ਜਿਨ੍ਹਾਂ ਦਿਨ੍ਹਾਂ 'ਚ ਮੈਂ ਦਿੱਲੀ ਇੱਕ ਨਿਉਜ਼ ਚੈਨਲ 'ਚ ਕੰਮ ਕਰਦਾ ਸੀ, ਉਸ ਵੇਲੇ ਛੁੱਟੀ ਵਾਲੇ ਦਿਨ ਅਸੀਂ ਅਕਸਰ ਘੁੰਮਣ ਲਈ ਰਾਏਸਿਨ੍ਹਾ ਹਿੱਲਜ਼ ਜਾਇਆ ਕਰਦੇ ਸੀ।ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਦੀ ਸੜਕ 'ਤੇ ਘੁੰਮਦੇ ਹੋਏ ਮੈਂ ਅਤੇ ਮੇਰੇ ਮਿੱਤਰ, ਹਿੰਦੁਸਤਾਨ ਦੀ ਰਾਜਨਿਤੀ 'ਤੇ ਆਮ ਚਰਚਾ ਕਰਿਆ ਕਰਦੇ ਸੀ।ਪਰ ਉਸ ਇਮਾਰਤ ਦੇ ਬਾਹਰ ਘੁੰਮਦੇ ਹੋਏ ਕੀਤੀ ਚਰਚਾ ਨਾਲੋਂ ਵੱਖਰੀ ਹੈ, ਆਉਣ ਵਾਲੇ ਸਮੇਂ 'ਚ ਰਾਏਸਿਨ੍ਹਾ ਹਿੱਲਜ਼ ਦੇ ਅੰਦਰ ਜਾਣ ਵਾਲੇ ਸ਼ਖਸ ਦੀ ਚਰਚਾ ਨਾਲੋਂ।ਮੁਲਕ ਦੇ 13ਵੇਂ ਰਾਸ਼ਟਰਪਤੀ ਲਈ ਉਮੀਦਵਾਰ ਚੁਣਨ ਲੱਗੇ, ਸਾਰੇ ਹੀ ਸਿਆਸੀ ਦਲਾਂ ਨਾਲ ਜੱਗੋਂ ਤੇਹਰਵੀਂ ਜਿਹੀ ਸਥਿਤੀ ਬਣੀ ਹੋਈ ਹੈ।ਖਾਸ ਕਰ ਕਾਂਗਰਸ ਨਾਲ।ਜੋੜ ਤੋੜ ਦੇ ਦੌਰ 'ਚ ਕਾਂਗਰਸ ਕਿਸੇ ਵੀ ਨਾਂਅ 'ਤੇ ਹਾਲੇ ਕਿਸੇ ਇੱਕ ਫੈਸਲੇ 'ਤੇ ਨਹੀਂ ਪੁੱਜ ਪਾ ਰਹੀ।ਜਾਂ ਇੰਝ ਮੰਨ ਲਿਆ ਜਾਵੇ ਕਿ ਇੱਕ ਜਨਾਨੀ (ਮਮਤਾ ਬੈਨਰਜੀ) ਨੇ ਦੂਜੀ ਜਨਾਨੀ (ਸੋਨੀਆ ਗਾਂਧੀ) ਦੀ ਬੱਸ ਕਰਵਾ ਰੱਖੀ ਹੈ।ਯੂ.ਪੀ.ਏ. ਕਿਸੇ ਇੱਕ ਨਤੀਜੇ 'ਤੇ ਪੁੱਜੇ, ਇਸ ਤੋਂ ਪਹਿਲਾ ਹੀ ਸਹਿਯੋਗੀ ਦਲਾਂ ਦੀ ਬਗਾਵਤ ਸਾਹਮਣੇ ਆ ਜਾਂਦੀ ਹੈ।ਸਭ ਤੋਂ ਪਹਿਲਾਂ ਮਮਤਾ ਵੱਲੋਂ ਮੁਲਾਇਮ ਸਿੰਘ ਨਾਲ ਮਿਲਕੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਨਾਂਅ ਸੁਝਾਇਆ ਗਿਆ।ਮੰਨਿਆ ਇਹ ਜਾ ਰਿਹਾ ਹੈ ਕਿ ਮਮਤਾ-ਮੁਲਾਇਮ ਦੀ ਇਹ ਦੂਰਅੰਦੇਸ਼ੀ ਚਾਲ ਸੀ।ਮਨਮੋਹਨ ਸਿੰਘ ਨੂੰ ਰਾਸ਼ਟਰਪਤੀ ਭਵਨ ਭੇਜਕੇ ਉਹ ਦੋਵੇਂ ਪ੍ਰਧਾਨਮੰਤਰੀ ਦੀ ਕੁਰਸੀ ਖਾਲੀ ਕਰਵਾਉਣਾ ਚਾਹੁੰਦੇ ਸੀ।ਤਾਂ ਜੋ ਸਿਆਸੀ ਬਿਸਾਤ 'ਤੇ ਅਗਲੀ ਚਾਲ ਖੇਡੀ ਜਾ ਸਕੇ।
ਪ੍ਰਣਬ ਮੁਖਰਜੀ ਮਮਤਾ ਦੀ ਪੰਸਦ ਨਹੀਂ ਸੀ।ਪਰ ਵੀਰਵਾਰ ਨੂੰ ਹੀ ਪ੍ਰੈਸ ਕਾਨਫਰੰਸ ਦੌਰਾਨ ਮਮਤਾ ਨੇ ਇੱਕ ਹੋਰ ਦਾਅ ਵੀ ਖੇਡ ਦਿੱਤਾ।ਪ੍ਰਣਬ ਦੀ ਦਾਵੇਦਾਰੀ ਰੱਦ ਕਰਨ ਨਾਲ ਬੰਗਾਲੀ ਉਸ ਤੋਂ ਨਾਰਾਜ਼ ਨਾ ਹੋ ਜਾਣ, ਇਸ ਲਈ ਉਸ ਦਾ ਵਿਕਲਪ ਮਮਤਾ ਨੇ ਸੋਮਨਾਥ ਚੈਟਰਜੀ ਦੇ ਦਿੱਤਾ।ਅਸਲ 'ਚ ਮਮਤਾ ਬੈਨਰਜੀ ਹੰਢੀ ਹੋਈ ਸਿਆਸਤਦਾਨ ਵਾਗੂੰ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣਾ ਜਾਣਦੀ ਹੈ।ਰਾਸ਼ਟਰਪਤੀ ਉਮੀਦਵਾਰ ਲਈ ਦਬਾਓ ਬਣਾਕੇ ਮਮਤਾ 'ਦੀਦੀ' ਇੱਕ ਤਾਂ ਕੇਂਦਰ ਸਰਕਾਰ ਤੋਂ ਪੱਛਮੀ ਬੰਗਾਲ ਦੇ ਹਿੱਸੇ ਦਾ ਕਰਜ਼ਾ ਮੁਆਫ ਕਰਵਾਉਣਾ ਚਾਹੁੰਦੀ ਹੈ, ਜਿਸ ਨਾਲ ਉਸ ਦੀ ਸੂਬੇ 'ਚ ਪੈਠ ਬਣ ਜਾਵੇਗੀ।
ਦੂਸਰਾ ਨਿਸ਼ਾਨਾ 2014 ਦੀ ਲੋਕ ਸਭਾ ਚੋਣਾਂ।ਕਾਂਗਰਸ 'ਤੇ ਦਬਾਓ ਦੀ ਰਾਜਨੀਤੀ ਨਾਲ ਮਮਤਾ ਆਪਣਾ ਕੱਦ ਯੂ.ਪੀ.ਏ. ਦੇ ਅੰਦਰ ਹੋਰ ਵੱਡਾ ਕਰ ਲਵੇਗੀ।ਵੱਡਾ ਹੋਣ ਦੀ ਇਹੀ ਹੋੜ ਮੁਲਾਇਮ ਸਿੰਘ 'ਤੇ ਵੀ ਭਾਰੀ ਹੈ।ਸੂਬਾਈ ਰਾਜਨੀਤੀ ਬੇਟੇ ਦੇ ਹਵਾਲੇ ਕਰ ਵਿਹਲੇ ਹੋਏ ਮੁਲਾਇਮ ਕੋਲ ਹੁਣ ਕੇਂਦਰ 'ਚ ਭੰਨ-ਤੋੜ ਕਰਨ ਲਈ ਬੁਹਤ ਸਮਾਂ ਹੈ।
ਉਂਝ ਕਾਂਗਰਸ ਲਈ ਜੋ ਮੁਸੀਬਤਾਂ ਮਮਤਾ ਅਤੇ ਮੁਲਾਇਮ ਖੜੇ ਕਰ ਰਹੇ ਹਨ, ਐਨ.ਡੀ.ਏ. ਅਤੇ ਮਾਇਆਵਤੀ ਫਿਲਹਾਲ ਉਸ ਦਾ ਲੁਤਫ ਉਠਾ ਰਹੇ ਹਨ।ਕਿਉਂਕਿ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਨੇ ਵੀ ਉਮੀਦਵਾਰ ਦੇ ਨਾਂਅ 'ਤੇ ਆਪਣੇ ਪੱਤੇ ਨਹੀਂ ਖੋਲੇ ਹਨ।ਹਾਲਾਂਕਿ ਡਾ.ਏ.ਪੀ.ਜੇ.ਅਬਦੁਲ ਕਲਾਮ ਦੇ ਨਾਂਅ 'ਤੇ ਭਾਜਪਾ ਸਹਿਮਤ ਹੈ, ਪਰ ਜਨਤਾ ਦਲ (ਯੂਨਾਇਟਿਡ) ਵਲੋਂ ਕੋਈ ਹੁੰਗਾਰਾ ਨਹੀਂ ਮਿਲ ਸਕਿਆ।'ਕੋਣ ਬਣੇਗਾ ਰਾਸ਼ਟਰਪਤੀ' ਦੀ ਇਸ ਖੇਡ 'ਚ ਮਾਇਆਵਤੀ ਦਾ ਰੁੱਖ ਵੀ ਕਾਫੀ ਕੁਝ ਸਪਸ਼ਟ ਕਰੇਗਾ।ਵੈਸੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਲੋਕ ਸਭਾ ਸਪੀਕਰ ਪੀ.ਏ ਸੰਗਮਾ ਅਤੇ ਮੌਜੂਦਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਦੇ ਨਾਂਅ ਵੀ ਯੂ.ਪੀ.ਏ. ਦੀ ਪ੍ਰਸਤਾਵਿਤ ਸੂਚੀ 'ਚ ਸ਼ੁਮਾਰ ਹਨ।
ਭਾਰਤ ਦਾ ਰਾਸ਼ਟਰਪਤੀ ਚੁਣਨ ਲਈ ਸੂਬਿਆਂ ਦੀ ਵਿਧਾਨ ਸਭਾ ਦੇ ਵਿਧਾਇਕ, ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾ ਦਾ ਗੁਣਾਂਕ ਮਤਾਂ ਦੀ ਗਿਣਤੀ ਤੈਅ ਕਰਦਾ ਹੈ।ਸਿਰਫ ਕਾਂਗਰਸ ਦੇ ਆਪਣੇ 3,30,485 ਮਤ ਹਨ, ਜਦਕਿ ਆਪਣੀ ਪੰਸਦ ਦਾ ਰਾਸ਼ਟਰਪਤੀ ਬਣਾਉਨ ਲਈ ਕਾਂਗਰਸ ਨੂੰ 5,49,442 ਮਤਾਂ ਦਾ ਜਾਦੂਈ ਆਂਕੜਾ ਹਾਸਲ ਕਰਨਾ ਪਵੇਗਾ, ਇਸ ਦੇ ਉਲਟ ਭਾਜਪਾ ਦੇ ਸਹਿਯੋਗੀ ਰਲਾਕੇ ਯਾਨੀ ਐਨ.ਡੀ.ਏ. ਕੋਲ 3,04,785 ਮਤ ਹਨ।ਯਾਨੀ ਇੱਕਲੀ ਕਾਂਗਰਸ ਪਾਰਟੀ ਨਾਲੋਂ ਵੀ ਘੱਟ।ਅਜਿਹੇ 'ਚ ਗੇਂਦ ਖੱਬੇ ਪੱਖੀਆ ਅਤੇ ਹੋਰਨਾਂ ਸੂਬਾਈ ਪਾਰਟੀਆਂ ਦੇ ਪਾਲੇ 'ਚ ਹੈ।ਜੇਕਰ ਕਾਂਗਰਸ ਅੰਗਰੇਜ਼ੀ ਦੇ ਤਿੰਨ 'ਐਮ' ਯਾਨੀ ਮਮਤਾ, ਮੁਲਾਇਮ ਅਤੇ ਮਾਇਆਵਤੀ ਦਾ ਵਿਸ਼ਵਾਸ ਵੀ ਹਾਸਲ ਕਰ ਲਵੇ, ਤਾਂ ਵੀ ਰਾਸ਼ਟਰਪਤੀ ਲਈ ਲੋੜੀਂਦੇ ਵੋਟ ਨਹੀਂ ਜੁਟਾ ਪਾਵੇਗੀ।
ਮਤਲਬ ਸਾਫ ਹੈ, ਕਿ ਰਾਏਸਿਨ੍ਹਾ ਹਿਲਜ਼ ਦੀ ਉਚਾਈ ਨੂੰ ਸਰ ਕਰਨ ਲਈ ਕਾਂਗਰਸ ਨੂੰ ਖੱਬੇਪੱਖੀਆਂ 'ਤੇ ਵੀ ਨਿਰਭਰ ਹੋਣਾ ਪਵੇਗਾ।ਪਰ ਕਿ ਇਹ ਸਾਰੇ ਕਾਂਗਰਸ ਨਾਲ ਇੱਕ ਸੁਰ ਹੋ ਪਾਉਣਗੇ।ਕਹਿਣਾ ਮੁਸ਼ਕਿਲ ਹੈ।ਪਰ ਮੈਨੂੰ ਯਾਦ ਹੈ ਮਈ 2004 ਦਾ ਉਹ ਦਿਨ, ਜਦੋਂ ਲੋਕ ਸਭਾ 'ਚ ਬਹੁਮਤ ਹਾਸਲ ਕਰਨ ਵਾਲੀ ਯੂ.ਪੀ.ਏ. ਕੋਲ ਮੌਕਾ ਸੀ ਪ੍ਰਧਾਨ ਮੰਤਰੀ ਚੁਣਨ ਦਾ, ਅਤੇ ਦਾਵੇਦਾਰਾਂ ਦੀ ਲਿਸਟ ਲੰਬੀ ਸੀ, ਪਰ ਸੋਨੀਆ ਗਾਂਧੀ ਦੀ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਹੋ ਰਹੀ ਮੁਖਾਲਫਤ ਦੇ ਬਾਵਜੂਦ ਉਸਨੇ ਸਮਝਦਾਰੀ ਵਿਖਾਉਂਦੇ ਮਨਮੋਹਨ ਸਿੰਘ ਦੇ ਨਾਂਅ 'ਤੇ ਆਪਣਾ ਉਟਰੰਪ ਕਾਰਡ” ਖੇਡਿਆ ਸੀ।
ਲੇਖਕ ਗੌਤਮ ਕਪਿਲ ਖੰਨਾ 'ਚ ਜ਼ੀ ਨਿਊਜ਼/ਜ਼ੀ ਪੰਜਾਬੀ ਦਾ ਪੱਤਰਕਾਰ ਹੈ।ਲੰਮੇ ਸਮੇਂ ਤੋਂ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ 'ਚ ਕੰਮ ਕਰ ਰਿਹਾ ਹੈ।
Mob-96460 30599

No comments:
Post a Comment