ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, September 18, 2010

ਏਥੇ ਸੈਕਸ ਪਾਬੰਦੀ ਹੈ,ਔਰਤ ਦੇ ਲਈ

ਸੈਕਸ ਨੂੰ ਸਾਡੇ ਸਮਾਜ ‘ਚ ਹਮੇਸ਼ਾ ਹੀ ਪਾਬੰਦੀਸ਼ੁਦਾ ਮੰਨਿਆ ਗਿਆ ਹੈ।ਸੈਕਸ ‘ਤੇ ਗੱਲਬਾਤ ਕਰਨਾ।ਉਸਨੂੰ ਜੱਗਜ਼ਾਹਰ ਕਰਨਾ ਜਾਂ ਆਪਸ ‘ਚ ਸ਼ੇਅਰ ਕਰਨਾ।ਸਭ ਥਾਂ ਸੈਕਸ ਪਾਬੰਦੀਸ਼ੁਦਾ ਹੈ।ਸੈਕਸ ਦਾ ਜ਼ਿਕਰ ਛਿੜਦਿਆਂ ਹੀ ਪਲ ਭਰ ‘ਚ ਸਾਡਾ ਸੱਭਿਆਚਾਰ ਤੇ ਵਿਰਾਸਤ ਖਤਰੇ ‘ਚ ਪੈ ਜਾਂਦੇ ਹਨ।ਮੂੰਹ ‘ਤੇ ਹੱਥ ਰੱਖਕੇ ਸੈਕਸ ਦੀ ਗੱਲਬਾਤ ‘ਤੇ ਸ਼ਰਮ ਤੇ ਗੰਦਗੀ ਜ਼ਾਹਰ ਕੀਤੀ ਜਾਂਦੀ ਹੈ।ਸੈਕਸ ਨੂੰ ਇਸ ਪੱਧਰ ‘ਤੇ ਨਫਰਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਕਿ ਉਹ ਦੁਨੀਆਂ ਦੀ ਸਭ ਤੋਂ ਤੁੱਛ ਚੀਜ਼ ਹੈ।

ਖੁੱਲ੍ਹਕੇ ਸੈਕਸ ਦਾ ਵਿਰੋਧ ਕਰਦੇ ਹੋਏ ਮੈਂ ਉਹਨਾਂ ਸੱਭਿਅਕ-ਵਿਰਾਸਤੀ ਰਾਖ਼ਸ਼ਾਂ ਨੂੰ ਵੇਖਿਆ ਹੈ,ਜਿਨ੍ਹਾਂ ਨੂੰ ਸੜਕ ਦੇ ਫਿਰਦੀ ਕੁੜੀ “ਕਮਾਲ ਦਾ ਮਾਲ” ਵਿਖਾਈ ਦਿੰਦੀ ਹੈ।ਜਿਸਨੂੰ ਵੇਖਕੇ ਉਹਨਾਂ ਦੇ ਹੱਥ ਤੇ ਦਿਮਾਗ ਨਾ ਜਾਣੇ ਕਿੱਥੇ ਕਿੱਥੇ ਵਿਚਰਨ ਲੱਗਦੇ ਹਨ।ਜਿਨ੍ਹਾਂ ਨੂੰ ਰਾਤ ਨੁੰ ਹਨ੍ਹੇਰੇ ‘ਚ ਨੀਲੀਆਂ ਫਿਲਮਾਂ(BLUE FILMS) ਵੇਖਦਿਆਂ ਕਦੇ ਸ਼ਰਮ ਨਹੀਂ ਆਉਂਦੀ ਤੇ ਨੀਲੀਆਂ ਫਿਲਮਾਂ ਦੇ ਨਾਲ ਰੰਗੀਨ “ਮਾਲ” ਵੀ ਹਰ ਵਕਤ ਜਿਨ੍ਹਾਂ ਦੀ ਪਹਿਲ ਰਹਿੰਦਾ ਹੈ।ਪਰ ਰਾਤ ਤੋਂ ਸਵੇਰ ਹੁੰਦਿਆਂ ਹੁੰਦਿਆਂ ਉਨ੍ਹਾਂ ਦਾ ਸੈਕਸ ਮੋਹ “ਸੈਕਸ ਪਾਬੰਦੀ” ‘ਚ ਬਦਲ ਜਾਂਦਾ ਹੈ।

ਇਹ ਸਹੀ ਹੈ ਕਿ ਅਸੀਂ ਬਦਲਾਅ ਦੇ ਦੌਰ ‘ਚੋਂ ਗੁਜ਼ਰ ਰਹੇ ਹਾਂ।ਹਰ ਦਿਨ,ਹਰ ਪਲ ਸਾਡੇ ਨੇੜੇ ਤੇੜੇ ਕੁਝ ਨਾ ਕੁਝ ਬਦਲ ਰਿਹਾ ਹੈ।ਅਸੀਂ ਆਧੁਨਿਕ ਹੋ ਰਹੇ ਹਾਂ।ਇਥੋਂ ਤੱਕ ਕਿ ਟੀ ਵੀ ਦੇ ਵਿਖਾਏ ਜਾਣ ਵਾਲੇ ਕੰਡੋਮ,ਕੇਅਰਫਰੀ,ਬ੍ਰਾਅ ਦੇ ਇਸ਼ਤਿਹਾਰਾਂ ਨੂੰ ਵੀ ਅਸੀਂ ਖੱਲ੍ਹਕੇ ਵੇਖਦੇ ਹਾਂ।ਇਕ ਦੂਜੇ ਨੂੰ ਦੱਸ ਵੀ ਰਹੇ ਹਾਂ,ਪਰ ਸੈਕਸ ਨੂੰ ਮੰਨਣ ਤੇ ਇਸਤੇ ਅਧਿਕਾਰ ਜਤਾਉਣ ਨੂੰ ਅਜੇ ਵੀ ਅਸੀਂ ਆਪਣੀ ਸੱਭਿਅਤਾ ਤੇ ਵਿਰਾਸਤ ਦੇ ਤਬੂਤਾਂ ‘ਚ ਬੰਦ ਕਰ ਰੱਖਿਆ ਹੈ। ਸਾਨੂੰ ਹਰ ਸਮੇਂ ਡਰ ਰਹਿੰਦਾ ਹੈ ਕਿ ਜੇ ਸੈਕਸ ਦਾ ਭੂਤ ਬਾਹਰ ਆ ਗਿਆ ਤਾਂ ਸਾਡੀਆਂ ਸਾਰੀਆਂ ਪੌਰਾਣਿਕ ਮਾਨਤਾਵਾਂ ਤੇ ਸਥਾਪਨਾਵਾਂ ਪਲ ਭਰ ‘ਚ ਢਹਿ ਢੇਰੀ ਹੋ ਜਾਣਗੀਆਂ(ਜੇ ਹੋ ਜਾਣਗੀਆਂ ਤਾਂ ਕਿੰਨੀਆਂ ਕਮਜ਼ੋਰ ਨੇ ਇਹ ਮਾਨਤਾਵਾਂ)।ਅਸੀਂ ਪੱਛਮੀ ਭੋਗਵਾਦ ਦਾ ਸ਼ਿਕਾਰ ਹੋ ਜਾਂਵਾਗੇ।ਇਸ ਲਈ ਜਿੰਨਾ ਹੋ ਸਕੇ ਆਪਣੀਆਂ ਮਾਵਾਂ-ਭੈਣਾਂ,ਪਤਨੀਆਂ ਨੂੰ ਸੈਕਸ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ ਤੇ ਉਨ੍ਹਾਂ ਦੀਆਂ ਇੱਛਾਵਾਂ ਨੁੰ ਅਪਾਹਿਜ ਬਣਾਉਣ ਦੀ ਵੀ।

ਸਾਡੇ ਪੌਰਾਣਾ ‘ਚ ਲਿਖਿਆ ਹੋਇਆ ਹੈ ਕਿ ਯੌਨ ਸੁੱਖ ਔਰਤ ਲਈ ਵਰਜਿਤ ਤੇ ਮਰਦ ਦੇ ਲਈ ਹਰ ਵਕਤ ਖੁੱਲ੍ਹਾ ਹੈ।ਮਰਦ ਅਜ਼ਾਦ ਨੇ ਹਰ ਥਾਂ “ਮੂੰਹ ਮਾਰਨ” ਲਈ।ਇਹੀ ਕਾਰਨ ਹੈ ਕਿ ਸਾਡੇ ਸਮਾਜ ‘ਚ ਔਰਤ ਨੂੰ ਆਪਣੀ ਮਨਮਰਜ਼ੀ ਦਾ ਸੈਕਸ ਚੁਣਨ ਦੀ ਅਜ਼ਾਦੀ ਨਹੀਂ ਹੈ।

ਕਮਾਲ ਦੀ ਗੱਲ ਹੈ ਕਿ ਔਰਤ-ਸੈਕਸ ‘ਤੇ ਉਹ ਲੋਕ ਵੀ ਆਪਣੇ ਮੂੰਹ ‘ਤੇ ਪੱਟੀ ਧਰ ਲੈਂਦੇ ਹਨ ਜੋ ਔਰਤ ਮਸਲੇ ਦੀ ਵਿਚਾਰ-ਚਰਚਾ ਦੇ ਬਹਾਨੇ “ਔਰਤ ਦੇਹ” ਦੇ ਸਭ ਤੋਂ ਵੱਡੇ ਸਮਰਥਕ ਬਣੇ ਫਿਰਦੇ ਹਨ।ਔਰਤ ਜਦ ਆਪਣੇ ਸੁੱਖ ਦੇ ਲਈ ਸੈਕਸ ਦੀ ਮੰਗ ਕਰਨ ਲੱਗਦੀ ਹੈ ਤਾਂ ਪੁਰਾਤਨ ਤੇ ਪਰੰਪਰਾਵਾਦੀਆਂ ਦੀ ਤਰ੍ਹਾਂ ਉਨ੍ਹਾਂ ਦੇ ਤਨ-ਮਨ ਨੂੰ ਅੱਗ ਲੱਗ ਜਾਂਦੀ ਹੈ।ਇਹਨਾਂ ਔਰਤ ਵਿਚਾਰਵਾਦੀਆਂ ਨੂੰ ਸੈਕਸ ਦੇ ਮਾਮਲੇ ‘ਚ ਉਹੀ ਦੱਬੀ-ਘੁਟੀ ਔਰਤ ਚਾਹੀਦੀ ਹੈ ਜੋ ਮੰਗ ਜਾਂ ਸਵਾਲ ਜਵਾਬ ਨਾ ਕਰ ਸਕੇ।

ਪਤਾ ਨਹੀ ਲੋਕ ਇਹ ਕਿਉਂ ਮੰਨ ਬੈਠੇ ਹਨ ਕਿ ਅਸੀਂ ਤੇ ਸਾਡਾ ਸਮਾਜ ਲਗਾਤਾਰ ਬਦਲ ਜਾਂ ਵਿਕਸਤ ਹੋ ਰਿਹਾ ਹੈ।ਅੱਜ ਵੀ ਜਦੋਂ ਮੈਂ ਕਿਸੇ ਔਰਤ ਨੂੰ ਦਾਜ ਜਾਂ ਯੌਨ ਸ਼ੋਸ਼ਣ ਦੇ ਮਾਮਲਿਆਂ ‘ਚ ਮਰਦੀ ਵੇਖਦੀ ਹਾਂ ਤਾਂ ਮੈਨੂੰ ਲਗਦਾ ਹੈ ਕਿ ਅਜੇ ਵੀ ਅਸੀਂ ਸਦੀਆਂ ਪੁਰਾਣੀ ਦੁਨੀਆਂ ‘ਚ ਜੀਅ ਰਹੇ ਹਾਂ।

ਮੈਨੂੰ ਇਕ ਗੱਲ ਦਾ ਜਵਾਬ ਤੁਹਾਡੇ ਸਾਰਿਆਂ ਕੋਲੋਂ ਚਾਹੀਦੈ ਕਿ ਆਖਰ ਜਦ ਮਰਦ ਆਪਣੇ ਜ਼ੋਰ ‘ਤੇ ਅੰਦਰੂਨੀ ਤੇ ਬਾਹਰੀ ਸਾਰੇ ਸੁੱਖ ਭੋਗਣ ਲਈ ਸੁਤੰਤਰ ਹੈ ਤਾਂ ਇਹ ਅਜ਼ਾਦੀ ਔਰਤ ਲਈ ਕਿਉਂ ਨਹੀ ਤੇ ਕਿਸ ਕਾਰਨ ਨਹੀਂ ਦਿੱਤੀ ਜਾਂਦੀ..?

ਕੀ ਇੱਛਾਵਾਂ ਸਿਰਫ ਮਰਦਾਂ ਦੀਆਂ ਹੀ ਗੁਲਾਮ ਹੁੰਦੀਆਂ ਹਨ,ਔਰਤਾਂ ਦੀਆਂ ਨਹੀਂ..??

ਲੇਖ਼ਿਕਾ ਅਨੂਜਾ ਰਸਤੋਗੀ ਦੇ ਸ਼ਬਦ-
(ਮੈਂ ਮੈਗਜੀਨਾਂ-ਅਖ਼ਬਾਰਾਂ ਲਈ ਕਦੇ ਨਹੀਂ ਲਿਖਿਆ,ਅਜੇ ਤੱਕ ਜੋ ਵੀ ਲਿਖਿਆ,ਆਪਣੇ ਬਲੌਗ ਲਈ ਲਿਖਿਆ ਹੈ।ਮੈਨੂੰ ਮਨਮਰਜ਼ੀ ਦਾ ਲਿਖਣਾ ਪਸੰਦ ਹੈ,ਸਮਝੌਤੇ ਤੋਂ ਬਗੈਰ)

8 comments:

 1. Anybody know whether (in India) it is illegal for two adults to have sex before marriage...or to somebody you are not married to?
  When I was in India i remember reading in newspaper about " Rang Ralian Manauna" charges against some couples. Not to mention all the horrible stories of the police harrassing the love birds.
  Could anybody send me the link to the related Act, if any? Thanks.

  ReplyDelete
 2. This comment has been removed by the author.

  ReplyDelete
 3. This comment has been removed by the author.

  ReplyDelete
 4. If you r above certain age limit having sexual relationship is not a crime.
  But police normally manipulate those things with adultry.
  Then they only can book u on books.
  But as u may know Indian police never use books.

  ReplyDelete
 5. In India,u wanna comment on other's wife,sister or any relative,but when ur own being commented u react.Sex is restricted for Indians...while everyone scans whole of a lady while she is being with her husband or brother or father, as people are not honest for their sexual relations.Lot many bad practices going on under the covers..for a lady to express sexual will Its like breaking all social limits. We need a strong discussion on it.Plz don't make it a Masala for this Blog....

  ReplyDelete
 6. Very nice keep it on

  ReplyDelete
 7. very well said...m totally agree wid writer...need to change our phsycology...bt it is hard nut to crack..

  ReplyDelete
 8. ਪਹਿਲੀ ਵਾਰੀ ਕਿਸੇ ਔਰਤ ਦਾ ਏਨਾ ਬੇਬਾਕੀ ਭਰਿਆ ਲੇਖ ਪੜਿਆ ਹੈ, ਲੇਖਿਕਾ ਨੇ ਜ਼ਿੰਦਗੀ ਦੀ ਉਸ ਸਚਾਈ ਨਾਲ ਵਾਸਤਾ ਪਵਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋ ਅਸੀ ਸਾਰੇ ਜਾਣੂ ਹਾਂ ਪਰ ਖੁੱਲੇ ਤੌਰ 'ਤੇ ਸਹਿਮਤੀ ਪ੍ਗਟਾਉਣ ਤੋਂ ਚਲਦੇ ਹਾਂ, ਸੈਕਸ ਇਕ ਕੁਦਰਤੀ ਵਰਤਾਰਾ ਹੈ ਇਸ ਤੋਂ ਕੋਈ ਨਹੀਂ ਬਚ ਸਕਿਆ, ਜੋ ਬਚਣ ਦਾ ਦਾਅਵਾ ਕਰਦਾ ਹੈ ਉਹ ਨਿਰਾ੍ ਪਾਖੰਡੀ ਹੈ, ਜਿਸ ਤਰਾਂ ਚੁਰਬਚੇ ਨੇ ਭਰ ਕੇ ਡੁੱਲਣਾ ਹੀ ਹੁੰਦਾ ਹੈ ਉਸੇ ਤਰਾਂ ਹੀ ਸਾਡੀਆ ਕਿਰਿਆਵਾਂ ਨੇ ਉਛਲਣਾ ਹੀ ਹੁੰਦਾ ਹੈ. ਮਰਦ ਤੇ ਔਰਤ ਦੀਆਂ ਹੋਰਾਂ ਸਾਂਝੀਆ ਜ਼ਰੂਰਤਾਂ ਦੀ ਤਰਾਂ ਇਹ ਵੀ ਸਾਂਝੀ ਜ਼ਰੂਰਤ ਹੈ.
  ਪਰ ਅਸੀ 'ਸੋੜੀ ' ਸੋਚ ਦੇ ਮਾਲਕ........

  ReplyDelete