ਭਾਰਤੀ ਲੋਕਤੰਤਰ ਹੁਣ ਠੱਗਾ ਤੇ ਚੋਰਾਂ ਦਾ ਇੱਕਠ ਹੈ ਇਸ ਵਿਚ ਕੋਈ ਸ਼ੱਕ ਨਹੀ ਤੇ ਇਸ ਰਾਹੀਂ ਕਿਸੇ ਬਦਲਾਅ ਬਾਰੇ ਸੋਚਣਾ ਸਭ ਤੋ ਵੱਡੀ ਬੇਵਕੂਫੀ ਹੈ | ਵੋਟਾਂ ਤੇ ਨੋਟਾਂ ਦੇ ਸਿਆਸਤ ਵਿਚ ਪੰਜਾਬ ਦੇ ਲੋਕਾਂ ਨੂੰ ਇਕ ਵਾਰ ਫਿਰ ਸਿਰਫ ਤੇਰਾਂ ਮਹੀਨੇ ਬਆਦ ਆਪਣਾ ਖੂਨ ਪਿਲਉਣ ਲਈ ਰਿੱਛ ਜਾ ਬਘਿਆੜ ਵਿਚੋ ਇੱਕ ਦੀ ਚੋਣ ਕਰਨੀ ਪਵੇਗੀ| ਸਿਆਸੀ ਹਲਕਿਆਂ ਵਿਚ ਆਉਣ ਵਾਲੀਆਂ ਵਿਧਾਨ ਸਭਾ {ਨੁਕਸਾਨ ਸਭਾ} ਦੀਆਂ ਵੋਟਾਂ ਲਈ ਤਿਆਰੀ ਸ਼ੁਰੂ ਹੋ ਚੁੱਕੀ ਹੈ | ਜਿਥੇ ਕਾਂਗਰਸ ਪਾਰਟੀ ਦੀ ਕਮਾਨ ਰਾਜਾ ਸਾਬ ਦੇ ਹੱਥ ਆ ਚੁੱਕੀ ਹੈ ਅਕਾਲੀ ਦਲ ਦੀ ਕਮਾਨ ਵੀ ਸੀਨੀਅਰ ਬਾਦਲ ਤੋ ਖਿਸਕ ਕੇ ਜੂਨੀਅਰ ਬਾਦਲ ਦੇ ਹੱਥ ਆ ਚੁੱਕੀ ਹੈ|ਮੁਖ ਮੰਤਰੀ ਦੀ ਕੁਰਸੀ ਚਾਹੇ ਅਜੇ ਨਸੀਬ ਨਹੀ ਹੋਈ ਜੂਨੀਅਰ ਬਾਦਲ ਨੂੰ ਤੇ ਹੁਣ ਉਮੀਦ ਵੀ ਘੱਟ ਹੀ ਹੈ ਕੀ ਓਹਨਾ ਦੇ ਤਾਜਪੋਸ਼ੀ ਹੋ ਸਕੇਗੀ ,ਕਿਉਂਕਿ ਇਸ ਵੇਲੇ ਪਾਰਟੀ ਵਿਚ ਕੋਈ ਵੀ ਟਕਰਾ ਨੁਕਸਾਨਦਾਇਕ ਹੋਵੇਗਾ| ਦੂਜੇ ਪਾਸੇ ਕੈਪਟਨ ਸਾਬ ਨੂੰ ਵੀ ਪ੍ਰਦੇਸ਼ ਕਾਂਗਰਸ ਵਲੋ ਤਕਰੀਬਨ ਤਕਰੀਬਨ ਪ੍ਰਵਾਨ ਕਰ ਹੀ ਲਿਆ ਗਿਆ ਹੈ, ਭੱਠਲ, ਕੇ.ਪੀ ਤੇ ਜਗਮੀਤ ਬਰਾੜ ਵਰਗੇ ਮਹਾਂਰਥੀ ਵੀ ਸਾਥ ਦੇਣ ਦੇ ਹੀ ਮੂਡ ਵਿਚ ਹੀ ਹਨ ,ਕਿਉਂਕਿ ਇਸ ਸਮੇ ਟਕਰਾ ਦੀ ਕੋਈ ਵੀ ਗੱਲ ਨੁਕਸਾਨ ਦਾਇਕ ਹੀ ਹੋਵੇਗਾ |ਭਾਜਪਾ ਦਾ ਅਕਾਲੀ ਦਲ ਨਾਲ ਬਣੇ ਰਹਿਣਾ ਤੈਅ ਹੈ ਕਿਓ ਹੋਰ ਕੋਈ ਪਾਰਟੀ ਉਨ੍ਹਾ ਦੇ ਫਿਰਕੂ ਢਾਂਚੇ ਵਿਚ ਫਿੱਟ ਨਹੀ ਬੈਠਣ ਵਾਲੀ ,ਹਾਂ ਸੀਟਾਂ ਨੂੰ ਲੈ ਕੇ ਥੋੜਾ ਬਹੁਤਾ ਰੋਲਾ ਰੱਪਾ ਪੈਣਾ ਵੀ ਤੈਅ ਹੈ ਅਕਾਲੀ ਦਲ ਨਾਲ|
ਜੇ ਦੂਜੇ ਨਜ਼ਰੀਏ ਤੋ ਦੇਖਿਆ ਜਾਵੇ ਤਾਂ ਲੋਕਾਂ ਵਿਚ ਦੋਵਾਂ ਪਾਰਟੀ ਦੇ ਚਿਹਰੇ ਨੰਗੇ ਹੋ ਚੁੱਕੇ ਨੇ , ਕੇਂਦਰ ਸਰਕਾਰ ਵਿਚ ਨਿਤ ਦਿਨ ਘਪਲੇ ਜਾਹਰ ਹੋ ਰਹੇ ਨੇ ਤੇ ਪੰਜਾਬ ਸਰਕਾਰ ਕਾਲੇ ਕਾਨੂੰਨ ਬਣਾ ਕੇ ਪੂਰੀ ਹਿਟਲਰਸ਼ਾਹੀ ਕਰਨ ਦੇ ਮੂਡ ਵਿਚ ਹੈ , ਇਸ ਸਭ ਵਿਚ ਲੋਕਾਂ ਲਈ ਕੋਈ ਰਾਹਤ ਵਾਲੀ ਗੱਲ ਨਜਰ ਨਹੀ ਆ ਰਹੀ ,ਕਿਉਂਕਿ ਦੋਵਾਂ ਪਾਰਟੀਆਂ ਦੀਆਂ ਨੀਤੀਆਂ ਵਿਚ ਕੋਈ ਖਾਸ ਫ਼ਰਕ ਨਹੀ |
ਇਸ ਸਭ ਵਿਚ ਫੋਰੀ ਲੋੜ ਕਿਸੇ ਤੀਜੀ ਲੋਕਪੱਖੀ ਸਿਆਸੀ ਧਿਰ ਦੀ ਹੈ ਕਿਉਂਕਿ ਛੋਟੇ ਛੋਟੇ ਸੁਧਾਰ ਬਦਲਾਵ ਲਈ ਜ਼ਰੂਰੀ ਨੇ ਪਰ ਇਹ ਆਖਿਰੀ ਨਿਸ਼ਾਨਾ ਨਹੀ ਹੋਣੇ ਚਾਹੀਦੇ ਪਰ ਇਸ ਦੀ ਉਮੀਦ ਬਹੁਤ ਹੀ ਘੱਟ ਨਜ਼ਰ ਆਉਂਦੀ ਹੈ|ਤੀਜੀ ਧਿਰ ਦਾ ਲੋਕ ਪੱਖੀ ਹੋਣ ਦਾ ਸਵਾਲ ਤਾ ਦੂਰ ਕਿਸੇ ਤੀਜੀ ਧਿਰ ਦੀ ਉਸਾਰੀ ਵੈਸੇ ਹੀ ਅੰਸਭਵ ਲੱਗਦੀ ਹੈ ਤੀਜੀ ਧਿਰ ਦੀ ਅਗਵਾਈ ਕਰਨ ਲਈ ਕੋਈ ਤਿਆਰ ਨਹੀ ਹੈ | ਮਨਪ੍ਰੀਤ ਸ਼ੋ ਦਿਨੋ ਦਿਨ ਫਿਲੋਪ ਹੋ ਰਿਹਾ ਹੈ,ਲੋਕ ਹੁਣ ਇਹ ਸਮਝਣ ਲੱਗੇ ਨੇ ਕੀ ਉਸ ਦੀਆਂ ਨੀਤੀਆਂ ਵੀ ਕਾਰਪੋਰੇਟ ਸੈਕਟਰ ਲਈ ਹੀ ਹਨ ਤੇ ਓਸ ਕੋਲ ਕੋਈ ਜਾਦੂ ਦੀ ਛੜੀ ਨਹੀ ਹੈ ਜਿਸ ਨਾਲ ਆਮ ਲੋਕਾ ਦੀ ਕੋਈ ਮੁਸ਼ਕਿਲ ਹੱਲ ਹੋ ਸੱਕੇ,ਇਸ ਤੋ ਬਿਨਾ ਮੋਜੂਦ ਬਾਕੀ ਪਾਰਟੀਆਂ ਵੀ ਦਾ ਅਧਾਰ ਲੋਕਾ ਵਿਚ ਨਾ ਮਾਤਰ ਹੀ ਹੈ ,ਦਲਿਤਾਂ ਦੇ ਹੱਕ਼ ਵਿਚ ਨਆਰਾ ਮਾਰਨ ਦਾ ਵਾਦਾ ਕਰਨ ਵਾਲੀ ਬਸਪਾ ਪੂਰੀ ਤਰ੍ਹਾ ਪਟੋ-ਧਾੜੀ ਹੋ ਚੁੱਕੀ ਹੈ ਤੇ ਦਲਿਤਾਂ ਵਿਚੋ ਆਪਣਾ ਅਧਾਰ ਗਵਾ ਚੁੱਕੀ ਹੈ ਦਲਿਤ ਸਮਾਜ ਇਸ ਨੂੰ ਲਗਭਗ ਨਕਾਰ ਚੁੱਕਾ ਹੈ,ਬਾਕੀ ਮੋਜੂਦ ਅਕਾਲੀ ਦਲ ,ਰਵੀਇੰਦਰ ਦਾ ਅਕਾਲੀ ਦਲ 1920 ਅੰਤਿਦਰਪਾਲ ਦਾ ਅਕਾਲੀ ਦਲ {ਇੰਟਰਨੈਸ਼ਨਲ},ਦਲਜੀਤ ਬਿੱਟੂ ਦਾ ਪੰਚ ਪ੍ਰਧਾਨੀ ਤੇ ਲੋਂਗੋਵਾਲ ਦਲ ਸਿਰਫ ਧਾਰਮਿਕ ਜਮਾਤ ਦੀ ਅਗਵਾਈ ਦੇ ਮੂਡ ਵਿਚ ਹੀ ਹਨ |ਸਿਮਰਨਜੀਤ ਮਾਨ ਦਾ ਰਾਗ ਹਮੇਸ਼ਾ ਹੀ ਸਭ ਤੋ ਵੱਖਰਾ ਰਿਹਾ ਹੈ |ਰਾਮੂਵਾਲੀਆ ਲੋਕ ਵਿਚ ਇਕ ਸਾਫ਼ ਸੁਥਰੀ ਸ਼ਖਸ਼ੀਅਤ ਵੱਜੋ ਜਾਣਿਆ ਤਾ ਜਾਂਦਾ ਹੈ ਪਰ ਓਸ ਦੇ ਕਤਾਰ ਦੋ ਦੇ ਲੀਡਰਸ਼ਿਪ ਬਹੁਤ ਕਮਜੋਰ ਹੋਣ ਕਾਰਨ ਲੋਕਾਂ ਵਿਚ ਲੋਕ ਭਲਾਈ ਪਾਰਟੀ ਕੋਈ ਖਾਸ ਪਹਿਚਾਣ ਨਹੀ ਬਣਾ ਸਕੀ ਹੇਠਲਾ ਕੇਡਰ ਲੋਕਾ ਨੂੰ ਭਰੋਸੇ ਵਿਚ ਨਹੀ ਲੈ ਸਕਿਆ| ਉਦਹਾਰਣ ਵਜੋ ਮੇਰੇ ਹਲਕੇ ਕਪੂਰਥਲੇ ਦੀ ਗੱਲ ਲੈ ਲੇਂਦੇ ਹਾ,ਜਿਥੇ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਦਾ ਚੋਣ ਲੜਨਾ ਲਗਭਗ ਤੈਅ ਹੈ ਤੇ ਦੂਜੇ ਪਾਸੇ ਅਕਾਲੀ ਦਲ ਵਲੋ ਸਰਬਜੀਤ ਮੱਕੜ੍ਹ ਦੇ ਨਾਮ ਤੇ ਅਟਕਲਬਾਜ਼ੀ ਚਲ ਰਹੀ ਹੈ ਹੋਰ ਕਿਸੇ ਤੀਜੇ ਨੇਤਾ ਦਾ ਦੂਰ ਦੂਰ ਤਕ ਕੋਈ ਨਾਮੋ ਨਿਸ਼ਾਨ ਨਜਰ ਨਹੀ ਆ ਰਿਹਾ,
ਗੱਲ ਕਰਦੇ ਹਾਂ ਕਮਿਊਨਿਸਟ ਪਾਰਟੀਆਂ ਦੀ CPI ਤੇ CPM ਦਾ ਕੋਈ ਪਤਾ ਕਿਹੜੀ ਸੁਰ ਛੇੜਨੀ ਹੈ ਕਾਂਗਰਸ ਦੇ ਹੱਕ਼ ਵਿਚ ਵੀ ਭੁਗਤ ਸਕਦੇ ਨੇ ਸਮਝੋਤਾ ਹੋ ਸਕਦਾ ਹੈ, ਨਹੀ ਤਾਂ ਸਭ ਨੂੰ ਗਾਲਾਂ ਕੱਢਣ ਵਾਲਾ ਹੱਕ਼ ਤਾ ਰਾਖਵਾਂ ਹੈ ਹੀ ਉਨ੍ਹਾਂ ਕੋਲ |CPML ਤੇ ਪਾਸਲਾ ਗੁਰੱਪ ਦੀ ਲੈਫਟ ਕੋ-ਆਰਡੀਨੇਟ ਦੀ ਤਜਵੀਜ ਕੋਈ ਕਮਾਲ ਦਿਖਾ ਦੇਵੇਗੀ ਉਮੀਦ ਨਹੀ ਹੈ; ਜੇ ਦੇਖਿਆ ਜਾਵੇ ਤਾਂ ਤੀਜੇ ਗਠਜੋੜ ਦੀ ਸੰਭਨਾਵਾਂ ਸਿਰਫ ਕਮਿਊਨਿਸਟ ਪਾਰਟੀਆਂ{ਲੈਫਟ ਕੋ-ਆਰਡੀਨੇਟ },ਲੋਕ ਭਲਾਈ ਪਾਰਟੀ,ਲੋਂਗੋਵਾਲ ਦਲ ਤੇ ਬਸਪ ਵਿਚ ਹੀ ਸੰਭਵ ਹੈ ਪਰ ਇਹ ਵੀ ਬਹੁਤ ਮੁਸ਼ਕਿਲ ਜਾਪ ਰਿਹਾ ਹੈ|
ਲੋਕਾਂ ਵਿਚ ਅਕਾਲੀ ਦਲ ਤੇ ਕਾਂਗਰਸ ਦਾ ਸਭ ਤੋ ਹੇਠਲਾ ਕੇਡਰ ਬਹੁਤ ਹੀ ਮਜਬੂਤ ਹੈ ਜੋ ਉਪਰਲੇ ਲੀਡਰਾਂ ਦੀਆਂ ਕਰਤੂਤਾਂ ਦੇ ਬਾਵਜੂਦ ਨਿਜੀ ਸੰਬਧਾਂ ਤੇ ਹਰ ਸੰਭਵ ਤਰੀਕੇ ਨਾਲ ਵੋਟਰਾਂ ਨੂੰ ਖਿਚਣ ਵਿਚ ਕਮਯਾਬ ਹੋ ਜਾਂਦੇ ਨੇ,ਦੂਜੀ ਗੱਲ ਹੈ ਇਨ੍ਹਾ ਪਾਰਟੀਆਂ ਦਾ ਯੂਥ ਕੇਡਰ ਜੋ ਕਾਫੀ ਮਜਬੂਤ ਹੈ ਜਿਥੇ ਕਾਂਗਰਸ ਵਿਚ ਰਵਨੀਤ ਬਿੱਟੂ ਵਰਗਾ ਤੇਜ਼ ਤਰਾਰ ਨੇਤਾ ਹੈ ਉਥੇ ਹੀ ਅਕਾਲੀ ਦਲ ਵਿਚ ਸੁਖਬੀਰ ਦੀ ਕਮਾਂਡ ਥੱਲੇ ਸੋਹੀ ਦੇ ਯੂਥ ਲੀਡਰ ਤੇ ਗੁਰਪ੍ਰੀਤ ਰਾਜੂ ਖੰਨਾ ਵਰਗੇ ਲੀਡਰ ਮੋਜੂਦ ਨੇ ,ਜਦ ਕੀ ਦੂਜੀਆਂ ਪਾਰਟੀਆਂ ਵਿੱਚ ਦੇਖਿਆ ਜਾਵੇ ਤਾ ਬਸਪਾ ਦੇ ਪਵਨ ਕੁਮਾਰ ਟੀਨੂ ਵੀ ਅਕਾਲੀ ਦਲ ਵਿਚ ਜਾ ਚੁੱਕੇ ਨੇ,ਹੋਰ ਕੋਈ ਬਸਪਾ ਵਿਚ ਕਦਵਾਰ ਯੂਥ ਆਗੂ ਨਜਰ ਨਹੀ ਆਉਂਦਾ,ਅਕਾਲੀ ਦਲ 1920 ਦੇ ਯੂਥ ਆਗੂ ਪਰਮਜੀਤ ਸਹੋਲੀ ਵੀ ਲੱਗਭਗ ਅਲੋਪ ਹੀ ਹੋ ਚੁੱਕੇ ਨੇ, ਮਨਪ੍ਰੀਤ ਬਾਦਲ ਦਾ ਕੁਝ ਕੁ ਅਸਰ ਹੈ,ਦਲਜੀਤ ਬਿੱਟੂ ਦਾ ਜਿਆਦਾ ਸਮਾਂ ਲਗਭਗ ਜੈਲ ਵਿਚ ਹੀ ਗੁਜਰਦਾ ਹੈ,ਬਾਕੀ ਪਾਰਟੀਆਂ ਵਿਚ ਤਾਂ ਅਨਹੋਂਦ ਹੀ ਹੈ ਯੂਥ ਆਗੂਆਂ ਦੀ ,ਕਮਿਊਨਿਸਟ ਪਾਰਟੀਆਂ ਵਿਚ ਕਮਲਜੀਤ ਤੇ ਜਾਮਾਰਾਏ ਵਰਗੇ ਯੂਥ ਆਗੂ ਤਾਂ ਹਨ ਪਰ ਓਹ ਵੀ ਕੋਈ ਬਹੁਤਾ ਉਭਰ ਨਹੀ ਸਕੇ|
ਬਾਕੀ ਇਸ ਸਭ ਨੂੰ ਦੇਖਦੇ ਇਹੀ ਲਗਦਾ ਹੈ ਕੀ ਫਿਲਹਾਲ ਤੀਜੀ ਧਿਰ ਦੀ ਉਸਾਰੀ ਜੇ ਹੁੰਦੀ ਹੈ ਤਾ ਇਹ ਕਿਸੇ ਚਮਤਕਾਰ ਤੋ ਘੱਟ ਨਹੀ ਹੋਵੇਗੀ,ਪੰਜਾਬੀਆਂ ਨੂੰ ਰਿੱਛ ਤੇ ਬਘਿਆੜ ਵਿਚੋ ਕਿਸੇ ਇਕ ਦੀ ਚੋਣ ਦੀ ਉਲਝਣ ਤੋ ਕੱਢਣ ਲਈ ਅਗਾਂਹਵਧੂ ਲੋਕਾਂ ਤੇ ਜਥੇਬੰਦੀਆਂ ਨੂੰ ਇਸ ਸਿਆਸੀ ਮਾਹੌਲ ਦੀ ਵਰਤੋ ਇਨ੍ਹਾਂ ਦੀਆਂ ਕਰਤੂਤਾਂ ਨੂੰ ਲੋਕਾਂ ਵਿਚ ਨਸ਼ਰ ਕਰਨ ਲਈ ਕਰਨੀ ਚਾਹੀਦਾ ਹੈ ਤਾਂ ਕੇ ਆਉਣ ਵਾਲੇ ਕਿਸੇ ਵੀ ਫੈਸਲਾਕੁੰਨ ਸਮੇਂ ਲਈ ਉਨ੍ਹਾਂ ਨੂੰ ਇੱਕ ਫੰਰਟ ਤੇ ਇੱਕਠੇ ਕਰਕੇ ਨਾਲ ਤੋਰਿਆ ਜਾ ਸਕੇ|
ਇੰਦਰਜੀਤ ਸਿੰਘ
ਕਾਲਾ ਸੰਘਿਆਂ
98156 -39091
Sunday, January 30, 2011
Subscribe to:
Post Comments (Atom)
No comments:
Post a Comment