ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, August 12, 2010

ਔਰਤ ਹੋਣਾ ਸਜ਼ਾ ਹੈ।

ਸਰੀਰਕ ਬਦਲਾਅ ਤੇ ਸਮਾਜਿਕ ਬਾਈਕਾਟ
ਉਹਨਾਂ ਅਪਵਿੱਤਰ ਹੱਥਾਂ ਦੇ ਛੂਹਣ ਨਾਲ ਅਚਾਰ ਖਰਾਬ ਹੋ ਜਾਂਦਾ ਹੈ।ਫੁੱਲਾਂ ਵਾਲੇ ਬੂਟਿਆਂ ਤੇ ਤੁਲਸੀ ਨੂੰ ਔਰਤਾਂ ਪਾਣੀ ਨਹੀਂ ਦੇ ਸਕਦੀਆਂ ਤੇ ਨਾ ਹੀ ਉਸ ਕੋਲ ਬੈਠਦੀਆਂ ਹਨ।ਮੈਨੂੰ ਯਾਦ ਹੈ ਕਿ ਤੁਲਸੀ ਦਾ ਗਮਲਾ ਰਾਹ ‘ਚੋਂ ਹਟਾ ਕੇ ਅਜਿਹੀ ਥਾਂ ਰੱਖ ਦਿੱਤਾ ਜਾਂਦਾ ਸੀ,ਜਿੱਥੇ ਅਪਵਿੱਤਰ ਔਰਤਾਂ ਦਾ ਪਰਛਾਵਾਂ ਨਾ ਪਵੇ।ਮਾਹਵਾਰੀ ਤੇ ਬੱਚਾ ਜੰਮਣ ਦੇ ਦੌਰਾਨ ਪੰਜਾਬ ਤੇ ਹਰਿਆਣਾ ਦੀਆਂ ਔਰਤਾਂ ਦੀ ਹਾਲਤ ਨੂੰ ਵੇਖਦੀ ਪੱਤਰਕਾਰ ਮਨੀਸ਼ਾ ਭੱਲਾ ਦੀ ਅੱਖ-

ਮਾਹਵਾਰੀ ਜਵਾਨ ਹੋ ਰਹੀ ਕਿਸੇ ਕੁੜੀ ਦੇ ਜੀਵਨ ‘ਚ ਅਜਿਹੀ ਘਟਨਾ ਹੈ,ਜਿਸਦੇ ਬਾਅਦ ਉਹ ਜ਼ਿਆਦਾ ਲਾਡਲੀ ਨਹੀਂ ਰਹਿ ਜਾਂਦੀ।ਮਾਂ ਦਾ ਹੀ ਆਪਣੀ ਕੁੜੀ ਦੇ ਪ੍ਰਤੀ ਨਜ਼ਰੀਆ ਬਦਲ ਜਾਂਦਾ ਹੈ।ਮਾਂ ਨੂੰ ਲਗਦਾ ਹੈ ਹੁਣ ਮੇਰੀ ਕੁੜੀ ਪ੍ਰਤੀ ਸਮਾਜ ਦਾ ਨਜ਼ਰੀਆ ਬਦਲ ਜਾਵੇਗਾ।

ਮਾਂ ਆਪਣੀ ਧੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਹਦਾਇਤਾਂ ਦੇਣੀਆਂ ਸ਼ੁਰੂ ਕਰ ਦਿੰਦੀ ਹੈ।ਉੱਠਣ ਬੈਠਣ ਦੇ ਤਰੀਕੇ ਸਿਖਾਉਣ ਲਗਦੀ ਹੈ।ਕਈ ਘਰਾਂ ‘ਚ ਮਾਵਾਂ ਨੂੰ ਦੂਜੇ ਰਿਸ਼ਤੇਦਾਰਾਂ ਨਾਲ ਹੌਲੀ ਹੌਲੀ ਗੱਲਾਂ ਕਰਦੇ ਦੇਖਿਆ ਜਾਂਦਾ ਹੈ।ਮਾਂ ਅਚਾਨਕ ਚਿੰਤਤ ਹੋ ਜਾਂਦੀ ਹੈ।ਉਹ ਇਸਨੂੰ ਸਰੀਰਕ ਬਦਲਾਅ ਵਜੋਂ ਘੱਟ ਸਮਾਜਿਕ ਬਦਲਾਅ ਵਜੋਂ ਜ਼ਿਆਦਾ ਵੇਖਦੀ ਹੈ।ਅਣਜਾਣ ਬੱਚੀ ਨੂੰ ਲੱਗਦੀ ਹੈ ਕਿ ਪਤਾ ਨਹੀਂ ਉਸਦੇ ਨਾਲ ਕੀ ਹੋ ਗਿਆ ਹੈ ਤੇ ਅੱਗੇ ਪਤਾ ਨਹੀਂ ਨਾ ਜਾਣੈ ਜਾਂ ਕੀ ਹੋ ਜਾਵੇਗਾ।ਇਥੋਂ ਤੱਕ ਕਿ ਮੈਂ ਮਾਵਾਂ ਨੂੰ ਰੋਦੀਆਂ ਦੇਖਿਆ ਹੈ ਕਿ ਧੀ ਹੁਣ ਜਵਾਨ ਹੋ ਗਈ ਹੈ

ਪੰਜਾਬ ਤੇ ਹਰਿਆਣਾ ਦੇ ਪਿੰਡਾਂ ਤੇ ਸ਼ਹਿਰਾਂ ‘ਚ ਘੁੰਮਦਿਆਂ 10 ਸਾਲ ਹੋ ਗਏ ਹਨ।ਬਚਪਨ ਪੰਜਾਬ ਦੇ ਪਿੰਡ ‘ਚ ਹੀ ਗੁਜ਼ਰਿਆ।ਇਸ ਲਈ ਉਸ ਵੇਲੇ ਦਾ ਅਹਿਸਾਸ ਹੈ।ਪੰਜਾਬ ਤੇ ਹਰਿਆਣਾ ਦੋਵੇਂ ਖੇਤੀ ਪ੍ਰਧਾਨ ਰਾਜ ਹਨ।ਇੱਥੇ ਪ੍ਰਤੀ ਵਿਅਕਤੀ ਆਮਦਨ,ਤਕਨੀਕ,ਰੁਪਏ ਤੇ ਡਾਲਰ ਸਭ ਵਰ੍ਹਦੇ ਨੇ।ਗੜਗਾਓਂ ਜਿਹੇ ਜ਼ਿਲਿਆਂ ‘ਚ ਅਸਮਾਨ ਛੂਹਦੀਆਂ ਇਮਾਰਤਾਂ ਵਿਕਾਸ ਨਵੇਂ ਰਿਕਾਰਡ ਦਰਜ ਕਰ ਰਹੀਆਂ ਹਨ,ਪਰ ਇਹ ਅਧੂਰਾ ਸੱਚ ਹੈ।ਇਹਨਾਂ ਰਾਜਾਂ ਦੇ ਬਸ਼ਿੰਦਿਆਂ ਨੂੰ ਕੁੜੀਆਂ ਦਾ ਪੈਦਾ ਹੋਣਾ ਮੰਜ਼ੂਰ ਨਹੀਂ।ਯਾਨਿ ਔਰਤਾਂ ਦੇ ਮਸਲੇ ‘ਚ ਇਸ ਸਮਾਜ ਦੀ ਸੋਚ ਪੁਰਾਤਨਪੰਥੀ ਤੇ ਪਿਛਾਂਹਖਿੱਚੂ ਹੈ।

ਸਮਾਜਿਕ ਨਜ਼ਰੀਏ ਨਾਲ ਦੇਖੀਏ ਤਾਂ ਇਹਨਾਂ ਰਾਜਾਂ ਦੇ ਜ਼ਿਆਦਾਤਰ ਘਰਾਂ ‘ਚ ਮਾਹਵਾਰੀ ਆਉਣ ਦੇ ਦੌਰਾਨ ਔਰਤਾਂ ਨੂੰ ਝੰਜੋੜ ਦਿੱਤਾ ਜਾਂਦਾ ਹੈ।ਹਰਿਆਣੇ ‘ਚ ਔਰਤਾਂ ਘਰ,ਖੇਤ ਤੇ ਪਸ਼ੂਆ ਦਾ ਕੰਮ ਤਾਂ ਕਰਦੀਆਂ ਹਨ,ਪਰ ਉਹਨਾਂ ਨੂੰ ਹੋਰ ਕੰਮਾਂ ਨੂੰ ਹਟਾ ਦਿੱਤਾ ਜਾਂਦਾ ਹੈ।ਹਰਿਆਣਾ ਤੇ ਪੰਜਾਬ ਦੋਵਾਂ ਰਾਜਾਂ ‘ਚ ਮਾਹਵਾਰੀ ਆਉਣ ਸਮੇਂ ਔਰਤਾਂ ਅਚਾਰ ਨੂੰ ਹੱਥ ਨਹੀ ਲਗਾਉਂਦੀਆਂ ,ਕਿਉਂਕਿ ਇਸ ਸਮੇਂ ‘ਚ ਉਹਨਾਂ ਨੂੰ ਪਵਿੱਤਰ ਨਹੀਂ ਸਮਝਿਆ ਜਾਂਦਾ ਹੈ ਤੇ ਮੰਨਿਆਂ ਜਾਂਦਾ ਹੈ ਕਿ ਅਪਵਿੱਤਰ ਹੱਥਾਂ ਦੇ ਛੂਹਣ ਨਾਲ ਅਚਾਰ ਖਰਾਬ ਹੋ ਜਾਂਦਾ ਹੈ।ਫੁੱਲਾਂ ਵਾਲੇ ਬੂਟਿਆਂ ਤੇ ਤੁਲਸੀ ਨੂੰ ਔਰਤਾਂ ਪਾਣੀ ਨਹੀਂ ਦੇ ਸਕਦੀਆਂ ਤੇ ਨਾ ਹੀ ਉਸ ਕੋਲ ਬੈਠਦੀਆਂ ਹਨ।ਮੰਨਿਆਂ ਜਾਂਦਾ ਹੈ ਕਿ ਔਰਤ ਦੇ ਪਰਛਾਵੇਂ ਨਾਲ ਫੁੱਲ ਮੁਰਝਾ ਜਾਂਦੇ ਨੇ।ਮੈਨੂੰ ਯਾਦ ਹੈ ਕਿ ਤੁਲਸੀ ਦਾ ਗਮਲਾ ਰਾਹ ‘ਚੋਂ ਹਟਾ ਕੇ ਅਜਿਹੀ ਥਾਂ ਰੱਖ ਦਿੱਤਾ ਜਾਂਦਾ ਸੀ,ਜਿੱਥੇ ਮਾਹਵਾਰੀ ਤੇ ਦੌਰਾਨ ਕੁੜੀਆਂ ਤੇ ਔਰਤਾਂ ਦਾ ਪਰਛਾਵਾਂ ਨਾ ਪਵੇ।

ਇਹਨਾਂ ਔਰਤਾਂ ਦਾ ਪਾਠ ਪੂਜਾ ਜਾਂ ਕਿਸੇ ਸ਼ੁਭ ਮੰਨੇ ਜਾਣ ਵਾਲੇ ਕੰਮ ‘ਚ ਸ਼ਰੀਕ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਵਿਆਹ ਦੇ ਦੌਰਾਨ ਸ਼ਗਨ ਦੀਆਂ ਰਸਮਾਂ ‘ਚ ਉਹ ਸ਼ਰੀਕ ਤਾਂ ਹੁੰਦੀਆਂ ਨੇ,ਪਰ ਉਹਨਾਂ ਦੀ ਭੂਮਿਕਾ ਕੋਈ ਨਹੀਂ ਹੁੰਦੀ।ਮਸਲਨ,ਉਹ ਲਾੜੇ ਤੇ ਲਾੜੀ ਨੂੰ ਹਲਦੀ ਨਹੀਂ ਲਗਾ ਸਕਦੀਆਂ।ਪ੍ਰਸ਼ਾਦ ਨਹੀਂ ਬਣਾ ਸਕਦੀਆਂ।ਕਿਸੇ ਅਜਿਹੀ ਚੀਜ਼ ਨੂੰ ਵੀ ਹੱਥ ਨਹੀਂ ਲਗਾ ਸਕਦੀਆਂ ,ਜੋ ਪੂਜਾ ਦੀ ਹੋਵੇ।ਵਿਆਹ ਦੇ ਸਮਾਨ ਨੂੰ ਹੱਥ ਨਹੀਂ ਲਗਾ ਸਕਦੀਆਂ।

ਮਹਾਵਾਰੀ ਸਮੇਂ ਔਰਤ ਕਿਸੇ ਨਵਜੰਮੇ ਬੱਚੇ ਨੂੰ ਵੀ ਹੱਥ ਨਹੀਂ ਲਗਾ ਸਕਦੀ।ਮੈਨੂੰ ਯਾਦ ਹੈ ਜਦੋਂ ਮੇਰੀ ਭੈਣ ਦੇ ਕੁੜੀ ਹੋਈ ਸੀ ਤਾਂ ਉਸਨੂੰ ਵੇਖਣ ਲਈ ਜੋ ਮਹਿਲਾ ਰਿਸ਼ਤੇਦਾਰ ਆਉਂਦੀਆਂ ਸਨ,ਮੇਰੀ ਨਾਨੀ ਉਹਨਾਂ ਤੋਂ ਬਕਾਇਦਾ ਪੁੱਛਦੀ ਸੀ ਕਿ “ਤੂੰ ਠੀਕ ਹੈ ਨਾ….”।ਨਾਨੀ ਕਹਿੰਦੀ ਹੈ ਕਿ ਨਵਜੰਮੇ ਬੱਚੇ ਨੂੰ ਅਜਿਹੀ ਔਰਤ ਗੋਦੀ ‘ਚ ਲੈਂਦੀ ਹੈ ਤਾਂ ਬੱਚੇ ‘ਚ ਭੂਤ ,ਪ੍ਰੇਤ ਦੀ ਦਾ ਅਸਰ ਆ ਜਾਂਦਾ ਹੈ।

ਪਰਿਵਾਰ ਦੇ ਲਈ ਮਹਾਵਾਰੀ ਹਊਆ ਬਣ ਜਾਂਦੀ ਹੈ।ਮਾਂ ਹੀ ਇਸ ਬਾਰੇ ਕੁੜੀ ਨਾਲ ਗੱਲਬਾਤ ਨਹੀਂ ਕਰਦੀ,ਪਿਤਾ ਤੇ ਭਰਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।ਖਾਸਕਰ ਪੇਂਡੂ ਇਲਾਕਿਆਂ ‘ਚ ਮਾਵਾਂ ਇਸ ਬਾਰੇ ਗੱਲ ਹੀ ਨਹੀਂ ਕਰਨੀਆਂ ਚਾਹੁੰਦੀਆਂ।ਸਭ ਤੋਂ ਵੱਧ ਸਮੱਸਿਆ ਉਹਨਾਂ ਬੱਚੀਆਂ ਨੂੰ ਹੁੰਦੀ ਹੈ,ਜਿਨ੍ਹਾਂ ਨੂੰ ਪਹਿਲੀ ਵਾਰ ਮਾਹਵਾਰੀ ਆਉਂਦੀ ਹੈ।ਪੇਂਡੂ ਕੁੜੀਆਂ ਨੈਪਕਿਨ ਇਸਤਮਾਲ ਨਹੀਂ ਕਰਦੀਆਂ,ਅਜਿਹੇ ‘ਚ ਉਹਨਾਂ ਲਈ ਆਪਣੇ ਗੰਦੇ ਕੱਪੜੇ ਧੋਣਾ,ਵਾਰ ਵਾਰ ਕੱਪੜੇ ਬਦਲਣਾ ਤੇ ਗੰਦੇ ਕੱਪੜੇ ਸੁੱਟਣਾ ਮੁਸ਼ਕਿਲ ਹੋ ਜਾਂਦਾ ਹੈ।ਉਹ ਗੰਦੇ ਕੱਪੜੇ ਲੁਕੋ ਕੇ ਰੱਖਦੀਆਂ ਹਨ ਤੇ ਨਜ਼ਰ ਬਚਾ ਕੇ ਸੁੱਟਦੀਆਂ ਹਨ।ਇਹੀ ਨਹੀਂ ,ਜ਼ਿਆਦਾਤਰ ਕੁੜੀਆਂ ਨੂੰ ਜਦ ਢਿੱਡ ਪੀੜ ਤੇ ਉਲਟੀਆਂ ਆਉਂਦੀਆਂ ਹਨ ਤਾਂ ਮੈਂ ਖੁਦ ਦੇਖਿਆ ਹੈ ਤਾਂ ਉਸਨੂੰ ਦਵਾਈ ਦਵਾਉਣਾ ਤਾਂ ਦੂਰ ਦੀ ਗੱਲ ,ਉਸ ਨਾਲ ਕੋਈ ਗੱਲਬਾਤ ਕਰਨ ਲਈ ਤਿਆਰ ਨਹੀਂ ਹੁੰਦਾ।

ਮਾਹਵਾਰੀ ਦੇ ਦਿਨਾਂ ‘ਚ ਔਰਤਾਂ ਖਾਣਾ ਦਾਣਾ ਤਾਂ ਬਣਾਉਂਦੀਆਂ ਹਨ,ਪਰ ਅੱਜ ਵੀ ਕੁਝ ਬ੍ਰਹਮਣ,ਬਾਣੀਆਂ ਤੇ ਰਾਜਪੂਤ ਜਾਤੀ ਦੀਆਂ ਔਰਤਾਂ ਨੁੰ ਚੁੱਲ੍ਹੇ ਚੌਂਕੇ ਤੋਂ ਦੂਰ ਰੱਖਿਆ ਜਾਂਦਾ ਹੈ।ਪੰਜਾਬ ਦੇ ਕੁਝ ਪਿੰਡਾਂ ‘ਚ ਮਹਾਵਾਰੀ ‘ਚੋਂ ਗੁਜ਼ਰ ਰਹੀਆਂ ਔਰਤਾਂ ਦੀ ਜੂਠ ਨਹੀਂ ਖਾਧੀ ਜਾਂਦੀ,ਉਹਨਾਂ ਦੇ ਭਾਂਡੇ ਵੱਖ ਰੱਖੇ ਜਾਂਦੇ ਹਨ।ਇਸਨੂੰ ਛੂਤ ਛਾਤ ਮੰਨਿਆ ਜਾਂਦਾ ਹੈ।ਉਹਨਾਂ ਦੇ ਹੱਥੋਂ ਕੋਈ ਖਾਣ ਪੀਣ ਦੀ ਚੀਜ਼ ਨਹੀਂ ਲਈ ਜਾਂਦੀ।

ਲਗਭਗ ਇਹੀ ਹਾਲਤ ਤਦ ਹੁੰਦੀ ਹੈ,ਜਦੋਂ ਜਦੋਂ ਔਰਤਾਂ ਬੱਚੇ ਨੂੰ ਜਨਮ ਦਿੰਦੀਆਂ ਹਨ।ਦੋਨਾਂ ਹੀ ਰਾਜਾਂ ‘ਚ ਬੱਚਾ ਜੰਮਣ ਵਾਲੀਆਂ ਔਰਤ ਨੂੰ ਘਰ ਦਾ ਸਭ ਤੋਂ ਪਿਛਲਾ/ਅੰਧੇਰਨੁਮਾ ਕਮਰਾ ਦਿੱਤਾ ਜਾਂਦਾ ਹੈ।ਜੋ ਨਾ ਤਾਂ ਹਵਾਦਾਰ ਹੁੰਦਾ ਹੈ ਤਾਂ ਨਾ ਓਥੇ ਕੋਈ ਜਾ ਸਕਦਾ ਹੈ।ਹਵਾਦਾਰ ਇਸ ਲਈ ਨਹੀਂ,ਕਿਉਂਕਿ ਮੰਨਿਆ ਜਾਂਦਾ ਹੈ ਕਿ ਨਵਜੰਮੇ ਨੂੰ ਹਵਾ ਨਹੀਂ ਲੱਗਣੀ ਚਾਹੀਦੀ।ਇਸ ਨਾਲ ਬੱਚੇ ਦਾ ਸਰੀਰ ਫੁੱਲ ਸਕਦਾ ਹੈ ਜਾਂ ਉਸਨੂੰ ਕੋਈ ਬਾਹਰੀ ਹਵਾ(ਭੂਤ-ਪ੍ਰੇਤ) ਲੱਗ ਸਕਦਾ ਹੈ।ਪੰਜਾਬ ‘ਚ ਆਮ ਕਿਹਾ ਜਾਂਦਾ ਹੈ ਕਿ ਛਿਲੇ ਦੀ ਦੀ ਇਕ ਵੱਖਰੀ ਮਹਿਕ ਹੁੰਦੀ ਹੈ,ਜੋ ਭੁਤਾਂ ਪ੍ਰੇਤਾਂ ਨੂੰ ਟੁੰਬਦੀ ਹੈ।ਇਸੇ ਲਈ ਕਿਤੇ ਬੱਚੇ ਦੇ ਸਿਹਰਾਣੇ ਲਸਨ ਤੇ ਕਿਤੇ ਧਾਗਾ ਤਵੀਤ ਬੰਨ੍ਹਿਆ ਜਾਂਦਾ ਹੈ।

ਲੇਖਕ:---ਮਨੀਸ਼ਾ ਭੱਲਾ

6 comments:

  1. i read all this and i am also brought up in rural punjab.all this is just our supersitions but we can not say it slavery of women. and now nothing of this sort happens.

    ReplyDelete
  2. ਬੀਬੀ ਮਨੀਸ਼ਾ ਭੱਲਾ ਜੀ,

    ਗੁੱਸਾ ਨਹੀਂ ਕਰਨਾ....
    ਪਹਿਲਾਂ ਤਾਂ ਬਾਇਕਾਟ ਦਾ ਅਰਥ ਵੇਖੋ ਸ਼ਬਦਕੋਸ਼ ਚੋਂ....
    ਦੂਸਰਾ ਇਹ ਬਾਇਕਾਟ ਤੁਹਾਡੀਆਂ ਆਪਣੀਆਂ ਮਾਵਾਂ, ਭੈਣਾਂ, ਤਾਈਆਂ, ਚਾਚੀਆਂ ਈ ਕਰਦੀਆਂ ਨੇ..... ਇਹ ਸਭ ਗੱਲਾਂ ਔਰਤ ਵਰਗ ਨੇ ਈ ਘਡ਼ੀਆਂ ਨੇ..... ਼
    ਵੈਸੇ ਸਥਿਤੀ ਬਹੁਤ ਤੇਜ਼ੀ ਨਾਲ ਬਦਲ ਰਹੀ ਏ.....
    ਤੁਸੀਂ ਅਗਾਂਹ ਵੱਧ ਕੇ ਇਹਨਾਂ ਧਾਰਨਾਵਾਂ ਨੂੰ ਖ਼ਤਮ ਕਰ ਸਕਦੋ ਹੋ।
    ਉੱਠੋ ਕਰੋ ਜ਼ਰਾ ਹਿੰਮਤ...... ਗੱਲਾਂ ਨਾਲ ਈ ਸਭ ਕੁੱਝ ਨਹੀਂ ਹੁੰਦਾ....

    ReplyDelete
  3. ਪੰਜਾਬ ਬਾਰੇ ਜੋ ਕੁਝ ਮਨੀਸ਼ਾ ਭੱਲਾ ਨੇ ਲਿਖਿਆ ਹੈ ਉਸ ਤਰ੍ਹਾਂ ਦੀ ਕੋਈ ਗੱਲ ਮੈਂ ਅੱਜ ਤੱਕ ਹੁੰਦੀ ਨਹੀਂ ਵੇਖੀ, ਹਾਂ ਹੋ ਸਕਦਾ ਹੈ ਇਹ ਕੁਝ ਮਨੀਸ਼ਾ ਭੱਲਾ ਨੇ ਪੰਜਾਬ ਦੇ ਹਿੰਦੂ ਸਮਾਜ ਵਿਚ ਵੇਖਿਆ ਹੋਵੇ।---ਪਰਦੀਪ ਸਿੰਘ

    ReplyDelete
  4. MANISHA JI CHANGA UDAM HAI.AURTAN DE MASLEAN TE AURTAN VADH TO VADH LIKHAN IS DI BAHUT LOD HAI.GAMBHIR ALOCHNA DE PARWAH KARO BAKI IGNORE KAR DEO.KHUL KE LIKHO.SAHI ROOP VICH IK AURAT DEAN PROBLEMS TUSI JEADA DAS SAKDAY HO.BAKI PARDEEP JI TE ANONYMOUS JI EH MASLA OVAIN HI HAI JIVAY IK MAJDOOR BEHTAR DAS SAKDA HAI K MAJDOOR DE DUKH KI HUN.

    SUKHCHARAN BARNALA

    ReplyDelete
  5. @ all- आलोचना का स्वागत है। समाज, समाज होता है, चाहे यह हिंदू समाज में हो या सिख में लेकिन होता है। होता तो इससे भी परे जाकर है लेकिन हो सकता है कि सब कुछ लिखना संभव नहीं। आप लोगों ने ग्रामीण पंजाब कितना घूमा है कितना वक्त गांवों में महिलाओं के साथ बिताया है, कितनों की कहानियां सुनी हैं मैं नहीं जानती। लेकिन जो लिखा गया है वह बहुत थोड़ा से सच है। पूरा सच इससे भी भयानक है।

    ReplyDelete
  6. ਮਨੀਸ਼ਾ ਜੀ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ।ਅਸਲ 'ਚ ਇਹ ਟਿੱਪਣੀਆਂ ਸਾਬਤ ਕਰਦੀਆਂ ਹਨ ਕਿ ਪੰਜਾਬੀ ਸਮਾਜ ਕਿੱਥੇ ਖੜ੍ਹਾ ਹੈ।ਇਸ ਲਿਖਤ 'ਚ ਤੁਸੀਂ ਸਿਰਫ ਔਰਤ ਦੀ ਦਸ਼ਾ ਨੁੰ ਬਿਆਨ ਕੀਤਾ ਹੈ, ਮਰਦ ਪ੍ਰਧਾਨ ਸਮਾਜ 'ਤੇ ਤਾਂ ਕੋਈ ਕੁਮੈਂਟ ਵੀ ਨਹੀਂ ਕੀਤਾ।ਪਰ ਪੰਜਾਬੀ ਸਮਾਜ ਨੂੰ ਇਹ ਵੀ ਹਜ਼ਮ ਨਹੀਂ ਆ ਰਿਹਾ।ਅਸਲ 'ਚ ਪੰਜਾਬੀ ਸਾਹਿਤ 'ਚ ਕੁਝ ਔਰਤਾਂ ਨੂੰ ਛੱਡ ਕੇ ਮਰਦ ਸਮਾਜ ਦੀ ਪਾਜ ਉਧੜਦਾ ਕੋਈ ਗੰਭੀਰ ਵਾਰਤਕ ਨਹੀਂ।ਮਰਦ ਪ੍ਰਧਾਨ ਸਮਾਜ ਨੂੰ ਗੰਭੀਰ ਥੱਪੜਾਂ ਦੀ ਲੋੜ ਹੈ,ਇਸ ਕੰਮ ਲਈ ਜਾਗਰੂਕ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ।ਇਹ ਉਹਨਾਂ ਦਾ ਫਰਜ਼ ਤੇ ਜ਼ਿੰਮੇਵਾਰੀ ਦੋਵੇਂ ਹਨ।ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਪੰਜਾਬ ਦੇ ਮਰਦ ਪ੍ਰਧਾਨ ਗਰੀਬ ਜਮਹੂਰੀ ਸਮਾਜ 'ਤੇ ਟਿੱਪਣੀ ਕਰਦੀ ਕੋਈ ਲਿਖਤ ਭੇਜੋ।ਬੌਲੇ ਕੰਨਾਂ ਨੂੰ ਸ਼ਬਦੀ ਥੱਪੜਾ ਦੀ ਜ਼ਰੂਰਤ ਹੈ।---ਯਾਦਵਿੰਦਰ ਕਰਫਿਊ

    ReplyDelete