ਮਰੂਤੀ-ਸੁਜ਼ੂਕੀ ਮਾਨੇਸਰ ਪਲਾਂਟ |
ਪਿਛਲੀ 18 ਜੁਲਾਈ ਨੂੰ ਮਰੂਤੀ-ਸੁਜ਼ੂਕੀ ਦੇ ਮਾਨੇਸਰ ਪਲਾਂਟ 'ਚ ਹੋਈ ਘਟਨਾ ਨੇ ਮੈਨੇਜਮੈਂਟ ਦੇ ਇਸ ਝੂਠ ਨੂੰ ਤਾਰ ਤਾਰ ਕਰ ਦਿੱਤਾ ਕਿ ਕੰਪਨੀ 'ਚ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਤੇ ਮੈਨੇਜਮੈਂਟ ਤੇ ਮਜ਼ਦੂਰਾਂ 'ਚ ਮੁੜ ਚੰਗੇ ਸਬੰਧ ਸਥਾਪਤ ਹੋ ਚੁੱਕੇ ਹਨ।
ਇਹ ਅੱਜ ਦੇ ਦੌਰ 'ਚ ਮਜ਼ਦੂਰਾਂ ਦੀ ਹਾਲਤ ਨੂੰ ਬਿਆਨ ਕਰਨ ਵਾਲੀ ਇਕ ਹੋਰ ਪ੍ਰਤੀਨਧ ਘਟਨਾ ਹੈ।ਇਹ ਘਟਨਾ ਦੇਸ਼ ਦੇ ਕਾਰਖਾਨਿਆਂ ਦੇ ਘੁਟਨ ਭਰੇ ਮਹੌਲ ਤੇ ਮਜ਼ਦੂਰਾਂ ਦੇ ਸੁਲਗਦੇ ਗੁੱਸੇ ਨੂੰ ਸਾਹਮਣੇ ਲੈ ਕੇ ਆਈ ਹੈ।ਇਸੇ ਸਰਕਾਰ,ਪ੍ਰਸ਼ਾਸ਼ਨ ਤੇ ਪੁਲੀਸ ਪ੍ਰਬੰਧ ਦੇ ਅਣਮਨੁੱਖੀ ਚੇਹਰੇ ਨੂੰ ਇਕ ਵਾਰ ਫਿਰ ਨੰਗਾ ਕਰ ਦਿੱਤਾ ਹੈ।ਇਸ ਨੇ ਪੂੰਜੀਵਾਦੀ ਮੀਡੀਆ ਦੇ ਘੋਰ 'ਮਜ਼ਦੂਰ ਵਿਰੋਧੀ' ਚਰਿੱਤਰ ਨੂੰ ਵੀ ਬੇਨਾਕਬ ਕਰ ਦਿੱਤਾ ਹੈ।ਨਾਲ ਹੀ ਇਹ ਵੀ ਦੱਸ ਦਿੱਤਾ ਹੈ ਕਿ ਨਿਰਪੱਖਤਾ ਤੇ ਅਜ਼ਾਦੀ ਦਾ ਦਾਅਵਾ ਕਰਨ ਵਾਲਾ ਮੀਡੀਆ ਸ਼ਾਸ਼ਕ ਵਰਗਾਂ ਦਾ ਹੱਥਠੋਕਾ ਹੈ।
ਖਾਸਕਰ ਇਲੈਕਟ੍ਰੋਨਿਕ ਮੀਡੀਆ ਨੇ ਤਾਂ ਮਜ਼ਦੂਰਾਂ ਨੂੰ ਅਰਾਜਕ,ਹਿੰਸਕ,ਕੱਟ-ਵੱਡ ਕਰਨ ਵਾਲੀ ਭੀੜ ਦੇ ਤੌਰ 'ਤੇ ਪੇਸ਼ ਕਰਨ 'ਚ ਜੁਟਿਆ ਹੋਇਆ ਹੈ। ਕਨੂੰਨ ਨੂੰ ਛਿੱਕੇ ਟੰਗਦੇ ਹੋਏ ਪੁਲੀਸ ਨੇ ਸਾਰੇ ਤਿੰਨ ਹਜ਼ਾਰ ਮਜ਼ਦੁਰਾਂ ਨੂੰ ਮੁਲਜ਼ਾਮ ਬਣਾ ਕੇ ਫੜ੍ਹਨਾ ਸ਼ੁਰੂ ਕੀਤਾ ਹੈ,ਦੂਜੇ ਪਾਸੇ ਮੈਨੇਜਮੈਂਟ ਦੇ ਕਿਸੇ ਵਿਅਕਤੀ ਤੋਂ ਕੋਈ ਪੱਛਗਿੱਛ ਨਹੀਂ ਕੀਤੀ ਗਈ ਹੈ।ਮਾਰਕੁੱਟ ਕਾਰਨ ਜ਼ਖਮੀ ਹੋਏ ਮੈਨੇਜਮੈਂਟ ਦੇ ਲੋਕਾਂ ਲਈ ਹਰਦਰਦੀ ਜਤਾਈ ਜਾ ਰਹੀ ਹੈ ਪਰ ਜ਼ਖਮੀ ਹੋਏ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ।
ਮਜ਼ਦੂਰ ਵਾਰ ਵਾਰ ਕਹਿ ਰਹੇ ਹਨ ਕਿ ਮੈਨੇਜਮੈਂਟ ਨੇ ਬਾਹਰ ਗੁੰਡੇ ਬੁਲਾਏ ਹੋਏ ਸੀ ਪਰ ਪੁਲੀਸ,ਪ੍ਰਸ਼ਾਸ਼ਨ ਤੇ ਮੀਡੀਆ ਇਸਨੂੰ ਜਾਂਚ ਦਾ ਮੁੱਦਾ ਨਹੀਂ ਬਣਾ ਰਿਹਾ ਹੈ।ਹੋਰ ਘਟਨਾਵਾਂ ਦੀ ਤਰ੍ਹਾਂ ਇਥੇ ਵੀ ਇਥੇ ਵੀ ਮੀਡੀਆ ਨੇ ਇਕ ਪੱਖ ਯਾਨਿ ਮਜ਼ਦੂਰਾਂ ਨੁੰ ਅਪਰਾਧੀ ਐਲਾਨ ਦਿੱਤਾ ਹੈ।
ਮਜ਼ਦੂਰਾਂ ਦੇ ਪੱਖ 'ਚ ਦਿੱਲੀ ਹਰਿਆਣਾ ਭਵਨ ਸਾਹਮਣੇ ਵਿਰੋਧ ਪ੍ਰਦਰਸ਼ਨ |
ਪਿਛਲੇ ਕੁਝ ਮਹੀਨਿਆਂ ਤੋਂ ਮਾਨੇਸਰ ਮਰੂਤੀ ਪਲਾਂਟ ਦੀਆ ਘਟਨਾਵਾਂ ਦੇ ਨਜ਼ਰ ਮਾਰੀਏ ਤਾਂ ਪੂਰੀ ਤਸਵੀਰ ਸਾਫ ਹੋ ਜਾਂਦੀ ਹੈ।ਪਿਛਲੇ ਸਾਲ ਅਕਤੂਬਰ ਜਿਸ ਤਰ੍ਹਾਂ ਮੈਨੇਜਮੈਂਟ ਨੇ ਪੈਸੇ,ਸਰਕਾਰੀ ਦਬਾਅ ਤੇ ਝੂਠੇ ਵਾਅਦਿਆਂ ਜ਼ਰੀਏ ਸਮਝੌਤਾ ਕਰਵਾਇਆ ਤੇ ਮਰੂਤੀ ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੂੰ ਖਰੀਦ ਕੇ ਯੂਨੀਅਨ ਨੂੰ ਖ਼ਤਮ ਕੀਤਾ,ਉਦੋਂ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਦੇ ਇਰਾਦੇ ਨੇਕ ਨਹੀਂ ਹਨ।ਵਾਰ ਵਾਰ ਵਾਅਦਿਆਂ ਦੇ ਬਾਵਜੂਦ ਤਨਖਾਹ ਵਧਾਉਣ ਦੇ ਸਵਾਲ ਨੂੰ ਮੈਨੇਜਮੈਂਟ ਨੇ ਤਰ੍ਹਾਂ ਤਰ੍ਹਾਂ ਦੇ ਬਹਾਨਿਆਂ ਨਾਲ ਲਟਕਾਕੇ ਰੱਖਿਆ।ਮਜ਼ਦੂਰਾਂ 'ਤੇ ਕੰਮ ਦੇ ਭਿਆਨਕ ਦਬਾਅ ਤੇ ਗੱਲ ਗੱਲ 'ਤੇ ਪੇਸੇ ਕੱਟਣ ਦੀ ਨੀਤੀ ਦੇ ਸੁਧਾਰ ਨਾਲ ਮਜ਼ਦੂਰਾਂ ਦਾ ਸ਼ੋਸ਼ਣ ਲਗਾਤਾਰ ਵਧਦਾ ਜਾ ਰਿਹਾ ਸੀ।
18 ਜੁਲਾਈ ਦੀ ਘਟਨਾ ਦੀ ਸ਼ੁਰੂਆਤ ਵੀ ਬੇਹੱਦ ਮਹਿੰਗਾਈ ਦੇ ਬਾਵਜੂਦ ਮਜ਼ਦੂਰਾਂ ਦੀਆਂ ਤਨਖਾਹ ਵਧਾਉਣ ਨੂੰ ਲੈ ਕੇ ਹੋਰ ਰਹੀ ਦੇਰੀ ਕਾਰਨ ਮਜ਼ਦੂਰਾਂ ਦੀ ਸ਼ਿਕਾਇਤ ਤੋਂ ਹੋਈ ਸੀ।ਮਜ਼ਦੂਰਾਂ ਨਾਲ ਸਹੀ ਗੱਲਬਾਤ ਦੀ ਬਹਾਏ ਸੁਪਰਵਾਈਜ਼ਰ ਵਲੋਂ ਭੈੜੀਆਂ ਗਾਲ੍ਹਾਂ ਦੇਣ ਸਮੇਂ ਭੜਕੇ ਮਾਮਲੇ ਨੂੰ ਮੈਨੇਜਮੈਂਟ ਨੇ ਬਾਹਰ ਤੋਂ ਬਾਉਂਸਰ ਬੁਲਾਕੇ ਹੋਰ ਭੜਕਾ ਦਿੱਤਾ।ਬਾਅਦ 'ਚ ਜੋ ਹੋਇਆ ਉਸੇ ਲਈ ਪਹਿਲੀ ਜ਼ਿੰਮੇਵਾਰੀ ਮਾਰੂਤੀ-ਸੁਜ਼ੂਕੀ ਮੈਨੇਜਮੈਂਟ ਦੀ ਹੈ।ਹਿੰਸਾ ਦੌਰਾਨ ਹੋਈ ਇਕ ਮੈਨੇਜਰ ਦੀ ਮੌਤ ਇਕ ਦੁਖਦਾਈ ਘਟਨਾ ਸੀ ਜਿਸ ਦਾ ਦੋਸ਼ ਪੂਰੀ ਤਰ੍ਹਾਂ ਮਜ਼ਦੂਰਾਂ 'ਤੇ ਮੜ੍ਹਨਾ ਇਕ ਸਾਜਿਸ਼ ਹੈ।ਇਸ ਘਟਨਾ ਨਾਲ ਕੰਪਨੀ ਨੂੰ ਹੋ ਰਹੇ ਕਰੋੜਾਂ ਦੇ ਨੁਕਸਾਨ ਦਾ ਰੌਣਾ 'ਪੂੰਜਵਾਦੀ ਮੀਡੀਆ' ਰੋਅ ਰਿਹਾ ਹੈ ਪਰ ਹਜ਼ਾਰਾਂ ਮਜ਼ਦੂਰਾਂ ਨੂੰ ਪਏ ਰੋਟੀ ਦੇ ਲਾਲਿਆਂ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਹੈ।
ਇਸ ਘਟਨਾ ਦਾ ਫਾਇਦਾ ਉਠਾ ਕੇ ਮੈਨੇਜਮੈਂਟ ਨੇ ਨਵੀਂ ਯੂਨੀਅਨ ਦੇ ਮਾਨਤਾ ਰੱਦ ਕਰਨ ਗੱਲ ਜ਼ਾਹਰ ਕਰਕੇ ਆਪਣੇ ਇਰਾਦਿਆਂ ਬਾਰੇ ਦੱਸ ਦਿੱਤਾ ਹੈ।ਬਿਗੁਲ ਮਜ਼ਦੂਰ ਦਸਤਾ ਪਿਛਲੇ ਸੰਘਰਸ਼ ਦੇ ਸਮੇਂ ਤੋਂ ਹੀ ਮਾਰੂਤੀ ਦੇ ਮਜ਼ਦੂਰਾਂ ਨੂੰ ਅਪੀਲ ਕਰਦਾ ਆਇਆ ਹੈ ਕਿ ਇਸ ਲੜਾਈ ਨੂੰ ਵਿਸ਼ਾਲ ਬਣਾ ਕੇ ਹੀ ਇਸ ਨੂੰ ਤਕੜੇ ਤਰੀਕੇ ਨਾਲ ਲੜਿਆ ਜਾ ਸਕਦਾ ਹੈ।
ਮਾਰੂਤੀ ਦੇ ਮਜ਼ਦੂਰਾਂ ਦੀ ਲੜਾਈ ਹਰ ਮਜ਼ਦੂਰ ਦੇ ਹੱਕ ਦੀ ਲੜਾਈ ਹੈ।ਇਸ ਲੜਾਈ 'ਚ ਮਾਰੂਤੀ ਦੇ ਮਜ਼ਦੂਰਾਂ ਦੇ ਸਾਥ ਦੇਣ ਲਈ ਸਾਨੁੰ ਸਭ ਨੂੰ ਅੱਗੇ ਆਉਣਾ ਪਵੇਗਾ।ਅਸੀਂ ਆਪਣੇ ਤਜ਼ਰਬਿਆਂ ਤੋਂ ਜਾਣਦੇ ਹਾਂ ਕਿ ਜਦੋਂ ਤੱਕ ਇਲਾਕੇ ਦੇ ਸਾਰੇ ਮਜ਼ਦੂਰ ਇਕ ਦੂਜੇ ਦਾ ਸਾਥ ਨਹੀਂ ਦੇਣਗੇ,ਉਦੋਂ ਤੱਕ ਕਾਰਖਾਨੇ ਦੇ ਮਜ਼ਦੂਰ ਇਕੱਲੇ ਇਕੱਲੇ ਲੜਾਈ ਨਹੀਂ ਜਿੱਤ ਸਕਦੇ।
ਹਮ ਮਿਲਕਰ ਲੜੇਂਗੇ,ਤੋ ਜ਼ਰੂਰ ਜੀਤੇਂਗੇ
ਅੰਧਕਾਰ ਕਾ ਯੁੱਗ ਬੀਤੇ,ਜੋ ਲੜੇਗਾ ਵੋਹ ਜੀਤੇਗਾ
ਹਰ ਜ਼ੋਰ ਜ਼ੁਲਮ ਕੀ ਟੱਕਰ ਮੇਂ ਸੰਘਰਸ਼ ਹਮਾਰਾ ਨਾਅਰਾ ਹੈ
ਸੰਗਰਾਮੀ ਸ਼ੁੱਭ ਇੱਛਾਵਾਂ ਸਹਿਤ, ਬਿਗੁਲ ਮਜ਼ਦੂਰ ਦਸਤਾ।
mil ke ladenge
ReplyDelete