ਲੋਕਤੰਤਰ ਲਈ ਮੁਕੰਮਲ ਦਿਨ-ਅਰੁੰਧਤੀ ਰਾਏ
ਅਰੁੰਧਤੀ ਰਾਏ ਨੇ ਇਹ ਲੇਖ਼ ਅੰਗਰੇਜ਼ੀ ਦੇ ਪ੍ਰਮੁੱਖ ਅਖ਼ਬਾਰ 'ਦ ਹਿੰਦੂ' 'ਚ ਲਿਖਿਆ ਹੈ,ਜਿਸ ਦਾ ਪੰਜਾਬੀ ਤਰਜ਼ਮਾ ਸਾਡੇ ਘਰੇਲੂ ਕਮਿਊਨ ਦੀ ਦੋਸਤ ਵੀਰਪਾਲ ਕੌਰ ਨੇ ਕੀਤਾ ਹੈ।'ਲਾਂਸਰ' ਗੀਤ ਦੀ ਚਰਚਾ ਬਾਰੇ ਪਰਮਜੀਤ ਕੱਟੂ ਦਾ ਲੇਖ ਵੀ ਆਇਆ ਹੋਇਆ ਹੈ।ਅਫ਼ਜ਼ਲ ਦੀ ਫਾਂਸੀ ਦੇ ਕਾਰਨ ਉਸ ਨੂੰ ਅਗਲੇ ਦਿਨਾਂ 'ਚ ਛਾਪਾਂਗੇ।ਦੋਸਤਾਂ ਨੂੰ ਅਪੀਲ ਹੈ ਕਿ ਉਹ ਅਫ਼ਜ਼ਲ ਦੀ ਫਾਂਸੀ ਦੇ ਵੱਖ ਵੱਖ ਪਹਿਲੂਆਂ ਨੂੰ ਸਮਝਣ ਤੇ ਸਮਾਜ 'ਚ ਵੱਖ ਵੱਖ ਮਾਧਿਅਮਾਂ ਜ਼ਰੀਏ ਲੈ ਕੇ ਜਾਣ,ਇਹੀ ਅਫ਼ਜ਼ਲ ਨੂੰ ਸੱਚੀ ਸਰਧਾਂਜ਼ਲੀ ਹੋਵੇਗੀ।ਗੁਲਾਮ ਕਲਮ ਵਲੋਂ ਹਰ ਰਚਨਾ ਦਾ ਸਵਾਗਤ ਹੈ।-ਯਾਦਵਿੰਦਰ ਕਰਫਿਊ
ਨਹੀਂ ਸੀ ਕੀ?ਕੱਲ੍ਹ ਦਾ ਦਿਨ।ਦਿੱਲੀ 'ਚ ਬਸੰਤ ਨੇ ਦਸਤਕ ਦਿੱਤੀ ਦਿੱਤੀ।ਸੂਰਜ ਨਿਕਲਿਆ ਸੀ ਤੇ ਕਨੂੰਨ ਨੇ ਆਪਣਾ ਕੰਮ ਕੀਤਾ। ਨਾਸ਼ਤੇ ਤੋਂ ਠੀਕ ਪਹਿਲਾਂ,2001 ਦੇ ਸੰਸਦ ਹਮਲੇ ਦੇ ਮੁੱਖ ਮੁਲਜ਼ਮ ਅਫਜ਼ਲ ਗੁਰੂ ਨੂੰ ਖੁਫੀਆ ਤਰੀਕੇ ਨਾਲ ਫਾਂਸ਼ੀ ਦੇ ਦਿੱਤੀ ਗਈ ਤੇ ਉਨ੍ਹਾਂ ਦੀ ਲਾਸ਼ ਨੂੰ ਤਿਹਾੜ ਜੇਲ੍ਹ ਦੀ ਮਿੱਟੀ 'ਚ ਦਬਾ ਦਿੱਤਾ ਗਿਆ।ਕੀ ਉਨ੍ਹਾਂ ਨੂੰ ਮਕਬੂਲ ਭੱਟ ਦੀ ਕਬਰ ਦੇ ਨਾਲ ਹੀ ਦਬਾਇਆ ਗਿਆ ਹੈ ?(ਇਕ ਕਸ਼ਮੀਰੀ ਜਿਸਨੂੰ 1984 'ਚ ਤਿਹਾੜ 'ਚ ਫਾਂਸੀ ਦਿੱਤੀ ਗਈ ਸੀ।ਕੱਲ੍ਹ ਕਸ਼ਮੀਰ ਉਨ੍ਹਾਂ ਦੀ ਸ਼ਹਾਦਕ ਦੀ ਬਰਸੀ ਮਨਾਵੇਗਾ) ਅਫਜ਼ਲ ਦੀ ਪਤਨੀ ਤੇ ਬੇਟੇ ਨੂੰ ਕੋਈ ਇਤਲਾਹ ਨਹੀਂ ਦਿੱਤੀ ਗਈ।ਅਧਿਕਾਰੀਆਂ ਨੇ ਸਪੀਡ ਪੋਸਟ ਤੇ ਰਜਿਸਟਰਡ ਪੋਸਟ ਜ਼ਰੀਏ ਪਰਿਵਾਰ ਵਾਲਿਆਂ ਨੂੰ ਸੂਚਨਾ ਭੇਜ ਦਿੱਤੀ ਹੈ।ਗ੍ਰਹਿ ਸਕੱਤਰ ਨੇ ਪ੍ਰੈਸ ਨੂੰ ਦੱਸਿਆ ਕਿ 'ਜੰਮੂ ਕਸ਼ਮੀਰ ਪੁਲੀਸ ਦੇ ਮਹਾਂ ਨਿਰਦੇਸ਼ਕ(ਡੀ ਜੀ ਪੀ) ਨੂੰ ਕਿਹਾ ਗਿਆ ਹੈ ਕਿ ਉਹ ਪਤਾ ਕਰੇ ਕਿ ਉਨ੍ਹਾਂ ਨੂੰ ਸੂਚਨਾ ਮਿਲ ਗਈ ਹੈ ਕਿ ਨਹੀਂ ਉਹ ਤਾਂ ਬੱਸ ਇਕ ਕਸ਼ਮੀਰੀ ਦਹਿਸ਼ਤਗਰਦ ਦੇ ਪਰਿਵਾਰ ਵਾਲੇ ਹਨ'।
ਏਕਤਾ ਦੇ ਦੁਰਲੱਭ ਪਲ 'ਚ ਰਾਸ਼ਟਰ ਜਾਂ ਘੱਟ ਤੋਂ ਘੱਟ ਇਸਦੇ ਮੁੱਖ ਸਿਆਸੀ ਦਲ ਕਾਂਗਰਸ,ਭਾਜਪਾ ਤੇ ਸੀ ਪੀ ਐਮ(ਸੰਸਦੀ ਕਮਿਊਨਿਸਟ) ਕਨੂੰਨ ਦੀ ਰਾਇ ਦੀ ਜਿੱਤ ਦੇ ਜਸ਼ਨ ਮਨਾਉਣ ਦੇ ਲਈ ਇਕਜੁੱਟ ਹਨ।ਰਾਸ਼ਟਰ ਦੀ ਚੇਤਨਾ ਨੇ,ਜਿਸਨੂੰ ਇਨ੍ਹੀਂ ਦਿਨੀਂ ਟੈਲੀਵਿਜ਼ਨ ਸਟੂਡਿਓ ਦੇ ਜ਼ਰੀਏ ਸਿੱਧਾ ਪ੍ਰਸਾਰਤ ਕੀਤਾ ਜਾਂਦਾ ਹੈ,ਅਪਣੀ ਸਮੂਹਿਕ ਸਮਝ ਸਾਡੇ 'ਤੇ ਲੱਦ ਤੀ।ਧਰਮਾਤਮਾਵਾਂ ਜਿਹੇ ਸਿਖਰ ਤੇ ਤੱਥਾਂ ਦੀ ਨਜ਼ੁਕਤਾ ਦੀ ਹਮੇਸ਼ਾਂ ਦੀ ਤਰ੍ਹਾਂ ਖਿਚੜੀ। ਇੱਥੋਂ ਤੱਕ ਕਿ ਉਹ ਇਨਸਾਨ ਮਰ ਚੁੱਕਿਆ ਸੀ ਤੇ ਚਲਾ ਗਿਆ ਸੀ।ਪਰ ਝੁੰਡ 'ਚ ਸ਼ਿਕਾਰ ਖੇਡਣ ਵਾਲੇ ਬੁਜ਼ਦਿਲਾਂ ਦੀ ਤਰ੍ਹਾਂ ਉਨ੍ਹਾਂ ਨੂੰ ਇਕ ਦੂਜੇ ਦਾ ਹੌਂਸਲਾ ਵਧਾਉਣ ਦੀ ਲੋੜ ਪੈ ਰਹੀ ਹੈ।ਸ਼ਾਇਦ ਆਪਣੇ ਮਨ ਦੀ ਡੂੰਘਾਈ ਤੋਂ ਉਹ ਜਾਣਦੇ ਹਨ ਕਿ ਉਹ ਸਭ ਇਕ ਭਿਆਨਕ ਰੂਪ 'ਚ ਗਲਤ ਕੰਮ ਲਈ ਜੁਟੇ ਹੋਏ ਹਨ।
ਤੱਥ ਕੀ ਹਨ?
13 ਦਸੰਬਰ 2001 ਨੂੰ ਪੰਜ ਹਥਿਆਰਬੰਦ ਲੋਕ ਇਮਪਰੋਵਾਈਜ਼ਡ ਐਕਸਪਲੋਸਿਵ ਡਿਵਾਇਸ ਦੇ ਨਾਲ ਇਕ ਚਿੱਟੀ ਐਮਬੈਸਡਰ ਕਾਰ ਨਾਲ ਸੰਸਦ ਭਵਨ ਦੇ ਦਰਵਾਜ਼ੇ ਤੋਂ ਦਾਖਲ ਹੋਏ।ਜਦੋਂ ਉਨ੍ਹਾਂ ਨੂੰ ਲਲਕਾਰਿਆ ਗਿਆ ਤਾਂ ਉਹ ਕਾਰ ਤੋਂ ਬਾਹਰ ਨਿਕਲ ਆਏ ਤੇ ਗੋਲੀਆਂ ਚਲਾਉਣ ਲੱਗੇ।ਉਨ੍ਹਾਂ ਨੇ ਅੱਟ ਸੁਰੱਖਿਆ ਕਰਮੀਆਂ ਤੇ ਮਾਲੀ ਨੂੰ ਮਾਰ ਦਿੱਤਾ।ਇਸ ਤੋਂ ਬਾਅਦ ਹੋਈ ਗੋਲੀਬਾਰੀ 'ਚ ਪੰਜੇ ਹਮਲਾ ਵਰ ਮਾਰੇ ਗਏ। ਪੁਲੀਸ ਹਿਰਾਸਤ 'ਚ ਦਿੱਤੇ ਕਈ ਕਈ ਇਕਾਬਲੀਆ ਬਿਆਨਾਂ 'ਚੋਂ ਅਫਜ਼ਲ ਗੁਰੁ ਨੇ ਉਨ੍ਹਾਂ ਲੋਕਾਂ ਨੂੰ ਪਛਾਣ ਮੁਹੰਮਦ,ਰਾਣਾ,ਰਾਜਾ,ਹਮਜ਼ਾ ਤੇ ਹੈਦਰ ਦੇ ਰੂਪ 'ਚ ਕੀਤੀ।ਅੱਜ ਤੱਕ ਵੀ ਅਸੀਂ ਉਨ੍ਹਾਂ ਲੋਕਾਂ ਬਾਰੇ ਕੁੱਲ ਮਿਲਾ ਕੇ ਐਨਾ ਹੀ ਜਾਣਦੇ ਹਾਂ।ਉਦੋ ਦੇ ਗ੍ਰਹਿ ਮੰਤਰੀ ਐਲ ਕੇ ਅਡਵਾਨੀ ਨੇ ਕਿਹਾ ਸੀ ਕਿ 'ਉਹ ਪਾਕਿਸਤਾਨੀਆਂ ਵਾਂਗ ਦਿਖਦੇ ਹਨ'।(ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਠੀਕ ਠਾਕ ਪਾਕਿਸਤਾਨੀ ਦੀ ਤਰ੍ਹਾਂ ਦਿਖਣਾ ਕੀ ਹੁੰਦਾ ਹੈ,ਕਿਉਂਕਿ ਉਹ ਖੁਦ ਇਕ ਸਿੰਧੀ ਹਨ)।ਸਿਰਫ ਅਫਜ਼ਲ ਦੇ ਕਬੂਲਨਾਮੇ ਦੇ ਅਧਾਰ 'ਤੇ (ਜਿਸਨੂੰ ਸੁਪਰੀਮ ਕੋਰਟ ਨੇ ਬਾਅਦ 'ਚ ਕਈ ਖਾਮੀਆਂ ਤੇ ਕਾਰਵਾਈ ਸਬੰਧੀ ਕਨੂੰਨੀ ਸੁਰੱਖਿਆ ਮਤਿਆਂ ਦੀ ਉਲੰਘਣਾ ਦੇ ਅਧਾਰ 'ਤੇ ਖਾਰਜ਼ ਕਰ ਦਿੱਤਾ ਸੀ'।ਸਰਕਾਰ ਨੇ ਪਾਕਿਸਤਾਨ ਤੋਂ ਆਪਣਾ ਰਾਜਦੂਤ ਵਾਪਸ ਬੁਲਾ ਲਿਆ ਸੀ ਤੇ ਪੰਜ ਲੱਖ ਫੌਜੀਆਂ ਨੂੰ ਪਾਕਿਸਤਾਨ ਦੀ ਸਰਹੱਦ 'ਤੇ ਤੈਨਾਤ ਕਰ ਦਿੱਤਾ ਸੀ।ਪ੍ਰਮਾਣੂ ਯੁੱਧ ਦੀਆਂ ਗੱਲਾਂ ਹੋਣ ਲੱਗੀਆਂ ਸਨ।ਵਿਦੇਸ਼ੀ ਦੂਤਵਾਸ ਨੇ ਯਾਤਰਾ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ ਤੇ ਦਿੱਲੀ ਤੋਂ ਆਪਣੇ ਕਰਮਚਾਰੀਆਂ ਨੂੰ ਬੁਲਾ ਲਿਆ ਸੀ। ਅਸਮੰਜਸ ਦੀ ਇਹ ਹਾਲਤ ਕਈ ਮਹੀਨਿਆਂ ਤੱਕ ਚੱਲੀ ਤੇ ਭਾਰਤ ਦੇ ਹਜ਼ਾਰਾਂ ਕਰੋੜਾਂ ਰੁਪਏ ਖ਼ਰਚ ਹੋਏ।
14 ਦਸੰਬਰ 2001 ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈਲ ਨੇ ਦਾਅਵਾ ਕੀਤਾ ਕਿ ਉਸ ਨੇ ਮਾਮਲੇ ਨੂੰ ਸੁਲਝਾ ਲਿਆ ਹੈ।੧੫ ਦਸੰਬਰ ਨੂੰ ਉਸਨੇ ਦਿੱਲੀ ਦੇ ਮਾਸਟਰਮਾਈਡ ਪ੍ਰੋਫੈਸਰ ਐਸ ਏ ਆਰ ਗਿਲਾਨੀ ਤੇ ਸ਼੍ਰੀ ਨਗਰ 'ਚ ਫਲ ਬਜ਼ਾਰ 'ਚੋਂ ਸ਼ੌਕਤ ਗੁਰੁ ਤੇ ਅਫਜ਼ਲ ਗੁਰੁ ਨੂੰ ਗ੍ਰਿਫਤਾਰ ਕਰ ਲਿਆ।ਬਾਅਦ 'ਚ ਉਨ੍ਹਾਂ ਸ਼ੌਕਤ ਗੁਰੁ ਦੀ ਪਤਨੀ ਅਫਸ਼ਾਂ ਗੁਰੂ ਗ੍ਰਿਫਤਾਰ ਕੀਤਾ। ਮੀਡੀਆਂ ਨੇ ਪੂਰੇ ਜੋਸ਼ ਨਾਲ ਸਪੈਸ਼ਲ ਸੈਲ ਦੀ ਕਹਾਣੀ ਦਾ ਪ੍ਰਚਾਰ ਕੀਤੀ।ਕੁਝ ਸੁਰਖੀਆਂ ਅਜਿਹੀਆਂ ਸਨ: 'ਡੀ ਯੂ ਲੈਕਚਰਰ ਵਾਜ਼ ਟੈਰਰ ਪਲਾਨ ਹੱਬ' 'ਵਰਸਿਟੀ ਡਾਨ ਗਾਇਡਡ ਫਿਦਾਇਨ' 'ਡਾਨ ਲੈਕਚਰਰ ਆਨ ਟੈਰਰ ਇਨ ਫਰੀ ਟਾਈਮ.'।ਜ਼ੀ ਟੀ ਵੀ ਨੇ ਦਿਸੰਬਰ 13 ਨਾਂਅ ਤੋਂ ਇਕ ਡਾਕੂਡਰਾਮਾ ਪ੍ਰਸਾਰਤ ਕੀਤਾ,ਜੋ ਕਿ ਪੁਲੀਸ ਦੇ ਇਲਜ਼ਾਮ ਪੱਤਰ 'ਤੇ ਅਧਾਰਤ ਸੱਚਾਈ ਹੋਣ ਦਾ ਦਾਅਵਾ ਕਰਦੇ ਹੋਏ ਉਸਨੂੰ ਪ੍ਰਸਤੁਤ ਕਰਦਾ ਸੀ।(ਜੇ ਪੁਲੀਸ ਦੀ ਕਹਾਣੀ ਸਹੀ ਹੈ ਤਾਂ ਅਦਾਲਤਾਂ ਕਿਸ ਲਈ ਹਨ) ਉਦੋਂ ਪ੍ਰਧਾਨ ਮੰਤਰੀ ਵਾਜਪਾਈ ਤੇ ਅਡਵਾਨੀ ਨੇ ਫਿਲਮ ਦੀ ਭਰਪੂਰ ਪ੍ਰਸ਼ੰਸਾ ਕੀਤੀ।ਸਰਬ ਉੱਚ ਅਦਾਲਤ ਨੇ ਇਸ ਫਿਲਮ ਨੂੰ ਪ੍ਰਦਰਸ਼ਿਤ ਕਰਨ 'ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਮੀਡੀਆ ਜੱਜਾਂ ਨੂੰ ਪ੍ਰਭਾਵਤ ਨਹੀਂ ਕਰੇਗਾ'।ਫਿਲਮ ਫਾਸਟ ਟਰੈਕ ਕੋਰਟ ਵਲੋਂ ਅਫਜ਼ਲ,ਸ਼ੌਕਤ ਤੇ ਗਿਲਾਨੀ ਨੂੰ ਸਜ਼ਾ ਸੁਣਾਏ ਜਾਣ ਤੋਂ ਕੁਝ ਦਿਨ ਪਹਿਲਾਂ ਦਿਖਾਈ ਗਈ ਸੀ।ਦਿੱਲੀ ਹਾਈ ਕੋਰਟ ਨੇ 'ਮਾਸਟਰਮਾਈਂਡ' ਪ੍ਰੋਫੈਸਰ ਐਸ ਏ ਆਰ ਗਿਲਾਨੀ ਤੇ ਅਫਸ਼ਾਂ ਗੁਰੁ ਨੂੰ ਬਰੀ ਕਰ ਦਿੱਤਾ।ਸਰਬ ਉੱਚ ਅਦਾਲਤ ਨੇ ਉਨ੍ਹਾਂ ਦੀ ਰਿਹਾਈ ਨੂੰ ਬਰਕਰਾਰ ਰੱਖਿਆ,ਪਰ ੫ ਅਗਸਤ 2005 ਨੂੰ ਆਪਣੇ ਫੈਸਲੇ 'ਚ ਅਦਾਲਤ ਨੇ ਮੁਹੰਮਦ ਅਫਜ਼ਲ ਗੁਰੁ ਨੂੰ ਤੀਹਰੀ ਉਮਰ ਕੈਦ ਤੇ ਦੂਹਰੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ।
ਕੁਝ ਸੀਨੀਅਰ ਪੱਤਰਕਾਰਾਂ ਦੁਆਰਾ,ਜਿਨ੍ਹਾਂ ਨੂੰ ਬੇਹਤਰ ਪਤਾ ਹੋਵੇਗਾ,ਫੈਲਾਏ ਜਾਣ ਵਾਲੇ ਝੂਠਾਂ ਦੇ ਉਲਟ, ਅਫਜ਼ਲ ਗੁਰੁ '13 ਦਸੰਬਰ,2001 ਨੂੰ ਸੰਸਦ ਭਵਨ 'ਤੇ ਹਮਲਾ ਕਰਨ ਵਾਲਿਆਂ ਅੱਤਵਾਦੀਆਂ 'ਚੋਂ ਨਹੀਂ ਸਨ ਨਾ ਹੀ ਉਹ ਉਨ੍ਹਾਂ ਲੋਕਾਂ 'ਚੋਂ ਸੀ ਜਿਨ੍ਹਾਂ ਨੇ ਸੁਰੱਖਿਆ ਕਰਮੀਆਂ 'ਤੇ ਗੋਲੀ ਚਲਾਈ'।(ਇਹ ਗੱਲ ਭਾਜਪਾ ਦੇ ਰਾਜ ਸਭਾ ਮੈਂਬਰ ਚੰਦਨ ਮਿੱਤਰਾ ਨੇ 7 ਅਕਤੂਬਰ 2006 ਦੇ 'ਦ ਪਾਇਨੀਅਰ' ਅਖ਼ਬਾਰ 'ਚ ਲਿਖੀ ਸੀ।) ਇੱਥੋਂ ਤੱਕ ਕਿ ਪੁਲੀਸ ਦਾ ਇਲਜ਼ਾਮ ਪੱਤਰ ਵੀ ਉਨ੍ਹਾਂ ਨੂੰ ਦੋਸ਼ੀ ਨਹੀਂ ਸਾਬਤ ਕਰਦਾ ਸੀ।
ਸਰਬ ਉੱਚ ਅਦਾਲਤ ਦਾ ਫੈਸਲਾ ਕਹਿੰਦਾ ਹੈ ਕਿ 'ਸਬੂਤ ਸੰਯੋਗਵੱਸ ਹੈ'।ਜ਼ਿਆਦਾਤਰ ਸਾਜਿਸ਼ਾਂ ਦੀ ਤਰ੍ਹਾਂ,ਅਪਰਾਧਿਕ ਸਾਜਿਸ਼ ਦੇ ਮੁਕੰਮਲ ਸਬੂਤ ਨਹੀਂ ਹਨ ਤੇ ਨਾ ਹੋ ਸਕਦਾ ਹੈ'।ਪਰ ਉਸਨੇ ਅੱਗੇ ਕਿਹਾ 'ਹਮਲਾ,ਜਿਸਦਾ ਨਤੀਜਾ ਭਾਰੀ ਨੁਕਸਾਨ ਰਿਹਾ ਹੈ ਤੇ ਜਿਸਨੇ ਸੰਪੂਰਨ ਰਾਸ਼ਟਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਸਮਾਜ ਦੀ ਸਮੂਹਿਕ ਚੇਤਨਾ(ਬਹੁਗਿਣਤੀ ਭਾਵਨਾਵਾਂ-ਗੁਲਾਮ ਕਲਮ) ਤਾਂ ਹੀ ਸੰਤੁਸ਼ਟ ਹੋ ਸਕਦੀਆਂ ਹਨ ,ਜੇ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ'।
ਸੰਸਦ ਹਮਲੇ 'ਚ ਸਾਡੀ ਸਮੂਹਿਕ ਚੇਤਨਾ ਦਾ ਨਿਰਮਾਣ ਕਿਸਨੇ ਕੀਤਾ'।ਕੀ ਇਹ ਉਹ ਤੱਥ ਹੰਦੇ ਹਨ,ਜਿਨ੍ਹਾਂ ਨੂੰ ਅਸੀਂ ਅਖ਼ਬਾਰਾਂ/ਮੀਡੀਆ ਰਾਹੀਂ ਹਾਸਲ ਕਰਦੇ ਹਾਂ'।ਫਿਲਮਾਂ,ਜਿਨ੍ਹਾਂ ਨੂੰ ਟੀ ਵੀ 'ਤੇ ਦੇਖਦੇ ਹਾਂ? ਕੁਝ ਲੋਕ ਇਹ ਦਲੀਲ ਦੇਣਗੇ ਕਿ ਕਿ ਠੀਕ ਇਹੀ ਤੱਥ ,ਕਿ ਅਦਾਲਤ ਨੇ ਐਸ ਏ ਆਰ ਗਿਲਾਨੀ ਨੂੰ ਛੱਡ ਦਿੱਤਾ ਤੇ ਅਫਜ਼ਲ ਨੂੰ ਦੋਸ਼ੀ ਠਹਿਰਾਇਆ,ਇਹ ਸਾਬਤ ਕਰਦਾ ਹੈ ਕਿ ਸੁਣਵਾਈ ਨਿਰਪੱਖ ਸੀ। ਕੀ ਸੱਚੀਂ ਸੀ?
ਫਾਸਟ ਟਰੈਕ ਕੋਰਟ 'ਚ ਮਈ 2002 'ਚ ਸੁਣਵਾਈ ਸ਼ੁਰੂ ਹੋਈ ਸੀ।ਦੁਨੀਆਂ 9-11 ਤੋਂ ਬਾਅਦ ਸਿਖ਼ਰ 'ਤੇ ਸੀ।ਅਮਰੀਕੀ ਸਰਕਾਰ ਅਫਗਾਨਿਸਤਾਨ 'ਚ ਅਪਣੀ 'ਜਿੱਤ' 'ਤੇ ਤਰਲੋਮੱਛੀ ਹੋਈ ਪਈ ਸੀ।ਗੁਜਰਾਤ ਦੀ 'ਸਮੂਹਿਕ ਕਤਲੋਗਾਰਦ ਜਾਰੀ ਸੀ।ਤੇ ਸੰਸਦ 'ਤੇ ਹੋਏ ਹਮਲੇ ਦੇ ਮਾਮਲੇ 'ਚ ਕਨੂੰਨ ਆਪਣੀ ਰਾਹ ਚੱਲ ਰਿਹਾ ਸੀ।ਇਕ ਅਪਰਾਧਕ ਮਾਮਲੇ ਦੇ ਸਭ ਤੋਂ ਅਹਿਮ ਹਿੱਸੇ 'ਚ ਜਦੋਂ ਸਬੂਤ ਪੇਸ਼ ਕੀਤੇ ਜਾਂਦੇ ਹਨ।ਜਦੋਂ ਗਵਾਹਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਹਨ।ਜਦ ਦਲੀਲਾਂ ਦੀ ਬੁਨਿਆਦ ਰੱਖੀ ਜਾਂਦੀ ਹੈ।ਉੱਚ ਅਦਾਲਤ ਤੇ ਸਰਬ ਉੱਚ ਅਦਾਲਤ 'ਚ ਤੁਸੀਂ ਸਿਰਫ ਕਨੂੰਨੀ ਨੁਕਤਿਆਂ 'ਤੇ ਬਹਿਸ ਕਰਦੇ ਹੋਂ ਤੇ ਤੁਸੀਂ ਨਵੇਂ ਸਬੂਤ ਪੇਸ਼ ਨਹੀਂ ਕਰ ਸਕਦੇ।ਉਸ ਮੌਕੇ ਅਫਜ਼ਲ ਗੁਰੁ ਭਾਰੀ ਸੁਰੱਖਿਆ ਵਾਲੀ ਕਾਲਕੋਠੜੀ 'ਚ ਬੰਦ ਸਨ।ਉਨ੍ਹਾਂ ਕੋਲ ਕੋਈ ਵਕੀਲ ਨਹੀਂ ਸੀ।ਅਦਾਲਤ ਦੁਆਰਾ ਨਿਯੁਕਤ ਜੂਨੀਅਰ ਵਕੀਲ ਇਕ ਵਾਰ ਵੀ ਜੇਲ੍ਹ 'ਚ ਆਪਣੇ ਮਵੱਕਿਲ ਨੂੰ ਨਹੀਂ ਮਿਲਿਆ,ਉਸਨੇ ਅਫਜ਼ਲ ਦੇ ਬਚਾਅ 'ਚ ਇਕ ਵੀ ਗਵਾਹ ਨਹੀਂ ਬੁਲਾਇਆ ਤੇ ਨਾ ਹੀ ਦੂਜੇ ਪੱਖ ਵਲੋਂ ਪੇਸ਼ ਕੀਤੇ ਗਵਾਹਾਂ ਨੂੰ ਕੋਈ ਕਰਾਸ ਸਵਾਲ-ਜਵਾਬ ਕੀਤੇ ਗਏ। ਜੱਜ ਦੇ ਅਜਿਹੀ ਹਾਲਤ ਬਾਰੇ ਕੁਝ ਸਮਝਣ 'ਚ ਆਪਣੀ ਅਸਮਰੱਥਾ ਜ਼ਾਹਰ ਕੀਤੀ।
ਤਾਂ ਵੀ ਸ਼ੁਰੂਆਤ 'ਚ ਹੀ ਕੇਸ ਖਿੰਡ ਗਿਆ।ਅਨੇਕਾਂ ਮਿਸਾਲਾਂ 'ਚੋਂ ਕੁਝ ਇਹ ਹਨ: ਪੁਲੀਸ ਅਫਜ਼ਲ ਤੱਕ ਕਿਵੇਂ ਪੁੱਜੀ?ਉਸਦਾ ਕਹਿਣਾ ਹੈ ਕਿ 'ਐਸ ਏ ਆਰ ਗਿਲਾਨੀ ਨੇ ਅਫਜ਼ਲ ਬਾਰੇ ਦੱਸਿਆ।ਪਰ ਅਦਾਲਤ ਦੇ ਰਿਕਾਰਡ ਦਿਖਾਉਂਦੇ ਹਨ ਕਿ ਅਫਜ਼ਲ ਦੀ ਗ੍ਰਿਫਤਾਰੀ ਦਾ ਸੁਨੇਹਾ ਗਿਲਾਨੀ ਨੂੰ ਉਠਾਉਣ ਤੋਂ ਪਹਿਲਾਂ ਹੀ ਆ ਗਿਆ ਸੀ।ਹਾਈਕੋਰਟ ਨੇ ਇਸਨੂੰ 'ਭੌਤਿਕ ਵਿਰੋਧਾਭਾਸ' ਕਿਹਾ ਪਰ ਇਸਨੂੰ ਉਵੇਂ ਹੀ ਕਾਇਮ ਰਹਿਣ ਦਿੱਤਾ।
ਅਫਜ਼ਲ ਦੇ ਖ਼ਿਲਾਫ ਸਭ ਤੋਂ ਜ਼ਿਆਦਾ ਇਲਜ਼ਾਮ ਲਗਾਉਣ ਵਾਲੇ ਦੋ ਸਬੂਤ ਕਿ ਮੋਬਾਇਲ ਤੇ ਲੈਪਟਾਪ ਸੀ,ਜਿਨ੍ਹਾਂ ਨੂੰ ਉਸਦੀ ਗ੍ਰਿਫਤਾਰੀ ਸਮੇਂ ਜ਼ਬਤ ਕੀਤਾ ਗਿਆ ਸੀ। ਗ੍ਰਿਫਤਾਰੀ ਮੀਮੋ 'ਤੇ ਦਿੱਲੀ ਦੇ ਬਿਸਮਿੱਲਾਹ ਦੇ ਦਸਤਖ਼ਤ ਸੀ ਜੋ ਗਿਲਾਨੀ ਦੇ ਭਰਾ ਹਨ।ਸੀਜ਼ਰ ਮੀਮੇ 'ਤੇ ਜੰਮੂ ਕਸ਼ਮੀਰ ਦੇ ਦੋ ਪੁਲੀਸ ਵਾਲਿਆਂ ਦੇ ਦਸਤਖ਼ਤ ਸਨ ਜਿਸ 'ਚੋਂ ਇਕ ਅਫਜ਼ਲ ਦੇ ਉਨ੍ਹਾਂ ਦਿਨਾਂ ਦਾ ਉਤਪੀੜਕ ਸੀ ਜਦੋਂ ਉਹ ਆਤਮਸਮਰਪਣ ਕੀਤਾ ਹੋਇਆ 'ਕੱਟੜਪੰਥੀ' ਹੁੰਦਾ ਸੀ।ਲੈਪਟਾਪ ਤੇ ਮੋਬਾਇਲ ਨੂੰ ਸੀਲ ਨਹੀਂ ਕੀਤਾ ਗਿਆ ਸੀ,ਜਿਵੇਂ ਕਿ ਅਜਿਹੇ ਸਬੂਤ ਦੇ ਮਾਮਲੇ 'ਚ ਕੀਤਾ ਜਾਂਦਾ ਹੈ।ਸੁਣਵਾਈ ਦੇ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਕਿ ਕਿ ਲੈਪਟਾਪ ਦੇ ਹਾਰਡ ਡਿਸਕ ਨੂੰ ਗ੍ਰਿਫਤਾਰੀ ਤੋਂ ਬਾਅਦ ਵਰਤੋਂ 'ਚ ਲਿਆਂਦਾ ਗਿਆ ਹੈ।ਇਸ ਗ੍ਰਹਿ ਮੰਤਰਾਲੇ ਦੇ ਜਾਅਲੀ ਪਾਸ ਤੇ ਜਾਅਲੀ ਪਛਾਣ ਪੱਤਰ ਸੀ ਜਿਨ੍ਹਾਂ ਨੂੰ ਅੱਤਵਾਦੀਆਂ ਨੇ ਸੰਸਦ 'ਚ ਵੜ੍ਹਨ ਲਈ ਵਰਤਿਆ ਸੀ। ਤੇ ਸੰਸਦ ਭਵਨ ਦਾ ਇਕ ਜ਼ੀ ਟੀ ਵੀ ਦਾ ਕਿਲੱਪ।ਇਸ ਤਰ੍ਹਾਂ ਪੁਲੀਸ ਦੇ ਮੁਤਾਬਕ ਅਫਜ਼ਲ ਨੇ ਸਾਰੀਆਂ ਸੂਚਨਾਵਾਂ ਡਲੀਟ(ਖ਼ਤਮ) ਕਰ ਦਿੱਤੀਆਂ।ਬੱਸ ਸਭ ਤੋਂ ਜ਼ਿਆਦਾ ਦੋਸ਼ੀ ਠਹਿਰਾਏ ਜਾਣ ਵਾਲੀਆਂ ਚੀਜ਼ਾਂ ਰਹਿਣ ਦਿੱਤੀਆਂ ਤੇ ਉਹ ਇਸਨੂੰ ਗਾਜ਼ੀ ਬਾਬਾ ਨੂੰ ਦੇਣ ਜਾ ਰਿਹਾ ਸੀ ਜਿਸਨੂੰ ਇਲਜ਼ਾਮ ਪੱਤਰ 'ਚ 'ਅਪਰੇਸ਼ਨ ਮੁਖੀ' ਕਿਹਾ ਗਿਆ।
ਸਰਕਾਰੀ ਪੱਖ ਦੇ ਗਵਾਹ ਕਮਲ ਕਿਸ਼ੋਰ ਨੇ ਅਫਜ਼ਲ ਦੀ ਪਛਾਣ ਕੀਤੀ ਤੇ ਅਦਾਲਤ ਨੂੰ ਦੱਸਿਆ ਕਿ 4 ਦਸੰਬਰ 2001 ਨੂੰ ਉਸਨੇ ਉਹ ਮਹੱਤਵਪੂਰਨ ਸਿੱਮ ਕਾਰਡ ਅਫਜ਼ਲ ਨੂੰ ਵੇਚਿਆ ਸੀ ਜਿਸ ਨਾਲ ਮਾਮਲੇ ਦੇ ਸਾਰੇ ਦੋਸ਼ੀ ਉਸਦੇ ਸੰਪਰਕ 'ਚ ਸੀ,ਪਰ ਸਰਕਾਰੀ ਪੱਖ ਦੇ ਆਪਣੇ ਰਿਕਾਰਡ ਦਿਖਾਉਂਦੇ ਹਨ ਕਿ ਸਿੱਮ ਕਾਰਡ 6 ਦਸੰਬਰ 2001 ਤੋਂ ਕੰਮ ਕਰ ਰਿਹਾ ਸੀ। ਅਜਿਹੀਆਂ ਹੀ ਹੋਰ ਗੱਲਾਂ ਹਨ ਤੇ ਗੱਲਾਂ,ਝੂਠਾਂ ਦੀ ਪੰਡ ਤੇ ਮਨਘੜਤ ਸਬੂਤਾਂ।ਅਦਾਲਤ ਨੇ ਉਨ੍ਹਾਂ 'ਤੇ ਗੌਰ ਕੀਤਾ ਤੇ ਪੁਲੀਸ ਨੇ ਆਪਣੀ ਮਿਹਨਤ ਦੇ ਲਈ ਇਕ ਹਲਕੀ ਜਿਹੀ ਝਿੜਕ ਤੋਂ ਜ਼ਿਆਦਾ ਕੁਝ ਨਹੀਂ ਮਿਲਿਆ।ਇਸ ਤੋਂ ਜ਼ਿਆਦਾ ਕੁਝ ਨਹੀਂ।
ਫਿਰ ਤਾਂ ਉਹ ਪੁਰਾਣੀ ਕਹਾਣੀ ਹੈ।ਜ਼ਿਆਦਾਤਰ ਆਤਮ-ਸਮਰਪਣ ਕਰ ਚੁੱਕੇ ਅੱਤਵਾਦੀਆਂ ਦੀ ਤਰ੍ਹਾਂ ਅਫਜ਼ਲ ਕਸ਼ਮੀਰ ਦਾ ਅਸਾਨ ਸ਼ਿਕਾਰ ਸੀ।ਟਾਰਚਰ,ਬਲੈਕਮੇਲ ਤੇ ਵਸੂਲੀ ਤੋਂ ਪੀੜ੍ਹਤ।ਜਿਸਨੂੰ ਸੰਸਦ ਦੇ ਹਮਲੇ ਦੀ ਰਹੱਸ ਦੀ ਗੁੱਥੀ ਸਲਝਾਉਣ ਦੀ ਸਚਮੁੱਚ ਦਿਲਚਸਪੀ ਹੋਵੇ,ਉਸਨੂੰ ਸਬੂਤਾਂ ਦੀ ਭਰੀ ਰਾਹਹ ਤੋਂ ਗੁਜ਼ਰਨਾ ਹੋਵੇਗਾ,ਜੋ ਕਸ਼ਮੀਰ ਦੇ ਇਕ ਧੁੰਦਲੇ ਜਾਲ ਵੱਲ ਲੈ ਜਾਂਦੀ ਹੈ।ਜੋ ਕੱਟੜਪੰਥੀਆਂ ਨੂੰ ਆਤਮ-ਸਮਰਪਣ ਕਰ ਚੁੱਕੇ ਕੱਟੜਪੰਥੀਆਂ,ਗਦਾਰਾਂ ਨੂੰ ਸਪੈਸ਼ਲ ਸੈਲ ਅਫਸਰਾਂ ਨਾਲ,ਸਪੈਸ਼ਲ ਅਪਰੇਸ਼ਨ ਗਰੁੱਪ ਨੂੰ ਸਪੈਸ਼ਲ ਟਾਸਕ ਫੋਰਸ ਨਾਲ ਜੋੜਦੀ ਹੈ।ਤੇ ਇਹ ਰਾਹ ਹੋਰ ਉੱਪਰ ਜਾਂਦਾ ਹੈ ਤੇ ਹੋਰ ਅੱਗੇ ਵੱਲ ਵਧ ਜਾਂਦਾ ਹੈ।ਉੱਪਰ ਹੋਰ ਅੱਗੇ ਵੱਲ।
ਪਰ ਹੁਣ ਇਸ ਗੱਲ ਨਾਲ ਕਿ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ।ਮੈਂ ਉਮੀਦ ਕਰਦੀ ਹਾਂ ਕਿ ਸਾਡੀ ਸਮੂਹਿਕ ਚੇਤਨਾ(ਬਹੁਗਿਣਤੀ ਭਾਵਨਾ) ਸੰਤੁਸ਼ਟ ਹੋ ਗਈ ਹੋਵੇਗੀ।ਜਾਂ ਸਾਡੇ ਖੂਨ ਦਾ ਕਟੋਰਾ ਅਜੇ ਵੀ ਅੱਧਾ ਹੈ।
ਲੇਖਿਕਾ:ਅਰੁੰਧਤੀ ਰਾਏ
ਪੰਜਾਬੀ ਤਰਜ਼ਮਾ:ਵੀਰਪਾਲ ਕੌਰ
ਇਹ ਲੇਖ ਬਿਨਾਂ ਪੁੱਛੇ ਕਿਤੇ ਵੀ ਛਾਪਿਆ ਜਾ ਸਕਦਾ ਹੈ।

ਸਮਾਜਿਕ ਸਿਆਸੀ ਕਾਰਕੁੰਨ ਗੌਤਮ ਨਵਲਖਾ 'ਤੇ ਸੰਘੀਆਂ ਦੀ ਬੇਹੁਦਾ ਕਾਰਵਾਈ |

No comments:
Post a Comment