ਆਲਮੀ ਆਰਥਿਕਤਾ ਦੇ 2009 ਦੇ ਸੰਕਟ ਵਿੱਚੋਂ ਅਜੇ ਸੰਭਲੀ ਨਹੀਂ ਸੀ ਕਿ ਇਸ ਨੂੰ ਮੁੜ ਸੰਕਟ ਨੇ ਘੇਰ ਲਿਆ ਹੈ ।ਪਰ ਹੁਣ ਵਾਲਾ ਆਰਥਿਕ ਸੰਕਟ ਯੂਰਪੀਨ ਯੂਨੀਅਨ 'ਚ ਕੇਂਦਰਤ ਹੈ ਅਤੇ ਯੂਨਾਨ, ਆਇਰਲੈਂਡ ਪੁਰਤਗਾਲ, ਸਪੇਨ ਅਤੇ ਇਟਲੀ ਅਤੇ ਇਸ ਸੰਕਟ ਦੇ ਸਭ ਤੋਂ ਵਧ ਸ਼ਿਕਾਰ ਹਨ ।ਯੂਨਾਨ ਦੇ ਸੰਕਟ ਨੇ ਤਾਂ ਸਾਰੀ ਪੂੰਜੀਵਾਦੀ ਅਰਥਵਿਵਸਥਾ ਨੂੰ ਕੰਬਣੀਆਂ ਛੇੜ ਦਿੱਤੀਆਂ ਸਨ।ਪਿਛਲੇ ਚਾਰ ਸਾਲਾਂ ਤੋਂ ਉਹ ਇਸ ਸੰਕਟ ਵਿੱਚੋਂ ਨਹੀਂ ਉੱਭਰ ਸਕਿਆ ਅਤੇ ਅੰਤ ਉਸ ਨੂੰ ਯੂਰਪੀਨ ਕੇਂਦਰੀ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ ਕੋਲੋਂ 300 ਅਰਬ ਡਾਲਰ ਦੇ ਬੇਲ ਆਊਟ ਪੈਕੇਜ ਲੈਣ ਲਈ ਕਰੜੀਆਂ ਸ਼ਰਤਾਂ ਮੰਨਣੀਆਂ ਪਈਆਂ ਹਨ ।ਇਨ੍ਹਾਂ ਸ਼ਰਤਾਂ 'ਚ ਪੈਨਸ਼ਨਾਂ, ਤਨਖਾਹਾਂ ਅਤੇ ਰੋਜ਼ਗਾਰ ਆਦਿ 'ਤੇ ਕੈਂਚੀ ਫੇਰਨਾ ਸ਼ਾਮਿਲ ਹੈ ।ਸੰਕਟ ਦੀ ਮਾਰ ਝੱਲ ਰਹੇ ਲੋਕਾਂ ਅੰਦਰ ਇਸ ਪੈਕੇਜ ਨੇ ਹੋਰ ਬੈਚੈਨੀ ਫੈਲਾ ਦਿੱਤੀ ਹੈ ਅਤੇ ਲੋਕ ਸੜਕਾਂ 'ਤੇ ਨਿਕਲਣ ਲਈ ਮਜਬੂਰ ਹੋ ਗਏ ਸਨ ।ਇਸੇ ਪੈਕੇਜ ਨੂੰ ਲੈ ਕੇ 6 ਮਈ ਦੀਆਂ ਚੋਣਾਂ 'ਚ ਕੋਈ ਫਤਵਾ ਨਾ ਮਿਲ ਸਕਿਆ । ਇਸ ਕਰਕੇ 17 ਜੂਨ ਨੂੰ ਦੁਬਾਰਾ ਚੋਣਾਂ ਕਰਾਉਣੀਆਂ ਪਈਆਂ ।ਉਸ ਸਮੇਂ 'ਸਿਰੀਜਾ' ਪਾਰਟੀ ਨੂੰ ਬਹੁਸੰਮਤੀ ਮਿਲਣ ਦੀ ਆਸ ਸੀ ਜੋ ਇਸ ਪੈਕੇਜ ਨੂੰ ਰੱਦ ਕਰਦੀ ਸੀ ਅਤੇ ਯੂਰੋ ਜ਼ੋਨ ਵਿੱਚੋਂ ਬਾਹਰ ਜਾਣ ਦੀ ਧਮਕੀ ਦਿੰਦੀ ਸੀ ।17 ਜੂਨ ਤੋਂ ਪਹਿਲਾਂ ਲਗਦਾ ਸੀ ਕਿ ਯੂਨਾਨ ਯੂਰੋ ਕਰੰਸੀ ਨੂੰ ਰੱਦ ਕਰਕੇ ਇਸ ਜ਼ੋਨ ਵਿਚੋਂ ਬਾਹਰ ਆ ਸਕਦਾ ਹੈ ।ਇਸ ਹਾਲਤ 'ਚ ਯੂਨਾਨ ਵੱਲੋਂ ਇਕ ਲੱਖ ਕਰੋੜ ਯੂਰੋ ਨੂੰ ਰੱਦ ਕਰਨ ਨਾਲ ਦੁਨੀਆਂ ਭਰ 'ਚ ਗਾਹਕਾਂ ਵੱਲੋਂ ਬੈਂਕਾਂ ਵਿੱਚੋਂ ਪੈਸੇ ਕਢਾਉਣ ਦੀ ਭਗਦੜ ਮੱਚ ਸਕਦੀ ਸੀ ਅਤੇ ਸੰਸਾਰ ਆਰਥਿਕਤਾ ਲਈ ਇਕ ਕਰੰਸੀ ਸੰਕਟ ਪੈਦਾ ਹੋ ਸਕਦਾ ਸੀ ।ਪਰ 17 ਜੂਨ ਨੂੰ ਯੂਨਾਨ ਅੰਦਰ ਬੇਲ ਆਊਟ ਪੈਕੇਜ ਪੱਖੀ ਕੰਨਜ਼ਰਵੇਟਿਵ ਨਿਊ ਡੈਮੋਕਰੇਸੀ ਅਤੇ ਸੋਸ਼ਲਿਸ਼ਟ ਪਸੋਕ ਪਾਰਟੀਆਂ ਨੂੰ ਬਹੁਸੰਮਤੀ ਮਿਲਣਕਾਰਨ ਹਾਲ ਦੀ ਘੜੀ ਸੰਕਟ ਟਲ ਗਿਆ ਹੈ ।
ਪੰਦਰਾਂ ਸਾਲ ਪਹਿਲਾਂ ਜਦੋਂ ਯੂਨਾਨ ਯੂਰੋ ਜ਼ੋਨ ਵਿੱਚ ਸ਼ਾਮਿਲ ਹੋਇਆ ਸੀ ਤਾਂ ਉਸ ਸਮੇਂ ਇਸ ਨੂੰ ਕੋਈ ਵੱਡੀ ਆਰਥਿਕ ਸਮੱਸਿਆ ਨਹੀਂ ਸੀ ।ਪਰ ਜਿਓਂ ਹੀ ਯੂਨਾਨ ਯੂਰੋ 'ਚ ਸ਼ਾਮਿਲ ਹੋਇਆ ਤਾਂ ਸਭ ਕੁਛ ਬਦਲ ਗਿਆ । ਯੂਨਾਨ ਅੰਦਰ ਵਿਦੇਸ਼ੀ ਪੂੰਜੀ ਧੜਾ-ਧੜਾ ਆਉਣ ਲੱਗੀ ।ਰੀਅਲ਼ ਇਸਟੇਟ ਅਤੇ ਹਾਊਸਿੰਗ ਕਾਰੋਬਾਰ ਤੇਜ਼ੀ ਨਾਲ ਵਧਣ-ਫੁੱਲਣ ਲੱਗਾ ।ਯੂਨਾਨੇ ਮਧ-ਵਰਗ ਖੂਬ ਖਰਚ ਕਰਨ ਲੱਗਾ ।ਪਰ ਜਦੋਂ ਮੰਦੇ ਦਾ ਦੌਰ ਸੂਰੂ ਹੋਇਆ ਤਾਂ ਅਮਰੀਕਾ ਵਾਂਗ ਯੂਨਾਨ ਦੀ ਆਰਥਿਕਤਾ ਦਾ ਭੁਕਾਨਾ ਵੀ ਫੱਟ ਗਿਆ ।ਬੈਂਕਾਂ ਅਤੇ ਕੰਪਨੀਆਂ ਦੇ ਦਿਵਾਲੇ ਨਿਕਲ ਗਏ ।ਨੌਜੁਆਨਾਂ ਵਿੱਚ ਬੇਰੁਜ਼ਗਾਰੀ 50 ਪ੍ਰਤੀਸ਼ਤ ਤੱਕ ਅਪੜ ਗਈ। ਪੈਦਾਵਾਰ ਘਟਣ ਲੱਗੀ ਅਤੇ ਸਰਕਾਰ ਦਾ ਰਾਜਕੋਸ਼ੀ ਘਾਟਾ ਅਤੇ ਮੁਦਰਾ ਸਫ਼ੀਤੀ ਦੀ ਦਰ ਹੋਰ ਵਧਣ ਲੱਗੀ ਅਤੇ ਯੂਨਾਨ ਆਰਥਿਕ ਸੰਕਟ ਵਿਚ ਫਸ ਗਿਆ ।ਪਰ ਨਵੀਂ ਸਰਕਾਰ ਵੱਲੋਂ ੩੦੦ ਅਰਬ ਡਾਲਰ ਦਾ ਪੈਕੇਜ ਮਨਜ਼ੂਰ ਕਰਨ ਚੇ ਬਾਵਜੂਦ ਯੂਨਾਨ ਦੇ ਸੰਕਟ ਦਾ ਹੱਲ ਨਹੀਂ ਹੋਇਆ ਅਤੇ ਯੂਰੋ ਉਪਰ ਸੰਕਟ ਦੇ ਬੱਦਲ ਅਜੇ ਵੀ ਮੰਡਰਾ ਰਹੇ ਹਨ ।
ਉਧਰ ਕਰੈਡਟਿੰਗ ਰੇਟਿੰਗ ਫਰਮਾਂ ਨੇ ਸਪੇਨ ਦੀ ਰੇਟਿੰਗ ਘਟਾ ਕੇ ਕਿਹਾ ਹੈ ਕਿ ਸਪੇਨ 2013 ਤੱਕ ਮੰਦਵਾੜੇ ਦੀ ਹਾਲਤ ਵਿੱਚ ਰਹੇਗਾ ।ਸਾਲ ਦੇ ਅੰਤ ਤੱਕ ਸਪੇਨ ਸਰਕਾਰ ਸਿਰ ਕਰਜਾ ਕੁੱਲ ਘਰੇਲੂ ਪੈਦਾਵਾਰ ਦੇ 79.8 ਪ੍ਰਤੀਸ਼ਤ ਤੱਕ ਪਹੁੰਚ ਸਕਦਾ ਹੈ ।ਮੂਡੀ ਕਰੈਡਟਿੰਗ ਫਰਮ ਦੇ ਅੰਦਾਜ਼ੇ ਅਨੁਸਾਰ ਸਪੇਨ ਦਾ ਰਾਜਕੋਸ਼ੀ ਘਾਟਾ 90 ਪ੍ਰਤੀਸ਼ਤ ਹੈ ।ਸਪੇਨ ਆਪਣੀਆਂ ਬੈਂਕਾਂ ਲਈ ਪਹਿਲਾਂ ਹੀ 15 ਅਰਬ ਯੂਰੋ ਦਾ ਬੇਲ ਆਊਟ ਪੈਕੇਜ ਲੈ ਚੁੱਕਾ ਹੈ ਅਤੇ ਇਹ ਯੂਰਪੀਨ ਯੂਨੀਅਨ ਨੂੰ 100 ਅਰਬ ਯੂਰੋ ਦਾ ਬੇਲ ਆਊਟ ਪੈਕੇਜ ਲੈਣ ਦੀ ਬੇਨਤੀ ਕਰ ਚੁੱਕਾ ਹੈ ।ਯੂਰਪੀਨ ਵਿੱਤੀ ਸਥਿਰਤਾ ਸੁਵਿਧਾ ਦੇ 440 ਅਰਬ ਯੂਰੋ ਫੰਡ ਵਿੱਚੋਂ ਪਹਿਲਾਂ ਹੀ 18 ਅਰਬ ਅਇਰਲੈਂਡ,26 ਪੁਰਤਗਾਲ ਅਤੇ 145 ਅਰਬ ਯੂਰੋ ਯੂਨਾਨ ਨੂੰ ਦਿੱਤੇ ਜਾ ਚੁੱਕੇ ਹਨ ।ਇਸ ਤੋਂ ਬਾਅਦ ਯੂਰਪੀਨ ਯੂਨੀਅਨ ਕੋਲ ਕੇਵਲ 136 ਅਰਬ ਯੂਰੋ ਹੀ ਬਚਦੇ ਹਨ ।ਇਸ ਕਰਕੇ ਯੂਰਪੀਨ ਯੂਨੀਅਨ ਨੂੰ ਆਪਣੇ ਦੇਸ਼ਾਂ ਦੇ ਸੰਕਟ ਵਿੱਚੋਂ ਉੱਭਰਨ ਲਈ ਕੌਮਾਂਤਰੀ ਮੁਦਰਾ ਕੋਸ਼ ਕੋਲ ਜਾਣਾ ਪਿਆ ਹੈ ।ਮੈਕਸੀਕੋ ਹੋਈ ਜੀ-20 ਦੇਸ਼ਾਂ ਦੀ ਮੀਟਿੰਗ ਵਿੱਚ ਬਰਿਕ (ਬਰਾਜ਼ੀਲ, ਭਾਰਤ, ਰੂਸ ਅਤੇ ਚੀਨ) ਨੇ ਆਰਥਿਕਤਾ ਸੰਕਟ ਵਿੱਚੋਂ ਕੱਢਣ ਲਈ 75 ਅਰਬ ਡਾਲਰ ਦੇਣ ਦਾ ਵਚਨ ਦਿੱਤਾ ਹੈ ਜਿਸ ਵਿੱਚ ਚੀਨ ਨੇ 43 ਅਤੇ ਭਾਰਤ ਨੇ 10 ਅਰਬ ਡਾਲਰ ਦੇਣੇ ਮੰਨੇ ਹਨ।
ਸਭ ਤੋਂ ਤਕੜੀਆਂ ਸੱਤ ਆਰਥਿਕ ਸ਼ਕਤੀਆਂ (ਜੀ-7) 'ਚ ਸ਼ਾਮਿਲ ਇਟਲੀ ਨੂੰ ਵੀ ਆਰਥਿਕ ਸੰਕਟ ਨੇ ਮਾਫ ਨਹੀਂ ਕੀਤਾ ।ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਇਸ ਦੀ ਆਰਥਿਕਤਾ 0.8 ਪ੍ਰਤੀਸ਼ਤ ਤੱਕ ਗਿਰ ਚੁੱਕੀ ਹੈ ।ਇਟਲੀ 'ਚ ਨੌਜੁਆਨਾਂ 'ਚ ਬੇਰੁਜ਼ਗਾਰੀ 25 ਪ੍ਰਤੀਸ਼ਤ ਹੈ ਅਤੇ ਗਰੀਬੀ ਰੇਖਾ 'ਚ ਰਹਿ ਰਹੇ ਲੋਕਾਂ ਦੀ ਗਿਣਤੀ 14 ਪ੍ਰਤੀਸ਼ਤ ਤੋਂ ਵੱਧ ਗਈ ਹੈ ।ਇਟਲੀ ਸਿਰ 1.9 ਟ੍ਰਿਲੀਅਨ ਯੂਰੋ ਕਰਜਾ ਹੈ ਅਤੇ ਇਸ ਨੂੰ ਬੇਲ ਆਊਟ ਲਈ ਯੂਨਾਨ ਤੋਂ ਵੀ ਵੱਡੇ ਪੈਕੇਜ ਦੀ ਲੋੜ ਹੈ।ਏਹੀ ਹਾਲ ਪੁਰਤਗਾਲ, ਆਇਰਲਂੈਡ ਅਤੇ ਸਾਈਪਰਸ ਦਾ ਹੈ ।
ਉਧਰ ਅਮਰੀਕਾ ਦੀ ਹਾਲਤ ਵੀ ਚੰਗੀ ਨਹੀਂ ਹੈ।ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਇਸ ਦੀ ਕੁੱਲ ਘਰੇਲੂ ਪੈਦਾਵਾਰ ਚ ਘੱਟ ਕੇ 1.9 ਪ੍ਰਤੀਸ਼ਤ ਰਹਿ ਗਈ ਹੈ ।ਯੂਰਪੀਨ ਯੂਨੀਅਨ ਦੇ ਸੰਕਟ ਕਾਰਨ ਅਮਰੀਕਾ ਦੀ ਇਸ ਨਾਲ ਨਿਰਯਾਤ ਘੱਟ ਕੇ 11.1 ਪ੍ਰਤੀਸ਼ਤ ਰਹਿ ਗਈ ਹੈ ।ਅਪਰੈਲ ਵਿੱਚ ਚੀਨ ਨਾਲ ਇਸ ਦੀ ਨਿਰਯਾਤ 'ਚ 14 ਪ੍ਰਤੀਸ਼ਤ ਦੀ ਕਮੀ ਆਈ ਹੈ ।ਇਸ ਤੋਂ ਇਲਾਵਾ ਅਮਰੀਕਾ ਅੰਦਰ ਬੇਰੁਜ਼ਗਾਰੀ ਦੀ ਦਰ 8.2 ਪ੍ਰਤੀਸ਼ਤ ਹੋ ਗਈ ਹੈ ।ਅਮਰੀਕਾ ਦੇ ਸ਼ੇਅਰ ਡਿਗ ਰਹੇ ਹਨ ਅਤੇ ਇਸ ਦੇ ਸਰਕਾਰੀ ਬਾਂਡਾਂ ਦੀ ਕੀਮਤ ਰਿਕਾਰਡ ਪੱਧਰ ਤੱਕ ਘਟ ਗਈ ਹੈ ।ਕਰੈਡਟਿੰਗ ਰੇਟਿੰਗ ਏਜੰਸੀਆਂ ਨੇ ਦੁਨੀਆਂ ਦੀਆਂ ਸਭ ਤੋਂ ਵੱਡੀਆਂ 17 ਬੈਂਕਾਂ ਵਿੱਚੋਂ 15 ਦੀ ਰੇਟਿੰਗ ਘਟਾ ਦਿੱਤੀ ਹੈ ਅਤੇ ਇਨ੍ਹਾਂ ਵਿੱਚੋਂ ਬਹੁਤੀਆਂ ਅਮਰੀਕਾ ਦੀਆਂ ਹਨ । ਏਹੀ ਹਾਲਤ 'ਬਰਿਕ' ਦੇ ਨਾਂ ਨਾਲ ਜਾਂਦੇ ਦੇਸ਼ਾਂ ਦੀ ਹੈ ।ਬਰਾਜ਼ੀਲ ਦੀ ਆਰਥਿਕਤਾ 'ਚ 2011 ਦੇ ਪਿਛਲੇ ਤਿੰਨ ਮਹੀਨਿਆਂ 'ਚ ਸਿਰਫ 0.2 ਪ੍ਰਤੀਸ਼ਤ ਦੀ ਦਰ ਨਾਲ ਵਾਧਾ ਹੋਇਆ ਹੈ ।ਰੂਸ ਦੀ ਕੁੱਲ ਘਰੇਲੂ ਪੈਦਾਵਾਰ ਪਿਛਲੇ ਸਾਲ 4.3 ਪ੍ਰਤੀਸ਼ਤ ਨਾਲ ਵਧੀ ਹੈ ਜਦੋਂ ਕਿ ਇਸ ਨੂੰ ਆਰਥਿਕ ਵਿਕਾਸ ਲਈ ੮ ਪ੍ਰਤੀਸ਼ਤ ਦੀ ਲੋੜ ਹੈ ।ਰੂਸ ਦੀ ਆਰਥਿਕਤਾ ਦਾ 47 ਪ੍ਰਤੀਸ਼ਤ ਹਿੱਸਾ ਪੈਟਰੋਲ ਪਦਾਰਥਾਂ 'ਚੋਂ ਆਉਂਦਾ ਹੈ ਪਰ ਆਰਥਿਕ ਮੰਦਵਾੜੇ ਦੀ ਹਾਲਤ 'ਚ ਇਨ੍ਹਾਂ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਇਸ ਦਾ ਵਿਦੇਸ਼ੀ ਵਪਾਰ ਘਟ ਗਿਆ ਹੈ ।ਇਸ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ ਤੇਜ਼ੀ ਨਾਲ ਘੱਟ ਰਹੇ ਹਨ ਅਤੇ ਬੇਰੁਜ਼ਗਾਰੀ ਤੇਜ਼ੀ ਨਾਲ ਵਧੀ ਹੈ।ਭਾਰਤ ਦਾ ਇਨ੍ਹਾਂ ਵਿੱਚੋਂ ਸਭ ਤੋਂ ਬੁਰਾ ਹਾਲ ਹੈ ।।ਇਸ ਦੀ ਕੁੱਲ ਘਰੇਲੂ ਪੈਦਾਵਾਰ ਦੀ ਦਰ ਘੱਟ ਗਈ ਹੈ ਅਤੇ ਚਲੰਤ ਖਾਤਾ ਅਤੇ ਰਾਜਕੋਸ਼ੀ ਘਾਟਾ ਵਧ ਗਿਆ ਹੈ ਤੇ ਮਹਿੰਗਾਈ ਬੇਕਾਬੂ ਹੋ ਗਈ ਹੈ ।ਚੀਨ ਦੁਨੀਆਂ ਦੀ ਦੂਜੀ ਵੱਡੀ ਆਰਥਿਕਤਾ ਹੈ ਪਰ ਇਸ ਦੀ ਪੈਦਾਵਾਰ 'ਚ ਵਾਧੇ ਦੀ ਦਰ ਪਿਛਲੇ 13 ਸਾਲਾਂ ਵਿੱਚ ਸਭ ਤੋਂ ਘੱਟ ਗਈ ਹੈ ।ਇਸੇ ਤਰ੍ਹਾਂ ਜਾਪਾਨ, ਬਰਤਾਨੀਆਂ, ਫਰਾਂਸ ਅਤੇ ਜਰਮਨੀ ਦੀ ਕੁੱਲ ਘਰੇਲੂ ਪੈਦਾਵਾਰ 'ਚ ਗਿਰਾਵਟ ਆਈ ਹੈ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੰਸਾਰ ਆਰਥਿਕਤਾ ਇਕ ਹੋਰ ਸੰਕਟ 'ਚ ਫਸ ਗਈ ਹੈ ।ਅਸਲ 'ਚ ਵਿਸ਼ਵ ਪੂੰਜੀਵਾਦੀ ਅਰਥਵਿਵਸਥਾ ਦੇ ਸੰਕਟ ਦੇ ਕਾਰਨ ਇਸ ਦੇ ਵਜੂਦ ਅੰਦਰ ਸਮੋਈਆਂ ਵਿਰੋਧਤਾਈਆਂ 'ਚ ਬਿਰਾਜਮਾਨ ਹਨ ।ਪਰ ਮੌਜੂਦਾ ਸੰਕਟ ਦਾ ਮੁੱਖ ਕਾਰਨ ਅਮੀਰੀ ਅਤੇ ਗਰੀਬੀ ਵਿਚਕਾਰ ਵਧ ਰਿਹਾ ਪਾੜਾ ਹੈ ।ਸੰਯੁਕਤ ਰਾਸ਼ਟਰ ਸੰਘ ਦੇ ਅੰਕੜਿਆਂ ਮੁਤਾਬਿਕ ਦੁਨੀਆਂ ਦੇ ਇਕ ਪ੍ਰਤੀਸ਼ਤ ਅਮੀਰ ਵਿਸ਼ਵ ਦੇ ੪੦ ਪ੍ਰਤੀਸ਼ਤ ਅਸਾਸਿਆਂ ਦੇ ਮਾਲਕ ਹਨ ਅਤੇ ਦੂਜੇ ਪਾਸੇ ਹੇਠਲੇ ਅੱਧੇ ਲੋਕ ਵਿਸ਼ਵ ਦੇ ਕੁੱਲ ਅਸਾਸ਼ਿਆਂ ਦੇ ਇਕ ਪ੍ਰਤੀਸ਼ਤ ਦੇ ਮਾਲਕ ਹਨ ।ਭਾਰਤ ਦੇ 100 ਵੱਡੇ ਘਰਾਣੇ ਦੇਸ਼ ਦੇ 25 ਪ੍ਰਤੀਸ਼ਤ ਅਸਾਸਿਆਂ 'ਤੇ ਕਾਬਜ ਹਨ ਪਰ 77 ਪ੍ਰਤੀਸ਼ਤ ਲੋਕ 20 ਰੁਪਏ ਤੋਂ ਘੱਟ 'ਤੇ ਗੁਜਾਰਾ ਕਰਦੇ ਹਨ ।ਇਸ ਕਰਕੇ ਇਕ ਪਾਸੇ ਪੂੰਜੀ ਦਾ ਬੇਥਾਹ ਇਕੱਤਰੀਕਰਨ, ਕੇਂਦਰੀਕਰਨ ਅਤੇ ਸਹਿਕੇਂਦਰੀਕਰਨ ਹੋ ਗਿਆ ਹੈ ਅਤੇ ਦੂਜੇ ਪਾਸੇ ਵਿਸ਼ਾਲ ਲੋਕਾਈ ਕੰਗਾਲੀ ਦੀ ਹਾਲਤ ਵਿੱਚ ਧੱਕੀ ਜਾ ਚੁੱਕੀ ਹੈ ।ਇਸ ਵਿਸ਼ਾਲ ਗਰੀਬ ਲੋਕਾਈ ਦੀ ਖਰੀਦ ਸ਼ਕਤੀ ਘੱਟ ਹੋਣ ਕਰਕੇ ਇਹ ਆਪਣੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੀ ਜਿਸ ਕਾਰਨ ਅਰਥਵਿਵਸਥਾ ਵਿੱਚ ਕੁੱਲ ਸੰਯੁਕਤ ਮੰਗ ਘਟ ਗਈ ਹੈ ।
ਇਸ ਦੇ ਸਿੱਟੇ ਵਜੋਂ ਅਰਥਵਿਵਸਥਾ ਵਿੱਚ 'ਵਾਧੂ ਪੈਦਾਵਾਰ' ਦਾ ਸੰਕਟ ਪੈਦਾ ਹੋ ਗਿਆ ਹੈ ਅਤੇ ਇਸ 'ਵਾਧੂ ਪੈਦਾਵਾਰ' ਦੇ ਕਾਰਨ ਪੂੰਜੀ ਦੇ ਇਕੱਤਰੀਕਰਨ ਦੀ ਪ੍ਰਕਿਰਿਆ ਵਿੱਚ ਵਿਘਣ ਪੈ ਗਿਆ ਹੈ ਅਤੇ ਜਿਸ ਦੇ ਫਲਸਰੂਪ ਵਿਸ਼ਵ ਅਰਥਵਿਵਸਥਾ ਵਿੱਚ ਆਰਥਿਕ ਸੰਕਟ ਪੈਦਾ ਹੋ ਗਿਆ ਹੈ ।ਜਿਨ੍ਹਾਂ ਚਿਰ ਵਿਸ਼ਾਲ ਲੋਕਾਈ ਦੀ ਆਮਦਨ ਵਧਾ ਕੇ ਅਰਥਵਿਵਸਥਾ ਵਿੱਚ ਕੁੱਲ ਮੰਗ ਨਹੀਂ ਵਧਾਈ ਜਾਂਦੀ, ਉਦੋਂ ਤੱਕ ਸੰਸਾਰ ਅਰਥਵਿਵਸਥਾ ਦਾ ਸੰਕਟ ਦੂਰ ਨਹੀਂ ਹੋ ਸਕਦਾ ਅਤੇ ਇਹ ਸੰਕਟ ਮੁੜ ਮੁੜ ਦੁਹਰਾਏ ਜਾਣਗੇ ।ਇਸ ਦਾ ਇਕੋ ਇਕ ਹੱਲ ਇਸ ਪ੍ਰਬੰਧ ਨੂੰ ਬਦਲ ਕੇ ਸਮਾਜਵਾਦੀ ਪ੍ਰਬੰਧ ਉਸਾਰਨ 'ਚ ਹੀ ਹੈ।
ਮਨਦੀਪ
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ।
98764-42052

No comments:
Post a Comment