ ਖੇਡਿਆ ਜਾਂਦੈ।ਉਸਦੀ ਸ਼ਹੀਦੀ ਤੋਂ ਬਾਅਦ ਬਣੇ “ਸ਼ਫਦਰ ਹਾਸ਼ਮੀ ਮੈਮੋਰੀਅਲ ਟਰੱਸਟ” ਨੇ ਦੇਸ਼ ਭਰ ‘ਚ ਨੁੱਕੜ ਨਾਟਕ ਨੂੰ ਇਕ ਨਵੀਂ ਦਿਸ਼ਾ ਦਿੱਤਾ।ਗੁਲਾਮ ਕਲਮ ਸ਼ਫਦਰ ਦੀ ਸ਼ਹੀਦੀ ਨੂੰ ਨਤਮਸਤਕ ਹੁੰਦੀ ਹੈ।-ਯਾਦਵਿੰਦਰ ਕਰਫਿਊ

ਸਫ਼ਦਰ ਹਾਸ਼ਮੀ ਇੱਕ ਆਮ ਇਨਸਾਨ ਨਹੀਂ ਸਨ, ਉਹ ਇੱਕ ਮਹਾਨ ਰੰਗਕਰਮੀ, ਨਿਰਦੇਸ਼ਕ, ਆਰਟਿਸਟ, ਕਵੀ, ਲੇਖਕ, ਫ਼ੋਟੋਗ੍ਰਾਫ਼ਰ ਆਦਿ ਸਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਕਿਰਤੀ ਜਮਾਤ ਲਈ ਅਮਲੀ ਤੌਰ ’ਤੇ ਕੰਮ ਕਰਦੇ ਸਨ ਅਤੇ ਇਸ ਕਿਰਤੀ ਜਮਾਤ ਲਈ 2 ਜਨਵਰੀ 1989 ਨੂੰ ਸ਼ਹੀਦੀ ਦਾ ਜਾਮ ਪੀ ਗਏ। ਸਫ਼ਦਰ ਹਾਸ਼ਮੀ ਇੱਕ ਅਜਿਹਾ ਮਹਾਨ ਇਨਸਾਨ ਸੀ ਜਿਸ ਦੀ ਰੰਗ ਮੰਚ ਨੂੰ ਗਲੀ ਗਲੀ, ਘਰ ਘਰ ਲੈ ਕੇ ਜਾਣ ਦੀ ਇੱਛਾ ਨੇ ਉਸ ਨੂੰ ਇੱਕ ਪੇਸ਼ੇਵਰ ਰੰਗਕਰਮੀ ਬਣਾਇਆ, ਜਿਸ ਨੇ ਇਹ ਪੈਸੇ ਅਪਣਾਉਂਣ ਲਈ ਚੰਗੇ ਆਹੁਦੇ ਵਾਲੀਆਂ ਨੌਕਰੀਆਂ ਨੂੰ ਲੱਤ ਮਾਰੀ ਅਤੇ ਮੈਦਾਨ ਵਿੱਚ ਨਿੱਤਰ ਪਏ,12 ਅਪ੍ਰੈਲ 1954 ਨੂੰ ਇੱਕ ਗਰੀਬ ਪਰਿਵਾਰ ਵਿੱਚ ਜਨਮੇ ਇਸ ਸਰਵ ਗੁਣੀ ਨੌਜਵਾਨ ਨੂੰ 21 ਸਾਲ ਪਹਿਲਾਂ ਦਿੱਲੀ ਨੇੜੇ ਪੈਂਦੇ ਇੰਡਸਟਰੀਅਲ ਇਲਾਕੇ ਪਿੰਡ ਝੰਡਾਪੁਰ ਵਿੱਚ ਉਸ ਸਮੇਂ ਕਾਂਗਰਸੀ ਸਮਰੱਥਕ ਉਮੀਦਵਾਰ ਅਤੇ ਉਸ ਦੇ ਗੁੰਡੀਆਂ ਵੱਲੋਂ ਸ਼ਹੀਦ ਕਰ ਦਿੱਤਾ,ਜਦੋਂ ਉਹ ਆਪਣੀ ਟੀਮ ਸਮੇਤ 20 ਮਿੰਟਾਂ ਦਾ ਇੱਕ ਨੁੱਕੜ ਨਾਟਕ ‘‘ਹੱਲਾ ਬੋਲ’’ ਖੇਡ ਰਹੇ ਸਨ, ਇਸ ਸਾਹਿਬਾਬਾਦ ਇਲਾਕੇ ਵਿੱਚ ਇਹ ਨਾਟਕ ਇਸ ਘਟਨਾ ਤੋਂ ਪਹਿਲਾ ਅੱਠ ਵਾਰ ਖੇਡਿਆ ਗਿਆ ਸੀ ਤਾਂ ਕਿਰਤੀਆਂ ਦੇ ਜ਼ਬਰਦਸਤ ਇੱਕਠ ਵੇਖਦਿਆ ਕਾਂਗਰਸ ਸਮੱਰਥਣ ਪ੍ਰਾਪਤ ਉਮੀਦਵਾਰ ਨੂੰ ਪਸੀਨੇ ਛੁੱਡਣ ਲੱਗ ਪਏ ਸਨ ਅਤੇ ਪੁਲਿਸ, ਫ਼ੈਕਟਰੀ ਮਾਲਕ ਅਤੇ ਗੁੰਡਾ ਅਨਸਰਾਂ ਦੇ ਗੱਠਜੋੜ ਨੇ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਉਹ ਆਪਣੀ ਮੰਜ਼ਲ ਪ੍ਰਾਪਤ ਕਰਨ ਲਈ ਲਗਾਤਾਰ ਅੱਗੇ ਵੱਧਦੇ ਗਏ।


ਸਾਹਿਬਾਬਾਦ ਸਮੇਤ ਪੂਰੇ ਉੱਤਰੀ ਭਾਰਤ ਵਿੱਚ 27 ਸਾਲਾਂ ਮਗਰੋਂ ਨਗਰ ਨਿਗਮ ਦੀਆਂ ਵੋਟਾਂ ਪੈ ਰਹੀਆਂ ਸਨ, ਸ਼ਹਿਰੀਆਂ ਵਿੱਚ ਕਾਂਗਰਸ ਦਾ ਜ਼ਾਲਮ ਚੇਹਰਾ ਐਨਾ ਨੰਗਾ ਹੋ ਚੁੱਕਿਆ ਸੀ ਕਿ ਉਹ ਆਪਣੇ ਝੰਡੇ ਹੇਠ ਚੋਣ ਲੜਨ ਦੀ ਬਜਾਏ ਅਜ਼ਾਦ ਉਮੀਦਵਾਰਾਂ ਨੂੰ ਸਮਰੱਥਨ ਦੇ ਰਹੀ ਸੀ। ਘਟਨਾ ਵਾਲੇ ਦਿਨ ਜਦੋਂ ਹੱਲਾ ਬੋਲ ਖੇਡਿਆ ਜਾ ਰਿਹਾ ਸੀ ਤਾਂ ਸੱਤਾ ਦੇ ਸ਼ਹਿ ’ਤੇ ਗੁੰਡਿਆਂ ਨੇ ਮਜ਼ਦੂਰਾਂ ’ਤੇ ਜਾਨ ਲੇਵਾ ਹਮਲੇ ਕਰ ਦਿੱਤੇ ਤਾਂ ਸਫ਼ਦਰ ਮੰਚ ਤੋਂ ਮੈਦਾਨ ਵਿੱਚ ਨਿਤਰ ਕੇ ਗੁੰਡਿਆਂ ਦਾ ਮੁਕਾਬਲਾ ਕਰਨ ਲੱਗੇ ਤਾਂ ਉਨ੍ਹਾਂ ਨੂੰ ਵੀ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ,ਰੰਗਮੰਚ ਅਤੇ ਕਿਰਤੀਆਂ ਲਈ ਦਿੱਤੀ ਸਫ਼ਦਰ ਹਾਸ਼ਮੀ ਦੀ ਕੁਰਬਾਨੀ ਨੂੰ ਇਤਿਹਾਸ ਵਿੱਚ ਹਮੇਸ਼ਾ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ, ਉਸ ਦੀ ਜੀਵਨ ਸਾਥਣ ਮਾਲਾਸ਼੍ਰੀ ਹਾਸ਼ਮੀ ਅਤੇ ਭੈਣ ਸਬਨਬ ਹਾਸ਼ਮੀ ਦੀ ਕੁਰਬਾਨੀ ਵੀ ਘੱਟ ਨਹੀਂ, ਜਿਨ੍ਹਾਂ ਨੇ ਉਸ ਦੀ ਸ਼ਹੀਦੀ ਅਜ਼ਾਈ ਨਾ ਜਾਣ ਦਾ ਦਾਅਵਾ ਕਰਦਿਆ ਉਸ ਦੀ ਸ਼ਹੀਦੀ ਤੋਂ ਦੂਜੇ ਦਿਨ ਬਾਅਦ ਘਟਨਾ ਵਾਲੀ ਥਾਂ ’ਤੇ ਜਿੱਥੇ ਅਜੇ ਵੀ ਸ਼ਹੀਦਾਂ ਦਾ ਖ਼ੂਨ ਡੁੱਲਿਆ ਪਿਆ ਸੀ, ਸੱਤਾ ਸਹਿ ਵਾਲੇ ਗੁੰਡਿਆਂ ਨੂੰ ਵੰਗਾਰਦਿਆਂ ਹੱਲਾ ਬੋਲ ਨਾਟਕ ਦਾ ਬਾਕੀ ਹਿੱਸਾ ਖੇਡਿਆ ਅਤੇ ਹਜ਼ਾਰਾਂ ਦਰਸ਼ਕਾਂ ਦਾ ਭਾਰੀ ਇੱਕਠ ਵੇਖ ਕੇ ਗੁੰਡੇ ਅਨਸਰਾਂ ਦੇ ਹੋਸਲੇ ਪਸਤ ਹੋ ਗਏ। ਹਾਸ਼ਮੀ ਦੀ ਪਤਨੀ ਮਾਲਾਸ਼ੀ ਹਾਸ਼ਮੀ ਅਤੇ ਭੈਣ ਸਬਨਬ ਹਾਸ਼ਮੀ ਨੇ ਉਸ ਦੇ ਜਾਣ ਮਗਰੋਂ ਉਸ ਦੀ ਰੰਗਮੰਚ ਵਾਲੀ ਸੋਚ ਨੂੰ ਅੱਗੇ ਵਧਾਉਂਦਿਆ ਦੇਸ਼ ਵਿੱਚ ਨੁੱਕੜ ਨਾਟਕਾਂ ਦਾ ਕੰਮ ਜਾਰੀ ਰੱਖਿਆ ਹੈ।


ਸਫ਼ਦਰ ਹਾਸ਼ਮੀ ਦੁਆਰਾ ਅਣਥੱਕ ਕੀਤੀ ਮਿਹਨਤ ਅਤੇ ਉਸ ਦੀਆਂ ਪ੍ਰਾਪਤੀਆਂ ਦੀ ਕਤਾਰ ਬਹੁਤ ਲੰਬੀ ਹੈ, ਸਫ਼ਦਰ 1975 ਵਿੱਚ ਸੇਂਟ ਸਟੀਫਨ ਕਾਲਜ ਦਿੱਲੀ ਯੂਨੀਵਰਸਿਟੀ ਤੋਂ ਐਮ ਏ ਅੰਗਰੇਜ਼ੀ ਕਰਦਿਆਂ ਹੀ ਰਾਜਨੀਤਕ ਵਿਚਾਰਧਾਰਕ ਤੋਰ ’ਤੇ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਅਤੇ ਸਭਿਆਚਾਰਕ ਗਤੀਵਿਧੀਆਂ ਪੱਖੋਂ ਇੰਡੀਅਨ ਪੀਪਲਜ਼ ਐਸੋਸੀਂਏਸ਼ਨ ਵਿੱਚ ਸਰਗਰਮ ਤੌਰ ’ਤੇ ਕੰਮ ਕਰਨ ਲੱਗ ਪਏ,ਆਪਣੀ ਸੈਂਤੀ ਕੁ ਸਾਲ ਦੀ ਛੋਟੀ ਉਮਰ ਵਿੱਚੋਂ 15 ਤੋਂ ਵੱਧ ਸਾਲ ਉਸ ਨੇ ਦਿਨ ਰਾਤ ਇੱਕ ਕਰਦਿਆਂ ਰੰਗਮੰਚ ਨੂੰ ਸਮਰਪਣ ਕੀਤੇ। ਉਸ ਨੇ ਅਜ਼ਾਦ ਤੌਰ ’ਤੇ ਜਨ ਨਾਟਿਆ ਸੰਘ ਦੀ ਸਥਾਪਨਾ ਕਰਕੇ ਇਸ ਦੇ ਨਾਂ ਹੇਠ ਕੰਮ ਕਰਨਾਂ ਸੁਰੂ ਕਰ ਦਿੱਤਾ, ਰੰਗਮੰਚ ਦੇ ਖ਼ੇਤਰ ਵਿੱਚ ਉਨ੍ਹਾ ਕੀਤੇ ਸਫ਼ਲ ਤਜਰਬੇ ਵੀ ਉਨ੍ਹਾਂ ਦੀ ਯਾਦ ਨੂੰ ਸਿੱਜਦਾ ਰੱਖਣਗੇ, ਦਿੱਲੀ ਵਰਗੇ ਮਹਾਂਨਗਰ ਵਿੱਚ ਹਾਸ਼ਮੀ ਨੇ ਹੀ ਪਹਿਲੀ ਵਾਰ ਨੁੱਕੜ ਨਾਟਕ ਦੀ ਰੀਤ ਪਾਈ, ਕੌਮਾਂਤਰੀ ਪੱਧਰ ਦੇ ਪ੍ਰਸਿੱਧ ਲੇਖਕਾਂ ਵਿੱਚੋਂ ਚੈਖਵ ਵਰਗਿਆਂ ਦੀਆਂ ਮਹਾਨ ਰਚਨਾਵਾਂ ਨੂੰ ਸਫ਼ਲਤਾ ਪੂਰਵਕ ਨਾਟਕੀ ਰੂਪਾਂਤਰਨ ਕੀਤਾ, ਹਾਸ਼ਮੀ ਦੀ ਨਿਰਦੇਸ਼ਨਾਂ ਹੇਠ ਪ੍ਰਬੰਧ ਦੀ ਤ੍ਰਾਸਦੀ ਪੇਸ਼ ਕਰਦੇ ਨਾਟਕ ਮਸ਼ੀਨ, ਔਰਤ, ਪਿੰਡਾਂ ਤੋਂ ਸ਼ਹਿਰ ਤੱਕ, ਰਾਜ਼ੇ ਕਾ ਬਾਜ਼ਾ, ਹੱਤਿਆਰਾਂ ਆਦਿ ਨਾਟਕਾਂ ਨੂੰ ਦਰਜ਼ਨਾਂ ਵਾਰ ਖੇਡਿਆ ਜਾਂਦਾ ਰਿਹਾ। ਨਾਟਕ ਨੂੰ ਗਲੀ ਗਲੀ ਤੱਕ ਪ੍ਰਫੁੱਲਤ ਕਰਨ ਅਤੇ ਆਪਣੀ ਲੋਕ ਪੱਖੀ ਵਿਚਾਰਧਾਰਾ ’ਤੇ ਅਡੋਲ ਹੋਕੇ ਪਹਿਰਾ ਦੇਣ ਲਈ ਹਾਸ਼ਮੀ ਨੇ ਪਹਿਲਾਂ ਜ਼ਾਕਿਰ ਹੁਸੈਨ ਕਾਲਜ ਦਿੱਲੀ ਵਿੱਚੋਂ ਲੈਕਚਰਾਰ ਦੀ ਨੌਕਰੀ ਛੱਡੀ ਅਤੇ ਉਸ ਤੋਂ ਮਗਰੋਂ ਪੱਛਮੀ ਬੰਗਾਲ ਦੇ ਪ੍ਰੈਸ ਇਨਫਾਰਮੇਸ਼ਨ ਅਫ਼ਸਰ ਦੀ ਨੌਕਰੀ ਨੂੰ ਅਲਵਿਦਾ ਕਹਿ ਦਿੱਤਾ, ਉਹ ਵਲਗਣਾਂ ਵਿੱਚ ਰਹਿ ਕੇ ਪ੍ਰਬੰਧ ਦਾ ਪੁਰਜਾ ਬਣਨ ਦੀ ਬਜਾਏ ਲੋਕਾਂ ਲਈ ਹੀ ਜਿਉਣਾ ਚਾਹੁੰਦਾ ਸੀ। ਉਨ੍ਹਾ ਦੀ ਇਸ ਹੱਤਿਆ ਦਾ ਨੇ ਕੇਵਲ ਪੂਰੇ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚੋਂ ਵੀ ਵਿਰੋਧ ਹੋਇਆ, ਉਸ ਦੇ ਪਰਿਵਾਰ ਦੀਆਂ ਇਨ੍ਹਾਂ ਔਰਤਾਂ ਨੇ ਕਾਫ਼ਲਾ ਜਾਰੀ ਰੱਖਿਆ ਹੋਇਆ ਹੈ, ਇਸ ਦੇ ਬਾਵਜੂਦ ਕਿ ਉਨ੍ਹਾਂ ’ਤੇ ਵੀ ਕਈ ਵਾਰ ਹਿੰਦੂ ਮੂਲਵਾਦੀ ਤਾਕਤਾਂ ਨੇ ਹਮਲੇ ਕਰਕੇ ਉਨ੍ਹਾਂ ਦਾ ਕਾਫੀ ਆਰਥਿਕ ਨੁਕਸਾਨ ਕੀਤਾ ਹੈ, ਪਰ ਇਹ ਕਾਫਲਾ ਨਾ ਬਰਾਬਰੀ ਦੇ ਪ੍ਰਬੰਧ ਨੂੰ ਵੰਗਾਰਦਾ ਲਗਾਤਾਰ ਅੱਗੇ ਵੱਧਦਾ ਜਾ ਰਿਹਾ । ਨਾ ਬਰਾਬਰੀ ਵਾਲੀ ਸੱਤਾ ਦੀ ਸਹਿ ’ਤੇ ਕਲਾ ’ਤੇ ਹੋ ਰਹੇ ਮੂਲਵਾਦੀ ਹਮਲਿਆਂ ਦਾ ਉਤਰ ‘ਹੱਲਾ ਬੋਲ’ ਕੇ ਦੇਣਾ ਬਣਦਾ ਹੈ ਇਹੀ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜ਼ਲੀ ਹੋਵੇਗੀ, ਸਫ਼ਦਰ ਨੂੰ ਸਮਪਰਣ ਕਿਸੇ ਕਵੀ ਦੀ ਰਚਨਾ....
ਸਿਰ ਧਰ ਤਲੀ ’ਤੇ

ਗਿਆ ਯਾਰ ਦੀ ਗਲੀ ਉਹ ਮੁੜ ਮੁੜ

ਗਲੀ ਵਿੱਚ ਹਤਿਆਰੀ ਤਾਕਤ ਉਸ ’ਤੇ ਟੁੱਟਦੀ,

ਸੱਪ,ਨਾਗ ਤੇ ਅਜਗਰ ਉਹਨੂੰ ਮੁੜ ਮੁੜ ਡੰਗਦੇ,

ਸਮਝਣ ਸਫ਼ਦਰ ਮੁੱਕ ਗਿਆ ਹੈ

ਪਰ ਸਫ਼ਦਰ ਨਾ ਅੱਜ ਮੁੱਕਿਆ,

ਆਪਣੇ ਲਹੂ ’ਚੋਂ ਸੌ ਸਫ਼ਰ ਬਣ ਉਹ ਹੈ ਉਠਦਾ

ਕਲਮਾਂ ਫ਼ੜ ਮੁੜ ਰਚਨਾ ਕਰਦਾ।


ਬਲਜਿੰਦਰ ਕੋਟਭਾਰਾ
ਲੇਖਕ ਪੱਤਰਕਾਰ ਹਨ।

3 comments:

 1. Red Salute to Safdar Hashmi... iho jihe lekhan di udeek rahegi Gulaam Kalam ton..

  ReplyDelete
 2. ....ਦਰਅਸਲ ਸਫਦਰ ਦੀ ਸ਼ਹੀਦੀ ਜਿਸ ਖਤਰਨਾਕ ਵਰਤਾਰੇ ਦਾ ਨਤੀਜਾ ਹੈ ਓਹ ਰਾਤੋ ਰਾਤ ਜਾਂ ਫਿਰ ਸਿਰਫ ਇੱਕ ਅਧ ਇਲੈਕਸ਼ਨ ਵੇਲੇ ਹੀ ਪੈਦਾ ਨਹੀਂ ਹੋਇਆ; ਇਸ ਵਰਤਾਰੇ ਦੀਆਂ ਜੜਾਂ ਕਾਫੀ ਲੰਮੀਆਂ ਹਨ, ਇਹਨਾਂ ਜੜਾਂ ਨੂੰ ਬਹੁਤ ਸਾਰੇ ਉਹਨਾਂ ਲੋਕਾਂ ਨੇ ਵੀ ਪਾਣੀ ਦਿੱਤਾ ਹੈ ਜਿਹਨਾਂ ਦੇ ਚੇਹਰੇ ਮੋਹਰੇ ਬੜੇ ਸਾਊ ਜਿਹੇ ਲਗਦੇ ਹਨ...ਪਰ ਅਫਸੋਸਨਾਕ ਗੱਲ ਇਹ ਹੈ ਕਿ ਇਸ ਚਿਰਾਗ ਨੂੰ ਬੁਝਾਉਣ ਵਾਲਿਆਂ ਦੀ ਪਛਾਣ ਲੋਕਾਂ ਨੂੰ ਅਜੇ ਵੀ ਨਹੀਂ ਹੋਈ....ਜਿਹਨਾਂ ਨੂੰ ਹੋਈ ਉਹਨਾਂ ਨੇ ਵੀ ਪਰਦਾਪੋਸ਼ੀ ਦੀ ਕੋਸ਼ਿਸ਼ ਜਿਆਦਾ ਕੀਤੀ.....ਉਸ ਮਹਾਨ ਸ਼ਖਸੀਅਤ ਦੀ ਅਜ਼ੀਮ ਸ਼ਹਾਦਤ ਦੀ ਯਾਦ ਵਿਚ ਤੁਹਾਡਾ ਉਪਰਾਲਾ ਸ਼ਲਾਘਾ ਯੋਗ ਹੈ ਯਾਦਵਿੰਦਰ ਜੀ...ਇਹ ਕੋਸ਼ਿਸ਼ਾਂ ਰੰਗ ਵੀ ਜ਼ਰੂਰ ਲਿਆਉਣਗੀਆਂ....ਡਟੇ ਰਹੋ....ਹਨੇਰੀਆਂ ਤੁਫਾਨਾਂ ਦੇ ਬਾਵਜੂਦ ਇਹ ਕਾਫ਼ਿਲਾ ਇੱਕ ਨਾ ਇੱਕ ਦਿਨ ਮਜ਼ਬੂਤ ਹੋ ਹੀ ਜਾਣਾ ਹੈ...

  ReplyDelete
 3. body & voice are two things that this world can Recognize a person,but voice is only thing that u can remember a person in this world.Safdar Hashmi voice is here in our towns ,villages & big cities like delhi.Specially in our hearts
  Red Salute
  bhupinder gill

  ReplyDelete