ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, July 31, 2012

ਹਿਗਜ਼ ਬੋਸੋਨ:ਕੁਦਰਤ ਜਾਨਣ ਦੀ ਤਾਂਘ 'ਚ ਵੱਡੀ ਪੁਲਾਂਘ

ਲੰਘੀ ਚਾਰ ਜੁਲਾਈ ਦਾ ਦਿਨ ਵਿਗਿਆਨ ਦੇ ਇਤਿਹਾਸ ਦਾ ਯਾਦਗਾਰੀ ਦਿਨ ਹੋ ਨਿਬੜਿਆ। ਲੱਗਭੱਗ ਪੰਜ ਦਹਾਕੇ ਪਹਿਲਾਂ ਸਿਧਾਂਤਕ ਤੌਰ ‘ਤੇ ਕਲਪਨਾ ਕੀਤੇ ਗਏ ‘ਕਣ’ ਜਿਸਨੂੰ ਹਿਗਜ਼ ਬੋਸੋਨ ਦਾ ਨਾਮ ਦਿੱਤਾ ਗਿਆ, ਦੀ ਹੋਂਦ ਹੋਣ ਦਾ ਐਲਾਨ ਕੀਤਾ ਗਿਆ। ਨਿਊਕਲੀਅਰ ਖੋਜ ਦੀ ਯੂਰਪੀ ਜਥੇਬੰਦੀ, ਸਰਨ ਵੱਲੋਂ ਸੰਸਾਰ ਭਰ ਤੋਂ ਇਕੱਠੇ ਹੋਏ ਵਿਗਿਆਨੀਆਂ ਦੀ ਹਾਜ਼ਰੀ ‘ਚ ਇਸ ਖੋਜ ਦਾ ਐਲਾਨ ਕੀਤਾ ਗਿਆ। ਭਾਵੇਂ ਵਿਗਿਆਨੀਆਂ ਨੇ ਸਾਵਧਾਨੀ ਵਰਤਦੇ ਹੋਏ ਇਹ ਕਿਹਾ ਹੈ ਕਿ ਹਿਗਜ਼ ਬੋਸੋਨ ਦੀ ਹੋਂਦ ਹੋਣ ਨੂੰ ਪੱਕੀ ਤਰ੍ਹਾਂ ਸਿੱਧ ਕਰਨ ਲਈ ਪ੍ਰਯੋਗ ਤੋਂ ਉਪਲਬਧ ਅੰਕੜਿਆਂ ਤੇ ਸੂਚਨਾ ਦਾ ਹੋਰ ਵਧੇਰੇ ਵਿਸ਼ਲੇਸ਼ਣ ਕਰਨਾ ਹੋਵੇਗਾ ਪਰ ਸੰਸਥਾ ਦੇ ਮੁਖੀ ਰਾਲਫ਼ ਡੀਟਰ ਹੇਉਰ ਦਾ ਇਹ ਕਹਿਣਾ ਕਿ “ਇੱਕ ਆਮ ਆਦਮੀ ਵਾਂਗ ਕਿਹਾ ਜਾਵੇ ਤਾਂ ਮੈਂ ਇਹ ਕਹਾਂਗਾ ਕਿ ਅਸੀਂ ਇਸਨੂੰ ਲੱਭ ਲਿਆ ਹੈ” ਦੱਸਦਾ ਹੈ ਕਿ ਇਸ ਖੋਜ ਦਾ ਐਲਾਨ ਆਤਮਵਿਸ਼ਵਾਸ ਭਰਿਆ ਹੈ। ਇਸ ਵਿੱਚ ਗਣਨਾ ਦੀ ਜਾਂ ਹੋਰ ਕਿਸੇ ਕਿਸਮ ਦੀ ਗਲਤੀ ਹੋਣ ਦੀ ਸੰਭਾਵਨਾ ਦਸ ਲੱਖ ਪਿੱਛੇ ਸਿਰਫ਼ ਇੱਕ ਦੀ ਹੈ। ਹੋਰ ਤਾਂ ਹੋਰ, ਇਸ ਪ੍ਰਯੋਗ ਵਿੱਚ ਅੰਕੜੇ ਤੇ ਸੂਚਨਾਵਾਂ ਇਕੱਠਿਆਂ ਕਰਨ ਲਈ ਇੱਕੋ ਸਮੇਂ ਦੋ ਟੀਮਾਂ ਕੰਮ ਕਰ ਰਹੀਆਂ ਸਨ ਜਿਹੜੀਆਂ ਇੱਕ-ਦੂਜੇ ਦੇ ਨਤੀਜਿਆਂ ਤੋਂ ਬੇਖਬਰ ਰਹਿ ਕੇ ਵਿਸ਼ਲੇਸ਼ਣ ਕਰ ਰਹੀਆਂ ਸਨ। ਇਸ ਤੋਂ ਇਲਾਵਾ,ਇਸ ਐਲਾਨ ਤੋਂ ਦੋ ਦਿਨ ਪਹਿਲਾਂ ਹੀ ਦੋ ਜੁਲਾਈ ਨੂੰ ਅਮਰੀਕਾ ਦੀ ਫਰਮੀਲੈਬ ਜੋ ਕਿ ਮਾਰਚ, 2001 ਤੋਂ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਸੀ ਨੇ ਵੀ ਆਪਣੇ ਨਤੀਜੇ ਐਲਾਨੇ ਸਨ ਜਿਸ ਵਿੱਚ ਕਿਹਾ ਗਿਆ- “ਜੇ ਹਿਗਜ਼ ਬੋਸੋਨ ਦੀ ਹੋਂਦ ਹੈ ਤਾਂ ਇਸ ਦਾ ਪੁੰਜ 115-135 ਗੀਗਾ ਇਲੈਕਟ੍ਰਾਨ ਵੋਲਟ (7eV) ਦੇ ਵਿਚਕਾਰ ਹੋਵੇਗਾ। ਬਿਲਕੁਲ ਇਸ ਤਰ੍ਹਾਂ ਦੇ ਨਤੀਜੇ ਹੀ ਦਸੰਬਰ, 2011 ‘ਚ ਸਰਨ ਦੀ ਪ੍ਰਯੋਗਸ਼ਾਲਾ ‘ਚ ਸਾਹਮਣੇ ਆਏ ਸਨ। ਇਸ ਤਰ੍ਹਾਂ ਇਹ ਤਾਂ ਸਪੱਸ਼ਟ ਹੈ ਕਿ ਜੇ ਇਹ ਕਣ ਹਿਗਜ਼ ਬੋਸੋਨ ਨਹੀਂ ਵੀ ਹੈ, ਤਾਂ ਵੀ ਇਹ ਇੱਕ ਨਵਾਂ ਕਣ ਹੈ ਅਤੇ ਇਹ ਲਾਜ਼ਮੀ ਹੀ ਵਿਗਿਆਨ ਲਈ ਨਵੇਂ ਆਯਾਮ ਪ੍ਰਦਾਨ ਕਰੇਗਾ। ਇਸ ਲੇਖ ਵਿੱਚ ਅਸੀਂ ਹਿਗਜ਼ ਬੋਸੋਨ ਕੀ ਹੈ, ਇਸ ਦੀ ਭੌਤਿਕ ਵਿਗਿਆਨ ਲਈ ਕੀ ਅਹਿਮੀਅਤ ਹੈ ਇਸ ਬਾਰੇ ਤਾਂ ਚਰਚਾ ਕਰਾਂਗੇ ਹੀ, ਨਾਲ਼ ਹੀ ਇਸ ਬਾਰੇ ਕੀਤੀ ਗਈ ਮੀਡੀਆ ਦੁਆਰਾ ਰਿਪੋਟਿੰਗ ਬਾਰੇ, ਇਸ ਨਾਲ਼ ਜੁੜੀਆਂ ਗਲਤ ਧਾਰਨਾਵਾਂ ਬਾਰੇ ਅਤੇ ਇਸ ਨਾਲ਼ ਜੁੜੀਆਂ ਦਾਰਸ਼ਨਿਕ ਬਹਿਸਾਂ ਬਾਰੇ ਵੀ ਸੰਖੇਪ ‘ਚ ਚਰਚਾ ਕਰਾਂਗੇ।

19ਵੀਂ ਸਦੀ ਦੇ ਅੰਤ ਤੱਕ ਇਹ ਸਮਝਿਆ ਜਾਂਦਾ ਸੀ ਕਿ ਪਰਮਾਣੂ (ਐਟਮ) ਨੂੰ ਹੋਰ ਛੋਟੇ ਹਿੱਸਿਆਂ ‘ਚ ਨਹੀਂ ਵੰਡਿਆ ਜਾ ਸਕਦਾ। ਅਸਲ ‘ਚ ਐਟਮ ਸ਼ਬਦ ਦਾ ਮਤਲਬ ਹੀ ”ਨਾ ਵੰਡਿਆ ਜਾਣ ਵਾਲ਼ਾ” ਹੈ, ਪਰੰਤੂ 19ਵੀਂ ਸਦੀ ਦੇ ਆਖਰੀ ਸਾਲਾਂ ‘ਚ ਰੇਡੀਓ-ਐਕਟੀਵਿਟੀ ਦੀ ਖੋਜ ਅਤੇ ਇੱਕ ਹੋਰ ਅਚੰਭੇਜਨਕ ਵਰਤਾਰੇ ”ਫੋਟੋਇਲੈਕਟ੍ਰਿਕ ਅਫੈਕਟ” ਦੇ ਸਾਹਮਣੇ ਆਉਣ ਨਾਲ਼ ਇਸ ਧਾਰਨਾ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਅਤੇ 19ਵੀਂ ਸਦੀ ਦਾ ਆਖਰੀ ਸੂਰਜ ਛਿਪਣ ਨਾਲ਼ ਹੀ ਇਸ ਧਾਰਨਾ ਦਾ ਵੀ ਅੰਤ ਹੋ ਗਿਆ। ਵੀਹਵੀਂ ਸਦੀ ਆਪਣੇ ਨਾਲ਼ ਭੌਤਿਕ ਵਿਗਿਆਨ ਦੇ ਖੇਤਰ ‘ਚ ਇਨਕਲਾਬ ਲੈ ਕੇ ਆਈ। ਪਰਮਾਣੂ ਦੇ ਘਟਕ ਕਣਾਂ ਦਾ ਪਤਾ ਲੱਗਣਾ ਸ਼ੁਰੂ ਹੋ ਚੁੱਕਾ ਸੀ ਅਤੇ ਨਾਲ਼ ਹੀ ਆਈਨਸਟਾਈਨ ਨਾਂ ਦਾ ਸਿਤਾਰਾ ਭੌਤਿਕ ਵਿਗਿਆਨ ਦੇ ਅੰਬਰਾਂ ‘ਤੇ ਚਾਨਣ ਬਖੇਰਨ ਲੱਗਾ ਸੀ। ਉਸ ਦੇ ਸਾਪੇਖਕਤਾ ਦੇ ਸਿਧਾਂਤਾਂ ਨੇ ਭੌਤਿਕ ਵਿਗਿਆਨ ਦੀ ਸਮਝ ਨੂੰ ਬਦਲ ਕੇ ਰੱਖ ਦਿੱਤਾ। ਆਈਨਸਟਾਈਨ, ਨੀਲਜ਼ ਬੋਹਰ, ਹੀਜ਼ਨਬਰਗ, ਸ਼੍ਰੋਡਿੰਗਰ ਸਮੇਤ ਹੋਰ ਬਹੁਤ ਸਾਰੇ ਜਗਤ ਪ੍ਰਸਿੱਧ ਵਿਗਿਆਨੀਆਂ ਦੀ ਮਿਹਨਤ ਸਦਕਾ ਭੌਤਿਕ ਵਿਗਿਆਨ ਦੀ ਅਸਲੋਂ ਨਵੀ ਸ਼ਾਖਾ ”ਕੁਆਂਟਮ ਭੌਤਿਕੀ” ਦਾ ਜਨਮ ਹੋਇਆ ਜਿਸ ਦੇ ਜ਼ਰੀਏ ਪਰਮਾਣੂ ਦੇ ਜ਼ਿਆਦਾ ਤੋਂ ਜ਼ਿਆਦਾ ਅੰਦਰ ਤੱਕ ਝਾਕਣਾ ਸੰਭਵ ਹੁੰਦਾ ਗਿਆ। ਪਰਮਾਣੂ ਅੰਦਰ ਨਿਊਕਲੀਅਸ (ਕੇਂਦਰਕ), ਨਿਊਕਲੀਅਸ ਅੰਦਰ ਪ੍ਰੋਟੋਨ ਤੇ ਨਿਊਟ੍ਰੋਨ ਨਾਂ ਦੇ ਕਣ ਹੋਣ ਦਾ ਪਤਾ ਲੱਗਾ। ਪ੍ਰੋਟੋਨ ਤੇ ਨਿਊਟ੍ਰੋਨ ਦੇ ਅੱਗੇ ”ਕੁਆਰਕ” ਨਾਂ ਦੇ ਕਣਾਂ ਤੋਂ ਬਣੇ ਹੋਣ ਦਾ ਪਤਾ ਚੱਲਿਆ। ਇਸੇ ਦੌਰਾਨ ਇਹ ਵੀ ਖੋਜਿਆ ਜਾ ਚੁੱਕਾ ਸੀ ਕਿ ਪਰਮਾਣੂ ਦੇ ਨਿਊਕਲੀਅਸ ਦੇ ਇਰਦ-ਗਿਰਦ ”ਇਲੈਕਟ੍ਰੋਨ” ਨਾਂ ਦੇ ਕਣ ਹੁੰਦੇ ਹਨ ਜੋ ਅਲੱਗ-ਅਲੱਗ ਊਰਜਾ ਦੇ ਘੇਰਿਆਂ ‘ਚ ਬਣੇ ਰਹਿੰਦੇ ਹਨ। ਇੰਨੇ ਸਾਰੇ ਕਣ ਆਪਸ ਵਿੱਚ ਇੱਕ ਦੂਜੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ, ਕਿਵੇਂ ਇਹ ਪਰਮਾਣੂ ਦਾ ਰੂਪ ਧਾਰਦੇ ਹੋਏ ਬ੍ਰਹਿਮੰਡ ‘ਚ ਸਮੁੱਚੇ ਪਦਾਰਥ ਦੇ ਪਸਾਰੇ ਨੂੰ ਬਣਾਉਂਦੇ ਹਨ, ਇਸ ਦੀ ਵਿਆਖਿਆ ਚਾਰ ਕਿਸਮ ਦੇ ਬੁਨਿਆਦੀ ਬਲਾਂ ਦੀ ਖੋਜ ਨਾਲ਼ ਹੋਈ ਜਿਹਨਾਂ ਬਾਰੇ ਅਸੀਂ ਅੱਗੇ ਚਰਚਾ ਕਰਾਂਗੇ। ਇਹਨਾਂ ਸਾਰੀਆਂ ਖੋਜਾਂ ਅਤੇ ਜਾਣਕਾਰੀਆਂ ਨੂੰ ਸੂਤਰਬੱਧ ਕਰਨ ਲਈ ਤਾਂ ਕਿ ਪਦਾਰਥ ਦੇ ਪਸਾਰੇ ਦੀ ਸਮਝ ਨੂੰ ਇੱਕ ਲੜੀ ‘ਚ ਪਰੋਇਆ ਜਾ ਸਕੇ, ਭੌਤਿਕ ਵਿਗਿਆਨ ਦਾ ਮਸ਼ਹੂਰ ਸਿਧਾਂਤ ”ਸਟੈਂਡਰਡ ਮਾਡਲ” ਹੋਂਦ ‘ਚ ਆਇਆ। ਹਿਗਜ਼ ਬੋਸੋਨ ਕੀ ਹੈ, ਇਸਦੀ ਭੌਤਿਕ ਵਿਗਿਆਨ ਦੇ ਸਿਧਾਂਤਾਂ ‘ਚ ਕੀ ਥਾਂ ਹੈ ਅਤੇ ਇਸਨੂੰ ਖੋਜਣ ਲਈ ਇੰਨੇ ਵੱਡੇ ਪੈਮਾਨੇ ‘ਤੇ ਪ੍ਰਯੋਗ ਕਿਉਂ ਹੋ ਰਹੇ ਸਨ, ਇਹਨਾਂ ਸਵਾਲਾਂ ਦੇ ਜਵਾਬਾਂ ਨੂੰ ਜਾਣਨ ਲਈ ਅੱਗੇ ਵਧਣ ਤੋਂ ਪਹਿਲਾਂ ”ਸਟੈਂਡਰਡ ਮਾਡਲ” ਬਾਰੇ ਥੋੜੇ ਹੋਰ ਵਿਸਥਾਰ ‘ਚ ਜਾਣ ਲੈਣਾ ਠੀਕ ਹੋਵੇਗਾ।
ਸਟੈਂਡਰਡ ਮਾਡਲ

ਪਰਮਾਣੂ ਅੰਦਰ ਛੋਟੇ ਤੋਂ ਛੋਟੇ ਕਣਾਂ ਦੀ ਖੋਜ ਹੋਣ ਬਾਅਦ ਇਹ ਸਾਹਮਣੇ ਆਇਆ ਕਿ ਇਹਨਾਂ ‘ਚੋਂ ਕੁਝ ਅਜਿਹੇ ਪਦਾਰਥਕ ਕਣ ਹਨ ਜਿਹਨਾਂ ਕਣਾਂ ਨੂੰ ਅੱਗੇ ਹੋਰ ਛੋਟੇ ਕਣਾਂ ‘ਚ ਨਹੀਂ ਵੰਡਿਆ ਜਾ ਸਕਦਾ। ਇਹਨਾਂ ਕਣਾਂ ਨੂੰ ”ਬੁਨਿਆਦੀ ਕਣ” ਦਾ ਨਾਮ ਦਿੱਤਾ ਗਿਆ ਹੈ। ਪਦਾਰਥ ਦੇ ਬੁਨਿਆਦੀ ਕਣਾਂ ਨੂੰ “ਫਰਮੀਓਨ” ਕਿਹਾ ਜਾਂਦਾ ਹੈ ਜਿਹਨਾਂ ‘ਚ ‘ਕੁਆਰਕ’ ਅਤੇ ‘ਲੈਪਟੋਨ’ ਭਾਵ “”ਹਲਕੇ ਕਣ” ਸ਼ਾਮਿਲ ਹਨ। ਕੁਆਰਕ ਅੱਗੇ ਛੇ ਤਰ੍ਹਾਂ ਦੇ ਹਨ ਅਤੇ ਲੈਪਟੋਨ ਵੀ ਛੇ ਤਰ੍ਹਾਂ ਦੇ ਹਨ। ਪਰਮਾਣੂ ਦਾ ਘਟਕ ਕਣ ਇਲੈਕਟ੍ਰੋਨ ਇੱਕ ਲੈਪਟੋਨ ਹੈ। ਪਰ ਬੁਨਿਆਦੀ ਕਣਾਂ ‘ਚ ਪਦਾਰਥ ਦੇ ਘਟਕ ਕਣ ਹੀ ਸ਼ਾਮਿਲ ਨਹੀਂ ਹਨ, ਸਗੋਂ ਇਹਨਾਂ ਘਟਕ ਕਣਾਂ ‘ਚ ਆਪਸੀ ਮੇਲਜੋਲ ਨੂੰ ਅੰਜਾਮ ਦੇਣ ਵਾਲ਼ੇ ਕਣ ਵੀ ਸ਼ਾਮਿਲ ਹਨ। ਇਹ ਆਪਸੀ ਮੇਲਜੋਲ ਕੁਦਰਤ ‘ਚ ਪਾਏ ਜਾਣ ਵਾਲ਼ੇ ਚਾਰ ਕਿਸਮ ਦੇ ਬੁਨਿਆਦੀ ਬਲਾਂ ਦੇ ਰੂਪ ‘ਚ ਹੁੰਦਾ ਹੈ। ਇਹ ਚਾਰ ਬਲ ਹਨ – ਮਜ਼ਬੂਤ ਬਲ, ਬਿਜਲਈ-ਚੁੰਬਕੀ ਬਲ, ਕਮਜ਼ੋਰ ਬਲ ਅਤੇ ਗਰੂਤਾ ਬਲ। ਇਹ ਬਲ ਆਪਣੇ ਵਾਹਕ ਕਣਾਂ ਰਾਹੀਂ ਕੰਮ ਕਰਦੇ ਹਨ, ਇਹਨਾਂ ਵਾਹਕ ਕਣਾਂ ਨੂੰ “ਬੋਸੋਨ” ਕਿਹਾ ਜਾਂਦਾ ਹੈ।
ਮਜ਼ਬੂਤ ਬਲ ਕੁਆਰਕ ਕਣਾਂ ਨੂੰ ਪ੍ਰੋਟੋਨਾਂ ਤੇ ਨਿਉਟ੍ਰੋਨਾਂ ‘ਚ ਅਤੇ ਇਹਨਾਂ ਨੂੰ ਅੱਗੇ ਨਿਉਕਲੀਅਸ ਦੇ ਅੰਦਰ ਜੋੜ ਕੇ ਰੱਖਦਾ ਹੈ। ਇਹ ਇੱਕ ਬਹੁਤ ਥੋੜ੍ਹੀ ਜਿਹੀ ਨਿਸਚਿਤ ਦੂਰੀ ਤੱਕ ਹੀ ਅਸਰਦਾਰ ਹੁੰਦਾ ਹੈ ਅਤੇ ਇਸ ਬਲ ਦਾ ਵਾਹਕ ਕਣ ”ਗਲੂਓਨ””ਹੈ। ਬਿਜਲਈ-ਚੁੰਬਕੀ ਬਲ ਨਿਉਕਲੀਅਸ ਅਤੇ ਇਲੈਕਟਰੋਨਾਂ ਨੂੰ ਆਪਸ ‘ਚ ਇਕੱਠੇ ਰੱਖਦੇ ਹੋਏ ਪਰਮਾਣੂ ਨੂੰ ਹੋਂਦ ‘ਚ ਲੈ ਕੇ ਆਉਂਦਾ ਹੈ ਅਤੇ ਅੱਗੇ ਪਰਮਾਣੂਆਂ ਨੂੰ ਅਣੂਆਂ ਦੇ ਰੂਪ ‘ਚ ਜੋੜਦਾ ਹੈ ਜਿਹੜੇ ਠੋਸ ਪਦਾਰਥ ਨੂੰ ਜਨਮ ਦਿੰਦੇ ਹਨ। ਇਹ ਬਲ ਅਨੰਤ ਦੂਰੀ ਤੱਕ ਪ੍ਰਭਾਵ ਛੱਡ ਸਕਦਾ ਹੈ ਅਤੇ ਇਸਦਾ ਦਾ ਵਾਹਕ ਕਣ “ਫੋਟੋਨ”ਹੈ। ਕਮਜ਼ੋਰ ਬਲ ਨਿਉਕਲੀਅਸਾਂ ਦੇ ਟੁੱਟਣ ਦੀ ਪ੍ਰਕਿਰਿਆ ਅਤੇ ਸੂਰਜ ਸਮੇਤ ਸਾਰੇ ਤਾਰਿਆਂ ‘ਚ ਊਰਜਾ ਦਾ ਸ੍ਰੋਤ ”ਨਿਉਕਲੀਅਰ ਫਿਊਜ਼ਨ” ਨਾਂ ਦੀ ਪ੍ਰਕਿਰਿਆ ਨੂੰ ਅੰਜ਼ਾਮ ਦਿੰਦਾ ਹੈ। ਇਹ ਬਲ ਵੀ ਇੱਕ ਥੋੜੀ ਜਿਹੀ ਨਿਸ਼ਚਿਤ ਦੂਰੀ ਤੱਕ ਹੀ ਪ੍ਰਭਾਵ ਪਾਉਂਦਾ ਹੈ, ਇਸਦੇ ਵਾਹਕ ਕਣ ਤਿੰਨ ਤਰ੍ਹਾਂ ਦੇ ਹਨ- ਡਬਲਿਊ ਰਿਣ, ਡਬਲਿਊ ਧਨ ਅਤੇ ਜੈੱਡ ਬੋਸੋਨ। ਚੌਥਾ ਬਲ ਗਰੂਤਾ ਬਲ ਗ੍ਰਹਿਆਂ ਨੂੰ ਤਾਰਾ-ਮੰਡਲਾਂ ‘ਚ ਅਤੇ ਤਾਰਾ ਮੰਡਲਾਂ ਨੂੰ ਗਲੈਕਸੀਆਂ ਅੰਦਰ ਅਤੇ ਗਲੈਕਸੀਆਂ ਨੂੰ ਆਪਸ ਵਿੱਚ ਜੋੜ ਕੇ ਰੱਖਦਾ ਹੈ। ਇਹ ਬਲ ਵੀ ਅਨੰਤ ਦੂਰੀ ਤੱਕ ਪ੍ਰਭਾਵ ਪਾਉਂਦਾ ਹੈ। ਇਸ ਬਲ ਦਾ ਵਾਹਕ ਕਣ “ਗ੍ਰੇਵੀਟੋਨ ਮੰਨਿਆ ਜਾਂਦਾ ਜਾਂਦਾ ਹੈ ਪਰ ਇਸ ਕਣ ਨੂੰ ਅਜੇ ਤੱਕ ਲੱਭਿਆ ਨਹੀਂ ਜਾ ਸਕਿਆ। ਇਸ ਤਰ੍ਹਾਂ ਕੁਆਰਕ, ਲੈਪਟੋਨ ਅਤੇ ਬੋਸੋਨ ਕਣ ਸਭ ਮਿਲਾ ਕੇ ਬੁਨਿਆਦੀ ਕਣਾਂ ਦਾ ਸਮੂਹ ਬਣਾਉਂਦੇ ਹਨ। ਇਹਨਾਂ ਸਾਰੇ ਕਣਾਂ ‘ਚੋਂ ਕੁਝ ਸਟੈਂਡਰਡ ਮਾਡਲ ਦਾ ਸਿਧਾਂਤ ਨਿਰਮਤ ਹੋਣ ਤੋਂ ਪਹਿਲਾਂ ਲੱਭੇ ਗਏ ਸਨ ਅਤੇ ਕੁਝ ਦੀ ਸਟੈਂਡਰਡ ਮਾਡਲ ਦੇ ਅਧਾਰ ‘ਤੇ ਕਲਪਨਾ ਕੀਤੀ ਸੀ। ਬਾਅਦ ‘ਚ ਪ੍ਰਯੋਗਾਂ ਦੁਆਰਾ ਇਸ ਸਿਧਾਂਤ ਅਨੁਸਾਰ ਕਲਪੇ ਗਏ ਕਣ ਸਮੇਂ-ਸਮੇਂ ‘ਤੇ ਲੱਭੇ ਗਏ, ਜਿਸ ਕਾਰਨ ਸਟੈਂਡਰਡ ਮਾਡਲ ਦੀ ਭਰੋਸੇਯੋਗਤਾ ਕਾਫ਼ੀ ਵਧੀ ਹੈ। ਇਸ ਤਰ੍ਹਾਂ ਸਟੈਂਡਰਡ ਮਾਡਲ ਬੁਨਿਆਦੀ ਕਣਾਂ ਅਤੇ ਉਹਨਾਂ ‘ਚ ਕੰਮ ਕਰਦੇ ਵੱਖ-ਵੱਖ ਬਲਾਂ ਨੂੰ ਇੱਕ ਸੂਤਰ ‘ਚ ਪਰੋਣ ਦਾ ਨਾਂ ਹੈ, ਹੋਰ ਵਧੇਰੇ ਨੇੜਲੇ ਸ਼ਬਦਾਂ ‘ਚ ਕਿਹਾ ਜਾਵੇ ਤਾਂ ਸਟੈਂਡਰਡ ਮਾਡਲ ਕੁਦਰਤ ਦੇ ਬੁਨਿਆਦੀ ਬਲਾਂ ਦਾ ਸਿਧਾਂਤ ਹੈ। ਇਹ ਮਾਡਲ ਪ੍ਰਯੋਗਾਂ ਤੋਂ ਅਤੇ ਕੁਦਰਤ ‘ਚੋਂ ਇਕੱਠੀਆਂ ਕੀਤੀਆਂ ਗਈਆਂ ਜਾਣਕਾਰੀਆਂ ਦੇ ਅਧਾਰ ‘ਤੇ ਕਾਫ਼ੀ ਹੱਦ ਤੱਕ ਸਹੀ ਸਿੱਧ ਹੋ ਚੁੱਕਾ ਹੈ। ਪਰ ਇਸ ਮਾਡਲ ‘ਚ ਗਰੂਤਾ ਬਲ ਸ਼ਾਮਿਲ ਨਹੀਂ ਹੈ। ਇਸੇ ਤਰ੍ਹਾਂ ਇਸ ਮਾਡਲ ਨਾਲ਼ “”ਨਿਊਟਰੀਨੋ” ਨਾਂ ਦੇ ਬੁਨਿਆਦੀ ਕਣ ਦੀ ਵਿਆਖਿਆ ਕਰਨਾ ਵੀ ਸੰਭਵ ਨਹੀਂ ਹੋ ਸਕਿਆ ਹੈ। ਇਹ ਇਸ ਬਹੁਤ ਹੀ ਸਫ਼ਲ ਸਿਧਾਂਤ ਦੀਆਂ ਮੁੱਖ ਘਾਟਾਂ ‘ਚ ਸ਼ਾਮਿਲ ਹਨ। ਹੁਣ ਅਸੀਂ ਹਿਗਜ਼ ਬੋਸੋਨ ਬਾਰੇ ਜਾਣਨ ਲਈ ਅੱਗੇ ਵਧ ਸਕਦੇ ਹਾਂ।

ਕੀ ਹੈ ਹਿਗਜ਼ ਬੋਸੋਨ ?

ਕੁਆਂਟਮ ਭੌਤਿਕੀ ਅਨੁਸਾਰ ਕੋਈ ਬਲ ਕਿੰਨੀ ਦੂਰੀ ਤੱਕ ਪ੍ਰਭਾਵਸ਼ਾਲੀ ਹੋ ਸਕਦਾ ਹੈ ਇਹ ਉਸਦੇ ਵਾਹਕ ਕਣ ਦੇ ਪੁੰਜ ‘ਤੇ ਨਿਰਭਰ ਕਰਦਾ ਹੈ। ਜਿੰਨਾ ਕਿਸੇ ਵਾਹਕ ਕਣ ਦਾ ਪੁੰਜ ਘੱਟ ਹੋਵੇਗਾ, ਉਹ ਬਲ ਓਨੀ ਹੀ ਜ਼ਿਆਦਾ ਦੂਰੀ ਤੱਕ ਕੰਮ ਕਰੇਗਾ। ਬਿਜਲਈ-ਚੁੰਬਕੀ ਬਲ ਤੇ ਗਰੂਤਾ ਬਲ ਕਿਉਂਕਿ ਅਨੰਤ ਦੂਰੀ ਤੱਕ ਪ੍ਰਭਾਵਸ਼ਾਲੀ ਹੁੰਦੇ ਹਨ, ਇਸ ਲਈ ਇਸਦੇ ਵਾਹਕ ਕਣਾਂ ਦਾ ਪੁੰਜ ਸਿਫ਼ਰ ਹੋਵੇਗਾ। ਫੋਟੋਨ ਦੇ ਮਾਮਲੇ ‘ਚ ਅਜਿਹਾ ਹੀ ਹੈ। (ਇੱਥੇ ਪੁੰਜ ਕੀ ਹੈ, ਇਸ ਬਾਰੇ ਕੁਝ ਸਪੱਸ਼ਟ ਕਰਨ ਦੀ ਜ਼ਰੂਰਤ ਹੈ। ਪੁੰਜ ਇੱਕ ਸੰਕਲਪ ਹੈ ਜਿਸਨੂੰ ਕਈ ਤਰੀਕੇ ਨਾਲ਼ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਪਹਿਲੀ ਪਰਿਭਾਸ਼ਾ ਅਨੁਸਾਰ ਕਿਸੇ ਕਣ ਜਾਂ ਕਿਸੇ ਚੀਜ਼ ‘ਚ ਪਦਾਰਥ ਦੀ ਜਿੰਨੀ ਮਾਤਰਾ ਹੈ, ਉਹ ਕਣ ਜਾਂ ਚੀਜ਼ ਦਾ ਪੁੰਜ ਹੈ। ਦੂਸਰੀ ਪਰਿਭਾਸ਼ਾ ਅਨੁਸਾਰ, ਕੋਈ ਕਣ ਜਾਂ ਚੀਜ਼ ਨੂੰ ਉਸਦੀ ਸਥਿਰ ਹਾਲਤ ਤੋਂ ਗਤੀਸ਼ੀਲ ਕਰਨ ਦੀ ਪ੍ਰਕਿਰਿਆ ਦੌਰਾਨ ਉਸ ਕਣ ਜਾਂ ਚੀਜ਼ ਦੀ ਜਿਸ ਖਾਸੀਅਤ ਕਾਰਨ ਬਲ ਦੀ ਲੋੜ ਪੈਂਦੀ ਹੈ, ਉਹ ਖਾਸੀਅਤ ਹੀ ਪੁੰਜ ਹੈ। ਇੱਕ ਹੋਰ ਪਰਿਭਾਸ਼ਾ ਅਨੁਸਾਰ ਕੋਈ ਕਣ ਜਾਂ ਚੀਜ਼ ਜਿੰਨੀ ਤਾਕਤ ਨਾਲ਼ ਉਸ ਜਗ੍ਹਾ ਮੌਜੂਦ ਗਰੂਤਾ ਬਲ ਨੂੰ ਮਹਿਸੂਸ ਕਰਦੀ ਹੈ, ਉਹੀ ਪੁੰਜ ਹੈ। ਕਿਉਂਕਿ ਪੁੰਜ ਤੇ ਊਰਜਾ ਇੱਕ ਦੂਸਰੇ ‘ਚ ਬਦਲ ਸਕਦੇ ਹਨ ਇਸ ਲਈ ਪੁੰਜ ਨੂੰ ਊਰਜਾ ਦੀਆਂ ਇਕਾਈਆਂ ‘ਚ ਵੀ ਮਾਪਿਆ ਜਾ ਸਕਦਾ ਹੈ ਅਤੇ ਪੁੰਜ ਦੀਆਂ ਅਲੱਗ ਤੋਂ ਮੌਜੂਦ ਇਕਾਈਆਂ ਰਾਹੀਂ ਵੀ ਮਾਪਿਆ ਜਾ ਸਕਦਾ ਹੈ) ਦੂਜੇ ਪਾਸੇ, ਮਜ਼ਬੂਤ ਤੇ ਕਮਜ਼ੋਰ ਬਲ ਬਹੁਤ ਥੋੜੀ ਦੂਰੀ (ਇਹ ਵੀ ਪਰਮਾਣੂ ਦੇ ਅੰਦਰ ਹੀ ਬਹੁਤ ਛੋਟੇ ਹਿੱਸੇ ਤੱਕ ਸੀਮਤ ਹੁੰਦੀ ਹੈ) ਤੱਕ ਪ੍ਰਭਾਵਸ਼ਾਲੀ ਹੁੰਦੇ ਹਨ, ਇਸ ਲਈ ਇਸਦੇ ਵਾਹਕ ਕਣਾਂ ਦਾ ਖਾਸ ਪੁੰਜ ਹੁੰਦਾ ਹੈ, ਇਸੇ ਕਾਰਨ ਇਹਨਾਂ ਕਣਾਂ ਨੂੰ “ਭਾਰੀ” ਕਣ ਵੀ ਕਿਹਾ ਜਾਂਦਾ ਹੈ। ਇਸੇ ਦੌਰਾਨ ਭੌਤਿਕ ਵਿਗਿਆਨ ਦੇ ਨਿਰੰਤਰ ਵਿਕਾਸ ਦੌਰਾਨ ਇਹ ਸਾਹਮਣੇ ਆਇਆ ਕਿ ਬਿਜਲਈ-ਚੁੰਬਕੀ ਬਲ ਅਤੇ ਕਮਜ਼ੋਰ ਬਲ ਇੱਕੋ ਹੀ ਵਰਤਾਰੇ ਦੇ ਦੋ ਚੇਹਰੇ ਹਨ, ਸਿੱਟੇ ਵਜੋਂ ਇਹਨਾਂ ਦੋਹਾਂ ਬਲਾਂ ਦੀ ਵਿਆਖਿਆ ਕਰਨ ਲਈ ਇੱਕੋ ਸਿਧਾਂਤ ”ਇਲੈਕਟ੍ਰੋਵੀਕ ਥਿਊਰੀ” ਨਾਂ ਦੇ ਸਿਧਾਂਤ ਦਾ ਜਨਮ ਹੋਇਆ। ਇਹ ਸਿਧਾਂਤ ਸਟੈਂਡਰਡ ਮਾਡਲ ਦੇ ਜ਼ਰੂਰੀ ਤੱਤਾਂ ‘ਚੋਂ ਇੱਕ ਬਣ ਗਿਆ ਪਰ ਇਸ ਸਿਧਾਂਤ ਦੇ ਰਸਤੇ ‘ਚ ਇੱਕ ਬੜੀ ਵੱਡੀ ਰੁਕਾਵਟ ਸੀ। ਇਹ ਰੁਕਾਵਟ ਸੀ- ਡਬਲਿਊ ਤੇ ਜੈੱਡ ਬੋਸੋਨ ਕਣਾਂ ਦਾ ਭਾਰੀ ਹੋਣਾ, ਭਾਵ ਇਹਨਾਂ ਕਣਾਂ ਦਾ ਪੁੰਜ ਹੋਣਾ ਕਿਉਂਕਿ ਇਲੈਕਟ੍ਰੋਵੀਕ ਸਿਧਾਂਤ ਦੀਆਂ ਗਿਣਤੀਆਂ-ਮਿਣਤੀਆਂ ਅਨੁਸਾਰ ਇਹਨਾਂ ਕਣਾਂ ਦਾ ਪੁੰਜ ਨਹੀਂ ਹੋਣਾ ਚਾਹੀਦਾ ਪਰ ਅਸਲੀਅਤ ‘ਚ ਅਜਿਹਾ ਨਹੀਂ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ”ਹਿਗਜ਼ ਮੈਕੇਨਿਜ਼ਮ” ਨਾਂ ਦਾ ਸਿਧਾਂਤ ਸਾਹਮਣੇ ਆਇਆ। ਇਹ ਸਿਧਾਂਤ ਨੂੰ ਤਿੰਨ ਅਲੱਗ-ਅਲੱਗ ਟੀਮਾਂ ਨੇ ਇੱਕੋ ਸਮੇਂ ਅਜ਼ਾਦਾਨਾ ਤੌਰ ‘ਤੇ ਪੇਸ਼ ਕੀਤਾ ਪਰ ਇੰਗਲੈਂਡ ਦੇ ਵਿਗਿਆਨੀ ਪੀਟਰ ਹਿਗਜ਼ ਇਸਨੂੰ ਵਧੇਰੇ ਸਪੱਸ਼ਟਤਾ ਨਾਲ਼ ਸਾਹਮਣੇ ਰੱਖਣ ‘ਚ ਕਾਮਯਾਬ ਹੋਏ ਜਿਹਨਾਂ ਦੇ ਨਾਮ ‘ਤੇ ਇਸ ਸਿਧਾਂਤ ਦਾ ਨਾਮਕਰਨ ਹੋਇਆ।

ਇਸ ਸਿਧਾਂਤ ਅਨੁਸਾਰ ਪੂਰੇ ਪੁਲਾੜ (ਸਪੇਸ) ਵਿੱਚ ਇੱਕ ਫੀਲਡ (ਊਰਜਾ) ਦਾ ਫੈਲਾਅ ਹੈ ਜਿਸ ਨੂੰ ਹਿਗਜ਼ ਫੀਲਡ ਕਿਹਾ ਜਾਂਦਾ ਹੈ। ਜਦੋਂ ਕੁਝ ਕਣ ਇਸ ਫੀਲਡ ਦੇ ਸੰਪਰਕ ‘ਚ ਆਉਂਦੇ ਹਨ ਤਾਂ ਉਹ ਪੁੰਜ ਗ੍ਰਹਿਣ ਕਰ ਲੈਂਦੇ ਹਨ ਜਦਕਿ ਕੁਝ ਕਣ ਅਜਿਹਾ ਨਹੀਂ ਕਰਦੇ। ਇਸ ਕਰਕੇ ਡਬਲਿਊ ਤੇ ਜੈੱਡ ਬੋਸੋਨ ਪੁੰਜ ਵਾਲ਼ੇ ਕਣ ਹਨ ਜਦਕਿ ਫੋਟੋਨ ਦਾ ਕੋਈ ਪੁੰਜ ਨਹੀਂ ਹੁੰਦਾ। ਇਸ ਸਿਧਾਂਤ ਨੇ ਇਹ ਸੰਭਾਵਨਾ ਜ਼ਾਹਿਰ ਕੀਤੀ ਕਿ ਜੇ ਇਹ ਸਿਧਾਂਤ ਵਾਕਈ ਸਹੀ ਹੈ ਤਾਂ ਇੱਕ ਅਜਿਹੇ ਕਣ ਦੀ ਹੋਂਦ ਜ਼ਰੂਰ ਹੋਵੇਗੀ ਜਿਹੜਾ ਇਹਨਾਂ ਕਣਾਂ ਤੇ ਹਿਗਜ਼ ਫੀਲਡ ਦੇ ਆਪਸੀ ਸੰਪਰਕ ਦੀ ਪ੍ਰਕਿਰਿਆ ਦਾ ਵਾਹਕ ਹੈ। ਇਹੀ ਕਲਪਿਆ ਗਿਆ ਕਣ ਹੀ “ਹਿਗਜ਼ ਬੋਸੋਨ” ਹੈ। ‘ਹਿਗਜ਼ ਮੈਕੇਨਿਜ਼ਮ’ ਦਾ ਸਿਧਾਂਤ ਅਕਤੂਬਰ, 1964 ‘ਚ ਪਹਿਲੀ ਵਾਰ ਉਦਘਾਟਤ ਹੋਇਆ ਸੀ ਅਤੇ ਇਸ ਨੂੰ ਪੂਰਾ ਵਿਸਥਾਰ 1966 ਤੱਕ ਦਿੱਤਾ ਗਿਆ। ਇਹ ਕਣ ਇੱਕ ਬੋਸੋਨ ਕਣ ਹੈ ਕਿਉਂਕਿ ਸਿਧਾਂਤਕ ਤੌਰ ‘ਤੇ ਇਹ ਕਣ ਬਾਕੀ ਬੋਸੋਨ ਕਣਾਂ ਵਾਂਗ ”ਬੋਸ-ਆਈਨਸਟਾਈਨ ਸਟੇਟੀਸਟਿਕਸ” ਦੇ ਅਨੁਸਾਰ ਵਰਤਾਓ ਕਰਦਾ ਹੈ। ਹਿਗਜ਼ ਮੈਕੇਨਿਜ਼ਮ ਦੇ ਸਿਧਾਂਤ ਨੇ ਇਹ ਸੰਭਾਵਨਾ ਵੀ ਜ਼ਾਹਿਰ ਕੀਤੀ ਕਿ ਇਹ ਕਲਪਿਆ ਗਿਆ ਕਣ ਭਾਵ ਹਿਗਜ਼ ਬੋਸੋਨ ਇੱਕ ਪੁੰਜ-ਯੁਕਤ ਕਣ ਹੋਵੇਗਾ ਪਰ ਇਹ ਦੂਜੇ ਬੋਸੋਨ ਕਣਾਂ ਦੇ ਇੱਕ ਖਾਸ ਲੱਛਣ ‘ਸਪਿਨ’ ਦੇ ਗੁਣ ਤੋਂ ਰਹਿਤ ਹੋਵੇਗਾ, ਇਸਨੂੰ ਪ੍ਰਯੋਗਾਂ ਦੁਆਰਾ ਦੇਖ ਸਕਣਾ ਬਹੁਤ ਹੀ ਮੁਸ਼ਕਿਲ ਹੋਵੇਗਾ ਕਿਉਂਕਿ ਇੱਕ ਭਾਰੀ ਕਣ ਹੋਣ ਦੇ ਕਾਰਨ ਆਪਣੇ ਹੋਂਦ ਦੇ ਆਉਣ ਦੇ ਨਾਲ਼ ਹੀ ਹੋਰ ਕਣਾਂ ‘ਚ ਟੁੱਟ ਜਾਂਦਾ ਹੈ। ਇਹ ਇੰਨੇ ਘੱਟ ਸਮੇਂ ਲਈ ਹੋਂਦ ‘ਚ ਰਹਿੰਦਾ ਹੈ ਕਿ ਇਸਨੂੰ ਸਿੱਧੇ ਦੇਖ ਸਕਣਾ ਸੰਭਵ ਨਹੀਂ, ਇਸ ਲਈ ਇਸ ਦੁਆਰਾ ਟੁੱਟਣ ਤੋਂ ਬਾਅਦ ਪਿੱਛੇ ਛੱਡੀਆਂ ਨਿਸ਼ਾਨੀਆਂ ਦੇ ਅਧਾਰ ‘ਤੇ ਹੀ ਇਸਦੀ ਹੋਂਦ ਤੈਅ ਕੀਤੀ ਜਾ ਸਕੇਗੀ। ਦੂਜਾ, ਇਹ ਬਹੁਤ ਹੀ ਉੱਚੇ ਊਰਜਾ ਲੈਵਲ ‘ਤੇ ਹੋਂਦ ‘ਚ ਆਉਂਦਾ ਹੈ ਜਿਸ ਲੈਵਲ ਨੂੰ ਪ੍ਰਯੋਗਸ਼ਾਲਾ ‘ਚ ਸਿਰਜਣਾ ਬਹੁਤ ਮੁਸ਼ਕਿਲ ਹੋਵੇਗਾ। ਇਹ ਸਾਰੀਆਂ ਭਵਿੱਖਬਾਣੀਆਂ ਤੇ ਖਦਸ਼ੇ ਸਹੀ ਸਾਬਿਤ ਹੋਏ ਅਤੇ 1964 ਤੋਂ ਬਾਅਦ ਲੱਗਭੱਗ ਪੰਜ ਦਹਾਕਿਆਂ ਬਾਅਦ ਹੀ ਇਸ ਅਚੰਭਾਜਨਕ ਕਣ ਨੂੰ ਲੱਭਿਆ ਜਾ ਸਕਿਆ।

ਹਿਗਜ਼ ਬੋਸੋਨ ਅਤੇ ਬਿਗ ਬੈਂਗ ਦਾ ਸਿਧਾਂਤ ਭਾਵੇਂ ‘ਹਿਗਜ਼ ਬੋਸੋਨ’ ਮੁੱਖ ਤੌਰ ‘ਤੇ ਪਦਾਰਥ ਦੇ ਪਰਮਾਣੂ ਤੋਂ ਛੋਟੇ ਕਣਾਂ ਨਾਲ਼ ਸੰਬੰਧਿਤ ਭੌਤਿਕ ਵਿਗਿਆਨ ਦੀ ਸ਼ਾਖਾ ”ਪਾਰਟੀਕਲ ਫਿਜ਼ਿਕਸ” ਦੇ ਸਟੈਂਡਰਡ ਮਾਡਲ ਨਾਲ਼ ਹੀ ਜੁੜਿਆ ਹੋਇਆ ਹੈ ਪਰ ਹਿਗਜ਼ ਮੈਕੇਨਿਜ਼ਮ ਨੂੰ ਦੂਸਰੇ ਬੁਨਿਆਦੀ ਪਦਾਰਥਕ ਕਣਾਂ ਦੇ ਪੁੰਜ ਗ੍ਰਹਿਣ ਕਰਨ ਦੀ ਪ੍ਰਕਿਰਿਆ ਨੂੰ ਸਮਝਣ ਲਈ ਵੀ ਵਰਤਿਆ ਗਿਆ ਹੈ। ਜਿਵੇਂ ਡਬਲਿਊ ਤੇ ਜ਼ੈੱਡ ਬੋਸੋਨ ਕਣ ਹਿਗਜ਼ ਫੀਲਡ ਨਾਲ਼ ਸੰਪਰਕ ‘ਚ ਆਉਣ ‘ਤੇ ਪੁੰਜ-ਯੁਕਤ ਕਣ ਬਣ ਜਾਂਦੇ ਹਨ, ਬਿਲਕੁਲ ਇਸੇ ਤਰ੍ਹਾਂ ਦੂਸਰੇ ਕਣ ਜਿਵੇਂ ਕੁਆਰਕ, ਇਲੈਕਟ੍ਰੋਨ ਆਦਿ ਵੀ ਇਸੇ ਪ੍ਰਕਿਰਿਆ ਰਾਹੀਂ ਪੁੰਜ-ਯੁਕਤ ਕਣ ਬਣ ਸਕਦੇ ਹਨ। ਜਦੋਂ ਇਹ ਵਿਚਾਰ ਸਿਧਾਂਤਕ ਪੱਧਰ ‘ਤੇ ਪਰਖਿਆ ਗਿਆ ਤਾਂ ਇਹ ਵੀ ਸੰਭਵ ਲੱਗਿਆ। ਇਸ ਨਾਲ਼ ਇੱਕ ਹੋਰ ਸਮੱਸਿਆ ਹੱਲ ਹੋ ਗਈ, ਉਹ ਸੀ ਕਿ ਆਖਿਰ ਪੁੰਜ-ਯੁਕਤ ਪਦਾਰਥ ਪੁੰਜ ਕਿਸ ਤਰ੍ਹਾਂ ਧਾਰਨ ਕਰਦਾ ਹੈ। ਇਸ ਸਮੱਸਿਆ ਦੇ ਸੁਲਝਣ ਨਾਲ਼ ਬ੍ਰਹਿਮੰਡ ਦੇ ਪੈਦਾ ਹੋਣ ਦੇ ਆਧੁਨਿਕ ਭੌਤਿਕੀ ਸਿਧਾਂਤ ”ਬਿੱਗ ਬੈਂਗ” (ਮਹਾਂ ਧਮਾਕਾ) ਦੀ ਇੱਕ ਅਣਸੁਲਝੀ ਗੁੱਥੀ ਵੀ ਹੱਲ ਹੋ ਸਕਦੀ ਹੈ।

ਬਿਗ ਬੈਂਗ ਦਾ ਸਿਧਾਂਤ ਬ੍ਰਹਿਮੰਡ ਦੇ ਪੈਦਾ ਹੋਣ ਦੇ ਬਹੁਤ ਸਾਰੇ ਪੜਾਵਾਂ ਦੀ ਕਾਫ਼ੀ ਸਟੀਕ ਵਿਆਖਿਆ ਕਰਦਾ ਹੈ ਜਿਸਨੂੰ ਕਾਫ਼ੀ ਸਾਰੀਆਂ ਪੁਲਾੜੀ ਜਾਣਕਾਰੀਆਂ ਤੇ ਖੋਜਾਂ ਨੇ ਸਹੀ ਸਾਬਿਤ ਕੀਤਾ ਹੈ। ਪਰ ਪੁੰਜ-ਰਹਿਤ ਪਦਾਰਥ ਮਹਾਂ ਧਮਾਕੇ ਤੋਂ ਬਾਅਦ ਪੁੰਜ-ਯੁਕਤ ਪਦਾਰਥ ਨੂੰ ਕਿਵੇਂ ਜਨਮ ਦਿੰਦਾ ਹੈ, ਇਹ ਗੁੱਥੀ ਇਸ ਸਿਧਾਂਤ ਤੋਂ ਸੁਲਝ ਨਹੀਂ ਰਹੀ ਸੀ। ਹਿਗਜ਼ ਮੈਕੇਨਿਜ਼ਮ ਇਸ ਰਹੱਸ ਤੋਂ ਵੀ ਪਰਦਾ ਉਠਾਉਂਦਾ ਹੈ। ਇਸ ਅਨੁਸਾਰ ਮਹਾਂ ਧਮਾਕਾ ਹੋਣ ਦੇ ਕੁਝ ਪਲਾਂ ‘ਚ ਹੀ (ਇੱਕ ਸਕਿੰਟ ਦੇ ਬਹੁਤ ਹੀ ਛੋਟੇ ਹਿੱਸੇ ‘ਚ) ਬ੍ਰਹਿਮੰਡ ਇਕਦਮ ਫੈਲਦਾ ਹੈ ਜਿਸ ਕਾਰਨ ਤਾਪਮਾਨ ‘ਚ ਕਮੀ ਆਉਂਦੀ ਹੈ ਅਤੇ ਹਿਗਜ਼ ਫੀਲਡ ਹੋਂਦ ‘ਚ ਆਉਂਦਾ ਹੈ। ਹਿਗਜ਼ ਫੀਲਡ ਦੇ ਸੰਪਰਕ ‘ਚ ਆਉਣ ਨਾਲ਼ ਕੁਝ ਕਣ ਪੁੰਜ ਧਾਰਨ ਕਰ ਜਾਂਦੇ ਹਨ ਅਤੇ ਉਹਨਾਂ ਦੀ ਗਤੀ ਧੀਮੀ ਹੋ ਜਾਂਦੀ ਹੈ। ਇਹੀ ਧੀਮੇ ਹੋਏ ਕਣ ਕਈ ਲੱਖਾਂ ਸਾਲਾਂ ਦੇ ਅੰਤਰਾਲ ‘ਚ ਇੱਕ ਦੂਜੇ ਨਾਲ਼ ਜੁੜਦੇ ਜਾਂਦੇ ਹਨ ਤੇ ਪਰਮਾਣੂਆਂ, ਅਣੂਆਂ ਨੂੰ ਜਨਮ ਦਿੰਦੇ ਹੋਏ ਪਦਾਰਥ ਦੇ ਅੱਜ ਦਿਖਾਈ ਦਿੰਦੇ ਪਸਾਰੇ ਦੇ ਰੂਪ ‘ਚ ਬ੍ਰਹਿਮੰਡ ਦਾ ਰੂਪ ਲੈ ਲੈਂਦੇ ਹਨ। ਪਰ ਦਿੱਕਤ ਇੱਥੇ ਵੀ ਉਹੀ ਸੀ ਕਿ ਹਿਗਜ਼ ਬੋਸੋਨ ਦੀ ਹੋਂਦ ਨੂੰ ਕਿਵੇਂ ਸਿੱਧ ਕੀਤਾ ਜਾਵੇ ਅਤੇ ਜਦੋਂ ਤੱਕ ਇਸ ਕਣ ਦੀ ਹੋਂਦ ਸਿੱਧ ਨਹੀਂ ਹੁੰਦੀ ਤਦ ਤੱਕ ਇਸ ਕਣ ਦੀ ਬੁਨਿਆਦ ‘ਤੇ ਟਿਕੇ ਸਾਰੇ ਦੇ ਸਾਰੇ ਸਿਧਾਂਤ ਇੱਕ ਅੰਦਾਜ਼ੇ ਹੀ ਰਹਿਣੇ ਸਨ।

ਹਿਗਜ਼ ਬੋਸੋਨ ਨੂੰ ਲੱਭਣ ਦਾ ਸਫ਼ਰ ਜਿਵੇਂ ਕਿ ਪਹਿਲਾਂ ਹੀ ਜ਼ਿਕਰ ਆ ਚੁੱਕਾ ਹੈ ਕਿ ਹਿਗਜ਼ ਬੋਸੋਨ ਇੱਕ ਅਜਿਹਾ ਕਣ ਹੈ ਜਿਹੜਾ ਹੋਂਦ ‘ਚ ਆਉਣ ਦੇ ਨਾਲ਼ ਹੀ ਦੂਸਰੇ ਕਣਾਂ ‘ਚ ਟੁੱਟ ਜਾਂਦਾ ਹੈ, ਜਿਸ ਕਾਰਨ ਇਸਨੂੰ ਸਿੱਧਾ ਦੇਖ ਸਕਣਾ ਅਸੰਭਵ ਹੈ। ਪਰ ਸਟੈਂਡਰਡ ਮਾਡਲ ਨੇ ਉਹ ਸਾਰੇ ਪੈਟਰਨ (ਤਰੀਕੇ) ਦੱਸੇ ਜਿਹਨਾਂ ਰਾਹੀਂ ਹਿਗਜ਼ ਬੋਸੋਨ ਦੂਜੇ ਕਣਾਂ ‘ਚ ਟੁੱਟ ਸਕਦਾ ਹੈ। ਕਿਸੇ ਜਗ੍ਹਾ ‘ਤੇ ਕਣਾਂ ਦੀ ਪਹਿਚਾਣ ਕਰਨ ਨਾਲ਼ ਅਤੇ ਕਣਾਂ ਦੇ ਉਸ ਪੈਟਰਨ ਨੂੰ ਹਿਗਜ਼ ਬੋਸੋਨ ਦੇ ਟੁੱਟਣ ਦੇ ਸਿਧਾਂਤਕ ਤੌਰ ‘ਤੇ ਪਹਿਲਾਂ ਨਿਰਧਾਰਤ ਕੀਤੇ ਜਾ ਚੁੱਕੇ ਪੈਟਰਨਾਂ ਨਾਲ਼ ਮਿਲਾ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਉਸ ਪਲ ਤੋਂ ਤੁਰੰਤ ਪਹਿਲਾਂ ਜਿਹੜਾ ਕਣ ਟੁੱਟਿਆ ਹੈ, ਉਹ ਹਿਗਜ਼ ਬੋਸੋਨ ਸੀ ਜਾਂ ਕੋਈ ਹੋਰ ਕਣ। ਕਿਹਾ ਜਾਵੇ ਕਿ ਇਹ ਪੈਟਰਨ ਇੱਕ ਤਰ੍ਹਾਂ ਨਾਲ਼ ਉਂਗਲਾਂ ਦੇ ਨਿਸ਼ਾਨਾਂ ਵਾਂਗ ਹਨ। ਜਿਸ ਤਰ੍ਹਾਂ ਕੋਈ ਵਿਅਕਤੀ ਆਪਣੇ ਉਂਗਲਾਂ ਦੇ ਨਿਸ਼ਾਨ ਕਿਸੇ ਜਗ੍ਹਾ ਛੱਡ ਕੇ ਆਪਣੀ ਪਹਿਚਾਣ ਛੱਡ ਜਾਂਦਾ ਹੈ ਉਸੇ ਤਰ੍ਹਾਂ ਇਹ ਪੈਟਰਨ ਵੀ ਟੁੱਟੇ ਹੋਏ ਕਣ ਨੂੰ ਪਹਿਚਾਨਣ ਲਈ ਕੰਮ ਆਉਂਦੇ ਹਨ। ਦੂਜਾ ਅੜਿੱਕਾ ਸੀ ਉੱਚ ਊਰਜਾ ਦੀਆਂ ਹਾਲਤਾਂ ਪੈਦਾ ਕਰਨ ਦਾ ਜੋ ਕਿ ਹਿਗਜ਼ ਬੋਸੋਨ ਦੇ ਹੋਂਦ ‘ਚ ਆਉਣ ਲਈ ਜ਼ਰੂਰੀ ਸ਼ਰਤ ਸਨ। ਨਿਉਕਲੀਅਰ ਵਿਗਿਆਨ ਦੇ ਖੇਤਰ ‘ਚ ਉੱਚ ਊਰਜਾ ਹਾਲਤਾਂ ਪੈਦਾ ਕਰਨ ਲਈ ਵੱਖ-ਵੱਖ ਕਣਾਂ ਨੂੰ ਇੱਕ ਨਿਰਧਾਰਤ ਊਰਜਾ ਦੇ ਕੇ ਇੱਕ ਦੂਸਰੇ ਨਾਲ਼ ਟਕਰਾਇਆ ਜਾਂਦਾ ਹੈ ਜਿਸ ਨਾਲ਼ ਵੱਡੀ ਮਾਤਰਾ ‘ਚ ਊਰਜਾ ਪੈਦਾ ਹੁੰਦੀ ਹੈ ਜਿਹੜੀ ਉੱਚ ਊਰਜਾ ਦੀਆਂ ਹਾਲਤਾਂ ਪੈਦਾ ਕਰਦੀ ਹੈ। ਅਜਿਹਾ ਕਰਨ ਲਈ ਕਣਾਂ ਨੂੰ ਤੇਜ਼ ਗਤੀ ਨਾਲ਼ ਕਿਰਿਆਸ਼ੀਲ ਕੀਤਾ ਜਾਂਦਾ ਹੈ ਜਿਸ ਲਈ ਖਾਸ ਕਿਸਮ ਦੀ ਮਸ਼ੀਨ ਜਿਸਨੂੰ ”ਪਾਰਟੀਕਲ ਐਕਸਲਰੇਟਰ” ਕਿਹਾ ਜਾਂਦਾ ਹੈ, ਦੀ ਲੋੜ ਹੁੰਦੀ ਹੈ। 1980ਵਿਆਂ ਤੱਕ ਤਾਂ ਤਕਨੀਕ ਦਾ ਵਿਕਾਸ ਹਿਗਜ਼ ਬੋਸੋਨ ਦੇ ਪੈਦਾ ਹੋਣ ਦੀਆਂ ਹਾਲਤਾਂ ਨੂੰ ਸਿਰਜਣ ਲਈ ਨਾਕਾਫ਼ੀ ਸੀ। ਅੱਸੀਵਿਆਂ ‘ਚ ਅਜਿਹੇ ”ਪਾਰਟੀਕਲ ਐਕਸਲਰੇਟਰ” ਬਣੇ ਜਿਹਨਾਂ ਨਾਲ਼ ਹਿਗਜ਼ ਬੋਸੋਨ ਦੀ ਹੋਂਦ ਸਿੱਧ ਕਰਨ ਲਈ ਪ੍ਰਯੋਗ ਸ਼ੁਰੂ ਕੀਤੇ ਜਾ ਸਕਦੇ ਸਨ। 1990 ਤੋਂ ਬਾਅਦ ਸਰਨ ਦੇ ਪਾਰਟੀਕਲ ਐਕਸਲਰੇਟਰ ”ਲਾਰਜ ਇਲੈਕਟ੍ਰੋਨ-ਪਾਜ਼ੀਟ੍ਰੋਨ ਕੋਲਾਈਡਰ” ਨੇ ਕੰਮ ਸ਼ੁਰੂ ਕੀਤਾ। ਇਹ ਮਸ਼ੀਨ ਨੇ 2000 ਈਸਵੀ ਤੱਕ ਕੰਮ ਕੀਤਾ ਜਿਸ ਨਾਲ਼ ਇਹ ਪਤਾ ਚੱਲਿਆ ਕਿ ਹਿਗਜ਼ ਬੋਸੋਨ ਜੇ ਹੋਂਦ ‘ਚ ਹੈ ਵੀ ਤਾਂ ਇਸਦਾ ਪੁੰਜ ਲਾਜ਼ਮੀ ਤੌਰ ‘ਤੇ 115 ਗੀਗਾ ਇਲੈਕਟ੍ਰਾਨ ਵੋਲਟ ਤੋਂ ਜ਼ਿਆਦਾ ਹੋਵੇਗਾ। ਇਸ ਪ੍ਰਯੋਗ ਦੌਰਾਨ ਕੁਝ ਟੱਕਰਾਂ ਦੌਰਾਨ ਅਜਿਹੇ ਪੈਟਰਨ ਮਿਲੇ ਜਿਹੜੇ ਹਿਗਜ਼ ਬੋਸੋਨ ਨਾਲ਼ ਮੇਲ ਖਾਂਦੇ ਸਨ ਪਰ ਇਹ ਜਾਣਕਾਰੀਆਂ ਇੰਨੀਆਂ ਘੱਟ ਸਨ ਕਿ ਇਹਨਾਂ ਦੇ ਅਧਾਰ ‘ਤੇ ਕੋਈ ਨਤੀਜਾ ਕੱਢ ਸਕਣਾ ਸੰਭਵ ਨਹੀਂ ਸੀ। 2000 ਇਹ ਮਸ਼ੀਨ ਨੂੰ ਹੋਰ ਉੱਨਤ ਮਸ਼ੀਨ ”ਲਾਰਜ ਹੈਡਰੋਨ ਕੋਲਾਈਡਰ” (L83) ਦੇ ਨਿਰਮਾਣ ਲਈ ਤੋੜ ਦਿੱਤਾ ਗਿਆ। ਸੰਨ 2000 ਤੋਂ ਬਾਅਦ ਹਿਗਜ਼ ਬੋਸੋਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਦਾ ਕੇਂਦਰ ਅਮਰੀਕਾ ਦੀ ਫਰਮੀਲੈਬ ‘ਚ ਬਣਿਆ ਐਕਸਲਰੇਟਰ ”ਟੇਵਾਟ੍ਰੋਨ” ਬਣ ਗਿਆ। ਇਸ ਮਸ਼ੀਨ ਨੇ ਸਤੰਬਰ, 2011 ਤੱਕ ਕੰਮ ਕਰਨਾ ਜ਼ਾਰੀ ਰੱਖਿਆ। ਇਸ ਮਸ਼ੀਨ ਤੋਂ ਸਮੇਂ-ਸਮੇਂ ‘ਤੇ ਪ੍ਰਾਪਤ ਜਾਣਕਾਰੀਆਂ ਨੇ ਵਿਗਿਆਨੀਆਂ ਦਾ ਕੰਮ ਅਸਾਨ ਕੀਤਾ ਕਿਉਂਕਿ ਇਹਨਾਂ ਦੇ ਅਧਾਰ ‘ਤੇ ਹਿਗਜ਼ ਬੋਸੋਨ ਦੀ ਭਾਲ ਦਾ ਦਾਇਰਾ ਲਗਾਤਾਰ ਸੁੰਗੜਦਾ ਗਿਆ। ਇਸ ਮਸ਼ੀਨ ਦੀਆਂ ਜਾਣਕਾਰੀਆਂ ਦੇ ਅਧਾਰ ‘ਤੇ ਹੀ ਫਰਮੀਲੈਬ ਨੇ 2 ਜੁਲਾਈ, 2012 ਦੇ ਨਤੀਜੇ ਪੇਸ਼ ਕੀਤੇ ਸਨ।

ਇਸ ਦੌਰਾਨ ਹੀ ਸਰਨ ਦੇ ਪਾਰਟੀਕਲ ਐਕਸਲਰੇਟਰ ”ਲਾਰਜ ਹੈਡਰੋਨ ਕੋਲਾਈਡਰ” ਨੇ ਨਵੰਬਰ, 2009 ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। 27 ਕਿਲੋਮੀਟਰ ਘੇਰੇ ਵਾਲ਼ੀ ਇਹ ਮਸ਼ੀਨ ਮਨੁੱਖ ਦੁਆਰਾ ਬਣਾਈਆਂ ਗਈਆਂ ਮਸ਼ੀਨਾਂ ‘ਚੋਂ ਇੱਕ ਸਭ ਤੋਂ ਵੱਡੀ ਤੇ ਇੱਕ ਸਭ ਤੋਂ ਗੁੰਝਲਦਾਰ ਮਸ਼ੀਨ ਹੈ। ਇਸ ਤਰ੍ਹਾਂ ਦੀ ਮਸ਼ੀਨ ਬਣਾ ਸਕਣਾ ਮਨੁੱਖਤਾ ਲਈ ਆਪਣੇ ਆਪ ‘ਚ ਇੱਕ ਪ੍ਰਾਪਤੀ ਹੈ। ਫਰਾਂਸ-ਸਵਿਟਜ਼ਰਲੈਂਡ ਦੀ ਸਰਹੱਦ ਉੱਤੇ 574 ਫੁੱਟ ਦੀ ਡੂੰਘਾਈ ‘ਤੇ ਸਥਿਤ ਇਹ ਮਸ਼ੀਨ 10,000 ਤੋਂ ਜ਼ਿਆਦਾ ਵਿਗਿਆਨੀਆਂ ਤੇ 100 ਤੋਂ ਵੱਧ ਦੇਸ਼ਾਂ ਦੇ ਇੰਜਨੀਅਰਾਂ ਦੀ 10 ਸਾਲ ਦੀ ਮਿਹਨਤ ਦਾ ਸਿੱਟਾ ਹੈ। ਇਸ ਮਸ਼ੀਨ ਅੰਦਰ ਪ੍ਰਤੀ ਕਣ 7 ਟੈਰਾ ਇਲੈਕਟ੍ਰਾਨ ਵੋਲਟ (“eV) ਦੀ ਊਰਜਾ ਵਾਲ਼ੇ ਦੋ ਪ੍ਰੋਟੋਨ ਗੁੱਛਿਆਂ ਨੂੰ ਆਪਸ ‘ਚ ਟਕਰਾਉਣ ਦੀ ਸਮਰੱਥਾ ਹੈ। ਅਜੇ ਤੱਕ ਇਸ ਨੇ ਇਸ ਤੋਂ ਅੱਧੇ ਪੱਧਰ ਭਾਵ ਪ੍ਰਤੀ ਕਣ 3.5 ਟੈਰਾ ਇਲੈਕਟ੍ਰਾਨ ਵੋਲਟ (“eV) ਦੀ ਊਰਜਾ ਦੇ ਪੱਧਰ ਤੱਕ ਹੀ ਕੰਮ ਕੀਤਾ ਹੈ। (ਇੱਕ ਟੈਰਾ ਇਲੈਕਟ੍ਰਾਨ ਵੋਲਟ (“eV) ਊਰਜਾ ਕਿੰਨੀ ਕੁ ਹੁੰਦੀ ਹੈ? ਇੱਕ ਮੱਛਰ ਜਦੋਂ ਆਪਣੀ ਆਮ ਗਤੀ 1.5 ਕਿਲੋਮੀਟਰ/ਘੰਟਾ ਦੀ ਰਫਤਾਰ ‘ਤੇ ਉੱਡਣ ਸਮੇਂ ਜਿੰਨੀ ਊਰਜਾ ਪੈਦਾ ਕਰਦਾ ਹੈ, ਉਹ ਇੱਕ ਟੈਰਾ ਇਲੈਕਟ੍ਰਾਨ ਵੋਲਟ (“eV) ਦੇ ਲੱਗਭੱਗ ਬਰਾਬਰ ਹੁੰਦੀ ਹੈ। ਪਰੰਤੂ ਊਰਜਾ ਦੀ ਇੰਨੀ ਥੋੜੀ ਮਾਤਰਾ ਨੂੰ ਪ੍ਰੋਟੋਨ ਜਾਂ ਕਿਸੇ ਹੋਰ ਏਦਾਂ ਦੇ ਕਣ ‘ਚ ਕੇਂਦਰਤ ਕਰਨ ਨਾਲ਼ ਉਸ ਬਿੰਦੂ ‘ਤੇ ਊਰਜਾ ਦੀ ਸੰਘਣਤਾ ਬਹੁਤ ਵੱਧ ਜਾਂਦੀ ਹੈ ਅਤੇ ਇੰਨੀ ਊਰਜਾ ਵਾਲ਼ੇ ਕਣਾਂ ਦੀ ਆਪਸੀ ਟੱਕਰ ਨਾਲ਼ ਟੱਕਰ ਵਾਲ਼ੇ ਬਿੰਦੂ ‘ਤੇ ਊਰਜਾ ਦਾ ਮਾਪ ਟੱਕਰ ‘ਚ ਸ਼ਾਮਿਲ ਕਣਾਂ ਦੀ ਕੁਲ ਊਰਜਾ ਦੇ ਜੋੜ ਬਰਾਬਰ ਹੋ ਜਾਂਦੀ ਹੈ) ਦਸੰਬਰ, 2011 ‘ਚ ਇਸ ਮਸ਼ੀਨ ਤੋਂ ਮਿਲਣ ਵਾਲ਼ੀਆਂ ਜਾਣਕਾਰੀਆਂ ਨੇ ਹਿਗਜ਼ ਬੋਸੋਨ ਦੀ ਹੋਂਦ ਹੋਣ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਸਨ। ਉਸ ਸਮੇਂ ਤੱਕ ਜਾਣਕਾਰੀਆਂ ਇਕੱਠੀਆਂ ਕਰਨ ਤੇ ਗਣਨਾ ਕਰਨ ਦੀਆਂ ਪ੍ਰਕਿਰਿਆਵਾਂ ਦੌਰਾਨ ਗਲਤੀ ਹੋਣ ਦੀ ਸੰਭਾਵਨਾ 750 ‘ਚੋਂ ਇੱਕ ਮੌਕੇ ਦੀ ਸੀ, ਭਾਵੇਂ ਇਹ ਕੋਈ ਜ਼ਿਆਦਾ ਨਹੀਂ ਹੈ ਪਰ ਵਿਗਿਆਨ ‘ਚ ਕਿਸੇ ਵੀ ਨਵੀਂ ਮਿਲੀ ਜਾਣਕਾਰੀ ਨੂੰ ਖੋਜ ਦਾ ਦਰਜਾ ਦੇਣ ਲਈ ਗਲਤੀ ਹੋਣ ਦੀ ਸੰਭਾਵਨਾ ਦਾ ਪੱਧਰ 10 ਲੱਖ ‘ਚੋਂ ਇੱਕ ਹੋਣਾ ਚਾਹੀਦਾ ਹੈ। ਜੂਨ, 2012 ਤੱਕ ਵਿਗਿਆਨੀਆਂ ਨੇ ਇਹ ਪੱਧਰ ਵੀ ਹਾਸਿਲ ਕਰ ਲਿਆ ਅਤੇ ਸਿੱਟਾ ਸੀ 4 ਜੁਲਾਈ, 2012 ਦਾ ਇਤਿਹਾਸਿਕ ਐਲਾਨ।

ਹਿਗਜ਼ ਬੋਸੋਨ ਸੰਬੰਧੀ ਗਲਤ ਧਾਰਨਾਵਾਂ

ਹਿਗਜ਼ ਬੋਸਨ ਸੰਬੰਧੀ ਲੋਕਾਂ ‘ਚ ਪ੍ਰਚਲਿਤ ਗਲਤ ਧਾਰਨਾਵਾਂ ਦਾ ਇੱਕ ਵੱਡਾ ਸ੍ਰੋਤ ਇਸ ਕਣ ਦਾ ”ਗੌਡ ਪਾਰਟੀਕਲ” ਜਾਂ ”ਰੱਬੀ ਕਣ” ਦਾ ਆਮ ਪ੍ਰਚਲਿਤ ਨਾਮਕਰਨ ਹੈ। ਬਹੁਤ ਸਾਰੇ ਲੋਕੀਂ ਇਸ ਨਾਮਕਰਨ ਨੂੰ ਇਸਦੇ ਸ਼ਾਬਦਿਕ ਅਰਥਾਂ ‘ਚ ਲੈਂਦੇ ਹਨ ਅਤੇ ਇਹ ਸਮਝ ਲੈਂਦੇ ਹਨ ਕਿ ਇਸ ਕਣ ਦਾ ਸੰਬੰਧ ਰੱਬ ਦੀ ਹੋਂਦ ਨਾਲ਼ ਹੈ। ਜਾਂ ਫਿਰ ਇਹ ਕਣ ਰੱਬ ਦੀ ਕਰਾਮਾਤ ਹੈ। ਅਸਲ ਵਿੱਚ ਰੱਬ ਨਾਂ ਦੀ ਖਿਆਲੀ ਚਿੜੀ ਦਾ ਇਸ ਕਣ ਨਾਲ਼ ਦੂਰ-ਦੂਰ ਕੋਈ ਸੰਬੰਧ ਨਹੀਂ ਹੈ। ਇਹ ਨਾਮਕਰਨ ਇਸ ਕਣ ਦੀ ਸਿਧਾਂਤਕ ਪੱਧਰ ‘ਤੇ ਖੋਜ ਤੋਂ ਤਿੰਨ ਦਹਾਕੇ ਬਾਅਦ 1993 ‘ਚ ਹੋਇਆ। ਹਿਗਜ਼ ਬੋਸੋਨ ਦਾ ਇਹ ਨਾਮ ਨੋਬਲ ਇਨਾਮ ਜੇਤੂ ਭੌਤਿਕ ਵਿਗਿਆਨੀ ਲਿਉਨ ਲੇਡਰਮੈਨ ਦੀ ਕਿਤਾਬ ਦੇ ਟਾਈਟਲ ਤੋਂ ਪਿਆ ਹੈ। ਲੇਡਰਮੈਨ ਅਨੁਸਾਰ ਉਸ ਨੇ ਹਿਗਜ਼ ਬੋਸੋਨ ਦਾ ਨਾਮ ”ਰੱਬੀ ਕਣ” ਇਸ ਲਈ ਰੱਖਿਆ ਕਿਉਂਕਿ ਭੌਤਿਕ ਵਿਗਿਆਨ ਦੇ ਸਟੈਂਡਰਡ ਮਾਡਲ ਲਈ ਇਸ ਦੀ ਬਹੁਤ ਅਹਿਮੀਅਤ ਹੈ ਪਰ ਇਸਨੂੰ ਲਭਣਾ ਓਨਾ ਹੀ ਮੁਸ਼ਕਿਲ ਸਾਬਿਤ ਹੋ ਰਿਹਾ ਸੀ ਅਤੇ ਨਾਲ਼ ਹੀ ਇਸ ਨਾਲ਼ ਸੰਬੰਧਿਤ ਖੋਜ ਪ੍ਰੋਜੈਕਟ ਅਥਾਹ ਮਿਹਨਤ ਤੇ ਪੈਸਾ ਖਾ ਰਹੇ ਸਨ। ਵਿਗਿਆਨੀ ਇਸ ਨਾਮਕਰਨ ਨੂੰ ਬਿਲਕੁਲ ਨਹੀਂ ਵਰਤਦੇ ਕਿਉਂਕਿ ਉਹਨਾਂ ਅਨੁਸਾਰ ਇਸ ਕਾਰਨ ਹਿਗਜ਼ ਬੋਸੋਨ ਨਾਲ਼ ਰਹੱਸਵਾਦੀ ਭੁਲੇਖੇ ਤੇ ਗੈਰ-ਜ਼ਰੂਰੀ ਵਿਸਥਾਰ ਜੁੜ ਜਾਂਦੇ ਹਨ ਜਿਸ ਦਾ ਲੋਕਾਂ ‘ਚ ਗਲਤ ਪ੍ਰਭਾਵ ਜਾਂਦਾ ਹੈ। ਕਣ ਦਾ ਖੋਜੀ ਪੀਟਰ ਹਿਗਜ਼ ਖੁਦ ਨਾਸਤਿਕ ਹੈ, ਪਰ ਮੀਡੀਆ ਨੇ ਲਗਾਤਾਰ ਕੰਨ-ਪਾੜਵਾਂ ਰੌਲਾ ਪਾ ਕੇ ਸਧਾਰਨ ਲੋਕਾਂ ਦੇ ਦਿਮਾਗਾਂ ‘ਚ ਹਿਗਜ਼ ਬੋਸੋਨ ਸੰਬੰਧੀ ਰੱਬੀ ਕਣ ਦਾ ਕੂੜਾ-ਕਬਾੜਾ ਭਰ ਦਿੱਤਾ ਹੈ ਜਿਸਦਾ ਫਾਇਦਾ ਉਠਾ ਕੇ ਵੱਖ-ਵੱਖ ਧਰਮ ਤੇ ਬਾਬੇ ਆਪਣੀਆਂ ਗੈਰ-ਤਾਰਕਿਕ ਤੇ ਮੂਰਖਤਾਪੂਰਨ ਗੱਲਾਂ ਘੜ ਕੇ ਲੋਕਾਂ ਅੱਗੇ ਧਰਮਾਂ/ਰੱਬ ਦੇ ਚੱਕਰ ਦਾ ਵਿਗਿਆਨਕ ਅਧਾਰ ਬਣਾ ਕੇ ਪੇਸ਼ ਕਰਨ ‘ਚ ਲੱਗੇ ਹੋਏ ਹਨ।

ਇੱਕ ਹੋਰ ਗਲਤ ਧਾਰਨਾ ਇਹ ਪਾਈ ਜਾਂਦੀ ਹੈ ਕਿ ਹਿਗਜ਼ ਬੋਸੋਨ ਦਾ ਲੱਭਿਆ ਜਾਣਾ ਹਰ ਹਾਲ ‘ਚ ਜ਼ਰੂਰੀ ਹੈ, ਜੇ ਇਹ ਕਣ ਨਹੀਂ ਮਿਲਦਾ ਤਾਂ ਸਟੈਂਡਰਡ ਮਾਡਲ ਤਾਂ ਛੱਡੋ ਪੂਰੀ ਭੌਤਿਕ ਵਿਗਿਆਨ ਹੀ ਫੇਲ੍ਹ ਸਾਬਿਤ ਹੋ ਜਾਵੇਗੀ। ਕੁਝ ਲੋਕ ਇਸ ਸੰਭਾਵਨਾ ਦੇ ਸੱਚ ਸਾਬਿਤ ਹੋਣ ਤੋਂ ਡਰੇ ਹੋਏ ਹਨ ਕਿਉਂਕਿ ਇਸ ਨਾਲ਼ ਉਹਨਾਂ ਨੂੰ ਲੱਗਦਾ ਹੈ ਕਿ ਰੱਬ ਤੇ ਧਰਮ ਵਿਗਿਆਨ ‘ਤੇ ਭਾਰੀ ਪੈ ਜਾਣਗੇ। ਦੂਜੇ ਪਾਸੇ ਕਈ ਭੋਲੀਆਂ ਆਤਮਾਵਾਂ ਆਪਣੇ ਰੱਬ ਦੇ ਬਚਾਅ ਲਈ ਪ੍ਰਸ਼ਾਦ ਸੁੱਖਦੀਆਂ ਫਿਰਦੀਆਂ ਹਨ ਤਾਂ ਕਿ ਹਿਗਜ਼ ਬੋਸੋਨ ”ਨਾ ਲੱਭੇ” ਤੇ ਉਹਨਾਂ ਦੇ ਧਰਮ ਜਾਂ ਬਾਬੇ ਦਾ ਇਹ ਦਾਅਵਾ ਕਿ ਦੁਨੀਆਂ ਨੂੰ ਕੋਈ ਨਹੀਂ ਸਮਝ ਸਕਦਾ, ਜਿੱਤ ਜਾਵੇ। ਅਸਲ ਵਿੱਚ ਇਹ ਦੋਵੇਂ ਗੱਲਾਂ ਹੀ ਅਗਿਆਨਤਾ ‘ਚੋਂ ਉਪਜੀਆਂ ਹਨ। ਜੇ ਹਿਗਜ਼ ਬੋਸੋਨ ਨਹੀਂ ਵੀ ਮਿਲਦਾ ਤਾਂ ਵੀ ਭੌਤਿਕ ਵਿਗਿਆਨ ਨੂੰ ਤਾਂ ਛੱਡੋ, ਸਟੈਂਡਰਡ ਮਾਡਲ ਨੂੰ ਕੋਈ ਬਹੁਤਾ ਖਤਰਾ ਨਹੀਂ ਕਿਉਂਕਿ ਕਣਾਂ ਦੇ ਪੁੰਜ ਗ੍ਰਹਿਣ ਕਰਨ ਦੀ ਪ੍ਰਕਿਰਿਆ ਦੀ ਵਿਆਖਿਆ ਕਰਨ ਲਈ ਅਜਿਹੇ ਸਿਧਾਂਤ ਵੀ ਮੌਜੂਦ ਹਨ ਜਿਹੜੇ ਹਿਗਜ਼ ਬੋਸੋਨ ਤੋਂ ਇਸ ਪ੍ਰਕਿਰਿਆ ਨੂੰ ਸਮਝਣ ‘ਚ ਮਦਦ ਕਰ ਸਕਦੇ ਹਨ। ਇਹ ਪ੍ਰਯੋਗ ਸਿਰਫ਼ ਇਹਨਾਂ ਦੋ ਤਰ੍ਹਾਂ ਦੇ ਸਿਧਾਂਤਾਂ ‘ਚੋਂ ਕਿਹੜਾ ਠੀਕ ਹੈ, ਨੂੰ ਜਾਣਨ ਲਈ ਕੀਤਾ ਜਾ ਰਿਹਾ ਹੈ। ਜੇ ਹਿਗਜ਼ ਬੋਸੋਨ ਨਹੀਂ ਲੱਭਦਾ (ਜਿਸਦੀ ਸੰਭਾਵਨਾ ਹੁਣ ਘੱਟ ਹੀ ਹੈ) ਤਾਂ ਭੌਤਿਕ ਵਿਗਿਆਨ ਹਿਗਜ਼ ਬੋਸੋਨ ਤੋਂ ਬਿਨਾ ਕੰਮ ਕਰਨ ਵਾਲ਼ੇ ਸਿਧਾਂਤਾਂ ਦੀ ਪਰਖ ਕਰਨ ਵੱਲ ਵਧੇਗੀ ਅਤੇ ਸਟੈਂਡਰਡ ਮਾਡਲ ਦੇ ਮੌਜੂਦਾ ਰੂਪ ‘ਚ ਕੁਝ ਫੇਰਬਦਲ ਕਰਨਾ ਪਵੇਗਾ।

ਤੀਜੀ ਗਲਤ ਧਾਰਨਾ ਇਹ ਹੈ ਕਿ ਹਿਗਜ਼ ਮੈਕੇਨਿਜ਼ਮ ਇੱਕੋ-ਇੱਕ ਤਰੀਕਾ ਹੈ ਜਿਸ ਰਾਹੀਂ ਬੁਨਿਆਦੀ ਕਣ ਖਾਸ ਤੌਰ ‘ਤੇ ਪਦਾਰਥਕ ਬੁਨਿਆਦੀ ਕਣ (ਕੁਆਰਕ ਤੇ ਲੈਪਟੋਨ) ਪੁੰਜ ਹਾਸਿਲ ਕਰਦੇ ਹਨ। ਅਸਲ ਵਿੱਚ ਇੱਥੇ ਵੀ ਫਿਲਹਾਲ ਸਥਿਤੀ ਕਾਫ਼ੀ ਖਿਲਰੀ ਹੋਈ ਹੈ। ਕੁਆਰਕ ਤੇ ਲੈਪਟੋਨ ਪੁੰਜ ਕਿਵੇਂ ਹਾਸਿਲ ਕਰਦੇ ਹਨ, ਦੀ ਵਿਆਖਿਆ ਕਰਨ ਲਈ ਦੋ ਕਿਸਮ ਦੇ ਮਾਡਲ ਹਨ – ਪਹਿਲੇ ਉਹ ਹਨ ਜਿਹੜੇ ਗਰੂਤਾ ਬਲ ਨੂੰ ਨਾਲ਼ ਰੱਖ ਕੇ ਚੱਲਦੇ ਹਨ ਅਤੇ ਦੂਸਰੇ ਉਹ ਹਨ ਜਿਹੜੇ ਗਣਨਾ ‘ਚ ਗਰੂਤਾ ਬਲ ਨੂੰ ਸ਼ਾਮਿਲ ਨਹੀਂ ਕਰਦੇ। ਹਿਗਜ਼ ਮੈਕੇਨਿਜ਼ਮ ਦੂਸਰੀ ਕਿਸਮ ਦੇ ਮਾਡਲਾਂ ‘ਚੋਂ ਹੈ। ਕਿਉਂਕਿ ਸਟੈਂਡਰਡ ਮਾਡਲ ਗਰੂਤਾ ਬਲ ਦਾ ਕੋਈ ਕੁਆਂਟਮ ਸਿਧਾਂਤ ਨਹੀਂ ਪੇਸ਼ ਕਰਦਾ, ਇਸ ਲਈ ਇਹ ਮਾਮਲਾ ਅਜੇ ਬਹੁਤ ਖੋਜ-ਪੜਤਾਲ ਦੀ ਮੰਗ ਕਰਦਾ ਹੈ ਅਤੇ ਇਸ ਦਾ ਸਹੀ ਜਵਾਬ ਫਿਲਹਾਲ ਭਵਿੱਖ ਦੇ ਗਰਭ ਵਿੱਚ ਹੈ।

ਜਿਵੇਂ ਇਹ ਸਮਝਿਆ ਜਾਂਦਾ ਹੈ ਕਿ ਹਿਗਜ਼ ਬੋਸੋਨ ਦੇ ਨਾ ਮਿਲਣ ਦੀ ਸੂਰਤ ‘ਚ ਸਟੈਂਡਰਡ ਮਾਡਲ ਫੇਲ੍ਹ ਹੋ ਜਾਵੇਗਾ, ਉਸੇ ਤਰ੍ਹਾਂ ਇਹ ਵੀ ਸਮਝਿਆ ਜਾਂਦਾ ਹੈ ਕਿ ਹਿਗਜ਼ ਬੋਸੋਨ ਦੀ ਲੱਭਤ ਨਾ ਹੋਣ ਦੀ ਹਾਲਤ ‘ਚ ਬ੍ਰਹਿਮੰਡ ਦੀ ਉੱਤਪਤੀ ਦਾ ”ਬਿਗ ਬੈਂਗ” ਦਾ ਸਿਧਾਂਤ ਵੀ ਅਸਫਲ ਹੋ ਜਾਏਗਾ। ਅਸਲ ਵਿੱਚ ਅਜਿਹਾ ਨਹੀਂ ਹੈ। ਜਿਸ ਤਰ੍ਹਾਂ ਹਿਗਜ਼ ਬੋਸੋਨ ਤੋਂ ਬਿਨਾ ਵੀ ਪੁੰਜ ਗ੍ਰਹਿਣ ਕਰਨ ਦੀ ਪ੍ਰਕਿਰਿਆ ਦੀ ਵਿਆਖਿਆ ਕੀਤੀ ਜਾ ਸਕਦੀ ਹੈ, ਉਸੇ ਤਰ੍ਹਾਂ ਬਿੱਗ ਬੈਂਗ ‘ਚ ਵੀ ਇਹ ਖੱਪਾ ਪੂਰਿਆ ਜਾ ਸਕਦਾ ਹੈ। ਦੂਜੇ ਪਾਸੇ, ਇਹ ਸਮਝਿਆ ਜਾਂਦਾ ਹੈ ਕਿ ਹਿਗਜ਼ ਬੋਸੋਨ ਦੇ ਮਿਲਣ ਨਾਲ਼ ਬਿੱਗ ਬੈਂਗ ਸਿਧਾਂਤ ਇਕਮਾਤਰ ਸਹੀ ਤੇ ਮੁਕੰਮਲ ਸਿਧਾਂਤ ਦੇ ਤੌਰ ‘ਤੇ ਸਥਾਪਤ ਹੋ ਜਾਵੇਗਾ, ਨੇੜ ਭਵਿੱਖ ‘ਚ ਅਜਿਹਾ ਸੰਭਵ ਹੁੰਦਾ ਵੀ ਨਹੀਂ ਦਿਖ ਰਿਹਾ।

ਮੀਡੀਆ ਵੱਲੋਂ ਕਵਰੇਜ

ਚਾਰ ਜੁਲਾਈ ਨੂੰ ਸਰਨ ਵੱਲੋਂ ਹਿਗਜ਼ ਬੋਸੋਨ ਨੂੰ ਲੱਭ ਲੈਣ ਦੇ ਐਲਾਨ ਤੋਂ ਬਾਅਦ ਮੀਡੀਆ (ਇੱਥੇ ਅਸੀਂ ਭਾਰਤੀ ਮੀਡੀਆ ਦੀ ਹੀ ਗੱਲ ਕਰ ਰਹੇ ਹਾਂ) ਨੇ ਜਿਸ ਘਟੀਆ, ਸਤਹੀ ਤੇ ਹੋਛੇ ਤਰੀਕੇ ਨਾਲ਼ ਪੂਰੀ ਖਬਰ ਨੂੰ ਕਵਰ ਕੀਤਾ, ਉਹ ਆਪਣੇ ਆਪ ‘ਚ ਇੱਕ “ਮਿਸਾਲ” ਹੈ। ਪ੍ਰਿੰਟ ਮੀਡੀਆ ਤੇ ਇਲੈਕਟ੍ਰਾਨਿਕ ਮੀਡੀਆ ਨੇ ਇੱਕ ਦੂਸਰੇ ਨੂੰ ਟੱਕਰ ਦੇਣ ‘ਚ ਕੋਈ ਕਸਰ ਨਹੀਂ ਛੱਡੀ। ਪੰਜ ਜੁਲਾਈ ਦੇ ਕੁਝ ਅਖਬਾਰਾਂ ਦੀਆਂ ਸੁਰਖੀਆਂ ਸਨ- “ਵਿਗਿਆਨ ਪਹੁੰਚਿਆ ਈਸ਼ਵਰ ਦੇ ਕਰੀਬ”, “ਈਸ਼ਵਰ ਕਣ-ਕਣ ‘ਚ ਹੈ, ਵਿਗਿਆਨ ਨੇ ਕੀਤਾ ਸਿੱਧ”। ਖਬਰੀ ਟੀਵੀ ਚੈਨਲਾਂ ਨੂੰ ਪੂਰਾ ਦਿਨ ਵਿਗਿਆਨਕਤਾ ਦਾ ਦੌਰਾ ਪਿਆ ਰਿਹਾ, ਇਹ ਉਹੀ ਟੀਵੀ ਚੈਨਲ ਹਨ ਜਿਹੜੇ ਦਿਨ ਦੀ ਸ਼ੁਰੂਆਤ ਕਿਸੇ ਟੁੱਚੇ ਜਿਹੇ ਬਾਬੇ ਜਾਂ ਜੋਤਿਸ਼ੀ ਦੀਆਂ ਹੱਦ ਦਰਜੇ ਦੀਆਂ ਮੂਰਖਤਾਪੂਰਣ ਭਵਿੱਖਬਾਣੀਆਂ ਨਾਲ਼ ਕਰਦੇ ਹਨ ਜਿਹਨਾਂ ਦਾ ਵਿਗਿਆਨ ਨਾਲ਼ ਜਾਇਜ਼ ਤਾਂ ਕੀ ਨਜ਼ਾਇਜ ਸੰਬੰਧ ਵੀ ਨਹੀਂ ਹੁੰਦਾ! ਚੈਨਲਾਂ ‘ਤੇ ਸਾਰਾ ਦਿਨ ਜਿਹੜੇ ਪ੍ਰੋਗਰਾਮ ਚਲਦੇ ਰਹੇ ਉਹ ਵਿਗਿਆਨ ਨਾਲ਼ ਸਬੰਧਤ ਘੱਟ, ਭਿਅੰਕਰ ਤੇ ਘਟੀਆ ਅਵਾਜ਼ਾਂ ਨਾਲ਼ ਭਰੇ ”ਸਨਸਨੀ” ਕਿਸਮ ਦੇ ਪ੍ਰੋਗਰਾਮ ਜ਼ਿਆਦਾ ਲੱਗ ਰਹੇ ਸਨ। ਹਿਗਜ਼ ਬੋਸੋਨ ਕੀ ਹੈ, ਇਸਦਾ ਵਿਗਿਆਨ ਲਈ ਕੀ ਮਹੱਤਵ ਹੈ ਅਤੇ ਇਸਦੀ ਖੋਜ ਕਿਵੇਂ ਹੋਈ ਹੈ, ਇਸ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਥਾਂ ਮੀਡੀਆ ਨੇ ਆਪਣਾ ਪੂਰਾ ਜ਼ੋਰ ”ਗਾੱਡ ਪਾਰਟੀਕਲ-ਗਾੱਡ ਪਾਰਟੀਕਲ” ਚੀਕਣ ‘ਤੇ ਲਗਾ ਦਿੱਤਾ। ਤਰ੍ਹਾਂ-ਤਰ੍ਹਾਂ ਦੇ ਰੰਗ-ਬਿਰੰਗੇ ਸਾਧਾਂ ਤੇ ਧਰਮਾਂ ਦੇ ਪੰਡਤਾਂ ਦੇ ਬਿਆਨਾਂ, ਲੇਖਾਂ ਤੇ ਗੱਲਬਾਤਾਂ ਰਾਹੀਂ ਇਹ ਸਿੱਧ ਕੀਤਾ ਗਿਆ ਕਿ ਕਿਸ ਤਰ੍ਹਾਂ ਵਿਗਿਆਨ ਰੱਬ ਨਾਂ ਦੀ ਕਲਪਨਾ ਨੂੰ ਸਹੀ ਸਾਬਿਤ ਕਰ ਰਿਹਾ ਹੈ। ਇਹ ਹੈ ਸਾਡਾ ”ਜ਼ਿੰਮੇਵਾਰ” ਤੇ“”ਅਜ਼ਾਦ” ਮੀਡੀਆ ਜੋ ਅਸਲ ਵਿੱਚ ਕਿਸੇ ਵੀ ਕਿਸਮ ਦਾ ਮੂਰਖਤਾਪੂਰਣ ਪ੍ਰਚਾਰ ਕਰਨ ਲਈ ”ਅਜ਼ਾਦ” ਹੈ ਅਤੇ ਇਸ ”ਜ਼ਿੰਮੇਵਾਰੀ” ਨੂੰ ਬਾਖੂਬੀ ਨਿਭਾਉਂਦਾ ਹੈ।

ਅਸਲ ਵਿੱਚ ਅੱਜ ਦਾ ਮੁੱਖ ਧਾਰਾ ਦਾ ਮੀਡੀਆ ਪੂਰੀ ਤਰ੍ਹਾਂ ਸਰਮਾਏਦਾਰ ਜਮਾਤ ਦੇ ਕਬਜ਼ੇ ‘ਚ ਹੈ। ਭਾਰਤ ‘ਚ ਚੱਲਣ ਵਾਲ਼ੇ ਚੈਨਲਾਂ ਚੋਂ 23 ਚੈਨਲਾਂ ਦਾ ਮਾਲਕ ਮੁਕੇਸ਼ ਅੰਬਾਨੀ ਹੈ। ਦੂਜੇ ਪਾਸੇ ਕਈ ਮੀਡੀਆ ਘਰਾਣਿਆਂ ਦੇ ਦੂਜੇ ਕਾਰੋਬਾਰਾਂ ਜਿਵੇਂ ਖਣਿਜਾਂ ਦੀਆਂ ਖਾਣਾਂ ਆਦਿ ‘ਚ ਵੱਡੇ ਪੱਧਰ ‘ਤੇ ਹਿੱਸੇਦਾਰੀ ਹੈ। ਮੀਡੀਆ ਪੂਰੀ ਤਰ੍ਹਾਂ ਨਾਲ਼ ਸਰਮਾਏਦਾਰ ਜਮਾਤ ਦੇ ਹਿਤਾਂ ਨੂੰ ਧਿਆਨ ‘ਚ ਚੱਲਦਾ ਹੈ ਜੋ ਦਿਖਾਉਣ ਲਈ ਭਾਵੇਂ ”ਅਜ਼ਾਦ ਪ੍ਰੈੱਸ” ਦਾ ਡਰਾਮਾ ਕਰਦਾ ਹੈ। ਸਰਮਾਏਦਾਰ ਜਮਾਤ ਦੇ ਹਿੱਤ ਹਨ ਲੋਕਾਂ ਦੀ ਚੇਤਨਾ ਨੂੰ ਜ਼ਿਆਦਾ ਤੋਂ ਜ਼ਿਆਦਾ ਹੱਦ ਤੱਕ ਖੁੰਡਾ ਕਰਨਾ। ਵਿਗਿਆਨ ਦਾ ਲਗਾਤਾਰ ਵਿਕਾਸ ਸਰਮਾਏਦਾਰੀ ਦੀ ਮਜ਼ਬੂਰੀ ਹੈ ਕਿਉਂਕਿ ਮੁਨਾਫੇ ਦੀ ਦਰ ਲਗਾਤਾਰ ਵਧਾਉਣ ਲਈ ਤਕਨੀਕ ਨੂੰ ਲਗਾਤਾਰ ਵਿਕਸਤ ਕਰਦੇ ਜਾਣਾ ਸਰਮਾਏਦਾਰਾ ਪ੍ਰਬੰਧ ਦੀ ਹੋਂਦ ਲਈ ਇੱਕ ਜ਼ਰੂਰੀ ਸ਼ਰਤ ਹੈ। ਪਰ ਇਸ ਦੇ ਨਾਲ਼ ਹੀ ਇਹ ਵੀ ਜ਼ਰੂਰੀ ਹੈ ਕਿ ਮਨੁੱਖਤਾ ਦੁਆਰਾ ਹੁਣ ਤੱਕ ਦੇ ਹਾਸਿਲ ਤੇ ਲਗਾਤਾਰ ਵਿਕਸਤ ਹੋ ਰਹੇ ਵਿਗਿਆਨਕ ਗਿਆਨ ਤੇ ਵਿਗਿਆਨਕ ਸੋਚ ਦਾ ਕੋਈ ਨਿਗੂਣਾ ਜਿਹਾ ਹਿੱਸਾ ਵੀ ਆਮ ਲੋਕਾਂ ਤੱਕ ਨਾ ਪਹੁੰਚ ਸਕੇ। ਇਸ ਕੰਮ ਲਈ ਸਰਮਾਏਦਾਰੀ ਮੀਡੀਆ ਨੂੰ ਮੁੱਖ ਹਥਿਆਰ ਦੇ ਤੌਰ ‘ਤੇ ਵਰਤਦੀ ਹੈ ਅਤੇ ਅਜਿਹਾ ਕਰਨ ‘ਚ ਸਭ ਤਰ੍ਹਾਂ ਦੇ ਸਾਧ-ਸੰਤ, ਬਾਬੇ, ਧਰਮਾਂ ਦੇ ਠੇਕੇਦਾਰ ਤੇ ਹੋਰ ਢੋਂਗੀ-ਪਖੰਡੀ ਸਰਮਾਏਦਾਰੀ ਦੀ ਮਦਦ ਕਰਦੇ ਹਨ। ਅਜਿਹਾ ਕਰਦੇ ਸਮੇਂ ਮੀਡੀਆ ਨਾ ਸਿਰਫ਼ ਵਿਗਿਆਨ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਦਾ ਹੈ ਸਗੋਂ ਇਸਨੂੰ ਇਸਦੇ ਉਲਟ ‘ਅਵਿਗਿਆਨ” ‘ਚ ਬਦਲ ਦਿੰਦਾ ਹੈ।

ਇੱਕ ਹੋਰ ਕੰਮ ਜੋ ਮੀਡੀਆ ਨੇ ਕੀਤਾ, ਉਹ ਸੀ ਅਖੌਤੀ ਦੇਸ਼ਭਗਤੀ ਤੇ ਕੌਮਪ੍ਰਸਤੀ ਦਾ ਵਿਖਾਵਾ। ਭਾਰਤ ਦੇ ਮਹਾਨ ਵਿਗਿਆਨੀ ਸਤੇਂਦਰ ਨਾਥ ਬੋਸ ਦਾ ਪੱਛਮ ਵੱਲੋਂ ਅਪਮਾਨ ਕਰਨ ਦਾ ਅੰਨ੍ਹੇਵਾਹ ਪ੍ਰਚਾਰ। ਪ੍ਰੋ. ਬੋਸ ਦੇ ਨਾਮ ਆਧੁਨਿਕ ਭੌਤਿਕ ਵਿਗਿਆਨ ‘ਚ ਕਈ ਖੋਜਾਂ ਹਨ ਜਿਹਨਾਂ ‘ਚੋਂ ਸਭ ਤੋਂ ਅਹਿਮ ਉਹਨਾਂ ਵੱਲੋ ਤੇ ਆਈਨਸਟਾਈਨ ਵੱਲੋਂ ਮਿਲ ਕੇ ਖੋਜੇ ਗਏ ”ਬੋਸ-ਆਈਨਸਟਾਈਨ ਸਟੇਟੀਸਟਿਕਸ” ਹਨ ਜਿਸ ਅਧਾਰ ‘ਤੇ ਪਰਮਾਣੂ ਦੇ ਘਟਕ ਕਣਾਂ ਨੂੰ ਅਲੱਗ-ਅਲੱਗ ਵਰਗਾਂ ‘ਚ ਵੰਡਣਾ ਸੰਭਵ ਹੋਇਆ। ਉਹਨਾਂ ਦੇ ਨਾਮ ‘ਤੇ ਹੀ ”ਬੋਸੋਨ” ਕਣਾਂ ਦਾ ਨਾਮਕਰਨ ਹੋਇਆ ਹੈ। ਪ੍ਰੋ. ਬੋਸ ਨੂੰ ਨੋਬਲ ਇਨਾਮ ਨਹੀਂ ਮਿਲਿਆ, ਇਹ ਬਹਿਸ ਦਾ ਮੁੱਦਾ ਹੋ ਸਕਦਾ ਹੈ ਪਰ ਹਿਗਜ਼ ਬੋਸੋਨ ਦੀ ਲੱਭਤ ਸਮੇਂ ਉਹਨਾਂ ਨੂੰ ਵਿਗਿਆਨੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਯਾਦ ਨਾ ਕਰਨ ਦਾ ਪ੍ਰਚਾਰ ਅਸਲੋਂ ਹੀ ਨਿਰਾਧਾਰ ਹੈ। ਕਈ ਟੀਵੀ ਪ੍ਰੋਗਰਾਮਾਂ ਨੇ ਹੱਦ ਹੀ ਕਰ ਦਿੱਤੀ। ਇਹਨਾਂ ਅਨੁਸਾਰ ਹਿਗਜ਼ ਬੋਸੋਨ ‘ਚ ਅੱਧਾ ਹਿੱਸਾ ਭਾਰਤੀ ਹੈ, ਕਿਉਂਕਿ ਕਣ ਦਾ ਨਾਮ ਹਿਗਜ਼+ਬੋਸੋਨ ਹੈ, ਇਸ ਲਈ ਭਾਰਤ ਦਾ ਉਚੇਚੇ ਤੌਰ ‘ਤੇ ਜ਼ਿਕਰ ਆਉਣਾ ਚਾਹੀਦਾ ਸੀ। ਹੈ ਨਾ ਕਮਾਲ ਦਾ ਹਿਸਾਬ!

ਹਿਗਜ਼ ਬੋਸੋਨ ਅਤੇ ਦਾਰਸ਼ਨਿਕ ਬਹਿਸਾਂ

ਸਮਾਜ ਦੀ ਭਾਰੂ ਜਮਾਤ ਸਰਮਾਏਦਾਰੀ ਆਮ ਲੋਕਾਂ ਨੂੰ ਸੌਖਿਆਂ ਹੀ ਵਿਗਿਆਨਕ ਚੇਤਨਾ ਤੋਂ ਦੂਰ ਰੱਖ ਲੈਂਦੀ ਹੈ ਪਰ ਵਿਗਿਆਨਕ ਖੋਜਾਂ ਕਾਰਨ ਲਗਾਤਾਰ ਵਿਕਸਤ ਹੁੰਦੇ ਮਨੁੱਖੀ ਗਿਆਨ ਤੇ ਚੇਤਨਤਾ ਦੁਆਰਾ ਸਮਾਜ ਦੇ ਉੱਨਤ ਤੱਤਾਂ ਨੂੰ ਪ੍ਰਭਾਵਿਤ ਕਰਨ ਅਤੇ ਉਹਨਾਂ ਦੇ ਹੱਥਾਂ ‘ਚ ਜਾ ਕੇ ਇਸ ਲੁਟੇਰੀ ਜਮਾਤ ਖਿਲਾਫ਼ ਸੰਘਰਸ਼ ਦਾ ਇੱਕ ਹਥਿਆਰ ਬਣ ਜਾਣ ਤੋਂ ਰੋਕ ਪਾਉਣਾ ਉਸ ਲਈ ਇੰਨਾ ਅਸਾਨ ਨਹੀਂ ਹੁੰਦਾ। ਇਸ ਲਈ ਉਹ ਦਾਰਸ਼ਨਿਕ ਭੰਬਲਭੂਸਿਆਂ ਦਾ ਸਹਾਰਾ ਲੈਂਦੀ ਹੈ। ਸਰਮਾਏਦਾਰਾ ਸਮਾਜ ਅੰਦਰ ਆਪਣੀ ਲੁਟੇਰੀ ਸਮਾਜਿਕ ਭੂਮਿਕਾ ਨੂੰ ਲੁਕਾਉਣ ਵਾਸਤੇ ਸਰਮਾਏਦਾਰ ਜਮਾਤ ਲਈ ਵਿਚਾਰਵਾਦੀ ਦਰਸ਼ਨ ਤੇ ਇਸਦਾ ਅਧਿਆਤਮਵਾਦੀ ਕੰਮ-ਢੰਗ ਸਭ ਤੋਂ ਢੁੱਕਵਾਂ ਸੰਸਾਰ ਨਜ਼ਰੀਆ ਹੈ। ਦੂਜੇ ਪਾਸੇ ਕਿਰਤੀ ਲੋਕ ਸਮੂਹਾਂ, ਅਗਾਂਹਵਧੂ ਬੁੱਧੀਜੀਵੀਆਂ ਤੇ ਮਜ਼ਦੂਰ ਜਮਾਤ ਲਈ ਆਪਣੀ ਲੜਾਈ ਨੂੰ ਅੱਗੇ ਵਧਾਉਣ ਲਈ ਪਦਾਰਥਵਾਦੀ ਸੰਸਾਰ ਨਜ਼ਰੀਆ ਫਿੱਟ ਬੈਠਦਾ ਹੈ। ਸਰਮਾਏਦਾਰੀ ਜਮਾਤ ਦੇ ਬੁੱਧੀਜੀਵੀ ਹਰ ਵੱਡੀ ਵਿਗਿਆਨਕ ਖੋਜ ਤੋਂ ਨਿਕਲਣ ਵਾਲ਼ੇ ਦਾਰਸ਼ਨਿਕ ਸਿੱਟਿਆਂ ਨੂੰ ਸਰਮਾਏਦਾਰੀ ਦੇ ਸੰਸਾਰ ਨਜ਼ਰੀਏ ਅਨੁਸਾਰ ਢਾਲਣ ਦੀ ਜੀ-ਤੋੜ ਕੋਸ਼ਿਸ਼ ਕਰਦੇ ਹਨ, ਜੇ ਉਹ ਅਜਿਹਾ ਨਹੀਂ ਵੀ ਕਰ ਪਾਉਂਦੇ ਤਾਂ ਇਸ ਸੰਬੰਧੀ ਭੰਬਲਭੂਸਾ ਜ਼ਰੂਰ ਖੜਾ ਕਰਦੇ ਹਨ। ਵਿਗਿਆਨ ਦੇ ਲਗਾਤਾਰ ਵਿਕਾਸ ਨੇ ਜਿੱਥੇ ਸਰਮਾਏਦਾਰੀ ਦੀ ਦੌਲਤ ‘ਚ ਅਥਾਹ ਵਾਧਾ ਕੀਤਾ ਹੈ, ਉੱਥੇ ਇਸ ਵਿਕਾਸ ਨੇ ਵਿਚਾਰਵਾਦ ਤੇ ਇਸੇ ‘ਤੇ ਆਧਾਰਤ ਧਾਰਮਿਕ ਫਲਸਫਿਆਂ ਨੂੰ ਡਾਹਢਾ ਰਗੜਾ ਲਾਇਆ ਹੈ। ਇਸਦਾ ਹੱਲ ਇਹੀ ਨਿਕਲਦਾ ਹੈ ਕਿ ਮਨੁੱਖੀ ਸਮਾਜ ਨੂੰ ਅੱਗੇ ਲਿਜਾਣ ਵਾਲ਼ੀਆਂ ਤਾਕਤਾਂ ਦੇ ਸੰਸਾਰ ਨਜ਼ਰੀਏ ਭਾਵ ਪਦਾਰਥਵਾਦ, ‘ਤੇ ਸਵਾਲੀਆ ਨਿਸ਼ਾਨ ਲਗਾਏ ਜਾਣ। ਕਿਉਂਕਿ ਅੱਜ ਦਾ ਪਦਾਰਥਵਾਦ ਮਾਰਕਸਵਾਦ ਤੋਂ ਬਿਨਾਂ ਕਲਪਿਆ ਵੀ ਨਹੀਂ ਜਾ ਸਕਦਾ, ਇਸ ਲਈ ਇਹ ਹਮਲੇ ਮਾਰਕਸਵਾਦ ਦੀਆਂ ਦਾਰਸ਼ਨਿਕ ਬੁਨਿਆਦਾਂ ‘ਤੇ ਹਮਲੇ ਦਾ ਰੂਪ ਧਾਰ ਲੈਂਦੇ ਹਨ।

ਭੌਤਿਕ ਵਿਗਿਆਨ ਦੇ ਖੇਤਰ ‘ਚ ਇਹ ਕੋਈ ਨਵਾਂ ਰੁਝਾਨ ਨਹੀਂ ਹੈ। ਵੀਹਵੀਂ ਸਦੀ ਦੀ ਸ਼ੁਰੂਆਤ ‘ਚ ਭੌਤਿਕ ਵਿਗਿਆਨ ‘ਚ ਸੰਕਟ ਆ ਜਾਣ ਤੇ ਪਦਾਰਥ ਦੇ ”ਗਾਇਬ” ਹੋਣ ਦਾ ਰੌਲਾ-ਰੱਪਾ ਪਾ ਕੇ ਪਦਾਰਥਵਾਦ ਨੂੰ (ਅਸਿੱਧੇ ਰੂਪ ‘ਚ ਮਾਰਕਸਵਾਦ ਨੂੰ) ਰੱਦ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ। ਅਰਨੈਸਟ ਮਾਖ ਤੇ ਉਸਦੇ ਚੇਲਿਆਂ ਦੁਆਰਾ ਜਿਹਨਾਂ ਰੂਸ ਦੇ ਫਿਲਾਸਫਰ ਬੋਗਦਾਨੋਵ ਤੇ ਲੈਨਿਨ ਦੇ ਸਾਥੀ ਲੂਨਾਚਾਰਸਕੀ ਵੀ ਸ਼ਾਮਿਲ ਸਨ, ਦੁਆਰਾ ਪਦਾਰਥਵਾਦ ‘ਤੇ ਜ਼ੋਰਦਾਰ ਹਮਲਾ ਬੋਲਿਆ ਗਿਆ। ਇਸਦਾ ਜਵਾਬ ਲੈਨਿਨ ਨੇ ਆਪਣੀ ਮਸ਼ਹੂਰ ਕਿਤਾਬ ”ਪਦਾਰਥਵਾਦ ਤੇ ਅਨੁਭਵਸਿੱਧ-ਅਲੋਚਨਾ” ਰਾਹੀਂ ਦਿੱਤਾ। ਇਸ ਤੋਂ ਬਾਅਦ 1925 ਆਉਂਦੇ-ਆਉਂਦੇ ਕੁਆਂਟਮ ਭੌਤਿਕੀ ਦੇ ਸਿਧਾਂਤ ਦੇ ਸੂਤਰਬੱਧ ਹੋਣ ਅਤੇ ਹੀਜ਼ਨਬਰਗ ਦਾ ”ਅਨਿਸ਼ਚਿਤਤਾ ਦਾ ਸਿਧਾਂਤ” ਸਾਹਮਣੇ ਆਉਣ ਤੋਂ ਬਾਅਦ ਇਹ ਹਮਲੇ ਫਿਰ ਤੋਂ ਤੇਜ਼ ਹੋ ਗਏ। ਇਸ ਵਾਰ ਦਾ ਰੌਲਾ-ਰੱਪਾ ਪਦਾਰਥ ਦੀ ਹੋਂਦ ਚੇਤਨਾ ਦੁਆਰਾ ਉਸਨੂੰ ਪ੍ਰੇਖਣ ‘ਤੇ ਨਿਰਭਰ ਹੋਣ ਦੇ ”ਸਿਧਾਂਤ” ਦੁਆਲੇ ਮਚਾਇਆ ਗਿਆ ਜਿਸਦਾ ਆਪਣੇ ਤਰੀਕੇ ਨਾਲ਼ ਆਈਨਸਟਾਈਨ ਨੇ ਵੀ ਵਿਰੋਧ ਕੀਤਾ ਸੀ। ਇਹਨਾਂ ਹਮਲਿਆਂ ਦਾ ਸਮੇਂ ਸਮੇਂ ‘ਤੇ ਪਦਾਰਥਵਾਦੀਆਂ ਵੱਲੋਂ ਜਵਾਬ ਦਿੱਤਾ ਗਿਆ। ਹੁਣ ਇੱਕ ਵਾਰ ਫਿਰ ਜਦੋਂ ਤੋਂ ”ਲਾਰਜ ਹੈਡਰੋਨ ਕੋਲਾਈਡਰ” ਦੇ ਪ੍ਰਯੋਗ ਆਰੰਭ ਹੋਏ ਤਾਂ ਇਹਨਾਂ ਹਮਲਿਆਂ ਨੇ ਨਵੇਂ ਸਿਰੇ ਤੋਂ ਜ਼ੋਰ ਫੜ੍ਹ ਲਿਆ ਹੈ। ਹੁਣ ਦਾ ਰੌਲਾ-ਰੱਪਾ ਵੀ ਕੁਝ ਇਹੋ-ਜਿਹਾ ਹੀ ਹੈ।

ਹਿਗਜ਼ ਬੋਸੋਨ ਦੀ ਲੱਭਤ ਹੋਣ ਤੋਂ ਪਹਿਲਾਂ ਹੀ ਇਹ ਕਿਹਾ ਜਾਣ ਲੱਗਾ ਸੀ ਕਿ ਇਸ ਕਣ ਦੇ ਲੱਭ ਜਾਣ ਨਾਲ਼ ਇਹ ਸਿੱਧ ਹੋ ਜਾਵੇਗਾ ਕਿ ‘ਪਦਾਰਥ ਵੀ ਇੱਕ ਸਮੇਂ ਪੈਦਾ ਹੋਇਆ ਸੀ ਅਤੇ ਕਿਉਂਕਿ ”ਪਦਾਰਥ ਵੀ ਪੈਦਾ ਹੋਇਆ ਸੀ” ਇਸ ਲਈ ਪਦਾਰਥਵਾਦੀ ਦਰਸ਼ਨ ਦੀ ਬੁਨਿਆਦ ਹੀ ਗਲਤ ਹੈ। ਬੁਨਿਆਦ ਨੂੰ ਗਲਤ ਸਿੱਧ ਕਰਨ ਪਿੱਛੇ ਅਸਲ ਮਕਸਦ ਇਹ ਕਹਿਣਾ ਹੁੰਦਾ ਹੈ ਕਿ ਜਦੋਂ ਬੁਨਿਆਦ ਹੀ ਗਲਤ ਹੈ ਤਾਂ ਇਸਦੇ ਅਧਾਰ ‘ਤੇ ਸਮਾਜ ਦਾ ਜੋ ਆਰਥਕ-ਇਤਿਹਾਸਿਕ ਵਿਸ਼ਲੇਸ਼ਣ ਕੀਤਾ ਗਿਆ ਹੈ ਉਹ ਵੀ ਗਲਤ ਹੈ ਅਤੇ ਇਸ ਦੁਆਰਾ ਸਮਾਜ ਦੇ ਬਦਲਣ ਦਾ ਸੁਝਾਇਆ ਗਿਆ ਰਾਹ ਵੀ ਸੁਭਾਵਕ ਰੂਪ ‘ਚ ਗਲਤ ਹੈ। ਧਾਰਮਿਕ ਫਲਸਫਿਆਂ ਦਾ ਕਹਿਣਾ ਹੈ ਕਿ ਹਿਗਜ਼ ਬੋਸੋਨ ਦਾ ਲੱਭ ਜਾਣਾ ਅਸਲ ‘ਚ ”ਰੱਬ ਦੇ ਕਣ-ਕਣ ‘ਚ ਵਸੇ” ਹੋਣ ਦੇ ਧਾਰਮਿਕ “ਸੱਚ” ਨੂੰ ਸਿੱਧ ਕਰਨਾ ਹੈ। ਪਹਿਲਾਂ ਇਸੇ ਬੇਹੂਦਾ “ਤਰਕ” ਦੀ ਪੁਣਛਾਣ ਕਰੀਏ। ਬਤੌਰ ਰੱਬ ਦੇ ਸੰਕਲਪ ਦੇ, ਰੱਬ ਇੱਕ ਸਰਵਸ਼ਕਤੀਮਾਨ, ਆਤਮਚੇਤਨ ਚੀਜ਼ ਹੈ ਜਿਸਨੇ ਬ੍ਰਹਿਮੰਡ ਨੂੰ ਸਿਰਜਿਆ ਹੈ ਅਤੇ ਇਸਨੂੰ ਚਲਾਉਂਦਾ ਵੀ ਹੈ। ਸਿਰਜਿਆ ਕਿਉਂ ਹੈ, ਇਹ ਸਵਾਲ ਪੁੱਛਣ ਦੀ ਮਨਾਹੀ ਹੈ। ਵੈਸੇ ਦੇਖਿਆ ਜਾਵੇ ਜੇ ਇਹ ਚਲਾਉਣ ਵਾਲ਼ੀ ਗੱਲ ਸੱਚ ਵੀ ਹੈ ਤਾਂ ਦੁਨੀਆਂ ਦੀ ਹਾਲਤ ਦੇਖ ਕੇ ਇੰਨਾ ਤਾਂ ਕਿਹਾ ਜਾ ਸਕਦਾ ਹੈ ਕਿ ਰੱਬ ਹੁਰਾਂ ਦਾ ਹਾਲ ਭਾਰਤ ਦੇ ਕਿਸੇ ਅਧਸੁੱਤੇ-ਅਧਜਾਗੇ ਟਰੱਕ ਡਰਾਈਵਰ ਤੋਂ ਵੀ ਬੁਰਾ ਹੈ। ਖੈਰ, ਹਿਗਜ਼ ਬੋਸੋਨ ਨਾਂ ਦਾ ਵਿਚਾਰਾ ਕਣ ਨਾਂ ਤਾਂ ਸਰਵਸ਼ਕਤੀਮਾਨ ਹੈ ਨਾ ਹੀ ਆਤਮਚੇਤਨ ਚੀਜ਼। ਉਲਟਾ ਹਿਗਜ਼ ਬੋਸੋਨ ਦੀ ਹੋਂਦ ਸਿੱਧ ਕਰਨ ਲਈ ਮਨੁੱਖ ਨੂੰ ਦਹਾਕਿਆਂ ਦੀ ਮਿਹਨਤ ਕਰਨੀ ਪਈ, ਗੁੰਝਲਦਾਰ ਤੇ ਵੱਡੀਆਂ-ਵੱਡੀਆਂ ਮਸ਼ੀਨਾਂ ਦਾ ਨਿਰਮਾਣ ਕਰਨਾ ਪਿਆ ਅਤੇ ਅਰਬਾਂ ਡਾਲਰ ਖਰਚ ਕਰਨੇ ਪਏ। ਜੇ ”ਸਰਵਸ਼ਕਤੀਮਾਨ”“”ਰੱਬ” ਨੂੰ ਆਪਣੀ ਹੋਂਦ ਸਿੱਧ ਕਰਨ ਲਈ ਮਨੁੱਖ ਦੀ ਇੰਨੀ ਜ਼ਿਆਦਾ ਮਦਦ ਦੀ ਲੋੜ ਹੈ ਤਾਂ ਉਹ ਸਰਵਸ਼ਕਤੀਮਾਨ ਕਿਵੇਂ ਹੋ ਗਿਆ?

ਹੁਣ ਅਸੀਂ “ਪਦਾਰਥ ਵੀ ਪੈਦਾ ਹੋਇਆ ਸੀ” ਦੇ ਤਰਕ ਦੀ ਛਾਣਬੀਣ ਕਰਦੇ ਹਾਂ। ਪਹਿਲੀ ਗੱਲ ਤਾਂ ਇਹ ਕਿ ਪਦਾਰਥ ਦੇ ਪੈਦਾ ਹੋਣ ਜਾਂ ਸਦਾ ਤੋਂ ਬਣੇ ਰਹਿਣ ਦੀ ਪ੍ਰਸਥਾਪਨਾ ਨਾਲ਼ ਪਦਾਰਥਵਾਦ ਦੀਆਂ ਬੁਨਿਆਦੀ ਨੀਹਾਂ ‘ਤੇ ਕੋਈ ਅਸਰ ਨਹੀਂ ਪੈਂਦਾ ਹੈ। ਪਦਾਰਥਵਾਦ ਦੀਆਂ ਬੁਨਿਆਦੀ ਨੀਹਾਂ ਕੀ ਹਨ, ਆਓ ਦੇਖੀਏ। 1) ਪਦਾਰਥ ਦੀ ਹੋਂਦ ਪਹਿਲੀ ਥਾਵੇਂ ਹੈ ਤੇ ਚੇਤਨਾ ਦੀ ਦੂਜੀ ਥਾਵੇਂ, ਭਾਵ ਪਦਾਰਥ ਦੀ ਹੋਂਦ ਤੋਂ ਬਾਅਦ ਹੀ ਚੇਤਨਾ ਦੀ ਹੋਂਦ ਸੰਭਵ ਹੈ ਅਤੇ ਪਦਾਰਥ ਤੋਂ ਅਜ਼ਾਦ ਤੌਰ ‘ਤੇ ਚੇਤਨਾ ਦੀ ਕੋਈ ਹੋਂਦ ਨਹੀਂ ਹੈ। 2) ਮਨੁੱਖੀ ਗਿਆਨ ਦਾ ਸ੍ਰੋਤ ਬਾਹਰੀ ਜਗਤ ਹੈ ਜੋ ਉਸਦੀ ਚੇਤਨਾ ਤੋਂ ਅਜ਼ਾਦ ਰੂਪ ‘ਚ ਹੋਂਦ ‘ਚ ਹੈ। ਵਿਚਾਰਵਾਦ ਦੀਆਂ ਬੁਨਿਆਦਾਂ ਇਸ ਤੋਂ ਇਕਦਮ ਉਲਟ ਹਨ। ਵਿਚਾਰਵਾਦ ਅਨੁਸਾਰ- 1) ਚੇਤਨਾ ਪਹਿਲੀ ਥਾਵੇਂ ਹੈ ਤੇ ਪਦਾਰਥ ਦੂਜੀ ਥਾਵੇਂ ਭਾਵ ਪਦਾਰਥ ਆਪਣੀ ਹੋਂਦ ਲਈ ਚੇਤਨਾ ‘ਤੇ ਨਿਰਭਰ ਹੈ ਤੇ ਚੇਤਨਾ ਦੀ ਪਦਾਰਥ ਤੋਂ ਅਜ਼ਾਦ ਰੂਪ ‘ਚ ਹੋਂਦ ਹੈ। 2) ਮਨੁੱਖੀ ਗਿਆਨ ਦਾ ਸ੍ਰੋਤ ਮਨੁੱਖ ਦੀ ਅੰਦਰੂਨੀ ਚੇਤਨਾ ਹੈ। ਹੁਣ ਦੇਖਿਆ ਜਾਵੇ ਤਾਂ ਪਦਾਰਥ ਜੇ ਪੈਦਾ ਹੋਇਆ ਮੰਨ ਵੀ ਲਈਏ ਤਾਂ ਇਸ ਨਾਲ਼ ਪਦਾਰਥਵਾਦ ਦੀਆਂ ਬੁਨਿਆਦੀ ਪੋਜ਼ੀਸ਼ਨਾਂ ਨੂੰ ਕੋਈ ਖਤਰਾ ਨਹੀਂ ਹੈ। ਇਸੇ ਤਰ੍ਹਾਂ ਅਸੀਂ ਪਦਾਰਥ ਦੀ ਪਰਿਭਾਸ਼ਾ ਨੂੰ ਦੇਖਦੇ ਹਾਂ- ਪਦਾਰਥ ਉਹ ਸਭ ਕੁਝ ਹੈ ਜੋ ਮਨੁੱਖ ਦੀ ਚੇਤਨਾ ਤੋਂ ਅਜ਼ਾਦ ਰੂਪ ‘ਚ ਹੋਂਦ ਵਿੱਚ ਹੈ। ਇਸ ਤਰ੍ਹਾਂ ਇਸ ਤਰਕ ਦਾ ਪਦਾਰਥ ਦੀ ਪਰਿਭਾਸ਼ਾ ‘ਤੇ ਵੀ ਕੋਈ ਅਸਰ ਨਹੀਂ ਹੁੰਦਾ।

ਦੂਜੀ ਗੱਲ, ਕੀ ਹਿਗਜ਼ ਬੋਸੋਨ ਦੀ ਖੋਜ ਨਾਲ਼ ਇਹ ਸਿੱਧ ਹੁੰਦਾ ਹੈ ਕਿ “”ਪਦਾਰਥ ਪੈਦਾ ਹੋਇਆ ਸੀ”।” ਬਿਲਕੁਲ ਵੀ ਨਹੀਂ। ਹਿਗਜ਼ ਮੈਕੇਨਿਜ਼ਮ ਦਾ ਸਿਧਾਂਤ ਮਨੁੱਖ ਦੁਆਰਾ ਉਸ ਪ੍ਰਕਿਰਿਆ ਦੀ ਵਿਆਖਿਆ ਹੈ ਜਿਸ ਰਾਹੀਂ ਪੁੰਜ-ਰਹਿਤ ਪਦਾਰਥ ਪੁੰਜ-ਯੁਕਤ ਪਦਾਰਥ ਦਾ ਰੂਪ ਲੈ ਲੈਂਦਾ ਹੈ। ਇਸ ਤਰ੍ਹਾਂ ਇਹ ਪਦਾਰਥ ਦੇ ਇੱਕ ਰੂਪ ਤੋਂ ਦੂਜੇ ਰੂਪ ‘ਚ ਬਦਲਣ ਦੀ ਪ੍ਰਕਿਰਿਆ ਨੂੰ ਸਮਝਣ ਲਈ ਹੈ, ਨਾ ਕਿ ਪਦਾਰਥ ਦੇ ਪੈਦਾ ਹੋਣ ਦਾ ਸਬੂਤ। ਇਸ ਤਰ੍ਹਾਂ ਹਿਗਜ਼ ਬੋਸੋਨ ਦੀ ਖੋਜ ਅਤੇ ਇਸ ਨਾਲ਼ ਜੁੜੇ ਪ੍ਰਯੋਗ ਕਿਸੇ ਪਾਸਿਉਂ ਵੀ ਪਦਾਰਥਵਾਦ ਵਿਰੋਧੀ ਕੋਈ ਸਾਜਿਸ਼ ਨਹੀਂ ਹਨ ਜਿਸ ਤਰ੍ਹਾਂ ਕਈ ਅਗਾਂਹਵਧੂ ਕਾਰਕੁੰਨ ਸੋਚਦੇ ਹਨ।

ਇੱਕ ਹੋਰ ਤਰੀਕੇ ਨਾਲ਼ ਪਦਾਰਥਵਾਦ ‘ਤੇ ਸਵਾਲ ਉਠਾਇਆ ਜਾ ਰਿਹਾ ਹੈ। ਇਹ ਭਾਵੇਂ ਸਿੱਧੇ ਤੌਰ ‘ਤੇ ਹਿਗਜ਼ ਬੋਸੋਨ ਦੀ ਖੋਜ ਨਾਲ਼ ਨਹੀਂ ਜੁੜਿਆ ਹੋਇਆ ਅਤੇ ਨਾ ਹੀ ਪਦਾਰਥਵਾਦ ਦੀਆਂ ਦੋ ਬੁਨਿਆਦੀ ਧਾਰਨਾਵਾਂ ‘ਤੇ ਸਵਾਲ ਖੜਾ ਕਰਦਾ ਹੈ ਪਰ ਇਹ ਇੱਕ ਦਾਰਸ਼ਨਿਕ ਭੰਬਲਭੂਸਾ ਜ਼ਰੂਰ ਪੈਦਾ ਕਰ ਰਿਹਾ ਹੈ। ਇਹ ਸਵਾਲ ਬਿਗ ਬੈਂਗ ਸਿਧਾਂਤ ਦੇ ਮਾਧਿਅਮ ਰਾਹੀਂ ਖੜਾ ਕੀਤਾ ਜਾ ਰਿਹਾ ਹੈ, ਕਿਉਂਕਿ ਹਿਗਜ਼ ਬੋਸੋਨ ਬਿਗ ਬੈਂਗ ਨਾਲ਼ ਵੀ ਜੁੜਿਆ ਹੋਇਆ ਹੈ, ਇਸ ਲਈ ਇਸ ਬਾਰੇ ਵੀ ਸੰਖੇਪ ਚਰਚਾ ਇੱਥੇ ਕੁਥਾਂ ਨਹੀਂ ਹੋਵੇਗੀ। ਹੁਣ ਤੱਕ ਪਦਾਰਥਵਾਦ ਦੀਆਂ ਇਹ ਧਾਰਨਾਵਾਂ ਰਹੀਆਂ ਹਨ ਕਿ ਪਦਾਰਥ ਸਦੀਵੀ ਹੈ ਅਤੇ ਸਮੇਂ ਦਾ ਨਾ ਕੋਈ ਆਰੰਭ ਹੈ ਤੇ ਨਾ ਹੀ ਕੋਈ ਅੰਤ। ਬਿਗ ਬੈਂਗ ਸਿਧਾਂਤ ਨੂੰ ਮੰਨਣ ਵਾਲ਼ਿਆਂ ਦਾ ਕਹਿਣਾ ਹੈ ਕਿ ਬਿਗ ਬੈਂਗ ਨਾਲ਼ ਹੀ ਸਮੇਂ ਅਤੇ ਪੁਲਾੜ ਦੀ ਸ਼ੁਰੂਆਤ ਹੋਈ ਹੈ। ਜਦੋਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਬਿਗ ਬੈਂਗ ਸਮੇਂ ਪਦਾਰਥ ਕਿੱਥੋਂ ਆਇਆ ਤਾਂ ਜਿਵੇਂ ਕਿ ਮਸ਼ਹੂਰ ਭੌਤਿਕ ਵਿਗਿਆਨੀ ਸਟੀਫ਼ਨ ਹਾਅਕਿੰਗ ਨੇ ਆਪਣੀ ਪਿਛਲੀ ਕਿਤਾਬ ਵਿੱਚ ਲਿਖਿਆ ਹੈ ਕਿ ਪਦਾਰਥ ”ਕੁਝ ਨਹੀਂ” ਵਿੱਚੋਂ ਭੌਤਿਕ ਵਿਗਿਆਨ ਦੇ ਨਿਯਮਾਂ ਕਾਰਨ ਪੈਦਾ ਹੋ ਗਿਆ। ਇਹ ਪੂਰੀ ਤਰ੍ਹਾਂ ਵਿਚਾਰਵਾਦੀ ਤੇ ਗੈਰ-ਵਿਗਿਆਨਕ ਧਾਰਨਾ ਹੈ। ਕਿਸੇ ਵੀ ਵਿਗਿਆਨ ਦੇ ਨਿਯਮ ਪਦਾਰਥ ਤੋਂ ਅਜ਼ਾਦ ਹੋਂਦ ਨਹੀਂ ਰੱਖਦੇ ਅਤੇ ਨਾ ਹੀ ਪਦਾਰਥ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਹੋਂਦ ‘ਚ ਆ ਸਕਦੇ ਹਨ। ਅਸਲ ਵਿੱਚ “ਨਿਯਮ” ਮਨੁੱਖ ਦੁਆਰਾ ਕੁਦਰਤ ਦੇ ਭੇਦ ਸਮਝਣ ਦੀ ਪ੍ਰਕਿਰਿਆ ਦੌਰਾਨ ਪਤਾ ਚੱਲੀਆਂ ਜਾਣਕਾਰੀਆਂ ਨੂੰ ਸੂਤਰਬੱਧ ਕਰਨਾ ਹੈ। ਇਸ ਲਈ ਜੇ ਪਦਾਰਥ ਦੀ ਹੋਂਦ ਨਹੀਂ ਹੈ ਤਾਂ ਨਿਯਮਾਂ ਦੀ ਹੋਂਦ ਹੋਣ ਦੀ ਕਲਪਨਾ ਕਰਨਾ ਪੂਰੀ ਤਰ੍ਹਾਂ ਗਲਤ ਹੈ।

ਇਸੇ ਤਰ੍ਹਾਂ ਜਦੋਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਬਿਗ ਬੈਂਗ ਤੋਂ ਪਹਿਲਾਂ ਕੀ ਸੀ ਤਾਂ ਸਟੀਫ਼ਨ ਹਾਅਕਿੰਗ ਦੀ ਤਰਜ਼ ‘ਤੇ ਬਹੁਤੇ ਵਿਗਿਆਨੀਆਂ ਵੱਲੋਂ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਇਹ ਸਵਾਲ ਪੁੱਛਣਾ ਹੀ ਗਲਤ ਹੈ, ਕਿਉਂਕਿ ਉਸ ਤੋਂ ਪਹਿਲਾਂ ਸਮੇਂ ਦੀ ਕੋਈ ਹੋਂਦ ਨਹੀਂ, ਤੇ ਸਮੇਂ ਤੋਂ ਪਾਰ ਜਾ ਕੇ ਸੋਚਣਾ ਮਨੁੱਖੀ ਦਿਮਾਗ ਦੇ ਵੱਸ ‘ਚ ਨਹੀਂ ਹੈ। ਪਰ ਇਸ ਧਾਰਨਾ ਦਾ ਵਿਰੋਧ ਕਰਨ ਵਾਲ਼ੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਜਵਾਬ ਗਲਤ ਹੈ। ਅਸਲ ਵਿੱਚ ਜਵਾਬ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਅਜੇ ਇਸ ਬਾਰੇ ਨਹੀਂ ਜਾਣਦੇ। ਇਸ ਧਾਰਨਾ ਦੀ ਜੜ੍ਹ ‘ਚ ਸਮੇਂ ਤੇ ਪੁਲਾੜ ਸੰਬੰਧੀ ਗਲਤ ਸਮਝ ਹੈ। ਜਿਵੇਂ ਪਦਾਰਥ ਦੀ ਮਨੁੱਖੀ ਚੇਤਨਾ ਤੋਂ ਅਜ਼ਾਦ ਬਾਹਰਮੁਖੀ ਹੋਂਦ ਹੈ, ਉਸੇ ਤਰ੍ਹਾਂ ਸਮੇਂ ਤੇ ਪੁਲਾੜ ਦੀ ਵੀ ਮਨੁੱਖੀ ਚੇਤਨਾ ਤੋਂ ਅਜ਼ਾਦ ਬਾਹਰਮੁਖੀ ਹੋਂਦ ਹੈ। ਜਿਹੜਾ ਸਮੇਂ ਦਾ ਸੰਕਲਪ ਮਨੁੱਖ ਨੇ ਵਿਕਸਤ ਕੀਤਾ ਹੈ ਇਹ ਬਾਹਰਮੁਖੀ ਯਥਾਰਥ ਦਾ ਪ੍ਰਤੀਬਿੰਬ ਹੈ, ਨਾ ਕਿ ਖੁਦ ਯਥਾਰਥ। ਅਤੇ ਪ੍ਰਤੀਬਿੰਬ ਮਨੁੱਖ ਦੀ ਬਾਹਰਮੁਖੀ ਯਥਾਰਥ ਦੀ ਸਮਝ ਦੇ ਲਗਾਤਾਰ ਵਿਕਾਸ ਕਰਦੇ ਰਹਿਣ ਨਾਲ਼ ਯਥਾਰਥ ਦੇ ਵਧੇਰੇ ਨਜ਼ਦੀਕ ਹੁੰਦਾ ਜਾਂਦਾ ਹੈ ਪਰ ਯਥਾਰਥ ਦੀ ਕਾਰਬਨ ਕਾਪੀ ਕਦੇ ਨਹੀਂ ਬਣ ਸਕਦਾ। ਸਮੇਂ ਤੇ ਪੁਲਾੜ ਦੀ ਹੋਂਦ ਨੂੰ ਮਨੁੱਖੀ ਚੇਤਨਾ ‘ਤੇ ਨਿਰਭਰ ਬਣਾ ਦੇਣਾ ਵਿਚਾਰਵਾਦ ਤੇ ਮਾਖ ਦੇ ਪ੍ਰਤੱਖਵਾਦ ਵੱਲ ਮੋੜਾ ਕੱਟਣਾ ਹੋਵੇਗਾ।

ਸਮਾਂ ਤੇ ਪੁਲਾੜ ਉਹ ਆਯਾਮ ਹਨ ਜਿਹਨਾਂ ਅੰਦਰ ਪਦਾਰਥ ਲਗਾਤਾਰ ਗਤੀ ‘ਚ ਰਹਿੰਦਾ ਹੈ। ਗਤੀ ਬਿਨਾਂ ਪਦਾਰਥ ਦੀ ਤੇ ਪਦਾਰਥ ਬਿਨਾਂ ਗਤੀ ਦੀ ਕਲਪਨਾ ਕਰਨਾ ਸੰਭਵ ਨਹੀਂ ਹੈ। ਇਸ ਲਈ ਜੇ ਸਮੇਂ ਤੇ ਪੁਲਾੜ ਦਾ ਇੱਕ ਆਰੰਭ ਬਿੰਦੂ ਮੰਨਿਆ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਜਾਂ ਤਾਂ ਪਦਾਰਥ ਦੀ ਹੋਂਦ ਨਹੀਂ ਸੀ, ਜਾਂ ਫਿਰ ਪਦਾਰਥ ਅੰਦਰ ਗਤੀ ਨਹੀਂ ਸੀ। ਜੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਉਸ ਤੋਂ ਪਹਿਲਾਂ ਪਦਾਰਥ ਦੀ ਹੋਂਦ ਨਹੀਂ ਸੀ ਤਾਂ ਸਾਡੇ ਸਾਹਮਣੇ ਇਹ ਸਵਾਲ ਖੜਾ ਹੁੰਦਾ ਹੈ ਕਿ ਪਦਾਰਥ ਕਿਵੇਂ ਪੈਦਾ ਹੋਇਆ? ਇਸਦਾ ਜਾਂ ਤਾਂ ਸਟੀਫ਼ਨ ਹਾਅਕਿੰਗ ਵਾਲ਼ਾ ਜਵਾਬ ਹੋ ਸਕਦਾ ਹੈ ਕਿ ਭੌਤਿਕ ਵਿਗਿਆਨ ਦੇ ਨਿਯਮਾਂ ਕਾਰਨ ”ਕੁਝ ਨਹੀਂ” ਵਿੱਚੋਂ ”ਕੁਝ ਪੈਦਾ” ਹੋਇਆ, ਅਤੇ ਜਾਂ ਫਿਰ ਪਦਾਰਥ ਨੂੰ ਕਿਸੇ ਪਦਾਰਥ ਤੋਂ ਬਾਹਰੀ ਸ਼ਕਤੀ ਨੇ ਪੈਦਾ ਕੀਤਾ ਜੋ ਰੱਬ ਤੋਂ ਬਿਨਾਂ ਹੋਰ ਕੋਈ ਹੋ ਨਹੀਂ ਸਕਦਾ। ਦੋਵੇਂ ਹਾਲਤਾਂ ‘ਚ ਅਸੀਂ ਵਿਚਾਰਵਾਦ ਦੀ ਜਿੱਲਣ ‘ਚ ਜਾ ਫਸਦੇ ਹਾਂ। ਜੇ ਅਸੀਂ ਇਹ ਨਹੀਂ ਮੰਨਦੇ ਕਿ ਪਦਾਰਥ ਦੀ ਪਹਿਲਾਂ ਕੋਈ ਹੋਂਦ ਨਹੀਂ ਸੀ, ਸਗੋਂ ਇਹ ਮੰਨਦੇ ਹਾਂ ਕਿ ਪਦਾਰਥ ਪਹਿਲਾਂ ਮੌਜੂਦ ਸੀ ਪਰ ਸਮਾਂ ਤੇ ਪੁਲਾੜ ਮੌਜੂਦ ਨਹੀਂ ਸਨ ਤਾਂ ਸਾਨੂੰ ਇਹ ਮੰਨਣਾ ਪਵੇਗਾ ਕਿ ਪਦਾਰਥ ਗਤੀਹੀਣ ਸਥਿਤੀ ਵਿੱਚ ਸੀ। ਜੇ ਪਦਾਰਥ ਗਤੀਹੀਣ ਸਥਿਤੀ ਵਿੱਚ ਸੀ ਤਾਂ ਇਸ ਵਿੱਚ ਬਿਗ ਬੈਂਗ ਲਈ ਗਤੀ ਕਿਵੇਂ ਪੈਦਾ ਹੋਈ। ਗਤੀਹੀਣ ਪਦਾਰਥ ਦੇ ਅੰਦਰੋਂ ਗਤੀਸ਼ੀਲ ਪਦਾਰਥ ਪੈਦਾ ਹੋਣਾ ਅਸੰਭਵ ਹੈ ਇਸ ਲਈ ਸਾਡੇ ਕੋਲ ਇੱਕੋ ਹੀ ਰਸਤਾ ਬਚਦਾ ਹੈ ਕਿ ਅਸੀਂ ਇਹ ਮੰਨ ਲਈਏ ਕਿ ਕਿਸੇ ਬਾਹਰੀ ਸ਼ਕਤੀ ਨੇ ਧੱਕਾ ਲਗਾ ਕੇ ਪਦਾਰਥ ‘ਚ ਗਤੀ ਪੈਦਾ ਕੀਤੀ। ਜੇ ਇਹ ਬਾਹਰੀ ਸ਼ਕਤੀ ਉਸ ਤੋਂ ਬਾਅਦ ਵੀ ਪਦਾਰਥ ‘ਤੇ ਆਪਣੀ ਸੱਤ੍ਹਾ ਕਾਇਮ ਰੱਖਦੀ ਹੈ ਤਾਂ ਅਸੀਂ ਵਿਚਾਰਵਾਦੀ ਧਾਰਮਿਕ ਫਲਸਫਿਆਂ ‘ਚ ਜਾ ਖੁੱਭੇ ਹਾਂ ਅਤੇ ਜੇ ਅਸੀਂ ਇਹ ਮੰਨ ਲਈਏ ਕਿ ਬਾਹਰੀ ਸ਼ਕਤੀ ਸ਼ੁਰੂਆਤੀ ਧੱਕਾ ਲਗਾ ਕੇ ਚੁੱਪ ਬੈਠ ਗਈ ਤਾਂ ਵੀ ਅਸੀਂ ਅਠਾਰ੍ਹਵੀਂ ਸਦੀ ਦੇ ਮਕਾਨਕੀ ਪਦਾਰਥਵਾਦ ਤੱਕ ਹੀ ਪਹੁੰਚ ਪਾਉਂਦੇ ਹਾਂ। ਇਸ ਤੋਂ ਬਚਣ ਲਈ ਸਾਨੂੰ ਇਹ ਮੰਨਣਾ ਪਵੇਗਾ ਕਿ ਪਦਾਰਥ ਬਿਗ ਬੈਂਗ ਤੋਂ ਪਹਿਲਾਂ ਵੀ ਮੌਜੂਦ ਸੀ ਅਤੇ ਗਤੀਸ਼ੀਲ ਅਵਸਥਾ ਵਿੱਚ ਸੀ ਪਰ ਇਸ ਨਾਲ਼ ਆਧੁਨਿਕ ਭੌਤਿਕ ਵਿਗਿਆਨੀਆਂ ਦੀ ਧਾਰਨਾ ਕਿ ਸਮੇਂ ਤੇ ਪੁਲਾੜ ਦਾ ਆਰੰਭ ਬਿੰਦੂ ਹੈ, ਟੁਕੜੇ ਹੋ ਜਾਂਦੀ ਹੈ। ਅਸਲ ਵਿੱਚ ਵਿਗਿਆਨੀ ਵੀ ਦਰਸ਼ਨ ਦੀ ਕਮਜ਼ੋਰ ਸਮਝ ਕਾਰਨ ਕਿਸੇ ਵਿਗਿਆਨਕ ਖੋਜ ਦੀ ਸਫ਼ਲਤਾ ਤੋਂ ਜਾਂ ਤਾਂ ਅਤੀ-ਉਤਸ਼ਾਹਿਤ ਹੋ ਕੇ ਜਲਦਬਾਜ਼ੀ ‘ਚ ਗਲਤ ਦਾਰਸ਼ਨਿਕ ਸਿੱਟੇ ਕੱਢਣ ਲੱਗਦੇ ਹਨ ਜਾਂ ਫਿਰ ਵਕਤੀ ਅਸਫ਼ਲਤਾ ਤੋਂ ਘਬਰਾਅ ਕੇ ਸੰਕਟ ਦਾ ਐਲਾਨ ਕਰ ਦਿੰਦੇ ਹਨ। ਅਸਲ ਵਿੱਚ ਇਸ ਭੰਬਲਭੂਸੇ ਦੀ ਜੜ੍ਹ ਆਈਨਸਟਾਈਨ ਦੇ ਸਾਪੇਖਤਾ ਦੇ ਆਮ ਸਿਧਾਂਤ ਅਤੇ ਸਟੈਂਡਰਡ ਮਾਡਲ ਦੀ ਗਰੂਤਾ ਬਲ ਦੀ ਕੁਆਂਟਮ ਵਿਆਖਿਆ ਕਰਨ ਦੀ ਅਸਮਰੱਥਤਾ ਵਿੱਚ ਹੈ। ਗਰੂਤਾ ਬਲ ਦੇ ਕੁਆਂਟਮ ਸਿਧਾਂਤ ਵਿਕਸਤ ਹੋਣ ਤੋਂ ਬਾਅਦ ਬਿਗ ਬੈਂਗ ਸੰਬੰਧੀ ਮੌਜੂਦਾ ਧਾਰਨਾ ਬਦਲ ਸਕਦੀ ਹੈ। ”ਲੂਪ ਕੁਆਂਟਮ ਗਰੇਵਿਟੀ”” ਨਾਂ ਦਾ ਸਿਧਾਂਤ ਪਹਿਲਾਂ ਹੀ ਗਰੂਤਾ ਬਲ ਦੀ ਕੁਆਂਟਮ ਵਿਆਖਿਆ ਵੱਲ ਅੱਗੇ ਵਧ ਰਿਹਾ ਹੈ ਅਤੇ ਇਸ ਨੇ ਬਿਗ ਬੈਂਗ ਸਿਧਾਂਤ ‘ਚ ਜ਼ਰੂਰੀ ਫੇਰਬਦਲ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ ਜਿਸ ਕਾਰਨ ਆਉਣ ਵਾਲ਼ੇ ਭਵਿੱਖ ‘ਚ ਬਿਗ ਬੈਂਗ ਸਿਧਾਂਤ ਦੀ ਥਾਂ ”ਬਿਗ ਬਾਉਂਸ” ਦਾ ਸਿਧਾਂਤ ਲੈ ਸਕਦਾ ਹੈ ਜੋ ਬਿਗ ਬੈਂਗ ਸਿਧਾਂਤ ਦੀਆਂ ਘਾਟਾਂ ਜਿਵੇਂ ਇਸ ਸਵਾਲ ਦਾ ਜਵਾਬ ਦੇਣ ਦੀ ਅਸਮਰੱਥਤਾ ਕਿ ਧਮਾਕੇ ਤੋਂ ਪਹਿਲਾਂ ਕੀ ਸੀ, ਨੂੰ ਪੂਰਨ ਦੇ ਸਮਰੱਥ ਹੈ। ਜੋ ਵੀ ਹੋਵੇ, ਇੱਕ ਗੱਲ ਤਾਂ ਸਾਫ਼ ਹੈ ਵਿਗਿਆਨ ਦਾ ਕੰਮ ਕਦੇ ਵੀ ਨਾ ਖਤਮ ਹੋਣ ਵਾਲ਼ਾ ਹੈ ਅਤੇ ਇਹ ਕੁਦਰਤ ਦਾ ਇੱਕ ਭੇਦ ਖੋਲਣ ਤੋਂ ਬਾਅਦ ਨਵੇਂ ਭੇਦ ਦੇ ਸਾਹਮਣੇ ਜਾ ਖਲੋਈ ਹੋਵੇਗੀ। ਇਹੀ ਵਿਗਿਆਨ ਦਾ ਨਿਯਮ ਹੈ ਅਤੇ ਇਹੀ ਮਨੁੱਖਤਾ ਦਾ ਸਫ਼ਰ।

ਡਾ. ਅੰਮ੍ਰਿਤਪਾਲ
ਲੇਖਕ ਤਿੱਖੇ ਮਾਰਕਸੀ ਸਿਆਸੀ ਕਾਰਕੁੰਨ ਹਨ।ਡਾਕਟਰੀ ਦੀ ਉੱਚ ਪੜ੍ਹਾਈ ਕਰਕੇ ਸਰੀਰਕ ਹਾਲਤਾਂ ਬਦਲਣ ਦੀ ਥਾਂ ਸਮਾਜਿਕ-ਸਿਆਸੀ ਹਾਲਤਾਂ ਨੂੰ ਬਦਲਣ ਦੀ ਲੜਾਈ ਨੂੰ ਪਹਿਲ ਦਿੱਤੀ ਤੇ ਮਜ਼ਦੂਰਾਂ ਨੂੰ ਜਥੇਬੰਦ ਕਰਨ ਦਾ ਰਾਹ ਅਪਣਾਇਆ।।ਅੱਜਕਲ੍ਹ ਲੁਧਿਆਣਾ ਸਿਆਸੀ ਸਰਗਰਮੀ ਦਾ ਮੁੱਖ ਕੇਂਦਰ ਹੈ ਪਰ ਪੰਜਾਬ ਦੇ ਸਨਅਤੀ ਸ਼ਹਿਰਾਂ 'ਚ ਗੇੜਾ ਰੱਖਦੇ ਹਨ।

ਲੇਖ ਵਿਦਿਆਰਥੀ ਰਸਾਲੇ 'ਲਲਕਾਰ ' ਤੋਂ ਕਾਪੀ-ਪੇਸਟ

Monday, July 30, 2012

ਚੰਡੀਗੜ੍ਹ ਦੀ ਮੌਤ !

ਗੁਰਮੇਲ ਸਰਾ ਦੀ ਮੌਤ ਕੁਝ ਸਮਾਂ ਪਹਿਲਾਂ ਹੋਈ ਸੀ।ਇਹ ਲਿਖ਼ਤ ਮੌਤ ਦੀ ਕਾਫੀ ਪਹਿਲਾਂ ਲਿਖੀ ਗਈ ਹੋਵੇਗੀ।ਉਨ੍ਹਾਂ ਦੀ ਮੌਤ 'ਤੇ ਆਸਟਰੇਲੀਆ ਵਾਲੇ ਮਿੰਟੂ ਬਰਾੜ ਨੇ ਇਹ 'ਬੇਬਾਕ ਤੇ ਫ਼ੱਕਰ ਲੇਖਕ ਸੀ 'ਗੁਰਮੇਲ ਸਰਾ' ' ਲੇਖ ਲਿਖਿਆ ਸੀ।ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਵੀ ਬਾਬੂਸ਼ਾਹੀ 'ਤੇ ਟਿੱਪਣੀ ਕੀਤੀ।ਸਰਾ ਦੀ ਚੰਡੀਗੜ੍ਹ ਬਾਰੇ ਟਿੱਪਣੀ ਪੰਜਾਬੀ ਨਿਉਜ਼ ਆਨਲਾਈਨ ਦੇ ਦੇਖੀ।ਚੰਗੀ ਲੱਗੀ।'ਕਾਮਨ ਮਿਨੀਮਮ ਅੰਡਰਸਟੈਂਡਿੰਗ' ਤਹਿਤ ਗੁਲਾਮ ਕਲਮ 'ਤੇ ਚੇਪ ਰਹੇ ਹਾਂ।-ਗੁਲਾਮ ਕਲਮ


ਚੰਡੀਗੜ੍ਹ ਕਦੇ ਜਨਮਿਆ ਹੀ ਨਹੀਂ, ਪਰ ਕਦੇ  ਮਰਿਆ ਵੀ ਨਹੀਂ।ਕਬਰਾਂ ‘ਚੋਂ ਉੱਠ ਕੇ ਮੇਰੀ ਜ਼ਿੰਦਗੀ ਵਿੱਚ ਕਦੇ ਆ ਧੜਕਦਾ ਹੈ, ਕਦੇ ਪੰਖ ਫੜਫੜਾਉਂਦਾ, ਸਹਿਕਦਾ, ਮੁੜ ਮਰ ਜਾਂਦਾ ਹੈ।
21 ਸੈਕਟਰ ਦੀ 345 ਨੰਬਰ ਕੋਠੀ ਨੇ ਮੈਂਨੂੰ ਪਿਛਲੇ ਅਵਤਾਰ ਵੇਲੇ ਸੱਦਿਆ ਸੀ, ਅਵਤਾਰ ਸਿੰਘ ਮਲਹੋਤਰਾ ਦੇ ਜ਼ਮਾਨੇ ਵਿੱਚ। ਬੱਸ ਅੱਡੇ ਦੇ ਸਾਹਮਣੇ ‘ਖਾਨਦਾਨੀ ਵੈਦ’ ਹਰਭਜਨ ਸਿੰਘ ਯੋਗੀ ਦੇ ‘ਖਾਨਦਾਨੀ’ ਦਵਾਖਾਨੇ ਦੇ ਬੋਰਡ ਦੇ ਵੀ ਦਰਸ਼ਨ ਹੋਏ। ਪਾਰਟੀ ਦਾ ਕੋਈ ‘ਸਕੂਲ’ ਸੀ। ਸਕੂਲ ਦੌਰਾਨ ਬੜੇ ਮਾਸਟਰਾਂ ਨੇ ਭਾਸ਼ਣ ਦਿੱਤੇ।ਮੇਰੇ ਮਹਿਬੂਬ ਕਵੀ ਮਦਨ ਲਾਲ ਦੀਦੀ, ਸ਼ੀਲਾ ਦੇ ਸੁ-ਪਤੀ ਤੇ ਪੂਨਮ ਦੇ ਸੁ-ਬਾਪ ਵੀ ਉਨ੍ਹਾਂ ਵਿੱਚ ਸ਼ਾਮਲ ਸਨ। ਉਸ ਸਕੂਲ ਵਿੱਚ ਸ਼ਾਇਦ ਪੂਨਮ ਤੇ ਉਸ ਦੀ ਭੈਣ ਵੀ ਸ਼ਾਮਲ ਸਨ।


ਸੈਕਟਰ ਇੱਕੀ-ਬਾਈ-ਸਤਾਰਾਂ-ਅਠਾਰਾਂ ਵਾਲੇ ਚੌਕ ‘ਤੇ ਇੱਕ ਢਲਾਣ ਜਿਹੀ ਉੱਤਰ ਕੇ ਅਸੀਂ ਆਇਆ ਕਰਦੇ ਸਾਂ।ਉੱਥੇ ਇੱਕ ਖੁੱਲ੍ਹੇ ਮੈਦਾਨ ਵਿਚ ਸਰਕਸ ਲੱਗੀ ਹੋਈ ਸੀ।ਇੱਕ ਦਿਨ ਸਰਕਸ ਦੇਖਣ ਨੂੰ ਦਿਲ਼ ਕਰ ਆਇਆ।ਮੈਂ ਟਿਕਟ ਲੈਣ ਲਈ ਕਤਾਰ ਵਿੱਚ ਖੜ੍ਹਾ ਸਾਂ ਕਿ ਕਿਸੇ ਬੰਦੇ ਨੇ ਮੇਰੇ ਮੋਢੇ ‘ਤੇ ਹੱਥ ਮਾਰ ਕੇ ਕਿਹਾ: ‘ਗੁਰਮੇਲ ਤੂੰ ਕਿਵੇਂ?’ ਬਹਿਮਣ ਦੀਵਾਨਾ ਪਿੰਡ ਦਾ ਝੋਟੇ-ਸਿਰਾ ਬਲਦੇਵ ਸੀ ਉਹ।ਮੈਂਨੂੰ ਕਹਿੰਦਾ : ‘ਆ ਤੈਨੂੰ ਸਰਕਸ ਦਿਖਾਵਾਂ। ਮੈਂ ਇਸ ਦਾ ਮੈਨੇਜਰ ਹਾਂ!’ ਜਿੰਨੇ ਦਿਨ ਮੈਂ ਚੰਡੀਗੜ੍ਹ ਰਿਹਾ, ਰੋਜ਼ ਰਾਤੀਂ ਆਪਣੇ ਨਾਲ ਦੋ-ਚਹੁੰ ‘ਕਾਮਰੇਡਾਂ’ ਨੂੰ ਲੈ ਕੇ ਮੁਫਤ ਵਿਚ ਸਰਕਸ ਦੇਖਦਾ ਰਿਹਾ।



ਸ਼ਹਿਰ ਨਾਲ ਐਸੀ ਚੁੰਬਕੀ ਸਾਂਝ ਪਈ ਕਿ ਇੱਥੋਂ ਅੱਜ ਤੱਕ ਕਦੇ ਜਾਣ ਦੀ ਇੱਛਾ ਜਾਗਰਿਤ ਨਹੀਂ ਹੋਈ।ਇੱਕ ਤਖਾਣੀ ਨਾਲ ਪਿਆਰ ਪਾ ਬੈਠਾ, ਵਿਆਹ ਕਰਵਾ ਲਿਆ, ਨਿਭੀ ਨਹੀਂ, ਉਹ ਮੈਂਨੂੰ ਛੱਡ ਕੇ ਚਲੀ ਗਈ, ਨਾਲੇ ਦੋ ਜੁਆਕ ਵੀ ਲੈ ਗਈ। ਚੰਡੀਗੜ੍ਹ ਮਾਰ ਗਈ ਮੇਰਾ।


ਜਦੋਂ ਤੱਕ ਉਸ ਤਖਾਣੀ ਤੇ ਸਾਂਝੇ ਬੱਚਿਆਂ ਨਾਲ ਪਿਆਰ ਸੀ, ਮੇਰੀ ਕਿਸੇ ਹੋਰ ਸ਼ਹਿਰ ਵਿੱਚ ਬਦਲੀ ਹੋਣ ‘ਤੇ ਮੈਂ ਚੀਕਣ-ਕੁਰਲਾਉਣ ਲੱਗ ਪੈਂਦਾ ਸਾਂ।ਕੁਰਲਾਉਂਦੇ ਬੱਚੇ ਦੀ ਸੁਣਵਾਈ ਹੁੰਦੀ ਰਹਿੰਦੀ ਸੀ। ਚੰਡੀਗੜ੍ਹ ਜਿਉਂਦਾ ਹੋ ਜਾਂਦਾ ਸੀ।


ਦਿੱਲੀ ਮੰਤਰਾਲੇ ਵਿਚ ਇਕ ਸੈਕਸ਼ਨ ਆਫੀਸਰ ਹੈ, ਜਿਸ ਦੀ ਸੀਟ ਦਾ ਸੰਬੰਧ ਮੇਰੀ ਸਰਵਿਸ ਦੇ ਅਫਸਰਾਂ ਦੀਆਂ ਬਦਲੀਆਂ/ਤਰੱਕੀਆਂ ਆਦਿ ਨਾਲ ਹੈ। ਮੇਰੀ ਆਖਰੀ ਤਰੱਕੀ ਵੇਲੇ ਜਦੋਂ ਜਲੰਧਰ ਵਿੱਚ ਕੋਈ ਆਸਾਮੀ ਨਾ ਮਿਲੀ ਤਾਂ ਉਸ ਨੇ ਮੇਰੀ ਚੰਡੀਗੜ੍ਹ ਦੀ ਬਦਲੀ ਕਰ ਦਿੱਤੀ। ਮੌਲਾ ਉਸ ਦੀਆਂ ਸੱਤ ਪੁਸ਼ਤਾਂ ਨੂੰ ਰਹਿਮਤ ਬਖਸ਼ੇ! ਉਹ ਸਮਝਦਾ ਸੀ ਕਿ ਮੇਰਾ ਸ਼ਾਇਦ ਚੰਡੀਗੜ੍ਹ ਵਿੱਚ ਅਜੇ ਵੀ ਕੋਈ ਇਨਟ੍ਰਸਟ ਸੀ।


ਚੰਡੀਗੜ੍ਹ ਦੀ ਅੱਧੀ ਮੌਤ ਉਦੋਂ ਹੋਈ ਜਦੋਂ ਆਵਾ ਨੇ ਮੇਰੇ ਨਾਲੋਂ ਨਾਤਾ ਤੋੜ ਲਿਆ। ਇਸ ਦੀ ਮੌਤ ਉਦੋਂ ਪੌਣੀ ਹੋ ਗਈ ਜਦੋਂ ਦਲਬੀਰ ਚੱਲ ਵਸਿਆ। ਇਸ ਦੀ ਮੌਤ ਉਦੋਂ ਮੁਕੰਮਲ ਹੋ ਗਈ ਜਦੋਂ ਮੇਰਾ ਯਾਰ ਬਖ਼ਸ਼ਿੰਦਰ ਇੱਥੋਂ ਰਿਟਾਇਰ ਹੋ ਕੇ ਜਲੰਧਰ ਜਾ ਪਹੁੰਚਿਆ। ਧਾਰ ਮਾਰਨੀ ਹੈ ਐਹੋ ਜਿਹੇ ਚੰਡੀਗੜ੍ਹ ‘ਤੇ ਜਿੱਥੇ ਕੋਈ ਯਾਰ ਨਹੀਂ ਵਸਦਾ?


ਗੁਰਮੇਲ ਸਰਾ

Thursday, July 26, 2012

ਸਾਂਝੇ ਪਰਿਵਾਰ ਟੁੱਟਣਾ ਅਗਾਂਹਵਧੂ ਵਰਤਾਰਾ

2011 ਦੀ ਜਨਗਣਨਾ ਮੁਤਾਬਕ ਸਾਡੇ ਦੇਸ਼ ਵਿੱਚ ਸਾਂਝੇ ਪਰਿਵਾਰ ਕਾਫ਼ੀ ਘੱਟ ਰਹਿ ਗਏ ਹਨ। ਜਨਗਣਨਾ ਦੇ ਅੰਕੜਿਆਂ ਮੁਤਾਬਕ ਪੂਰੇ ਦੇਸ਼ ਦੇ 24 ਕਰੋੜ 66 ਲੱਖ 92 ਹਜ਼ਾਰ 667 ਘਰਾਂ ‘ਚ ਹੋਈ ਮਰਦਮਸ਼ੁਮਾਰੀ ਅਨੁਸਾਰ ਦੇਸ਼ ਭਰ ‘ਚ ਕੇਵਲ 0.2 ਫੀਸਦੀ ਘਰ ਹੀ ਅਜਿਹੇ ਰਹਿ ਗਏ ਹਨ ਜਿਨ੍ਹਾਂ ਵਿੱਚ 5 ਜਾਂ ਇਸ ਤੋਂ ਜ਼ਿਆਦਾ ਪਤੀ ਪਤਨੀ ਦੇ ਜੋੜੇ ਰਹਿ ਰਹੇ ਹਨ। ਉਪਰੋਕਤ ਕਰੋੜਾਂ ਘਰਾਂ ‘ਚ 70 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿੱਚ ਪਤੀ ਪਤਨੀ ਦਾ ਕੇਵਲ ਇੱਕ ਹੀ ਜੋੜਾ ਰਹਿ ਰਿਹਾ ਹੈ। ਸਾਡੇ ਸੂਬੇ ਪੰਜਾਬ ਵਿੱਚ ਸਾਂਝੇ ਪਰਿਵਾਰਾਂ ਦੇ ਘਟਣ ਦਾ ਇਹੋ ਰੁਝਾਨ ਭਾਰੂ ਹੈ। ਸੂਬੇ ਦੇ 54 ਲੱਖ 9 ਹਜ਼ਾਰ 699 ਘਰਾਂ ‘ਚੋਂ ਅਜਿਹੇ ਘਰ ਕੇਵਲ 0.1 ਫੀਸਦੀ ਹੀ ਰਹਿ ਗਏ ਹਨ ਜਿਨ੍ਹਾਂ ਵਿੱਚ 5 ਜਾਂ ਇਸ ਤੋਂ ਜ਼ਿਆਦਾ ਪਤੀ ਪਤਨੀ ਦੇ ਜੋੜੇ ਇਕੱਠੇ ਰਹਿ ਰਹੇ ਹਨ। ਅੰਕੜਿਆਂ ਅਨੁਸਾਰ ਕੇਵਲ 0.7 ਫੀਸਦੀ ਘਰ ਹੀ ਅਜਿਹੇ ਬਚੇ ਹਨ, ਜਿਨ੍ਹਾਂ ਵਿੱਚ ਪਤੀ ਪਤਨੀ ਦੇ ਚਾਰ ਜੋੜੇ ਇਕੱਠੇ ਰਹਿ ਰਹੇ ਹਨ ਅਤੇ 4.3 ਫੀਸਦੀ ਘਰ ਹੀ ਅਜਿਹੇ ਬਚੇ ਹਨ, ਜਿਨ੍ਹਾਂ ਵਿੱਚ ਪਤੀ-ਪਤਨੀ ਦੇ ਤਿੰਨ ਜੋੜੇ ਰਹਿ ਰਹੇ ਹਨ ਜਦ ਕਿ 18.8 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿੱਚ ਪਤੀ ਪਤਨੀ ਦੇ ਦੋ ਜੋੜੇ ਰਹਿ ਰਹੇ ਹਨ। ਪੰਜਾਬ ਵਿੱਚ 65.7 ਫੀਸਦੀ ਘਰ ਅਜਿਹੇ ਹਨ, ਜਿਨ੍ਹਾਂ ਵਿੱਚ ਪਤੀ-ਪਤਨੀ ਦਾ ਕੇਵਲ ਇੱਕ ਜੋੜਾ ਰਹਿ ਰਿਹਾ ਹੈ। ਕਾਬਿਲੇ ਗੌਰ ਹੈ ਕਿ ਉਪਰੋਕਤ ਲੱਖਾਂ ਘਰਾਂ ਵਿੱਚ ਪੰਜਾਬ ਦੇ 10.5 ਫੀਸਦੀ ਘਰ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਅਣਵਿਆਹੇ ਜੋੜੇ ਇਕੱਠੇ ਰਹਿ ਰਹੇ ਹਨ। ਇਹ ਜੋੜੇ ਵਿਦਿਆਰਥੀ ਵੀ ਹੋ ਸਕਦੇ ਹਨ ਜਾਂ ਨੌਕਰੀ ਲਈ ਆਪਣੇ ਘਰਾਂ ਤੋਂ ਦੂਰ ਰਹਿਣ ਵਾਲ਼ੇ ਲੋਕ ਵੀ ਹੋ ਸਕਦੇ ਹਨ।


ਇਹ ਹੈ ਪੰਜਾਬ ਅਤੇ ਪੂਰੇ ਦੇਸ਼ ‘ਚ ਲਗਾਤਾਰ ਟੁੱਟ ਰਹੇ ਸਾਂਝੇ ਪਰਿਵਾਰਾਂ ਦੀ ਇੱਕ ਤਸਵੀਰ। ਸਾਡੇ ਇੱਥੇ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ ਜੋ ਇਸ ਪ੍ਰਕਿਰਿਆ ਦੀ ਤਹਿ ਹੇਠ ਕੰਮ ਕਰਦੇ ਕਾਰਨਾਂ ਅਤੇ ਸਾਂਝੇ ਪਰਿਵਾਰਾਂ ਦੇ ਟੁੱਟਣ ਦੀ ਪ੍ਰਕਿਰਿਆ ਦੇ ਸਮੁੱਚਤਾ ‘ਚ ਸਮਾਜ ਉੱਪਰ ਪੈਣ ਵਾਲ਼ੇ ਪ੍ਰਭਾਵਾਂ ਨੂੰ ਜਾਣੇ-ਸਮਝੇ ਬਗੈਰ ਹੀ ਸਾਂਝੇ ਪਰਿਵਾਰਾਂ ਦੇ ਟੁੱਟਣ ‘ਤੇ ਸਿਆਪਾ ਕਰ ਰਹੇ ਹਨ। ਕਿਸੇ ਕਵੀ ਨੇ ਲਿਖਿਆ ਹੈ : ਘਰ ਦੀ ਰੌਣਕ ਸਾਂਝਾ ਵਿਹੜਾ, ਮਾਂ ਦਾ ਪਿਆਰ ਹਵਾ ਦਾ ਬੁੱਲ੍ਹਾ, ਬੁਝਦਾ ਬੁਝਦਾ ਤੇ ਖੁਰਦਾ ਖੁਰਦਾ ਖੁਰ ਗਿਆ ਸਭ ਦਾ ਪਿਆਰਾ ਸਾਂਝਾ ਚੁੱਲ੍ਹਾ।


ਸਾਂਝੇ ਚੁੱਲ੍ਹੇ ਦੇ ਨਾਂ ‘ਤੇ ਪੈਂਦੇ ਕੀਰਨਿਆਂ ਵਾਂਗ ਹੀ ਘੱਗਰੇ, ਫੁਲਕਾਰੀਆਂ, ਹਰਟਾਂ, ਪਾਣੀਆਂ ਦੇ ਘੜੇ ਆਦਿ ਬੀਤੇ ਸਮੇਂ ਦੀਆਂ ਖ਼ਤਮ ਹੋ ਚੁੱਕੀਆਂ ਅਤੇ ਖ਼ਤਮ ਹੋ ਰਹੀਆਂ ਨਿਸ਼ਾਨੀਆਂ ਤੇ ਪੈਂਦੇ ਕੀਰਨੇ ਅਕਸਰ ਸਾਡੇ ਨਾਵਲਾਂ, ਕਹਾਣੀਆਂ, ਕਵਿਤਾਵਾਂ, ਗੀਤਾਂ ਅਤੇ ਆਮ ਲੋਕਾਂ ਦੀਆਂ ਸਹਿਜ-ਸੁਭਾਅ ਗੱਲਾਂ ‘ਚ ਸੁਣੇ ਜਾ ਸਕਦੇ ਹਨ। ਕਈ ਅਖੌਤੀ ਅਗਾਂਹਵਧੂ ਵੀ ਬੀਤੇ ਸਮੇਂ ਦੀ ਵਸਤਾਂ-ਵਰਤਾਰਿਆਂ ਨਾਲ਼ ਗੈਰ ਵਿਗਿਆਨਕ ਕਿਸਮ ਦਾ ਮੋਹ ਪਾਲ਼ੀ ਰੱਖਦੇ ਹਨ। ਮੈਨੂੰ ਯਾਦ ਹੈ ਕਿ ਇੱਕ ਵਾਰੀ ਇੱਕ ਕਾਮਰੇਡ ਘਰ ‘ਚ ਬਣੀ ਲੈਟਰਿਨ ਨੂੰ ਕੋਸ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਹੁਣ ਤਾਂ ਕੁਦਰਤ ਦੀ ਪੁਕਾਰ ‘ਤੇ ਘਰ ‘ਚ ਹੀ ਕੰਮ ਨਿਬੇੜਨਾ ਪੈਂਦਾ ਹੈ, ਪਹਿਲਾਂ ਇਸੇ ਬਹਾਨੇ ਖੇਤਾਂ ‘ਚ ਘੁੰਮ ਲਈਦਾ ਸੀ, ਸੈਰ ਹੋ ਜਾਂਦੀ ਸੀ। ਪਰ ਉਹ ਇਹ ਨਹੀਂ ਸੀ ਦੇਖ ਰਿਹਾ ਕਿ ਇਸ ਤਰ੍ਹਾਂ ਦੀ ਸੈਰ ਵਾਤਾਵਰਣ ਨੂੰ ਕਿਸ ਕਦਰ ਪ੍ਰਦੂਸ਼ਤ ਕਰਦੀ ਸੀ ਅਤੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਫੈਲਣ ਦੇ ਖ਼ਤਰੇ ਪੈਦਾ ਕਰਦੀ ਸੀ। ਇਸੇ ਤਰ੍ਹਾਂ ਇੱਕ ਹੋਰ ਕਾਮਰੇਡ ਆਪਣੇ ਭਾਸ਼ਣ ਵਿੱਚ ਘਰਾਂ ‘ਚੋਂ ਦੰਦਾਂ ਦਾ ਬਰੱਸ਼, ਪੇਸਟ, ਫਰਿੱਜ ਆਦਿ ਕੱਢ ਕੇ, ਦਾਤਣ, ਘੜਾ ਆਦਿ ਲਿਆਉਣ ਦੀ ਵਕਾਲਤ ਕਰ ਰਿਹਾ ਸੀ। ਉਹ ਬਰੱਸ਼, ਪੇਸਟ, ਫਰਿੱਜ ਆਦਿ ਸਾਰੀਆਂ ਆਧੁਨਿਕ ਚੀਜ਼ਾਂ ਨੂੰ ਸਾਮਰਾਜਵਾਦ ਦੀ ਸਾਜ਼ਿਸ਼ ਦੇ ਰੂਪ ਵਿੱਚ ਪੇਸ਼ ਕਰ ਰਿਹਾ ਸੀ ਅਤੇ ਗਾਂਧੀ ਵਾਂਗ ਇਨ੍ਹਾਂ ਦਾ ਬਾਈਕਾਟ ਕਰਕੇ, ਦੇਸੀ ਚੀਜ਼ਾਂ ਨਾਲ਼ ਸਾਮਰਾਜਵਾਦ ਵਿਰੁੱਧ ਜੰਗ ਲੜਨ ਲਈ ਸਰੋਤਿਆਂ ਨੂੰ ਪ੍ਰੇਰਿਤ ਕਰ ਰਿਹਾ ਸੀ। ਇਸ ਤੋਂ ਇਹ ਮਤਲਬ ਨਹੀਂ ਲਿਆ ਜਾਣਾ ਚਾਹੀਦਾ ਕਿ ਸਭ ਕਾਮਰੇਡ (ਕਮਿਊਨਿਸਟ) ਅਜਿਹੀ ਦਕਿਆਨੂਸੀ ਸੋਚ ਰੱਖਦੇ ਹਨ।


ਦਰਅਸਲ ਅਜਿਹੇ ਲੋਕ ਇਹ ਸਮਝਣ ਤੋਂ ਅਸਮਰਥ ਰਹਿੰਦੇ ਹਨ ਕਿ ਜਦੋਂ ਨਵੇਂ ਪੈਦਾਵਾਰੀ ਸਬੰਧ ਸਥਾਪਿਤ ਹੁੰਦੇ ਹਨ ਤਾਂ ਬੀਤੇ ਦੇ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਸਭ ਵਸਤਾਂ, ਸਮਾਜਿਕ ਬਣਤਰਾਂ ਦਾ ਟਿਕੇ ਰਹਿਣਾ ਨਾਮੁਮਕਿਨ ਹੁੰਦਾ ਹੈ। ਸਾਡੇ ਦੇਸ਼ ਵਿੱਚ 1947 ਤੋਂ ਬਾਅਦ ਇੱਕ ਧੀਮੀ ਕ੍ਰਮਵਾਰ ਪ੍ਰਕਿਰਿਆ ਵਿੱਚ ਜਗੀਰੂ ਪੈਦਾਵਾਰੀ ਸਬੰਧਾਂ ਦੀ ਥਾਂ ਸਰਮਾਏਦਾਰੀ ਪੈਦਾਵਾਰੀ ਸਬੰਧ ਸਥਾਪਿਤ ਹੋਏ। ਸਾਡੇ ਇੱਥੇ ਸਰਮਾਏਦਾਰਾ ਪੈਦਾਵਾਰੀ ਸਬੰਧ ਇਨਕਲਾਬੀ ਢੰਗ ਨਾਲ਼ ਸਥਾਪਤ ਨਹੀਂ ਹੋਏ, ਸਗੋਂ ਬੀਤੇ ਸਮੇਂ ਦੀਆਂ ਅਨੇਕਾਂ ਸੰਸਥਾਵਾਂ ਨੂੰ ਬਚਾਉਂਦੇ ਹੋਏ ਕਦਮ-ਬ-ਕਦਮ ਸਥਾਪਤ ਹੋਏ ਹਨ। ਇਸ ਕਾਰਨ ਜਗੀਰੂ ਯੁੱਗ ਦੀ ਅਨੇਕਾਂ ਸਮਾਜਿਕ ਸੰਸਥਾਵਾਂ ਬਣਤਰਾਂ ਅਜੇ ਤੱਕ ਬਚੀਆਂ ਹੋਈਆਂ ਹਨ। ਸਾਂਝੇ ਪਰਿਵਾਰ ਦੀ ਸੰਸਥਾ ਵੀ ਜਗੀਰੂ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਸੰਸਥਾ ਸੀ। ਜੋ ਬੀਤੇ ਦੀ ਨਿਸ਼ਾਨੀ ਵਜੋਂ ਅਜੇ ਵੀ ਬਚੀ ਹੋਈ ਹੈ। ਭਾਵੇਂ ਇਹ ਤੇਜ਼ੀ ਨਾਲ਼ ਖਤਮ ਹੋ ਰਹੀ ਹੈ।


1947 ਤੋਂ ਪਹਿਲਾਂ ਬਸਤੀਵਾਦੀ-ਜਗੀਰੂ ਯੁੱਗ ਵਿੱਚ ਪੈਦਾਵਾਰ ਦਾ ਮੁੱਖ ਜ਼ਰੀਆ ਖੇਤੀ ਸੀ। ਵਸੋਂ ਦੀ ਵੱਡੀ ਬਹੁਗਿਣਤੀ ਖੇਤੀ ਉੱਪਰ ਨਿਰਭਰ ਸੀ। ਖੇਤੀ ਵਿੱਚ ਤਕਨੀਕ ਅੱਤ ਪੱਛੜੀ ਹੋਈ ਸੀ ਅਤੇ ਇਹ ਲਗਭਗ ਪੂਰੀ ਤਰ੍ਹਾਂ ਮਨੁੱਖੀ ਕਿਰਤ ‘ਤੇ ਨਿਰਭਰ ਸੀ। ਇਸ ਲਈ ਜਿਸ ਪਰਿਵਾਰ ਕੋਲ਼ ਕੰਮ ਕਰਨ ਵਾਲ਼ੇ ਹੱਥ ਵਧੇਰੇ ਹੁੰਦੇ ਸਨ ਉਸ ਦੀ ਖੇਤੀ ਵੀ ਵਧੀਆ ਹੁੰਦੀ ਸੀ।


1947 ਤੋਂ ਬਾਅਦ ਸਾਡੇ ਦੇਸ਼ ਵਿੱਚ ਹੋਏ ਸਰਮਾਏਦਾਰਾ ਵਿਕਾਸ ਕਾਰਨ, ਖੇਤੀ ਦਾ ਵੱਡੀ ਪੱਧਰ ‘ਤੇ ਮਸ਼ੀਨੀਕਰਨ ਹੋਇਆ ਹੈ। ਸਿੱਖਿਆ, ਸਿਹਤ, ਆਵਾਜਾਈ, ਢੋਆ-ਢੁਆਈ ਆਦਿ ਦੇ ਸਾਧਨਾਂ ਦੇ ਵੱਡੀ ਪੱਧਰ ‘ਤੇ ਵਿਕਾਸ ਦੇ ਨਾਲ਼ ਨਾਲ਼ ਵੱਡੀ ਪੱਧਰ ‘ਤੇ ਸਨਅਤੀ ਵਿਕਾਸ ਹੋਇਆ ਹੈ। ਖੇਤੀ ਦੇ ਮਸ਼ੀਨੀਕਰਨ ਨੇ ਖੇਤੀ ਵਿੱਚ ਮਨੁੱਖੀ ਕਿਰਤ ਦੀ ਜ਼ਰੂਰਤ ਨੂੰ ਕਾਫ਼ੀ ਹੱਤ ਤੱਕ ਘੱਟ ਕਰ ਦਿੱਤਾ ਹੈ। ਖੇਤੀ ਖੇਤਰ ‘ਚੋਂ ਕਰੋੜਾਂ ਲੋਕ ਸਨਅਤੀ ਅਤੇ ਸੇਵਾ ਖੇਤਰ ਵੱਲ ਚਲੇ ਗਏ ਹਨ। ਖੇਤੀ ‘ਚ ਹੋਏ ਸਰਮਾਏਦਾਰਾ ਵਿਕਾਸ ਕਾਰਨ ਹੁਣ ਜਗੀਰੂ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਸਮਾਜਿਕ ਸੰਸਥਾ (ਸਾਂਝਾ ਪਰਿਵਾਰ) ਗੈਰ ਜ਼ਰੂਰੀ ਹੋ ਗਈ ਹੈ। ਇਸੇ ਕਾਰਨ ਤੇਜ਼ੀ ਨਾਲ਼ ਇਹ ਸੰਸਥਾ ਖੁਰ ਖਿੰਡ ਰਹੀ ਹੈ। ਪੈਦਾਵਾਰੀ ਸਬੰਧਾਂ, ਜਿਸ ਨੂੰ ਸਮਾਜ ਵਿਗਿਆਨ ਸਮਾਜ ਦਾ ਅਧਾਰ ਕਹਿੰਦਾ ਹੈ, ਦੇ ਬਦਲਣ ਨਾਲ਼ ਉਸਾਰ ਢਾਂਚਾ (ਸਿਆਸਤ, ਰਾਜ ਸੱਤ੍ਹਾ, ਵਿਚਾਰਧਾਰਾ, ਸੱਭਿਆਚਾਰ, ਸਮਾਜਿਕ ਸੰਸਥਾਵਾਂ) ਵੀ ਅਟੱਲ ਤੌਰ ‘ਤੇ ਬਦਲ ਜਾਂਦਾ ਹੈ। ਇਹ ਸਮਾਜਿਕ ਵਿਗਿਆਨ ਦਾ ਇੱਕ ਨਿਯਮ ਹੈ ਅਤੇ ਬੀਤੇ ਦੀਆਂ ਨਿਸ਼ਾਨੀਆਂ ਦੇ ਖਾਤਮੇ ‘ਤੇ ਕਿਸੇ ਦੇ ਹੰਝੂ ਕੇਰਨ ਨਾਲ਼ ਇਹ ਨਿਯਮ ਨਹੀਂ ਬਦਲ ਸਕਦਾ। ਅਜਿਹੀ ਅਟੱਲ ਸਮਾਜਿਕ ਪ੍ਰਕਿਰਿਆ ਉੱਪਰ ਹੰਝੂ ਕੇਰਨਾ ਘੋਰ ਅਗਿਆਨ ‘ਚੋਂ ਉਪਜੀ ਮੂਰਖਤਾ ਹੈ। ਜਗੀਰੂ ਯੁੱਗ ‘ਚ ਆਵਾਜਾਈ ਅਤੇ ਸੰਚਾਰ ਦੇ ਸਾਧਨ ਬੇਹੱਦ ਅਵਿਕਸਿਤ ਹੁੰਦੇ ਸਨ। ਲੋਕ ਆਪਣੇ ਭਾਈਚਾਰਿਆਂ ਟੱਬਰਾਂ, ਪਿੰਡਾਂ ਤੱਕ ਸੀਮਤ ਰਹਿੰਦੇ ਸਨ। ਗਤੀਸ਼ੀਲਤਾ ਦੀ ਬੇਹੱਦ ਕਮੀ ਕਾਰਨ ਲੋਕਾਂ ਦਾ ਇੱਕ ਤੋਂ ਦੂਜੀ ਥਾਵਾਂ ਵੱਲ ਆਣ ਜਾਣ ਬੇਹੱਦ ਘੱਟ ਹੁੰਦਾ ਸੀ। ਭਾਈਚਾਰੇ, ਪਿੰਡ, ਟੱਬਰ ਹੋਰਾਂ ਭਾਈਚਾਰਿਆਂ, ਟੱਬਰਾਂ ਪਿੰਡਾਂ ਤੋਂ ਨਿੱਖੜੇ ਰਹਿੰਦੇ ਸਨ। ਨਿੱਜੀ ਜਾਇਦਾਦ ਦੀ ਮਾਲਕੀ ਵੀ ਲੋਕਾਂ ਨੂੰ ਇੱਕ ਦੂਜੇ ਤੋਂ ਨਿਖੇੜਦੀ ਸੀ। ਇਹ ਜਗੀਰੂ ਨਿਖੇੜ ਅਗਿਆਨ ਅਤੇ ਖੂਹ ਦੇ ਡੱਡੂਪੁਣੇ ਨੂੰ ਜਨਮ ਦਿੰਦਾ ਸੀ।


ਦੂਜੇ ਪਾਸੇ ਸਰਮਾਏਦਾਰੀ ਨੇ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦਾ ਪਹਿਲਾਂ ਕਦੇ ਨਾ ਦੇਖਿਆ ਵਿਕਾਸ ਕੀਤਾ ਹੈ। ਸਰਮਾਏਦਾਰੀ ਯੁੱਗ ‘ਚ ਪੈਦਾਵਾਰੀ ਤਾਕਤਾਂ ਦਾ ਅਜਿਹਾ ਵਿਕਾਸ ਹੋਇਆ ਹੈ ਕਿ ਇਸ ਨੇ ਪੂਰੇ ਸੰਸਾਰ ਨੂੰ ਹੀ ਇੱਕ ਪਿੰਡ ‘ਚ ਬਦਲ ਦਿੱਤਾ ਹੈ। ਸਰਮਾਏਦਾਰੀ ਲੋਕਾਂ ਨੂੰ ਨਿੱਜੀ ਜਾਇਦਾਦ ਦੀ ਮਾਲਕੀ ਤੋਂ ਮਹਿਰੂਮ ਕਰਕੇ ਉਚੇਰੇ ਪੱਧਰ ‘ਤੇ ਕਿਰਤ ਦਾ ਸਮਾਜੀਕਰਨ ਕਰਦੀ ਹੈ। ਇਹ ਲੋਕਾਂ ਦੇ ਆਪਸੀ ਨਿਖੇੜ ਨੂੰ ਖ਼ਤਮ ਕਰਕੇ ਉਨ੍ਹਾਂ ‘ਚ ਉਚੇਰੇ ਪੱਧਰ ਦੀ ਏਕਤਾ ਕਾਇਮ ਕਰਦੀ ਹੈ। ਅੱਜ ਦੇ ਯੁੱਗ ਵਿੱਚ ਪੈਦਾਵਾਰ ਦੇ ਸੰਸਾਰੀਕਰਨ ਨੇ ਸੰਸਾਰ ਭਰ ਦੇ ਮਜ਼ਦੂਰਾਂ ਨੂੰ ਇੱਕ ਦੂਜੇ ਨਾਲ਼ ਜੋੜ ਦਿੱਤਾ ਹੈ। ਇਸ ਦੇ ਨਾਲ਼ ਹੀ ਸਰਮਾਏਦਾਰੀ ਬੇਗਾਨਗੀ (ilienation) ਨੂੰ ਵੀ ਜਨਮ ਦਿੰਦੀ ਹੈ। ਸਰਮਾਏਦਾਰੀ ਤਹਿਤ ਇਹ ਬੇਗਾਨਗੀ ਕਈ ਧਰਾਤਲਾਂ ‘ਤੇ ਵਾਪਰਦੀ ਹੈ, ਮਨੁੱਖ ਦਾ ਮਨੁੱਖ ਤੋਂ ਦੂਰ ਹੋਣਾ ਵੀ ਜਿਸ ਦਾ ਇੱਕ ਅੰਗ ਹੈ। ਸਰਮਾਏਦਾਰਾ ਬੇਗਾਨਗੀ ਵੀ ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਇੱਕ ਮਹੱਤਵਪੂਰਨ ਕਾਰਨ ਹੈ। ਪਰ ਇਹ ਸਰਮਾਏਦਾਰਾ ਬੇਗਾਨਗੀ ਜਗੀਰੂ ਨਿਖੇੜ ਨਾਲ਼ੋਂ ਕਿਤੇ ਅਗਾਂਹਵਧੂ ਵਰਤਾਰਾ ਹੈ। ਸਰਮਾਏਦਾਰੀ ਨੇ ਪੈਦਾਵਾਰੀ ਤਾਕਤਾਂ ਅਤੇ ਸੱਭਿਆਚਾਰ ਦੇ ਪਹਿਲਾਂ ਕਦੇ ਨਾ ਦੇਖੇ ਗਏ ਵਿਕਾਸ ਦੇ ਰੂਪ ਵਿੱਚ ਆਪਣੇ ਖਾਤਮੇ ਦਾ ਅਧਾਰ ਤਿਆਰ ਕੀਤਾ ਹੈ। ਸੰਸਾਰ ਭਰ ਦੇ ਮਜ਼ਦੂਰ ਸਰਮਾਏਦਾਰੀ ਦੇ ਖਾਤਮੇ ਦੇ ਨਾਲ਼ ਹੀ ਇਸ ਦੁਆਰਾ ਪੈਦਾ ਕੀਤੀ ਬੇਗਾਨਗੀ ਦਾ ਵੀ ਖਾਤਮਾ ਕਰਨਗੇ।


ਭਾਰਤ ਜਿਹੇ ਪੱਛੜੇ ਸਰਮਾਏਦਾਰਾ ਦੇਸ਼ਾਂ ਵਿੱਚ ਬਜ਼ੁਰਗ ਮਾਤਾ ਪਿਤਾ ਜ਼ਿਆਦਾਤਰ ਆਪਣੇ ਬੱਚਿਆਂ ਉੱਪਰ ਨਿਰਭਰ ਹਨ। ਅਜਿਹੇ ਬਜ਼ੁਰਗਾਂ ਲਈ ਸਾਂਝੇ ਪਰਿਵਾਰਾਂ ਦਾ ਟੁੱਟਣਾ ਜ਼ਰੂਰ ਪੀੜਾਦਾਈ ਹੈ। ਇਸ ਤੋਂ ਇਲਾਵਾ ਜਗੀਰੂ ਯੁੱਗ ਦੀ ਨਿਸ਼ਾਨੀ ਸਾਂਝੇ ਪਰਿਵਾਰਾਂ ਦਾ ਟੁੱਟਣਾ ਇੱਕ ਸਾਰਥਕ ਗੱਲ ਹੈ। ਝੁੰਡਾਂ ਵਿੱਚ ਰਹਿੰਦੇ ਇਨਸਾਨਾਂ ਦੀ ਨਿੱਜਤਾ, ਵਿਅਕਤੀਕਤਾ ਵਾਰ-ਵਾਰ ਉਧਾਲ਼ੀ ਜਾਂਦੀ ਹੈ। ਇਹੋ ਵਜ੍ਹਾ ਹੈ ਕਿ ਸਾਡੇ ਸਮਾਜ ਵਿੱਚ ਅਜੇ ਤੱਕ ਨਿੱਜਤਾ, ਵਿਅਕਤੀਕਤਾ ਜੇਹੇ ਸੰਕਲਪਾਂ ਦੀ ਲਗਭਗ ਅਣਹੋਂਦ ਹੈ। ਝੁੰਡ ਜੀਵਨ ਮਨੁੱਖ ਦੇ ਬੌਧਿਕ ਵਿਕਾਸ, ਉਸ ਦੀਆਂ ਸਿਰਜਣਾਤਮਕ ਸਰਗਰਮੀਆਂ ਲਈ ਵੀ ਘਾਤਕ ਹੈ।


ਸਾਂਝੇ ਪਰਿਵਾਰ ਜਿਹੀਆਂ ਬੀਤੇ ਦੀਆਂ ਨਿਸ਼ਾਨੀਆਂ ਦੇ ਖ਼ਾਤਮੇ ਪ੍ਰਤੀ ਇੱਕ ਵਿਗਿਆਨਕ ਨਜ਼ਰੀਆ ਅਪਨਾਉਣ ਦੀ ਲੋੜ ਹੈ। ਹਰ ਪ੍ਰਕਿਰਿਆ ਵਾਂਗ ਇਸ ਪ੍ਰਕਿਰਿਆ ਦੇ ਵੀ ਦੋਵੇਂ ਪੱਖ ਹਨ — ਹਾਂ ਪੱਖ ਅਤੇ ਨਾ ਪੱਖ। ਪਰ ਇਸ ਪ੍ਰਕਿਰਿਆ ਦਾ ਮੁੱਖ ਪੱਖ ਹਾਂ ਪੱਖ ਹੀ ਹੈ।


ਵਿਦਿਆਰਥੀ ਰਸਾਲੇ ਲਲਕਾਰ ਦੀ ਸੰਪਾਦਕੀ

Sunday, July 22, 2012

ਸਦੀਕ ਦੀ ਬੁਲੰਦੀ ਤੇ ਬਾਦਲ ਦੀ ਨਿਵਾਣ !----ਗੁਰਬਚਨ ਸਿੰਘ ਭੁੱਲਰ

ਪੰਜਾਬ ਵਿਧਾਨ ਸਭਾ ਵਿਚ ਲੋਕ-ਪਿਆਰੇ ਗਾਇਕ ਮੁਹੰਮਦ ਸਦੀਕ ਵੱਲੋਂ ਆਧੁਨਿਕ ਪੰਜਾਬੀ ਕਵਿਤਾ ਦੇ ਉੱਚ-ਦੁਮਾਲੜੇ ਨਾਂ ਪ੍ਰੋ. ਮੋਹਨ ਸਿੰਘ ਦੀ ਇਕ ਬੇਹੱਦ ਖ਼ੂਬਸੂਰਤ ਅਤੇ ਅਰਥਭਰਪੂਰ ਰਚਨਾ ਪੇਸ਼ ਕੀਤੇ ਜਾਣ ਦੇ ਸੰਬੰਧ ਵਿਚ ਜੋ ਕੁਛ ਹੋਇਆ, ਉਹ ਪੰਜਾਬੀਆਂ ਦਾ, ਖਾਸ ਕਰਕੇ ਲੇਖਕਾਂ ਤੇ ਕਲਾਕਾਰਾਂ ਦਾ ਕਈ ਪੱਖਾਂ ਤੋਂ ਧਿਆਨ ਮੰਗਦਾ ਹੈ। ਇਹ ਘਟਨਾ ਵਾਪਰਨ ਤੋਂ ਤੁਰਤ ਮਗਰੋਂ ਚੰਡੀਗੜ੍ਹ ਤੋਂ ਇਕ ਪੱਤਰਕਾਰ ਮਿੱਤਰ ਨੇ ਫ਼ੋਨ ਕੀਤਾ ਤਾਂ ਮੈਂ ਸਮਝਿਆ, ਬਾਦਲ ਸਾਹਿਬ ਤੋਂ ਉਹਦਾ ਭਾਵ ਸੁਖਬੀਰ ਸਿੰਘ ਤੋਂ ਹੈ। ਮੈਂ ਗੱਲ ਆਈ-ਗਈ ਕਰਨ ਲੱਗਿਆ ਤਾਂ ਉਹਨੇ ਸਪੱਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਗੱਲ ਕਰ ਰਿਹਾ ਹੈ।


ਕਹਾਣੀ ਇਹ ਬਣੀ ਕਿ ਭਦੌੜ ਹਲਕੇ ਤੋਂ ਬਾਦਲ ਸਾਹਿਬ ਦੇ ਉਮੀਦਵਾਰ, ਉੱਚੀਆਂ ਪਦਵੀਆਂ ਉੱਤੇ ਰਹੇ ਆਈ ਏ ਐੱਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਹਰਾ ਕੇ ਕਾਂਗਰਸੀ ਵਿਧਾਇਕ ਬਣੇ ਗਾਇਕ ਮੁਹੰਮਦ ਸਦੀਕ ਨੇ ਵਿਧਾਨ ਸਭਾ ਵਿਚ ਆਪਣੇ ਹਲਕੇ ਦੀ ਕਿਸੇ ਵਿਦਿਅਕ ਸਮੱਸਿਆ ਬਾਰੇ ਸਰਕਾਰ ਤੋਂ ਸਵਾਲ ਪੁੱਛਿਆ। ਮੁੱਖ ਮੰਤਰੀ ਜੀ ਸ਼ਾਇਦ ਵਿੱਦਿਆ-ਸ਼ਿੱਦਿਆ ਬਾਰੇ ਐਵੇਂ ਵਾਧੂ ਮਹੱਤਵਹੀਣ ਗੱਲਾਂ ਉੱਤੇ ਸਦਨ ਦਾ ਕੀਮਤੀ ਸਮਾਂ ਨਹੀਂ ਸਨ ਗੁਆਉਣਾ ਚਾਹੁੰਦੇ। ਤੇ ਜਾਂ ਫੇਰ ਸ਼ਾਇਦ ਗੱਲ ਨੂੰ ਆਪਣੀ ਪਹਿਲਾਂ ਤੋਂ ਹੀ ਸੋਚੀ-ਮਿਥੀ ਸੇਧ ਵਿਚ ਲਿਜਾਣਾ ਚਾਹੁੰਦੇ ਸਨ ਕਿਉਂਕਿ ਸਦੀਕ ਨੇ ਅਖ਼ਬਾਰਾਂ ਨੂੰ ਦੱਸਿਆ ਕਿ ਸਦਨ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਬਾਦਲ ਸਾਹਿਬ ਉਹਨੂੰ ਵਾਰ ਵਾਰ ਗੀਤ ਸੁਣਾਉਣ ਲਈ ਆਖ ਰਹੇ ਸਨ। ਕੀ ਉਹ ਗੀਤ ਸੁਣਾਉਣ ਦੀ ਵਾਰ ਵਾਰ ਮੰਗ ਇਸੇ ਲਈ ਕਰ ਰਹੇ ਸਨ ਕਿ ਉਹ ਕੁਛ ਹੋਵੇ ਜੋ ਹੋਇਆ? ਖ਼ੈਰ, ਇਸ ਵਾਰ ਉਹ ਸਦਨ ਦੀ ਕਾਰਵਾਈ ਦੌਰਾਨ ਬੋਲੇ, ਸਦੀਕ ਛੱਡ ਇਹ ਗੱਲਾਂ, ਕੁਛ ਗਾ ਕੇ ਸੁਣਾ।


ਜਦੋਂ ਸਦੀਕ ਗਾਉਣ ਲਈ ਤਿਆਰ ਹੋਣ ਲੱਗਿਆ, ਉਹਨੂੰ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਅਤੇ ਕੁਛ ਹੋਰ ਵਿਧਾਇਕਾਂ ਨੇ ਰੋਕਣਾ ਚਾਹਿਆ। ਪਰ ਉਹ ਕਹਿੰਦਾ, ਬਾਦਲ ਸਾਹਿਬ ਸਦਨ ਵਿਚ ਸਭ ਤੋਂ ਵੱਡੀ ਉਮਰ ਦੇ ਸਿਆਸਤਦਾਨ ਹਨ ਤੇ ਮੈਂ ਇਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ, ਇਸ ਕਰਕੇ ਮੈਂ ਇਹਨਾਂ ਦਾ ਕਿਹਾ ਨਹੀਂ ਮੋੜ ਸਕਦਾ। ਇਸ ਦੌਰਾਨ ਸਪੀਕਰ ਸਾਹਿਬ ਨੇ ਵੀ ਮੁੱਖ ਮੰਤਰੀ ਜੀ ਦੀ ਫ਼ਰਮਾਇਸ਼ ਦੀ ਪੁਸ਼ਟੀ ਕਰਦਿਆਂ ਗਾਉਣ ਦੀ ਆਗਿਆ ਦੇ ਦਿੱਤੀ। ਜਦੋਂ ਹੀ ਸਦੀਕ ਨੇ ਕਾਵਿ-ਸਮਰਾਟ ਮੋਹਨ ਸਿੰਘ ਦੀ ਗ਼ਜ਼ਲ ਸਮਾਪਤ ਕੀਤੀ, ਮੁੱਖ ਮੰਤਰੀ ਜੀ ਬੋਲੇ, ਸਦੀਕ ਹੁਣ ਕਾਂਗਰਸ ਦੀ ਹਾਰ ਦੇ ਵੈਣ ਵੀ ਪਾ ਦੇ। ਸਦੀਕ ਦਾ ਅਵਾਕ ਰਹਿ ਜਾਣਾ ਕੁਦਰਤੀ ਸੀ। ਮੁੱਖ ਮੰਤਰੀ ਬਾਦਲ ਜੀ ਦੀ ਸ਼ਤਰੰਜੀ ਚਾਲ ਤੋਂ ਉਹ ਮਾਤ ਖਾ ਚੁੱਕਿਆ ਸੀ ਅਤੇ ਉਹਨਾਂ ਦੇ ਇਹਨਾਂ ਬੋਲਾਂ ਨਾਲ ਦੂਜੇ ਅਕਾਲੀਆਂ ਨੂੰ ਉਸ ਉੱਤੇ ਅਤੇ ਨਾਲ ਹੀ ਕਾਂਗਰਸ ਉੱਤੇ ਹਮਲੇ ਕਰਨ ਵਾਸਤੇ ਲੋੜੀਂਦਾ ਸੰਕੇਤ ਮਿਲ ਚੁੱਕਿਆ ਸੀ।


ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਬਾਰੇ ਇਹ ਸਭ ਸੁਣ ਕੇ ਇਸ ਘਟਨਾ ਨੇ ਮੇਰੇ ਮਨ ਵਿਚ ਬਿਲਕੁਲ ਹੀ ਵੱਖਰਾ ਰੂਪ ਧਾਰਨ ਕਰ ਲਿਆ ਅਤੇ ਕਈ ਸਵਾਲ ਉੱਭਰ ਕੇ ਸਾਹਮਣੇ ਆ ਖਲੋਤੇ। ਕਲਾ ਤੇ ਸਿਆਸਤ ਦਾ ਆਪਸ ਵਿਚ ਕੀ ਨਾਤਾ ਹੈ? ਕਲਾ ਦਾ ਸਮਾਜਕ ਜਮਾਤਾਂ ਨਾਲ ਕੀ ਰਿਸ਼ਤਾ ਹੈ? ਕੀ ਖਰੀ ਕਲਾ ਅਪਵਿੱਤਰ, ਭਾਵ ਪਲੀਤ ਵੀ ਹੋ ਸਕਦੀ ਹੈ ਜੋ ਭਲੇ ਕਹਾਉਣ ਵਾਲੇ ਲੋਕਾਂ ਉੱਤੇ ਗੰਦੇ ਛਿੱਟੇ ਪਾਉਂਦੀ ਹੋਵੇ? ਕਲਾ ਨੂੰ ਹਰ ਕੋਈ ਮਾਣ ਸਕਦਾ ਹੈ ਕਿ ਇਹਨੂੰ ਮਾਣਨ ਵਾਸਤੇ ਕਿਸੇ ਖਾਸ ਸੁਚੱਜ ਤੇ ਸਲੀਕੇ ਦੀ ਲੋੜ ਪੈਂਦੀ ਹੈ? ਜਿਵੇਂ ਸਿਆਸਤਦਾਨਾਂ ਨੂੰ ਆਪਣੀ ਵੋਟ-ਆਧਾਰਿਤ ਮੰਗਵੀਂ ਹਉਂ ਪਿਆਰੀ ਹੁੰਦੀ ਹੈ ਜਿਸ ਕਰਕੇ ਉਹਨਾਂ ਦਾ ਰਾਹ ਉਲੰਘਣ ਵਾਲੇ ਅੱਖ ਦਾ ਤਿਣਕਾ ਬਣ ਜਾਂਦੇ ਹਨ, ਕੀ ਕਲਾਕਾਰ ਦਾ ਵੀ ਕੋਈ ਕਲਾ-ਆਧਾਰਿਤ ਸੁੱਚਾ ਸਵੈਮਾਣ ਹੁੰਦਾ ਹੈ ਜਿਸਦਾ ਆਦਰ ਕੀਤਾ ਜਾਣਾ ਚਾਹੀਦਾ ਹੈ ਜਾਂ ਉਸ ਉੱਤੇ ਝੂਠੇ ਦੂਸ਼ਣ ਲਾ ਕੇ ਤੇ ਹੋ-ਹੋ-ਹੋ ਕਰ ਕੇ ਮਨ ਦੀ ਮੌਜ ਅਨੁਸਾਰ ਉਹਦਾ ਮਖੌਲ ਉਡਾਇਆ ਤੇ ਨਿਰਾਦਰ ਕੀਤਾ ਜਾ ਸਕਦਾ ਹੈ?


ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਬਾਬੇ ਨਾਨਕ ਦਾ ਅਤੇ ਉਹਦੇ ਬੇਲੀ ਭਾਈ ਮਰਦਾਨੇ ਦਾ ਦੇਸ ਦੇ, ਖਾਸ ਕਰਕੇ ਪੰਜਾਬ ਦੇ ਇਤਿਹਾਸ ਵਿਚ ਕੀ ਸਥਾਨ ਹੈ। ਪੰਜਾਬ ਦਾ ਲੋਕ-ਮਨ ਸਰਬਸੰਮਤੀ ਨਾਲ ਆਖਦਾ ਹੈ: ਨਾਨਕ ਜੇਡ ਫ਼ਕੀਰ ਨਾ ਕੋਈ! ... ਧੰਨ ਬਾਬਾ ਨਾਨਕ ਜੀਹਨੇ ਜੱਗ ਤਾਰਿਆ!... ਨਾਨਕ ਨਾਨਕ ਹੋਵੇ ਵੇਲੇ ਅੰਮ੍ਰਿਤ ਦੇ! ਵਿਆਹ ਦੇ ਨਿਰੋਲ ਸੰਸਾਰਿਕ-ਰੁਮਾਂਚਿਕ ਕਾਰਜ ਸਮੇਂ ਵੀ ਮਸਤੀ ਵਿਚ ਆਈਆਂ ਮੁਟਿਆਰ ਮੇਲਣਾਂ ਰਸਮਾਂ ਨਿਭਾਉਣ ਸਮੇਂ ਕਿਧਰੇ ਜਾਣ ਲੱਗਿਆਂ, ਮਗਰੋਂ ਜੋ ਮਰਜ਼ੀ ਗਾਉਂਦੀਆਂ ਫਿਰਨ, ''ਆਉਂਦੀ ਕੁੜੀਏ...” ਲੜੀ ਦੇ ਗੀਤਾਂ ਦਾ ਆਰੰਭ ਇਹ ਦੋ ਨਾਂ ਧਿਆ ਕੇ ਹੀ ਕਰਦੀਆਂ ਹਨ: ਆਉਂਦੀ ਕੁੜੀਏ, ਜਾਂਦੀ ਕੁੜੀਏ, ਚੱਕ ਲੈ ਬਾਜ਼ਾਰ ਵਿਚੋਂ ਕਾਨਾ, ਨੀ ਭਗਤੀ ਦੋ ਕਰ ਗਏ, ਬਾਬਾ ਨਾਨਕ ਤੇ ਮਰਦਾਨਾ, ਭਗਤੀ ਦੋ ਕਰ ਗਏ! ਰਿਸ਼ੀ-ਕਵੀ ਪ੍ਰੋ. ਪੂਰਨ ਸਿੰਘ ਕਹਿੰਦੇ ਹਨ:ਪੰਜਾਬ ਜੀਂਦਾ ਗੁਰਾਂ ਦੇ ਨਾਂ ’ਤੇ! ਭਾਈ ਮਰਦਾਨੇ ਦਾ ਤਾਂ ਕਹਿਣਾ ਹੀ ਕੀ! ਸਾਡੇ ਇਤਿਹਾਸ ਵਿਚ ਉਹਦੇ ਨਾਲੋਂ ਸੁਭਾਗਾ ਕੌਣ ਹੋਵੇਗਾ ਜਿਸਨੂੰ ਬਾਬੇ ਨਾਨਕ ਦੀ ਸਾਂਝੀ ਬੁਰਕੀ ਵਾਲੀ ਦੋਸਤੀ ਤੇ ਭਰੱਪਣ ਦਾ ਮਾਣ ਹਾਸਲ ਹੋਵੇ ਅਤੇ ਜਿਸਦੀ ਰਬਾਬ ਨਾਨਕ-ਨਾਨਕ ਤੋਂ ਬਿਨਾਂ ਹੋਰ ਕੋਈ ਆਵਾਜ਼ਾ ਕੱਢਣ ਹੀ ਨਾ ਜਾਣਦੀ ਹੋਵੇ! ਲੋਕ ਆਖਦੇ ਹਨ: ਨਾਨਕ ਨਾਨਕ ਕਰਦੀ ਰਬਾਬ ਮਰਦਾਨੇ ਦੀ!


ਬਿਕਰਮ ਸਿੰਘ ਮਜੀਠੀਆ ਬਾਦਲ ਸਾਹਿਬ ਦੇ ਮੰਤਰੀ ਮੰਡਲ ਵਿਚ ਮੰਤਰੀ ਦੀ ਪਦਵੀ ਲਈ ਲੋੜੀਂਦੀ ਪੂਰੀ ਜੋਗਤਾ ਰੱਖਣ ਵਾਲੇ ਸੱਜਨ ਹਨ। ਉਹਨਾਂ ਦੀ ਇਸ ਇਕੋ-ਇਕ ਜੋਗਤਾ ਨੂੰ ਉਹ ਆਪ ਵੀ ਜਾਣਦੇ ਹਨ ਤੇ ਪੰਜਾਬ ਦੇ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਦਾ ਮਨੋਹਰ ਵਿਚਾਰ ਹੈ ਕਿ ਸਦੀਕ ਨੇ''ਮਰਦਾਨੇ ਵਾਂਗ ਛੇੜੀਏ ਜੇ ਸੁਰ ਰਬਾਬ ਦਾ...ਮੁੜ ਕੇ ਪੰਜਾਬ ਸਾਜੀਏ ਨਾਨਕ ਦੇ ਖ਼ਾਬ ਦਾ” ਗਾਉਣ ਨਾਲ ਸਦਨ ਦੀ ਪਵਿੱਤਰਤਾ ਘਟਾ ਕੇ ਉਹਨੂੰ ਰਿਕਾਰਡਿੰਗ ਸਟੂਡੀਓ ਬਣਾ ਦਿੱਤਾ ਹੈ! ਬੋਲੋ ਜੀ ਵਾਹਿਗੁਰੂ! ਪਹਿਲੀ ਵਾਰ ਪਤਾ ਲੱਗਿਆ ਕਿ ਰਿਕਾਰਡਿੰਗ ਸਟੂਡੀਓ ਕੋਈ ਦਾਰੂ ਦੇ ਠੇਕੇ ਵਰਗੀ ਜਾਂ ਬਾਜ਼ਾਰੀ ਕੋਠੇ ਵਰਗੀ ਥਾਂ ਹੁੰਦੀ ਹੈ ਜਿਸਤੋਂ ਮਜੀਠੀਆ ਜੀ ਵਰਗੇ ਸਾਊ ਬੰਦਿਆਂ ਨੂੰ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ। ਬਾਬਾ ਕਿਹਾ ਕਰਦਾ ਸੀ, ਰਬਾਬ ਛੇੜ ਭਾਈ ਮਰਦਾਨਿਆ, ਬਾਣੀ ਆਈ ਐ! ਜੇ ਅੱਜ ਬਾਬਾ ਦੇਹਮਾਨ ਹੁੰਦਾ, ਉਹਨੇ ਰਬਾਬ ਛੇੜਨ ਦੀ ਥਾਂ ਕਹਿਣਾ ਸੀ, ਰਬਾਬ ਚੁੱਕ ਭਾਈ ਮਰਦਾਨਿਆ, ਕਿਸੇ ਹੋਰ ਦੇਸ ਚੱਲੀਏ ਜਿਥੇ ਸਾਡਾ ਨਾਂ ਲਿਆਂ ਉਸ ਥਾਂ ਦੀ ਪਵਿੱਤਰਤਾ ਭੰਗ ਨਾ ਹੁੰਦੀ ਹੋਵੇ!


ਸਦੀਕ ਦਾ ਮਖੌਲ ਉਡਾਉਣ ਵਾਲਿਆਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਦੁਨੀਆ ਦੇ ਅਨੇਕ ਦੇਸਾਂ ਦੀਆਂ ਪਾਰਲੀਮੈਂਟਾਂ ਵਿਚ, ਹੋਰ ਤਾਂ ਹੋਰ, ਸੰਸਾਰ ਦੀ ਮਹਾਂ-ਪਾਰਲੀਮੈਂਟ ਅਰਥਾਤ ਸੰਯੁਕਤ ਰਾਸ਼ਟਰ ਵਿਚ ਗਾਇਕੀ, ਸੰਗੀਤ ਤੇ ਨ੍ਰਿਤ ਆਦਿ ਦੀਆਂ ਪੇਸ਼ਕਾਰੀਆਂ ਕੋਈ ਅਲੋਕਾਰ ਗੱਲ ਨਹੀਂ। ਸਮੇਂ ਸਮੇਂ ਸਾਡੇ ਕਈ ਭਾਰਤੀ ਕਲਾਕਾਰਾਂ ਨੂੰ ਸੰਯੁਕਤ ਰਾਸ਼ਟਰ ਵੱਲੋਂ ਆਪਣੀ ਕਲਾ ਦੀ ਕਿਰਪਾ ਕਰਨ ਦੀ ਬੇਨਤੀ ਕੀਤੀ ਜਾਂਦੀ ਰਹੀ ਹੈ। ਏਨੀਂ ਦੂਰ ਕਿਉਂ ਜਾਣਾ, ਦਸਦੇ ਹਨ, ਅਕਾਲੀ ਸਾਂਸਦ ਕਿੱਕਰ ਸਿੰਘ ਨੇ ਇਕ ਵਾਰ ਆਪਣੀ ਸੰਸਦ ਵਿਚ ਕਵਿਤਾ ਪੜ੍ਹੀ ਸੀ। ਇਹ ਗੱਲ ਵੱਖਰੀ ਹੈ ਕਿ ਸ਼ਬਦਾਵਲੀ ਕਾਰਨ ਦੁਰਦੁਰ ਹੋਣ ਮਗਰੋਂ ਉਹ ਸਪੀਕਰ ਨੂੰ ਰਿਕਾਰਡ ਵਿਚੋਂ ਮੇਸਣੀ ਪੈ ਗਈ ਸੀ। ਉਸ ਕਵਿਤਾ ਦੀਆਂ ਦੋ ਸਤਰਾਂ ਅਜੇ ਵੀ ਮੈਨੂੰ ਚੇਤੇ ਹਨ: ਨਹਿਰੂ ਨੇ ਬਣਾਈਆਂ ਨਹਿਰਾਂ, ਪੁਟਾਏ ਕੂਪ ਜੀ/ ਇੰਦਰਾ ਨੇ ਕਟਵਾਈਆਂ ਇੰਦਰੀਆਂ, ਲਵਾਏ ਲੂਪ ਜੀ। ਕੁਛ ਸਮੇਂ ਮਗਰੋਂ ਕੁਛ ਪ੍ਰਮੁੱਖ ਅਕਾਲੀ ਆਗੂ ਮੰਗਾਂ ਦਾ ਲੰਮਾ-ਚੌੜਾ ਚਿੱਠਾ ਲੈ ਕੇ ਇੰਦਰਾ ਗਾਂਧੀ ਨੂੰ ਮਿਲਣ ਗਏ। (ਵੱਡੇ ਬਾਦਲ ਜੀ ਉਹਨਾਂ ਵਿਚ ਸ਼ਾਮਲ ਸਨ ਕਿ ਨਹੀਂ, ਮੈਨੂੰ ਇਹ ਜਾਣਕਾਰੀ ਨਹੀਂ)। ਕਹਿੰਦੇ ਹਨ, ਇੰਦਰਾ ਨੇ ਮੱਥੇ ਉੱਤੇ ਤਿਉੜੀ ਪਾ ਕੇ ਕਿਹਾ,''ਕੀਕਰ ਸਿੰਘ ਕੋ ਤੋ ਕਾ ਖਾ ਭੀ ਨਹੀਂ ਆਤਾ। ਸੁਨਾ ਹੈ, ਸੰਤ ਜੀ ਕਵਿਤਾ ਲਿਖਨੇ ਕਾ ਸ਼ੌਕ ਰਖਤੇ ਹੈਂ ਔਰ ਵੁਹ ਕਵਿਤਾ ਲਿਖਤੇ ਭੀ ਇਸੀ ਰੰਗ ਮੇਂ ਹੈਂ!” ਉਹਦਾ ਭਾਵ ਸੀ, ਇਹ ਕਵਿਤਾ ਕਿੱਕਰ ਸਿੰਘ ਤੋਂ ਸੰਤ ਫ਼ਤਿਹ ਸਿੰਘ ਨੇ ਲਿਖ ਕੇ ਬੁਲਵਾਈ ਹੈ। ਮੰਗ-ਪੱਤਰ ਅਕਾਲੀ ਆਗੂਆਂ ਦੇ ਹੱਥਾਂ ਵਿਚ ਕੰਬਣ ਲੱਗ ਗਿਆ। ਗ਼ਜ਼ਬ ਸਾਂਈਂ ਦਾ, ਅਜਿਹੇ ਇਤਿਹਾਸ ਵਾਲੀ ਅਕਾਲੀ ਪਾਰਟੀ ਆਖਦੀ ਹੈ ਕਿ ਪੰਜਾਬੀ ਕਵਿਤਾ ਦੇ ਗੌਰਵ ਪ੍ਰੋ. ਮੋਹਨ ਸਿੰਘ ਦੀ ਪਾਕ-ਪਵਿੱਤਰ ਗ਼ਜ਼ਲ ਨਿਰਛਲ ਗਾਇਕ ਮੁਹੰਮਦ ਸਦੀਕ ਵੱਲੋਂ ਗਾਏ ਜਾਣ ਨਾਲ ਸਾਡੀ ਵਿਧਾਨ ਸਭਾ ਅਪਵਿੱਤਰ ਹੋ ਗਈ!


ਇਤਿਹਾਸ ਗਵਾਹ ਹੈ, ਹਰ ਕਾਲ ਵਿਚ ਤੇ ਹਰ ਦੇਸ ਵਿਚ ਹਰ ਕਿਸਮ ਦੀ ਕਲਾ ਨੂੰ ਧਾਰਮਿਕ ਰਾਹਬਰਾਂ ਨੇ ਵੀ ਸਤਿਕਾਰਿਆ ਹੈ ਅਤੇ ਦੁਨਿਆਵੀ ਰਾਜਿਆਂ ਨੇ ਵੀ। ਦਸਮੇਸ਼ ਪਿਤਾ ਨੇ ਤਾਂ ਬਵੰਜਾ ਕਵੀ ਇਕੱਤਰ ਕਰ ਕੇ ਉਹਨਾਂ ਨੂੰ ਉੱਤਮ ਰਚਨਾ ਕਰਨ ਲਈ ਸੁਖਾਵਾਂ ਮਾਹੌਲ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਸਦੀਕ ਦੀ ਗਾਈ ਬਾਬੇ ਨਾਨਕ, ਮਰਦਾਨੇ ਤੇ ਪੰਜਾਬ ਦੀ ਸਿਫ਼ਤ ਨਾਲ ਵਿਧਾਨ ਸਭਾ ਪਲੀਤ ਹੋ ਗਈ ਹੋਣ ਦਾ ਰੌਲਾ ਪਾਉਣ ਵਾਲਿਆਂ ਨੂੰ ਕਲਗ਼ੀਆਂ ਵਾਲੇ ਦਾ ਹੀਰ ਸੁਣਨਾ ਅਤੇ ਰਚਣਾ ਜਾਂ ਤਾਂ ਪਤਾ ਨਹੀਂ ਜਾਂ ਫੇਰ ਉਹ ਯਾਦ ਕਰਨਾ ਨਹੀਂ ਚਾਹੁੰਦੇ। ਗੁਰੂ ਜੀ ਬਠਿੰਡੇ ਦੇ ਕਿਲ਼ੇ ਦੀ ਫ਼ਸੀਲ ਉੱਤੇ, ਜਿਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ, ਰਾਤਰੀ ਵਿਸਰਾਮ ਕਰ ਰਹੇ ਸਨ। ਟਿਕੀ ਰਾਤ ਤੋਂ ਕਿਲ਼ੇ ਦੀ ਕੰਧ ਕੋਲ ਉੱਤਰੇ ਹੋਏ ਊਠਾਂ ਵਾਲੇ ਵਪਾਰੀ ਬੜੀ ਮਿੱਠੀ ਆਵਾਜ਼ ਤੇ ਮਨਮੋਹਕ ਹੇਕ ਨਾਲ ਹੀਰ ਗਾਉਣ ਲੱਗੇ। ਗੁਰੂ ਜੀ ਨੇ ਉਹ ਅਗਲੀ ਸਵੇਰ ਬੁਲਾਏ ਤੇ ਰਾਤ ਵਾਂਗ ਗਾਉਣ ਲਈ ਆਖਿਆ। ਉਹਨਾਂ ਬਿਚਾਰਿਆਂ ਨੇ ਕੱਚੇ ਜਿਹੇ ਹੋ ਕੇ ਹੱਥ ਜੋੜੇ,''ਮਹਾਰਾਜ, ਤੁਸੀਂ ਤਾਂ ਕੋਈ ਪਹੁੰਚੇ ਹੋਏ ਬਲੀ-ਪੀਰ ਲਗਦੇ ਹੋ। ਉਹ ਤਾਂ ਸੰਸਾਰਕ ਇਸ਼ਕ-ਮੁਸ਼ਕ ਦੀਆਂ ਗੱਲਾਂ ਸਨ। ਅਸੀਂ ਤੁਹਾਡੇ ਸਾਹਮਣੇ ਕਿਵੇਂ ਗਾ ਸਕਦੇ ਹਾਂ!” ਗੁਰੂ ਜੀ ਨੇ ਕਲਾ ਦਾ ਮਹੱਤਵ ਸਮਝਾ ਕੇ, ਪ੍ਰੇਰ ਕੇ ਉਹਨਾਂ ਦੀ ਝਿਜਕ ਲਾਹੀ ਤੇ ਹੀਰ ਸੁਣੀ। ਕਹਿੰਦੇ ਹਨ, ਇਹੋ ਘਟਨਾ ਉਹਨਾਂ ਲਈ ਆਪ ਹੀਰ ਲਿਖਣ ਵਾਸਤੇ ਪ੍ਰੇਰਨਾ ਬਣੀ।


ਮਜੀਠੀਆ ਸਾਹਿਬ ਨੇ ਕੇਵਲ ਸਾਹਿਤ ਨੂੰ ਅਤੇ ਸੰਗੀਤ ਤੇ ਗਾਇਕੀ ਨੂੰ ਹੀ ਨਹੀਂ ਭੰਡਿਆ ਸਗੋਂ ''ਉਹ ਦਿਨ ਦੂਰ ਨਹੀਂ ਜਦੋਂ ਕਾਂਗਰਸੀ ਸਦਨ ਵਿਚ ਨੱਚਣਾ ਵੀ ਸ਼ੁਰੂ ਕਰ ਦੇਣਗੇ” ਆਖ ਕੇ ਨ੍ਰਿਤ-ਕਲਾ ਨੂੰ ਵੀ ਟਿੱਚ ਜਾਣਿਆ ਹੈ। ਕਲਾਵਾਂ ਵੱਲ ਸਾਡੇ ਹਾਕਮਾਂ ਦਾ ਅਜਿਹਾ ਤ੍ਰਿਸਕਾਰੀ ਅਤੇ ਅਗਿਆਨੀ ਰਵਈਆ ਸਮਝੋਂ ਬਾਹਰ ਹੈ! ਜਾਂ ਤਾਂ ਇਹ ਉਹਨਾਂ ਦੇ ਕਲਾਵਾਂ ਨੂੰ ਸਮਝਣ-ਸਲਾਹੁਣ ਤੋਂ ਸੱਖਣੇ ਸਭਿਆਚਾਰਕ ਪੱਧਰ ਨੂੰ ਉਜਾਗਰ ਕਰਦਾ ਹੈ ਤੇ ਜਾਂ ਫੇਰ ਇਹ ਇਸ ਮਾਨਸਿਕਤਾ ਦਾ ਪਰਗਟਾਵਾ ਹੈ ਕਿ ਵਿਰੋਧੀਆਂ ਨੂੰ ਨੀਵਾਂ ਦਿਖਾਇਆ ਜਾਵੇ, ਭਾਵੇਂ ਇਸ ਜਤਨ ਵਿਚ ਕਲਾ ਨੂੰ ਵੀ ਸੱਤਾ ਦੀ ਸ਼ਮਸ਼ੀਰ ਨਾਲ ਝਟਕਾਉਣਾ ਕਿਉਂ ਨਾ ਪੈ ਜਾਵੇ! ਨ੍ਰਿਤ ਤਾਂ ਨਟਰਾਜ ਸ਼ਿਵ ਦੀ ਦੇਣ ਹੈ। ਸੰਗੀਤ ਦਾ ਉਦੈ ਵੀ ਉਸੇ ਦੇ ਹੀ ਨਾਂ ਹੈ। ਦੋਵਾਂ ਛਾਤੀਆਂ ਉੱਤੇ ਬਾਂਹ ਰੱਖ ਕੇ ਆਨੰਦ-ਅਵਸਥਾ ਵਿਚ ਪਈ ਨਿਰਵਸਤਰ ਸ਼ਕਤੀ ਨੂੰ ਦੇਖ ਕੇ ਮਹਾਂਦੇਵ ਨੇ ਨਵੇਂ ਸਾਜ਼ ਵੀਨਾ ਦੀ ਕਲਪਨਾ ਅਤੇ ਰਚਨਾ ਕੀਤੀ। ਇਸੇ ਵੀਨਾ ਦੀ ਅਰਧ-ਕਾਇਆ ਨੇ ਤੂੰਬੀ ਦਾ ਰੂਪ ਧਾਰਿਆ ਜੋ ਸਦੀਕ ਬਜਾਉਂਦਾ ਹੈ। ਸਾਹਿਤ ਨੂੰ ਤਾਂ ਜਨਮ ਹੀ ਸੰਸਾਰ ਦੀ ਪਲੇਠੀ ਪੁਸਤਕ, ਰਿਗਵੇਦ ਦੇ ਰੂਪ ਵਿਚ ਪੰਜਾਬ ਨੇ ਦਿੱਤਾ। ਨੇੜੇ ਦੀ ਗੱਲ ਲਉ। ਗੁਰੂ ਸਾਹਿਬਾਨ ਨੇ ਧੁਰ-ਕੀ-ਬਾਣੀ ਦੇ ਰੂਪ ਵਿਚ ਅਮਰ ਸਾਹਿਤ ਤਾਂ ਰਚਿਆ ਹੀ, ਰਾਗਾਂ ਵਿਚ ਢਾਲ ਕੇ ਸਾਨੂੰ ਗਾਇਕੀ ਦਾ ਮਹੱਤਵ ਵੀ ਦੱਸਿਆ। ਸੰਗੀਤ ਤਾਂ ਭਾਈ ਮਰਦਾਨੇ ਦੀ ਰਬਾਬ ਦੇ ਰੂਪ ਵਿਚ ਸਾਡੇ ਬਾਬੇ ਦੇ ਨਾਲ ਨਾਲ ਤੁਰਦਾ ਸੀ ਅਤੇ ਫੇਰ ਅਗਲੇ ਗੁਰੂਆਂ ਦੇ ਵੀ ਹਜ਼ੂਰ ਰਿਹਾ। ਕੇਵਲ ਸਦੀਕ ਨੂੰ ਤੇ ਉਸ ਦੇ ਬਹਾਨੇ ਕਾਂਗਰਸੀਆਂ ਨੂੰ ਨੀਵਾਂ ਦਿਖਾਉਣ ਲਈ ਸਾਹਿਤ, ਸੰਗੀਤ, ਗਾਇਕੀ, ਨ੍ਰਿਤ, ਆਦਿ ਸਭ ਕਲਾਵਾਂ ਦੀ ਏਨੀਂ ਘੋਰ ਬੇਅਦਬੀ! ਵਾਹਿਗੁਰੂ! ਵਾਹਿਗੁਰੂ!! ਸਿਆਸਤਦਾਨਾਂ ਹੱਥੋਂ ਕਲਾ ਅਤੇ ਕਲਾਕਾਰ ਨੂੰ ਇਉਂ ਨਿਰਾਦਰੀ, ਤ੍ਰਿਸਕਾਰ ਤੇ ਟਿੱਚਰਾਂ ਦਾ ਨਿਸ਼ਾਨਾ ਬਣਾ ਕੇ ਛੁਟਿਆਏ ਜਾਣਾ ਸਾਡੇ ਸਭਿਆਚਾਰ ਦਾ ਦੁਖਦਾਈ ਅਤੇ ਚਿੰਤਾਜਨਕ ਵਰਤਾਰਾ ਹੈ।


ਅਕਾਲੀ ਵਿਧਾਇਕਾਂ ਨੂੰ ਸਦਨ ਦੀ ਪਵਿੱਤਰਤਾ ਭੰਗ ਹੋ ਜਾਣ ਬਾਰੇ ਇਉਂ ਹਿੱਕਾਂ ਪਿੱਟਣ ਦੀ ਤਾਂ ਲੋੜ ਹੀ ਨਹੀਂ ਸੀ। ਵਿਧਾਨ ਸਭਾ ਦੇ ਨੇਮ ਨਿਰਸੰਦੇਹ ਅਜਿਹੀਆਂ ਹਾਲਤਾਂ ਨਾਲ ਨਿੱਬੜਨ ਵਾਸਤੇ ਕਾਫ਼ੀ ਹਨ। ਉਹ ਸਦੀਕ ਨੂੰ ਅਜਿਹੇ ਕਾਰੇ ਲਈ ਉਕਸਾਉਣ ਬਦਲੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਜੀ ਦੇ ਸੰਬੰਧ ਵਿਚ ਨਿੰਦਿਆ-ਪ੍ਰਸਤਾਵ ਨਹੀਂ ਤਾਂ ਘੱਟੋ-ਘੱਟ ਅਸਹਿਮਤੀ-ਪ੍ਰਸਤਾਵ ਲਿਆ ਸਕਦੇ ਹਨ। ਇਸੇ ਪਰਕਾਰ ਸਦੀਕ ਨੂੰ ਇਸ ਕਾਰੇ ਲਈ ਬਾਕਾਇਦਾ ਆਗਿਆ ਤੇ ਸਮਾਂ ਦੇਣ ਬਦਲੇ ਉਹ ਸਪੀਕਰ ਵਿਰੁੱਧ ਅਵਿਸ਼ਵਾਸ-ਪ੍ਰਸਤਾਵ ਪਾਸ ਕਰ ਕੇ ਉਹਦੀ ਥਾਂ ਨਵਾਂ ਸਪੀਕਰ ਚੁਣ ਸਕਦੇ ਹਨ। ਜਿਥੋਂ ਤੱਕ ਸਦੀਕ ਦਾ ਸੰਬੰਧ ਹੈ, ਸੰਵਿਧਾਨਕ ਮਾਹਿਰਾਂ ਦਾ ਕਹਿਣਾ ਹੈ ਕਿ ਸਪੀਕਰ ਵੱਲੋਂ ਗਾਉਣ ਦੀ ਬਾਕਾਇਦਾ ਆਗਿਆ ਹੋਣ ਕਾਰਨ ਅਤੇ ਇਕ ਵੀ ਅਜੋਗ ਸ਼ਬਦ ਨਾ ਬੋਲੇ-ਗਾਏ ਜਾਣ ਕਾਰਨ ਉਹਨੇ ਜੋ ਕੁਝ ਵੀ ਕੀਤਾ, ਉਹ ਪੂਰੀ ਤਰ੍ਹਾਂ ਨੇਮਾਂ ਦੇ ਅਨੁਸਾਰ ਹੈ ਅਤੇ ਵਿਧਾਨ ਸਭਾ ਦੀ ਮਰਯਾਦਾ ਦੀ ਕੋਈ ਉਲੰਘਣਾ ਨਹੀਂ ਬਣਦੀ।


ਫੇਰ ਵੀ ਜੇ ਹਾਕਮ ਧਿਰ ਦਿਲੋਂ ਸਮਝਦੀ ਹੈ ਕਿ ਸਦੀਕ ਦੇ ਗਾਉਣ ਨਾਲ ਸਦਨ ਅਪਵਿੱਤਰ ਹੋ ਗਿਆ, ਪਰ ਉਹ ਮੁੱਖ ਮੰਤਰੀ ਜੀ ਤੇ ਸਪੀਕਰ ਦੇ ਵਿਰੁੱਧ ਕੋਈ ਮਤਾ ਨਹੀਂ ਲਿਆਉਣਾ ਚਾਹੁੰਦੀ, ਇਹ ਵੀ ਕੋਈ ਬਹੁਤ ਵੱਡਾ ਮਸਲਾ ਨਹੀਂ। ਹਕੂਮਤ ਵਿਚ ਭਾਈਵਾਲ ਭਾਰਤੀ ਜਨਤਾ ਪਾਰਟੀ ਕਿਸ ਦਿਨ ਕੰਮ ਆਵੇਗੀ। ਵਿਧਾਨ ਸਭਾ ਵਿਚ ਪੰਜਾਬੀ ਦੀ ਥਾਂ ਸੰਸਕ੍ਰਿਤ ਵਿਚ ਸਹੁੰ ਚੁੱਕਣ ਵਾਲੀ ਮਾਨਸਿਕਤਾ ਦੀ ਮਾਲਕ ਇਸ ਪਾਰਟੀ ਨੂੰ ਪੰਜਾਬ ਵਿਚ ਵਧਣ-ਫੁੱਲਣ ਦਾ ਏਨਾਂ ਵੱਡਾ ਮੌਕਾ ਦਿੱਤਾ ਹੈ, ਉਹ ਏਨਾਂ ਕੰਮ ਵੀ ਨਹੀਂ ਕਰੇਗੀ ਕਿ ਹਰਦੁਆਰੋਂ ਪੰਜ ਪੰਡੇ ਬੁਲਾ ਕੇ ਹਵਨ ਤੇ ਮੰਤਰਜਾਪ ਨਾਲ ਸਦਨ ਨੂੰ ਪਵਿੱਤਰ ਕਰਵਾ ਦੇਵੇ ਅਤੇ ਜਿਹੜੇ ਜਿਹੜੇ ਵਿਧਾਇਕ ਸਦੀਕ ਦੀ ਕਰਤੂਤ ਨਾਲ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਦੇ ਹਨ, ਪਵਿੱਤਰ ਗੋ-ਮੂਤਰ ਵਿਚ ਘੋਲੇ ਹੋਏ ਪਵਿੱਤਰ ਗੋ-ਗੋਬਰ ਦੇ ਛਿੱਟਿਆਂ ਨਾਲ ਉਹਨਾਂ ਦੀ ਸ਼ੁੱਧੀ ਕਰਵਾ ਦੇਵੇ!


ਕਲਾ ਅਤੇ ਸਿਆਸਤ ਦੇ ਸੰਬੰਧਾਂ ਦੀਆਂ ਇਸ ਵਕੂਏ ਵਰਗੀਆਂ ਮਿਸਾਲਾਂ ਇਤਿਹਾਸ ਵਿਚ ਵੀ ਮਿਲਦੀਆਂ ਹਨ। ਔਰੰਗਜ਼ੇਬ ਨੇ ਆਪਣੇ ਰਾਜ ਵਿਚ ਮੌਸੀਕੀ, ਭਾਵ ਸੰਗੀਤ ਉੱਤੇ ਪਾਬੰਦੀ ਲਾ ਦਿੱਤੀ। ਤਾਨਾਂ ਕੱਢਣ ਖ਼ਾਤਰ ਬਿਹਬਲ ਕਲਾਕਾਰ ਰੋਸ ਪਰਗਟ ਕਰਨ ਲਈ ਅਤੇ ਬਾਦਸ਼ਾਹ ਦੀ ਜ਼ਮੀਰ ਨੂੰ ਝੰਜੋੜਨ ਲਈ ਲਾਲ ਕਿਲ੍ਹੇ ਦੇ ਅੱਗੋਂ ਦੀ ਅਰਥੀ ਲੈ ਤੁਰੇ। ਔਰੰਗਜ਼ੇਬ, ਜਿਸਨੂੰ ਸੂਹੀਆਂ ਨੇ ਪਹਿਲਾਂ ਹੀ ਖ਼ਬਰ ਦੇ ਦਿੱਤੀ ਸੀ, ਟਿੱਚਰੀ ਰਉਂ ਵਿਚ ਕਿਲ੍ਹੇ ਦੀ ਫ਼ਸੀਲ ਉੱਤੇ ਟਹਿਲ ਰਿਹਾ ਸੀ। ਅਰਥੀ ਨੇੜੇ ਆਈ ਤੋਂ ਉਹਨੇ ਮੂਹਰਲੇ ਕਾਨ੍ਹੀਆਂ ਦਾ ਨਾਂ ਲੈ ਕੇ ਪੁੱਛਿਆ, ਮੀਆਂ, ਕੌਣ ਵਫ਼ਾਤ ਪਾ ਗਿਆ? ਉਹ ਰੋਣਹਾਕੇ ਹੋ ਕੇ ਬੋਲੇ, ਜਹਾਂਪਨਾਹ, ਮੌਸੀਕੀ ਚੱਲ ਵਸੀ! ਔਰੰਗਜ਼ੇਬ ਕਹਿੰਦਾ, ਕਬਰ ਡੂੰਘੀ ਪੱਟਿਉ! ਜ਼ਰੂਰੀ ਨਹੀਂ ਕਿ ਕਲਾ ਹਰ ਕਿਸੇ ਦੇ ਮਨ ਨੂੰ ਹੀ ਹੁਲਾਰੇ ਵਿਚ ਲੈ ਆਵੇ। ਬਹੁਤ ਲੋਕ ਕਲਾ ਲਈ ਥਿੰਧੇ ਘੜੇ ਹੁੰਦੇ ਹਨ। ਦੋ ਜਣੇ ਗੁਲਾਬ ਦੇ ਖੇਤ ਦੇ ਵਿਚਕਾਰੋਂ ਲੰਘਦੀ ਪਗਡੰਡੀ ਉੱਤੇ ਤੁਰੇ ਜਾ ਰਹੇ ਸਨ। ਦੋਵੇਂ ਪਾਸੀਂ ਲਾਲ ਸੂਹੇ ਫੁੱਲ ਹੀ ਫੁੱਲ। ਸੱਜੇ ਵੀ, ਖੱਬੇ ਵੀ, ਅੱਗੇ ਵੀ, ਪਿੱਛੇ ਵੀ, ਨਜ਼ਰ ਦੀ ਹੱਦ ਤੱਕ ਗੁਲਾਬ ਦੇ ਫੁੱਲਾਂ ਦੀ ਸੂਹੀ ਮਖ਼ਮਲੀ ਚਾਦਰ ਵਿਛੀ ਹੋਈ। ਇਕ ਜਣਾ ਸਭ ਤੋਂ ਮਹਾਨ ਕਲਾਕਾਰ, ਭਾਵ ਕੁਦਰਤ ਦੀ ਇਸ ਰਚਨਾ ਤੋਂ ਗਦਗਦ ਹੋ ਕੇ ਬੋਲਿਆ, ਯਿਹ ਖ਼ੁਸ਼ਬੂ, ਰੰਗ ਯਿਹ, ਔਰ ਯਿਹ ਨਜ਼ਾਰਾ, ਜੀਅ ਮੇਂ ਆਤਾ ਹੈ ਯਹੀਂ ਮਰ ਜਾਈਏ! ਦੂਜਾ ਬੋਲਿਆ, ਯਾਰ ਜੇ ਏਨੇਂ ਫੁੱਲਾਂ ਦੀ ਗੁਲਕੰਦ ਬਣਾ ਕੇ ਵੇਚਣੀ ਹੋਵੇ, ਬੰਦਾ ਲੱਖਾਂ ਖੱਟ ਲਵੇ!


ਪੁਸ਼ਪ-ਸੁਹਜ ਅਤੇ ਗੁਲਕੰਦ ਤੱਕ ਪੁੱਜ ਕੇ ਇਹ ਸਵਾਲ ਵੀ ਖੜ੍ਹਾ ਹੋ ਜਾਂਦਾ ਹੈ ਕਿ ਕਲਾ ਹੁੰਦੀ ਕੀ ਹੈ? ਕੀ ਕਲਾ ਸਦੀਕ ਦੇ ਆਖਣ ਵਾਂਗ ਮਾਣਨ ਤੇ ਪੂਜਣ ਵਾਲੀ ਸ਼ੈਅ ਹੈ ਜਾਂ ਅਕਾਲੀਆਂ ਦੇ ਸੋਚਣ-ਕਹਿਣ ਵਾਂਗ ਇਹਨੂੰ ਮਸਲ-ਮਿੱਧ ਕੇ ਗੁਲਕੰਦ ਬਣਾ ਲੈਣੀ ਚਾਹੀਦੀ ਹੈ? ਮਿਸਾਲ ਵਜੋਂ, ਕੀ ਲੋਕਰਾਜ ਦੇ ਮੰਦਰ, ਵਿਧਾਨ ਸਭਾ ਵਿਚ ਮੋਹਨ ਸਿੰਘ ਦੀ ਲਿਖੀ ਤੇ ਸਦੀਕ ਦੀ ਗਾਈ ਪੰਜਾਬ, ਬਾਬੇ ਨਾਨਕ ਤੇ ਮਰਦਾਨੇ ਦੀ ਉਸਤਤ ਕਲਾ ਹੈ ਜਾਂ ਸਰਕਾਰ ਦੇ ਹੱਥ ਲੱਗੀ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਦੀ ਗਾੜ੍ਹੇ ਪਸੀਨੇ ਦੀ ਕਮਾਈ ਵਿਚੋਂ ਕਰੋੜਾਂ ਰੁਪਏ ਰੋੜ੍ਹ ਕੇ ਅਧਨੰਗੀਆਂ ਕੁੜੀਆਂ ਦੀ ਡਾਰ ਵਿਚਕਾਰ ਸ਼ਾਹਰੁਖ ਖਾਂ ਨਾਂ ਦੇ ਬਾਜ਼ਾਰੂ ਨਚਾਰ ਦਾ 1984 ਦੇ ਸਿੱਖ ਕਤਲਾਮ ਦੀ ਬਰਸੀ ਵਾਲੇ ਦਿਨ ਲੱਕ ਹਿਲਾਉਣਾ ਅਤੇ ਛੱਮਕਛੱਲੋ ਗਾਉਣਾ ਕਲਾ ਹੈ? ਸਦੀਕ ਜਿਹੇ ਨਿਰਛਲ ਮਨੁੱਖ ਅਤੇ ਵਧੀਆ ਗਾਇਕ ਦੀ ਨਿਰਾਦਰੀ ਤੋਂ ਖਰੀ ਕਲਾ ਦੀ ਸ਼ਕਤੀ ਅਤੇ ਕਲਾਕਾਰ ਦੇ ਸਵੈਮਾਣ ਦੀ ਇਕ ਬੜੀ ਡੂੰਘੀ ਗੱਲ ਚੇਤੇ ਆ ਗਈ। ਮੈਨੂੰ ਇਹ ਕਮਾਲ ਦੀ ਘਟਨਾ ਬਜ਼ੁਰਗ ਮਿੱਤਰ ਅਤੇ ਪ੍ਰਸਿੱਧ ਸਭਿਆਚਾਰ-ਗਿਆਤਾ ਬਠਿੰਡੇ ਵਾਲੇ ਪ੍ਰੋ. ਕਰਮ ਸਿੰਘ ਨੇ ਸੁਣਾਈ ਸੀ।


ਬਠਿੰਡੇ ਦੂਰ ਦੂਰ ਤੱਕ ਮੰਨਿਆ ਹੋਇਆ ਇਕ ਗਮੰਤਰੀ ਹੁੰਦਾ ਸੀ, ਨਗੀਨਾ ਮਰਾਸੀ, ਆਪਣੀ ਕਲਾ ਦੇ ਸੁਹਜ, ਸ਼ਕਤੀ ਤੇ ਪ੍ਰਭਾਵ ਬਾਰੇ ਪੂਰਾ ਸਚੇਤ। ਰੱਜ ਕੇ ਸਵੈਮਾਨੀ ਪਰ ਅਭਿਮਾਨ ਤੋਂ ਉੱਕਾ ਹੀ ਮੁਕਤ! ਪਟਿਆਲੀਏ ਮਹਾਰਾਜਾ ਭੂਪਿੰਦਰ ਸਿੰਘ ਕੁਛ ਦਿਨਾਂ ਵਾਸਤੇ ਬਠਿੰਡੇ ਦੇ ਕਿਲ਼ੇ ਵਿਚ ਟਿਕੇ ਹੋਏ ਸਨ। ਇਕ ਦਿਨ ਉਹਨਾਂ ਦਾ ਦਿਲ ਕੀਤਾ, ਕੁਛ ਗਾਉਣ-ਬਜਾਉਣ ਹੀ ਸੁਣਿਆ ਜਾਵੇ! ਓਦੋਂ ਰਾਜਿਆਂ ਵਾਸਤੇ ਸਥਾਨਕਤਾ ਨਾਲ ਵਾਹ ਦੀ ਅਹਿਮ ਕੜੀ ਨੰਬਰਦਾਰ-ਜ਼ੈਲਦਾਰ ਹੀ ਹੁੰਦੇ ਸਨ। ਮਹਾਰਾਜਾ ਸਾਹਿਬ ਨੇ ਜ਼ੈਲਦਾਰ ਦਸੌਂਧਾ ਸਿੰਘ ਨੂੰ ਕਿਹਾ, ਅੱਜ ਸ਼ਾਮ ਕੋਈ ਵਧੀਆ ਗਵਈਆ ਤਾਂ ਬੁਲਾਓ। ਨਗੀਨੇ ਦੇ ਸੁਭਾਅ ਤੋਂ ਜਾਣੂ ਜ਼ੈਲਦਾਰ ਨੂੰ ਪਤਾ ਸੀ ਕਿ ਕਿਸੇ ਹੱਥ ਸੁਨੇਹਾ ਭੇਜਿਆਂ ਉਹਨੇ ਆਉਣਾ ਨਹੀਂ। ਕੋਈ ਲਾਗੀ-ਤੱਥਾ ਭੇਜਣ ਦੀ ਥਾਂ ਉਹਨੇ ਆਪ ਚੱਲ ਕੇ ਜਾਣਾ ਹੀ ਮੁਨਾਸਿਬ ਸਮਝਿਆ। ਉਹਨੇ ਆਖਿਆ, ਨਗੀਨਿਆ, ਮਹਾਰਾਜਾ ਸਾਹਿਬ ਨੇ ਗੌਣ ਸੁਣਨ ਦੀ ਇੱਛਾ ਦੱਸੀ ਹੈ, ਅੱਜ ਆਥਣੇ ਕਿਲ਼ੇ ਵਿਚ ਪਹੁੰਚ ਜਾਈਂ। ਨਗੀਨੇ ਨੇ ਝੱਟ ਸਵਾਲ ਕੀਤਾ, ਜ਼ੈਲਦਾਰਾ, ਮਹਾਰਾਜ ਗੌਣ ਸੁਣਨਾ ਜਾਣਦੇ ਵੀ ਨੇ? ਉਹਦੀ ਗੱਲ ਸੁਣ ਕੇ ਜ਼ੈਲਦਾਰ ਹੈਰਾਨ ਰਹਿ ਗਿਆ ਤੇ ਬੋਲਿਆ, ਕੀ ਕਮਲੀਆਂ ਮਾਰਦਾ ਹੈਂ, ਨਗੀਨਿਆ, ਮਹਾਰਾਜਾ ਸਾਹਿਬ ਗੌਣ ਸੁਣਨ ਵੀ ਨਹੀਂ ਜਾਣਦੇ? ਨਗੀਨਾ ਕਹਿੰਦਾ, ਚੰਗਾ, ਜ਼ੈਲਦਾਰ ਸਾਹਿਬ, ਜੇ ਇਹ ਗੱਲ ਹੈ, ਕਿਲ਼ੇ ਵਿਚ ਕੱਕਾ ਰੇਤਾ ਵਿਛਵਾ ਲੈਣਾ; ਮੇਰਾ ਗੌਣ ਸੁਣਨ ਆਈ ਮਾਈ ਹੀਰ ਦੀਆਂ ਸੱਜਰੀਆਂ ਪੈੜਾਂ ਦਿਖਾਵਾਂਗੇ!


ਸਦੀਕ ਬੱਸ ਇਥੇ ਹੀ ਮਾਰ ਖਾ ਗਿਆ! ਗਾਉਣ ਤੋਂ ਪਹਿਲਾਂ ਉਹਨੂੰ ਚਾਹੀਦਾ ਸੀ, ਗਾ ਕੇ ਸੁਣਾਉਣ ਦੀ ਫ਼ਰਮਾਇਸ਼ ਕਰਨ ਵਾਲਿਆਂ ਨੂੰ ਪੁਛਦਾ, ਮੋਤੀਆਂ ਵਾਲਿਓ, ਗਾਇਆ ਹੋਇਆ ਸੁਣਨਾ ਵੀ ਆਉਂਦਾ ਹੈ? ਜੇ ਉਹ ਹਾਂ ਆਖਣ ਦੀ ਹਿੰਮਤ ਕਰਦੇ, ਫੇਰ ਉਹਨੂੰ ਕਹਿਣਾ ਚਾਹੀਦਾ ਸੀ, ਚੰਗਾ, ਜਨਾਬ, ਪੰਜਾਬ ਦਾ ਨਕਸ਼ਾ ਮੰਗਵਾ ਕੇ ਵਿਧਾਨ ਸਭਾ ਦੀ ਕੰਧ ਉੱਤੇ ਟੰਗ ਲਵੋ। ਜਦੋਂ ਮੈਂ ਮੋਹਨ ਸਿੰਘ ਦੀ ਵਜਦ ਵਿਚ ਆ ਕੇ ਲਿਖੀ ਹੋਈ ਪੰਜਾਬ ਦੀ, ਸੰਸਾਰ-ਤਾਰਕ ਬਾਬੇ ਨਾਨਕ ਦੀ ਤਾਬ ਦੀ, ਸਾਡੇ ਪੁਰਖੇ ਮਰਦਾਨੇ ਦੀ ਰਬਾਬ ਦੀ, ਪੰਜਾਬੀਆਂ ਦੇ ਸ਼ਬਾਬ ਦੀ, ਆਸ਼ਕ ਬਣਾਉਣ ਵਾਲੇ ਚਨਾਬ ਦੀ ਸਿਫ਼ਤ ਨੂੰ ਮਸਤ ਹੋ ਕੇ ਮੂੰਹ ਦੀ ਥਾਂ ਐਥੋਂ, ਹਿੱਕ ਦੇ ਵਿਚਕਾਰੋਂ, ਡੂੰਘੇ ਦਿਲ ਤੋਂ ਗਾਇਆ, ਪੰਜਾਬ ਦੇ ਨਕਸ਼ੇ ਵਿਚੋਂ ਇਲਾਹੀ ਨੂਰ ਝਰਦਾ ਦਿਖਾਵਾਂਗੇ!


ਸਦੀਕ ਹੰਢੇ-ਵਰਤੇ ਸਿਆਸੀ ਅਨੁਭਵੀਆਂ ਵਿਚ ਨਵਾਂ ਨਵਾਂ ਵਿਚਰਨ ਲੱਗਿਆ ਹੈ। ਚੰਗਾ ਹੋਵੇ, ਉਹ ਕੁਛ ਗੱਲਾਂ ਯਾਦ ਰੱਖੇ। ਜਿਸ ਮਰਦਾਨੇ ਬਿਨਾਂ ਆਪਣਾ ਬਾਬਾ ਸਾਹ ਨਹੀਂ ਸੀ ਲੈਂਦਾ ਤੇ ਜਿਸਦੀਆਂ ਔਲਾਦਾਂ ਦਰਬਾਰ ਸਾਹਿਬ ਵਿਚ ਜੁਗੜਿਆਂ ਤੱਕ ਕੀਰਤਨ ਕਰਦੀਆਂ ਰਹੀਆਂ ਸਨ, ਉਸ ਕੁਲ ਦੇ ਰਬਾਬੀਆਂ ਤੇ ਕੀਰਤਨੀਆਂ ਨੂੰ ਹੁਣ ਕੀਰਤਨ-ਸਥਾਨ ਦੇ ਨੇੜੇ ਨਹੀਂ ਢੁੱਕਣ ਦਿੱਤਾ ਜਾਂਦਾ। ਸਦੀਕ ਨੂੰ ਕੌੜੀ ਲੱਗ ਸਕਦੀ ਹੈ, ਪਰ ਉਹਨੂੰ ਮੇਰੀ ਇਕ ਸਲਾਹ ਸਦਾ ਯਾਦ ਰੱਖਣੀ ਚਾਹੀਦੀ ਹੈ ਕਿ ''ਵੱਡੇ ਬੰਦਿਆਂ” ਵਿਚ ਉਠਦਿਆਂ-ਬੈਠਦਿਆਂ ਆਪਣੇ ਵਰਗੇ ਸਾਧਾਰਨ ਬੰਦਿਆਂ ਨੂੰ ਆਪਣਾ ਮੂਲ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। ਇਹ ਤਾਂ ਲੋਕਰਾਜ ਦੀਆਂ ਮਜਬੂਰੀਆਂ ਹਨ ਕਿ ਵਿਧਾਨ ਸਭਾ ਵਿਚ ਨਵੇਂ-ਪੁਰਾਣੇ ਰਾਜੇ ਅਤੇ ਹਮਾ-ਤੁਮਾ ਰੰਕ ਬਰਾਬਰ ਬੈਠਦੇ ਹਨ। ਜੇ ਸੁਖੀ ਰਹਿਣਾ ਹੈ, ਇਹਦਾ ਇਹ ਅਰਥ ਕਦੇ ਨਾ ਲੈਣਾ ਕਿ ਉਥੇ ਬੈਠੇ ਸਭ ਸੱਚਮੁੱਚ ਬਰਾਬਰ ਹੋ ਗਏ ਹਨ! ਮੇਰਾ ਦਾਅਵਾ ਹੈ ਕਿ ਜੇ ਸਦੀਕ ਦੀ ਗਾਈ ਇਸ ਉੱਚ-ਪਾਏ ਦੀ ਗ਼ਜ਼ਲ ਦੀ ਥਾਂ ਮਜੀਠੀਆ ਸਾਹਿਬ ਨੇ ਵਿਧਾਨ ਸਭਾ ਵਿਚ ''ਕਰ ਦੇ ਬੁੜ੍ਹੇ ਦਾ ਚਿੱਤ ਰਾਜੀ, ਉੱਤੇ ਲੈ ਕੇ ਅੰਬ-ਰਸੀਆ” ਗੀਤ ਵੀ ਗਾਇਆ ਹੁੰਦਾ, ਸਦਨ ਦੀ ਪਵਿੱਤਰਤਾ ਭੰਗ ਹੋਣ ਦੀ ਥਾਂ ਦੂਣ-ਸਵਾਈ ਹੋ ਜਾਂਦੀ। ਇਥੇ ਮੈਨੂੰ ਫ਼ਿਲਮ ਪਾਕੀਜ਼ਾ ਦਾ ਇਕ ਦ੍ਰਿਸ਼ ਯਾਦ ਆ ਗਿਆ। ਸਾਹਿਬ ਜਾਨ ਦਾ ਮੁਜਰਾ ਦੇਖਣ ਆਏ ਨਵਾਬਾਂ-ਰਈਸਾਂ ਨੂੰ ਪਾਨ ਦੇ ਬੀੜੇ ਦੇ ਰਹੀ ਅੰਮੀ ਜਾਨ ਇਕ ਸਰੋਤੇ ਨੂੰ ਪੰਜ-ਸੱਤ ਪੌੜੀਆਂ ਉੱਚੇ ਮੰਚ-ਰੂਪੀ ਵਿਸ਼ਾਲ ਹਾਲ ਦੀ ਆਖ਼ਰੀ ਪੌੜੀ ਕੋਲ ਥੰਮ੍ਹ ਨਾਲ ਢੋ ਲਾ ਕੇ ਬੈਠਦਿਆਂ ਦੇਖ ਆਖਦੀ ਹੈ, ਇਥੇ ਕਿਉਂ ਬੈਠ ਗਏ ਠੇਕੇਦਾਰ ਸਾਹਿਬ, ਐਧਰ ਆ ਕੇ ਬੈਠੋ। ਉਹ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਹਿੰਦਾ ਹੈ, ਨਹੀਂ ਅੰਮੀ ਜਾਨ, ਮੈਂ ਇਥੇ ਹੀ ਠੀਕ ਹਾਂ, ਮੈਨੂੰ ਆਪਣੀ ਥਾਂ ਦਾ ਅਹਿਸਾਸ ਹੈ!


ਇਕ ਗੱਲ ਹੋਰ ਵੀ ਹੈ। ਲੋਕ-ਸੂਝ ਦਾ ਚੰਗਾ ਗਿਆਤਾ ਹੋਣ ਦੇ ਬਾਵਜੂਦ ਸਦੀਕ ਇਹ ਲਲਕਾਰਾ ਕਿਵੇਂ ਭੁੱਲ ਗਿਆ: ਕਿਥੇ ਜਾਏਂ ਗਾ ਬੂਬਣਿਆ ਸਾਧਾ, ਛੇੜ ਕੇ ਭਰਿੰਡ-ਰੰਗੀਆਂ! ਸਦੀਕ ਸਾਹਿਬ, ਸੱਤਾਧਾਰੀਆਂ ਦੇ ਚਹੇਤੇ ਅਤੇ ਖ਼ੁਦ ਸਾਰੀ ਉਮਰ ਆਮ ਲੋਕਾਂ ਤੋਂ ਚਾਰ ਹੱਥ ਉੱਚੀ ਕੁਰਸੀ ਉੱਤੇ ਬੈਠ ਕੇ ਰਾਜ ਚਲਾਉਂਦੇ ਰਹੇ ਦਰਬਾਰਾ ਸਿੰਘ ਗੁਰੂ ਦੀਆਂ ਗੋਡਣੀਆਂ ਲੁਆ ਕੇ ਜਾਉਂਗੇ ਕਿਥੇ? ਦੇਖੋ ਜੀ, ਖ਼ਸਮਾਂ ਨੂੰ ਖਾਂਦੀ ਜਮਹੂਰੀਅਤ, ਕੋਈ ਸਦੀਕ ਕਿਸੇ ਗੁਰੂ ਨੂੰ ਹਰਾ ਦੇਵੇ, ਸੱਚੀ ਗੱਲ ਹੈ, ਬੁਰਾ ਤਾਂ ਲੱਗਣਾ ਹੀ ਹੋਇਆ! 


ਪਰਕਾਸ਼ ਸਿੰਘ ਬਾਦਲ ਵਰਗੇ ਸਾਊ, ਮਿੱਠ-ਬੋਲੜੇ ਅਤੇ ਪਚਾਸੀ ਸਾਲ ਦੀ ਗਹਿਰ-ਗੰਭੀਰ ਆਯੂ ਨੂੰ ਪੁੱਜੇ ਆਗੂ ਨੇ ਆਪਣੇ ਜਨਤਕ ਅਕਸ ਦੇ ਪੂਰੀ ਤਰ੍ਹਾਂ ਉਲਟ ਅਜਿਹਾ ਕਿਉਂ ਕੀਤਾ, ਹਰ ਕਿਸੇ ਦੀ ਸਮਝ ਤੋਂ ਬਾਹਰ ਹੈ। ਸਦੀਕ ਦੀ ਤੇ ਉਸ ਰਾਹੀਂ ਕਾਂਗਰਸ ਦੀ ਹੱਤਕ ਤਾਂ ਉਹ ਕਿਸੇ ਵੀ ਅਕਾਲੀ ਵਿਧਾਇਕ ਤੋਂ ਕਰਵਾ ਸਕਦੇ ਸਨ। ਸੰਸਦ ਸਮੇਤ ਪੂਰੇ ਦੇਸ ਦੀਆਂ ਵਿਧਾਨ ਸਭਾਵਾਂ ਵਿਚ ਪਸੂਆਂ ਤੋਂ ਗਿਆ-ਗੁਜ਼ਰਿਆ ਨਰਕੀ ਜੀਵਨ ਜਿਉਣ ਲਈ ਮਜਬੂਰ ਤੇ ਬੇਵੱਸ ਕਰੋੜਾਂ ਮੰਦਭਾਗਿਆਂ ਦੇ ਗੰਭੀਰ ਮੁੱਦਿਆਂ ਬਾਰੇ ਗੰਭੀਰ ਗੱਲ ਛੇੜਨ ਤੇ ਗੰਭੀਰ ਬਹਿਸ ਕਰਨ ਵਾਲੇ ਲੋਕ-ਪ੍ਰਤੀਨਿਧਾਂ ਦੀ ਤਾਂ ਘਾਟ ਹੋ ਸਕਦੀ ਹੈ, ਕਿਸੇ ਦੀ ਚਿੱਟੀ ਪੱਗ ਲਾਹੁਣ ਤੇ ਉਛਾਲਣ ਵਾਲਿਆਂ ਦੀ ਥੋੜ ਮਹਿਸੂਸ ਹੋਣ ਦਾ ਤਾਂ ਸਵਾਲ ਹੀ ਨਹੀਂ। ਮੀਆਂ ਗ਼ਾਲਿਬ ਡੇਢ ਸਦੀਆਂ ਪਹਿਲਾਂ ਇਹਨਾਂ ਬਾਰੇ ਹੀ ਤਾਂ ਭਵਿੱਖਬਾਣੀ ਕਰ ਗਏ ਸਨ: ....ਕਮੀ ਨਹੀਂ ਗ਼ਾਲਿਬ, ਏਕ ਡੂੰਢੋ ਹਜ਼ਾਰ ਮਿਲਤੇ ਹੈਂ! ਬਾਦਲ ਸਾਹਿਬ ਨੂੰ ਗਾਰੇ ਦਾ ਬੁੱਕ ਭਰ ਕੇ ਸਦੀਕ ਵੱਲ ਆਪ ਵਗਾਹੁਣ ਦੀ ਕੀ ਲੋੜ ਪੈ ਗਈ! ਕੀ ਸਦੀਕ ਦਾ ਉਹਨਾਂ ਦੇ ਖਾਸੋ-ਖਾਸ ਉਮੀਦਵਾਰ ਨੂੰ ਹਰਾ ਕੇ ਜਿੱਤਣਾ ਵੋਟਾਂ ਵਾਲੇ ਲੋਕਰਾਜ ਵਿਚ ਏਡਾ ਵੱਡਾ ਗੁਨਾਹ ਹੈ ਕਿ ਉਹ ਉਹਨੂੰ ਅਗਲੀ, ਅਗਲੇਰੀ ਜਾਂ ਉਸ ਤੋਂ ਵੀ ਪਰੇਰੀ ਕਿਸੇ ਚੋਣ ਵਿਚ ਹਰਾ ਲੈਣ ਤੱਕ ਬਖ਼ਸ਼ਣਗੇ ਹੀ ਨਹੀਂ?


ਮੈਂ ਇਸ ਮੁੱਦੇ ਬਾਰੇ ਅਨੇਕ ਲੇਖਕਾਂ,ਵਿਦਵਾਨਾਂ ਤੇ ਕਲਾਕਾਰਾਂ ਨਾਲ ਗੱਲ ਕੀਤੀ ਹੈ ਅਤੇ ਮੇਰੇ ਹੋਰ ਲੇਖਾਂ ਦੇ ਸੰਬੰਧ ਵਿਚ ਫ਼ੋਨ ਕਰਨ ਵਾਲੇ ਅਨਗਿਣਤ ਪਾਠਕਾਂ ਦੀ ਇਸ ਸੰਬੰਧੀ ਰਾਇ ਲਈ ਹੈ। ਸ਼ਾਇਦ ਬਾਦਲ ਸਾਹਿਬ ਨੂੰ ਇਹ ਗੱਲ ਸੁਣਨੀ ਚੰਗੀ ਨਾ ਲੱਗੇ, ਸਭ ਦਾ ਇਕੋ ਮੱਤ ਹੈ ਕਿ ਇਸ ਘਟਨਾ ਨਾਲ ਉਹਨਾਂ ਸਭ ਦੀ ਨਜ਼ਰ ਵਿਚ ਬਾਦਲ ਜੀ ਦਾ ਕੱਦ ਘਟਿਆ ਹੈ ਤੇ ਸਦੀਕ ਦਾ ਉੱਚਾ ਹੋਇਆ ਹੈ! ਮੈਂ ਕਲਮ ਦੀ ਸਹੁੰ ਖਾ ਕੇ ਪੂਰੀ ਈਮਾਨਦਾਰੀ ਨਾਲ ਆਖਦਾ ਹਾਂ ਕਿ ਜੇ ਇਸ ਕਿੱਸੇ ਦਾ ਕਰਤਾ ਮੈਂ ਹੋਵਾਂ, ਵਿਧਾਨ ਸਭਾ ਦੇ ਅਗਲੇ ਸਮਾਗਮ ਵਿਚ ਸਦੀਕ ਤੋਂ ਅਤੇ ਉਸ ਰਾਹੀਂ ਸਮੂਹ ਲੇਖਕਾਂ ਤੇ ਕਲਾਕਾਰਾਂ ਅਤੇ ਆਮ ਪੰਜਾਬੀਆਂ ਤੋਂ ਮਾਫ਼ੀ ਮੰਗ ਲਵਾਂ। ਜੇ ਮਾਫ਼ੀ ਮੰਗਣ ਦਾ ਜੇਰਾ ਨਾ ਵੀ ਕਰ ਸਕਾਂ, ਇਹ ਜ਼ਰੂਰ ਕਹਿ ਦੇਵਾਂ, ਸਦੀਕ, ਭਾਈ, ਜੋ ਕੁਛ ਹੋਇਆ, ਉਸਦਾ ਮੈਨੂੰ ਬਹੁਤ ਅਫ਼ਸੋਸ ਹੈ, ਤੂੰ ਵੀ ਭੁੱਲ ਜਾ!


ਅੰਤ ਵਿਚ ਇਹ ਸਵਾਲ ਮਨ ਵਿਚ ਆਉਂਦਾ ਹੈ ਕਿ ਜੇ ਅੱਜ ਸਾਡੀ ਕਵਿਤਾ ਦੇ ਉੱਚੇ ਝੂਲਦੇ ਪਰਚਮ ਮੋਹਨ ਸਿੰਘ ਹੁੰਦੇ, ਉਹ ਇਸ ਘਟਨਾ ਮਗਰੋਂ ਆਪਣੀ ਇਸ ਗ਼ਜ਼ਲ ਵਿਚ ਹੋਰ ਕਿਹੜੇ ਸ਼ਿਅਰ ਜੋੜ ਕੇ ਇਸ ਨੂੰ ਮੁਕੰਮਲ ਕਰਦੇ! ਸ਼ਬਦ ਦੇ ਗਹਿਰੇ ਸਾਗਰ ਦੇ ਥੱਲੇ ਤੋਂ ਅਜਿਹੇ ਅਨਮੋਲ ਮੋਤੀ ਤਾਂ ਉਸਤਾਦ ਸ਼ਾਇਰ ਮੋਹਨ ਸਿੰਘ ਹੀ ਕੱਢ ਕੇ ਲਿਆ ਸਕਦਾ ਸੀ:
  ਭਾਰਤ ਹੈ ਵਾਂਗ ਮੁੰਦਰੀ, ਵਿਚ ਨਗ ਪੰਜਾਬ ਦਾ,
 ਭਾਰਤ ਹੈ ਜੇ ਸ਼ਰਾਬ, ਇਹ ਨਸ਼ਾ ਸ਼ਰਾਬ ਦਾ। 
ਆਉਣ ਨੂੰ ਤਾਂ ਜਵਾਨੀਆਂ ਹਰ ਇਕ ’ਤੇ ਆਉਂਦੀਆਂ, 
 ਪਰ ਹੋਰ ਹੀ ਹਿਸਾਬ ਹੈ ਸਾਡੇ ਸ਼ਬਾਬ ਦਾ। 
 ਗੰਗਾ ਬਣਾਵੇ ਦੇਵਤੇ ਤੇ ਜਮੁਨਾ ਦੇਵੀਆਂ, 
 ਆਸ਼ਿਕ ਮਗਰ ਬਣਾ ਸਕੇ ਪਾਣੀ ਚਨਾਬ ਦਾ। 
 ਪੰਜਾਬੀਉ ਨਾ ਨੀਂਵੀਂਆਂ ਗੱਲਾਂ ਦੀ ਤੱਕ ਰੱਖੋ, 
 ਹੁੰਦਾ ਕਦੀ ਨਾ ਆਲ੍ਹਣਾ ਝਿੱਕਾ ਉਕਾਬ ਦਾ। 
 ਭਾਈਆਂ ਤੇ ਪੰਡਿਤਾਂ ਦੀਆਂ ਗੱਲਾਂ ’ਤੇ ਨਾ ਖਪੋ, 
 ਕੀਤਾ ਇਹਨਾਂ ਨੇ ਕੰਮ ਕਦੋਂ ਹੈ ਸਵਾਬ ਦਾ। 
 ਮਿਟ ਜਾਣ ਆਪੇ ਬੋਲੀਆਂ ਵਰਣਾਂ ਦੇ ਵਿਤਕਰੇ, 
 ਮਰਦਾਨੇ ਵਾਂਗ ਛੇੜੀਏ ਜੇ ਸੁਰ ਰਬਾਬ ਦਾ। 
 ਉੱਠੋ ਕਿ ਉੱਠ ਕੇ ਦੇਸ ਦਾ ਮੂੰਹ-ਮੱਥਾ ਡੌਲੀਏ, 
 ਮੁੜ ਕੇ ਪੰਜਾਬ ਸਾਜੀਏ ਨਾਨਕ ਦੇ ਖ਼ਾਬ ਦਾ।
 ਪਤਾਲਾਂ ਤੋਂ ਲਿਆਈਏ ਮੁੜ ਕੱਢ ਕੇ ਮਨੀ, 
 ਅਸਮਾਨ ਉੱਤੋਂ ਲਾਹੀਏ ਰਤਨ ਆਫ਼ਤਾਬ ਦਾ। 
 ਪੱਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ, 
 ਖੇੜੇ ਦੇ ਵਿਚ ਲਿਆਈਏ ਮੁੜ ਫੁੱਲ ਗੁਲਾਬ ਦਾ! 

ਵਰਤਮਾਨ ਦੌਰ ਦੀ ਪੰਜਾਬੀ ਕਵਿਤਾ ਦਾ ਮੋਹਨ ਸਿੰਘ ਨਾਂ ਦਾ ਉਹ ਸੂਰਜ ਤਾਂ ਦੁਮੇਲ ਦੇ ਓਹਲੇ ਹੋ ਗਿਆ। ਸੂਰਜ ਦੀ ਗ਼ੈਰਹਾਜ਼ਰੀ ਵਿਚ ਦੀਵੇ ਵਿਤ ਅਨੁਸਾਰ ਚਾਨਣ ਦਾ ਜਤਨ ਕਰਦੇ ਰਹਿਣ ਦਾ ਉਸ ਨੂੰ ਦਿੱਤਾ ਆਪਣਾ ਵਚਨ ਸਦਾ ਤੋਂ ਨਿਭਾਉਂਦੇ ਆਏ ਹਨ। ਗ਼ਜ਼ਲ ਦੀ ਸੰਪੂਰਨਤਾ ਦਾ ਮੇਰਾ ਨਿਮਾਣਾ ਜਿਹਾ ਜਤਨ ਹਾਜ਼ਰ ਹੈ:


ਅੱਖਰਾਂ ਨੂੰ ਪੂਜਦਾ ਸੀ, ਹੇਕ ਸੁਣ ਕੇ ਝੂਮਦਾ, 
 ਹਸ਼ਰ ਕੀ ਪੰਜਾਬ ਹੁਣ ਖਾਨਾ-ਖ਼ਰਾਬ ਦਾ। 
 ਕਲਾ ਦੀਆਂ ਕੀਮਤਾਂ ਤੇ ਮੁੱਲ ਸਭਿਆਚਾਰ ਦਾ, 
 ਉੂਣਿਆਂ ਨੂੰ ਕੀ ਪਤਾ ਪੂਰੇ ਹਿਸਾਬ ਦਾ। 
 ਬੋਲ ਬਾਬੇ ਦੇ ਇਥੇ ਹੁਣ ਕੌਣ ਪੂਜਦਾ, 
 ਮਰਦਾਨਿਆ ਕੋਈ ਸਰੋਤਾ ਰਿਹਾ ਨਾ ਰਬਾਬ ਦਾ। 
 ਹੱਤਕ ਗ਼ਜ਼ਲਕਾਰ ਦੀ,ਅਪਮਾਨ ਗਾਇਕ ਦਾ, 
 ਕਿਥੇ ਗਿਆ ਸੁਚੱਜ ਉਹ ਅਦਬ-ਅਦਾਬ ਦਾ।
 ਹਰ ਅੱਖਰ ਮੋਹਨ ਦਾ ਹੀਰਾ ਪੰਨਾ ਲਾਲ ਮੋਤੀ, 
 ਜੌਹਰੀਆਂ ਤੋਂ ਬਾਝ ਹੋਇਆ ਕੌਡੀਆਂ ਦੀ ਬਾਬ ਦਾ।
 ਦੁੱਧ ਸੀ ਦਸਤਾਰ ਸ਼੍ਹਮਲੇਦਾਰ ਗੁਣੀ ਗਾਇਕ ਦੀ,
 ਬੁੱਕ ਗਾਰਾ ਪੈ ਗਿਆ ਸਿਆਸੀ ਅਜ਼ਾਬ ਦਾ!

ਸਦੀਕ ਦੇ ਮੂੰਹੋਂ ਮੋਹਨ ਸਿੰਘ ਦੀ ਗ਼ਜ਼ਲ ਪੂਰੀ ਹੋਣ ਪਿੱਛੋਂ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਨੇ ਵੈਣ ਪਾਉਣ ਦੀ ਵੀ ਫ਼ਰਮਾਇਸ਼ ਕੀਤੀ ਸੀ। ਸ਼ਾਇਦ ਸ਼ਬਦ-ਕਲਾ ਅਤੇ ਗਾਇਣ-ਕਲਾ ਨੂੰ ਆਸ ਅਨੁਸਾਰ ਸਤਿਕਾਰ ਮਿਲਣ ਦੀ ਥਾਂ ਅਚਾਨਕ ਤ੍ਰਿਸਕਾਰੇ ਤੇ ਦੁਰਕਾਰੇ ਜਾਣ ਕਾਰਨ ਬੌਂਦਲਿਆ ਤੇ ਭਮੱਤਰਿਆ ਸਦੀਕ ਇਹ ਫ਼ਰਮਾਇਸ਼ ਪੂਰੀ ਨਹੀਂ ਸੀ ਕਰ ਸਕਿਆ। ਇਸ ਕਰਕੇ ਇਹ ਅੰਤਲਾ ਸ਼ਿਅਰ ਤੂੰਬੀ ਵਾਲੇ ਸਦੀਕ ਅਤੇ ਕਿਤਾਬ ਵਾਲੇ ਮੋਹਨ ਸਿੰਘ ਦਾ ਧਿਆਨ ਧਰਦਿਆਂ ਮੇਰੇ ਵੱਲੋਂ ਉਚੇਚੇ ਤੌਰ ਉੱਤੇ ਬਾਦਲ ਸਾਹਿਬ ਦੇ ਬਜ਼ੁਰਗ ਚਰਨਾਂ ਵਿਚ ਭੇਟ ਹੈ: ਬਹਿ ਕੇ ਆਓ ਵੈਣ ਪਾਈਏ,ਕਲਾ ਵਾਲੇ ਦੋਸਤੋ, ਸਰਕਾਰੀ ਸੱਥਰ ਵਿਛ ਗਿਆ ਤੂੰਬੀ,ਕਿਤਾਬ ਦਾ!

ਗੁਰਬਚਨ ਸਿੰਘ ਭੁੱਲਰ

ਮਾਨੇਸਰ ਮਾਰੂਤੀ ਘਟਨਾ:ਕਾਰਖਾਨਿਆਂ ਦੇ ਕਾਲੇ ਸੱਚ ਦੀ ਤਸਵੀਰ

 ਮਰੂਤੀ-ਸੁਜ਼ੂਕੀ ਮਾਨੇਸਰ ਪਲਾਂਟ
ਦੋਸਤੋ,
ਪਿਛਲੀ 18 ਜੁਲਾਈ ਨੂੰ ਮਰੂਤੀ-ਸੁਜ਼ੂਕੀ ਦੇ ਮਾਨੇਸਰ ਪਲਾਂਟ 'ਚ ਹੋਈ ਘਟਨਾ ਨੇ ਮੈਨੇਜਮੈਂਟ ਦੇ ਇਸ ਝੂਠ ਨੂੰ ਤਾਰ ਤਾਰ ਕਰ ਦਿੱਤਾ ਕਿ ਕੰਪਨੀ 'ਚ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਤੇ ਮੈਨੇਜਮੈਂਟ ਤੇ ਮਜ਼ਦੂਰਾਂ 'ਚ ਮੁੜ ਚੰਗੇ ਸਬੰਧ ਸਥਾਪਤ ਹੋ ਚੁੱਕੇ ਹਨ।


ਇਹ ਅੱਜ ਦੇ ਦੌਰ 'ਚ ਮਜ਼ਦੂਰਾਂ ਦੀ ਹਾਲਤ ਨੂੰ ਬਿਆਨ ਕਰਨ ਵਾਲੀ ਇਕ ਹੋਰ ਪ੍ਰਤੀਨਧ ਘਟਨਾ ਹੈ।ਇਹ ਘਟਨਾ ਦੇਸ਼ ਦੇ ਕਾਰਖਾਨਿਆਂ ਦੇ ਘੁਟਨ ਭਰੇ ਮਹੌਲ ਤੇ ਮਜ਼ਦੂਰਾਂ ਦੇ ਸੁਲਗਦੇ ਗੁੱਸੇ ਨੂੰ ਸਾਹਮਣੇ ਲੈ ਕੇ ਆਈ ਹੈ।ਇਸੇ ਸਰਕਾਰ,ਪ੍ਰਸ਼ਾਸ਼ਨ ਤੇ ਪੁਲੀਸ ਪ੍ਰਬੰਧ ਦੇ ਅਣਮਨੁੱਖੀ ਚੇਹਰੇ ਨੂੰ ਇਕ ਵਾਰ ਫਿਰ ਨੰਗਾ ਕਰ ਦਿੱਤਾ ਹੈ।ਇਸ ਨੇ ਪੂੰਜੀਵਾਦੀ ਮੀਡੀਆ ਦੇ ਘੋਰ 'ਮਜ਼ਦੂਰ ਵਿਰੋਧੀ' ਚਰਿੱਤਰ ਨੂੰ ਵੀ ਬੇਨਾਕਬ ਕਰ ਦਿੱਤਾ ਹੈ।ਨਾਲ ਹੀ ਇਹ ਵੀ ਦੱਸ ਦਿੱਤਾ ਹੈ ਕਿ ਨਿਰਪੱਖਤਾ ਤੇ ਅਜ਼ਾਦੀ ਦਾ ਦਾਅਵਾ ਕਰਨ ਵਾਲਾ ਮੀਡੀਆ ਸ਼ਾਸ਼ਕ ਵਰਗਾਂ ਦਾ ਹੱਥਠੋਕਾ ਹੈ।


ਖਾਸਕਰ ਇਲੈਕਟ੍ਰੋਨਿਕ ਮੀਡੀਆ ਨੇ ਤਾਂ ਮਜ਼ਦੂਰਾਂ ਨੂੰ ਅਰਾਜਕ,ਹਿੰਸਕ,ਕੱਟ-ਵੱਡ ਕਰਨ ਵਾਲੀ ਭੀੜ ਦੇ ਤੌਰ 'ਤੇ ਪੇਸ਼ ਕਰਨ 'ਚ ਜੁਟਿਆ ਹੋਇਆ ਹੈ। ਕਨੂੰਨ ਨੂੰ ਛਿੱਕੇ ਟੰਗਦੇ ਹੋਏ ਪੁਲੀਸ ਨੇ ਸਾਰੇ ਤਿੰਨ ਹਜ਼ਾਰ ਮਜ਼ਦੁਰਾਂ ਨੂੰ ਮੁਲਜ਼ਾਮ ਬਣਾ ਕੇ ਫੜ੍ਹਨਾ ਸ਼ੁਰੂ ਕੀਤਾ ਹੈ,ਦੂਜੇ ਪਾਸੇ ਮੈਨੇਜਮੈਂਟ ਦੇ ਕਿਸੇ ਵਿਅਕਤੀ ਤੋਂ ਕੋਈ ਪੱਛਗਿੱਛ ਨਹੀਂ ਕੀਤੀ ਗਈ ਹੈ।ਮਾਰਕੁੱਟ ਕਾਰਨ ਜ਼ਖਮੀ ਹੋਏ ਮੈਨੇਜਮੈਂਟ ਦੇ ਲੋਕਾਂ ਲਈ ਹਰਦਰਦੀ ਜਤਾਈ ਜਾ ਰਹੀ ਹੈ ਪਰ ਜ਼ਖਮੀ ਹੋਏ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ।   


ਮਜ਼ਦੂਰ ਵਾਰ ਵਾਰ ਕਹਿ ਰਹੇ ਹਨ ਕਿ ਮੈਨੇਜਮੈਂਟ ਨੇ ਬਾਹਰ ਗੁੰਡੇ ਬੁਲਾਏ ਹੋਏ ਸੀ ਪਰ ਪੁਲੀਸ,ਪ੍ਰਸ਼ਾਸ਼ਨ ਤੇ ਮੀਡੀਆ ਇਸਨੂੰ ਜਾਂਚ ਦਾ ਮੁੱਦਾ ਨਹੀਂ ਬਣਾ ਰਿਹਾ ਹੈ।ਹੋਰ ਘਟਨਾਵਾਂ ਦੀ ਤਰ੍ਹਾਂ ਇਥੇ ਵੀ ਇਥੇ ਵੀ ਮੀਡੀਆ ਨੇ ਇਕ ਪੱਖ ਯਾਨਿ ਮਜ਼ਦੂਰਾਂ ਨੁੰ ਅਪਰਾਧੀ ਐਲਾਨ ਦਿੱਤਾ ਹੈ। 


ਮਜ਼ਦੂਰਾਂ ਦੇ ਪੱਖ 'ਚ ਦਿੱਲੀ ਹਰਿਆਣਾ ਭਵਨ ਸਾਹਮਣੇ ਵਿਰੋਧ ਪ੍ਰਦਰਸ਼ਨ
18 ਜੁਲਾਈ ਨੂੰ ਮਾਨੇਸਰ ਪਲਾਂਟ 'ਚ ਜੋ ਕੁਝ ਹੋਇਆ ਉਹ ਨਾ ਤਾਂ ਤਹਿਸ਼ੁਦਾ ਸੀ ਤੇ ਨਾ ਹੀ ਉਹ ਸੰਘਰਸ਼ ਕਰਨ ਦਾ ਕੋਈ ਤਰੀਕਾ ਹੋ ਸਕਦਾ ਹੈ।ਇਹ ਮਜ਼ਦੂਰਾਂ 'ਚ ਲੰਮੇ ਸਮੇਂ ਸਮੇਂ ਭਰੇ ਗੁੱਸੇ ਦਾ ਧਮਾਕਾ ਸੀ ਜਿਸਨੂੰ ਮੈਨੇਜਮੈਂਟ ਦੀਆਂ ਹਰਕਤਾਂ ਨੇ ਭੜਕਾਉਣ ਦਾ ਕੰਮ ਕੀਤਾ।ਮੀਡੀਆ ਤੋਂ ਲੈ ਕੇ ਸਰਕਾਰ ਤੱਕ ਕਿਸੇ ਨੇ ਇਜ ਜਾਨਣ ਦੀ ਜ਼ਹਿਮਤ ਨਹੀਂ ਉਠਾਈ ਕਿ ਮਜ਼ਦੂਰਾਂ ਦੀ ਗੁੱਸਾ ਆਖਿਰ ਇਉਂ ਕਿਉਂ ਫੁੱਟਿਆ।ਪਿਛਲੇ ਸਾਲ ਮਾਰੂਤੀ 'ਚ ਜੂਨ ਤੋਂ ਅਕਤੂਬਕ ਤੱਕ ਤਿੰਨ ਹਿੱਸਿਆਂ 'ਚ ਚੱਲੇ ਸੰਘਰਸ਼ 'ਚ ਇਕ ਵੀ ਹਿੰਸਕ ਘਟਨਾ ਨਹੀਂ ਵਾਪਰੀ।ਜੂਨ 'ਚ 13 ਦਿਨ ਮਜ਼ਦੂਰ ਅੰਦਰ ਸੀ,ਸਤੰਬਰ 'ਚ ਪੂਰਾ ਮਹੀਨਾ ਤੇ ਅਕਤੂਬਰ 'ਚ ਫਿਰ ਕਈ ਦਿਨ ਪਲਾਂਟ ਦੇ ਕਈ ਹਿੱਸੇ ਮਜ਼ਦੂਰਾਂ ਦੇ ਕਬਜ਼ੇ ਹੇਠ ਰਹੇ।ਉਦੋਂ ਪ੍ਰਸ਼ਾਸ਼ਨ ਦੀਆਂ ਅਕਸਾਊ ਚਾਲਾਂ ਦੇ ਬਾਵਜੂਦ ਕੋਈ ਘਟਨਾ ਨਹੀਂ ਵਾਪਰੀ।


ਪਿਛਲੇ ਕੁਝ ਮਹੀਨਿਆਂ ਤੋਂ ਮਾਨੇਸਰ ਮਰੂਤੀ ਪਲਾਂਟ ਦੀਆ ਘਟਨਾਵਾਂ ਦੇ ਨਜ਼ਰ ਮਾਰੀਏ ਤਾਂ ਪੂਰੀ ਤਸਵੀਰ ਸਾਫ ਹੋ ਜਾਂਦੀ ਹੈ।ਪਿਛਲੇ ਸਾਲ ਅਕਤੂਬਰ ਜਿਸ ਤਰ੍ਹਾਂ ਮੈਨੇਜਮੈਂਟ ਨੇ ਪੈਸੇ,ਸਰਕਾਰੀ ਦਬਾਅ ਤੇ ਝੂਠੇ ਵਾਅਦਿਆਂ ਜ਼ਰੀਏ ਸਮਝੌਤਾ ਕਰਵਾਇਆ ਤੇ ਮਰੂਤੀ ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੂੰ ਖਰੀਦ ਕੇ ਯੂਨੀਅਨ ਨੂੰ ਖ਼ਤਮ ਕੀਤਾ,ਉਦੋਂ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਦੇ ਇਰਾਦੇ ਨੇਕ ਨਹੀਂ ਹਨ।ਵਾਰ ਵਾਰ ਵਾਅਦਿਆਂ ਦੇ ਬਾਵਜੂਦ ਤਨਖਾਹ ਵਧਾਉਣ ਦੇ ਸਵਾਲ ਨੂੰ ਮੈਨੇਜਮੈਂਟ ਨੇ ਤਰ੍ਹਾਂ ਤਰ੍ਹਾਂ ਦੇ ਬਹਾਨਿਆਂ ਨਾਲ ਲਟਕਾਕੇ ਰੱਖਿਆ।ਮਜ਼ਦੂਰਾਂ 'ਤੇ ਕੰਮ ਦੇ ਭਿਆਨਕ ਦਬਾਅ ਤੇ ਗੱਲ ਗੱਲ 'ਤੇ ਪੇਸੇ ਕੱਟਣ ਦੀ ਨੀਤੀ ਦੇ ਸੁਧਾਰ ਨਾਲ ਮਜ਼ਦੂਰਾਂ ਦਾ ਸ਼ੋਸ਼ਣ ਲਗਾਤਾਰ ਵਧਦਾ ਜਾ ਰਿਹਾ ਸੀ।


18 ਜੁਲਾਈ ਦੀ ਘਟਨਾ ਦੀ ਸ਼ੁਰੂਆਤ ਵੀ ਬੇਹੱਦ ਮਹਿੰਗਾਈ ਦੇ ਬਾਵਜੂਦ ਮਜ਼ਦੂਰਾਂ ਦੀਆਂ ਤਨਖਾਹ ਵਧਾਉਣ ਨੂੰ ਲੈ ਕੇ ਹੋਰ ਰਹੀ ਦੇਰੀ ਕਾਰਨ ਮਜ਼ਦੂਰਾਂ ਦੀ ਸ਼ਿਕਾਇਤ ਤੋਂ ਹੋਈ ਸੀ।ਮਜ਼ਦੂਰਾਂ ਨਾਲ ਸਹੀ ਗੱਲਬਾਤ ਦੀ ਬਹਾਏ ਸੁਪਰਵਾਈਜ਼ਰ ਵਲੋਂ ਭੈੜੀਆਂ ਗਾਲ੍ਹਾਂ ਦੇਣ ਸਮੇਂ ਭੜਕੇ ਮਾਮਲੇ ਨੂੰ ਮੈਨੇਜਮੈਂਟ ਨੇ ਬਾਹਰ ਤੋਂ ਬਾਉਂਸਰ ਬੁਲਾਕੇ ਹੋਰ ਭੜਕਾ ਦਿੱਤਾ।ਬਾਅਦ 'ਚ ਜੋ ਹੋਇਆ ਉਸੇ ਲਈ ਪਹਿਲੀ ਜ਼ਿੰਮੇਵਾਰੀ ਮਾਰੂਤੀ-ਸੁਜ਼ੂਕੀ ਮੈਨੇਜਮੈਂਟ ਦੀ ਹੈ।ਹਿੰਸਾ ਦੌਰਾਨ ਹੋਈ ਇਕ ਮੈਨੇਜਰ ਦੀ ਮੌਤ ਇਕ ਦੁਖਦਾਈ ਘਟਨਾ ਸੀ ਜਿਸ ਦਾ ਦੋਸ਼ ਪੂਰੀ ਤਰ੍ਹਾਂ ਮਜ਼ਦੂਰਾਂ 'ਤੇ ਮੜ੍ਹਨਾ ਇਕ ਸਾਜਿਸ਼ ਹੈ।ਇਸ ਘਟਨਾ ਨਾਲ ਕੰਪਨੀ ਨੂੰ ਹੋ ਰਹੇ ਕਰੋੜਾਂ ਦੇ ਨੁਕਸਾਨ ਦਾ ਰੌਣਾ 'ਪੂੰਜਵਾਦੀ ਮੀਡੀਆ' ਰੋਅ ਰਿਹਾ ਹੈ ਪਰ ਹਜ਼ਾਰਾਂ ਮਜ਼ਦੂਰਾਂ ਨੂੰ ਪਏ ਰੋਟੀ ਦੇ ਲਾਲਿਆਂ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਹੈ। 

ਇਸ ਘਟਨਾ ਦਾ ਫਾਇਦਾ ਉਠਾ ਕੇ ਮੈਨੇਜਮੈਂਟ ਨੇ ਨਵੀਂ ਯੂਨੀਅਨ ਦੇ ਮਾਨਤਾ ਰੱਦ ਕਰਨ ਗੱਲ ਜ਼ਾਹਰ ਕਰਕੇ ਆਪਣੇ ਇਰਾਦਿਆਂ ਬਾਰੇ ਦੱਸ ਦਿੱਤਾ ਹੈ।ਬਿਗੁਲ ਮਜ਼ਦੂਰ ਦਸਤਾ ਪਿਛਲੇ ਸੰਘਰਸ਼ ਦੇ ਸਮੇਂ ਤੋਂ ਹੀ ਮਾਰੂਤੀ ਦੇ ਮਜ਼ਦੂਰਾਂ ਨੂੰ ਅਪੀਲ ਕਰਦਾ ਆਇਆ ਹੈ ਕਿ ਇਸ ਲੜਾਈ ਨੂੰ ਵਿਸ਼ਾਲ ਬਣਾ ਕੇ ਹੀ ਇਸ ਨੂੰ ਤਕੜੇ ਤਰੀਕੇ ਨਾਲ ਲੜਿਆ ਜਾ ਸਕਦਾ ਹੈ। 


ਮਾਰੂਤੀ ਦੇ ਮਜ਼ਦੂਰਾਂ ਦੀ ਲੜਾਈ ਹਰ ਮਜ਼ਦੂਰ ਦੇ ਹੱਕ ਦੀ ਲੜਾਈ ਹੈ।ਇਸ ਲੜਾਈ 'ਚ ਮਾਰੂਤੀ ਦੇ ਮਜ਼ਦੂਰਾਂ ਦੇ ਸਾਥ ਦੇਣ ਲਈ ਸਾਨੁੰ ਸਭ ਨੂੰ ਅੱਗੇ ਆਉਣਾ ਪਵੇਗਾ।ਅਸੀਂ ਆਪਣੇ ਤਜ਼ਰਬਿਆਂ ਤੋਂ ਜਾਣਦੇ ਹਾਂ ਕਿ ਜਦੋਂ ਤੱਕ ਇਲਾਕੇ ਦੇ ਸਾਰੇ ਮਜ਼ਦੂਰ ਇਕ ਦੂਜੇ ਦਾ ਸਾਥ ਨਹੀਂ ਦੇਣਗੇ,ਉਦੋਂ ਤੱਕ ਕਾਰਖਾਨੇ ਦੇ ਮਜ਼ਦੂਰ ਇਕੱਲੇ ਇਕੱਲੇ ਲੜਾਈ ਨਹੀਂ ਜਿੱਤ ਸਕਦੇ। 


ਹਮ ਮਿਲਕਰ ਲੜੇਂਗੇ,ਤੋ ਜ਼ਰੂਰ ਜੀਤੇਂਗੇ 
ਅੰਧਕਾਰ ਕਾ ਯੁੱਗ ਬੀਤੇ,ਜੋ ਲੜੇਗਾ ਵੋਹ ਜੀਤੇਗਾ 
ਹਰ ਜ਼ੋਰ ਜ਼ੁਲਮ ਕੀ ਟੱਕ ਮੇਂ ਸੰਘਰਸ਼ ਹਮਾਰਾ ਨਾਅਰਾ ਹੈ 


ਸੰਗਰਾਮੀ ਸ਼ੁੱਭ ਇੱਛਾਵਾਂ ਸਹਿਤ, ਬਿਗੁਲ ਮਜ਼ਦੂਰ ਦਸਤਾ।

ਸੱਤਿਆਮੇਵ ਜਯਤੇ

'ਸੱਚ ਦੀ ਹਮੇਸ਼ਾ ਜਿੱਤ' ਦੇ ਵਾਕ ਨੂੰ ਪੂਰੇ ਵਿਸ਼ਵ ਅੰਦਰ ਇੱਕ ਸਰਵ ਪ੍ਰਮਾਨਿਤ ਸਚਾਈ ਵਜੋਂ ਵਰਤਿਆ ਜਾਂਦਾ ਹੈ। ਸਾਡੇ ਦੇਸ਼ ਅੰਦਰ ਇਹ 'ਸੱਤਿਆਮੇਵ ਜਯਤੇ' ਦੇ ਰੂਪ 'ਚ ਰਾਸ਼ਟਰੀ ਨਾਅਰੇ ਵਜੋਂ ਸਥਾਪਿਤ ਹੈ। ਇਹ ਨਾਅਰਾ ਪੂਰੀ ਤਰ੍ਹਾਂ ਠੀਕ ਨਹੀਂ। ਆਮ ਤੌਰ 'ਤੇ ਇਸਦੇ ਅਰਥ ਇਸਨੂੰ ਵਰਤਣ ਵਾਲੇ ਦੀ ਸਮਝ ਮੁਤਾਬਿਕ ਹੁੰਦੇ ਹਨ। ਇੱਕ ਵਿਚਾਰਵਾਦੀ ਦਾ ਸੱਚ ਅਧਿਆਤਮਕ, ਰੂੜੀਵਾਦੀ ਤੇ ਅੰਧਵਿਸ਼ਵਾਸੀ ਕਿਸਮ ਦਾ ਹੁੰਦਾ ਹੈ ਇਸਦੇ ਉਲਟ ਪਦਾਰਥਵਾਦੀ ਦਾ ਸੱਚ ਵਿਗਿਆਨ, ਅਗਾਂਹਵਧੂ, ਅਲੋਚਨਾਤਮਕ ਤੇ ਤਰਕਵਾਦੀ ਕਿਸਮ ਦਾ ਹੁੰਦਾ ਹੈ।

ਹੁਣ ਲੁੱਟ ਦੇ ਸਰਮਾਏਦਾਰਨਾ ਵਿਚਾਰਾਂ ਦੀ ਪੇਸ਼ਕਾਰੀ ਕਰਨ ਵਾਲਾ ਅਮਿਰ ਖਾਨ 'ਸੱਤਿਆਮੇਵ ਜਯਤੇ' ਰਾਹੀਂ ਵੱਖ-ਵੱਖ ਸਮਾਜਿਕ ਘਟਨਾਵਾਂ ਨੂੰ ਲੈ ਕੇ ਸੱਚ ਦੀ ਜਿੱਤ ਸਾਬਤ ਕਰ ਰਿਹਾ ਹੈ। ਆਪਣੇ ਪਹਿਲੇ ਐਪੀਸੋਡ 'ਚ ਮਾਦਾ ਭਰੂਣ ਹੱਤਿਆ ਬਾਰੇ ਉਸਦਾ ਕਹਿਣਾ ਹੈ ਕਿ ਮੈਂ ਲੋਕਾਂ 'ਚ ਜਾ ਕੇ ਜੋ ਖੋਜ ਕਾਰਜ ਕੀਤਾ, ਉਸ ਮੁਤਾਬਿਕ ਮੇਰਾ ਵਿਸ਼ਲੇਸ਼ਣ ਕਹਿੰਦਾ ਹੈ ਕਿ ਸਮਾਜ ਅੰਦਰ ਔਰਤ ਦੀ ਮਾੜੀ ਹਾਲਤ ਦਾ ਜਿੰਮੇਵਾਰ ਕਾਰਨ ਮਰਦ ਹੈ। ਔਰਤ ਨੂੰ ਲਤਾੜਣ ਵਾਲੇ ਰਸਮ ਰਿਵਾਜ ਵੀ ਮਰਦ ਦੇ ਬਣਾਏ ਹੋਏ ਹਨ। ਇਹਦੇ ਹੱਲ ਵਜੋਂ ਖਾਨ ਸਾਹਿਬ ਇੱਕ ਲੰਮਾ ਚੌੜਾ ਆਦਰਸ਼ਕ ਭਾਸ਼ਣ ਦਿੰਦੇ ਹਨ ਜਿਹਦੇ 'ਚ ਉਹ ਕੁੜੀਆਂ ਨੂੰ ਪਿਆਰ ਕਰਨ, ਖੁਸ਼ੀ ਨਾਲ ਰਹਿਣ, ਸਿਆਣੇ ਬਣਨ, ਪ੍ਰਮਾਤਮਾ ਦੀ ਦਿੱਤੀ ਦਾਤ ਨੂੰ ਮਾਰਕੇ ਪਾਪ ਨਾ ਕਰਨ ਦੀਆਂ ਅਨੇਕਾਂ ਗੈਰ ਹਕੀਕੀ (ਕਰੋੜਾਂ ਕਿਰਤੀਆਂ ਲਈ) ਮੱਤਾਂ ਦਿੰਦੇ ਹਨ। ਵਾਹ ਕਿਆ ਵਿਸ਼ਲੇਸ਼ਣ ਹੈ!


ਖਾਨ ਸਾਹਿਬ ਜਿਨ੍ਹਾਂ ਕਿਰਤੀ ਪਰਿਵਾਰਾਂ 'ਚ ਔਰਤ ਨੂੰ ਮਰਦਾਂ ਸਮੇਤ ਭੁੱਖੇ ਸੌਣ, ਉਜਰਤ ਵੇਚਣ ਤੇ ਖੁਦਕਸ਼ੀਆਂ ਕਰਨੀਆਂ ਪੈਂਦੀਆਂ ਹਨ ਤਦ ਉਨ੍ਹਾਂ ਉੱਪਰ ਕਿਹੜਾ ਦਾਬਾ ਹੋਇਆ? ਸਾਡੇ ਦੇਸ਼ ਅੰਦਰ ਔਰਤ ਦੀ ਲੁੱਟ ਤੇ ਜਬਰ ਦੇ ਰਾਜ ਪ੍ਰਬੰਧ, ਧਾਰਮਿਕ ਅੰਧਵਿਸ਼ਵਾਸੀ, ਸਮਾਜਿਕ ਪਛੜਿਆਪਣ ਤੇ ਮਰਦ ਪ੍ਰਧਾਨਤਾ, ਚਾਰ ਕਾਰਨ ਹਨ। ਮਰਦ ਪ੍ਰਧਾਨਤਾ ਇਨ੍ਹਾਂ ਚਾਰਾਂ ਵਿਚੋਂ ਇੱਕ ਹੈ। ਮੁੱਖ ਕਾਰਨ ਲੁਟੇਰਾ ਭਾਰਤੀ ਰਾਜ ਪ੍ਰਬੰਧ ਹੈ ਜੋ ਔਰਤ ਸਮੇਤ ਮਰਦ ਉੱਪਰ ਲੁੱਟ ਜਬਰ ਦਾ ਮੂਲ ਹੈ। ਧਾਰਮਿਕ ਅੰਧਵਿਸ਼ਵਾਸੀ, ਮਰਦ ਪ੍ਰਧਾਨਤਾ ਤੇ ਸਮਾਜਿਕ ਪਛੜਿਆਪਣ ਇਸ ਵਿਚਲੇ ਨੁਕਸਾਂ ਦੀ ਹੀ ਦੇਣ ਹੈ। ਅਜਿਹੇ ਵਿਸ਼ਲੇਸ਼ਣ ਅਸਲ ਦੁਸ਼ਮਣ ਟਿੱਕਣ ਤੇ ਸਹੀ ਲੋਕ ਘੋਲਾਂ ਦੇ ਜੜੀਂ ਤੇਲ ਦਿੰਦੇ ਹਨ।


ਲੋਕਾਂ 'ਚ ਜਾ ਕੇ ਵਿਸ਼ਲੇਸ਼ਣ ਕਰਨ ਦਾ ਢੌਂਗ ਰਚਣ ਵਾਲੀਆਂ ਇਨ੍ਹਾਂ ਫ਼ਿਲਮ ਹਸਤੀਆਂ ਦਾ ਲੋਕਾਂ ਦੀ ਅਮਲੀ ਜ਼ਿੰਦਗੀ ਨਾਲ ਕੋਈ ਨੇੜਲਾ ਵਾਹ ਵਾਸਤਾ ਨਹੀਂ ਹੁੰਦਾ। ਅਮੀਰੀ ਤੇ ਅਯਾਸ਼ੀ 'ਚ ਡੁੱਬੇ ਰਹਿੰਦੇ ਫ਼ਿਲਮ ਨਗਰੀ ਦੇ ਇਹ ਮਹਾਂਰਥੀ ਪੈਸਾ ਕਮਾਉਣ ਦੇ ਹਰ ਜਾਇਜ਼ ਨਜਾਇਜ਼ ਮੌਕਿਆਂ ਦਾ ਫਾਇਦਾ ਉਠਾਉਂਦੇ ਹਨ। ਪੈਸਾ ਲੋਕਾਂ ਦੀਆਂ ਜੇਬਾਂ 'ਚੋਂ ਆਉਂਦਾ ਹੈ। ਇਹਦੇ ਲਈ ਇਹ ਫ਼ਿਲਮਾਂ, ਨਾਟਕਾਂ ਤੇ ਕੁਝ ਕੁ ਸਮਾਜ ਸੁਧਾਰਕ ਕੰਮਾਂ 'ਚ ਹਿੱਸਾ ਲੈ ਕੇ, ਰਸਮੀ ਤੌਰ 'ਤੇ ਇੱਕਾ ਦੁੱਕਾ ਬਿਆਨ ਲੋਕਾਂ ਦੇ ਹੱਕ 'ਚ ਦੇ ਕੇ ਸਮਾਜ ਸੇਵੀ ਬਣਨ ਦਾ ਪਖੰਡ ਰਚਦੇ ਹਨ। ਆਪਣੀ 'ਪੁੰਨ ਦੀ ਕਮਾਈ' 'ਚੋਂ 'ਦਸਵੰਧ' ਕੱਢਕੇ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਦੇਣ ਤੇ ਬੱਚੇ ਗੋਦ ਲੈਣ ਦੇ ਅਨੇਕਾਂ 'ਸ਼ੁਭ ਕਾਰਜ' ਕਰਦੇ ਹਨ। ਇਨ੍ਹਾਂ ਦੇ ਪ੍ਰਚਾਰ ਲਈ ਵੱਡੀਆਂ-ਵੱਡੀਆਂ ਪਾਰਟੀਆਂ ਅਰਗੇਨਾਇਜ਼ ਕੀਤੀਆਂ ਜਾਂਦੀਆਂ ਹਨ। ਜਿੱਥੇ ਵਿਕਾਊ ਮੀਡੀਆ ਪੂਰੇ ਦੇਸ਼ ਦੇ ਲੋਕਾਂ ਨੂੰ ਚੰਦ ਕੁ ਹਸਤੀਆਂ ਦੀ ਖੁਸ਼ੀ 'ਚ ਝੂਮਣ ਲਾ ਦਿੰਦਾ ਹੈ। ਲੋਕਾਂ ਦਾ ਇਨ੍ਹਾਂ 'ਸਵਰਗੀ ਹਸਤੀਆਂ' 'ਚ ਵਿਸ਼ਵਾਸ ਬਣਿਆ ਰਹੇ ਇਸ ਲਈ ਸਰਕਾਰਾਂ ਤੇ ਕਾਰਪੋਰੇਟ ਘਰਾਣੇ ਇਨ੍ਹਾਂ ਹਸਤੀਆਂ ਦੀਆਂ ਲੋੜਾਂ ਤੇ ਖੁਸ਼ੀਆਂ ਦਾ ਪੂਰਾ-ਪੂਰਾ ਖਿਆਲ ਰੱਖਦੇ ਹਨ। ਆਖਰ ਲੋਕਾਂ ਨੂੰ ਮਾਨਸਿਕ ਤੌਰ 'ਤੇ ਨਿੱਸਲ ਕਰਨ ਵਾਲੇ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਸਾਧਨ ਜੋ ਹੋਏ। ਅੰਬਾਨੀ ਦੇ ਚੈਨਲ ਤੋਂ 'ਸੱਤਿਆਮੇਵ ਜਯਤੇ' ਰਾਹੀਂ ਖਾਨ ਸਾਹਿਬ ਏਹੀ ਕਰ ਰਹੇ ਹਨ। ਕਈ ਹਸਤੀਆਂ ਨੇ ਇਸਨੂੰ ਪਾਪੂਲਰ ਕਰਨ ਲਈ ਆਪਣੇ 'ਕੀਮਤੀ' ਬਿਆਨ ਵੀ ਦਿੱਤੇ ਹਨ ਉਨ•ਾ ਨੂੰ ਲਗਦਾ ਹੈ ਕਿ ਇਹ ਸ਼ੋਅ ਇੱਕ ਨਵੀਂ ਕ੍ਰਾਂਤੀ ਨੂੰ ਜਨਮ ਦੇਵੇਗਾ।
 
ਪੂੰਜੀਵਾਦੀ ਪ੍ਰਬੰਧ ਦੇ ਆਰਥਿਕ ਸੰਕਟ ਵਜੋਂ ਭਾਰਤੀ ਸਿਨੇਮਾ ਸਨਅਤ ਵੀ ਸੰਕਟ ਦੀ ਮਾਰ ਹੇਠ ਚੱਲ ਰਹੀ ਹੈ। ਅਮਿਰ ਖਾਨ ਨੇ ਨਿਮਨ ਤੇ ਨਿਮਨ ਮੱਧ ਵਰਗ ਦੀ ਮਾਨਸਿਕਤਾ ਨੂੰ ਬੁਝਦਿਆਂ 'ਥ੍ਰੀ ਇਡੀਅਟ, 'ਪੀਪਲੀ ਲਾਈਵ' ਵਰਗੀਆਂ ਕੁਝ ਚੰਗੀਆਂ ਫ਼ਿਲਮਾਂ ਦਿੱਤੀਆਂ ਪਰ ਦੂਜੇ ਪਾਸੇ ਦਾਅ ਲਗਦੇ ਹੀ ਡੇਹਲੀ-ਬੇਹਲੀ ਵਰਗੀਆਂ ਬੇਹੱਦ ਘਟੀਆ ਦਰਜੇ ਦੀਆਂ ਫ਼ਿਲਮਾਂ ਵੀ ਬਣਾਈਆਂ। ਜੋ ਕੁਝ ਕੁ ਚੰਗੀਆਂ ਫ਼ਿਲਮਾਂ ਬਣਾਈਆਂ ਉਹ ਆਪਣੇ ਮੁਨਾਫੇ ਦੇ ਬਾਜਾਰ ਨੂੰ ਗਰਮ ਰੱਖਣ ਲਈ ਹਰ ਪੱਧਰ ਦੇ ਟੇਸਟ ਵਾਲੇ ਦਰਸ਼ਕਾਂ ਨੂੰ ਮਲਟੀਪਲੈਕਸਾਂ, ਸਿਨੇਮਾ ਘਰਾਂ, ਸੀ.ਡੀਜ਼, ਇੰਟਰਨੈੱਟ ਆਦਿ ਨਾਲ ਜੋੜਕੇ ਪੈਸੇ ਬਟੋਰਨ ਲਈ ਹੀ ਬਣਾਈਆਂ ਹਨ। ਬਦਲਵੇ ਲੋਕਪੱਖੀ ਸੱਭਿਆਚਾਰ ਦਾ ਵੱਡਾ ਥੜਾ ਨਾ ਹੋਣ ਕਾਰਨ ਸਾਨੂੰ ਇਨ੍ਹਾਂ ਆਮ ਨਾਲੋਂ ਚੰਗੀਆਂ ਫ਼ਿਲਮਾਂ ਦਾ ਅਕਸਰ ਸਹਾਰਾ ਲੈਣਾ ਪੈਂਦਾ ਹੈ।


ਦੇਸ਼ ਤੇ ਵਿਸ਼ਵ ਪੱਧਰ ਤੇ ਲੋਕਾਂ ਦੀ ਔਖ ਦੀਆਂ ਘਟਨਾਵਾਂ ਨੂੰ ਦੇਖਦਿਆਂ ਅਮਿਰ ਖਾਨ ਵਰਗੇ ਸਰਮਾਏਦਾਰੀ ਦੇ 'ਸਪੀਕਰ' ਆਪਣੇ ਅੰਤਰਮੁਖੀ ਝੂਠੇ ਵਿਸ਼ਲੇਸ਼ਣ ਪੇਸ਼ ਕਰਦੇ ਹਨ। ਉਹ ਮਰ ਰਹੀ ਸਰਮਾਏਦਾਰੀ ਦੇ ਮੂੰਹ ਵਿਚ ਪਾਣੀ ਪਾਕੇ ਜਿੰਦਾ ਰੱਖਣ ਦੇ ਓਹੜ-ਪੋਹੜ ਕਰਨ 'ਚ ਜੁਟੇ ਹੋਏ ਹਨ। ਸਮਾਜਿਕ ਤਬਦੀਲੀ ਦੇ ਅਜਿਹੇ ਸੁਧਾਰਵਾਦੀ ਬਦਲ ਚਾਲ, ਨਾ-ਸਮਝੀ ਤੇ ਕੰਮਜੋਰੀ 'ਚੋਂ ਨਿਕਲੇ ਹੁੰਦੇ ਹਨ।


ਅਸੀਂ ਦੇਖਦੇ ਹਾਂ ਕਿ ਸਮਾਜ ਅੰਦਰ ਦੋ ਜਮਾਤਾਂ ਦਾ ਆਪਸੀ ਭੇੜ ਹੈ। ਲੁੱਟੀ ਜਾਂ ਰਹੀ ਜਮਾਤ ਸਹੀ ਸਮਝ ਤੇ ਤਾਕਤ ਨਾਲ ਲੁੱਟਣ ਵਾਲੀ ਜਮਾਤ ਨੂੰ ਉਲਟਾਅ ਧਰਦੀ ਹੈ। ਇਹ ਬੇਹੱਦ ਕਸ਼ਟਦਾਇਕ ਤੇ ਹਕੀਕੀ ਰਾਹ ਹੈ। ਇਹ ਇਨਕਲਾਬ ਦਾ ਰਾਹ ਹੈ। ਕਈ ਵਾਰ ਇਸ ਰਾਹ ਨੂੰ ਦੇਖ ਹੋਏ ਚੰਗੇ ਭਲਿਆਂ ਦੇ ਮੂੰਹੋਂ ''ਇਨਕਲਾਬ ਜਿੰਦਾਬਾਦ'' ਦੀ ਰੋਹਲੀ ਗਰਜ ਦੀ ਥਾਂ ਸੁਧਾਰਵਾਦੀ 'ਸੱਤਿਆਮੇਵ ਜਯਤੇ' ਦੀ ਚੀਕ ਨਿਕਲ ਜਾਂਦੀ ਹੈ। 


ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ।

Friday, July 20, 2012

ਕਨੇਡਾ:ਪਰਮਿੰਦਰ ਸਵੈਚ ਦੇ ਨਾਟ ਸੰਗ੍ਰਹਿ 'ਬਲ਼ਦੇ ਬਿਰਖ' 'ਤੇ ਹੋਈ ਭਰਪੂਰ ਚਰਚਾ

ਪਰਮਿੰਦਰ ਸਵੈੱਚ ਦੀ ਲ਼ਘੂ ਨਾਟਕਾਂ ਦੀ ਪੁਸਤਕ 'ਬਲ਼ਦੇ ਬਿਰਖ' ਤੇ ਗੋਸ਼ਟੀ ਦਾ ਆਯੋਜਨ ਪਰੋਗ੍ਰੈਸਿਵ ਕਲਚਰਲ ਸੈਂਟਰ ਸਰੀ- 7536, 130 ਸਟਰੀਟ ਸਰ੍ਹੀ ਬੀ. ਸੀ. ਵਿਖੇ ਤਰਕਸ਼ੀਲ ਕਲਚਰਲ ਸੁਸਾਇਟੀ ਵਲੋਂ ਕੀਤਾ ਗਿਆ।ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵੈਨਕੂਵਰ ਦੇ ਏਰੀਏ ਦੀਆਂ ਸਾਰੀਆਂ ਪੰਜਾਬੀ ਸਾਹਿਤ ਸਭਾਵਾਂ, ਈਸਟ ਇੰਡੀਅਨ ਡਿਫੈਂਸ ਕਮੇਟੀ ਅਤੇ ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਸੁਸਾਇਟੀ ਨੇ ਸਹਿਯੋਗ ਦਿੱਤਾ।ਇਸ ਵਿੱਚ ਮੁੱਖ ਮਹਿਮਾਨ ਕੈਲਗਿਰੀ ਤੋਂ 'ਪੰਜਾਬੀ ਇਤਿਹਾਸਕ ਨਾਟਕ' ਕਿਤਾਬ ਦੇ ਰਚੇਤਾ ਡਾ. ਹਰਭਜਨ ਸਿੰਘ ਢਿੱਲੋਂ ਸਨ।ਜਸਵੀਰ ਕੌਰ ਮੰਗੂਵਾਲ ਨੇ ਸਟੇਜ ਸਕੱਤਰ ਦੀ ਜੁੰਮੇਵਾਰੀ ਨਿਭਾਉਂਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਨਾਟਕ ਦੇ ਇਤਿਹਾਸ, ਇਪਟਾ ਦੀ ਦੇਣ ਤੇ ਅੱਜ ਦੇ ਪੰਜਾਬੇ ਇਨਕਲਾਬੀ ਨਾਟਕ ਬਾਰੇ ਗੱਲ ਕਰਦਿਆਂ, ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ, ਸੁਖਦੇਵ ਪ੍ਰੀਤ, ਰਣਜੀਤ ਕੌਰ, ਸਫਦਰ ਹਾਸ਼ਮੀ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਜਿਹਨਾਂ ਵਿੱਚੋਂ ਤਿੰਨ ਨੂੰ ਸਟੇਜ ਤੋਂ ਨਾਟਕ ਦੇ ਰਾਹੀਂ ਸੱਚ ਕਹਿਣ ਦੇ ਬਦਲੇ ਕੁਰਬਾਨੀ ਦੇਣੀ ਪਈ ਸੀ।


ਇਸ ਤੋਂ ਬਾਅਦ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਲਗਿਰੀ ਤੋਂ 'ਪੰਜਾਬੀ ਇਤਿਹਾਸਕ ਨਾਟਕ' ਕਿਤਾਬ ਦੇ ਰਚੈਤਾ ਡਾ. ਹਰਭਜਨ ਸਿੰਘ ਢਿੱਲੋਂ, ਲੇਖਿਕਾ ਪਰਮਿੰਦਰ ਸਵੈੱਚ ਤੇ ਕਨੇਡਾ ਦੀ ਤਰਕਸ਼ੀਲ ਲਹਿਰ ਦੇ ਬਾਨੀ ਅਵਤਾਰ ਸਿੰਘ ਗਿੱਲ ਨੂੰ ਕ੍ਰਮਵਾਰ ਸਤਿਕਾਰ ਸਹਿਤ ਸਟੇਜ ਤੇ ਬਿਠਾਇਆ ਗਿਆ।ਮੁੱਖ ਬੁਲਾਰੇ ਡਾ. ਹਰਭਜਨ ਢਿੱਲੋਂ ਨੇ ਪੰਜਾਬੀ ਨਾਟਕ ਦੇ ਇਤਿਹਾਸ ਸਮਾਜ ਤੇ ਪੈਂਦੇ ਪ੍ਰਭਾਵ ਅਤੇ ਪਰਮਿੰਦਰ ਦੀ ਨਾਟਕ ਲੇਖਣੀ ਬਾਰੇ ਬਹੁਤ ਹੀ ਰੌਚਕ ਤੇ ਵਿਸਥਾਰ ਵਿੱਚ ਵਿਚਾਰ ਪੇਸ਼ ਕੀਤੇ।ਸਾਧੂ ਬਿਨਿੰਗ ਨੇ ਪਰਮਿੰਦਰ ਦੀ ਕਿਤਾਬ ਤੇ ਚਰਚਾ ਕਰਦਿਆਂ ਕਿਹਾ ਕਿ ਮੈਂ ਸਾਰੇ ਨਾਟਕਾਂ ਦਾ ਅਨੰਦ ਮਾਣਿਆ ਕਿਉਂਕਿ ਇਹ ਆਮ ਲੋਕਾਈ ਦੇ ਦੁੱਖਾਂ, ਸੁੱਖਾਂ ਸੰਘਰਸ਼ਾਂ ਦੀ ਬਾਤ ਪਾਉਂਦੇ ਹਨ।ਉਨ੍ਹਾਂ ਅਲੋਚਨਾ ਦੇ ਪੱਖ ਨੂੰ ਛੂੰਹਦਿਆਂ ਕਿਹਾ ਕਿ ਨਾਟਕ ਦੀ ਸਮਝ ਹੋਣ ਕਰਕੇ ਕੁਝ ਊਣਤਾਈਆਂ ਵੀ ਮਹਿਸੂਸ ਹੋਈਆਂ ਪਰ ਇਹ ਔਰਤ ਲੇਖਿਕਾ ਨੇ ਬਹੁਤ ਸਾਰੀਆਂ ਜਿੰਮੇਵਾਰੀਆਂ ਨਿਭਾਉਦਿਆਂ ਲਿਖੇ ਹਨ ਇਸ ਕਰਕੇ ਇਹ ਹੀ ਬਹੁਤ ਵੱਡੀ ਗੱਲ ਹੈ।ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਬਰਾੜ ਨੇ ਪਰਮਿੰਦਰ ਨੂੰ ਉਸ ਦੀ ਪੁਸਤਕ ਤੇ ਵਧਾਈ ਦਿੱਤੀ, ਨਾਟਕ ਦੇ ਇਤਿਹਾਸ ਤੇ ਚਾਨਣਾ ਪਾਇਆ ਅਤੇ ਮਨਜੀਤ ਮੀਤ ਦੁਆਰਾ ਲਿਖਿਆ ਪੇਪਰ ਪੇਸ਼ ਕੀਤਾ।


ਸੁਖਵੰਤ ਹੁੰਦਲ ਨੇ ਪਰਮਿੰਦਰ ਦੇ ਨਾਟਕਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਲੇਕ ਹਿੱਤਾਂ ਲਈ ਲਿਖਿਆ ਸਾਹਿਤ ਹੀ ਉੱਚਕੋਟੀ ਦਾ ਸਾਹਿਤ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਪਰਮਿੰਦਰ ਦੇ ਨਾਟਕਾਂ ਦੇ ਪਾਤਰ ਇੱਕ ਦੂਜੇ ਦੇ ਦੁਸ਼ਮਣ ਨਹੀਂ ਸਗੋਂ ਸਹਾਇਕ ਹਨ, ਉਹ ਰਿਸ਼ਤਿਆਂ ਦੀ ਕੁੜੱਤਣ ਦੀ ਥਾਂ ਮਿਠਾਸ ਤੇ ਸਹਿਯੋਗੀ ਨਜ਼ਰ ਆਉਂਦੇ ਹਨ, ਲੇਖਿਕਾ ਨੇ ਬੇਲੋੜੀ ਹਿੰਸਾ ਤੋਂ ਵੀ ਗੁਰੇਜ਼ ਕੀਤਾ ਹੈ।ਚਰਨ ਸਿੰਘ ਵਿਰਦੀ ਜੀ ਨੇ ਨਾਟਕ ਦੇ ਵਿਸ਼ਿਆਂ ਬਾਰੇ ਵਿਸਥਾਰ ਸਾਹਿਤ ਪੇਪਰ ਪੜ੍ਹਦਿਆਂ ਕਿਹਾ ਕਿ ਸਾਰੇ ਨਾਟਕ ਬਹੁਤ ਵਧੀਆ ਹਨ ਅਤੇ ਨਿਭਾ ਵੀ ਬਹੁਤ ਵਧੀਆ ਹੈ ਪਰ ਉਨ੍ਹਾਂ ਨੇ ਵਿਸ਼ਿਆਂ ਦੇ ਦੁਹਰਾਓ ਵੱਲ ਵੀ ਧਿਆਨ ਦਿਵਾਇਆ।ਕ੍ਰਿਸ਼ਨ ਭਨੋਟ ਨੇ ਪਰਮਿੰਦਰ ਸਵੈੱਚ ਨੂੰ ਉਨ੍ਹਾਂ ਦੀ ਕਿਤਾਬ ਤੇ ਵਧਾਈ ਪੇਸ਼ ਕੀਤੀ।ਤਰਕਸ਼ੀਲ ਸੱਭਿਆਚਾਰਕ ਵਿੰਗ ਪੰਜਾਬ ਦੇ ਮੁੱਖੀ ਸਰਬਜੀਤ ਉੱਖਲਾ ਜੀ ਨੇ ਪਰਮਿੰਦਰ ਸਵੈਚ ਨੂੰ ਕਿਤਾਬ ਤੇ ਵਧਾਈ ਦਿੰਦਿਆ ਦੱਸਿਆ ਕਿ ਇਹ ਸਾਰੇ ਨਾਟਕ ਕਨੇਡਾ ਦੀ ਧਰਤੀ ਦੇ ਲੋਕਾਂ ਦੀ ਗੱਲ ਕਰਦੇ ਹਨ ਤੇ ਇੱਥੇ ਸਟੇਜ ਤੇ ਖੇਡੇ ਜਾ ਚੁੱਕੇ ਹਨ।


ਇੰਦਰਜੀਤ ਸਿੱਧੂ ਜੀ ਨੇ ਪੁਸਤਕ ਬਲਦੇ ਬਿਰਖ ਤੇ ਵਧਾਈ ਦਿੰਦਿਆ ਕਿਹਾ ਕਿ ਪਰਮਿੰਦਰ ਇੱਕ ਬਹੁਤ ਵਧੀਆ ਲੇਖਿਕਾ ਹੈ ਉਸ ਨੇ ਇਹ ਵੀ ਕਿਹਾ ਕਿ ਲੇਖਕ ਮਰਦ ਜਾਂ ਔਰਤ ਨਹੀਂ ਹੁੰਦਾ ਸਿਰਫ ਲੇਖਕ ਹੁੰਦਾ ਹੈ ਅਤੇ ਉਸਦਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ।ਐਬਸਫੋਰਡ ਦੀ ਸਾਹਿਤ ਸਭਾ ਦੀ ਪ੍ਰਧਾਨ ਬੀਬੀ ਗੁਰਬਚਨ ਕੌਰ ਨੇ ਪਰਮਿੰਦਰ ਦੇ ਨਾਟਕਾਂ ਤੇ ਉਸਦੀ ਕਲਾਕਾਰੀ ਦੀ ਸ਼ਲਾਘਾ ਕੀਤੀ ਤੇ ਕੁਝ ਗਲਤੀਆਂ ਤੋਂ ਵੀ ਜਾਣੂ ਕਰਵਾਇਆ। ਗੁਰਦਰਸ਼ਨ ਬਾਦਲ ਨੇ ਵੀ ਪਰਮਿੰਦਰ ਸਵੈਚ ਨੂੰ ਪੁਸਤਕ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਗੋਸ਼ਟੀ ਅਸਲ ਵਿੱਚ ਗੋਸ਼ਟੀ ਨਹੀਂ ਸੀ। ਗੁਰਮੇਲ ਸਿੰਘ ਗਿੱਲ ਨੇ ਪਰਮਿੰਦਰ ਨੂੰ ਵਧਾਈ ਦਿੱਤੀ ਤੇ ਆਪਣੀ ਕਵਿਤਾ ਪੇਸ਼ ਕੀਤੀ।


ਤਨਦੀਪ ਤਮੰਨਾ ਜੀ ਨੇ ਵੀ ਪਰਮਿੰਦਰ ਨੂੰ ਕਿਤਾਬ ਲਈ ਵਧਾਈ ਦਿੱਤੀ ਅਤੇ ਅਗਾਮੀ ਆ ਰਹੇ ਪ੍ਰੋਗਰਾਮਾਂ ਦੀ ਸੂਚਨਾ ਵੀ ਦਿੱਤੀ। ਇੰਦਰਜੀਤ ਧਾਮੀ ਜੀ ਨੇ ਪਰਮਿੰਦਰ ਦੀ ਲੇਖਣੀ ਦੀ ਉਸਤਤ ਕਰਦੀ ਬਹੁਤ ਖੂਬਸੂਰਤ ਕਵਿਤਾ ਪੇਸ਼ ਕੀਤੀ। ਮੁੱਖ ਬੁਲਾਰੇ ਡਾ.ਹਰਭਜਨ ਢਿੱਲੋਂ ਨੇ ਪ੍ਰੋਗਰਾਮ ਵਿੱਚ ਉੱਠੇ ਸਵਾਲਾਂ ਦੇ ਜਵਾਬ ਦਿੱਤੇ।


ਇਸ ਤੋਂ ਉਪਰੰਤ ਪਰਮਿੰਦਰ ਸਵੈੱਚ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਨਾਟਕਾਂ ਬਾਰੇ ਦੱਸਦਿਆਂ ਕਿਹਾ ਕਿ ਉਸ ਦੇ ਸਾਰੇ ਨਾਟਕਾਂ ਦੇ ਪਾਤਰ ਆਲੇ ਦੁਆਲੇ ਵਿਚਰਦੇ ਲੋਕ ਹਨ।ਜੋ ਵੀ ਉਹ ਮਹਿਸੂਸ ਕਰਦੀ ਹੈ ਉਸ ਨੂੰ ਕਲਮ ਬੱਧ ਕਰ ਦਿੰਦੀ ਉਹ ਕੋਈ ਲੇਖਿਕਾ ਨਹੀਂ ਸਗੋਂ ਕਾਰਜਸ਼ੀਲ ਔਰਤ ਹੈ। ਉਸਦਾ ਮਕਸਦ ਤਾਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਜੜ੍ਹੋਂ ਧੂਹਣ ਲਈ ਹੱਕ ਸੱਚ ਤੇ ਇਨਸਾਫ ਲਈ ਲੜ ਰਹੇ ਲੋਕਾਂ ਦਾ ਸਾਥ ਦੇਣਾ ਹੈ, ਉਹਨਾਂ ਦੇ ਦੁੱਖਾਂ ਦਰਦਾਂ ਦੀਆਂ ਸਮੱਸਿਆਵਾਂ ਵੱਲ ਝਾਤ ਦਵਾਉਣਾ ਹੈ।ਪ੍ਰੋਗਰਾਮ ਦੇ ਅੰਤ ਵਿੱਚ ਅਵਤਾਰ ਸਿੰਘ ਗਿੱਲ ਨੇ ਪਰਮਿੰਦਰ ਸਵੈਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਪਰਮਿੰਦਰ ਤਰਕਸ਼ੀਲ ਸੁਸਾਇਟੀ ਨਾਲ ਜੁੜੀ ਹੋਈ ਹੈ।ਉਨ੍ਹਾਂ ਆਏ ਹੋਏ ਸਾਰੇ ਲੋਕਾਂ ਅਤੇ ਖਾਸ ਕਰ ਡਾ. ਹਰਭਜਨ ਢਿੱਲੋਂ ਦਾ ਧੰਨਵਾਦ ਕੀਤਾ।ਇਸ ਪ੍ਰੋਗਰਾਮ ਵਿੱਚ ਹੋਰ ਵੀ ਬਹੁਤ ਮਾਣਯੋਗ ਸ਼ਖਸ਼ੀਅਤਾਂ ਪਹੁੰਚੀਆਂ ਹੋਈਆਂ ਸਨ।ਜਿਵੇਂ ਸੋਹਣ ਪੂਨੀ, ਅੰਮ੍ਰਿਤ ਦੀਵਾਨਾ, ਜਰਨੈਲ ਸੇਖਾ, ਹਰਪ੍ਰੀਤ ਸੇਖਾ, ਮੋਹਣ ਗਿੱਲ, ਨਛੱਤਰ ਗਿੱਲ, ਦਰਸ਼ਨ ਚਾਹਲ, ਪ੍ਰਿੰਸੀਪਲ ਲਖਵੀਰ ਸਿੰਘ, ਜਗੀਰ ਸਿੰਘ ਵਿਕਟੋਰੀਆ ਤੋਂ, ਸ਼ੇਰੇ ਪੰਜਾਬ ਤੋਂ ਰੇਡੀਓ ਹੋਸਟ ਜਸਬੀਰ ਸਿੰਘ ਰੁਮਾਣਾ ਅਤੇ ਰਮਿੰਦਰ ਥਿੰਦ ਆਦਿ। ਸਾਰਾ ਪ੍ਰੋਗਰਾਮ ਭਰਵੀਂ ਹਾਜ਼ਰੀ ਤੇ ਉਸਾਰੂ ਸਾਹਿਤ ਦੀ ਲੋੜ ਨੂੰ ਲੈ ਕੇ ਗੋਸ਼ਟੀਆਂ ਦੇ ਰੂਪ ਵਿੱਚ ਪਹਿਲਾ ਉਪਰਾਲਾ ਹੋਣ ਦੇ ਬਾਵਜੂਦ ਕਾਫੀ ਹਾਂ ਪੱਖੀ ਹੋ ਨਿਬੜਿਆ।

ਜਸਵੀਰ ਕੌਰ ਮੰਗੂਵਾਲ  ਦੀ ਰਿਪੋਰਟ

Thursday, July 19, 2012

ਰਾਜੇਸ਼ ਖੰਨਾ:ਪੰਜਾਬੀ ਜੜ੍ਹਾਂ ਵਾਲਾ ਫਿਲਮੀ ਮਹਾਂਨਾਇਕ---ਅਮਰਜੀਤ ਚੰਦਨ

Sadly no Punjabi film director or producer ever approached him to work in a Punjabi film. One wonders - do super stars like Rajesh Khanna leave a legacy behind apart from having light entertained a generation of filmgoers? Perhaps Khanna's two films Anand (1971) and Avishkar (1974) will be remembered for years to come as classics of post-Pyasa era


Bombayaa films original superstar Rajesh Khanna, who has died aged 69, was the man who sparked a frenzy never seen before and never since, not even by the likes of Amitabh Bachchan. In his four-decade career, he appeared in about 160 films; of which 106 had him as the solo lead hero and 22 were two-hero projects. Khanna had a small beginning in Amritsar. Born Jatin Arora in 1942, he was adopted and raised in Delhi by foster parents Chuni Lal Khanna and his wife Leela Devi. They were relatives of his biological parents. In a congested neighbourhood of Amritsar's walled city Gali Tiwarhi , the place where the family of Khanna lived is now a temple. He had donated the house and a temple was constructed several years ago. "He used to love to play cricket when he lived here. He was a simple boy and led a simple life even after achieving so much," Khanna's foster brother Muni Chand Khanna said. He went from being Jatin to Rajesh, thanks to his uncle who changed his name, when he decided to join films. In 1965, the journey to filmdom started after he won the All India Talent Contest organised by United Producers and Filmfare. He made his debut with Aakhri Khat in 1966. "We spent three days in a gurudwara when we reached Bombay. Those were hard times," said Khanna's friend Satish Khanna, who also tried his luck in the film industry. 




In the 1970s he starred in super hits like Safar, Kati Patang, Sacha Jhutha, Aan Milo Sajna, Anand, Amar Prem and Mere Jeevan Saathi. Kaka, as he was popularly known, was one of the highest paid actors of his time, his record of consecutive solo super hits still unbroken. Glory and fame galore came his way with the two super hit 1969 films - Aradhana and Do Raste - where he teamed up with two of his best co-stars, Sharmila Tagore and Mumtaz, respectively. His very name spelt magic in the 1970s. He sparked hysteria, particularly amongst his legions of female fans, who would line the road for a glimpse, chant his name, cover his car with lipstick marks and even write him letters in blood. They got married to his photograph, cut their finger, let the blood flow and applied sindhoor, as Sharmila Tagore recalls. It was all about charisma - a certain something that went beyond the art of acting. He had that unique way of delivering a dialogue, of crinkling his eyes and that interesting head tilt that were all his own - and designed to get fans swooning. Describing the charm of Khanna, Amitabh Bachchan once said: "I got famous purely because I was working with Rajesh Khanna in Anand. People asked me questions like, 'How is he to look at? What does he do?'" Rajesh proved his mettle in offbeat aparallel or smanantar films too. He teamed up with Hrishikesh Mukherjee for the critically acclaimed Bawarchi and Namak Haram. The quintessential romantic also did the intense Avishkar, directed by Basu Bhattacharya. But then age caught up and the star began fading away. He moved to television and played the main lead in some serials. 


The decline to B-grade films was inevitable. He dabbled in politics, being Congress MP from the New Delhi constituency from 1991-1996. In a BBC Hindi interview recorded in 1989 he showed his naive idealism that the political crisis [exacerbated by the state and khalistani terror] in East Punjab had prompted him to join the Congress party with deep faith, honesty and love, which in his opinion was a natural progression of his family tradition. Sadly no Punjabi film director or producer ever approached him to work in a Punjabi film. One wonders - do super stars like Rajesh Khanna leave a legacy behind apart from having light entertained a generation of filmgoers? Perhaps Khanna's two films Anand (1971) and Avishkr (1974) will be remembered for years to come as classics of post-PyasaeraKhanna last visited his birthplace in January. He was specially called earlier this year to campaign for Congress candidates in East Punjab's assembly elections. In 2009, Khanna was offered the Congress ticket for the Amritsar Lok Sabha seat to contest against cricketer-turned-politician Navjot Singh Sidhu. He however, had declined the offer. Like the Hollywood legends of yore, Khanna's personal life also had a larger than life dimension. He fell in love with Dimple Kapadia, who was only 16 and whose first film Bobby was yet to release. She was 15 years younger to him but the pull was strong and they got married after a whirlwind romance in 1973. They had two daughters. The marriage lasted only 11 years. It was a lonely life for Rajesh after that. He disappeared from the headlines and appeared to be a shadow of his former self in his rare public appearances. But the family came together in his last days. His estranged wife was the one who took care of him during his illness. 


Sadly no Punjabi film director or producer ever approached him to work in a Punjabi film. One wonders - do super stars like Rajesh Khanna leave a legacy behind apart from having light entertained a generation of filmgoers? Perhaps Khanna's two films Anand (1971) and Avishkar (1974) will be remembered for years to come as classics of post-Pyasa era. Madan Gopal Singh, film critic, says: As for me, I have never been moved by any of Rajesh Khanna's films (except the one - Do Raste - he made with Raj Khosla of Jalandhar). The decline of his stardom brought the age of sheer mannerism - he was hardly an actor worth writing about - to a conclusive and merciful end. If his phenomenal ascendance to the unprecedented peaks of popularity is a sociological enigma, the bigger sociological enigma is his short-lived stay there.Rajesh Khanna alias Jatin Arora actor and politician born December 29 Amritsar 1942; died July 18 2012 Mumbai.


By Amarjit Chandan from London, amarjitchandan@gmail.com
Courtesy-babushahi.com

Sunday, July 15, 2012

ਅੱਤਿਆਚਾਰੀ ਪਿੱਤਰਸੱਤਾ ਦਾ ਸ਼ਿਕਾਰ ਭਾਰਤੀ ਔਰਤ ਦੀ ਦਸ਼ਾ ਤੇ ਦਿਸ਼ਾ

ਭਾਰਤ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਕਿਹਾ ਜਾਂਦਾ ਹੈ ਪਰ ਭਾਰਤੀ ਔਰਤ ਵਿਤਕਰੇ, ਜਬਰ ਅਤੇ ਆਰਥਿਕ ਲੁਟ ਦਾ ਸ਼ਿਕਾਰ ਹੈ।ਇੱਕ ਅੰਦਾਜੇ ਮੁਤਾਬਿਕ ਭਾਰਤ ਵਿਚ ਔਰਤ ਦਾ ਕਿਰਤ ਵਿਚ 60 ਪ੍ਰਤੀਸ਼ਤ ਹਿੱਸਾ ਹੈ ਪਰ ਉਸ ਦੀ ਪੈਦਾਵਾਰੀ ਸਾਧਨਾਂ ਦੀ ਮਾਲਕੀ ਸਿਰਫ ਇੱਕ ਪ੍ਰਤੀਸ਼ਤ ਹੀ ਹੈ। ਭਾਰਤੀ ਕਾਨੂੰਨ ਮੁਤਾਬਿਕ ਲੜਕੀ ਅਤੇ ਲੜਕੇ ਨੂੰ ਮਾਪਿਆਂ ਦੀ ਜਾਇਦਾਦ ਦਾ ਬਰਾਬਰ ਦਾ ਅਧਿਕਾਰ ਹੈ ਪਰ ਹਕੀਕੀ ਰੂਪ ਵਿਚ ਲੜਕੀ ਇਸ ਅਧਿਕਾਰ ਤੋਂ ਸੱਖਣੀ ਹੈ। ਸਹੁਰੇ ਘਰ ਤਾਂ ਉਸ ਨੂੰ ਜਾਇਦਾਦ ਦਾ ਕਾਨੂੰਨੀ ਹੱਕ ਨਹੀਂ ਹੈ। ਔਰਤ ਸਵੇਰੇ ਤੋਂ ਲੈ ਕੇ ਰਾਤ ਤੱਕ ਘਰੇਲੂ ਕੰਮ ਕਰਦੀ ਕਰਦੀ ਰਾਤ ਤੱਕ ਥੱਕ ਟੁੱਟ ਕੇ ਸੌਂਦੀ ਹੈ, ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ ਅਤੇ ਪਤੀ ਦੀ ਸੇਵਾ ਲਈ ਹਰ ਵੇਲੇ ਤਿਆਰ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਉਸ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਹੈ , ਕੋਈ ਕਦਰ ਨਹੀਂ ਹੈ। ਗੈਰ-ਜਥੇਬੰਦਕ ਖੇਤਰ ਵਿਚ ਕੰਮ ਕਰਦੀਆਂ ਔਰਤਾਂ ਦੀ ਉਜ਼ਰਤ ਮਰਦ ਦੀ ਉਜ਼ਰਤ ਨਾਲੋ ਕਿਤੇ ਘੱਟ ਮਿਲਦੀ ਹੈ। ਗਰੀਬ ਅਤੇ ਦਲਿਤ ਔਰਤਾਂ ਨੂੰ ਅਮੀਰ ਘਰਾਣਿਆਂ ਤੋਂ ਲੈ ਕੇ ਮੱਧ ਵਰਗ ਤੱਕ ਦੇ ਘਰਾਂ ਅੰਦਰ ਸਫ਼ਾਈ ਕਰਨ, ਭਾਂਡੇ ਮਾਂਜਣ, ਖਾਣਾ ਬਨਾਉਣ, ਕਪੜੇ ਧੋਣ, ਬੱਚਿਆਂ ਨੂੰ ਸਾਂਭਣ, ਘਰਾਂ ਦੀ ਝਾੜ ਪੂੰਝ ਕਰਨ, ਉਨ੍ਹਾਂ ਦੇ ਕੁੱਤਿਆਂ ਨੂੰ ਘੁੰਮਾਣ ਫਿਰਾਉਣ ਆਦਿ ਤੱਕ ਦੇ ਕੰਮ ਲਈ ਨਿਗੁਣੇ ਪੈਸੇ ਲੈ ਕੇ ਨਰਕੀ ਜਿੰਦਗੀ ਭੋਗਣੀ ਪੈ ਰਹੀ ਹੈ।ਬੇਰੁਜ਼ਗਾਰੀ ਦੇ ਆਲਮ 'ਚ ਪੜ੍ਹੀਆਂ ਲਿਖੀਆਂ ਔਰਤਾਂ ਨੂੰ ਵੱਡੇ ਵੱਡੇ ਸ਼ੋਅ ਰੂਮਾਂ, ਹੋਟਲਾਂ, ਸਕੂਲਾਂ, ਕਾਲਜਾਂ, ਰੈਸਟੋਰੈਂਟਾਂ, ਬੈਂਕਾਂ ਅਤੇ ਹੋਰ ਅਦਾਰਿਆਂ ਵਿਚ ਬਹੁਤ ਹੀ ਘੱਟ ਤਨਖਾਹ 'ਤੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਭਾਰਤ ਵਿਚ 1960ਵਿਆਂ 'ਚ ਨਵ-ਉਦਾਰਵਾਦੀ ਨੀਤੀਆਂ ਦੇ ਲਾਗੂ ਹੋਣ ਨਾਲ ਮਿਹਨਤਕਸ਼ ਜਨਤਾ 'ਤੇ ਹਮਲਾ ਹੋਰ ਤੇਜ ਹੋ ਗਿਆ ਹੈ ਅਤੇ ਇਸ ਦਾ ਖ਼ਮਿਆਜਾ ਔਰਤਾਂ ਨੂੰ ਹੋਰ ਵੀ ਭੁਗਤਣਾ ਪੈ ਰਿਹਾ ਹੈ। ਪੂੰਜੀਵਾਦ ਨੇ ਔਰਤ ਦੀ ਸਰੀਰਕ ਕਿਰਤ ਸ਼ਕਤੀ ਅਤੇ ਮਾਨਸਿਕ ਕਿਰਤ ਸ਼ਕਤੀ ਦੀ ਇੱਕ ਜਿਣਸ ਦੇ ਤੌਰ 'ਤੇ ਲੁੱਟ ਤੋਂ ਇਲਾਵਾ ਉਸ ਨੂੰ ਮਾਲ ਵੇਚਣ ਲਈ ਇੱਕ ਨੁਮਾਇਸ਼ ਦੀ ਵਸਤੂ ਬਣਾ ਦਿੱਤਾ ਹੈ । ਹੁਣ ਉਸ ਨੂੰ ਫੈਸ਼ਨ ਮੁਕਾਬਲਿਆਂ,ਸੁੰਦਰਤਾ ਮੁਕਾਬਲਿਆਂ,ਗਾਉਣ ਵਜਾਉਣ, ਚੀਅਰਜ਼ ਗਰਲਜ਼, ਮੌਡਲਿੰਗ, ਕਾਲਗਰਲਜ਼, ਸੇਲਜ਼ ਗਰਲਜ਼, ਬਲਿਊ ਫਿਲਮਾਂ ਅਤੇ ਔਰਤਾਂ ਦੇ ਅੱਧ ਨੰਗੇ ਜਿਸਮਾਂ ਨੂੰ ਮਾਲ ਵੇਚਣ ਲਈ ਮਸਹੂਰੀਆਂ ਲਈ ਵਰਤਿਆ ਜਾ ਰਿਹਾ ਹੈ।


ਜੇਕਰ ਭਾਰਤ ਦੀਆਂ ਆਮ ਔਰਤਾਂ ਦੀ ਸਿਹਤ ਸਹੂਲਤ ਦੀ ਗੱਲ ਕਰਨੀ ਹੋਵੇ ਤਾਂ ਹਾਲਤ ਹੋਰ ਵੀ ਨਿਰਾਸ਼ਾਜਨਕ ਹੈ ।ਕੌਮੀ ਸਰਵੇ ਅਨੁਸਾਰ ਭਾਰਤ ਦੀ ਆਮ ਔਰਤ ਲਈ ਔਸਤ 1899 ਕਲੋਰੀ ਦੀ ਊਰਜਾ ਦੀ ਜਰੂਰਤ ਹੈ ਜਦੋਂ ਕਿ ਭਾਰਤ ਅੰਦਰ ਔਰਤ ਨੂੰ 500-600 ਕਲੋਰੀ ਊਰਜਾ ਹੀ ਉਪਲੱਬਧ ਹੈ।ਭਾਰਤ ਅੰਦਰ ਔਰਤਾਂ ਦਾ ਵੱਡਾ ਹਿੱਸਾ ਬੱਚਿਆਂ ਅਤੇ ਮਰਦਾਂ ਤੋਂ ਬਾਅਦ ਹੀ ਭੋਜਨ ਖਾਂਦਾ ਹੈ। ਇਸ ਕਰਕੇ 75 ਪ੍ਰਤੀਸ਼ਤ ਔਰਤਾਂ ਅਤੇ 56 ਪ੍ਰਤੀਸ਼ਤ ਲੜਕੀਆਂ ਅਨੀਮੀਏ ਦੀਆਂ ਸ਼ਿਕਾਰ ਹਨ ਤੇ 85 ਪ੍ਰਤੀਸ਼ਤ ਔਰਤਾਂ ਕੁਪੋਸ਼ਣ ਦੀਆਂ ਪੀੜਤ ਹਨ। ਭਾਰਤ ਅੰਦਰ 1,25,000 ਔਰਤਾਂ ਜਣੇਪੇ ਸਮੇਂ ਮਰ ਜਾਂਦੀਆਂ ਹਨ।


ਔਰਤਾਂ ਨਾਲ ਖੁਰਾਕ ਅਤੇ ਸਿਹਤ ਸਹੂਲਤਾਂ ਸਬੰਧੀ ਹੀ ਵਿਤਕਰਾ ਨਹੀਂ ਹੋ ਰਿਹਾ ਸਗੋਂ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਵੀ ਬਹੁਤ ਹੀ ਜਿਆਦਾ ਜਬਰ ਹੋ ਰਿਹਾ ਹੈ ।ਔਰਤਾਂ ਨਾਲ 2003 ਵਿਚ 15,247 ਬਲਾਤਕਾਰ ਹੋਏ ਅਤੇ ਇਹ 2007 ਵਿਚ ਵੱਧ ਕੇ 20,737 ਹੋ ਗਏ ।ਇਸੇ ਤਰ੍ਹਾਂ ਭਾਰਤ ਅੰਦਰ ਔਰਤਾਂ ਨੂੰ ਅਗਵਾ ਕਰਨ ਦੇ 2003 'ਚ 13,96 ਅਤੇ 2007 ਵਿਚ 20,416 ਕੇਸ ਦਰਜ ਹੋਏ ਹਨ। ਦਾਜ ਖਾਤਰ 2003 ਵਿਚ 6308 ਅਤੇ 2007 ਵਿਚ 8093 ਔਰਤਾਂ ਨੂੰ ਬਲੀ ਦਾ ਬਕਰਾ ਬਣਾਇਆ ਗਿਆ ਹੈ।ਇੱਕ ਰਿਪੋਰਟ ਮੁਤਾਬਿਕ ਭਾਰਤ ਵਿਚ ਹਰ 10 ਮਿੰਟ ਕੋਈ ਨਾ ਕੋਈ ਔਰਤ ਜੁਲਮ ਦਾ ਸ਼ਿਕਾਰ ਹੁੰਦੀ ਹੈ,7 ਮਿੰਟਾਂ ਵਿਚ ਛੇੜਖਾਨੀ,45 ਮਿੰਟਾਂ ਵਿਚ ਅਗਵਾ ਅਤੇ ਦਾਜ ਦੀ ਬਲੀ ਅਤੇ ਹਰ ੫੮ ਮਿੰਟਾਂ 'ਚ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ।ਪ੍ਰਤੀ ਘੰਟੇ 'ਚ 18 ਔਰਤਾਂ ਮਾਨਸਿਕ ਅਤੇ ਸਰੀਰਕ ਹਮਲੇ ਦਾ ਸ਼ਿਕਾਰ ਹੁੰਦੀਆਂ ਹਨ। 50 ਪ੍ਰਤੀਸ਼ਤ ਔਰਤਾਂ ਗਰਭ ਸਮੇਂ ਵੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਕੌਮੀ ਜੁਰਮ ਬਿਓਰੋ ਰਿਕਾਰਡ ਦੀ ਰਿਪੋਰਟ ਮੁਤਾਬਿਕ 1971 ਤੋਂ 2006 ਤੱਕ ਬਲਾਤਕਾਰ ਦੀਆਂ ਘਟਨਾਵਾਂ ਵਿਚ 700 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਾਲ 2002 ਦੀ ਇੱਕ ਰਿਪੋਰਟ ਮੁਤਾਬਿਕ 42 ਪ੍ਰਤੀਸ਼ਤ ਔਰਤਾਂ ਦੇ ਪਤੀ ਉਨ੍ਹਾਂ ਦੇ ਥੱਪੜ ਮਾਰਦੇ ਹਨ। ਹੋਰ ਬਦਤਰ ਹਾਲਤ ਇਹ ਹੈ ਕਿ ਹੁਣ ਛੋਟੀਆਂ ਬੱਚੀਆਂ ਨਾਲ ਵੀ ਬਲਾਤਕਾਰਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਹਰ 4 ਬੱਚੀਆਂ ਵਿਚੋਂ ਇੱਕ ਯੋਨ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ। ਡਾ:ਹਰਸ਼ਿੰਦਰ ਕੌਰ ਮੁਤਾਬਿਕ ਪੱਥਰ ਯੁਗ ਵਿਚ ਵੀ 50 ਪ੍ਰਤੀਸ਼ਤ ਨਵ-ਜੰਮੀਆਂ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਭਾਰਤ ਵਿਚ ਕੁੜੀਆਂ ਨੂੰ ਅਫ਼ੀਮ, ਸੰਖੀਆ ਜਾਂ ਅੱਕ ਦਾ ਦੁੱਧ ਪਿਆ ਕੇ ਮਾਰ ਦਿੱਤਾ ਜਾਂਦਾ ਸੀ।


ਇਹ ਤਸਵੀਰ ਬੜੀ ਭਿਆਨਕ ਅਤੇ ਦਿਲ-ਕੰਬਾਊ ਲਗਦੀ ਹੈ। ਪਰ ਅੱਜ ਦੇ ਸੱਭਿਆ ਸਮਾਜ ਅੰਦਰ ਹਾਲਤ ਹੋਰ ਵੀ ਬਦਤਰ ਹੈ। ਪ੍ਰਫੋਸਰ ਰੈਡਿੰਗ ਨੇ 2009 ਵਿਚ ਖੁਲਾਸਾ ਕੀਤਾ ਸੀ ਕਿ 1970 ਤੋਂ 1980 ਤੱਕ ਦੁਨੀਆਂ ਵਿਚ 10 ਕਰੋੜ ਕੁੜੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਉਸ ਮੁਤਾਬਕ ਔਰਤ 'ਤੇ ਸਭ ਤੋਂ ਵੱਧ ਜਬਰ ਭਾਰਤ ਵਿਚ ਹੁੰਦਾ ਹੈ। ਸ਼ੰਯੁਕਤ ਰਾਸ਼ਟਰ ਸੰਘ ਮੁਤਾਬਿਕ ਭਾਰਤ ਵਿਚ ਹਰ ਸਾਲ 2500 ਨਵ-ਵਿਆਹੀਆਂ ਕੁੜੀਆਂ ਨੂੰ ਦਾਜ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ। ਯੂਨੀਸੈਫ ਦੀ ਰਿਪੋਰਟ ਮੁਤਾਬਿਕ 10 ਕਰੋੜ ਤੋਂ 14 ਕਰੋੜ ਕੁੜੀਆਂ ਅਤੇ ਔਰਤਾਂ ਦੇ ਜਣਨ ਅੰਗਾਂ ਨਾਲ ਛੇੜਖਾਨੀ ਕੀਤੀ ਜਾਂਦੀ ਹੈ। ਯੂ. ਐਨ. ਓ. ਦੀ ਜਨਗਨਣਾ ਅਨੁਸਾਰ ਭਾਰਤ ਅੰਦਰ ਪਿਛਲੀ ਸਦੀ ਵਿਚ 5 ਕਰੋੜ ਮਾਦਾ ਭਰੂਣ ਹੱਤਿਆਵਾਂ ਹੋਈਆਂ ਹਨ। ਨਵੇਂ ਅਤੇ ਤਾਜ਼ੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ 21ਵੀਂ ਸਦੀ ਦੇ ਪਹਿਲੇ ਦਹਾਕੇ ਪੰਜਾਬ ਵਿਚ 13 ਲੱਖ ਮਾਦਾ ਭਰੁਣ ਮੌਤ ਦੇ ਘਾਟ ਉਤਾਰ ਦਿੱਤੇ ਗਏ ਹਨ ਅਤੇ ਪੰਜਾਬ ਹੁਣ ਗੁਰੁ ਪੀਰਾਂ ਦੀ ਧਰਤੀ ਦੀ ਬਜਾਏ ਕੁੜੀ ਮਾਰਾਂ ਦੀ ਧਰਤੀ ਕਿਹਾ ਜਾਣ ਲੱਗਿਆ ਹੈ। ਜੇਕਰ ਕੁੜੀਆਂ ਦੀ ਭਰੁਣ ਹੱਤਿਆ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਦੇ ਪਾਲਣ ਪੋਸ਼ਣ ਵਿਚ ਵਿਤਕਰਾ ਕੀਤਾ ਜਾਂਦਾ ਹੈ। ਇਸ ਵਿਤਕਰੇ ਕਾਰਨ ਕੁੜੀਆਂ ਨੂੰ ਪੂਰਾ ਭੋਜਨ ਨਹੀਂ ਦਿੱਤਾ ਜਾਂਦਾ, ਨਾ ਹੀ ਉਸ ਦੀ ਪੂਰੀ ਸਾਂਭ ਸੰਭਾਲ ਕੀਤੀ ਜਾਂਦੀ, ਨਾ ਹੀ ਉਸ ਨੂੰ ਪੂਰੀ ਵਿਦਿਆ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਨਾ ਹੀ ਉਸ ਦੀ ਬਿਮਾਰੀ ਦਾ ਪੂਰਾ ਇਲਾਜ ਕਰਾਇਆ ਜਾਂਦਾ ਹੈ। ਇਸ ਕਰਕੇ ਭਾਰਤ ਹਰ ਛੇਵੀਂ 'ਚੋਂ ਇੱਕ ਕੁੜੀ ਨੂੰ ਆਪਣਾ ਪੰਦਰਵਾਂ ਜਨਮ ਦਿਨ ਦੇਖਣਾ ਨਸੀਬ ਨਹੀਂ ਹੁੰਦਾ। ਭਾਰਤ ਵਿਚ 10 ਲੱਖ ਕੁੜੀਆਂ ਨੂੰ ਪਹਿਲਾ ਜਨਮ ਦਿਨ ਦੇਖਣਾ ਨਸੀਬ ਨਹੀਂ ਹੁੰਦਾ। 


ਅੱਜ ਅਸੀਂ 21ਵੀ ਸਦੀ ਵਿਚ ਰਹਿ ਰਹੇ ਹਾਂ ਪਰ ਇਸ ਸਦੀ ਵਿਚ ਵੀ ਭਾਰਤੀ ਔਰਤ ਨੂੰ ਆਪਣੇ ਪਤੀ ਦੀ ਚੋਣ ਕਰਨ ਦਾ ਹੱਕ ਨਹੀਂ ਹੈ ।ਇਸ ਪੈਤ੍ਰਕ ਸਮਾਜ ਵਿਚ ਕੁੜੀਆਂ ਨੂੰ ਪਤੀਆਂ ਦੀ ਚੋਣ ਉਨ੍ਹਾਂ ਦੇ ਮਾਪੇ ਕਰਕੇ ਦਿੰਦੇ ਹਨ। ਜੇਕਰ ਕੋਈ ਲੜਕੀ ਆਪਣੀ ਮਨ ਪਸੰਦ ਦੇ ਲੜਕੇ ਦੀ ਚੋਣ ਕਰਦੀ ਤਾਂ ਇਸ ਨੂੰ ਇੱਕ ਸਮਾਜਕ ਕਲ਼ੰਕ ਦੇ ਤੌਰ 'ਤੇ ਲਿਆ ਜਾਂਦਾ ਹੈ। ਔਰਤ ਨਾਲ ਇਹ ਧੱਕਾ ਸਦੀਆਂ ਪੁਰਾਣਾ ਹੈ। ਪਹਿਲੇ ਗੁਲਾਮਦਾਰੀ ਅਤੇ ਜਗੀਰੂ ਸਮਾਜਾਂ ਵਿਚ ਔਰਤ ਨੂੰ ਇੱਕ ਭੋਗ-ਵਿਲਾਸ ਦੀ ਵਸਤੂ ਸਮਝਿਆ ਜਾਂਦਾ ਸੀ। ਉਸ ਸਮੇਂ ਇੱਕ ਪਾਸੇ ਰਾਜਿਆ ਕੋਲ 360 ਰਾਣੀਆਂ ਹੁੰਦੀਆਂ ਸਨ ਅਤੇ ਦੂਜੇ ਔਰਤਾਂ ਦੀ ਘਾਟ ਕਾਰਨ ਇੱਕ ਇੱਕ ਔਰਤ ਦੇ ਪੰਜ ਪੰਜ ਪਤੀ ਹੁੰਦੇ ਸਨ ਅਤੇ ਇਸ ਵਿਵਸਥਾ ਨੂੰ ਪੰਜਆਲੀ ਵਿਵਸਥਾ ਕਿਹਾ ਜਾਂਦਾ ਸੀ। ਪਰ ਪਿਛਲੇ ਸਮੇਂ ਇਸ ਵਰਤਾਰੇ ਵਿਚ ਫਰਕ ਪੈ ਗਿਆ ਸੀ। ਪਰ ਲਿੰਗ ਨਿਰਧਾਰਨ ਤਕਨੀਕ ਆਉਣ ਨਾਲ ਮਾਦਾ ਭਰੂਣ ਹੱਤਿਆ ਦੇ ਵਰਤਾਰੇ ਨੇ ਜੋਰ ਫੜ ਲਿਆ ਹੈ ਜਿਸ ਕਾਰਨ ਲਿੰਗ ਅਨੁਪਾਤ ਵਿਚ ਅਸ਼ੰਤੁਲਨ ਆ ਰਿਹਾ ਹੈ , ਇਸ ਲਿੰਗ ਅਸ਼ੰਤੁਲਨ ਨਾਲ ਸਾਡੇ ਸਮਾਜ ਅੰਦਰ ਵੱਡੇ ਵਿਗਾੜ ਪੈਦਾ ਹੋਣ ਦੀਆਂ ਅਰਥਸੰਭਾਵਨਾਵਾਂ ਹਨ।ਸਿੱਟੇ ਵਜੋਂ ਹੁਣ ਜਾਇਦਾਦ ਪ੍ਰਧਾਨ ਸਮਾਜ ਅੰਦਰ ਓਹੀ ਮਰਦ ਵਿਆਹ ਕਰਾ ਸਕਣਗੇ ਜਿਹੜੇ ਪੈਦਾਵਾਰੀ ਸਾਧਨਾਂ ਉਤੇ ਭਾਰੂ ਹਨ। ਇਸ ਨਾਲ ਔਰਤ ਉਪਰ ਜਬਰ ਅਤੇ ਬਲਾਤਕਾਰ ਵਧਣ ਦੇ ਖਦਸ਼ੇ ਹਨ।ਪਰ ਜਿਵੇਂ ਜਿਵੇਂ ਪੂੰਜੀਵਾਦੀ ਕਦਰਾਂ ਕੀਮਤਾਂ ਭਾਰਤੀ ਸਮਾਜ ਅੰਦਰ ਘਰ ਕਰ ਰਹੀਆਂ ਹਨ, ਤਿਵੇਂ ਤਿਵੇਂ ਔਰਤ ਵੀ ਇੱਕ ਜਿਣਸ ਬਣਦੀ ਜਾ ਰਹੀ ਹੈ। ਜਿਵੇਂ ਜਿਵੇਂ ਪੂੰਜੀਵਾਦੀ ਵਿਸ਼ਵੀਕਰਨ ਦਾ ਵਰਤਾਰਾ ਅੱਗੇ ਵੱਧ ਰਿਹਾ ਹੈ , ਤਿਵੇਂ ਤਿਵੇਂ ਭਾਰਤੀ ਰਾਜ ਪ੍ਰਬੰਧ 'ਤੇ ਪੱਛਮੀ ਬੁਰਜੂਆ ਸੱਭਿਆਚਾਰ ਦਾ ਪ੍ਰਭਾਵ ਵੱਧ ਰਿਹਾ ਹੈ। ਪੱਛਮੀ ਦੇਸ਼ਾਂ ਦੀ ਚਮਕ ਦਮਕ ਤੋਂ ਭਾਰਤੀ ਲੋਕ ਵੀ ਪ੍ਰਭਾਵਤ ਹੋ ਰਹੇ ਹਨ ਅਤੇ ਭਾਰਤੀ ਲੋਕਾਂ ਵੱਲੋਂ ਪੱਛਮੀ ਦੇਸ਼ਾਂ ਵਿਚ ਜਾਣ ਦੀ ਇੱਕ ਹੋੜ ਲੱਗੀ ਹੋਈ ਹੈ। ਪੱਛਮੀ ਦੇਸ਼ਾਂ ਵਿਚ ਪਹੁੰਚਣ ਲਈ ਲੋਕਾਂ ਲਈ ਲੜਕੀਆਂ ਇੱਕ ਬੜਾ ਹੀ ਆਸਾਨ ਹੱਥਾ ਬਣ ਗਈਆਂ ਹਨ। ਵਿਦੇਸ਼ਾਂ ਵਿਚ ਜਾਣ ਦੀ ਹੋੜ ਲਈ ਨੌਜਵਾਨ ਲੜਕੀਆਂ ਨੂੰ ਬੁੱਢਿਆਂ, ਵਿਕਲਾਗਾਂ ਅਤੇ ਮੰਦਬੁੱਧੀ ਮਰਦਾਂ ਨਾਲ ਵਿਆਹਿਆ ਜਾ ਰਿਹਾ ਹੈ। ਕਾਗਜ਼ੀ ਵਿਆਹ ਕਰਕੇ ਧਰਮ ਅਤੇ ਕਾਨੂੰਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਵਿਦੇਸ਼ੀ ਵਿਅਕਤੀਆਂ ਵੱਲੋਂ ਵਿਆਹ ਨੂੰ ਇੱਕ ਵਪਾਰ ਦੇ ਤੌਰ 'ਤੇ ਲਿਆ ਜਾ ਰਿਹਾ ਹੈ ਅਤੇ ਵਿਆਹ ਦੇ ਸੌਦੇ 30-40 ਲੱਖ ਤੱਕ ਦੇ ਤੈਅ ਹੁੰਦੇ ਹਨ। ਏਨੀ ਰਕਮ ਲੈ ਕੇ ਵੀ ਵਿਦੇਸ਼ੀ ਲਾੜੇ ਲੜਕੀਆਂ ਨਾਲ ਧੋਖਾ ਕਰ ਰਹੇ ਹਨ ਅਤੇ ਹਜਾਰਾਂ ਲੜਕੀਆਂ ਨਾ ਵਿਆਹੀਆਂ ਅਤੇ ਨਾ ਹੀ ਕੁਆਰੀਆਂ ਵਾਲੀ ਹਾਲਤ 'ਚ ਵਿਦੇਸ਼ਾਂ ਵਿਚ ਜਾਣ ਦੀ ਝਾਕ ਵਿਚ ਬੁੱਢੀਆ ਹੋ ਰਹੀਆਂ ਅਤੇ ਉਹ ਕੋਰਟਾਂ ਦੇ ਚੱਕਰ ਕੱਟ ਰਹੀਆਂ ਹਨ। ਲੜਕੀਆਂ ਦੇ ਮਨਮਰਜੀ ਨਾਲ ਵਿਆਹ ਕਰਾਉਣ ਲਈ ਧਰਮ, ਜਾਤ, ਗੋਤ ਅਤੇ ਸਮਾਜਕ ਭਾਈਚਾਰਾ ਅੜਿਕਾ ਬਣਿਆ ਹੋਇਆ ਹੈ। ਸਿੱਟੇ ਵਜੋਂ ਅਣਖ ਖਾਤਰ ਕਤਲ ਦਾ ਵਰਤਾਰਾ ਵੱਧ ਰਿਹਾ ਹੈ। ਇਸ ਲਈ ਹਰਿਆਣਾ ਦੀਆਂ ਖਾਪ ਪੰਚਾਇਤਾਂ ਬੁਰੀ ਤਰ੍ਹਾਂ ਬਦਨਾਮ ਹਨ ਅਤੇ ਇਹ ਵਰਤਾਰਾ ਪੰਜਾਬ ਅੰਦਰ ਵੀ ਵੱਡੀ ਪੱਧਰ 'ਤੇ ਪਾਇਆ ਜਾਂਦਾ ਹੈ। ਨੈਸ਼ਨਲ ਪਾਪੂਲੇਸ਼ਨ ਸਟੈਟਿਕਸ ਸਰਵੇ ਮੁਤਾਬਿਕ 2007 ਦੌਰਾਨ ਸਮੁੱਚੇ ਦੇਸ਼ ਅੰਦਰ 655 ਕੁੜੀਆਂ-ਮੁੰਡਿਆਂ ਦੇ ਪ੍ਰੇਮ ਸਬੰਧਾਂ ਜਾਂ ਮਨਮਰਜੀ ਨਾਲ ਵਿਆਹ ਕਰਾਉਣ ਕਾਰਨ ਇਜ਼ਤ ਲਈ ਕਤਲ ਹੋਏ ਹਨ। ਉਨ੍ਹਾਂ ਵਿਚੋਂ ਕੇਵਲ ਦਿੱਲੀ ਅਤੇ ਪੰਜਾਬ ਵਿਚ ਹੀ 208 ਕਤਲ ਇਜ਼ਤ ਲਈ ਹੋਏ ਹਨ। ਪੂੰਜੀਵਾਦੀ ਰਿਸ਼ਤਿਆਂ ਦੇ ਭਾਰੂ ਹੋਣ ਨਾਲ ਰਿਸ਼ਤਿਆਂ ਵਿਚ ਹੀ ਕੁੜੱਤਣ ਵੱਧ ਰਹੀ ਹੈ ਅਤੇ ਇਸ ਨਾਲ ਵਿਆਹ ਸਬੰਧਾਂ ਵਿਚ ਵੀ ਤਰੇੜਾਂ ਆ ਰਹੀਆਂ ਹਨ। ਭਾਈਚਾਰਕ ਤੰਦਾਂ ਦੇ ਕਮਜ਼ੋਰ ਹੋਣ ਕਾਰਨ ਔਰਤ ਉਪਰ ਘਰੇਲੂ ਹਿੰਸਾ ਅਤੇ ਤਲਾਕ ਦੇ ਕਿਤਨੇ ਹੀ ਕੇਸ ਕੋਰਟਾਂ ਵਿਚ ਚਲ ਰਹੇ ਹਨ। ਪੰਜਾਬ ਦੀ ਨੌਜਵਾਨੀ ਵਿਚ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਕਾਰਨ ਔਰਤ ਮਰਦ ਰਿਸ਼ਤਿਆ ਚ ਹੋਰ ਵੀ ਵਿਗਾੜ ਆਏ ਹਨ। ਬਦਕਿਸਮਤੀ ਨਾਲ ਜੇਕਰ ਕੋਈ ਔਰਤ ਵਿਧਵਾ ਹੋ ਜਾਂਦੀ ਹੈ ਤਾਂ ਸਾਡਾ ਸਮਾਜ ਉਸ ਨੂੰ ਹੋਰ ਵੀ ਤ੍ਰਿਸਕਾਰ ਭਾਵਨਾ ਨਾਲ ਦੇਖਦਾ ਹੈ ਅਤੇ ਇਸ ਕਰਕੇ ਮਰਦ ਭਾਵੇਂ ਸ਼ਰਾਬੀ ਕੁਬਾਬੀ ਅਤੇ ਐਬੀ ਹੀ ਕਿਓਂ ਨਾ ਹੋਵੇ, ਵਿਆਹ ਦੇ ਬੰਧਨ ਵਿਚ ਰਹਿਣਾ ਔਰਤ ਲਈ ਇੱਕ ਸਮਜਾਕ ਮਜਬੂਰੀ ਬਣਿਆ ਹੋਇਆ ਹੈ। ਭਾਰਤੀ ਸਮਾਜ ਵਿਚ ਜਿਵੇਂ ਜਿਵੇਂ ਗਿਰਾਵਟ ਆ ਰਹੀ ਹੈ, ਤਿਵੇਂ ਤਿਵੇਂ ਭਾਰਤੀ ਸਮਾਜ ਵਿਚ ਕਲ਼ੰਕਤ ਸਮਝੇ ਜਾਂਦੇ ਵਰਤਾਰੇ ਸਾਹਮਣੇ ਆ ਰਹੇ ਹਨ ਅਤੇ ਇਸ ਵਿਚੋਂ ਇਕ ਵਰਤਾਰਾ ਸਮਲ਼ਿੰਗੀਪਣ ਦਾ ਹੈ। ਭਾਰਤੀ ਹਾਕਮ ਇਸ ਵਰਤਾਰੇ ਬਾਰੇ ਕੋਈ ਸਪਸ਼ਟ ਫੈਸਲਾ ਹੀ ਨਹੀਂ ਲੈ ਰਹੇ ਜਿਸ ਨਾਲ ਇਸ ਵਰਤਾਰੇ ਨੂੰ ਹੋਰ ਵੀ ਹਵਾ ਮਿਲ ਰਹੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਰਤ ਅੰਦਰ ਵਿਆਹ ਵਿਵਸਥਾ ਵੀ ਸੰਕਟ ਦੀ ਲਪੇਟ ਵਿਚ ਹੈ ਅਤੇ ਇਸ ਦਾ ਖ਼ਮਿਆਜਾ ਵੀ ਭਾਰਤੀ ਔਰਤ ਨੂੰ ਭੁਗਤਣਾ ਪੈ ਰਿਹਾ ਹੈ।


ਵਿਰਾਸਤ ਦੇ ਸੁਆਲ 'ਤੇ ਔਰਤ ਨਾਲ ਵਿਤਕਰਾ: ਸਾਡੇ ਨਿੱਜੀ ਜਾਇਦਾਦ 'ਤੇ ਅਧਾਰਤ ਮਰਦ ਪ੍ਰਧਾਨ ਸਮਾਜ ਅੰਦਰ ਮਾਪਿਆਂ ਦੀ ਵਿਰਾਸਤ ਉਪਰ ਵੀ ਮਰਦ ਭਾਰੂ ਹੁੰਦਾ ਹੈ ਅਤੇ ਔਲਾਦ ਦੇ ਗੋਤ ਵੀ ਮਰਦ ਦੇ ਗੋਤ ਤੋਂ ਤਹਿ ਹੁੰਦੇ ਹਨ। ਕਾਨੂੰਨੀ ਤੌਰ 'ਤੇ ਸਾਡੇ ਦੇਸ਼ ਅੰਦਰ ਭਾਵੇਂ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਦਾ ਅਧਿਕਾਰ ਹੈ ਪਰ ਅਮਲੀ ਰੂਪ ਵਿਚ ਜਾਇਦਾਦ 'ਤੇ ਮਰਦ ਹੀ ਭਾਰੂ ਹੁੰਦੇ ਹਨ। ਜੇਕਰ ਲੜਕੀ ਜਾਇਦਾਦ 'ਤੇ ਆਪਣੇ ਹੱਕ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਾਡਾ ਸਮਾਜ ਉਸ ਨੂੰ ਤ੍ਰਿਸਕਾਰ ਦੀਆਂ ਨਜ਼ਰਾਂ ਨਾਲ ਦੇਖਦਾ ਹੈ। ਜਾਇਦਾਦ 'ਤੇ ਹੱਕ ਜਤਾ ਕੇ ਉਸ ਨੂੰ ਪੇਕਿਆਂ ਨਾਲੋ ਟੁੱਟਣ ਦਾ ਖ਼ਤਰਾਂ ਸਹੇੜਨਾ ਪੈਂਦਾ ਹੈ।ਅਗਰ ਔਰਤ ਪੇਕਿਆਂ ਤੋਂ ਜਾਇਦਾਦ ਲੈ ਵੀ ਆਉਂਦੀ ਹੈ ਤਾਂ ਵੀ ਜਾਇਦਾਦ ਉਸ ਦੇ ਹੱਥ ਨਹੀਂ ਰਹਿੰਦੀ ਅਤੇ ਉਸ ਉਪਰ ਸਹੁਰੇ ਪਰਿਵਾਰ ਦਾ ਦਬਾਅ ਹੁੰਦਾ ਹੈ ਅਤੇ ਜਾਇਦਾਦ ਉਸ ਨੂੰ ਆਪਣੇ ਪਤੀ ਜਾਂ ਆਪਣੇ ਪੁਤਰਾਂ ਨੂੰ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਜੇ ਔਰਤ ਅਜਿਹਾ ਨਹੀਂ ਕਰਦੀ ਤਾਂ ਜਾਇਦਾਦ ਉਸ ਦੀ ਜਾਨ ਦਾ ਖੌਅ ਬਣ ਜਾਂਦੀ ਹੈ। ਪੇਕਿਆਂ ਦੀ ਜਾਇਦਾਦ 'ਤੇ ਔਰਤ ਦੇ ਅਧਿਕਾਰ ਨੂੰ ਦਾਜ ਦੇ ਬਦਲ ਰਾਹੀਂ ਪੂਰਾ ਹੋਇਆ ਮੰਨ ਲਿਆ ਜਾਂਦਾ ਹੈ। ਮੁੰਡੇ ਨੂੰ ਬੁਢਾਪੇ ਦੀ ਡੰਗੋਰੀ ਮੰਨਿਆਂ ਜਾਂਦਾ ਹੈ ਅਤੇ ਕੁੜੀਆਂ ਨੂੰ ਬੇਗਾਨਾ ਧਨ ਸਮਝਿਆ ਜਾਂਦਾ ਹੈ। ਦਾਜ ਦੀ ਸਮੱਸਿਆ ਕਾਰਨ ਲੜਕੀਆਂ ਨੂੰ ਪਰਿਵਾਰ ਉਪਰ ਵਾਧੂ ਦਾ ਭਾਰ ਸਮਝਿਆ ਜਾਂਦਾ ਹੈ। ਪੇਕੇ ਸਾਰੀ ਉਮਰ ਵਿਆਹ ਸ਼ਾਦੀਆਂ, ਖੁਸ਼ੀਆਂ, ਗਮੀਆਂ ਅਤੇ ਤਿਓਹਾਰਾਂ ਸਮੇਂ ਸਹੁਰਿਆਂ ਦੇ ਦੇਣਦਾਰ ਰਹਿੰਦੇ ਹਨ। ਕੁੜੀਆਂ ਨੂੰ ਵਿਰਾਸਤ ਨੂੰ ਤੋਰਨ ਵਾਲੀਆਂ ਨਹੀਂ ਸਮਝਿਆਂ ਜਾਂਦਾ। ਇਸੇ ਕਰਕੇ ਮਾਪਿਆਂ ਦੇ ਕੁੜੀਆ ਭਾਵੇਂ ਕਿੰਨੀਆਂ ਵੀ ਕਿਓਂ ਨਾ ਹੋਣ ਵੰਸ਼ ਤੋਰਨ ਲਈ ਪੁੱਤ ਨੂੰ ਜ਼ਰੂਰੀ ਸਮਝਿਆ ਜਾਂਦਾ ਹੈ। ਵੰਸ਼ ਤੋਰਨ ਲਈ ਮਰਦ ਹੋਰ ਵਿਆਹ ਕਰਾਉਦੇ ਹਨ। ਇਥੋਂ ਤੱਕ ਕਿ ਸਾਡੇ ਰੂੜ੍ਹੀਵਾਦੀ ਸਮਾਜਕ ਪ੍ਰਬੰਧ ਦੇ ਦਬਾਅ ਕਾਰਨ ਬਹੁਤ ਸਾਰੀਆਂ ਔਰਤਾ ਨੂੰ ਵੰਸ਼ ਤੋਰਨ ਲਈ ਮਰਦ ਵੱਲੋ ਹੋਰ ਵਿਆਹ ਕਰਾਉਣ 'ਤੇ ਕੋਈ ਉਜ਼ਰ ਨਹੀਂ ਹੁੰਦਾ।ਭਾਵੇਂ ਮੈਡੀਕਲ ਸਾਇੰਸ ਇਹ ਕਹਿੰਦੀ ਹੈ ਕਿ ਲੜਕਾ ਪੈਦਾ ਨਾ ਕਰਨ ਦਾ ਜਿੰਮੇਵਾਰ ਮਰਦ ਹੁੰਦਾ ਹੈ ਪਰ ਇਸ ਦੇ ਬਾਵਜੂਦ ਜੇਕਰ ਕਿਸੇ ਔਰਤ ਦੇ ਲੜਕਾ ਪੈਦਾ ਨਹੀਂ ਹੁੰਦਾ ਤਾਂ ਇਸ ਦਾ ਕਸੂਰਵਾਰ ਔਰਤ ਨੂੰ ਹੀ ਸਮਝਿਆ ਜਾਂਦਾ ਹੈ ।ਜੇਕਰ ਕਿਸੇ ਔਰਤ ਦੇ ਬੱਚੇ ਪੈਦਾ ਨਹੀਂ ਹੁੰਦੇ ਤਾਂ ਉਸ ਨੂੰ ਔਂਤਰੀ ਕਹਿ ਕੇ ਮਨਹੂਸ ਸਮਝਿਆ ਜਾਂਦਾ ਹੈ। ਭਾਰਤ ਦੇ ਮੌਜੂਦਾ ਰਾਜ ਪ੍ਰਬੰਧ ਅੰਦਰ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਗੱਲ ਕੀਤੀ ਜਾ ਰਹੀ ਹੈ।ਪਰ ਇਸ ਪ੍ਰਬੰਧ ਅੰਦਰ ਜਿਥੇ ਔਰਤਾਂ ਦੀਆਂ ਵੋਟਾਂ 47 ਪ੍ਰਤੀਸ਼ਤ ਤੋਂ ਵੱਧ ਹਨ। ਪਰ ਇਸ ਦੇ ਬਾਵਜੂਦ ਭਾਰਤ ਦੀ ਲੋਕ ਸਭਾ 'ਚ ਔਰਤਾਂ ਦੀ ਪ੍ਰਤੀਸ਼ਤਤਾ 8 ਹੈ ਅਤੇ ਕੈਬਨਿਟ ਵਿਚ 8 ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਅਤੇ ਹਾਈਕੋਰਟ ਵਿਚ ਔਰਤ ਜੱਜਾਂ ਦੀ ਪ੍ਰਤੀਸ਼ਤਤਾ 4 ਹੈ। ਔਰਤਾਂ ਭਾਵੇਂ ਲੋਕ ਸਭਾ ਮੈਂਬਰ, ਵਿਧਾਨ ਸਭਾ ਮੈਂਬਰ, ਕੌਂਸਲਰ, ਸਰਪੰਚ, ਪੰਚ ਆਦਿ ਕਾਨੂੰਨੀ ਤੌਰ 'ਤੇ ਚੁਣੀਆਂ ਜਾਂਦੀਆਂ ਹਨ ਪਰ ਅਸਲ ਤਾਕਤ ਉਨ੍ਹਾਂ ਦੇ ਪਤੀਆਂ ਦੇ ਹੱਥ ਵਿਚ ਹੁੰਦੀ ਹੈ।
 
ਔਰਤ ਦੀ ਮਾਨਸਿਕ ਗੁਲਾਮੀ: ਕਿਸੇ ਵੀ ਕੌਮ ਜਾਂ ਜਮਾਤ ਨੂੰ ਉਨ੍ਹਾਂ ਚਿਰ ਗੁਲਾਮ ਨਹੀਂ ਬਣਾਇਆ ਜਾ ਸਕਦਾ ਜਿਨ੍ਹਾਂ ਚਿਰ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਗੁਲਾਮ ਨਾ ਬਣਾਇਆ ਜਾਵੇ। ਇਸੇ ਤਰ੍ਹਾਂ ਔਰਤ ਨੂੰ ਗੁਲਾਮ ਉਨ੍ਹਾਂ ਚਿਰ ਤੱਕ ਨਹੀਂ ਬਣਾਇਆ ਜਾ ਸਕਦਾ ਜਿਨ੍ਹਾਂ ਚਿਰ ਉਸ ਨੂੰ ਮਾਨਸਿਕ ਤੌਰ 'ਤੇ ਗੁਲਾਮ ਨਾ ਬਣਾਇਆ ਜਾਵੇ। ਭਾਰਤੀ ਔਰਤ ਨੂੰ ਸਹਿਣਸ਼ੀਲਤਾ ਅਤੇ ਸ਼ਾਤੀ ਦਾ ਪੁੰਜ ਕਹਿਕੇ ਵਡਿਆਇਆ ਜਾਂਦਾ ਹੈ। ਉਸ ਨੂੰ ਪਹਿਲਾਂ ਮਾਪਿਆਂ ਦੀ ਤਾਬਿਆਦਾਰ ਰਹਿਣ ਦਾ ਸਬਕ ਸਿਖਾਇਆ ਜਾਂਦਾ ਹੈ ਅਤੇ ਫਿਰ ਉਸ ਨੂੰ ਪਤੀ ਦੀ ਤਾਬਿਆਦਾਰੀ 'ਚ ਰਹਿਣ ਅਤੇ ਪਤੀਵਰਤਾ ਰਹਿਣ ਦੀ ਨਸੀਹਤ ਦੇ ਮਾਨਸਿਕ ਗੁਲਾਮੀ 'ਚ ਧੱਕ ਦਿੱਤਾ ਜਾਂਦਾ ਹੈ। ਉਸ ਨੂੰ ਉਸ ਦੇ ਦੁਖਾਂ ਸੁਖਾਂ ਲਈ ਕਰਮ ਕਾਂਡ ਦਾ ਸਬਕ ਪੜ੍ਹਾਇਆ ਜਾਂਦਾ ਹੈ। ਮਨੂ ਸਿਮਰਤੀ ਨੇ ਉਸ ਨੂੰ ਪੈਰ ਦੀ ਜੁੱੱਤੀ ਕਿਹਾ ਹੈ , ਸੀਤਾ ਨੂੰ ਆਪਣੀ ਪਵਿੱਤਰਤਾ ਸਾਬਤ ਕਰਨ ਲਈ ਅਗਨੀ ਪੀ੍ਰਖਿਆ ਦੇਣੀ ਪੇਂਦੀ ਹੈ। ਬੁੱਧ ਧਰਮ ਨੇ ਔਰਤ ਨੂੰ ਆਪਣੇ ਧਰਮ ਤੋਂ ਬਾਹਰ ਰੱਖਿਆ, ਕ੍ਰਿਸ਼ਨ ਦੀਆਂ ਗੋਪੀਆਂ ਨੂੰ ਦਾਸੀਆਂ ਬਣ ਕੇ ਰਹਿਣਾ ਪਿਆ, ਸਿਖ ਧਰਮ ਨੇ ਭਾਵੇਂ ਔਰਤਾਂ ਦੀ ਬਰਾਬਰਤਾ ਦੀ ਗੱਲ ਕੀਤੀ ਤਾਂ ਵੀ ਔਰਤਾਂ ਸਿਖ ਧਰਮ ਦੀਆਂ ਸਾਰੀਆਂ ਮਰਯਾਦਾਵਾਂ ਨਹੀਂ ਕਰ ਸਕਦੀਆਂ ਅਤੇ ਇਸ ਨੇ ਔਰਤ ਨੂੰ ਮਰਦ ਦੇ ਲੜ ਲਾਇਆ ਹੈ। ਇਸੇ ਤਰ੍ਹਾਂ ਹੋਰ ਧਰਮ ਵੀ ਔਰਤ ਨੂੰ ਮਰਦ ਦੇ ਬਰਾਬਰ ਦੀ ਹੈਸੀਅਤ ਨਹੀਂ ਦਿੰਦੇ। ਇਥੋਂ ਤੱਕ ਕਿ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਕੌਮੀ ਆਗੂਆਂ ਦੀਆਂ ਔਰਤਾਂ ਨੂੰ ਵੀ ਪਤੀਵਰਤਾ ਦੀ ਮਾਨਸਿਕ ਗੁਲਾਮੀ ਕਾਰਨ ਇੱਕੱਲੀਆਂ ਨੂੰ ਪੀੜਾ ਝੱਲਣੀ ਪੈਂਦੀ ਰਹੀ ਹੈ। ਕਿੱਸਿਆਂ ਅੰਦਰ ਵੀ ਔਰਤ ਨੂੰ ਗਿੱਚੀ ਪਿੱਛੇ ਮੱਤ ਕਹਿਕੇ ਭੰਡਿਆ ਗਿਆ ਹੈ ਅਤੇ ਤਿੰਨ ਸੌ ਸੱਠ ਚਲਿੱਤਰ ਨਾਰ ਦੇ ਨਾਲ ਨਿਵਾਜਿਆ ਗਿਆ ਹੈ।ਭਾਰਤੀ ਔਰਤ ਮੌਜੂਦਾ ਸਮਾਜ ਅੰਦਰ ਸੁਰੱਖਿਅਤ ਨਹੀਂ ਹੈ। ਇੱਕੱਲੀ ਔਰਤ ਦੂਰ ਦਾ ਇੱਕੱਲੀ ਸਫਰ ਨਹੀਂ ਕਰ ਸਕਦੀ ਅਤੇ ਨਾ ਹੀ ਉਹ ਇੱਕੱਲੀ ਰਾਤ ਨੂੰ ਬਾਹਰ ਨਿਕਲ ਸਕਦੀ ਹੈ। ਉਹ ਇੱਕ ਤਰ੍ਹਾਂ ਨਾਲ ਘਰ ਦੀ ਚਾਰਦੀਵਾਰੀ ਅੰਦਰ ਕੈਦ ਹੈ।ਜੇਕਰ ਕੋਈ ਔਰਤ ਰਾਤ ਨੂੰ ਬਾਹਰ ਨਿਕਲਣ ਦੀ ਹਿਮਾਕਤ ਕਰਦੀ ਹੈ ਤਾਂ ਉਹ ਬਲਾਤਕਾਰ ਅਤੇ ਛੇੜ-ਛਾੜ ਦਾ ਸ਼ਿਕਾਰ ਹੋ ਸਕਦੀ ਹੈ । ਮਰਦ ਬਹੁਤ ਸਾਰੀਆਂ ਔਰਤਾਂ ਨਾਲ ਸਬੰਧ ਰੱਖ ਕੇ ਵੀ ਪਵਿੱਤਰ ਹੁੰਦਾ ਹੈ ਅਤੇ ਮਰਦ ਹੋਰ ਔਰਤਾਂ ਨਾਲ ਸਬੰਧ ਰੱਖਣ ਨੂੰ ਆਪਣਾ ਜਨਮ ਸਿੱਧ ਅਧਿਕਾਰ ਰੱਖਦਾ ਹੈ ਪਰ ਜੇ ਕਰ ਕੋਈ ਔਰਤ ਵਿਆਹ ਤੋਂ ਬਿਨਾਂ ਕਿਸੇ ਮਰਦ ਨਾਲ ਸਬੰਧ ਰੱਖਦੀ ਹੈ ਤਾ ਉਸ ਨੂੰ ਬਦਚਲਣ ਕਿਹਾ ਜਾਂਦਾ ਹੈ।ਔਰਤ ਨੂੰ ਮਾਨਸਿਕ ਤੌਰ 'ਤੇ ਐਨਾ ਗੁਲਾਮ ਕੀਤਾ ਗਿਆ ਹੈ ਕਿ ਮਰਦ ਵੱਲੋਂ ਔਰਤ 'ਤੇ ਕੀਤੀ ਜਾ ਰਹੀ ਹਿੰਸਾ ਉਸ ਨੂੰ ਆਮ ਵਰਤਾਰਾ ਲਗਦੀ ਹੈ ਅਤੇ ਇੱਕ ਸਰਵੇ ਮੁਤਾਬਿਕ 46 ਪ੍ਰਤੀਸ਼ਤ ਔਰਤਾਂ ਮਰਦ ਵੱਲੋਂ ਕੁੱਟੇ ਜਾਣ ਨੂੰ ਵਾਜਬ ਸਮਝਦੀਆਂ ਹਨ। ਔਰਤ ਦੀ ਮੁਕਤੀ ਲਈ ਔਰਤ ਦੀ ਮਾਨਸਿਕ ਗੁਲਾਮੀ ਇੱਕ ਬਹੁਤ ਵੱਡਾ ਅੜਿਕਾ ਹੈ।


ਭਾਰਤੀ ਕਾਨੂੰਨ ਅਤੇ ਔਰਤ: ਭਾਰਤ ਵਿਚ ਅੰਗਰੇਜੀ ਹਕੂਮਤ ਤੋਂ ਲੈ ਕੇ ਹੁਣ ਤੱਕ ਦਰਜਨਾਂ ਕਾਨੂੰਨ ਬਣ ਚੁੱਕੇ ਹਨ।ਪਰ 1990ਵਿਆਂ ਤੋਂ ਸ਼ੁਰੂ ਹੋਈਆਂ ਨਵ-ਉਦਾਰਵਾਦੀ ਨੀਤੀਆਂ ਤੋਂ ਬਾਅਦ ਔਰਤਾਂ ਸਬੰਧੀ ਕਾਨੂੰਨਾਂ ਨੂੰ ਬਦਲਣ ਅਤੇ ਨਵਿਆਉਣ ਦਾ ਅਮਲ ਤੇਜ਼ ਹੋਇਆ ਹੈ। ਜਿਵੇਂ 1992 ਵਿਚ ਸੰਵਿਧਾਨ ਦੀ 73ਵੀਂ ਅਤੇ 74ਵੀਂ ਸੋਧ ਰਾਹੀਂ ਪੰਚਾਇਤ ਤੇ ਸਥਾਨਕ ਸਰਕਾਰਾਂ 'ਚ ਰਾਖਵੇਂਕਰਨ, ਭਰੁਣ ਹੱਤਿਆ ਰੋਕੂ ਕਾਨੂੰਨ ,1994 'ਚ ਦਾਜ ਵਿਰੋਧੀ ਕਾਨੂੰਨ, ਬਾਲ ਵਿਆਹ ਰੋਕੂ ਐਕਟ 2006, ਔਰਤ 'ਤੇ ਜਬਰ ਵਿਰੋਧੀ ਅਤੇ ਉਨ੍ਹਾਂ ਦੇ ਸਰਬ ਪੱਖੀ ਵਿਕਾਸ ਨਾਂ 'ਤੇ ਔਰਤ ਸ਼ਕਤੀਕਰਨ ਤਹਿਤ ਰਾਸ਼ਟਰੀ ਔਰਤ ਨੀਤੀ 2001 ਦਾ ਐਲਾਨ ਕੀਤਾ ਗਿਆ।ਇਸ ਨੀਤੀ ਤਹਿਤ ਰਾਸ਼ਟਰੀ ਮੰਡਲ, ਸਵੈ-ਸਹਾਇਕ ਗਰੁੱਪ , ਕਿਸ਼ੋਰ ਸਿੱਖਿਆ, ਮਹਿਲਾ ਮੰਡਲ , ਔਰਤਾਂ ਲਈ ਕਰਜ਼ੇ, ਘਰੇਲੂ ਦਸਤਕਾਰੀ , ਔਰਤਾਂ ਦੇ ਨਾਂ ਰਜਿਸਟਰੀ ਨੂੰ ਸਸਤਾ ਕੀਤਾ ਗਿਆ ਅਤੇ ਫਿਰ ਔਰਤ 'ਤੇ ਹਿੰਸਾ ਵਿਰੋਧੀ ਕਾਨੂੰਨ 2005 ਪਾਸ ਕੀਤਾ ਗਿਆ।ਭਾਰਤ ਦੀ ਬੁਰਜੂਆ ਵੋਟ ਪ੍ਰਣਾਲੀ ਵਿਚ ਲਗਪਗ ਅੱਧੀਆਂ ਵੋਟਾਂ ਔਰਤਾਂ ਦੀਆਂ ਹੋਣ ਦੇ ਬਾਵਜੂਦ ਪਾਰਲੀਮਾਨੀ ਪਾਰਟੀਆਂ ਦੇ ਵਿਰੋਧ ਕਾਰਨ ਔਰਤਾਂ ਲਈ ਲੋਕ ਸਭਾ ਅਤੇ ਵਿਧਾਨ ਸਭਾ ਵਿਚ 33 ਪ੍ਰਤੀਸ਼ਤ ਰਾਖਵੇਂਕਰਨ ਦਾ ਕਾਨੂੰਨ ਅਜੇ ਤੱਕ ਪਾਸ ਨਹੀਂ ਹੋ ਸਕਿਆ।ਪਰ ਜੇ ਇਨ੍ਹਾਂ ਕਾਨੂੰਨਾਂ 'ਤੇ ਝਾਤ ਮਾਰੀ ਜਾਵੇ ਅਤੇ ਜੋ ਇਨ੍ਹਾਂ ਕਾਨੂੰਨਾਂ ਵਿਚ ਕਿਹਾ ਹੈ, ਜੇ ਇਹ ਲਾਗੂ ਹੋ ਜਾਣ ਤਾਂ ਔਰਤ 'ਤੇ ਹਿੰਸਾਂ ਉਪਰ ਵੱਡੀ ਪੱਧਰ 'ਤੇ ਰੋਕ ਲਗ ਸਕਦੀ ਹੈ ਪਰ ਅਫਸੋਸ ਸਾਡਾ ਮੌਜੂਦਾ ਪ੍ਰਬੰਧ ਹੀ ਅਜਿਹਾ ਹੈ ਕਿ ਇਸ ਅੰਦਰ ਜਿੰਨੇ ਵੀ ਮਰਜੀ ਕਾਨੂੰਨ ਬਣਾ ਲਏ ਜਾਣ, ਔਰਤ ਨੂੰ ਨਾ ਮਰਦ ਦੇ ਬਰਾਬਰ ਦਾ ਰੁਤਬਾ ਮਿਲ ਸਕਦਾ ਹੈ ਅਤੇ ਨਾ ਹੀ ਔਰਤ 'ਤੇ ਹਿੰਸਾ ਰੋਕੀ ਜਾ ਸਕਦੀ ਹੈ। ਭਾਰਤ ਦੀ ਮਹਿੰਗੀ, ਗੁੰਝਲਦਾਰ ਅਤੇ ਖੱਜਲ ਖੁਆਰ ਕਰਨ ਵਾਲੀ ਨਿਆਂ ਪ੍ਰਣਾਲੀ ਵਿਚ ਔਰਤ ਨੂੰ ਖੱਜਲ ਖੁਆਰ ਤੋਂ ਬਿਨਾਂ ਹੋਰ ਕੁੱਝ ਵੀ ਪ੍ਰਾਪਤ ਨਹੀਂ ਹੋ ਸਕਦਾ। ਪੁਲਸ, ਕੋਰਟ ਅਤੇ ਕਚੈਹਰੀਆਂ ਵਿਚ ਜਾਣ ਵਾਲੀ ਔਰਤ ਨੂੰ ਹੀ ਸਾਡੇ ਸਮਾਜ ਵਿਚ ਕਲੰਕ ਸਮਝਿਆ ਜਾਂਦਾ ਹੈ ਕਿਓਂਕਿ ਇਹ ਸੰਸਥਾਵਾਂ ਔਰਤ ਨੂੰ ਹਿਕਾਰਤ ਦੀ ਨਿਗ੍ਹਾ ਨਾਲ ਦੇਖਦੀਆਂ ਹਨ। ਐਨੇ ਕਾਨੂੰਨ ਬਣਨ ਦੇ ਬਾਵਜੁਦ ਔਰਤਾਂ 'ਤੇ ਜ਼ੁਲਮ ਅਤੇ ਧੱਕਾ ਘਟਿਆ ਨਹੀਂ ਸਗੋਂ ਇਸ ਵਿਚ ਆਏ ਸਾਲ ਹੋਰ ਵਾਧਾ ਹੋ ਰਿਹਾ ਹੈ। ਲੱਖਾਂ ਕੇਸ ਕੋਰਟਾਂ ਵਿਚ ਸਾਲਾਂ ਬੱਧੀ ਲਕਟਦੇ ਰਹਿੰਦੇ ਹਨ। ਨੈਸ਼ਨਲ ਕਰਾਈਮ ਬਿਓਰੋ ਰਿਕਾਰਡ ਦੀ 2006 ਦੀ ਇੱਕ ਰਿਪੋਰਟ ਮੁਤਾਬਿਕ ਇੱਕ ਲੱਖ 64 ਹਜਾਰ ਔਰਤਾਂ ਜ਼ੁਲਮ ਦਾ ਸ਼ਿਕਾਰ ਹੋਈਆਂ ਜਿਨ੍ਹਾਂ ਵਿਚੋਂ 19348 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੋਈਆਂ ਅਤੇ 7618 ਔਰਤਾਂ ਦਾਜ ਦੀ ਬਲੀ ਚੜ੍ਹੀਆਂ। ਇਹ ਅੰਕੜੇ ਉਹ ਅੰਕੜੇ ਹਨ ਜਿਹੜੇ ਕਰਾਈਮ ਬਿਓਰੋ ਦੇ ਰਿਕਾਰਡ ਵਿਚ ਪਹੁੰਚੇ ਹਨ ਪਰ ਯੂ. ਐਨ. ਓ. ਦੀ ਰਿਪੋਰਟ ਮੁਤਾਬਿਕ 25,0000 ਔਰਤਾਂ ਹਰ ਸਾਲ ਦਾਜ ਦੀ ਬਲੀ ਚੜ੍ਹ ਜਾਂਦੀਆਂ ਹਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੌਜੂਦਾ ਪ੍ਰਬੰਧ ਅੰਦਰ ਔਰਤਾਂ ਨਾਲ ਨਾ ਬਰਾਬਰੀ ਅਤੇ ਜ਼ੁਲਮ ਨੂੰ ਕਾਨੂੰਨ ਬਣਾ ਕੇ ਖ਼ਤਮ ਨਹੀਂ ਕੀਤਾ ਜਾ ਸਕਦਾ।
 
ਰਾਜ ਮਸ਼ੀਨਰੀ ਅਤੇ ਔਰਤ: ਆਮ ਤੌਰ 'ਤੇ ਜਦੋਂ ਔਰਤ ਉਪਰ ਜ਼ੁਲਮ, ਵਿਤਕਰੇ ਅਤੇ ਹਿੰਸਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਲਈ ਮਰਦ ਨੂੰ ਹੀ ਜਿੰਮੇਂਵਾਰ ਸਮਝ ਲਿਆ ਜਾਂਦਾ ਹੈ ਅਤੇ ਇਹ ਗੱਲ ਭੁਲਾ ਦਿੱਤੀ ਜਾਂਦੀ ਹੈ ਕਿ ਮਰਦ ਖੁਦ ਇਸ ਮੌਜੂਦਾ ਪ੍ਰਬੰਧ ਦੀ ਪੈਦਾਵਾਰ ਹੈ । ਇਹ ਗੱਲ ਵੀ ਭੁਲਾ ਦਿੱਤੀ ਜਾਂਦੀ ਹੈ ਕਿ ਮਿਹਨਤਕਸ਼ ਮਰਦ ਤਾਂ ਇਸ ਪ੍ਰਬੰਧ ਵਿਚ ਲੁਟੇਰੀਆਂ ਜਮਾਤਾਂ ਹੱਥੋਂ ਲੁੱਟ ਅਤੇ ਦਾਬੇ ਦਾ ਖੁਦ ਸ਼ਿਕਾਰ ਹਨ।ਪਰ ਮਰਦ ਦੇ ਉਲਟ ਔਰਤ ਨੂੰ ਇਸ ਪ੍ਰਬੰਧ ਵਿਚ ਦੋਹਰੀ ਗੁਲਾਮੀ ਝੱਲਣੀ ਪੇ ਰਹੀ ਹੈ। ਇੱਕ ਪਾਸੇ ਔਰਤ ਨੂੰ ਮਰਦ ਦਾ ਦਾਬਾ ਝੱਲਣਾ ਪੈਂਦਾ ਹੈ ਅਤੇ ਦੂਜੇ ਪਾਸੇ ਉਹ ਹੋਰ ਕਿਰਤੀ ਵਾਂਗ ਹੀ ਇਸ ਪ੍ਰਬੰਧ ਦੀ ਲੁੱਟ ਅਤੇ ਦਾਬੇ ਦਾ ਸ਼ਿਕਾਰ ਹੈ। ਇਸ ਕਰਕੇ ਮਰਦ ਅਤੇ ਔਰਤ ਦੋਵਾਂ ਦਾ ਸਾਂਝਾ ਦੁਸ਼ਮਣ ਇਹ ਲੁਟੇਰਾ ਅਤੇ ਜਾਬਰ ਰਾਜ ਪ੍ਰਬੰਧ ਹੈ। ਇਹ ਰਾਜ ਮਸ਼ੀਨਰੀ ਹੈ ਜਿਹੜੀ ਕੌਮੀ ਮੁਕਤੀ ਲਈ ਲੜ ਰਹੀਆਂ ਕੌਮੀਅਤਾਂ, ਜਮਹੂਰੀ ਹੱਕਾਂ ਲਈ ਲੜ ਰਹੇ ਜਮਹੂਰੀਅਤ ਪਸੰਦ ਲੋਕਾਂ, ਆਪਣੀਆਂ ਮੰਗਾਂ ਲਈ ਲੜ ਰਹੇ ਮਿਹਨਤਕ ਲੋਕਾਂ ਦੇ ਜਮਾਤੀ ਘੋਲਾਂ ਨੂੰ ਕੁਚਲਦੀ ਹੈ। ਇਹ ਰਾਜ ਮਸ਼ੀਨਰੀ ਹੀ ਹੈ ਜਿਹੜੀ ਸਭ ਤੋਂ ਵੱਧ ਗੈਰ ਜਮਹੂਰੀ ਹੈ ਅਤੇ ਇਹ ਰਾਜ ਮਸ਼ੀਨਰੀ ਹੀ ਹੈ ਜਿਹੜੀ ਹਾਕਮ ਜਮਾਤਾਂ ਵਿਰੁੱਧ ਘੋਲ਼ਾਂ ਨੂੰ ਦਬਾਉਂਦੀ ਕੁਚਲਦੀ ਹੈ।ਇਹ ਰਾਜ ਮਸ਼ੀਨਰੀ ਦਾ ਅੰਗ ਪੁਲਸ ਅਤੇ ਫੌਜ ਹੀ ਹੈ ਜਿਹੜੀ ਮਿਹਨਤਕਸ਼ ਮਰਦਾਂ ਦੇ ਨਾਲ ਨਾਲ ਮਿਹਨਤਕਸ਼ ਔਰਤਾਂ ਦੇ ਜਮਾਤੀ ਅਤੇ ਜਮਹੂਰੀ ਹੱਕਾਂ ਨੂੰ ਕੁਚਲਦੀ ਹੈ।ਇਹ ਪੁਲਸ ਹੀ ਜੋ ਅਮੀਰਾਂ ਵੱਲੋਂ ਔਰਤਾਂ ਉਪਰ ਕੀਤੇ ਜਾਂਦੇ ਜਬਰ, ਬਲਾਤਕਾਰ ਅਤੇ ਹਿੰਸਾ ਨੂੰ ਦਬਾਉਂਦੀ ਹੀ ਨਹੀਂ ਸਗੋਂ ਇਨ੍ਹਾਂ ਕੁਕਰਮਾਂ ਵਿਚ ਖੁਦ ਵੀ ਭਾਗੀਦਾਰ ਹੁੰਦੀ ਹੈ। ਇਹ ਪੁਲਸ ਅਤੇ ਪੈਰਾ-ਮਿਲਟਰੀ ਫੋਰਸਜ਼ ਹੀ ਹਨ ਜਿਹੜੀਆਂ ਦੇਸ਼ੀ-ਵਿਦੇਸ਼ੀ ਕੰਪਨੀਆਂ ਵੱਲੋਂ ਦੇਸ਼ ਦੇ ਮਾਲ ਖਜ਼ਾਨਿਆਂ ਦੀ ਲੁੱਟ ਵਿਰੁੱਧ ਉਠੇ ਆਦਿਵਾਸੀਆਂ ਨੂੰ ਕੁਚਲ ਰਹੀਆਂ ਹਨ। ਇਹ ਪੁਲਸ, ਪੈਰਾ-ਮਿਲਟਰੀ ਫੋਰਸਜ਼ ਅਤੇ ਫੌਜ ਹੀ ਹੈ ਜਿਹੜੀ ਜੰਮੂ-ਕਸ਼ਮੀਰ, ਉਤਰ-ਪੂਰਬੀ ਖਿੱਤਿਆਂ ਵਿਚ ਚੱਲ ਰਹੀਆਂ ਕੌਮੀ ਮੁਕਤੀ ਲਹਿਰਾਂ ਨੂੰ ਦਬਾਉਣ ਲਈ ਉਨ੍ਹਾਂ ਦੀਆਂ ਬਹੂ-ਬੇਟੀਆਂ ਨਾਲ ਬਲਾਤਕਾਰ ਕਰ ਰਹੀਆਂ ਹਨ ਅਤੇ ਉਨ੍ਹਾਂ ਵਿਰੁੱਧ ਝੂਠੇ ਪੁਲਸ ਮੁਕਾਬਲੇ ਬਣਾ ਰਹੀਆਂ ਹਨ।ਮਨੀਪੁਰ ਵਿਚ ੩੨ ਸਾਲਾ ਮਨੋਰਮਾ ਨੂੰ ਚੁੱਕ ਕੇ ਉਸ ਨਾਲ ਬਲਾਤਕਾਰ ਕੀਤਾ ਜਾਂਦਾ ਹੈ ਅਤੇ ਫਿਰ ਉਸ ਦੇ ਜਣਨ ਅੰਗਾਂ ਵਿਚ ਚਾਰ ਅਤੇ ਛਾਤੀ ਵਿਚ ੫ ਗੋਲੀਆਂ ਮਾਰੀਆਂ ਜਾਂਦੀਆਂ ਹਨ। ਜ਼ੁਲਮ, ਤਸੱਦਦ ਅਤੇ ਬਲਾਤਕਾਰਾਂ ਤੋਂ ਤੰਗ ਆ ਕੇ 40-50 ਮਨੀਪੁਰੀ ਔਰਤਾਂ ਨੂੰ ਅਸਮ ਰਾਈਫਲਜ਼ ਦੇ ਦਫਤਰ ਅੱਗੇ ਅਲਫ਼ ਨੰਗੀਆਂ ਹੋ ਕੇ ਰੋਸ ਮਜਾਹਰਾ ਕਰਕੇ ਕਹਿਣਾ ਪੈਂਦਾ ਹੈ ਕਿ 'ਆਓ ਸਾਡੇ ਨਾਲ ਬਲਾਤਕਾਰ ਕਰੋ'। ਅਸਾਮ ਦੀ ਇਰੋਮ ਸ਼ਰਮੀਲਾ ਨੂੰ ਫੌਜ ਨੂੰ ਵਿਸ਼ੇਸ਼ ਅਧਿਕਾਰ ਦਿੰਦੇ ਕਾਨੂੰਨ ਅਫਸਪਾ ਨੂੰ ਹਟਾਉਣ ਵਿਰੁੱਧ ੧੦ ਸਾਲ ਤੋਂ ਮਰਨ ਵਰਤ ਰੱਖਣ ਲਈ ਮਜਬੂਰ ਹੋਣਾ ਪੈਂਦਾ ਹੈ। ਛਤੀਸ਼ਗੜ ਦੀ ਲੜਕੀ ਸਾਨੀ ਸ਼ੋਰੀ ਦੇ ਜਣਨ ਅੰਗਾਂ ਵਿਚ ਪੱਥਰ ਦੇ ਵੱਟੇ ਭਰ ਦਿੱਤੇ ਜਾਂਦੇ ਹਨ। ਜੰੰਮੂ-ਕਸਮੀਰ ਵਿਚ ਭਾਰਤੀ ਫੌਜ ਵੱਲੋਂ ਸਭ ਤੋਂ ਵੱਧ ਸ਼ਿਕਾਰ ਔਰਤਾਂ ਨੂੰ ਬਣਾਇਆ ਜਾ ਰਿਹਾ ਹੈ ਅਤੇ ਉਥੇ ਸ਼ਾਇਦ ਹੀ ਕੋਈ ਪਰਿਵਾਰ ਬਚਿਆ ਹੋਵੇ ਜਿਸ ਦੀ ਅੰਗਲੀ ਸੰਗਲੀ ਨੇ ਭਾਰਤੀ ਫੌਜ ਦੇ ਜਬਰ ਦਾ ਸੇਕ ਨਾ ਝਲਿਆ ਹੋਵੇ। ਜੰਮੂ-ਕਸਮੀਰ ਵਿਚ ਫਰਜ਼ੀ ਮੁਕਾਬਲਿਆਂ ਵਿਚ ਮਾਰੇ ਗਏ ਹਜਾਰਾਂ ਲਾਪਤਾ ਮਰਦਾਂ ਦੀਆਂ ਵਿਆਹੀਆਂ ਹੋਈਆਂ ਪਤਨੀਆਂ ਨਾ ਵਿਧਵਾਵਾਂ ਹਨ ਅਤੇ ਨਾ ਹੀ ਸੁਹਾਗਣਾ ਹਨ।ਭਾਰਤੀ ਔਰਤਾਂ ਨਾਲ ਜੈਸਿਕਾ ਲਾਲ ਕਾਂਡ, ਤੰਦੂਰ ਕਾਂਡ ਅਤੇ ਪੱਤਰਕਾਰ ਸਵਾਨੀ ਦਾ ਕਤਲ ਹੋ ਜਾਂਦਾ ਹੈ ਪਰ ਇਹ ਕਾਂਡ ਅਸਰ ਰਸੂਖ ਵਾਲੇ ਘਰਾਣਿਆਂ ਨਾਲ ਸਬੰਧਤ ਹੋਣ ਕਰਕੇ ਦੋਸ਼ੀਆਂ ਨੂੰ ਆਂਚ ਨਹੀਂ ਅਉਂਦੀ ਅਤੇ ਸਾਡੇ ਦੇਸ਼ ਦੀ ਰਾਜ ਮਸ਼ੀਨਰੀ ਸ਼ਰੇਆਮ ਦੋਸ਼ੀਆਂ ਨੂੰ ਬਚਾਉਣ ਲਈ ਯਤਨਸ਼ੀਲ ਰਹਿੰਦੀ ਹੈ। ਸਾਡੇ ਦੇਸ਼ ਦੀ ਰਾਜ ਮਸ਼ੀਨਰੀ ਦਾ ਐਨਾ ਅਪਰਾਧੀਕਰਨ ਹੋ ਚੁੱਕਾ ਹੈ ਕਿ ਇੱਕੱਲੀ ਔਰਤ ਥਾਣੇ ਵਿਚ ਰਿਪੋਰਟ ਲਿਖਾਉਣ ਤੱਕ ਦੀ ਜੁਅੱਰਤ ਨਹੀਂ ਕਰ ਸਕਦੀ।
 
ਔਰਤ ਦੀ ਗੁਲਾਮੀ ਦਾ ਕਾਰਨ ਅਤੇ ਹੱਲ:ਔਰਤ ਦੀ ਗੁਲਾਮੀ ਦੇ ਅਲੱਗ ਅਲੱਗ ਵਿਦਵਾਨਾ ਵੱਲੋਂ ਅਲੱਗ ਅਲੱਗ ਕਾਰਨ ਦੱਸੇ ਗਏ ਹਨ । ਪਰ ਇਸ ਦੇ ਬੁਨਿਆਦੀ ਕਾਰਨਾ ਨੂੰ ਬੁਝਣ ਲਈ ਸਾਨੂੰ ਸਮਾਜ ਦੇ ਵਿਕਾਸ ਉਪਰ ਇੱਕ ਮੋਟੀ ਜਾਤ ਮਾਰਨੀ ਪਵੇਗੀ।ਮਨੁੱਖੀ ਇਤਿਹਾਸ ਤਿੰਨ ਪੜਾਵਾਂ ਵਿਚੋ ਨਿਕਲ ਕੇ ਹੁਣ ਚੌਥੇ ਪੜਾਅ 'ਚ ਦਾਖਲ ਹੋ ਚੁੱਕਾ ਹੈ। ਪਹਿਲਾ ਪੜਾਅ ਮਨੁੱਖ ਦਾ ਜੰਗਲ 'ਚ ਕਬੀਲੇ ਦੇ ਤੌਰ 'ਤੇ ਰਹਿਣ ਦਾ ਹੈ। ਕੰਮ ਦੀ ਵੰਡ ਕੁਦਰਤੀ ਸੀ ਤੇ ਔਰਤ ਨੂੰ ਪ੍ਰਮੁੱਖਤਾ ਹਾਸਲ ਸੀ , ਪਰ ਜਿਵੇਂ ਜਿਵੇਂ ਕਿਰਤ ਵੱਧ ਫਲਦਾeਕਿ ਬਣਦੀ ਗਈ, ਕਬੀਲੇ ਆਪਣੀ ਜ਼ੱਦ ਅਤੇ ਹੱਦ 'ਚ ਵਾਧਾ ਕਰਦੇ ਗਏ ਤੇ ਨਾਲ ਹੀ ਦੂਜੇ ਕਬੀਲੇ ਦੀਆਂ ਔਰਤਾਂ ਉੱਪਰ ਵੀ ਆਪਣਾ ਹੱਕ ਜਤਾਉਣ ਲੱਗੇ। ਇਸ ਤਰ੍ਹਾਂ ਔਰਤ ਮਰਦ ਦੀ ਗੁਲਾਮ ਹੋਣੀ ਸ਼ੁਰੂ ਹੋ ਗਈ। ਏਂਗਲਜ਼ ਅਨੁਸਾਰ ਔਰਤਾਂ 'ਤੇ ਦਾਬਾ ਨਿੱਜੀ ਜਾਇਦਾਦ ਦੇ ਹੋਂਦ 'ਚ ਆਉਣ ਨਾਲ ਸ਼ੁਰੂ ਹੋਇਆ ।ਕਬੀਲੇ ਭਾਈਚਾਰੇ ਦੀ ਥਾਂ ਰਾਜਿਆਂ ਦਾ ਯੁੱਗ ਰਾਜਿਆਂ ਦਾ ਸਾਰੀ ਜ਼ਮੀਨ ਜਾਇਦਾਦ 'ਤੇ ਮਾਲਕੀ ਦਾ ਯੁੱਗ ਸਾਹਮਣੇ ਆਇਆ।ਦੂਜੇ ਪੜਾਅ 'ਤੇ ਸਮਾਜ ਮਾਲਕਾਂ ਅਤੇ ਦਾਸਾਂ 'ਚ ਵੰਡਿਆ ਗਿਆ। ਮਾਲਕ ਦਾਸ ਨੂੰ ਵੇਚ ਸਕਦਾ ਸੀ, ਮਾਰ ਸਕਦਾ ਸੀ, ਦਾਸਾਂ ਦੀਆਂ ਔਰਤਾਂ ਤੇ ਬੱਚੇ ਵੀ ਦਾਸ ਦਾਸੀਆਂ ਬਣ ਗਏ। ਔਰਤ ਦੀ ਕਿਰਤ ਹੀ ਮੁਫ਼ਤ ਨਹੀਂ ਸਮਝੀ ਜਾਣ ਲੱਗੀ ਸਗੋਂ ਔਰਤ ਨੂੰ ਵੀ ਇੱਕ ਭੋਗ ਵਿਲਾਸ ਦੀ ਵਸਤੂ ਦੇ ਤੌਰ 'ਤੇ ਸਮਝਿਆ ਜਾਣ ਲੱਗਿਆ।ਇਸੇ ਸਮੇਂ ਦਾਸ ਦਾਸੀਆਂ ਦੇ ਬਾਜ਼ਾਰ ਹੋਂਦ ਵਿਚ ਆਏ, ਜਿਥੇ ਔਰਤਾਂ ਨੂੰ ਵਸਤੂ ਵਾਂਗ ਬੋਲੀ ਲਾ ਕੇ ਵੇਚਿਆ ਖ੍ਰਿਦਆ ਜਾਂਦਾ ਸੀ।ਰਾਜਿਆਂ ਖ਼ਿਲਾਫ ਦਾਸਾਂ ਦੀਆਂ ਬਗਾਵਤਾਂ ਉਠੀਆਂ, ਸਮਾਜਿਕ ਤਬਦੀਲੀ ਹੋਈ, ਸਿੱਧੀ ਗੁਲਾਮੀ ਦੀ ਥਾਂ ਹੁਣ ਜ਼ਮੀਨ ਦੀ ਮਾਲਕੀ ਰਾਹੀਂ ਲੁੱਟ ਤੇ ਦਾਬੇ ਦੀ ਪ੍ਰਥਾ ਸ਼ੁਰੂ ਹੋਈ। ਇਸ ਤਰ੍ਹਾਂ ਸਮਾਜ ਦਾ ਤੀਜਾ ਪੜਾਅ ਜਗੀਰਦਾਰੀ ਯੁੱਗ ਸ਼ੁਰੂ ਹੋਇਆ। ਵੱਡੇ ਵੱਡੇ ਜ਼ਮੀਨ ਮਾਲਕਾਂ ਨੂੰ ਜਗੀਰਦਾਰ ਕਿਹਾ ਜਾਣ ਲੱਗਿਆ ਜੋ ਕਿਸਾਨਾਂ, ਕਾਰੀਗਰਾਂ, ਮਜ਼ਦੁਰਾਂ ਦੀ ਜ਼ਮੀਨ 'ਤੇ ਕਿਰਤ ਦੀ ਮਾਲਕੀ 'ਤੇ ਰਾਜਸੀ ਦਾਬੇ ਦੇ ਆਧਾਰ 'ਤੇ ਵਟਾਈ, ਲਗਾਨ, ਸੇਪੀ ਤੇ ਵਗਾਰ ਰਾਹੀਂ ਲੁੱਟ ਤੇ ਜਬਰ ਦਾ ਸ਼ਿਕਾਰ ਬਣਾਉਂਦੇ ਸਨ। ਮਰਦ ਕਾਮਿਆਂ ਦੀ ਤਰ੍ਹਾਂ ਔਰਤਾਂ ਨੂੰ ਖੇਤਾਂ 'ਚ ਕੰਮ ਕਰਨਾ ਪੈਂਦਾ ਸੀ ਜਗੀਰਦਾਰ ਜਵਾਨ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ। ਜਿਸ ਦੇ ਡਰੋਂ ਬੇਟੀ ਦਾ ਹੋਣਾ ਸਰਾਪ ਸਮਝਿਆਂ ਜਾਣ ਲੱਗਿਆ। ਕੁੜੀਆਂ ਨੂੰ ਗਲ ਘੁਟ ਕੇ ਮਾਰਨ, ਦਾਜ, ਬਾਲ, ਵਿਆਹ ਦਾਸੀ ਤੇ ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਪੈਦਾ ਹੋਈਆਂ। ਜਗੀਰਦਾਰੀ ਖ਼ਿਲਾਫ ਕਿਸਾਨਾਂ, ਕਾਰੀਗਰਾਂ ਤੇ ਮਜ਼ਦੂਰਾਂ ਦੀਆਂ ਬਗਾਵਤਾਂ ਉਠੀਆਂ, ਔਰਤਾਂ ਦੇ ਹੱਕ 'ਚ ਆਵਾਜ਼ ਉੱਠਣੀ ਸ਼ੁਰੂ ਹੋਈ। ਔਰਤਾਂ ਦੇ ਖੇਤੀ, ਸਨਅਤ ਤੇ ਸੇਵਾਵਾਂ ਦੇ ਸਮਾਜਿਕ ਖੇਤਰਾਂ 'ਚ ਕੰਮ ਕਰਨ 'ਤੇ ਉਨ੍ਹਾਂ ਦੀ ਚੇਤੰਨਤਾ ਵਿਕਸਿਤ ਹੋਈ। ਯੁਗ ਤਬਦੀਲੀ ਹੋਈ।ਸਰਮਾਏਦਾਰੀ ਦਾ ਚੌਥਾ ਪੜਾਅ ਹੋਂਦ 'ਚ ਆਇਆ। ਜਿਸ 'ਚ ਖੇਤੀ ਦੇ ਨਾਲ ਨਾਲ ਦਸਤਕਾਰੀ ਅਤੇ ਵੱਡੇ ਵੱਡੇ ਕਾਰਖਾਨੇ ਹੋਂਦ ਵਿਚ ਆਏ।ਵੱਡੇ ਵੱਡੇ ਸ਼ਹਿਰ ਹੋਂਦ ਵਿਚ ਆਏ। ਵੱਡੇ ਬੈਂਕ, ਕਾਰਖਾਨੇ ਤੇ ਫਰਮਾਂ ਦੇ ਮਾਲਕ ਹੋਂਦ 'ਚ ਆਏ। ਬੈਂਕ, ਤਕਨੀਕ, ਸਨਅਤ ਤੇ ਸਸਤੀ ਮਿਹਨਤ ਦੀ ਲੁੱਟ ਨੇ ਸੰਸਾਰ 'ਤੇ ਆਪਣੀ ਹੈਸੀਅਤ ਜਮਾਂ ਲਈ। ਇਸ ਯੁੱਗ ਵਿਚ ਅਜਿਹੇ ਮਰਦਾਂ-ਔਰਤਾਂ ਦੀ ਜਮਾਤ ਹੋਂਦ 'ਚ ਆਈ ਜਿਸ ਕੋਲ ਜਿਓਣ ਲਈ ਆਪਣੀ ਕਿਰਤ ਸ਼ਕਤੀ ਵੇਚਣ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ ਸੀ। 


ਔਰਤ ਮੁਕਤੀ ਲਈ ਉਠੇ ਨਾਰੀਵਾਦੀ ਸੁਧਾਰਵਾਦੀ ਅੰਦੋਲਨ: 19ਵੀਂ 20ਵੀਂ ਸਦੀ ਵਿਚ ਸੰਸਾਰ ਪੱਧਰ 'ਤੇ ਔਰਤਾਂ ਨੇ ਜੱਥੇਬੰਦਕ ਸੰਘਰਸ਼ਾਂ ਰਾਹੀਂ ਤਲਾਕ ਲੈਣ, ਵੋਟਾਂ ਦਾ ਹੱਕ, ਨਿੱਜੀ ਜਾਇਦਾਦ ਤੇ ਕੰਮ ਦੀ ਦਿਹਾੜੀ ਦੇ ਘੰਟੇ ਘੱਟ ਕਰਨ ਵਰਗੇ ਅਨੇਕਾਂ ਹੱਕ ਹਾਸਲ ਕੀਤੇ।ਇਥੇ ਨਾਰੀਵਾਦੀ ਸੁਧਾਰਵਾਦੀ ਵਿਚਾਰਕ ਔਰਤ ਦੀ ਪਰੂਨ ਮਕਤੀ ਦੇ ਸੁਆਲ ਨੂੰ ਸਮਝਣ ਵਿਚ ਅਸਮਰੱਥ ਰਹੇ। ਉਹ ਔਰਤ ਦੇ ਸਮਾਜਿਕ ਪੈਦਾਵਾਰ 'ਚ ਥੋੜਾ ਬਹੁਤਾ ਹਿੱਸਾ ਲੈਣ ਦੀ ਖੁੱਲ੍ਹ, ਮਰਦ ਵਿਰੋਧਤਾ ਅਤੇ ਨਿਗੂਣੇ ਆਰਥਿਕ ਸੁਧਾਰਾਂ ਤੱਕ ਹੀ ਸੀਮਿਤ ਰਹੇ।ਇਨ੍ਹਾਂ ਦੇ ਬਾਵਜੁਦ ਅੱਜ ਵੀ ਔਰਤ ਮਰਦ, ਧਰਮ, ਰਾਜ, ਘਰੇਲੂ ਕੰਮਾਂ ਕਾਰਾਂ, ਪਰਿਵਾਰ ਤੇ ਵਿਆਹ ਵਰਗੀਆਂ ਲੁੱਟ ਤੇ ਦਾਬੇ ਵਾਲੀਆਂ ਪ੍ਰਣਾਲੀਆਂ ਦੀ ਗੁਲਾਮੀ ਹੇਠ ਜਿਓਂ ਰਹੀ ਹੈ। ਅਗਸਤ ਕਾਮਤੇ ਔਰਤ ਦੀ ਗੁਲਾਮੀ ਦਾ ਮੂਲ ਕਾਰਨ 'ਨਾਰੀ ਸਰੀਰ ਦੀ ਕੁਦਰਤੀ ਕਮਜ਼ੋਰੀ' ਵਿਚ ਦੇਖਦਾ ਰਿਹਾ ।ਏ. ਕੌਂਦਰਸੇ ਅਨੁਸਾਰ ਔਰਤ ਦੀ ਮੁਕਤੀ ਕਾਨੂੰਨੀ ਸਮਾਨਤਾ ਅਤੇ ਔਰਤ ਦੇ ਸਿੱਖਿਅਤ ਹੋਣ ਵਿਚ ਦੇਖਦਾ ਰਿਹਾ। ਪਰ ਔਰਤ ਦੀ ਗੁਲਾਮੀ ਦੇ ਇਹ ਬੁਨਿਆਦੀ ਕਾਰਨ ਨਹੀਂ ਹਨ। ਇਤਿਹਸ ਵਿਚ ਅਨੇਕਾਂ ਅਜਿਹੇ ਭਟਕਾਅ ਆਏ ਅਤੇ ਇਹ ਅੱਜ ਪ੍ਰਚਲਤ ਹਨ। ਅੱਜ ਵੀ ਸਾਮਰਾਜੀ, ਸਰਮਾਏਦਾਰੀ ਦੇ ਟੁਕੜਿਆਂ 'ਤੇ ਪਲਦੀਆਂ ਅਖੌਤੀ ਔਰਤ ਜਥੇਬੰਦੀਆਂ, ਔਰਤਾਂ ਦੀ ਮੁਕਤੀ ਨੂੰ ਕੇਵਲ ਮਰਦ ਵਿਰੋਧਤਾ, ਔਰਤਾਂ ਲਈ ਚੰਦ ਕੁ ਆਰਥਿਕ ਮੰਗਾਂ ਤੇ ਨਿਗੂਣੇ ਸੁਧਾਰਾਂ ਤੱਕ ਸੀਮਿਤ ਕਰਦਿਆਂ ਜਿਥੇ ਜੁਝਾਰੂ ਔਰਤਾਂ ਦੀ ਚੇਤੰਨਤਾ ਨੂੰ ਖੁੰਡਾ ਕਰਦੀਆਂ ਹਨ, ਉਥੇ ਇਨਕਲਾਬੀ ਤਾਕਤ ਨੂੰ ਕਮਜ਼ੋਰ ਕਰਨ ਦਾ ਆਧਾਰ ਵੀ ਬਣਦੀਆਂ ਹਨ। 


ਔਰਤ ਮੁਕਤੀ ਦੀ ਸਮਾਜਵਾਦੀ ਧਾਰਾ: ਮਾਰਕਸ, ਏਂਗਲਜ਼ ਤੇ ਲੈਨਿਨ ਜਿਨ੍ਹਾਂ ਨੇ ਸਮਾਜ ਦਾ ਢੁੰਘਾਈ ਨਾਲ ਅਧਿਐਨ ਕੀਤਾ, ਨੇ ਔਰਤ ਮੁਕਤੀ ਦਾ ਸਹੀ ਰਾਹ ਪੇਸ਼ ਕੀਤਾ, ਉਨ੍ਹਾਂ ਨੇ ਔਰਤ ਦੀ ਮੁਕਤੀ ਤੇ ਬਰਾਬਰਤਾ ਨੂੰ ਸਮੁੱਚੇ ਕਿਰਤੀ ਵਰਗ ਦੀ ਬਰਾਬਰਤਾ ਨਾਲ ਜੋੜਿਆ। ਸਰਮਾਏਦਾਰੀ ਦੇ ਲੁਟੇਰੇ ਯੁੱਗ ਨੂੰ ਉਲਟਾ ਕੇ ਸਮਾਜਵਾਦ ਦਾ ਯੁੱਗ, ਸਾਮਾਵਾਦ ਦਾ ਯੁੱਗ ਸਥਾਪਤ ਕਰਨ ਦਾ ਅਮਲੀ ਸਿਧਾਂਤ ਪੇਸ਼ ਕੀਤਾ ।ਜਿੱਥੇ ਪੈਦਾਵਾਰ ਦੇ ਸਾਧਨਾ ਦੀ ਮਾਲਕੀ ਦਾ ਯੁੱਗ ਖ਼ਤਮ ਕਰ ਦਿੱਤਾ ਜਾਵੇਗਾ। ਲੈਨਿਨ ਨੇ ਕਿਹਾ "ਔਰਤ ਮਰਦ ਦੀ ਸੱਚੀ ਬਰਾਬਰੀ ਸਿਰਫ ਸਮੁੱਚੇ ਸਮਾਜ ਦੇ ਸਮਾਜਵਾਦੀ ਕਾਇਆਪਲਟੀ ਦੇ ਅਮਲ ਦੌਰਾਨ ਹੀ ਹਾਸਲ ਕੀਤੀ ਜਾ ਸਕਦੀ ਹੈ"। ਔਰਤ ਮੁਕਤੀ ਦੇ ਇਸ ਸੱਚ ਨੂੰ ਸਮਝਦਿਆਂ 19ਵੀ 20ਵੀ ਸਦੀ ਦੀ ਸ਼ੁਰੂਆਤ ਦੌਰਾਨ ਕਲਾਰਾ ਜੈਟਕਿਨ, ਰੋਜ਼ਾ ਲਕਸਮਬਰਗ, ਅਲਕੇਸਾਂਡਰਾ, ਕੋਲਨਤਾਈ,ਏਨੇਸਾ ਆਰਮੇਂਡ, ਕਰੁਪਸਕਾਇਆ ਤੇ ਹੋਰ ਔਰਤ ਸਿਧਾਂਤਕਾਰ ਨੇਤਾਵਾਂ ਨੇ ਮਾਰਕਸੀ ਫਲਸਫ਼ੇ ਤੇ ਚਲਦਿਆਂ ਅਨੇਕਾਂ ਔਰਤ ਸੰਘਰਸ਼ਾਂ ਦੀ ਅਗਵਾਈ ਕੀਤੀ ਤੇ ਜਿੱਤਾਂ ਹਾਸਲ ਕੀਤੀਆਂ। ਇਨ੍ਹਾਂ 'ਚੋਂ ਕਲਾਰਾ ਜੈਟਕਿਨ ਨੇ ਮੋਹਰੀ ਰੋਲ ਅਦਾ ਕੀਤਾ।ਉਸ ਨੇ ਜਦੋਂ ਦੁਨੀਆਂ 'ਚ ਔਰਤਾਂ 'ਤੇ ਹੁੰਦੇ ਜ਼ੁਲਮਾਂ 'ਤੇ ਨਿਓਯਾਰਕ (ਅਮਰੀਕਾ) ਦੀ ਧਰਤੀ 'ਤੇ 8 ਮਾਰਚ 1908 ਨੂੰ ਕੱਪੜਾ ਮਿੱਲ ਦੀਆਂ ਔਰਤਾਂ ਨੂੰ ਸੰਘਰਸ਼ 'ਚ ਨਿਤਰਦਿਆਂ ਦੇਖਿਆ ਤੇ ਹੋਰ ਔਰਤਾਂ ਦੇ ਸੰਘਰਸ਼ਾਂ ਦਾ ਅਧਿਐਨ ਕੀਤਾ ਤਾਂ ਕੌਪਨਹੈਗਨ 'ਚ ਸੰਸਾਰ ਦੀਆਂ ਚੇਤੰਨ ਔਰਤਾਂ ਦੀ 8 ਮਾਰਚ 1910 ਦੀ ਕਾਨਫਰੰਸ ਕੀਤੀ ਜਿਸ ਵਿਚ 8 ਮਾਰਚ ਨੂੰ ਔਰਤ ਕੌਮਾਂਤਰੀ ਦਿਵਸ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਗਿਆ। 


ਔਰਤ ਦੀ ਗੁਲਾਮੀ ਦਾ ਹੱਲ:ਜਿਵੇਂ ਅਸੀਂ ਉਪਰੋਕਤ ਦੇਖਿਆ ਹੈ ਕਿ ਸਾਡੇ ਦੇਸ਼ ਵਿਚ ਔਰਤ ਲੁੱਟ, ਜਬਰ ਤੇ ਦਾਬੇ ਦੀ ਸ਼ਿਕਾਰ ਹੈ। ਔਰਤ ਨੂੰ ਸਮਾਜਿਕ ਪੈਦਾਵਾਰ ਦੇ ਸਾਧਨਾਂ ਤੋਂ ਵਿਹੂਣੇ ਕਰਕੇ ਘਰੇਲੂ ਚਾਕਰੀ, ਬੱਚੇ ਪੈਦਾ ਕਰਨ ਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਵਰਗੇ ਅੱਤ ਦੇ ਦਾਬੂ ਤੇ ਬੇਇਜ਼ਤੀ ਭਰੇ ਮਾਹੌਲ ਨਾਲ ਬੰਨ ਕੇ ਰੱਖਿਆ ਜਾ ਰਿਹਾ ਹੈ। ਸਮਾਜ ਵਿਚ ਉਨ੍ਹਾਂ ਨੂੰ ਪਰਿਵਾਰ ਅਤੇ ਵਿਆਹ ਵਰਗੀਆਂ ਰੂੜ੍ਹੀਵਾਦੀ ਪਰੰਪਰਾਵਾਂ ਨਾਲ ਨੂੜ ਕੇ ਰੱਖਿਆ ਜਾ ਰਿਹਾ ਹੈ। ਧਰਮ, ਜਾਤ, ਮੀਡੀਆ, ਕਾਨੂੰਨ, ਸਿਖਿਆ ਤੇ ਸੱਭਿਆਚਾਰ ਵਰਗੀਆਂ ਸਦੀਆਂ ਤੋਂ ਸਥਾਪਤ ਪ੍ਰਣਾਲੀਆਂ ਅੱਜ ਤੱਕ ਔਰਤ ਦੀ ਅਜ਼ਾਦੀ ਦਾ ਕੋਈ ਅਧਾਰ ਨਹੀਂ ਸਿਰਜ ਸਕੀਆਂ, ਉਲਟਾ ਇਹ ਪ੍ਰਣਾਲੀਆਂ ਔਰਤ ਦੀ ਗੁਲਾਮੀ ਦੇ ਨਵੇਂ ਨਵੇਂ ਰੂਪ ਘੜਨ ਤੇ ਉਸ ਨੂੰ ਸਲਾਮਤ ਰੱਖਣ 'ਚ ਲੋਟੂ ਰਾਜ ਪ੍ਰਬੰਧ ਲਈ ਸਹਾਈ ਹੋ ਰਹੀਆਂ ਹਨ। ਸਮਾਜ ਅੰਦਰ ਔਰਤਾਂ ਨਾਲ ਬਲਾਤਕਾਰ, ਛੇੜ-ਛਾੜ, ਮਾਰ ਕੁੱਟ, ਗਾਲੀ-ਗਲੋਚ, ਕਤਲ, ਭਰੂਣ ਹੱਤਿਆ, ਦਾਜ, ਬਾਲ ਵਿਆਹ, ਲਿੰਗੀ ਭੇਦਭਾਵ, ਵੇਸ਼ਵਾਗਨੀ, ਪ੍ਰੇਮ ਵਿਆਹ ਦੀ ਮਨਾਹੀ, ਪਿਤਾਪੁਰਖੀ ਦਾਬਾ, ਜਾਤੀ-ਪਾਤੀ ਬੰਧਨਾਂ ਦੀਆਂ ਦਰਦਨਾਕ ਘਟਨਾਵਾਂ ਆਮ ਵਾਪਰ ਰਹੀਆਂ ਹਨ। ਸਾਮਰਾਜੀ ਸਰਮਾਏਦਾਰੀ ਵਰਗ ਵੱਲੋਂ ਆਧੁਨਿਕਤਾ ਤੇ ਔਰਤ ਦੀ ਅਜ਼ਾਦੀ ਦੇ ਨਾਂ ਹੇਠ ਫੈਸ਼ਨਪ੍ਰਸਤੀ, ਸੁੰਦਰਤਾ ਮੁਕਾਬਲੇ, ਸੈਕਸ ਟੂਰਿਸਟ ਪਲੇਸ, ਚੰਦ ਕੁ ਅਮੀਰ ਔਰਤਾਂ ਦੀ ਤਰੱਕੀ, ਫਿਲਮਾਂ, ਗੀਤਾਂ ਅਤੇ ਮਸਹੂਰੀਆਂ ਰਾਹੀਂ ਨੰਗੇਜਵਾਦ ਨੂੰ ਪਰੋਸਿਆ ਜਾ ਰਿਹਾ ਹੈ।ਇਨ੍ਹਾਂ ਰਾਹੀਂ ਔਰਤ ਨੂੰ ਜਿਣਸ ਦੇ ਤੌਰ 'ਤੇ ਮੁਨਾਫ਼ੇ ਲਈ ਖਰੀਦਿਆ ਵੇਚਿਆ ਜਾ ਰਿਹਾ ਹੈ। ਸਾਡੇ ਦੇਸ਼ ਵਿਚ ਔਰਤਾਂ 'ਤੇ ਇਹ ਲੁੱਟ ਤੇ ਦਾਬਾ ਮਰਦ ਪ੍ਰਧਾਨਤਾ, ਧਾਰਮਿਕ ਅੰਧਵਿਸ਼ਵਾਸੀ, ਸਮਾਜਿਕ ਪਛੜੇਪਣ ਤੇ ਰਾਜਕੀ ਪ੍ਰਬੰਧ ਦੀ ਲੋਟੂ ਵਿਵਸਥਾ ਦੇ ਚੌਮੁੱਖੀ ਹੱਲੇ ਦੀ ਦੇਣ ਹੈ। ਔਰਤ ਨੂੰ ਘਰ, ਪਰਿਵਾਰ, ਸਕੂਲ-ਕਾਲਜ਼, ਸਮਾਜਿਕ ਸੰਸਥਾਵਾਂ, ਰੂੜ੍ਹੀਵਾਦੀ ਪ੍ਰੰਪਰਾਵਾਂ ਤੇ ਰਾਜਕੀ ਪ੍ਰਬੰਧ ਦੀਆਂ ਪੈਦਾ ਕੀਤੀਆਂ ਦਾਬੇ ਵਾਲੀਆਂ ਹਾਲਤਾਂ ਵਿਰੁੱਧ ਫੌਰੀ ਸਾਂਝ ਲੁੱਟੇ ਜਾਂਦੇ ਹਰ ਵਰਗ (ਔਰਤ-ਮਰਦ ਸਮੇਤ) ਨਾਲ ਬਣਦੀ ਹੈ ।


ਔਰਤ ਦੀ ਗੁਲਾਮੀ ਤੋਂ ਮੁਕਤੀ ਸਮੁੱਚੀ ਕਿਰਤੀ ਜਮਾਤ ਦੀ ਮੁਕਤੀ ਨਾਲ ਜੁੜੀ ਹੋਈ ਹੈ। ਇਸ ਲਈ ਔਰਤ ਮੁਕਤੀ ਲਈ ਜਦੋਜਹਿਦ ਲਈ ਮਜਬੂਤ ਵਿਚਾਰਧਾਰਕ ਸਿਆਸੀ ਧਰਾਤਲ ਕਾਇਮ ਕਰਨ ਦੀ ਲੋੜ ਦਰਪੇਸ਼ ਹੈ ਅਤੇ ਇਸ ਮਜਬੂਤ ਅਧਾਰ 'ਤੇ ਔਰਤਾਂ ਦੀ ਮੁਕਤੀ ਲਈ ਲੜਨ ਵਾਲੀ ਇੱਕ ਲੜਾਕੂ ਅਤੇ ਜੁਝਾਰੂ ਔਰਤ ਜਥੇਬੰਦੀ ਦੀ ਜਰੂਰਤ ਹੈ। 


 ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ।