'ਇਸ਼ਤਿਆਕ ਅਹਿਮਦ' ਦੀ ਕਿਤਾਬ ਦਾ ਕਵਰ |
ਸਥਾਨ-ਪ੍ਰੈਸ ਕਲੱਬ,ਚੰਡੀਗੜ੍ਹ,ਸੈਕਟਰ-27
ਸਮਾਂ-1 ਤੋਂ 4
'ਲੋਕ ਪਹਿਲਕਦਮੀ'(Peopless Initative) ਵਲੋਂ ਸਟੌਕਹੋਮ ਯੂਨੀਵਰਸਿਟੀ ਦੇ ਪ੍ਰਫੈਸਰ,ਸਿਆਸੀ ਵਿਗਿਆਨੀ ਤੇ 1947 ਦੀ ਵੰਡ 'ਤੇ ਲਿਖੀ ਮਸ਼ਹੂਰ ਕਿਤਾਬ 'Punjab: Bloodied,Patitioned and cleansed ਦੇ ਲੇਖਕ 'ਇਸ਼ਤਿਆਕ ਅਹਿਮਦ' ਨੂੰ ਕਿਤਾਬ ਤੇ ਵੰਡ ਉੱਤੇ ਵਿਚਾਰ-ਚਰਚਾ ਬਾਰੇ ਚੰਡੀਗੜ੍ਹ ਪ੍ਰੈਸ ਕਲੱਬ (ਕਾਨਫਰੰਸ ਹਾਲ, ਸੈਕਟਰ-27) ਵਿਖੇ 3 ਮਾਰਚ ਦਿਨ ਐਤਵਾਰ ਨੂੰ ਸੱਦਿਆ ਗਿਆ ਹੈ।ਉਹ ਦੁਪਿਹਰ 1 ਤੋਂ 4 ਵਜੇ ਤੱਕ ਭਾਰਤ-ਪਾਕਿਸਤਾਨ ਵੰਡ ਬਾਰੇ ਆਪਣੇ ਵਿਚਾਰ ਰੱਖਣਗੇ ਤੇ ਦੋਸਤਾਂ-ਮਿੱਤਰਾਂ ਦੇ ਸਵਾਲਾਂ ਦੇ ਰੂਬਰੂ ਹੋਣਗੇ।ਅਸੀਂ ਸਾਰੇ ਦੋਸਤਾਂ-ਮਿੱਤਰਾਂ ਨੂੰ ਪਹੁੰਚਣ ਦਾ ਸੱਦਾ ਦਿੰਦੇ ਹਾਂ।
ਇਹ 'ਲੋਕ ਪਹਿਲਕਦਮੀ' ਦਾ ਪਹਿਲਾ ਉਪਰਲਾ ਹੈ। ਅਸੀਂ ਆਉਣ ਵਾਲੇ ਦਿਨਾਂ ਕਿਤਾਬਾਂ,ਫਿਲਮਾਂ ਤੇ ਲੋਕ ਕਲਾਵਾਂ ਜ਼ਰੀਏ ਲੋਕ ਸੰਵਾਦ ਸਥਾਪਤ ਕਰਨ ਦੀ ਕੋਸ਼ਿਸ਼ ਕਰਾਂਗੇ,ਜਿਸ ਨਾਲ 'ਅਮਲੀ ਜਮਹੂਰੀ' ਕਦਰਾਂ-ਕਮੀਤਾਂ ਵਾਲਾ ਸੱਭਿਆਚਾਰ ਮਜ਼ਬੁਤ ਹੋ ਸਕੇ। ਲੋਕ ਸਹਿਯੋਗ ਨਾਲ ਅੱਗੇ ਵੀ ਇਸ ਤਰ੍ਹਾਂ ਦੀਆਂ ਪਹਿਕਦਮੀਆਂ ਜਾਰੀ ਰਹਿਣਗੀਆਂ।ਫਿਲਹਾਲ 'ਲੋਕ ਪਹਿਕਦਮੀ' ਦੀ ਆਰਜ਼ੀ ਟੀਮ ਗਠਿਤ ਕੀਤੀ ਹੈ ਤੇ ਸਾਡੇ ਵਲੋਂ ਇਸ ਟੀਮ ਦਾ ਹਿੱਸਾ ਬਣਨ ਦਾ ਸਭ ਨੂੰ ਖੁੱਲ੍ਹਾ ਸੱਦਾ ਹੈ।
'ਲੋਕ ਪਹਿਲਕਦਮੀ' ਟੀਮ
ਨੈਨਇੰਦਰ ਸਿੰਘ--------98761-10958
ਜਸਦੀਪ ਸਿੰਘ---------99886-38850
ਰਮਨਜੀਤ ਸਿੰਘ--------98788-80137
ਯਾਦਵਿੰਦਰ ਕਰਫਿਊ------95308--95198
good ..keep it up
ReplyDelete