ਜੈਕ ਲੰਦਨ |
ਪਿਆਰੀ ਅੰਨਾ,
ਕੀ ਮੈਂ ਕਦੇ ਇਹ ਕਿਹਾ ਕਿ ਸਾਨੂੰ ਇਨਸਾਨਾਂ ਨੂੰ ਵੀ ਵਰਗਾਂ 'ਚ ਵੰਡਿਆ ਜਾ ਸਕਦਾ ਹੈ।ਠੀਕ ਹੈ,ਜੇ ਮੈਂ ਕਦੇ ਪਹਿਲਾਂ ਅਜਿਹਾ ਕਿਹਾ ਤਾਂ ਮੈਂ ਹੁਣ ਕਹਿੰਦਾ ਹਾਂ ਕਿ ਸਭ ਨੂੰ ਨਹੀਂ ਵੰਡਿਆ ਜਾ ਸਕਦਾ।ਤੂੰ ਮੈਨੂੰ ਟਾਲਦੀ ਰਹਿੰਦੀ ਹੈਂ।ਮੈਂ ਤੈਨੂੰ ਲੱਭ ਨਹੀਂ ਪਾਉਂਦਾ,ਮੈਂ ਤੈਨੂੰ ਸਮਝ ਨਹੀਂ ਪਾਉਂਦਾ।ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਮੈਂ ਦਸ 'ਚੋਂ ਨੌਂ ਇਨਸਾਨਾਂ ਬਾਰੇ ਸਕਦਾ ਹਾਂ ਕਿ ਉਹ ਕਿਸ ਹਾਲਤ 'ਚ ਕੀ ਕਹਿਣਗੇ ਜਾਂ ਕਿਹੋ ਜਿਹਾ ਵਰਤਾਅ ਕਰਨਗੇ।ਮੈਂ ਇਨ੍ਹਾਂ ਲੋਕਾਂ ਨੂੰ ਦਿਲ ਦੀ ਨਬਜ਼ ਨਾਲ ਵੀ ਪਛਾਣ ਸਕਦਾ ਹਾਂ,ਪਰ ਦਸਵੇਂ ਇਨਸਾਨ ਬਾਰੇ ਮੈਂ ਕਹਿੰਦਾ ਹਾਂ ਕਿ ਮੈਂ ਕੁਝ ਨਹੀਂ ਜਾਣ ਪਾਉਂਦਾ ਤੇ ਤੂੰ ਉਹ ਦਸਵੀਂ ਇਨਸਾਨ ਹੈਂ।
ਕੀ ਕਦੀ ਇਵੇਂ ਹੋਇਆ ਕਿ ਦੋ ਗੂੰਗੀਆਂ ਤੇ ਬਿਲਕੁਲ ਵੱਖਰੀਆਂ ਆਤਮਾਵਾਂ ਆਪ 'ਚ ਪਿਆਰ ਕਰ ਬੈਠੀਆਂ ਹੋਣ ?ਸਾਨੂੰ ਸ਼ਾਇਦ ਲੱਗੇ ਕਿ ਸਾਡੇ 'ਚ ਕੋਈ ਸਮਾਨਤਾ ਨਹੀਂ ਹੈ ਤੇ ਸਾਨੂੰ ਅਕਸਰ ਅਜਿਹਾ ਲੱਗਦਾ ਵੀ ਹੈ।ਜਦੋਂ ਵੀ ਸਾਨੂੰ ਅਜਿਹਾ ਲੱਗਦਾ ਹੈ ਫਿਰ ਵੀ ਅਸੀਂ ਇਕ ਦੂਜੇ ਨੂੰ ਸਮਝ ਪਾਉਂਦੇ ਹਾਂ।ਹਾਲਾਂਕਿ ਉਸ ਸਮੇਂ ਸਾਡੀ ਬੋਲੀ ਵੱਖਰੀ ਹੁੰਦੀ ਹੈ ਤੇ ਅਸੀਂ ਬੋਲਣ ਲਈ ਸ਼ਬਦ ਨਹੀਂ ਲੱਭ ਪਾਉਂਦੇ।ਸ਼ਾਇਦ ਪ੍ਰਮਾਤਮਾ ਸਾਡੀ ਇਸ ਹਾਲਤ 'ਤੇ ਹੱਸਦਾ ਹੋਵੇਗਾ।
ਪਰ ਇਨ੍ਹਾਂ ਹਾਲਤਾਂ 'ਚ ਆਸ ਦੀ ਕਿਰਨ ਇਹ ਹੈ ਕਿ ਅਸੀਂ ਆਪਣੀ ਮਾਨਸਿਕ ਨਿਪੰਨਤਾ ਦੇ ਜ਼ਰੀਏ ਇਕ ਦੂਜੇ ਨੂੰ ਸਮਝ ਲੈਂਦੇ ਹਾਂ।ਇਹ ਵੀ ਸੱਚ ਹੈ ਕਿ ਅਸੀਂ ਇਕ ਦੂਜੇ ਅਸਪੱਸ਼ਟ ਤਰੀਕਿਆਂ ਤੇ ਅਸਪੱਸ਼ਟ ਮਾਅਨਿਆਂ 'ਚ ਸਮਝ ਪਾਉਂਦੇ ਹਾਂ ਤੇ ਇਹ ਸਮਝ ਉਨ੍ਹਾਂ ਭੂਤਾਂ ਦੀ ਤਰ੍ਹਾਂ ਹੁੰਦੀ ਹੈ ਜੋ ਆਪਣੀ ਸੱਚਾਈ ਸਾਨੂੰ ਅਕਸਰ ਡਰਾਉਂਦੇ ਹਨ।ਫਿਰ ਵੀ ਮੈਂ ਮੰਨਦਾ ਹਾਂ ਕਿ ਤੂੰ ਹੀ ਉਹ ਦਸਵੀਂ ਇਨਸਾਨ ਹੈਂ ਇਸ ਬਾਰੇ ਮੈਂ ਕੁਝ ਨਹੀਂ ਜਾਣਦਾ।ਸ਼ਾਇਦ ਮੈਨੂੰ ਹੀ ਸਮਝਣਾ ਮੁਸ਼ਕਲ ਹੈ ?ਮੈਂ ਨਹੀਂ ਜਾਣਦਾ,ਸ਼ਾਇਦ ਇਹੀ ਸੱਚ ਹੈ।ਸ਼ਾਇਦ ਮੈਂ ਹੀ ਉਹ ਭਾਸ਼ਾ ਨਹੀਂ ਲੱਭ ਪਾਉਂਦਾ,ਜਿਸ ਨਾਲ ਤੈਨੂੰ ਆਪਣੀ ਗੱਲ ਕਹਿ ਸਕਾਂ।
ਸਾਡੇ ਦੋਵਾਂ ਦਾ ਮਾਨਸਿਕ ਰੂਪ 'ਚ ਨਿਪੁੰਨ ਹੋਣਾ ਹੀ ਸਾਨੂੰ ਇਕ ਦੂਜੇ ਦੇ ਨੇੜੇ ਲਿਆਉਂਦਾ ਹੈ। ਸ਼ਾਇਦ ਇਹੀ ਉਹ ਚੀਜ਼ ਹੈ ਜੋ ਸਭ ਨੂੰ ਇਕ ਦੂਜੇ ਦੇ ਨੇੜੇ ਲਿਆaੁਂਦੀ ਹੈ।ਤੂੰ ਤੇ ਮੈਂ ਇਸ ਬ੍ਰਹਿਮੰਡ ਦਾ ਛੋਟਾ ਜਿਹਾ ਹਿੱਸਾ ਹੀ ਹਾਂ,ਇਸੇ ਲਈ ਇਕ ਦੂਜੇ ਵੱਲ ਅਕਰਸ਼ਿਤ ਹੋਏ ਹਾਂ,ਪਰ ਫੇਰ ਵੀ ਇਕ ਦੂਜੇ ਤੋਂ ਐਨੇ ਵੱਖਰੇ ਹਾਂ।ਜਦੋਂ ਮੈਂ ਤੈਨੂੰ ਉਤਸ਼ਾਹਿਤ ਦੇਖਦਾ ਹਾਂ ਤਾਂ ਮੈਨੂੰ ਤੇਰੇ 'ਤੇ ਬਹੁਤ ਹਾਸੀ ਆਉਂਦੀ ਹੈ,ਪਰ ਇਹ ਮੁਸਕਰਾਹਟ ਤੈਨੂੰ ਮੁਆਫ ਕਰਨ ਵਾਲੀ ਹੁੰਦੀ ਹੈ,ਨਹੀਂ ਇਹ ਮੇਰੀ ਈਰਖਾ ਭਰੀ ਮੁਸਕਰਾਹਟ ਹੁੰਦੀ ਹੈ।
ਮੈਨੂੰ ਪੱਚੀ ਸਾਲ ਦਬਾ ਕੇ ਰੱਖਿਆ ਗਿਆ।ਮੈਂ ਬੱਸ ਇਹੀ ਸਿੱਖਿਆ ਕਿ ਉਤਸ਼ਾਹਿਤ ਹੋਣਾ ਠੀਕ ਨਹੀਂ ਹੈ। ਹੁਣ ਇਹ ਸਭ ਭੁੱਲਣਾ ਬਹੁਤ ਮੁਸ਼ਕਲ ਹੈ।ਮੈਂ ਭੁੱਲਣਾ ਸ਼ੁਰੂ ਕੀਤਾ ਹੈ ਪਰ ਬਹੁਤ ਹੌਲੀ ਹੌਲੀ।ਮੈਂ ਬਹੁਤ ਖੁਸ਼ ਹਾਂ ਕਿ ਮੈਂ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਸਿੱਖ ਰਿਹਾ ਹਾਂ।ਦੂਜੀਆਂ ਚੀਜ਼ਾਂ ਤੋਂ ਸਿੱਖ ਰਿਹਾ ਹਾਂ,ਪਰ ਜੋ ਚੀਜ਼ਾਂ ਮੇਰੀਆਂ ਆਪਣੀਆਂ ਤੇ ਨੇੜਲੀਆਂ ਹਨ ਉਨ੍ਹਾਂ ਤੋਂ ਦੁੱਗਣਾ ਸਿੱਖ ਰਿਹਾ ਹਾਂ।ਕੀ ਮੈਂ ਆਪਣੇ ਆਪ ਨੂੰ ਸਮਝ ਪਾਇਆ ? ਕੀ ਤੂੰ ਮੇਰੀ ਆਵਾਜ਼ ਸੁਣ ਰਹੀ ਐਂ ?ਮੈਨੂੰ ਲੱਗਦੈ ਤੂੰ ਨਹੀਂ ਸੁਣ ਰਹੀ।
ਦੋ ਹੋਰ ਪ੍ਰੇਮ ਪੱਤਰ
ਕਾਫਕਾ:ਇਕ ਅਰਥਹੀਣ ਲੇਖ਼ਕ ਦਾ ਪ੍ਰੇਮ-ਪੱਤਰ
ਮੈਂ ਤੈਨੂੰ ਪ੍ਰਮਾਤਮਾ ਦੀ ਤਰ੍ਹਾਂ ਪਿਆਰ ਕਰਦਾ ਹਾਂ-ਨੈਲਸਨ ਮੰਡੇਲਾ ਦਾ ਪ੍ਰੇਮ ਪੱਤਰ
No comments:
Post a Comment