ਸੋਨੀ ਸੋਰੀ ਦੀ ਹੱਥ ਲਿਖਤ ਚਿੱਠੀ(ਕਲਿੱਕ ਕਰਕੇ ਪੜ੍ਹੋ) |

ਸੋਨੀ ਸੋਰੀ ਨੇ ਸੁਪਰੀਮ ਕੋਰਟ ਦੇ ਨਾਂਅ ਭੇਜੇ ਆਪਣੇ ਪੱਤਰ 'ਚ ਕਿਹਾ ਹੈ ਕਿ ਮੈਂ ਅੱਜ ਜੀਵਤ ਹਾਂ ਤਾਂ ਸਿਰਫ ਤੁਹਾਡੇ ਹੁਕਮ ਕਰਕੇ ਹਾਂ।ਤੁਸੀਂ ਸਹੀ ਸਮੇਂ 'ਤੇ ਹੁਕਮ ਦੇ ਕੇ ਮੇਰਾ ਦੁਬਾਰਾ ਇਲਾਜ ਕਰਵਾਇਆ।ਦਿੱਲੀ ਦੇ ਏਮਜ਼ ਹਸਪਤਾਲ 'ਚ ਇਲਾਜ ਸਮੇਂ ਬਹੁਤ ਖੁਸ਼ ਸੀ ਕਿ ਮੇਰਾ ਇਲਾਜ ਬਹੁਤ ਵਧੀਆ ਹੋ ਰਿਹਾ ਹੈ।ਪਰ ਜੱਜ ਸਾਹਿਬ ਅੱਜ ਉਸਦੀ ਕੀਮਤ ਚਕਾਉਣੀ ਪਈ ਹੈ।ਮੇਰੇ 'ਤੇ ਸ਼ਰਮਨਾਕ ਅੱਤਿਆਚਾਰ ਕੀਤੇ ਜਾ ਰਹੇ ਹਨ।ਤੁਹਾਨੂੰ ਬੇਨਤੀ ਹੈ ਕਿ ਮੇਰੇ 'ਤੇ ਦਿਆ ਕਰੋ।ਜੱਜ ਸਾਹਿਬ ਇਸ ਮੌਕੇ ਮੈਂ ਮਾਨਸਿਕ ਤੌਰ 'ਤੇ ਜ਼ਿਆਦਾ ਪੀੜ੍ਹਤ ਹਾਂ।(1) ਮੈਨੂੰ ਨੰਗੀ ਕਰ ਕੇ ਜ਼ਮੀਨ 'ਤੇ ਬਿਠਾਇਆ ਜਾਂਦਾ ਹੈ।(2)ਭੁੱਖੀ ਰੱਖਿਆ ਜਾਂਦਾ ਹੈ।(3)ਮੇਰੇ ਅੰਗਾਂ ਨੂੰ ਛੂਹ ਕੇ ਤਲਾਸ਼ੀ ਲਈ ਜਾਂਦੀ ਹੈ।
ਜੱਜ ਸਾਹਿਬ ਛੱਤੀਸਗੜ੍ਹ ਸਰਕਾਰ,ਪੁਲੀਸ ਪ੍ਰਸ਼ਾਸ਼ਨ ਮੇਰੇ ਕੱਪੜੇ ਕਦੋਂ ਤੱਕ ਉਤਰਵਾਉਂਦੇ ਰਹਿਣਗੇ?ਮੈਂ ਵੀ ਇਕ ਭਾਰਤੀ ਆਦਿਵਾਸੀ ਔਰਤ ਹਾਂ।ਮੇਰੇ 'ਚ ਵੀ ਸ਼ਰਮ ਹੈ।ਮੈਨੂੰ ਸ਼ਰਮ ਲੱਗਦੀ ਹੈ।ਮੈਂ ਆਪਣੀ ਲੱਜਾ ਨੂੰ ਬਚਾ ਨਹੀਂ ਸਕੀ ਹਾਂ।ਸ਼ਰਮਨਾਕ ਸ਼ਬਦ ਕਹਿ ਕੇ ਮੇਰੀ ਲੱਜਾ 'ਤੇ ਇਲਜ਼ਾਮ ਲੱਗਦੇ ਹਨ।ਜੱਜ ਸਾਹਿਬ ਮੇਰੇ 'ਤੇ ਅੱਤਿਆਚਾਰ ਤੇ ਜ਼ੁਲਮ 'ਚ ਕੋਈ ਕਮੀ ਨਹੀਂ ਹੈ।ਜੱਜ ਸਾਹਿਬ ਮੈਂ ਆਪਣੀ ਸੱਚਾਈ ਬਿਆਨ ਕਰਕੇ ਕੀ ਗਲਤ ਕੀਤਾ ਜਿਸ ਪਿੱਛੇ ਅੱਜ ਵੱਡੀ ਪੱਧਰ 'ਤੇ ਤਰ੍ਹਾਂ ਤਰ੍ਹਾਂ ਮਾਨਸਿਕ ਤੌਰ 'ਤੇ ਤੰਗ ਕੀਤਾ ਜਾ ਰਿਹਾ ਹੈ।ਕੀ ਆਪਣੇ 'ਤੇ ਹੋਏ ਜ਼ੁਲਮ ਖਿਲਾਫ ਲੜਨਾ ਅਪਰਾਧ ਹੈ ?ਕੀ ਮੈਨੂੰ ਜਿਉਣ ਦਾ ਹੱਲ ਨਹੀਂ ਹੈ ?ਕੀ ਜਿਨ੍ਹਾਂ ਬੱਚਿਆਂ ਨੂੰ ਮੈਂ ਜਨਮ ਦਿੱਤਾ ਉਨ੍ਹਾਂ ਨੂੰ ਮੈਨੂੰ ਪਿਆਰ ਦੇਣ ਦਾ ਹੱਕ ਨਹੀਂ ਹੈ ?
ਸੋਨੀ ਦਾ ਇਕ ਪੱਤਰ ਸਾਡੇ ਸਭ ਲਈ ਚੇਤਵਨੀ ਹੈ ਕਿ ਕਿਸ ਤਰ੍ਹਾਂ ਇਕ ਸਰਕਾਰ ਆਪਣੇ ਖਿਲਾਫ ਅਦਾਲਤ ਦੇ ਫੈਸਲੇ ਦਾ ਬਦਲਾ ਜੇਲ੍ਹ 'ਚ ਬੰਦ ਕਿਸੇ 'ਤੇ ਜ਼ੁਲਮ ਢਾਹ ਕੇ ਲੈ ਸਕਦੀ ਹੈ।ਸਰਕਾਰ ਸਾਫ ਧਮਕੀ ਦੇ ਰਹੀ ਹੈ ਕਿ ਜਾਓ ਤੁਸੀਂ ਅਦਾਲਤ।ਲਿਆਓ ਸਾਡੇ ਖਿਲਾਫ ਹੁਕਮ।ਕਿੰਨੀ ਵਾਰ ਅਦਾਲਤ ਜਾਓਂਗੇ।
ਸੋਨੀ 'ਤੇ ਇਹ ਜ਼ੁਲਮ ਕਿਸੇ ਆਪਣੇ ਅਪਰਾਧ ਲਈ ਨਹੀਂ ਕੀਤੇ ਜਾ ਰਹੇ ਹਨ।ਸੋਨੀ 'ਤੇ ਇਹ ਜ਼ੁਲਮ ਉਸਦੇ ਸਮਾਜਿਕ ਕਾਰਕੁੰਨਾਂ ਨਾਲ ਸਬੰਧਾਂ ਦੇ ਕਾਰਨ ਕੀਤੇ ਜਾ ਰਹੇ ਹਨ।ਸਮਾਜਿਕ ਕਾਰਕੁੰਨਾਂ ਵਲੋਂ ਛੱਤੀਸਗੜ੍ਹ ਸਰਕਾਰ ਦੇ ਅਪਾਰਾਧਿਕ ਕਾਰਨਾਮਿਆਂ ਦੀ ਸਜ਼ਾ ਦੇ ਰੂਪ 'ਚ ਸੋਨੀ ਦੇ ਇਹ ਅੱਤਿਆਚਾਰ ਹੋ ਰਹੇ ਹਨ।ਉਹ ਸਮਾਜਿਕ ਕਾਰਕੁੰਨਾਂ ਵਲੋਂ ਕੀਤੇ ਦੀ ਸਜ਼ਾ ਭੁਗਤ ਰਹੀ ਹੈ।ਅਸੀਂ ਬਾਹਰ ਜਿੰਨਾ ਬੋਲਾਂਗੇ,ਜੇਲ੍ਹ 'ਚ ਸੋਨੀ 'ਤੇ ਓਨੇ ਹੀ ਜ਼ੁਲਮ ਵਧਦੇ ਜਾਣਗੇ।
ਸੋਨੀ ਨੂੰ ਥਾਣੇ 'ਚ ਕੁੱਟਦੇ ਤੇ ਬਿਜਲੀ ਦੇ ਝਟਕੇ ਦਿੰਦੇ ਸਮੇਂ ਐਸ ਪੀ ਅੰਕਿਤ ਗਰਗ ਇਹੀ ਤਾਂ ਜ਼ਿੱਦ ਕਰ ਰਿਹਾ ਸੀ ਕਿ ਸੋਨੀ ਝੂਠਾ ਕਬੂਲਨਾਮਾ ਲਿਖ ਦੇਵੇ।ਜਿਸ 'ਚ ਉਹ ਲਿਖੇ ਕਿ ਅਰੰਧਤੀ ਰਾਏ,ਸਵਾਮੀ ਅਗਨੀਵੇਸ਼,ਕਵਿਤਾ ਸ੍ਰੀਵਾਸਤਵ,ਹਿਮਾਂਸ਼ੂ ਕੁਮਾਰ,ਮਨੀਸ਼ ਕੰਜ਼ੁਮ ਤੇ ਉਸਦਾ ਵਕੀਲ ਨਕਸਲੀ ਹਨ।ਤਾਂ ਕਿ ਸਾਰੇ ਸਮਾਜਿਕ ਕਾਰਕੁੰਨਾਂ ਨੂੰ ਇਕੋ ਝਟਕੇ ਜੇਲ੍ਹ 'ਚ ਸੁੱਟਿਆ ਜਾ ਸਕੇ।
ਸਰਕਾਰ ਮੰਨਦੀ ਹੈ ਕਿ ਇਕ ਸਮਾਜਿਕ ਕਾਰਕੁੰਨ ਛੱਤੀਸਗੜ੍ਹ 'ਚ ਆਦਿਵਾਸੀਆਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਨਹੀਂ ਹੋਣ ਦੇ ਰਹੇ ਹਨ।ਇਸ ਲਈ ਇਕ ਵਾਰ ਸਮਾਜਿਕ ਕਾਰਕੁੰਨਾਂ ਨੂੰ ਝੂਠੇ ਕੇਸ ਪਾ ਕੇ ਜੇਲ੍ਹ 'ਚ ਸੁੱਟ ਦਿੱਤਾ ਜਾਵੇ ਤਾਂ ਛੱਤੀਸਗੜ੍ਹ 'ਚ ਸਰਕਾਰੀ ਫੌਜਾਂ ਦੇ ਹਮਲਿਆਂ ਦੀ ਆਵਾਜ਼ ਉਠਾਉਣ ਵਾਲਾ ਕੋਈ ਨਹੀਂ ਬਚੇਗਾ।ਫੇਰ ਅਰਾਮ ਨਾਲ ਬਸਤਰ ਦੇ ਆਦਿਵਾਸੀਆਂ ਦੀਆਂ ਜ਼ਮੀਨਾਂ ਕੰਪਨੀਆਂ ਨੂੰ ਵੇਚਕੇ ਪੈਸੇ ਕਮਾਏ ਜਾ ਸਕਣਗੇ।
ਕੋਈ ਤਾਂ ਬਚਾਓ ਇਸ ਕੁੜੀ ਨੂੰ।ਸੰਸਦ,ਸੁਪਰੀਮ ਕੋਰਟ,ਟੀ ਟੀ ਤੇ ਅਖ਼ਬਾਰਾਂ ਦੇ ਦਫਤਰ ਸਾਡੇ ਸਾਹਮਣੇ ਹਨ।ਤੇ ਸਾਡੇ ਵਕਤ 'ਚ ਹੀ ਇਕ ਜ਼ਿੰਦਾ ਇਨਸਾਨ ਨੂੰ ਨਿੱਕਾ-ਨਿੱਕਾ ਕਰਕੇ ਮਾਰਿਆ ਜਾ ਰਿਹਾ ਹੈ ਤੇ ਸਾਰਾ ਦੇਸ਼ ਲੋਕਤੰਤਰ ਦਾ ਜਸ਼ਨ ਮਨਾਉਂਦਾ ਹੋਇਆ ਇਹ ਦੇਖ ਰਿਹਾ ਹੈ।
ਸਰੀਰ ਦੇ ਇਕ ਹਿੱਸੇ 'ਚ ਤਕਲੀਫ ਤੇ ਜੇ ਦੂਜੇ ਹਿੱਸੇ 'ਚ ਨਹੀਂ ਹੋ ਰਹੀ ਹੈ ਤਾਂ ਇਹ ਬੀਮਾਰ ਹੋਣ ਦੇ ਲੱਛਣ ਹਨ।ਇਕ ਸੱਭਿਅਕ ਸਮਾਜ ਅਜਿਹਾ ਨਹੀਂ ਹੁੰਦਾ ਹੈ।ਮੈਂ ਇਹਨੂੰ ਇਕ ਕੌਮ ਕਿਵੇਂ ਮੰਨਾਂ ?ਲੱਗਦਾ ਹੈ ਸਾਡੀ ਕੌਮ ਦੂਜੀ ਤੇ ਸੋਨੀ ਸੋਰੀ ਦੀ ਦੂਜੀ ਹੈ।ਨਕਸਲੀਆਂ ਨਾਲ ਲੜ ਕੇ ਆਪਣੇ ਸਕੂਲ 'ਤੇ ਲਹਿਰਾਏ ਗਏ ਕਾਲੇ ਝੰਡੇ ਨੂੰ ਉਤਾਰ ਕੇ ਤਿਰੰਗਾ ਲਹਿਰਾਉਣ ਵਾਲੀ ਆਦਿਵਾਸੀ ਔਰਤ ਨੂੰ ਜੇਲ੍ਹ 'ਚ ਨੰਗਾ ਕੀਤਾ ਰਿਹਾ ਹੈ ਤੇ ਉਸ ਨੂੰ ਨੰਗਾ ਕਰਨ ਵਾਲੇ 15 ਅਗਸਤ ਨੂੰ ਸਾਨੂੰ ਲੋਕਤੰਤਰ ਦਾ ਉਪਦੇਸ਼ ਦੇਣਗੇ।
ਸੋਨੀ ਸੋਰੀ ਦੀ ਚਿੱਠੀ ਬਾਰੇ ਗਾਂਧੀਵਾਦੀ ਕਾਰਕੁੰਨ ਹਿਮਾਂਸ਼ੂ ਕੁਮਾਰ ਨੇ ਲਿਖਿਆ ਹੈ।
ਪੰਜਾਬੀ ਤਰਜ਼ਮਾ-ਇਮਰਾਨ ਖਾਨ,ਜਲੰਧਰ

No comments:
Post a Comment