ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, March 14, 2010

ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਪੰਜਾਬ ਚ ਠੇਕਿਆਂ ਦੀ ਨਿਲਾਮੀ


ਸ਼ਹੀਦ ਹਮੇਸ਼ਾਂ ਲੋਕਾਂ ਦੇ ਹੁੰਦੇ ਨੇ ਸਰਕਾਰਾਂ ਦੇ ਨਹੀਂ ,ਸਰਕਾਰਾਂ ਲਈ ਸ਼ਹੀਦਾਂ ਦੇ ਜਨਮਦਿਨ ਤੇ ਸ਼ਹੀਦੀ-ਦਿਨ ਮਹਿਜ਼ ਝੂਠੀਆਂ ਤਕਰੀਰਾਂ ਦੀ ਜੁਗਾਲੀ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਹੁੰਦੇ, ਇਸ ਗੱਲ ਦੀ ਗਵਾਹੀ ਪੰਜਾਬ ਸਰਕਾਰ ਦਾ ਇਹ ਫੈਸਲਾ ਭਲੀ-ਭਾਂਤ ਭਰ ਰਿਹਾ ਹੈ ਕਿ ਪੰਜਾਬ ਚ ਠੇਕਿਆਂ ਦੀ ਨਿਲਾਮੀ 23 ਮਾਰਚ ਨੂੰ ਹੋ ਰਹੀ ਹੈ ਹੁਣ ਬਾਕੀ ਤੁਸੀਂ ਖੁਦ ਸੋਚ ਸਕਦੇ ਹੋ ਕਿ ਬਾਦਲ ਸਰਕਾਰ ਦੀ "ਕੁਮਿਟਮੈਂਟ" ਕੀ ਹੈ ! ਪਿਛਲੇ ਸਮੇਂ ਦੌਰਾਨ ਹਰ ਮੁਹਾਜ਼ ਤੇ ਆਪਣਾ ਜਲੂਸ ਕੱਢਵਾ ਚੁੱਕੀ ਇਸ ਸਰਕਾਰ ਨੇ ਪਤਾ ਨਹੀਂ ਸੰਹੁ ਹੀ ਖਾਧੀ ਹੈ ਕਿ ਕੋਈ ਕੰਮ ਸਿੱਧਾ ਨਹੀਂ ਕਰਨਾ, ਪਰ ਅਸੀਂ ਲੋਕ ਹਾਂ ਹਰ ਸਰਕਾਰ ਬਦਲ ਸਕਦੇ ਹਾਂ , ਹਰ ਤਖਤਾ ਪਲਟ ਸਕਦੇ ਹਾਂ 23 ਮਾਰਚ ਸਾਡੇ ਲਈ ਕੀ ਮਹੱਤਤਾ ਰਖਦਾ ਹੈ ਇਹ ਸ਼ਾਇਦ ਬਾਦਲ ਸਰਕਾਰ ਨੂੰ ਪਤਾ ਨਹੀਂ ਸੋ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ '' ਤੁਸੀਂ ਲੋਕ ਕੌਮ ਦੇ ਸ਼ਹੀਦਾਂ ਦੇ ਮੁੱਲ ਵੱਟ ਕੇ ਕੁਰਸੀ ਕਮਾ ਸਕਦੇ ਹੋ ਪਰ ਅਸੀਂ ਆਪਂਣੇ ਸ਼ਹੀਦ ਆਬਕਾਰੀ ਮਹਿਕਮੇ ਨੂੰ ਨਹੀਂ ਵੇਚਣੇ ਬਾਦਲ ਸਾਹਿਬ !"
ਸੋ ਦੇਸ਼ ਵਿਦੇਸ਼ ਚ ਬੈਠੇ ਸਾਰੇ ਪੰਜਾਬੀ ਪੰਜਾਬ ਸਰਕਾਰ ਦੇ ਇਸ ਸ਼ਰਮਨਾਕ ਫੈਸਲੇ ਦੀ ਪੁਰਜ਼ੋਰ ਨਿਖੇਧੀ ਕਰੋ ਤਾਂ ਸ਼ਹੀਦਾਂ ਦੀ ਸ਼ਹਾਦਤ ਦਾ ਅਪਮਾਨ ਹੋਣ ਤੋਂ ਰੋਕਿਆ ਜਾ ਸਕੇ !
ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ! ****** ਲੋਕ - ਏਕਤਾ ਜ਼ਿੰਦਾਬਾਦ ! ****** ਇਨਕਲਾਬ ਜ਼ਿੰਦਾਬਾਦ !
Writer--Amardeep Gill

1 comment:

  1. es akhuti drithrastar nu putt to bina kuj nahi disda.bhagat singh dee keemat eh pase de put kee paun ge?bhagat singh apne loka de dil vich vasda hai.usde krora varis usdi soch roopi misaal nu baldi rakange.

    ReplyDelete