ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, August 15, 2010

ਤ੍ਰੇਹਟ ਸਾਲ ਦੀ ਆਜ਼ਾਦੀ ਹੋਈ, ਆਟਾ ਦਾਲ ਫਿਰੇ ਵੰਡਦੀ।’

ਪੂਰੇ ਤ੍ਰੇਹਟ ਵਰ੍ਹਿਆਂ ਦੀ ਆਜ਼ਾਦੀ ਹੋ ਗਈ ਹੈ। ਵਰ੍ਹਿਆਂ ਦਾ ਸਫਰ ਬਹੁਤਾ ਚੰਗਾ ਨਹੀਂ ਰਿਹਾ। ਵਰ੍ਹਿਆਂ ਮਗਰੋਂ ਵੀ ‘ਆਟਾ ਦਾਲ’ ਤੋਂ ਗੱਲ ਅੱਗੇ ਨਹੀਂ ਵਧੀ। ਗਰੀਬ ਦੀ ਕਮਜ਼ੋਰੀ ਉਸ ਦਾ ਪੇਟ ਹੈ। ਜੋ ਨਹੀਂ ਜਾਣਦਾ ਕਿ ਏਥੇ ‘ਪਸੀਨੇ’ ਦਾ ਨਹੀਂ, ‘ਵੋਟ ਦਾ ਮੁੱਲ’ ਮਿਲਦਾ ਹੈ। ਕੋਈ ‘ਮਹਿੰਗਾਈ’ ਦਾ ਪੱਤਾ ਖੇਡਦਾ ਹੈ। ਕੋਈ ਫਿਰਕਾਪ੍ਰਸਤੀ ਦਾ। ਕੋਈ ‘ਆਮ ਆਦਮੀ’ ਦਾ ਸਿਪਾਹੀ ਹੋਣ ਦਾ ਢੌਂਗ ਰਚਦਾ ਹੈ। ਕੋਈ ‘ਦਲਿਤ ਦੀ ਬੇਟੀ’ ਹੋਣ ਦਾ ਚਿਹਰਾ ਦਿਖਾ ਰਹੀ ਹੈ। ਕੋਈ ਮੁਲਕ ਨੂੰ ਖਤਰਾ ਦੱਸ ਰਿਹਾ ਹੈ ਤੇ ਕੋਈ ਧਰਮ ਨੂੰ। ਅਸਲ ’ਚ ਵੱਡਾ ਖਤਰਾ ਇਹੋ ਲੋਕ ਹਨ। ਆਜ਼ਾਦੀ ਹੁਣ ਕਿਸ ਕੋਲ ਰੋਵੇਂ ਆਪਣਾ ਦੁੱਖ। ਏਹੋ ਦੁੱਖ ਹੈ ਕਿ ਕੋਈ ਦੁੱਖ ਵੰਡਾਉਣ ਵਾਲਾ ਵੀ ਨਹੀਂ ਬਚਿਆ। ਇੰਝ ਕਿੰਨਾ ਕੁ ਵਕਤ ਚੱਲੇਗਾ। ਗਰੀਬ ‘ਆਟਾ ਦਾਲ’ ਨਹੀਂ ਮੰਗਦਾ,ਉਹ ਤਾਂ ਮਾਹੌਲ ਮੰਗਦਾ ਹੈ ਕਿ ਕਿਸੇ ਵੱਲ ਹੱਥ ਅੱਡਣਾ ਹੀ ਨਾ ਪਵੇ। ਕਿਸਾਨ ਬਿਜਲੀ ਮੰਗਦਾ ਹੈ, ਮੁਫਤਖੋਰੀ ਨਹੀਂ। ਡਿਗਰੀਆਂ ਵਾਲੇ ਨੌਕਰੀ ਮੰਗਦੇ ਹਨ, ਡਾਂਗਾ ਨਹੀਂ। ਵਿਧਵਾ ਬੁਢਾਪੇ ਦਾ ਸਹਾਰਾ ਮੰਗਦੀ ਹੈ, ਸਿਲਾਈ ਮਸ਼ੀਨ ਨਹੀਂ। ਕੁਦਰਤੋਂ ਹਾਰੇ ‘ਅੰਗਹੀਣ’ ਚੱਲਣ ਲਈ ਰਾਹ ਮੰਗਦੇ ਹਨ, ਟਰਾਈ ਸਾਇਕਲ ਨਹੀਂ। ਅਣਚਾਹੀ ‘ਬੱਚੀ’ ਪੰਘੂੜਾ ਨਹੀਂ, ਮਾਪਿਆਂ ਲਈ ਸਜ਼ਾ ਮੰਗਦੀ ਹੈ। ਅਦਾਲਤਾਂ ’ਚ ਵਰ੍ਹਿਆਂ ਤੋਂ ਖੜੇ ਬਿਰਖ ‘ਇਨਸਾਫ’ ਮੰਗਦੇ ਹਨ, ਤਰੀਕ ਨਹੀਂ। ਲੋਕ ਰਾਜ ਆਜ਼ਾਦੀ ਦੀ ਲਾਜ ਰੱਖਦਾ ਤਾਂ ਇੰਝ ਨਹੀਂ ਹੋਣਾ ਸੀ। ਗੱਡੀ ਲੀਹ ’ਤੇ ਚੱਲਦੀ ਤਾਂ ਲੋਕ ਵੋਟਾਂ ਵਾਲਾ ਵਰ੍ਹਾ ਨਹੀਂ, ਚਿੱਤੋਂ ਪਹਿਰ ਲੀਡਰਾਂ ਨੂੰ ਉਡੀਕਦੇ। ਅਫਸੋਸ ਕਿ ਵਿਰੋਧੀ ਧਿਰ ਵੀ ਹੁਣ ਲੋਕਾਂ ਦੀ ਧਿਰ ਨਹੀਂ ਰਹੀ। ਸਭ ਇੱਕੋ ਥਾਲੀ ਦੇ ਚੱਟੇ ਵੱਟੇ ਹਨ। ਸਭ ਪੰਜ ਵਰ੍ਹਿਆਂ ਮਗਰੋਂ ਚਿਹਰਾ ਦਿਖਾਉਣ ਵਾਲੇ ਹਨ।

ਕੋਈ ‘ਸੰਗਤ ਦਰਸ਼ਨ’ ਕਰਦਾ ਨਹੀਂ ਥੱਕਦਾ। ਕੋਈ ਮਹਿਲਾ ਚੋਂ ਨਹੀਂ ਨਿਕਲਦਾ। ਇਕੱਲੇ ‘ਦਰਸ਼ਨ’ਵੀ ਝੋਲੀ ਨਹੀਂ ਭਰਦੇ ,ਇਕੱਲੇ ਮਹਿਲ ਵੀ ਸਹਾਰਾ ਨਹੀਂ ਬਣਦੇ। ਜਿਨ੍ਹਾਂ ਆਜ਼ਾਫ ਫਿਜ਼ਾ ਦੇ ਨਕਸ਼ ਤਰਾਸੇ ਹੋਣਗੇ, ਉਨ੍ਹਾਂ ਨੇ ਇੰਝ ਨਹੀਂ ਸੋਚਿਆ ਹੋਣਾ। ਜੋ ਚਲ ਵਸੇ ,ਉਹ ਦੇਖਦੇ ਤਾਂ ਉਨ੍ਹਾਂ ਨੂੰ ਏਦਾ ਦੀ ਆਜ਼ਾਦੀ ’ਤੇ ਅਫਸੋਸ ਹੋਣਾ ਸੀ। ਕੋਈ ਟੈਂਕੀ ’ਤੇ ਚੜਿਆ ਹੋਇਆ ਹੈ। ਕੋਈ ਬੁਢਾਪਾ ਪੈਨਸ਼ਨ ਲਈ ਸਰਪੰਚ ਦੇ ਬੂਹੇ ਖੜਾ ਹੈ। ਹੁਣ ਤਾਂ ਸ਼ਹੀਦਾਂ ਦੇ ਬੁੱਤ ਵੀ ਸ਼ਰਮਿੰਦਾ ਹੋ ਗਏ ਹਨ। ਨਾ ਵਿਚਾਰਾਂ ਦੀ ਆਜ਼ਾਦੀ ਤੇ ਨਾ ਇਨ੍ਹਾਂ ਦੇ ਪ੍ਰਗਟਾਵੇ ਦੀ। ਆਜ਼ਾਦੀ ਨੇ ਲਾਲਗੜ ਵੀ ਦੇਖਿਆ ਹੈ ਤੇ ਦਾਂਤੇਵਾੜਾ ਵੀ। ਇਸ ਨੇ ਸ਼ਹੀਦ ਊਧਮ ਸਿੰਘ ਦਾ ਢਹਿ ਢੇਰੀ ਹੋਇਆ ਜੱਦੀ ਪੁਸ਼ਤੀ ਘਰ ਵੀ ਦੇਖਿਆ ਹੈ। ਦੇਖਿਆ ਤਾਂ ਚੌਧਰੀ ਦੇਵੀ ਲਾਲ ਦਾ ਚਮਕਾਂ ਮਾਰਦਾ ਸਮਾਰਕ ਵੀ ਹੈ, ਵੱਸ ਚੱਲਦਾ ਤਾਂ ਆਜ਼ਾਦੀ ਇਸ ਸਮਾਰਕ ਤੋਂ ਨੇੜੇ ਪੈਂਦੇ ਪਿੰਡ ਬਾਦਲ ਵੀ ਜਾਂਦੀ। ਸ਼ੁਕਰ ਹੈ ਨਹੀਂ ਗਈ, ਜਾਂਦੀ ਤਾਂ ਉਸ ਨੂੰ ਭਰਮ ਹੋ ਜਾਣਾ ਸੀ ਕਿ ਪੰਜਾਬ ਦੇ ਪਿੰਡਾਂ ਦੀ ਏਨੀ ਤਰੱਕੀ। ਭੋਲੀ ਆਜ਼ਾਦੀ ਨੂੰ ਕੀ ਪਤੈ, ਪਿੰਡ ਬਾਦਲ ’ਚ ਇਕੱਲਾ ਬਠਿੰਡਾ ਦੇ ਕਿਲੇ ਲਈ ਆਇਆ ਪੈਸਾ ਨਹੀਂ ਲੱਗਿਆ ਬਲਕਿ ਇੱਥੋਂ ਦੇ ਵਿਕਾਸ ’ਤੇ ਤਾਂ ‘ਹੜ ਪੀੜਤਾਂ’ ਵਾਲੀ ਰਾਸ਼ੀ ਵੀ ਲੱਗੀ ਹੈ। ਇਸ ਨੂੰ ਨਹੀਂ ਪਤਾ ਕਿ ਤਰੱਕੀ ਦੀ ਹੁੰਦੀ ਹੈ। ਸਰਕਾਰਾਂ ਲਈ ਤਰੱਕੀ ਦੇ ਮਾਅਣੇ ਹੋਰ ਹਨ। ਸਿਵਿਆ ਦੀ ਕੰਧ ਵਲਣਾ ਤਰੱਕੀ ਨਹੀਂ। ਛੱਪੜ ਦੀ ਕੰਧ ਕੱਢ ਦੇਣਾ ਵਿਕਾਸ ਨਹੀਂ। ਨਾ ਹੀ ਧਰਮਸ਼ਾਲਾ ਨੂੰ ਕਲੀ ਕੂਚੀ ਕਰਨ ’ਤੇ ਤਰੱਕੀ ਦੇ ਰਾਹ ਖੁੱਲ੍ਹਦੇ ਨੇ।

ਟੈਂਕੀਆਂ ’ਤੇ ਚੜਣ ਵਾਲਿਆਂ ਦਾ ਕੀ ਹੱਲ ਕੱਢਿਐ ? ਡੀ.ਜੀ.ਪੀ ਪੰਜਾਬ ਨੇ ਜੁਆਬ ਦਿੱਤਾ, ਦੋ ਬਟਾਲੀਅਨਾਂ ਬਠਿੰਡਾ ਨੂੰ ਦੇ ਦਿੱਤੀਆਂ ਹਨ ਜਿਨ੍ਹਾਂ ਚੋਂ ਇੱਕ ਬਟਾਲੀਅਨਾਂ ਇਨ੍ਹਾਂ ਲਈ ਹੈ। ਚਾਰ ਮਹੀਨੇ ਤੋਂ ਪੇਂਡੂ ਸਿਹਤ ਕੇਂਦਰ ਦਵਾਈ ਉਡੀਕ ਰਹੇ ਹਨ। ਸਿਹਤ ਕੇਂਦਰਾਂ ’ਚ ਨਵੇਂ ਫਰਿੱਜ ਆਏ ਹਨ, ਦਵਾਈ ਨਹੀਂ। ਆਜ਼ਾਦੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਵੇਰੇ ਚਾਹ ਵਾਲੀ ਦੁਕਾਨ ਖੁੱਲ੍ਹਣ ਤੋਂ ਪਹਿਲਾਂ ਸ਼ਰਾਬ ਵਾਲੇ ਠੇਕੇ ਖੁੱਲ੍ਹ ਜਾਂਦੇ ਨੇ। ਇਸ ਨੂੰ ਤਾਂ ਇਹ ਵੀ ਸਮਝ ਨਹੀਂ ਪੈਂਦੀ ਕਿ ਪਟਿਆਲੇ ਵਾਲਾ ਰਾਜਾ ਪ੍ਰਧਾਨਗੀ ਦੀ ਕਲਗੀ ਬਿਨਾਂ ਕਿਉਂ ਮਹਿਲਾ ਚੋਂ ਨਿਕਲਣ ਨੂੰ ਤਿਆਰ ਨਹੀਂ। ਇਸ ਦੇ ਸਮਝੋ ਬਾਹਰ ਹੈ ਕਿ ਭਾਜਪਾ ਵਾਲੇ ਅਕਾਲੀਆਂ ਤੋਂ ਜੂਤ ਪਤਾਂਗ ਕਰਾ ਕੇ ਵੀ ਚੁੱਪ ਕਿਉਂ ਨੇ। ਡੇਰਿਆਂ ਨੇ ਤਾਂ ਆਜ਼ਾਦੀ ਨੂੰ ਭੰਬਲਭੂਸੇ ’ਚ ਹੀ ਪਾ ਦਿੱਤਾ ਹੈ। ਉਸ ਨੇ ਅਸੈਂਬਲੀ ਚੋਣਾਂ ਮਗਰੋਂ ਡੇਰਾ ਪ੍ਰੇਮੀਆਂ ’ਤੇ ਵਰਦੀ ਡਾਂਗ ਵੀ ਵੇਖੀ ਹੈ। ਉਹ ‘ਯੂ ਟਰਨ’ ਵੀ ਵੇਖਿਆ ਹੈ ਜੋ ਅਕਾਲੀਆਂ ਨੇ ਬਠਿੰਡਾ ਦੀ ਸੰਸਦੀ ਚੋਣ ਵੇਲੇ ਲਿਆ। ਪ੍ਰੇਮੀਆਂ ਦੀ ਵੋਟਾਂ ਲੈਂਦੇ ਕਾਂਗਰਸੀ ਵੀ ਵੇਖੇ ਨੇ। ਪ੍ਰੰਤੂ ਇਹ ਕਾਂਗਰਸੀ ਮੁੜ ਕੇ ਕਦੇ ਨਹੀਂ ਵੇਖੇ। ਖਾਸ ਕਰਕੇ ਡੇਰਾ ਪੈਰੋਕਾਰਾਂ ’ਤੇ ਪਈ ਬਿਪਤਾ ਵੇਲੇ। ਰਣਇੰਦਰ ਦਾ ਇੱਕ ਹਮਾਇਤੀ ਆਖਦੈ, ਰਣਇੰਦਰ ਦੀ ਬੇੜੀ ਤਾਂ ਪ੍ਰੇਮੀਆਂ ਨੇ ਡੋਬਤੀ। ਉਹ ਹਮਾਇਤੀ ਐਮ.ਐਲ.ਏ ਇਹ ਭੁੱਲ ਬੈਠਾ ਹੈ ਕਿ ਉਸ ਦੀ ਕਿਸ਼ਤੀ ਕਿਸ ਨੇ ਪਾਰ ਲਾਈ ਸੀ। ਸਾਰਾ ਕੁਝ ਦੇਖ ਕੇ ਲੱਗਦੈ ਕਿ ਹੁਣ ਇੱਕ ਹੋਰ ‘ਸੀਚੇਵਾਲ’ ਦੀ ਲੋੜ ਹੈ ਜੋ ਕਿ ਪੰਜਾਬ ’ਚ ਪਏ ਇਸ ਗੰਦ ਮੰਦ ਦੀ ਸਫਾਈ ਲਈ ‘ਕਾਰ ਸੇਵਾ’ ਸ਼ੁਰੂ ਕਰੇ। ਕੁਆਰੀਆਂ ਕੁੜੀਆਂ ਤੋਂ ਸਰਕਾਰ ਸ਼ਗਨ ਵਾਰ ਰਹੀ ਹੈ। ਇੱਧਰ ਉਨ੍ਹਾਂ ਧੀਆਂ ਨੂੰ ਸ਼ਗਨ ਹਾਲੇ ਤੱਕ ਨਹੀਂ ਮਿਲੇ ,ਜਿਨ੍ਹਾਂ ਦੀ ਗੋਦੀ ਜੁਆਕ ਖੇਡਣ ਵੀ ਲੱਗ ਗਏ ਹਨ। ਮਾਲਵੇ ਦੀ ਤਰਾਸ਼ਦੀ ਦੇਖੋ ਕਿ ਇੱਥੇ ਤਾਂ ਬਹੁਤੇ ਜੁਆਕਾਂ ਨੂੰ ਖੇਡਣ ਦਾ ਮੌਕਾ ਹੀ ਨਹੀਂ ਮਿਲਦਾ। ਬਚਪਨ ਤੋਂ ਪਹਿਲਾਂ ਕੈਂਸਰ ਪੁੱਜ ਜਾਂਦਾ ਹੈ। ਹਰ ਕਿਸੇ ’ਚ ਵਿਦੇਸੀ ਇਲਾਜ ਦੀ ਵੀ ਤਾਂ ਪਹੁੰਚ ਨਹੀਂ ਹੁੰਦੀ।

ਕੁਦਰਤੀ ਆਫਤਾਂ ਵਾਲੇ ਰਾਹਤ ਫੰਡ ਦੀ ਕੋਈ ਤੋਟ ਨਹੀਂ। ਹੜ੍ਹ ਦੀ ਰੋਕਥਾਮ ਵਾਲੇ ਫੰਡ ਮੁੱਕੇ ਹੋਏ ਹਨ। ਇੱਕ ਹੜ੍ਹ ਅੱਜ ਕੱਲ ਡਾਇਰੈਕਟਰ ਜਨਰਲ (ਸਿੱਖਿਆ ਵਿਭਾਗ) ਵਲੋਂ ਭੇਜੇ ਜਾਂਦੇ ਪੱਤਰਾਂ ਦਾ ਆਇਆ ਹੋਇਆ ਹੈ। ਉਨੇ ਫੰਡ ਨਹੀਂ ਮਿਲਦੇ ,ਜਿਨੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਦੇ ਪੱਤਰ ਅਧਿਆਪਕਾਂ ਨੂੰ ਮਿਲ ਜਾਂਦੇ ਨੇ। ਬੰਦਾ ਤਾਂ ਚੰਗੈ, ਪਰ ਮਾਸਟਰਾਂ ਨੂੰ ਵਾਹਣੀ ਪਾ ਰੱਖਿਐ ਹੈ। ਚਲੋ ਇਹ ਤਾਂ ਸਰਕਾਰੀ ਬਾਤਾਂ ਨੇ। ਪਰ ਇਹ ਬਾਤ ਨਹੀਂ, ਸੱਚੀ ਗੱਲ ਹੈ ਕਿ ਕਾਂਗਰਸੀ ਐਮ.ਐਲ.ਏ ਸਰਕਾਰ ਤੋਂ ‘ਹਲਕਾ ਭੱਤਾ’ ਤਾਂ ਲੈਂਦੇ ਨੇ ਪਰ ਹਲਕੇ ’ਚ ਜਾਂਦੇ ਨਹੀਂ। ਕਾਂਗਰਸ ਦੇ ਕਈ ਕਾਕਾਸ਼ਾਹੀ ਐਮ.ਐਲ.ਏ ਤਾਂ ਚੋਰੀ ਛਿਪੇ ਆਖ ਦਿੰਦੇ ਨੇ, ਸਾਨੂੰ ਤਾਂ ਲੋਕਾਂ ਚੋਂ ਬੋਅ ਆਉਂਦੀ ਹੈ। ਉਪਰੋਂ ਦੇਖਣ ’ਚ ਇਹ ਨੀਲੇ ਚਿੱਟੇ ਲੱਗਦੇ ਨੇ, ਅੰਦਰੋਂ ਮੁਖੜਾ ਇੱਕੋ ਹੈ। ਸਰਕਾਰ ਵਲੋਂ ਕਮਿਸ਼ਨਾਂ ਦੇ ਜੋ ਚੇਅਰਮੈਨ ਜਾਂ ਮੈਂਬਰ ਨਿਯੁਕਤ ਕੀਤੇ ਜਾਂਦੇ ਹਨ,ਉਨ੍ਹਾਂ ਦੀ ਨਿਯੁਕਤੀ ਲਈ ਵਿਰੋਧੀ ਧਿਰ ਦੀ ਆਗੂ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ। ਕਦੇ ਵੀ ਵਿਰੋਧੀ ਧਿਰ ਨੇ ਕਿਸੇ ਨਿਯੁਕਤੀ ਦਾ ਬੁਰਾ ਨਹੀਂ ਮਨਾਇਆ। ਸਰਕਾਰ ਕੋਈ ਵੀ ਹੋਵੇ, ਆਜ਼ਾਦੀ ਦਿਹਾੜਾ ਮਨਾਉਣਾ ਨਹੀਂ ਭੁੱਲਦੀ। ਇਹ ਵੱਖਰੀ ਗੱਲ ਹੈ ਕਿ ਕੋਈ ਦਿਹਾੜਾ ਵੀ ਹੁਣ ਲੋਕਾਂ ਦੇ ਦੁੱਖਾਂ ਦੀ ਦਾਰੂ ਨਹੀਂ ਬਣਦਾ। ਟਰਾਈ ਸਾਇਕਲ ਵੰਡੇ ਜਾਂਦੇ ਹਨ,ਸਿਲਾਈ ਮਸੀਨਾਂ ਦੀ ਵੰਡ ਹੁੰਦੀ ਹੈ, ਚਹੁੰ ਜਣਿਆ ਨੂੰ ਸਨਮਾਨ ਦਿੱਤਾ ਜਾਂਦੈ ਹੈ। ਬੱਸ ਇਹੋ ਜਿਹਾ ਹੁੰਦਾ ਹੈ ਆਜ਼ਾਦੀ ਦਿਹਾੜੇ ਦਾ ਜਸ਼ਨ।

ਦੇਖਿਆ ਜਾਵੇ ਤਾਂ ‘ਆਮ ਆਦਮੀ’ ਤਾਂ ਕਿਸੇ ਜਸ਼ਨ ਜੋਗਾ ਵੀ ਨਹੀਂ ਰਿਹਾ। ਮਹਿੰਗਾਈ ਨੇ ਪੀਪੇ ਖਾਲੀ ਕਰ ਦਿੱਤੇ ਹਨ। ਗਰੀਬ ਨੂੰ ਤਾਂ ਸੋਚਣ ਦੀ ਵਿਹਲ ਵੀ ਨਹੀਂ ਮਿਲਦੀ। ਜੋ ਵਿਹਲੇ ਹਨ,ਉਹ ਸਮਾਜ ਸੇਵੀ ਬਣੇ ਹੋਏ ਹਨ। ਬਠਿੰਡਾ ਸ਼ਹਿਰ ’ਚ ਇੱਕ ਅਧਿਆਪਕ ਉਨ੍ਹਾਂ ਸਮਾਂ ਸਮਾਜ ਸੇਵਾ ਨਹੀਂ ਕਰਦਾ ਜਿਨ੍ਹਾਂ ਸਮਾਂ ਉਹ ਸਾਇਕਲ ’ਤੇ ਪ੍ਰੈਸ ਨੋਟ ਵੰਡਣ ’ਚ ਲਾ ਦਿੰਦਾ ਹੈ। ਸਕੂਲ ’ਚ ਬੱਚੇ ਉਡੀਕ ਰਹੇ ਹੁੰਦੇ ਹਨ, ਇੱਧਰ ਮਾਸਟਰ ਜੀ ਤੁਲਸੀ ਦੇ ਪੌਦੇ ਵੰਡ ਰਹੇ ਹੁੰਦੇ ਨੇ, ਸਿੱਖਿਆ ਕੌਣ ਵੰਡੂ, ਇਸ ਨੂੰ ਕੋਈ ਪੁੱਛਣ ਵਾਲਾ ਨਹੀਂ ਕਿਉਂਕਿ ਡੀ.ਈ.ਓ ਸਾਹਿਬ ਦਾ ਉਸ ਨੂੰ ਅਸ਼ੀਰਵਾਦ ਪ੍ਰਾਪਤ ਹੈ। ਆਜ਼ਾਦੀ ਦਿਹਾੜਾ ਹੈ,ਉਸ ‘ਯੋਗ ਗੁਰੂ’ ਦੀ ਵੀ ਸੁਣੋ, ਜੋ ਸਰਕਾਰੀ ਮੁਲਾਜ਼ਮ ਹੈ। ਦਫਤਰ ਜਾਣਾ ਭੁੱਲ ਸਕਦੈ ਲੇਕਿਨ ਅਫਸਰਾਂ ਨੂੰ ਘਰੋਂ ਘਰੀ ਜਾ ਕੇ ਯੋਗਾ ਕਰਾਉਣਾ ਨਹੀਂ ਭੁੱਲਦਾ। ਜੋ ਸੱਚੀ ਸਮਾਜ ਸੇਵਾ ਕਰਦੇ ਨੇ, ਉਹ ਪ੍ਰੈਸ ਨੋਟ ਨਹੀਂ ਵੰਡਦੇ ਕਿਉਂਕਿ ਉਨ੍ਹਾਂ ਦੇ ਨੋਟ ਲੋਕਾਂ ਦੇ ਦਿਲਾਂ ’ਤੇ ਲਿਖੇ ਜਾਂਦੇ ਹਨ, ਅਖਬਾਰਾਂ ’ਚ ਨਹੀਂ।

ਚਰਨਜੀਤ ਭੁੱਲਰ,ਬਠਿੰਡਾ
ਲੇਖਕ ਪੱਤਰਕਾਰ ਹਨ।

Thursday, August 12, 2010

ਔਰਤ ਹੋਣਾ ਸਜ਼ਾ ਹੈ।

ਸਰੀਰਕ ਬਦਲਾਅ ਤੇ ਸਮਾਜਿਕ ਬਾਈਕਾਟ
ਉਹਨਾਂ ਅਪਵਿੱਤਰ ਹੱਥਾਂ ਦੇ ਛੂਹਣ ਨਾਲ ਅਚਾਰ ਖਰਾਬ ਹੋ ਜਾਂਦਾ ਹੈ।ਫੁੱਲਾਂ ਵਾਲੇ ਬੂਟਿਆਂ ਤੇ ਤੁਲਸੀ ਨੂੰ ਔਰਤਾਂ ਪਾਣੀ ਨਹੀਂ ਦੇ ਸਕਦੀਆਂ ਤੇ ਨਾ ਹੀ ਉਸ ਕੋਲ ਬੈਠਦੀਆਂ ਹਨ।ਮੈਨੂੰ ਯਾਦ ਹੈ ਕਿ ਤੁਲਸੀ ਦਾ ਗਮਲਾ ਰਾਹ ‘ਚੋਂ ਹਟਾ ਕੇ ਅਜਿਹੀ ਥਾਂ ਰੱਖ ਦਿੱਤਾ ਜਾਂਦਾ ਸੀ,ਜਿੱਥੇ ਅਪਵਿੱਤਰ ਔਰਤਾਂ ਦਾ ਪਰਛਾਵਾਂ ਨਾ ਪਵੇ।ਮਾਹਵਾਰੀ ਤੇ ਬੱਚਾ ਜੰਮਣ ਦੇ ਦੌਰਾਨ ਪੰਜਾਬ ਤੇ ਹਰਿਆਣਾ ਦੀਆਂ ਔਰਤਾਂ ਦੀ ਹਾਲਤ ਨੂੰ ਵੇਖਦੀ ਪੱਤਰਕਾਰ ਮਨੀਸ਼ਾ ਭੱਲਾ ਦੀ ਅੱਖ-

ਮਾਹਵਾਰੀ ਜਵਾਨ ਹੋ ਰਹੀ ਕਿਸੇ ਕੁੜੀ ਦੇ ਜੀਵਨ ‘ਚ ਅਜਿਹੀ ਘਟਨਾ ਹੈ,ਜਿਸਦੇ ਬਾਅਦ ਉਹ ਜ਼ਿਆਦਾ ਲਾਡਲੀ ਨਹੀਂ ਰਹਿ ਜਾਂਦੀ।ਮਾਂ ਦਾ ਹੀ ਆਪਣੀ ਕੁੜੀ ਦੇ ਪ੍ਰਤੀ ਨਜ਼ਰੀਆ ਬਦਲ ਜਾਂਦਾ ਹੈ।ਮਾਂ ਨੂੰ ਲਗਦਾ ਹੈ ਹੁਣ ਮੇਰੀ ਕੁੜੀ ਪ੍ਰਤੀ ਸਮਾਜ ਦਾ ਨਜ਼ਰੀਆ ਬਦਲ ਜਾਵੇਗਾ।

ਮਾਂ ਆਪਣੀ ਧੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਹਦਾਇਤਾਂ ਦੇਣੀਆਂ ਸ਼ੁਰੂ ਕਰ ਦਿੰਦੀ ਹੈ।ਉੱਠਣ ਬੈਠਣ ਦੇ ਤਰੀਕੇ ਸਿਖਾਉਣ ਲਗਦੀ ਹੈ।ਕਈ ਘਰਾਂ ‘ਚ ਮਾਵਾਂ ਨੂੰ ਦੂਜੇ ਰਿਸ਼ਤੇਦਾਰਾਂ ਨਾਲ ਹੌਲੀ ਹੌਲੀ ਗੱਲਾਂ ਕਰਦੇ ਦੇਖਿਆ ਜਾਂਦਾ ਹੈ।ਮਾਂ ਅਚਾਨਕ ਚਿੰਤਤ ਹੋ ਜਾਂਦੀ ਹੈ।ਉਹ ਇਸਨੂੰ ਸਰੀਰਕ ਬਦਲਾਅ ਵਜੋਂ ਘੱਟ ਸਮਾਜਿਕ ਬਦਲਾਅ ਵਜੋਂ ਜ਼ਿਆਦਾ ਵੇਖਦੀ ਹੈ।ਅਣਜਾਣ ਬੱਚੀ ਨੂੰ ਲੱਗਦੀ ਹੈ ਕਿ ਪਤਾ ਨਹੀਂ ਉਸਦੇ ਨਾਲ ਕੀ ਹੋ ਗਿਆ ਹੈ ਤੇ ਅੱਗੇ ਪਤਾ ਨਹੀਂ ਨਾ ਜਾਣੈ ਜਾਂ ਕੀ ਹੋ ਜਾਵੇਗਾ।ਇਥੋਂ ਤੱਕ ਕਿ ਮੈਂ ਮਾਵਾਂ ਨੂੰ ਰੋਦੀਆਂ ਦੇਖਿਆ ਹੈ ਕਿ ਧੀ ਹੁਣ ਜਵਾਨ ਹੋ ਗਈ ਹੈ

ਪੰਜਾਬ ਤੇ ਹਰਿਆਣਾ ਦੇ ਪਿੰਡਾਂ ਤੇ ਸ਼ਹਿਰਾਂ ‘ਚ ਘੁੰਮਦਿਆਂ 10 ਸਾਲ ਹੋ ਗਏ ਹਨ।ਬਚਪਨ ਪੰਜਾਬ ਦੇ ਪਿੰਡ ‘ਚ ਹੀ ਗੁਜ਼ਰਿਆ।ਇਸ ਲਈ ਉਸ ਵੇਲੇ ਦਾ ਅਹਿਸਾਸ ਹੈ।ਪੰਜਾਬ ਤੇ ਹਰਿਆਣਾ ਦੋਵੇਂ ਖੇਤੀ ਪ੍ਰਧਾਨ ਰਾਜ ਹਨ।ਇੱਥੇ ਪ੍ਰਤੀ ਵਿਅਕਤੀ ਆਮਦਨ,ਤਕਨੀਕ,ਰੁਪਏ ਤੇ ਡਾਲਰ ਸਭ ਵਰ੍ਹਦੇ ਨੇ।ਗੜਗਾਓਂ ਜਿਹੇ ਜ਼ਿਲਿਆਂ ‘ਚ ਅਸਮਾਨ ਛੂਹਦੀਆਂ ਇਮਾਰਤਾਂ ਵਿਕਾਸ ਨਵੇਂ ਰਿਕਾਰਡ ਦਰਜ ਕਰ ਰਹੀਆਂ ਹਨ,ਪਰ ਇਹ ਅਧੂਰਾ ਸੱਚ ਹੈ।ਇਹਨਾਂ ਰਾਜਾਂ ਦੇ ਬਸ਼ਿੰਦਿਆਂ ਨੂੰ ਕੁੜੀਆਂ ਦਾ ਪੈਦਾ ਹੋਣਾ ਮੰਜ਼ੂਰ ਨਹੀਂ।ਯਾਨਿ ਔਰਤਾਂ ਦੇ ਮਸਲੇ ‘ਚ ਇਸ ਸਮਾਜ ਦੀ ਸੋਚ ਪੁਰਾਤਨਪੰਥੀ ਤੇ ਪਿਛਾਂਹਖਿੱਚੂ ਹੈ।

ਸਮਾਜਿਕ ਨਜ਼ਰੀਏ ਨਾਲ ਦੇਖੀਏ ਤਾਂ ਇਹਨਾਂ ਰਾਜਾਂ ਦੇ ਜ਼ਿਆਦਾਤਰ ਘਰਾਂ ‘ਚ ਮਾਹਵਾਰੀ ਆਉਣ ਦੇ ਦੌਰਾਨ ਔਰਤਾਂ ਨੂੰ ਝੰਜੋੜ ਦਿੱਤਾ ਜਾਂਦਾ ਹੈ।ਹਰਿਆਣੇ ‘ਚ ਔਰਤਾਂ ਘਰ,ਖੇਤ ਤੇ ਪਸ਼ੂਆ ਦਾ ਕੰਮ ਤਾਂ ਕਰਦੀਆਂ ਹਨ,ਪਰ ਉਹਨਾਂ ਨੂੰ ਹੋਰ ਕੰਮਾਂ ਨੂੰ ਹਟਾ ਦਿੱਤਾ ਜਾਂਦਾ ਹੈ।ਹਰਿਆਣਾ ਤੇ ਪੰਜਾਬ ਦੋਵਾਂ ਰਾਜਾਂ ‘ਚ ਮਾਹਵਾਰੀ ਆਉਣ ਸਮੇਂ ਔਰਤਾਂ ਅਚਾਰ ਨੂੰ ਹੱਥ ਨਹੀ ਲਗਾਉਂਦੀਆਂ ,ਕਿਉਂਕਿ ਇਸ ਸਮੇਂ ‘ਚ ਉਹਨਾਂ ਨੂੰ ਪਵਿੱਤਰ ਨਹੀਂ ਸਮਝਿਆ ਜਾਂਦਾ ਹੈ ਤੇ ਮੰਨਿਆਂ ਜਾਂਦਾ ਹੈ ਕਿ ਅਪਵਿੱਤਰ ਹੱਥਾਂ ਦੇ ਛੂਹਣ ਨਾਲ ਅਚਾਰ ਖਰਾਬ ਹੋ ਜਾਂਦਾ ਹੈ।ਫੁੱਲਾਂ ਵਾਲੇ ਬੂਟਿਆਂ ਤੇ ਤੁਲਸੀ ਨੂੰ ਔਰਤਾਂ ਪਾਣੀ ਨਹੀਂ ਦੇ ਸਕਦੀਆਂ ਤੇ ਨਾ ਹੀ ਉਸ ਕੋਲ ਬੈਠਦੀਆਂ ਹਨ।ਮੰਨਿਆਂ ਜਾਂਦਾ ਹੈ ਕਿ ਔਰਤ ਦੇ ਪਰਛਾਵੇਂ ਨਾਲ ਫੁੱਲ ਮੁਰਝਾ ਜਾਂਦੇ ਨੇ।ਮੈਨੂੰ ਯਾਦ ਹੈ ਕਿ ਤੁਲਸੀ ਦਾ ਗਮਲਾ ਰਾਹ ‘ਚੋਂ ਹਟਾ ਕੇ ਅਜਿਹੀ ਥਾਂ ਰੱਖ ਦਿੱਤਾ ਜਾਂਦਾ ਸੀ,ਜਿੱਥੇ ਮਾਹਵਾਰੀ ਤੇ ਦੌਰਾਨ ਕੁੜੀਆਂ ਤੇ ਔਰਤਾਂ ਦਾ ਪਰਛਾਵਾਂ ਨਾ ਪਵੇ।

ਇਹਨਾਂ ਔਰਤਾਂ ਦਾ ਪਾਠ ਪੂਜਾ ਜਾਂ ਕਿਸੇ ਸ਼ੁਭ ਮੰਨੇ ਜਾਣ ਵਾਲੇ ਕੰਮ ‘ਚ ਸ਼ਰੀਕ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਵਿਆਹ ਦੇ ਦੌਰਾਨ ਸ਼ਗਨ ਦੀਆਂ ਰਸਮਾਂ ‘ਚ ਉਹ ਸ਼ਰੀਕ ਤਾਂ ਹੁੰਦੀਆਂ ਨੇ,ਪਰ ਉਹਨਾਂ ਦੀ ਭੂਮਿਕਾ ਕੋਈ ਨਹੀਂ ਹੁੰਦੀ।ਮਸਲਨ,ਉਹ ਲਾੜੇ ਤੇ ਲਾੜੀ ਨੂੰ ਹਲਦੀ ਨਹੀਂ ਲਗਾ ਸਕਦੀਆਂ।ਪ੍ਰਸ਼ਾਦ ਨਹੀਂ ਬਣਾ ਸਕਦੀਆਂ।ਕਿਸੇ ਅਜਿਹੀ ਚੀਜ਼ ਨੂੰ ਵੀ ਹੱਥ ਨਹੀਂ ਲਗਾ ਸਕਦੀਆਂ ,ਜੋ ਪੂਜਾ ਦੀ ਹੋਵੇ।ਵਿਆਹ ਦੇ ਸਮਾਨ ਨੂੰ ਹੱਥ ਨਹੀਂ ਲਗਾ ਸਕਦੀਆਂ।

ਮਹਾਵਾਰੀ ਸਮੇਂ ਔਰਤ ਕਿਸੇ ਨਵਜੰਮੇ ਬੱਚੇ ਨੂੰ ਵੀ ਹੱਥ ਨਹੀਂ ਲਗਾ ਸਕਦੀ।ਮੈਨੂੰ ਯਾਦ ਹੈ ਜਦੋਂ ਮੇਰੀ ਭੈਣ ਦੇ ਕੁੜੀ ਹੋਈ ਸੀ ਤਾਂ ਉਸਨੂੰ ਵੇਖਣ ਲਈ ਜੋ ਮਹਿਲਾ ਰਿਸ਼ਤੇਦਾਰ ਆਉਂਦੀਆਂ ਸਨ,ਮੇਰੀ ਨਾਨੀ ਉਹਨਾਂ ਤੋਂ ਬਕਾਇਦਾ ਪੁੱਛਦੀ ਸੀ ਕਿ “ਤੂੰ ਠੀਕ ਹੈ ਨਾ….”।ਨਾਨੀ ਕਹਿੰਦੀ ਹੈ ਕਿ ਨਵਜੰਮੇ ਬੱਚੇ ਨੂੰ ਅਜਿਹੀ ਔਰਤ ਗੋਦੀ ‘ਚ ਲੈਂਦੀ ਹੈ ਤਾਂ ਬੱਚੇ ‘ਚ ਭੂਤ ,ਪ੍ਰੇਤ ਦੀ ਦਾ ਅਸਰ ਆ ਜਾਂਦਾ ਹੈ।

ਪਰਿਵਾਰ ਦੇ ਲਈ ਮਹਾਵਾਰੀ ਹਊਆ ਬਣ ਜਾਂਦੀ ਹੈ।ਮਾਂ ਹੀ ਇਸ ਬਾਰੇ ਕੁੜੀ ਨਾਲ ਗੱਲਬਾਤ ਨਹੀਂ ਕਰਦੀ,ਪਿਤਾ ਤੇ ਭਰਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।ਖਾਸਕਰ ਪੇਂਡੂ ਇਲਾਕਿਆਂ ‘ਚ ਮਾਵਾਂ ਇਸ ਬਾਰੇ ਗੱਲ ਹੀ ਨਹੀਂ ਕਰਨੀਆਂ ਚਾਹੁੰਦੀਆਂ।ਸਭ ਤੋਂ ਵੱਧ ਸਮੱਸਿਆ ਉਹਨਾਂ ਬੱਚੀਆਂ ਨੂੰ ਹੁੰਦੀ ਹੈ,ਜਿਨ੍ਹਾਂ ਨੂੰ ਪਹਿਲੀ ਵਾਰ ਮਾਹਵਾਰੀ ਆਉਂਦੀ ਹੈ।ਪੇਂਡੂ ਕੁੜੀਆਂ ਨੈਪਕਿਨ ਇਸਤਮਾਲ ਨਹੀਂ ਕਰਦੀਆਂ,ਅਜਿਹੇ ‘ਚ ਉਹਨਾਂ ਲਈ ਆਪਣੇ ਗੰਦੇ ਕੱਪੜੇ ਧੋਣਾ,ਵਾਰ ਵਾਰ ਕੱਪੜੇ ਬਦਲਣਾ ਤੇ ਗੰਦੇ ਕੱਪੜੇ ਸੁੱਟਣਾ ਮੁਸ਼ਕਿਲ ਹੋ ਜਾਂਦਾ ਹੈ।ਉਹ ਗੰਦੇ ਕੱਪੜੇ ਲੁਕੋ ਕੇ ਰੱਖਦੀਆਂ ਹਨ ਤੇ ਨਜ਼ਰ ਬਚਾ ਕੇ ਸੁੱਟਦੀਆਂ ਹਨ।ਇਹੀ ਨਹੀਂ ,ਜ਼ਿਆਦਾਤਰ ਕੁੜੀਆਂ ਨੂੰ ਜਦ ਢਿੱਡ ਪੀੜ ਤੇ ਉਲਟੀਆਂ ਆਉਂਦੀਆਂ ਹਨ ਤਾਂ ਮੈਂ ਖੁਦ ਦੇਖਿਆ ਹੈ ਤਾਂ ਉਸਨੂੰ ਦਵਾਈ ਦਵਾਉਣਾ ਤਾਂ ਦੂਰ ਦੀ ਗੱਲ ,ਉਸ ਨਾਲ ਕੋਈ ਗੱਲਬਾਤ ਕਰਨ ਲਈ ਤਿਆਰ ਨਹੀਂ ਹੁੰਦਾ।

ਮਾਹਵਾਰੀ ਦੇ ਦਿਨਾਂ ‘ਚ ਔਰਤਾਂ ਖਾਣਾ ਦਾਣਾ ਤਾਂ ਬਣਾਉਂਦੀਆਂ ਹਨ,ਪਰ ਅੱਜ ਵੀ ਕੁਝ ਬ੍ਰਹਮਣ,ਬਾਣੀਆਂ ਤੇ ਰਾਜਪੂਤ ਜਾਤੀ ਦੀਆਂ ਔਰਤਾਂ ਨੁੰ ਚੁੱਲ੍ਹੇ ਚੌਂਕੇ ਤੋਂ ਦੂਰ ਰੱਖਿਆ ਜਾਂਦਾ ਹੈ।ਪੰਜਾਬ ਦੇ ਕੁਝ ਪਿੰਡਾਂ ‘ਚ ਮਹਾਵਾਰੀ ‘ਚੋਂ ਗੁਜ਼ਰ ਰਹੀਆਂ ਔਰਤਾਂ ਦੀ ਜੂਠ ਨਹੀਂ ਖਾਧੀ ਜਾਂਦੀ,ਉਹਨਾਂ ਦੇ ਭਾਂਡੇ ਵੱਖ ਰੱਖੇ ਜਾਂਦੇ ਹਨ।ਇਸਨੂੰ ਛੂਤ ਛਾਤ ਮੰਨਿਆ ਜਾਂਦਾ ਹੈ।ਉਹਨਾਂ ਦੇ ਹੱਥੋਂ ਕੋਈ ਖਾਣ ਪੀਣ ਦੀ ਚੀਜ਼ ਨਹੀਂ ਲਈ ਜਾਂਦੀ।

ਲਗਭਗ ਇਹੀ ਹਾਲਤ ਤਦ ਹੁੰਦੀ ਹੈ,ਜਦੋਂ ਜਦੋਂ ਔਰਤਾਂ ਬੱਚੇ ਨੂੰ ਜਨਮ ਦਿੰਦੀਆਂ ਹਨ।ਦੋਨਾਂ ਹੀ ਰਾਜਾਂ ‘ਚ ਬੱਚਾ ਜੰਮਣ ਵਾਲੀਆਂ ਔਰਤ ਨੂੰ ਘਰ ਦਾ ਸਭ ਤੋਂ ਪਿਛਲਾ/ਅੰਧੇਰਨੁਮਾ ਕਮਰਾ ਦਿੱਤਾ ਜਾਂਦਾ ਹੈ।ਜੋ ਨਾ ਤਾਂ ਹਵਾਦਾਰ ਹੁੰਦਾ ਹੈ ਤਾਂ ਨਾ ਓਥੇ ਕੋਈ ਜਾ ਸਕਦਾ ਹੈ।ਹਵਾਦਾਰ ਇਸ ਲਈ ਨਹੀਂ,ਕਿਉਂਕਿ ਮੰਨਿਆ ਜਾਂਦਾ ਹੈ ਕਿ ਨਵਜੰਮੇ ਨੂੰ ਹਵਾ ਨਹੀਂ ਲੱਗਣੀ ਚਾਹੀਦੀ।ਇਸ ਨਾਲ ਬੱਚੇ ਦਾ ਸਰੀਰ ਫੁੱਲ ਸਕਦਾ ਹੈ ਜਾਂ ਉਸਨੂੰ ਕੋਈ ਬਾਹਰੀ ਹਵਾ(ਭੂਤ-ਪ੍ਰੇਤ) ਲੱਗ ਸਕਦਾ ਹੈ।ਪੰਜਾਬ ‘ਚ ਆਮ ਕਿਹਾ ਜਾਂਦਾ ਹੈ ਕਿ ਛਿਲੇ ਦੀ ਦੀ ਇਕ ਵੱਖਰੀ ਮਹਿਕ ਹੁੰਦੀ ਹੈ,ਜੋ ਭੁਤਾਂ ਪ੍ਰੇਤਾਂ ਨੂੰ ਟੁੰਬਦੀ ਹੈ।ਇਸੇ ਲਈ ਕਿਤੇ ਬੱਚੇ ਦੇ ਸਿਹਰਾਣੇ ਲਸਨ ਤੇ ਕਿਤੇ ਧਾਗਾ ਤਵੀਤ ਬੰਨ੍ਹਿਆ ਜਾਂਦਾ ਹੈ।

ਲੇਖਕ:---ਮਨੀਸ਼ਾ ਭੱਲਾ

Wednesday, August 11, 2010

ਆਪਣੇ ਬਾਰੇ ’ਚ------ਜਾਵੇਦ ਅਖ਼ਤਰ

ਲੋਕ ਜਦੋਂ ਆਪਣੇ ਬਾਰੇ ’ਚ ਲਿਖਦੇ ਹਨ ਤਾਂ ਸਭ ਤੋਂ ਪਹਿਲਾਂ ਇਹ ਦੱਸਦੇ ਹਨ ਕਿ ਉਹ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਹਨ ..। ਮੈਂ ਕਿਸ ਸ਼ਹਿਰ ਨੂੰ ਆਪਣਾ ਕਹਾਂ?..... ਪੈਦਾ ਹੋਣ ਦਾ ਜ਼ੁਰਮ ਗਵਾਲੀਅਰ ’ਚ ਕੀਤਾ, ਹੋਸ਼ ਸੰਭਾਲਿਆ ਲਖਨਊ ’ਚ, ਪਹਿਲੀ ਵਾਰ ਹੋਸ਼ ਗੁਆਇਆ ਅਲੀਗੜ੍ਹ ’ਚ। ਫੇਰ ਭੋਪਾਲ ਵਿਚ ਰਹਿ ਕੇ ਕੁੱਝ ਹੁਸਿ਼ਆਰ ਹੋਇਆ, ਪਰ ਬੰਬਈ ਆ ਕੇ ਕਈ ਦੇਰ ਤੱਕ ਹੋਸ਼ ਟਿਕਾਣੇ ਰਹੇ, ਤਾਂ ਆਉ ਇੰਜ ਕਰਦੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਦਾ ਛੋਟਾ ਜਿਹਾ ਫਲੈਸ਼ ਬੈਕ ਬਣਾ ਲੈਂਦਾ ਹਾਂ। ਇਸ ਤਰ੍ਹਾਂ ਤੁਹਾਡਾ ਕੰਮ ਭਾਵ ਪੜ੍ਹਨਾ ਵੀ ਸੌਖਾ ਹੋ ਜਾਵੇਗਾ ਅਤੇ ਮੇਰਾ ਕੰਮ ਵੀ ਭਾਵ ਲਿਖਣਾ।

ਸ਼ਹਿਰ ਲਖਨਊ .... ਕਿਰਦਾਰ – ਮੇਰੇ ਨਾਨਾ, ਨਾਨੀ ਹੋਰ ਘਰ ਵਾਲੇ ਅਤੇ ਮੈਂ ...... ਮੇਰੀ ਉਮਰ ਅੱਠ ਸਾਲ ਹੈ। ਪਿਤਾ ਬੰਬਈ ਵਿਚ ਹੈ, ਮਾਂ ਕਬਰ ਵਿਚ। ਦਿਨ ਭਰ ਘਰ ਦੇ ਵਿਹੜੇ ਵਿਚ ਆਪਣੇ ਛੋਟੇ ਭਰਾ ਨਾਲ ਕ੍ਰਿਕਟ ਖੇਡਦਾ ਹਾਂ। ਸ਼ਾਮ ਨੂੰ ਟਿਊਸ਼ਨ ਪੜ੍ਹਾਉਣ ਵਾਸਤੇ ਇਕ ਡਰਾਉਣੇ ਜਹੇ ਮਾਸਟਰ ਸਾਹਿਬ ਆਉਂਦੇ ਹਨ। ਉਨ੍ਹਾਂ ਨੂੰ ਪੰਦਰਾਂ ਰੁਪਏ ਮਹੀਨਾ ਦਿੱਤਾ ਜਾਂਦਾ ਹੈ ( ਇਹ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਹੈ ਇਸ ਕਰਕੇ ਕਿ ਇਹ ਹਰ ਰੋਜ਼ ਦੱਸੀ ਜਾਂਦੀ ਹੈ)। ਸਵੇਰੇ ਖਰਚ ਕਰਨ ਵਾਸਤੇ ਅੱਧਾ ਆਨਾ ਅਤੇ ਸ਼ਾਮ ਨੂੰ ਇਕ ਆਨਾ ਦਿੱਤਾ ਜਾਂਦਾ ਹੈ। ਇਸ ਕਰਕੇ ਪੈਸਿਆਂ ਦੀ ਕੋਈ ਸਮੱਸਿਆ ਨਹੀਂ ਹੈ। ਸਵੇਰੇ ਰਾਮ ਜੀ ਲਾਲ ਬਾਣੀਏਂ ਦੀ ਦੁਕਾਨ ਤੋਂ ਰੰਗਦਾਰ ਗੋਲ਼ੀਆਂ ਖਰੀਦਦਾ ਹਾਂ ਅਤੇ ਸ਼ਾਮ ਨੂੰ ਸਾਹਮਣੇ ਫੁੱਟਪਾਥ ’ਤੇ ਰੇਹੜੀ ਲਾਉਣ ਵਾਲੇ ਭਾਗਵਤੀ ਦੀ ਚਾਟ ’ਤੇ ਆਨਾ ਖਰਚ ਕਰਦਾ ਹਾਂ। ਐਸ਼ ਹੀ ਐਸ਼ ਹੈ। ਸਕੂਲ ਖੁੱਲ ਗਏ ਹਨ। ਮੇਰਾ ਦਾਖਲਾ ਬੰਬਈ ਦੇ ਪ੍ਰਸਿੱਧ ਸਕੂ਼ਲ ਕਾਲਿਅਨ ਤਾਅਲੁਕੇਦਾਰ ਕਾਲਜ ਅੰਦਰ ਛੇਵੀਂ ਜਮਾਤ ਵਿਚ ਕਰਵਾ ਦਿੱਤਾ ਜਾਂਦਾ ਹੈ। ਪਹਿਲਾਂ ਇੱਥੇ ਸਿਰਫ ਜਗੀਰਦਾਰਾਂ (ਅਫਸਰਸ਼ਾਹਾਂ) ਦੇ ਪੁੱਤਰ ਪੜ੍ਹ ਸਕਦੇ ਸਨ। ਹੁਣ ਮੇਰੇ ਵਰਗੇ ਕਮਜਾਤਾਂ ਨੂੰ ਵੀ ਦਾਖਲਾ ਮਿਲ ਜਾਂਦਾ ਹੈ। ਹੁਣ ਵੀ ਬਹੁਤ ਮਹਿੰਗਾ ਸਕੂਲ ਹੈ ...... ਮੇਰੀ ਫੀਸ ਸਤਾਰਾਂ ਰੁਪਏ ਮਹੀਨਾ ਹੈ (ਇਹ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਹੈ ਇਸ ਕਰਕੇ ਕਿ ਹਰ ਰੋਜ਼ .... ਛੱਡੋ ਪਰੇ)। ਮੇਰੀ ਜਮਾਤ ਵਿਚ ਕਈ ਬੱਚੇ ਘੜੀ ਬੰਨ੍ਹਦੇ ਹਨ। ਉਹ ਸਭ ਅਮੀਰ ਘਰਾਂ ਤੋਂ ਹਨ। ਉਨ੍ਹਾਂ ਕੋਲ ਕਿੰਨੇ ਵਧੀਆ ਵਧੀਆ ਸਵੈਟਰ ਹਨ। ਇਕ ਦੇ ਕੋਲ ਤਾਂ ਫਾਉਂਨਟੇਨ ਪੈੱਨ ਵੀ ਹਨ। ਇਹ ਬੱਚੇ ਅੱਧੀ ਛੁੱਟੀ ਵੇਲੇ ਸਕੂਲ ਦੀ ਕੈਨਟੀਨ ਤੋਂ ਅੱਠ ਆਨੇ ਵਾਲੀ ਚਾਕਲੇਟ ਖਰੀਦਦੇ ਹਨ (ਹੁਣ ਭਾਗਵਤੀ ਦੀ ਚਾਟ ਚੰਗੀ ਨਹੀਂ ਲਗਦੀ)। ਕੱਲ੍ਹ ਕਲਾਸ ਵਿਚ ਰਾਕੇਸ਼ ਕਹਿ ਰਿਹਾ ਸੀ ਉਹਦੇ ਡੈਡੀ ਨੇ ਕਿਹਾ ਹੈ ਕਿ ਉਹ ਉਹਨੂੰ ਪੜ੍ਹਨ ਲਈ ਇੰਗਲੈਂਡ ਭੇਜਣਗੇ। ਕੱਲ੍ਹ ਮੇਰਾ ਨਾਨਾ ਕਹਿ ਰਿਹਾ ਸੀ ......ਓਹ ਕੰਮਬਖਤਾ! ਮੈਟ੍ਰਿਕ ਪਾਸ ਕਰ ਲੈ ਤਾਂ ਕਿਸੇ ਡਾਕਖਾਨੇ ਵਿਚ ਮੋਹਰਾਂ ਲਾਉਣ ਦੀ ਨੌਕਰੀ ਤਾਂ ਮਿਲ ਜਾਵੇਗੀ। ਇਸ ਉਮਰ ਵਿਚ ਜਦੋਂ ਬੱਚੇ ਇੰਜਣ ਡਰਾਈਵਰ ਬਣਨ ਦੇ ਸੁਪਨੇ ਦੇਖਦੇ ਹਨ, ਮੈਂ ਫੈਸਲਾ ਕੀਤਾ ਹੈ ਕਿ ਮੈਂ ਵੱਡਾ ਹੋ ਕੇ ਅਮੀਰ ਬਣਾਂਗਾ ..............

ਸ਼ਹਿਰ ਅਲੀਗੜ੍ਹ .... ਕਿਰਦਾਰ – ਮੇਰੀ ਮਾਸੀ, ਦੂਜੇ ਘਰ ਵਾਲੇ ਅਤੇ ਮੈਂ ....... ਮੇਰੇ ਛੋਟੇ ਭਰਾ ਨੂੰ ਲਖਨਊ ਵਿਚ ਨਾਨੇ ਦੇ ਘਰ ਹੀ ਰੱਖ ਲਿਆ ਗਿਆ ਹੈ ਅਤੇ ਮੈਂ ਆਪਣੀ ਮਾਸੀ ਦੇ ਹਿੱਸੇ ਆਇਆ ਹਾਂ ਜੋ ਹੁਣ ਅਲੀਗੜ੍ਹ ਆ ਗਈ ਹੈ। ਠੀਕ ਹੀ ਤਾਂ ਹੈ। ਦੋ ਅਨਾਥ ਬੱਚਿਆਂ ਨੂੰ ਕੋਈ ਇਕ ਪਰਿਵਾਰ ਵਿਚ ਤਾਂ ਨਹੀਂ ਰੱਖ ਸਕਦਾ। ਮੇਰੀ ਮਾਸੀ ਦੇ ਘਰ ਸਾਹਮਣੇ ਜਿੱਥੋਂ ਤੱਕ ਨਜ਼ਰ ਜਾਂਦੀ ਹੈ, ਮੈਦਾਨ ਹੈ। ਉਸ ਮੈਦਾਨ ਤੋਂ ਅੱਗੇ ਮੇਰਾ ਸਕੂਲ ਹੈ....... ਨੌਵੀਂ ਜਮਾਤ ਵਿਚ ਹਾਂ, ਉਮਰ ਚੌਦਾਂ ਸਾਲ ਹੈ। ਅਲੀਗੜ੍ਹ ਵਿਚ ਜਦੋਂ ਸਰਦੀ ਹੁੰਦੀ ਹੈ ਤਾਂ ਝੂਠ ਮੂਠ ਦੀ ਨਹੀਂ ਹੁੰਦੀ। ਪਹਿਲਾ ਘੰਟਾ ਸੱਤ ਵਜੇ ਹੁੰਦਾ ਹੈ। ਮੈਂ ਸਕੂਲ ਜਾ ਰਿਹਾ ਹਾਂ। ਸਾਹਮਣੇ ਤੋਂ ਚਾਕੂ ਦੀ ਧਾਰ ਵਰਗੀ ਤਿੱਖੀ ਤੇ ਠੰਢ੍ਹੀ ਹਵਾ ਆ ਰਹੀ ਹੈ। ਹੱਥ ਲਾ ਕੇ ਵੀ ਪਤਾ ਨਹੀਂ ਲਗਦਾ ਕਿ ਚਿਹਰਾ ਆਪਣੀ ਜਗ੍ਹਾ ਹੈ ਜਾਂ ਹਵਾ ਨੇ ਨੱਕ, ਕੰਨ੍ਹ ਕੱਟ ਦਿੱਤੇ ਹਨ। ਉਂਜ ਪੜ੍ਹਾਈ ਵਿਚ ਤਾਂ ਨੱਕ ਕੱਟਦੀ ਹੀ ਰਹਿੰਦੀ ਹੈ। ਪਤਾ ਨਹੀਂ ਕਿਵੇਂ। ਬਸ! ਪਾਸ ਹੋ ਜਾਂਦਾ ਹਾਂ। ਇਸ ਸਕੂਲ ਵਿਚ ਜਿਸ ਦਾ ਨਾਂ ਮਿੰਟੋ ਸਰਕਲ ਹੈ, ਮੇਰਾ ਦਾਖਲਾ ਕਰਵਾਉਂਦੇ ਹੋਏ ਮੇਰੇ ਮਾਸੜ ਨੇ ਟੀਚਰ ਨੂੰ ਕਿਹਾ ...... ਇਹਦਾ ਖਿਆਲ ਰੱਖਿਉ, ਦਿਲ ਪੜ੍ਹਾਈ ਵਿਚ ਘੱਟ ਪਰ ਫਿਲਮੀ ਗਾਣਿਆਂ ਵਿਚ ਵੱਧ ਲਗਦਾ ਹੈ। ਦਲੀਪ ਕੁਮਾਰ ਦੀ ਉੜਨ ਖਟੋਲਾ, ਰਾਜ ਕਪੂਰ ਦੀ ਸ੍ਰੀ ਚਾਰ ਸੌ ਬੀਸ ਦੇਖ ਚੁੱਕਾ ਹਾਂ। ਬਹੁਤ ਸਾਰੇ ਫਿਲਮੀ ਗਾਣੇ ਯਾਦ ਹਨ। ਪਰ, ਘਰ ਵਿਚ ਇਹ ਫਿਲਮੀ ਗੀਤ ਗਾਉਣੇ ਤਾਂ ਕੀ ਸੁਣਨ ਦੀ ਵੀ ਮਨਾਹੀ ਹੈ। ਇਸ ਕਰਕੇ ਸਕੂਲ ਤੋਂ ਵਾਪਸ ਆਉਂਦੇ ਹੋਏ ਰਸਤੇ ਵਿਚ ਉੱਚੀ ਉੱਚੀ ਗਾਉਂਦਾ ਹਾਂ (ਮਾਫ ਕਰਨਾ ਜਾਣ ਵੇਲੇ ਤਾਂ ਇੰਨੀ ਠੰਢ ਹੁੰਦੀ ਸੀ ਕਿ ਸਿਰਫ ਪੱਕੇ ਰਾਗ ਹੀ ਗਾਏ ਜਾ ਸਕਦੇ ਸਨ)। ਮੇਰਾ ਸਕੂਲ ਯੂਨੀਵਰਸਿਟੀ ਏਰੀਏ ਵਿਚ ਹੀ ਹੈ। ਮੇਰੀ ਦੋਸਤੀ ਸਕੂਲ ਦੇ ਦੋ ਚਾਰ ਮੁੰਡਿਆਂ ਤੋਂ ਬਿਨਾਂ ਬਹੁਤੀ ਯੂਨੀਵਰਸਿਟੀ ਦੇ ਮੁੰਡਿਆਂ ਨਾਲ ਹੀ ਹੈ। ਮੈਨੂੰ ਵੱਡੇ ਮੁੰਡਿਆਂ ਵਾਂਗ ਹੋਟਲਾਂ ਵਿਚ ਬੈਠਣਾਂ ਚੰਗਾ ਲਗਦਾ ਹੈ। ਅਕਸਰ ਸਕੂਲ ਤੋਂ ਭੱਜ ਜਾਂਦਾ ਹਾਂ। ਸਕੂਲ ਤੋਂ ਸਿ਼ਕਾਇਤਾਂ ਆਉਂਦੀਆਂ ਹਨ। ਕਈ ਵਾਰ ਘਰ ਵਾਲਿਆਂ ਵਲੋਂ ਕਾਫੀ ਮਾਰ ਪਈ, ਪਰ ਕੋਈ ਫਰਕ ਨਹੀਂ ਪਿਆ। ਕੋਰਸ ਦੀਆਂ ਕਿਤਾਬਾਂ ਵਿਚ ਦਿਲ ਨਹੀਂ ਲੱਗਿਆ ਤਾਂ ਨਹੀਂ ਲੱਗਿਆ। ਪਰ ਨਾਵਲ ਬਹੁਤ ਪੜ੍ਹਦਾ ਹਾਂ। ਝਿੜਕਾਂ ਬਹੁਤ ਪੈਂਦੀਆਂ ਹਨ ਪਰ ਫੇਰ ਵੀ ਪੜ੍ਹਦਾ ਹਾਂ। ਮੈਨੂੰ ਸਿ਼ਅਰ ਬਹੁਤ ਯਾਦ ਹਨ। ਯੂਨੀਵਰਸਿਟੀ ਵਿਚ ਜਦੋਂ ਵੀ ਉਰਦੂ ਸਿ਼ਅਰਾਂ ਦਾ ਮੁਕਾਬਲਾ ਹੁੰਦਾ ਹੈ ਮੈਂ ਆਪਣੇ ਸਕੂਲ ਵਲੋਂ ਜਾਂਦਾ ਹਾਂ ਅਤੇ ਹਰ ਵਾਰ ਮੈਨੂੰ ਬਹੁਤ ਸਾਰੇ ਇਨਾਮ ਮਿਲਦੇ ਹਨ। ਯੂਨੀਵਰਸਿਟੀ ਦੇ ਸਾਰੇ ਮੁੰਡੇ-ਕੁੜੀਆਂ ਮੈਨੂੰ ਜਾਣਦੇ ਹਨ। ਮੁੰਡੇ ਮੈਨੂੰ ਜਾਣਦੇ ਹਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਲੜਕੀਆਂ ਜਾਣਦੀਆਂ ਹਨ ਇਸ ਗੱਲ ਦੀ ਬਹੁਤੀ ਖੁਸ਼ੀ ਹੈ।


ਹੁਣ ਮੈਂ ਕੁੱਝ ਵੱਡਾ ਹੋ ਗਿਆ ਹਾਂ ...... ਮੈਂ ਪੰਦਰਾ ਸਾਲ ਦਾ ਹਾਂ ਅਤੇ ਜ਼ਿੰਦਗੀ ਵਿਚ ਪਹਿਲੀ ਵਾਰ ਇਕ ਲੜਕੀ ਨੂੰ ਖ਼ਤ ਲਿਖ ਰਿਹਾਂ। ਮੇਰਾ ਦੋਸਤ ਬਿੱਲੂ ਮੇਰੀ ਮੱਦਦ ਕਰਦਾ ਹੈ। ਅਸੀਂ ਦੋਵੇਂ ਮਿਲ ਕੇ ਇਹ ਖ਼ਤ ਲਿਖਦੇ ਹਾਂ। ਦੂਜੇ ਦਿਨ ਇਕ ਖਾਲੀ ਬੈਡਮਿੰਟਨ ਕੋਰਟ ਵਿਚ ਉਹ ਲੜਕੀ ਮੈਨੂੰ ਮਿਲਦੀ ਹੈ ਅਤੇ ਹੌਸਲਾ ਕਰਕੇ ਇਹ ਖ਼ਤ ਮੈਂ ਉਹਨੂੰ ਦੇ ਦਿੰਦਾ ਹਾਂ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਪ੍ਰੇਮ ਪੱਤਰ ਹੈ। (ਉਸ ਖਤ ਵਿਚ ਕੀ ਲਿਖਿਆ ਸੀ ਉਹ ਤਾਂ ਭੁੱਲ ਗਿਆ ਪਰ ਉਹ ਲੜਕੀ ਅੱਜ ਤੱਕ ਯਾਦ ਹੈ)। ਮੈਟ੍ਰਿਕ ਤੋਂ ਬਾਅਦ ਅਲੀਗੜ੍ਹ ਛੱਡ ਰਿਹਾ ਹਾਂ। ਮੇਰੀ ਮਾਸੀ ਬਹੁਤ ਰੋ ਰਹੀ ਹੈ ਅਤੇ ਮੇਰਾ ਮਾਸੜ ਉਹਨੂੰ ਚੁੱਪ ਕਰਵਾਉਣ ਵਾਸਤੇ ਉਹਨੂੰ ਕਹਿ ਰਿਹਾ ਹੈ ਕਿ ਤੁੰ ਤਾਂ ਇਵੇਂ ਰੋ ਰਹੀ ਏਂ ਜਿਵੇਂ ਇਹ ਭੋਪਾਲ ਨਹੀਂ ਵਾਰ ਫਰੰਟ ’ਤੇ ਜਾ ਰਿਹਾ ਹੋਵੇ। ਉਸ ਸਮੇਂ ਨਾ ਉਹ ਜਾਣਦੇ ਸਨ ਨਾ ਮੈਂ ਕਿ ਮੈਂ ਸੱਚ ਮੁੱਚ ਵਾਰ ਫਰੰਟ ’ਤੇ ਹੀ ਜਾ ਰਿਹਾ ਸੀ।

ਸ਼ਹਿਰ ਭੋਪਾਲ ...... ਕਿਰਦਾਰ..... ਅਣਗਿਣਤ ਮਿਹਰਬਾਨ, ਬਹੁਤ ਸਾਰੇ ਦੋਸਤ ਅਤੇ ਮੈਂ ...... ਅਲੀਗੜ੍ਹ ਤੋਂ ਬੰਬਈ ਜਾਂਦੇ ਹੋਏ ਮੇਰੇ ਬਾਪ ਨੇ ਮੈਨੂੰ ਭੋਪਾਲ ਜਾਂ ਇਉਂ ਕਹੋ ਅੱਧ-ਵਾਟੇ ਹੀ ਛੱਡ ਦਿੱਤਾ। ਕੁੱਝ ਦਿਨ ਆਪਣੀ ਮਤਰੇਈ ਮਾਂ ਦੇ ਘਰ ਵਿਚ ਰਿਹਾ। ਫੇਰ ਉਹ ਵੀ ਜਾਂਦਾ ਰਿਹਾ। ਸੈਫੀਆ ਕਾਲਜ ਵਿਚ ਪੜ੍ਹਦਾ ਹਾਂ ਅਤੇ ਦੋਸਤਾਂ ਦੇ ਸਹਾਰੇ ਰਹਿੰਦਾ ਹਾਂ। ਦੋਸਤ, ਜਿਨ੍ਹਾਂ ਦੀ ਲਿਸਟ ਬਨਾਉਣ ਬੈਠਾਂ ਤਾਂ ਟੈਲੀਫੋਨ ਡਾਇਰੈਕਟਰੀ ਤੋਂ ਮੋਟੀ ਕਿਤਾਬ ਬਣ ਜਾਵੇਗੀ। ਹੁਣ ਬੀ.ਏ ਦੇ ਦੂਜੇ ਸਾਲ ਵਿਚ ਹਾਂ। ਆਪਣੇ ਦੋਸਤ ਏਜਾਜ਼ ਦੇ ਨਾਲ ਰਹਿੰਦਾ ਹਾਂ। ਕਿਰਾਇਆ ਉਹ ਦਿੰਦਾ ਹੈ, ਮੈਂ ਤਾਂ ਬੱਸ ਰਹਿੰਦਾ ਹਾਂ। ਉਹ ਪੜ੍ਹਦਾ ਹੈ ਤੇ ਟਿਊਸ਼ਨ ਪੜ੍ਹਾ ਕੇ ਗੁਜ਼ਾਰਾ ਕਰਦਾ ਹੈ। ਸਾਰੇ ਦੋਸਤ ਉਹਨੂੰ ਮਾਸਟਰ ਕਹਿੰਦੇ ਹਨ ....... ਮਾਸਟਰ ਨਾਲ ਮੇਰਾ ਕਿਸੇ ਗੱਲੋਂ ਝਗੜਾ ਹੋ ਗਿਆ ਹੈ। ਗੱਲ-ਬਾਤ ਬੰਦ ਹੈ ਇਸ ਕਰਕੇ ਅਜ ਕਲ ਮੈਂ ਉਸ ਤੋਂ ਪੈਸੇ ਨਹੀਂ ਮੰਗਦਾ। ਸਾਹਮਣੇ ਦੀਵਾਰ ਨਾਲ ਟੰਗੀ ਹੋਈ ਉਸਦੀ ਪੈਂਟ ਵਿਚੋਂ ਕੱਢ ਲੈਂਦਾ ਹਾਂ ਜਾਂ ਉਹ ਬਿਨਾ ਮੇਰੇ ਨਾਲ ਗੱਲ ਕੀਤਿਆਂ ਮੇਰੇ ਸਰਹਾਣੇ ਇਕ-ਦੋ ਰੁਪਏ ਰੱਖਕੇ ਚਲਾ ਜਾਂਦਾ ਹੈ।

ਮੈਂ ਬੀ.ਏ ਫਾਈਨਲ ਵਿਚ ਹਾਂ। ਇਹ ਇਸ ਕਾਲਜ ਵਿਚ ਮੇਰਾ ਚੌਥਾ ਸਾਲ ਹੈ। ਕਦੇ ਫੀਸ ਨਹੀਂ ਦਿੱਤੀ ...... ਕਾਲਜ ਵਾਲਿਆਂ ਨੇ ਮੰਗੀ ਵੀ ਨਹੀਂ। ਇਹ ਸ਼ਾਇਦ ਸਿਰਫ ਭੋਪਾਲ ਵਿਚ ਹੀ ਹੋ ਸਕਦਾ ਹੈ।

ਕਾਲਜ ਦੇ ਕੰਪਾਊਡ ਵਿਚ ਇਕ ਖਾਲੀ ਕਮਰਾ, ਉਹ ਵੀ ਮੈਨੂੰ ਮੁਫਤ ਵਿਚ ਦੇ ਦਿੱਤਾ ਗਿਆ ਹੈ। ਜਦੋਂ ਕਲਾਸ ਖਤਮ ਹੋ ਜਾਂਦੀ ਹੈ ਤਾਂ ਮੈਂ ਕਿਸੇ ਕਲਾਸ ਰੂਮ ਵਿਚੋਂ ਦੋ ਬੈਂਚ ਚੁੱਕ ਕੇ ਇਸ ਕਮਰੇ ਵਿਚ ਰੱਖ ਲੈਂਦਾ ਹਾਂ ਅਤੇ ਉਨ੍ਹਾਂ ’ਤੇ ਆਪਣਾ ਬਿਸਤਰਾ ਵਿਛਾ ਲੈਂਦਾ ਹਾਂ। ਬਾਕੀ ਤਾਂ ਸਭ ਠੀਕ ਹੈ ਪਰ ਬੈਂਚਾਂ ਵਿਚ ਖਟਮਲ ਬਹੁਤ ਹਨ। ਜਿਸ ਹੋਟਲ ਵਿਚੋਂ ਉਧਾਰ ਖਾਂਦਾ ਸਾਂ ਉਹ ਮੇਰੇ ਵਰਗੇ ਮੁਫਤਖੋਰਾਂ ਨੂੰ ਉਧਾਰ ਖੁਆ ਖੁਆ ਕੇ ਬੰਦ ਹੋ ਗਿਆ ਹੈ। ਉਸ ਦੀ ਥਾਂ ਜੁੱਤੀਆਂ ਦੀ ਦੁਕਾਨ ਖੁੱਲ੍ਹ ਗਈ ਹੈ। ਹੁਣ ਕੀ ਖਾਵਾਂ। ਬੀਮਾਰ ਹਾਂ, ਇਕੱਲਾ ਹਾਂ, ਤੇਜ ਬੁਖਾਰ ਹੈ, ਭੁੱਖ ਉਸ ਤੋਂ ਵੀ ਜਿ਼ਆਦਾ ਹੈ। ਕਾਲਜ ਦੇ ਦੋ ਲੜਕੇ ਜਿਨ੍ਹਾਂ ਨਾਲ ਮੇਰੀ ਮਾਮੂਲੀ ਹੀ ਜਾਣ-ਪਹਿਚਾਣ ਹੈ ਮੇਰੇ ਵਾਸਤੇ ਟਿਫਨ ਵਿਚ ਖਾਣਾ ਲੈ ਕੇ ਆਉਂਦੇ ਹਨ .......... ਮੇਰੀ ਦੋਹਾਂ ਨਾਲ ਕੋਈ ਦੋਸਤੀ ਨਹੀਂ ਹੈ, ਫੇਰ ਵੀ ....... ਅਜੀਬ ਬੇਵਕੂਫ ਹਨ। ਪਰ ਮੈਂ ਬਹੁਤ ਚਲਾਕ ਹਾਂ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਉਨ੍ਹਾਂ ਦੋਹਾਂ ਦੇ ਜਾਣ ਤੋਂ ਬਾਅਦ ਮੈਂ ਰੋਵਾਂਗਾ। ਮੈਂ ਠੀਕ ਹੋ ਜਾਂਦਾ ਹਾਂ। ਉਹ ਦੋਵੇਂ ਮੇਰੇ ਬਹੁਤ ਚੰਗੇ ਦੋਸਤ ਬਣ ਜਾਂਦੇ ਹਨ ....... ਮੈਨੂੰ ਕਾਲਜ ਵਿਚ ਡੀਬੇਟ ਵਿਚ ਹਿੱਸਾ ਲੈਣ ਦਾ ਸ਼ੌਕ ਹੋ ਗਿਆ ਹੈ। ਪਿਛਲੇ ਤਿੰਨ ਸਾਲ ਤੋਂ ਭੋਪਾਲ ਦੇ ਰੋਟਰੀ ਕਲੱਬ ਦੇ ਇਨਾਮ ਜਿੱਤ ਰਿਹਾ ਹਾਂ। ਇੰਟਰ ਕਾਲਜ ਡੀਬੇਟ ਵਿਚ ਬਹੁਤ ਸਾਰੀਆਂ ਸ਼ੀਲਡਾਂ ਮੈਂ ਜਿੱਤੀਆਂ ਹਨ। ਵਿਕਰਮ ਯੂਨੀਵਰਸਿਟੀ ਵਲੋਂ ਦਿੱਲੀ ਵਿਚ ਹੋਏ ਨੈਸ਼ਨਲ ਯੂਥ ਫੈਸਟੀਵਲ ਵਿਚ ਵੀ ਹਿੱਸਾ ਲਿਆ ਹੈ। ਕਾਲਜ ਵਿਚ ਦੋ ਪਾਰਟੀਆਂ ਹਨ ਅਤੇ ਚੋਣਾਂ ਵੇਲੇ ਦੋਵੇਂ ਪਾਰਟੀਆਂ ਮੈਨੂੰ ਆਪਣੇ ਵਲੋਂ ਬੋਲਣ ਲਈ ਕਹਿੰਦੀਆਂ ਹਨ ....... ਮੈਨੂੰ ਚੋਣਾਂ ਨਾਲ ਨਹੀਂ ਸਿਰਫ ਬੋਲਣ ਨਾਲ ਮਤਲਬ ਹੈਂ ਇਸ ਕਰਕੇ ਮੈਂ ਦੋਵਾਂ ਪਾਸਿਆਂ ਵਲੋਂ ਭਾਸ਼ਣ ਕਰ ਦਿੰਦਾ ਹਾਂ।

ਕਾਲਜ ਦਾ ਇਹ ਕਮਰਾ ਵੀ ਜਾਂਦਾ ਰਿਹਾ। ਹੁਣ ਮੈਂ ਮੁਸ਼ਤਾਕ ਸਿੰਘ ਨਾਲ ਹਾਂ। ਮੁਸ਼ਤਾਕ ਸਿੰਘ ਨੌਕਰੀ ਕਰਦਾ ਤੇ ਪੜ੍ਹਦਾ ਹੈ। ਉਹ ਕਾਲਜ ਦੀ ਉਰਦੂ ਅਸੌਸੀਏਸ਼ਨ ਦਾ ਪ੍ਰਧਾਨ ਹੈ। ਮੈਂ ਬਹੁਤ ਚੰਗੀ ਉਰਦੂ ਜਾਣਦਾ ਹਾਂ, ਉਹ ਮੇਥੋਂ ਵੀ ਬਿਹਤਰ ਜਾਣਦਾ ਹੈ। ਮੈਨੂੰ ਅਣਗਿਣਤ ਸਿ਼ਅਰ ਯਾਦ ਹਨ , ਉਹਨੂੰ ਮੇਥੋਂ ਵੀ ਵੱਧ ਯਾਦ ਹਨ। ਮੈਂ ਆਪਣੇ ਘਰ ਵਾਲਿਆਂ ਤੋਂ ਅਲੱਗ ਹਾਂ । ਉਹਦੇ ਘਰ ਵਾਲੇ ਹੈ ਹੀ ਨਹੀਂ। ...... ਦੇਖੋ ਹਰ ਕੰਮ ਵਿਚ ਉਹ ਮੇਥੋਂ ਅੱਗੇ ਹੈ। ਸਾਲ ਭਰ ਤੋਂ ਉਹ ਮੇਰੇ ਨਾਲ ਦੋਸਤੀ ਖਾਣੇ ਅਤੇ ਕੱਪੜੇ ’ਤੇ ਹੀ ਨਿਭਾ ਰਿਹਾ ਹੈ ਭਾਵ ਖਾਣਾ ਵੀ ਖਵਾਉਂਦਾ ਹੈ ਅਤੇ ਕੱਪੜੇ ਵੀ ਉਹ ਹੀ ਸਵਾਉਂਦਾ ਹੈ। ਪੱਕਾ ਸਰਦਾਰ ਹੈ ਪਰ ਮੇਰੇ ਵਾਸਤੇ ਸਿਗਰਟਾਂ ਖਰੀਦਣੀਆਂ ਉਸਦੀ ਜ਼ੁੰਮੇਵਾਰੀ ਹੈ।

ਹੁਣ ਮੈਂ ਕਦੇ-ਕਦਾਈਂ ਸ਼ਰਾਬ ਵੀ ਪੀਣ ਲੱਗਿਆ ਹਾਂ। ਅਸੀਂ ਦੋਵੇਂ ਰਾਤ ਨੂੰ ਬੈਠੇ ਸ਼ਰਾਬ ਪੀ ਰਹੇ ਹਾਂ। ਉਹ ਮੈਨੂੰ ਪਾਰਟੀਸ਼ਨ (ਵੰਡ) ਅਤੇ ਉਸ ਜ਼ਮਾਨੇ ਦੇ ਦੰਗਿਆਂ ਦੇ ਕਿੱਸੇ ਸੁਣਾ ਰਿਹਾ ਹੈ। ਉਹ ਬਹੁਤ ਛੋਟਾ ਸੀ ਪਰ ਉਸ ਨੂੰ ਯਾਦ ਹੈ ਕਿ ਕਿਵੇਂ ਦਿੱਲੀ ਦੇ ਕਰੋਲ ਬਾਗ ਵਿਚ ਦੋ ਮੁਸਲਮਾਨ ਲੜਕੀਆਂ ਨੂੰ ਜਲਦੇ ਹੋਏ ਲੁੱਕ ਦੇ ਡਰੰਮ ਵਿਚ ਸੁੱਟ ਦਿੱਤਾ ਗਿਆ ਅਤੇ ਕਿਵੇਂ ਇਕ ਮੁਸਲਮਾਨ ਮੁੰਡੇ ਨੂੰ ...... ਮੈਂ ਉਹਨੂੰ ਕਿਹਾ ..... “ਮੁਸ਼ਤਾਕ ਸਿੰਘ ! ਤੂੰ ਕੀ ਚਾਹੁੰਦਾ ਐਂ ਕਿ ਇਕ ਘੰਟੇ ਤੋਂ ਅਜਿਹੇ ਕਿੱਸੇ ਸੁਣਾ ਕੇ ਮੁਸਲਿਮ ਲੀਗੀ ਬਨਾਉਣ ਦੀ ਕੋਸਿ਼ਸ਼ ਕਰ ਰਿਹੈਂ। ਜ਼ੁਲਮ ਦੀ ਇਹ ਤਾੜੀ ਤਾਂ ਦੋਵਾਂ ਹੱਥਾਂ ਨਾਲ ਬੱਜੀ ਸੀ – ਹੁਣ ਫੇਰ ਦੂਜੇ ਪਾਸੇ ਦੀ ਵੀ ਕੋਈ ਵਾਰਦਾਤ ਸੁਣਾ।”

ਮੁਸ਼ਤਾਕ ਸਿੰਘ ਹੱਸਣ ਲਗਦਾ ਹੈ ..... “ ਚਲ! ਸੁਣਾ ਦਿੰਦਾ ਹਾਂ – ਜੱਗ ਬੀਤੀ ਸੁਣਾਵਾਂ ਜਾਂ ਆਪ ਬੀਤੀ” ਮੈਂ ਕਿਹਾ “ਆਪ ਬੀਤੀ” ਅਤੇ ਉਹ ਜਵਾਬ ਦਿੰਦਾ ਹੈ “ਮੇਰਾ ਗਿਆਰਾਂ ਜੀਆਂ ਦਾ ਖਾਨਦਾਨ ਸੀ, ਦਸ ਮੇਰੀਆਂ ਅੱਖਾਂ ਦੇ ਸਾਹਮਣੇ ਕਤਲ ਕਰ ਦਿੱਤੇ ਗਏ ਸਨ .........”

ਮੁਸ਼ਤਾਕ ਸਿੰਘ ਨੂੰ ਉਰਦੂ ਦੇ ਬਹੁਤ ਸਾਰੇ ਸਿ਼ਅਰ ਯਾਦ ਹਨ। ਮੈਂ ਮੁਸ਼ਤਾਕ ਸਿੰਘ ਦੇ ਕਮਰੇ ਵਿਚ ਇਕ ਸਾਲ ਤੋਂ ਰਹਿ ਰਿਹਾ ਹਾਂ। ਬਸ! ਇਕ ਗੱਲ ਸਮਝ ਵਿਚ ਨਹੀਂ ਆਉਂਦੀ “ਮੁਸ਼ਤਾਕ ਸਿੰਘ ਤੈਨੂੰ ਉਨ੍ਹਾਂ ਲੋਕਾਂ ਨੇ ਕਿਵੇਂ ਛੱਡ ਦਿੱਤਾ? ਤੇਰੇ ਵਰਗੇ ਭਲੇ ਲੋਕ ਕਿਸੇ ਜਾਤ ਕਿਸੇ ਮਜ੍ਹਬ ਵਿਚ ਪੈਦਾ ਹੋਣ ਹਮੇਸ਼ਾ ਸੂਲੀ ’ਤੇ ਚੜ੍ਹਾਏ ਜਾਂਦੇ ਹਨ – ਤੂੰ ਕਿਵੇਂ ਬਚ ਗਿਆ? ...... ਅਜ ਕਲ ਉਹ ਗਲਾਸਗੋ ਵਿਚ ਹੈ। ਜਦੋਂ ਅਸੀਂ ਇਕ ਦੂਜੇ ਤੋਂ ਵਿਛੜ ਰਹੇ ਸਾਂ ਤਾਂ ਮੈਂ ਉਸਦਾ ਕੜਾ ਉਸਤੋਂ ਲੈ ਕੇ ਪਹਿਨ ਲਿਆ ਸੀ ਅਤੇ ਉਹ ਅੱਜ ਤੱਕ ਮੇਰੀ ਬਾਂਹ ਵਿਚ ਹੈ ਅਤੇ ਜਦੋਂ ਵੀ ਉਹਦੇ ਬਾਰੇ ਸੋਚਦਾ ਹਾਂ ਤਾਂ ਅਜਿਹਾ ਲਗਦਾ ਹੈ ਕਿ ਉਹ ਮੇਰੇ ਸਾਹਮਣੇ ਹੈ ਅਤੇ ਕਹਿ ਰਿਹਾ ਹੈ :

ਬਹੁਤ ਨਾਕਾਮੀਔਂ ਪਰ ਆਪ ਅਪਨੀ ਨਾਜ਼ ਕਰਤੇ ਹੈਂ
ਅਭੀ ਦੇਖੀ ਕਹਾਂ ਹੈਂ ਆਪ ਨੇ ਨਾਕਾਮੀਆਂ ਮੇਰੀ

ਸ਼ਹਿਰ ਬੰਬਈ ...... ਕਿਰਦਾਰ – ਫਿਲਮੀ ਇੰਡਸਟਰੀ, ਦੋਸਤ , ਦੁਸ਼ਮਣ ਅਤੇ ਮੈਂ ...

4 ਅਕਤੂਬਰ 1964 ਨੂੰ ਮੈਂ ਬੰਬਈ ਸੈਂਟਰਲ ਸਟੇਸ਼ਨ ’ਤੇ ਉਤਰਿਆ ਹਾਂ। ਹੁਣ ਇਸ ਅਦਾਲਤ ਵਿਚ ਮੇਰੀ ਜ਼ਿੰਦਗੀ ਦਾ ਫੈਸਲਾ ਹੋਣਾ ਹੈ। ਬੰਬਈ ਆਉਣ ਤੋਂ ਛੇ ਦਿਨ ਬਾਅਦ ਪਿਉ ਦਾ ਘਰ ਛੱਡਣਾ ਪੈਂਦਾ ਹੈ। ਜੇਬ ਵਿਚ 27 ਨਵੇਂ ਪੈਸੇ ਹਨ। ਮੈਂ ਖੁਸ਼ ਹਾਂ ਕਿ ਜ਼ਿੰਦਗੀ ਵਿਚ ਕਦੇ 28 ਨਵੇਂ ਪੈਸੇ ਵੀ ਜੇਬ ਵਿਚ ਆ ਗਏ ਤਾਂ ਮੈਂ ਫਾਇਦੇ ਵਿਚ ਰਵ੍ਹਾਂਗਾ ਅਤੇ ਦੁਨੀਆਂ ਘਾਟੇ ’ਚ।

ਬੰਬਈ ਵਿਚ ਦੋ ਸਾਲ ਲੰਘਣ ਨੂੰ ਹਨ, ਨਾ ਰਹਿਣ ਦਾ ਟਿਕਾਣਾ ਹੈ ਨਾ ਖਾਣ ਦਾ। ਉਂਜ ਤਾਂ ਇਕ ਛੋਟੀ ਜਹੀ ਫਿਲਮ ਵਿਚ 100 ਰੁਪਏ ਮਹੀਨੇ ’ਤੇ ਡਾਇਲਾਗ ਲਿਖ ਚੁੱਕਾ ਹਾਂ। ਕਦੀਂ ਕਿਧਰੇ ਅਸਿਸਟੈਂਟ ਬਣ ਜਾਂਦਾ ਹਾਂ, ਕਦੇ ਕੋਈ ਹੋਰ ਛੋਟਾ-ਮੋਟਾ ਕੰਮ ਮਿਲ ਜਾਂਦਾ ਹੈ। ਅਕਸਰ ਉਹ ਵੀ ਨਹੀਂ ਮਿਲਦਾ। ਦਾਦਰ ਇਕ ਪ੍ਰੋਡਿਊਸਰ ਦੇ ਦਫਤਰ ਆਪਣੇ ਪੈਸੇ ਲੈਣ ਆਇਆ ਹਾਂ ਜਿਸਨੇ ਮੇਥੋਂ ਆਪਣੀ ਫਿਲਮ ਦੇ ਕਾਮੇਡੀ ਸੀਨ ਲਿਖਵਾਏ ਸਨ। ਇਹ ਸੀਨ ਉਸ ਮਸ਼ਹੂਰ ਲੇਖਕ ਦੇ ਨਾਂ ’ਤੇ ਹੀ ਫਿਲਮ ਵਿਚ ਆਉਣਗੇ ਜਿਹੜਾ ਇਹ ਫਿਲਮ ਲਿਖ ਰਿਹਾ ਹੈ। ਦਫਤਰ ਬੰਦ ਹੈ। ਵਾਪਸ ਬਾਂਦਰਾ ਜਾਣਾ ਹੈ, ਜੋ ਕਾਫੀ ਦੂਰ ਹੈ। ਪੈਸੇ ਇੰਨੇ ਕੁ ਹੀ ਹਨ ਕਿ ਜਾਂ ਤਾਂ ਬੱਸ ਦਾ ਟਿਕਟ ਲੈ ਲਵਾਂ ਜਾਂ ਕੁੱਝ ਖਾ ਲਵਾਂ। ਪਰ ਫੇਰ ਪੈਦਲ ਜਾਣਾ ਪਵੇਗਾ। ਛੋਲੇ ਖਰੀਦ ਕੇ ਜੇਬ ਵਿਚ ਪਾਉਂਦਾ ਹਾਂ ਅਤੇ ਪੈਦਲ ਸਫਰ ਸ਼ੁਰੂ ਕਰਦਾ ਹਾਂ। ਕੋਹਿਨੂਰ ਮਿਲਜ਼ ਦੇ ਗੇਟ ਦੇ ਸਾਹਮਣਿਉਂ ਲੰਘਦੇ ਹੋਏ ਸੋਚਦਾ ਹਾਂ ਕਿ ਸ਼ਾਇਦ ਸਭ ਬਦਲ ਜਾਵੇ, ਪਰ ਇਹ ਗੇਟ ਤਾਂ ਰਹੇਗਾ। ਇਕ ਦਿਨ ਇਸ ਗੇਟ ਦੇ ਸਾਹਮਣੇ ਤੋਂ ਆਪਣੀ ਕਾਰ ਵਿਚ ਲੰਘਾਂਗਾ। ਇਕ ਫਿਲਮ ਵਿਚ ਡਾਇਲਾਗ ਲਿਖਣ ਦਾ ਕੰਮ ਮਿਲਿਆ ਹੈ। ਕੁੱਝ ਸੀਨ ਲਿਖ ਕੇ ਡਾਇਰੈਕਟਰ ਦੇ ਘਰ ਜਾਂਦਾ ਹਾਂ। ਉਹ ਬੈਠਾ ਨਾਸ਼ਤੇ ਵਿਚ ਅਨਾਨਾਸ ਖਾ ਰਿਹਾ ਹੈ। ਸੀਨ ਲੈ ਕੇ ਪੜ੍ਹਦਾ ਹੈ ਅਤੇ ਕਾਗਜ਼ ਮੇਰੇ ਮੂਹ ’ਤੇ ਵਗਾਹ ਮਾਰਦਾ ਹੈ ਅਤੇ ਫਿਲਮ ਤੋਂ ਬਾਹਰ ਕੱਢਦਾ ਹੋਇਆ ਕਹਿੰਦਾ ਹੈ ਕਿ ਮੈਂ ਜ਼ਿੰਦਗੀ ਵਿਚ ਕਦੇ ਵੀ ਲੇਖਕ ਨਹੀਂ ਬਣ ਸਕਦਾ। ਕੜਕਦੀ ਧੁੱਪ ਵਿਚ ਇਕ ਸੜਕ ਤੇ ਤੁਰਦੇ ਹੋਏ ਮੈਂ ਆਪਣੀ ਅੱਖ ਦੇ ਇਕ ਕੋਨੇ ਵਿਚ ਆਇਆ ਅਥਰੂ ਪੂੰਝਦਾ ਹਾਂ ਅਤੇ ਸੋਚਦਾ ਹਾਂ ਕਿ ਮੈਂ ਇਕ ਦਿਨ ਇਸ ਡਾਇਰੈਕਟਰ ਨੂੰ ਵਿਖਾਵਾਂਗਾ ਕਿ ....... ਫੇਰ ਪਤਾ ਨਹੀਂ ਕਿਉਂ ਖਿਆਲ ਆਉਂਦਾ ਹੈ ਕਿ ਕੀ ਇਹ ਡਾਇਰੈਕਟਰ ਨਾਸ਼ਤੇ ਵਿਚ ਹਰ ਰੋਜ਼ ਹੀ ਅਨਾਨਾਸ ਖਾਂਦਾ ਹੋਵੇਗਾ।

........ਰਾਤ ਦੇ ਸ਼ਾਇਦ ਦੋ ਬੱਜੇ ਹੋਣਗੇ। ਬੰਬਈ ਦੀ ਬਰਸਾਤ, ਲਗਦਾ ਹੈ ਕਿ ਅਸਮਾਨ ਤੋਂ ਸਮੁੰਦਰ ਬਰਸ ਰਿਹਾ ਹੈ। ਮੈਂ ਖਾਰ ਸਟੇਸ਼ਨ ਦੇ ਪੈਰਟੀਕੋ ਦੀਆਂ ਪੌੜੀਆਂ ਤੇ ਇਕ ਕਮਜ਼ੋਰ ਜਹੇ ਬਲਬ ਦੀ ਰੌਸ਼ਨੀ ਵਿਚ ਬੈਠਾ ਹਾਂ। ਨੇੜੇ ਹੀ ਜ਼ਮੀਨ ’ਤੇ ਇਸ ’ਨੇਰ੍ਹੀ-ਤੂਫਾਨ ਤੋਂ ਬੇਖਬਰ ਤਿੰਨ ਆਦਮੀ ਸੌਂ ਰਹੇ ਹਨ। ਦੂਰ ਖੂੰਜੇ ਵਿਚ ਭਿੱਜਿਆ ਹੋਇਆ ਇਕ ਕੁੱਤਾ ਕੰਬ ਰਿਹਾ ਹੈ। ਲਗਦਾ ਹੈ ਮੀਂਹ ਕਦੇ ਨਹੀਂ ਹਟੇਗਾ। ਦੂਰ ਤੱਕ ਖਾਲੀ, ਹਨੇਰੀਆਂ ਸੜਕਾਂ ’ਤੇ ਜੋ਼ਰਦਾਰ ਪਾਣੀ ਬਰਸ ਰਿਹਾ ਹੈ। ਖਾਮੋਸ਼ ਬਿਲਡਿੰਗਾਂ ਦੀਆਂ ਰੌਸ਼ਨੀਆਂ ਕਦੋਂ ਦੀਆਂ ਬੁਝ ਚੁੱਕੀਆਂ ਹਨ। ਲੋਕ ਆਪੋ-ਆਪਣੇ ਘਰਾਂ ਵਿਚ ਸੌਂ ਰਹੇ ਹੋਣਗੇ। ਇਸੇ ਸ਼ਹਿਰ ਵਿਚ ਮੇਰੇ ਬਾਪ ਦਾ ਵੀ ਘਰ ਹੈ। ਬੰਬਈ ਕਿੰਨਾ ਵੱਡਾ ਸ਼ਹਿਰ ਹੈ ਤੇ ਮੈਂ ਕਿੰਨਾ ਛੋਟਾ ਹਾਂ, ਜਿਵੇਂ ਕੁੱਝ ਵੀ ਨਾ ਹੋਵਾਂ। ਆਦਮੀ ਕਿੰਨੀ ਵੀ ਹਿੰਮਤ ਰੱਖੇ ਕਦੇ ਕਦੇ ਬਹੁਤ ਡਰ ਲਗਦਾ ਹੈ।

........ ਮੈਂ ਹੁਣ ਸਾਲ ਭਰ ਤੋਂ ਕਮਾਲ ਸਟੂਡੀਉ (ਜੋ ਹੁਣ ਨਟਰਾਜ ਸਟੂਡੀਉ ਹੈ) ਵਿਚ ਰਹਿੰਦਾ ਹਾਂ। ਕੰਪਾਊਡ ਵਿਚ ਕਿਧਰੇ ਵੀ ਸੌਂ ਜਾਂਦਾ ਹਾਂ। ਕਦੇ ਕਿਸੇ ਵਰਾਂਡੇ ਵਿਚ , ਕਦੇ ਕਿਸੇ ਦਰੱਖਤ ਦੇ ਥੱਲੇ, ਕਦੇ ਕਿਸੇ ਬੈਂਚ ’ਤੇ ਅਤੇ ਕਦੇ ਕਿਸੇ ਕਾਰੀਡੋਰ ’ਚ। ਇੱਥੇ ਮੇਰੇ ਵਰਗੇ ਹੋਰ ਕਈ ਬੇ-ਘਰ ਤੇ ਬੇਰੋਜ਼ਗਾਰ ਇਸੇ ਤਰ੍ਹਾਂ ਹੀ ਰਹਿੰਦੇ ਹਨ। ਉਨ੍ਹਾਂ ਵਿਚੋਂ ਹੀ ਇਕ ਜਗਦੀਸ਼ ਹੈ, ਉਹਦੇ ਨਾਲ ਮੇਰੀ ਚੰਗੀ ਦੋਸਤੀ ਹੋ ਜਾਂਦੀ ਹੈ। ਉਹ ਰੋਜ਼ ਇਕ ਨਵੀਂ ਤਰਕੀਬ ਸੋਚਦਾ ਹੈ ਕਿ ਅੱਜ ਖਾਣਾ ਕਿੱਥੋਂ ਤੇ ਕਿਵੇਂ ਮਿਲ ਸਕਦਾ ਹੈ। ਅੱਜ ਦਾਰੂ ਕੌਣ ਤੇ ਕਿਵੇਂ ਪਿਲਾ ਸਕਦਾ ਹੈ। ਜਗਦੀਸ਼ ਨੇ ਮਾੜੀ ਹਾਲਤ ਵਿਚ ਜੀਊਂਦੇ ਰਹਿਣ ਨੂੰ ਇਕ ਆਰਟ ਬਣਾ ਲਿਆ ਹੈ।

ਮੇਰੀ ਜਾਣ-ਪਹਿਚਾਣ ਅੰਧੇਰੀ ਸਟੇਸ਼ਨ ਦੇ ਨੇੜੇ ਫੁੱਟਪਾਥ ਤੇ ਇਕ ਸੈਕਿੰਡ ਹੈਂਡ ਕਿਤਾਬਾਂ ਵੇਚਣ ਵਾਲੇ ਨਾਲ ਹੋ ਗਈ ਹੈ। ਇਸ ਕਰਕੇ ਕਿਤਾਬਾਂ ਦੀ ਕੋਈ ਘਾਟ ਨਹੀਂ। ਰਾਤ-ਰਾਤ ਭਰ ਕੰਪਾਊਂਡ ਵਿਚ ਜਿੱਥੇ ਵੀ ਥੋੜ੍ਹੀ ਜਹੀ ਰੌਸ਼ਨੀ ਹੁੰਦੀ ਹੈ, ਉੱਥੇ ਹੀ ਬੈਠ ਕੇ ਪੜ੍ਹਦਾ ਰਹਿੰਦਾ ਹਾਂ। ਦੋਸਤ ਮਜ਼ਾਕ ਕਰਦੇ ਹਨ ਕਿ ਮੈਂ ਇੰਨੀ ਘੱਟ ਰੌਸ਼ਨੀ ਵਿਚ ਇੰਨਾ ਜਿ਼ਆਦਾ ਪੜ੍ਹਦਾ ਰਿਹਾ ਤਾਂ ਕੁੱਝ ਦਿਨਾਂ ਵਿਚ ਅੰਨ੍ਹਾਂ ਹੋ ਜਾਵਾਂਗਾ। ......... ਅਜ ਕਲ ਇਕ ਕਮਰੇ ਵਿਚ ਸੌਣ ਦਾ ਮੌਕਾ ਮਿਲ ਗਿਆ ਹੈ। ਸਟੂਡੀਉ ਦੇ ਇਸ ਕਮਰੇ ਵਿਚ ਚਾਰੇ ਪਾਸੇ ਕੰਧਾਂ ਨਾਲ ਲੱਗੀਆਂ ਵੱਡੀਆਂ ਵੱਡੀਆਂ ਅਲਮਾਰੀਆਂ ਹਨ ਜਿਨ੍ਹਾਂ ਵਿਚ ਫਿਲਮ ਪਾਕੀਜ਼ਾ ਦੇ ਦਰਜਣਾ ਕਾਸਟਿਊਮ ਰੱਖੇ ਹਨ। ਮੀਨਾ ਕੁਮਾਰੀ, ਕਮਾਲ ਸਾਹਿਬ ਤੋਂ ਵੱਖ ਹੋ ਗਈ ਹੈ ਇਸ ਕਰਕੇ ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ ਬੰਦ ਹੈ। ਇਕ ਦਿਨ ਮੈਂ ਇਕ ਅਲਮਾਰੀ ਨੂੰ ਖੋਲ੍ਹਦਾ ਹਾਂ ਇਸ ਵਿਚ ਫਿਲਮ ਅੰਦਰ ਵਰਤੇ ਜਾਣ ਵਾਲੇ ਪੁਰਾਣੀ ਕਿਸਮ ਦੀਆਂ ਜੁੱਤੀਆਂ, ਚਪਲਾਂ ਅਤੇ ਸੈਂਡਲ ਪਏ ਹਨ ਅਤੇ ਉਸ ਵਿਚ ਹੀ ਮੀਨਾ ਕੁਮਾਰੀ ਦੇ ਫਿਲਮ ਫੇਅਰ ਐਵਾਰਡ ਪਏ ਹਨ। ਮੈਂ ਉਨ੍ਹਾਂ ਨੂੰ ਝਾੜ-ਪੂੰਝ ਕੇ, ਸਾਫ ਕਰਕੇ ਇਕ ਪਾਸੇ ਵੱਖਰੇ ਰੱਖ ਦਿੰਦਾ ਹਾਂ। ਜਿ਼ੰਦਗੀ ਵਿਚ ਪਹਿਲੀ ਵਾਰ ਮੈਂ ਕਿਸੇ ਫਿਲਮੀ ਐਵਾਰਡ ਨੂੰ ਛੋਹਿਆ ਹੈ। ਹਰ ਰੋਜ਼ ਰਾਤ ਨੂੰ ਕਮਰਾ ਅੰਦਰ ਤੋਂ ਬੰਦ ਕਰਕੇ, ਉਹ ਟਰਾਫੀ ਆਪਣੇ ਹੱਥ ਵਿਚ ਲੈ ਕੇ ਸ਼ੀਸ਼ੇ ਦੇ ਸਾਹਮਣੇ ਖੜ੍ਹਾ ਹੁੰਦਾ ਹਾਂ ਅਤੇ ਸੋਚਦਾ ਹਾਂ ਕਿ ਜਦੋਂ ਇਹ ਟਰਾਫੀ ਮੈਨੂੰ ਮਿਲੇਗੀ ਤਾਂ ਤਾੜੀਆਂ ਨਾਲ ਗੂੰਜਦੇ ਹੋਏ ਹਾਲ ਵਿਚ ਬੈਠੇ ਹੋਏ ਲੋਕਾਂ ਵੱਲ ਵੇਖਦਿਆਂ ਮੈਂ ਕਿਸ ਤਰ੍ਹਾਂ ਮੁਸਕਰਾਵਾਂਗਾ ਅਤੇ ਕਿਵੇਂ ਹੱਥ ਹਿਲਾਵਾਂਗਾ। ਇਸ ਤੋਂ ਪਹਿਲਾਂ ਕਿ ਇਸ ਬਾਰੇ ਕੋਈ ਫੈਸਲਾ ਕਰ ਸਕਾਂ, ਸਟੂਡੀਉ ਦੇ ਬੋਰਡ ’ਤੇ ਨੋਟਿਸ ਲੱਗਾ ਹੋਇਆ ਹੈ ਕਿ ਜਿਹੜੇ ਲੋਕ ਸਟੂਡੀਉ ਵਿਚ ਕੰਮ ਨਹੀਂ ਕਰਦੇ ਉਹ ਕੰਪਾਊਂਡ ਵਿਚ ਨਹੀਂ ਸੌਂ ਸਕਦੇ। ਜਗਦੀਸ਼ ਫੇਰ ਮੈਨੂੰ ਇਕ ਤਰਕੀਬ ਦੱਸਦਾ ਹੈ ਕਿ ਜਦੋਂ ਤੱਕ ਕੋਈ ਹੋਰ ਇੰਤਜ਼ਾਮ ਨਹੀਂ ਹੁੰਦਾ ਤਾਂ ਆਪਾਂ ਮਹਾਂਕਾਲੀ ਦੀਆਂ ਗੁਫਾਵਾਂ ਵਿਚ ਰਵ੍ਹਾਂਗੇ। (ਮਹਾਂਕਾਲੀ ਅੰਧੇਰੀ ਤੋਂ ਅੱਗੇ ਇਕ ਇਲਾਕਾ ਹੈ ਉੱਥੇ ਹੁਣ ਸੰਘਣੀ ਅਬਾਦੀ ਤੇ ਕਮਾਲਿਸਤਾਨ ਸਟੂਡੀਉ ਹੈ। ਉਸ ਜ਼ਮਾਨੇ ਵਿਚ ਉੱਥੇ ਸਿਰਫ ਇਕ ਸੜਕ ਸੀ, ਜੰਗਲ ਸੀ ਅਤੇ ਛੋਟੀਆਂ ਛੋਟੀਆਂ ਪਹਾੜੀਆਂ ਜਿਨ੍ਹਾਂ ਵਿਚ ਬੋਧੀ ਭਿਕਸ਼ੂਆਂ ਦੀਆਂ ਬਣਾਈਆਂ ਹੋਈਆਂ ਗੁਫਾਵਾਂ ਸਨ, ਜੋ ਅੱਜ ਵੀ ਹਨ। ਉਨ੍ਹਾਂ ਦਿਨਾਂ ਵਿਚ ਉੱਥੇ ਕੁੱਝ ਚਰਸ-ਗਾਂਜਾ ਪੀਣ ਵਾਲੇ ਸਾਧੂ ਪਏ ਰਹਿੰਦੇ ਸਨ) ਮਹਾਂਕਾਲੀ ਦੀਆਂ ਗੁਫਾਵਾਂ ਵਿਚ ਮੱਛਰ ਇੰਨੇ ਵੱਡੇ ਹਨ ਕਿ ਉਨ੍ਹਾਂ ਨੂੰ ਲੜਨ ਦੀ ਨਹੀਂ ਤੁਹਾਡੇ ਪਿੰਡੇ ’ਤੇ ਸਿਰਫ ਬੈਠ ਜਾਣ ਤਾਂ ਅੱਖ ਖੁੱਲ੍ਹ ਜਾਂਦੀ ਹੈ। ਇਕ ਹੀ ਰਾਤ ਵਿਚ ਇਹ ਗੱਲ ਸਮਝ ਆ ਗਈ ਕਿ ਇੱਥੇ ਚਰਸ ਪੀਤੇ ਬਿਨਾਂ ਕੋਈ ਸੌਂ ਹੀ ਨਹੀਂ ਸਕਦਾ। ਤਿੰਨ ਦਿਨ ਜਿਵੇਂ ਕਿਵੇਂ ਗੁਜ਼ਾਰਦਾ ਹਾਂ। ਬਾਂਦਰਾ ਤੋਂ ਇਕ ਦੋਸਤ ਕੁੱਝ ਦਿਨਾਂ ਵਾਸਤੇ ਆਪਣੇ ਕੋਲ ਰਹਿਣ ਲਈ ਸੱਦ ਲੈਂਦਾ ਹੈ। ਮੈਂ ਬਾਂਦਰਾ ਜਾ ਰਿਹਾ ਹਾਂ। ਜਗਦੀਸ਼ ਕਹਿ ਰਿਹਾ ਹੈ ਕਿ ਇਕ-ਦੋ ਦਿਨਾਂ ਵਿਚ ਉਹ ਵੀ ਕਿਧਰੇ ਚਲਾ ਜਾਵੇਗਾ। (ਇਹ ਜਗਦੀਸ਼ ਨਾਲ ਮੇਰੀ ਆਖਰੀ ਮੁਲਾਕਾਤ ਸੀ। ਆਉਣ ਵਾਲੇ ਸਾਲਾਂ ਵਿਚ ਜਿ਼ੰਦਗੀ ਮੈਨੂੰ ਕਿੱਥੋਂ ਤੋਂ ਕਿੱਥੇ ਲੈ ਗਈ ਪਰ ਉਹ ਗਿਆਰਾਂ ਸਾਲ ਬਾਅਦ ਉੱਥੇ, ਉਨ੍ਹਾਂ ਹੀ ਗੁਫਾਵਾਂ ਵਿਚ ਚਰਸ ਅਤੇ ਕੱਚੀ ਦਾਰੂ (ਲਾਹਣ) ਪੀ ਪੀ ਕੇ ਮਰ ਗਿਆ। ਉੱਥੇ ਰਹਿਣ ਵਾਲੇ ਸਾਧੂਆਂ ਅਤੇ ਨੇੜੇ ਰਹਿੰਦੇ ਝੌਂਪੜੀਆਂ ਵਾਲਿਆਂ ਨੇ ਚੰਦਾ ਇਕੱਠਾ ਕਰਕੇ ਉਸਦਾ ਸਸਕਾਰ ਕਰ ਦਿੱਤਾ- ਕਿੱਸਾ ਖਤਮ। ਮੈਨੂੰ ਤੇ ਉਸਦੇ ਹੋਰ ਦੋਸਤਾਂ ਨੂੰ ਉਸਦੇ ਮਰਨ ਦੀ ਖਬਰ ਵੀ ਬਾਅਦ ਵਿਚ ਮਿਲੀ। ਮੈਂ ਅਕਸਰ ਸੋਚਦਾ ਹਾਂ ਕਿ ਮੇਰੇ ਨਾਲ ਕਿਹੜੇ ਮੋਤੀ ਲੱਗੇ ਹਨ ਅਤੇ ਜਗਦੀਸ਼ ਵਿਚ ਅਜਿਹੀ ਕੀ ਖਰਾਬੀ ਸੀ। ਇਹ ਵੀ ਤਾਂ ਹੋ ਸਕਦਾ ਸੀ ਕਿ ਤਿੰਨ ਦਿਨ ਬਾਅਦ ਜਗਦੀਸ਼ ਦੇ ਕਿਸੇ ਦੋਸਤ ਨੇ ਉਹਨੂੰ ਬਾਂਦਰਾ ਸੱਦ ਲਿਆ ਹੁੰਦਾ ਅਤੇ ਮੈਂ ਪਿੱਛੇ ਉਨ੍ਹਾਂ ਗੁਫਾਵਾਂ ਵਿਚ ਰਹਿ ਜਾਂਦਾ। ਕਦੇ ਕਦੇ ਇਹ ਸਭ ਇਤਫਾਕ ਲਗਦਾ ਹੈ। ਅਸੀਂ ਲੋਕ ਕਿਸ ਗੱਲ ’ਤੇ ਘੁਮੰਡ ਕਰਦੇ ਹਾਂ?

ਮੈਂ ਬਾਂਦਰਾ ਵਿਚ ਜਿਸ ਦੋਸਤ ਕੋਲ ਆ ਕੇ ਜਿਸ ਕਮਰੇ ਵਿਚ ਰਿਹਾ ਉਹ ਪੇਸ਼ਾਵਰ ਜੁਆਰੀਆ ਹੈ। ਉਹ ਤੇ ਉਸਦੇ ਦੋ ਸਾਥੀ ਜੂਏ ਵਿਚ ਪੱਤੇ ਲਾਉਣੇ ਜਾਣਦੇ ਹਨ। ਮੈਨੂੰ ਵੀ ਸਿਖਾ ਦਿੰਦੇ ਹਨ। ਕੁੱਝ ਦਿਨ ਉਸ ਨਾਲ ਤਾਸ਼ ਦੇ ਪੱਤਿਆਂ ’ਤੇ ਗੁਜ਼ਾਰਾ ਹੁੰਦਾ ਹੈ। ਫੇਰ ਉਹ ਲੋਕ ਬੰਬਈ ਤੋਂ ਚਲੇ ਜਾਂਦੇ ਹਨ ਅਤੇ ਮੈਂ ਫੇਰ ਉੱਥੇ ਦਾ ਉੱਥੇ। ਹੁਣ ਅਗਲੇ ਮਹੀਨੇ ਇਸ ਕਮਰੇ ਦਾ ਕਿਰਾਇਆ ਕੌਣ ਦੇਵੇਗਾ। ਇਕ ਮਸ਼ਹੂਰ ਅਤੇ ਕਾਮਯਾਬ ਲੇਖਕ ਮੈਨੂੰ ਸੱਦ ਕੇ ਆਫਰ ਦਿੰਦੇ ਹਨ ਕਿ ਜੇ ਮੈਂ ਉਨ੍ਹਾਂ ਦੇ ਡਇਲਾਗ ਲਿਖ ਦਿਆ ਕਰਾਂ ( ਜਿਸ ਤੇ ਪੱਕਾ ਹੈ ਕਿ ਮੇਰਾ ਨਹੀਂ ਉਸਦਾ ਹੀ ਨਾਮ ਛਪੇਗਾ) ਤਾਂ ਉਹ ਮੈਨੂੰ ਛੇ ਸੌ ਰੁਪਏ ਮਹੀਨਾ ਦੇਣਗੇ। ਸੋਚਦਾ ਹਾਂ ਕਿ ਇਹ ਛੇ ਸੌ ਰੁਪਏ ਇਸ ਵਕਤ ਮੇਰੇ ਵਾਸਤੇ ਛੇ ਕਰੋੜ ਦੇ ਬਰਾਬਰ ਹਨ, ਇਹ ਨੌਕਰੀ ਕਰ ਲਵਾਂ। ਫੇਰ ਸੋਚਦਾ ਹਾਂ ਕਿ ਜੇ ਨੌਕਰੀ ਕਰ ਲਈ ਤਾਂ ਕਦੇ ਵੀ ਛੱਡਣ ਦੀ ਹਿੰਮਤ ਨਹੀਂ ਪੈਣੀ। ਜ਼ਿੰਦਗੀ ਭਰ ਇਹ ਹੀ ਕੁੱਝ ਕਰਦਾ ਰਹਿ ਜਾਵਾਂਗਾ, ਫੇਰ ਸੋਚਦਾ ਹਾਂ ਕਿ ਅਗਲੇ ਮਹੀਨੇ ਦਾ ਕਿਰਾਇਆ ਦੇਣਾ ਹੈ। ਫੇਰ ਸੋਚਦਾਂ- ਦੇਖੀ ਜਾਊ। ਤਿੰਨ ਦਿਨ ਸੋਚਣ ਤੋਂ ਬਾਅਦ ਇਨਕਾਰ ਕਰ ਦਿੰਦਾ ਹਾਂ। ਦਿਨ, ਹਫਤੇ, ਮਹੀਨੇ ਅਤੇ ਸਾਲ ਲੰਘਦੇ ਹਨ। ਬੰਬਈ ਵਿਚ ਪੰਜ ਸਾਲ ਲੰਘ ਗਏ। ਰੋਟੀ ਚੰਦ ਬਣੀ ਹੋਈ ਹੈ ਅਤੇ ਹਾਲਾਤ ਬੱਦਲ਼। ਚੰਦ ਕਦੇ ਦਿਖਾਈ ਦਿੰਦਾ ਹੈ ਤੇ ਕਦੇ ਛੁਪ ਜਾਂਦਾ ਹੈ। ਇਹ ਪੰਜ ਸਾਲ ਮੇਰੇ ਲਈ ਬਹੁਤ ਔਖੇ ਸਨ, ਪਰ ਮੇਰਾ ਸਿਰ ਨਹੀਂ ਝੁਕਾ ਸਕੇ। ਮੈਂ ਨਾ-ਉਮੀਦ ਨਹੀਂ ਹਾਂ। ਮੈਨੂੰ ਵਿਸ਼ਵਾਸ ਹੈ, ਪੂਰਾ ਵਿਸ਼ਵਾਸ ਹੈ, ਕੁੱਝ ਹੋਵੇਗਾ, ਜ਼ਰੂਰ ਕੁੱਝ ਹੋਵੇਗਾ। ਮੈਂ ਉਂਜ ਹੀ ਤਾਂ ਮਰ ਜਾਣ ਵਾਸਤੇ ਪੈਦਾ ਨਹੀਂ ਹੋਇਆ ਹਾਂ।- ਅਤੇ ਨਵੰਬਰ 1969 ਵਿਚ ਮੈਨੂੰ ਉਹ ਕੰਮ ਮਿਲਦਾ ਹੈ ਜਿਸਨੂੰ ਫਿਲਮ ਵਾਲਿਆਂ ਦੀ ਜ਼ੁਬਾਨ ਵਿਚ ਸਹੀ ‘ਬ੍ਰੇਕ’ ਕਿਹਾ ਜਾਂਦਾ ਹੈ।

ਕਾਮਯਾਬੀ ਵੀ ਜਿਵੇਂ ਅਲਾਦੀਨ ਦਾ ਚਿਰਾਗ ਹੈ। ਅਚਾਨਕ ਦੇਖਦਾ ਹਾਂ ਕਿ ਦੁਨੀਆਂ ਖੁਬਸੂਰਤ ਹੈ ਅਤੇ ਲੋਕ ਮਿਹਰਬਾਨ। ਸਾਲ, ਡੇਢ੍ਹ ਸਾਲ ਵਿਚ ਬਹੁਤ ਕੁੱਝ ਮਿਲ ਗਿਆ ਹੈ ਅਤੇ ਬਹੁਤ ਕੁੱਝ ਮਿਲਣ ਵਾਲਾ ਹੈ। ਹੱਥ ਲੱਗਦਿਆਂ ਹੀ ਮਿੱਟੀ ਸੋਨਾ ਹੋ ਰਹੀ ਹੈ ਅਤੇ ਮੈਂ ਦੇਖ ਰਿਹਾ ਹਾਂ – ਆਪਣਾ ਪਹਿਲਾ ਘਰ, ਆਪਣੀ ਪਹਿਲੀ ਕਾਰ। ਆਸ਼ਾਵਾਂ ਪੂਰੀਆਂ ਹੋਣ ਦੇ ਦਿਨ ਆ ਗਏ ਹਨ। ਪਰ, ਜ਼ਿੰਦਗੀ ਵਿਚ ਇਕ ਤਨਹਾਈ ਤਾਂ ਅਜੇ ਵੀ ਹੈ। ‘ਗੀਤਾ ਔਰ ਸੀਤਾ’ ਦੇ ਸੈੱਟ ’ਤੇ ਮੇਰੀ ਮੁਲਾਕਾਤ ਹਨੀ ਇਰਾਨੀ ਨਾਲ ਹੁੰਦੀ ਹੈ । ਉਹ ਇਕ ਖੁੱਲੇ ਦਿਲ ਵਾਲੀ, ਖਰੀ ਜ਼ੁਬਾਨ ਵਾਲੀ ਪਰ ਬਹੁਤ ਹਸਮੁੱਖ ਸੁਭਾਅ ਦੀ ਲੜਕੀ ਹੈ। ਮਿਲਣ ਤੋਂ ਚਾਰ ਮਹੀਨੇ ਬਾਅਦ ਸਾਡੀ ਸ਼ਾਦੀ ਹੋ ਜਾਂਦੀ ਹੈ। ਮੈਂ ਸਾ਼ਦੀ ਵਿਚ ਆਪਣੇ ਬਾਪ ਦੇ ਕਈ ਦੋਸਤਾਂ ਨੂੰ ਬੁਲਾਇਆ ਹੈ ਪਰ ਆਪਣੇ ਬਾਪ ਨੂੰ ਨਹੀਂ (ਕੁੱਝ ਜ਼ਖ਼ਮਾਂ ਨੂੰ ਭਰਨਾ ਅਲਾਦੀਨ ਦੇ ਚਿਰਾਗ ਵਾਲੇ ਦੇਵਤੇ ਦੇ ਵਸ ਦੀ ਵੀ ਗੱਲ ਨਹੀਂ ਇਹ ਕੰਮ ਸਿਰਫ ਵਕਤ ਹੀ ਕਰ ਸਕਦਾ ਹੈ) ਦੋ ਸਾਲ ਵਿਚ ਇਕ ਧੀ ਅਤੇ ਇਕ ਪੁੱਤਰ ਜੋਯਾ ਤੇ ਫਰਹਾਨ ਹੁੰਦੇ ਹਨ।

ਅਗਲੇ ਛੇ ਸਾਲਾਂ ਵਿਚ ਇਕ ਤੋਂ ਬਾਅਦ ਇਕ ਇਨਾਮ, ਲਗਾਤਾਰ ਬਾਰਾਂ ਸੁਪਰ ਹਿੱਟ ਫਿਲਮਾਂ, ਪੁਰਸਕਾਰ, ਸਿਫਤਾਂ, ਅਖਬਾਰਾਂ ਤੇ ਰਸਾਲਿਆਂ ਵਿਚ ਇਂਟਰਵਿਊ, ਤਸਵੀਰਾਂ ਪੈਸਾ ਅਤੇ ਪਾਰਟੀਆਂ, ਦੁਨੀਆਂ ਦੇ ਸਫਰ, ਚਮਕਦੇ ਹੋਏ ਦਿਨ, ਜਗਮਾਉਂਦੀਆਂ ਰਾਤਾਂ – ਜਿ਼ੰਦਗੀ ਇਕ ਟੈਕਨੀਕਲਰ (ਬਹਰੰਗਾ) ਸੁਪਨਾ ਹੈ। ਪਰ ਹਰ ਸੁਪਨੇ ਦੀ ਤਰ੍ਹਾਂ ਇਹ ਸੁਪਨਾ ਵੀ ਟੁੱਟਦਾ ਹੈ। ਪਹਿਲੀ ਵਾਰ ਇਕ ਫਿਲਮ ਦੀ ਨਾਕਾਮੀ (ਫਿਲਮਾਂ ਤਾਂ ਉਸਤੋਂ ਬਾਅਦ ਨਾਕਾਮ ਵੀ ਹੋਈਆਂ ਤੇ ਕਾਮਯਾਬ ਵੀ। ਪਰ ਕਾਮਯਾਬੀ ਦੀ ਉਹ ਖੁਸ਼ੀ ਅਤੇ ਖੁਸ਼ੀ ਦੀ ਮਾਸੂਮੀਅਤ ਜਾਂਦੀ ਰਹੀ)।

18 ਅਗਸਤ 1976 ਨੂੰ ਮੇਰੇ ਬਾਪ ਦੀ ਮੌਤ ਹੁੰਦੀ ਹੈ (ਮਰਨ ਤੋਂ 9 ਦਿਨ ਪਹਿਲਾਂ ਉਨ੍ਹਾਂ ਨੇ ਮੈਨੂੰ ਆਪਣੀ ਕਿਤਾਬ ਆਟੋਗ੍ਰਾਫ ਕਰਕੇ ਦਿੱਤੀ ਸੀ ਉਸ ’ਤੇ ਲਿਖਿਆ ਸੀ – ‘ਜਬ ਹਮ ਨਾ ਰਹੇਂਗੇ ਤੋ ਬਹੁਤ ਯਾਦ ਕਰੋਗੇ’ ਉਨ੍ਹਾਂ ਨੇ ਠੀਕ ਲਿਖਿਆ ਸੀ। ਹੁਣ ਤੱਕ ਤਾਂ ਮੈਂ ਆਪਣੇ ਆਪ ਨੂੰ ਬਾਗੀ ਅਤੇ ਨਰਾਜ਼ ਬੇਟੇ ਦੇ ਰੂਪ ਵਿਚ ਪਹਿਚਾਣਦਾ ਸੀ ਪਰ ਹੁਣ ਮੈਂ ਕੌਣ ਹਾਂ? ਮੈਂ ਆਪਣੇ ਆਪ ਨੂੰ ਅਤੇ ਫੇਰ ਆਪਣੇ ਚਾਰੇ ਪਾਸੇ, ਨਵੀਆਂ ਨਜ਼ਰਾਂ ਨੂੰ ਦੇਖਦਾ ਹਾਂ ਕਿ ਬੱਸ ਕੀ ਇਹ ਹੀ ਚਾਹੀਦਾ ਸੀ ਮੈਨੂੰ ਜ਼ਿੰਦਗੀ ਤੋਂ। ਇਸ ਦਾ ਪਤਾ ਅਜੇ ਦੂਜਿਆਂ ਨੂੰ ਨਹੀਂ ਹੈ ਪਰ ਉਹ ਸਾਰੀਆਂ ਚੀਜਾਂ ਜੋ ਕੱਲ੍ਹ ਤੱਕ ਮੈਨੂੰ ਖੁਸ਼ੀ ਦਿੰਦੀਆਂ ਸਨ ਝੂਠੀਆਂ ਤੇ ਨੁਮਾਇਸ਼ੀ ਲੱਗਣ ਲੱਗੀਆਂ ਹਨ। ਹੁਣ ਮੇਰਾ ਦਿਲ ਉਨ੍ਹਾਂ ਗੱਲਾਂ ਵਿਚ ਜਿ਼ਆਦਾ ਲਗਦਾ ਹੈ ਜਿਸ ਨੂੰ ਦੁਨੀਆਂ ਦੀ ਜ਼ੁਬਾਨ ਵਿਚ ਕਿਹਾ ਜਾਵੇ ਤਾਂ, ਕੋਈ ਫਾਇਦਾ ਨਹੀਂ। ਸ਼ਾਇਰੀ ਨਾਲ ਮੇਰਾ ਰਿਸ਼ਤਾ ਪੈਦਾਇਸ਼ੀ ਅਤੇ ਦਿਲਚਸਪੀ ਹਮੇਸ਼ਾ ਤੋਂ ਹੈ। ਗਭਰੇਟ ਉਮਰ ਤੋਂ ਹੀ ਜਾਣਦਾ ਹਾਂ ਕਿ ਜੇ ਚਾਹਵਾਂ ਤਾਂ ਸ਼ਾਇਰੀ ਕਰ ਸਕਦਾ ਹਾਂ, ਪਰ ਅੱਜ ਤੱਕ ਕੀਤੀ ਨਹੀਂ ਹੈ। ਇਹ ਵੀ ਮੇਰੀ ਨਰਾਜ਼ਗੀ ਤੇ ਬਗਾਵਤ ਦਾ ਇਕ ਪ੍ਰਤੀਕ ਹੈ। 1979 ਵਿਚ ਪਹਿਲੀ ਵਾਰ ਸਿ਼ਅਰ ਪੜ੍ਹਦਾ ਹਾਂ ਅਤੇ ਇਹ ਸਿ਼ਅਰ ਲਿਖ ਕੇ ਮੈਂ ਅਪਣੀ ਵਿਰਾਸਤ ਅਤੇ ਆਪਣੇ ਬਾਪ ਨਾਲ ਸਮਝੌਤਾ (ਸੁਲਾਹ ਜਾਂ ਰਾਜ਼ੀਨਾਮਾ) ਕਰ ਲਿਆ ਹੈ। ਇਸ ਦੌਰਾਨ ਮੇਰੀ ਮੁਲਾਕਾਤ ਸ਼ਬਾਨਾ ਨਾਲ ਹੁੰਦੀ ਹੈ। ਕੈਫ਼ੀ ਆਜ਼ਮੀ ਦੀ ਧੀ ਸ਼ਬਾਨਾ ਵੀ ਸ਼ਾਇਦ ਆਪਣੀਆਂ ਜੜ੍ਹਾਂ ਵੱਲ ਮੁੜ ਰਹੀ ਹੈ। ਉਹਨੂੰ ਵੀ ਅਜਿਹੇ ਹਜ਼ਾਰਾਂ ਸਵਾਲ ਸਤਾਉਣ ਲੱਗੇ ਹਨ ਜਿਨ੍ਹਾਂ ਦੇ ਬਾਰੇ ਉਸਨੇ ਕਦੇ ਪਹਿਲਾਂ ਨਹੀਂ ਸੋਚਿਆ ਸੀ। ਕੋਈ ਹੈਰਾਨੀ ਨਹੀ ਕਿ ਅਸੀਂ ਨੇੜੇ ਆਉਣ ਲਗਦੇ ਹਾਂ। ਹੌਲੀ ਹੌਲੀ ਮੇਰੇ ਅੰਦਰ ਬਹੁਤ ਕੁੱਝ ਬਦਲ ਰਿਹਾ ਹੈ। ਫਿਲਮੀ ਦੁਨੀਆਂ ਵਿਚ ਜੋ ਮੇਰੀ ਪਾਰਟਨਰਸਿ਼ੱਪ ਸੀ ਉਹ ਟੁੱਟ ਜਾਂਦੀ ਹੈ। ਮੇਰੇ ਨੇੜਲੇ ਲੋਕ ਮੇਰੇ ਵਿਚ ਹੋਣ ਵਾਲੀਆਂ ਇਨ੍ਹਾਂ ਤਬਦੀਲੀਆਂ ਨੂੰ ਪ੍ਰੇਸ਼ਾਨੀ ਨਾਲ ਦੇਖ ਰਹੇ ਹਨ। 1983 ਵਿਚ ਮੈਂ ਤੇ ਹਨੀ ਵੱਖ ਹੋ ਜਾਂਦੇ ਹਾਂ।(ਹਨੀ ਨਾਲ ਮੇਰੀ ਸ਼ਾਦੀ ਜ਼ਰੂਰ ਟੁੱਟ ਗਈ ਹੈ ਪਰ ਤਲਾਕ ਵੀ ਸਾਡੀ ਦੋਸਤੀ ਦਾ ਕੁੱਝ ਨਹੀਂ ਵਿਗਾੜ ਸਕਿਆ। ਜੇ ਕਰ ਮਾਂ-ਬਾਪ ਦੇ ਅਲੱਗ ਹੋਣ ’ਤੇ ਬੱਚਿਆਂ ਵਿਚ ਕੜਵਾਹਟ ਨਹੀਂ ਆਈ ਤਾਂ ਇਸ ਵਿਚ ਮੇਰਾ ਕਮਾਲ ਬਹੁਤ ਘੱਟ ਹੈ ਤੇ ਹਨੀ ਦੀ ਸਿਫਤ ਬਹੁਤ ਜਿ਼ਆਦਾ ਹੈ। ਹਨੀ ਅਜਕਲ ਬਹੁਤ ਕਾਮਯਾਬ ਫਿਲਮ ਰਾਈਟਰ ਹੈ ਅਤੇ ਮੇਰੀ ਬਹੁਤ ਵਧੀਆ ਦੋਸਤ। ਮੈਂ ਦੁਨੀਆਂ ਵਿਚ ਬਹੁਤ ਘੱਟ ਲੋਕਾਂ ਦੀ ਇੰਨੀ ਇੱਜਤ ਕਰਦਾ ਹਾਂ ਜਿੰਨੀ ਮੇਰੇ ਮਨ ਵਿਚ ਹਨੀ ਵਾਸਤੇ ਹੈ)।

ਮੈਂ ਇਕ ਕਦਮ ਚੁੱਕ ਤਾਂ ਲਿਆ ਸੀ ਪਰ ਘਰ ਤੋਂ ਨਿਕਲ ਕੇ ਕਈ ਸਾਲਾਂ ਤੱਕ ਮੇਰੀ ਜ਼ਿੰਦਗੀ “ਕਟੀ ਉਮਰ ਹੋਟਲੋਂ ਮੇਂ, ਮਰੇ ਹਸਪਤਾਲ ਜਾ ਕਰ” ਵਰਗੀ ਹੋ ਗਈ ਸੀ। ਸ਼ਰਾਬ ਪਹਿਲਾਂ ਵੀ ਬਹੁਤ ਪੀਂਦਾ ਸਾਂ ਪਰ ਫੇਰ ਬਹੁਤ ਹੀ ਜਿ਼ਆਦਾ ਪੀਣ ਲੱਗਾ। ਇਹ ਮੇਰੀ ਜ਼ਿੰਦਗੀ ਦਾ ਇਕ ਦੌਰ ਹੈ ਜਿਸ ’ਤੇ ਮੈਂ ਸ਼ਰਮਿੰਦਾ ਹਾਂ। ਇਨ੍ਹਾਂ ਥੋੜ੍ਹੇ ਜਹੇ ਸਾਲਾਂ ਵਿਚ ਜੇ ਦੂਸਰਿਆਂ ਨੇ ਮੈਨੂੰ ਬਰਦਾਸ਼ਤ ਕਰ ਲਿਆ ਤਾਂ ਇਹ ਉਨ੍ਹਾਂ ਦਾ ਅਹਿਸਾਨ ਹੈ। ਇਹ ਸੁਭਾਵਕ ਹੀ ਸੀ ਕਿ ਮੈਂ ਇੰਜ ਹੀ ਸ਼ਰਾਬ ਪੀਂਦਾ ਪੀਂਦਾ ਮਰ ਜਾਂਦਾ ਪਰ ਇਕ ਸਵੇਰੇ ਕਿਸੇ ਦੀ ਕਹੀ ਗੱਲ ਨੇ ਅਜਿਹਾ ਫੜਿਆ ਕਿ ਉਸ ਦਿਨ ਤੋਂ ਮੈਂ ਸ਼ਰਾਬ ਨੂੰ ਹੱਥ ਨਹੀਂ ਲਾਇਆ ਤੇ ਨਾ ਹੀ ਕਦੀਂ ਲਾਵਾਂਗਾ।

ਅੱਜ ਇੰਨੇ ਸਾਲਾਂ ਬਾਅਦ ਜਦ ਆਪਣੀ ਜ਼ਿੰਦਗੀ ਨੂੰ ਦੇਖਦਾ ਹਾਂ ਤਾਂ ਲਗਦਾ ਹੈ ਕਿ ਪਹਾੜਾਂ ਤੋਂ ਝਰਨੇ ਵਾਂਗ ਉਤਰਦੀ, ਚੱਟਾਨਾਂ ਨਾਲ ਟਕਰਾਉਂਦੀ, ਪੱਥਰਾਂ ਵਿਚੋਂ ਆਪਣਾ ਰਸਤਾ ਢੂੰਡਦੀ, ਫੈਲਦੀ, ਵਲ਼ ਖਾਂਦੀ, ਅਣਗਿਣਤ ਘੁੰਮਣਘੇਰੀਆਂ ਬਣਾਉਂਦੀ ਅਤੇ ਆਪਣੇ ਹੀ ਕਿਨਾਰਿਆਂ ਨੂੰ ਖੋਰਦੀ ਹੋਈ ਇਹ ਨਦੀ ਹੁਣ ਮੈਦਾਨਾਂ ਵਿਚ ਆ ਕੇ ਸ਼ਾਂਤ ਅਤੇ ਗਹਿਰੀ ਹੋ ਗਈ ਹੈ।

ਮੇਰੇ ਬੱਚੇ ਜੋਯਾ ਤੇ ਫਰਹਾਨ ਵੱਡੇ ਹੋ ਗਏ ਹਨ ਅਤੇ ਬਾਹਰ ਵਾਲੀ ਦੁਨੀਆਂ ਵਿਚ ਆਪਣੇ ਪਹਿਲੇ ਕਦਮ ਰੱਖਣ ਵਾਲੇ ਹਨ। ਉਨ੍ਹਾਂ ਦੀਆਂ ਅੱਖਾਂ ਵਿਚ ਆਉਣ ਵਾਲੇ ਕੱਲ੍ਹ ਬਾਰੇ ਹੁਸੀਨ ਸੁਪਨੇ ਹਨ। ਸਲਮਾਨ, ਮੇਰਾ ਛੋਟਾ ਭਰਾ ਅਮਰੀਕਾ ਵਿਚ ਬਹੁਤ ਕਾਮਯਾਬ ਸਾਇਕੋਇਨਾਲਿਸਟ,(ਮਾਨਸਿਕ ਰੋਗਾਂ ਦਾ ਮਾਹਰ) ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ, ਬਹੁਤ ਵਧੀਆ ਸ਼ਾਇਰ, ਇਕ ਮੁਹੱਬਤ ਕਰਨ ਵਾਲੀ ਬੀਵੀ ਦਾ ਪਤੀ ਅਤੇ ਦੋ ਬਹੁਤ ਹੀ ਹੋਣਹਾਰ ਬੱਚਿਆਂ ਦਾ ਬਾਪ ਹੈ। ਜ਼ਿੰਦਗੀ ਦੇ ਰਸਤੇ ਉਹਦੇ ਵਾਸਤੇ ਘੱਟ ਮੁਸ਼ਕਲ ਨਹੀਂ ਸਨ। ਪਰ ਉਸਨੇ ਆਪਣੀ ਅਣਥੱਕ ਮਿਹਨਤ ਅਤੇ ਲਗਨ ਨਾਲ ਆਪਣੀ ਹਰ ਮੰਜਿ਼ਲ ਪਾ ਲਈ ਹੈ ਅਤੇ ਅਜੇ ਵੀ ਅੱਗੇ ਤੋਂ ਅੱਗੇ ਵਧ ਰਿਹਾ ਹੈ। ਮੈਂ ਖੁਸ਼ ਹਾਂ ਤੇ ਸ਼ਬਾਨਾ ਵੀ ਜੋ ਸਿਰਫ ਮੇਰੀ ਪਤਨੀ ਹੀ ਨਹੀਂ ਮੇਰੀ ਮਹਿਬੂਬਾ ਵੀ ਹੈ। ਜੋ ਇਕ ਖੁਬਸੂਰਤ ਦਿਲ ਵੀ ਹੈ ਅਤੇ ਕੀਮਤੀ ਜਿ਼ਹਨ ਵੀ “ਮੈਂ ਜਿਸ ਦੁਨੀਆਂ ਮੇਂ ਰਹਿਤਾ ਹੂੰ ਵੋਹ ਉਸ ਦੁਨੀਆਂ ਕੀ ਔਰਤ ਹੈ” ਇਹ ਸਤਰ ਜੇ ਵਰ੍ਹਿਆਂ ਪਹਿਲਾਂ ‘ਮਜ਼ਾਜ਼’ ਨੇ ਕਿਸੇ ਲਈ ਨਾ ਲਿਖੀ ਹੁੰਦੀ ਤਾਂ ਮੈਂ ਸ਼ਬਾਨਾ ਵਾਸਤੇ ਲਿਖਦਾ।

ਅੱਜ, ਉਂਝ ਤਾਂ ਜ਼ਿੰਦਗੀ ਮੇਰੇ ਉੱਪਰ ਹਰ ਪਾਸਿਉਂ ਮਿਹਰਬਾਨ ਹੈ ਪਰ ਬਚਪਨ ਦਾ ਉਹ ਇਕ ਦਿਨ 18 ਜਨਵਰੀ 1953 ਹੁਣ ਵੀ ਯਾਦ ਆਉਂਦਾ ਹੈ। ਥਾਂ ਲਖਨਊ – ਮੇਰੇ ਨਾਨੇ ਦਾ ਘਰ – ਰੋਂਦੀ ਹੋਈ ਮੇਰੀ ਮਾਸੀ, ਮੇਰੇ ਛੋਟੇ ਭਰਾ ਸਲਮਾਨ ਨੂੰ, ਜਿਸ ਦੀ ਉਮਰ ਸਾਢ੍ਹੇ ਛੇ ਸਾਲ ਹੈ ਅਤੇ ਮੈਨੂੰ ਹੱਥ ਫੜ ਕੇ ਘਰ ਦੇ ਉਸ ਵੱਡੇ ਕਮਰੇ ਵਿਚ ਲੈ ਜਾਂਦੀ ਹੈ ਜਿੱਥੇ ਫਰਸ਼ ’ਤੇ ਬਹੁਤ ਸਾਰੀਆਂ ਔਰਤਾਂ ਬੈਠੀਆਂ ਹਨ। ਤਖਤ ਪਰ ਸਫੈਦ ਕਫ਼ਨ ਵਿਚ ਲਪੇਟੀ ਮੇਰੀ ਮਾਂ ਦਾ ਚਿਹਰਾ ਨੰਗਾ ਹੈ। ਸਿਰਹਾਣੇ ਬੈਠੀ ਮੇਰੀ ਬੁੱਢੀ ਨਾਨੀ ਥੱਕੀ ਜਹੀ ਹੌਲੀ ਹੌਲੀ ਰੋ ਰਹੀ ਹੈ। ਦੋ ਔਰਤਾਂ ਉਹਨੂੰ ਸੰਭਾਲ ਰਹੀਆਂ ਹਨ। ਮੇਰੀ ਮਾਸੀ ਸਾਨੂੰ ਦੋਹਾਂ ਬੱਚਿਆਂ ਨੂੰ ਉਸ ਤਖਤ ਕੋਲ ਲੈ ਜਾਂਦੀ ਹੈ ਅਤੇ ਕਹਿੰਦੀ ਹੈ, ਆਪਣੀ ਮਾਂ ਨੂੰ ਆਖਰੀ ਵਾਰ ਦੇਖ ਲਉ। ਮੈਂ ਕੱਲ੍ਹ ਹੀ ਅੱਠਾਂ ਸਾਲਾਂ ਦਾ ਹੋਇਆ ਸੀ। ਸਮਝਦਾਰ ਹਾਂ। ਪਤਾ ਹੈ ਮੌਤ ਕੀ ਹੁੰਦੀ ਹੈ। ਮੈਂ ਆਪਣੀ ਮਾਂ ਦੇ ਚਿਹਰੇ ਨੂੰ ਬਹੁਤ ਹੀ ਧਿਆਨ ਨਾਲ ਦੇਖਦਾ ਹਾਂ ਕਿ ਚੰਗੀ ਤਰ੍ਹਾਂ ਯਾਦ ਹੋ ਜਾਵੇ। ਮੇਰੀ ਮਾਸੀ ਕਹਿ ਰਹੀ ਹੈ – ਇਹਦੇ ਨਾਲ ਵਾਅਦਾ ਕਰੋ ਕਿ ਤੁਸੀਂ ਜ਼ਿੰਦਗੀ ਵਿਚ ਕੁੱਝ ਬਣੋਗੇ। ਇਹਦੇ ਨਾਲ ਵਾਅਦਾ ਕਰੋ ਕਿ ਤੁਸੀਂ ਜ਼ਿੰਦਗੀ ਵਿਚ ਕੁੱਝ ਕਰੋਗੇ। ਮੇਥੋਂ ਕੁੱਝ ਕਹਿ ਨਹੀਂ ਹੁੰਦਾ, ਬਸ! ਦੇਖਦਾ ਰਹਿੰਦਾ ਹਾਂ ਅਤੇ ਫੇਰ ਕੋਈ ਔਰਤ ਮੇਰੀ ਮਾਂ ਦੇ ਚਿਹਰੇ ’ਤੇ ਕੱਫ਼ਨ ਪਾ ਦਿੰਦੀ ਹੈ।

ਅਜਿਹਾ ਤਾਂ ਨਹੀਂ ਕਿ ਮੈਂ ਜ਼ਿੰਦਗੀ ਵਿਚ ਕੁੱਝ ਕੀਤਾ ਹੀ ਨਹੀਂ ਪਰ ਫੇਰ ਇਹ ਖਿਆਲ ਆਉਂਦਾ ਹੈ ਕਿ ਜਿੰਨਾ ਕਰ ਸਕਦਾ ਹਾਂ ਉਸਦਾ ਤਾਂ ਚੌਥਾ ਹਿੱਸਾ ਵੀ ਅਜੇ ਤੱਕ ਨਹੀਂ ਕੀਤਾ ਅਤੇ ਇਸ ਖਿਆਲ ਦੀ ਦਿੱਤੀ ਹੋਈ ਬੇਚੈਨੀ ਜਾਂਦੀ ਨਹੀਂ।

ਜਾਵੇਦ ਅਖ਼ਤਰ
ਅਨੁਵਾਦ -ਕੇਹਰ ਸ਼ਰੀਫ਼

Tuesday, August 10, 2010

ਸਾਡਾ ਨਾਂਅ ਕੱਲ੍ਹ ਵੀਅਤਨਾਮ ਅੱਜ ਕਸ਼ਮੀਰ

ਵਰਵਰਾ ਰਾਓ ਤੇਲਗੂ ਕਵੀ ਹਨ।ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖਿਲਾਫ ਲਗਾਤਾਰ ਅਵਾਜ਼ ਬੁਲੰਦ ਕਰਦੇ ਰਹੇ ਹਨ।ਉਹਨਾਂ ਨੇ ਹਿੰਦੀ ‘ਚ ਪਹਿਲੀ ਕਵਿਤਾ ਲਿਖੀ ਹੈ।ਇਹ ਕਵਿਤਾ ਦਿੱਲੀ ਦੇ ਜੰਤਰ ਮੰਤਰ ‘ਚ ਕਸ਼ਮੀਰ ‘ਚ ਸਰਕਾਰੀ ਦਮਨ ਦੇ ਖਿਲਾਫ ਹੋ ਰਹੇ ਵਿਰੋਧ ਵਾਲੇ ਦਿਨ ਲਿਖੀ ਸੀ।

ਸਾਡਾ ਨਾਂਅ ਕੱਲ੍ਹ ਵੀਅਤਨਾਮ ਅੱਜ ਕਸ਼ਮੀਰ
ਹੁਣ ਤੱਕ ਬੱਸ ਐਨਾ ਹੀ ਸਮਝਦੇ ਸੀ ਕਿ
ਇੱਟ ਦਾ ਜਵਾਬ ਪੱਥਰ ਹੋ ਸਕਦਾ ਹੈ
ਅੱਜ ਸਾਡੇ ਬੱਚੇ ਸਿਖਾ ਰਹੇ ਹਨ ਕਿ
ਫੌਜ ਦਾ ਜਵਾਬ ਵੀ ਪੱਥਰ ਹੋ ਸਕਦਾ ਹੈ
ਗੋਲੀ ਦਾ ਜਵਾਬ ਘਾਟੀ ‘ਚੋਂ
ਕਰਫਿਊ ਦਾ ਜਵਾਬ ਖੁੱਲ੍ਹੇ ਮੈਦਾਨਾਂ ‘ਚੋਂ ਕਦਮ ਚੁੱਕਣ ਵਾਲੀਆਂ
ਔਰਤਾਂ ਦੇ ਸਕਦੀਆਂ ਹਨ
ਦਮਨ ਦਾ ਜਵਾਬ ਅਜ਼ਾਦੀ ਦੀ ਮੰਗ ਜ਼ਰੀਏ ਦਿੱਤਾ ਜਾ ਸਕਦਾ ਹੈ
ਤੁਸੀਂ ਕਦੇ ਦੇਖਿਆ ਹੈ
ਸਾਡੇ ਦੇਸ਼,ਸਾਡੇ ਲੋਕ,ਝੀਲ,ਨਦੀ,ਪਹਾੜ
ਘਾਟੀ ਅਤੇ
ਸੁੰਦਰ ਜੀਵਨ ਤੇ ਬਿਰਖ਼ ਇਕ ਪਾਸੇ
ਤੇ 60 ਸਾਲ ਦੇ ਕਨੂੰਨ ਤੇ ਫੌਜ ਦੇ ਕਬਜ਼ੇ ‘ਚ
ਖੋਹ ਲਈ ਗਈ ਸੱਤਾ ਇਕ ਪਾਸੇ
ਸਾਡਾ ਨਾਂਅ ਜੇ ਕੱਲ੍ਹ ਵੀਅਤਨਾਮ ਸੀ ਤਾਂ ਅੱਜ ਕਸ਼ਮੀਰ ਹੈ
ਅੱਜ ਵੀ ਨਕਸਲਵਾੜੀ ਨਾਲ ਸਾਡਾ ਮੁਕਤੀ ਦਾ ਨਾਅਰਾ ਹੈ।

-ਵਰਵਰਾ ਰਾਓ



ਦਸਤਾਵੇਜ਼ੀ ਫਿਲਮ--ਜਸ਼ਨ ਏ ਅਜ਼ਾਦੀ---ਸੰਜੇ ਕਾਕ


ਹਿੰਦੀ ਵਿੱਚ ਮੂਲ ਹਾਸ਼ੀਆ ਤੋਂ
ਪੰਜਾਬੀ ਅਨੁਵਾਦ ਯਾਦਵਿੰਦਰ ਕਰਫਿਊ

Wednesday, August 4, 2010

ਮਾਓਵਾਦੀਆਂ ਨਾਲ ਗੱਲਬਾਤ ਹੀ ਇਕੋ ਇਕ ਰਾਹ ਹੈ।

ਸਵਾਮੀ ਅਗਨੀਵੇਸ਼ ਨਾਲ ਆਲੋਕ ਪ੍ਰਕਾਸ਼ ਪੁਤੁਲ ਦੀ ਗੱਲਬਾਤ

ਮਾਓਵਾਦੀਆਂ ਅਤੇ ਭਾਰਤ ਸਰਕਾਰ ਵਿਚਕਾਰ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰ ਰਹੇ ਪ੍ਰਸਿੱਧ ਸਮਾਜਿਕ ਕਾਰਕੁੰਨ ਅਤੇ ਬੰਧੂਆ ਮੁਕਤੀ ਮੋਰਚਾ ਦੇ ਸੰਯੋਜਕ ਸਵਾਮੀ ਅਗਨੀਵੇਸ਼ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਅਤੇ ਮਾਓਵਾਦੀ ਮਜਬੂਰੀ ਵਸ ਸ਼ਾਂਤੀ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੋਨਾਂ ਮੂਹਰੇ ਇਸ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ ਹੈ। ਮਾਓਵਾਦੀ ਬੁਲਾਰੇ ਆਜ਼ਾਦ ਦੀ ਪੁਲਿਸ ਮੁਕਾਬਲੇ ’ਚ ਮਾਰੇ ਜਾਣ ਦੀ ਘਟਨਾ ਨੂੰ ਲੈ ਕੇ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰਨ ਵਾਲੇ ਸਵਾਮੀ ਅਗਨੀਵੇਸ਼ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਸ਼ਾਂਤੀ ਗੱਲਬਾਤ ਨੂੰ ਡੂੰਘੀ ਸੱਟ ਮਾਰੀ ਹੈ। ਇੱਥੇ ਪੇਸ਼ ਹੈ ਉਨ੍ਹਾਂ ਨਾਲ ਹੁਣੇ ਜਹੇ ਹੋਈ ਗੱਲਬਾਤ।

ਨਕਸਲੀਆਂ ਨਾਲ ਗੱਲਬਾਤ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਹੋਈਆਂ ਹਨ। ਆਂਧਰਾ ਵਿਚ ਗੱਲਬਾਤ ਦੇ ਕਈ–ਕਈ ਦੌਰ ਚੱਲੇ ਪਰ ਉਨ੍ਹਾਂ ਦਾ ਕੋਈ ਹਾਂਪੱਖੀ ਸਿੱਟਾ ਨਹੀਂ ਨਿੱਕਲਿਆ। ਹੁਣ ਸਰਕਾਰ ਅਤੇ ਨਕਸਲੀਆਂ ਵਿਚਾਲੇ ਟੱਕਰ ਸਿਖ਼ਰ ’ਤੇ ਹੈ ਤਾਂ ਐਸੇ ਸਮੇਂ ਨਵੇਂ ਸਿਰਿਉਂ ਨਕਸਲੀਆਂ ਨਾਲ ਗੱਲਬਾਤ ਦੀ ਕੀ ਤੁਕ ਹੈ?

ਜਵਾਬ: ਨਵੇਂ ਸਿਰੇ ਤੋਂ ਤਾਂ ਮੈਂ ਕਿਉਂ ਕਹਾਂਗਾ, ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਕੇਂਦਰ ਸਰਕਾਰ ਨੇ ਕਿਸੇ ਨੂੰ ਇਸ ਤਰ੍ਹਾਂ ਦੀ ਗੱਲਬਾਤ ਕਰਨ ਦਾ ਅਧਿਕਾਰ ਨਹੀਂ ਦਿੱਤਾ ਸੀ। 11 ਮਈ ਨੂੰ ਚਿਦੰਬਰਮ ਜੀ ਨੇ ਪਹਿਲੀ ਵਾਰ ਮੈਨੂੰ ਚਿੱਠੀ ਲਿਖੀ। ਚਿਦੰਬਰਮ ਜੀ ਦਾ ਆਪਣਾ ਦਾਅਵਾ ਹੈ ਕਿ ਭਾਰਤ ਦੇ ਕਿਸੇ ਗ੍ਰਹਿਮੰਤਰੀ ਨੇ ਇਸ ਤੋਂ ਪਹਿਲਾਂ ਕਿਸੇ ਨੂੰ ਗੱਲਬਾਤ ਦਾ ਅਧਿਕਾਰ ਦਿੱਤਾ ਹੋਵੇ ਇੰਜ ਕਦੇ ਹੋਇਆ ਨਹੀਂ।
ਪਹਿਲਾਂ ਵੀ ਆਂਧਰਾ ਪ੍ਰਦੇਸ਼ ’ਚ ਗੱਲਬਾਤ ਹੋਈ ਸੀ ਅਤੇ ਉਹ ਖ਼ਤਮ ਵੀ ਹੋ ਗਈ, ਸਹੀ ਤਰੀਕੇ ਨਾਲ ਨਹੀਂ ਚੱਲ ਸਕੀ। ਇਹ ਜੋ ਕੇਂਦਰੀ ਪੱਧਰ ’ਤੇ ਅਤੇ ਸਾਰੇ ਸੱਤ–ਅੱਠ ਸੂਬਿਆਂ ਵੱਲੋਂ ਕੇਂਦਰ ਦੀ ਗੱਲਬਾਤ ਚਲਾਉਣ ਦੀ ਇੱਛਾ ਹੈ, ਇਹ ਪਹਿਲੀ ਵਾਰ ਹੋ ਰਿਹਾ ਹੈ। ਅਤੇ ਉਸਦੇ ਲਈ ਜੋ ਪਹਿਲ ਕੀਤੀ ਗਈ, ਮੈਂ ਸਮਝਦਾ ਹਾਂ ਉਸ ’ਚ ਬਹੁਤ ਵਜ਼ਨ ਹੈ।
ਸਰਕਾਰ ਇਕ ਪਾਸੇ ਕਹਿ ਰਹੀ ਹੈ, ਪ੍ਰਧਾਨਮੰਤਰੀ ਕਹਿ ਰਹੇ ਹਨ ਕਿ ਇਹ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਹੈ, ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹੈ। ਸਰਕਾਰ ਆਪਣੇ ਵੱਲੋਂ ਇਸ ਵਿਚ ਨੀਮ–ਫ਼ੌਜੀ ਤਾਕਤਾਂ ਨੂੰ ਬਹੁਤ ਵੱਡੀ ਗਿਣਤੀ ’ਚ ਝੋਕ ਰਹੀ ਹੈ। ਇਕੱਲੇ ਛੱਤੀਸਗੜ• ’ਚ ਦੱਸਦੇ ਹਨ ਕਿ ਐਸੀਆਂ ਨੀਮ–ਫ਼ੌਜੀ ਤਾਕਤਾਂ ਦੇ 12 ਹਜ਼ਾਰ ਜਵਾਨ ਤਿਆਰ ਬੈਠੇ ਹਨ। ਹਥਿਆਰਾਂ ਦਾ ਪੂਰੇ ਦਾ ਪੂਰਾ ਜਖ਼ੀਰਾ ਉਨ੍ਹਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਵੀ ਸੈਨਿਕ ਮਰ ਰਹੇ ਹਨ, ਬਾਰੂਦੀ ਸੁਰੰਗ ਧਮਾਕਿਆਂ ’ਚ ਉਡਾਏ ਜਾ ਰਹੇ ਹਨ।
ਨਕਸਲੀਆਂ ਦੇ ਜੋ ਛਾਪਾਮਾਰ ਲੜਾਈ ਦੇ ਤਰੀਕੇ ਹਨ, ਉਸਦੇ ਮੁਕਾਬਲੇ ਇਨ੍ਹਾਂ ਕੋਲ ਕੋਈ ਸਿੱਖਿਅਤ ਜਥਾ ਨਹੀਂ ਹੈ। ਇਨ੍ਹਾਂ ਨੂੰ ਸਮਝ ਨਹੀਂ ਪੈ ਰਹੀ ਕਿ ਕੀ ਕਰਨ। ਐਸੇ ਹਾਲਾਤ ’ਚ ਫ਼ੌਜ ਦੀ ਵਰਤੋਂ ਵੀ ਨਹੀਂ ਕਰ ਸਕਦੇ। ਹਵਾਈ ਫ਼ੌਜ ਦੀ ਵਰਤੋਂ ਨਹੀਂ ਕਰ ਸਕਦੇ। ਜੇ ਤੁਸੀਂ ਹੈਲੀਕਾਪਟਰ ਦੇ ਦਿਓਗੇ ਤਾਂ ਸੈਨਿਕ ਇਕ ਥਾਂ ਤੋਂ ਦੂਜੀ ਥਾਂ ਤਾਂ ਚਲੇ ਜਾਣਗੇ, ਇਸ ਵੱਖਰੀ ਗੱਲ ਹੈ। ਪਰ ਸੈਨਾ ਜਿਸਨੂੰ ਕਹਿੰਦੇ ਹਨ, ਉਸਦੀ ਵਰਤੋਂ ਤੁਸੀਂ ਨਹੀਂ ਕਰ ਸਕਦੇ। ਨੀਮ–ਫ਼ੌਜੀ ਤਾਕਤ ਉਸਦੇ ਲਈ ਕਾਫ਼ੀ ਨਹੀਂ ਹੈ। ਪੁਲਿਸ ਇਸ ਤਰ੍ਹਾਂ ਦੇ ਕੰਮਾਂ ਲਈ ਟਰੇਂਡ ਨਹੀਂ ਹੈ। ਤਾਂ ਜਾਓਗੇ ਕਿੱਥੇ?
ਓੜਕ ਇਨ੍ਹਾਂ ਨੂੰ ਗੱਲਬਾਤ ਲਈ ਆਉਣਾ ਹੀ ਪਵੇਗਾ। ਹਾਲਾਂਕਿ ਗੱਲਬਾਤ ਉਪਰ ਇਨ੍ਹਾਂ ਦਾ ਧੇਲਾ ਵੀ ਖਰਚ ਨਹੀਂ ਹੋ ਰਿਹਾ। ਮੇਰੇ ਵਰਗੇ ਸਨਿਆਸੀ ਨੂੰ ਇਕ ਚਿੱਠੀ ਫੜਾ ਕੇ ਕਹਿ ਰਹੇ ਹਨ ਕਿ ਤੁਸੀਂ ਗੱਲਬਾਤ ਕਰਵਾ ਦਿਉ। ਮੈਂ ਉਸ ’ਚ ਲੱਗਾ ਹੋਇਆ ਹਾਂ। ਅਤੇ ਮੈਂ ਉਸ ’ਚ ਵੱਧ ਛੇਤੀ ਕਾਮਯਾਬੀ ਦਿਵਾ ਸਕਦਾ ਹੈ। ਮੈਂ ਤੋਂ ਮੇਰਾ ਭਾਵ ਗੱਲਬਾਤ ਦਾ ਜੋ ਅਮਲ ਹੈ ਉਹ ਆਪਣੇ ਆਪ ’ਚ ਐਨਾ ਜ਼ਬਰਦਸਤ, ਐਨਾ ਵਧੀਆ ਹੈ, ਐਨਾ ਸਹੀ ਹੈ ਕਿ ਉਸ ’ਚ ਛੇਤੀ ਕਾਮਯਾਬੀ ਮਿਲ ਸਕਦੀ ਹੈ ਇਸ ਤਰ੍ਹਾਂ ਦੇ ਟਕਰਾਅ ਦੀ ਬਜਾਏ।

ਦੋਨਾਂ ਪਾਸਿਆਂ ਦੇ ਲੋਕਾਂ ’ਚ ਇਕ ਦੂਜੇ ਪ੍ਰਤੀ ਬੇਯਕੀਨੀ ਹੈ। ਸਰਕਾਰ ਕਹਿੰਦੀ ਹੈ ਕਿ ਨਕਸਲੀ ਗੱਲਬਾਤ ਲਈ ਗੰਭੀਰ ਨਹੀਂ ਹਨ ਅਤੇ ਨਕਸਲੀ ਕਹਿੰਦੇ ਹਨ ਕਿ ਸਰਕਾਰ ਦਿਖਾਵਾ ਕਰ ਰਹੀ ਹੈ। ਐਸੇ ਹਾਲਤ ’ਚ ਤੁਹਾਨੂੰ ਐਨੀ ਆਸ ਕਿਵੇਂ ਬੱਝਦੀ ਹੈ?

ਜਵਾਬ: ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਸਰਕਾਰ ਦੀ ਹਾਲਤ ਤਾਂ ਅਖ਼ਬਾਰਾਂ ਰਾਹੀਂ ਵੀ ਅਤੇ ਚਿੰਤਲਨਾਰ ’ਚ 76 ਜਵਾਨਾਂ ਦੇ ਮਾਰੇ ਜਾਣ ਦੇ ਬਾਅਦ ਰਾਮ ਮੋਹਨ ਕਮੇਟੀ ਦੀ ਜੋ ਰਿਪੋਰਟ ਆਈ ਹੈ, ਉਸ ਤੋਂ ਵੀ ਪਤਾ ਲੱਗਦੀ ਹੈ। ਇਸ ਤੋਂ ਬਾਅਦ ਨਰਾਇਣਪੁਰ ’ਚ ਸੀ ਆਰ ਪੀ ਐ¤ਫ ਦੇ 27 ਜਵਾਨ ਫਿਰ ਮਾਰੇ ਗਏ। ਇਨ੍ਹਾਂ ਦੋਨਾਂ ਦੀ ਜੋ ਰਿਪੋਰਟ ਆਈ ਹੈ, ਉਸਦੇ ਅਨੁਸਾਰ ਇਹ ਜਵਾਨ ਆਪਣੀ ਘਾਟ ਕਰਕੇ ਮਾਰੇ ਗਏ। ਇਹ ਜਵਾਨ ਮਾਰੇ ਜਾ ਰਹੇ ਹਨ, ਇਸ ਲਈ ਨਹੀਂ ਕਿ ਨਕਸਲੀ ਹਿੰਸਾ ਜ਼ਿਆਦਾ ਵਧ ਗਈ ਹੈ। ਇਨ੍ਹਾਂ ਦੀ ਜੋ ਗ਼ਲਤਫਹਿਮੀ ਅਤੇ ਜਿਹੜੇ ਤੌਰ–ਤਰੀਕੇ ਹਨ, ਜਿਸ ਵਿਚ ਖ਼ੁਦ ਹੀ ਮੌਤ ਦੇ ਮੂੰਹ ’ਚ ਜਾ ਰਹੇ ਹਨ, ਉਨ੍ਹਾਂ ਰਿਪੋਰਟਾਂ ’ਚ ਇਸ ਤਰ੍ਹਾਂ ਦਾ ਜ਼ਿਕਰ ਹੈ। ਪੁਲਿਸ ਜਾਂ ਅਧਾਰ ਕੈਂਪ ਵੱਲੋਂ ਇਨ੍ਹਾਂ ਨੂੰ ਜਿਹੜੀ ਜਾਣਕਾਰੀ ਮਿਲਣੀ ਚਾਹੀਦੀ ਹੈ, ਉਹ ਨਹੀਂ ਮਿਲ ਰਹੀ ਹੈ।
ਹੁਣ ਜਾ ਕੇ ਇਹ ਕਹਿ ਰਹੇ ਹਨ ਕਿ ਸਾਂਝੀ ਕਮਾਂਡ ਬਣਾਵਾਂਗੇ। ਦੋ–ਤਿੰਨ–ਚਾਰ ਸੂਬਿਆਂ ਨੂੰ ਮਿਲਾਕੇ। ਉਸ ’ਚ ਕਈ ਸੂਬਿਆਂ ਨੇ ਸਾਫ਼ ਜਵਾਬ ਦੇ ਦਿੱਤਾ ਹੈ। ਬਿਹਾਰ ਨੇ ਜਵਾਬ ਦੇ ਦਿੱਤਾ, ਬੰਗਾਲ ਨੇ ਇਨਕਾਰ ਕਰ ਦਿੱਤਾ। ਉਹ ਆਪਣੀ ਆਜ਼ਾਦ ਮੁਹਿੰਮ ਚਲਾਉਣਗੇ।
ਕਹਿਣ ਦਾ ਭਾਵ ਹੈ ਕਿ ਸਰਕਾਰ ਲਈ ਇਹ ਸਾਰੇ ਹਾਲਾਤ ਐਸੇ ਹਨ ਕਿ ਇਹ ਫੜ•ਾਂ ਤਾਂ ਜਿੰਨੀਆਂ ਮਰਜ਼ੀ ਮਾਰ ਲੈਣ ਅਤੇ ਇਸ ਦੇ ਨਾਂ ਹੇਠ ਹਥਿਆਰ ਦੀ ਖ਼ਰੀਦ–ਫਰੋਖ਼ਤ ਵਿਚੋਂ, ਸਿਪਾਹੀਆਂ ਦੀ ਨਿਯੁਕਤੀ ਵਿਚੋਂ ਜਿੰਨਾ ਮਰਜ਼ੀ ਕਮਿਸ਼ਨ ਖਾ ਲੈਣ (ਇਹ ਵੀ ਬੜਾ ਵੱਡਾ ਉਦਯੋਗ–ਧੰਦਾ ਹੈ) ਪਰ ਹਕੀਕਤ ’ਚ ਇਨ੍ਹਾਂ ਦੇ ਬਲਬੂਤੇ ਇਹ ਨਕਸਲੀਆਂ ’ਤੇ ਕਾਬੂ ਪਾ ਲੈਣਗੇ, ਇਹ ਮੈਨੂੰ ਨਹੀਂ ਲੱਗਦਾ।
ਦੂਜੇ ਪਾਸੇ ਜੋ ਰਿਪੋਰਟ ਆ ਰਹੀ ਹੈ ਕਿ 15–15 ਹਜ਼ਾਰ ਸੀ ਆਰ ਪੀ ਐ¤ਫ ਦੇ ਜਵਾਨ ਜਾਂ ਤਾਂ ਅਸਤੀਫ਼ੇ ਦੇ ਰਹੇ ਹਨ ਜਾਂ ਛੁੱਟੀ ’ਤੇ ਜਾ ਲਈ ਤਿਆਰ ਬੈਠੇ ਹਨ ਕਿ ਅਸੀਂ ਇਸ ਤਰ੍ਹਾਂ ਕੀੜੇ–ਮਕੌੜਿਆਂ ਵਾਂਗ ਮਰਨ ਲਈ ਨਹੀਂ ਹਾਂ, ਨਹੀਂ ਚਾਹੀਦੀ ਤੁਹਾਡੀ ਨੌਕਰੀ, ਸਾਂਭੋ ਆਪਣੀ ਨੌਕਰੀ। ਇਹ ਜੋ ਬੇਚੈਨੀ ਉਭਰ ਰਹੀ ਹੈ, ਇਹ ਵੀ ਇਨ੍ਹਾਂ ਨੂੰ ਅੰਦਰੋ ਅੰਦਰੀ ਸਤਾ ਰਹੀ ਹੈ। ਇਨ੍ਹਾਂ ਨੂੰ ਲਗ ਰਿਹਾ ਹੈ ਕਿ ਅਸੀਂ ਇਹ ਲੜਾਈ ਹਾਰਾਂਗੇ। ਜਿੰਨੀ ਇਹ ਤਾਕਤ ਵਧਾ ਰਹੇ ਹਨ,ਉਨ੍ਹਾਂ ਦੀ ਗਿਣਤੀ ਉਨੀ ਹੀ ਵਧਦੀ ਜਾ ਰਹੀ ਹੈ।
ਜਿਹੜਾ ਰਮਨ ਸਿੰਘ ਕੁਝ ਸਾਲ ਪਹਿਲਾਂ ਛੱਤੀਸਗੜ ’ਚ ਨਕਸਲੀਆਂ ਦੀ ਗਿਣਤੀ ਪੰਜ ਹਜ਼ਾਰ ਦੱਸਦਾ ਸੀ, ਉਹ ਹੁਣ ਦਿੱਲੀ ’ਚ ਮੁੱਖ ਮੰਤਰੀਆਂ ਦੀ ਮੀਟਿੰਗ ’ਚ ਉਨ੍ਹਾਂ ਦੀ ਗਿਣਤੀ 50 ਹਜ਼ਾਰ ਦੱਸ ਰਿਹਾ ਹੈ। ਪਹਿਲਾਂ ਨਕਸਲੀਆਂ ਕੋਲ ਜਿਹੜੇ ਹਥਿਆਰ ਹੁੰਦੇ ਸਨ, ਉਹ ਸਧਾਰਨ ਜਹੇ ਸਨ। ਹੁਣ ਇਕ ਤੋਂ ਇਕ ਵਧਕੇ ਅਤਿ–ਆਧੁਨਿਕ ਹਥਿਆਰ, ਏਕੇ–47 ਤੋਂ ਲੈ ਕੇ ਰਾਕਟ ਲਾਂਚਰ ਤੱਕ ਉਨ•ਾਂ ਕੋਲ ਹਨ। ਤਾਂ ਇਹ ਸਭ ਕਿਸਦੀ ਕ੍ਰਿਪਾ ਨਾਲ ਹੋ ਰਿਹਾ ਹੈ? ਕਿਸਦੀ ਬਦੌਲਤ ਹੋ ਰਿਹਾ ਹੈ?
ਇਨ੍ਹਾਂ ਦੀ ਹੀ ਬਦੌਲਤ ਹੋ ਰਿਹਾ ਹੈ। ਇਨ੍ਹਾਂ ਦੇ ਹਥਿਆਰ ਉਨ੍ਹਾਂ ਦੇ ਹੱਥ ਲੱਗ ਰਹੇ ਹਨ। ਜੇ ਕਿਤਿਓਂ ਆ ਵੀ ਰਹੇ ਹਨ ਤਾਂ ਉਨ੍ਹਾਂ ਦੇ ਪਿੱਛੇ ਕੋਈ ਸਰਕਾਰੀ ਸੂਤਰ ਵੀ ਹੈ ਜੋ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਸਰਕਾਰ ’ਚ ਫੈਲਿਆ ਭ੍ਰਿਸ਼ਟਾਚਾਰ, ਸਰਕਾਰ ਦੀ ਆਪਣੀ ਢਿੱਲ ਇਹ ਸਭ ਚੀਜ਼ਾਂ ਜ਼ਿੰਮੇਵਾਰ ਹਨ, ਜੋ ਨਕਸਲੀਆਂ ਨੂੰ ਤਾਕਤ ਦੇ ਰਹੀਆਂ ਹਨ। ਹੁਣ ਸਰਕਾਰ ਨੂੰ ਇਲਮ ਹੋ ਰਿਹਾ ਹੈ ਕਿ ਸਾਨੂੰ ਆਪਣੀ ਵਿਕਾਸ ਦੀ ਨੀਤੀ ਬਦਲਣੀ ਪਵੇਗੀ। ਹੁਣ ਜੋ ਜਾਗ ਖੁੱਲ ਰਹੀ ਹੈ ਕਿ ਜਿਹੜਾ ਪੇਸਾ ਐਕਟ ਹੈ, ਪ੍ਰਾਵਿਜ਼ਨ ਆਫ ਪੰਚਾਇਤ ਐਕਸਟੈਂਸ਼ਨ ਟੂ ਦ ਸ਼ੈਡਿਊਲਡ ਏਰੀਆ ਕਾਨੂੰਨ ਹੈ, ਹੁਣ ਉਸਨੂੰ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਆਦਿਵਾਸੀ ਨਕਸਲੀਆਂ ਦੇ ਚੁੰਗਲ ’ਚੋਂ ਨਿੱਕਲਕੇ ਇੱਧਰ ਆ ਜਾਣ। ਹੁਣ ਇੰਨੇ ਦਿਨਾਂ ਬਾਅਦ, ਇਲਮ ਹੋਇਆ ਹੈ, ਹੁਣ ਚਿੱਠੀ–ਪੱਤਰ ਹੋ ਰਿਹਾ ਹੈ।
ਆਪੋ ਵਿਚ ਇਕ ਮੰਤਰਾਲਾ ਦੂਜੇ ਮੰਤਰਾਲੇ ਨੂੰ ਕਹਿ ਰਿਹਾ ਹੈ। ਗ੍ਰਹਿ ਸਕੱਤਰ ਵਾਤਾਵਰਣ ਮੰਤਰੀ ਜੈਰਾਮ ਰਮੇਸ਼ ਨੂੰ ਚਿੱਠੀ ਲਿਖ ਰਿਹਾ ਹੈ ਕਿ ਆਦਿਵਾਸੀਆਂ ਨੂੰ ਵਣ ਉਪਜਾਂ ਦਾ ਅਧਿਕਾਰ ਦੇ ਦਿੱਤਾ ਜਾਵੇ, ਇਹ ਦੇ ਦਿਓ, ਔਹ ਕਰ ਦਿਓ। ਇਸ ਤਰ੍ਹਾਂ ਦੀਆਂ ਜੋ ਗੱਲਾਂ ਹੋ ਰਹੀਆਂ ਹਨ, ਇਹ ਹੇਠਾਂ ਤੱਕ ਨਹੀਂ ਆ ਰਹੀਆਂ। ਹੇਠਾਂ ਤੱਕ ਲਿਆਉਣ ਲਈ ਉਨ੍ਹਾਂ ਨੂੰ ਆਪਣਾ ਵਿਭਾਗ ਤਾਂ ਖੋਲ•ਣਾ ਹੀ ਪੈਣਾ ਹੈ। ਕਿਸੇ ਅਧਿਕਾਰੀ ਨੂੰ ਤਾਂ ਭੇਜਣਾ ਪਵੇਗਾ। ਉਸਦੇ ਲਈ ਜ਼ਰੂਰੀ ਹੈ ਕਿ ਨਿੱਤ ਦਿਨ ਜੋ ਹਮਲੇ ਹੁੰਦੇ ਹਨ ਉਨ੍ਹਾਂ ਨੂੰ ਸ਼ਾਂਤ ਕੀਤਾ ਜਾਵੇ।
ਵਿਕਾਸ ਦਾ ਕੋਈ ਵੀ ਕੰਮ ਕਰਨ ਲਈ, ਜੰਗਲ ’ਚ ਜਾਣ ਲਈ ਜੋ ਹਾਲਾਤ ਚਾਹੀਦੇ ਹਨ, ਅੱਜ ਮੌਜੂਦ ਨਹੀਂ ਹਨ। ਤੁਸੀਂ ਲਾਉਂਦੇ ਰਹੋ 14 ਹਜ਼ਾਰ ਕਰੋੜ ਰੁਪਿਆ। ਪਹਿਲੇ ਦਿਨ ਯੋਜਨਾ ਕਮਿਸ਼ਨ ਨੇ ਐਲਾਨ ਕਰ ਦਿੱਤਾ, ਫਿਰ ਦੂਜੇ ਦਿਨ ਕਹਿ ਦਿੱਤਾ–ਹਾਲੇ ਤਾਂ ਪਹਿਲਾ ਪੈਸਾ ਹੀ ਖ਼ਰਚ ਨਹੀਂ ਹੋਇਆ ਹੈ। ਤਾਂ ਕਿਉਂ ਨਹੀਂ ਹੋਇਆ ਖ਼ਰਚ? ਕਿਉਂਕਿ ਕਿਸੇ ਦੀ ਓਥੇ ਜਾਣ ਦੀ ਹਿੰਮਤ ਨਹੀਂ ਹੈ। ਤੁਹਾਡਾ ਪੈਸਾ
ਪਿਆ ਹੈ, ਇਹ ਕਿਸੇ ਕੰਮ ਦਾ ਨਹੀਂ ਹੈ।
ਨਕਸਲੀਆਂ ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ। ਮੈਂ ਨਹੀਂ ਚਾਹੁੰਦਾ ਕਿ ਉਨ੍ਹਾਂ ਦੀ ਪਕੜ ਮਜ਼ਬੂਤ ਹੋਵੇ। ਉਨ੍ਹਾਂ ਦੀ ਹਾਰ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਉਹ ਰਾਹ ਛੱਡਣ ਲਈ ਮਜਬੂਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦਾ ਹਿੰਸਾ ਦਾ ਰਾਹ ਵੀ ਗ਼ਲਤ ਹੈ। ਖ਼ਾਸ ਤੌਰ ’ਤੇ ਜਦੋਂ ਉਹ ਕਿਸੇ ਨਾਗਰਿਕ ਸਮਾਜ ਦੇ ਵਿਅਕਤੀ ਦਾ ਕਤਲ ਕਰ ਦਿੰਦੇ ਹਨ। ਪਹਿਲਾਂ ਬੱਸ ’ਚ ਮਾਰ ਦਿੰਦੇ ਹਨ ਫੇਰ ਮਾਫ਼ੀ ਮੰਗ ਲੈਂਦੇ ਹਨ। ਲੇਕਿਨ ਬਹੁਤਿਆਂ ਨੂੰ ਉਹ ਇਹ ਕਹਿਕੇ ਮਾਰਦੇ ਹਨ ਕਿ ਉਹ ਪੁਲਿਸ ਦਾ ਮੁਖ਼ਬਰ ਹੈ।
ਉਹ ਚਾਹੇ ਇਸ ਲੋਕਤੰਤਰ ਨੂੰ ਕਿੰਨੀਆਂ ਵੀ ਗਾਹਲਾਂ ਕੱਢਦੇ ਰਹਿਣ ਪਰ ਲੋਕਤੰਤਰ ਦੇ ਨਾਂ ’ਤੇ ਇਹ ਕੁਝ ਤਾਂ ਕਰਦੇ ਹਨ। ਚਾਹੇ ਦਿਖਾਵਾ ਕਰਨ, ਨਾਟਕ ਕਰਨ। ਨਕਸਲੀਆਂ ਦੇ ਆਗੂ ਤਾਂ ਜੇਲ•ਾਂ ’ਚ ਬੰਦ ਹਨ। ਸਰਕਾਰ ਨੇ ਇਨ੍ਹਾਂ ਦੇ ਆਗੂਆਂ ਦੇ ਤਾਂ ਗਲ ਵੱਢਕੇ ਕਤਲ ਨਹੀਂ ਕੀਤੇ, ਜਿਵੇਂ ਨਕਸਲੀ ਕਰ ਰਹੇ ਹਨ। ਇਸ ਤਰ੍ਹਾਂ ਦੀ ਹਿੰਸਾ ਦੇ ਸਹਾਰੇ, ਆਤੰਕ ਅਤੇ ਦਹਿਸ਼ਤ ਫੈਲਾਕੇ ਨਕਸਲੀ ਆਪਣਾ ਫੈਲਾਅ ਕਰਨ ਦੀ ਸੋਚ ਰਹੇ ਹਨ। ਇਹ ਗ਼ਲਤ ਹੈ। ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
ਦੋਨਾਂ ਪਾਸਿਆਂ ਤੋਂ ਹਿੰਸਾ ਬੰਦ ਹੋਣੀ ਚਾਹੀਦੀ ਹੈ, ਗੱਲਬਾਤ ਹੋਣੀ ਚਾਹੀਦੀ ਹੈ। ਮੈਂ ਇਸ ਨੂੰ ਇਕੋ ਇਕ ਰਾਹ ਮੰਨਦਾ ਹਾਂ। ਮੇਰਾ ਆਸ਼ਾਵਾਦ ਇਸ ਕਰਕੇ ਹੈ। ਇਸ ਤਰ੍ਹਾਂ ਨਹੀਂ ਹੈ ਕਿ ਅਚਾਨਕ ਸਰਕਾਰ ਦਾ ਦਿਲ ਪਸੀਜ ਗਿਆ ਹੈ। ਮੈਂ ਉਨ੍ਹਾਂ ਦੀ ਮਜਬੂਰੀ ਸਮਝਦਾ ਹਾਂ।
ਉਧਰ ਨਕਸਲੀਆਂ ਨੂੰ ਵੀ ਇਸੇ ਤਰ੍ਹਾਂ ਲਗ ਰਿਹਾ ਹੈ। ਉਨ੍ਹਾਂ ਦੇ ਚੋਟੀ ਦੇ ਆਗੂਆਂ ਵਿਚੋਂ ਮੁਸ਼ਕਲ ਨਾਲ 23 ਹੀ ਬਾਕੀ ਹੈ। 20 ਤੋਂ ਉਪਰ ਮਾਰੇ ਗਏ ਜਾਂ ਜੇਲ•ਾਂ ’ਚ ਬੰਦ ਹਨ। ਉਨ੍ਹਾਂ ਦਾ ਹਾਲ ਵੀ ਮਾੜਾ ਹੈ। ਉਨ੍ਹਾਂ ਦੇ ਨਾਂ ’ਤੇ ਨਕਸਲੀਆਂ ਦਾ ਬੁਰਕਾ ਪਾ ਕੇ ਬਹੁਤ ਸਾਰੇ ਗ਼ੈਰ–ਨਕਸਲੀ, ਗ਼ੈਰ–ਮਾਓਵਾਦੀ ਤੁਰੇ ਫਿਰਦੇ ਹਨ। ਇਹ ਲੋਕ ਆਪਣਾ ਧੰਦਾ ਚਲਾ ਰਹੇ ਹਨ। ਕਹਿਣ ਦਾ ਭਾਵ ਹੈ ਕਿ ਨਕਸਲੀ ਵੀ ਘੋਰ ਸੰਕਟ ’ਚ ਹਨ।
ਜੇ ਨਕਸਲੀ ਆਪਣੀ ਲਹਿਰ ਨੂੰ ਇਸੇ ਤਰ੍ਹਾਂ ਭਟਕਦੇ ਰਹਿਣ ਦੀ ਇਜਾਜ਼ਤ ਦਿੰਦੇ ਰਹੇ ਤਾਂ ਅੱਗੇ ਚੱਲਕੇ ਲਹਿਰ ਨੂੰ ਸੰਭਾਲਣਾ ਔਖਾ ਹੋ ਜਾਵੇਗਾ। ਜਦੋਂ ਗਿਆਨੇਸ਼ਵਰੀ ਐਕਸਪ੍ਰੈ¤ਸ ਦੀ ਘਟਨਾ ਹੋਈ ਤਾਂ ਮਾਓਵਾਦੀ ਆਗੂਆਂ ਨੇ ਕਿਹਾ ਕਿ ਇਸ ’ਚ ਸਾਡਾ ਹੱਥ ਨਹੀਂ ਹੈ। ਫਿਰ ਜਦੋਂ ਪਤਾ ਲੱਗਿਆ ਕਿ ਇਸ ਵਾਰਦਾਤ ਪਿੱਛੇ ਪੀ ਸੀ ਪੀ ਏ ਹੈ ਤਾਂ ਮਾਓਵਾਦੀ ਕਹਿਣ ਲੱਗੇ ਕਿ ਇਹ ਕਿਸੇ ਹੋਰ ਜਥੇਬੰਦੀ ਦਾ ਹੈ। ਪਰ ਹੈ ਤਾਂ ਮਾਓਵਾਦੀ ਗਰੁੱਪ ਦਾ ਹੀ! ਮਾਓਵਾਦੀਆਂ ਲਈ ਸੰਕਟ ਇਹ ਹੈ ਕਿ ਉਸ ਨੂੰ ਆਪਣੇ ਨਾਲ ਜੋੜਨ ਤਾਂ ਵੀ ਸੰਕਟ, ਉਸ ਨੂੰ ਛੱਡਦੇ ਹਨ ਤਾਂ ਵੀ ਸੰਕਟ।
ਗਿਆਨੇਸ਼ਵਰੀ ਐਕਸਪ੍ਰੈਸ ਦੀ ਘਟਨਾ ਤੋਂ ਬਾਅਦ ਇਨ੍ਹਾਂ ਨੂੰ ਇਕ ਵੱਡੇ ਸੰਕਟ ਨੇ ਆਣ ਘੇਰਿਆ ਹੈ। ਸੀ ਬੀ ਆਈ ਦੀ ਜੋ ਜਾਂਚ ਚੱਲ ਰਹੀ ਹੈ, ਉਸ ਵਿਚ ਜੇ ਇਨ੍ਹਾਂ ਦਾ ਨਾਂ ਆ ਗਿਆ ਕਿ ਇਹ ਮਾਓਵਾਦੀਆਂ ਦੀ ਹੀ ਜਥੇਬੰਦੀ ਹੈ। ਸੀ ਪੀ ਆਈ (ਮਾਓਵਾਦੀ) ਦੀ ਬਜਾਏ ਕਿਸੇ ਹੋਰ ਨਾਂ ’ਤੇ ਇਨ੍ਹਾਂ ਦੀ ਹੀ ਜਨਤਕ ਜਥੇਬੰਦੀ ਹੈ। ਐਸੀ ਹਾਲਤ ’ਚ ਮਾਓਵਾਦੀ ਇਸ ਗੱਲੋਂ ਕਿਵੇਂ ਬਚਣਗੇ ਕਿ ਉਹ ਨਿਰੀ ਮਾਓਵਾਦੀ ਨਹੀਂ ਹੈ ਸਗੋਂ ਦਹਿਸ਼ਤਪਸੰਦ ਵੀ ਹੈ।ਇਨ੍ਹਾਂ ਉਪਰ ਦਹਿਸ਼ਤਪਸੰਦਾਂ ਦਾ ਠੱਪਾ ਹਾਲੇ ਪੂਰੀ ਤਰ੍ਹਾਂ ਨਹੀਂ ਲੱਗਿਆ। ਜਿਸ ਦਿਨ ਲੱਗ ਗਿਆ ਉਸ ਦਿਨ ਇਸ ਕਲੰਕ ਨੂੰ ਧੋਣਾ ਇਨ੍ਹਾਂ ਲਈ ਬਹੁਤ ਮੁਸ਼ਕਲ ਹੋਵੇਗਾ।

ਭਾਵ ਤੁਹਾਡਾ ਕਹਿਣਾ ਹੈ ਕਿ ਤੁਸੀਂ ਜਿਸ ਸ਼ਾਂਤੀ ਗੱਲਬਾਤ ਦੀ ਪਹਿਲ ਕਰ ਰਹੇ ਹੋ, ਇਹ ਗੱਲਬਾਤ ਅਸਲ ਵਿਚ ਸੰਕਟ ’ਚ ਘਿਰੀਆਂ ਦੋ ਧਿਰਾਂ ਵਿਚਾਲੇ ਗੱਲਬਤ ਹੈ?

ਦੋਨਾਂ ਦੀ ਮਜਬੂਰੀ ਹੈ ਕਿ ਕੋਈ ਰਾਹ ਨਿੱਕਲੇ। ਇਸ ਲਈ ਮੈਂ ਸਮਝਦਾ ਹਾਂ ਕਿ ਇਸ ਤੋਂ ਵਧੀਆ ਮੌਕਾ ਨਹੀਂ ਮਿਲੇਗਾ। ਦੋਵਾਂ ਨੂੰ ਨੇੜੇ ਲਿਆਉਣਾ, ਗੱਲਬਾਤ ਕਰਾਉਣਾ, ਦੋਵਾਂ ਪਾਸਿਆਂ ਤੋਂ ਹਿੰਸਾ ਬੰਦ ਕਰਾਉਣਾ। ਗੱਲਬਾਤ ’ਚ ਤੁਸੀਂ ਚਾਹੇ ਲੜਦੇ–ਝਗੜਦੇ ਰਹੋ, ਵਿਰੋਧ ਕਰੋ, ਦਸ ਦਿਨ ਕਰਦੇ ਕਰੋ, ਦਸ ਮਹੀਨੇ ਕਰੋ, ਸਭ ਕੁਝ ਮੀਡੀਆ ’ਚ ਆਉਣਾ ਚਾਹੀਦਾ ਹੈ। ਤੁਸੀਂ ਇਕ ਦੂਜੇ ਦੀ ਪੋਲ ਖੋਲ•ੋ, ਕੁਝ ਵੀ ਕਰੋ। ਇਸ ਨਾਲ ਦੇਸ਼ ਦਾ ਫ਼ਾਇਦਾ ਹੋਵੇਗਾ। ਇਨ੍ਹਾਂ ਦੋਵਾਂ ਦੇ ਟਕਰਾਅ ’ਚ ਜੋ ਬੇਕਸੂਰ ਲੋਕ ਮਾਰੇ ਜਾ ਰਹੇ ਹਨ, ਆਦਿਵਾਸੀ ਸਮਾਜ ਦੇ ਜੋ ਬਹੁਤ ਸਾਰੇ ਲੋਕ ਮਾਰੇ ਜਾ ਰਹੇ ਹਨ, ਉਨ੍ਹਾਂ ਨੂੰ ਘੱਟੋ–ਘੱਟ ਇਕ ਰਾਹਤ ਮਿਲੇਗੀ।
ਲਿੰਗਾਰਾਮ ਵਰਗੇ ਲੋਕਾਂ ਨੂੰ ਪੁਲਿਸ ਕਹਿ ਦਿੰਦੀ ਹੈ ਕਿ ਇਹ ਦਾਂਤੇਵਾੜਾ ’ਚ ਅਵਧੇਸ਼ ਗੌਤਮ ਦੇ ਰਿਸ਼ਤੇਦਾਰਾਂ ਦੇ ਕਤਲ ਦਾ ਮਾਸਟਰਮਾਈਂਡ ਹੈ। ਕਿ ਆਜ਼ਾਦ ਤੋਂ ਬਾਅਦ ਸੀ ਪੀ ਆਈ (ਮਾਓਵਾਦੀ) ਦਾ ਬੁਲਾਰਾ ਉਸ ਨੂੰ ਨਿਯੁਕਤ ਕੀਤਾ ਗਿਆ ਹੈ। ਕਲੂਰੀ ਵਰਗਾ ਇਕ ਬਦਨਾਮ ਅਫਸਰ ਬਿਨਾ ਦਸਤਖ਼ਤ ਕੀਤੇ ਇਕ ਬਿਆਨ ਦਾਗ਼ ਦਿੰਦਾ ਹੈ ਅਤੇ ਪ੍ਰੈ¤ਸ ਵਾਲੇ ਉਸਨੂੰ ਫਟਾਫਟ ਛਾਪ ਦਿੰਦੇ ਹਨ। ਪਹਿਲੇ ਸਫ਼ੇ ’ਤੇ। ਇੰਡੀਅਨ ਐਕਸਪ੍ਰੈਸ ਵਰਗਾ ਅਖ਼ਬਾਰ ਉਸ ਨੂੰ ਮੁੱਖ ਸਫ਼ੇ ’ਤੇ ਛਾਪ ਦਿੰਦਾ ਹੈ, ਜੋ ਸਚਾਈ ਦੀ ਬਹੁਤ ਦੁਹਾਈ ਦਿੰਦਾ ਰਹਿੰਦਾ ਹੈ, ਵੱਡੇ–ਵੱਡੇ ਗੋਇਨਕਾ ਇਨਾਮ ਵੰਡਦਾ ਹੈ, ਰਾਸ਼ਟਰਪਤੀ ਕੋਲੋਂ ਪੱਤਰਕਾਰੀ ਦੇ ਇਨਾਮ ਦਿਵਾਉਂਦਾ ਹੈ, ਉਸ ਨੂੰ ਇਸ ਦਾ ਜਵਾਬ ਦੇਣਾ ਪਵੇਗਾ ਕਿ ਕਲੂਰੀ ਦੇ ਬਿਨਾ ਦਸਤਖ਼ਤ ਬਿਆਨ ਨੂੰ ਆਪਣੇ ਅਖ਼ਬਾਰ ਦੇ ਮੁੱਖ ਸਫ਼ੇ ’ਤੇ ਕਿਵੇਂ ਛਾਪ ਦਿੱਤਾ? ¦ਿਗਾਰਾਮ ਨੂੰ ਤੁਸੀਂ ਮਾਸਟਰਮਾਈਂਡ ਬਣਾਕੇ ਛਾਪ ਦਿੱਤਾ?
ਮੈਂ ਲਿੰਗਾਰਾਮ ਨੂੰ ਮਿਲਿਆ ਹਾਂ। ਉਹ ਸਿੱਧਾ–ਸਾਦਾ ਲੜਕਾ ਹੈ। ਉਹ ਨਕਸਲੀਆਂ ਤੋਂ ਵੀ ਸਤਿਆ ਹੋਇਆ ਹੈ ਅਤੇ ਪੁਲਿਸ ਤੋਂ ਵੀ। ਉਹ ਐ¤ਸ ਪੀ ਓ ਤੋਂ ਵੀ ਤੰਗ ਹੈ। ਉਹ ਕਹਿ ਰਿਹਾ ਹੈ ਕਿ ਮੈਂ ਸਿੱਧਾ–ਸਾਦਾ ਆਦਮੀ ਆਪਣੀ ਗੱਡੀ ਰਾਹੀਂ ਸਬਜ਼ੀ ਵੇਚਿਆ ਕਰਦਾ ਸੀ। ਹੁਣ ਮੈਂ ਮੀਡੀਆ ਦੀ ਪੜ•ਾਈ ਕਰਨ ਲਈ ਦਿੱਲੀ ’ਚ ਹਾਂ। ਉਸ ਨੂੰ ਤੁਸੀਂ ਗਰਦਾਨ ਦਿੱਤਾ ਕਿ ਉਹ ਅਵਧੇਸ਼ ਗੌਤਮ ਦੇ ਰਿਸ਼ਤੇਦਾਰਾਂ ਦੇ ਕਤਲ ’ਚ ਸ਼ਾਮਲ ਹੈ, ਮਾਸਟਰਮਾਈਂਡ ਹੈ, ਕਿੰਗ ਪਿਨ ਹੈ। ਆਜ਼ਾਦ ਤੋਂ ਬਾਅਦ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਸਾਰਾ ਕੁਝ ਮਨਘੜਤ ਹੈ, ਸਿਰੇ ਦੀਆਂ ਝੂਠੀਆਂ ਗੱਲਾਂ। ਉਸ ’ਚ ਅਰੁੰਧਤੀ ਰਾਏ ਦਾ ਨਾਂ ਵੀ ਪਾ ਦਿੱਤਾ ਗਿਆ....ਬਿਦੇਸ਼ ਤੋਂ ਟਰੇਨਿੰਗ ਲੈ ਕੇ ਆਇਆ ਹੈ, ਭਾਵੇਂ ਉਸ ਕੋਲ ਪਾਸਪੋਰਟ ਵੀ ਨਾ ਹੋਵੇ। ਉਸਨੇ ਗੁਜਰਾਤ ’ਚ ਵੀ ਟਰੇਨਿੰਗ ਲਈ ਹੈ। ਪਤਾ ਨਹੀਂ ਕੀ–ਕੀ ਬਕਵਾਸ....ਪੁਲਿਸ ਦਾ ਇਕ ਅਧਿਕਾਰੀ, ਉਹ ਉਂਜ ਹੀ ਬਦਨਾਮ ਹੈ, ਉਸ ਦੇ ਬਿਆਨ ਵੱਲ ਕੋਈ ਉਂਜ ਹੀ ਧਿਆਨ ਨਹੀਂ ਦਿੰਦਾ ਸੀ ਪਰ ਬਿਨਾ ਦਸਤਖ਼ਤ ਉਸ ਦੇ ਬਿਆਨ ਨੂੰ ਇੰਡੀਅਨ ਐਕਸਪ੍ਰੈਸ ਵਰਗੇ ਅਖ਼ਬਾਰਾਂ ਨੇ ਪਹਿਲੇ ਸਫ਼ੇ ’ਤੇ ਛਾਪਿਆ। ਇਹ ਬਹੁਤ ਵੱਡੀ ਗ਼ੈਰ–ਜ਼ਿੰਮੇਵਾਰੀ ਹੈ।
ਮੇਰੇ ਕਹਿਣ ਦਾ ਭਾਵ ਹੈ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਨਿਰਦੋਸ਼ ਆਦਿਵਾਸੀ ਮੁੰਡੇ–ਕੁੜੀਆਂ ਨਾਲ ਰੋਜ਼ ਐਸੀਆਂ ਘਟਨਾਵਾਂ ਹੋ ਰਹੀਆਂ ਹਨ। ਮੈਂ ਸਮਝਦਾ ਹਾਂ ਕਿ ਸਾਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸ ਦਾ ਹੱਲ ਕਰਨਾ ਚਾਹੀਦਾ ਹੈ। ਤਾਂ ਕਿ ਗੱਲਬਾਤ ਰਾਹੀਂ ਇਸ ਸਾਰੀਆਂ ਚੀਜ਼ਾਂ ਸਾਹਮਣੇ ਆਉਣ। ਗੱਲਬਾਤ ਹੀ ਇਕੋ ਇਕ ਹੱਲ ਹੈ।
1962 ਦੀ ਜੰਗ ਤੋਂ ਬਾਅਦ ਚੀਨ ਨੇ ਸਾਡੀ 80 ਹਜ਼ਾਰ ਵਰਗ ਮੀਲ ਜ਼ਮੀਨ ਦੱਬ ਰੱਖੀ ਹੈ, ਉਸ ਦੇ ਬਾਵਜੂਦ ਤੁਸੀਂ ਰੋਜ਼ ਉਸ ਨਾਲ ਗੱਲਬਾਤ ਕਰ ਰਹੇ ਹੋ, ਉਸ ਨੂੰ ਆਪਣਾ ਮਿੱਤਰ ਦੱਸ ਰਹੇ ਹੋ। ਉਸ ਤੋਂ ਕੁੱਟ ਖਾ ਕੇ ਅਤੇ ਆਪਣੀ ਜ਼ਮੀਨ ਗੁਆ ਕੇ, ਦਲਾਈ ਲਾਮਾ ਅਤੇ ਤਿੱਬਤ ਨੂੰ ਪਿੱਛੇ ਧੱਕਕੇ ਅਸੀਂ ਉਸ ਨਾਲ ਗੱਲਬਾਤ ਕਰ ਰਹੇ ਹਾਂ। ਗੱਲਬਾਤ ਦੇ ਗੇੜ ਚਲਾ ਰਹੇ ਹਾਂ। ਪਾਕਿਸਤਾਨ ਨਾਲ ਚਾਰ–ਚਾਰ ਜੰਗਾਂ ਕਰਨ ਤੋਂ ਬਾਅਦ ਅਤੇ ਸਾਰਾ ਕੁਝ ਹੋਣ ਤੋਂ ਬਾਅਦ ਅਤੇ ਕਈ ਵਾਰ ਉਸ ਤੋਂ ਕੂਟਨੀਤਕ ਲਫੇੜੇ ਖਾਣ ਤੋਂ ਬਾਅਦ ਵੀ ਤੁਸੀਂ ਉਸ ਨਾਲ ਗੱਲਬਾਤ ਕਰਨ ਲਈ ਤਿਆਰ ਹੋ। ਤੁਸੀਂ ਗੱਲਬਾਤ ਹੀ ਕਰ ਸਕਦੇ ਹੋ, ਹੋਰ ਕੀ ਕਰੋਗੇ? ਤਾਂ ਫਿਰ ਮਾਓਵਾਦੀਆਂ ਨਾਲ ਗੱਲਬਾਤ ਕਰਨ ’ਚ ਕੀ ਤਕਲੀਫ ਹੈ?

ਤੁਸੀਂ ਗੱਲਬਾਤ ਦੀ ਸ਼ੁਰੂਆਤ ਕਰਦੇ ਹੋ। ਚਿਦੰਬਰਮ ਸਾਹਿਬ ਦੀ ਚਿੱਠੀ ਤੁਹਾਨੂੰ ਆਉਂਦੀ ਹੈ, ਸੀ ਪੀ ਆਈ (ਮਾਓਵਾਦੀ) ਦੇ ਬੁਲਾਰੇ ਆਜ਼ਾਦ ਦਾ ਜਵਾਬ ਤੁਹਾਨੂੰ ਮਿਲਦਾ ਹੈ ਅਤੇ ....ਨਾਗਪੁਰ ’ਚ ਪ੍ਰਸਿੱਧ ਪੱਤਰਕਾਰ ਐਸ ਐਨ ਵਿਨੋਦ ਇਕ ਅਖ਼ਬਾਰ ਕੱਢਦੇ ਹਨ-ਦੈਨਿਕ 1857। ਉਸ ਦੇ ਪਹਿਲੇ ਸਫ਼ੇ ’ਤੇ ਖ਼ਬਰ ਛਪਦੀ ਹੈ ਕਿ ਨਾਗਪੁਰ ’ਚ ਗ੍ਰਿਫ਼ਤਾਰ ਕੀਤੇ ਗਏ ਖ਼ੂੰਖਾਰ ਨਕਸਲੀ ਆਗੂ ਆਜ਼ਾਦ ਨੂੰ ਆਂਧਰਾ ’ਚ ਮਾਰ ਦਿੱਤਾ ਗਿਆ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਲੈਂਦੇ ਹੋ?

ਜਵਾਬ: ਬਹੁਤ ਹੀ ਗ਼ਲਤ ਸੰਦੇਸ਼ ਜਾ ਰਿਹਾ ਹੈ। ਮੈਂ ਤਾਂ ਇਸ ਨੂੰ ਆਪਣੀ ਜ਼ਿੰਦਗੀ ਦੀ ਬਹੁਤ ਵੱਡੀ ਸੱਟ ਵੀ ਕਿਹਾ ਹੈ। ਮੈਨੂੰ ਲੱਗਦਾ ਹੈ ਕਿ ਮੇਰੀ ਆਪਣੀ ਭਰੋਸੇਯੋਗਤਾ ਖ਼ਤਰੇ ’ਚ ਪੈ ਗਈ ਹੈ। ਕਿਉਂਕਿ ਮੈਂ ਸਾਲਸ ਬਣਕੇ ਇਕ ਭੂਮਿਕਾ ਗ੍ਰਹਿਣ ਕੀਤੀ ਸੀ ਅਤੇ ਮੈਨੂੰ ਮੇਰੀ ਆਤਮਾ ਝੰਜੋੜ ਰਹੀ ਹੈ। ਕਈ ਰਾਤਾਂ ਮੈਂ ਸੌਂ ਨਹੀਂ ਸਕਿਆ। ਇਸ ਤਰ੍ਹਾਂ ਕਿਉਂ ਹੋਇਆ?
ਸਰਕਾਰ ਮੈਨੂੰ ਸਾਲਸ ਬਣਾਕੇ ਗੱਲਬਾਤ ਕਰ ਰਹੀ ਹੈ ਅਤੇ ਉਸ ਚਿੱਠੀ ਦਾ ਜਵਾਬ ਲੈ ਕੇ, ਮੇਰੀ ਚਿੱਠੀ ਲੈ ਕੇ ਆਖ਼ਰੀ ਗੇੜ ਦੀ ਗੱਲਬਾਤ ਦੀ ਸਹਿਮਤੀ ਲੈਣ ਲਈ ਆਜ਼ਾਦ ਨੇ ਦੰਡਕਾਰਣੀਆਂ ਜਾਣਾ ਸੀ, ਨਾਗਪੁਰ ਸਟੇਸ਼ਨ ’ਤੇ ਉ¤ਤਰਕੇ।
ਪੱਤਰਕਾਰ ਹੇਮਚੰਦ ਪਾਂਡੇ ਇਕ ਦਿਨ ਪਹਿਲਾਂ ਸ਼ਾਮ ਨੂੰ ਦਿੱਲੀ ਤੋਂ ਚੱਲਿਆ। ਨਿਜ਼ਾਮੂਦੀਨ ਤੋਂ ਫੋਨ ਕਰਕੇ ਆਪਣੀ ਪਤਨੀ ਬਬੀਤਾ ਪਾਂਡੇ ਨੂੰ ਕਹਿ ਰਿਹਾ ਹੈ ਕਿ ਉਹ ਨਾਗਪੁਰ ਜਾਣ ਵਾਲੀ ਗੱਡੀ ’ਚ ਬੈਠ ਗਿਆ ਹੈ ਅਤੇ ਕੱਲ• ਨਾਗਪੁਰ ਤੋਂ ਗੱਡੀ ਫੜਕੇ ਪਰਸੋਂ ਸਵੇਰੇ ਸੱਤ ਵਜੇ ਘਰ ਪਹੁੰਚ ਜਾਵੇਗਾ। ਤਾਂ ਜਿਹੜਾ ਵਿਅਕਤੀ ਨਾਗਪੁਰ ਲਈ ਰਵਾਨਾ ਹੋਇਆ ਹੈ, ਉਸ ਦੀ ਲਾਸ਼ ਆਜ਼ਾਦ ਦੇ ਨਾਲ ਆਦਿਲਾਬਾਦ ਦੇ ਜੰਗਲ ’ਚ ਕਿਵੇਂ ਮਿਲ ਗਈ?
ਇਨ੍ਹਾਂ ਚੀਜ਼ਾਂ ਬਾਰੇ ਥੋੜ•ੀ ਜਿਹੀ ਜਾਂਚ ਹੋ ਜਾਵੇ ਤਾਂ ਸਰਕਾਰ ਨੇ ਜੋ ਦਾਅਵਾ ਕੀਤਾ ਹੈ ਕਿ ਆਜ਼ਾਦ ਆਦਿਲਾਬਾਦ ਦੇ ਜੰਗਲ ’ਚ ਮੁਕਾਬਲੇ ’ਚ ਮਾਰਿਆ ਗਿਆ ਹੈ ਉਸ ਦੀ ਤਸਵੀਰ ਸਪਸ਼ਟ ਹੋ ਜਾਵੇਗੀ। ਮੈਂ ਤਾਂ ਕਹਿੰਨਾ ਕਿ ਸਰਕਾਰ ਜਾਂਚ ਕਰਾਵੇ ਜਾਂ ਨਾ ਕਰਾਵੇ, ਪੱਤਰਕਾਰਾਂ ਨੂੰ ਇਸ ਦੀ ਜਾਂਚ ਡੂੰਘਾਈ ’ਚ ਕਰਨੀ ਚਾਹੀਦੀ ਹੈ। ਇਹ ਪੋਲ ਖੁੱਲ•ਣਾ ਚਾਹੀਦਾ ਹੈ, ਸਚਾਈ ਸਾਹਮਣੇ ਆਉਣੀ ਚਾਹੀਦੀ ਹੈ। ਕਿਉਂ ਨਹੀਂ ਆ ਰਹੀ, ਮੈਨੂੰ ਸਮਝ ਨਹੀਂ ਪੈ ਰਹੀ।

ਕੀ ਤੁਸੀਂ ਕਹਿ ਰਹੇ ਹੋ ਕਿ ਇਹ ਝੂਠਾ ਮੁਕਾਬਲਾ ਹੈ?

ਜਵਾਬ : ਇਸੇ ਤਰ੍ਹਾਂ ਲੱਗਦਾ ਹੈ। ਪਰ ਮੈਂ ਇਹ ਨਹੀਂ ਕਹਾਂਗਾ। ਮੈਂ ਚਾਹਾਂਗਾ ਕਿ ਅਦਾਲਤੀ ਜਾਂਚ ਇਹ ਕਹੇ। ਅਸਲੀ ਮੁਕਾਬਲਾ ਹੈ ਤਾਂ ਦੱਸੇ। ਜੇ ਫਰਜ਼ੀ ਮੁਕਾਬਲਾ ਤਾਂ ਵੀ ਦੱਸੇ। ਅਤੇ ਜੇ ਮੁਕਾਬਲਾ ਝੂਠਾ ਹੈ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੈ।
ਜਦੋਂ ਮਾਓਵਾਦੀਆਂ ਵੱਲੋਂ ਸੀ ਆਰ ਪੀ ਐਫ ਦੇ 27 ਜਵਾਨਾਂ ਦਾ ਕਤਲ ਕੀਤਾ ਗਿਆ ਤਾਂ ਮੈਂ ਇਸ ਦੀ ਨਿਖੇਧੀ ਕੀਤੀ। ਇਸ ਤੋਂ ਪਹਿਲਾਂ ਜਦੋਂ ਸੀ ਆਰ ਪੀ ਐਫ ਦੇ 76 ਜਵਾਨਾਂ ਨੂੰ ਮਾਰਿਆ ਗਿਆ ਮੈਂ ਓਦੋਂ ਵੀ ਨਿਖੇਧੀ ਕੀਤੀ ਸੀ। ਗਲ ਵੱਢਕੇ ਜਾਂ ਪੁਲਿਸ ਦਾ ਮੁਖ਼ਬਰ ਦੱਸਕੇ ਕਿਸੇ ਦਾ ਕਤਲ ਕੀਤਾ ਗਿਆ, ਮੈਂ ਉਸ ਦੀ ਵੀ ਨਿਖੇਧੀ ਕਰਦਾ ਹਾਂ। ਨਕਸਲੀਆਂ ਦੀ ਕਿਸੇ ਵੀ ਹਿੰਸਕ ਕਾਰਵਾਈ ਨੂੰ ਮੈਂ ਸਹੀ ਨਹੀਂ ਕਹਿੰਦਾ। ਪਰ ਆਜ਼ਾਦ ਦਾ ਮੁਕਾਬਲੇ ’ਚ ਕਤਲ ਕੀਤਾ ਗਿਆ ਹੈ ਤਾਂ ਆਜ਼ਾਦ ਦਾ ਕਤਲ ਆਪਣੇ ਆਪ ’ਚ ਹੀ ਸ਼ੱਕੀ ਹਾਲਾਤ ’ਚ ਦਿਸ ਰਿਹਾ ਹੈ।
ਜਦਕਿ ਕਿਸ਼ਨ ਜੀ ਦਾ ਬਿਆਨ ਹੈ, ਗੁਡਸਾ ਉਸੈਂਡੀ ਦਾ ਬਿਆਨ ਹੈ ਕਿ ਸਵਾਮੀ ਅਗਨੀਵੇਸ਼ ਦੀ ਚਿੱਠੀ ਲੈ ਕੇ ਉਹ ਫ਼ੈਸਲਾਕੁਨ ਗੱਲਬਾਤ ਲਈ ਦੰਡਕਾਰਣੀਆ ਜਾ ਰਹੇ ਸਨ। ਮੈਂ ਖ਼ੁਦ ਉਡੀਕ ਰਿਹਾ ਸੀ। ਜੁਲਾਈ ਦੀ ਤਿੰਨ, ਚਾਰ ਜਾਂ ਪੰਜ ਤਾਰੀਕ ਤੱਕ ਮੈਨੂੰ ਜਵਾਬ ਮਿਲ ਜਾਣਾ ਸੀ ਜਿਸ ਨੂੰ ਲੈ ਕੇ ਮੈਂ 15 ਜਾਂ 20 ਜੁਲਾਈ ਨੂੰ, ਕੇਂਦਰ ਸਰਕਾਰ ਦੀ ਤਰਫੋਂ ਚਿਦੰਬਰਮ ਜੀ ਨੇ ਮੈਨੂੰ ਜਿਹੜੀ ਚਿੱਠੀ ਲਿਖੀ ਸੀ, ਉਸ ਦੇ ਅਨੁਸਾਰ ਗੱਲਬਾਤ ਸ਼ੁਰੂ ਕਰਵਾ ਦੇਣੀ ਸੀ।
ਤਾਂ ਫਿਰ ਕੌਣ ਜ਼ਿੰਮੇਵਾਰ ਹੈ? 1 ਜਾਂ 2 ਤਾਰੀਕ ਨੂੰ ਆਜ਼ਾਦ ਨੂੰ ਕਿਵੇਂ ਮਾਰ ਦਿੱਤਾ ਗਿਆ? ਇਹ ਇਕ ਸਵਾਲ ਉਠਦਾ ਹੈ। ਇਹ ਨਿਰਾ ਝੂਠੇ ਜਾਂ ਸੱਚੇ ਮੁਕਾਬਲੇ ਦਾ ਸਵਾਲ ਨਹੀਂ ਹੈ, ਇਸ ਵਿਚ ਸਮੁੱਚੇ ਸ਼ਾਂਤੀ ਅਮਲ ਨੂੰ ਕਿਸਨੇ ਤਹਿਸ਼–ਨਹਿਸ਼ ਕੀਤਾ ਹੈ? ਤੇ ਜੇ ਸਰਕਾਰ ਇਹ ਭਰੋਸਾ ਗੁਆ ਲਵੇਗੀ ਕਿ ਕਿਸੇ ਨੂੰ ਸੱਦਾ ਦੇ ਕੇ ਥੋੜ•ਾ ਨੇੜੇ ਲੈ ਆਉ ਜਾਂ ਉਸਨੂੰ ਝਾਂਸਾ ਦੇ ਦਿਉ ਕਿ ਆਓ ਬੇਟੇ, ਗੱਲਬਾਤ ਕਰਦੇ ਹਾਂ, ਅਤੇ ਫਿਰ ਉਸ ਨੂੰ ਫੜ•ਕੇ ਮਾਰ ਦਿਓ। ਤਾਂ ਫਿਰ ਕੋਈ ਸਰਕਾਰ ’ਤੇ ਯਕੀਨ ਕਿਵੇਂ ਕਰੇਗਾ? ਸਾਡੀ ਜ਼ਿੰਦਗੀ ’ਚ ਜੋ ਕੁਝ ਹੋਊ ਸਾਡੇ ਵਰਗੇ ਲੋਕ ਤਾਂ ਭੁਗਤ ਲੈਣਗੇ ਪਰ ਜੇ ਸਰਕਾਰ ਦੀ ਭਰੋਸੇਯੋਗਤਾ ਖ਼ਤਮ ਹੋ ਗਈ ਤਾਂ ਇਹ ਕਿੱਥੇ ਜਾਵੇਗੀ?
ਝ ਤੁਸੀਂ ਸਰਕਾਰ ਨੂੰ ਕਟਹਿਰੇ ’ਚ ਵੀ ਖੜ•ੀ ਕਰ ਰਹੇ ਹੋ ਅਤੇ ਉਸੇ ਸਰਕਾਰ ਤੋਂ ਗੱਲਬਾਤ ਦੀ ਆਸ ਵੀ ਰੱਖ ਰਹੋ ਹੋ?
ਜਵਾਬ : ਇਹ ਆਸ ਮੈਨੂੰ ਉਨ੍ਹਾਂ ਦੀ ਮਜਬੂਰੀ ਦੀ ਵਜਾ• ਕਰਕੇ ਹੈ। ਇਹ ਉਨ੍ਹਾਂ ਦੀ ਖੁੱਲਦਿਲੀ ਨਹੀਂ ਹੈ। ਮੈਂ ਜਾਣਦਾ ਹਾਂ ਕਿ ਉਹ ਆਪਣੇ ਹਥਿਆਰਾਂ ਦੇ ਬਲਬੂਤੇ ਇਸ ਦਾ ਹੱਲ ਨਹੀਂ ਕਰ ਸਕਦੇ। ਜਿੰਨਾ ਕਰਨਗੇ, ਉਨਾ ਹੀ ਨਕਸਲੀਆਂ ਦੀ ਗਿਣਤੀ ਵਧਾਉਂਦੇ ਜਾਣਗੇ। ਬੀਤੇ ਸਮੇਂ ਦੇ ਅੰਕੜੇ ਇਹੀ ਸਾਬਤ ਕਰ ਰਹੇ ਹਨ। ਸਲਵਾ ਜੁਡਮ ਪੈਦਾ ਕਰਕੇ ਤੁਸੀਂ ਨਕਸਲੀਆਂ ਨੂੰ ਤਾਕਤ ਬਖ਼ਸ਼ੀ ਹੈ, ਨਕਸਲੀ ਕਮਜ਼ੋਰ ਨਹੀਂ ਹੋਏ।
ਸਰਕਾਰ ਨਕਸਲੀਆਂ ਨੂੰ ਖ਼ਤਮ ਕਰਨ ਦੇ ਨਾਂ ਹੇਠ ਜਿਹੜੇ ਕੰਮ ਕਰ ਰਹੀ ਹੈ, ਉਸ ਨਾਲ ਨਕਸਲੀਆਂ ਨੂੰ ਫ਼ਾਇਦਾ ਹੋ ਰਿਹਾ ਹੈ। ਤਾਂ ਫੇਰ ਸਰਕਾਰ ਆਖ਼ਿਰ ਚਾਹੁੰਦੀ ਕੀ ਹੈ?
ਮੈਂ ਕਹਿੰਦਾ ਹਾਂ ਕਿ ਯੁੱਧਨੀਤੀ ਦੇ ਹਿਸਾਬ ਨਾਲ ਵੀ ਅਤੇ ਅੱਜ ਦੇ ਹਾਲਾਤ ’ਚ ਵੀ ਗੱਲਬਾਤ ਕਰਨਾ ਸਰਕਾਰ ਦੀ ਮਜਬੂਰੀ ਹੈ। ਮੈਂ ਇਹ ਵੀ ਮੰਨਦਾ ਹਾਂ ਕਿ ਨਕਸਲੀਆਂ ਦੀ ਵੀ ਮਜਬੂਰੀ ਹੈ। ਇਸ ਲਈ ਵਿਚਾਲੇ ਮੈਂ ਹੋਵਾਂ ਜਾਂ ਕੋਈ ਹੋਰ, ਗੱਲਬਾਤ ਰਾਹੀਂ ਹੀ ਰਾਹ ਨਿਕਲੇਗਾ ਮੈਂ ਇਸ ਕਰਕੇ ਆਸਵੰਦ ਹਾਂ।

ਨਕਸਲੀ ਮੁੱਦੇ ’ਤੇ ਨਿਗਾਹ ਰੱਖਣ ਵਾਲੇ ਅਤੇ ਇਸ ਮੁੱਦੇ ਨੂੰ ਜਾਨਣ–ਸਮਝਣ ਵਾਲੇ ਕਈ ਲੋਕ ਇਸ ਤਰ੍ਹਾਂ ਮੰਨਦੇ ਹਨ ਕਿ ਨਕਸਲੀ ਤੁਹਾਨੂੰ ਮੋਹਰਾ ਬਣਾ ਰਹੇ ਹਨ।

ਜਵਾਬ: ਨਕਸਲੀਆਂ ਨੇ ਤਾਂ ਮੈਨੂੰ ਫ਼ੋਨ ਕਰਕੇ ਜਾਂ ਚਿੱਠੀ ਲਿਖਕੇ ਅੱਜ ਤੱਕ ਇਸ ਤਰ੍ਹਾਂ ਦੀ ਗੱਲ ਨਹੀਂ ਕਹੀ। ਪਹਿਲੀ ਵਾਰ ਜੇ ਕਿਸੇ ਨੇ ਚਿੱਠੀ ਲਿਖੀ, ਸੀਲਬੰਦ ਲਿਫਾਫੇ ’ਚ ਮੈਨੂੰ ਦਿੱਤੀ ਤਾਂ ਭਾਰਤ ਦੇ ਗ੍ਰਹਿਮੰਤਰੀ ਚਿਦੰਬਰਮ ਜੀ ਨੇ ਦਿੱਤੀ। ਜਿਸ ਨਾਲ ਮੇਰਾ ਕੋਈ ਨਿੱਜੀ ਸੰਪਰਕ ਜਾਂ ਜਾਣ–ਪਛਾਣ ਨਹੀਂ ਸੀ।
ਉਸ ਨੇ ਪਹਿਲੀ ਵਾਰ ਮੈਨੂੰ ਸਾਲਸ ਬਣਨ ਦੀ ਪੇਸ਼ਕਸ਼ ਕੀਤੀ। ਇਸ ਲਈ ਪਹਿਲ ਤਾਂ ਉਸ ਨੇ ਕੀਤੀ ਹੈ ਅਤੇ ਉਸ ਦੀ ਦਿੱਤੀ ਹੋਈ ਚਿੱਠੀ ਮੈਂ ਨਕਸਲੀਆਂ ਨੂੰ ਭਿਜਵਾ ਦਿੱਤੀ। ਜਿਸਦਾ ਜਵਾਬ ਮੈਨੂੰ ਸੀ ਪੀ ਆਈ (ਮਾਓਵਾਦੀ) ਦੀ ਸਮੁੱਚੀ ਕੇਂਦਰੀ ਕਮੇਟੀ ਵੱਲੋਂ ਆਜ਼ਾਦ ਨੇ ਦਿੱਤਾ ਸੀ। ਫਿਰ ਤੀਜੀ ਚਿੱਠੀ ਮੈਂ 26 ਜੂਨ ਨੂੰ ਲਿਖੀ। ਤਾਂ ਫਿਰ ਮੈਂ ਉਨ੍ਹਾਂ ਦਾ ਮੋਹਰਾ ਕਿਵੇਂ ਬਣ ਸਕਦਾ ਹਾਂ?
ਸਿਧਾਂਤਕ ਤੌਰ ’ਤੇ ਮੈਂ ਨਕਸਲੀਆਂ ਦਾ ਵਿਰੋਧੀ ਹਾਂ। ਮੈਂ ਅੱਜ ਤੋਂ ਵਿਰੋਧੀ ਨਹੀਂ ਹਾਂ। ਜਦੋਂ ਮੈਂ ਕਲਕੱਤਾ ਦੇ ਸੈਂਟ ਜੇਵੀਅਰ ਕਾਲਜ ’ਚ ਪੜ•ਾਉਂਦਾ ਸੀ ਅਤੇ ਜਦੋਂ ਨਕਸਲੀ ਲਹਿਰ ਨਕਸਲਬਾੜੀ ਤੋਂ ਸ਼ੁਰੂ ਹੋ ਕੇ ਕਲਕੱਤਾ ਦੇ ਪ੍ਰੈਸੀਡੈਂਸੀ ਕਾਲਜ ਤੱਕ ਪਹੁੰਚ ਗਈ ਸੀ, ਜਦੋਂ ਉਹ ਚੇਅਰਮੈਨ ਮਾਓ ਨੂੰ ਆਪਣਾ ਚੇਅਰਮੈਨ ਕਿਹਾ ਕਰਦੇ ਸਨ, ਲਾਲ ਕਿਤਾਬ ਲੈ ਕੇ ਹੀ ਹਰ ਕੰਮ ਕਰਦੇ ਸਨ, ਓਦੋਂ ਤੋਂ ਮੈਂ ਉਨ੍ਹਾਂ ਦਾ ਵਿਰੋਧੀ ਰਿਹਾ ਹਾਂ।
ਹਿੰਸਕ ਕਾਰਵਾਈਆਂ ਨਾਲ ਮੈਂ ਤਾਂ ਕਦੇ ਵੀ ਸਹਿਮਤ ਨਹੀਂ ਹੋ ਸਕਦਾ। ਇਕ ਕੁਕੜੀ ਤਾਂ ਕੀ ਮੈਂ ਤਾਂ ਇਕ ਕੀੜਾ ਵੀ ਜਾਣ–ਬੁੱਝਕੇ ਨਹੀਂ ਮਾਰ ਸਕਦਾ। ਮੈਂ ਸਿਧਾਂਤਕ ਤੌਰ ’ਤੇ ਹਿੰਸਾ ਨੂੰ ਗ਼ਲਤ ਮੰਨਦਾ ਹਾਂ। ਜੋ ਲੋਕ ਮੀਟ, ਮੁਰਗੀ, ਆਂਡਾ ਖਾਂਦੇ ਹਨ ਮੈਂ ਉਨ੍ਹਾਂ ਨੂੰ ਗ਼ਲਤ ਮੰਨਦਾ ਹਾਂ। ਜੇ ਮੈਂ ਪੂਰੀ ਤਰ੍ਹਾਂ ਅਹਿੰਸਕ ਸਮਾਜ ਨੂੰ ਸਮਰਪਿਤ ਹਾਂ ਤਾਂ ਨਕਸਲੀ ਮੈਨੂੰ ਕਿਵੇਂ ਮੋਹਰਾ ਸਣਾ ਸਕਣਗੇ? ਮੈਨੂੰ ਮੋਹਰਾ ਬਣਾਉਣਗੇ ਤਾਂ ਉਨ੍ਹਾਂ ਨੂੰ ਹੋਰ ਵੀ ਮਹਿੰਗਾ ਪਵੇਗਾ।

ਕੀ ਸਰਕਾਰ ਮੋਹਰਾ ਬਣਾ ਰਹੀ ਹੈ?

ਜਵਾਬ: ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਮੈਨੂੰ ਚਿੱਠੀ ਦੇ ਕੇ ਇਨ੍ਹਾਂ ਹਾਲਾਤਾਂ ’ਚ ਕੋਈ ਰਾਹ ਕੱਢੇ। ਮੈਂ ਰਾਹ ਕੱਢਕੇ ਲਗਭਗ ਇਨ੍ਹਾਂ ਦੇ ਨੇੜੇ ਲਿਆ ਦਿੱਤਾ ਸੀ। ਹੁਣ ਵੀ ਉਨ੍ਹਾਂ ਨੂੰ ਇਕ ਗੱਲ ਕਹਿ ਰਿਹਾ ਹਾਂ ਕਿ ਮੇਰੀ ਤਨੋਂ ਮਨੋਂ ਕੋਸ਼ਿਸ਼ ਰਹੇਗੀ ਪਰ ਤੁਸੀਂ ਮੇਰੇ ਲਈ ਜੋ ਦਿੱਕਤ ਖੜ•ੀ ਕਰ ਦਿੱਤੀ ਹੈ, ਉਸਨੂੰ ਥੋੜ•ਾ ਦੂਰ ਜ਼ਰੂਰ ਕਰੋ।
ਬਸ ਇੰਨਾ ਕਰ ਦਿਉ ਕਿ ਆਜ਼ਾਦ ਦੇ ਮੁਕਾਬਲੇ ਦੀ ਅਦਾਲਤੀ ਜਾਂਚ ਹੋ ਜਾਵੇ। ਬਸ ਅਦਾਲਤੀ ਜਾਂਚ ਦਾ ਆਦੇਸ਼ ਦੇ ਦਿਉ। ਤਾਂ ਕਿ ਮੈਂ ਮਾਓਵਾਦੀ ਆਗੂਆਂ ਨੂੰ ਕਹਿ ਸਕਾਂ ਕਿ ਦੇਖੋ ਤੁਸੀਂ ਦੋਸ਼ ਲਾਉਂਦੇ ਹੋ ਕਿ ਮੁਕਾਬਲਾ ਝੂਠਾ ਹੈ, ਇਹ ਅਦਾਲਤੀ ਜਾਂਚ ’ਚ ਸਾਹਮਣੇ ਆ ਜਾਵੇਗਾ। ਤੁਸੀਂ ਵੀ ਜਾਂਚ ’ਚ ਮਦਦ ਕਰੋ ਪਰ ਨਾਲ ਹੀ ਤੁਸੀਂ ਉਥੋਂ ਸ਼ੁਰੂ ਕਰੋ, ਜਿੱਥੇ ਆਜ਼ਾਦ ਨੇ ਮਾਰੇ ਜਾਣ ਤੋਂ ਪਹਿਲਾਂ ਆਪਣਾ ਕੰਮ ਛੱਡਿਆ ਸੀ। ਇਹ ਆਜ਼ਾਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜੇ ਉਹ ਸਚਮੁਚ ਮੇਰੀ ਚਿੱਠੀ ਲੈ ਕੇ ਕੋਈ ਤਾਰੀਕ ਦੇਣ ਲਈ ਜਾ ਰਹੇ ਸਨ ਤਾਂ ਉਹ ਤਾਰੀਕ ਜੇ ਹੁਣ ਵੀ ਮੈਨੂੰ ਮਿਲਦੀ ਹੈ ਤਾਂ ਉਸਦਾ ਬਹੁਤ ਵੱਡਾ ਫ਼ਾਇਦਾ ਹੋਵੇਗਾ।

ਤੁਹਾਨੂੰ ਲੱਗਦਾ ਹੈ ਕਿ ਸਰਕਾਰ ਉਸ ਮਾਮਲੇ ਨੂੰ ਲੈ ਕੇ ਕੋਈ ਅਦਾਲਤੀ ਜਾਂਚ ਕਰੇਗੀ?

ਜਵਾਬ: ਅਦਾਲਤੀ ਜਾਂਚ ਕਰਾਉਣਾ ਉਸ ਲਈ ਜ਼ਰੂਰੀ ਹੈ, ਕਿਉਂਕਿ ਮੇਰੇ ਸੰਪਰਕ ’ਚ ਜਿਹੜੇ ਜ਼ਿਆਦਾਤਰ ਲੋਕ ਆਉਂਦੇ ਹਨ, ਅਤੇ ਮੈਂ ਵਿਰੋਧੀ ਧਿਰ ਦੇ ਤਮਾਮ ਆਗੂਆਂ ਨੂੰ ਮਿਲਿਆ ਹਾਂ, ਉਹ ਵੀ ਕਹਿ ਰਹੇ ਹਨ ਕਿ ਸਮਝ ’ਚ ਨਹੀਂ ਆਉਂਦਾ ਇਹ ਮੁਕਾਬਲਾ ਕਿਵੇਂ ਹੋ ਗਿਆ? ਪੱਤਰਕਾਰ ਦੇ ਕਤਲ ਨੇ ਪੂਰੇ ਮਾਮਲੇ ਨੂੰ ਹੋਰ ਵੀ ਵੱਧ ਸ਼ੱਕੀ ਬਣਾ ਦਿੱਤਾ। ਪੱਤਰਕਾਰ ਹੇਮਚੰਦ ਪਾਂਡੇ ਦਾ ਆਦਿਲਾਬਾਦ ਦੇ ਜੰਗਲ ’ਚ ਮਾਰਿਆ ਜਾਣਾ ਵੀ ਸ਼ੱਕੀ ਹੈ।

ਇਸ ਮੁਕਾਬਲੇ ’ਚ ਇਕ ਵੀ ਪੁਲਿਸ ਵਾਲਾ ਜ਼ਖ਼ਮੀ ਨਹੀਂ ਹੋਇਆ। ਰਾਤ ਨੂੰ ਜੰਗਲ ਵਿਚ ਸਾਢੇ ਤਿੰਨ ਘੰਟੇ ਮੁਕਾਬਲਾ ਅਤੇ ਗੋਲਾਬਾਰੀ ਹੋਈ, ਮਾਰੇ ਸਿਰਫ਼ ਉਹੀ ਦੋ ਜਣੇ ਗਏ। ਕੋਈ ਤੀਜਾ ਬੰਦਾ ਜ਼ਖ਼ਮੀ ਵੀ ਨਹੀਂ ਹੋਇਆ, ਨਾ ਇਸ ਪਾਸਿਉਂ ਨਾ ਉਸ ਪਾਸਿਉਂ। ਪੁਲਿਸ ਵਾਲਿਆਂ ਨੂੰ ਇਕ ਛੱਰਾ ਤੱਕ ਨਹੀਂ ਲੱਗਿਆ। ਮੁਕਾਬਲੇ ’ਚ ਇਹ ਕਿਵੇਂ ਸੰਭਵ ਹੋ ਗਿਆ? ਜਦੋਂ ਤੁਸੀਂ ਆਜ਼ਾਦ ਕੋਲ ਏਕੇ–47 ਦਿਖਾਈ ਹੈ ਤਾਂ ਉਸ ਦੀਆਂ ਗੋਲੀਆਂ ਕਿੱਥੇ ਗਈਆਂ?

ਇਹ ਸੰਭਵ ਨਹੀਂ ਹੈ ਕਿ ਸੀ ਪੀ ਆਈ (ਮਾਓਵਾਦੀ) ਦਾ ਤੀਸਰੇ ਨੰਬਰ ਦਾ ਚੋਟੀ ਦਾ ਆਗੂ ਮੋਢੇ ’ਤੇ ਏਕੇ–47 ਲਟਕਾਕੇ 12 ਵਜੇ ਰਾਤ ਨੂੰ ਜੰਗਲ ’ਚ ਇਕੱਲਾ ਹੀ ਪੱਤਰਕਾਰ ਨੂੰ ਇੰਟਰਵਿਊ ਦਿੰਦਾ ਘੁੰਮਦਾ ਰਹੇ ਅਤੇ ਇਨ੍ਹਾਂ ਨਾਲ ਉਹ ਮੁਕਾਬਲੇ ’ਚ ਮਾਰਿਆ ਜਾਵੇ। ਮੈਨੂੰ ਪੁਲਿਸ ਦੇ ਬਿਆਨ ’ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ? ਸਰਕਤਪੱਲੀ ਪਿੰਡ ਦੇ ਲੋਕ ਕਹਿ ਰਹੇ ਹਨ ਕਿ ਸਾਡੇ ਪਿੰਡ ’ਚ ਰਾਤ ਨੂੰ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ ਹੈ। ਵਰਨਾ ਰਾਤ ਨੂੰ ਐਨੀਆਂ ਗੋਲੀਆਂ ਚਲਦੀਆਂ ਤਾਂ ਪਿੰਡ ਵਾਲਿਆਂ ਦੀ ਜਾਗ ਖੁੱਲ• ਜਾਂਦੀ, ਉਨ੍ਹਾਂ ਨੂੰ ਕੁਝ ਤਾਂ ਸੁਣਾਈ ਦਿੰਦਾ।ਹੁਣ ਤੱਕ ਜਿੰਨੀ ਵੀ ਜਾਣਕਾਰੀ ਮਿਲ ਰਹੀ ਹੈ ਉਸ ਤੋਂ ਇਹ ਨਹੀਂ ਲੱਗ ਰਿਹਾ ਕਿ ਇਹ ਮੁਕਾਬਲਾ ਸੱਚਾ ਸੀ।

ਚਿਦੰਬਰਮ ਜੀ ਤੁਹਾਡੇ ਨਾਲ ਗੱਲਬਾਤ ’ਚ ਅਦਾਲਤੀ ਜਾਂਚ ਤੋਂ ਇਨਕਾਰ ਕਰ ਚੁੱਕੇ ਹਨ।

ਜਵਾਬ: ਅਦਾਲਤੀ ਜਾਂਚ ਤੋਂ ਇਨਕਾਰ ਕੀਤਾ ਵੀ ਹੈ ਪਰ ਉਨ੍ਹਾਂ ਨੇ ਮੈਨੂੰ ਇਸ਼ਾਰੇ ਨਾਲ ਜ਼ਰੂਰ ਕਿਹਾ ਕਿ ਤੁਸੀਂ ਚਾਹੋ ਤਾਂ ਆਂਧਰਾ ਪ੍ਰਦੇਸ਼ ਸਰਕਾਰ ਤੋਂ ਜਾਂਚ ਕਰਵਾ ਲਵੋ। ਪਰ ਮੈਂ ਆਂਧਰਾ ਪ੍ਰਦੇਸ਼ ਸਰਕਾਰ ਕੋਲ ਕਿਉਂ ਜਾਵਾਂ? ਮੈਂ ਕੇਂਦਰ ਦਾ ਸਾਲਸ ਬਣਕੇ ਗੱਲਬਾਤ ਕਰ ਰਿਹਾ ਸੀ, ਤਾਂ ਜ਼ਿੰਮੇਵਾਰੀ ਕੇਂਦਰ ਦੀ ਬਣਦੀ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਨੂੰ ਮਿਲਿਆ ਹਾਂ ਅਤੇ ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਉਹ ਇਸ ਨੂੰ ਗੰਭੀਰਤਾ ਨਾਲ ਲੈਣਗੇ। ਉਨ੍ਹਾਂ ਨੇ ਪੂਰੇ ਧਿਆਨ ਨਾਲ ਮੇਰੀ ਗੱਲ ਸੁਣੀ ਹੈ। ਮੈਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਇਸ ਵਿਚ ਦਖ਼ਲ ਜ਼ਰੂਰ ਦੇਣਗੇ।

ਜਿਵੇਂ ਸਰਕਾਰ ਚਾਹੁੰਦੀ ਹੈ ਅਤੇ ਜਿਵੇਂ ਨਕਸਲੀ ਚਾਹੁੰਦੇ ਹਨ, ਉਸ ਦੇ ਅਨੁਸਾਰ ਜੇ ਸਾਰੀ ਗੱਲਬਾਤ ਹੋ ਵੀ ਜਾਵੇ ਤਾਂ ਆਖ਼ਿਰ ਕੀ ਹੋਵੇਗਾ?

ਆਖ਼ਿਰ ਇਹ ਹੋਵੇਗਾ ਕਿ ਗੋਲੀ ਉਪਰ ਜੋ ਅੱਜ ਦੋਵਾਂ ਧਿਰਾਂ ਦਾ ਭਰੋਸਾ ਹੈ, ਉਹ ਖ਼ਤਮ ਹੋਕੇ ਗੱਲਬਾਤ ਵੱਲ, ਹੱਲ ਵੱਲ ਮੁੜੇਗਾ। ਸਰਕਾਰ ਕਹੇਗੀ ਕਿ ਤੁਸੀਂ ਐਸਾ ਕਿਉਂ ਕਰ ਰਹੇ ਹੋ? ਉਹ ਕਹਿਣਗੇ ਕਿ ਤੁਸੀਂ ਆਦਿਵਾਸੀਆਂ ਨਾਲ ਫਲਾਣੇ–ਫਲਾਣੇ ਜ਼ੁਲਮ ਕੀਤੇ ਹਨ। ਸਰਕਾਰ ਕਹੇਗੀ ਕਿ ਠੀਕ ਹੈ ਹੁਣ ਤੱਕ ਹੋ ਜੋ ਗਿਆ ਸੋ ਹੋ ਗਿਆ, ਹੁਣ ਅਸੀਂ ਇਸ ਨੂੰ ਸੁਧਾਰਨਾ ਚਾਹੁੰਦੇ ਹਾਂ।
ਆਦਿਵਾਸੀ ਇਸ ਦੇ ਉ¤ਪਰ ਆਪਣੀ ਸ਼ਰਤ ਲਾਉਣਗੇ ਕਿ ਖਣਿਜ਼ਾਂ ਦੀ ਦੌਲਤ ਨੂੰ ਇਸ ਤਰ੍ਹਾਂ ਨਾ ਦੇਵੋ। ਫਿਰ ਪੂਰਾ ਦੇਸ਼ ਵੀ ਇਸ ਬਹਿਸ ’ਚ ਸ਼ਾਮਲ ਹੋਵੇਗਾ। ਕਿਉਂਕਿ ਟੁਟਵੀਂ ਬਹਿਸ ਤਾਂ ਹੋ ਰਹੀ ਹੈ ਪਰ ਫਿਰ ਨਿੱਠਕੇ ਬਹਿਸ ਹੋਵੇਗੀ ਕਿ ਤੁਸੀਂ ਵਿਕਾਸ ਦਾ ਜਿਹੜਾ ਮਾਡਲ ਬਣਾਇਆ ਹੈ, ਉਸ ਵਿਚ ਜਿੰਨੀ ਜ਼ਮੀਨ ਖੋਹਕੇ ਤੁਸੀਂ ਵਿਕਾਸ ਕਰ ਰਹੇ ਹੋ, ਜਿੰਨੀ ਖਣਿਜ਼ੀ ਦੌਲਤ ਤੁਸੀਂ ਲੁੱਟ ਰਹੇ ਹੋ, ਉਨ੍ਹਾਂ ਦਾ ਉਸ ਵਿਚ ਹਿੱਸਾ ਕੀ ਹੈ?
ਗੱਲਬਾਤ ’ਚੋਂ ਹੀ ਕੁਝ ਨਿਕਲੇਗਾ। ਐਸ ਸਮੇਂ ਤਾਂ ਕੁਝ ਨਹੀਂ ਹੋ ਰਿਹਾ। ਦੋਨਾਂ ਪਾਸਿਆਂ ਤੋਂ ਅੰਨ•ੇਵਾਹ ਗੋਲੀਆਂ ਚੱਲ ਰਹੀਆਂ ਹਨ ਅਤੇ ਬੇਕਸੂਰ ਲੋਕ ਮਾਰੇ ਜਾ ਰਹੇ ਹਨ। ਦਿਲੀ ਜਾਂ ਰਾਏਪੁਰ ’ਚ ਜਿਹੜੇ ਆਗੂ ਬੈਠੇ ਹਨ ਉਨ੍ਹਾਂ ਦਾ ਆਪਣਾ ਤਾਂ ਕੋਈ ਨੁਕਸਾਨ ਨਹੀਂ ਹੋ ਰਿਹਾ। ਹਥਿਆਰਾਂ ’ਚ ਜਨਤਾ ਦਾ ਪੈਸਾ ਲੱਗ ਰਿਹਾ ਹੈ। ਜਨਤਾ ਦੇ ਗਰੀਬ ਕਿਸਾਨ, ਮਜ਼ਦੂਰ ਦੇ ਪੁੱਤ ਫ਼ੌਜ ’ਚ ਹਨ ਜਾਂ ਨੀਮ–ਫ਼ੌਜੀ ਤਾਕਤਾਂ ’ਚ ਹਨ, ਉਹ ਮਾਰੇ ਜਾ ਰਹੇ ਹਨ ਤਾਂ ਪਏ ਮਰਨ। ਆਗੂਆਂ ਦਾ ਤਾਂ ਕੁਝ ਨਹੀਂ ਵਿਗੜ ਰਿਹਾ। ਉਨ੍ਹਾਂ ਦੀ ਸੁਰੱਖਿਆ ਤਾਂ ਹੋਰ ਵਧ ਗਈ।
ਸੁਣਨ ’ਚ ਆਇਆ ਹੈ ਕਿ ਚਿਦੰਬਰਮ ਜੀ ਅਤੇ ਗ੍ਰਹਿ ਸਕੱਤਰ ਦੀ ਸੁਰੱਖਿਆ ਇਕਦਮ ਅਚਾਨਕ ਵਧ ਗਈ। ਕਿਤਿਉਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਕਸਲੀ ਉਨ੍ਹਾਂ ਨੂੰ ਮਾਰਨਾ ਚਾਹੁੰਦੇ ਹਨ। ਹੁਣ ਦੱਸੋ! ਤਾਂ ਇਹ ਆਗੂ ਜਨਤਾ ਦੇ ਖ਼ਰਚ ਦੇ ਸਿਰ ’ਤੇ ਆਪੋ–ਆਪਣੀ ਸੁਰੱਖਿਆ ਵਧਾ ਰਹੇ ਹਨ। ਟੈਕਸ ਦੇਣ ਵਾਲਿਆਂ ਦੇ ਪੈਸੇ ਦਾ ਅੱਜ ਸ਼ਰੇਆਮ ਨੰਗਾ ਨਾਚ ਹੋ ਰਿਹਾ ਹੈ।

ਜੀ ਡੀ ਪੀ ਦੀ ਗਰੋਥ ਹੋ ਰਹੀ ਹੈ, ਦੇਸ਼ ਦਾ ਵਿਕਾਸ ਹੋ ਰਿਹਾ ਹੈ, ਦੇਸ਼ ’ਚ ਅਰਬਪਤੀਆਂ ਦੀ ਗਿਣਤੀ ਵਧ ਰਹੀ ਹੈ....

ਫਿਰ ਗਰੀਬਾਂ ਦੀ ਗਿਣਤੀ ਵੀ ਵਧ ਰਹੀ ਹੈ। ਗਰੀਬੀ ਦੀ ਰੇਖਾ ਤੋਂ ਹੇਠਾਂ ਜਿਊਣ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਹਰ ਦੂਜਾ
ਬੱਚਾ ਜਾਂ ਬੱਚੀ ਕੁਪੋਸ਼ਣ ਦਾ ਸ਼ਿਕਾਰ ਹੈ। ਹਰ ਰੋਜ਼ ਸੱਤ ਹਜ਼ਾਰ ਬੱਚੇ ਭੁੱਖ ਨਾਲ ਤੜਫ ਤੜਫਕੇ ਮਰ ਰਹੇ ਹਨ। ਇਸ ਦੇਸ਼ ’ਚ ਅਨਾਜ ਗੋਦਾਮਾਂ ’ਚ ਪਿਆ ਹੈ ਜਾਂ ਸੂਰ ਖਾ ਰਹੇ ਹਨ ਜਾਂ ਚੂਹੇ ਖਾ ਰਹੇ ਹਨ। ਅਨਾਜ ਨਸ਼ਟ ਹੋ ਰਿਹਾ ਹੈ। ਭ੍ਰਿਸ਼ਟਾਚਾਰ ਸਿਖ਼ਰਾਂ ਛੂਹ ਰਿਹਾ ਹੈ। ਇਕ–ਇਕ ਅਧਿਕਾਰੀ ਦੇ ਘਰੋਂ ਸੌ–ਸੌ, ਪੰਜ–ਪੰਜ ਸੌ ਕਰੋੜ ਰੁਪਏ ਨਿਕਲ ਰਹੇ ਹਨ। ਇਹ ਸਭ ਚੀਜ਼ਾਂ ਦੇਸ਼ ਨੂੰ ਭਿਆਨਕ ਹਾਲਾਤ ਵੱਲ ਲਿਜਾ ਰਹੀਆਂ ਹਨ।

ਸਰਕਾਰ ਅਤੇ ਨਕਸਲੀਆਂ ਦਰਮਿਆਨ ਜਿਹੜੀ ਗੱਲਬਾਤ ਹੋਵੇਗੀ, ਕੀ ਉਸ ਨਾਲ ਇਹ ਭਿਆਨਕ ਹਾਲਾਤ ਬਦਲ ਜਾਣਗੇ?

ਜਵਾਬ: ਜ਼ਰੂਰ। ਮੈਂ ਸਮਝਦਾ ਹਾਂ ਕਿ ਇਨ੍ਹਾਂ ਮੁੱਦਿਆਂ ’ਤੇ ਵੀ ਗੱਲਬਾਤ ਹੋਵੇਗੀ। ਗੱਲਬਾਤ ’ਚ ਸਿਰਫ਼ ਇਹੀ ਨਹੀਂ ਹੋਵੇਗਾ ਕਿ ਤੁਹਾਡੇ ਉਪਰੋਂ ਪਾਬੰਦੀ ਹਟਾ ਦਿੱਤੀ ਜਾਵੇਗੀ, ਤੁਹਾਡੇ ਸਾਥੀਆਂ ਨੂੰ ਜੇਲ• ਵਿਚੋਂ ਛੱਡ ਦਿੱਤਾ ਜਾਵੇਗਾ, ਇਹ ਇੱਥੋਂ ਤੱਕ ਸੀਮਤ ਨਹੀਂ ਰਹੇਗੀ। ਪੂਰੇ ਵਿਕਾਸ ਦੀ ਧਾਰਨਾ ਨੂੰ ਲੈ ਕੇ ਸਾਰੇ ਮੁੱਦਿਆਂ ’ਤੇ ਗੱਲਬਾਤ ਹੋਵੇਗੀ। ਮੈਨੂੰ ਲਗਦਾ ਹੈ ਕਿ ਓਦੋਂ ਭ੍ਰਿਸ਼ਟਾਚਾਰ ਉ¤ਪਰ ਵੀ ਗੱਲਬਾਤ ਹੋਵੇਗੀ। ਭ੍ਰਿਸ਼ਟ ਆਗੂਆਂ ਨੇ ਸਵਿਸ ਬੈਂਕਾਂ ’ਚ ਜਿਹੜਾ ਪੈਸਾ ਜਮ•ਾਂ ਕਰ ਰੱਖਿਆ ਹੈ, ਇਹ ਵੀ ਬਹਿਸ ਦਾ ਮੁੱਦਾ ਹੋਵੇਗਾ। ਗਵਰਨੈਂਸ (ਪ੍ਰਸ਼ਾਸਨ) ਦੇ ਉਪਰ ਵੀ ਸਵਾਲ ਉ¤ਠੇਗਾ ਕਿ ਇਹ ਪਾਣੀ ਕਿਸਦਾ ਹੈ, ਇਹ ਜ਼ਮੀਨ ਕਿਸਦੀ ਹੈ, ਇਹ ਜੰਗਲ ਕਿਸਦੇ ਹਨ, ਅਸਲੀ ਮਾਅਨਿਆਂ ’ਚ ਮਾਲਕ ਕੌਣ ਹੈ? ਇਨ੍ਹਾਂ ਇਲਾਕਿਆਂ ’ਚ ਰਹਿਣ ਵਾਲਾ ਜਾਂ ਇਨ੍ਹਾਂ ਦੀਆਂ ਵੋਟਾਂ ਦਾ ਸੌਦਾ ਕਰਕੇ ਜੋ ਉਪਰ ਪਹੁੰਚ ਗਿਆ ਹੈ, ਅਤੇ ਉਹ ਜੋ ਕਾਰਪੋਰੇਟ ਜਗਤ ਨਾਲ ਸੌਦਾ ਕਰਕੇ ਇਹ ਸਭ ਚੀਜ਼ਾਂ ਵੇਚ ਰਿਹਾ ਹੈ ਉਹ? ਜੋ ਕਰਨਾਟਕਾ ’ਚ ਹੋ ਰਿਹਾ ਹੈ, ਜੋ ਮੁੱਖ ਮੰਤਰੀ ਖ਼ੁਦ ਕਰ ਰਿਹਾ ਹੈ। ਤਾਂ ਇਸ ਤਰ੍ਹਾਂ ਦੇ ਜੋ ਮਾਫੀਆ ਹਨ, ਮਾਈਨਿੰਗ (ਖਾਣ) ਮਾਫੀਆ, ਉਹ ਮਾਲਕ ਬਣੇ ਬੈਠੇ ਹਨ ਇਸ ਦੇਸ਼ ਦੇ, ਦੇਸ਼ ਦੀ ਦੌਲਤ ਦੇ। ਇਹ ਸਾਰੀਆਂ ਚੀਜ਼ਾਂ ਬਹਿਸ ’ਚ ਆਉਣਗੀ। ਗੱਲਬਾਤ ਹੀ ਇਕੋ ਇਕ ਰਾਹ ਹੈ। ਮੀਡੀਆ ਦਾ ਤਾਂ ਅਰਥ ਹੀ ਸੰਵਾਦ ਹੈ। ਤੁਹਾਡੇ ਕੋਲ ਕੈਮਰਾ ਹੈ, ਕਲਮ ਹੈ, ਬੰਦੂਕ ਤਾਂ ਹੈ ਨਹੀਂ ਤੁਹਾਡੇ ਕੋਲ। ਉਸ ਉਪਰ ਜੇ ਅਸੀਂ ਵੱਧ ਟੇਕ ਰੱਖਾਂਗੇ ਅਤੇ ਬੰਦੂਕ ’ਤੇ ਘੱਟ ਰੱਖਾਂਗੇ ਤਾਂ ਹੀ ਸਾਡਾ ਭਵਿੱਖ ਬਿਹਤਰ ਹੋ ਸਕਦਾ ਹੈ।

(ਅਨੁਵਾਦ : ਬੂਟਾ ਸਿੰਘ)

ਰਵੀਵਾਰ ਡਾਟ ਕਾਮ ਤੋਂ ਧੰਨਵਾਦ ਸਹਿਤ

Tuesday, August 3, 2010

ਮੇਰੇ ਬੱਚੇ ਸਾਂਭ ਲਿਓ--ਸੁਰਜੀਤ ਗਾਮੀ

ਸੁਰਜੀਤ ਗਾਮੀ ਦੀ ਮੱਦਦ ਲਈ ਮੁੱਢਲੇ ਕਦਮ ਚੁਕਣ ਵੇਲੇ ਮੇਰੇ ਮਨ ‘ਚ ਕਿਧਰੇ ਵੀ ਉਸਨੂੰ ਖੋ ਦੇਣ ਦਾ ਡਰ ਨਹੀਂ ਸੀ,ਕਿਉਂਕਿ ਆਪਣੀ ਉਮਰ ਗਾਮੀ ਬੜੀ ਅਸਾਨੀ ਨਾਲ ਲੁਕਾਉਣ ਵਾਲੀ ਸ਼ਖਸ਼ੀਅਤ ਦਾ ਮਾਲਿਕ ਸੀ। ਮੱਦਦ ਲਈ ਭਾਂਵੇ ਮੈਨੂੰ ਦੇਸ਼ਾਂ ਵਿਦੇਸ਼ਾਂ ਵਿਚੋਂ ਕਿਸੇ ਨੇ ਫ਼ੋਨ ਨਹੀਂ ਕੀਤਾ ਸੀ,ਪਰ ਯਾਦਵਿੰਦਰ ਅਤੇ ਗਾਮੀ ਦੇ ਨੇੜਲੇ ਸਾਥੀ ਸੈਮੂਅਲ ਜੌਹਨ ਨੂੰ ਕਈ ਫ਼ੋਨ ਅਕਸਰ ਹੀ ਆਉਂਦੇ ਸਨ।ਮੈਂ ਤਾਂ ਆਪਣੇ ਪੱਧਰ ਤੇ ਮਾਨਸਾ ‘ਚ ਵਸਦੇ ਗਾਮੀ ਦੇ ਅਸਲ ਚੇਲੇ ਸੇਮੀ ਨਾਲ ਮਿਲਕੇ ਉਸ ਲਈ ਮੁਫ਼ਤ ਮੈਡੀਕਲ, ਰਾਸ਼ਨ-ਪਾਣੀ ਹੀ ਜੁਟਾ ਸਕਿਆ।ਹੋਰ ਤਾਂ ਹੋਰ ਮੇਰੇ ਵਲੋਂ ਬਾਰ-ਬਾਰ ਬੇਨਤੀਆ ਕਰਨ ਦੇ ਬਾਵਜੂਦ ਵੀ ਮੈਂ ਪੰਜਾਬੀ ਟੀ.ਵੀ ਚੈਨਲਾਂ ਦੇ ਪੱਤਰਕਾਰਾਂ ਨੂੰ ਉਸਦੀ ਗਰੀਬੀ ਦੀ ਦਾਸਤਾਂ ਬਾਰੇ ਰਿਪੋਰਟ ਵੀ ਨਹੀਂ ਤਿਆਰ ਕਰਣ ਲਈ ਨਹੀਂ ਮਨਾ ਸਕਿਆ।ਅੱਜ ਉਸ ਦੀ ਮੌਤ ਦੀ ਖ਼ਬਰ ਨਸ਼ਰ ਕਰਨ ‘ਚ ਭਾਂਵੇ, ਹੁਣ ਇਹਨਾਂ ਚੈਨਲਾਂ ਦੇ ਪੱਤਰਕਾਰ ਮੋਹਰੀ ਹਨ,ਪਰ ਮੇਰਾ ਇਹਨਾਂ ਨੂੰ ਗਾਮੀ ਦੀ ਮੌਤ ਦੀ ਖ਼ਬਰ ਦਿੰਦਾ ਅਸਲ ‘ਚ ਛੋਟਾ ਸੁਨੇਹਾ ( ਐਸ.ਐਮ.ਐਸ) ਕੁੱਝ ਇਸ ਤਰ੍ਹਾਂ ਸੀ :ਗਾਮੀ ਜਿਉਂਦਾ ਨਹੀਂ ਸਾਂਭਿਆ, ਮਰੇ ਪਏ ਨੂੰ ਤਾਂ ਕਵਰ ਕਰ ਦਿਓ।

ਉਸ ਮਹਾਨ ਲੋਕ ਪੱਖੀ ਘੁਲਾਟੀਏ ਨਾਟਕਕਾਰ ਲਈ ਮਾਲੀ ਇਮਦਾਦ ਇਕੱਠੀ ਕਰਨਾ, ਸ਼ਇਦ ਮੇਰੇ ਨਾਲ ਸੰਬੰਧਿਤ ਸਰਮਾਏਦਾਰਾਂ ਨੂੰ ਪਚਦਾ ਨਹੀਂ ਸੀ, ਇਕ ਦਿਨ ਕਿਸੇ ਨੇ ਕਿਹਾ ਕਿ ਤੁਸੀਂ ਕੀ ਰੱਬ ਹੋ? ਜੋ ਉਸਨੂੰ ਬਚਾ ਲਵੋਗੇ!ਮੈਂ ਪੁੱਛ ਲਿਆ ਕਿ, ਕੀ ਮਤਲਬ ਹੈ ,ਅਜਿਹਾ ਕਹਿਣ ਦਾ? ਤਾਂ ਜਵਾਬ ਮਿਲਿਆ ਕਿ ਰੱਬ ਨੇ ਉਸਨੂੰ ਜਿਸ ਹਾਲ ‘ਚ ਰੱਖਣਾ ਹੈ,ਉਸੇ ਵਿਚ ਰੱਖੇਗਾ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਵੋ। ਜਦ ਗਾਮੀ ਨੂੰ ਜੁਲਾਈ ਦੇ ਆਖਰੀ ਹਫ਼ਤੇ ਅਧਰੰਗ ਦਾ ਦੌਰਾ ਪਿਆ ਤਾਂ ਉਸ ਬੰਦੇ ਨੇ ਕਿਹਾ, ਤੁਸੀਂ ਉਸਨੂੰ ਭੁੱਖਮਰੀ ਤੋਂ ਬਚਾ ਲਿਆ ਤਾਂ ਰੱਬ ਨੇ ਵੇਖ ਲਓ,ਉਹਨੂੰ ਇਹ ਰੋਗ ਲਗਾ ਦਿੱਤਾ। ਮੁਕਦੀ ਗੱਲ ਇਹ ਕਿ ਜਿਸ ਅਜਬ ਸ਼ਕਤੀ ਨੂੰ ਆਮ ਸਮਾਜ ਰੱਬ ਕਹਿੰਦਾ ਹੈ ਸ਼ਾਇਦ ਉਸ ਅੱਗੇ ਸਾਰੇ ਮੱਦਦਗਾਰ ਹਾਰ ਗਏ।( ਮੇਰੀਆ ਗੱਲਾਂ ਗਾਮੀ ਦੇ ਨਾਲ ਸਾਲਾਂ ਬੱਧੀ ਮਾਰਕਸਵਾਦੀ ਲਹਿਰ ‘ਚ ਕੰਮ ਕਰਨ ਵਾਲੇ ਸਹਿਮਤ ਨਹੀਂ ਹੋਣਗੇ ਅਤੇ ਨਾ ਹੀ ਤਰਕਸ਼ੀਲ ਜਿਨਾਂ ਨਾਲ ਉਸਨੇ ਔਖਾ ਵਕਤ ਆਪਣੇ ਪਿੰਡੇ ‘ਤੇ ਹੰਢਾਇਆ ।

ਸਵੇਰੇ ਫ਼ੋਨ ਆਨ ਕਰਨ ਸਾਰ ਗਾਮੀ ਦੀ ਮੌਤ ਦਾ ਸੁਨੇਹਾ ਮਿਲਿਆ ਤਾਂ ਗਾਮੀ ਦੇ ਸਾਰੇ ਸਾਥੀਆ ਫ਼ੈਸਲਾ ਕੀਤਾ ਕਿ ਉਸ ਦੀਆਂ ਅੱਖਾਂ ਦਾਨ ਕਰ ਦਿੱਤੀਆ ਜਾਣ,ਜੋ ਪ੍ਰੀਵਾਰ ਦੀ ਸਹਿਮਤੀ ਨਾਲ ਸੇਵਾ ਭਾਰਤੀ ਦੀ ਮਾਨਸਾ ਇਕਾਈ ਨੂੰ ਦਾਨ ਕੀਤੀਆ ਗਈਆ।ਵਾਹ ! ਕੀ ਵੇਦਨਾ ਹੈ, ਜਿਸਦੇ ਪੁੱਤਰ ਦੀਆਂ ਅੱਖਾਂ ਦੀ ਰੋਸ਼ਨੀ ਬਚਾਉਣ ਲਈ ਮੈਂ ਪਾਠਕਾਂ ਨੂੰ ਬੇਨਤੀਆਂ ਕੀਤੀਆਂ ਸਨ, ਅੱਜ ਉਸ ਦੀਆਂ ਅੱਖਾਂ ਨਾਲ ਦੋ ਹਨੇਰੇ ‘ਚ ਰਹਿੰਦੀਆਂ ਜ਼ਿੰਦਗੀਆਂ ਰੋਸ਼ਨਾਉਣਗੀਆਂ।ਸੇਮੀ ਵਲੋਂ ਲਗਾਈਆ ਡਿਊਟੀਆਂ ਮੁਤਾਬਿਕ ਗਾਮੀ ਲਈ 12 ਮਣ ਲੱਕੜ ਦੇ ਪੈਸੇ ਦਿੰਦਿਆਂ ਅਦਾਕਾਰ ਅਮਨ ਧਾਲੀਵਾਲ ਦੀਆਂ ਅਤੇ ਮੇਰੀਆਂ ਅੱਖਾਂ ਨਮ ਸਨ, ਕਿਉਂਕਿ ਹਾਲੇ ਕੱਲ ਪਰਸੋਂ ਹੀ ਤਾਂ ਗਾਮੀ ਨੇ ਬਾਈ ਅਮਰਦੀਪ ਅਤੇ ਸੈਮੂਅਲ ਅੱਗੇ, ਉਸਨੂੰ ਅੰਨ੍ਹੇ ਦੀ ਐਕਟਿੰਗ ਮੰਜੇ ‘ਤੇ ਪਏ ਨੇ ਕਰਕੇ ਵਿਖਾਈ ਸੀ। ਗਾਮੀ ਦੀ ਇੱਛਾ ਸੀ ਕਿ ਉਹ ਅੰਨੇ ਵਿਅਕਤੀ ਦਾ ਕਿਰਦਾਰ ਨਿਭਾਏ ਜੋ ਦੁਨਿਆਂ ਯਾਦ ਰੱਖੇ, ਪਰ ਇਹ ਐਕਟਿੰਗ ਸ਼ਾਇਦ ਉਹਨਾਂ 3-4 ਜਣਿਆਂ ਨੇ ਹੀ ਵੇਖਣੀ ਸੀ, ਆਪਾਂ ਹੋਰਾਂ ਨੇ ਨਹੀਂ।

ਗਾਮੀ ਨੇ ਸਾਰੀ ਜ਼ਿੰਦਗੀ ਇਨਕਲਾਬੀ ਨਾਟਕ ਹੀ ਖੇਡੇ ਅਤੇ ਕੋਈ ਪੈਸੇ ਦਾ ਲਾਲਚ ਨਹੀਂ ਕੀਤਾ, ਇਸ ਦਾ ਉਸਨੇ ਕਦੇ ਦੁੱਖ ਵੀ ਨਹੀਂ ਜ਼ਾਹਰ ਨਹੀਂ ਕੀਤਾ ਸੀ। ਗਾਮੀ ਦੇ ਇਕ ਕਮਰੇ ਦੇ ਘਰ ਕਰਕੇ ਉਸਦੇ ਆਖਰੀ ਦਰਸ਼ਨਾਂ ਲਈ ਸਮਾਜ ਪ੍ਰਤੀ ਚੇਤੰਨ ਲੋਕਾਂ ਅਤੇ ਵੱਖ-ਵੱਖ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਦੇ ਨੇਤਾਵਾਂ ਦੇ ਪਹੁੰਚਣ ਕਰਕੇ ਮ੍ਰਿਤਕ ਦੇਹ ਨੇੜੇ ਦੇ ਸਰਕਾਰੀ ਸਕੂਲ ‘ਚ ਬੱਚਿਆਂ ਨੂੰ ਛੁੱਟੀ ਕਰਵਾ ਕੇ ਰੱਖੀ ਗਈ।ਦੁਪਿਹਰ ਬਾਰਾਂ ਵਜੇ ਤੱਕ ਇੰਟਰਨੈਟ ਫੇਸਬੁੱਕ ਰਾਹੀਂ ਪੂਰੀ ਦੁਨਿਆ ਦੇ ਲੋਕਾਂ ‘ਚ ਇਹ ਮਾੜੀ ਖ਼ਬਰ ਅਸੀਂ ਪਹਿਲਾਂ ਹੀ ਪਹੁੰਚਾ ਚੁੱਕੇ ਸੀ।ਮਰੇ ਪਏ ਗਾਮੀ ਲਈ ਮੱਦਦ ਦੇ ਫ਼ੋਨ ਅਤੇ ਐਸ.ਐਮ.ਐਸ ਰਾਹੀਂ ਸੁਨੇਹੇ ਸੱਥਰ ਤੇ ਬੈਠਿਆ ਸਾਨੂੰ ਆਉਂਦੇ ਰਹੇ, ਪਰ ਮਨ ਸਾਡਾ ਦੁਖੀ ਸੀ ਕਿ ਅਸੀਂ ਚਾਹ ਕਿ ਵੀ ਇਸ ਨੂੰ ਬਚਾ ਨਹੀਂ ਸਕੇ। ਗਾਮੀ ਦੇ ਦੇਹ ਨੂੰ ਕਿਸਾਨ ਅਤੇ ਮਜ਼ਦੂਰ ਮੁਕਤੀ ਮੋਰਚਾ ਅਤੇ ਮਾਰਕਸਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਸਾਰੀਆਂ ਧਿਰਾਂ ਨੇ ਆਪੋ ਆਪਣੇ ਝੰਡੇ ‘ਚ ਲਪੇਟਕੇ ਉਸ ਪ੍ਰਤੀ ਆਪਣੀ ਆਦਰ ਪ੍ਰਗਟ ਕੀਤਾ। ਨੇਤਾਵਾਂ ‘ਚ ਕਾਮਰੇਡ ਹਰਦੇਵ ਅਰਸ਼ੀ, ਬੂਟਾ ਸਿੰਘ, ਨੱਤ, ਹਰਭਗਵਾਨ ਭੀਖੀ, ਰੁਲਦਾ ਸਿੰਘ ਆਦਿ ਸਾਰੇ ਸਨ, ਪਰ ਸਰਮਾਏਦਾਰਾਂ ਦੀਆਂ ਹਾਕਮ ਅਤੇ ਵਿਰੋਧੀ ਧਿਰ ਵਾਲੀ ਪਾਰਟੀ ਜਾਂ ਸਰਕਾਰ ਵਲੋਂ ਕੋਈ ਨੁਮਾਇੰਦਾ ਨਹੀਂ ਸੀ। ਇੰਨੇ ਸਾਰੇ ਕੁਝ ਵਿਚ ਉਸ ਦੇ ਛੋਟੇ ਤਿੰਨੇ ਬੱਚੇ ਮੂਕ ਦਰਸ਼ਕ ਬਣੇ ਬੈਠੇ ਸਨ ਅਤੇ ਸਾਨੂੰ ਇਹ ਝੋਰਾ ਖਾ ਰਿਹਾ ਸੀ ਕਿ ਇਹਨਾਂ ਦਾ ਹੁਣ ਕੀ ਬਣੂੰ?

12 ਵਜੇ ਹੀ ਸੈਮੁਅਲ ਨੂੰ ਆਖਰੀ ਫ਼ੋਨ ਕੀਤਾ ਗਿਆ ਕਿ ਉਹ ਕਿੱਥੇ ਕੁ ਪਹੁੰਚਿਆ ਹੈ,ਉਸਦੇ ਦੂਰ ਹੋਣ ਕਰਕੇ
ਗਾਮੀ ਦਾ ਜ਼ਨਾਜਾ ਸਕੂਲ ਚੋਂ ਰਵਾਨਾ ਹੋ ਗਿਆ।ਕਾਮਰੇਡ ਗਾਮੀ ਅਮਰ ਰਹੇ, ਗਾਮੀ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਆਲੇ ਦੁਆਲੇ ਦੇ ਮੂਕ ਦਰਸ਼ਕਾਂ ਲਈ ਦੱਸਣ ਲਈ ਕਾਫੀ ਸਨ ਕਿ ਇਕ ਕਾਮਰੇਡ ਸਾਥੀ ਦੀ ਮੌਤ ਹੋਈ ਹੈ।

ਗਾਮੀ ਦੀਆਂ ਆਖਰੀ ਰਸਮਾਂ ਉਸਦੇ ਵੱਡੇ ਪੁੱਤਰ ਵਲੋਂ ਨਿਭਾਈਆਂ ਗਈ, ਪਰ ਉਸਦੇ ਚਿਹਰੇ ਦੇ ਪਿੱਛੇ ਲੁਕਿਆ ਡਰ ਹਰ ਕੋਈ ਪੜ੍ਹ ਸਕਦਾ ਸੀ। ਇਹ ਡਰ ਸ਼ਾਇਦ ਸੀ, ਕਿ ਕੱਲ ਘਰ ਰੋਟੀ ਕਿੱਦਾਂ ਪੱਕੇਗੀ? ਛੋਟੀ ਭੈਣ ਦਾ ਕੀ ਬਣੂੰ ਜਾਂ ਕੀ ਜੋ ਅੱਜ ਇਕੱਠੇ ਹੋਏ ਹਨ ਇਹ ਬਾਅਦ ‘ਚ ਸਾਡੇ ਕੋਲ ਆਉਣਗੇ ਵੀ ਜਾਂ ਨਹੀਂ? ਪਤਾ ਨਹੀਂ ਉਹ ਵਿਚਾਰਾ ਕੀ-ਕੀ ਸੋਚਦਾ, ਸਭ ਸਹੀ ਜਾ ਰਿਹਾ ਹੋਣਾ। ਸਭਨੇ ਇੱਕਠੇ ਬੈਠਕੇ ਰੀਤਾਂ ਨੂੰ ਤੋੜਦੇ ਹੋਏ ਸੋਮਵਾਰ ਨੂੰ ਉਸ ਦਾ ਸ਼ਰਧਾਜਲੀ ਸਮਾਗਮ ਕਰਨ ਦਾ ਫੈਸਲਾ ਕੀਤਾ ਭਾਵ ਕਿ 9 ਅਗਸਤ ਨੂੰ ਕਿਉਂਕਿ 8 ਅਗਸਤ ਨੂੰ ਬਾਈ ਅਮਰਦੀਪ ਦੀ ਮਾਤਾ ਜੀ ਦਾ ਭੋਗ ਹੈ।

2 ਕੁ ਵਜੇ ਸੈਮੁਅਲ ਅਤੇ ਮਿੱਟੀ ਫ਼ਿਲਮ ਨਾਲ ਸਬੰਧਤ ਮਨਭਾਵਨ ਜੀ ਦੇ ਮਾਨਸਾ ਪਹੁੰਚਣ ਕਾਰਨ ਸੇਮੀ ਅਤੇ ਗਾਮੀ ਦੇ ਸਾਰੇ ਮੱਦਦਗਾਰ ਦੁਬਾਰਾ ਸ਼ਮਸ਼ਾਨ ਘਾਟ ਇਕੱਠੇ ਹੋਏ, ਉਸ ਵੇਲੇ ਤੱਕ ਗਾਮੀ ਰਾਖ ਦੀ ਢੇਰੀ, ਜੋ ਹਾਲੇ ਸੁਲਗ ਰਹੀ ਸੀ, ਉਸ ਵਿਚ ਤਬਦੀਲ ਹੋ ਗਿਆ ਸੀ। ਉਥੇ ਬੈਠ ਕੇ ਹੀ 1 ਘੰਟਾ ਸਾਰੀ ਸਥਿਤੀ ਤੇ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਆਖਰੀ ਰਸਮਾਂ ਇਨਕਲਾਬੀ ਲਹਿਰ ਦੇ ਨਾਟਕ ਦੇ ਪ੍ਰਦਰਸ਼ਨ ਅਤੇ ਉਸ ਨਾਲ ਜੁੜੇ ਲੋਕਾਂ ਦੇ ਵਿਚਾਰਾਂ ਨਾਲ ਹੀ ਸੰਬੰਧਿਤ ਰੱਖੀਆ ਜਾਣ। ਇਸ ਵੇਲੇ ਤੱਕ ਕਾਫੀ ਦਾਨੀ ਸੱਜਣਾਂ ਨੇ ਆਪੋ ਆਪਣੀ ਜ਼ਿੰਮੇਵਾਰੀ ਓਟ ਲਈ ਸੀ, ਜੋ ਨਹੀਂ ਹੋਇਆ ਸੀ, ਉਹ ਬੱਚਿਆਂ ਦਾ ਪਾਲਣ ਪੋਸ਼ਣ ਅਤੇ ਭਵਿੱਖ ਕਿਵੇਂ ਸੁਰੱਖਿਅਤ ਕੀਤਾ ਜਾਵੇ? ਮੈਨੂੰ ਤਾਂ ਹਾਲੇ ਕੁਝ ਸੁਝਦਾ ਨਹੀਂ। ਉਸ ਦੀ ਯਾਦਗਾਰ ਲਈ ਵੀ ਵਿਚਾਰ ਬਹੁਤ ਨੇ, ਪਰ ਅਸਲੀ ਸੱਚਾਈ ਹੈ ਕਿ ਗਾਮੀ ਦੇ ਨਾਮ ਤੇ ਮੇਲੇ ਹੋਣ ਦੀ ਜਗ੍ਹਾ ਗਰੀਬ ਕਲਾਕਾਰਾਂ ਦੀ ਮੱਦਦ ਲਈ ਕੋਈ ਫੰਡ ਬਣਾਉਣਾ ਚਾਹੀਦਾ ਹੈ ( ਮੇਰਾ ਵਿਚਾਰ ਹੈ)।ਗਾਮੀ ਦੇ ਸ਼ਬਦ ਛੋਟੇ ਵੀਰ! ਮੇਰੇ ਬੱਚੇ ਸਾਂਭ ਲਿਓ ……ਹਾਲੇ ਵੀ ਕੰਨਾਂ ‘ਚ ਗੂੰਜਦੇ ਹਨ । ਦੋਸਤੋ ਗਾਮੀ ਤੁਰ ਗਿਆ, ਅਸੀਂ ਵੀ ਤੁਰ ਜਾਣਾ ਹੈ.....ਕਿੳਂ ਨਾ ਕੁਝ ਰਲ ਕੇ ਅਜਿਹਾ ਕਰੀਏ, ਤਾਂ ਜੋ ਹੋਰ ਕੋਈ ਕਲਾਕਾਰ ਬਦਤਰ ਗਰੀਬੀ ‘ਚ ਰੁਲਕੇ ਦੁਨੀਆ ਵਿਚੋਂ ਨਾ ਵਿਦਾ ਹੋਵੇ।

ਵਿਸ਼ਵਦੀਪ ਬਰਾੜ
ਲੇਖਕ ਸੁਤੰਤਰ ਪੱਤਰਕਾਰ ਹਨ।
vishavdeepbrar@gmail.com

Monday, August 2, 2010

ਦਲਿਤ-ਕਿਸਾਨ:-ਫਰਾਂਸ ਦੇ ਸਾਰਤਰ ਤੋਂ ਲਹਿਰੇਗਾਗੇ ਦੇ ਸੈਮੂਅਲ ਜੌਹਨ ਤੱਕ

ਫੇਸਬੁੱਕ ਦਾ ਮੱਧਵਰਗੀ ਤਮਾਸ਼ਾ
ਰੋਜ਼ਾਨਾ ਦੇ ਕੰਮ ਕਾਰ ਕਰਦੇ ਅਚਾਨਕ ਹੀ ਯਾਦ ਆਇਆ ਕਿ ਕਈ ਦਿਨ ਹੋ ਗਏ ਫੇਸ ਬੁੱਕ ਨਹੀਂ ਖੋਲ੍ਹੀ ਤੇ ਦੋਸਤਾਂ ਮਿੱਤਰਾਂ ਦੀਆਂ ਸਰਗਰਮੀਆਂ ਦੇਖਣ ਲਈ ਆਪਣੇ ਕੰਪਿਊਟਰ ਤੇ ਫੇਸਬੁੱਕ 'ਤੇ ਲੌਗ ਇਨ ਕੀਤਾ ਤਾਂ ਸਾਹਮਣੇ ਯਾਦਵਿੰਦਰ ਦੁਆਰਾ ਸਾਰਤਰ ਦੀ ਲਿਖੀ ਇਹ ਸਤਰ ਪੋਸਟ ਕੀਤੀ ਮਿਲੀ, “ਇਕ ਕਿਸਾਨ ਜਦੋਂ ਹਥਿਆਰ ਉਠਾਉਂਦਾ ਹੈ ਤਾਂ ਉਹ ਮਨੁੱਖਤਾ ਦਾ ਪ੍ਰਤੀਕ ਹੈ”।ਪੜ੍ਹ ਕੇ ਚੰਗਾ ਲੱਗਾ।ਥੱਲੇ ਜਸਦੀਪ ਨੇ ਬੜੇ ਮੂਡ ਵਿਚ ਕੁਮੈਂਟ ਕੀਤਾ ਹੋਇਆ ਸੀ(ਤੇ ਜਦੋਂ ਜੱਟ ਦਾ ਸੀਰੀ ਹਥਿਆਰ ਉਠਾਉਂਦਾ ਹੈ) ਤੇ ਅੱਗੇ ਯਾਦਵਿੰਦਰ ਦਾ ਜਵਾਬ ਤੇ ਫਿਰ ਦੋਨੇ ਕੁਮੈਂਟੋ ਕਮੈਂਟੀ ਹੋ ਗਏ ਤੇ ਇਸ ਦੋਸਤਾਨਾ ਘੋਲ ਵਿਚ ਹੋਰਨਾ ਵਾਂਗੂ ਮੇਰਾ ਵੀ ਸ਼ਾਮਲ ਹੋਣ ਨੂੰ ਮਨ ਕੀਤਾ।ਦੋਹਾਂ ਵਿਚਲੇ ਹੋ ਰਹੀ ਇਸ ਬਹਿਸ ਨੂੰ ਚੌੜ ਨਹੀਂ ਕਿਹਾ ਜਾ ਸਕਦਾ ਤੇ ਪਰ ਦੋਹਾਂ ਦੇ ਵਿਚਾਰਾਂ ਨਾਲ ਹੀ ਸਹਿਮਤ ਨਹੀਂ ਹੋ ਸਕਿਆ।ਇਸ ਲਈ ਇਕ ਲੰਮਾਂ ਕੁਮੈਂਟ ਲਿਖ ਦਿਤਾ।ਪਰ ਮਨ ਹਾਲੇ ਵੀ ਇਧਰ ਹੀ ਸੋਚੀ ਜਾ ਰਿਹਾ ਸੀ।ਇਸ ਪੋਸਟ ਤੇ ਹੋ ਰਹੀ ਬਹਿਸ ਵਿਚ ਕੁਝ ਅਜਿਹਾ ਸੀ ਜਿਸ ਨਾਲ ਮੈਂ ਸਹਿਮਤ ਨਹੀਂ ਸੀ ਤੇ ਇਕ ਗੱਲ ਜੋ ਹੋਰ ਸੀ ਇਹਨਾਂ ਕੁਮੈਂਟਾਂ ਵਿਚ ਹਰ ਹਾਲ ਵਿਚ ਕੁਝ ਸਾਬਤ ਕਰਨ ਦੀ ਸੁਰ ਸੀ ਤੇ ਦੋਹੇਂ ਗੱਲਾਂ ਇਸ ਵਿਚ ਸ਼ਾਮਲ ਹੋਣ ਦੀ ਉਤਸੁਕਤਾ ਪੈਦਾ ਕਰਨ ਲਈ ਕਾਫੀ ਸਨ।ਫਿਰ ਇਸੇ ਸੋਚ ਵਿਚ ਜਦੋਂ ਯਾਦਵਿੰਦਰ ਨੂੰ ਫੋਨ ਕੀਤਾ ਤਾਂ ਓਧਰ ਵੀ ਇਹੋ ਹਾਲ ਸੀ ਬਿਨਾਂ ਕਿਸੇ ਰਸਮੀਂ ਹਾਏ ਹੈਲੋ ਦੇ ਮੂਹਰੋਂ ਸਿੱਧਾ ਮੋੜਵਾਂ ਜਵਾਬ ਇਸੇ ਕੁਮੈਂਟ ਦਾ ਸੀ ਤੇ ਫਿਰ ਬਾਕੀ ਗੱਲਾਂ ਭੁੱਲ ਗਈਆਂ ਤੇ ਇਕ ਸੰਖੇਪ ਗੱਲਬਾਤ ਤੋਂ ਬਾਅਦ ਬਿਨਾਂ ਕਿਸੇ ਨਤੀਜੇ ਤੇ ਪਹੁੰਚਿਆਂ ਫੈਸਲਾ ਇਹ ਹੋਇਆ ਕਿ ਇਸ ਗੱਲਬਾਤ 'ਤੇ ਖੁੱਲ੍ਹੇ ਰੂਪ 'ਚ ਵਿਚਾਰ ਰੱਖੇ ਜਾਣ।

ਇਹਨਾਂ ਗੱਲਾਂ ਨੂੰ ਲਿਖਣ ਦਾ ਫੈਸਲਾ ਵੀ ਰਸਮੀਂ ਨਹੀਂ ਹੈ ਇਸ ਲਈ ਰਸਮੀ ਤੱਥਾਂ ਅਤੇ ਪਰਿਭਾਸ਼ਾਵਾਂ ਦੀ ਉਲਝਣ ਵਿਚ ਵੀ ਪੈਣ ਦਾ ਮੂਡ ਨਹੀਂ ਹੈ।ਇਹ ਲਿਖਤ ਓਹਨਾਂ ਨਾਲ ਸੰਵਾਦ ਛੇੜਨ ਲਈ ਨਹੀਂ ਹੈ ਜੋ ਹਰ ਵਰਤਾਰੇ ਨੂੰ ਆਪਣੇ ਹੀ ਚੌਖਟੇ ਵਿਚ ਰੱਖ ਕੇ ਦੇਖਦੇ ਹਨ ਤੇ ਓਹਨਾਂ ਨਾਲ ਸੰਵਾਦ ਕਰਨ ਲਈ ਵੀ ਨਹੀਂ ਹੈ,ਜੋ ਸਿਧਾਂਤਕਾਰਾਂ ਦੇ ਸਿਧਾਂਤਕਾਰ ਹਨ।ਇਸਦਾ ਮਕਸਦ ਤਾਂ ਸਿਰਫ ਆਪਣੀ ਪੀੜ੍ਹੀ ਦੇ ਉਹਨਾਂ ਲੋਕਾਂ ਨਾਲ ਸੰਵਾਦ ਛੇੜਨ ਲਈ ਹੈ ਜਿਨਾਂ ਨਵੇਂ ਤਜਰਿਬਆਂ ਨੂੰ ਅਹੁਲ ਰਹੀ ਹੈ ਤੇ ਅਮਲਾਂ 'ਚੋਂ ਸਿੱਖਣ ਦੇ ਗੇੜ ਵਿਚ ਹੈ ਤੇ ਉਸ ਸਮੇਂ ਵਿਚ ਜਦੋਂ ਸੀਰੀਅਸ ਵਰਕ ਲਈ ਚਾਰੇ ਪਾਸੇ ਨੈਗਿਟਿਵ ਮਾਹੌਲ ਹੈ ਤੇ ਪ੍ਰੇਰਨਾ ਦੇ ਸਰੋਤ ਬਹੁਤ ਘੱਟ ਹਨ।ਸਭ ਤੋਂ ਖਾਸ ਗੱਲ ਕਿ ਜੋ ਨਵੀਂ ਪੀੜੀ ਦੇ ਲੋਕ ਇਸ ਹਾਲਤ ਵਿਚ ਵੀ ਸੱਚ ਲੱਭਣ ਦੀ ਗੰਭੀਰ ਕੋਸ਼ਿਸ਼ ਕਰ ਰਹੇ ਹਨ।ਉਹਨਾਂ ਨੂੰ ਬਿਨਾਂ ਕਿਸੇ ਹੀਲ ਹੁੱਜਤ ਦੇ ਛਿਤਰੋ ਛਿਤਰੀ ਹੋਣ ਦਾ ਖੁੱਲ੍ਹਾ ਸੱਦਾ ਹੈ।

ਪੋਸਟ ਤੇ ਹੋ ਰਹੀ ਬਹਿਸ ਨੂੰ ਪੜਦਿਆਂ ਇਸ ਗੱਲ ਦੀ ਹੈਰਾਨੀ ਹੋਈ ਕਿ ਇਸ ਸਿਸਟਮ ਦੀ ਨੌਕਰੀ ਨੇ ਸਾਨੂੰ ਕਿੰਨਾ ਮਕੈਨੀਕਲ ਬਣਾ ਦਿੰਦੀ ਹੈ ।ਘੜੇ ਘੜਾਏ ਚੌਖਟਿਆਂ ਵਿਚੋਂ ਬਾਹਰ ਜਾਣ ਤੋਂ ਡਰ ਲੱਗਦਾ ਹੈ,ਹਰ ਗੱਲ ਦਾ ਸਪਸ਼ਟੀਕਰਨ ਦੇਣਾ ਪੈਂਦਾ ਹੈ,ਤੇ ਪੁਰਾਣੀ ਪੀੜ੍ਹੀ ਵਾਂਗੂੰ ਜਿਵੇਂ ਕਿ ਹਮੇਸ਼ਾਂ ਹੁੰਦਾ ਹੈ ਬਹਿਸ ਕਈ ਵਾਰ ਬਹਿਸਣ ਲਈ ਹੀ ਹੁੰਦੀ ਹੈ ਤੇ ਫਿਰ ਨਤੀੌਜਾ ਇਹ ਨਿਕਲਦਾ ਹੈ ਕਿ ਕੁਝ ਸਾਬਤ ਕਰਨ ਦੀ ਕਾਹਲ ਪੈ ਜਾਂਦੀ ਹੈ ਤੇ ਫਿਰ ਸਾਰੀ ਗੱਲਬਾਤ ਦਾ ਸੱਤਿਆਨਾਸ।

ਸੋ ਮਿਤਰੋ ਜਸਦੀਪ ,ਯਾਦਵਿੰਦਰ ਤੇ ਸ਼ਰਾਰਤੀ ਮੂਡ (ਪਰ ਦਿਲਕਸ਼)ਵਾਲਾ ਤੇਜਾ ਇਸ ਗੱਲਬਾਤ ਦੇ ਸਰੋਤ ਹਨ।ਤੇਜੇ ਦੇ ਦੋਹੇਂ ਕੁਮੈਂਟ ਚੰਗੇ ਲੱਗੇ ਇਕ ਤਾਂ ਕਿ “ਜੇ ਹਥਿਆਰ 10-15 ਕਿਲਿਆਂ ਵਾਲੇ ਕਿਸਾਨ ਦੇ ਹੱਥ ਵਿਚ ਹੈ ਤਾਂ ਫੈਸ਼ਨ ਹੈ ਜੇ ਛੋਟੇ ਕਿਸਾਨ ਕੋਲ ਤਾਂ ਮਨੁੱਖਤਾ”।ਤੇ ਦੂਜਾ “ ਸਮਝ ਨਹੀਂ ਲੱਗੀ” ਪੜ ਕੇ ਕਹਿਣ ਨੂੰ ਜੀ ਕਰ ਆਇਆ ਕਿ ਇਹ ਆ ਪੰਜਾਬੀ ਮਾਰੀ ਸਿੱਧੀ ਗਿਟਿਆਂ ਚ।


ਜਸਦੀਪ ਜਦੋਂ ਇਹ ਕੁਮੈਂਟ ਕਰ ਰਿਹਾ ਹੈ ਕਿ ਜਦੋਂ ਕਿਸਾਨ ਦਾ ਸੀਰੀ ਹਥਿਅਰ ਉਠਾਉਂਦਾ ਹੈ ਤੇ ਯਾਦਵਿੰਦਰ ਦਾ ਇਹ ਜਵਾਬ ਕਿ ਸਾਰਤਰ ਦੀ ਟਿੱਪਣੀ ਰਾਜ ਦੀ ਹਿੰਸਾ ਤੇ ਜਬਰ ਦੇ ਵਿਰੋਧ ਦੀ ਹਿੰਸਾ ਦੇ ਸਬੰਧ ਵਿਚ ਹੀ ਹੈ ਤਾਂ ਗੱਲ ਸਾਫ ਹੋ ਜਾਣੀ ਚਾਹੀਦੀ ਸੀ।ਪਰ ਮਸਲਾ ਥੋੜਾ ਹੋਰ ਪਾਸੇ ਚਲਿਆ ਗਿਆ।ਸਾਬਤ ਕਰਨ ਦੇ ਚੱਕਰ ਵਿਚ ਯਾਦਵਿੰਦਰ ਨੇ ਉਦਾਸੀ ਦੇ ਉਹ ਗੀਤ “ਗਲ ਲੱਗ ਕੇ ਸੀਰੀ ਦੇ ਜੱਟ ਰੋਵੇ” ਦੀ ਉਦਾਹਰਨ ਦੇ ਦਿਤੀ ਤੇ ਅੱਗੋਂ ਜਸਦੀਪ ਨੇ ਜਵਾਬੋ ਜਵਾਬੀ ਹੁੰਦਿਆਂ ਦਲਿਤ ਤੇ ਮਜਦੂਰ ਕਿਸਾਨ ਦੇ ਰਿਸ਼ਤੇ ਦੇ ਸਵਾਲ ਨੂੰ ਰਲ ਗੱਡ ਕਰ ਦਿਤਾ।ਹੁਣ ਕੇਂਦਰ ਬਿੰਦੂ ਸਾਰਤਰ ਦੀ ਟਿੱਪਣੀ ਨਹੀਂ ਕਿਸਾਨੀ ਦੇ ਖਾਸੇ ਦੀ ਪ੍ਰੀਭਾਸ਼ਾ ਜਾਂ ਕਿਸਾਨੀ ਨੂੰ ਕਿਸ ਖਾਨੇ ਵਿਚ ਰੱਖਿਆ ਜਾਵੇ ਹੋ ਗਿਆ ਹੈ।ਇਸ ਗੱਲ ਵਿਚੋਂ ਇਕ ਗੱਲ ਜੋ ਉਭਰ ਕੇ ਸਾਹਮਣੇ ਆਈ ਹੈ ਉਹ ਇਹ ਕਿ ਪੰਜਾਬ ਵਿਚ ਜੰਮਪਲ ਕੇ ਵੀ ਅਸੀਂ ਪੰਜਾਬ ਬਾਰੇ ਕਿੰਨਾ ਘੱਟ ਜਾਣਦੇ ਹਾਂ।ਇਸ ਪਾਸੇ ਵੱਲ ਹੋਰ ਜਾਣ ਤੋਂ ਪਹਿਲਾਂ ਸਾਰਤਰ ਦੀ ਟਿਪਣੀ ਦੇ ਸਬੰਧ ਵਿਚ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰੀ ਸਮਝ ਮੁਤਾਬਕ ਕਿਸਾਨ ਹੋਵੇ ਭਾਵੇਂ ਕੋਈ ਹੋਰ ਜਦੋਂ ਰਾਜ ਦੀ ਹਿੰਸਾ ਦਾ ਨਪੀੜਿਆ ਕੋਈ ਵੀ ਹਥਿਅਰ ਉਠਾਉਂਦਾ ਹੈ ਤਾਂ ਉਹ ਮਨੁੱਖਤਾ ਹੀ ਨਹੀਂ ਵਿਕਾਸ ਦਾ ਪ੍ਰਤੀਕ ਵੀ ਹੈ।ਰਹੀ ਗੱਲ ਕਿਸਾਨ ਤੇ ਮਜ਼ਦੂਰ ਦੇ ਰਿਸ਼ਤੇ ਦੀ ਤਾਂ ਪਹਿਲਾਂ ਤਾਂ ਇਹ ਗੱਲ ਸਾਫ ਹੋਣੀ ਚਾਹੀਦੀ ਹੈ ਕਿ ਮਜ਼ਦੂਰ ਹੋਣਾ ਜਾਂ ਦਲਿਤ ਹੋਣਾਂ ਦੋਹੇਂ ਇਕੋ ਸਿਕੇ ਦੇ ਦੋ ਪਾਸੇ ਅੱਜ ਦੇ ਸਮਾਜ ਵਿਚ ਤਾਂ ਨਹੀਂ ਹਨ।ਹਾਂ ਬਹੁਤੇ ਦਲਿਤ ਅੱਜ ਵੀ ਮਜ਼ਦੂਰ ਹੀ ਹਨ ਸਗੋਂ ਕਈ ਥਾਂਈ ਤਾਂ ਅਜਿਹੀ ਮਜ਼ਦੂਰੀ ਕਰਨ ਲਈ ਮਜਬੂਰ ਹਨ ਜੋ ਕੋਈ ਵੀ ਹੋਰ ਕਰਨਾ ਨਹੀਂ ਚਾਹੁੰਦੇ ਜਿਵੇਂ ਸਿਰ ਤੇ ਮੈਲਾ ਢੋਣਾ ਸਿਰਫ ਦਲਿਤਾਂ ਦੇ ਹਿੱਸੇ ਆਇਆ ਹੈ ਤੇ ਇਹ ਪ੍ਰਥਾ ਗੈਰ ਕਾਨੂੰਨੀ ਹੋਣ ਦੇ ਬਾਵਜੂਦ ਹਾਲੇ ਵੀ ਪੰਜਾਬ ਵਰਗੇ ਸੂਬੇ ਵਿਚ ਵੀ ਜਾਰੀ ਹੈ।ਭਾਵੇਂ ਥੋੜੇ ਸੁਧਰੇ ਰੂਪ ਵਿਚ ਹੈ।ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਸਾਰੇ ਮਜ਼ਦੂਰ ਦਲਿਤ ਹਨ ਜਾਂ ਵਧੇਰੇ ਸਪਸ਼ਟ ਇਹ ਕਹਿਣਾ ਚਾਹੀਦਾ ਹੈ ਕਿ ਮਜਦੂਰ ਤੇ ਕਿਸਾਨ ਦਾ ਰਿਸ਼ਤਾ ਤੈਅ ਕਰਨ ਸਮੇਂ ਇਹ ਗੱਲ ਹੀ ਮੁੱਖ ਭੂਮਿਕਾ ਨਿਭਾਉਂਦੀ ਹੈ।

ਦਲਿਤਾਂ ਦਾ ਆਰਥਿਕ ਸ਼ੋਸ਼ਣ ਹੀ ਮੁੱਖ ਗੱਲ ਨਹੀਂ ਹੈ ਦਲਿਤਾਂ ਦੇ ਸੰਦਰਭ ਵਿਚ ਤਾਂ ਆਰਥਿਕ ਤੌਰ ਤੇ ਮਜ਼ਬੂਤ ਦਲਿਤ ਵੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ ਤੇ ਇਹ ਸ਼ੋਸ਼ਣ ਮਾਨਸਿਕ ਜ਼ਿਆਦਾ ਹੁੰਦਾ ਹੈ।ਜੇ ਤੁਸੀਂ ਪੰਜਾਬ ਵਿਚ ਰਹਿੰਦੇ ਹੋ ਤੇ ਤੁਹਾਡੇ ਕਿਤੇ ਵਿਚ ਤੁਹਾਡਾ ਕੋਈ ਸਹਿਕਰਮੀ ਦਲਿਤ ਹੈ ਤਾਂ ਤੁਸੀ ਉੱਚ ਜਾਤੀ ਕਰਮਚਾਰੀਆਂ ਇਥੋਂ ਤੱਕ ਕਿ ਉਸਦੇ ਜੂਨੀਅਰਾਂ ਦੇ ਵਤੀਰੇ ਤੋਂ ਬਹੁਤ ਕੁਝ ਸਮਝ ਸਕਦੇ ਹੋ।ਦਲਿਤਾਂ ਦੀ ਹਾਲਤ ਜੇ ਸਮਝਣੀ ਹੈ ਤਾਂ ਇਸ ਵਿਚ ਇਕੋ ਹੀ ਉਦਾਹਰਨ ਕਾਫੀ ਰਹੇਗੀ ।ਬਠਿੰਡੇ ਜ਼ਿਲੇ ਵਿਚ ਭੁੱਚੋ ਮੰਡੀ ਵਿਚ ਬਣਿਆ ਡੇਰਾ ਰੂੰਮੀ ਵਾਲਾ ਵਿਚ ਦਲਿਤਾਂ ਅਤੇ ਉੱਚ ਜਾਤੀਆਂ ਦੇ ਅੱਡ-ਅੱਡ ਲੰਗਰ ਲੱਗਦੇ ਹਨ ਤੇ ਤੁਹਾਡਾ ਰੰਗ ਦੇਖਕੇ ਕੋਈ ਸੇਵਾਦਾਰ ਤੁਹਾਡੀ ਬਾਂਹ ਫੜਕੇ ਇਹ ਕਹਿ ਸਕਦਾ ਹੈ ਕਿ ਤੂੰ ਫਲਾਣੇ ਲੰਗਰ ਵਿਚ ਬੈਠ।

ਮਜ਼ਦੂਰ ਭਾਵੇਂ ਬਹੁਤੇ ਦਲਿਤ ਹੀ ਹਨ ਪਰ ਸਾਰੇ ਮਜ਼ਦੂਰ ਦਲਿਤ ਨਹੀਂ ਹਨ।ਇਸ ਲਈ ਦਲਿਤ ਹੋਣ ਕਰਕੇ ਸੋਸ਼ਣ ਹੋਣਾ ਅਤੇ ਮਜਦੂਰ ਹੋਣ ਕਰਕੇ ਸੋਸ਼ਣ ਹੋਣਾ ਦੋਵੇਂ ਅੱਡ ਗੱਲਾਂ ਹਨ।ਜੇ ਮਜ਼ਦੂਰ ਹੋਣਾ ਤੇ ਦਲਿਤ ਹੋਣਾ ਇਕ ਗੱਲ ਵੀ ਹੁੰਦੀ ਤਾਂ ਵੀ ਦਲਿਤ ਹੋਣ ਕਰਕੇ ਹੋਣ ਵਾਲਾ ਸ਼ੋਸ਼ਣ ਅਤੇ ਮਜ਼ਦੂਰ ਹੋਣ ਕਰਕੇ ਹੋਣ ਵਾਲਾ ਸ਼ੋਸ਼ਣ ਦੋਹੇਂ ਇਕੱਠੇ ਸਹਿਣੇ ਪੇਂਦੇ ਨਾਂ ਕਿ ਇਕੋ ਤਰਾਂ ਦਾ ਸੋਸ਼ਣ ਹੁੰਦਾ।ਸੋ ਇਹ ਤਾਂ ਮੇਰੀ ਨਜ਼ਰ ਵਿਚ ਇਕ ਵੱਖਰਾ ਸਵਾਲ ਹੈ।ਜਿਥੋਂ ਤੱਕ ਰਹੀ ਮਜ਼ਦੂਰ ਦੀ ਗੱਲ ਤਾਂ ਮਜ਼ਦੂਰ ਤੇ ਕਿਸਾਨ ਦਾ ਰਿਸ਼ਤਾ ਦੁਸ਼ਮਣ ਵਾਲਾ ਤਾਂ ਬਿਲਕੁਲ ਨਹੀਂ ਹੈ ਹਾਂ ਹਿਤਾਂ ਦਾ ਵਿਰੋਧ ਜਰੂਰ ਹੈ ਤੇ ਉਹ ਵੀ ਜਮੀਨ ਦੀ ਮਾਲਕੀ ਤੋਂ ਵਿਹੂਣੀ ਹੋ ਚੁੱਕੀ ਕਿਸਾਨੀ ਜਾਂ ਛੋਟੀ ਕਿਸਾਨੀ ਨਾਲ ਨਹੀਂ ਹੈ ਜਿਸਨੂੰ ਕਦੇ ਮਜ਼ਦੂਰ ਦੀ ਲੋੜ ਹੀ ਨਹੀਂ ਪੈਂਦੀ ਜਾਂ ਬਹੁਤ ਘੱਟ ਪੈਂਦੀ ਹੈ।ਤੇ ਹਰ ਤਰਾਂ ਦੀ ਕਿਸਾਨੀ ਵੱਲੋਂ ਸਮੁੱਚੇ ਰੂਪ ਵਿਚ ਮਜ਼ਦੂਰ ਦਾ ਦਿਹਾੜੀ ਦੇ ਰੇਟ ਨੂੰ ਲੈ ਕੇ ਬਾਈਕਾਟ ਕਰਨ ਵਾਲੇ ਮਸਲੇ ਵਿਚ ਜਸਦੀਪ ਠੀਕ ਕਹਿੰਦਾ ਹੈ ਕਿ ਇਥੇ ਕਾਸਟ ਸਿਸਟਮ ਵੀ ਅਸਰ ਪਾਉਂਦਾ ਹੈ।ਕਿਸਾਨੀ ਚੋਂ ਬਾਹਰ ਹੋ ਚੁੱਕੀ ਜਾਂ ਬਾਹਰ ਹੋਣ ਜਾ ਰਹੀ ਧਿਰ ਜੱਟਵਾਦ ਕਰਕੇ ਹੀ ਖੁਦਕਸ਼ੀਆਂ ਨੂੰ ਪਹਿਲ ਦੇ ਰਹੀ ਹੈ ਬਜਾਏ ਮਜ਼ਦੂਰ ਬਣਨ ਦੇ।ਇਹ ਜੱਟਵਾਦ ਹੀ ਹੈ ਜੋ ਆਪਣਾ ਰੋਲ ਅਦਾ ਕਰਦਾ ਹੋਇਆਂ ਉਸ ਕਿਸਾਨੀ ਨੂੰ ਵੀ ਮਜਦੂਰਾਂ ਦੇ ਬਾਈਕਾਟ ਵਿਚ ਸ਼ਾਮਲ ਕਰ ਲੇਂਦਾ ਹੈ।ਕਿਉਂਕਿ ਇਹ ਮਸਲੇ ਪੱਤਰਕਾਰੀ ਦੀਆਂ ਲੈਬਾਂ ਵਿਚ ਬੈਠਕੇ ਹੱਲ ਨਹੀਂ ਹੋਣੇ ਇਸ ਲਈ ਸਿਰਫ ਇੰਨਾ ਹੀ ਕਹਾਂਗਾ ਕਿ ਭਲੇ ਦਿਨ ਆਉਣਗੇ ਜਦੋਂ ਸਾਂਝੇ ਹਿਤਾਂ ਵਾਲਿਆਂ ਦੀ ਯਾਰੀ ਪਵੇਗੀ।

ਇਸ ਬਹਿਸ ਵਿਚ ਜੋ ਦੂਸਰਾ ਇਤਰਾਜ਼ਯੋਗ ਪੱਖ ਜਾਂ ਘਾਟ ਮੈਨੂੰ ਲੱਗੀ ਉਹ ਇਹ ਉਦਾਸੀ ਵਾਲੇ ਗੀਤ ਦੀ ਉਦਾਹਰਨ।ਕਿਸਾਨ ਮਜ਼ਦੂਰ ਦੇ ਰਿਸ਼ਤੇ ਨੂੰ ਤਹਿ ਕਰਨ ਵੇਲੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਪੰਜਾਬ ਵਿਚ ਕੋਈ ਸੀਰੀ ਨਹੀਂ ਹੈ।ਜਾਂ ਤਾਂ ਉਹ ਮਜ਼ਦੂਰ ਨੇ ਜੋ ਰੋਜ਼ ਖੇਤਾਂ ਵਿਚ,ਉਸਾਰੀ ਦੇ ਕੰਮਾਂ ਜਾਂ ਹੋਰ ਕੰਮਾਂ ਲਈ ਸ਼ਹਿਰ ਦੇ ਲੇਬਰ ਚੌਂਕਾਂ ਵਿਚ ਜਾਂਦੇ ਹਨ ਜਾਂ ਫਿਰ ਬੰਦੂਆਂ ਮਜ਼ਦੂਰ ਹਨ ਜੋ ਸਾਲ ਦੇ ਉਕਾ ਪੁੱਕਾ ਪੈਸਿਆਂ ਤੇ ਸਰਦੇ ਪੁੱਜਦੇ ਕਿਸਾਨ ਲਈ ਖੇਤਾਂ ਵਿਚ ਕੰਮ ਕਰਦੇ ਹਨ।ਸੀਰੀ ਪਾਲੀ ਦੀ ਪ੍ਰਥਾ ਪੰਜਾਬ ਵਿਚ ਖਤਮ ਹੋਈ ਨੂੰ ਦਹਾਕੇ ਬੀਤ ਗਏ ਹਨ।ਸੀਰੀ ਪਾਲੀ ਦੀ ਪ੍ਰਥਾ ਵਿਚ ਜੱਟ ਤੇ ਸੀਰੀ ਦੇ ਰੂਪ ਵਿਚ ਉਹ ਦੋ ਵਿਅਕਤੀ ਇਕੱਠੇ ਕੰਮ ਕਰਦੇ ਸਨ ਜਿਸਨਾਂ ਦੀ ਮਿਹਨਤ ਵੀ ਸਾਂਝੀ ਸੀ ਤੇ ਫਸਲ ਵੀ ਸਾਂਝੀ ਭਾਵੇਂ ਬਰਾਬਰ ਨਹੀਂ ਸੀ।ਸਾਡੇ ਇਲਾਕੇ ਵਿਚ ਇਸਨੂੰ ਪੰਜ ਦਵੰਜੀ ਵੀ ਕਹਿੰਦੇ ਸਨ।ਇਸ ਉਹ ਸਮਾਂ ਸੀ ਜਦੋਂ ਫਸਲ ਮਰਨ ਤੇ ਜਾਂ ਘਾਟਾ ਪੈਣ ਤੇ ਸੀਰੀ ਦੇ ਗਲ ਲੱਗ ਕੇ ਜੱਟ ਰੋਂਦਾ ਸੀ।ਕਿਉਂਕਿ ਹਿੱਤ ਸਾਂਝੇ ਸੀ।ਹੁਣ ਵੀ ਹਿਤ ਸਾਂਝੇ ਹਨ ਪਰ ਓਸ ਕਿਸਾਨੀ ਨਾਲ ਜੋ ਮਜਦੂਰ ਬਣਨ ਦੀ ਹਾਲਤ ਵਿਚ ਹੈ ਜਾਂ ਲਗਪਗ ਬਣ ਚੁੱਕੀ ਹੈ।ਦੋਹਾਂ ਦੇ ਰਵਾਇਤੀ ਵਿਰੋਧੀ ਧਨਾਡ ਕਿਸਾਨ ਹਨ ਜਿਸਨੇ ਮਜ਼ਦੂਰ ਦਾ ਖੂਨ ਤੇ ਛੋਟੇ ਕਿਸਾਨ ਦੀ ਜ਼ਮੀਨ ਚੂਸ ਲਈ।ਪਰ ਹੁਣ ਹੋਰ ਵੀ ਬਹੁਤ ਕੁਝ ਹੈ ਜੋ ਇਹਨਾਂ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ।ਸਮਾਂ ਬਦਲ ਰਿਹਾ ਹੈ ਦੋਸਤਾਂ ਦੀਆਂ ਕਤਾਰਾਂ ਬਣਦੀਆਂ ਢਹਿੰਦੀਆਂ ਰਹਿਣਗੀਆਂ।ਬੇਹੱਦ ਮਜ਼ਬੂਤ ਹੋ ਚੁੱਕਾ ਆੜਤੀਆ ਪ੍ਰਬੰਧ,ਮਣਾਂ ਮੂੰਹੀ ਕਰਜਾ ,ਘਟਦੀ ਆਮਦਨ ਤੇ ਨਵਾਂ ਐਸ਼ ਈ ਜੈਡ ਦਾ ਦੈਂਤ।ਇਹ ਨਵੇਂ-ਨਵੇਂ ਤੋਹਫੇ ਨੇ ਖੁੱਲ੍ਹੀ ਆਰਥਿਕ ਮੰਡੀ ਦੇ।ਜਿਨਾਂ ਨੇ ਦੋਸਤਾਂ-ਦੁਸ਼ਮਣਾਂ ਦੇ ਨਵੇਂ ਚਿਹਰੇ ਘੜਨੇ ਹਨ।ਮਜ਼ਦੂਰ ਕਿਸਾਨ ਦੇ ਇਸ ਵਿਰੋਧ ਵਿਚ ਇਕ ਹੋਰ ਧਿਰ ਵੀ ਹੈ ਪਰਵਾਸੀ ਮਜ਼ਦੂਰ ਜਿਸਨੂੰ ਪੰਜਾਬ ਵਿਚ ਕਿਸਾਨ-ਮਜ਼ਦੂਰ ਸਾਰੇ ਭਈਆ ਕਹਿਣ 'ਤੇ ਇਕ ਮੱਤ ਹਨ।ਇਕੱਲੇ ਲੁਧਿਆਣੇ ਵਿਚ ਹੀ ਇਹ ਲੱਖਾਂ ਵਿਚ ਹਨ ਤੇ ਉਹ ਵੀ ਕਾਫੀ ਹੱਦ ਤੱਕ ਜਥੇਬੰਦਕ ਹਾਲਤ ਵਿਚ ਤੇ ਇਹਨਾਂ ਵਿਚੋਂ ਕਾਫੀ ਅਜਿਹੇ ਹਨ ਜੋ ਬਿਹਾਰ ਯੂਪੀ ਦੀਆਂ ਉੱਚ ਜਾਤਾਂ ਨਾਲ ਸਬੰਧ ਰੱਖਦੇ ਹਨ।ਪਰ ਇਹਨਾਂ ਨੂੰ ਪੰਜਾਬੀ ਮਜ਼ਦੂਰ ਵੀ ਨਫਰਤ ਨਾਲ ਦੇਖਦਾ ਹੈ।ਸਰਵੇ ਕਰਵਾ ਕੇ ਵੇਖ ਲਵੋ ਬਹੁਸੰਮਤੀ ਇਹਨਾਂ ਨੂੰ ਪੰਜਾਬੋਂ ਕੱਢਣ 'ਤੇ ਹੋਵੇਗੀ(ਭਾਵੇਂ ਇਹ ਠੀਕ ਵਤੀਰਾ ਨਹੀਂ ਹੈ)।ਇਸ ਬਾਰੇ ਕੀ ਖਿਆਲ ਹੈ ਕੌਣ ਦੁਸ਼ਮਣ ਹੈ, ਕੌਣ ਦੋਸਤ….ਕਿਵੇਂ ਨਿਤਾਰਿਆ ਜਾਵੇ,ਮਜ਼ਦੂਰ ਮਜ਼ਦੂਰ ਨੂੰ ਦੁਸ਼ਮਣ ਸਮਝਦਾ ਹੈ।ਕੁਝ ਫੈਸਲੇ ਸਮੇਂ ਨੇ ਕਰਨੇ ਹਨ ਜਾਂ ਸਿਆਸੀ ਲਹਿਰਾਂ ਨੇ ਇਹ ਕੱਲਾ ਬੁੱਧੀਭੇੜ ਦਾ ਕੰਮ ਨਹੀਂ ਹੈ।ਹਾਂ ਹਾਲਤਾਂ ਨੂੰ ਸਹੀ ਦਿਸ਼ਾ ਵਿਚ ਸਮਝ ਕੇ ਇਸੇ ਦਿਸ਼ਾ ਵਿਚ ਕਹਿਣ ਦੀ ਲੋੜ ਜ਼ਰੂਰ ਦਰਕਾਰ ਹੈ।

ਪੰਜਾਬ ਦਾ ਜਾਣਿਆਂ ਪਛਾਣਿਆਂ ਰੰਗ ਕਰਮੀ ਸੈਮੂਅਲ ਜੌਹਨ,ਜਿਹੜਾ ਨਾਟਕ ਪਿੰਡਾਂ ਦੀਆਂ ਸੱਥਾਂ ਵਿਚ ਤੱਪੜਘਸੀ ਸਟਾਇਲ ਵਿਚ ਖੇਡ ਰਿਹਾ ਹੈ,ਉਹਦੇ ਪਾਤਰ ਦ੍ਰਿਸ਼ਾਂ ਵਿਚ ਕੁਝ ਕਹਿਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਨ।ਜਦੋਂ ਜ਼ਮੀਨੋ ਬਾਹਰ ਹੋ ਰਹੇ ਜੱਟ ਦੇ ਪੁੱਤ ਨੂੰ ਉਸਦੀ ਮਾਂ ਗਰੀਬਾਂ ਦੇ ਮੁੰਡੇ ਨਾਲ ਖੇਡਣ ਤੋਂ ਰੋਕਦੀ ਹੋਈ ਕਹਿੰਦੀ ਹੈ ਕਿ “ਬੂਟਿਆ ਕੰਮੀ ਕੰਮੀਣਾਂ ਨਾਲ ਤੇਰਾ ਕੀ ਮੇਲ, ਜੱਟਾਂ ਦੇ ਮੁੰਡੇ ਮਰਗੇ,ਜੇ ਹੁਣ ਵੇਹੜੇ ਵਾਲਿਆਂ ਨਾਲ ਖੇਡਿਆਂ ਤਾਂ ਲੱਤਾਂ ਤੋੜਦੂੰਂ” ਤੇ ਮਾਂ ਦੀਆਂ ਗਾਲਾਂ ਸੁਣ ਕੇ ਚੁੱਪ ਕਰਨ ਵਾਲਾ ਬੂਟਾ ਸਿਰਫ ਇੰਨਾ ਹੀ ਮਨ ਵਿਚ ਕਹਿੰਦਾ ਕਿ “ਬੇਬੇ ਯਾਰੀ ਆ ਯਾਰੀ ….ਆਏਂ ਛੱਡੀ ਜਾਂਦੀ ਆ ਕਿਤੇ”।ਤੇ ਜਦੋਂ ਬਾਪ ਕਰਜੇ ਦੇ ਬੋਝ ਵਿਚ ਦਿਹਾੜੀ ਜਾਣ ਦੇ ਡਰੋਂ ਖੁਦਕਸ਼ੀ ਕਰ ਜਾਂਦਾ ਹੈ ਤੇ ਬੂਟਾ ਬਾਪ ਦਾ ਕਰਜਾ ਉਤਾਰਦਾ ਜਮੀਨ ਚੋਂ ਬਾਹਰ ਹੋ ਜਾਂਦਾ ਹੈ ਤੇ ਖੁਦਕਸ਼ੀ ਦੀ ਬਜਾਏ ਕਿਸੇ ਜੱਟ ਨਾਲ ਦਿਹਾੜੀ ਜਾਣ ਲਈ ਕੌਲਾ ਚੱਕਦਾ ਹੈ ਤਾਂ ਆਪਣੇ ਦਲਿਤ ਯਾਰ ਨੂੰ ਅਵਾਜ਼ ਮਾਰਦਾ ਹੈ “ ਓਏ ਭੋਲਿਆ ਅੱਜ ਯਾਰੀ ਪੱਕੀ ਹੋ ਗਈ ਔਏ”, ਤੇ ਜ਼ਮੀਨ ਹਥਿਆਉਣ ਵਾਲੇ ਆੜਤੀਏ ਜੱਟ ਸਰਦਾਰ ਵੱਲ ਹੱਥ ਕਰਕੇ ਕਹਿੰਦਾ ਹੈ “ ਜੇ ਹੁਣ ਕੋਈ ਆਪਣੇ ਵਿਚਾਲੇ ਆਇਆ ਤਾਂ ਲੱਤਾਂ ਕਿਹੜਾ ਨਾਂ ਭੰਨਦਿਆਂ ਸਾਲੇ ਦੀਆਂ”

ਸੁਖਚਰਨਪ੍ਰੀਤ ਬਰਨਾਲਾ
ਲੇਖਕ ਪੱਤਰਕਾਰ ਹੈ।

Sunday, August 1, 2010

ਅੱਧੀ ਅਬਾਦੀ ਮਨੋਰੋਗੀ ਕਿਉਂ....?


ਰੂੜੀਵਾਦੀ ਕਦਰਾਂ ਕੀਮਤਾਂ ਦੇਸ਼ ਦੀਆਂ ਔਰਤਾਂ ਨੂੰ ਹਿਸਟੇਰੀਆਂ ਦਾ ਸ਼ਿਕਾਰ ਬਣਾ ਰਹੀਆਂ ਹਨ। ਅੰਧਵਿਸ਼ਵਾਸ, ਘਰਾਂ ਵਿੱਚ ਦਮ ਘੋਟੂ ਮਾਹੌਲ, ਜਜਬਾਤਾਂ ਦਾ ਗਲਾ ਘੁੱਟਣ, ਵਿਤਰਕੇਬਾਜੀ ਦਾ ਮਾਹੌਲ ਔਰਤਾਂ ਨੂੰ ਮਾਨਸਿਕ ਤੌਰ 'ਤੇ ਰੋਗਾਂ ਵਿੱਚ ਜਕੜ ਰਿਹਾ ਹੈ। ਅਗਿਆਨਤਾ ਦੇ ਵਹਿਣ ਵਿੱਚ ਵਹਿ ਰਹੀਆਂ ਇਹ ਔਰਤਾਂ ਅਖ਼ੋਤੀ ਸਿਆਣਿਆਂ ਕੋਲੋ ਆਪਣੀ ਆਰਥਿਕ ਲੁੱਟ ਵੀ ਕਰਵਾ ਰਹੀਆਂ ਹਨ। ਪੰਜਾਬ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਮਨੋਰੋਗੀਆਂ ਲਈ ਚਲਾਏ ਜਾ ਰਹੇ ਮੁਫ਼ਤ ਸਲਾਹ ਤੇ ਸਹਾਇਤਾ ਕੇਂਦਰਾਂ ਵਿੱਚੋਂ ਕੁਝ ਇੱਕ ਦੇ ਹੱਲ ਕੀਤੇ ਸੈਂਕੜੇ ਕੇਸਾਂ ਦੇ ਅਧਿਐਨ ਤੋਂ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਬਹੁਤ ਹੀ ਅਨੋਖੇ ਕਿਸਮ ਦੇ ਉਲਝਾਊ ਅਤੇ ਅਤਿ ਹੈਰਾਨੀਜਨਕ ਮਾਨਿਸਕ ਰੋਗਾਂ ਦੇ ਪੱਖ ਰੋਸ਼ਨੀ ਵਿੱਚ ਆਏ ਹਨ। ਅਧਿਐਨ ਦੇ ਇਸ ਕੇਂਦਰ ਵਿੱਚ ਪਿਛਲੇ ਇੱਕ ਦਹਾਕੇ ਦੇ ਕਰੀਬ ਵਿੱਚ ਆਏ ਪੰਜ ਸੌ ਮਾਨਸਿਕ ਰੋਗੀਆਂ ਦੇ ਮਾਮਲਿਆਂ ਬਾਰੇ ਪੜ੍ਹਤਾਲ ਕਰਨ 'ਤੇ ਇਹ ਮਾਮਲੇ ਉਜਾਗਰ ਹੋਇਆ ਕਿ ਇਨ੍ਹਾਂ ਮਰੀਜਾਂ ਵਿੱਚੋਂ ਵੱਡੀ ਗਿਣਤੀ ਭਾਵ 60 ਪ੍ਰਤੀਸ਼ਤ ਔਰਤਾਂ ਦੀ ਹੈ, ਜਿਨ੍ਹਾਂ ਵਿੱਚੋਂ 200 ਔਰਤਾਂ ਹਿਸਟੇਰੀਆਂ ਤੋਂ ਪੀੜ੍ਹਤ ਹਨ। ਤਰਕਸ਼ੀਲ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਰੋਗ ਦਾ ਕਾਰਣ ਚੜ੍ਹਦੀ ਉਮਰੇ ਲੜਕੀਆਂ ਵਿੱਚ ਹਾਰਮੋਨਜ਼ ਦੀ ਤਬਦੀਲੀ, ਅਰਮਾਨਾਂ ਦਾ ਕੁਚਲੇ ਜਾਣਾ, ਮਾਨਸਿਕ ਹੀਣਤਾ, ਵਿਤਕਰੇ ਭਰਿਆ ਵਰਤਾਅ ਆਦਿ ਹਨ। ਬਹੁਤਿਆਂ ਕੇਸਾਂ ਵਿੱਚ ਇਹ ਪੱਖ ਵੀ ਸਾਹਮਣੇ ਆਇਆ ਕਿ ਨਵਵਿਆਹੁਤਾ ਲੜਕੀ ਨੂੰ ਸਾਹੁਰੇ ਘਰ ਜਾਣ ਦੇ ਕੁਝ ਸਮੇਂ ਮਗਰੋਂ ਹੀ ਉਸ ਦੀ ਸੱਸ ਜਾਂ ਜੇਠਾਣੀ ਜਾਂ ਕੁਝ ਕੇਸ਼ਾਂ ਵਿੱਚ ਦਰਾਣੀ ਵੱਲੋਂ ਉਸ ਨੂੰ ਮਹਿਜ ਇੱਕ ਮਸ਼ੀਨ ਸਮਝਕੇ ਹੀ ਗੋਹਾ ਕੂੜਾ ਸੁਟਾਈ ਜਾਣਾ ਵੀ ਇਸ ਰੋਗ ਦੀ ਪੈਂਦਾਇਸ਼ ਦਾ ਕਾਰਣ ਬਣਿਆ ਹੈ। ਕੁਝ ਕੇਸ਼ਾਂ ਵਿੱਚ ਜਗੀਰੂ ਸੋਚ ਦੇ ਮਾਲਕ ਪੇਕਿਆਂ ਵੱਲੋਂ ਚੰਗੀ ਪੜ੍ਹੀ ਲੜਕੀ ਦਾ ਰਿਸ਼ਤਾ ਕੇਵਲ ਜ਼ਮੀਨ ਦੇ ਲਾਲਚ ਵਿੱਚ ਅੱਧਪ੍ਹੜ ਜਾਂ ਨਿਰੋਲ ਅਨਪ੍ਹੜ ਵਿਆਕਤੀ ਨਾਲ ਕਰ ਦੇਣ 'ਤੇ ਵੀ ਲੜਕੀਆਂ ਇਸ ਰੋਗ ਦੇ ਲਪੇਟੇ ਵਿੱਚ ਆਈਆਂ। ਕੁਜੋੜ ਰਿਸ਼ਤਿਆਂ ਦੇ ਮਗਰੋਂ ਤਲਾਕ ਹੋਣ ਮਗਰੋਂ ਵੀ ਇਕੱਲਤਾ ਅਤੇ ਸਮਾਜ ਵਿੱਚ ਛੁਟੜ ਹੋਣ ਦੇ ਡਰ ਕਾਰਣ ਵੀ ਔਰਤਾਂ ਨੂੰ ਮਾਨਸਿਕ ਰੋਗੀ ਬਣਾਇਆ। ਇਸ ਰੋਗ ਦੀਆਂ ਸ਼ਿਕਾਰ ਔਰਤਾਂ ਦੀ ਉਮਰ ਦਾ ਪੱਖ ਖੋਜਣ 'ਤੇ ਇਹ ਗੱਲ ਸਾਹਮਣੇ ਆਈ ਕਿ 99 ਪ੍ਰਤੀਸ਼ਤ 16 ਤੋਂ 35 ਸਾਲ ਦੀਆਂ ਹਨ। ਜਿਨ੍ਹਾਂ ਵਿੱਚੋਂ 60 ਪ੍ਰਤੀਸ਼ਤ ਔਰਤਾਂ ਵਿਆਹੀਆਂ ਅਤੇ 40 ਪ੍ਰਤੀਸ਼ਤ ਲੜਕੀਆਂ ਕੁਵਾਰੀਆਂ ਸ਼ਾਮਲ ਹਨ। ਕੁਝ ਕੇਸ ਅਜਿਹੇ ਵੀ ਸਾਹਮਣੇ ਆਏ ਕਿ ਮੁੰਡਿਆਂ ਦੇ ਲਾਲਚ ਵਿੱਚ ਲਗਾਤਾਰ ਕੁੜੀਆਂ ਦਾ ਪੈਂਦਾ ਹੋਣਾ ਜਾਂ ਬਿਲਕੁੱਲ ਹੀ ਬੇਔਲਾਦ ਰਹਿ ਜਾਣ ਕਾਰਣ ਵੀ ਔਰਤਾਂ ਮਾਨਸਿਕ ਰੋਗਾਂ ਵਿੱਚ ਜਕੜ ਜਾਦੀਆਂ ਹਨ, ਜਿਨ੍ਹਾਂ ਨੂੰ ਕਿਸੇ ਸਰੀਕਣੀ ਭਾਵ ਦਰਾਣੀ ਜਾਂ ਜੇਠਾਣੀ ਵੱਲੋਂ ਕੁੱਖ ਬੰਨਣ ਦਾ ਵਹਿਮ ਪਾ ਕੇ ਸਾਧ ਸ਼ੋਸਣ ਕਰਦੇ ਰਹੇ।

ਰਿਪੋਰਟਾਂ ਦੀ ਖ਼ੋਜ ਅਤੇ ਮਾਹਿਰਾਂ ਦੀ ਗੱਲਬਾਤ ਤੋਂ ਵੀ ਇਹ ਗੱਲ ਸਾਹਮਣੇ ਆਈ ਕਿ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖ ਰਹੀਆਂ ਕਿਸ਼ੋਰ ਅਵਸਥਾ ਦੀਆਂ ਪੇਂਡੂ ਅਣਭੋਲ ਲੜਕੀਆਂ ਹਾਰਮੋਨਜ਼ ਦੀ ਤਬਦੀਲੀ ਕਾਰਣ ਮਾਨਸਿਕ ਤੋਰ 'ਤੇ ਅੱਪ ਸੈਂਟ ਹੋਈਆਂ । ਇਸ ਦਾ ਕਾਰਣ ਅਗਿਆਨੀ ਮਾਵਾਂ ਵੱਲੋਂ ਉਨ੍ਹਾਂ ਨੂੰ ਇਸ ਕੁਦਰਤੀ ਬਦਲ ਬਾਰੇ ਜਾਂ ਤਾਂ ਜਾਣਕਾਰੀ ਨਾ ਦੇਣਾ ਜਾਂ ਇੱਕ ਹਾਊਆ ਬਣਾਉਂਣਾ ਵੀ ਸ਼ਾਮਲ ਹੈ। ਛਾਣਬੀਣ ਤੋਂ ਇਹ ਗੱਲ ਸਾਹਮਣੇ ਆਈ ਕਿ ਇਸ ਰੋਗ ਦੇ ਲੱਛਣ ਸਰੀਰਕ ਅਕੜਾਅ, ਨੀਮ ਬੇਹੋਸੀ, ਗਲੇ ਦਾ ਰੂਕ ਜਾਣਾ, ਦੱਦਲਾਂ ਪੈਂ ਜਾਣੀਆਂ, ਹੋਸ਼ ਆਉਂਣ ਤੋ ਤੁਰੰਤ ਮਗਰੋਂ ਆਰਜ਼ੀ ਤੌਰ 'ਤੇ ਸਰੀਰ ਦੇ ਇੱਕ ਪਾਸੇ ਦੇ ਖੜ੍ਹ ਜਾਣ ਦਾ ਵਹਿਮ, ਉੱਠ ਕੇ ਤੁਰਨ ਸਮੇਂ ਸਰੀਰ ਨੂੰ ਝਟਕੇ ਮਹਿਸੂਸ ਹੋਣੇ ਆਦਿ ਵੀ ਸ਼ਾਮਲ ਆਏ। ਇਨ੍ਹਾਂ ਵਿੱਚੋਂ 2 ਤੋਂ 4 ਪ੍ਰਤੀਸ਼ਤ ਮਰੀਜ਼ ਔਰਤਾਂ ਵੱਲੋਂ ਅਰਧ ਚੇਤਨ ਮਨ ਦੇ ਭਾਰੂ ਹੋ ਜਾਣ ਕਾਰਣ ਘਰੇ ਅੱਗ ਲਾਉਂਣਾ ਅਤੇ ਆਪਣੇ ਘਰੋਂ ਸਮਾਨ ਗੁੰਮ ਕਰਨ ਦੇ ਮਾਮਲੇ ਵੀ ਸਪੱਸ਼ਟ ਹੋਏ। ਇੱਕ ਲੜਕੀ ਵੱਲੋਂ ਆਪਣੀ ਗੁੱਤ ਕੱਟਣ ਦਾ ਕੇਸ ਵੱਖਰੇ ਤੌਰ 'ਤੇ ਸ਼ਾਮਲ ਹੈ।

ਅਜੇ ਵੀ ਅਗਿਆਨਤਾ ਦੇ ਹਨੇਰੇ ਸਮੁੰਦਰ ਵਿੱਚ ਡੁੱਬੇ ਹੋਣ ਕਾਰਣ ਇਨ੍ਹਾਂ ਵਿੱਚੋਂ ਬਹੁਤੀਆਂ ਮਰੀਜ਼ ਔਰਤਾਂ ਸਾਲਾਂ ਬੱਧੀ ਅਖ਼ੋਤੀ ਬਾਬਿਆਂ ਦੀਆਂ ਸਰਧਾਲੂਆਂ ਬਣ ਕੇ ਆਪਣੀ ਕਿਰਤ ਲੁਟਾਉਂਦੀਆਂ ਰਹੀਆਂ ਹਨ। ਬਹੁਤੀਆਂ ਨੂੰ ਚੇਲੇ ਇਹ ਕਹਿਕੇ ਡਰਾਉਂਦੇ ਰਹੇ ਕਿ ਬਦਰੂਹ ਉਨ੍ਹਾਂ ਨੂੰ ਅੰਦਰੋਂ ਅੰਦਰੀ ਖਾ ਰਹੀ ਹੈ, ਜਦ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਮਾਨਸਿਕ ਤਣਾਅ ਕਾਰਨ ਐਸਿਡਿਟੀ ਵੱਧਣ ਕਰਕੇ ਪੇਟ ਵਿੱਚ ਜਲਣ ਹੁੰਦੀ ਹੈ।

ਮਾਨਸਿਕ ਰੋਗਾਂ ਦੀ ਜਨਮ ਦਾਤੀ ਗਰੀਬੀ

ਮਨੋਰੋਗਾਂ ਲਈ ਸਲਾਹ ਤੇ ਸਹਾਇਤਾ ਕੇਂਦਰ ਵਿੱਚ 15 ਪ੍ਰਤੀਸ਼ਤ ਕੇਸ ਆਰਥਿਕ ਥੁੜ੍ਹਾਂ ਮਾਰੇ ਕਿਰਤੀ ਪਰਿਵਾਰਾਂ ਨਾਲ ਸਬੰਧਤ ਹਨ। ਗਰੀਬੀ ਕਾਰਨ ਕਰਜ਼ਿਆਂ ਦਾ ਵੱਧਣਾ, ਬੁਨਿਆਦੀ ਜਰੂਰਤਾਂ ਦੀ ਪੂਰਤੀ ਨਾ ਹੋਣਾ ਆਦਿ ਮੁੱਖ ਕਾਰਨ ਦੇਖਣ ਨੂੰ ਮਿਲੇ। ਅਜਿਹੇ ਮਾਨਸਿਕ ਰੋਗਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੀ ਹੈ। ਆਪਣਾ ਦੁੱਖ ਭੁੱਲਣ ਲਈ ਮਰਦ ਆਮ ਕਰਕੇ ਸ਼ਰਾਬ ਦਾ ਸਹਾਰਾ ਲੈ ਲੈਂਦੇ ਹਨ। ਮਾਨਸਿਕ ਤਣਾਓ 'ਚ ਗ੍ਰਸਤ 60-70 ਔਰਤਾਂ ਦੀ ਕੇਸ ਹਿਸਟਰੀ ਦੇਖਣ ਮਗਰੋਂ ਇਹ ਗੱਲ ਸਾਫ਼ ਹੈ ਕਿ ਸਖ਼ਤ ਸਰੀਰਕ ਮਿਹਨਤ ਮਗਰੋਂ ਸੰਤੁਲਿਤ ਖ਼ੁਰਾਕਦਾ ਨਾ ਹੋਣ ਕਾਰਣ ਸਰੀਰ ਵਿੱਚ ਖੂਨ ਦੀ ਕਮੀ ਕਾਰਣ ਸਰੀਰਕ ਰੋਗ ਵੀ ਭਾਰੂ ਹਨ। ਅਜਿਹੀ ਹਾਲਤ ਵਿੱਚ ਚੱਕਰ ਆਉਂਣ ਆਦਿ ਸਰੀਰਕ ਰੋਗਾਂ ਦੇ ਇਲਾਜ ਲਈ ਵੀ ਪੈਸੇ ਨਾ ਹੋਣ 'ਤੇ ਮਜਬੂਰੀ ਵੱਸ ਇਹ ਔਰਤਾਂ ਚੇਲਿਆਂ ਦੇ ਚੁੰਗਲ ਵਿੱਚ ਫ਼ਸ ਕੇ ਆਪਣੀ ਲੁੱਟ ਕਰਵਾਉਂਦੀਆਂ ਹਨ। ਗਰੀਬੀ ਅਤੇ ਕਰਜ਼ੇ ਕਾਰਨ ਨਿੱਤ ਦਿਨ ਘਰੇਲੂ ਕਲੇਸ ਨੇ ਵੀ ਵੱਡੀ ਗਿਣਤੀ ਵਿੱਚ ਪੇਂਡੂ ਔਰਤ ਇਸ ਮਾਰੂ ਰੋਗ ਨਾਲ ਗ੍ਰਸਤ ਹੋ ਰਹੀਆਂ ਹਨ। ਉਮਰ ਵਿੱਚ ਇਹ ਔਰਤਾਂ 30 ਤੋਂ 45 ਸਾਲ ਦੇ ਵਿਚਕਾਰ ਦੀਆਂ ਹਨ। ਮਾਨਸਿਕ ਤੌਰ 'ਤੇ ਅੱਪ ਸੈਟ ਹੋਣ ਕਾਰਨ ਬਹੁਤੀਆਂ ਕਾਫੀ ਕਾਫੀ ਚਿਰ ਤੱਕ ਸਿਰ ਵੀ ਘੁਮਾਉਂਦੀਆਂ ਰਹੀਆਂ ਜਿਨ੍ਹਾਂ ਨੂੰ ਕਸਰਾਂ ਹੋਣਾ ਆਖਿਆ ਜਾਂਦਾ ਹੈ।

ਕੇਸ ਹਿਸਟਰੀ ਸੀਟਾਂ ਦਾ ਨਿਰੀਖਣ ਕਰਨ 'ਤੇ ਇੱਕ ਹੋਰ ਪਹਿਲੂ ਸਾਹਮਣੇ ਆਇਆ। 5 ਪ੍ਰਤੀਸ਼ਤ ਛੋਟੀਆਂ ਬੱਚੀਆਂ-ਬੱਚੇ ਜੋ ਅਦਿੱਖ ਭੂਤਾਂ ਪ੍ਰੇਤਾਂ ਦੇ ਡਰ ਤੋਂ ਪੀੜਤ ਸਨ ਦੇ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚੋਂ ਜਿਆਦਾਤਰ ਬੱਚੇ ਟੈਲੀਵੀਜ਼ਨ 'ਤੇ ਚੱਲਦੇ ਅੰਧਵਿਸ਼ਵਾਸ਼ੀ ਡਰਾਉਂਣੇ ਸੀਰੀਅਲ, ਆਤਮਾ, ਪੁਨਰ ਜਨਮ, ਚੁੜੇਲਾਂ ਆਦਿ ਤੋਂ ਡਰ ਕੇ ਮਾਨਸਿਕ ਤੌਰ 'ਤੇ ਰੋਗੀ ਹੋਏ। ਕੁਝ ਕੁ ਬੱਚੀਆਂ ਨੂੰ ਡਰ ਕਾਰਨ ਸਕੂਲ ਵਿੱਚ ਜਮਾਤ 'ਚ ਹੀ ਦੌਰੇ ਪੈ ਗਏ ਅਤੇ ਬੇਹੋਸ਼ ਹੁੰਦੀਆਂ ਰਹੀਆਂ। ਅਜਿਹੇ ਬੱਚੇ ਡਰ ਨਾਲ ਚੀਕਾਂ ਵੀ ਮਾਰਦੇ ਰਹੇ। ਇਨ੍ਹਾਂ ਵਿੱਚੋਂ ਜਿਆਦਾਤਰ ਨੂੰ ਲਾਲ ਸੂਟ ਵਾਲੀਆਂ ਔਰਤਾਂ ਵੀ ਡਰਾਉਂਦੀਆਂ ਰਹੀਆਂ। ਰਾਤ ਨੂੰ ਡਰਾਉਂਣੇ ਸੁਪਨਿਆਂ ਕਾਰਨ ਵੀ ਡਰਕੇ ਉਡਦੇ ਰਹੇ। ਕੁਝ ਕੁ ਬਚਪਨ ਤੋਂ ਅਦਿੱਖ ਸ਼ਕਤੀਆਂ ਭੂਤਾਂ=ਪ੍ਰੇਤਾਂ, ਦੇਵੀ=ਦੇਵਤਿਆਂ ਦੀਆਂ ਕਹਾਣੀਆਂ ਸੁਣ ਕੇ ਵੀ ਮਾਨਸਿਕ ਰੋਗਾਂ ਤੋਂ ਪੀੜਤ ਹੋਏ। ਮਾਨਸਿਕ ਰੋਗ ਤੋਂ ਪੀੜਤ ਇਨ੍ਹਾਂ ਬੱਚਿਆਂ ਦੀ ਉਮਰ 10 ਸਾਲ ਤੋਂ 15 ਸਾਲ ਤੱਕ ਦੀ ਹੈ। ਜਿਨ੍ਹਾਂ ਨੂੰ ਵਿਗਿਆਨਕ ਢੰਗ ਨਾਲ ਹਿਪਨੋਟਾਈਜ ਕਰਕੇ ਉਨ੍ਹਾਂ ਦੇ ਅਰਧ ਚੇਤਨ ਮਨ ਵਿੱਚੋਂ ਭੂਤਾਂ=ਚੁੜੇਲਾਂ ਦੇ ਸਾਰੇ ਵਹਿਮ ਕੱਢ ਦਿੱਤੇ। ਮਾਨਸਿਕ ਰੋਗੀਆਂ ਦੇ ਮਾਮਲਿਆਂ ਵਿੱਚੋਂ 10 ਪ੍ਰਤੀਸ਼ਤ ਨੋਜਵਾਨ ਲੜਕੇ ਵੀ ਸ਼ਾਮਲ ਹਨ। ਜਿਨ੍ਹਾਂ ਵਿੱਚ ਮਨੋ-ਵਿਕਾਰਾਂ ਕਰਕੇ ਘੱਟ ਸਗੋਂ ਜਿਆਦਾਤਰ ਮਾਨਸਿਕ ਰੋਗ ਦੇ ਕਾਰਨ ਅਖ਼ੋਤੀ ਸੈਕਸੂਅਲ ਕਮਜ਼ੋਰੀ ਵਾਲੇ ਸ਼ਾਮਲ ਹਨ। ਜਿਨ੍ਹਾਂ ਨੂੰ ਅਖ਼ੋਤੀ ਵੈਦਾਂ ਦੇ ਇਸਤਿਹਾਰ ਪੜ੍ਹਕੇ ਇਹ ਮਾਨਸਿਕ ਰੋਗ ਹੈ ਕਿ ਉਹ ਸਰੀਰਕ ਕਮਜ਼ੋਰੀ ਕਾਰਨ ਵਿਆਹੁਤਾ ਜਿੰਦਗੀ ਨੂੰ ਸੁਖਾਵੇ ਢੰਗ ਨਾਲ ਨਿਭਾਅ ਨਹੀਂ ਸਕਣਗੇ। ਵਿਆਹ ਦੇ ਦਿਨ ਨੇੜੇ ਆਉਂਣ 'ਤੇ ਇਨ੍ਹਾਂ ਵਿੱਚ ਮਾਨਸਿਕ ਤਣਾਓ ਹੋਰ ਵੱਧਿਆ ਸੀ। ਮਾਨਸਿਕ ਰੋਗਾਂ ਤੋਂ ਪੀੜ੍ਹਤ ਨੌਜਵਾਨਾਂ ਦੀ ਦੂਜੀ ਸ਼੍ਰੇਣੀ ਵਿੱਚ ਕੰਮ ਚੋਰ ਜਾਂ ਮਨ ਭਾਉਂਦਾ ਕੰਮ ਨਾ ਮਿਲ ਸਕਣ ਕਾਰਨ ਤੋਂ ਇਲਾਵਾ ਫੋਕੀ ਟੌਹਰ ਲਈ ਸਾਧਨ ਨਾ ਬਣਨੇ, ਦੂਜੇ ਦੇ ਮੁਕਾਬਲੇ ਚੰਗੇ ਸਾਧਨ ਨਾ ਹੋਣ 'ਤੇ ਹੀਣਤਾ ਦੇ ਬੋਝ ਹੇਠ ਦੱਬ ਜਾਣ, ਬੇਰੁਜ਼ਗਾਰੀ ਆਦਿ ਕਾਰਨ ਵੀ ਪ੍ਰਮੁੱਖ ਤੌਰ 'ਤੇ ਦੇਖੇ ਗਏ। ਫ਼ੇਲ ਹੋਣ ਕਾਰਨ ਮਾਨਸਿਕ ਰੋਗੀ ਬਣੇ ਕਈ ਨੌਜਵਾਨ ਗਰੈਜੂਏਸਨ ਦੀ ਪੜ੍ਹਾਈ ਵੀ ਕਰ ਰਹੇ ਸਨ, ਜਿਸ ਤੋਂ ਪੂਰੇ ਵਿਦਿਅਕ ਢਾਚੇ 'ਤੇ ਵੀ ਉਂਗਲ ਉ¤ਡਦੀ ਹੈ। ਅਧਿਐਨ ਤੋਂ ਪਤਾ ਲੱਗਿਆ ਕਿ ਇਨ੍ਹਾਂ ਮਾਨਸਿਕ ਰੋਗੀ ਨੌਜਵਾਨ ਦੇ ਲੱਛਣਾਂ ਵਿੱਚ ਕੰਮ 'ਤੇ ਧਿਆਨ ਨਾ ਲੱਗਣਾ, ਨਸ਼ਿਆਂ ਦੇ ਸ਼ਿਕਾਰ ਹੋਣਾ, ਅੰਦਰੇ ਹੀ ਵੜੇ ਰਹਿਣਾ, ਆਲੇ=ਦੁਆਲੇ ਤੋਂ ਟੁੱਟ ਜਾਣ ਕਾਰਨ ਆਸੁਖਾਵੇਪਣ ਦਾ ਸ਼ਿਕਾਰ ਹੋਣਾ, ਕੇਵਲ ਬੁੱਤ ਹੀ ਬਣ ਜਾਣਾ, ਸੁਭਾਅ ਚਿੜਚੜਾ ਹੋਣਾ, ਮਾਂ=ਬਾਪ ਨਾਲ ਲੜਾਈ ਝਗੜਾ, ਘੋਰ ਨਿਰਾਸ਼ਾ ਕਾਰਨ ਉਤਸ਼ਾਹ ਖ਼ਤਮ ਹੋ ਜਾਣਾ ਆਦਿ ਸ਼ਾਮਲ ਹੈ। ਇਨ੍ਹਾਂ ਮਾਨਸਿਕ ਰੋਗੀਆਂ ਦੀ ਉਮਰ 17 ਤੋਂ 28 ਸਾਲ ਜਾਂ ਕੁਝ ਕੁ ਕੇਸਾਂ ਵਿੱਚ ਵੱਧ ਵੀ ਹੈ। ਇਨ੍ਹਾਂ ਵਿੱਚ ਮੱਧ ਸ਼੍ਰੇਣੀ ਕਿਸਾਨੀ ਨਾਲ ਸਬੰਧਤ ਨੋਜਵਾਨਾਂ ਦੀ ਗਿਣਤੀ ਜਿਆਦਾ ਹੈ। ਬਾਬਿਆਂ ਦਾ ਦਿਲ ਹੈ ਜਵਾਨ: ਅਧਿਐਨ ਤੋਂ ਬਹੁਤ ਹੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਜਵਾਨੀ ਹੰਢਾ ਚੁੱਕੇ ਬਾਬੇ ਵੀ ਮਨੋ ਵਿਕਾਰਾਂ ਕਾਰਨ ਮਾਨਸਿਕ ਰੋਗੀ ਬਣ ਰਹੇ ਹਨ। ਕਾਮੁਕ ਤ੍ਰਿਪਤੀ ਨਾ ਹੋਣ ਕਾਰਨ ਅਤੇ ਉ¤ਪਰੋਂ ਅਰਧ ਜੰਗੀਰੂ ਸੱਭਿਆਚਾਰ ਭਾਰੂ ਹੋਣ ਕਾਰਨ ਬੁੱਢਿਆਂ ਦੇ ਉਲਝਾਊ ਕੇਸਾਂ ਨੂੰ ਇੱਕ ਵਾਰ ਤਾਂ ਤਰਕਸ਼ੀਲਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ । ਕਾਮੁਕ ਤ੍ਰਿਪਤੀ ਪੂਰੀ ਨਾ ਹੋਣ ਕਾਰਣ ਆਏ ਕੇਸਾਂ ਵਿੱਚੋਂ ਪੰਜ ਪ੍ਰਤੀਸ਼ਤ ਅੱਧਖੜ ਬਜ਼ੁਰਗ ਸੱਕ ਦੀ ਬਿਮਾਰੀ ਦੇ ਅਤੇ ਖੱਬਤ ਮਾਨਸਿਕ ਰੋਗ ਦੇ ਸ਼ਿਕਾਰ ਹਨ। ਉਹ ਆਪਣੀ ਔਰਤ 'ਤੇ ਚਰਿੱਤਰਹੀਣਤਾ ਦਾ ਝੂਠਾ ਦੋਸ਼ ਲਾ ਕੇ ਆਪਣੀ ਕਾਮੁਕ ਭੁੱਖ ਪੂਰੀ ਕਰਨਾ ਚਾਹੁੰਦੇ ਹਨ। ਕਾਮੁਕਤਾ ਨਾਲ ਪੀੜਤ ਇੱਕ ਬਾਬੇ ਨੇ ਤਾਂ ਆਪਣੇ ਗੁਆਢੀ 'ਤੇ ਗਡਾਸਿਆਂ ਨਾਲ ਹਮਲਾ ਕਰ ਦਿੱਤਾ, ਉਸ 'ਤੇ ਉਸ ਦੀ ਬਜ਼ੁਰਗ ਔਰਤ ਨਾਲ ''ਮਾੜਾ'' ਹੋਣ ਦੇ ਦੋਸ਼ ਲਾਏ ਗਏ, ਹਲਾਕਿ ਹਮਲਾਵਰ ਬਾਬੇ ਦੀ ਜਨਾਨੀ ਨੇ ਨਿਗਾਅ ਘੱਟ ਹੋਣ ਕਾਰਨ ਮੰਜਾ ਮੱਲਿਆ ਹੋਇਆ ਹੈ। ਆਖਿਰ ਇਸ ਹਮਲਾਵਰ ਮਾਨਸਿਕ ਰੋਗੀ ਬਾਬੇ ਦਾ ਦੁੱਖ ਕੋਈ ਨਾ ਸਮਝ ਸਕਿਆ ਅਤੇ ਇਹ ਬਾਬਾ ਆਤਮ ਹੱਤਿਆ ਕਰ ਗਿਆ।

ਮਾਹਿਰਾਂ ਦਾ ਮੰਨਣਾ ਹੈ ਕਿ ਬਾਬਿਆਂ ਨੂੰ ਇਹ ਵੀ ਭੁਲੇਖਾ ਹੈ ਕਿ ਕਿਉਂਕਿ ਜਿਵੇਂ ਉਹ ਇਸ ਬੂਢਾਪੇ ਵਾਲੀ ਉਮਰ ਵਿੱਚ ਵੀ ਇੱਕਲੇ ਨਹੀਂ ਰਹਿ ਸਕਦੇ ਫਿਰ ਅੰਬੋਂ ਕਿਵੇਂ ਇਕੱਲੀ ਰਹਿ ਸਕਦੀ ਹੈ। ਭਾਵੇਂ ਅਜਿਹੇ ਕੇਸ ਘੱਟ ਗਿਣਤੀ ਵਿੱਚ ਆਉਂਦੇ ਹਨ ਫਿਰ ਵੀ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ। ਮਾਨਸਿਕ ਰੋਗੀ ਬਾਬਿਆਂ ਵਿੱਚੋਂ ਕੁਝ ਸਵੈ ਭਰਮਤ ਦਿਮਾਗੀ ਕਮਜ਼ੋਰੀ ਕਾਰਣ ਮਨੋਕਲਪਨਾ ਤੇ ਹਲਿਊਮਿਨ ਦੇ ਮਰੀਜ਼ ਵੀ ਸਾਹਮਣੇ ਆਏ, ਜਿਨ੍ਹਾਂ ਨੂੰ ਵਹਿਮ ਹੈ ਕਿ ਘਰੇਲੂ ਝਗੜਿਆਂ ਕਾਰਨ ਉਨ੍ਹਾਂ ਦੇ ਪੁੱਤਾਂ ਨੂੰ ਕਤਲ ਕਰ ਦੇਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ, ਜਾਂ ਕਤਲ ਕਰ ਦਿੱਤੇ ਹਨ ਜਾਂ ਉਨ੍ਹਾਂ ਦੀ ਕੁੜੀਆਂ ਜਾਂ ਪੋਤੀਆਂ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਮਗਰੋਂ ਕਤਲ ਕੀਤਾ ਜਾ ਰਿਹਾ ਹੈ। ਅਜਿਹੇ ਕੇਸ ਵੀ ਸਾਹਮਣੇ ਆਏ ਹਨ ਕਿ ਜਦੋਂ ਬਾਬੇ ਇਸ ਵਹਿਮ ਦਾ ਸ਼ਿਕਾਰ ਹੋ ਗਏ ਕਿ ਉਨ੍ਹਾਂ ਦੀ ਆਰਥਿਕ ਤਰੱਕੀ 'ਤੇ ਸ਼ਰੀਕ ਈਰਖਾ ਕਰਕੇ ਉਨ੍ਹਾਂ ਦਾ ਗੈਬੀ ਸ਼ਕਤੀ ਨਾਲ ਨੁਕਸਾਨ ਕਰ ਰਹੇ ਹਨ। ਸੰਪਰਕ ਕਰਨ 'ਤੇ ਰਾਮ ਸਿੰਘ ਨਿਰਮਾਣ ਮੁਖੀ ਮੀਡੀਆ ਵਿਭਾਗ ਅਤੇ ਇਨਚਾਰਜ ਮਨੋਰੋਗਾਂ ਲਈ ਸਲਾਹ ਤੇ ਸਹਾਇਤਾ ਕੇਂਦਰ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਦੱਸਿਆ ਕਿ ਕੁਦਰਤੀ ਅਤੇ ਸਰੀਰਕ ਕਾਰਨਾਂ ਨੂੰ ਛੱਡ ਕੇ ਜੇਕਰ ਔਰਤਾਂ ਨੂੰ ਸਹੀ ਵਿਗਿਆਨਕ ਜਾਣਕਾਰੀ ਅਤੇ ਵਿਚਰਨ ਦੇ ਖੁੱਲੇ ਮੌਕੇ ਮਿਲਣ, ਬਰਾਬਰ ਦੀਆਂ ਸਹੂਲਤਾਂ ਹੋਣ, ਬੇਲੋੜੀਆਂ ਬੰਦਸ਼ਾਂ ਬੰਦ ਹੋਣ, ਅੰਧਵਿਸ਼ਵਾਸੀ ਪ੍ਰਚਾਰ ਦੀ ਥਾਂ 'ਤੇ ਖੋਜ ਭਰਪੂਰ ਤਰਕਸ਼ੀਲ ਨਜਰੀਏ ਵਾਲੇ ਸੀਰੀਅਲ, ਫ਼ਿਲਮਾਂ ਜਾਂ ਤਰਕਸੰਗਤ ਸਮਾਜਿਕ, ਪਰਿਵਾਰਕ ਸਿੱਖਿਆ ਅਤੇ ਉਸਾਰੂ ਮਾਹੌਲ ਮਿਲੇ ਤਾਂ ਇਹ ਹਿਸਟੇਰੀਆਂ ਰੋਗ ਖ਼ਤਮ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਵਿਗਿਆਨ ਜਾਣਕਾਰੀ ਵਾਲਾ ਸਾਹਿਤ ਪੜ੍ਹਾਇਆ ਜਾਵੇ ਅਤੇ ਅੰਧ=ਵਿਸ਼ਵਾਸੀ ਕਹਾਣੀਆਂ ਵਾਲੇ ਤੇ ਅੰਧ ਸਰਧਾ ਕਾਰਨ ਅਦਿੱਖ ਸ਼ਕਤੀਆਂ ਜਿਨ੍ਹਾਂ ਦੀ ਕੋਈ ਹੋਂਦ ਹੀ ਨਹੀਂ ਦੇਵੀ ਦੇਵਦੇ, ਆਤਮਾ, ਪ੍ਰਮਾਤਮਾ ਤੇ ਗੈਬੀ ਸ਼ਕਤੀ ਨਾਲ ਸਬੰਧਤ ਕਹਾਣੀਆਂ, ਕਿਸਮਤਵਾਦੀ ਬਣਾਉਂਣ ਵਾਲੇ ਰਾਸ਼ੀ ਫ਼ਲ, ਜਨਮ ਪੱਤਰੀਆਂ ਕੁੰਡਲੀਆਂ ਆਦਿ ਦੀ ਥਾਂ ਤਰਕਸ਼ੀਲ ਨਜ਼ਰੀਏ ਤੋਂ ਵੱਖ ਵੱਖ ਵਰਤਾਰਿਆਂ ਦੀ ਵਿਗਿਆਨਕ ਢੰਗ ਨਾਲ ਵਿਆਖਿਆ ਕਰਦੇ ਸੀਰੀਅਲ, ਫ਼ਿਲਮਾਂ ਤੇ ਹੋਰ ਜਾਣਕਾਰੀ ਦੇ ਸਰੋਤ ਮੁਹੱਈਆ ਕਰਵਾਏ ਜਾਣ ਤਾਂ ਬੱਚੇ ਅਤੇ ਨੌਜਵਾਨ ਅਗਿਆਨਤਾ ਭਰਪੂਰ ਜਹਾਲਤ ਦੇ ਹਨੇਰੇ 'ਚੋਂ ਨਿਕਲ ਕੇ ਤੰਦਰੁਸਤ ਮਾਨਸਿਕਤਾ ਅਤੇ ਤੰਦਰੁਸਤ ਸਰੀਰਕ ਸਿਹਤਮੰਦਵਾਲੇ ਬਣ ਸਕਦੇ ਹਨ।

ਬਲਜਿੰਦਰ ਕੋਟਭਾਰਾ,ਬਠਿੰਡਾ
ਲੇਖਕ ਪੱਤਰਕਾਰ ਹਨ


ਪੇਂਟਿੰਗ--ਜੇ.ਐਨ ਯੂ ਦੇ ਖੋਜਕਰਤਾ ਅਸ਼ੀਸ਼ ਕੁਮਾਰ ਦੀ