ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, October 26, 2010

ਤਰਸਯੋਗ ਹੈ ਉਹ ਦੇਸ਼ ਜਿੱਥੇ ਲੇਖਕਾਂ ਨੂੰ ਆਪਣੀ ਗੱਲ ਕਹਿਣ ਤੋਂ ਰੋਕਿਆ ਜਾਂਦਾ ਹੈ

ਅਰੁੰਧਤੀ ਦੀ ਚਿੱਠੀ
ਮੌਜੂਦਾ ਦੌਰ 'ਚ ਸੱਚ ਬੋਲਣ ਦਾ ਕਾਲ ਪਿਆ ਹੋਇਆ ਹੈ। ਲੇਖ਼ਕਾਂ ਦੀ ਵੱਡੀ ਗਿਣਤੀ ਹਕੂਮਤਾਂ ਦੀ ਚਮਚਾਗਿਰੀ 'ਚ ਲੱਗੀ ਹੋਈ ਹੈ।ਅਜਿਹੇ ਸਮੇਂ 'ਚ ਅਰੁੰਧਤੀ ਰਾਏ ਵਰਗੇ ਜਿਹੜੇ ਲੇਖ਼ਕ ਹਕੂਮਤ ਦੀਆਂ ਕਾਲੀਆਂ ਕਰਤੂਤਾਂ ਨੂੰ ਨੰਗਾ ਕਰ ਰਹੇ ਹਨ,ਉਹਨਾਂ ਨੂੰ ਸਰਕਾਰਾਂ ਤੇ ਗੁਲਾਮ ਮੀਡੀਆ ਆਪਣੀ ਘੜੀ ਪਰਿਭਾਸ਼ਾ 'ਚ ਲੋਕਤੰਤਰ ਦੇ ਅਰਥ ਸਮਝਾ ਰਿਹਾ ਹੈ। ਹਕੂਮਤਾਂ ਵਲੋਂ ਕਿਸੇ ਨੂੰ ਦੇਸ਼ਧ੍ਰੋਹੀ/ਗਦਾਰ ਕਹਿਣਾ ਕੋਈ ਨਵੀਂ ਗੱਲ ਨਹੀਂ।ਹਿਲਰੀ ਰਾਸ਼ਟਰਵਾਦ ਦੀ ਨੁਮਾਇੰਦਗੀ ਕਰਦੀਆਂ ਹਕੂਮਤਾਂ ਦੀ ਪਰਿਭਾਸ਼ਾ 'ਚ ਅਜਿਹੇ ਲੋਕਾਂ ਦੀ ਫਹਿਰਿਸਤ ਲੰਮੀ ਹੈ।ਬਾਲ ਠਾਕਰੇ,ਨਰਿੰਦਰ ਮੋਦੀ,ਅਡਵਾਨੀ ਜਾਂ ਰਾਜੀਵ ਗਾਂਧੀ ਵਰਗੇ ਕਦੇ ਦੇਸ਼ਧ੍ਰੋਹੀ/ਗਦਾਰ ਨਹੀਂ ਹੋ ਸਕਦੇ,ਜਿਹੜੇ ਕਦੇ ਦਿੱਲੀ 'ਚ ਵੱਡੇ ਦਰੱਖ਼ਤ ਡਿੱਗਣ 'ਤੇ ਧਰਤੀ ਹਿੱਲਣ ਦੀ ਗੱਲ ਕਰਦੇ ਹਨ ਤੇ ਕਦੇ ਮੁਸਲਮਾਨਾਂ ਨੂੰ ਪੇਸ਼ੇਵਰ ਅੱਤਵਾਦੀ ਕਰਾਰ ਦਿੰਦੇ ਹਨ।ਅਜਿਹੇ ਸਮੇਂ 'ਚ ਅਰੁੰਧਤੀ ਵਰਗੇ ਨਿਧੜਕ ਲੇਖ਼ਕਾਂ ਦੇ ਕਾਫਲੇ ਨੂੰ ਲੰਮਾ ਕਰਨ ਦੀ ਜ਼ਰੂਰਤ ਹੈ।ਅਰੁੰਧਤੀ ਵਲੋਂ ਸਰਕਾਰ ਨੂੰ ਦਿੱਤੇ ਜਨਤਕ ਜਵਾਬ ਨੂੰ ਪੜ੍ਹੋ ਤੇ ਕ੍ਰਿਪਾ ਕਰਕੇ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਕਰੋ ਤਾਂ ਕਿ ਲੋਕਤੰਤਰੀ ਨਕਾਬ ਹੇਠ ਲੁਕੀ ਫਾਸ਼ੀਵਾਦੀ ਹਕੂਮਤ ਨੂੰ ਨੰਗਾ ਕੀਤਾ ਜਾ ਸਕੇ।--ਗੁਲਾਮ ਕਲਮ

ਮੈਂ ਸ਼੍ਰੀਨਗਰ,ਕਸ਼ਮੀਰ ਤੋਂ ਲਿਖ ਰਹੀ ਹਾਂ।ਅੱਜ ਤੜਕੇ ਦੇ ਅਖਬਾਰ ਕਹਿੰਦੇ ਨੇ ਕਿ ਪਿਛਲੇ ਦਿਨੀਂ ਹੋਏ ਜਨਤਕ ਸਮਾਗਮ ਵਿੱਚ ਜੋ ਗੱਲਾਂ ਮੈਂ ਕਹੀਆਂ,ਓਨ੍ਹਾਂ ਕਰਕੇ ਮੈਨੂੰ ਗਦਾਰੀ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ।ਮੈਂ ਓਹੀ ਕਿਹਾ ਹੈ ਜੋ ਏਥੋਂ ਦੇ ਲੱਖਾਂ ਲੋਕ ਹਰ ਰੋਜ਼ ਕਹਿੰਦੇ ਹਨ।ਮੈਂ ਓਹੀ ਕਿਹਾ ਜੋ ਮੈਂ ,ਤੇ ਦੂਸਰੇ ਬੁਲਾਰੇ ਕਈ ਸਾਲਾਂ ਤੋਂ ਕਹਿੰਦੇ ਜਾਂ ਲਿਖਦੇ ਆ ਰਹੇ ਹਨ ।ਕੋਈ ਵੀ ਜਣਾ ਜੇ ਮੇਰੇ ਭਾਸ਼ਣਾਂ ਦੀ ਲਿਖਤ ਪੜ੍ਹਨ ਦਾ ਉਜਰ ਕਰੇ ਤਾਂ ਓਹ ਜਾਣ ਸਕਦਾ ਹੈ ,ਇਕ ਮੁੱਢਲੇ ਰੂਪ 'ਚ ਓਹ ਇਨਸਾਫ਼ ਦੀ ਮੰਗ ਹੈ।ਮੈਂ ਇਨਸਾਫ਼ ਦੀ ਗੱਲ ਕੀਤੀ ਹੈ,ਕਸ਼ਮੀਰ ਦੇ ਲੋਕਾਂ ਲਈ ਜਿਹੜੇ ਦੁਨੀਆਂ ਦੇ ਸਭ ਤੋਂ ਜ਼ਾਲਮ ਫੌਜੀ ਕਬਜ਼ੇ ਹੇਠ ਰਹਿ ਰਹੇ ਹਨ।ਓਨ੍ਹਾਂ ਕਸ਼ਮੀਰੀ ਪੰਡਿਤਾਂ ਲਈ ਜੋ ਇਥੋਂ ਜਲਾਵਤਨੀ ਦੇ ਦੁਖਾਂਤ ਵਿੱਚ ਰਹਿ ਰਹੇ ਹਨ । ਓਨ੍ਹਾਂ ਦਲਿਤ ਫੌਜੀ ਜਵਾਨਾਂ ਲਈ, ਜਿੰਨ੍ਹਾਂ ਦੀਆਂ ਕਬਰਾਂ, ਕਦਾਲੋਰ ਵਿੱਚ ਓਨ੍ਹਾਂ ਦੇ ਪਿੰਡਾਂ ਦੇ ਕੂੜੇ ਦੇ ਢੇਰ 'ਤੇ ਹਨ। ਭਾਰਤ ਦੇ ਓਹਨਾਂ ਗਰੀਬਾਂ ਲਈ, ਜੋ ਅਜਿਹੇ ਕਬਜ਼ੇ ਦਾ ਹਰਜਾਨਾ ਭਰ ਰਹੇ ਨੇ ਤੇ ਇੱਕ ਪੁਲਸੀਆ ਰਾਜ ਦੀ ਦਹਿਸ਼ਤ ਹੇਠ ਰਹਿਣਾ ਸਿਖ ਰਹੇ ਹਨ।

ਕੱਲ੍ਹ ਮੈਂ ਸ਼ੋਪੀਆਂ ਦਾ ਦੌਰਾ ਕੀਤਾ,ਦੱਖਣੀ ਕਸ਼ਮੀਰ ਦੇ ਸੇਬ ਦੇ ਬਾਗਾਂ ਦਾ ਕਸਬਾ,ਜਿਹੜਾ ਪਿਛਲੇ ਸਾਲ ੪੭ ਦਿਨ ਬੰਦ ਰਿਹਾ ਸੀ।ਦੋ ਨੌਜਵਾਨ ਮੁਟਿਆਰਾਂ,ਆਸੀਆ ਤੇ ਨੀਲੋਫ਼ਰ, ਦੇ ਬਲਾਤਕਾਰ ਤੇ ਕਤਲ ਤੋਂ ਬਾਅਦ ਜਿੰਨ੍ਹਾਂ ਦੀਆਂ ਲਾਸ਼ਾਂ ਝਰਨੇ ਦੇ ਵਹਾ ਵਿੱਚ ਲੱਭੀਆਂ ਅਤੇ ਜਿੰਨ੍ਹਾਂ ਦੇ ਕਾਤਲਾਂ ਨੂੰ ਹਾਲੇ ਇਨਸਾਫ਼ ਨੇ ਕੋਈ ਸਜ਼ਾ ਨਹੀਂ ਸੁਣਾਈ। ਮੈਂ ਨੀਲੋਫ਼ਰ ਦੇ ਪਤੀ ਤੇ ਆਸੀਆ ਦੇ ਭਰਾ ਸ਼ਕੀਲ ਨੂੰ ਵੀ ਮਿਲੀ।ਅਸੀਂ ਦੁੱਖ ਅਤੇ ਗੁੱਸੇ ਭਰੇ ਲੋਕਾਂ ਦੇ ਇੱਕ ਘੇਰੇ ਵਿੱਚ ਬੈਠੇ ,ਜੋ ਇਹ ਆਸ ਗਵਾ ਚੁੱਕੇ ਹਨ,ਇਕ ਓਨ੍ਹਾਂ ਨੂੰ ਭਾਰਤ ਤੋਂ ਕਦੇ ਇਨਸਾਫ਼ ਮਿਲੇਗਾ।ਤੇ ਹੁਣ ਉਹ ਵਿਸ਼ਵਾਸ ਕਰਦੇ ਹਨ ਇਕ -- ਆਜ਼ਾਦੀ -- ਹੀ ਇੱਕੋ ਇੱਕ ਉਮੀਦ ਹੈ।ਮੈਂ ਜਵਾਨ ਪੱਥਰ ਬਾਜਾਂ ਨੂੰ ਮਿਲੀ,ਜਿਨ੍ਹਾਂ ਨੂੰ ਅੱਖ ਵਿੱਚ ਗੋਲੀ ਮਾਰ ਦਿੱਤੀ ਗਏ ਸੀ।ਅਨੰਤਨਾਗ ਦੇ ਮੁੱਛ-ਫੁੱਟ ਮੁੰਡੇ,ਪੱਥਰ ਸੁੱਟਣ ਦੀ ਸਜ਼ਾ ਵਿੱਚ ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਜਾ ਕੇ ਉਹਨਾਂ ਦੇ ਨਹੁੰ ਪੱਟ ਦਿੱਤੇ ਗਏ ।

ਅਖਬਾਰਾਂ ਵਿਚ ਕੁਝ ਨੇ ਮੇਰੇ ਸਿਰ ਦੋਸ਼ ਮੜਿਆ ਹੈ ਭੜਕਾਊ ਭਾਸ਼ਣ ਦੇਣ ਦਾ ,ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਦਾ ,ਪਰ ਅਸਲ ਵਿਚ ਜੋ ਮੈਂ ਕਿਹਾ ਹੈ ,ਪਿਆਰ ਤੇ ਮਾਣ ਨਾਲ ਕਿਹਾ ਹੈ ।ਜੋ ਆਉਂਦਾ ਹੈ ਇਹ ਨਾ ਚਾਹੁੰਦੇ ਕਿ ਲੋਕਾਂ ਦੇ ਮੂੰਹੋਂ ਇਹ ਕਹਾਉਣ ਲਈ ਇਕ ਓਹ ਭਾਰਤੀ ਹਨ।ਓਹਨਾਂ ਨੂੰ ਕਤਲ ਕੀਤਾ ਜਾਵੇ,ਬਲਾਤਕਾਰ ਹੋਣ,ਜੇਲ੍ਹਾਂ 'ਚ ਬੰਦਾ ਰੱਖਿਆ ਜਾਵੇ ਜਾਂ ਓਹਨਾਂ ਦੇ ਨਹੁੰ ਖਿੱਚੇ ਜਾਣ। ਇਹ ਆਉਂਦਾ ਹੈ ਅਜਿਹੇ ਸਮਾਜ ਵਿਚ ਜਿਉਣ ਦੀ ਚਾਹ ਲਈ ਜੋ ਇਨਸਾਫ਼ ਪਸੰਦ ਹੋਵੇ, ਤਰਸਯੋਗ ਹੈ ਉਹ ਦੇਸ਼ ਜਿਸ ਦੇ ਲੇਖਕਾਂ ਨੂੰ ਆਪਣੀ ਗੱਲ ਕਹਿਣ ਤੋਂ ਰੋਕਿਆ ਜਾਂਦਾ ਹੈ ।ਤਰਸਯੋਗ ਹੈ ਓਹ ਦੇਸ਼ ਜੋ ਜੇਲ੍ਹ ਭੇਜ ਦਿੰਦਾ ਹੈ ਓਹਨਾਂ ਨੂੰ ਜੋ ਇਨਸਾਫ਼ ਦੀ ਮੰਗ ਕਰਦੇ ਹਨ। ਜਦ ਕਿ ਫਿਰਕਾਪ੍ਰਸਤ ਕਾਤਲ,ਬਹੁ-ਕਾਤਲ ,ਕਾਰਪੋਰੇਟ ਜਾਅਲਸਾਜ਼,ਲੁਟੇਰੇ ,ਬਲਾਤਕਾਰੀ ਤੇ ਅਤਿ ਗਰੀਬਾਂ ਦਾ ਖੂਨ ਚੂਸਣ ਵਾਲੇ , ਖੁਲ੍ਹੇਆਮ ਆਜ਼ਾਦ ਘੁੰਮਦੇ ਹਨ।

ਅਰੁੰਧਤੀ ਦਾ ਸੰਬੋਧਨ ਜਿਸ ਕਰਕੇ ਸਰਕਾਰ ਉਸਨੂੰ ਦੇਸ਼ਧ੍ਰੋਹੀ/ਗਦਾਰ ਦਾ ਸਰਟੀਫਿਕੇਟ ਜਾਰੀ ਕਰ ਰਹੀ ਹੈ।


ਅਰੁੰਧਤੀ ਦੀ ਚਿੱਠੀ ਦਾ ਪੰਜਾਬੀ ਤਰਜ਼ਮਾ--ਜਸਦੀਪ ਸਿੰਘ

1 comment:

  1. ਆਖਰ ਅਰੁੰਧਤੀ ਰਾਏ ਦੇ ਬਿਆਨ ਨੂੰ ਭੜਕਾਊ ਕਹਿਣ ਵਾਲੇ ਇਹ ਕਿਉਂ ਨਹੀਂ ਵੇਖ ਰਹੇ ਕਿ ਇਹ ਸਿਆਸਤ ਵਹਿ ਕਿੱਧਰ ਨੂੰ ਰਹੀ ਹੈ।ਨੁਕਤਾਚੀਨੀ ਅਰੁੰਧਤੀ ਦੇ ਬਿਆਨ 'ਚ ਨਹੀਂ ਗਲਤੀ ਇਸ ਗੱਲ 'ਚ ਹੈ ਕਿ ਮਸਲਿਆਂ 'ਤੇ ਉਸ ਨੇ ਦੂਸਰੇ ਬੁੱਧੀਜੀਵੀਆਂ ਦੀ ਤਰ੍ਹਾਂ ਰਟਿਆ ਰਟਾਇਆ ਰਾਗ ਨਹੀਂ ਦੁਹਰਾਇਆ।ਜਦੋਂ ਅਰੁੰਧਤੀ ਕਹਿੰਦੀ ਹੈ ਕਿ ਮਾਓਵਾਦੀ ਸੰਵਿਧਾਨ ਦੀ ਰੱਖਿਆ ਵਧੇਰੇ ਕਰ ਹਰੇ ਹਨ ਕੁਦਰਤੀ ਸਾਧਨਾਂ ਨੂੰ ਬਚਾਕੇ ਤੇ ਉਹ ਲੋਕਾਂ ਦੇ ਜ਼ਿਆਦਾ ਨੇੜੇ ਹੋ ਗਏ ਹਨ ਤੇ ਸਰਕਾਰ ਅਜ਼ਾਦੀ ਤੋਂ ਹੁਣ ਤੱਕ ਲੋਕਾਂ ਨਾਲ ਜੁੜ ਨਹੀਂ ਸਕੀ ਤਾਂ ਗੱਲ ਵਾਜਬ ਹੈ।ਉਸ ਦਾ ਕਾਂਗਰਸ ਤੇ ਭਾਜਪਾ ਨੂੰ ਇੱਕੋ ਚਿੱਟੇ ਵੱਟੇ ਕਹਿਣਾ ਵੀ ਠੀਕ ਹੈ ਕਿ ਦੋਵਾਂ ਦੀ ਵਿਚਾਰਧਾਰਾ ਦੇ ਕ੍ਰਮ ਅੱਗੇ ਪਿੱਛੇ ਜ਼ਰੂਰ ਹੋ ਗਏ ਹਨ ਪਰ ਬਜ਼ਾਰੂ ਫਾਸੀਵਾਦ ਤੇ ਹਿੰਦੂਤਵ ਦੇ ਗੁਣਾਂ ਦੇ ਦੋਵੇਂ ਹਮਾਇਤੀ ਹਨ ਤਾਂ ਗੱਲ ਵਜ਼ਨਦਾਰ ਹੈ।
    1996 ਦੀ ਕਿਤਾਬ ਦੀ ਗਾਡ ਆਫ ਸਮਾਲ ਥਿੰਗ ਦੀ ਲੇਖਕਾ ਉਹਨਾਂ ਬੁਨਿਆਦੀ ਗੱਲਾਂ ਵੱਲ ਇਸ਼ਾਰਾ ਕਰ ਰਹੀ ਹੈ ਜਿਸ ਨਾਲ ਮਾਓਵਾਦੀ,ਕਸ਼ਮੀਰੀ,ਸੰਵਿਧਾਨਕ ਏਕਤਾ 'ਚ ਰੌਸ਼ਨਮਈ ਪੰਧ ਦਾ ਵਿਸਥਾਰ ਹੁੰਦਾ ਹੈ।ਪਰ ਇਹੋ ਗੱਲ 'ਚ ਮੈਨੂੰ ਫਿਲਮ 'ਦਿਲ ਸੇ...' ਦਾ ਇੱਕ ਸੰਵਾਦ ਯਾਦ ਆਉਂਦਾ ਹੈ ਕਿ "ਤੁਹਾਡੇ ਲਈ ਤਾਂ ਦਿੱਲੀ ਹੀ ਭਾਰਤ ਹੈ" ਇਸੇ ਗੱਲ ਨੂੰ ਅਰੁੰਧਤੀ ਨੇ ਖੋਲ੍ਹਕੇ ਸਮਝਾਇਆ ਹੈ।ਆਖਰ ਸਾਡੇ ਭਾਰਤ ਦੀ ਪ੍ਰਭੂਸੱਤਾ ਤੇ ਏਕਤਾ ਦਾ ਵਿਸਥਾਰ ਤਾਂ ਹੀ ਸੰਭਵ ਹੈ ਜੇ ਇਹਨਾਂ ਅਲੋਚਣਾ 'ਚੋਂ ਸਾਰਥਕ ਅੰਸ਼ ਵਾਲਾ ਅਧਾਰ ਲੱਭਿਆ ਜਾਵੇ...ਪਰ ਖੋਪੜਾ ਸਿਆਸਤ ਦਾ ਇਸ ਗੱਲ ਨੂੰ ਨਹੀਂ ਸਮਝ ਰਿਹਾ ਸੱਚ ਹੈ ਕਿ ਇੱਕ ਦਿਨ ਕਸ਼ਮੀਰ ਦਾ ਹਲ ਵੀ ਹੋ ਜਾਵੇਗਾ,ਮਾਓਵਾਦ ਵੀ ਸਮਝ ਜਾਵੇਗਾ ਕਿਸੇ ਤਰ੍ਹਾਂ ਦਮਨ ਦੀ ਹਾਲਤ 'ਚ ਪਰ ਇਹ ਤਾਂ 'ਖੱਬਲ' ਹੈ(ਕੁਲਵੰਤ ਸਿੰਘ ਵਿਰਕ ਦੀ ਕਹਾਣੀ ਵਾਲਾ ਜੋ ਇੱਥੇ ਨਿਰਾਰਥਕ ਤਰੀਕੇ 'ਚ ਹੈ) ਸੱਮਸਿਆ ਨੂੰ ਦਮਨ ਹਲ ਨਹੀਂ ਉਸ ਦਾ ਇਲਾਜ ਇੰਝ ਹੋਵੇ ਕਿ ਰੋਗੀ ਠੀਕ ਹੋ ਜਾਵੇ।ਨਹੀਂ ਤਾਂ ਕੱਲ੍ਹ ਨੂੰ ਕਿਸੇ ਹੋਰ ਖੇਤਰ 'ਚ ਕੋਈ ਮੋਰਚਾ ਸ਼ੁਰੂ ਹੋ ਜਾਵੇਗਾ।ਆਖਰ ਭੰਡਾ ਭੰਡਾਰੀਆ ਦਾ ਅੰਤ ਹੋਣਾ ਚਾਹੀਦਾ ਹੈ ਇਹ ਬਾਲਕਾਂ ਦੀ ਖੇਡ ਹੈ ਤੇ ਆਪਾਂ ਦੀ ਉਮਰ ਹੁਣ ਨਿਆਣੀ ਮਤ ਵਾਲੀ ਤਾਂ ਰਹੀ ਨਹੀ..ਮੇਰੀ ਹਕੂਮਤ-ਏ-ਹਿੰਦ

    ReplyDelete