ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, September 18, 2010

ਛੋਟੇ ਵੀਰ ਸੁਖਚਰਨਪ੍ਰੀਤ (ਸੁੱਖੀ)! ਇਹ ਤੂੰ ਕੀ ਕਰ ਰਿਹੈਂ, ਤੈਨੂੰ ਪਤੈ?

ਪਿਛਲੇ ਦਿਨੀਂ ਸੁਖਚਰਨਪ੍ਰੀਤ ਵਲੋਂ ਲਿਖੇ ਲੇਖ਼ "ਕਿਰਨਜੀਤ ਦੇ ਸੰਘਰਸ਼ ਤੋਂ ਕਿਰਨਜੀਤਾਂ ਦੀ ਬਦਨਾਮੀ ਤੱਕ" ਦੇ ਜਵਾਬ 'ਚ ਇਨਕਲਾਬੀ ਕੇਂਦਰ ਪੰਜਾਬ ਦੇ ਅਹੁਦੇਦਾਰ ਕੰਵਲਜੀਤ ਖੰਨਾ ਨੇ ਲਿਖ਼ਤ ਭੇਜੀ ਹੈ।ਲਿਖ਼ਤ ਛਾਪਣ ਦੇ ਨਾਲ ਹੀ ਇਸ ਵਿਚਾਰ ਚਰਚਾ 'ਚ ਸ਼ਾਮਲ ਹੋਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ।ਇਸੇ ਲਿਖ਼ਤ ਦੇ ਹੇਠਾਂ ਸੁਖਚਰਨਪ੍ਰੀਤ ਦੀ ਲਿਖ਼ਤ ਪੜ੍ਹ ਸਕਦੇ ਹੋਂ।--ਗੁਲਾਮ ਕਲਮ

ਕਿਰਨਜੀਤ ਦੇ ਸੰਘਰਸ਼ ਤੋਂ ਕਿਰਨਜੀਤ ਦੀ ਬਦਨਾਮੀ ਤੱਕ’ ਨਾਮੀ ਆਪਣੀ ਲਿਖਤ ਵਿੱਚ ਤੂੰ (ਜਾਣੇ ਜਾਂ ਅਣਜਾਣੇ) ਜੋ ਕੁੱਝ ਲਿਖਿਆ ਹੈ, ਉਸਨੂੰ ਛੋਟੇ ਵੀਰ ਦੁਬਾਰਾ ਪੜ੍ਹ! ਭਲਾ ਤੂੰ ਕੀ ਕਹਿਣਾ ਚਾਹੁੰਨੈ? ਮੇਰੀ ਜਾਚੇ ਤੂੰ ਦੋ ਗੱਲਾਂ ਕਰ ਰਿਹੈਂ ਪਹਿਲੀ ਇਹ ਕਿ ਜਿਨ੍ਹਾਂ ਲੋਕਾਂ ਨੇ 1997 ’ਚ ਬੱਚੀ ਕਿਰਨਜੀਤ ਨਾਲ ਹੋਏ ਧੱਕੇ ਤੇ ਕਤਲ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ ਸੀ। ਉਹ ਹੁਣ ਕਿਰਨਜੀਤ ਦੀ ਬਦਨਾਮੀ ਕਰਵਾ ਰਹੇ ਹਨ ਅਤੇ ਦੂਜੀ ਗੱਲ ਤੂੰ ਇਸ ਘੋਲ ਬਾਰੇ ਬਣੀ ਦਸਤਾਵੇਜੀ ਫਿਲਮ ‘ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ’ ਦੇ ਸਬੰਧ ’ਚ ਐਕਸ਼ਨ ਕਮੇਟੀ ਤੇ ਡਿਫੈਂਸ ਕਮੇਟੀ ਦੇ ਰੋਲ ਦੀ ਕਰਨੀ ਚਾਹੀ ਹੈ। ਅਸਲ ’ਚ ਪਹਿਲੀ ਗੱਲ ਤਾਂ ਦੂਜੀ ਲਈ ਬਹਾਨਾ ਹੈ ਅਸਲੀ ਗੱਲ ਤਾਂ ਦੂਜੀ ਹੀ ਹੈ।

ਚਲੋ,ਫਿਰ ਵੀ ਗੱਲ ਨਾਈਵਾਲਾ ਸਕੂਲ ਦੀ ਘਟਨਾ ਤੋਂ ਸ਼ੁਰੂ ਕਰਦੇ ਹਾਂ। ਇਸ ਸਾਲ 12 ਅਗਸਤ 2010 ਨੂੰ ਕਿਰਨਜੀਤ ਦੀ ਬਰਸੀ ਦੀ ਤਿਆਰੀ ਮੁਹਿੰਮ ਚੱਲ ਰਹੀ ਹੈ। 4 ਅਗਸਤ ਨੂੰ ਨਾਈਵਾਲਾ ਸਕੂਲ ਦਾ ਮੁੱਖ ਅਧਿਆਪਕ, ਜਿਹੜਾ ਮਹਿਲ ਕਲਾਂ ਐਕਸ਼ਨ ਕਮੇਟੀ ਦਾ ਮੈਂਬਰ ਵੀ ਹੈ, ਪ੍ਰੇਮ ਕੁਮਾਰ ਇਸੇ ਸਬੰਧ ’ਚ ਪ੍ਰਾਰਥਨਾ ਸਭਾ ’ਚ ਬੱਚਿਆਂ ਨੂੰ ਸੰਬੋਧਿਤ ਹੁੰਦਾ ਹੈ। ਉਹ ਬੱਚੀਆਂ ਨੂੰ ਆਪਣੇ ਖਿਲਾਫ਼ ਹੋਣ ਵਾਲੀਆਂ ਵਧੀਕੀਆਂ ਖਿਲਾਫ਼ ਨਿਝੱਕ ਹੋ ਕੇ ਬੋਲਣ ਲਈ ਪ੍ਰੇਰਿਤ ਕਰਦਾ ਹੈ। ਇਸ ਪ੍ਰੇਰਨਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਤਿੰਨ ਬੱਚੀਆਂ ਆਪਣੇ ਖਿਲਾਫ਼ ਇੱਕ ਅਧਿਆਪਕ ਮਹਿੰਦਰ ਸਿੰਘ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਦੀ ਸ਼ਿਕਾਇਤ ਆਪਣੀਆਂ ਮੈਡਮਾਂ ਕੋਲ ਕਰਦੀਆਂ ਹਨ। ਬਾਅਦ ਦੁਪਹਿਰ ਤੱਕ ਮਾਮਲਾ ਮੁੱਖ ਅਧਿਆਪਕ ਤੱਕ ਪਹੁੰਚ ਜਾਂਦਾ ਹੈ। 5 ਅਗਸਤ ਨੂੰ ਇਸ ਮੁੱਦੇ ’ਤੇ ਪਸਵਕ ਕਮੇਟੀ, ਪੰਚਾਇਤ ਤੇ ਹੋਰ ਲੋਕਾਂ ਨਾਲ ਗੱਲ ਸਾਂਝੀ ਹੁੰਦੀ ਹੈ। 6 ਅਗਸਤ ਨੂੰ ਦੋਸ਼ੀ ਅਧਿਆਪਕ ਖਿਲਾਫ਼ ਸ਼ਿਕਾਇਤ ਵਿਭਾਗ ਤੇ ਪੁਲਸ ਤੱਕ ਪਹੁੰਚ ਜਾਂਦੀ ਹੈ। ਭਲਾ ਮਾਮਲੇ ਨੂੰ ਦਬਾਉਣ ਦੀ ਗੱਲ ਕਿਹੜੇ ਪਾਸਿਓਂ ਆ ਗਈ? ਮਾਮਲੇ ’ਤੇ ਕਾਰਵਾਈ ਹੋਈ, ਦੋਸ਼ੀ ਅਧਿਆਪਕ ਖਿਲਾਫ਼ ਕੇਸ ਦਰਜ ਹੋਇਆ ਤੇ ਬਦਲੀ ਗੁਰਦਾਸਪੁਰ ਜ਼ਿਲ•ੇ ਦੀ ਕੀਤੀ ਗਈ। ਇਸ ਮਾਮਲੇ ਸਮੇਤ ਕਿਸੇ ਵੀ ਮਾਮਲੇ ’ਤੇ ਕਾਰਵਾਈ ਦੇ ਢੰਗ ਤੇ ਵਿਚਾਰਾਂ ਦੇ ਮੱਤਭੇਦ ਹੋ ਜਾਣੇ ਸੁਭਾਵਿਕ ਹਨ। ਪਰ ਇਨੀ ਗੱਲ ਨੂੰ ‘ਕਿਰਨਜੀਤ ਦੀ ਬਦਨਾਮੀ ਤੱਕ’ ਦਾ ਸਫ਼ਰ ਬਣਾ ਦੇਣਾ ਭਲਾ ਕਿੰਨੀ ਕੁ ਸਿਆਣਪ ਤੇ ਪਰਪੱਕਤਾ ਹੈ? ਇਸ ਮਾਮਲੇ ’ਤੇ 12 ਅਗਸਤ ਨੂੰ ਬਰਸੀ ਸਮਾਗਮ ’ਚ ਵੀ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਸੀ। ਹਾਂ ਇਸ ਮਾਮਲੇ ’ਚ ਸਿੱਖਿਆ ਅਧਿਕਾਰੀ ਨੇ ਆਪਣੀਆਂ ਅੱਖਾਂ ’ਚ ਰੜਕਦੇ ਮੁੱਖ ਅਧਿਆਪਕ ਪ੍ਰੇਮ ਕੁਮਾਰ ਨੂੰ ਬਲੀ ਦਾ ਬੱਕਰਾ ਜ਼ਰੂਰ ਬਣਾ ਲਿਆ।

ਮੁੱਖ ਅਧਿਆਪਕ ਦੀ ਬਦਲੀ ਖਿਲਾਫ਼ ਉਦੋਂ ਹੀ ਪਿੰਡ ਵਾਸੀਆਂ ਵੱਲੋਂ ਸੰਘਰਸ਼ ਵਿੱਢ ਦੇਣਾ ਤੇ ਸਕੂਲ ਨੂੰ ਤਾਲਾ ਲਾ ਦੇਣਾ ਵੀ ਭਲਾ ਕੀ ਦਰਸਾਉਂਦਾ ਹੈ। ਇਹੋ ਨਾ ਕਿ ਮਾ. ਪ੍ਰੇਮ ਕੁਮਾਰ ਪਿੰਡ ਵਾਸੀਆਂ ਦਾ ਸਤਿਕਾਰਤ ਅਧਿਆਪਕ ਹੈ। ਤੈਨੂੰ ਪਤਾ ਹੀ ਹੈ ਕਿ ਮੁਅੱਤਲੀ ਅਤੇ ਅਧਿਆਪਕ ਆਗੂਆਂ ਦੀਆਂ ਬਦਲੀਆਂ ਖਿਲਾਫ਼ ਇਸ ਸੰਘਰਸ਼ ਵਿੱਚ 11 ਸਤੰਬਰ ਨੂੰ ਪਿੰਡ ਨਾਈਵਾਲਾ ਤੋਂ ਲੋਕਾਂ ਦੀਆਂ ਭਰੀਆਂ ਟਰਾਲੀਆਂ ਆਈਆਂ ਸਨ। ਮਾ. ਪ੍ਰੇਮ ਕੁਮਾਰ ਪੂਰਾ ਇੱਕ ਦਹਾਕਾ ਕਿਰਨਜੀਤ ਕਾਂਡ ਵਿਰੋਧੀ ਸੰਘਰਸ਼ ਦਾ ਆਗੂ ਰਿਹਾ, ਉਮਰ ਕੈਦ ਦੀ ਸਜ਼ਾ, ਨੌਕਰੀ ਤੋਂ ਬਰਖਾਸਤੀ ਸਭ ਕੁੱਝ ਖਿੜੇ ਮੱਥੇ ਝੱਲਿਆ। ਕੀ ਉਹ ਹੁਣ ‘ਕਿਰਨਜੀਤ ਦੀ ਬਦਨਾਮੀ ਕਰਵਾਏਗਾ? ਤੂੰ ਥੋੜ੍ਹਾ ਗੰਭੀਰਤਾ ਨਾਲ ਸੋਚ, ਤੂੰ ਕੀ ਕਹਿ ਰਿਹੈਂ? ਪਿਆਰੇ ਵੀਰ ਤੇਰਾ ਨਿਸ਼ਾਨਾ ਜੇ ਕਿਧਰੇ ਹੋਰ ਸੀ ਤਾਂ ਤੂੰ ਵਾਕਿਆ ਹੀ ਖੁੰਝ ਗਿਐਂ!

ਰਹੀ ਗੱਲ ਕਿਰਨਜੀਤ ਕਾਂਡ ਵਿਰੋਧੀ ਸੰਘਰਸ਼ ਦੀ ਦਸਤਾਵੇਜੀ ਫਿਲਮ ਬਣਾ ਰਹੇ ‘ਸੂਤਰਧਾਰ’ ਨਾਲ ਜੁੜੇ ‘ਕੱਚ-ਸੱਚ’ ਦੀ! ਜਾਪਦੈ ਤੂੰ ਅਸਲ ’ਚ ਗੱਲ ਤਾਂ ਇਹੋ ਹੀ ਕਰਨਾ ਚਾਹੁੰਦਾ ਸੀ ਪਰ ਗਲਤ ਰਸਤਾ ਫੜ ਲਿਆ। ‘ਹਰ ਮਿੱਟੀ ਕੁੱਟਿਆ ਨਹੀਂ ਭੁਰਦੀ’ ਵਿੱਚ ਇੱਕ ਵਿਦਿਆਰਥਣ ਹਰਦੀਪ ਕਹਿੰਦੀ ਹੈ, ‘ਇਸ ਸੰਘਰਸ਼ ਨੇ ਔਰਤ ਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ। ਜੋ ਔਰਤਾਂ, ਜੋ ਕੁੜੀਆਂ ਪਹਿਲਾਂ ਘਰ ਆ ਕੇ ਗੱਲ ਨਹੀਂ ਸੀ ਕਰਦੀਆਂ, ਉਹ ਅੱਜ ਕਰ ਰਹੀਆਂ ਨੇ।’ ਫਿਲਮ ਨੇ ਸੱਚ ਫਿਲਮਾਇਆ ਹੈ ਤੇ ਨਾਈਵਾਲਾ ਸਕੂਲ ਦੀਆਂ ਬੱਚੀਆਂ ਨੇ ਜੁਰੱਅਤ ਕੀਤੀ ਹੈ ਤੇ ਛੋਟੇ ਵੀਰ ਇਸ ਜੁਰੱਅਤ ਨੂੰ ਹੁੰਗਾਰਾ ਦੇਣ ਵਾਲਾ ਮਾ. ਪ੍ਰੇਮ ਕੁਮਾਰ ਤਾਂ ਕੁੜੀਆਂ ਨੂੰ, ਬੱਚੀਆਂ ਨੂੰ ਬਦਨਾਮੀ ਖਿਲਾਫ਼ ਸੰਘਰਸ਼ ਲਈ ਪ੍ਰੇਰਿਤ ਕਰ ਰਿਹਾ ਹੈ।

ਸੂਤਰਧਾਰ ਵੱਲੋਂ ਐਕਸ਼ਨ ਕਮੇਟੀ ਦੇ ਆਗੂ ਕੁਲਵੰਤ ਪੰਡੋਰੀ ਨੂੰ ਲਿਖੀ ਚਿੱਠੀ ਵਿੱਚ ਕਾਫ਼ੀ ਨੁਕਤੇ ਉਠਾਏ ਹਨ। ਕੁੱਝ ਨੁਕਤੇ ਲੰਮੀ ਬਹਿਸ ਵਿਚਾਰ ਦੇ ਮੁੱਦੇ ਹਨ। ਪਰ ਕੁੱਝ ਗੱਲਾਂ ਜੋ ਪਿਆਰੇ ਸੂਤਰਧਾਰ ਨੇ ਸਵੈ-ਸਿਰਜੀ ਕੁੰਠਾ ’ਚੋਂ ਸਾਡੇ ਖਿਲਾਫ਼ ਲਿਖੀਆਂ ਨੇ, ਵਾਕਿਆ ਹੀ ਦੁੱਖਦਾਇਕ ਤੇ ਅਫ਼ਸੋਸਜਨਾਕ ਹਨ। ਡਿਫੈਂਸ ਕਮੇਟੀ ਨੇ ਸਾਥੀ ਸੂਤਰਧਾਰ ਨਾਲ ਮਿਲ ਕੇ ਇੱਕ ਬਹੁਤ ਹੀ ਅਹਿਮ ਕਾਰਜ ਹੱਥ ਲਿਆ ਸੀ ਜਿਸਨੂੰ ਸਾਰਿਆਂ ਨੇ ਆਪਣੇ ਵਿੱਤ ਤੇ ਡਿਊਟੀਆਂ ਮੁਤਾਬਕ ਨਿਭਾਇਆ ਹੈ। ਇਹ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਕਾਫ਼ੀ ਗੱਲਾਂ ਤਹਿ ਹੋਈਆਂ ਸਨ। ਡਿਫੈਂਸ ਕਮੇਟੀ ਅੱਜ ਵੀ ਉਨ੍ਹਾਂ ਗੱਲਾਂ ’ਤੇ ਸਟੈਂਡ ਕਰਦੀ ਹੈ। ਮਿਲ ਬੈਠ ਕੇ ਗੁਣ-ਦੋਸ਼ ਨਿਤਾਰਣ ਲਈ ਕਮੇਟੀ ਅੱਜ ਵੀ ਤਿਆਰ ਹੈ। ਡਿਫੈਂਸ ਕਮੇਟੀ ਨੇ ਕਦੇ ਵੀ ਸੱਭਿਆਚਾਰਕ ਕਾਮੇ ਨੂੰ ਪੁਚਕਾਰੇ ਜਾਣ ਵਾਲਾ ਜਾਨਵਰ ਨਹੀਂ ਸਮਝਿਆ, ਦੁਰਕਾਰਨਾ ਤਾਂ ਦੂਰ ਦੀ ਗੱਲ! ਡਿਫੈਂਸ ਕਮੇਟੀ ਦੀ ਬੇਨਤੀ ’ਤੇ ਹੀ ਪਹਿਲੀ ਮਈ, 2006 ਨੂੰ ਪ. ਲ. ਸ. ਮੰਚ ਦੇ ਮੇਲੇ ’ਤੇ ਇਹ ਫ਼ਿਲਮ ਦਿਖਾਈ ਗਈ ਸੀ ਤੇ ਉਚਿਆਈ ਵੀ ਗਈ ਸੀ। ਮਈ ਦਿਵਸ ਸਮਾਗਮ, ਗ਼ਦਰੀ ਮੇਲਾ ਭਲਾ ਕੋਈ ਸਿਆਸੀ ਕਾਨਫਰੰਸਾਂ ਹਨ ਕਿ ਸੱਭਿਆਚਾਰਕ ਕਾਮੇ ਵਰਤੇ ਜਾਂਦੇ ਹਨ। ਕਿਰਨਜੀਤ ਦੀ ਬਰਸੀ ’ਤੇ ਤਾਂ ਸਗੋਂ ਮੁੱਖ ਨਾਟਕ ਅਖੀਰ ’ਤੇ ਪ੍ਰੋਗਰਾਮ ਦਾ ਸਿਖਰ ਹੁੰਦਾ ਹੈ। ਸੱਭਿਆਚਾਰਕ ਕਾਮੇ ਵਰਤੇ ਜਾ ਹੇ ਹਨ, ਕਿਵੇਂ ਵਰਤੇ ਜਾ ਰਹੇ ਹਨ? ਕਦੋਂ ਜੋਗਿੰਦਰ ਬਾਹਰਲਾ ਵਰਤਿਆ ਗਿਆ ਤੇ ਕਿਵੇਂ ਗੁਰਸ਼ਰਨ ਸਿੰਘ ਵਰਤਿਆ ਗਿਆ?

ਕਿਸੇ ਹਰਕ੍ਰਿਸ਼ਨ ਸੁਰਜੀਤ ਦੀ ਸੜੀ ਜ਼ੁਬਾਨ ਨਾਲ ਹੀ ਸੱਭਿਆਚਾਰ ਕਾਮੇ ਲੋਕਾਂ ਤੇ ਲੋਕਾਂ ਦੀਆਂ ਲਹਿਰਾਂ ਲਈ ‘ਨਚਾਰ’ ਨਹੀਂ ਬਨਣ ਲੱਗੇ, ਇੰਨਾ ਯਕੀਨ ਜ਼ਰੂਰ ਰੱਖਣਾ ਚਾਹੀਦੈ, ਦੋਸਤ! ਅਸਲ ’ਚ ਪਿਆਰੇ ਸੁੱਖੀ ਤੈਨੂੰ ਵੀ ਪਤੈ ਕਿ ਇਹ ਦਸਤਾਵੇਜ ਕਿਵੇਂ ਬਣਿਐ? ਕਿਰਨਜੀਤ ਲੜੀ, ਲੋਕ ਲੜੇ, ਐਕਸ਼ਨ ਕਮੇਟੀ ਲੜੀ ਤੇ ਸੰਘਰਸ਼ ਕਮੇਟੀ ਲੜੀ। ਇਹ ਸਾਰਾ ਕੁੱਝ ਘੱਟੋ ਘੱਟ ਕਿਸੇ ਸਿਆਸੀ-ਵਿਚਾਰਕ ਬੰਧੇਜ਼ ’ਚ ਹੋਇਆ ਹੈ। ਕਿ ਨਹੀਂ? ਹਾਂ ਕੋਈ ਫਰੀ ਲਾਂਸਰ ਬੰਬੇ ਤੋਂ, ਆ ਕੇ ਆਪਣੇ ਤੌਰ ’ਤੇ ਕੋਈ ਫ਼ਿਲਮ ਬਣਾ ਲੈ ਜਾਂਦਾ ਤੇ ਮਰਜ਼ੀ ਨਾਲ ਆਪਣੇ ਪ੍ਰੋਡਕਟ ਦੀ ਸਿਆਸੀ ਆਰਥਿਕਤਾ ਤੈਅ ਕਰ ਲੈਂਦਾ, ਸਾਨੂੰ ਕੋਈ ਮਤਲਬ ਨਹੀਂ ਸੀ ਹੋਣਾ। ਪਰ ਅਸੀਂ ਤਾਂ ਇਹ ਸਮਝ ਕੇ, ਮਿੱਥ ਕੇ ਚੱਲੇ ਸੀ ਕਿ ਸੂਤਰਧਾਰ ਸਾਥੀ ਸਾਡਾ ਆਪਣਾ ਹੈ, ਸਾਡੇ ਇਨਕਲਾਬੀ ਖੇਮੇ ਦਾ ਹੈ, ਜਿਵੇਂ ਕਿ ਤੂੰ ਹੈ! ਵਿਚਾਰਧਾਰਕ, ਵਿਹਾਰਕ ਮੱਤਭੇਦ ਹੋ ਸਕਦੇ ਹਨ ਪਰ ਜੇ ਪੂਰੀ ਤੇਰਾਂ ਸਾਲਾਂ ਦੀ ਇਕ ਲਹਿਰ, ਲੱਖ ਦਿੱਕਤਾਂ ਦੇ ਬਾਵਜੂਦ, ਮੱਤਭੇਦਾਂ ਤੇ ਮੋੜਾਂ ਘੋੜਾਂ ਦੇ ਬਾਵਜੂਦ ਇੱਕਜੁੱਟ ਹੈ ਤਾਂ ਇਹ ਕਿਸੇ ਘੱਟੋ ਘੱਟ ਸਿਆਸਤ ਬੰਧੇਜ਼ ’ਤੇ ਹੀ ਖੜ੍ਹੀ ਹੈ। ਜਿਨ੍ਹਾਂ ‘ਸਿਆਸੀ ਚੌਧਰੀਆਂ’ ਨੇ ਇਹ ਬੰਧੇਜ਼ ਤੋੜਿਆ ਹੋਵੇਗਾ ਉਹ ਬਹੁਤੀ ਦੇਰ ਤੱਕ ਲੋਕਾਂ ਦੇ ‘ਚੌਧਰੀ’ ਬਣੇ ਨਹੀਂ ਰਹਿ ਸਕਦੇ। ਤੇਰਾ ਪਿਆਰਾ ਸੂਤਰਧਾਰ ਸਾਡਾ ਵੀ ਪਿਆਰਾ ਹੈ, ਸਤਿਕਾਰਿਆ ਹੈ। ਪਰ ਅਕੈਡਮਿਕ ਈਗੋ ਮਾੜੀ ਹੁੰਦੀ ਹੈ ਤੇ ਉਸਦਾ ਸੰਦ ਬਨਣਾ ਉਸ ਤੋਂ ਵੀ ਮਾੜਾ। ਸੂਤਰਧਾਰ ਸਾਡੇ ਖੇਮੇ ਦਾ ਮਿੱਤਰ ਹੈ। ਮਿੱਤਰਤਾ ਪੂਰਵਕ ਵਾਰਤਾਲਾਪ ਅਤਿਅੰਤ ਜ਼ਰੂਰੀ ਹੈ। ਪਰ ਵਾਰਤਾਲਾਪ ਦੀ ਥਾਂ ਆਪਣੀ ਹੀ ਲਹਿਰ ਨੂੰ ‘ਸਿਆਸੀ ਚੌਧਰੀਆਂ’ ਦੇ ਫਤਵੇ ਜਾਰੀ ਕਰਨੇ ਚੰਗੇ ਨਹੀਂ ਹੁੰਦੇ। ਆਉ ਰਲ ਮਿਲ ਕੇ ਉਸਾਰੂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰੀਏ।

- ਕੰਵਲਜੀਤ ਖੰਨਾ
ਲੇਖ਼ਕ ਇਨਕਲਾਬੀ ਕੇਂਦਰ,ਪੰਜਾਬ ਦੇ ਅਹੁਦੇਦਾਰ ਹਨ।

6 comments:

 1. My dear Sukcharanpreet Sukhi Barnala,
  Thank you so much ‘showing mirror’ to the ‘so called mass leaders’. But my friend, I have a clarification from you. Have you ever tried to look into the same mirror? I think you have not at all! In fact never! People like you can never? If you had, even once, looked into the same mirror, you must have been ashamed of your misdeeds! And would have never dared to defame the people doing something for the people?
  I think before writing this piece ‘or breaking silence after a decade’ as your dear friend Yadwinder Karfew writes, you should have paused, and should have thought. That do people like you really deserve to do such kind of mud slinging?
  I don’t know how many people’s leaders (as per your definition) were there at you wedding. But of course, nobody can forget the cruel face of Malkeet Singh Keetu, a smuggler, a corrupt politician, an anti people caricature. How can we forget you getting pictures clicked with him on your wedding. And how one can forget your yaarana with most corrupt police officers of Barnala. Which you often boast.
  I know for you now definition of people’s leader has been changed. That is why Malkeet Singh Keetu is people’s leaders for you. Perhaps Badal is even bigger people’s leader. Perhaps that is why you have preferred to working in his channel.
  Please ask your beloved Sutradhar’s view point also on this. He must have some new interpretation of ‘political economy’ of extending wedding invitation, of relationship with police officers, and Badal’s channel. And you never know, he might find some new ‘kar seva’ behind Keetu’s never ending ‘social ventures’.
  Sukhi, it is really sad that a young girl was molested by that monster. And I agree with you that the monster must be punished. Because so far he has not been punished. But my friend, have your ever felt pain of those young maid girls, who are often sexually exploited by the young house owners. And many of them get pregnant. In a few cases it has been noticed that the house owners who exploited the girls were journalists and were also worked in left student organization for some time. Here it is a suggestion, you must tell the painful tales of those girls also and you should also expose such journalists. Many people will be thankful to you. Do you want me to tell the name of those journalists? Of course you will not. Because you are a journalist, you know very well that what should come on record what should not.
  But Sukcharanpreet, don’t forget, the time will come when people like you will be thrown from the ivory tower and it is the same people who will shut your mucky mouths, from which only filth pours, nothing else. Because journalists are not bigger than masses.

  Yours truly
  Anonymous

  ReplyDelete
 2. Yadwinder,
  It is high time to re-think your publishing policy.
  As it is clear from above post, now onwards, it's gone to be a mud-slinging competition. And, nothing positve would come out of it.
  Please, add comment moderation feature (at least, edit above comment!).
  Moreover, it is a lesson too (if one takes!), for allowing, on the first hand, publishing of responsible and mautre articles only.
  Jugti

  ReplyDelete
 3. ਪਿਆਰੇ ਕਾਮਰੇਡ ਸਟਾਲਿਨ ਨੇ ਕਿਹਾ ਸੀ ਏਸ਼ੀਆਈ ਦੇਸ਼ਾਂ ਦੀਆਂ ਕ੍ਰਾਂਤੀਆਂ ਝੂਠ,ਧੋਖੇ,ਦੋਗਲੇਪਣ,ਚੁਗਲੀਆਂ ਤੇ ਸ਼ਾਜਿਸ਼ਾਂ ਨਾਲ ਭਰੀਆਂ ਹੋਣਗੀਆਂ।ਸਟਾਲਿਨ ਦੀ ਇਹ ਲਾਇਨ ਦੱਖਣੀ ਏਸ਼ੀਆ ਦੇ ਭਾਰਤ 'ਚ ਵਸਦੇ ਪੰਜਾਬ 'ਤੇ ਬਿਲਕੁਲ ਢੁੱਕਦੀ ਹੈ।ਐਮ ਐਲ਼ ਦੀਆਂ ਧਿਰਾਂ ਇਸਦੀ ਰਹਿੁਨਮਾਈ ਕਰਦੀਆਂ ਹਨ।ਗੁਲਾਮ ਕਲਮ 'ਤੇ ਹੋਈ ਸਮਾਜਿਕ ਤੇ ਸਿਆਸੀ ਬਹਿਸ ਵੀ ਇਸਦੀ ਹਾਮੀ ਭਰਦੀ ਹੈ,ਕਿ ਕਿਵੇਂ ਬਹਿਸ ਨੂੰ ਅਸਲ ਮਸਲੇ ਤੋਂ ਭਟਕਾਉਣ ਲਈ ਮਿੱਥਕੇ ਵਿਅਕਤੀਗਤ ਕੁਮੈਂਟ ਕੀਤੇ ਗਏ।ਐਲ ਐਲ਼ ਦੀਆਂ ਗਰੁੱਪਨੁਮਾ ਪਾਰਟੀਆਂ ਦੀ ਹਾਲਤ ਵੀ ਲਿਖ਼ਤ ਹੇਠਲੇ ਕੁਮੈਂਟਾਂ ਵਰਗੀ ਹੈ,ਕਿਉਂਕਿ ਇਹੋ ਜਿਹੇ ਕੁਮੈਂਟਬਾਜ਼ ਹੀ ਪਾਰਟੀਆਂ ਦੇ ਕੁਮੈਂਟੇਟਰ ਬਣਦੇ ਹਨ।ਅਸਲ 'ਚ ਮਿਡਲ ਕਲਾਸ ਕਿਤਾਬਾਂ ਪੜ੍ਹਕੇ ਜਾਂ ਯੂਨੀਵਰਸਿਟੀ ਦੇ ਥੜ੍ਹਿਆਂ 'ਤੇ ਬੈਠਕੇ ਸਿਆਸਤ ਤਾਂ ਸਿੱਖ ਲੈਂਦੀ ਹੈ ਪਰ ਰਿਸਕ ਲੈਣ ਨੂੰ ਤਿਆਰ ਨਹੀਂ ਹੁੰਦੀ ।ਇਸ ਲਈ ਫਿਰ ਇਹੋ ਜਿਹੇ ਮੌਕਿਆਂ 'ਤੇ ਆਪਣਾ ਟੇਲੈਂਟ ਵਰਤਦੀ ਹੈ।ਯੂਰਪ ਤੇ ਪੱਛਮ ਦੀਆਂ ਕਮਿਊਨਿਸਟ ਪਾਰਟੀਆਂ ਦੀ ਇਕ ਖਾਸੀਅਤ ਰਹੀ ਹੈ ਕਿ ਓਥੇ ਵਿਅਕਤੀਗਤ ਮਸਲਿਆਂ ਨੂੰ ਬਹੁਤ ਸਹਿਜ ਨਾਲ ਸੁਲਝਾਕੇ ਹਰ ਕਿਸੇ ਦੀ ਜ਼ਿੰਦਗੀ ਨੂੰ ਸਮੁੱਚਤਾ 'ਚੋਂ ਵੇਖਿਆ ਗਿਆ ਹੈ।ਵੈਸੇ ਮੇਰਾ ਆਪਣਾ ਵਿਅਕਤੀਗਤ ਬਹਿਸ 'ਚ ਪੈਣ ਦਾ ਕੋਈ ਇਰਾਦਾ ਨਹੀਂ,ਪਰ ਮੇਰੇ ਮੁਤਬਿਕ ਫਿਲ਼ਮ ਇਕੱਲੀ ਉਸ ਨੌਕਰ 'ਤੇ ਹੀ ਕਿਉਂ,ਜੇ ਬਣਾਉਣੀ ਹੀ ਹੈ ਤਾਂ ਪੰਜਾਬ ਦੀਆਂ ਐਮ ਐਲ਼ ਧਿਰਾਂ ਦੇ ਸੈਕਸੂਅਲ ਇਤਿਹਾਸ(1970-2010) 'ਤੇ ਇਕ ਫੀਚਰ ਫਿਲਮ ਬਣਾਓ।ਸਾਰੀਆਂ ਧਿਰਾਂ ਦੋ ਦੋ ਚਾਰ ਚਾਰ ਪਾਤਰਾਂ ਦੀ ਸੱਚੀ ਸੁੱਚੀ ਕਹਾਣੀ ਮੈਂ ਦੇ ਸਕਦਾ ਹਾਂ।ਮੇਰੇ ਕੋਲ ਵੱਡੇ ਵੱਡੇ(ਮੌਜੂਦਾ)ਥੰਮ੍ਹਾਂ(ਕਾਮਰੇਡ ਖਿਡਾਰੀਆਂ) ਦੀਆਂ ਐਕਸਕਲਿਊਸਵ ਸਟੋਰੀਆਂ ਹਨ ।ਜੇ ਦਲਜੀਤ ਅਮੀ ਕੋਈ ਚੰਗਾ ਪਰਿਊਡਸਰ ਲੱਭ ਲਵੇ ਤੇ ਮੈਨੂੰ ਸਕਰਿਪਟ ਲਿਖਣ ਦੀ ਮਜ਼ਦੂਰੀ ਦੇਵੇ ਤਾਂ ਮੈਂ ਹੁਣੇ ਤੋਂ ਕੰਮ ਵਿੱਢਣ ਲਈ ਤਿਆਰ ਹਾਂ।ਜਿਹੜੇ ਥੰਮ੍ਹਾਂ ਨੇ ਆਪੇ ਡਿੱਗਣਾ ਹੈ ,ਕਿਉਂ ਨਾ ਉਨ੍ਹਾਂ ਨੂੰ ਡੇਗਿਆ ਜਾਵੇ,ਇਹ ਅਸਲ ਸਿਆਸੀ ਕਾਰਜ ਹੋ ਸਕਦਾ ਹੈ ,ਜੋ ਸ਼ਾਇਦ ਪੰਜਾਬ ਦੇ ਇਨਕਲਾਬ 'ਚ ਥੋੜ੍ਹਾ ਯੋਗਦਾਨ ਪਾ ਦੇਵੇ।ਜੇ ਫਿਲ਼ਮ ਨਹੀਂ ਬਣਾ ਸਕਦੇ ਤਾਂ ਗੁਲਾਮ ਕਲਮ ਲਈ ਇਕ ਲਿਖ਼ਤ ਵੀ ਲਿਖ ਸਕਦਾ ਹਾਂ,ਪਰ ਗੁਲਾਮ ਕਲਮ ਦੀ ਐਨੀ ਔਕਾਤ ਨਹੀਂ ਕਿ ਉਸਨੂੰ ਛਾਪ ਦੇਵੇ।ਮੇਰਾ ਮੰਨਣਾ ਹੈ ਕਿ ਵਿਅਕਤੀਗਤ ਘਾਟਾਂ ਤੋਂ ਬਿਨਾਂ ਕੋਈ ਮਨੁੱਖ ਨਹੀਂ ਹੋ ਸਕਦਾ,ਜੇ ਕੋਈ ਅਜਿਹਾ ਦਾਅਵਾ ਕਰਦਾ ਹੈ ਤਾਂ ਉਹ ਇਤਿਹਾਸਕ ਦਵੰਦਵਾਦ ਨੂੰ ਝੂਠਾ ਸਾਬਿਤ ਕਰ ਰਿਹਾ ਹੈ।ਸੋ ਵਿਅਕਤੀਆਂ ਦੇ ਹਮਲਿਆਂ ਨੂੰ ਛੱਡਕੇ ਸਿਆਸੀ ਬਹਿਸ 'ਚ ਪਵੋ ਸਾਥੀ ਜੀ।.............ਅਸਲੀ ਨਾਂਅ ਮੈਂ ਵੀ ਨਹੀਂ ਦੱਸਣਾ ਪਰ ਜੇ ਫਿਲਮ ਦੀ ਸਕਰਿਪਟ ਲਿਖਾਉਣ ਲਈ ਤਿਆਰ ਹੋਂ ਤਾਂ ਪੂਰੀ ਪਛਾਣ ਸਮੇਤ ਸਾਹਮਣੇ ਆਵਾਂਗਾ।

  ਆਦਰ ਸਹਿਤ
  ਕਾਮਰੇਡ ਕਲਯੁਗੀ ਵੇਦਵਿਆਸ

  ReplyDelete
 4. Comrade Kalyug Vedviyas!
  When you say that nobody can be without individual limitations. That is absoluetely right. But here you confuse between limitations and degenrations. The examples quoted above are not about the limitations of a person but about his degenrations. Limitations are not one's choice but on path of degenration of course on choses to walk. You say that the entire debate was deliberately deviated from the path. It seems you have forgotten that it began with a personal note (by Sukcharanpreet) but surely it will not end on that. Because ultimately it will conclude at the role of such invdiuals in society. Do they have any right to make allegations sgainst others, when they themselves are doing the same things? Now when people held mirror to Sukcharnpreet, it seems the refelction in the mirror is too crule. It made uncofmortable many, especially people from middle class. The individuals!

  ReplyDelete
 5. ਅਨਾਨੀਮਸ,ਜੁਗਤੀ ਤੇ ਕਲਯੁਗੀ ਵੇਦਵਿਆਸ ਜੀ,
  ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਗੁਲਾਮ ਕਲਮ ਕੋਈ ਸਿਆਸੀ ਪਰਚਾ ਜਾਂ ਪਾਰਟੀ ਪਲੇਟਫਾਰਮ ਨਹੀਂ ਤੇ ਨਾ ਹੀ ਕਿਸੇ ਲੌਬੀ ਦਾ ਨਿੱਜੀ ਏਜੰਡਾ।ਅਸੀਂ ਅਸਹਿਮਤੀਆਂ ਖੜ੍ਹੀਆਂ(ਥਾਂ ਦੇਣ) ਕਰਨ ਤੋਂ ਲੈ ਕੇ ਘੱਟੋ ਘੱਟ ਸਾਂਝੀ ਸਹਿਮਤੀ ਤੇ ਸਾਂਝੇ ਗਿਆਨ ਵੱਲ ਜਾਣ ਦਾ ਰਾਹ ਤਿਆਰ ਕਰਨ ਦੇ ਮਕਸਦ ਨਾਲ ਹਰ ਰਚਨਾ ਛਾਪਦੇ ਹਾਂ।ਮੁਕਤੀਬੋਧ ਵਾਂਗੂੰ ਸਾਨੂੰ ਵੀ ਕੋਈ ਪੁੱਛ ਸਕਦੈ ਕਿ ਪਾਰਟਨਰ ਆਪਕੀ ਪੌਲਿਟਿਕਸ ਕਿਆ ਹੈ !!ਤਾਂ ਅਸੀਂ ਕਹਾਂਗੇ "ਅਸਹਿਮਤੀਆਂ ਤੋਂ ਅਮਲੀ ਗਿਆਨ ਤੱਕ"।ਸਾਡੇ ਮੁਤਾਬਕ ਸਿਆਸੀ ਅਸਹਿਮਤੀਆਂ ਨਰੋਏ ਸਮਾਜ ਦਾ ਸੰਕੇਤ ਹੁੰਦੀਆਂ ਹਨ।ਅਸੀਂ ਵਿਅਕਤੀਗਤ ਅਲੋਚਨਾ ਤੇ ਵਿਅਕਤੀਗਤ ਸਿਆਸਤ ਤੋਂ ਹਮੇਸ਼ਾ ਬਚਣ ਦੀ ਕੋਸ਼ਿਸ਼ ਕੀਤੀ ਹੈ।ਵਿਅਕਤੀਗਤ ਅਲ਼ੋਚਨਾ ਬਾਰੇ ਬੋਲਦਿਆਂ ਲੈਨਿਨ ਬੜੇ ਸਾਫ ਸ਼ਬਦਾਂ 'ਚ ਕਹਿੰਦਾ ਹੈ "ਕਿ ਗੱਲ ਸਿਆਸੀ ਸਮਝ ਜਾਂ ਉਸਦੇ ਅਮਲ 'ਤੇ ਕੀਤੀ ਜਾ ਸਕਦੀ ਹੈ।ਮਾਰਕਸਵਾਦੀ ਨਜ਼ਰੀਆ ਸਾਫ ਹੈ ਕਿ ਜੇ ਕੋਈ ਜਾਂ ਕੁਝ ਲੋਕ ਵਿਅਕਤੀਗਤ ਤੌਰ 'ਤੇ ਗਲਤ ਹਨ ਤਾਂ ਉਹਨਾਂ ਦੀ ਸਿਆਸਤ ਵੀ ਗਲਤ ਹੋਵੇਗੀ ਜਾਂ ਸਮੂਹਿਕ ਬਹਿਸ ਮੁਬਾਹਸੇ ਕਰਦਿਆਂ ਗਲਤ ਸਾਬਿਤ ਹੋ ਜਾਵੇਗੀ"।ਇਸ ਲਈ ਅਸੀਂ ਸਿਰਫ ਐਨਾ ਕਹਾਂਗੇ ਕਿ ਬਹਿਸ ਮਸਲਿਆਂ ਨੂੰ ਛੇੜਨ ਦਾ ਇਕ ਰਾਹ ਹੈ,ਸਹੀ,ਸੱਚ ਤੇ ਇਮਾਨਦਾਰੀ ਅਮਲਾਂ ਨੇ ਸਾਬਤ ਕਰਨੀ ਹੈ।ਸੁੱਖੀ 'ਤੇ ਜੋ ਸਵਾਲ ਉਠਾਏ ਗਏ ਹਨ,ਉਹਨਾਂ ਦੇ ਜਵਾਬ ੳਸਨੂੰ ਦੇਣੇ ਚਾਹੀਦੇ ਹਨ।ਜਿਨ੍ਹਾਂ ਧਿਰਾਂ ਨੂੰ ਲਗਦਾ ਹੈ ਕਿ ਗੱਲ ਮਿਲ ਬੈਠਕੇ ਕੀਤੀ ਜਾ ਸਕਦੀ ਹੈ,ਉਹ ਬੈਠਕੇ ਇਸ ਮਸਲੇ 'ਤੇ ਵਿਚਾਰ ਕਰਨ।ਸਾਡੇ ਕੋਲ ਸੱਭਿਅਕ ਭਾਸ਼ਾ 'ਚ ਜੋ ਵੀ ਰਚਨਾ ਭੇਜੇਗਾ,ਅਸੀਂ ਉਸਦਾ ਸਵਾਗਤ ਕਰਾਂਗੇ।ਲੁਕਵੇਂ ਕਾਮਰੇਡ ਕਲਯੁਗੀ ਵੇਦ ਵਿਆਸ ਨੂੰ ਗੁਲਾਮ ਕਲਮ ਵਲੋਂ ਸੱਦਾ ਦਿੰਦੇ ਹਾਂ ਕਿ ਤੱਥਾਂ ਸਮੇਤ ਜੋ ਲਿਖਕੇ ਭੇਜਣਾ ਹੈ ਭੇਜੇ,ਜੇ ਔਕਾਤ ਹੋਈ ਤਾਂ ਛਾਪ ਦੇਵਾਂਗੇ।ਲਿਖ਼ਣ ਤੇ ਬੋਲਣ ਦੀ ਅਜ਼ਾਦੀ ਦੇ ਪੱਖ ਨਾਅਰੇ ਮਾਰਦੇ ਹੋਏ ਅਸੀਂ ਸੱਭਿਅਕ ਭਾਸ਼ਾ 'ਚ ਆਏ ਕਿਸੇ ਦਾ ਕੁਮੈਂਟ ਮਾਰਡਰੇਟ ਨਹੀਂ ਕਰਾਂਗੇ।ਅਖੀਰ 'ਚ ਇਹੀ ਕਹਾਂਗੇ 'ਚ ਅਸਿਮਤੀਆਂ ਨੂੰ ਸਾਂਝੀ ਸਹਿਮਤੀ 'ਚ ਬਦਲੋਂ ਤਾਂ ਚੰਗੀ ਗੱਲ ਹੈ--

  ਯਾਦਵਿੰਦਰ ਕਰਫਿਊ

  ReplyDelete
 6. ਪਿਆਰੇ ਦੋਸਤੋ,
  ਬਰਨਾਲਾ ਜ਼ਿਲੇ ਦੇ ਕਿਸੇ ਸਕੂਲ ਵਿਚ ਵਾਪਰੀ ਘਿਨਾਉਣੀ ਵਾਰਦਾਤ ਸੱਚੀਓ ਹੀ ਨਿੰਦਣਯੋਗ ਘਟਨਾ ਸੀ ਅਤੇ ਦੋਸ਼ੀ ਅਧਿਆਪਕ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਜਮਹੂਰੀ ਲਹਿਰ ਨਾਲ ਜੁੜੇ ਵਿਅਕਤੀਆਂ ਵੱਲੋਂ, ਬਕੋਲ ਸੁੱਖੀ ਦੇ ਸ਼ਬਦਾਂ ਵਿਚ, ਰਹੀ ਕੁਤਾਹੀ ਨਿੰਦਣਯੋਗ ਹੀ ਕਹੀ ਜਾਵੇਗੀ।
  ਲੇਕਿਨ ਜਿਵੇਂ ਸੁੱਖੀ ਨੇ ਇਸ ਘਟਨਾ ਨੂੰ ਪੌਡਾ ਬਣਾਕੇ ਡੇਢ ਦਹਾਕੇ ਤੱਕ ਚੱਲੀ ਲਹਿਰ ਦੇ ਮੋਢੀਆਂ ਦੀਆਂ ਖੁੱਚਾਂ ਭੰਨਣ ਦੀ ਅਤੇ ਬਾਅਦ ਵਿਚ ਕੁੱਝ ਅਖੌਤੀ ਗੁੰਮਨਾਮ ਲੇਖਕਾਂ ਨੇ ਇਨਕਲਾਬੀ ਜਮਹੂਰੀ ਲਹਿਰ ’ਤੇ ਨਜ਼ਲਾ ਝਾੜਿਆ ਹੈ, ਇਹ ਕਿਸੇ ਚੰਗੀ ਪਿਰਤ ਦੀ ਨਿਸ਼ਾਨੀ ਨਹੀਂ ਹੈ।

  ਕਿਸੇ ਲਹਿਰ ਦੇ ਵਿਅਕਤੀਆਂ ਦੀਆਂ ਨਿੱਜੀ ਕਮਜ਼ੋਰੀਆਂ ਨੂੰ ਅਧਾਰ ਬਣਾਕੇ ਸਮੂੱਚੀ ਲਹਿਰ ਖਾਸ ਕਰਕੇ ਉਸੇ ਲਹਿਰ ਜਿਸ ਵਿਚ ਟਿੱਪਣੀਕਾਰਾਂ ਨੇ ਵੀ, ਮੇਰੀ ਜਾਣਕਾਰੀ ਮੁਤਾਬਕ, ਆਪਣਾ ਯੋਗਦਾਨ ਪਾਇਆ ਹੋਵੇ, ਨੂੰ ਭੰਡਣਾ ਅੰਤਮ ਰੂਪ ਵਿਚ ਕਿਹਨਾਂ ਨੂੰ ੍ਯਨਿਰਾਸ਼ ਕਰੇਗਾ ਅਤੇ ਮੌਜੂਦਾ ਦੌਰ ਵਿਚ ਕੀਹਦੇ ਹੱਕ ਵਿਚ ਭੁਗਤੇਗਾ ਸੁੱਖੀ ਅਤੇ ਗੁੰਮਨਾਮ ਟਿੱਪਣੀਕਾਂਰਾਂ ਨੂੰ ਦੱਸਣ ਜਾਂ ਸਮਝਾਉਣ ਦੀ ਲੋੜ ਨਹੀਂ ਹੈ। ਬਿਹਤਰ ਇਹੀ ਰਹੇਗਾ ਕਿ ਉਹ ਉਸਾਰੂ ਦਲੀਲਬਾਜ਼ੀ ਵਿਚ ਪੈਣ। ਕਿਸੇ ਉਪਰ ਗੰਦ ਦੇ ਛਿੱਟੇ ਪਾ ਕੇ ਦਿੱਲੀ ਅਤੇ ਉਸਦੇ ਸੂਬੇਦਾਰਾਂ ਦੀ ਸੇਵਾ ਤਾਂ ਕੀਤੀ ਜਾ ਸਕਦੀ ਹੈ, ਲੇਕਿਨ ਲੋਕਤਾ ਦਾ ਕੁੱਝ ਨਹੀਂ ਸੰਵਾਰਿਆ ਜਾ ਸਕਦਾ।

  ਕਰਮ ਬਰਸਟ

  ReplyDelete