ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, February 17, 2010

ਲੋਕਾਂ ਦਾ ਨਹੀਂ ਰਿਹਾ "ਲੋਕ ਮੀਡੀਆ"

ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ ਸਮਝਿਆ ਜਾਂਦਾ ਹੈ। ਪ੍ਰੰਤੂ ਜੇ ਅਜੋਕੇ ਸੰਦਰਭ ਵਿੱਚ ਲੋਕਤੰਤਰ ਦੇ ਇਸ ਚੌਥੇ ਥੰਮ ਦੀ ਗੱਲ ਕਰੀਏ ਤਾਂ ਹੱਦ ਦਰਜੇ ਦੇ ਨਿਘਾਰ ਦੀ ਉਲਝੀ ਹੋਈ ਤਾਣੀ ਵਾਂਗ ਸਾਡੇ ਸਾਹਮਣੇ ਆ ਜਾਂਦਾ ਹੈ ਅਤੇ ਸਮਝ ਨਹੀਂ ਆਉਂਦੀ ਕਿ ਉਂਲਝੀ ਹੋਈ ਤਾਣੀ ਦਾ ਕਿਹੜਾ ਤੰਦ ਫੜਿਆ ਜਾਵੇ। ਇਸ ਨਿਘਾਰ ਦੀ ਗੱਲ ਕੋਈ ਬੁੱਧਜੀਵੀ ਵੀ ਕਰਨ ਦੀ ਹਿੰਮਤ ਨਹੀਂ ਕਰਦਾ, ਕਿਹੜਾ ਮਾਈ ਦਾ ਲਾਲ ਸ਼ੇਰ ਦੇ ਮੂੰਹ ਵਿੱਚ ਹੱਥ ਦੇਵੇ। ਇਹ ਸਪੱਸਟ ਹੈ ਕਿ ਪੂੰਜੀਵਾਦੀ ਯੁੱਗ ਵਿੱਚ ਇਸ ’ਤੇ ਵੀ ਉਹ ਜਮਾਤ ਕਾਬਜ ਹੈ ਜਿਨਾਂ ਦੇ ਹਿੱਤ ਆਮ ਲੋਕਾਈ ਦੀ ਬਜਾਏ ਨਾ ਕੇਵਲ ਸਾਸਕਾਂ ਦੇ ਹਿੱਤਾਂ ਨਾਲ ਮੇਲ ਖਾਂਦੇ ਹਨ ਸਗੋਂ ਖ਼ੁਦ ਵੀ ਆਪਣੇ ‘‘ਮੁਲਾਜ਼ਮ’’ ਪੱਤਰਕਾਰਾਂ ਦਾ ਸ਼ੋਸਣ ਕਰਦੀ ਹੈ। ਦੇਸ਼ ਦੇ ਅੰਗਰੇਜ਼ੀ, ਹਿੰਦੀ ਮੀਡੀਆ ਦੀ ਤੁਲਨਾ ਵਿੱਚ ਜੋ ਪੰਜਾਬੀ ਮੀਡੀਆ ਦਾ ਹਾਲ ਹੈ ਉਹ ਕਿਸੇ ਤੋਂ ਗੁੱਝਿਆ ਨਹੀਂ ਹੈ, ਪੰਜਾਬੀ ਅਖ਼ਬਾਰਾਂ ਅਤੇ ਚੈਨਲਾਂ ਨੇ ਆਪਣੇ ਪੱਤਰਕਾਰਾਂ ਦਾ ਸ਼ੋਸਣ ਕਰਕੇ ਉਨਾਂ ਨੂੰ ਅਜਿਹੀ ਮਾਨਸਿਕਤਾ ਵਿੱਚ ਢਾਲ ਦਿੱਤਾ ਹੈ ਕਿ ਉਹ ਉਨ੍ਹਾਂ ਖਾਤਰ ਜਲੀਲ ਹੁੰਦਂੇ, ਸ਼ੋਸਣ ਕਰਵਾ ਰਹੇ ਇਨਾਂ ਨੌਜਵਾਨਾਂ ਨੂੰ ਹੁਣ ਇਹ ਮਹਿਸੂਸ ਹੋਣੋ ਹੀ ਹੱਟ ਗਿਆ ਹੈ। ਇਸ ਵੇਲੇ ਪੰਜਾਬੀ ਪੱਤਰਕਾਰਾਂ ਤੋਂ ਦਿਨ ਰਾਤ ਕੰਮ ਲੈਣ ਦੇ ਬਦਲ ਵਜੋਂ ਦਿੱਤਾ ਕੀ ਜਾਂਦਾ ਹੈ? ਉਨਾਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਮੰਗਤਿਆਂ ਵਾਂਗ ਦਰ ਦਰ ’ਤੇ ਜਾਂ ਕੇ ਉਨਾਂ ਦੇ ਅਖ਼ਬਾਰ ਲਗਵਾਕੇ ਸਰਕੂਲੇਸਨ ਵਧਾਉਂਣ, ਫਿਰ ਇਸ ਤੋਂ ਵੀ ਵੱਧ ਜਲੀਲ ਕਰਨ ਵਾਲਾ ਕੰਮ ਇਸ਼ਤਿਹਾਰਾਂ ਦੇ ਨਾ ’ਤੇ ਰੁਪਏ ਇੱਕਠੇ ਕਰਨ ਦਾ, ਜਿੱਥੇ ਪੱਤਰਕਾਰ ਠੁਠੇ ਫ਼ੜ ਕੇ ਮੰਗਤੇ ਬਣਕੇ ਫ਼ੈਕਟਰੀ ਮਾਲਕਾਂ, ਕਾਲਜ਼ਾਂ, ਸਕੂਲਾਂ, ਸਰਕਾਰੀ ਅਦਾਰਿਆਂ ਵਿੱਚ ਅਲਖ ਜਗਾਉਂਦੇ ਹਨ, ਅਤੇ ਉਨਾਂ ਨੂੰ ਉਹ ਸਭ ਕੁਝ ਸੁਣਨਾ ਪੈਂਦਾ ਹੈ ਜਿਵੇਂ ਮੁੱਲ ਦੀ ਤੀਵੀਂ ਨੂੰ ਉਸ ਦੇ ਖ਼ਸਮ ਦੇ ਮਿਹਣੇ, ਜੇ ਉਸ ਪੱਤਰਕਾਰ ਨੇ ਕਦੇ ਪਹਿਲਾ ਉਨਾਂ ਵਿਰੁੱਧ ਸੱਚੀ ਖ਼ਬਰ ਵੀ ਲਗਾਈ ਹੋਵੇ ਤਾਂ ਉਸ ਦੀ ਖੜਕੈਤੀ ਹੁੰਦੀ ਹੈ, ਇਸ਼ਤਿਹਾਰਾਂ ਦਾ ਕਰਕੇ ਵਿਚਾਰਾ ਪੱਤਰਕਾਰ ਚੁੱਪ ਕਰਕੇ ਬੇਇੱਜ਼ਤੀ ਕਰਵਾਉਂਣ ਵਿੱਚ ਹੀ ਭਲਾਈ ਸਮਝਦਾ ਹੈ, ਇਹ ਸਭ ਪ੍ਰਬੰਧਕਾਂ ਦੀ ਬਦੌਲਤ ਹੈ। ਫਿਰ ਉਸ ਪਾਰਟੀ ਦੇ ਹੱਕ ਵਿੱਚ ਅਗਲਾ ਸਪਲੀਂਮੈਂਟ ਕੱਢਣ ਤੱਕ ਚਮਚੀ ਵੱਜਣੀ ਜਾਰੀ ਰਹਿੰਦੀ ਹੈ, ਅਗਲੇ ਸਪਲੀਮੈਂਟ ਤੱਕ ਉਸ ਵਿਰੁੱਧ ਖ਼ਬਰ ਲੱਗਣੀ ਤਾਂ ਦੂਰ ਦੀ ਗੱਲ ਰਹੀ। ਪੱਤਰਕਾਰ ਦਾ ਮਿਆਰ ਉਸ ਦੀਆਂ ਚੰਗੀਆਂ ਖ਼ਬਰਾਂ ਨਾਲ ਨਹੀਂ ਸਗੋਂ ਉਸ ਦੁਬਾਰਾ ਦਿੰਦੇ ਗਏ ਬਿਜਨਿਸ ਅਤੇ ਵਧਾਈ ਸਰਕੂਲੇਸਨ ਦੇ ਪੈਮਾਨੇ ਨਾਲ ਨਾਪਿਆ ਜਾਂਦਾ ਹੈ। ਚੰਗਾ ਬਿਜਨਿਸ ਦੇਣ ਵਾਲੀ ਪਾਰਟੀ ਵਿਰੁੱਧ ਸੱਚੀ ਖ਼ਬਰ ਲਾਉਂਣ ’ਤੇ ਵੀ ਪੱਤਰਕਾਰ ਦੀ ਛੁੱਟੀ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਂਦਾ ਹੈ।

ਇਸ ਸਮੇਂ ਸਾਡੇ ਸਮਾਜ ਵਿੱਚ ਪੰਜਾਬੀ ਪੱਤਰਕਾਰਾਂ ਦੀ ਪੰਜਾਬ ਪੁਲਿਸ ਦੇ ਸਿਪਾਹੀਆਂ ਵਰਗੀ ਤਸਵੀਰ ਬਣੀ ਹੋਈ ਹੈ। ਸਧਾਰਣ ਤੋਂ ਸਧਾਰਣ ਪੇਂਡੂ ਲੋਕ ਵੀ ਪੱਤਰਕਾਰ ਬਾਰੇ ਗੱਲਬਾਤ ਕਰਦਿਆ ਨੱਕ ਬੁੱਲ ਚੜ੍ਹਾ ਕੇ ਕਹਿੰਦੇ ਹਨ ਕਿ ਇਨ੍ਹਾਂ ਨੂੰ ਕਿਹੜਾ ਠੋਲੂ ਮਿਲਦੇ ਨੇ, ਬੱਸ ਇਉਂ ਹੀ ਬਲੈਕਮੇਲ ਕਰਕੇ ਚਾਰ ਛਿੱਲੜ ਕਮਾ ਕੇ ਤੋਰੀ ਫੁੱਲਕਾ ਚਲਾਉਂਦੇ ਹਨ, ਜੇ ਇਹ ਚਰਚਾ ਸੌ ਫ਼ੀਸਦੀ ਸੱਚੀ ਨਹੀਂ ਤਾਂ ਸੌ ਫ਼ੀਸਦੀ ਝੂਠ ਵੀ ਨਹੀਂ । ਇਮਾਨਦਾਰ ਪੱਤਰਕਾਰ ਇਸ ਧੰਦੇ ਤੋਂ ਕੰਨੀ ਕਤਰਾ ਜਾਂਦੇ ਹਨ ਜਦ ਕਿ ਗੰਦੇ ਪ੍ਰਬੰਧ ਵਿੱਚ ਫ਼ਿੱਟ ਬੈਠਣ ਵਾਲੇ ਬੈਗੈਰਤ ਮਹਿਲਨੁਮਾ ਕੋਠੀਆਂ ਵੀ ਉਸਾਰ ਜਾਂਦੇ ਹਨ। ਪਿੰਡ ਵਾਲਿਆਂ ਵੱਲੋਂ ਤਨਖਾਹ ਬਾਰੇ ਪੁੱਛੇ ਜਾਣ ’ਤੇ ਮੰਡੀਆਂ, ਮੁਹੱਲਿਆਂ ਵਾਲੇ ਵਿਚਾਰੇ ਪੱਤਰਕਾਰਾਂ ਨੂੰ ਕਾਫੀ ਵੱਡਾ ਸਾਰਾ ਝੂਠ ਬੋਲਣ ਲਈ ਮਜਬੂਰ ਹੋਣਾ ਪੈਂਦਾ ਹੈ, ਬਹੁਤਿਆਂ ਨੂੰ ਤਾਂ ਖ਼ਬਰਾਂ ਇਕੱਤਰ ਕਰਨ ਲਈ ਪੈਟਰੋਲ ਅਤੇ ਫੈਕਸਾਂ ਦੇ ਖ਼ਰਚ ਵੀ ਪੱਲਿਓ ਕਰਨੇ ਪੈਂਦੇ ਹਨ, ਇੱਕ ਪੱਤਰਕਾਰ - ਦੂਜੇ ਪੱਤਰਕਾਰ ਦੱਸਦੇ ਹਨ ਕਿ ਇਸ ਬਾਰ ਮੇਰੀ ‘‘ ਬੁਢਾਪਾ ’’ ਪੈਨਸਨ 100 ਰੁਪਏ ਵੱਧ ਕੇ ਆ ਗਈ ਕਿਉਂਕਿ ਮੰਡੀਆਂ ਵਾਲੇ ਪੰਜਾਬੀ ਦੇ ਪੱਤਰਕਾਰਾਂ ਨੂੰ ਬੁਢਾਪਾ ਪੈਨਸਨ ਜਿਨੇ 300-400 ਰੁਪਏ ਦਾ ਡਰਾਫਟ ਅਖ਼ਬਾਰ ਬਾਰੇ ਭੇਜ ਦਿੰਦੇ ਹਨ ਅਤੇ ਕਈ ਵਾਰ ਤਾਂ ਸੰਪਾਦਕ ਜੀ ਦਾ ਲਵ ਲੈਂਟਰ ਵੀ ਨਾਲ ਅਟੈਚ ਮਿਲਦਾ ਹੈ ਕਿ ਤੁਸੀਂ ਇਲਾਕੇ ਦੀਆਂ ਖ਼ਬਰਾਂ ਅਤੇ ਬਿਜਨਿਸ ਵੱਲ ਘੱਟ ਧਿਆਨ ਦਿੰਦੇ ਹੋ, ਜੇ ਤੁਹਾਡਾ ਇਹੀ ਹਾਲ ਰਿਹਾ ਤਾਂ ਸਾਨੂੰ ਮਜਬੂਰੀ ਵੱਸ ਹੋਰ ਬਦਲਵੇਂ ਪ੍ਰਬੰਧ ਕਰਨੇ ਪੈਣਗੇ ਅਜਿਹੇ ਲਵ ਲੈਟਰ ਇਨ੍ਹਾਂ ਸਤਰਾਂ ਦੇ ਲੇਖਕਾਂ ਨੂੰ ਇੱਕ ਟਰੱਸਟ ਦੇ ਅਖ਼ਬਾਰ ਵੱਲੋਂ ਵੀ ਆਉਂਦੇ ਰਹੇ ਜੋ ਹਰ ਮਹੀਨੇ ਘੱਟੋ ਘੱਟ ਢਾਈ ਤਿੰਨ ਸੌ ਰੁਪਏ ਤਨਖਾਹ ਦੇ ਦਿੰਦੇ ਸਨ।

ਪੰਜਾਬੀ ਪੱਤਰਕਾਰੀ ਦੇ ਮਿਆਰ ਵਿੱਚ ਖ਼ਬਰਾਂ ਪੱਖੋਂ ਜੋ ਨਿਘਾਰ ਆ ਰਿਹਾ ਹੈ, ਉਸ ਨਿਘਾਰ ਦੀ ਕੋਈ ਹੱਦ ਨਜ਼ਰ ਨਹੀਂ ਆ ਰਹੀ। ਇਹ ਸਭ ਕੁਝ ਇਸ ਵਾਰ ਦੀਆਂ ਪੰਜਾਬ ਦੀਆਂ 15 ਵੀਆਂ ਲੋਕ ਸਭਾ ਚੋਣਾਂ ਮੌਕੇ ਸਭ ਹੱਦੇ ਬੰਨੇ ਟੱਪ ਗਿਆ। ਬਠਿੰਡਾ ਲੋਕ ਸਭਾ ਸੀਟ ਤੋਂ ਆਪਣੇ ਹੱਕ ਵਿੱਚ ਖ਼ਬਰਾਂ ਛਪਵਾਉਂਣ ਲਈ ਹਕੂਮਤ ਨੇ ਪੰਜਾਬੀ ਦੇ ਕੁਝ ਅਖ਼ਬਾਰ ਇਸ ਹੱਦ ਤੱਕ ਖ਼ਰੀਦ ਲਏ ਕਿ ਖ਼ਬਰਾਂ ਪੱਤਰਕਾਰਾਂ ਦੀ ਬਜਾਏ ਹਕੂਮਤ ਵੱਲੋਂ ਲਾਏ ਪੀ ਆਰ ਓ ਦੇ ਤਿਆਰ ਕੀਤੇ ਪ੍ਰੈਸ ਨੋਟ ਬੋਟਮਾਂ ਵਿੱਚ ਰੰਗੀਨ ਛੱਪਦੇ ਸਨ। ਇਹ ਪ੍ਰੈਸ ਨੋਟ ਸਿੱਧੇ ਅਖ਼ਬਾਰਾਂ ਦੇ ਮੁੱਖ ਦਫ਼ਤਰਾਂ ਨੂੰ ਜਾਂਦੇ ਸਨ। ਇਹ ਬਿੱਲਕੁਲ ਝੂਠ ਤੂਫ਼ਾਨ ਨਾਲ ਭਰੇ ਇੱਕ ਤਰਫ਼ਾ ਹਕੂਮਤ ਦੇ ਪੱਖ ਵਿੱਚ ਪ੍ਰਕਾਸ਼ਿਤ ਹੁੰਦੇ ਰਹੇ। ਇਨ੍ਹਾਂ ਚਿੱਕੜ ਉਛਾਲੂ ਇੱਕਤਰਫ਼ਾ ਅਤੇ ਇਸ਼ਤਿਹਾਰਨੁਮਾ ਖ਼ਬਰਾਂ ਰਾਹੀ ਲੋਕਤੰਤਰ ਦੇ ਇਸ ਚੌਥੇ ਥੰਮ ਪਾਠਕਾਂ ਨੂੰ ਜੋ ਗੁੰਮਰਾਹ ਕੀਤਾ ਅਤੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਕੀ ਇਸ ’ਤੇ ਕੋਈ ਧਾਰਾ ਲਾਗੂ ਨਹੀਂ ਹੁੰਦੀ? ਇਹ ਸਭ ਕੁਝ ਵੇਖ ਕੇ ਚੋਣ ਹਾਰਨ ਮਗਰੋਂ ਧੰਨਵਾਦ ਕਰਨ ਆਇਆ ਰਣਇੰਦਰ ਨੇ ਬਠਿੰਡਾ ਵਿੱਚੇ ਪੱਤਰਕਾਰਾਂ ਦੀ ਖਚਾਖਚ ਭਰੀ ਪ੍ਰੈਸ ਕਾਨਫਰੰਸ ਵਿਚ ਸਾਫ਼ ਕਿਹਾ ਕਿ ਰਿਪੋਰਟਰ ਸਾਬ ਹੁਣ ਤਾਂ ਸਾਡੀ ਖ਼ਬਰ ਲਾਉਂਣ ਦੀ ਤਕਲੀਫ ਕਰ ਲਓ ਹੁਣ ਤਾਂ ਬਾਦਲਕਿਆਂ ਨਾਲ ਕੀਤਾ ਤੁਹਾਡਾ ਠੇਕਾ ਖ਼ਤਮ ਹੋ ਗਿਆ । ਇਸੇ ਸੰਦਰਭ ਵਿੱਚ ਹੀ ਇੱਕ ਪੱਤਰਕਾਰ ਨਾਲ ਜੋ ਅਕਾਲੀਆਂ ਨੇ ਉਸ ਦੇ ਪ੍ਰਬੰਧਕਾਂ ਤੋਂ ਕਰਵਾਈ ਉਸ ਦੀ ਉਦਾਹਰਣ ਦੇਣੀ ਕਦਾਚਿਤ ਨਹੀਂ ਹੋਵੇਗੀ, ਬਠਿੰਡਾ ਤੋ ਮੁਕਤਸਰ ਸੜਕ ’ਤੇ ਪੈਂਦੇ ਇੱਕ ਪੇਂਡੂ ਸਟੇਸਨ ਤੋ ਇੱਕ ਪੱਤਰਕਾਰ ਨੇ ਹਕੂਮਤ ਦੀ ਕਾਨਫਰੰਸ ਦੀ ਛੋਟੀ ਜਿਹੀ ਪਰ ਸੱਚੀ ਖ਼ਬਰ ਲਾਉਂਣ ਦੀ ਗਲਤੀ ਕੀ ਕੀਤੀ ਕਿ ਪਹਿਲਾ ਤਾਂ ਅਕਾਲੀਆਂ ਨੇ ਉਸ ਦੀ ਸਥਾਨਕ ਉੱਪ ਦਫ਼ਤਰ ਦੇ ਅਕਾਲੀ ਪੱਖੀ ਇੰਚਾਰਜ ਤੋ ਬੇਇੱਜਤੀ ਕਰਵਾਈ, ਉਨ੍ਹਾਂ ਨੂੰ ਇਸ ਤੋ ਵੀ ਤਸੱਲੀ ਨਾ ਹੋਈ ਤਾਂ ਮੁੱਖ ਦਫ਼ਤਰ ਵਿੱਚੋਂ ਅਗਾਂਹਵਧੂ ਹੋਣ ਦਾ ਮਖੌਟਾ ਪਾਈ ਫਿਰਦੇ ਇੱਕ ਸਤਿਆਮਾਨ ਤੋਂ ਲਾਹ ਪਾਹ ਕਰਵਾਈ ਅਤੇ ਅਕਾਲੀਆਂ ਦਾ ਹੰਕਾਰਿਆ ਉਹ ਜਥੇਦਾਰ ਜਨਤਕ ਤੌਰ ’ਤੇ ਸਟੇਜ਼ਾਂ ਤੋਂ ਵੀ ਉਸ ਪੱਤਰਕਾਰ ਵਿਰੁੱਧ ਜ਼ਹਿਰ ਉਂਗਲਦਾ ਰਿਹਾ।

ਪੰਜਾਬੀ ਅਖ਼ਬਾਰਾਂ ਦਾ ਪੱਤਰਕਾਰ ਕੌਣ ਬਣ ਸਕਦਾ ਹੈ ? ਪੰਜਾਬੀ ਸਮਾਜ ਵਿੱਚ ਅਕਸਰ ਇਹ ਪ੍ਰਸ਼ਨ ਕੀਤਾ ਜਾਂਦਾ ਹੈ ਕਿ ਪੱਤਰਕਾਰ ਬਣਨ ਲਈ ਕੀ ਜਰੂਰੀ ਹੈ? ਪੰਜਾਬੀ ਅਖ਼ਬਾਰਾਂ ਦਾ ਇਹ ਧੰਨਵਾਦ ਕਰਨਾ ਬਣਦਾ ਹੈ ਕਿ ਉਨਾਂ ਨੇ ਪੰਜਾਬੀ ਦੀ ਪੱਤਰਕਾਰੀ ਐਨੀ ਸੌਖ਼ੀ ਬਣਾ ਦਿੰਦੀ ਕਿ ਐਰਾ ਗੈਰਾ ਨੱਥੂ ਗੈਰਾ ਕੋਈ ਵੀ ਪੱਤਰਕਾਰ ਬਣ ਸਕਦਾ ਹੈ, ਬੱਸ 20 30 ਹਜ਼ਾਰ ਰੁਪਏ ਦਾ ਸਪਲੀਮੈਂਟ ਇਕੱਠਾ ਕਰਕੇ ਲੈ ਜਾਓ ਸੰਪਾਦਕ ਸਾਹਿਬ ਅਥਾਰਟੀ ਪੱਤਰ ਦੇ ਦੇਣਗੇ, ਉਸ ਨੂੰ ਨਿਊ ਕਰਵਾਉਂਣ ਸਮੇਂ ਫਿਰ ਸਪਲੀਮੈਂਟ ਨੁਮਾ ਯੋਗਤਾ ਵੇਖੀ ਜਾਂਦੀ ਹੈ, ਬਠਿੰਡਾ ਨੇੜੇ ਇੱਕ ਮੰਡੀ ਵਿੱਚੋ ਕਿਸੇ ਗੈਸ ਏਜੰਸੀ ਦੀ ਪੱਤਰਕਾਰ ਨੇ ਖ਼ਬਰ ਲਾ ਦਿੱਤੀ ਤਾਂ ਗੈਸ ਏਜੰਸੀ ਦੇ ਨੌਜਵਾਨ ਮਾਲਕ ਨੇ ਜਿਲ੍ਹਾ ਇੰਚਾਰਜ ਦੇ ਆ ਗੋਡੇ ਹੱਥ ਲਾਏ ਸਪਲੀਮੈਂਟ ਇੱਕਠਾ ਕਰ ਲੈ ਆਇਆ ਤਾਂ ਉਸ ਰਾਜਸੀ ਨੇਤਾ ਨੂੰ ਕੁਝ ਘੰਟਿਆਂ ਵਿੱਚ ਹੀ ਉਸ ਪੱਤਰਕਾਰ ਦੇ ਬਰਾਬਰ ਪੱਤਰਕਾਰੀ ਨਾਲ ਨਿਵਾਜ਼ ਦਿੱਤਾ, ਦੂਜੇ ਦਿਨ ਖ਼ਬਰ ਲੱਗੀ ਵੇਖ ਕੇ ਪਹਿਲਾ ਵਾਲਾ ਪੁਰਾਣਾ ਪੱਤਰਕਾਰ ਡੋਰ- ਭੋਰ ਹੋ ਗਿਆ, ਇਉਂ ਮੰਡੀਆਂ ਵਿੱਚਲੇ ਬਲੈਕਮੇਲਰ, ਸੱਟਾ ਲਗਵਾਉਂਣ ਵਾਲੇ, ਜੂਆਂ ਖਿੰਡਵਾਉਣ ਵਾਲੇ, ਪੁਲਿਸ ਦੇ ਟਾਊਟ, ਅਨਪੜ ਡਿੱਪੂ ਹੋਲਡਰ, ਲਾਟਰੀ ਵਿਕਰੇਤਾ, ਸੈਲਰ ਮਾਲਕ, ਹਲਵਾਈ, ਪ੍ਰਚੂਨ ਦੀਆਂ ਹੱਟੀਆਂ ਖੋਲੀ ਬੈਠੇ ਅਤੇ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਸਜ਼ਾ ਕੱਟ ਚੁੱਕੇ ਅਪਰਾਧੀ, ਆਪਣੀਆਂ ਡਿਊਟੀਆਂ ਤੋਂ ਭੱਜਣ ਵਾਲੇ ਮਾਸਟਰ ਜੀ ਸਭ ਅਜਿਹੇ ਲੋਕ ਪੱਤਰਕਾਰ ਹਨ ਅਤੇ ਦਿਨ ਰਾਤ ਬਣਾਏ ਜਾ ਰਹੈ ਹਨ, ਰਾਤੋ ਰਾਤ ਨਵਾਂ ਪ੍ਰਤੀਨਿੱਧ ਪੈਂਦਾ ਹੋ ਰਿਹਾ ਹੈ, ਪਿੰਡਾਂ ਤੋਂ ਸਟੇਸ਼ਨ ਬਣਾਏ ਜਾ ਰਹੇ ਹਨ ਇਸ ਮੌਕੇ ਪੰਜਾਬੀ ਦੇ ਪੱਤਰਕਾਰ ਚੰਗੇ ਕਲਮ ਨਵੀਸ, ਖੋਜੀ ਪੱਤਰਕਾਰ ਵੀ ਹਨ, ਪ੍ਰੰਤੂ ਉਹ ਕੇਵਲ ਉਂਗਲਾਂ ’ਤੇ ਹੀ ਗਿਣਨ ਯੋਗੇ ਹਨ।

ਲੇਖਕ ਪੱਤਰਕਾਰ ਹਨ--ਬਲਜਿੰਦਰ ਕੋਟਭਾਰਾ

6 comments:

  1. Bai g Bahut changa likhya hai.Its all about the reality in Punjab. Electrinic media da hal iston vi bura hai. U have seen article about Surjeet Gammi . I requested to all at Mansa even headoffice people requested but nOne pay heads to reality......... But we need to work to save people from Vermas, Sharmas etc of Bathinda press. I am x PRO with Baba Farid so i know all.... Keep it up brother.

    ReplyDelete
  2. veer baljinder,bahut vadia lekh hai.sarbjeet sangatpura

    ReplyDelete
  3. An interesting post!

    ReplyDelete
  4. Awsome work baljinder. Keep it up. You will win some day. Because truth always triumphs. Also please try to highlight some of the so called writers. I call them vanity publishers. They spent a lot of money for their own third class projects and get it published from reputed publishers. The matter of course remains third class. It should be exposed what exactly they are feeding to our coming generations. many well established and renowned writers of punjabi are acknowledging their work only for few bucks which is not good on their part at all. this literature could have worse effects upon the young minds. These so called writers can be found any where in Bathinda. Just you have to keep attending all the book release functions.

    Wish you all strength in life.

    i am Sukhdeep Kaur

    ReplyDelete
  5. ਗੁਲਾਮ ਕਲਮ........... ਖੋਜੀ ਪੱਤਰਕਾਰ

    ReplyDelete