2011 ਦੀ ਜਨਗਣਨਾ ਮੁਤਾਬਕ ਸਾਡੇ ਦੇਸ਼ ਵਿੱਚ ਸਾਂਝੇ ਪਰਿਵਾਰ ਕਾਫ਼ੀ ਘੱਟ ਰਹਿ ਗਏ ਹਨ। ਜਨਗਣਨਾ ਦੇ ਅੰਕੜਿਆਂ ਮੁਤਾਬਕ ਪੂਰੇ ਦੇਸ਼ ਦੇ 24 ਕਰੋੜ 66 ਲੱਖ 92 ਹਜ਼ਾਰ 667 ਘਰਾਂ ‘ਚ ਹੋਈ ਮਰਦਮਸ਼ੁਮਾਰੀ ਅਨੁਸਾਰ ਦੇਸ਼ ਭਰ ‘ਚ ਕੇਵਲ 0.2 ਫੀਸਦੀ ਘਰ ਹੀ ਅਜਿਹੇ ਰਹਿ ਗਏ ਹਨ ਜਿਨ੍ਹਾਂ ਵਿੱਚ 5 ਜਾਂ ਇਸ ਤੋਂ ਜ਼ਿਆਦਾ ਪਤੀ ਪਤਨੀ ਦੇ ਜੋੜੇ ਰਹਿ ਰਹੇ ਹਨ। ਉਪਰੋਕਤ ਕਰੋੜਾਂ ਘਰਾਂ ‘ਚ 70 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿੱਚ ਪਤੀ ਪਤਨੀ ਦਾ ਕੇਵਲ ਇੱਕ ਹੀ ਜੋੜਾ ਰਹਿ ਰਿਹਾ ਹੈ। ਸਾਡੇ ਸੂਬੇ ਪੰਜਾਬ ਵਿੱਚ ਸਾਂਝੇ ਪਰਿਵਾਰਾਂ ਦੇ ਘਟਣ ਦਾ ਇਹੋ ਰੁਝਾਨ ਭਾਰੂ ਹੈ। ਸੂਬੇ ਦੇ 54 ਲੱਖ 9 ਹਜ਼ਾਰ 699 ਘਰਾਂ ‘ਚੋਂ ਅਜਿਹੇ ਘਰ ਕੇਵਲ 0.1 ਫੀਸਦੀ ਹੀ ਰਹਿ ਗਏ ਹਨ ਜਿਨ੍ਹਾਂ ਵਿੱਚ 5 ਜਾਂ ਇਸ ਤੋਂ ਜ਼ਿਆਦਾ ਪਤੀ ਪਤਨੀ ਦੇ ਜੋੜੇ ਇਕੱਠੇ ਰਹਿ ਰਹੇ ਹਨ। ਅੰਕੜਿਆਂ ਅਨੁਸਾਰ ਕੇਵਲ 0.7 ਫੀਸਦੀ ਘਰ ਹੀ ਅਜਿਹੇ ਬਚੇ ਹਨ, ਜਿਨ੍ਹਾਂ ਵਿੱਚ ਪਤੀ ਪਤਨੀ ਦੇ ਚਾਰ ਜੋੜੇ ਇਕੱਠੇ ਰਹਿ ਰਹੇ ਹਨ ਅਤੇ 4.3 ਫੀਸਦੀ ਘਰ ਹੀ ਅਜਿਹੇ ਬਚੇ ਹਨ, ਜਿਨ੍ਹਾਂ ਵਿੱਚ ਪਤੀ-ਪਤਨੀ ਦੇ ਤਿੰਨ ਜੋੜੇ ਰਹਿ ਰਹੇ ਹਨ ਜਦ ਕਿ 18.8 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿੱਚ ਪਤੀ ਪਤਨੀ ਦੇ ਦੋ ਜੋੜੇ ਰਹਿ ਰਹੇ ਹਨ। ਪੰਜਾਬ ਵਿੱਚ 65.7 ਫੀਸਦੀ ਘਰ ਅਜਿਹੇ ਹਨ, ਜਿਨ੍ਹਾਂ ਵਿੱਚ ਪਤੀ-ਪਤਨੀ ਦਾ ਕੇਵਲ ਇੱਕ ਜੋੜਾ ਰਹਿ ਰਿਹਾ ਹੈ। ਕਾਬਿਲੇ ਗੌਰ ਹੈ ਕਿ ਉਪਰੋਕਤ ਲੱਖਾਂ ਘਰਾਂ ਵਿੱਚ ਪੰਜਾਬ ਦੇ 10.5 ਫੀਸਦੀ ਘਰ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਅਣਵਿਆਹੇ ਜੋੜੇ ਇਕੱਠੇ ਰਹਿ ਰਹੇ ਹਨ। ਇਹ ਜੋੜੇ ਵਿਦਿਆਰਥੀ ਵੀ ਹੋ ਸਕਦੇ ਹਨ ਜਾਂ ਨੌਕਰੀ ਲਈ ਆਪਣੇ ਘਰਾਂ ਤੋਂ ਦੂਰ ਰਹਿਣ ਵਾਲ਼ੇ ਲੋਕ ਵੀ ਹੋ ਸਕਦੇ ਹਨ।
ਇਹ ਹੈ ਪੰਜਾਬ ਅਤੇ ਪੂਰੇ ਦੇਸ਼ ‘ਚ ਲਗਾਤਾਰ ਟੁੱਟ ਰਹੇ ਸਾਂਝੇ ਪਰਿਵਾਰਾਂ ਦੀ ਇੱਕ ਤਸਵੀਰ। ਸਾਡੇ ਇੱਥੇ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ ਜੋ ਇਸ ਪ੍ਰਕਿਰਿਆ ਦੀ ਤਹਿ ਹੇਠ ਕੰਮ ਕਰਦੇ ਕਾਰਨਾਂ ਅਤੇ ਸਾਂਝੇ ਪਰਿਵਾਰਾਂ ਦੇ ਟੁੱਟਣ ਦੀ ਪ੍ਰਕਿਰਿਆ ਦੇ ਸਮੁੱਚਤਾ ‘ਚ ਸਮਾਜ ਉੱਪਰ ਪੈਣ ਵਾਲ਼ੇ ਪ੍ਰਭਾਵਾਂ ਨੂੰ ਜਾਣੇ-ਸਮਝੇ ਬਗੈਰ ਹੀ ਸਾਂਝੇ ਪਰਿਵਾਰਾਂ ਦੇ ਟੁੱਟਣ ‘ਤੇ ਸਿਆਪਾ ਕਰ ਰਹੇ ਹਨ। ਕਿਸੇ ਕਵੀ ਨੇ ਲਿਖਿਆ ਹੈ : ਘਰ ਦੀ ਰੌਣਕ ਸਾਂਝਾ ਵਿਹੜਾ, ਮਾਂ ਦਾ ਪਿਆਰ ਹਵਾ ਦਾ ਬੁੱਲ੍ਹਾ, ਬੁਝਦਾ ਬੁਝਦਾ ਤੇ ਖੁਰਦਾ ਖੁਰਦਾ ਖੁਰ ਗਿਆ ਸਭ ਦਾ ਪਿਆਰਾ ਸਾਂਝਾ ਚੁੱਲ੍ਹਾ।
ਸਾਂਝੇ ਚੁੱਲ੍ਹੇ ਦੇ ਨਾਂ ‘ਤੇ ਪੈਂਦੇ ਕੀਰਨਿਆਂ ਵਾਂਗ ਹੀ ਘੱਗਰੇ, ਫੁਲਕਾਰੀਆਂ, ਹਰਟਾਂ, ਪਾਣੀਆਂ ਦੇ ਘੜੇ ਆਦਿ ਬੀਤੇ ਸਮੇਂ ਦੀਆਂ ਖ਼ਤਮ ਹੋ ਚੁੱਕੀਆਂ ਅਤੇ ਖ਼ਤਮ ਹੋ ਰਹੀਆਂ ਨਿਸ਼ਾਨੀਆਂ ਤੇ ਪੈਂਦੇ ਕੀਰਨੇ ਅਕਸਰ ਸਾਡੇ ਨਾਵਲਾਂ, ਕਹਾਣੀਆਂ, ਕਵਿਤਾਵਾਂ, ਗੀਤਾਂ ਅਤੇ ਆਮ ਲੋਕਾਂ ਦੀਆਂ ਸਹਿਜ-ਸੁਭਾਅ ਗੱਲਾਂ ‘ਚ ਸੁਣੇ ਜਾ ਸਕਦੇ ਹਨ। ਕਈ ਅਖੌਤੀ ਅਗਾਂਹਵਧੂ ਵੀ ਬੀਤੇ ਸਮੇਂ ਦੀ ਵਸਤਾਂ-ਵਰਤਾਰਿਆਂ ਨਾਲ਼ ਗੈਰ ਵਿਗਿਆਨਕ ਕਿਸਮ ਦਾ ਮੋਹ ਪਾਲ਼ੀ ਰੱਖਦੇ ਹਨ। ਮੈਨੂੰ ਯਾਦ ਹੈ ਕਿ ਇੱਕ ਵਾਰੀ ਇੱਕ ਕਾਮਰੇਡ ਘਰ ‘ਚ ਬਣੀ ਲੈਟਰਿਨ ਨੂੰ ਕੋਸ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਹੁਣ ਤਾਂ ਕੁਦਰਤ ਦੀ ਪੁਕਾਰ ‘ਤੇ ਘਰ ‘ਚ ਹੀ ਕੰਮ ਨਿਬੇੜਨਾ ਪੈਂਦਾ ਹੈ, ਪਹਿਲਾਂ ਇਸੇ ਬਹਾਨੇ ਖੇਤਾਂ ‘ਚ ਘੁੰਮ ਲਈਦਾ ਸੀ, ਸੈਰ ਹੋ ਜਾਂਦੀ ਸੀ। ਪਰ ਉਹ ਇਹ ਨਹੀਂ ਸੀ ਦੇਖ ਰਿਹਾ ਕਿ ਇਸ ਤਰ੍ਹਾਂ ਦੀ ਸੈਰ ਵਾਤਾਵਰਣ ਨੂੰ ਕਿਸ ਕਦਰ ਪ੍ਰਦੂਸ਼ਤ ਕਰਦੀ ਸੀ ਅਤੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਫੈਲਣ ਦੇ ਖ਼ਤਰੇ ਪੈਦਾ ਕਰਦੀ ਸੀ। ਇਸੇ ਤਰ੍ਹਾਂ ਇੱਕ ਹੋਰ ਕਾਮਰੇਡ ਆਪਣੇ ਭਾਸ਼ਣ ਵਿੱਚ ਘਰਾਂ ‘ਚੋਂ ਦੰਦਾਂ ਦਾ ਬਰੱਸ਼, ਪੇਸਟ, ਫਰਿੱਜ ਆਦਿ ਕੱਢ ਕੇ, ਦਾਤਣ, ਘੜਾ ਆਦਿ ਲਿਆਉਣ ਦੀ ਵਕਾਲਤ ਕਰ ਰਿਹਾ ਸੀ। ਉਹ ਬਰੱਸ਼, ਪੇਸਟ, ਫਰਿੱਜ ਆਦਿ ਸਾਰੀਆਂ ਆਧੁਨਿਕ ਚੀਜ਼ਾਂ ਨੂੰ ਸਾਮਰਾਜਵਾਦ ਦੀ ਸਾਜ਼ਿਸ਼ ਦੇ ਰੂਪ ਵਿੱਚ ਪੇਸ਼ ਕਰ ਰਿਹਾ ਸੀ ਅਤੇ ਗਾਂਧੀ ਵਾਂਗ ਇਨ੍ਹਾਂ ਦਾ ਬਾਈਕਾਟ ਕਰਕੇ, ਦੇਸੀ ਚੀਜ਼ਾਂ ਨਾਲ਼ ਸਾਮਰਾਜਵਾਦ ਵਿਰੁੱਧ ਜੰਗ ਲੜਨ ਲਈ ਸਰੋਤਿਆਂ ਨੂੰ ਪ੍ਰੇਰਿਤ ਕਰ ਰਿਹਾ ਸੀ। ਇਸ ਤੋਂ ਇਹ ਮਤਲਬ ਨਹੀਂ ਲਿਆ ਜਾਣਾ ਚਾਹੀਦਾ ਕਿ ਸਭ ਕਾਮਰੇਡ (ਕਮਿਊਨਿਸਟ) ਅਜਿਹੀ ਦਕਿਆਨੂਸੀ ਸੋਚ ਰੱਖਦੇ ਹਨ।
ਦਰਅਸਲ ਅਜਿਹੇ ਲੋਕ ਇਹ ਸਮਝਣ ਤੋਂ ਅਸਮਰਥ ਰਹਿੰਦੇ ਹਨ ਕਿ ਜਦੋਂ ਨਵੇਂ ਪੈਦਾਵਾਰੀ ਸਬੰਧ ਸਥਾਪਿਤ ਹੁੰਦੇ ਹਨ ਤਾਂ ਬੀਤੇ ਦੇ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਸਭ ਵਸਤਾਂ, ਸਮਾਜਿਕ ਬਣਤਰਾਂ ਦਾ ਟਿਕੇ ਰਹਿਣਾ ਨਾਮੁਮਕਿਨ ਹੁੰਦਾ ਹੈ। ਸਾਡੇ ਦੇਸ਼ ਵਿੱਚ 1947 ਤੋਂ ਬਾਅਦ ਇੱਕ ਧੀਮੀ ਕ੍ਰਮਵਾਰ ਪ੍ਰਕਿਰਿਆ ਵਿੱਚ ਜਗੀਰੂ ਪੈਦਾਵਾਰੀ ਸਬੰਧਾਂ ਦੀ ਥਾਂ ਸਰਮਾਏਦਾਰੀ ਪੈਦਾਵਾਰੀ ਸਬੰਧ ਸਥਾਪਿਤ ਹੋਏ। ਸਾਡੇ ਇੱਥੇ ਸਰਮਾਏਦਾਰਾ ਪੈਦਾਵਾਰੀ ਸਬੰਧ ਇਨਕਲਾਬੀ ਢੰਗ ਨਾਲ਼ ਸਥਾਪਤ ਨਹੀਂ ਹੋਏ, ਸਗੋਂ ਬੀਤੇ ਸਮੇਂ ਦੀਆਂ ਅਨੇਕਾਂ ਸੰਸਥਾਵਾਂ ਨੂੰ ਬਚਾਉਂਦੇ ਹੋਏ ਕਦਮ-ਬ-ਕਦਮ ਸਥਾਪਤ ਹੋਏ ਹਨ। ਇਸ ਕਾਰਨ ਜਗੀਰੂ ਯੁੱਗ ਦੀ ਅਨੇਕਾਂ ਸਮਾਜਿਕ ਸੰਸਥਾਵਾਂ ਬਣਤਰਾਂ ਅਜੇ ਤੱਕ ਬਚੀਆਂ ਹੋਈਆਂ ਹਨ। ਸਾਂਝੇ ਪਰਿਵਾਰ ਦੀ ਸੰਸਥਾ ਵੀ ਜਗੀਰੂ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਸੰਸਥਾ ਸੀ। ਜੋ ਬੀਤੇ ਦੀ ਨਿਸ਼ਾਨੀ ਵਜੋਂ ਅਜੇ ਵੀ ਬਚੀ ਹੋਈ ਹੈ। ਭਾਵੇਂ ਇਹ ਤੇਜ਼ੀ ਨਾਲ਼ ਖਤਮ ਹੋ ਰਹੀ ਹੈ।
1947 ਤੋਂ ਪਹਿਲਾਂ ਬਸਤੀਵਾਦੀ-ਜਗੀਰੂ ਯੁੱਗ ਵਿੱਚ ਪੈਦਾਵਾਰ ਦਾ ਮੁੱਖ ਜ਼ਰੀਆ ਖੇਤੀ ਸੀ। ਵਸੋਂ ਦੀ ਵੱਡੀ ਬਹੁਗਿਣਤੀ ਖੇਤੀ ਉੱਪਰ ਨਿਰਭਰ ਸੀ। ਖੇਤੀ ਵਿੱਚ ਤਕਨੀਕ ਅੱਤ ਪੱਛੜੀ ਹੋਈ ਸੀ ਅਤੇ ਇਹ ਲਗਭਗ ਪੂਰੀ ਤਰ੍ਹਾਂ ਮਨੁੱਖੀ ਕਿਰਤ ‘ਤੇ ਨਿਰਭਰ ਸੀ। ਇਸ ਲਈ ਜਿਸ ਪਰਿਵਾਰ ਕੋਲ਼ ਕੰਮ ਕਰਨ ਵਾਲ਼ੇ ਹੱਥ ਵਧੇਰੇ ਹੁੰਦੇ ਸਨ ਉਸ ਦੀ ਖੇਤੀ ਵੀ ਵਧੀਆ ਹੁੰਦੀ ਸੀ।
1947 ਤੋਂ ਬਾਅਦ ਸਾਡੇ ਦੇਸ਼ ਵਿੱਚ ਹੋਏ ਸਰਮਾਏਦਾਰਾ ਵਿਕਾਸ ਕਾਰਨ, ਖੇਤੀ ਦਾ ਵੱਡੀ ਪੱਧਰ ‘ਤੇ ਮਸ਼ੀਨੀਕਰਨ ਹੋਇਆ ਹੈ। ਸਿੱਖਿਆ, ਸਿਹਤ, ਆਵਾਜਾਈ, ਢੋਆ-ਢੁਆਈ ਆਦਿ ਦੇ ਸਾਧਨਾਂ ਦੇ ਵੱਡੀ ਪੱਧਰ ‘ਤੇ ਵਿਕਾਸ ਦੇ ਨਾਲ਼ ਨਾਲ਼ ਵੱਡੀ ਪੱਧਰ ‘ਤੇ ਸਨਅਤੀ ਵਿਕਾਸ ਹੋਇਆ ਹੈ। ਖੇਤੀ ਦੇ ਮਸ਼ੀਨੀਕਰਨ ਨੇ ਖੇਤੀ ਵਿੱਚ ਮਨੁੱਖੀ ਕਿਰਤ ਦੀ ਜ਼ਰੂਰਤ ਨੂੰ ਕਾਫ਼ੀ ਹੱਤ ਤੱਕ ਘੱਟ ਕਰ ਦਿੱਤਾ ਹੈ। ਖੇਤੀ ਖੇਤਰ ‘ਚੋਂ ਕਰੋੜਾਂ ਲੋਕ ਸਨਅਤੀ ਅਤੇ ਸੇਵਾ ਖੇਤਰ ਵੱਲ ਚਲੇ ਗਏ ਹਨ। ਖੇਤੀ ‘ਚ ਹੋਏ ਸਰਮਾਏਦਾਰਾ ਵਿਕਾਸ ਕਾਰਨ ਹੁਣ ਜਗੀਰੂ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਸਮਾਜਿਕ ਸੰਸਥਾ (ਸਾਂਝਾ ਪਰਿਵਾਰ) ਗੈਰ ਜ਼ਰੂਰੀ ਹੋ ਗਈ ਹੈ। ਇਸੇ ਕਾਰਨ ਤੇਜ਼ੀ ਨਾਲ਼ ਇਹ ਸੰਸਥਾ ਖੁਰ ਖਿੰਡ ਰਹੀ ਹੈ। ਪੈਦਾਵਾਰੀ ਸਬੰਧਾਂ, ਜਿਸ ਨੂੰ ਸਮਾਜ ਵਿਗਿਆਨ ਸਮਾਜ ਦਾ ਅਧਾਰ ਕਹਿੰਦਾ ਹੈ, ਦੇ ਬਦਲਣ ਨਾਲ਼ ਉਸਾਰ ਢਾਂਚਾ (ਸਿਆਸਤ, ਰਾਜ ਸੱਤ੍ਹਾ, ਵਿਚਾਰਧਾਰਾ, ਸੱਭਿਆਚਾਰ, ਸਮਾਜਿਕ ਸੰਸਥਾਵਾਂ) ਵੀ ਅਟੱਲ ਤੌਰ ‘ਤੇ ਬਦਲ ਜਾਂਦਾ ਹੈ। ਇਹ ਸਮਾਜਿਕ ਵਿਗਿਆਨ ਦਾ ਇੱਕ ਨਿਯਮ ਹੈ ਅਤੇ ਬੀਤੇ ਦੀਆਂ ਨਿਸ਼ਾਨੀਆਂ ਦੇ ਖਾਤਮੇ ‘ਤੇ ਕਿਸੇ ਦੇ ਹੰਝੂ ਕੇਰਨ ਨਾਲ਼ ਇਹ ਨਿਯਮ ਨਹੀਂ ਬਦਲ ਸਕਦਾ। ਅਜਿਹੀ ਅਟੱਲ ਸਮਾਜਿਕ ਪ੍ਰਕਿਰਿਆ ਉੱਪਰ ਹੰਝੂ ਕੇਰਨਾ ਘੋਰ ਅਗਿਆਨ ‘ਚੋਂ ਉਪਜੀ ਮੂਰਖਤਾ ਹੈ। ਜਗੀਰੂ ਯੁੱਗ ‘ਚ ਆਵਾਜਾਈ ਅਤੇ ਸੰਚਾਰ ਦੇ ਸਾਧਨ ਬੇਹੱਦ ਅਵਿਕਸਿਤ ਹੁੰਦੇ ਸਨ। ਲੋਕ ਆਪਣੇ ਭਾਈਚਾਰਿਆਂ ਟੱਬਰਾਂ, ਪਿੰਡਾਂ ਤੱਕ ਸੀਮਤ ਰਹਿੰਦੇ ਸਨ। ਗਤੀਸ਼ੀਲਤਾ ਦੀ ਬੇਹੱਦ ਕਮੀ ਕਾਰਨ ਲੋਕਾਂ ਦਾ ਇੱਕ ਤੋਂ ਦੂਜੀ ਥਾਵਾਂ ਵੱਲ ਆਣ ਜਾਣ ਬੇਹੱਦ ਘੱਟ ਹੁੰਦਾ ਸੀ। ਭਾਈਚਾਰੇ, ਪਿੰਡ, ਟੱਬਰ ਹੋਰਾਂ ਭਾਈਚਾਰਿਆਂ, ਟੱਬਰਾਂ ਪਿੰਡਾਂ ਤੋਂ ਨਿੱਖੜੇ ਰਹਿੰਦੇ ਸਨ। ਨਿੱਜੀ ਜਾਇਦਾਦ ਦੀ ਮਾਲਕੀ ਵੀ ਲੋਕਾਂ ਨੂੰ ਇੱਕ ਦੂਜੇ ਤੋਂ ਨਿਖੇੜਦੀ ਸੀ। ਇਹ ਜਗੀਰੂ ਨਿਖੇੜ ਅਗਿਆਨ ਅਤੇ ਖੂਹ ਦੇ ਡੱਡੂਪੁਣੇ ਨੂੰ ਜਨਮ ਦਿੰਦਾ ਸੀ।
ਦੂਜੇ ਪਾਸੇ ਸਰਮਾਏਦਾਰੀ ਨੇ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦਾ ਪਹਿਲਾਂ ਕਦੇ ਨਾ ਦੇਖਿਆ ਵਿਕਾਸ ਕੀਤਾ ਹੈ। ਸਰਮਾਏਦਾਰੀ ਯੁੱਗ ‘ਚ ਪੈਦਾਵਾਰੀ ਤਾਕਤਾਂ ਦਾ ਅਜਿਹਾ ਵਿਕਾਸ ਹੋਇਆ ਹੈ ਕਿ ਇਸ ਨੇ ਪੂਰੇ ਸੰਸਾਰ ਨੂੰ ਹੀ ਇੱਕ ਪਿੰਡ ‘ਚ ਬਦਲ ਦਿੱਤਾ ਹੈ। ਸਰਮਾਏਦਾਰੀ ਲੋਕਾਂ ਨੂੰ ਨਿੱਜੀ ਜਾਇਦਾਦ ਦੀ ਮਾਲਕੀ ਤੋਂ ਮਹਿਰੂਮ ਕਰਕੇ ਉਚੇਰੇ ਪੱਧਰ ‘ਤੇ ਕਿਰਤ ਦਾ ਸਮਾਜੀਕਰਨ ਕਰਦੀ ਹੈ। ਇਹ ਲੋਕਾਂ ਦੇ ਆਪਸੀ ਨਿਖੇੜ ਨੂੰ ਖ਼ਤਮ ਕਰਕੇ ਉਨ੍ਹਾਂ ‘ਚ ਉਚੇਰੇ ਪੱਧਰ ਦੀ ਏਕਤਾ ਕਾਇਮ ਕਰਦੀ ਹੈ। ਅੱਜ ਦੇ ਯੁੱਗ ਵਿੱਚ ਪੈਦਾਵਾਰ ਦੇ ਸੰਸਾਰੀਕਰਨ ਨੇ ਸੰਸਾਰ ਭਰ ਦੇ ਮਜ਼ਦੂਰਾਂ ਨੂੰ ਇੱਕ ਦੂਜੇ ਨਾਲ਼ ਜੋੜ ਦਿੱਤਾ ਹੈ। ਇਸ ਦੇ ਨਾਲ਼ ਹੀ ਸਰਮਾਏਦਾਰੀ ਬੇਗਾਨਗੀ (ilienation) ਨੂੰ ਵੀ ਜਨਮ ਦਿੰਦੀ ਹੈ। ਸਰਮਾਏਦਾਰੀ ਤਹਿਤ ਇਹ ਬੇਗਾਨਗੀ ਕਈ ਧਰਾਤਲਾਂ ‘ਤੇ ਵਾਪਰਦੀ ਹੈ, ਮਨੁੱਖ ਦਾ ਮਨੁੱਖ ਤੋਂ ਦੂਰ ਹੋਣਾ ਵੀ ਜਿਸ ਦਾ ਇੱਕ ਅੰਗ ਹੈ। ਸਰਮਾਏਦਾਰਾ ਬੇਗਾਨਗੀ ਵੀ ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਇੱਕ ਮਹੱਤਵਪੂਰਨ ਕਾਰਨ ਹੈ। ਪਰ ਇਹ ਸਰਮਾਏਦਾਰਾ ਬੇਗਾਨਗੀ ਜਗੀਰੂ ਨਿਖੇੜ ਨਾਲ਼ੋਂ ਕਿਤੇ ਅਗਾਂਹਵਧੂ ਵਰਤਾਰਾ ਹੈ। ਸਰਮਾਏਦਾਰੀ ਨੇ ਪੈਦਾਵਾਰੀ ਤਾਕਤਾਂ ਅਤੇ ਸੱਭਿਆਚਾਰ ਦੇ ਪਹਿਲਾਂ ਕਦੇ ਨਾ ਦੇਖੇ ਗਏ ਵਿਕਾਸ ਦੇ ਰੂਪ ਵਿੱਚ ਆਪਣੇ ਖਾਤਮੇ ਦਾ ਅਧਾਰ ਤਿਆਰ ਕੀਤਾ ਹੈ। ਸੰਸਾਰ ਭਰ ਦੇ ਮਜ਼ਦੂਰ ਸਰਮਾਏਦਾਰੀ ਦੇ ਖਾਤਮੇ ਦੇ ਨਾਲ਼ ਹੀ ਇਸ ਦੁਆਰਾ ਪੈਦਾ ਕੀਤੀ ਬੇਗਾਨਗੀ ਦਾ ਵੀ ਖਾਤਮਾ ਕਰਨਗੇ।
ਭਾਰਤ ਜਿਹੇ ਪੱਛੜੇ ਸਰਮਾਏਦਾਰਾ ਦੇਸ਼ਾਂ ਵਿੱਚ ਬਜ਼ੁਰਗ ਮਾਤਾ ਪਿਤਾ ਜ਼ਿਆਦਾਤਰ ਆਪਣੇ ਬੱਚਿਆਂ ਉੱਪਰ ਨਿਰਭਰ ਹਨ। ਅਜਿਹੇ ਬਜ਼ੁਰਗਾਂ ਲਈ ਸਾਂਝੇ ਪਰਿਵਾਰਾਂ ਦਾ ਟੁੱਟਣਾ ਜ਼ਰੂਰ ਪੀੜਾਦਾਈ ਹੈ। ਇਸ ਤੋਂ ਇਲਾਵਾ ਜਗੀਰੂ ਯੁੱਗ ਦੀ ਨਿਸ਼ਾਨੀ ਸਾਂਝੇ ਪਰਿਵਾਰਾਂ ਦਾ ਟੁੱਟਣਾ ਇੱਕ ਸਾਰਥਕ ਗੱਲ ਹੈ। ਝੁੰਡਾਂ ਵਿੱਚ ਰਹਿੰਦੇ ਇਨਸਾਨਾਂ ਦੀ ਨਿੱਜਤਾ, ਵਿਅਕਤੀਕਤਾ ਵਾਰ-ਵਾਰ ਉਧਾਲ਼ੀ ਜਾਂਦੀ ਹੈ। ਇਹੋ ਵਜ੍ਹਾ ਹੈ ਕਿ ਸਾਡੇ ਸਮਾਜ ਵਿੱਚ ਅਜੇ ਤੱਕ ਨਿੱਜਤਾ, ਵਿਅਕਤੀਕਤਾ ਜੇਹੇ ਸੰਕਲਪਾਂ ਦੀ ਲਗਭਗ ਅਣਹੋਂਦ ਹੈ। ਝੁੰਡ ਜੀਵਨ ਮਨੁੱਖ ਦੇ ਬੌਧਿਕ ਵਿਕਾਸ, ਉਸ ਦੀਆਂ ਸਿਰਜਣਾਤਮਕ ਸਰਗਰਮੀਆਂ ਲਈ ਵੀ ਘਾਤਕ ਹੈ।
ਸਾਂਝੇ ਪਰਿਵਾਰ ਜਿਹੀਆਂ ਬੀਤੇ ਦੀਆਂ ਨਿਸ਼ਾਨੀਆਂ ਦੇ ਖ਼ਾਤਮੇ ਪ੍ਰਤੀ ਇੱਕ ਵਿਗਿਆਨਕ ਨਜ਼ਰੀਆ ਅਪਨਾਉਣ ਦੀ ਲੋੜ ਹੈ। ਹਰ ਪ੍ਰਕਿਰਿਆ ਵਾਂਗ ਇਸ ਪ੍ਰਕਿਰਿਆ ਦੇ ਵੀ ਦੋਵੇਂ ਪੱਖ ਹਨ — ਹਾਂ ਪੱਖ ਅਤੇ ਨਾ ਪੱਖ। ਪਰ ਇਸ ਪ੍ਰਕਿਰਿਆ ਦਾ ਮੁੱਖ ਪੱਖ ਹਾਂ ਪੱਖ ਹੀ ਹੈ।
ਵਿਦਿਆਰਥੀ ਰਸਾਲੇ ਲਲਕਾਰ ਦੀ ਸੰਪਾਦਕੀ

"ਦੰਦਾਂ ਦਾ ਬਰੱਸ਼, ਪੇਸਟ, ਫਰਿੱਜ ਆਦਿ ਕੱਢ ਕੇ, ਦਾਤਣ, ਘੜਾ ਆਦਿ" ਨੂੰ ਸਿੱਧੇ ਰੂਪ ਵਿੱਚ ਨਿੰਦਣਾ ਭਾਵੇਂ ਚੰਗਾ ਨਾ ਹੋਵੇ, ਪਰ ਇਹ ਸਭ ਚੀਜ਼ਾਂ ਘਰੋਂ ਨੀਂ ਬਣ ਸਕਦੀਆਂ, ਨਾ ਹੀ ਇਹਨਾਂ ਨੂੰ ਕਣਕ ਦੀ ਬੋਰੀ ਨਾਲ ਖਰੀਦਿਆ ਜਾ ਸਕਦਾ ਹੈ। ਇਹਨਾਂ ਸਭ ਚੀਜ਼ਾਂ ਲਈ ਬਾਜ਼ਾਰ ਵਿੱਚ ਪੈਸੇ ਦੇਣ ਪੈਂਦੇ ਹਨ, ਇਸਕਰਕੇ ਤੁਹਾਨੂੰ ਬਾਜ਼ਾਰ ਦਾ ਹਿੱਸਾ ਬਣਨਾ ਪੈਂਦਾ ਹੈ। ਜਦੋਂ ਬਾਕੀ ਸਭ ਚੀਜ਼ਾਂ ਲਗਭਗ ਘਰੇ ਹੀ ਮਿਲ ਜਾਂਦੀਆਂ ਹਨ। ਬਾਕੀ ਰਹੀ ਗੱਲ ਸਾਂਝੇ ਪਰਿਵਾਰਾਂ ਦੀ, ਤਾਂ ਇਹ ਗੱਲ ਵੀ ਨੋਟ ਕਰਨ ਲੈਣੀ ਚਾਹੀਦੀ ਹੈ ਕਿ 3 ਜਾਂ 4 ਮੈਂਬਰਾਂ ਵਾਲੇ ਬਹੁਤੇ ਪਰਿਵਾਰਾਂ ਵਿੱਚ ਘਰੇ 1 ਜਵਾਕ ਸੰਭਾਲਣ ਵਾਲੀ ਔਰਤ (ਨੌਕਰ), 1 ਜਾਂ 2 ਘਰ ਦਾ ਕੰਮ ਕਰਨ ਵਾਲੇ ਨੌਕਰ ਵੀ ਆਉਦੇ ਹਨ, ਉਹਨਾਂ ਨੂੰ ਘਰ ਦਾ ਹਿੱਸਾ ਨਹੀਂ ਸਮਝਿਆ ਜਾਂਦਾ ਹੈ। ਪਰ ਸਾਂਝੇ ਪਰਿਵਾਰਾਂ ਵਿੱਚ ਇਹ ਸਭ ਕੰਮ ਚੱਲ ਜਾਂਦਾ ਸੀ। 2 ਸਾਲਾਂ ਦੇ ਬੱਚੇ ਨੂੰ ਕਰਚ 'ਚ ਨੀਂ ਛੱਡਣਾ ਪੈਂਦਾ, ਇਸ ਨਾਲ ਮਨੁੱਖੀ ਰਿਸ਼ਤੇ ਹੋਰ ਵੀ ਕਮਜ਼ੋਰ ਹੋ ਰਹੇ ਹਨ। ਜੇ ਇੰਝ ਹੀ ਸਮਝਣਾ ਹੈ ਤਾਂ ਸਾਰੇ ਸਰਮਾਏਦਾਰੀ ਵਰਤਾਰੇ ਦੇ ਚੰਗੇ ਪੱਖ ਵੀ ਕੱਢੇ ਜਾ ਸਕਦੇ ਹਨ....
ReplyDelete