ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, February 5, 2013

ਲਾਂਸਰ ਗੀਤ: “ਬ੍ਰਾਂਡ ਸੱਭਿਆਚਾਰ” ਖਪਤਕਾਰੀ ਮੰਡੀ ਦੀ ਇਸ਼ਤਿਹਾਰਬਾਜ਼ੀ !

ਪਿਛਲੇ ਦਿਨੀਂ ਮੇਰੇ ਦੋਸਤ ਪਰਮਜੀਤ ਕੱਟੂ (ਰਿਸਰਚ ਸਕਾਲਰ ,ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਇੱਕ ਬਹੁਚਰਚਿਤ ਅਤੇ “ਸਾਹਿਤਿਕ ਹਲਕਿਆਂ” ਵਿੱਚ ਵੀ ਕਾਫੀ ਸਲਾਹੇ ਜਾਣ ਵਾਲੇ ਗੀਤ ਦੀ ਸੱਭਿਆਚਾਰ ਦੇ ਸੰਦਰਭ ਵਿੱਚ ਰੱਖ ਕੇ ਕਾਫੀ ਜਿਆਦਾ ਜਾਂ ਲੋੜ ਤੋਂ ਵੱਧ ਹੀ ਉਸਤਤ ਕਰ ਦਿੱਤੀ | ਮੈਨੂੰ ਪਰਮਜੀਤ ਕੱਟੂ ਕੋਲੋਂ ਇਸ ਤੋਂ ਵੱਧ ਉਮੀਦ ਸੀ |ਪਰ ਮੈਂ ਇੱਥੇ ਪਰਮਜੀਤ ਦੇ ਗੀਤ ਬਾਰੇ ਲਿਖੇ ਰਿਵਿਊ ਦਾ ਰਿਵਿਊ ਨਹੀ ਪੇਸ਼ ਕਰ ਰਿਹਾ|

ਮੇਰੇ ਆਪਣੇ ਜੋ ਵਿਚਾਰ ਇਸ ਗੀਤ ਨੂੰ ਸੁਣ ਕੇ ਜਾਂ ਇਸ ਰਿਵਿਊ ਨੂੰ ਪੜ੍ਹ ਕੇ ਦਿਮਾਗ ਵਿੱਚ ਆਏ ਉਹਨਾਂ ਨੂੰ ਹੀ ਪੇਸ਼ ਕਰ ਰਿਹਾ ਹਾਂ ਬੇਸ਼ੱਕ ਅਸੀਂ ਸਾਰੇ ਮੌਜੂਦਾ “ਲੱਚਰ” ਅਤੇ “ਅਸ਼ਲੀਲ” ਗਾਇਕੀ ਖਿਲਾਫ਼ ਮੋਰਚਾ ਖੋਲੀ ਬੈਠੇ ਹਾਂ ਅਤੇ “ਬਲਾਤਕਾਰ” ਵਰਗੇ “ਘਿਨਾਉਣੇ” ਜੁਰਮਾਂ ਵਾਸਤੇ ਅੱਜ ਦੇ ਗੀਤ –ਸੰਗੀਤ ਨੂੰ ਵੀ ਇਸਦਾ ਦੋਸ਼ੀ ਠਹਿਰਾਉਂਦੇ ਹਾਂ| ਇਸ ਤਰ੍ਹਾਂ ਦੇ ਦੌਰ ਵਿੱਚ ਜਦੋਂ ਅਸੀਂ ਸਿਰਫ ਤੇ ਸਿਰਫ ਇੱਕ ਸਤਹੀ ਸੋਚ ਦਾ ਹੀ ਪ੍ਰਗਟਾਵਾ ਕਰਦੇ ਹਾਂ ਸਾਨੂੰ ਗੱਲ ਡੂੰਘੇ ਨਜ਼ਰੀਏ ਤੋਂ ਵਿਚਾਰਨੀ ਪਵੇਗੀ |ਵੇਖਣਾ ਪਵੇਗਾ ਕਿ ਮਰਦ ਜਮਾਤ ਦੀ ਔਰਤਾਂ ਉੱਪਰ ਕਾਇਮ ਹੈਜੇਮਨੀ ਇਸ ਕਦਰ ਹਾਵ੍ਹੀ ਹੈ ਜਿਸ ਦੇ ਤਹਿਤ ਪੂੰਜੀਪਤੀ ਜਮਾਤ ਦੀ ਨੁਮਾਇੰਦਗੀ “ਚਿੱਟੀ ਲਾਂਸਰ” ਵਾਲੀ “ਸੋਨੀਆ” ਹੀ ਕਰਦੀ ਦਿਸਦੀ ਹੈ | ਬੇਸ਼ੱਕ “ਲਾਂਸਰ” ਵਰਗੇ ਗੀਤ ਜਿੰਨ੍ਹਾਂ ਵਿੱਚ ਔਰਤ ਨੂੰ ਹੋਰਨਾਂ ਗੀਤਾਂ ਵਾਂਗ ਕੋਈ ਮੰਦੇ ਵਿਸ਼ੇਸ਼ਣਾਂ ਨਾਲ ਸੰਬੋਧਿਤ ਨਹੀ ਕੀਤਾ ਗਿਆ ਸਾਡੇ ਵਿਆਹਾਂ-ਸ਼ਾਦੀਆਂ ਵਿੱਚ ਬਿਨਾਂ ਕਿਸੇ ਹਿਚਕਿਚਾਹਟ ਦੇ ਵਜਾਏ ਜਾ ਸਕਦੇ ਹਨ, ਜਿੱਥੇ ਸਾਡੇ “ਬੁੱਧੀਜੀਵੀ” ਵੀ ਇਸ “ਬ੍ਰਾਂਡ ਸੱਭਿਆਚਾਰ” ਦੀ ਡਟਵੀਂ ਹਮਾਇਤ ਕਰਦੇ ਸੰਗੀਤ ਨੂੰ “ਹਰੀ ਝੰਡੀ” ਦੇ ਸਕਦੇ ਹਨ ਹਨ ਪਰ ਇਹੋ ਜਿਹੇ ਗੀਤਾਂ ਤੋਂ ਕਿਸੇ ਵੱਡੀ ਸਮਾਜਿਕ ਤਬਦੀਲੀ ਦੀ ਉਮੀਦ ਕਰਨਾ ਨਿਰੀ ਮੂਰਖਤਾਈ ਹੋਵੇਗੀ | ਦੂਜੇ ਪਾਸੇ ਉਸਤਤ ਕਰਨੀ ਚੰਗੀ ਗੱਲ ਹੁੰਦੀ ਹੈ ਤੇ ਜਰੂਰੀ ਵੀ, ਪਰ ਕਿਸੇ ਚੀਜ਼ ਦਾ ਕੋਈ ਵੀ ਪੱਖ ਉਸਦੇ ਕਾਬਿਲ ਤਾਂ ਹੋਵੇ! ਹੁਣ ਲਾਂਸਰ ਗੀਤ ਵਿੱਚ ਅਜਿਹਾ ਕੀ ਹੈ ?ਆਓ ਦੇਖੀਏ ਇਸ ਦੇ ਕੁਝ ਕੁ ਪਹਿਲੂਆਂ ਤੋਂ :

ਵਿਸ਼ਾ ਪੱਖ :

ਗੀਤ ਦਾ ਮੁੱਖ ਧੁਰਾ ਜਿਸਦੇ ਆਲੇ ਦੁਆਲੇ ਸਾਰਾ ਗੀਤ ਘੁਮਦਾ ਹੈ ਉਹ ਹੈ ਮਿਸਤੁਬਿਸ਼ੀ ਕੰਪਨੀ ਦੀ ਲਗਜਰੀ ਕਾਰ “ਲਾਂਸਰ” ਜਿਸਦੀ ਕਿ ਬਿਨਾਂ ਕਿਸੇ ਕੀਮਤ ਦੇ ਗੀਤਕਾਰ ਅਤੇ ਗਾਇਕ ਅੰਨ੍ਹੀ ਇਸ਼ਤਿਹਾਰਬਾਜੀ ਕਰ ਗਿਆ | ਨਿਮਨ ਮੱਧ ਵਰਗ ਦੇ “ਭਾਵਨਾਤਮਿਕ ਪ੍ਰਗਟਾਵੇ” ਨੂੰ ਇੰਝ ਕੈਸ਼ ਕਰਨਾ ਖਪਤਕਾਰੀ ਮੰਡੀ ਦੇ ਸੁਰ ‘ਚ ਹੋਰ ਉੱਚੀ ਸੁਰ ਮਿਲਾਉਣਾ ਹੀ ਹੈ | ਹੁਣ ਗੱਲ ਇੱਕੋ ਕਾਲਜ ਵਿੱਚ ਪੜ੍ਹਦੇ ਪਰਿੰਦਿਆਂ ਦੀ ਹੈ ਜਿੰਨ੍ਹਾਂ ਨੂੰ ਆਪਸ ਵਿੱਚ ਪਿਆਰ ਹੋ ਜਾਂਦਾ ਹੈ ਚਲੋ ਮੰਨ ਲਿਆ ਪਿਆਰ ਹੋਣਾ ਇੱਕ ਸਹਿਜ ਵਰਤਾਰਾ ਹੈ ਜਿਸਦਾ ਕਿ ਚੜ੍ਹਦੀ ਉਮਰੇ ਹੋ ਜਾਣਾ ਹੁੰਦਾ ਹੈ ਪਰ ਇਹ ਜਰੂਰੀ ਵੀ ਨਹੀ ਹੁੰਦਾ ਇਸਦੇ ਪਿੱਛੇ ਵੀ ਮਨੋਵਿਗਿਆਨਿਕ ਕਾਰਨ ਹਨ | ਇਸ ਪਿਆਰ ਦਾ ਖਾਸਾ ਵੀ ਜਮਾਤੀ ਹਿੱਤਾਂ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ | ਇਹ ਪਿਆਰ ਦਾ ਸੁਪਨਾ ਸਾਕਾਰ ਕਦੇ ਵੀ ਆਰਥਿਕ ਮੰਦਹਾਲੀ ’ਚ ਗੁਜਰ-ਬਸ਼ਰ ਕਰਨ ਵਾਲੇ ਹਾਸ਼ੀਏ ਤੋਂ ਪਾਰ ਵਸਦੇ ਮਨੁੱਖ ਦਾ ਕਦੇ ਵੀ ਨਹੀ ਹੋਵੇਗਾ | ਇਹ ਪਿਆਰ ਹਮੇਸ਼ਾ ਮੱਧ ਵਰਗੀ (ਨਿੱਕ ਬੁਰਜੂਆ) ਮੁੰਡੇ ਜਾਂ ਕੁੜੀ ਨੂੰ ਉੱਚ ਜਮਾਤੀ ਲਾਣੇ ਅਰਥਾਤ ਵੱਡੇ ਪੂੰਜੀਪਤੀ ਘਰਾਣੇ ਦੇ ਕਿਸੇ ਅਮੀਰਜਾਦੇ ਜਾਂ ਅਮੀਰਜ਼ਾਦੀ ਨਾਲ ਹੀ ਹੋਵੇਗਾ ? ਸੋ ਇੱਥੇ ਪਿਆਰ ਦੀਆਂ ਵੀ ਆਪਣੀਆਂ ਜਮਾਤੀ ਹੱਦਾਂ-ਸਰਹੱਦਾਂ ਪੂੰਜੀ ਦੀ ਚਕਾਚੌੰਧ ਹੇਠ ਦਬੀਆਂ ਹੋਈਆਂ ਹਨ | “ਲਾਂਸਰ” ਗੀਤ ਦਾ ਨਾਇਕ (ਮੁੰਡਾ) ਮੱਧ ਵਰਗੀ ਪਰਿਵਾਰ ਨਾਲ ਤਾਅਲੁਕ ਰਖਦਾ ਹੈ ਜਿਸਦੀਆਂ ਮਾਨਸਿਕ ਤੌਰ ਤੇ ਵੱਡੀਆਂ ਖਾਹਿਸ਼ਾਂ (ਥੋਥੇ ਹਵਾਈ ਸੁਪਨੇ) ਪ੍ਰਤੀ ਹੇਰਵੇ ਤੋਂ ਪਤਾ ਲਗਦਾ ਹੈ ਕਿ ਪੂੰਜੀ ਦੀ ਅਣਹੋਂਦ ਵਿੱਚ “ਰੰਝੇਟਾ” ਆਪਣੇ ਆਪ ਨੂੰ ਕੁੜੀ ਦੇ ਮੁਕਾਬਲੇ ਹੀਣਾ ਮਹਿਸੂਸ ਕਰਦਾ ਹੈ | ਉਸਦਾ ਇਹ ਕਹਿਣਾ ਕਿ : ਮੈਂ ‘ਰਾਹੀ’ ਮਿੰਨੀ ਬੱਸ ਦਾ ਸ਼ੌਕੀ ਪੜ੍ਹਣੇ ਦਾ ਉਹਦੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਜੀ। ਉਸ ਵਾਸਤੇ “ਅੰਗੂਰ ਖੱਟੇ” ਵਾਲੀ ਕਹਾਵਤ ਨੂੰ ਚੰਗੀ ਤਰ੍ਹਾਂ ਪ੍ਰਭਾਸ਼ਿਤ ਕਰਦਾ ਹੈ |

ਗਲੋਬਲ ਪੂੰਜੀ ਦੇ ਸਮਕਾਲੀ ਦੌਰ ਵਿੱਚ ਹਰੇਕ ਕਿਸਮ ਦੀ ਕਲਾ (ਚਾਹੇ ਉਹ ਗੀਤ ਹੋਣ ਜਾਂ ਫਿਲਮਾਂ) ਬਾਜ਼ਾਰੀ ਕਦਰਾਂ ਕੀਮਤਾਂ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ, ਪੰਜਾਬੀ ਗੀਤ ਤਾਂ ਅੱਜ ਕੱਲ੍ਹ ਮਨੋਰੰਜਨ ਘੱਟ ““ਇਸ਼ਤਿਹਾਰਬਾਜ਼ੀ”” ਜਿਆਦਾ ਨਜਰ ਆਉਂਦੇ ਹਨ “ਲਾਂਸਰ”,”ਸਫਾਰੀ”, ”ਪਲੈਟੀਨਾ” “ਬੁਲਿਟ” ਇਸ ਦੀਆਂ ਚੰਗੀਆਂ ਅਤੇ ਤਾਜਾ ਉਦਾਹਰਨਾਂ ਹਨ | ਵੱਡੀ ਗੱਲ ਇੱਕ ਇਹ ਵੀ ਨਿੱਖਰ ਕੇ ਸਾਹਮਣੇ ਆਉਂਦੀ ਹੈ ਕਿ ਖਪਤਕਾਰੀ ਸੱਭਿਆਚਾਰ ਦੀ ਨੁਮਾਇੰਦਗੀ ਕਰਦੀ ਇਹ ‘ਸੰਗੀਤਿਕ ਮੰਡਲੀ’ ਦਾ ਅਸਲੀ ਉਪਭੋਗਤਾ ਕਾਲਜਾਂ ,ਯੂਨੀਵਰਸਿਟੀਆਂ ‘ਚ ਪੜ੍ਹਨ ਵਾਲਾ ਅਤੇ ਭਵਿੱਖ ਵਿੱਚ ਪੂੰਜੀਵਾਦੀ ਨਿਜਾਮ ਵਿੱਚ ਪੁਰਜੇ ਵਾਂਗ ਫਿੱਟ ਹੋਣ ਵਾਲਾ ਨੌਜਵਾਨ ਤਬਕਾ ਹੈ | ਮੰਡੀ ਦੀ ਆਪਣੀ ਇੱਕ ਰਾਜਨੀਤੀ ਹੁੰਦੀ ਹੈ, ਜਿਸ ਤਹਿਤ ਇੱਕ ਨਵਾਂ ਸੱਭਿਆਚਾਰ ਸਿਰਜਿਆ ਜਾਂਦਾ ਹੈ, ਮਤਲਬ ਕਿ ਸਮਾਜੀ ਅਤੇ ਜਮਾਤੀ ਚੇਤਨਾ ਨੂੰ ‘ਪੁਰਾਣੀਆਂ ਸੁਰਾਂ’ (ਜਮੀਨ ਦਾ ਮੋਹ ਤੇ ਲੋਨ ਦੀ ਲਾਲਸਾ) ਦੇ ਰੌਲੇ ਰੱਪੇ ਹੇਠਾਂ ਦਬਾ ਕੇ ਸਮਕਾਲੀ ਪੀੜ੍ਹੀ ਨੂੰ ਚੰਗੇ ਖਪਤਕਾਰ ਬਣਾਇਆ ਜਾ ਰਿਹਾ ਹੈ | ਹੁਣ ਗੱਲ ਦੋਬਾਰਾ ਹਥਲੇ ਗੀਤ ਦੀ ਕਰਦੇ ਹਾਂ ਕਿ ਗੀਤ ਵਿੱਚ ਜਮਾਤੀ ਚੇਤਨਾ ਨਾਮ ਦੀ ਕੋਈ ਚੀਜ਼ ਹੀ ਨਹੀ ਹੈ ਦੋ ਜਮਾਤਾਂ ਦੀ ਗੱਲ ਹੋ ਰਹੀ ਹੈ ਪਰ ਜਮਾਤੀ ਵਿਰੋਧਤਾਈ ਕਿਤੇ ਵੀ ਨਹੀ ਦਿਸਦੀ, ਬੱਸ ਮੱਧ ਵਰਗੀ ਜਮਾਤ ਬੁਰਜੂਆ ਜਮਾਤ ਵਰਗਾ ਨਾ ਹੋਣ ਦੀ ਸੂਰਤ ਵਿੱਚ “ਹੀਣ ਭਾਵਨਾ” ਨਾਲ ਆਪਣੇ ਆਪ ਨੂੰ ਹੀ “ਕੋਸ” ਰਹੀ ਹੈ |


ਉਹਦੇ ਟੌਮੀ ਲਿਖਿਆ ਹੁੰਦਾ ਨੇਫੇ ਜੀਨਾਂ ’ਤੇ
ਦਿਲ ਕਰਦਾ ਉਹਨੂੰ ਟੱਕਰਾਂ ਬਰੋਬਰ ਦਾ ਹੋਕੇ
ਪਰ ਬਹੁਤੇ ਲੋਨ ਨਹੀਂ ਮਿਲਦੇ ਘੱਟ ਜ਼ਮੀਨਾਂ ਤੇ
ਉਹ ਖੜ੍ਹੀ ਪੰਪ ਤੇ ਟੈਂਕੀ ਫੁੱਲ ਕਰਾਉਂਦੀ ਆ
 ਬੱਸ ਦੀ ਮੂਰ੍ਹਲੀ ਟਾਕੀ ਖੜ੍ਹਾ ਰੰਝੇਟਾ ਜਾਵੇ ਜੀ

ਇਹ ਸਤਰਾਂ ਕੀ ਸਾਬਿਤ ਕਰਦੀਆਂ ਹਨ ? ਇੱਕ ਪਾਸੇ ਪੰਜਾਬ ਦੇ ਛੋਟੇ ਕਿਸਾਨ (ਜੇਹਾ ਕਿ ਗੀਤ ਵਿੱਚ ਦਰਜ਼ ਹੈ) ਦਾ ਪਹਿਲਾਂ ਹੀ ਜਮੀਨਾਂ ਵੇਚਕੇ ਜਾਂ ਗਹਿਣੇ ਪਾਕੇ ਦੀਵਾਲਾ ਨਿਕਲਿਆ ਪਿਆ ਹੈ (ਭਾਵੇਂ ਕਿ ਇਹ ਵੀ ਇੱਕ ਅਟਲ ਪੂੰਜੀਵਾਦੀ ਵਿਕਾਸ ਦਾ ਨਿਯਮ ਹੈ) ਇਸੇ ਗੀਤ ’ਚ “ਦੂਜੇ ਪਾਸੇ ਘੱਟ ਜਮੀਨਾਂ ਉੱਤੇ ਲੋਨ ਦੀ ਰਕਮ ਦੇ ਵੀ ਘੱਟ ਮਿਲਣ ਦਾ ‘ਅਫਸੋਸ’ ਕੀਤਾ ਜਾ ਰਿਹਾ ਹੈ|” ਪੰਪ ਤੇ ਟੰਕੀ ਫੁੱਲ ਕਰਵਾ ਰਹੀ ਅਮੀਰਜ਼ਾਦੀ, ਬੱਸ ਦੀ ਮੂਹਰਲੀ ਟਾਕੀ ਖੜ੍ਹੇ (ਲਮਕਦੇ) “ਰੰਝੇਟੇ” ਨੂੰ ਬੁਰੀ ਕਿਉਂ ਨਹੀ ਲਗਦੀ ?? ਉਹ ਉਸਦੇ ਜਮਾਤੀ ਖਾਸੇ ਵਿੱਚ ਢਲਣ ਦੀ ,ਜਾਂ ਬਰਾਬਰ ਦਾ ਹੋ ਕੇ ਟੱਕਰਣ ਦੀ ਲਾਲਸਾ ਕਿਉਂ ਪਾਲੀ ਬੈਠਾ ਹੈ?? “ਰੰਝੇਟੇ” ਨੂੰ ਵੀਹ ਰੁਪਏ ਤੋਂ ਘੱਟ ਗੁਜਾਰਾ ਕਰਨ ਵਾਲੇ ਕਾਲਜਾਂ ਵਿੱਚ ਪੜ੍ਹਨ ਤੋਂ ਅਸਮਰੱਥ ਮੁੰਡੇ-ਕੁੜੀਆਂ ਦੀ ਹਾਸ਼ੀਏ ਤੋਂ ਪਰ੍ਹਾਂ ਧੱਕੀ ਜਾ ਚੁੱਕੀ ਜਮਾਤ ਦਾ ਫਿਕਰ ਕਿਉਂ ਨਹੀ ??? ਜਰੂਰੀ ਤਾਂ ਇਹ ਬਣਦਾ ਹੈ ਕਿ ਬ੍ਰਾਂਡਾਂ ਦੀ ਪੂਰਤੀ ਦੀ ਹਵਸ ਤੋਂ ਨਫਰਤ ਕਰਦਾ ਕੋਈ ਨਾਇਕ ਗੀਤ ਵਿੱਚ ਕਿਰਤ ਨੂੰ ਉੱਤਮ ਦਸਦਾ ਹੋਇਆ ਆਪਣੀ ਜਮਾਤ ਦੀ ਅਗਵਾਈ ਕਰੇ ਪਰ ਇਹ ਖਪਤਕਾਰੀ ਮੰਡੀ ਦੇ “ਵਿਧੀ ਵਿਧਾਨਾਂ” ਅਨੁਸਾਰ ਕਿਸੇ ਵੀ ਤਰ੍ਹਾਂ ਪੂੰਜੀਵਾਦੀ ਚੌਖਟੇ ਵਿੱਚ ਫਿੱਟ ਨਹੀ ਬੈਠਦਾ, ਸੋ ਉਸ ਤਰ੍ਹਾਂ ਦਾ ਨਾਇਕ ਅੱਜ ਕੱਲ੍ਹ ਦੇ ਗੀਤਾਂ ਵਿੱਚੋਂ ਅਲੋਪ ਹੋ ਗਿਆ ਹੈ |


ਭਾਸ਼ਾ ਪੱਖ : ਕੋਈ ਵੀ ਸਾਹਿਤਿਕ ਰਚਨਾ ਉੰਨੀ ਦੇਰ ਤੱਕ ਸਾਰਥਿਕ ਵਜੂਦ ਕਾਇਮ ਨਹੀ ਰੱਖ ਸਕਦੀ ਜਿੰਨੀ ਦੇਰ ਤੱਕ ਭਾਸ਼ਾ ਦੇ ਪੱਖ ਤੋਂ ਮਜਬੂਤ ਨਾਂ ਹੋਵੇ ਜਿਵੇਂ ਕਿ ਇਸ ਗੀਤ ਵਿੱਚਲੀ ਭਾਸ਼ਾ ’ਤੇ ਕੁਝ ਗੱਲਾਂ :


ਪਹਿਲਾ ਨਮੂਨਾ :


ਇਕੋ ਕਾਲਜ ਦੇ ਵਿਚ ਪੜ੍ਹਦੇ ਅਸੀਂ ਪਰਿੰਦੇ ਦੋ
 ਕਈਆਂ ਤੋਂ ਨੀਵੇਂ ਤਾਹੀਂ ਨਜ਼ਰੋਂ ਲਾਹੇ ਜੀ।

 ਦੋਵੇਂ ਪਰਿੰਦੇ ਨਜ਼ਰਾਂ ਤੋਂ ਨਹੀ ਲਾਹੇ ਗਏ ਇਕੱਲਾ ਹੀ ਲਾਹਿਆ ਗਿਆ ਹੈ ਉਹ ਵੀ “ਉਸਦੀ ਮਾਨਸਿਕ ਮਸ਼ੂਕ ਵੱਲੋਂ”

ਦੂਜਾ ਨਮੂਨਾ :


ਮੈਂ ਰਾਹੀ ਮਿੰਨੀ ਬੱਸ ਦਾ ਸ਼ੌਕੀ ਪੜ੍ਹਣੇ ਦਾ

ਕੀ ਮਿੰਨੀ ਬੱਸ ਵਿੱਚ ਸਫਰ ਕਰਦਾ ਹੋਇਆ ਕੋਈ ਮਨੁੱਖ “ਮਿੰਨੀ ਬੱਸ ਦਾ ਰਾਹੀ” ਹੋ ਸਕਦਾ ਹੈ ?ਇੱਥੇ ਗੀਤਕਾਰ ਸਵਾਰੀ ਨਾਲ ਮਿਲਦਾ –ਜੁਲਦਾ ਰਿਦਮਿਕ ਸ਼ਬਦ ਵਰਤਦਾ ਤਾਂ ਸ਼ਾਇਦ ਚੰਗਾ ਹੁੰਦਾ !

ਤੀਜਾ ਨਮੂਨਾ :


ਉਹਦੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਜੀ।

ਵਾਟਾਂ ਵੱਢਦੀ ਤਾਂ ਸੁਣਿਆ ਸੀ ਪਰ ਆਹਾ “ਫਾਹੇ ਵੱਢਦੀ ਜੀ” ਕੀ ਹੋਇਆ ?

ਚੌਥਾ ਨਮੂਨਾ :


ਮੈਂ ਕਦੇ ਫਾਲਤੂ ਬੈਠਾ ਨਾ ਕੰਨਟੀਨਾਂ ਤੇ
 ਉਦ੍ਹੇ ਟੌਮੀ ਲਿਖਿਆ ਹੁੰਦਾ ਨੇਫੇ ਜੀਨਾਂ ਤੇ

ਇਹਨਾਂ ਦੋਵਾਂ ਸਤਰਾਂ ਵਿੱਚ ਕੀ ਸਾਂਝਾ ਹੈ ? ਜੀਨਾਂ ਦੇ ਨੇਫੇ ਵੀ ਹੁੰਦੇ ਨੇ ?? ਜੇ ਜੀਨਾਂ ਦੇ ਨੇਫੇ ਹੁੰਦੇ ਤਾਂ ਬੈਲਟ ਦੇ ਬ੍ਰਾਂਡ ਦਾ ਜਿਕਰ ਸ਼ਾਇਦ ਲੇਖਕ ਭੁੱਲ ਗਿਆ ਹੈ !

ਪੰਜਵਾਂ ਨਮੂਨਾ :


ਮੈਂ ਦੋ ਜੀਨਾਂ ਨੂੰ ਬਦਲ ਬਦਲ ਪਾ ਲੈਂਦਾ ਹਾਂ
ਤਾਹੀਂਓਂ ਤਾਂ ਮੈਨੂੰ ਤੱਕ ਕੇ ਫੀਲਿੰਗ ਆਉਂਦੀ ਨਈਂ

ਫੀਲਿੰਗ ਦਾ ਮਸਲਾ ਕੀ ਜੀਨਾਂ ਤੇ ਅਟਕ ਗਿਆ ਜਾਂ “ਬ੍ਰਾਂਡ” ’ਤੇ ਅਟਕ ਗਿਆ ?? ਕੋਈ ਕੁਝ ਵੀ ਕਹੇ ਪ੍ਰਚਲਿਤ ਗੀਤ “ਲਾਂਸਰ”ਵਿੱਚ ਅਜਿਹਾ ਕੁਝ ਵੀ ਨਹੀ ਜਿਸ ਨੂੰ ਸਮੁੱਚੇ ਸਮਾਜ ਦੇ ਦੇ ਸਨਮੁਖ ਰੱਖ ਕੇ ਪਰਚਾਰਿਆ ਜਾਵੇ ਅਤੇ ਸੰਗੀਤਿਕ ਮੰਡੀ ਦੀ, ਤੇ ਬ੍ਰਾਂਡਾਂ (ਉਹਨਾਂ ਨੂੰ ਬਨਾਉਣ ਵਾਲਿਆਂ ਦੀ ਖਸਤਾ ਹਾਲਤ ਤੋਂ ਬਿਨਾਂ) ਦੀ ਨਜਾਇਜ਼ ਇਸ਼ਤਿਹਾਰਬਾਜ਼ੀ ਕੀਤੀ ਜਾਵੇ !

ਬਿੰਦਰਪਾਲ ਫਤਿਹ 

 +9191645-10678 
binderpal94@gmail.com

6 comments:

  1. veer ji kujh gallan tusin theek chakkiaan ne par manukhi mann de halaat v baharli society ton e upajde ne...so geetkaar te eh ilzaam lagaaea ja sakda hai k oh pgogressive nahi hai....jehriaan galtiaan geet di boli wich kadhiaan ne oh bilkul hi nakariaan ne....

    ReplyDelete
  2. veer ji,
    baki sab gallan ta theek ne pr jehda tusi dhakke nal bharati halta nu capitalist dhanche ch fit krn te ade hoe ho najaiz hai.

    ReplyDelete
  3. yr ikk mainu ihho gal samaj ni aundi ki punjivaad, mrd 'jmaat' varge do char akhar pad ke hr ikk hi lenin ya marx banan nu firde....tuhade warge "BHORRU INTELECTUALS" hi comreda di baejti kraun te tule hoe ne...
    waise j article nu thoda soch samj k te generalise kr k likhya janda tan shayad changa hunda..

    ReplyDelete
  4. it was really good and bold analyzation of the song
    However the song is expressing the middle class aspiration and the mental bankruptcy of the society where
    everything is measured in money

    ReplyDelete
  5. ਬਿੰਦਰ ਪਾਲ ਵੀਰ
    ਮੈਂ ਤੇਰਾ ਅਰਟੀਕਲ ਵੀ ਪੜ੍ਹਿਆ ਤੇ ਪਰਮਜੀਤ ਕੱਟੂ ਦਾ ਵੀ
    ਤੇਰੇ ਆਰਟੀਕਲ ਵਿਚ ਵਿਚ ਇਕ ਵੀ ਤਰਕ ਨਹੀਂ।
    ਪਹਿਲੀ ਗੱਲ ਇਹ ਹੈ ਕਿ ਪਰਮਜੀਤ ਦਾ ਆਰਟੀਕਲ ਕਿਤੇ ਵੀ ਸੱਤਾ ਪੱਖੀ ਨਹੀਂ।
    ਕੀ ਤੇਰੇ ਕੋਲ ਪਰਮਜੀਤ ਦੇ ਇਨ੍ਹਾਂ ਤਰਕਾਂ ਦਾ ਕੋਈ ਜਵਾਬ ਹੈ
    1. ਪਹਿਲੀ ਸਤਰ ਵਿਚ ਆਇਆ ਸ਼ਬਦ 'ਪਰਿੰਦੇ' ਸਾਰਿਆਂ ਦੀ ਬਰਾਬਰੀ ਦਾ ਪ੍ਰਤੀਕ ਹੈ। ਪਰਿੰਦੇ ਜਿਨ੍ਹਾਂ ਲਈ ਇਕੋ ਅੰਬਰ, ਇਕੋ ਹਵਾ, ਇਕੋ ਅਜ਼ਾਦੀ। ਪਰ ਪ੍ਰਬੰਧ ਨੇ ਪਰਿੰਦਿਆਂ ਨੂੰ ਵੀ ਉਚੇ ਨੀਵੇਂ ਬਣਾ ਕੇ ਰੱਖ ਦਿੱਤਾ ਹੈ। ਇਹੀ ਪਰਿੰਦੇ ਮਿੰਨੀ ਬੱਸ ਦੀ ਸਵਾਰੀ ਤੇ ਲਾਂਸਰ ਦੀ ਮਾਲਕੀ ਵਿਚ ਵੰਡ ਦਿੱਤੇ ਗਏ ਭਾਵ ਇਹ ਗੀਤ ਸਿੱਧੇ ਤੌਰ ’ਤੇ ਸਾਧਨ ਸੰਪੰਨ ਤੇ ਸਾਧਨਹੀਨ ਜਾਂ ਘੱਟ ਸਾਧਨ ਵਾਲਿਆਂ ਵਿਚਲੇ ਫਾਸਲੇ ਨੂੰ ਸੰਬੋਧਿਤ ਹੈ। ਗੀਤ ਸਮਾਜ ਦੇ ਦੋ ਵਰਗਾਂ ਦੀ ਹੈਸੀਅਤ ਨੂੰ ਸੰਬੋਧਿਤ ਹੈ। ਰਚਨਾਵਾਂ ਵਿਚ ਇਥੇ ਹੀ ਚੰਗੀ/ਮਾੜੀ ਜਾਂ ਹਾਂ-ਪੱਖੀ/ਨਾਂ-ਪੱਖੀ ਵਿਚਾਰਧਾਰਾ ਪਈ ਹੁੰਦੀ ਹੈ। ਚੰਗੀ ਕਲਾ ਨੂੰ ਹੋਰ ਕਿਸੇ ਨਾਅਰੇ ਦੀ ਲੋੜ ਨਹੀਂ ਹੁੰਦੀ।
    2.ਪਹਿਰਾਵਿਆਂ ਦੇ ਪੈਮਾਨਿਆਂ ਨਾਲ ਮਨੁੱਖ ਦੀ ਸਥਿਤੀ ਨੂੰ ਸਾਡੇ ਸਮਕਾਲ ਨੇ ਕਿੰਨੀ ਕਰੂਰਤਾ ਨਾਲ ਜੋੜ ਲਿਆ ਹੈ। ਉਪਰੋਕਤ ਸਤਰਾਂ ਇਸਦਾ ਕਮਾਲ ਦਾ ਪ੍ਰਮਾਣ ਹਨ। ਸੂਟਾਂ ਦੀ ਬਹੁਤਾਤ ਤੇ ਸਿਰਫ ਦੋ ਜੀਨਾਂ ਦਾ ਹੋਣਾ, ਤੇ ਫਿਰ ਇਹ ਦੋ ਜੀਨਾਂ ਵਿਚ ਸਾਡੇ ਸਮਕਾਲ ਨੂੰ ਫੀਲਿੰਗ ਨਾ ਆਉਣਾ। ਇਸ ਤੋਂ ਵੱਡਾ ਵਿਅੰਗ ਹੋਰ ਕੋਈ ਨਹੀਂ ਹੋ ਸਕਦਾ ਇਹੋ ਜਿਹੀ ਸਥਿਤੀ ’ਤੇ। ਅਸਲ ਵਿਚ ਇਹ ਸਭਿਆਚਾਰਕ ਸਾਮਰਾਜਵਾਦ ਦੇ ਪੈਂਤੜੇ ਨੂੰ ਮੁਖਾਤਿਬ ਹੈ।
    3. ਕਾਰ ਦੇ ਉੱਤੇ 'Sonia' ਲਿਖਿਆ ਹੈ ਤੇ ਸਕੂਟਰ ’ਤੇ 'ਮਿਹਰ ਕਰੀਂ ਦਾਤਿਆ' ਲਿਖਿਆ ਹੋਇਆ ਹੈ। ਇਥੇ ਸੋਨੀਆਂ ਆਪਣੇ ਆਪ ਚ ਹੀ ਸਮਕਾਲੀ ਰਾਜਨੀਤੀ ਦਾ ਪ੍ਰਤੀਕ ਹੈ ਅਤੇ ਨਿੱਜਤਾ ਦਾ ਵੀ ਪ੍ਰਤੀਕ ਹੈ, ਜਦੋਂ ਕਿ ਦੂਜੇ ਪਾਸੇ ਨਾਇਕ ਮੁੰਡੇ ਨੇ ਨਿੱਜੀ ਪਛਾਣ ਦੀ ਥਾਂ ਸਮੂਹ ਦੇ ਭਲੇ ਦੀ ਗੱਲ ਲਿਖਵਾਈ ਹੋਈ ਹੈ ਪਰ ਦਾਤੇ ਦੀ ਮਿਹਰ ਕਦੋਂ ਹੋਵੇਗੀ ਤੇ ਕੀ ਹੋਵੇਗੀ? ਇਹ ਸਵਾਲ ਬੜਾ ਗੁੰਝਲਦਾਰ ਹੈ। ਇਸ ਦੇ ਨਾਲ ਹੀ sonia ਨਾਂ ਦਾ ਅੰਗਰੇਜ਼ੀ ਚ ਲਿਖਿਆ ਹੋਣਾ ਤੇ 'ਮਿਹਰ ਕਰੀਂ ਦਾਤਿਆ' ਪੰਜਾਬੀ ਚ ਲਿਖਿਆ ਹੋਣਾ ਪੰਜਾਬੀ ਭਾਸ਼ਾ ਦੀ ਸਥਿਤੀ ਦਾ ਸੱਚ ਪੇਸ਼ ਕਰਦਾ ਹੈ। ਅਮੀਰ ਸ਼੍ਰੇਣੀ ਦੇ ਅੰਗਰੇਜ਼ੀ ਮੋਹ ਤੇ ਆਮ ਪੇਂਡੂ ਲੋਕਾਂ ਦਾ ਹਾਲੇ ਵੀ ਪੰਜਾਬੀ ਨਾਲ ਜੁੜਿਆ ਹੋਣਾ ਇਸ ਵੀਡੀਓ ਰਾਹੀਂ ਬਾਖੂਬੀ ਪੇਸ਼ ਕੀਤਾ ਗਿਆ ਹੈ।
    4.ਇਕ ਪਾਸੇ ਅਮੀਰਾਂ ਦੀ ਖੇਡ ਹੈ ਤੇ ਅਮੀਰਾਂ ਦੇ ਸਰੋਕਾਰ, ਬਿਜ਼ਨਸ, ਚਾਅ ਸਭ ਇਸੇ ਨਾਲ ਜੁੜਿਆ ਹੋਇਐ। ਦੂਜੇ ਪਾਸੇ ਲੋਕਲ ਖੇਡ ਕਬੱਡੀ ਦਾ ਮੋਹ ਹੈ ਤੇ ਗੀਤ ਸਪਸ਼ਟ ਤੌਰ ਤੇ ਸੋਚਾਂ ਵਿਚਲੀ ਦੂਰੀ ਨੂੰ ਸਤਰਾਂ ਰਾਹੀਂ ਹੀ ਦੱਸ ਰਿਹਾ ਹੈ। ਮੀਡੀਆ ਕਿਵੇਂ ਇਸ ਪਾੜੇ ਨੂੰ ਵਧਾ ਰਿਹਾ ਇਸ ਦਾ ਪ੍ਰਮਾਣ ਇਕ ਪਾਸੇ ਸ਼ਹਿਰ ਦੇ ਚਰਚੇ ਡਿਸਕਵਰੀ ਚੈਨਲ ਤੇ ਹੋਣੈ ਤੇ ਦੂਜੇ ਪਾਸੇ ਆਮ ਪਿੰਡਾਂ ਨੂੰ ਹਾਲੇ ਤਕ ਸਿੱਧੀ ਬੱਸ ਦਾ ਪ੍ਰਬੰਧ ਵੀ ਨਾ ਹੋਣਾ। ਇਹ ਵਿਅੰਗ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ਭਾਵੇਂ ਨਾਇਕ ਹਾਲੇ ਵੀ ਇਕ ਤਰਫਾ ਮੁਹੱਬਤ ਦੀ ਗੱਲ ਕਰਦਾ ਦਿਸਦਾ ਹੈ ਪਰ ਵੀਡੀਓ ਵਿਚ ਮਹਿੰਗੀ ਕਾਰ ਦਾ ਉਸ ਦੇ ਚਾਵਾਂ ਦੇ ਗੁਲਾਬ ਨੂੰ ਧੂੜ ਵਿਚ ਰੋਲ ਦੇਣ ਦਾ ਦ੍ਰਿਸ਼ ਇਸ ਪਾੜੇ ਦੀ ਕਰੂਰਤਾ ਦਾ ਸੰਕੇਤ ਹੈ ਅਤੇ ਸਾਡੀ ਅਜਿਹੀ ਇਕਤਰਫਾ ਭਾਵਨਾ ਲਈ ਸਵਾਲ ਵੀ ਹੈ। ਜਿੱਥੇ ਸ਼ੌਕ ਪੜ੍ਹਣ ਦਾ ਹੈ ਪਰ ਸਮਕਾਲ ਚਕਾਚੌਂਧ ਦਾ।

    ਹਰਜੀਤ ਸਰਾਂ (harjeetsran@gmail.com)

    ReplyDelete
  6. ਵੀਰ ਹਰਜੀਤ ਸਰਾਂ ਜੀ ਮੈਂ ਕਈ ਦਿਨਾਂ ਤੋਂ ਵੇਖ ਰਿਹਾਂ ਉਦੋਂ ਤੋਂ ਜਦੋਂ ਤੋਂ ਜਦੋਂ ਤੋਂ ਮੇਰਾ ਲਿਖਿਆ ਹੋਇਆ ਲੇਖ ਗੁਲਾਮ ਕਲਮ ਤੇ ਆਇਆ ਹੈ ਕੁਝ ਅਨਾਮ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਦੋਵਾਂ ਲੇਖਾਂ ਹੇਠਾਂ ਹੀ ਕੁਮੈਂਟ ਕੀਤੇ ਹਨ ਅਤੇ ਜਿਹਨਾਂ ਦਾ ਸ਼ਿਕਾਰ ਇਕੱਲਾ ਪਰਮਜੀਤ ਕੱਟੂ ਨਹੀ ਮੈਂ ਵੀ ਹੋਇਆ ਹਾਂ ਪਰ ਮੈਂ ਇਹਨਾਂ ਗੱਲਾਂ ਨੂੰ ਅਣਗੌਲਿਆਂ ਕਰਦਾ ਹਾਂ ਪਹਿਲੀ ਗੱਲ ਮੈਂ ਜੋ ਆਪਣੇ ਲੇਖ ਵਿੱਚ ਵੀ ਲਿਖੀ ਹੈ ਉਹ ਇਹ ਕਿ ਮੈ ਪਰਮਜੀਤ ਦੇ ਲਿਖੇ ਲੇਖ ਦਾ ਰਿਵਿਉ ਤਾਂ ਲਿਖ ਹੀ ਨਹੀ ਰਿਹਾ ਪਰਮਜੀਤ ਮੇਰਾ ਗੁਆਂਢੀ ਪਿੰਡ ਦਾ ਭਰਾ ਅਤੇ ਮਿਲਣ ਜੁਲਣ ਵਾਲੇ ਦੋਸਤਾਂ 'ਚੋਂ ਹੈ ਮੇਰੀ ਉਸ ਨਾਲ ਕੋਈ ਨਿੱਜੀ ਰੰਜਿਸ਼ ਜਾਂ ਦੁਸ਼ਮਨੀ ਨਹੀ ਮੈਂ ਲੇਖ ਤਾਂ ਲਿਖਿਆ ਕਿਉਂਕਿ "ਲਾਂਸਰ" ਵਰਗੇ ਹੋਰਾਂ ਗਾਨੇ ਵੀ ਹਨ ਜਿੰਨਾਂ ਕਰਕੇ ਕੁਝ ਵਿਚਾਰ ਮੇਰੇ ਦਿਮਾਗ ਵਿੱਚ ਵਿਚਰ ਰਹੇ ਸੀ ਮੈ ਉਹਨਾਂ ਦਾ ਹੀ ਪ੍ਰਗਟਾਵਾ ਕੀਤਾ ਹੈ ਬਾਕੀ ਕੁਝ ਨਹੀ ਮੁਕਦੀ ਗੱਲ ਮੈਂ ਆਪਣੇ ਰਿਵਿਊ ਵਿੱਚ ਪਰਮਜੀਤ ਦੇ ਰਿਵਿਊ ਨੂੰ ਇੱਕ ਵੀ ਪੱਖ ਤੋਂ ਅਧਾਰ ਬਣਾ ਕੇ ਗੱਲ ਨਹੀ ਕੀਤੀ ਨਾਂ ਹੀ ਪਰਮਜੀਤ ਦੀ ਕਿਸੇ ਗੱਲ ਨੂੰ ਕੋਡ ਕੀਤਾ ਹੈ ਹੁਣ ਜੇ ਵੈਸੇ ਹੀ ਕੋਈ ਇਸ ਮਾਮਲੇ ਨੂੰ ਤੂਲ ਦੇ ਦਾਵੇ ਤਾਂ ਪਰਮਜੀਤ ਨੂੰ ਵੀ ਇਸ ਬਾਰੇ ਸੋਚਣਾ ਚਾਹਿਦਾ .......ਬਿੰਦਰਪਾਲ

    ReplyDelete