ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, June 12, 2012

ਬੁੱਧੂ ਬਕਸੇ ਜ਼ਰੀਏ ਝੂਠ ਨੂੰ ਸੱਚ ਬਨਾਉਣ ਦੀ ਸਾਜਿਸ਼

ਵਿਗਿਆਨ ਨੇ ਸਮਾਜਿਕ ਵਿਕਾਸ ਲਈ ਵੱਡੀਆਂ ਮੱਲਾਂ ਮਾਰੀਆਂ ਹਨ।ਤਕਨੀਕ ਦੀ ਕਾਢ ਤੇ ਵਰਤੋਂ ਮਾਨਵਤਾ ਦੇ ਚੰਗੇਰੇ ਵਿਕਾਸ ਲਈ ਹੁੰਦੀ ਹੈ। ਇਸੇ ਤਰ੍ਹਾਂ ਸੰਸਾਰ ਦੇ ਵੱਖ-ਵੱਖ ਮੁਲਕਾਂ 'ਚ ਟੈਲੀਵਿਜ਼ਨ ਦੀ ਕਾਢ ਤੇ ਵਰਤੋਂ ਨੇ ਸੰਚਾਰ ਕ੍ਰਾਂਤੀ ਵਜ਼ੋਂ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਇਸ ਦੀ ਵਰਤੋਂ ਭਾਰਤ ਵਿਚ 15 ਸਤੰਬਰ 1954 ਨੂੰ ਦਿੱਲੀ ਵਿਚ ਪਹਿਲੇ ਟੀ.ਵੀ ਪ੍ਰਸਾਰਣ ਨਾਲ ਹੋਈ । ਉਂਝ ਰਾਸਟਰੀ ਪ੍ਰਸਾਰਣ 1982 ਵਿਚ ਸ਼ੁਰੂ ਕੀਤਾ ਗਿਆ। ਰੰਗਦਾਰ ਟੀ.ਵੀ. ਦਾ ਰੂਪ ਵੀ ਇਸ ਦਹਾਕੇ ਦੌਰਾਨ ਸਾਹਮਣੇ ਆਇਆ। ਰਾਸ਼ਟਰੀ ਤੇ ਖੇਤਰੀ ਪ੍ਰੋਗਰਾਮਾਂ ਤਹਿਤ ਡੀ.ਡੀ. -2 ਅਤੇ ਡੀ.ਡੀ ਮੈਟਰੋ ਵਰਗੇ ਚੈਨਲ ਸ਼ੁਰੂ ਕੀਤੇ ਗਏ। ਜਿਸਤੇ ਸਭਤੋਂ ਪਹਿਲਾਂ ਰਮਾਇਣ ਤੇ ਮਹਾਂਭਾਰਤ ਦਾ ਪ੍ਰਸਾਰਣ ਸ਼ੁਰੂ ਹੋਇਆ ਤੇ ਜਿੰਨ੍ਹਾਂ ਨੇ ਸੰਸਾਰ ਰਿਕਾਰਡ ਕਾਇਮ ਕੀਤਾ।

1991 ਦੀਆਂ ਨਵੀਆਂ ਆਰਥਿਕ ਨੀਤੀਆਂ ਤਹਿਤ ਨਰਸਿਮ੍ਹਾ ਰਾਓ ਸਰਕਾਰ ਵੱਲੋਂ ਦੇਸੀ-ਬਦੇਸੀ ਪ੍ਰਾਈਵੇਟ ਬਰਾਡਕਾਸਟਰਾਂ ਨੂੰ ਸੰਚਾਰ ਖੇਤਰ 'ਚ (ਟੀ.ਵੀ.ਰੇਡੀਓ) ਅਨੇਕਾਂ ਖੁਲ੍ਹਾਂ ਦਿੱਤੀਆਂ ਗਈਆਂ ਜਿਸਦੇ ਤਹਿਤ ਅਨੇਕਾਂ ਅੰਤਰਰਾਸ਼ਟਰੀ ਕਾਰਪੋਰੇਸ਼ਨਾਂ ਨੇ ਭਾਰਤ ਦੇ ਮੀਡੀਆ ਖੇਤਰ ਵਿਚ ਆਪਣਾ ਨਿਵੇਸ਼ ਸ਼ੁਰੂ ਕੀਤਾ। ਭਾਰਤ ਦੇ ਉਦਯੋਗ, ਖੇਤੀ ਤੇ ਸੇਵਾਵਾਂ ਦੇ ਖੇਤਰ ਵਿਚ ਧੜਾਧੜ ਸ਼ੁਰੂ ਕੀਤੀਆਂ ਗਈਆਂ ਨਵੀਆਂ ਆਰਥਿਕ ਨੀਤੀਆਂ ਦੇ ਅੰਗ ਵਜ਼ੋਂ ਮੀਡੀਆ ਖੇਤਰ ਵਿਚ ਵੀ ਅਨੇਕਾਂਨੀਤੀਆਂ ਤੈਅ ਕੀਤੀਆਂ ਗਈਆਂ । ਅੱਜ ਲੰਮੇ ਅਰਸੇ ਬਾਅਦ ਇਨ੍ਹਾਂ ਨੀਤੀਆਂ ਦੇ ਜੋ ਮਾਰੂ ਪ੍ਰਭਾਵ ਦੂਸਰੇ ਖੇਤਰਾਂ ਵਿਚ ਨਿਕਲ ਰਹੇ ਹਨ ਤਾਂ ਮੀਡੀਆ ਹੀ ਉਹ ਸਾਧਨ ਹੈ ਜਿਸਨੇ ਸਾਮਰਾਜੀ ਤੇ ਸਰਮਾਏਦਾਰੀ ਪੱਖੀ ਇਨ੍ਹਾਂ ਨੀਤੀਆਂ ਦੀ ਸਫਲਤਾ ਲਈ 'ਸੁਚੱਜੇ ਪ੍ਰਚਾਰਕ' ਦਾ ਰੋਲ ਨਿਭਾਇਆ ਤੇ ਖੁਦ ਇਕ ਮੁਨਾਫੇ ਦੀ ਸਨਅਤ ਵਜ਼ੋਂ ਸਥਾਪਿਤ ਹੋਇਆ।

1991 ਤੋਂ ਬਾਅਦ ਹੀ ਮੀਡੀਆ ਦੀ ਅਜ਼ਾਰੇਦਾਰੀ ਦਾ ਦੌਰ ਤੇਜ਼ੀ ਫੜਦਾ ਹੈ।ਇਹ ਅਜ਼ਾਰੇਦਾਰੀ ਵਿਸ਼ਾਲ ਅਬਾਦੀ ਦੀ ਆਰਥਿਕ ਤੇ ਸੱਭਿਆਚਾਰਕ ਲੁੱਟ ਤੇ ਸਥਾਪਿਤ ਕੀਤੀ ਗਈ ।1995 ਵਿਚ P1S -1 Aqy P1S-4 ਵਰਗੇ ਸੈਟੇਲਾਈਟਾਂ ਜ਼ਰੀਏ ਯੂਰਪ, ਏਸ਼ੀਆ ਅਤੇ ਅਫਰੀਕਾ ਨਾਲ ਅੰਤਰਰਾਸ਼ਟਰੀ ਪ੍ਰੋਗਰਾਮਾਂ ਦੀਆਂ ਸਾਂਝਾਂ ਸਥਾਪਿਤ ਕੀਤੀਆਂ ਗਈਆਂ । ਇਸਦੇ ਤੁਰੰਤ ਬਾਅਦ ਕੇਬਲ ਟੀ.ਵੀ. ਤੇ ਆਈ.ਪੀ.ਟੀ.ਵੀ (Internet Protocal television) ਦਾ ਜਾਲ ਵਿਛ ਜਾਂਦਾ ਹੈ। ਜਿਸਨੇ ਹੈਰਾਨੀਜਨਕ ਤੇਜੀ ਨਾਲ ਅੱਜ ਭਾਰਤ ਦੇ 223 ਮਿਲੀਅਨ ਪਰਿਵਾਰਾਂ ਵਿਚੋਂ 134 ਮਿਲੀਅਨ ਪਰਿਵਾਰਾਂ ਨੂੰ ਟੀ.ਵੀ. ਤੇ 103 ਮਿਲੀਅਨ ਪਰਿਵਾਰਾਂ ਨੂੰ ਕੇਬਲ ਟੀ.ਵੀ ਸਮੇਤ 20 ਮਿਲੀਅਨ ਡਿਸ਼ ਉਪਭੋਗਤਾਵਾਂ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ। ਅੱਜ ਦੇਸ਼ ਦੀ ੮੫ ਫੀਸਦੀ ਸ਼ਹਿਰੀ ਤੇ 70 ਫੀਸਦੀ ਪੇਂਡੂ ਵਸੋਂ ਸੈਟੇਲਾਈਟ ਟੀ.ਵੀ, ਕੇਬਲ ਟੀ.ਵੀ ਤੇ ਡਿਸ਼ ਦੀ ਵਰਤੋਂ ਕਰਦੀ ਹੈ।91 ਦੀਆਂ ਖੁਲ੍ਹਾਂ ਤੋਂ ਬਾਅਦ 2011 ਤੱਕ 82O,History Channal,Nikelodeon,Cartoon Network, V8-1, Disney Aqy “oon disney ਵਰਗੇ ਅੰਤਰਰਾਸ਼ਟਰੀ ਚੈਨਲ ਮਾਰਕਿਟ ਵਿਚ ਆਏ ਤੇ ਦੋ ਦਹਾਕਿਆਂ 'ਚ ਹੀ ਭਾਰਤੀ ਲੋਕਾਂ ਦੇ ਦਿਲਾਂ ਵਿਚ ਘਰ ਕਰ ਗਏ ।ਇਸਤੋਂ ਭਾਰਤੀ ਪੂੰਜੀ ਪਤੀਆਂ ਨੇ ਪ੍ਰੇਰਨਾ ਲੈਂਦਿਆਂ VMoveis,”“V Bindaas,Zoom,Colurs, 9x Aqy 9xm ਵਰਗੇ ਅਨੇਕਾਂ ਨਵੇਂ ਚੈਨਲ ਮੀਡੀਆ ਇੰਡਸਟਰੀ 'ਚ ਉਤਾਰੇ ਇਹਨਾਂ ਅੰਤਰਰਾਸ਼ਟਰੀ ਤੇ ਰਾਸ਼ਟਰੀ ਚੈਨਲਾਂ ਤੋਂ ਬਿਨਾਂ ਸੈਂਕੜੇ ਖੇਤਰੀ ਚੈਨਲ ਆਏ ਦਿਨ ਖੁਲ੍ਹ ਰਹੇ ਹਨ।

2009 ਦੇ ਅੰਕੜੇ ਮੁਤਾਬਿਕ ਭਾਰਤ ਵਿਚ 700 ਖੇਤਰੀ ਤੇ ਰਾਸ਼ਟਰੀ ਚੈਨਲ ਚਲਦੇ ਸਨ। ਜਿਨ੍ਹਾਂ ਦੀ ਗਿਣਤੀ ਵੱਧਕੇ 2011 ਤੱਕ 1600 ਟੀ.ਵੀ. ਚੈਨਲਾਂ ਤੱਕ ਪਹੁੰਚ ਗਈ 2010 ਵਿਚ 515 ਮੁਫਤ ਚੈਨਲ ਤੇ 140 ਪੇਅ ਚੈਨਲ ਚਲਾਏ ਗਏ।ਇਸੇ ਤਰ੍ਹਾਂ ਭਾਰਤੀ ਕੇਬਲ ਇੰਡਸਟਰੀ ਉਪਰ 270 ਬਿਲੀਅਨ ਖਰਚਿਆ ਜਾ ਰਿਹਾ ਹੈ।

ਸੂਚਨਾ ਕ੍ਰਾਂਤੀ ਦੇ ਇਸ ਤੇਜ਼ ਤਰਾਰ ਦੌਰ ਅੰਦਰ ਕੰਮ ਤੇ ਘਰ ਬੈਠੇ ਜਾਂ ਸਫਰ ਕਰ ਰਹੇ ਲੋਕਾਂ ਨੂੰ ਅਰਾਮਦਾਇਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਅਨੇਕਾਂ ਨਵੇਂ-ਨਵੇਂ ਢੰਗ ਸਾਹਮਣੇ ਆ ਰਹੇ ਹਨ। ਦੇਸ਼ ਅੰਦਰ ਪ੍ਰਾਈਵੇਟ ਟੀ.ਵੀ. ਕਾਰਪੋਰੇਸ਼ਨਾਂ ਵੱਲੋਂ 3.“.O. (Cable televison Operator) ਦੀ ਪੂਰੀ ਫੌਜ਼ ਲੋਕਾਂ ਦੀ ਸੇਵਾ ਲਈ ਤਾਇਨਾਤ ਕੀਤੀ ਗਈ ਹੈ।ਜੋ ਘਰ ਬੈਠੇ ਹੀ ਇਕ ਫੋਨ ਕਾਲ ਤੇ Set-“op-2ox qy Pay Channal ਵਰਗੀਆਂ ਮੰਗਾਂ ਨੂੰ ਝੱਟ ਪੂਰਾ ਕਰ ਦਿੰਦੀ ਹੈ।ਨਿੱਤ ਨਵੀਆਂ ਸਕੀਮਾਂ ਰਿਆਇਤਾਂ ਨਾਲ ਭਰਮਾ ਕੇ ਅੰਨੇ ਮੁਨਾਫੇ ਕਮਾਉਂਦੀਆਂ ਕੇਬਲ ਤੇ ਟੀ.ਵੀ.ਕਾਰਪੋਰੇਸ਼ਨਾਂ, ਦੇਸ਼ ਦੇ ਕਮਾਊਆਂ ਦੀ ਲੁੱਟੀ ਜਾ ਰਹੀ ਸੰਪਤੀ ਕਾਰਨ ਭਾਰਤੀ ਟੀ.ਵੀ. ਸਨਅਤ ਜੋ ਅਮਰੀਕਾ ਤੇ ਚੀਨ ਤੋਂ ਬਾਅਦ ਤੀਸਰਾ ਸਥਾਨ ਰੱਖਦੀ ਹੈ।2012 ਵਿਚ ਇਹਨਾਂ ਮੁਲਕਾਂ ਨੂੰ ਪਿੱਛੇ ਛੱਡਣ ਜਾ ਰਹੀ ਹੈ।


ਇਥੇ ਭਾਰਤ ਸਮੇਤ ਸੰਸਾਰ ਪੱਧਰ ਤੇ ਮੀਡੀਆ ਇਕ ਮੁਨਾਫੇ ਦੀ ਸਨਅਤ ਵਜ਼ੋਂ ਕਾਰਜ਼ਸ਼ੀਲ ਹੈ ਜਿੱਥੇ ਵੱਡੀਆਂ-ਵੱਡੀਆਂ ਕਾਰਪੋਰੇਸ਼ਨਾਂ ਤੇ ਸਮੂਹ ਬਣੇ ਹੋਏ ਜੋ ਪੂਰੀ ਸਨਅਤ ਤੇ ਇਜਾਰੇਦਾਰੀ ਕਰਦੇ ਹਨ। ਮੌਜੂਦਾ ਸਮੇਂ 'ਦ ਵਾਲ ਡਿਜ਼ਨੀ' ਪਹਿਲੇ 'ਨਿਊਜ਼ ਕਾਰਪੋਰੇਸ਼ਨ, ਦੂਜੇ 'ਟਾਇਮ ਵਾਰਨਰ' ਤੀਜੇ 'ਵਾਇਮ ਕੌਮ', ਚੌਥੇ ਰੈਂਕ ਦੀਆਂ ਇਜਾਰੇਦਾਰੀਆਂ ਤੇ ਹਨ।ਐਨ.ਬੀ.ਸੀ. ਯੂਨੀਵਰਸਲ ਤੇ ਸੋਨੀ ਕਾਰਪੋਰੇਸ਼ਨ ਇਸ ਖੇਤਰ ਦੇ ਦੋ ਹੋਰ ਵੱਡੇ ਖਿਡਾਰੀ ਹਨ। ਇਹਨਾਂ ਵੱਡੀਆਂ ਮੱਛੀਆਂ ਤੋਂ ਇਲਾਵਾ ਦੇਸੀ ਸਰਮਾਏਦਾਰਾਂ ਦੇ ਅਨੇਕਾਂ ਚੈਨਲ ਚਲਦੇ ਹਨ। ਰਿਲਾਇੰਸ ਇੰਡਸਟਰੀ ਦੇ D.D Direct Plus,Dish “.V,Sun Direct,4“8, “Tata ਸ਼ਕੇ ਵੀਡੀਓਕੌਨ ਦੇ Dish “.V. ਤੇ ਇਸਤੋਂ ਬਿਨ੍ਹਾਂ ਏਅਰ ਟੈਲ, ਡਿਜ਼ੀਟਲ ਟੀ.ਵੀ. ਬਿਗ ਟੀ.ਵੀ, ਬੀ.ਐਸ.ਐਨ.ਐਲ. ਭਾਰਤੀ ਆਦਿ ਕੰਪਨੀਆਂ ਵੀ ਇਸ ਦੌੜ ਵਿਚ ਸਰਗਰਮ ਹਨ। ਰਾਸ਼ਟਰੀ ਤੇ ਖੇਤਰੀ ਪੱਧਰ ਤੇ ਚਲਦੇ ਟੀ.ਵੀ. ਤੇ ਕੇਬਲ ਚੈਨਲਾਂ ਉਪਰ ਵੱਡੇ ਪੂੰਜੀਪਤੀਆਂ, ਮੰਤਰੀਆਂ, ਕੇਬਲ ਮਾਫੀਆ ਦੀ ਨਿੱਜੀ ਇਜਾਰੇਦਾਰੀ ਕਾਇਮ ਹੈ । ਮੁੱਖ ਮੰਤਰੀ ਐਮ ਕਰਣਾਨਿਧੀ ਦੇ ਤਾਮਿਲਨਾਡੂ ਵਿਚ ਕਈ ਟੀ.ਵੀ. ਚੈਨਲ ਚਲਦੇ ਹਨ। ਪੰਜਾਬ ਅੰਦਰ ਵੀ ਮੁੱਖ ਮੰਤਰੀ ਬਾਦਲ ਦੇ ਆਪਣੇ ਖੁਦ ਦੇ ਪ੍ਰਾਈਵੇਟ ਟੀ.ਵੀ.ਤੇ ਕੇਬਲ ਚੈਨਲ ਚਲਦੇ ਹਨ।ਵੱਡੀਆਂ ਕਾਰਪੋਰੇਸ਼ਨਾਂ ਆਪਣੇ ਪ੍ਰੋਡਕਸ਼ਨ ਦੇ ਬੈਨਰ ਹੇਠ ਮੋਟਾ ਸਰਮਾਇਆ ਮੰਡੀ ਵਿਚ ਲਾਉਂਦੀਆਂ ਹਨ। ਪ੍ਰੋਡਕਸ਼ਨ ਲਈ ਵਰਤੀ ਜਾਣ ਵਾਲੀ ਤਕਨੀਕ, ਮਨੁੱਖਾਂ ਸ਼ਕਤੀ ਤੇ ਹੋਰ ਅਨੇਕਾਂ ਸਾਧਨਾਂ ਉਪਰ ਮਾਲਕੀ ਵਾਲੀਆਂ ਕਾਰਪੋਰੇਸ਼ਨਾਂ ਆਪਣੇ ਤਿਆਰ ਮਾਲ ਦੀ ਖਪਤ ਲਈ ਗ੍ਰਾਹਕਾਂ ਨੂੰ ਸਿਨੇਮਾ, ਮਲਟੀਪਲੈਕਸ ਤੇ ਟੀ.ਵੀ. ਨਾਲ ਜੋੜੀ ਰੱਖਣ ਲਈ ਅਨੇਕਾਂ ਰਿਆਇਤੀ ਸਕੀਮਾਂ ਤੇ ਲੁੱਟ ਕਰਨ ਦੇ ਨਵੇਂ-ਨਵੇਂ ਢੰਗ ਲੱਭਕੇ ਲਿਆਉਂਦੀਆਂ ਹਨ। ਗ੍ਰਾਹਕਾਂ ਨਾਲ ਪੈਦਾ ਕੀਤੇ ਜਾਂਦੇ ਇਹਨਾਂ 'ਸਵੱਲੜੇ ਸਬੰਧਾਂ' ਪਿੱਛੇ ਮਨਸ਼ਾ ਤਿਆਰ ਮਾਲ ਦੀ ਖਪਤ ਤੇ ਉਸ ਵਿਚੋਂ ਮੋਟੇ ਮੁਨਾਫੇ ਕਮਾਉਣਾ ਹੁੰਦਾ ਹੈ।

ਵੱਡੀਆਂ ਸੰਸਾਰ ਕੰਪਨੀਆਂ ਮੀਡੀਆ ਮਾਰਕਿਟ ਵਿਚ ਛੋਟੀਆਂ ਫਰਮਾਂ, ਕੰਪਨੀਆਂ, ਕੇਬਲ ਆਪਰੇਟਰਾਂ ਉਪਰ ਇਜਾਰੇਦਾਰੀ ਕਰਦੀਆਂ ਹਨ।ਮਾਰਕਿਟ ਦੀ ਲੋੜ ਤੇ ਮੰਗ ਮੁਤਾਬਿਕ ਵੱਡੀਆਂ ਕੰਪਨੀਆਂ ਛੋਟੀਆਂ ਕੰਪਨੀਆਂ ਨੂੰ ਜਾਂ ਤਾਂ ਖਰੀਦ ਲੈਂਦੀਆਂ ਹਨ ਜਾਂ ਫਿਰ ਮੁਕਾਬਲੇ ਦੀ ਘਾਤਕ ਦੌੜ ਵਿਚ ਜ਼ਬਰੀ ਖਤਮ ਕਰਨ ਜਾਂ ਵੇਚੇ ਜਾਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਇਹਨਾਂ ਕਾਰਪੋਰੇਸ਼ਨਾਂ ਦੇ ਕਾਰੋਬਾਰ ਦਾ ਵੱਡਾ ਹਿੱਸਾ ਰਾਸ਼ਟਰੀ ਤੇ ਖੇਤਰੀ ਪਾਰਟੀਆਂ ਦੇ ਰਾਜਨੀਤਿਕ ਮੁੱਦਿਆਂ ਤੇ ਟਿਕਿਆ ਹੁੰਦਾ ਹੈ । 

ਮੁੱਦਿਆਂ 'ਚ ਘਿਰੀ ਸਰਕਾਰ ਉਪਰ ਦਬਾਅ ਪਾ ਕੇ ਸੌਦੇਬਾਜ਼ੀਆਂ ਤੈਅ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਤੈਅ ਕੀਤੀਆਂ ਸੌਦੇਬਾਜੀਆਂ ਤਹਿਤ ਟੀ.ਵੀ., ਰੇਡੀਓ ਤੇ ਇੰਟਰਨੈਟ ਦੀਆਂ ਮਾਲਕ ਕਾਰਪੋਰੇਸ਼ਨਾਂ ਮੀਡੀਆ ਖੇਤਰ ਦੇ ਨਿਯਮ ਕਾਨੂੰਨਾਂ ਨੂੰ ਛਿੱਕੇ ਟੰਗਦਿਆਂ ਖੁਦ ਖੁਲ੍ਹਾ ਚਰਦੀਆਂ ਹਨ 'ਤੇ ਮੋੜਵੇਂ ਰੂਪ ਦੇ ਰਾਜ ਪ੍ਰਬੰਧ ਦੀ ਸੇਵਾ ਕਰਨ ਦੀ ਜਾਮਨੀ ਕਰਦੀਆਂ ਹਨ।ਇਹਨਾਂ ਸੌਦੇਬਾਜ਼ੀਆਂ 'ਤੇ ਸਮਝੌਤਿਆਂ ਤਹਿਤ ਕਿਸੇ ਅੰਦੋਲਨ ਨੂੰ ਸਫਲ ਜਾਂ ਅਸਫਲ ਬਣਾਉਣ 'ਤੇ ਕਿਸੇ ਰਾਜਨੀਤਿਕ ਮੁੱਦੇ ਉਪਰ ਸਹਿਮਤੀ ਜਾਂ ਅਸਿਹਮਤੀ ਦੀ ਲੋਕ ਮਾਨਸਿਕਤਾ ਬਣਾਉਣ ਲਈ ਵੱਖ-ਵੱਖ ਚੈਨਲਾਂ ਉਪਰ ਖ਼ਬਰਾਂ, ਬਹਿਸਾਂ, ਕਵਰ, ਸਟੋਰੀਆਂ ਆਦਿ ਦੀਆਂ ਅਗਾਂਊ ਤੈਅਸ਼ੁਦਾ ਪੇਸ਼ਕਾਰੀਆਂ ਹੀ ਕੀਤੀਆਂ ਜਾਂਦੀਆਂ ਹਨ 'ਤੇ ਇਸ ਉਪਰ ਲੋਕ ਰਾਜ ਦਾ ਗਲਾਫ਼ ਚਾੜਿਆ ਜਾਂਦਾ ਹੈ।

ਇੰਗਲੈਂਡ, ਫਰਾਂਸ, ਸਪੇਨ, ਅਮਰੀਕਾ ਤੇ ਚੀਨ ਵਰਗੇ ਦੇਸ਼ਾਂ ਵਿਚ ਵੱਡੀ ਮੀਡੀਆ ਮਾਰਕਿਟ ਹੈ ਜਿਨ੍ਹਾਂ ਦਾ ਤੀਜੀ ਦੁਨੀਆਂ ਦੇ ਪਛੜੇ ਦੇਸ਼ਾਂ ਵਿਚ ਨਿਵੇਸ਼ ਹੈ। ਤੀਜੀ ਦੁਨੀਆਂ ਦੇ ਮੁਲਕ ਵੱਡੇ ਸਾਮਰਾਜੀ ਮੁਲਕਾਂ ਲਈ ਸਭ ਤਰ੍ਹਾਂ ਦੇ ਘਾਤਕ ਪ੍ਰਯੋਗ ਕਰਨ ਦੀ ਪ੍ਰਯੋਗਸ਼ਾਲਾ ਬਣੇ ਹੋਏ ਹਨ। ਇਹਨਾਂ ਮੁਲਕਾਂ ਦੀ ਪੂੰਜੀ ਨੂੰ ਲਗਾਤਾਰ ਹੜੱਪਿਆ ਜਾ ਰਿਹਾ ਹੈ ਤੇ ਇਹ ਪੂੰਜੀ ਅਸਮਾਨੋਂ ਨਹੀਂ ਟਪਕਦੀ ਮਿਹਨਤੀ ਲੋਕਾਂ ਦੀਆਂ ਜੇਬਾਂ ਚੋਂ ਖਿਸਕਾਈ ਜਾ ਰਹੀ ਹੈ। ਇਸ ਪੂੰਜੀ ਨੂੰ ਮੁਨਾਫੇ ਕਮਾਉਣ ਵਾਲਿਆਂ ਤੱਕ ਸਪਲਾਈ ਕਰਨ ਵਾਲਾ ਪ੍ਰਬੰਧ ਤੇ ਉਸ ਵਿਚ ਜੁਟੇ ਪ੍ਰਬੰਧਕੀ ਕਾਮੇ ਵੱਡੀ ਪੱਧਰ 'ਤੇ ਤਾਇਨਾਤ ਕੀਤੇ ਹੋਏ ਹਨ। ਲੋਕਾਂ ਨੂੰ ਲੋਟੂ ਜਮਾਤ ਵੱਲੋਂ ਆਪੂੰ ਉਸਾਰੇ ਮੁਨਾਫੇ ਤੇ ਗੈਰ ਪੈਦਾਵਰੀ ਵਾਲੇ ਸੰਚਾਰ ਪ੍ਰਬੰਧ ਵਿਚ ਲੱਗੇ ਰਹਿਣ ਲਈ ਮਜ਼ਬੂਰ ਕੀਤਾ ਹੋਇਆ ਹੈ। ਇਥੇ ਇਕ ਵਰਗ ਅਜਿਹਾ ਹੈ ਜਿਸ ਤੋਂ ਇਸ ਆਧੁਨਿਕਤਾ ਦੀਆਂ ਬਰਕਤਾਂ ਦਾ ਚਾਅ ਨਹੀਂ ਸਾਂਭਿਆ ਜਾਂਦਾ ਤੇ ਇਸ ਵਿਚ ਬੁਰੀ ਤਰ੍ਹ ਬੇਸ਼ੁਧ ਹੋ ਕੇ ਲੁਟਿਆ ਜਾ ਰਿਹਾ ਹੈ ਤੇ ਲੁੱਟ ਜ਼ਬਰ ਦੇ ਰਾਜ ਦੀ ਉਮਰ ਲੰਮੀ ਕਰਨ ਦਾ ਹਿੱਸੇਦਾਰ ਬਣਿਆ ਬੈਠਾ ਹੈ। ਇਥੇ ਇਕ ਵਰਗ ਉਹ ਵੀ ਹੈ ਜਿਸਦੀ ਅਵਾਜ਼ ਅਗਾਂਹਵਧੂ ਵਿਚਾਰਾਂ 'ਤੇ ਟਿਕੀ ਹੋਈ ਹੈ ਤੇ ਜੋ ਲਗਾਤਾਰ ਇਸ ਮਾਨਵਤਾ ਵਿਰੋਧੀ ਵਰਤਾਰੇ ਦਾ ਵਿਰੋਧ ਕਰ ਰਿਹਾ ਹੈ। ਜਾਣਕਾਰੀ ਤੇ ਮਨੋਰੰਜਨ ਦਰਸ਼ਕਾਂ ਨੂੰ ਟੀ.ਵੀ. ਨਾਲ ਜੋੜਨ ਦੇ ਦੋ ਮੁੱਖ ਵੱਡੇ ਸਾਧਨ ਹਨ। ਇਹਨਾਂ ਸਾਧਨਾਂ ਰਾਹੀਂ ਜੋ ਪਰੋਸਿਆ ਜਾ ਰਿਹਾ ਹੈ, ਉਹ ਹੈ ਮਸਾਲੇਦਾਰ, ਸਨਸਨੀ ਖੇਜ, ਮਨਘੜ੍ਹਤ, ਝੂਠੀ ਤੇ ਰੂੜੀਵਾਦੀ ਜਾਣਕਾਰੀ । ਅਸ਼ਲੀਲ, ਲੱਚਰ ਤੇ ਜਿਣਸੀ ਅਸੱਭਿਆਚਾਰਕ ਮਨੋਰੰਜਨ। ਜਾਣਕਾਰੀ ਤੇ ਮਨੋਰੰਜਨ ਦੇ ਸੈਂਕੜੇ ਟੀ.ਵੀ. ਪ੍ਰੋਗਰਾਮਾਂ ਅੰਦਰ ਰੂੜੀਵਾਦੀ ਸੰਸਕਾਰਾਂ ਨੂੰ ਪਰੋਸਣ ਵਾਲੇ ਸੁਸਰਾਲ ਗੇਂਦਾ ਫੂਲ਼, ਛੋਟੀ ਬਹੂ, ਪ੍ਰਤਿਗਿਆ ਤੇ ਕੁਛ ਤੋ ਲੋਗ ਕਹੇਂਗੇ ਵਰਗੇ ਹਿੰਦੀ ਸੀਰੀਅਲ, ਮਰਡਰ,ਡਰਟੀ ਪਿਕਚਰ, ਭੂਤ ਨਾਥ ਤੇ ਕ੍ਰਿਸ਼ ਵਰਗੀਆਂ ਅਨੇਕਾਂ ਅਸ਼ਲੀਲ਼ ਕਾਲਪਨਿਕ ਤੇ ਪਿਛਾਖੜੀ ਕਿਸਮ ਦੀਆਂ ਫਿਲਮਾਂ, ਧਾਰਮਿਕ ਅੰਧਵਿਸ਼ਵਾਸ਼ ਦਾ ਫੈਲਾਅ ਕਰਨ ਵਾਲੇ ਟੈਲੀਬਰੈਂਡ ਸ਼ੋਅ (ਰੁਦਰਾਕਸ਼ਸ਼, ਬੇਰ ਜੀ ਮਹਾਰਾਜ ਤੇ ਲਛਮੀ ਦੀਆਂ ਮੂਰਤੀਆਂ ਦੀਆਂ ਮਸ਼ਹੂਰੀਆਂ) ਵੱਡੇ ਹਿੱਸੇ ਨੂੰ ਵਹਿਮ ਪ੍ਰਸਤੀ 'ਚ ਸੁੱਟਣ ਵਾਲੇ ਮਹਾਂਭਾਰਤ, ਰਮਾਇਣ,ਕ੍ਰਿਸ਼ਨ, ਜੈ ਹਨੂੰਮਾਨ ਤੇ ਸ਼ਕਤੀਮਾਨ ਵਰਗੇ ਗੈਰ ਵਿਗਿਆਨਿਕ ਸੀਰੀਅਲ, ਡਿਜ਼ਨੀ ਆਵਰ, ਡੋਰੋਮੌਨ, ਅੰਕਲ ਕਰੂਜ ਤੇ ਟਾਮ ਐਂਡ ਜੈਰੀ ਰਾਹੀਂ ਬੱਚਿਆਂ ਨੂੰ ਕਾਲਪਨਿਕ ਸੁਆਦਾ ਦਾ ਚਸਕਾ ਲਾ ਕੇ ਮਾਨਸਿਕ ਗੁਲਾਮੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਭੱਦੇ ਇਸ਼ਾਰਿਆਂ ਤੇਵਾਰਤਾਲਾਪ ਵਾਲੇ ਰਿਆਇਲਟੀ ਸ਼ੋਅ, ਲਵ ਗੁਰੁ ਤੇ ਲਵ ਬਰੇਕਰ ਵਰਗੇ ਸੰਕਲਪ ਨਿਤ-ਦਿਨ ਪੈਦਾ ਹੋ ਰਹੇ ਹਨ। ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰਲੇ ਕਰੀਮਾਂ, ਪਾਊਡਰ, ਸਾਬਣ , ਸੈਂਪੂ, ਕਾਰਾਂ, ਸਕੂਟਰ, ਟੀ.ਵੀ. ਫਰਿੱਜ ਤੇ ਹਰ ਤਰ੍ਹਾਂ ਦੀਆਂ ਉਪਭੋਗੀ ਵਸਤਾਂ ਦੇ ਭੜਕੀਲ਼ੇ ਉਕਸਾਊ ਇਸ਼ਤਿਹਾਰ ਮੱਧਵਰਗ ਦੀਆਂ ਲਾਲਸਾਵਾਂ ਨੂੰ ਬੁਰੀ ਤਰ੍ਹਾਂ ਭੜ੍ਹਕਾ ਰਹੇ ਹਨ। ਫੈਸ਼ਨ ਟੀ.ਵੀ. ਸਮੇਤ ਗੰਦੀਆਂ ਫਿਲਮਾਂ, ਗੀਤਾਂ ਤੇ ਹੋਰ ਅਨੇਕਾਂ ਪ੍ਰੋਗਰਾਮਾਂ ਜਰੀਏ ਔਰਤ ਦੇ ਜਿਸਮ ਦੀ ਪੇਸ਼ਕਾਰੀ ਕਰਦਿਆਂ ਜਿਣਸ ਦੀ ਤਰ੍ਹਾਂ ਖਰੀਦਿਆ-ਵੇਚਿਆ ਤੇ ਪਰੋਸਿਆ ਜਾ ਰਿਹਾ ਹੈ। ਜਿਸ ਕਾਰਨ ਬਲਾਤਕਾਰ, ਛੇੜਛਾੜ, ਉਧਾਲੇ ਤੇ ਵੇਸ਼ਵਾਗਮਨੀ ਵਰਗੀਆਂ ਅਮਾਨਵੀ ਘਟਨਾਵਾਂ ਦਿਨੋ ਦਿਨ ਵੱਧ ਰਹੀਆਂ ਹਨ।ਲੁਟੇਰੇ ਪ੍ਰਬੰਧ ਵੱਲੋਂ ਵਿਢਿਆ ਲੋਕ ਮਾਨਸਿਕਤਾ ਤੇ ਹਮਲਾ ਸਾਡੀ ਰਹਿਣੀ ਬਹਿਣੀ, ਖਾਣ ਪੀਣ, ਰਸਮੋ ਰਿਵਾਜ, ਆਪਸੀ ਰਿਸ਼ਤਿਆਂ, ਕਦਰਾਂ ਕੀਮਤਾਂ ਤੇ ਵਿਅਕਤੀ ਨੂੰ ਸਮੁੱਚੇ ਸਮਾਜ ਨਾਲੋਂ ਤੋੜ ਰਿਹਾ ਹੈ। ਬੰਦ ਕਮਰੇ ਦਾ ਕੈਦੀ ਬਣਾ ਰਿਹਾ ਹੈ। ਟੀ.ਵੀ.ਪ੍ਰੋਗਰਾਮਾਂ ਦੇ ਧੁੰਦ ਗੁਬਾਰ 'ਚ ਬੁਰੀ ਤਰ੍ਹਾਂ ਜਕੜੀ ਲੋਕਾਈ ਲਈ ਬੇਰੁਜ਼ਗਾਰੀ, ਗਰੀਬੀ,ਭ੍ਰਿਸ਼ਟਾਚਾਰ, ਮਹਿੰਗਾਈ, ਬਿਮਾਰੀਆਂ 'ਤੇ ਅਨਪੜ੍ਹਤਾ ਦੇ ਬਦਲਵੇਂ ਹੱਲ ਦੇ ਮੁੱਦੇ ਹੀ ਨਹੀਂ ਰਹਿਣ ਦਿੱਤੇ ਜਾਂਦੇ। ਦੇਸ਼ ਦੇ ਹਾਕਮ ਸਮਰਾਜੀਆਂ 'ਤੇ ਸਰਮਾਏਦਾਰਾਂ ਦੀਆਂ ਜੇਬਾਂ ਭਰਨ ਲਈ ਟੀ.ਵੀ. ਨੂੰ ਲੁਟੇਰੀ ਸਿਆਸਤ ਦੇ ਪ੍ਰਚਾਰ ਲਈ ਵਰਤਦੇ ਹਨ। ਕੀ ਕਿਸੇ ਵੀ ਤਰ੍ਹਾਂ ਦੀਆਂ ਨੀਤੀਆਂ,ਅੰਦੋਲਨਾਂ ਤੇ ਲੋਟੂ ਰਾਜ ਪ੍ਰਬੰਧ ਦੇ ਪੱਖ 'ਚ ਲੋਕ ਰਜਾ ਨੂੰ ਬਣਾਉਣ ਵਿਚ ਟੀ.ਵੀ. ਪ੍ਰੋਗਰਾਮਾਂ ਹਿੱਸੇਦਾਰ ਨਹੀਂ ਹੁੰਦੇ ? ਦੂਜੇ ਪਾਸੇ ਹੱਕੀ ਲੋਕ ਘੋਲ, ਸਰਕਾਰੀ ਜ਼ਬਰ ਤਸ਼ੱਦਦ, ਝੂਠੇ ਪੁਲਸ ਮੁਕਾਬਲੇ, ਲੋਕ ਆਗੂਆਂ ਤੇ ਕਲਾਕਾਰਾਂ ਉਪਰ ਝੂਠੇ ਮੁਕੱਦਮਿਆਂ ਦੀਆਂ ਖ਼ਬਰਾਂ ਤੇ ਲੋਕ ਪੱਖੀ ਪ੍ਰੋਗਰਾਮਾਂ ਟੀ.ਵੀ. ਤੋਂ ਸੋਚੇ-ਸਮਝੇ ਤਰੀਕੇ ਨਾਲ ਬਲੈਕ ਆਊਟ ਕਰ ਦਿੱਤੇ ਜਾਂਦੇ ਹਨ। ਜੇ ਇਥੇ ਭਾਰਤੀ ਸੰਵਿਧਾਨ ਦੇ ਆਰਟੀਕਲ ੧੯(੧)ਏ ਤਹਿਤ ਬੋਲਣ ਤੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਇਕ ਹੱਥ ਦਿੱਤਾ ਜਾਂਦਾ ਹੈ ਤਾਂ ਉਥੇ ਦੂਜੇ ਹੱਥ ਸੱਚ ਦੀ ਅਵਾਜ਼ ਨੂੰ ਦਬਾਉਣ ਤੇ ਪਾਬੰਧੀਆਂ ਲਾਉਣ ਲਈ ਪੈਟਾ ਵਰਗੇ ਅਨੇਕਾਂ ਐਕਟ ਵੀ ਖੁਲ੍ਹੇਆਮ ਮੜ੍ਹੇ ਜਾਂਦੇ ਹਨ। ਇੱਥੇ ਪ੍ਰੈਸ ਤੇ ਮੀਡੀਆ ਉਪਰ ਸਰਕਾਰੀ ਕੰਟਰੋਲ ਦਾ ਵੀ ਪ੍ਰਚਾਰ ਕੀਤਾ ਜਾਂਦਾ ਹੈ ਪਰ ਹਕੀਕੀ ਤੌਰ ਤੇ ਜਿਥੇ ਸਰਕਾਰ ਖੁਦ ਕਾਰਪੋਰੇਟਰਾਂ ਦੀ ਹੱਥ ਠੋਕਾਂ ਵਜ਼ੋਂ ਕੰਮ ਕਰਦੀ ਹੋਵੇ ਉਥੇ ਕਾਹਦੇ ਕੰਟਰੋਲ?

 ਲੋਕਾਂ ਦੀ ਖੂਨ ਪਸੀਨੇ ਦੀ ਕਮਾਈ 75000 ਕਰੋੜ ਰੁ: ਦੀ ਲਾਗਤ ਨਾਲ ਉਸਾਰਿਆ ਸੰਚਾਰ ਪ੍ਰਬੰਧ ਜਿਸ ਬਾਰੇ ਸੁਪਰੀਮ ਕੋਰਟ ਨੇ ਆਪਣੇ 1995 ਦੇ ਫੈਸਲੇ 'ਚ ਕਿਹਾ ਕਿ 'ਇਹ ਪ੍ਰਬੰਧ ਲੋਕਾਂ ਦੇ ਧਨ ਨਾਲ ਉਸਾਰਿਆ ਗਿਆ ਹੈ। ਇਹ ਕੌਮ ਦੀ ਦੌਲਤ ਤੇ ਜਾਇਦਾਦ ਹੈ। ਹਕੀਕੀ ਰੂਪ ਵਿਚ ਇਸ ਉਪਰ ਵੱਡੀਆਂ ਕਾਰਪੋਰੇਸ਼ਨਾਂ ਦਾ ਮੁਕੰਮਲ ਗਲਬਾ ਹੈ। ਇਹ ਭਾਰਤੀ ਸੰਚਾਰ ਪ੍ਰਬੰਧ (ਟੀ.ਵੀ., ਰੇਡੀਓ, ਇੰਟਰਨੈਟ) ਦੀ ਕਮਾਲ ਦੀ ਕਲਾਕਾਰੀ ਹੀ ਹੈ ਕਿ ਉਹ ਮਿਹਨਤਕਸ਼ ਵਰਗ ਦੀ ਲੁੱਟ ਤੇ ਜ਼ਬਰ ਤੇ ਟਿਕੇ ਸਾਮਰਾਜੀ ਪੱਖੀ ਮੌਜੂਦਾ ਭਾਰਤੀ ਲੋਟੂ ਰਾਜ ਪ੍ਰਬੰਧ ਨੂੰ ਵਿਕਸਿਤ, ਖੁਸ਼ਹਾਲ, ਤੇ ਜ਼ਮਹੂਰੀ ਰਾਜ ਬਣਾਕੇ ਪੇਸ਼ ਕਰ ਰਿਹਾ ਹੈ। ਤਸਵੀਰ ਦਾ ਕਿੱਡਾ ਦਰਦਨਾਕ ਪਹਿਲੂ ਹੈ ਕਿ ਸਿਰੇ ਦੀਆ ਬਦਤਰ ਹਾਲਤਾਂ 'ਚ ਜਿਉਂ ਰਹੇ ਮਿਹਨਤੀ ਲੋਕਾਂ ਨੂੰ ਵਿਕਾਸ ਤੇ ਜਮਹੂਰੀਅਤ ਦਾ ਝੂਠ, ਸੱਚ ਬਣਾਕੇ ਪੇਸ਼ ਕਰਨ ਲਈ ਪਿਛਲੀ ਅੱਧੀ ਸਦੀ (54 ਸਾਲ) ਤੋਂ ਬੁੱਧੂ ਬਕਸੇ ਦਾ ਸੁਚੱਜਾ ਪ੍ਰਬੰਧ ਹਰ ਘਰ ਦੀ ਕਨਸ ਉਤੇ ਸੋਚੇ ਸਮਝੇ ਤਰੀਕੇ ਨਾਲ ਕੀਤਾ ਹੋਇਆ ਹੈ।75 ਪ੍ਰਤੀਸ਼ਤ ਮਿਹਨਤੀ ਲੋਕਾਂ ਨੂੰ ਮਾਨਸਿਕ ਗੁਲਾਮ ਬਣਾਕੇ ਚਲਾਉਣ ਦਾ ਰਿਮੋਟ ਚੰਦ ਕੁ ਲੁਟੇਰੇ ਹੱਥਾਂ 'ਚ ਹੈ। ਭਾਰਤ ਅੰਦਰ ਦੇਸੀ-ਬਦੇਸੀ ਕੰਪਨੀਆਂ ਅਤੇ ਸਿਆਸੀ ਮੀਡੀਏ ਰਾਹੀਂ ਲੋਕਾਂ ਦੀ ਲੁੱਟ ਕਰਕੇ ਮੁਨਾਫੇ ਹੀ ਨਹੀਂ ਕਮਾ ਰਹੇ ਸਗੋਂ ਉਹ ਇਸ ਰਾਹੀਂ ਲੋਕਾਂ ਅੰਦਰ ਪਿਛਾਂਹ ਖਿਚੂ ਪੂੰਜੀਵਾਦੀ ਕਦਰਾਂ ਕੀਮਤਾਂ ਦਾ ਸੰਚਾਰ ਕਰਕੇ ਲੋਕਾਂ ਦੀ ਸੋਚ ਨੂੰ ਵਿਗਾੜ ਰਹੇ ਹਨ।

ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ।

No comments:

Post a Comment