ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, January 18, 2009

ਸਲੱਮਡੌਗ ਮਿਲੇਨੀਅਰ-ਸੱਚ ਤੋਂ ਭੱਜਦੇ "ਮਹਾਂਨਾਇਕ"

ਨਿਰਮਲਪ੍ਰੀਤ ਕੌਰ ਟੀ.ਵੀ. ਪੱਤਰਕਾਰੀ ਨਾਲ ਜੁੜੇ ਹੋਏ ਹਨ।ਫਿਲਮੀ ਦੁਨੀਆਂ ਬਾਰੇ ਉਹ ਹਮੇਸ਼ਾਂ ਗੱਲੀਂਬਾਤੀਂ ਬਹਿਸ ਮੁਹਾਬਸਾ ਕਰਦੇ ਰਹਿੰਦੇ ਹਨ।"ਸਲੱਮਡੌਗ ਮਿਲੇਨੀਅਰ" 'ਤੇ ਹੁੰਦੀ ਸੱਭਿਅਕ ਸਮਾਜ ਦੀ ਬਹਿਸ ਨੂੰ ਨਿਰਮਲ ਨੇ ਬੜੇ ਚੰਗੇ ਢੰਗ ਨਾਲ ਪੇਸ਼ ਕੀਤਾ ਹੈ।ਸਾਨੂੰ ਉਮੀਦ ਹੈ ਅੱਗੇ ਤੋਂ ਉਹਨਾਂ ਦੀ ਕਲਮ ਦਾ "ਗੁਲਾਮ ਕਲਮ" ਨੂੰ ਸਹਿਯੋਗ ਮਿਲਦਾ ਰਹੇਗਾ।.... ਹਰਪ੍ਰੀਤ ਰਠੌੜ ਤੇ ਯਾਦਵਿੰਦਰ ਕਰਫਿਊ


ਸਿਨੇਮਾ ਜਾਂ ਫਿਲਮਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਨੇ....ਜੇ ਇਹ ਗੱਲ ਸੱਚ ਹੈ ਤਾਂ ਫਿਰ ਅੱਜ ਦੇ ਦੌਰ 'ਚ ਜੋ ਫਿਲਮਾਂ ਭਾਰਤ 'ਚ ਬਣਦੀਆ ਨੇ,ਓਹ ਕਿਹੜੇ ਸਮਾਜ ਨੂੰ ਦਰਸਾਉਂਦੀਆਂ ਨੇ..? ਫਿਲਮਾਂ ਵਿੱਚ ਤਾਂ ਇੱਕ ਆਮ, ਬੇਰੁਜ਼ਗਾਰ ਨੌਜਵਾਨ ਮੁੰਡੇ ਨੂੰ ਵੀ ਸੂਟ- ਬੂਟ ਪਾਈ ਤੇ ਕੁੜੀ ਨਾਲ ਬਾਹਾਂ 'ਚ ਬਾਹਾਂ ਪਾਈ ਮਸਤੀ ਨਾਲ ਗਾਉਂਦੇ ਤੇ ਨੱਚਦੇ ਟਪਦੇ ਵਿਖਾਇਆ ਜਾਂਦੈ।ਪਰ ਕੀ ਇਹ ਸਾਡੇ ਸਮਾਜ ਦੀ ਹਕੀਕਤ ਏ..? ਨਹੀਂ।ਫਿਰ ਅਸੀਂ ਕਿਉਂ ਨਿਰਾਸ਼ ਹੁੰਦੇ ਹਾਂ ਜਦੋਂ ਸਾਡੀਆਂ ਫਿਲਮਾਂ ਨੂੰ ਕੌਮਾਂਤਰੀ ਪੱਧਰ 'ਤੇ ਸਰਾਹਿਆ ਨਹੀਂ ਜਾਂਦਾ? ਉਹਨਾਂ ਨੂੰ ਵੱਡੇ ਮਹੱਤਵਪੂਰਨ ਕੌਮਾਂਤਰੀ ਐਵਾਰਡ ਨਹੀਂ ਮਿਲਦੇ? ਕਿਉਂਕਿ ਅਸੀਂ ਕਦੇ ਸੱਚਾਈ ਤੇ ਹਕੀਕਤ ਬਿਆਨ ਕਰਦੀਆਂ ਫਿਲਮਾਂ ਬਣਾਈਆਂ ਹੀ ਨਹੀਂ। ਕੁੱਝ ਬਣਾਈਆਂ ਵੀ ਸੀ,ਪਰ ਉਹ "ਵਿਕੀਆਂ" ਨਹੀਂ।ਨਾ ਹੀ ਅਪਣੀ ਕੋਈ ਖਾਸ ਪਛਾਣ ਬਣਾ ਸਕੀਆਂ। ਅਪਣੀ ਪਛਾਣ ਬਣੇਗੀ ਕਿਵੇਂ,ਜਦ ਹਰ ਦੂਜੀ ਫਿਲਮ ਪੱਛਮੀ ਫਿਲਮਾਂ ਤੋਂ ਪ੍ਰਭਾਵਿਤ ਹੋਵੇਗੀ ..? ਭਾਰਤੀ ਫਿਲਮਕਾਰਾਂ ਨੇ ਕਦੇ ਹਿੰਮਤ ਨਹੀਂ ਵਿਖਾਈ ਭਾਰਤ ਦੀ ਅਸਲ ਤਸਵੀਰ ਨੂੰ ਦੁਨੀਆਂ ਸਾਹਮਣੇ ਲਿਆਉਣ ਦੀ,ਇਸ ਲਈ ਸ਼ਾਇਦ ਇੱਕ ਬਰਤਾਨਵੀ ਨਿਰਦੇਸ਼ਕ ਨੂੰ ਅੱਗੇ ਆਉਣਾ ਪਿਆ।"ਡੈਨੀ ਬੋਆਇਲ" ਨੇ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ-ਝੋਂਪੜੀ ਬਸਤੀ ਧਾਰਾਵੀ ਅਤੇ ਏਥੇ ਰਹਿੰਦੇ ਬੱਚਿਆਂ ਦੀ ਅਸਲੀ ਜ਼ਿੰਦਗੀ ਨੂੰ ਅਪਣੀ ਫਿਲਮ "ਸਲੱਮਡਾਗ ਮਿਲੇਨੀਅਰ" 'ਚ 'ਚ ਪੇਸ਼ ਕੀਤਾ। ਮਕਸਦ ਭਾਂਵੇ ਕੋਈ ਵੀ ਰਿਹਾ ਹੋਵੇ,ਪਰ ਡੈਨੀ ਨੇ "ਸੱਲਮਡਾਗ" ਰਾਹੀਂ ਭਾਰਤ ਦੀ ਇੱਕ ਵੱਖਰੀ ਹੀ ਤਸਵੀਰ ਲੋਕਾਂ ਸਾਹਮਣੇ ਲਿਆਂਦੀ ਹੈ।


ਫਿਲਮ ਨੂੰ ਭਾਰਤ 'ਚ ਰੀਲੀਜ਼ ਹੋਣ ਤੋਂ ਪਹਿਲਾਂ ਹੀ ਕੌਮਾਂਤਰੀ ਪੱਧਰ ਦੇ ਕਈ ਫਿਲਮ ਫੈਸਟੀਵਲਾਂ 'ਚ ਸਰਾਹਿਆ ਗਿਆ ਅਤੇ ਫਿਰ ਫਿਲਮ ਨੇ "ਗੋਲਡਨ ਗਲੋਬ ਐਵਾਰਡਸ" ਦੀਆਂ 4 ਸ਼੍ਰੇਣੀਆ 'ਚ ਅਵਾਰਡ ਜਿੱਤੇ ਹਨ। ਹੁਣ ਤਿਆਰੀ "ਓਸਕਰ" ਦੀ ਏ।ਏਨੀ ਖ਼ੁਸ਼ੀ ਤੋਂ ਬਾਅਦ ਦੁੱਖ ਓਦੋਂ ਲੱਗਿਆ ਜਦੋਂ ਭਾਰਤੀ ਫਿਲਮਕਾਰਾਂ ਅਤੇ ਏਸ ਕਿੱਤੇ ਨਾਲ ਜੁੜੇ ਲੋਕਾਂ ਨੇ ਖੁਸ਼ ਹੋਣ ਦੀ ਬਜਾਏ,ਫਿਲਮ "ਸੱਲਮਡਾਗ" 'ਚ ਭਾਰਤ ਦੀ "ਅਸਲ" ਤਸਵੀਰ ਦੁਨੀਆਂ ਸਾਹਮਣੇ ਪੇਸ਼ ਵਾਲੇ "ਡੈਨੀ" ਦੀ ਆਲੋਚਨਾ ਕੀਤੀ ਗਈ।ਵੈਸੇ ਲੋਕਤੰਤਰਿਕ ਸਮਾਜ 'ਚ ਕਿਸੇ ਵੀ ਚੀਜ਼ ਦੀ ਅਲੋਚਨਾ ਕਰਨਾ ਹਰ ਮਨੁੱਖ ਦਾ ਬੁਨਿਆਦੀ ਹੱਕ ਹੈ,ਪਰ ਮੀਡੀਆ ਵਲੋਂ ਬਣਾਏ "ਸਦੀ ਦੇ ਮਹਾਂਨਾਇਕ" ਨੇ ਜਿਸ ਪੱਧਰ ਦੀ ਅਲੋਚਨਾ ਕੀਤੀ,ਉਹ ਉਸਨੂੰ "ਮਹਾਂਨਲਾਇਕ" ਸਾਬਿਤ ਕਰਦੀ ਹੈ।ਭਾਰਤੀ ਸਿਨੇਮਾ ਦੇ ਇਹਨਾਂ ਪੰਡਿਤਾਂ ਮੁਤਾਬਿਕ ਡੈਨੀ ਨੂੰ ਅਜਿਹੀ ਫਿਲਮ ਨਹੀਂ ਬਣਾਉਣੀ ਚਾਹੀਦੀ ਸੀ।ਇਹ ਸੋਚ ਹੈ ਐਵਾਰਡਸ ਦੇ ਭੁੱਖੇ ਇਹਨਾਂ ਲੋਕਾਂ ਦੀ ! ਦਰਅਸਲ ਇਹ ਲੋਕ ਜੋ ਖੁਦ ਨੂੰ ਭਾਰਤੀ ਸਿਨੇਮਾ ਦੇ ਸਰਤਾਜ ਮੰਨਦੇ ਨੇ,ਕਿਸੇ ਬਾਹਰੀ ਵਿਅਕਤੀ ਵੱਲੋਂ ਬਣਾਈ ਭਾਰਤੀ ਫਿਲਮ ਦੀ ਕਾਮਯਾਬੀ,ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ। ਕਿਉਂ ਜੋ ਕੰਮ ਅੱਜ ਤੱਕ ਕੋਈ ਬੱਚਨ ਜਾਂ ਖਾਨ ਨਹੀਂ ਕਰ ਸਕਿਆ,ਓਹ ਇਕ ਬਰਤਾਨਵੀ ਨੇ ਕਰ ਵਿਖਾਇਆ ਤੇ ਇਸ ਨਾਲ ਇਹਨਾਂ ਦੇ ਅਹਿਮ(ਇਗੋ) ਨੂੰ ਸੱਟ ਵੱਜੀ ਏ।ਇਹ ਲੋਕ ਚਾਹੁੰਦੇ ਨੇ ਕਿ ਜੋ ਭੁਲੇਖਾ ਇਹ ਭਾਰਤੀ ਸਮਾਜ ਦਾ ਅਪਣੀਆਂ ਫਿਲਮਾਂ 'ਚ ਪਾਉਂਦੇ ਨੇ,ਓਸ ਤੋਂ ਪਰਦਾ ਨਾ ਹਟੇ ਜਾਂ ਕਹੀਏ ਇਹਨਾਂ ਦਾ ਚਿਹਰਾ ਕਿਤੇ ਬੇਨਕਾਬ ਨਾ ਹੋ ਜਾਵੇ।ਇਹਨਾਂ ਕਹੇ ਜਾਂਦੇ ਸੂਪਰਸਟਾਰਜ਼ ਨੇ ਏਸੇ ਲਈ ਤਾਂ ਸਲੱਮਡਾਗ ਦੇ ਨਿਰਮਤਾਵਾਂ ਦੀ ਤਾਰੀਫ ਕਰਣ ਦੀ ਬਜਾਏ ਹੋਰ ਹੀ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਮੁੱਦਾ ਚੁੱਕਿਆ ਭਾਰਤ ਦੀ ਇਮੇਜ਼(ਦਿੱਖ) ਦਾ।ਪਰ ਸਮਝ ਨਹੀਂ ਆ ਰਿਹਾ "ਮਹਾਂਨਾਇਕ" ਕਿਹੜੇ ਭਾਰਤ ਦੀ ਇਮੇਜ਼ ਦੀ ਗੱਲ ਕਰ ਰਹੇ ਹਨ।ਸ਼ਾਇਦ,ਇਹਨਾਂ ਨੂੰ "ਭਾਰਤ" ਸ਼ਬਦ ਨਾਲ ਪਿਆਰ ਹੋ ਗਿਆ ਹੈ।ਭਾਰਤੀ ਦਰਸ਼ਕ ਚਾਹੁੰਦੇ ਨੇ ਕਿ ਅਜਿਹੀਆਂ ਫਿਲਮਾਂ ਸਾਡੇ ਮੁਲਕ 'ਚ ਹੋਰ ਵੀ ਬਣਨੀਆਂ ਚਾਹੀਦੀਆਂ ਨੇ ਤਾਂ ਜੋ ਸਿਲਵਰ ਸਕਰੀਨ ਰਾਹੀਂ ਮਹਾਂਨਗਰੀ ਰੰਗੀਨੀਆਂ,ਸੱਤਿਅਮ ਦੀ ਸੂਚਨਾ ਕ੍ਰਾਂਤੀ,ਮਨਮੋਹਨ ਦੇ ਉਦਾਰੀਕਰਨ,ਮੋਦੀ ਤੇ ਬੀ.ਜੇ.ਪੀ. ਦੇ ਸ਼ਾਈਨਿੰਗ ਇੰਡੀਆ ਦਾ ਸੱਚ ਵੀ ਮੱਧ ਵਰਗੀ ਸਮਾਜ ਸਾਹਮਣੇ ਆ ਸਕੇ।

ਨਿਰਮਲਪ੍ਰੀਤ ਕੌਰ
nirmalpmaan@gmail.com

9 comments:

 1. ਬਹੁਤ ਸੰਜੀਦਾ ਲਿਖਿਆ ਹੈ ਇਹ ਲੇਖ, ਪਰ ਭਾਰਤ ਵਰਗੇ ਦੇਸ਼ ਵਿੱਚ ਕੋਈ ਇਕ ਵਿਸ਼ਾ ਹੀ ਨਹੀਂ ਹੈ ਜਿਸ ਤੇ ਫਿਲਮਾਂ ਬਣਾਈਆਂ ਜਾਣ! ਇਹ ਗੱਲ ਤੁਹਾਡੀ ਕਿ ਕਦੇ ਕਿਸੇ ਨੇ ਕੋਈ ਚੰਗੀ ਫਿਲਮ ਨਹੀਂ ਬਣਾਈ ਸੋਲਾਂ ਆਨੇ ਸੱਚ ਨਹੀਂ ਹੈ, ਬਹੁਤ ਫਿਲਮਾਂ ਹਨ ਜੋ ਸੱਚ ਨੂੰ ਸੱਚ ਦੇ ਰੂਪ ਵਿੱਚ ਪੇਸ਼ ਕਰਦੀਆਂ ਹਨ ਅਤੇ ਸਮਾਜ ਦੀ ਸਹੀ ਤਸਵੀਰ ਨੂੰ ਉਘਾੜਨ ਵਿੱਚ ਕਾਮਯਾਬ ਵੀ ਹੁੰਦੀਆਂ ਹਨ।
  ਵਾਟਰ, ਤਾਰੇ ਜਮੀਂ ਪਰ, ਲਾਈਫ ਇਨ ਦਾ ਮੈਟਰੋ ਆਦਿ ਕੁਝ ਨਵੇਂ ਨਾਮ ਉਨ੍ਹਾਂ ਫਿਲਮਾਂ 'ਚੋਂ ਹੀ ਅੱਗੇ ਆਉਂਦੇ ਹਨ। ਹੋਰ ਵੀ ਬਹੁਤ ਫਿਲਮਾਂ ਹਨ ਜੋ ਕੁਝ ਨਾ ਕੁਝ ਸਮਾਜ ਨਾਲ਼ ਸਾਰੋਕਾਰ ਰੱਖਦੀਆਂ ਹਨ ਨਾ ਕਿ ਸਾਰੀਆਂ ਫਿਲਮਾਂ ਹੀ ਬੇਕਾਰ ਹਨ।
  ਬਹੁਤ ਪੱਖ ਹਨ ਜਿਨ੍ਹਾਂ ਬਾਰੇ ਕੋਈ ਨਾ ਕੋਈ ਗੱਲ ਕਰ ਰਿਹਾ ਹੈ ਅਤੇ ਜੋ ਕਰ ਰਿਹਾ ਹੈ ਚੰਗਾ ਹੀ ਕਰ ਰਿਹਾ ਹੈ। ਸਾਨੂੰ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਹੋਰ ਵੀ ਚੰਗਾ ਕੰਮ ਕਰ ਸਕਣ!
  ਵੇਸੇ ਵੀ ਫਿਲਮਸਾਜਾਂ ਨੇ ਤਾਂ ਓਹੀ ਚੀਜ਼ ਪੇਸ਼ ਕਰਨੀ ਹੈ ਜੋ ਵਿਕਦੀ ਹੈ, ਘਰ ਫੂਕ ਕੇ ਤਮਾਸ਼ਾ ਵੇਖਣ ਵਾਲ਼ੇ ਬਹੁਤ ਥੋੜੇ ਹਨ ਏਸ ਦੁਨੀਆ ਵਿੱਚ.....!

  ReplyDelete
 2. I completely agree with Nirmal. We need to encourage all genres of films. A film is an artist's interpretation of his/her thoughts and interpretation of society around him/her. There are off course movies which are closer to reality and movies which are more of 'feel good'. Films like "Slumdog Millionaire" though not a completely realistic movie is a 'feel good' movie in my view. I think its nobody's business to criticise somebody else's work of art. If you don't like it just don't see it!

  ReplyDelete
 3. very good tusi film industry de sahi tasvir pesh kiti he good work

  ReplyDelete
 4. ਧੰਨਵਾਦ ਕਮਲ ਕੰਗ ਜੀ। ਕਮਲ ਜੀ ਤੁਸੀਂ ਸ਼ਾਇਦ ਠੀਕ ਤਰਾਂ ਪੜਿਆ ਨਹੀਂ ਲੇਖ। ਮੈਂ ਲਿਖਿਆ ਕਿ ਕਾਫੀ ਫਿਲਮਾਂ ਚੰਗੀਆਂ ਬਣਦੀਆਂ ਵੀ ਨੇ ਸਾਡੇ ਮੁਲਕ ਵਿੱਚ ਪਰ ਏਥੇ ਮੁੱਦਾ ਸਿਰਫ ਚੰਗੀਆਂ ਫਿਲਮਾਂ ਦਾ ਨਹੀਂ ਹੈ ਮੁੱਦਾ ਹਕੀਕਤ ਦਾ, ਸੱਚਾਈ ਦੱਸਣ ਦਾ। ਤੁਸੀਂ ਗੱਲ ਕੀਤੀ ਵਾਟਰ, ਤਾਰੇ ਜ਼ਮੀਨ ਪਰ ਅਤੇ ਲਾਇਫ ਇਨ ਮੈਟਰੋ ਦੀ।
  ਜਿੱਥੋਂ ਤੱਕ ਗੱਲ ਵਾਟਰ ਦੀ ਹੈ ਤੇ ਇਹ ਨਾ ਭੁੱਲੋ ਕਿ ਇਸ ਫਿਲਮ ਨੂੰ ਬਣਾਉਣ ਵਿੱਚ ਕਿੰਨੀਆਂ ਮੁਸ਼ਿਕਲਾਂ ਦਾ ਇਸ ਦੇ ਨਿਰਮਾਤਾਵਾਂ ਨੂੰ ਸਾਹਮਣਾ ਕਰਣਾ ਪਿਆ ਸੀ ਕਿੰਨੀ ਵਾਰੀ ਇਸ ਦਾ ਵਿਰੋਧ ਕੀਤਾ ਗਿਆ ਸੀ। ਦੂਜਾ ਨਾ ਤਾਰੇ ਜ਼ਮੀਨ ਪਰ ਦਾ ਲਿਆ ਤੁਸੀਂ, ਤਾਂ ਇਹ ਫਿਲਮ ਬਿਨਾਂ ਸ਼ੱਕ ਬਹੁਤ ਵਧੀਆ ਸੀ ਪਰ ਫਿਰ ਇਸਦੀ ਸਫਲਤਾ ਪਿਛੇ ਆਮਿਰ ਖਾਨ ਦਾ ਹੋਣਾ ਵੀ ਇੱਕ ਕਾਰਣ ਹੈ।ਸਾਡੇ ਮੁਲਕ ਵਿੱਚ ਫਿਲਮਾ ਤਾਂ ਹੀ ਚਲਦੀਆ ਨੇ ਜਦ ਉਹਨਾਂ 'ਚ ਕੋਈ ਵੱਡਾ ਸਟਾਰ ਹੁੰਦਾ। ਬਾਕਿ ਲਾਇਫ ਇਨ ਮੈਟਰੋ ਇੱਕ ਮਸਾਲਾ ਭਰਪੂਰ ਸੀ। ਰੋਮਾਂਸ ਤੇ ਕਈ ਅਜੀਹੇ ਦ੍ਰਿਸ਼ਾਂ ਨਾਲ ਭਰਪੂਰ ਜੋ ਕਿਸੇ ਵੀ ਫਿਲਮ ਨੂੰ ਹਿੱਟ ਕਰਾਉਣ ਲਈ ਕਾਫੀ ਨੇ।
  ਮੁੱਕਦੀ ਗੱਲ ਇਹ ਹੈ ਕਿ ਇਹ ਨਹੀਂ ਕਿ ਫਿਲਮਕਾਰ ਅਜਿਹੀਆ ਫਿਲਮਾਂ ਬਣਾਨਾ ਨਹੀਂ ਚਾਹੁੰਦੇ। ਪਰ ਉਹਨਾਂ ਦਾ ਮਕਸਦ ਹੁੰਦਾ ਕਿ ਫਿਲਮ ਕਮਾਈ ਵੀ ਕਰੇ ਤੇ ਅਵਾਰਡ ਵੀ ਜਿੱਤੇ।ਅਜਿਹਾ ਤਾਂ ਹੀ ਹੋ ਸਕਦਾ ਜੇਕਰ ਫਿਲਮ 'ਚ ਮਸਾਲਾ ਪਾਇਆ ਜਾਏਗਾ। ਅਤੇ ਇਸ ਮਸਾਲੇ ਦੇ ਚੱਕਰ 'ਚ ਫਿਲਮ ਦੀ ਅਸਲ ਕਹਾਣੀ ਕਿਤੇ ਗੁਆਚ ਜਾਂਦੀ ਏ। ਅਤੇ ਬਾਕਿ ਰਹੀ ਗੱਲ ਅਵਾਰਡਾਂ ਦੀ ਤਾਂ ਭਾਰਤ 'ਚ ਜੋ ਐੈਵਾਰਡ ਮਿਲਦੇ ਓਹ ਤਾਂ ਕਹਿਣ ਦੀ ਲੋੜ ਨਹੀਂ ਕਿ ਦਿੱਤੇ ਜਾਂਦੇ ਨੇ,ਲਏ ਜਾਂਦੇ ਨੇ ਜਾਂ ਖਰੀਦੇ ਜਾਂਦੇ ਨੇ। ਤੇ ਇਸ ਲਈ ਫਿਲਮਕਾਰ ਸਨਮਾਨਿਤ ਹੋਣ ਲਈ ਵੀ ਹੋਰਨਾਂ ਮੁਲਕਾਂ ਜਾਂ ਹਾਲੀਵੁੱਡ ਵੱਲ ਤੱਕਦੇ ਨੇ। ਏਸੇ ਲਈ ਫਿਲਮਾਂ ਦੀ ਪ੍ਰੇਰਣਾ ਵੀ ਹਾਲੀਵੁੱਡ ਤੋਂ ਲੈਂਦੇ ਨੇ। ਇਸ ਲਈ ਹਾਲੀਵੁੱਡ ਵਾਲੇ ਸਾਡੀਆਂ ਫਿਲਮਾਂ ਜੋ ਕਿ ਉਹਨਾਂ ਦੀ ਹੀ ਨਕਲ ਹੁੰਦੀਆ ਨੇ ਉਹਨਾਂ ਨੂੰ ਸਨਮਾਨਿਤ ਕਰਣ ਦੀ ਬਜਾਏ ਅਪਣੀਆਂ ਫਿਲਮਾਂ ਨੂੰ ਹੀ ਕਿਉਂ ਨਾ ਸਨਮਾਨ ਦੇਣ। ਮੇਰਾ ਇਹ ਲੇਖ ਲਿਖਣ ਦਾ ਕਾਰਣ ਸਿਰਫ ਇਹ ਸੀ ਸੱਲਮਡਾਗ ਨੂੰ ਅਵਾਰਡ ਮਿਲੇ ਤਾਂ ਕੁੱਝ ਲੋਕਾਂ ਨੂੰ ਇਹ ਚੰਗਾ ਕਿਊਂ ਨਹੀਂ ਲਗਾ। ਅਤੇ ਉਹਨਾਂ ਇਹ ਮੁੱਦਾ ਚੁਕਿਆ ਕਿ ਇਸ ਤਰਾਂ ਦੀਆ ਫਿਲਮਾਂ ਨਾਲ ਭਾਰਤ ਦਾ ਅਕਸ ਵਿਗੜ ਰਿਹਾ। ਜ਼ਰਾ ਸੋਚੋ ਜੇ ਇਹੀ ਫਿਲਮ ਇਹਨਾਂ ਲੋਕਾਂ ਵਿੱਚੋਂ ਕਿਸੇ ਨੇ ਬਣਾਈ ਹੁੰਦੀ ਤਾਂ ਭਾਰਤ ਦੇ ਅਕਸ ਬਾਰੇ ਕਿਸੇ ਨੇ ਨਹੀਂ ਸੋਚਣਾ ਸੀ। ਇਹ ਗੱਲ ਤਾਂ ਹੀ ਕਰ ਰਹੇ ਨੇ ਕਿਉਂਕਿ ਕਿਸੇ ਹੋਰ ਦੀ ਕਾਮਯਾਬੀ ਬਰਦਾਸ਼ਤ ਹੋ ਨਹੀਂ ਰਹੀ ਅਤੇ ਆਪ ਇਹ ਇਸ ਤਰਾਂ ਦਾ ਕੁੱਝ ਕਰਣ ਦੀ ਹਿਮੰਤ ਨਹੀਂ ਵਿਖਾਉਂਦੇ। ਅੰਤ 'ਚ ਇਹੀ ਕਹਿਣਾ ਚਾਹਾਂਗੀ ਕਿ ਠੀਕ ਹੈ ਫਿਲਮਾ ਹਰ ਤਰਾਂ ਦੀਆਂ ਬਣਾਓ, ਦਰਸ਼ਕਾਂ ਦਾ ਮਨੋਰੰਜਨ ਹੋਣਾ ਜ਼ਰੂਰੀ ਹੈ, ਇਸ ਲਈ ਗਾਣੇ ਡਾਂਸ ਰੋਮਾਂਸ ਐਕਸ਼ਨ ਹੋਣਾ ਵੀ ਜ਼ਰੂਰੀ ਹੈ ਪਰ ਜੇ ਕੋਈ ਸੁਨੇਹਾ ਵੀ ਦਿੱਤਾ ਜਾਵੇ ਤਾਂ ਵਧੀਆ ਹੋਏਗਾ।

  ਨਿਰਮਲਪ੍ਰੀਤ ਕੌਰ

  ReplyDelete
 5. ਮਿੱਤਰੋ!!! ਗੱਲ ਨਿਰਮਲ ਦੀ ਵੀ ਠੀਕ 'ਤੇ ਕਮਲ ਦੀ ਵੀ। ਦੋਵਾਂ ਦਾ ਦੇਖਣ ਦਾ ਨਜ਼ਰੀਆਂ ਆਪੋ ਆਪਣਾ ਹੈ। ਫਿਲਮਸਾਜੀ ਨਾਲ ਨੇੜੇ ਦਾ ਰਿਸ਼ਤਾ ਹੋਣ ਕਰਕੇ ਇਕ ਗੱਲ ਕਹੂੰਗਾ ਜਿਹੜੇ ਦੋਸਤ ਅਜਿਹੀਆਂ ਫਿਲਮਾਂ ਬਣਾਉਣੀਆ ਚਾਹੁੰਦਾ ਨੇ, ਉਨ੍ਹਾਂ ਨੂੰ ਕੋਈ ਪੈਸਾ ਦੇ ਕੇ ਰਾਜ਼ੀ ਨਹੀਂ, ਨਾ ਹੀ ਸਾਡੀ ਜਨਤਾ ਇਹੋ ਜਿਹੀਆ ਫਿਲਮਾਂ ਦੇਖਣ ਜਾਂਦੀ ਹੈ 'ਤੇ ਜੇ ਜਾਂਦੀ ਵੀ ਹੈ ਤਾਂ ਬਾਹਰ ਨਿਕਲ ਕੇ ਕਹਿੰਦੀ ਹੈ ਸਵਾਦ ਨਹੀਂ ਆਇਆ। ਉਦਾਹਰਣ ਨੋ ਸਮੋਕਿੰਗ ਵਰਗੀ ਫਿਲਮ ਹੈ, ਸਿਤਾਰਾ ਜੋਨ ਅਬਰਾਹਮ ਸੀ, ਨਿਰਦੇਸ਼ਕ ਬਲੈਕ ਫਰਾਈ ਡੇ ਵਾਲਾ ਅਨੁਰਾਗ। ਉਸ ਦੀਆਂ ਦੋਵੇਂ ਫਿਲਮਾਂ ਚੰਗੀਆਂ ਸੀ, ਪਰ ਟਿਕਟ ਖਿੜਕੀ 'ਤੇ ਪਤਝੜ ਹੀ ਰਹੀ। ਹੁਣ ਉਹ ਹਾਰ ਕੇ ਕਮਰਸ਼ਿਅਲ ਫਿਲਮ ਦੇਵ ਡੀ ਬਣਾ ਰਿਹਾ ਹੈ। ਇਸ ਇੰਡਸਟਰੀ 'ਚ ਦਾਲ ਫੁਲਕੇ ਵਾਸਤੇ ਉਸ ਕੋਲ ਹੋਰ ਕੋਈ ਚਾਰਾ ਨਹੀਂ। ਅਮਿਤੋਜ ਮਾਨ ਨੇ ਦੋ ਸਾਲ ਪਹਿਲਾਂ ਕਾਫਿਲਾ ਬਣਾਈ ਸੀ। ਸੰਨੀ ਦਿਓਲ ਵੀ ਲਿਆਂਦਾ, ਗੈਰ ਕਨੂੰਨੀ ਢੰਗ ਨਾਲ ਵਿਦੇਸ਼ ਜਾਣ ਦਾ ਵਿਸ਼ਾ ਸੀ, ਪਰ ਉਹ ਵੀ ਨਹੀ ਚੱਲੀ। ਹੁਣ ਉਹ ਘਰ ਬੈਠਾ ਹੈ। ਸੀਸ ਤਲੀ 'ਤੇ ਰੱਖ ਕੇ ਕੋਈ ਕਿੰਨੀ ਦੇਰ ਲੜ ਸਕਦਾ ਹੈ। ਹਾਂ ਇਹ ਗੱਲ ਸਹੀ ਹੈ, ਕਿ ਕਿਸੇ ਨੇ ਅਜਿਹੀ ਫਿਲਮ ਬਣਾਉਣ ਦੀ ਕੌਸ਼ਿਸ ਨਹੀਂ ਕੀਤੀ, ਜਿਸ ਤਰ੍ਹਾਂ ਦੀ ਡੈਨੀ ਨੇ ਕੀਤੀ। ਉਹਦੇ ਕੋਲ ਡਾਲਰ ਖਰਚਣ ਵਾਲੀ ਕੰਪਨੀ ਦੀ ਥਾਪੀ ਸੀ। ਪਰ ਇੱਥੇ ਇਕ ਗੱਲ ਸੋਚਣ ਵਾਲੀ ਹੈ ਅਮਿਤਾਬ ਦੇ ਮੀਡੀਆ ਵੱਲੋਂ ਉਭਾਰੇ ਗਏ ਜਿਸ ਬਿਆਨ ਦੇ ਆਧਾਰ 'ਤੇ ਉਨ੍ਹਾਂ ਦੀ ਨਿੰਦਾ ਹੋ ਰਹੀ ਹੈ, ਕੀ ਸਾਡੇ ਚੋਂ ਕਿਸੇ ਨੇ ਉਹ ਬਿਆਨ ਪੜ੍ਹਿਆ ਹੈ। ਦਰਅਸਲ ਅਮਿਤਾਬ ਨੇ ਆਪਣੇ ਪ੍ਰਸ਼ੰਸਕਾਂ ਦੇ ਕੁਝ ਸਵਾਲਾਂ ਦੇ ਜਵਾਬ ਦਿੰਦੇ ਕਿਹਾ ਸੀ ਕਿ ਜੇਕਰ ਇਸ ਫਿਲਮ 'ਚ ਦਿਖਾਈ ਭਾਰਤ ਦੀ ਅਸਲ ਤਸਵੀਰ ਤੋਂ ਕੁਝ ਦੇਸ਼ ਭਗਤ ਕਹਾਂਉਂਦੇ ਲੋਕਾਂ ਨੂੰ ਦਰਦ ਹੋ ਰਿਹਾ ਹੈ, ਇਹ ਵੀ ਜਾਣ ਲੈਣ ਕਿ ਕਈ ਵਿਕਸਿਤ ਦੇਸ਼ਾਂ ਵਿੱਚ ਵੀ ਇਹੋ ਜੇਹਿਆਂ ਬਸਤੀਆਂ ਮੌਜੂਦ ਨੇ। ਗੱਲ ਸਿਰਫ ਏਨੀ ਹੈ ਕਿ ਕਹਾਣੀ ਇਕ ਭਾਰਤੀ ਨੇ ਲਿਖੀ ਹੈ ਅਤੇ ਫਿਲਮਸਾਜ਼ੀ ਇਕ ਅੰਗਰੇਜ਼ ਨੇ ਕੀਤੀ ਹੈ, ਤਾਂ ਇਸਨੂੰ ਏਨੀ ਪ੍ਰਸ਼ੰਸਾ ਮਿਲ ਰਹੀ ਹੈ, ਜੋ ਹੋਰ ਕਿਸੇ ਨੂੰ ਸ਼ਾਇਦ ਨਾ ਮਿਲਦੀ... ਇਸ ਵਿੱਚ ਕੀ ਗਲਤ ਹੈ, ਕੀ ਤਾਰੇ ਜ਼ਮੀਨ ਪਰ ਸੱਚਾਈ ਪੇਸ਼ ਕਰਦੀ ਫਿਲਮ ਨਹੀਂ, ਜਿਸ ਨੇ ਟਿਕਟ ਖਿੜਕੀ 'ਤੇ ਲੋਕਾਂ ਦੀ ਪਸੰਦ ਨੂੰ ਸਾਬਿਤ ਕੀਤਾ ਹੈ। ਫਿਰ ਉਸ ਵੇਲੇ ਓਸਕਰ ਦੀ ਜਿਊਰੀ ਨੂੰ ਕੀ ਹੋ ਗਿਆ? ਜੇ ਇਹ ਫਿਲਮ ਵੀ ਕਿਸੇ ਅੰਗਰੇਜ਼ ਨੇ ਬਣਾਈ ਹੁੰਦੀ, ਫੇਰ ਨਤੀਜੇ ਕੀ ਹੁੰਦੇ? ਏ ਆਰ ਰਹਿਮਾਨ ਨੇ ਅੱਜ ਤੱਕ ਕਿੰਨਾਂ ਸ਼ਾਨਦਾਰ ਸੰਗੀਤ ਬਣਾਇਆ ਹੈ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਹੈ? ਪਰ ਜੇ ਉਹ ਇਸ ਫਿਲਮ ਵਿੱਚ ਸੰਗੀਤ ਨਾ ਦਿੰਦੇ ਤਾਂ ਕੀ ਕਦੇ ਗੋਲਡਨ ਗਲੋਬ ਮਿਲਦਾ??? ਇਨ੍ਹਾਂ ਸਭ ਸਵਾਲਾਂ ਦੇ ਜਵਾਬ ਤੁਸੀ ਆਪਣੇ ਦਿਲ ਨੂੰ ਪੁੱਛਿਓ। ਜੇ ਜਵਾਬ ਲਿਖਣ ਦਾ ਹੌਸਲਾ ਹੋਇਆ ਤਾਂ ਜ਼ਰੂਰ ਲਿਖਿਉ। ਨਿਰਮਲ, ਤੁਸੀ ਲਿਖਦੇ ਰਹੋ...ਤੁਹਾਡੀ ਕਲਮ ਦੀ ਧਾਰ ਵਾਸਤੇ ਸਾਣ ਮਿਲਦੀ ਰਹੇਗੀ।

  ReplyDelete
 6. Dekho ji, Gal Chahye Koi v hove, Par Ik Gal mai v kar rehan... Tusi Films Di gal kar rahye ho... par jo mudda uth reha hai, oh samjhan lai mai thoda hor aagye langda haan... Oscar Ch har vaar India ya fir India baarye koi Documentary vi nominate hundi hai. India di koi film nahi taan is baar fir Smile Pinki na di Documantry jaroor hai...

  No :1 India ch bani hai te India baarye hai... Kehndye ne ke usnu Oscar milan di 20% sambhavna hai... Documantry ik kudi baarye hai jis de janam ton us da ik LIPs katyea hoyea hai, means KHANDA hai. Parivar walye us nu changi nahi samjhdye... Sidha matlab ke Eh INDIA de veham Bharam nu pesh kardi hai....

  No: 2, Saal 2005 ch Documentary Born Into Brothels ne Oscar jiteya c. Eh Kolkata de Red Light Area Ch Pal rahye Bacheyan baarye c, Born Into Brothels wich Red Light Area da jivan c... Means India de Red Light Area nu Nishana Banayea c... Born Into Brothels Ross Kauffman and Zana Briski, jo USA ton han ne banai c...

  No : 3. Slum Dog Oscar Ch hai, harani di gal nai nomination ik nahi 10 ne... Itraz hai : India di Basti De Lok Dog Shabad naal sambodhan ne...

  Ethye ja ke Nirmal ya Kamal kang di gal Aundi hai, Film Banaun wala kaun hai, te Film ch hai ki...

  LAGAN v India de Na samjh, gareeb, pendu jivan di hai.... je LAGAN de Akhir Ch eh hunda... Bhuvan di Team Haar jandi... Film te Akhiri Shabad Hundye... Aur India ke ik gaaon ke jazbaat haar gaye, Bhuvan ki team Angrezon ke aagye jeet na saki aur gaon ko 2 guna Lagan dena pada.... kujh hanju, te Angrejan de man ch khushi... Film Ethye khatam ho jandi... Saada Nazariya fir chahye is nu pasand na karda, Par Oscar Award Den waleyan de man nu fir Oh sharam mehsoos na hundi, jo Film Wekh ke & Akhir wich Haar Chukye Angrejan nu Oh pind chad ke jaandeya wekh ke Sharam mehsoos hoyi honi aa...
  Shayad India Taras da paatar ban ke Oscar lai Aunda...?

  India Dian jo Film Oscar Ch jandian, Ohna ch kadye v India hunda hi nahi... chahye India de film maker hon ya bahar de... sareya nu film hit karan te kamai karan tak matlab hunda.. ya fir naam ucha karan tak.... SlumDog v je kisye ne wekhi hovye taan oh ik Documantry waang hai, te Documantry maker ne banai hai, jo apna Idea, ya Film Slum, greebi, gandi basti, red light tak seemat rakhdye han, Camera man di kalakaari...te kisye gareeb di majboori ya usdye lifestyle di markiting... hor ki...

  ReplyDelete