ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, May 19, 2010

ਉਹ ਆਪਣੀ ਖਿਝ ਤੇ ਗੁੱਸੇ ਨੂੰ ਕਿਸ 'ਤੇ ਲਾਹੁਣ...?ਚਾਰਲਸ ਡਾਰਵਿਨ ਦੇ ਪੜਪੋਤੇ ਫੇਲਿਕਸ ਪਾਡੇਲ ਦੀ ਇਕ ਚਿੱਠੀ

ਪਿਆਰੇ ਦੋਸਤੋ,

ਆਪਣੇ ਸਾਹਮਣੇ ਉੜੀਸਾ ਦੇ ਕਲਿੰਗਨਗਰ ਤੇ ਪੈਸਕੋ ਵਿਰੋਧੀ ਅੰਦੋਲਨ 'ਤੇ ਹੁੰਦੇ ਬੇਰਹਿਮ ਹਮਲਿਆਂ ਨੂੰ ਦੇਖਣਾ ਬੇਹੱਦ ਦੁਖਦਾਈ ਹੈ।ਇਹ ਕਹਾਣੀ ਪੂਰੇ ਮੱਧ ਆਦਿਵਾਸੀ ਭਾਰਤ 'ਤੇ ਦੁਹਰਾਈ ਜਾ ਰਹੀ ਹੈ।ਇਹ ਦਰਦ ਸਿਰਫ ਇਸ ਲਈ ਨਹੀਂ ਹੈ..ਕਿ ਔਰਤਾਂ,ਮਰਦ ,ਬੱਚੇ ਆਪਣੀ ਹਰ ਚੀਜ਼ ਜ਼ੋਖਿਮ 'ਚ ਪਾਕੇ ਆਪਣੀ ਜ਼ਮੀਨ 'ਤੇ ਕਾਰਪੋਰੇਟ 'ਤੇ ਕਬਜ਼ੇ ਦੇ ਖਿਲਾਫ ਇਕ ਸ਼ਾਨਦਾਰ ਏਕਤਾ ਤੇ ਅਹਿੰਸਾ ਦੇ ਨਾਲ ਉੱਠ ਖੜ੍ਹੇ ਹਨ,ਬਲਕਿ ਇਸ ਲਈ ਵੀ ਇਕ ਪੁਲੀਸ ਤੇ ਗੁੰਡਿਆਂ ਵਲੋਂ ਛੇੜੀ ਗਈ ਇਸ ਰਾਜਸੀ ੰਿਹੰਸਾ 'ਚ ਭਵਿੱਖ ਦੇ ਅੰਧਾਧੁੰਦ ਅੱਤਿਆਚਾਰਾਂ ਦੀਆਂ ਸੰਭਾਵਨਾਵਾਂ ਲੁਕੀਆਂ ਨੇ ਤੇ ਇਹ ਕਾਰਵਾਈਆਂ ਮਾਓਵਾਦੀ ਵਿਦਰੋਹੀਆਂ ਲਈ ਨਵੇਂ ਲੋਕਾਂ ਦੀ ਭਰਤੀ ਪ੍ਰਕ੍ਰਿਆ ਲਈ ਜ਼ਮੀਨ ਪੱਧਰੀ ਕਰਨਗੀਆਂ।

ਜੋ ਹੋ ਰਿਹਾ ਹੈ,ਉਸਨੂੰ ਸਮਝਣ ਲਈ ਸਾਨੂੰ ਮੱਧ ਵਰਗ ਦੇ ਬਹੁਤ ਸਾਰੇ ਲੋਕਾਂ ਦੇ ਉਸ ਭੋਲੇ ਵਿਸ਼ਵਾਸ਼ ਨੁੰ ,ਜੋ ਇਹ ਸਮਝਦੇ ਹਨ ਕਿ ਵਿਦੇਸ਼ ਪੂੰਜੀ ਅਧਾਰਿਤ ਸਨਅਤ ਹੀ ਸਭ ਲਈ ਨਵੇਂ ਦਰਵਾਜ਼ੇ ਖੋਲ੍ਹੇਗੀ ਤੇ ਦੂਜੇ ਪਾਸੇ ਕਿਸਾਨਾਂ ਦੇ ਉਸ ਬੇਭਰੋਸੇ ਨੂੰ ਜਿਨ੍ਹਾਂ ਦੇ ਪਰਿਵਾਰ ਸਮਝਦੇ ਹਨ ਕਿ ਸਰਕਾਰੀ ਮੁਲਾਜ਼ਮ ਅੱਤਵਾਦੀ ਦਹਿਸ਼ਤ ਪਾ ਸਕਦੇ ਨੇ, ਨੂੰ ਸਮਝਣ ਦੀ ਜ਼ਰੂਰਤ ਹੈ।

ਕਿਵੇਂ ਕੋਈ ਵੀ ਸੱਭਿਅਕ ਮਨੁੱਖ ਜ਼ਮੀਨ ਤੇ ਉਸਤੇ ਕੰਮ ਕਰਨ ਵਾਲੇ ਲੋਕਾਂ ਦੇ ਪ੍ਰਤੀ ਗੈਰ ਮਨੁੱਖੀ ਨਜ਼ਰੀਆ ਰੱਖ ਸਕਦਾ ਹੈ।ਜਦੋਂ ਪਿੰਡਾਂ ਦੇ ਲੋਕ ਟਾਟਾ ਤੇ ਪੈਸਕੋ ਦੇ ਪ੍ਰਚਾਰ ਤੰਤਰ(ਇਸ਼ਤਿਹਾਰਾਂ) ਦੇ ਪਿੱਛੇ ਲੁਕੀ ਅਣਮਨੁੱਖੀ ਅਸਲੀਅਤ ਨੂੰ ਦੇਖਦੇ ਨੇ ਤਾਂ ਉਹ ਨਾਲ ਹੀ ਦੇਖਦੇ ਹਨ ਕਿ ਕਿਸ ਤਰ੍ਹਾਂ ਕਿਸੇ ਦੇ ਹੱਸਣ ਲਈ ਉਹਨਾਂ ਨੂੰ ਰਵਾਇਆ ਜਾ ਰਿਹਾ ਹੈ।ਉਹਨਾਂ ਦੀ ਉਸ ਜ਼ਮੀਨ ਤੇ ਭਾਈਚਾਰੇ ਨੂੰ ਖਤਮ ਕੀਤਾ ਜਾ ਰਿਹਾ ਹੈ,ਜਿਸ ਲਈ ਉਹ ਪੀੜੀਆਂ ਜੋ ਸੰਘਰਸ਼ ਕਰਦੇ ਰਹੇ ਹਨ ਤਾਂ ਉਹ ਆਪਣੀ ਖਿਝ ਤੇ ਗੁੱਸੇ ਨੂੰ ਕਿਸ 'ਤੇ ਲਾਹੁਣ...?ਫੇਲਿਕਸ,ਚਾਰਲਸ ਡਾਰਵਿਨ ਦੇ ਪੜਪੋਤੇ ਹਨ ਤੇ ਆਪਣੀ ਆਦਿਵਾਸੀ ਪਤਨੀ ਦੇ ਨਾਲ ਪਿਛਲੇ 17 ਸਾਲਾਂ ਤੋਂ ਦੱਖਣੀ-ਪੱਛਮੀ ਉੜੀਸਾ ਦੇ ਇਕ ਪਿੰਡ 'ਚ ਰਹਿ ਰਹੇ ਹਨ।ਫੇਲਿਕਸ ਐਕਸਫੋਰਡ ਤੇ ਦਿੱਲੀ ਯੂਨੀਵਰਸਿਟੀ ਤੋਂ ਪੜ੍ਹੇ।ਤੇ ਇਕ ਸੁਤੰਤਰ ਨ੍ਰਸ਼ਾਸਤਰੀ (Reverse Anthropology) ਹਨ।ਉਹਨਾਂ ਆਪਣੀ ਪਹਿਲੀ ਕਿਤਾਬ 'ਚ ਆਦਿਵਾਸੀ ਸਮਾਜ 'ਤੇ ਥੋਪੇ ਗਏ ਉਪਨਿਵੇਸ਼ੀ ਢਾਂਚੇ ਦਾ ਵਿਸ਼ਲੇਸ਼ਨ ਕੀਤਾ ਹੈ।ਹੁਣ ਉਹਨਾਂ ਦੀ ਨਵੀਂ ਕਿਤਾਬ ''ਸ਼ੈਕਰੀਫਾੲਸਿੰਗ ਪੀਪਲ: ਇਨਵੈਂਸ਼ਨ ਆਫ ਏ ਟਰਾਈਬਲ ਲੈਂਡਸਕੇਪ'' ਓਰੀਅੰਟ ਬਲੈਕਸਵਾਨ ਤੋਂ ਪ੍ਰਕਾਸ਼ਿਤ ਹੋਈ ਹੈ।

ਸਨਅਤੀਕਰਨ ਬਾਰੇ ਫੇਲਿਕਸ ਦੀ ਸਮਝ''ਸਾਡੀ ਪ੍ਰਜਾਤੀ ਨੂੰ ਸਨਅਤੀਕਰਨ ਦੇ ਭੈੜੇ ਸੁਫਨੇ ਦੇ ਜ਼ਰੀਏ ਹੁੰਦੀ ਆਲਮੀ ਖੁਦਕੁਸ਼ੀ ਤੋਂ ਸ਼ਾਇਦ ਇਕ ਹੀ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ,ਉਹ ਹੈ ''ਵਪਰੀਤ ਨ੍ਰਸ਼ਾਸਤਰੀ''(Reverse Anthropology) ਯਾਨਿ ਕਿ ਅਸੀਂ ਆਪਣੇ ਸਮਾਜ ਨੂੰ ਹੋਰਾਂ ਸੱਭਿਆਚਾਰਾਂ ਦੇ ਨਜ਼ਰੀਏ ਤੋਂ ਅਧਿਐਨ ਦੀ ਵਸਤੂ ਬਣਾਈਏ ਤੇ ਇਸ ਨਾਲ ਨਤੀਜਿਆਂ 'ਤੇ ਪਹੁੰਚੀਏ।- .....ਫੇਲਿਕਸ ਪਾਡੇਲ

1 comment:

  1. Oh! Great People living in India. We need to follow them. What an ideology?

    ReplyDelete