ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, July 8, 2012

ਰੱਬ ਦੀ ਖੋਜ ਦਾ ਚਿੱਟਾ ਝੂਠ

I have no idea what God particle is for: Peter Higgs 
Professor Peter Higgs, the British physicist whose theories led to the discovery of the Higgs Boson, has admitted that he has “no idea” what practical implications the breakthrough could have. Higgs refused to be drawn on whether the discovery proved there was no God, stating the name ‘God particle’ was a joke by another academic who originally called it the ‘goddamn particle’ because it was so hard to find.(ANI)
ਗੁੱਝੇ ਰਹੱਸਾ ਨੂੰ ਸਲਝਾਉਣ ਲਈ ਸਾਇੰਸ ਲਗਾਤਾਰ ਯਤਨਸ਼ੀਲ ਰਹਿੰਦੀ ਹੈ।ਵੱਖ-ਵੱਖ ਖੇਤਰਾਂ ਵਿਚ ਸਾਇੰਸ ਦੀਆਂ ਲੱਭਤਾਂ ਮੁਨੱਖੀ ਸਭਿੱਅਤਾ ਨੂੰ ਤਰੱਕੀ ਦੀਆਂ ਉੱਚ ਮੰਜ਼ਿਲਾਂ ਵੱਲ ਲਿਜਾਂਦੀਆਂ ਹਨ।ਵਿਸ਼ਵ ਪੱਧਰ ਤੇ ਮਨੁੱਖਤਾ ਵੱਲੋ ਕਾਇਮ ਕੀਤੇ ਹੈਰਾਨੀਜਨਕ ਕਾਰਨਾਮੇ ਕੁਦਰਤ ਦੇ ਗੁੱਝੇ ਭੇਦਾਂ ਨੂੰ ਸਾਇੰਸ ਰਾਹੀ ਲੱਭਣ ਕਾਰਨ ਹੀ ਸਥਾਪਿਤ ਹੋ ਸਕੇ ਹਨ। ਵਿਗਿਆਨ ਦੀਆਂ ਖੋਜਾਂ ਤੇ ਕਾਢਾਂ ਮੁਨੱਖਤਾ ਦੇ ਚੰਗੇ ਵਿਕਾਸ ਤੇ ਵਾਧੇ ਲਈ ਹੁੰਦੀਆਂ ਹਨ।ਵਿਸ਼ਵ ਵਿਗਿਆਨੀ ਆਪਣੀ ਸਖਤ ਮਾਨਸਿਕ ਤੇ ਸਰੀਰਕ ਕਿਰਤ ਸ਼ਕਤੀ ਨਾਲ ਮੁਨੱਖਤਾ ਨੂੰ ਮਹਾਨ ਖੋਜਾਂ ਤੇ ਕਾਢਾਂ ਦੀ ਮਹਾਨ ਦੇਣ ਪ੍ਰਦਾਨ ਕਰਦੇ ਹਨ।ਅੱਗੋਂ ਸੱਤਾ ਦੇ ਰਹਿਬਰਾਂ ਨੇ ਸੋਚਣਾ ਹੁੰਦਾ ਹੈ ਕਿ ਇਹਨਾਂ ਖੋਜਾਂ ਤੇ ਕਾਢਾਂ ਅਤੇ ਉਸ ਦੀ ਵੱਖ-2 ਖੇਤਰਾਂ 'ਚ ਹੁੰਦੀ ਵਰਤੋਂ ਨੂੰ ਮੁਨੱਖਤਾ ਦੀ ਭਲਾਈ ਲਈ ਵਰਤਣਾ ਹੈ ਜਾਂ ਮੁਨਾਫੇ ਦੇ ਸੰਦ ਵਜੋਂ ।


ਤਾਜ਼ਾ ਖੋਜ ਅਨੁਸਾਰ ਸਵਿੱਟਜ਼ਰਲੈਂਡ ਸਥਿਤ ਯੂਰਪੀਅਨ ਸੈਂਟਰ ਫਾਰ ਨਿਊਕਲੀਅਰ ਰਿਸਰਚ ਦੇ ਵਿਗਿਆਨੀਆਂ ਨੇ 5 ਦਹਾਕਿਆਂ ਦੀ ਸਖਤ ਮਿਹਨਤ ਸਦਕਾ ਹੱਥ ਨਾ ਆਉਣ ਵਾਲੇ ਹਿਗਸ ਬੋਸੋਨ ਜਾਂ ਗਾੱਡ ਪਾਰਟੀਕਲ ਨਾਂ ਦੇ ਸਭ ਤੋਂ ਛੋਟੇ ਉਪ ਪ੍ਰਮਾਣੂ ਸੂਖਮ ਕਣ ਨੂੰ ਲੱਭ ਲੈਣ ਦੀ ਘੋਸ਼ਣਾ ਕੀਤੀ ਹੈ।ਇਸ ਕਣ ਦਾ ਭਾਰ 125 ਗਿਗਾਇਲੈਕਟ੍ਰਾਨ ਬੋਲਟ ਹੈ।ਦੁਨੀਆ ਭਰ ਦੇ ਵਿਗਿਆਨੀਆਂ ਨੇ ਜੇਨੇਵਾ ਵਿਚ 10 ਅਰਬ ਡਾਲਰ ਦੀ ਲਾਗਤ ਨਾਲ 27 ਕਿਲੋਮੀਟਰ ਲੰਬੀ ਗੋਲਾਕਾਰ ਸੁਰੰਗ ਬਣਾਈ ਜਿਸਨੂੰ ਲਾਰਜ ਹੈਡ੍ਰਾਨ ਕਾਲਾਇਡਰ ਕਿਹਾ ਗਿਆ।ਕਾਲਾਇਡਰ'ਚ ਪ੍ਰੋਟੋਨਸ ਨੂੰ ਰੋਸ਼ਨੀ ਦੀ ਰਫ਼ਤਾਰ ਨਾਲ ਦੋੜਾਕੇ ਆਪਸ ਵਿਚ ਟਕਰਾਇਆਂ ਗਿਆ।ਟੱਕਰ ਨਾਲ ਜੋ ਐਨਰਜੀ(ਊਰਜਾ )ਪੈਦਾ ਹੋਈ ,ਇਸ ਵਿਚ ਕੋਈ ਕਣ ਵਜੂਦ ਵਿਚ ਆਇਆ ਤਦ ਅਜਿਹੇ ਸੰਕੇਤ ਮਿਲੇ ਕਿ ਗਾੱਡ ਪਾਰਟੀਕਲ ਵੀ ਪੈਦਾ ਹੋਇਆ ਹੈ।ਵਜੂਦ ਵਿਚ ਆਉਣ ਤੇ ਹੀ ਹਿਗਸ ਬੋਸੋਨ ਖਤਮ ਹੋ ਗਿਆ।ਉਸਦੇ ਪਿੱਛੇ ਕੇਵਲ ਸੰਕੇਤ ਵਜੋ ਕੁਝ ਨਿਸ਼ਾਨ ਹੀ ਬਚੇ।ਵਿਗਿਆਨੀਆਂ ਨੂੰ ਇਹਨਾਂ ਸੰਕੇਤਾਂ ਤੋਂ ਨੇੜੇ ਭਵਿੱਖ'ਚ ਚੰਗੀਆਂ ਉਮੀਦਾਂ ਹਨ।ਠੋਸ ਸਬੂਤ ਲੱਭਣੇ ਹਾਲੇ ਬਾਕੀ ਹਨ ।ਹਿਗਸ ਬੋਸੋਨ ਨੂੰ ਹੁਣ ਤੱਕ ਪ੍ਰਯੋਗਾ ਰਾਹੀ ਸਾਬਿਤ ਨਹੀਂ ਕੀਤਾ ਜਾ ਸਕਿਆਂ ਸਿਰਫ ਮੋਜੂਦਗੀ ਦੇ ਸੰਕੇਤ ਮਿਲੇ ਸਨ।ਇਸ ਦੀ ਮੋਜੂਦਗੀ ਦੇ ਠੋਸ ਸਬੂਤ ਮਿਲਣ ਤੇ ਹੀ ਇਹ ਸਵਾਲ ਸੁਲਝਾਏ ਜਾ ਸਕਣਗੇ ਕਿ ਕਣਾਂ ਵਿਚ ਭਾਰ ਕਿਂਉ ਹੁੰਦਾ ਹੈ ? 13 ਅਰਬ 70 ਕਰੋੜ ਸਾਲ ਪਹਿਲਾਂ ਮਹਾਂਵਿਸਫੋਟ (ਬਿੱਗ ਬੈਂਗ) ਨਾਲ ਬ੍ਰਹਿਮੰਡ ਦੀ ਉਤਪੱਤੀ ਕਿਵੇਂ ਹੋਈ ? ਤਾਰੇ ਤੇ ਗ੍ਰਹਿ ਜੀਵਨ ਨਿਰਮਾਣ ਲਈ ਇਕ ਦੂਜੇ ਨਾਲ ਕਿਵੇਂ ਜੁੜੇ ? ਕੁੱਲ ਖੋਜ ਬਾਰੇ ਸਰਨ ਦੇ ਮਹਾਂ ਨਿਰਦੇਸ਼ਕ ਡਾ: ਰਾੱਲਫ਼ ਮੁਤਾਬਿਕ ਫਿਲਹਾਲ "ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਖੋਜਿਆਂ ਗਿਆ ਕਣ ਸਟੈਡਰਡ ਮਾਡਲ ਦੇ ਮੁਤਾਬਿਕ ਹਿਗਸ ਬੋਸੋਨ ਹੈ ਜਾ ਕੋਈ ਇਕਦਮ ਨਵਾਂ ਕਣ ।ਉਹਨਾਂ ਮੁਤਾਬਿਕ ਹਾਲੇ ਇਹ ਦਾਅਵਾ ਨਹੀ ਕੀਤਾ ਜਾ ਸਕਦਾ ਕਿ ਇਹ ਇਕ ਅਲੱਗ ਕਣ ਹੈ ਜਾਂ ਅਜੇ ਤੱਕ ਨਹੀ ਖੋਜੇ ਜਾ ਸਕੇ ਕਣਾਂ ਚੋਂ ਪਹਿਲਾ ਕਣ ਹੈ।''


ਹਿਗਸ ਬੋਸੋਨ ਦੇ ਸਿਧਾਂਤ ਦਾ ਪ੍ਰਤੀਪਾਦਨ ਬਰਾਤਨੀਆਂ ਦੇ ਵਿਗਿਆਨੀ ਪ੍ਰੋਫੈਸਰ ਪੀਟਰ ਹਿਗਸ ਨੇ 1960 'ਚ ਕੀਤਾ।ਪੀਟਰ ਹਿਗਸ ਨੇ 1965 ਵਿਚ "ਗਾੱਡ ਪਾਰਟੀਕਲ'' ਵਿਚਾਰ ਪੇਸ਼ ਕੀਤਾ । ਭਾਰਤੀ ਵਿਗਿਆਨੀ ਸਤਿੰਦਰ ਨਾਥ ਬੋਸ ਜੋ ਆਈਨਸਟਾਇਨ ਦੇ ਸਮਕਾਲੀ ਸਨ ਤੇ ਪੀਟਰ ਹਿਗਸ ਦੀ ਇਸ ਖੇਤਰ 'ਚ ਮਹੱਤਵਪੂਰਨ ਦੇਣ ਸਦਕਾ ਇਸਨੂੰ 'ਹਿਗਸ ਬੋਸੋਨ' ਵੀ ਕਿਹਾ ਜਾਂਦਾ ਹੈ ।ਹਿਗਸ ਬੋਸੋਨ ਦੇ ਸਿਧਾਂਤ ਅਨੁਸਾਰ ਖਾਲੀ ਜਗਾ ਵਿਚ ਇਕ ਫੀਲਡ ਬਣਿਆ ਹੋਇਆ ਹੈ ਤੇ ਜਿਸਨੂੰ ਹਿਗਸ ਫੀਲਡ ਕਿਹਾ ਜਾਦਾ ਹੈ ਤੇ ਇਸ ਵਿਚਲੇ ਕਣਾਂ ਨੂੰ ਹਿਗਸ ਬੋਸੋਨ।ਇਸ ਸਿਧਾਂਤ ਅਨੁਸਾਰ ਹਿਗਸ ਬੋਸੋਨ ਉਹ ਕਣ ਹੈ ਜੋ ਪਦਾਰਥ ਨੂੰ ਮਾਸ ਪ੍ਰਦਾਨ ਕਰਦਾ ਹੈ।ਇਹ ਮੂਲ ਕਣ ਹੈ ਜਿਸਦਾ ਇਕ ਫੀਲਡ ਹੈ ਜੋ ਬ੍ਰਹਿਮੰਡ ਵਿਚ ਹਰ ਜਗਾ ਮੋਜੂਦ ਹੈ ਜਦ ਦੂਸਰਾ ਕੋਈ ਕਣ ਇਸ ਫੀਲਡ'ਚੋ ਗੁਜ਼ਰਦਾ ਹੈ ਤਾਂ ਰੁਕਾਵਟ ਪੈਦਾ ਕਰਦਾ ਹੈ ।ਜਿਸਤੋਂ ਉਸਨੂੰ ਮਾਸ ਪ੍ਰਦਾਨ ਹੁੰਦਾ ਹੈ।ਪ੍ਰਤੂੰ ਇਸਦੇ ਹੋਣ ਦੇ ਪ੍ਰਯੋਗਾਤਮਕ ਸਬੂਤ ਚਾਹੀਦੇ ਹਨ।ਤਾਜ਼ਾਂ ਪ੍ਰਯੋਗਾਂ ਨੇ ਇਸੇ ਕਣ ਦੇ ਸੰਕੇਤਾਂ ਦੀ ਘੋਸ਼ਣਾਂ ਕੀਤੀ ਹੈ।

ਇਸ ਮੱਤਵਪੂਰਨ ਖੋਜ ਸਦਕਾ ਸਿਸ਼੍ਰਟੀ ਦੇ ਰਹੱਸਾਂ ਦੇ ਅਹਿਮ ਖੁਲਾਸੇ ਹੋ ਸਕਣਗੇ।ਇਕ ਅੰਦਾਜ਼ੇ ਮੁਤਾਬਿਕ ਤਾਂ ਇਸ ਕਣ ਦੀ ਲੱਭਤ ਨਾਲ ਕੋਈ ਵੀ ਬਿਮਾਰੀ ਲਾ- ਇਲਾਜ ਨਹੀਂ ਹਵੇਗੀ।ਪਿਛਲੇ 100 ਸਾਲਾਂ ਦੀ ਇਸ ਸਭ ਤੋ ਅਹਿਮ ਖੋਜ ਨਾਲ ਯੂਨੀਵਰਸ ਦੇ ਰਹੱਸਾਂ ਦੇ ਖੁਲਾਸਿਆਂ ਤੋਂ ਇਲਾਵਾਂ ਇਹ ਖੋਜ ਪੁਲਾੜ ਤਕਨੀਕ, ਨੈਨੋ ਤਕਨੀਕ , ਇੰਟਰਨੈਂਟ, ਮੈਨੂਫੈਕਚਰਿੰਗ ਤੇ ਹੋਰ ਅਨੇਕਾਂ ਖੇਤਰਾਂ ਲਈ ਲਾਹੇਵੰਦ ਸਾਬਿਤ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ।


ਪਦਾਰਥ ਦੇ ਸੂਖਮ ਤੋਂ ਸੂਖਮ ਅਤੇ ਵਿਰਾਟ ਤੋਂ ਵਿਰਾਟ ਤੱਤਾਂ ਦੇ ਰਹੱਸ ਅਨੰਤ ਹਨ ਤੇ ਇਸ ਕਾਰਨ ਸਾਇੰਸ ਕਦੇ ਵੀ ਆਖਰੀ ਸੱਚ ਤੱਕ ਪਹੁੰਚਣ ਦਾ ਦਾਅਵਾ ਨਹੀਂ ਕਰਦੀ ।ਪ੍ਰੰਤੂ ਜਦ ਵਿਗਿਆਨਿਕ ਖੋਜਾਂ ਤੇ ਕਾਢਾਂ ਨੂੰ ਸਮਾਜਿਕ ਵਰਤਾਰੇ ਦੇ ਵਿਚਾਰਧਾਰਕ ਸਿਆਸੀ ਖੇਤਰ ਵਿਚ ਵਰਤਿਆਂ ਜਾਂਦਾ ਹੈ ਤਦ ਬਹੁਤੇ ਵਿਚਾਰਕ ਆਪਣੀ ਜਮਾਤ ਦੇ ਹਿੱਤ ਪੂਰਨ ਖਾਤਰ ਇਸਦੇ ਅੰਤਰਮੁਖੀ ,ਸੰਕੀਰ ,ਸਤਹੀ ਤੇ ਤਰਕ ਵਿਹੂਣੇ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਹਨ।ਅਜਿਹੇ ਨਜ਼ਰੀਏ ਦੇ ਮਾਲਕ ਵਿਚਾਰਕ ਸਮਾਜ ਅੰਦਰ ਬੇਲੋੜੇ ਭਰਮ ਪੈਦਾ ਕਰਨ ਦੇ ਜ਼ਿਮੇਵਾਰ ਹੁੰਦੇ ਹਨ।ਪਿਛਾਂਹਖਿੱਚੂ ਤੇ ਲੋਟੂ ਤਾਕਤਾਂ ਅਜਿਹੇ ਅੰਧ ਵਿਸ਼ਵਾਸ਼ੀ ਤੇ ਲੁੱਟਪ੍ਰਸਤ ਵਿਚਾਰਾ ਨੂੰ ਪੱਠੇ ਪਾਉਦੀਆਂ ਹਨ।ਵਿਚਾਰਵਾਦੀਏ ਆਪਣੀ ਇਤਿਹਾਸਕ ਖਸਲਤ ਮੁਤਾਬਕ ਪਦਾਰਥਵਾਦ, ਵਿਗਿਆਨ ,ਮਾਰਕਸਵਾਦ ਤੇ ਹੋਰ ਤਰਕਵਾਦੀ ਸੱਚਾਈਆਂ ਖਿਲਾਫ ਵਿਸ਼ਵ ਪੱਧਰ ਤੇ ਹੋ-ਹੱਲਾ ਮਚਾਉਂਦੇ ਹਨ।ਉਹਨਾ ਦਾ ਇਹ ਹੋਛਾਪਣ ਉਹਨਾ ਦੇ ਸਤਹੀ ਤੇ ਅੰਧਵਿਸ਼ਵਾਸੀ ਗਿਆਨ ਦਾ ਹੀ ਨਮੂਨਾ ਹੁੰਦਾ ਹੈ।ਤਾਜ਼ਾ ਖੋਜ਼ ਦੌਰਾਨ ਦੁਨੀਆਂ ਭਰ ਦੇ ਵਿਚਾਰਵਾਦੀਏ ਤੇ ਸਧਾਰਨ ਲੋਕ 'ਗਾੱਡ ਪਾਰਟੀਕਲ' ਦੇ ਨਾਮ ਨਿਰਧਾਰਤ ਚਿੰਨ੍ਹਾਤਮਕ ਸੰਕਲਪ ਨੂੰ 'ਰੱਬ' ਦੀ ਪ੍ਰਾਪਤੀ ਹੀ ਸਮਝਦੇ ਹਨ।ਕੀ ਭਵਿੱਖ'ਚ ਇਤਿਹਾਸ ਬਾਰੇ ਰੱਬ ਦੀ ਵਿਆਖਿਆਂ ਇਹ ਕਰਨਗੇ ਕਿ "ਰੱਬ'' ਨੂੰ ਦੁਨੀਆਂ ਭਰ ਦੇ 10 ਹਜ਼ਾਰ ਵਿਗਿਆਨੀਆਂ ਨੇ ਜੇਨੇਵਾ ਵਿਖੇ 27 ਕਿਲੋਮੀਟਰ ਦੀ ਸੁਰੰਗ'ਚੋ ਪਦਾਰਥ ਉਪਰ ਵਿਗਿਆਨਕ ਖੋਜਾਂ ਦੌਰਾਨ "ਲੱਭ'' ਕੇ ਲਿਆਂਦਾ ? ਖੈਰ ! ਇੱਥੇ ਦੁਨੀਆਂ ਭਰ ਦੀਆਂ ਪੂੰਜੀਵਾਦੀ ਤਾਕਤਾਂ ਇਸ ਖੋਜ ਤੋਂ ਪ੍ਰਪਾਤ ਸਿਟਿਆਂ ਨੂੰ ਵੱਖ-2 ਖੇਤਰਾਂ 'ਚ ਪ੍ਰਯੋਗ ਕਰਕੇ ਉਸਦੇ ਭਵਿੱਖਤ ਮੁਨਾਫਿਆਂ ਦੀਆ ਵਿਉਤਾਂ ਤੈਅ ਕਰੀ ਬੈਠੀਆਂ ਹਨ।ਇਹ ਇਸਦੇ ਇਤਿਹਾਸਕ ਕਿਰਦਾਰ ਤੋਂ ਵੀ ਸਾਫ਼ ਜ਼ਾਹਰ ਹੈ ਕਿ ਪੈਦਾਵਰੀ ਅਮਲ'ਚ ਲੱਗੇ ਕਿਰਤੀਆਂ ਦੇ ਵੱਡੇ ਹਿੱਸੇ ਨੂੰ ਆਪਣੇ ਪਿਛਾਖੜੀ ਵਿਚਾਰਾਂ ਨਾਲ ਨਰੜਕੇ ਵਿਗਿਆਨ ਦੀਆਂ 'ਬਰਕਤਾ' ਨੂੰ ਆਪਣੇ ਤੇ ਆਪਣੇ ਨੇੜਲਿਆਂ ਦੀ ਝੋਲੀ ਕਿਵੇਂ ਪਾਉਣਾ ਹੈ।ਦੂਸਰਾ ਪੂੰਜੀਵਾਦ ਦੇ ਵਿਸ਼ਵ ਮੰਦਵਾੜੇ ਦੇ ਦੌਰ 'ਚੋ ਗੁਜਰਦੇ ਵਿਸ਼ਵ ਪੂੰਜੀਵਾਦੀਆਂ ਨੂੰ ਵਕਤੀ ਤੌਰ ਤੇ ਮਾਰਕਸਵਾਦੀ ਤੇ ਹੋਰ ਅਗਾਂਹਵਧੂ ਹਿੱਸਿਆ ਉੱਪਰ ਚਿਕੱੜ ਉਛਾਲੀ ਕਰਨ ਤੇ ਵਿਸ਼ਵ ਜਨਤਕ ਰਾਏ ਨੂੰ ਆਪਣੇ ਪੱਖ'ਚ ਭਗਤਾਉਦਿਆਂ ਇਸ ਖੋਜ ਨੂੰ ਪੁਲਾੜ, ਇੰਟਰਨੈਂਟ,ਨੈਨੋ ਤਕਨੀਕ ,ਸੰਸਾਰ ਸਾਧਨਾ ਤੇ ਹੋਰ ਅਨੇਕਾਂ ਖੇਤਰਾ 'ਚ ਵਰਤ ਕੇ ਵਿਸ਼ਵ ਪਧੱਰ ਤੇ ਲੁੱਟ ਦਾ ਇਕ ਨਵਾਂ ਕਾਂਢ ਰਚਾਇਆ ਜਾਵੇਗਾ ।ਸੰਕਟ ਮੂੰਹ ਆਏ ਪੂੰਜੀਵਾਦ ਲਈ ਇਹ ਵਕਤੀ ਠੁੰਮਣਾ ਹੋ ਸਕਦਾ ਹੈ ਪਰ ਉਸਦੇ ਅਸਾਧ ਰੋਗ ਦਾ ਸਥਾਈ ਇਲਾਜ ਨਹੀਂ।

 ਇੱਥੇ ਮਾਰਕਸਵਾਦੀ ,ਪਦਾਰਥਵਾਦੀ ਤੇ ਤਰਕਵਾਦੀ ਅਗਾਂਹਵਧੂ ਹਿੱਸਿਆਂ ਵਿਚ ਇਕ ਹਿੱਸਾ ਉਹ ਹੈ ਜੋ ਇਸ ਖੋਜ ਨੂੰ ਲੈ ਕੇ ਦੁਚਿੱਤੀ ਤੇ ਬੁਖਲਾਹਟ'ਚ ਹੈ।ਅਜਿਹਾ ਤੱਥਾਂ ਬਾਰੇ , ਵਿਗਿਆਨ ਬਾਰੇ ਸਹੀ ਤੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਤੇ ਦੂਸਰਾ ਰੂੜ ਹੋ ਚੁੱਕੇ ਰਵਾਇਤੀ ਸੰਕਲਪਾਂ ਕਾਰਨ ਵਾਪਰਦਾ ਹੈ ।ਉਸਨੂੰ ਪਦਾਰਥਵਾਦੀ ਵਿਗਿਆਨ ਵਿਚਾਰਧਾਰਾ ਦੇ ਖਤਮ ਹੋਣ ਦਾ ਡਰ ਤੇ ਹਰ ਘਟਨਾ ਨੂੰ ਛੀਅ ਤੇ ਅਮਰੀਕਾ ਦੀ ਸਾਜਿਸ਼ ਹੀ ਲੱਗਦਾ ਹੈ। ਨਵੀਆਂ ਘਟਨਾਵਾਂ ਤੇ ਖੋਜਾਂ ਨੂੰ ਮਾਰਕਸਵਾਦੀ ਵਿਗਿਆਨਕ ਸੱਚ ਨਾਲ ਮੇਲਣ ਦੀ ਕੰਮਜ਼ੋਰੀ ਤੇ ਇਸ ਵਿਗਿਆਨ ਨੂੰ ਖੋਜਾਂ ਨਾਲ ਹੋਰ ਅਮੀਰ ਕਰਨ ਤੇ ਚੰਗੇਰੇ ਸਮਾਜ ਲਈ ਇਸਦੀਆਂ ਨਵੀਆਂ ਪੱਦਤੀਆਂ ਤੇ ਰਚਨਾਵਾਂ ਨੂੰ ਵਿਕਸਤ ਕਰਨ ਦੀ ਘਾਟ ਹੀ ਅਜਿਹੇ ਵਤੀਰੇ ਦਾ ਕਾਰਨ ਬਣਦੀਆਂ ਹਨ।

ਦੂਸਰੇ ਉਹ ਹਿੱਸੇ ਹਨ ਜੋ ਇਸ ਖੋਜ ਦੀ ਆਮਦ ਨੂੰ 'ਜੀ ਆਇਆ'ਆਖਦੇ ਹਨ ।ਇਸਨੂੰ ਪਦਾਰਥਵਾਦੀ ਵਿਗਿਆਨਕ ਧਾਰਾ ਦੀ ਅਮੀਰੀ ਤੇ ਸੱਚ ਦੇ ਵੱਧ ਪ੍ਰੋੜ ਹੋਣ ਦੇ ਰੂਪ ਵਿਚ ਦੇਖ ਰਹੇ ਹਨ।ਇਸੇ ਦੌਰਾਨ ਨਵੇਂ ਤੱਥਾਂ ਦੇ ਸਾਹਮਣੇ ਆਉਣ ਤੇ ਵਿਸ਼ਵ ਭਰ'ਚ ਵੱਖ-2 ਪੱਧਰ ਤੇ ਬਹਿਸ ਦੇ ਨਵੇਂ ਕੇਂਦਰ ਸਥਾਪਿਤ ਹੋਣਗੇ ।ਜੋ ਚੇਤੰਨਤਾ ਦੇ ਵਿਸਥਾਰ ਲਈ ਧਰਾਤਲ ਮੁੱਹਈਆ ਕਰਨਗੇ।ਅਜਿਹੇ ਵਿਚ ਦੁਨੀਆ ਭਰ ਦੀਆਂ ਮੁਨੱਖਤਾਪੱਖੀ ਅਗਾਂਹਵਧੂ ਹਿੱਸਿਆਂ ਨੂੰ ਅਸਲ ਵਿਗਿਆਨਕ ਸੱਚ ਨੂੰ ਹੂ-ਬ-ਹੂ ਵੱਡੇ ਲੋਕ ਹਿੱਸੇ ਤੱਕ ਲਿਜਾਣਾ ਚਾਹੀਦਾ ਹੈ।ਚੇਤੰਨ ਲੋਕਾਂ ਨੂੰ ਵਿਗਿਆਨਕ ਚੇਤੰਨਤਾ ਦੇ ਪ੍ਰਸਾਰ ਲਈ ਵਿਗਿਆਨਕ ਸੱਚਾਈਆਂ ਨੂੰ ਘੜ ਭੰਨ ਕੇ ਆਪਣੇ ਸੰਸਥਾਗਤ ਉਦੇਸ਼ਾ ਦੇ ਮੇਚ ਕਰਨ ਦੀ ਤਿਕੜਮਬਾਜ਼ੀ ਤੋਂ ਦੂਰ ਰੰਿਹੰਦਿਆਂ ਉਹਨਾਂ ਅੰਦਰ ਹਰ ਤਰਾਂ ਦੇ ਵਿਗਿਆਨ ,ਵਰਤਾਰਿਆਂ ਤੇ ਧਾਰਨਾਵਾਂ ਨੂੰ ਸਮਝਣ ਦਾ ਸਵੈ-ਨਿਰਭਰਤਾ ਤੇ ਅਲੋਚਨਾਤਮਕ ਨਜ਼ਰੀਆ ਪੈਦਾ ਕਰਨਾ ਚਾਹੀਦਾ ਹੈ।ਰਵਾਇਤੀ ਕਿਸਮ ਦੇ ਆਰਥਿਕਤਾਵਾਦੀ-ਸੁਧਾਰਵਾਦੀ ਮੰਗਾਂ-ਮਸਲਿਆਂ ਤੋਂ ਲਾਂਭੇ ਹੋ ਕੇ ਫ਼ਲਾਸਫੀਕਲ ਤੇ ਵਿਗਿਆਨਕ ਮਸਲਿਆਂ ਨੂੰ ਪ੍ਰਚਾਰ ਪ੍ਰਾਪੇਗੰਡਾ ਰਾਹੀ ਵੱਡੇ ਲੋਕ ਹਿੱਸੇ ਤੱਕ ਲਿਜਾਕੇ ਭਾਰਤੀ ਲੋਕਾਂ ਦੀ ਬੌਧਿਕ ਕੰਮਜ਼ੋਰੀ ਦੂਰ ਕੀਤੀ ਜਾ ਸਕਦੀ ਹੈ ।ਅਜਿਹੇ ਔਖੇ ਤੇ ਦੁਰਰਸ ਕਾਰਜ ਭਾਰਤੀ ਲੋਕਾਂ ਦੀ ਬੌਧਿਕ ਤੰਦਰੁਸਤੀ ਦਾ ਉਸਾਰ ਬਣਨਗੇ ।


ਅਗਾਂਹਵਧੂ ਹਿੱਸਿਆਂ ਨੂੰ ਤਾਜ਼ਾ ਖੋਜ ਨਾਲ ਵਿਗਿਆਨ ਤੇ ਫ਼ਲਸਫਾ ਕਿੰਨਾ ਤੇ ਕਿਵੇਂ ਅਮੀਰ ਬਣਿਆ ਅਤੇ ਇਹ ਖੋਜ ਦੇ ਸਿੱਟੇ ਮਨੁਖੱਤਾ ਦੀ ਭਲਾਈ ਲਈ ਕਿਵੇਂ ਵਰਤੇ ਜਾ ਸਕਦੇ ਹਨ,ਦਾ ਮਾਡਲ ਪੇਸ਼ ਕਰਨ ਦਾ ਜੁੰਮਾ ਉਟਣਾ ਪਵੇਗਾ। ਤੁਲਨਾ'ਚ ਇਹ ਵੀ ਦਿਖਾਉਣਾ ਪਵੇਗੇ ਕਿ ਦੁਨੀਆਂ ਭਰ ਦੀਆਂ ਪੂੰਜੀਵਾਦੀ ਤਾਕਤਾਂ ਇਹਨਾਂ ਖੋਜਾਂ ਨੂੰ ਕਿਹੜੇ ਵਰਗ ਦੇ ਹਿੱਤਾਂ ਲਈ ਵਰਤ ਰਹੀਆਂ ਹਨ।ਸੋ ਦੇਖਣਾ ਇਹ ਹੋਵੇਗਾ ਕਿ ਵਿਸ਼ਵ ਪੱਧਰ ਤੇ ਜਗਿਆਸਾ, ਬਹਿਸ ਤੇ ਹੈਰਾਨਗੀ ਭਰੇ ਮਾਹੌਲ ਅੰਦਰ ਕਿਹੜੀਆਂ ਅਗਾਂਹਵਧੂ ਤਾਕਤਾਂ ਵੱਧ ਗੰਭੀਰਤਾ ਨਾਲ ਭਰਮ ਨੂੰ ਤੋੜਨ ਤੇ ਵਿਗਿਆਨਕ ਯਥਾਰਥ ਨੂੰ ਲੋਕਾਈ ਤੱਕ ਲਿਜਾਣ'ਚ ਕਿੰਨਾਂ ਕੁ ਸਫ਼ਲ ਹੁੰਦੀਆਂ ਹਨ।

ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ।

4 comments:

  1. ਮਨਦੀਪ ਹੋਰਾਂ ਦਾ ਇਹ ਲੇਖ 'ਰੱਬ ਦੀ ਖੋਜ ਦਾ ਚਿੱਟਾ ਝੂਠ' ਬਹੁਤ ਪਸੰਦ ਆਇਆ। ਹਾਲ ਹੀ ਵਿਚ ਹੋਈ ਇਸ ਖੋਜ ਹਿਗਸ ਬੋਸੋਨ ਪਾਰਟੀਕਲ ਜਾਂ ਜਿਸ ਨੂੰ ਚੁਟਕਲੇ ਵਜੋਂ 'ਗੌਡਡੈਮ ਪਾਰਟੀਕਲ' ਤੇ ਬਾਅਦ ਵਿਚ 'ਡੈਮ'ਹਟਾ ਕੇ ਕੱਲਾ 'ਗੌਡ ਪਾਰਟੀਕਲ' ਕਿਹਾ ਜਾਣ ਲੱਗਾ, ਬਾਰੇ ਬਹੁਤ ਵਧੀਆ, ਸਮਝ ਆਉਣ ਵਾਲੇ ਤਰੀਕੇ ਨਾਲ ਦੱਸਿਆ ਹੈ। ਇਸ ਛੋਟੀ ਰਚਨਾ ਵਿਚ ਉਨ੍ਹਾਂ ਬਹੁਤ ਸਾਰੇ ਧਿਆਨ ਦੇਣ ਵਾਲੇ ਨੁਕਤੇ ਪੇਸ਼ ਕੀਤੇ ਹਨ, ਜਿਵੇਂ ਕਿ ਅਮੀਰ ਜਮਾਤ ਵਲੋਂ ਵਿਗਿਆਨਕ ਖੋਜਾਂ ਦੀ ਵਰਤੋਂ ਨਾਲ ਆਪਣੀਆਂ ਜੇਬਾਂ ਭਰਨ ਲਈ ਕਿਸ ਤਰ੍ਹਾਂ ਆਮ ਲੋਕਾਂ ਨੂੰ ਧਾਰਮਿਕ ਚੱਕਰਾਂ ਰਾਹੀਂ ਮੂਰਖ ਬਣਾਇਆ ਜਾਂਦਾ ਹੈ ਆਦਿ। ਜਿਹੜੀ ਗੱਲ ਮੈਨੂੰ ਜ਼ਿਆਦਾ ਮਹੱਤਵਪੂਰਨ ਲੱਗੀ ਉਹ ਹੈ ਉਨ੍ਹਾਂ ਵਲੋਂ ਆਪਣੇ ਲੋਕਾਂ ਵਿਚ 'ਬੌਧਿਕ ਕੰਮਜ਼ੋਰੀ' ਜਾਂ ਜਿਹਨੂੰ 'ਬੌਧਿਕ ਗਰੀਬੀ' ਗਰੀਬੀ ਵੀ ਕਿਹਾ ਜਾ ਸਕਦਾ ਹੈ, ਨੂੰ ਦੂਰ ਕਰਨ ਗੰਭਿਰ ਯਤਨ ਕਰਨ ਦੀ ਲੋੜ। ਇਸ ਲੇਖ ਲਈ ਮੈਂ ਮਨਦੀਪ ਹੋਰਾਂ ਨੂੰ ਵਧਾਈ ਦਿੰਦਾ ਹਾਂ ਤੇ ਧੰਨਵਾਦ ਵੀ ਕਰਦਾ ਹਾਂ। ਸਾਡੇ ਪੰਜਾਬੀ ਭਾਈਚਾਰੇ ਵਿਚੋਂ ਘੋਰ ਬੌਧਿਕ ਗਰੀਬੀ ਅਜਿਹੀਆਂ ਲਿਖਤਾਂ ਨਾਲ ਹੀ ਘਟਾਈ ਜਾ ਸਕੇਗੀ। - ਸਾਧੂ ਬਿਨਿੰਗ

    ReplyDelete
  2. ਅਸਲ ਵਿਚ ਮੂਰਖ ਤੇ ਜਾਲ ਕਿਸਮ ਦੇ ਲੋਕ, ਹਰ ਬਾਤ ਨੂਮ ਬਤੰਗੜ ਬਣਾ ਕੇ ਆਪਣੀ ਵਾਹ ਵਾਹ ਖਟਣੀ ਚਹੁੰਦੇ ਹਨ, ਨਾ ਉਹਨਾਂ ਨੂਮ ਸਾਇੰਸ ਦਾ ਪਤਾ ਹੈ, ਨਾ ਕਿ ਸਾਇਂਸਦਾਨ ਕੀ ਹੁੰਦਾ ਹੈ। ਿੲਕ ਐਸੇ ਬੇਵਕੂਫ ਨੇ ਸਵਾਲ ਕੀਤਾ, ਕਿ ਸਿਖਾਂ ਨੇ ਇਕ ਵੀ ਸਾਇਂਸਦਾਨ ਪੈਦਾ ਨਹੀਂ ਕੀਤਾ। ਮੈਂ ਐਸੇ ਿੲਕ ਆਦਮੀ ਨਾਲ ਪਹਿਲੇ ਗਲਬਾਤ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੇਰੇ ਦੁਆਰਾ ਉਠਾਏ ਗਏ ਸਵਾਲਾਂ ਦਾ ਜਵਾਬ ਦੇਣ ਦੀ ਜਗਾ ਉਹ ਊਲ ਜਲੂਲ ਮਾਰੇ ਜਾਵੀ, ਬਾਦ ਵਿਚ ਪਤਾ ਲਗਿਆ ਕਿ ਜਨਾਬ ਹੁਰੀਂ ਤਾਂ ਅੰਗਰੇਜੀ ਜਾਣਦੇ ਹੀ ਸਨ ਜਦਕਿ ਮੈਂ ਅੰਗਰੇਜੀ ਵਿਚ ਲਿਖ ਰਿਹਾ ਸਾਂ। ਮੂਰਖਾਂ ਦੇ ਸਵਰਗ ਦੇ ਇਹ ਰਾਹੀ, ਇੰਝ ਗਲਾਂ ਕਰਨਗੇ ਜਿਵੇਂ ਦੁਨੀਆਂ ਚਲ ਹੀ ਉਹਨਾਂ ਆਸਰੇ ਰਹੀ ਹੈ। ਸਾਿੲਂਸ ਦੀ ਗਲ ਕਰਨ ਵਾਲੇ ਇਹਨਾਂ ਨੂੰ ਪੁਛੋ ਕੀ ਪੜਿਆ ਹੈ ਜੀ ਬੀ ਏ ਕੀਤੀ ਹੈ ਜਾਂ ਮੈਂ ਿੲਕ ਐਲਕਟਰੀਸ਼ਨ ਹਨ( ਅਕਸਰ ਥਰਡ ਡਿਵੀਜਨ ਲੈਣ ਵਾਲੇ) , ਆਦਿ ਆਦਿ। ਗੁਰਦਆਰੇ ਨਹੀਂ ਸਾਨੂੰ ਸਕੂਲ ਬਣਾਉਣੇ ਚਾਹੀਦੇ ਹਨ, ਠੀਕ ਹੈ ਸਾਨੂੰ ਸਕੂਲ ਬਣਾਉਣੇ ਚਾਹੀਦੇ ਹਨ ਪਰ ਗੁਰਦੁਆਰੇ ਕਿਉਂ ਨਹੀਂ ਬਈ?ਤੁਹਾਡਾ ਅਸਲ ਮਸਲਾ ਤਾਂ ਗੁਰੁਦੁਆਰੇ ਨਾਲ ਹੈ, ਦਸੋ ਜੇ ਇਕ ਵੀ ਸਕੂਲ ਬਣਾਇਆ ਹੈ, ਤੁਸੀਂ ਤਾਂ। ਇਹ ਲੋਕ ਹੈਨ ਕਿੰਨੇ ਕੁ, ਅਸਟਰੇਲੀਆ ਵਿਚ ਪੰਜਾਬੀਆਂ ਦੀ ਗਿਣਤੀ ੭੧੦੦੦(ਸਿਖ ੭੨੦੦੦ ਤੋਂ ਜਿਆਦਾ) ਤੋਂ ਉਤੇ ਹਨ ਪਰ ਕੋਈ ੮੦੦ ਦੇ ਕਰੀਬ ਹਨ ਜਿਨਾਂ ਨੇ ਆਪਣੇ ਆਪ ਨੂੰ ਨਾਸਤਿਕ ਲਿਖਾਇਆ, ਕਿੰਨੇ ਹੋਏ ਸੌ ਵਿਚੋਂ, ਤੇ ਇਹ ਵੀ ਸਾਰੇ ਤਰਕਸ਼ੀਲ ਨਹੀਂ ਹਨ, ਮੇਰੇ ਿੲਕ ਹਿੰਦੂ ਦੋਸਤ ਦੀ ਕੁੜੀ ਨੇ ਨਾਸਤਿਕ ਲਿਖਾਇਆ ਪਰ ਉਹ ਨ ਤਾਂ ਤਰਕਸ਼ੀਲ ਹੈ ਤੇ ਨਾ ਹੀ ਕਾਮਰੇਡ। ਡਾ ਗੁਰਚਰਨ ਸਿਧੂ ਵੀ ਆਪਣੇ ਆਪ ਨੂੰ ਨਾਸਤਿਕ ਕਹਿੰਦੇ ਹਨ ਪਰ ਉਹਨਾਂ ਦਾ ਬੜਾ ਰੋਲ ਹੈ ਪਾਰਕਲੀ ਵਿਖੇ ਸਿਖ ਗੁਰਦੁਆਰੇ ਦੀ ਉਸਾਰੀ ਵਿਚ। ਐਸੇ ਲੋਕਾਂ ਦੀ ਗਲ ਨੂੰ ਮਹਤਵ ਦੇਣ ਤੋਂ ਗੁਰੇਜ ਹੀ ਕਰਨਾ ਚਾਹੀਦਾ ਹੈ, ਕੋਈ ਸੁਣਦਾ ਵੀ ਨਹੀਂ, ਬਸ ਿੲਹ ਇਕ ਵਹਿਮ ਹੈ ਇਹਨਾਂ ਨੂੰ । ਪੰਜਾਬ ਵਿਚ ਲੋਟੂਆਂ ਨੂੰ ਸਰਕਾਰੀ ਸਰਪ੍ਰਸਤੀ ਮਿਲੀ ਹੈ, ਿੲਸ ਕਰਕੇ ਲੋਕ ਦੁਖੀ ਹਨ ਪਰ ਹੌਲੀ ਹੌਲੀ ਲੋਕ ਜਾਗਰਤ ਹੋ ਜਾਣਗੇ, ਿੲਹਨਾਂ ਨੂੰ ਕਦੇ ਵੀ ਨਹੀਂ ਪੁਛਿਆ ਜਾਣੈ, ਹਾਂ ਕਈ ਵਾਰੀ ਿੲਹਨਾਂ ਦੇ ਕਰਕੇ ਅਸੀਂ ਕੋਈ ਗੁਰਮਤ ਦਾ ਜਵਾਬ ਦਸਣ ਵਿਚ ਕਾਮਯਾਬ ਰਹਿੰਦੇ ਹਾਂ ਜਿਹੜਾ ਕਿ ਅਕਸਰ ਗੁਰਬਾਣੀ ਵੀਚਾਰਧਾਰਾ ਤੋਂ ਅਣਜਾਣ ਹੋਣ ਕਰਕੇ ਹੁੰਦਾ ਹੈ। ਸਾਰੇ ਲੋਕ ਸੰਤ ਨਹੀਂ ਹੁੰਦੇ, ਚੋਰ ਵੀ ਸਮਾਜ ਦਾ ਪਖ ਹਨ , ਇਸੇ ਕਰਕੇ ਜੇਲਾਂ, ਪੋਲੀਸ ਆਦਿ ਦੀ ਲੋੜ ਹੁੰਦੀ ਹੈ ਪਰ ਬਦਕਿਸਮਤੀ ਨਾਲ ਪੰਜਾਬ ਪੁਲਿਸ ਵਿਚ ਮਹਾਂ ਚੋਰਾਂ ਦੀ ਭਰਮਾਰ ਹੈ, ਇਸੇ ਕਰਕੇ ਸ਼ਾਇਦ ਤਰਕਸ਼ੀਲਾਂ ਦਾ ਵਿਕਦਾ ਮਾਲ ਹੈ । ਭਲਾ ਜੇ ਲੋਕ ਪੁਲਿਸ ਕੋਲ ਸਿਧੇ ਜਾ ਸਕਦੇ ਹੋਣ, ਰਿਸ਼ਵਤ ਨ ਦੇਣੀ ਪਵੇ, ਤਾਂ ਲੋਕ ਦੂਜਿਆਂ ਕੋਲ ਕਿਉਂ ਜਾਣ?

    ReplyDelete
  3. ਹਿੱਗਜ਼ ਬੋਸਨ ਦੀ ਖੋਜ ਬਾਰੇ ਹੋਣ ਵਾਲੀ ਪ੍ਰੈਸ ਕਾਨਫਰੰਸ ਤਰਕਸ਼ੀਲ ਭਾਈਚਾਰੇ ਤੇ ਸਮਾਜਵਾਦੀਆਂ ਲਈ ਅਜਿਹਾ ਮੌਕਾ ਸੀ ਜਿਸ ਲਈ ਓਹਨਾਂ ਦਾ ਲੰਮਾ ਸਮਾਂ ਪਹਿਲੋਂ ਤਿਆਰ ਹੋਣਾ ਬਣਦਾ ਸੀ ਅਤੇ ਇਸ ਐਲਾਨ ਦੇ ਹੋਣ ਤੋਂ ਪਹਿਲੋਂ, ਹੋਣ ਵੇਲੇ ਅਤੇ ਹੋਣ ਤੋਂ ਬਾਅਦ ਇਸਦੀ ਆਮ ਭਾਸ਼ਾ 'ਚ ਵਿਆਖਿਆ ਕਰਨੀ ਚਾਹੀਦੀ ਸੀ।ਪਰ ਇਹ ਸਾਰੇ ਸੁੱਤੇ ਰਹਿ ਗਏ, ਮੁੱਖ ਧਾਰਾਈ ਮੀਡੀਆ ਰੱਬ ਰੱਬ ਕਰੀ ਗਿਆ, ਸਾਡੇ ਵਰਗੇ ਕੁਝ ਕੁ ਪੰਜਾਬੀ ਮੀਡੀਆ ਵਾਲਿਆ ਨੇ ਰਾਸ਼ਨ ਦੇ ਸਮੇਂ ਨੂੰ ਵਰਤ ਕੇ ਕੁਝ ਕੁ ਮਿੰਟਾਂ 'ਚ ਤੱਥ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਸੱਥਾਂ 'ਚ ਗੱਲਾਂ ਹੋਣੀਆਂ ਚਾਹੀਆਂ ਸੀ ਓਹ ਸਮਾਂ ਜ਼ਿੰਮੇਵਾਰ ਲੋਕਾਂ ਨੇ ਗੁਆ ਲਿਆ। ਸਕੂਲਾਂ ਕਾਲਜਾ ਚ ਇਸ ਦਿਨ ਦੀ ੪੦ ਸਾਲਾਂ ਦੇ ਵਿਗਿਆਨਕ ਖੋਜ ਦੇ ਸਭ ਤੋਂ ਵੱਡੇ ਅਤੇ ਇਤਿਹਾਸਕ ਨਤੀਜਿਆਂ ਵਾਲੇ ਦਿਨ ਦੇ ਤੌਰ 'ਤੇ ਜਾਣ ਪਛਾਣ ਹੋਣੀ ਬਣਦੀ ਸੀ ਪਰ ਸਾਡੇ ਨਿਆਣਿਆਂ ਨੂੰ ਵੀ ਕਿਸੇ ਨੇ ਕੁਝ ਨਹੀਂ ਦੱਸਿਆ। ਅਸੀਂ ਆਪ ਹੀ ਜ਼ਿੰਮੰੇਵਾਰ ਆਂ ਜਿਹੜੇ ਸਭ ਕੁਝ ਹੋਣ ਤੋਂ ਬਾਅਦ ਰੱਬ-ਰੱਬ ਕਰਨ ਵਾਲਿਆਂ ਦੀ ਆਲੋਚਨਾ ਅਤੇ ਨਿਖੇਧੀ ਲਈ ਤਾਂ ਸਮਾਂ ਕੱਢ ਰਹੇ ਹਾਂ ਪਰ ੪੦ ਸਾਲਾਂ ਤੋਂ ਚੱਲ ਰਹੇ ਦੁਨੀਆ ਦੇ ਸਭ ਤੋਂ ਮਹਿੰਗੇ ਖੋਜ ਕਾਰਜ ਲਈ ਆਮ ਲੋਕਾਂ 'ਚ ਜਾਗਰੂਕਤਾ ਅਤੇ ਜੋਸ਼ ਜਾਂ ਸਵਾਲ ਪੈਦਾ ਕਰਨ 'ਚ ਅਸਫਲ ਰਹੇ ਹਾਂ।ਹਾਲੇ ਵੀ ਬਹੁਤ ਕੁਝ ਹੋਣਾ ਬਾਕੀ ਹੈ, ਹਾਲੇ ਤਾਂ ਹਿੱਗਜ਼ ਬੋਸਨ ਦੇ ਟ੍ਰੈਕ ਫੜੇ ਗਏ ਨੇ ਇਸ ਨੂੰ ਇਲੈਕਟ੍ਰੋਨ ਵਾਂਗ ਆਪਣੇ ਵੱਸ ਕਰਕੇ ਅਤੇ ਮੂਲ ਵਿਗਿਆਨ 'ਚ ਇਸ ਦੀ ਵਰਤੋਂ ਕਰਨ ਲਈ ਹਾਲੇ ਲੰਮੀਆਂ ਖੋਜਾਂ ਬਾਕੀ ਨੇ। ਇਹਨਾਂ ਖੋਜਾਂ ਅਤੇ ਨਤੀਜਿਆਂ ਦਾ ਮਤਲਬ ਆਮ ਲੋਕਾਂ ਨੂੰ ਸਮਝਾਉਣਾ ਅਤੇ ਇਹਨਾਂ ਖੋਜਾਂ ਨੂੰ ਲੋਕਾਂ ਦੀ ਵਰਤੋਂ ਲਈ ਆਮ ਕਰਨਾ ਤੇ ਪੇਟੈਂਟ ਵਰਗੇ ਜਾਲ ਤੋਂ ਬਚਾ ਕੇ ਪੂੰਜੀਵਾਦੀ ਕਲਾਵੇ ਦੀ ਥਾਂ ਇਹਨਾਂ ਨਤੀਜਿਆਂ ਨੂੰ ਆਮ ਲੋਕਾਂ ਦੀ ਜਾਇਦਾਦ ਬਣਾਉਨ ਲਈ ਵਰਤਣ ਵਾਸਤੇ ਵੱਡੀਆਂ ਮੁਹਿੰਮਾਂ ਤੇ ਜਾਗਰੂਕਤਾ ਦੀ ਲੋੜ ਹੈ। ਫਿਲਹਾਲ ਇਸ ਮੁੱਦੇ 'ਤੇ ਸਿਰਫ ਨਾ ਸਮਝੀ ਦਾ ਆਲਮ ਹੀ ਨਜ਼ਰ ਆਉਂਦੈ।

    ReplyDelete
  4. ਹਿੱਗਜ਼ ਬੋਸਨ ਦੀ ਖੋਜ ਬਾਰੇ ਹੋਣ ਵਾਲੀ ਪ੍ਰੈਸ ਕਾਨਫਰੰਸ ਤਰਕਸ਼ੀਲ ਭਾਈਚਾਰੇ ਤੇ ਸਮਾਜਵਾਦੀਆਂ ਲਈ ਅਜਿਹਾ ਮੌਕਾ ਸੀ ਜਿਸ ਲਈ ਓਹਨਾਂ ਦਾ ਲੰਮਾ ਸਮਾਂ ਪਹਿਲੋਂ ਤਿਆਰ ਹੋਣਾ ਬਣਦਾ ਸੀ ਅਤੇ ਇਸ ਐਲਾਨ ਦੇ ਹੋਣ ਤੋਂ ਪਹਿਲੋਂ, ਹੋਣ ਵੇਲੇ ਅਤੇ ਹੋਣ ਤੋਂ ਬਾਅਦ ਇਸਦੀ ਆਮ ਭਾਸ਼ਾ 'ਚ ਵਿਆਖਿਆ ਕਰਨੀ ਚਾਹੀਦੀ ਸੀ।ਪਰ ਇਹ ਸਾਰੇ ਸੁੱਤੇ ਰਹਿ ਗਏ, ਮੁੱਖ ਧਾਰਾਈ ਮੀਡੀਆ ਰੱਬ ਰੱਬ ਕਰੀ ਗਿਆ, ਸਾਡੇ ਵਰਗੇ ਕੁਝ ਕੁ ਪੰਜਾਬੀ ਮੀਡੀਆ ਵਾਲਿਆ ਨੇ ਰਾਸ਼ਨ ਦੇ ਸਮੇਂ ਨੂੰ ਵਰਤ ਕੇ ਕੁਝ ਕੁ ਮਿੰਟਾਂ 'ਚ ਤੱਥ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਸੱਥਾਂ 'ਚ ਗੱਲਾਂ ਹੋਣੀਆਂ ਚਾਹੀਆਂ ਸੀ ਓਹ ਸਮਾਂ ਜ਼ਿੰਮੇਵਾਰ ਲੋਕਾਂ ਨੇ ਗੁਆ ਲਿਆ। ਸਕੂਲਾਂ ਕਾਲਜਾ ਚ ਇਸ ਦਿਨ ਦੀ ੪੦ ਸਾਲਾਂ ਦੇ ਵਿਗਿਆਨਕ ਖੋਜ ਦੇ ਸਭ ਤੋਂ ਵੱਡੇ ਅਤੇ ਇਤਿਹਾਸਕ ਨਤੀਜਿਆਂ ਵਾਲੇ ਦਿਨ ਦੇ ਤੌਰ 'ਤੇ ਜਾਣ ਪਛਾਣ ਹੋਣੀ ਬਣਦੀ ਸੀ ਪਰ ਸਾਡੇ ਨਿਆਣਿਆਂ ਨੂੰ ਵੀ ਕਿਸੇ ਨੇ ਕੁਝ ਨਹੀਂ ਦੱਸਿਆ। ਅਸੀਂ ਆਪ ਹੀ ਜ਼ਿੰਮੰੇਵਾਰ ਆਂ ਜਿਹੜੇ ਸਭ ਕੁਝ ਹੋਣ ਤੋਂ ਬਾਅਦ ਰੱਬ-ਰੱਬ ਕਰਨ ਵਾਲਿਆਂ ਦੀ ਆਲੋਚਨਾ ਅਤੇ ਨਿਖੇਧੀ ਲਈ ਤਾਂ ਸਮਾਂ ਕੱਢ ਰਹੇ ਹਾਂ ਪਰ ੪੦ ਸਾਲਾਂ ਤੋਂ ਚੱਲ ਰਹੇ ਦੁਨੀਆ ਦੇ ਸਭ ਤੋਂ ਮਹਿੰਗੇ ਖੋਜ ਕਾਰਜ ਲਈ ਆਮ ਲੋਕਾਂ 'ਚ ਜਾਗਰੂਕਤਾ ਅਤੇ ਜੋਸ਼ ਜਾਂ ਸਵਾਲ ਪੈਦਾ ਕਰਨ 'ਚ ਅਸਫਲ ਰਹੇ ਹਾਂ।ਹਾਲੇ ਵੀ ਬਹੁਤ ਕੁਝ ਹੋਣਾ ਬਾਕੀ ਹੈ, ਹਾਲੇ ਤਾਂ ਹਿੱਗਜ਼ ਬੋਸਨ ਦੇ ਟ੍ਰੈਕ ਫੜੇ ਗਏ ਨੇ ਇਸ ਨੂੰ ਇਲੈਕਟ੍ਰੋਨ ਵਾਂਗ ਆਪਣੇ ਵੱਸ ਕਰਕੇ ਅਤੇ ਮੂਲ ਵਿਗਿਆਨ 'ਚ ਇਸ ਦੀ ਵਰਤੋਂ ਕਰਨ ਲਈ ਹਾਲੇ ਲੰਮੀਆਂ ਖੋਜਾਂ ਬਾਕੀ ਨੇ। ਇਹਨਾਂ ਖੋਜਾਂ ਅਤੇ ਨਤੀਜਿਆਂ ਦਾ ਮਤਲਬ ਆਮ ਲੋਕਾਂ ਨੂੰ ਸਮਝਾਉਣਾ ਅਤੇ ਇਹਨਾਂ ਖੋਜਾਂ ਨੂੰ ਲੋਕਾਂ ਦੀ ਵਰਤੋਂ ਲਈ ਆਮ ਕਰਨਾ ਤੇ ਪੇਟੈਂਟ ਵਰਗੇ ਜਾਲ ਤੋਂ ਬਚਾ ਕੇ ਪੂੰਜੀਵਾਦੀ ਕਲਾਵੇ ਦੀ ਥਾਂ ਇਹਨਾਂ ਨਤੀਜਿਆਂ ਨੂੰ ਆਮ ਲੋਕਾਂ ਦੀ ਜਾਇਦਾਦ ਬਣਾਉਨ ਲਈ ਵਰਤਣ ਵਾਸਤੇ ਵੱਡੀਆਂ ਮੁਹਿੰਮਾਂ ਤੇ ਜਾਗਰੂਕਤਾ ਦੀ ਲੋੜ ਹੈ। ਫਿਲਹਾਲ ਇਸ ਮੁੱਦੇ 'ਤੇ ਸਿਰਫ ਨਾ ਸਮਝੀ ਦਾ ਆਲਮ ਹੀ ਨਜ਼ਰ ਆਉਂਦੈ। ---Davinder Pal

    ReplyDelete